ਚੰਡੀਗੜ੍ਹ, 24 ਨਵੰਬਰ (ਮਨਜੋਤ ਸਿੰਘ ਜੋਤ)-ਵਿਰੋਧੀ ਧਿਰ ਦੇ ਸਾਬਕਾ ਨੇਤਾ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇੱਥੇ ਚੰਡੀਗੜ੍ਹ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਸਾਥੀ ਵਿਧਾਇਕਾਂ ਜਗਦੇਵ ਸਿੰ+ਘ ਕਮਾਲੂ ਐਮ.ਐਲ.ਏ ਮੋੜ ਅਤੇ ਪਿਰਮਲ ਸਿੰਘ ਖ਼ਾਲਸਾ ਐਮ.ਐਲ.ਏ ਭਦੌੜ ਸਮੇਤ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਆਪਣੇ ਪਾਰਟੀਆਂ ਦੇ ਝੰਡੇ ਛੱਡ ਕੇ 26 ਅਤੇ 27 ਨਵੰਬਰ ਨੂੰ ਨਵੀਂ ਦਿੱਲੀ ਵਿਖੇ ਕਿਸਾਨ ਧਰਨੇ ਵਿਚ ਸ਼ਾਮਿਲ ਹੋਣ | ਸ. ਖਹਿਰਾ ਨੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੀ ਹਮਾਇਤ ਕਰਨ ਕਿਉਂਕਿ ਪੰਜਾਬ ਇਕ ਚੰਗੇਰੀ ਖੇਤੀਬਾੜੀ ਅਰਥ ਵਿਵਸਥਾ ਦੇ ਬਿਨਾਂ ਤਬਾਹ ਹੋ ਜਾਵੇਗਾ | ਖਹਿਰਾ ਅਤੇ ਵਿਧਾਇਕਾਂ ਨੇ ਕਿਹਾ ਕਿ ਪੰਜਾਬੀਆਂ ਅਤੇ ਕਿਸਾਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਵਿਚ ਫ਼ੇਲ੍ਹ ਰਹੀ ਭਾਜਪਾ ਸਰਕਾਰ ਦੇ ਪੰਜਾਬ ਵਿਰੋਧੀ ਅਤੇ ਕਿਸਾਨ ਵਿਰੋਧੀ ਸਟੈਂਡ ਤੋਂ ਉਨ੍ਹਾਂ ਨੂੰ ਦੁੱਖ ਹੋਇਆ ਹੈ | ਖਹਿਰਾ ਨੇ ਕਿਹਾ ਕਿ ਇਹ ਪੰਜਾਬ ਦੇ ਕਿਸਾਨ ਸਨ ਜਿਨ੍ਹਾਂ ਨੇ ਦੇਸ਼ ਵਿੱਚੋਂ ਭੁੱਖ ਮਰੀ ਨੂੰ ਖ਼ਤਮ ਕਰਨ ਵਾਸਤੇ ਹਰੀ ਕ੍ਰਾਂਤੀ ਲਿਆਂਦੀ ਅਤੇ ਭਾਰਤ ਨੂੰ ਅਨਾਜ ਉਤਪਾਦਨ ਵਿੱਚ ਆਤਮ ਨਿਰਭਰ ਬਣਾਇਆ ਸੀ | ਖਹਿਰਾ ਨੇ ਕਿਹਾ ਕਿ ਭਾਜਪਾ ਸਰਕਾਰ ਵਲੋਂ ਪ੍ਰਚਾਰਿਆ ਜਾ ਰਿਹਾ ਫ਼੍ਰੀ ਮਾਰਕੀਟ ਦਾ ਆਈਡੀਆ ਅਨੇਕਾਂ ਦਹਾਕੇ ਪਹਿਲਾਂ ਹੀ ਪੱਛਮੀ ਦੇਸ਼ਾਂ ਵਿਚ ਬੁਰੀ ਤਰਾਂ ਨਾਲ ਫ਼ੇਲ੍ਹ ਹੋ ਚੁੱਕਾ ਹੈ | ਖਹਿਰਾ ਨੇ ਕਿਹਾ ਕਿ ਵਿਸ਼ਵ ਭਰ ਦੇ ਸਾਰੇ ਵਿਕਸਿਤ ਦੇਸ਼ਾਂ ਨੇ ਖੇਤੀਬਾੜੀ ਨੂੰ ਮੁਨਾਫ਼ੇ ਦਾ ਸੌਦਾ ਬਣਾਉਣ ਲਈ ਭਾਰੀ ਸਬਸਿਡੀਆਂ ਦਿੱਤੀਆਂ ਹੋਈਆਂ ਹਨ ਪਰੰਤੂ ਬਦਕਿਸਮਤੀ ਨਾਲ ਸਾਡੀ ਸਰਕਾਰ ਪੇਂਡੂ ਭਾਰਤ ਦੀ 65 ਫ਼ੀਸਦੀ ਵਸੋਂ ਦੀ ਰੋਜ਼ੀ ਰੋਟੀ ਖੋਹਣ ਦੇ ਤਬਾਹਕੁੰਨ ਰਾਸਤੇ ਉੱਪਰ ਚੱਲੀ ਹੋਈ ਹੈ | ਖਹਿਰਾ ਨੇ ਕਿਹਾ ਕਿ ਕੇਂਦਰੀ ਪੂਲ ਵਿੱਚ ਪੰਜਾਬ ਦੇ ਲੋਕਾਂ ਵੱਲੋਂ ਪਾਏ ਗਏ ਜੀ.ਐਸ.ਟੀ, ਆਰ.ਡੀ.ਐਫ ਅਤੇ ਹੋਰਨਾਂ ਦੇ ਜਾਇਜ਼ ਹਿੱਸੇ ਨੂੰ ਖੋਹ ਕੇ ਭਾਜਪਾ ਸਰਕਾਰ ਪੰਜਾਬ ਨਾਲ ਦੁਸ਼ਮਣ ਸੂਬੇ ਵਾਲਾ ਵਿਹਾਰ ਕਰ ਰਹੀ ਹੈ | ਖਹਿਰਾ ਅਤੇ ਹੋਰਨਾਂ ਵਿਧਾਇਕਾਂ ਨੇ ਭਾਜਪਾ ਸਰਕਾਰ ਨੂੰ ਅੰਮਿ੍ਤਸਰ ਵਿਖੇ ਵਪਾਰ ਵਾਸਤੇ ਭਾਰਤ-ਪਾਕਿਸਤਾਨ ਸਰਹੱਦ ਖੋਲ੍ਹਣ ਦੀ ਅਪੀਲ ਕੀਤੀ |
ਚੰਡੀਗੜ੍ਹ, 24 ਨਵੰਬਰ (ਅਜੀਤ ਬਿਊਰੋ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਦੇਸ਼ ਦੇ ਅੰਨਦਾਤਾ ਨੂੰ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਬੇਦਿਮਾਗੇ ਤੇ ਤਬਾਹਕੁੰਨ ਕਿਸਾਨ ਵਿਰੋਧੀ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਗਟ ਕਰਨ ਦੇ ਲੋਕਤੰਤਰੀ ...
ਚੰਡੀਗੜ੍ਹ, 24 ਨਵੰਬਰ (ਅਜੀਤ ਬਿਊਰੋ)-ਪੰਜਾਬ ਰਾਜ ਭਵਨ ਵਿਖੇ ਪਿਛਲੇ ਹਫ਼ਤੇ ਪੋ੍ਰਟੋਕਾਲ ਅਨੁਸਾਰ ਨਿਯਮਤ ਕੋਵਿਡ ਟੈਸਟਿੰਗ ਕਰਵਾਈ ਗਈ ਹੈ | ਇਸ ਟੈਸਟਿੰਗ ਦੌਰਾਨ ਸੁਰੱਖਿਆ ਕਰਮਚਾਰੀਆਂ ਸਮੇਤ ਸਾਰੇ ਕਰਮਚਾਰੀਆਂ ਦਾ ਕੋਵਿਡ-19 ਸਬੰਧੀ ਟੈਸਟ ਕੀਤਾ ਗਿਆ | ਕਰਵਾਏ ਗਏ 338 ...
ਚੰਡੀਗੜ੍ਹ, 24 ਨਵੰਬਰ (ਆਰ. ਐਸ. ਲਿਬਰੇਟ)-ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਇਕਾਈ ਦੀ ਇਕ ਅਹਿਮ ਬੈਠਕ ਸੈਕਟਰ 24 ਵਿਖੇ ਪ੍ਰਧਾਨ ਹਰਦੀਪ ਸਿੰਘ ਬੁਟੇਰਲਾ ਦੀ ਅਗਵਾਈ ਵਿਚ ਕੀਤੀ ਗਈ | ਬੈਠਕ ਦੌਰਾਨ ਅਹਿਮ ਮੁੱਦਿਆਂ 'ਤੇ ਵਿਸਥਾਰ ਨਾਲ ਵਿਚਾਰ ਕੀਤੀ ਗਈ ਜਿਨ੍ਹਾਂ ਵਿੱਚ ...
ਚੰਡੀਗੜ੍ਹ, 24 ਨਵੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਪੁਲਿਸ ਨੇ ਚੋਰੀ ਦੇ ਦੋ ਮਾਮਲੇ ਦਰਜ ਕੀਤੇ ਹਨ | ਮਿਲੀ ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਦੀ ਸ਼ਿਕਾਇਤ ਸੈਕਟਰ 46/ਏ ਦੇ ਸੰਸਾਰ ਚੰਦ ਨੇ ਪੁਲਿਸ ਨੂੰ ਦਿੱਤੀ ਹੈ ਜੋ ਆਈ.ਬੀ ਵਿਚ ਬਤੌਰ ...
ਚੰਡੀਗੜ੍ਹ, 24 ਨਵੰਬਰ (ਆਰ.ਐਸ.ਲਿਬਰੇਟ)-ਚੰਡੀਗੜ੍ਹ ਪ੍ਰਸ਼ਾਸਨ ਨੇ ਯੂ.ਟੀ. ਪਾਵਰਮੈਨ ਯੂਨੀਅਨ ਵਲੋਂ ਐਲਾਨੀ 26 ਨਵੰਬਰ ਦੀ, ਨੂੰ ਇਕ ਰੋਜ਼ਾ ਹੜਤਾਲ ਕਰਨ 'ਤੇ 'ਕੰਮ ਨਹੀਂ ਤਾਂ ਮਿਹਨਤਾਨਾ ਨਹੀਂ' ਮਿਲੇਗਾ ਦਾ ਹੁਕਮ ਜਾਰੀ ਕੀਤਾ ਹੈ | ਬੁਲਾਰੇ ਅਨੁਸਾਰ ਚੰਡੀਗੜ੍ਹ ...
ਚੰਡੀਗੜ੍ਹ, 24 ਨਵੰਬਰ (ਆਰ.ਐਸ.ਲਿਬਰੇਟ)-ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ ਸਿੰਘ ਬਦਨੌਰ ਦੇ ਵਿਸ਼ੇਸ਼ ਸਕੱਤਰ ਜੇ.ਐਮ ਬਾਲਾਮੁਰੂਗਨ ਦੂਸਰੀ ਵਾਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ | ਉਨ੍ਹਾਂ ਨੂੰ 14 ਦਿਨਾਂ ਲਈ ਫੇਰ ਤੋਂ ਅਲੱਗ ਕਰ ਦਿੱਤਾ ਗਿਆ ਹੈ | ...
ਚੰਡੀਗੜ੍ਹ, 24 ਨਵੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਚੰਡੀਗੜ੍ਹ ਭਾਜਪਾ ਪ੍ਰਧਾਨ ਅਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਨ ਸੂਦ ਦੇ ਨਾਮ 'ਤੇ ਕਿਸੇ ਨੇ ਜਾਅਲੀ ਫੇਸਬੱੁਕ ਅਕਾਊਾਟ ਬਣਾ ਉਨ੍ਹਾਂ ਦੇ ਦੋਸਤਾਂ ਤੋਂ ਪੈਸੇ ਮੰਗਣ ਦੀ ਕੋਸ਼ਿਸ਼ ਕੀਤੀ | ਜਿਸ ਦੇ ਬਾਅਦ ਮਾਮਲੇ ਦੀ ...
ਚੰਡੀਗੜ੍ਹ, 24 ਨਵੰਬਰ (ਵਿਕਰਮਜੀਤ ਸਿੰਘ ਮਾਨ)-ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰ ਯੂਨੀਅਨ ਪੰਜਾਬ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਨੇ ਅੱਜ ਇੱਥੇ ਗੱਲਬਾਤ ਕਰਦਿਆਂ ਸੂਬੇ ਦੇ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਕਿ 26 ਨਵੰਬਰ ਨੂੰ ਦੇਸ਼ ਭਰ ਵਿਚ ਹੋਣ ਜਾ ਰਹੀ ਕਲਮ ਛੋੜ ...
ਚੰਡੀਗੜ੍ਹ, 24 ਨਵੰਬਰ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ (ਪੂਟਾ) ਵਲੋਂ ਅਧਿਆਪਕਾਂ ਦੀ ਤਰੱਕੀ ਨੂੰ ਲੈ ਕੇ ਅੱਜ ਪੰਜਵੇਂ ਦਿਨ ਵੀ ਉਪ ਕੁਲਪਤੀ ਦਫ਼ਤਰ ਬਾਹਰ ਧਰਨਾ ਦਿੱਤਾ ਗਿਆ | ਇਸ ਮੌਕੇ ਪੂਟਾ ਮੈਂਬਰਾਂ ਵਲੋਂ ਉਪ ਕੁਲਪਤੀ ਖ਼ਿਲਾਫ਼ ਜੰਮ ਕੇ ...
ਚੰਡੀਗੜ੍ਹ, 24 ਨਵੰਬਰ (ਅਜੀਤ ਬਿਊਰੋ)-ਸ਼ੋ੍ਰਮਣੀ ਅਕਾਲੀ ਦਲ ਨੇ ਅੱਜ ਕੇਂਦਰ ਦੇ ਇਸ਼ਾਰੇ 'ਤੇ ਹਰਿਆਣਾ ਸਰਕਾਰ ਵਲੋਂ ਕੇਂਦਰੀ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਜਾ ਰਹੇ ਕਿਸਾਨਾਂ ਨੂੰ ਰੋਕਣ ਲਈ ਦਮਨਕਾਰੀ ਨੀਤੀਆਂ ਅਪਣਾਉਣ ਦੀ ...
ਚੰਡੀਗੜ੍ਹ, 24 ਨਵੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਸੈਕਟਰ 52/53 ਨੂੰ ਵੰਡਦੀ ਸੜਕ 'ਤੇ ਦੋ ਕਾਰਾਂ ਆਪਸ ਵਿਚ ਟਕਰਾ ਗਈਆਂ | ਸ਼ੁਕਰ ਇਹ ਰਿਹਾ ਕਿ ਕਾਰ ਚਾਲਕ ਹਾਦਸੇ ਵਿਚ ਵਾਲ-ਵਾਲ ਬੱਚ ਗਏ | ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਕਾਰਾਂ ਨੂੰ ਹਟਾ ਕੇ ਰਸਤਾ ...
ਚੰਡੀਗੜ੍ਹ, 24 ਨਵੰਬਰ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਵਿਖੇ ਕੋਰੋਨਾ ਵਾਇਰਸ ਦੇ ਅੱਜ 79 ਨਵੇਂ ਮਾਮਲੇ ਸਾਹਮਣੇ ਆਏ ਹਨ ਜਦ ਕਿ ਦੋ ਮਰੀਜ਼ਾਂ ਦੀ ਮੌਤ ਹੋ ਗਈ | ਸਿਹਤ ਵਿਭਾਗ ਅਨੁਸਾਰ ਸੈਕਟਰ-46 ਦੇ ਵਸਨੀਕ 50 ਸਾਲਾ ਵਿਅਕਤੀ ਦੀ ਫੋਰਟਿਸ ਹਸਪਤਾਲ, ਮੋਹਾਲੀ ਅਤੇ ਸੈਕਟਰ-37 ਦੇ ...
ਚੰਡੀਗੜ੍ਹ, 24 ਨਵੰਬਰ (ਅਜੀਤ ਬਿਊਰੋ)-ਸੱਤਾ ਦੇ ਨਸ਼ੇ ਵਿਚ ਸ਼ਾਹੀ ਮਹਿਲਾ ਦਾ ਅਨੰਦ ਲੈ ਰਹੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿਚ ਹੋ ਰਹੀ ਨਕਲੀ ਸ਼ਰਾਬ ਦੀ ਸਪਲਾਈ ਦਿਖਾਈ ਨਹੀਂ ਦੇ ਰਹੀ¢ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਇਸ ਮਾਮਲੇ ...
ਚੰਡੀਗੜ੍ਹ, 24 ਨਵੰਬਰ (ਬਿ੍ਜੇਂਦਰ ਗੌੜ)-23 ਸਾਲ ਪੁਰਾਣੇ ਬਿਜਲੀ ਚੋਰੀ ਦੇ ਮਾਮਲੇ ਵਿਚ 4 ਸਾਲ ਪਹਿਲਾਂ ਸਾਬਕਾ ਚੀਫ਼ ਇੰਜੀਨੀਅਰ ਵੀ.ਕੇ ਮਹਿੰਦਰੂ ਨੂੰ ਟਰਾਇਲ ਕੋਰਟ ਵਲੋਂ ਸੁਣਾਈ ਗਈ ਸਜ਼ਾ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰੋਕ ਲਗਾ ਦਿੱਤੀ ਹੈ | ਮਹਿੰਦਰੂ ...
ਚੰਡੀਗੜ੍ਹ, 24 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਭਾਰਤ ਚੋਣ ਕਮਿਸ਼ਨ ਵੱਲੋਂ ਰਾਜ ਦੇ ਸਾਰੇ 90 ਵਿਧਾਨਸਭਾ ਚੋਣ ਖੇਤਰਾਂ ਦੀ ਵੋਟਰ ਸੂਚੀਆਂ ਦਾ ਇੱਕ ਜਨਵਰੀ 2021 ਨੂੰ ਕੁਆਲੀਫਾਇੰਗ ਮਿਤੀ ਮੰਨ ਕੇ 16 ਨਵੰਬਰ ਨੂੰ ਡ੍ਰਾਫਟ ਪ੍ਰਕਾਸ਼ਨ ਕਰਵਾਇਆ ਗਿਆ ਹੈ | ਸੂਚੀ ਨੂੰ ਆਖੀਰੀ ਰੂਪ ...
ਚੰਡੀਗੜ੍ਹ, 24 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਭਾਰਤ ਚੋਣ ਕਮਿਸ਼ਨ ਵਲੋਂ ਰਾਜ ਦੇ ਸਾਰੇ 90 ਵਿਧਾਨ ਸਭਾ ਚੋਣ ਖੇਤਰਾਂ ਦੀ ਵੋਟਰ ਸੂਚੀਆਂ ਦਾ ਇਕ ਜਨਵਰੀ 2021 ਨੂੰ ਕੁਆਲੀਫਾਇੰਗ ਮਿਤੀ ਮੰਨ ਕੇ 16 ਨਵੰਬਰ ਨੰੂ ਡਰਾਫ਼ਟ ਪ੍ਰਕਾਸ਼ਨ ਕਰਵਾਇਆ ਗਿਆ ਹੈ | ਸੂਚੀ ਨੂੰ ਆਖਰੀ ਰੂਪ ...
ਚੰਡੀਗੜ੍ਹ, 24 ਨਵੰਬਰ (ਅਜੀਤ ਬਿਊਰੋ)-ਪੰਜਾਬ ਰਾਜ ਭਵਨ ਵਿਖੇ ਪਿਛਲੇ ਹਫ਼ਤੇ ਪ੍ਰੋਟੋਕੋਲ ਅਨੁਸਾਰ ਨਿਯਮਤ ਕੋਵਿਡ ਟੈਸਟਿੰਗ ਕਰਵਾਈ ਗਈ ਹੈ | ਇਸ ਟੈਸਟਿੰਗ ਦੌਰਾਨ ਸੁਰੱਖਿਆ ਕਰਮਚਾਰੀਆਂ ਸਮੇਤ ਸਾਰੇ ਕਰਮਚਾਰੀਆਂ ਦਾ ਕੋਵਿਡ-19 ਸਬੰਧੀ ਟੈੱਸਟ ਕੀਤਾ ਗਿਆ | ਕਰਵਾਏ ਗਏ 338 ...
ਖਰੜ, 24 ਨਵੰਬਰ (ਗੁਰਮੁੱਖ ਸਿੰਘ ਮਾਨ)-ਸਥਾਨਕ ਸਮਾਜ ਸੇਵੀ ਆਗੂ ਐਡਕੋਵੇਟ ਨਰਿੰਦਰ ਸਿੰਘ ਵਲੋਂ ਖਰੜ ਦੇ ਵਾ. ਨੰ. 6 ਵਿਖੇ ਕੋਰੋਨਾ ਮਹਾਂਮਾਰੀ ਦੌਰਾਨ ਸੇਵਾਵਾਂ ਨਿਭਾਉਣ ਵਾਲੇ ਨਗਰ ਕੌਾਸਲ ਖਰੜ ਦੇ ਸਫ਼ਾਈ ਕਰਮਚਾਰੀਆਂ, ਸੀਵਰੇਜ ਕਰਮਚਾਰੀਆਂ, ਸੈਨੇਟਾਈਜ਼ ਕਰਨ ਵਾਲੀ ...
ਐੱਸ. ਏ. ਐੱਸ. ਨਗਰ, 24 ਨਵੰਬਰ (ਕੇ. ਐੱਸ. ਰਾਣਾ)-ਮੁਹਾਲੀ ਵਿਖੇ ਅੱਜ ਵੱਡੀ ਗਿਣਤੀ ਨੌਜਵਾਨਾਂ ਦੇ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) 'ਚ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਬਹੁਤ ਬਲ ਮਿਲਿਆ ਹੈ | ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਦੀ ਅਗਵਾਈ ਵਿਚ ਪਾਰਟੀ 'ਚ ਸ਼ਾਮਿਲ ...
ਖਰੜ, 24 ਨਵੰਬਰ (ਜੰਡਪੁਰੀ)-ਵਾਰਡ ਨੰਬਰ-4 ਵਿਚ ਪੈਂਦੇ ਪਿੰਡ ਜੰਡਪੁਰ ਵਿਖੇ ਪਿੰਡ ਵਾਸੀਆਂ ਵਲੋਂ ਇਕ ਮੀਟਿੰਗ ਰੱਖੀ ਗਈ, ਜਿਸ ਵਿਚ ਉਪ ਪ੍ਰਧਾਨ ਬਲਾਕ ਕਾਂਗਰਸ ਖਰੜ ਅਤੇ ਨਵਚੇਤਨਾ ਵੈੱਲਫੇਅਰ ਟਰੱਸਟ ਦੇ ਚੇਅਰਮੈਨ ਡਾ. ਰਘਵੀਰ ਸਿੰਘ ਬੰਗੜ ਨੂੰ ਉਚੇਚੇ ਤੌਰ ਸੱਦਿਆ ਗਿਆ | ...
ਖਰੜ, 24 ਨਵੰਬਰ (ਮਾਨ)-ਕੇਂਦਰ ਸਰਕਾਰ ਜੇਕਰ ਸੂਬਿਆਂ ਦੀ ਖੇਤੀਬਾੜੀ ਵਿਚ ਬਰਾਬਰਤਾ ਲਿਆਵੇ ਤਾਂ ਦੇਸ਼ ਦਾ ਕਿਸਾਨ ਅਤੇ ਕਾਸ਼ਤਕਾਰ ਆਪਣੇ ਪੈਰਾਂ ਸਿਰ ਖੜ੍ਹਾ ਹੋ ਸਕਦਾ ਹੈ | ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਜ਼ਿਲ੍ਹਾ ਜਨਰਲ ਸਕੱਤਰ ਜਥੇ. ...
ਚੰਡੀਗੜ੍ਹ, 24 ਨਵੰਬਰ (ਅਜੀਤ ਬਿਊਰੋ)-ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਰਾਜ ਸੁਧਾਰ ਕਾਰਜ ਯੋਜਨਾ (ਐਸਆਰਏਪੀ) 2020-21 ਨਾਲ ਸਬੰਧਤ ਵਿਭਾਗਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ | ਉਨ੍ਹਾਂ ਪ੍ਰਸ਼ਾਸਨਿਕ ਸਕੱਤਰਾਂ ਨੂੰ ਡੀਪੀਆਈਆਈਟੀ ਵਲੋਂ ਨਿਰਧਾਰਤ ਟੀਚਿਆਂ ਦੀ ...
ਲਾਲੜੂ, 24 ਨਵੰਬਰ (ਰਾਜਬੀਰ ਸਿੰਘ)-ਕਾਂਗਰਸ ਦੇ ਹਲਕਾ ਡੇਰਾਬੱਸੀ ਤੋਂ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਵਲੋਂ ਅੱਜ ਨਗਰ ਕੌਾਸਲ ਲਾਲੜੂ ਦੇ ਵੱਖ-ਵੱਖ ਵਾਰਡਾਂ ਅਤੇ ਪਿੰਡਾਂ ਵਿਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ | ਇਸ ਲੜੀ ਤਹਿਤ ਢਿੱਲੋਂ ਵਲੋਂ ਵਾਰਡ ਨੰਬਰ 8 ...
ਚੰਡੀਗੜ੍ਹ, 24 ਨਵੰਬਰ (ਵਿਕਰਮਜੀਤ ਸਿੰਘ ਮਾਨ)-ਆਲ ਇੰਡੀਆ ਜੱਟ ਮਹਾਂ ਸਭਾ ਦੇ ਸੀਨੀਅਰ ਨੇਤਾ ਅਤੇ ਡਾਇਰੈਕਟਰ ਪੰਜਾਬ ਮੰਡੀ ਬੋਰਡ ਰਜਿੰਦਰ ਸਿੰਘ ਬਡਹੇੜੀ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰਾਂ ਨੂੰ ਖ਼ਜ਼ਾਨੇ 'ਤੇ ਬੋਝ ਦੱਸਦੇ ਹੋਏ ਉਨ੍ਹਾਂ ...
ਚੰਡੀਗੜ੍ਹ, 24 ਨਵੰਬਰ (ਬਿ੍ਜੇਂਦਰ ਗੌੜ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਮਾਮਲੇ ਵਿਚ ਮੁੱਖ ਰੂਪ ਤੋਂ ਕਿਹਾ ਹੈ ਕਿ ਸਰਕਾਰੀ ਅਹੁਦਿਆਂ ਨੂੰ ਭਰਨ ਨੂੰ ਲੈ ਕੇ ਜਾਰੀ ਇਸ਼ਤਿਹਾਰ ਵਿਚ ਉਸ ਸਮੇਂ ਦੀ ਪਾਲਿਸੀ ਮਹੱਤਵਪੂਰਨ ਹੋਵੇਗੀ ਅਤੇ ਉਮੀਦਵਾਰਾਂ ਦੀ ਯੋਗਤਾ ...
ਚੰਡੀਗੜ੍ਹ, 24 ਨਵੰਬਰ (ਅਜੀਤ ਬਿਊਰੋ)-ਅੱਜ ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਆਂਗਨਵਾੜੀ ਵਰਕਰਾਂ ਦੇ ਆਸ਼ਰਿਤਾਂ ਦੀ ਤਰਸ ਦੇ ਆਧਾਰ ਉਤੇ ਨੌਕਰੀ ਸਿਰਫ਼ ਵਿਧਵਾ ਨੂੰ ਹ ਨੂੰ ਦੇਣ ਵਾਲੀ ਸ਼ਰਤ ਨੂੰ ਹਟਾਉਣਾ ...
ਚੰਡੀਗੜ੍ਹ, 24 ਨਵੰਬਰ (ਅਜੀਤ ਬਿਊਰੋ)-ਮੁੱਖ ਮੰਤਰੀ ਨੇ ਅੱਜ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵਲੋਂ ਬਰਗਾੜੀ ਬੇਅਦਬੀ ਮਾਮਲੇ ਵਿੱਚ ਹਾਈ ਕੋਰਟ ਵਿੱਚ ਝੂਠੀ ਬਿਆਨਾਂ ਰਾਹੀਂ ਅੜਿੱਕਾ ਢਾਹੁਣ ਦੀਆਂ ਚਾਲਾਂ ਖੇਡਣ ਦੀ ਕਰੜੀ ਆਲੋਚਨਾ ਕੀਤੀ ਹੈ ਅਤੇ ਕਿਹਾ ਕਿ ਇੱਥੋਂ ...
ਚੰਡੀਗੜ੍ਹ, 24 ਨਵੰਬਰ (ਅ.ਬ.)-ਟ੍ਰੈਕਟਰ ਕੰਪਨੀ ਨਿਊਹਾਲੈਂਡ ਐਗਰੀਕਲਚਰ ਨੇ ਬਿਗਬੈਲਰ 890 ਪਲੱਸ ਦੇ ਨਾਲ ਟੀ6070 ਟ੍ਰੈਕਟਰ ਨੂੰ ਦੇਸ਼ ਦੀ ਸਭ ਤੋਂ ਵੱਡੀ ਬਾਇਓਮਾਸ ਐਗਰੀਗੇਟਰ ਫਾਰਮਟੂਐਨਰਜੀ ਨੂੰ ਸੌਪਿਆਂ ਹੈ¢ ਨਵੀਆਂ ਮਸ਼ੀਨਾਂ ਦੀ ਸਪਲਾਈ ਫਾਰਮਟੂਏਨਰਜੀ ਦੇ ਸੰਸਥਾਪਕ ...
ਚੰਡੀਗੜ੍ਹ, 24 ਨਵੰਬਰ (ਬਿ੍ਜੇਂਦਰ ਗੌੜ)-ਹਰਿਆਣਾ ਪੁਲਿਸ ਦੇ ਲਗਭਗ 12 ਮੁਲਾਜ਼ਮਾਂ ਵਲੋਂ ਕਤਲ ਦੇ ਮਾਮਲੇ ਵਿਚ ਗਿ੍ਫ਼ਤਾਰ ਕੀਤੀਆਂ 2 ਕੁੜੀਆਂ ਦੇ ਨਾਲ ਪੁਲਿਸ ਹਿਰਾਸਤ ਵਿਚ ਜਬਰ-ਜਨਾਹ ਅਤੇ ਮੁਲਾਜ਼ਮਾਂ ਵਲੋਂ ਕੁੱਟਮਾਰ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਮਾਮਲੇ ਵਿਚ ...
ਚੰਡੀਗੜ੍ਹ, 24 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਖਪਤਕਾਰ ਸ਼ਿਕਾਇਤ ਹੱਲ ਮੰਚ ਦੀ ਕਾਰਵਾਈ 27 ਨਵੰਬਰ ਨੂੰ ਸਵੇਰੇ 10 ਤੋਂ 12 ਵਜੇ ਤਕ ਕਾਰਜਕਾਰੀ ਇੰਜੀਨੀਅਰ ਦੇ ਦਫ਼ਤਰ, 517-518, ਪਾਵਰ ਕਾਲੋਨੀ, ਇੰਡਸਟਰੀਅਲ ਏਰੀਆ, ਫੇਸ-2 ਪੰਚਕੂਲਾ ਵਿਚ ...
ਚੰਡੀਗੜ੍ਹ, 24 ਨਵੰਬਰ (ਬਿ੍ਜੇਂਦਰ ਗੌੜ)-ਸਰਕਾਰ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਕ ਆਦਰਸ਼ ਇੰਪਲਾਇਰ ਵਾਂਗੂ ਕੰਮ ਕਰੇਗਾ ਜਦਕਿ ਮੌਜੂਦਾ ਕੇਸ ਵਿਚ ਇਹ ਨਜ਼ਰ ਆਉਂਦਾ ਹੈ ਕਿ ਰਾਜ ਇਕ ਨਿੱਜੀ ਇੰਪਲਾਇਰ ਤੋਂ ਵੀ ਵੱਧ ਰੁੱਖਾ ਹੋ ਸਕਦਾ ਹੈ | ਇਕ ਪ੍ਰਾਈਵੇਟ ਇੰਪਲਾਇਰ ...
ਚੰਡੀਗੜ੍ਹ, 24 ਨਵੰਬਰ (ਅਜੀਤ ਬਿਊਰੋ)-ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਸਿੱਧੇ ਰੂਪ ਵਿਚ ਮਿਲਕੇ ਪੰਜਾਬ ਦੇ ਕਿਸਾਨਾਂ 'ਤੇ ਹਮਲੇ ਕਰ ਰਹੀਆਂ ਹਨ¢ ਪੰਜਾਬ ਦੇ ਕਿਸਾਨ ਜਦੋਂ ਆਪਣੇ ਜ਼ਮੀਨ ਬਚਾਉਣ ਲਈ ਸਭ ਕੁਝ ਦਾਅ ਉੱਤੇ ਲਾ ਕੇ ਸੰਘਰਸ਼ ਕਰ ਰਿਹਾ ਹੈ ...
ਚੰਡੀਗੜ੍ਹ, 24 ਨਵੰਬਰ (ਅਜੀਤ ਬਿਊਰੋ)-ਸੜਕੀ ਦੁਰਘਟਨਾਵਾਂ ਦੀਆਂ ਸੰਭਾਵਨਾਵਾਂ ਨੂੰ ਭਾਂਪਦੇ ਪੰਜਾਬ ਦੇ ਟਰਾਂਸਪੋਰਟ ਵਿਭਾਗ ਵਲੋਂ ਸਰਦੀਆਂ ਦੇ ਮੌਸਮ ਦੌਰਾਨ ਧੁੰਦ ਵਧਣ ਦੇ ਮੱਦੇਨਜ਼ਰ ਵਾਹਨ ਚਾਲਕਾਂ ਲਈ ਇਕ ਅਡਵਾਇਜ਼ਰੀ ਜਾਰੀ ਕੀਤੀ ਹੈ | ਬੁਲਾਰੇ ਨੇ ਦੱਸਿਆ ਕਿ ...
ਚੰਡੀਗੜ੍ਹ, 24 ਨਵੰਬਰ (ਆਰ.ਐਸ.ਲਿਬਰੇਟ)-ਗਰੁੱਪ 'ਡੀ' ਸਿੱਖਿਆ ਕਰਮਚਾਰੀਆਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਅਤੇ ਮਿਡ-ਡੇਅ ਮੀਲ ਵਰਕਰਾਂ ਦੀ ਰੁਕੀ ਤਨਖ਼ਾਹ ਜਲਦੀ ਦੇਣ ਲਈ ਪ੍ਰਦਰਸ਼ਨ ਕੀਤਾ | ਯੂਨੀਅਨ ਨਾਲ ਮੁਲਾਕਾਤ ਕਰਨ ਤੋਂ ਬਾਅਦ ਡਾਇਰੈਕਟਰ ਐਜੂਕੇਸ਼ਨ ...
ਖਰੜ, 24 ਨਵੰਬਰ (ਜੰਡਪੁਰੀ)-ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਦੀ ਅਗਵਾਈ ਹੇਠ ਨਗਰ ਕੌਾਸਲ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਹੋਈ ਮੀਟਿੰਗ ਦੌਰਾਨ ਵਾ. ਨੰ. 4 ਪਿੰਡ ਹਰਲਾਲਪੁਰ, ਜੰਡਪੁਰ ਤੇ ਅਮਰ ਸਿਟੀ ਸਮੇਤ ਹੋਰਨਾਂ ਖੇਤਰਾਂ ਦੇ ਵਿਕਾਸ ਦੇ ਮੁੱਦੇ ਉੱਠਾਏ ਗਏ | ...
ਐੱਸ. ਏ. ਐੱਸ. ਨਗਰ, 24 ਨਵੰਬਰ (ਜਸਬੀਰ ਸਿੰਘ ਜੱਸੀ)-ਖੇਤੀ ਸਬੰਧੀ ਪਾਸ ਕੀਤੇ ਕਾਲੇ ਕਾਨੂੰਨਾਂ ਖ਼ਿਲਾਫ਼ 26 ਨਵੰਬਰ ਨੂੰ ਕਿਸਾਨਾਂ ਵਲੋਂ ਦਿੱਲੀ ਵਿਖੇ ਦਿੱਤੇ ਜਾਣ ਵਾਲੇ ਧਰਨੇ ਨੂੰ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ (ਇੰਟਕ) ਦੇ ਸੂਬਾ ਪ੍ਰਧਾਨ ਚੌਧਰੀ ਗੁਰਮੇਲ ...
ਐੱਸ. ਏ. ਐੱਸ. ਨਗਰ, 24 ਨਵੰਬਰ (ਕੇ. ਐੱਸ. ਰਾਣਾ)-ਜ਼ਿਲ੍ਹਾ ਯੋਜਨਾ ਕਮੇਟੀ ਮੁਹਾਲੀ ਦੇ ਚੇਅਰਮੈਨ ਵਿਜੇ ਸ਼ਰਮਾ ਟਿੰਕੂ ਵਲੋਂ ਆਪਣੇ ਦਫ਼ਤਰ ਵਿਖੇ ਸੱਦੀ ਗਈ ਹਫ਼ਤਾਵਾਰੀ ਮੀਟਿੰਗ ਦੌਰਾਨ ਪੰਚਾਇਤਾਂ ਅਤੇ ਖੇਡ ਕਲੱਬਾਂ ਦੇ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰਾ ਕਰਨ ਸਮੇਤ ...
ਕੁਰਾਲੀ, 24 ਨਵੰਬਰ (ਹਰਪ੍ਰੀਤ ਸਿੰਘ)-ਸਥਾਨਕ ਨਗਰ ਕੌਾਸਲ ਵਲੋਂ ਸ਼ਹਿਰ ਵਿਚ ਰੇਹੜੀ-ਫੜੀਆਂ ਅਤੇ ਦੁਕਾਨਦਾਰਾਂ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਅੱਜ ਦੂਜੇ ਦਿਨ ਵੀ ਲਗਾਤਾਰ ਜਾਰੀ ਰਹੀ | ਇਸ ਦੌਰਾਨ ਨਗਰ ਕੌਾਸਲ ਦੀ ਟੀਮ ਵਲੋਂ ...
ਐੱਸ. ਏ. ਐੱਸ. ਨਗਰ, 24 ਨਵੰਬਰ (ਕੇ. ਐੱਸ. ਰਾਣਾ)-ਲੁਧਿਆਣਾ, ਮੋਗਾ, ਮੁਹਾਲੀ ਅਤੇ ਰੂਪਨਗਰ ਜ਼ਿਲਿ੍ਹਆਂ ਤੋਂ ਨਾਂਅ ਦਰਜ ਕਰਵਾਉਣ ਵਾਲੇ ਉਮੀਦਵਾਰਾਂ ਦੀ ਫ਼ੌਜ ਭਰਤੀ ਰੈਲੀ 7 ਦਸੰਬਰ ਤੋਂ ਲੈ ਕੇ 22 ਦਸੰਬਰ ਤੱਕ ਏ. ਐੱਸ. ਕਾਲਜ ਪਿੰਡ ਕਲਾਲ ਮਾਜਰਾ (ਖੰਨਾ) ਵਿਖੇ ਹੋਵੇਗੀ | ਇਸ ...
ਐੱਸ. ਏ. ਐੱਸ. ਨਗਰ, 24 ਨਵੰਬਰ (ਜਸਬੀਰ ਸਿੰਘ ਜੱਸੀ)-ਮੁਹਾਲੀ ਵਿਜੀਲੈਂਸ ਦੀ ਟੀਮ ਵਲੋਂ ਸ਼ੌਕੀਆ ਤੌਰ 'ਤੇ ਪੰਛੀ ਰੱਖਣ ਵਾਲੀ ਇਕ ਔਰਤ ਖ਼ਿਲਾਫ਼ ਮਾਮਲਾ ਦਰਜ ਕਰਵਾਉਣ ਦੀ ਧਮਕੀ ਦੇ ਕੇ ਉਸ ਤੋਂ ਰਿਸ਼ਵਤ ਦੇ ਤੌਰ 'ਤੇ ਲਏ ਗਏ 50 ਹਜ਼ਾਰ ਰੁਪਏ ਦੀ ਰਾਸ਼ੀ ਸਮੇਤ ਗਿ੍ਫ਼ਤਾਰ ਵਣ ...
ਐੱਸ. ਏ. ਐੱਸ. ਨਗਰ, 24 ਨਵੰਬਰ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-11 ਦੀ ਪੁਲਿਸ ਨੇ ਇਕ ਪੁਲਿਸ ਮੁਲਾਜ਼ਮ ਦੀ ਵਰਦੀ ਵਾਲੀ ਪੱਗ ਉਤਾਰਨ ਅਤੇ ਉਸ ਦੇ ਸਿਰ 'ਤੇ ਇੱਟਾਂ ਮਾਰ ਕੇ ਜ਼ਖ਼ਮੀ ਕਰਨ ਦੇ ਮਾਮਲੇ 'ਚ 2 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ...
ਮੁੱਲਾਂਪੁਰ ਗਰੀਬਦਾਸ, 24 ਨਵੰਬਰ (ਦਿਲਬਰ ਸਿੰਘ ਖੈਰਪੁਰ)-ਕਾਂਗਰਸੀ ਆਗੂ ਰਿੰਕੂ ਵਰਮਾ ਦੀ ਮੌਤ ਉਪਰੰਤ ਉਸ ਦੀ ਜਾਇਦਾਦ 'ਤੇ ਨਾਜਾਇਜ਼ ਕਬਜ਼ਾ ਕਰਨ ਲਈ ਕੁਝ ਲੋਕ ਤਰਲੋਮੱਛੀ ਹੋ ਰਹੇ ਹਨ | ਇਸ ਦੇ ਚਲਦਿਆਂ ਪਿਛਲੇ ਕੁਝ ਸਮੇਂ ਤੋਂ ਉਸ ਦੀ ਪਤਨੀ ਨੂੰ ਧੱਕੇ ਨਾਲ ਜਾਇਦਾਦ ...
ਐੱਸ. ਏ. ਐੱਸ. ਨਗਰ, 24 ਨਵੰਬਰ (ਕੇ. ਐੱਸ. ਰਾਣਾ)-ਡਿਪਟੀ ਕਮਿਸ਼ਨਰ ਮੁਹਾਲੀ ਗਿਰੀਸ਼ ਦਿਆਲਨ ਨੇ ਕੋਵਿਡ-19 ਦੀ ਸਥਿਤੀ ਦੀ ਸਮੀਖਿਆ ਲਈ ਜ਼ਿਲ੍ਹੇ ਦੇ ਐਸ. ਡੀ. ਐਮਜ਼ ਅਤੇ ਐਸ. ਐਮ. ਓਜ਼ ਦੀ ਸੱਦੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਹਦਾਇਤ ਕੀਤੀ ਕਿ ਕੋਵਿਡ-19 ਦੀ ਜਾਂਚ ਲਈ ਵੱਧ ...
ਐੱਸ. ਏ. ਐੱਸ. ਨਗਰ, 24 ਨਵੰਬਰ (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਅੰਦਰ ਅੱਜ ਕੋਰੋਨਾ ਵਾਇਰਸ ਦੇ 80 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਦਕਿ ਕੋਰੋਨਾ ਤੋਂ ਪੀੜਤ 2 ਮਰੀਜ਼ਾਂ ਦੀ ਮੌਤ ਹੋ ਗਈ ਹੈ ਅਤੇ 3 ਮਰੀਜ਼ ਇਸ ਮਹਾਂਮਾਰੀ ਨੂੰ ਮਾਤ ਦੇਣ 'ਚ ਸਫ਼ਲ ਰਹੇ ਹਨ | ਇਹ ਜਾਣਕਾਰੀ ...
ਐੱਸ. ਏ. ਐੱਸ. ਨਗਰ, 24 ਨਵੰਬਰ (ਜਸਬੀਰ ਸਿੰਘ ਜੱਸੀ)-ਥਾਣਾ ਐੱਨ. ਆਰ. ਆਈ. ਵਿੰਗ ਮੁਹਾਲੀ ਵਲੋਂ ਵਿਦੇਸ਼ ਭੇਜਣ ਦੇ ਨਾਮ 'ਤੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ 'ਚ 2 ਮੁਲਜਮਾਂ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਮੁਲਜ਼ਮਾਂ ਦੀ ਪਛਾਣ ਪ੍ਰਵੀਨ ਠਾਕੁਰ ...
ਜ਼ੀਰਕਪੁਰ, 24 ਨਵੰਬਰ (ਅਵਤਾਰ ਸਿੰਘ)-ਬਲਟਾਣਾ ਜੁਆਇੰਟ ਐਕਸ਼ਨ ਕਮੇਟੀ ਦੇ ਚੇਅਰਮੈਨ ਪ੍ਰਤਾਪ ਸਿੰਘ ਰਾਣਾ ਨੇ ਬਲਟਾਣਾ ਖੇਤਰ ਵਿਚੋਂ ਲੰਘਦੀ ਸੁਖਨਾ ਨਦੀ ਵਿਚ ਇਕ ਬਿਲਡਰ ਵਲੋਂ ਨਾਲੇ ਦੇ ਬਹਾਅ ਨਾਲ ਛੇੜਛਾੜ ਕਰਕੇ ਅਤੇ ਦਰਖਤਾਂ ਦੀ ਕਟਾਈ ਕਰਕੇ ਨਾਜ਼ਾਇਜ ਕਾਲੋਨੀ ...
ਲਾਲੜੂ, 24 ਨਵੰਬਰ (ਰਾਜਬੀਰ ਸਿੰਘ)-ਵੱਖ-ਵੱਖ ਵਿਭਾਗਾਂ ਵਲੋਂ ਰੋਜ਼ਾਨਾ ਹੀ ਸੂਚਨਾ ਅਧਿਕਾਰ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਇਸੇ ਲੜੀ ਤਹਿਤ ਜ਼ਿਲ੍ਹੇ ਦੇ ਸਭ ਤੋਂ ਵੱਡੇ ਦਫ਼ਤਰ ਵਲੋਂ ਵੀ ਸੂਚਨਾ ਅਧਿਕਾਰ ਕਾਨੂੰਨ ਦੇ ਨਿਯਮਾਂ ਦੀ ਪ੍ਰਵਾਹ ਨਾ ...
ਐੱਸ. ਏ. ਐੱਸ. ਨਗਰ, 24 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਵਿੰਦਰ ਪੂਨੀਆ, ਜਨਰਲ ਸਕੱਤਰ ਜਸਵਿੰਦਰ ਝਬੇਲਵਾਲੀ ਅਤੇ ਸੀਨੀਅਰ ਮੀਤ ਪ੍ਰਧਾਨ ਵਿਕਰਮਦੇਵ ਸਿੰਘ ਨੇ ਪੰਜਾਬ ਸਰਕਾਰ ਤੋਂ ਸਰਕਾਰੀ ਅਤੇ ...
ਐੱਸ. ਏ. ਐੱਸ. ਨਗਰ, 24 ਨਵੰਬਰ (ਕੇ. ਐੱਸ. ਰਾਣਾ)-ਮੁਹਾਲੀ ਸ਼ਹਿਰ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਨਗਰ ਨਿਗਮ ਵਲੋਂ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ | ਇਹ ਗੱਲ ਨਗਰ ਨਿਗਮ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਨੇ ...
ਖਰੜ, 24 ਨਵੰਬਰ (ਜੰਡਪੁਰੀ)-ਮਿਊਾਸੀਪਲ ਕਮੇਟੀ ਖਰੜ ਅਧੀਨ ਪੈਂਦੇ ਪਿੰਡ ਬਡਾਲੀ ਅਤੇ ਨਾਲ ਲੱਗਦੇ ਪਿੰਡਾਂ ਦੀ ਇਕ ਅਹਿਮ ਮੀਟਿੰਗ ਬੀਬੀ ਗੁਰਦੇਵ ਕੌਰ ਬਡਾਲੀ ਦੀ ਅਗਵਾਈ ਹੇਠ ਪਿੰਡ ਬਡਾਲੀ ਵਿਖੇ ਹੋਈ | ਇਸ ਮੌਕੇ ਭਰਵੇਂ ਇਕੱਠ ਦੌਰਾਨ ਅਨਾਜ ਮੰਡੀ ਬਡਾਲਾ ਰੋਡ ਨੂੰ ...
ਐੱਸ. ਏ. ਐੱਸ. ਨਗਰ, 24 ਨਵੰਬਰ (ਕੇ. ਐੱਸ. ਰਾਣਾ)-ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਕੋਲ ਮੰਤਰੀ ਵਜੋਂ ਆਪਣੀ ਕਾਰਗੁਜਾਰੀ ਬਾਰੇ ਦੱਸਣ ਲਈ ਕੁਝ ਵੀ ਨਹੀਂ ਹੈ, ਸਗੋਂ ਉਹ ਦਰੱਖਤਾਂ ਦੀ ਛੰਗਾਈ ਦੇ ਕੰਮ ਦੀ ਆੜ 'ਚ ਆਪਣੀ ਮਾੜੀ ਕਾਰਗੁਜਾਰੀ 'ਤੇ ਪਰਦਾ ਪਾਉਣ ਦੀ ...
ਐੱਸ. ਏ. ਐੱਸ. ਨਗਰ, 24 ਨਵੰਬਰ (ਨਰਿੰਦਰ ਸਿੰਘ ਝਾਂਮਪੁਰ)-ਬੁੱਢਾ ਦਲ ਦੇ ਸੱਤਵੇਂ ਜਥੇਦਾਰ ਬਾਬਾ ਹਨੂੰਮਾਨ ਸਿੰਘ ਅਤੇ ਸਮੂਹ ਸਿੰਘਾਂ ਸ਼ਹੀਦਾਂ ਦੀ ਯਾਦ 'ਚ ਸੁਸ਼ੋਭਿਤ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਦਸਵੀਂ ਦਾ ਸ਼ੁਭ ਦਿਹਾੜਾ ਪੂਰਨ ਸ਼ਰਧਾ ...
ਐੱਸ. ਏ. ਐੱਸ. ਨਗਰ, 24 ਨਵੰਬਰ (ਕੇ. ਐੱਸ. ਰਾਣਾ)-ਰੈਜੀਡੈਂਸ ਵੈਲਫੇਅਰ ਸੁਸਾਇਟੀ ਸੈਕਟਰ 110/111 ਦੇ ਪ੍ਰਧਾਨ ਰਾਜਵਿੰਦਰ ਸਿੰਘ ਨੇ ਟੀ. ਡੀ. ਆਈ. ਬਿਲਡਰ ਵਲੋਂ ਪਿਛਲੇ 11 ਸਾਲਾਂ ਤੋਂ ਕਲੱਬ ਦੇ ਨਾਮ 'ਤੇ ਮੈਂਬਰਸ਼ਿਪ ਫੀਸ ਲੈਣ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ | ਇਸ ਸਬੰਧੀ ...
ਐੱਸ. ਏ. ਐੱਸ. ਨਗਰ, 24 ਨਵੰਬਰ (ਜਸਬੀਰ ਸਿੰਘ ਜੱਸੀ)-ਸਥਾਨਕ ਫੇਜ਼-4 ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਲੜਾਈ-ਝਗੜੇ ਦੇ ਮਾਮਲੇ 'ਚ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਜੋਸਿਕਾ ਸੂਦ ਵਲੋਂ ਥਾਣਾ ਫੇਜ਼-1 ਦੇ ਮੁਖੀ ਮਨਫੂਲ ਸਿੰਘ ਨੂੰ ਨੋਟਿਸ ਜਾਰੀ ਕਰਕੇ ਹੁਕਮ ਦਿੱਤੇ ਗਏ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX