ਜੈਤੋ, 24 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਜੈਤੋ ਦੇ ਸੀ.ਆਈ.ਏ ਸਟਾਫ਼ ਵਲੋਂ ਇਕ ਵਿਅਕਤੀ ਨੂੰ 14 ਚੋਰੀ ਦੇ ਮੋਟਰਸਾਈਕਲਾਂ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਸੀ.ਆਈ.ਏ ਸਟਾਫ਼ ਜੈਤੋ ਦੇ ਇੰਚਾਰਜ ਕੁਲਬੀਰ ਚੰਦ ਸ਼ਰਮਾ ਨੇ ਪ੍ਰੈੱਸ ਕਾਨਫ਼ਰੰਸ ਵਿਚ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿਚ ਏ.ਐਸ.ਆਈ. ਜਸਵੀਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਵਾ-ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਗੁੰਮਟੀ ਖੁਰਦ (ਸੇਵੇਵਾਲਾ) ਵਿਖੇ ਮੌਜੂਦ ਸਨ ਤਾਂ ਮੁਖਬਰੀ ਹੋਈ ਕਿ ਕੁਲਵਿੰਦਰ ਸਿੰਘ ਉਰਫ਼ ਗੋਰੀ ਪੁੱਤਰ ਬਹਾਦਰ ਸਿੰਘ ਵਾਸੀ ਬਿਸ਼ਨੰਦੀ ਥਾਣਾ ਜੈਤੋ ਜ਼ਿਲ੍ਹਾ ਫ਼ਰੀਦਕੋਟ ਆਪਣੇ ਪਿੰਡੋਂ ਜੈਤੋ ਵੱਲ ਆ ਰਿਹਾ ਹੈ ਜਿਸ ਕੋਲ ਚੋਰੀ ਦਾ ਮੋਟਰਸਾਈਕਲ ਹੈ, ਨੂੰ ਹੁਣੇ ਹੀ ਪਿੰਡ ਰਾਮਗੜ੍ਹ (ਭਗਤੂਆਣਾ) ਦੇ ਚੌਰਸਤੇ ਵਿਖੇ ਕਾਬੂ ਕੀਤਾ ਜਾ ਸਕਦਾ ਹੈ, ਇਤਲਾਹ ਠੋਸ ਹੋਣ 'ਤੇ ਉਕਤ ਚੌਰਸਤੇ 'ਤੇ ਨਾਕਾ ਲਗਾਕੇ ਰੱਖਿਆ ਹੋਇਆ ਸੀ ਕਿ ਉਕਤ ਕੁਲਵਿੰਦਰ ਸਿੰਘ ਉਰਫ਼ ਗੋਰੀ ਵਾਸੀ ਬਿਸ਼ਨੰਦੀ ਜੋ ਕਿ ਇਕ ਮੋਟਰਸਾਈਕਲ ਮਾਰਕਾ ਡਿਲੈਕਸ ਬਿਨਾਂ ਨੰਬਰ ਵਾਲਾ ਰੋਕ ਕੇ ਜਦ ਕਾਗਜ਼ ਪੱਤਰ ਵਿਖਾਉਣ ਲਈ ਕਿਹਾ ਤਾਂ ਉਹ ਆਨਾ-ਕਾਨੀ ਕਰਨ ਲੱਗਾ ਜਦ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਇਹ ਮੋਟਰਸਾਈਕਲ ਚੋਰੀ ਦਾ ਹੈ ਅਤੇ ਉਸ ਦੇ ਘਰ ਦੇ ਅੰਦਰ 13 ਹੋਰ ਮੋਟਰਸਾਈਕਲ ਚੋਰੀ ਦੇ ਖੜ੍ਹੇ ਹੋਏ ਹਨ | ਏ.ਐਸ.ਆਈ. ਜਸਵੀਰ ਸਿੰਘ ਸੀ.ਆਈ.ਏ ਸਟਾਫ਼ ਜੈਤੋ ਨੇ ਸਮੇਤ ਪੁਲਿਸ ਪਾਰਟੀ ਦੇ ਕੁਲਵਿੰਦਰ ਸਿੰਘ ਉਕਤ ਨੇ ਆਪਣੇ ਵਲੋਂ ਕੀਤੇ ਫ਼ਰਦ ਇੰਕਸਾਫ ਅ/ਧ 27 ਈ.ਵੀ. ਐਕਟ ਮੁਤਾਬਿਕ ਆਪਣੇ ਪਸ਼ੂਆਂ ਵਾਲੇ ਸੈਡ ਵਿਚ ਹੋਰ 13 ਮੋਟਰਸਾਈਕਲ ਬਰਾਮਦ ਕਰਵਾਏ | ਕੁਲਵਿੰਦਰ ਸਿੰਘ ਉਕਤ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਡੂੰਘਾਈ ਨਾਲ ਤਫ਼ਤੀਸ ਕੀਤੀ ਜਾਵੇਗੀ ਅਤੇ ਮੋਟਰਸਾਈਕਲ ਕਿਹੜੇ-ਕਿਹੜੇ ਸ਼ਹਿਰ/ਪਿੰਡਾਂ ਆਦਿ ਤੋਂ ਚੋਰੀ ਕੀਤੇ ਦੇ ਸਬੰਧ ਪਤਾ ਲਗਾਉਣ ਦੀ ਕੋਸ਼ਿਸ਼ ਹੋਵੇਗੀ |
ਕੋਟਕਪੂਰਾ, 24 ਨਵੰਬਰ (ਮੋਹਰ ਸਿੰਘ ਗਿੱਲ)-ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ 26 ਨਵੰਬਰ ਨੂੰ ਕਿਸਾਨਾਂ ਦੇ ਅੰਦੋਲਨ ਤੋਂ ਪਹਿਲਾਂ ਹਰਿਆਣਾ ਵਿਚ ਕਿਸਾਨ ਨੇਤਾਵਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ | 24 ਨਵੰਬਰ ਨੂੰ ਤੜਕੇ ਹੀ ਰਾਜ ਦੇ ਵੱਖ-ਵੱਖ ਥਾਵਾਂ 'ਤੇ ਵੱਡੇ ਪੈਮਾਨੇ ...
ਕੋਟਕਪੂਰਾ, 24 ਨਵੰਬਰ (ਮੇਘਰਾਜ)-ਆਲ ਇੰਡੀਆ ਆਸ਼ਾ ਵਰਕਰਜ਼ ਯੂਨੀਅਨ ਏਟਕ ਵਲੋਂ ਸਥਾਨਕ ਲਾਜਪਤ ਰਾਏ ਪਾਰਕ ਵਿਖੇ ਇਕ ਹੰਗਾਮੀ ਮੀਟਿੰਗ ਕੀਤੀ ਗਈ ਹੈ | ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਕੁਲਦੀਪ ਕੌਰ ਫ਼ਰੀਦਕੋਟ ਵਲੋਂ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ...
ਫ਼ਰੀਦਕੋਟ, 24 ਨਵੰਬਰ (ਚਰਨਜੀਤ ਸਿੰਘ ਗੋਂਦਾਰਾ)-ਫ਼ਿਰੋਜ਼ਪੁਰ-ਬਠਿੰਡਾ ਰੇਲਵੇ ਲਾਈਨ 'ਤੇ ਕੱਲ੍ਹ ਰਾਤ ਤੋਂ ਮਾਲ ਗੱਡੀਆਂ ਚੱਲ ਪਈਆਂ ਹਨ ਜਦ ਕਿ ਮੁਸਾਫ਼ਰ ਗੱਡੀਆਂ ਅੱਜ ਵੀ ਨਹੀਂ ਚੱਲੀਆਂ | ਰੇਲਵੇ ਵਿਭਾਗ ਦੇ ਇਕ ਅਧਿਕਾਰੀ ਨੇ ਉਪਰੋਕਤ ਜਾਣਕਾਰੀ ਦਿੰਦਿਆਂ ਦੱਸਿਆ ...
ਫ਼ਰੀਦਕੋਟ, 24 ਨਵੰਬਰ (ਜਸਵੰਤ ਸਿੰਘ ਪੁਰਬਾ)-ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਿੰਡ ਲੰਭਵਾਲੀ ਬਲਾਕ ਜੈਤੋ ਦੇ ਵਿਕਾਸ ਤੇ ਪੰਜਾਬ ਸਰਕਾਰ ਵਲੋਂ ਲੱਖ ਰੁਪਏ ਖਰਚ ਕੀਤੇ ਗਏ ਹਨ ਅਤੇ ਇਨ੍ਹਾਂ ਕੰਮਾਂ ਦਾ ਵਰਚੁਅਲ ਉਦਘਾਟਨ ਮੁੱਖ ਮੰਤਰੀ ਪੰਜਾਬ ਕੈਪਟਨ ...
ਕੋਟਕਪੂਰਾ, 24 ਨਵੰਬਰ (ਮੋਹਰ ਸਿੰਘ ਗਿੱਲ)-ਧੜੇਬੰਦੀ ਅਤੇ ਸਿਆਸੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਹਰੀਨੌ 'ਚੋਂ ਨਸ਼ਾ ਖਤਮ ਕਰਨ ਦੇ ਪ੍ਰਣ 'ਤੇ ਕਾਇਮ ਰਹਿੰਦਿਆਂ ਪਿੰਡ ਵਾਸੀਆਂ ਨੇ ਸਮੁੱਚੀ ਗ੍ਰਾਮ ਪੰਚਾਇਤ, ਗੁਰਦਆਰਾ ਪ੍ਰਬੰਧਕ ਕਮੇਟੀਆਂ ਅਤੇ ਕਲੱਬਾਂ ਦੇ ...
ਫ਼ਰੀਦਕੋਟ, 24 ਨਵੰਬਰ (ਜਸਵੰਤ ਸਿੰਘ ਪੁਰਬਾ)-ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੇ ਕਿਸਾਨ ਜਥੇਬੰਦੀਆਂ ਦੇ 26 ਨੂੰ ਦਿੱਲੀ ਦੇ ਕੀਤੇ ਜਾ ਰਹੇ ਘਿਰਾਓ ਦੀ ਪੂਰਨ ਹਮਾਇਤ ਦਾ ਐਲਾਨ ਕੀਤਾ ਹੈ | ਆਲ ਇੰਡੀਆ ਸਿੱਖ ਸਟੂਡਾੈਟਸ ਫ਼ੈਡਰੇਸ਼ਨ ਦੇ ਸਰਪ੍ਰਸਤ ਪਰਮਜੀਤ ...
ਕੋਟਕਪੂਰਾ, 24 ਨਵੰਬਰ (ਮੋਹਰ ਸਿੰਘ ਗਿੱਲ)-ਇਕ ਔਰਤ ਦੇ ਬਿਆਨ 'ਤੇ ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਮੂਰਤੀਆਂ ਤੋੜਨ ਵਾਲੇ ਦੋ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਔਰਤ ਦਾ ਕਹਿਣਾ ਹੈ ਕਿ ਉਹ ਤੇ ਉਸਦਾ ਕਿਸੇ ਗੱਲੋਂ ਘਰ 'ਚ ਲੜ ...
ਫ਼ਰੀਦਕੋਟ, 24 ਨਵੰਬਰ (ਸਰਬਜੀਤ ਸਿੰਘ)-ਥਾਣਾ ਸਦਰ ਫ਼ਰੀਦਕੋਟ ਪੁਲਿਸ ਵਲੋਂ ਪਿੰਡ ਚਹਿਲ ਦੀ ਇਕ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲਜਾਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਮਿਲੀ ਜਾਣਕਾਰੀ ਅਨੁਸਾਰ ਪਿੰਡ ਚਹਿਲ ਵਸਨੀਕ ਇਕ ਵਿਧਵਾ ...
ਫ਼ਰੀਦਕੋਟ, 24 ਨਵੰਬਰ (ਸਰਬਜੀਤ ਸਿੰਘ)-ਮੁਫ਼ਤ ਤੇ ਲਾਜ਼ਮੀ ਸਿੱਖਿਆ ਦੇਣ ਦੀ ਦੁਹਾਈ ਦੇਣ ਵਾਲੀਆਂ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਤੋਂ ਕੋਰੋਨਾ ਕਾਲ ਦੀਆਂ ਫ਼ੀਸਾਂ ਜ਼ਬਰੀ ਉਗਰਾਹੁਣ ਉਪਰੰਤ ਸਿੱਖਿਆ ਬੋਰਡ ਵਲੋਂ ਮਾਰਚ 2021 ਦੀਆਂ ...
ਫ਼ਰੀਦਕੋਟ, 24 ਨਵੰਬਰ (ਸਰਬਜੀਤ ਸਿੰਘ)-ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣੀ ਬੈਠੀ ਕੇਂਦਰ ਦੀ ਮੋਦੀ ਸਰਕਾਰ ਵਲੋਂ ਅੰਬਾਨੀ ਤੇ ਅਡਾਨੀ ਵਰਗੇ ਉੱਚ ਘਰਾਣਿਆਂ ਨੂੰ ਲਾਭ ਪਹੁੰਚਾਉਣ ਦੇ ਮਨੋਰਥ ਨਾਲ ਕਿਰਤ ਕਾਨੂੰਨਾਂ ਵਿਚ ਮਜ਼ਦੂਰ ਵਿਰੋਧੀ ਸੋਧਾਂ ਕਰਕੇ ਚਾਰ ਕੋਡ ...
ਪੰਜਗਰਾੲੀਂ ਕਲਾਂ, 24 ਨਵੰਬਰ (ਸੁਖਮੰਦਰ ਸਿੰਘ ਬਰਾੜ)-ਸਥਾਨਕ ਪਿੰਡ ਤੋਂ ਮੱਲਕੇ ਪਿੰਡ ਜਾਣ ਵਾਲੀ ਸੰਪਰਕ ਤੇ ਨਹਿਰ ਵਾਲੇ ਪੁਲ਼ ਤੇ ਇਕ ਵਿਅਕਤੀ ਵਲੋਂ ਕੋਈ ਜ਼ਹਿਰੀਲੀ ਵਸਤੂ ਖਾ ਕੇ ਜੀਵਨ ਲੀਲਾ ਸਮਾਪਤ ਕਰ ਲਏ ਜਾਣ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...
ਕੋਟਕਪੂਰਾ, 24 ਨਵੰਬਰ (ਮੇਘਰਾਜ)-ਦੀ ਬਾਈਕ ਸਟੋਰ ਵਲੋਂ 15 ਸਤੰਬਰ ਤੋਂ 14 ਅਕਤੂਬਰ 2020 ਦੌਰਾਨ 'ਦਿਲ ਧੜਕਣੇ ਦੋ' ਨਾਮੀ ਸਾਈਕਲ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਗਿਆ ਸੀ ਜਿਸ 'ਚ ਦੇਸ਼ 'ਚੋਂ ਲਗਪਗ 728 ਸਾਈਕਲ ਚਾਲਕਾਂ ਨੇ ਭਾਗ ਲਿਆ | ਇਸ ਪ੍ਰਤੀਯੋਗਤਾ ਵਿਚ 681 ਮਰਦ ਅਤੇ 47 ਔਰਤਾਂ ...
ਕੋਟਕਪੂਰਾ, 24 ਨਵੰਬਰ (ਮੇਘਰਾਜ)-ਬੀਤੇ ਦਿਨ ਪਿੰਡ ਚੰਦਬਾਜਾ ਵਿਖੇ ਕੱਚੀਆਂ ਗਲੀਆਂ ਨੂੰ ਇੰਟਰਲਾਕ ਟਾਇਲਾਂ ਨਾਲ ਪੱਕੀਆਂ ਕਰਨ ਦਾ ਕੰਮ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੇਪਾਲ ਸਿੰਘ ਨੇ ਸ਼ੁਰੂ ਕਰਵਾਇਆ | ਅਜੇਪਾਲ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ...
ਫ਼ਰੀਦਕੋਟ, 24 ਨਵੰਬਰ (ਚਰਨਜੀਤ ਸਿੰਘ ਗੋਂਦਾਰਾ)-ਸਥਾਨਕ ਕੋਟਕਪੂਰਾ-ਤਲਵੰਡੀ ਬਾਈਪਾਸ ਅਤੇ ਸਥਾਨਕ ਕੋਟਕਪੂਰਾ ਰੋਡ 'ਤੇ ਜੋੜੀਆਂ ਨਹਿਰਾਂ 'ਤੇ ਬਣੇ ਬਾਬਾ ਫ਼ਰੀਦ ਚੌਾਕ ਤੋਂ ਗੁਰਦੁਆਰਾ ਗੋਦੜੀ ਸਾਹਿਬ ਦੇ ਮੇਨ ਗੇਟ ਤੱਕ ਇਕ ਮਹੀਨੇ ਦੇ ਅੰਦਰ-ਅੰਦਰ ਨਵੇਂ ਪੋਲ ਲਾ ਕੇ ...
ਸ੍ਰੀ ਮੁਕਤਸਰ ਸਾਹਿਬ, 24 ਨਵੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਸ੍ਰੀ ਰਾਮ ਭਵਨ ਵਿਖੇ ਚੱਲ ਰਹੇ ਕੱਤਕ ਮਹਾਂਉਤਸਵ ਦੌਰਾਨ ਸਵਾਮੀ ਕਮਲਾਨੰਦ ਗਿਰੀ ਜੀ ਵਲੋਂ ਭੀਸ਼ਮ ਪੰਚਕ ਵਰਤ ਅਤੇ ਹਰੀ ਪ੍ਰਬੋਧਿਨੀ ਇਕਾਦਸ਼ੀ ਦਾ ਮਹੱਤਵ ਦੱਸਿਆ ਗਿਆ | ਜ਼ਿਕਰਯੋਗ ...
ਮੰਡੀ ਲੱਖੇਵਾਲੀ, 24 ਨਵੰਬਰ (ਮਿਲਖ ਰਾਜ)-ਨਜ਼ਦੀਕੀ ਪਿੰਡ ਨੰਦਗੜ੍ਹ ਦੇ ਸਮੁੱਚੇ ਕਿਸਾਨਾਂ ਦੀ ਮੀਟਿੰਗ ਹੋਈ, ਜਿਸ ਵਿਚ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਕਾਨੂੰਨਾਂ ਤੇ ਮੋਦੀ ਸਰਕਾਰ ਦੇ ਕਿਸਾਨਾਂ ਪ੍ਰਤੀ ਅੜੀਅਲ ਵਤੀਰੇ ਦੀ ਨਿੰਦਾ ਕੀਤੀ ਗਈ | ਇਸ ...
ਸ੍ਰੀ ਮੁਕਤਸਰ ਸਾਹਿਬ, 24 ਨਵੰਬਰ (ਰਣਜੀਤ ਸਿੰਘ ਢਿੱਲੋਂ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ 30 ਨਵੰਬਰ ਨੂੰ ਸਮੂਹ ਸੰਗਤਾਂ ਅਤੇ ਸਭਾਵਾਂ ਦੇ ਸਹਿਯੋਗ ਨਾਲ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਰਧਾ ਅਤੇ ਉਤਸ਼ਾਹ ...
ਕੋਟਕਪੂਰਾ, 24 ਨਵੰਬਰ (ਮੋਹਰ ਸਿੰਘ ਗਿੱਲ)-ਗੁਰਦੁਆਰਾ ਬਾਬਾ ਬਾਲਾ ਜੀ ਸਾਹਿਬ ਪੰਜਗਰਾਈਾ ਕਲਾਂ ਵਿਖੇ ਸਹਿਕਾਰੀ ਸਭਾ ਦੇ ਸਾਬਕਾ ਪ੍ਰਧਾਨ ਹਰਬੰਸ ਸਿੰਘ ਸਰਾਂ ਅਤੇ ਬਲਵਿੰਦਰ ਸਿੰਘ ਸਰਾਂ ਦੇ ਛੋਟੇ ਭਰਾ ਰਣਜੀਤ ਸਿੰਘ ਸਰਾਂ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ...
ਜੈਤੋ, 24 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਕੋਠੇ ਮਾਹਲਾ ਸਿੰਘ ਵਾਲਾ ਦੇ ਸਮਾਜ ਸੇਵੀ ਆਗੂ ਕਰਮਜੀਤ ਸਿੰਘ 'ਭੋਲਾ' ਗਿੱਲ ਦੇ ਭਰਾ ਅਤੇ ਗੁਰਜੱਪ ਸਿੰਘ ਗਿੱਲ ਦੇ ਸਤਿਕਾਰ ਯੋਗ ਪਿਤਾ ਪਰਮਜੀਤ ਸਿੰਘ 'ਪੱਪੀ' ਗਿੱਲ ਸਾਬਕਾ ਪ੍ਰਧਾਨ ਕੋ: ਸੁਸਾਇਟੀ ਜੈਤੋ ਦਾ ਬੀਤੇ ਦਿਨੀਂ ...
ਡੱਬਵਾਲੀ, 24 ਨਵੰਬਰ (ਇਕਬਾਲ ਸ਼ਾਂਤ)-ਦੇਰ ਰਾਤ ਕਰੀਬ 9 ਵਜੇ ਸਿਰਸਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਡਾਗਰ ਅਤੇ ਪੁਲਿਸ ਮੁਖੀ ਭੁਪਿੰਦਰ ਸਿੰਘ ਨੇ ਡੱਬਵਾਲੀ ਵਿਖੇ ਪੰਜਾਬ ਦੀਆਂ ਸੀਲ ਕੀਤੀਆਂ ਹੱਦਾਂ ਦਾ ਜਾਇਜ਼ਾ ਲਿਆ | ਇਸ ਮੌਕੇ ਡੀ.ਐਸ.ਪੀ. ਕੁਲਦੀਪ ਸਿੰਘ ਅਤੇ ਐਸ.ਡੀ.ਐਮ ...
ਸ੍ਰੀ ਮੁਕਤਸਰ ਸਾਹਿਬ, 24 ਨਵੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਅੱਜ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਸ੍ਰੀ ਮੁਕਤਸਰ ਸਾਹਿਬ ਵਲੋਂ ਰੁਜ਼ਗਾਰ ਕੈਂਪ ਲਗਾਇਆ ਗਿਆ | ਇਸ ਰੁਜ਼ਗਾਰ ਕੈਂਪ ਵਿਚ ਐਡਲਵਿਸ ਟੋਕੀਓ ...
ਮਲੋਟ, 24 ਨਵੰਬਰ (ਅਜਮੇਰ ਸਿੰਘ ਬਰਾੜ)-ਸਰਦੀਆਂ ਦੇ ਸ਼ੁਰੂ ਹੋਏ ਮੌਸਮ ਦੇ ਮੱਦੇਨਜ਼ਰ ਡੇਂਗੂ ਤੋਂ ਬਚਾਅ ਲਈ ਨਗਰ ਕੌਾਸਲ ਚੌਕਸ ਨਜ਼ਰ ਆ ਰਿਹਾ ਅਤੇ ਸ਼ਹਿਰ ਵਿਚ ਵੱਖ-ਵੱਖ ਇਲਾਕਿਆਂ 'ਚ ਫੋਗਿੰਗ ਮਸ਼ੀਨ ਜ਼ਰੀਏ ਮੱਛਰ ਮਾਰ ਦਵਾਈ ਦਾ ਛਿੜਕਾਅ ਕੀਤਾ ਜਾ ਰਿਹਾ ਹੈ | ਐਸ.ਡੀ.ਐਮ ...
ਸ੍ਰੀ ਮੁਕਤਸਰ ਸਾਹਿਬ, 24 ਨਵੰਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਨਗਰ ਕੌਾਸਲ ਵਲੋਂ ਸ਼ਹਿਰ ਅੰਦਰ ਕਈ ਥਾਵਾਂ 'ਤੇ ਜਨਤਕ ਪਖਾਨੇ ਬਣਵਾਏ ਗਏ ਹਨ,¢ਪ੍ਰੰਤੂ ਇਨ੍ਹਾਂ ਦੀ ਸੰਭਾਲ ਅਤੇ ਦੇਖ-ਰੇਖ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ ਜਾਂਦਾ | ਜ਼ਿਆਦਾਤਰ ਪਖਾਨਿਆਂ ਨੂੰ ਤਾਲਾ ...
ਸ੍ਰੀ ਮੁਕਤਸਰ ਸਾਹਿਬ, 24 ਨਵੰਬਰ (ਰਣਜੀਤ ਸਿੰਘ ਢਿੱਲੋਂ)-ਇਸ ਸਮੇਂ ਸ਼ੈਲਰ ਇੰਡਸਟਰੀ ਨੂੰ ਵੱਡਾ ਘਾਟਾ ਸਹਿਣਾ ਪੈ ਰਿਹਾ ਹੈ ਕਿਉਂਕਿ ਕੇਂਦਰ ਅਤੇ ਸੂਬਾ ਸਰਕਾਰ ਦੀ ਆਪਸੀ ਖਿੱਚੋਤਾਣ ਦਾ ਖ਼ਾਮਿਆਜ਼ਾ ਸ਼ੈਲਰ ਉਦਯੋਗ ਨੂੰ ਝੱਲਣਾ ਪੈ ਰਿਹਾ ਹੈ | ਇਸ ਸਬੰਧੀ ਗੱਲਬਾਤ ...
ਮਲੋਟ, 24 ਨਵੰਬਰ (ਪਾਟਿਲ)-ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਾਡ ਇਨਫਰਮੇਸ਼ਨ ਟੈਕਨਾਲੋਜੀ (ਮਿਮਿਟ) ਮਲੋਟ ਦੇ ਕਰਮਚਾਰੀਆਂ ਨੂੰ ਸਤੰਬਰ 2020 ਤੋਂ ਤਨਖ਼ਾਹ ਨਹੀਂ ਮਿਲ ਰਹੀ, ਜਿਸ ਕਰਕੇ ਕਰਮਚਾਰੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ | ਕਰਮਚਾਰੀਆਂ ਨੂੰ ਘਰ ਖ਼ਰਚ ਚਲਾਉਣ ...
ਸ੍ਰੀ ਮੁਕਤਸਰ ਸਾਹਿਬ, 24 ਨਵੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ | ਇਸੇ ਲੜੀ ਤਹਿਤ ਡਿਪਟੀ ਕਮਿਸ਼ਨਰ ਐਮ.ਕੇ.ਅਰਾਵਿੰਦ ਕੁਮਾਰ ਦੀ ਪ੍ਰਧਾਨਗੀ ਹੇਠ ਉਦਯੋਗ ਅਤੇ ਵਣਜ ਵਿਭਾਗ ਪੰਜਾਬ ਨੇ ...
ਮਲੋਟ, 24 ਨਵੰਬਰ (ਅਜਮੇਰ ਸਿੰਘ ਬਰਾੜ)-ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚੋਂ ਕਿਸਾਨ ਦਿੱਲੀ ਲਈ 26 ਨਵੰਬਰ ਨੂੰ ਮਾਰਚ ਕਰ ਰਹੇ ਹਨ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਇਸ ਸਬੰਧੀ ਸ਼੍ਰੋਮਣੀ ਅਕਾਲੀ ...
ਮਲੋਟ, 24 ਨਵੰਬਰ (ਪਾਟਿਲ)-ਰਾਜ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਖੇਤੀ ਕਾਨੰੂਨਾਂ ਨੂੰ ਰੱਦ ਕਰਨ ਲਈ 26-27 ਨਵੰਬਰ ਦੇ ਦਿੱਲੀ ਪੁੱਜਣ ਦੇ ਦਿੱਤੇ ਸੱਦੇ ਤੇ ਵੱਖ ਵੱਖ ਪਿੰਡਾਂ ਤੋਂ ਕਿਸਾਨਾਂ ਨੇ ਆਪਣੀਆਂ ਜਥੇਬੰਦੀਆਂ ਦੀ ਅਗਵਾਈ ਹੇਠ ਦੇਸ਼ ਦੀ ਰਾਜਧਾਨੀ ...
ਸ੍ਰੀ ਮੁਕਤਸਰ ਸਾਹਿਬ, 24 ਨਵੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਬਠਿੰਡਾ ਰੋਡ ਸਥਿਤ ਮੁਕਤਸਰ ਮੈਡੀਸਿਟੀ ਹਸਪਤਾਲ (ਡਾ: ਬਲਦੇਵ ਰਾਜ ਦਾ ਹਸਪਤਾਲ) ਜ਼ਿਲ੍ਹੇ ਦਾ ਪਹਿਲਾ ਪ੍ਰਾਈਵੇਟ ਹਸਪਤਾਲ ਹੈ, ਜਿਸ ਨੂੰ ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਇਲਾਜ ਲਈ ...
ਸ੍ਰੀ ਮੁਕਤਸਰ ਸਾਹਿਬ, 24 ਨਵੰਬਰ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਪੁਲਿਸ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਦੀ ਅਵੇਅਰਨੈੱਸ ਟੀਮ ਵਲੋਂ ਵਿਦਿਆਰਥਣਾਂ ਅਤੇ ਅਧਿਆਪਕਾਂ ਨੂੰ ਕੋਵਿਡ-19 ਦੀਆਂ ...
ਸ੍ਰੀ ਮੁਕਤਸਰ ਸਾਹਿਬ, 24 ਨਵੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਪੁਲਿਸ ਅਤੇ ਮੁਕਤੀਸਰ ਵੈੱਲਫੇਅਰ ਕਲੱਬ ਵਲੋਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਲਈ ਜਾਗਰੂਕਤਾ ਬੈਰੀਗੇਟ ਤਿਆਰ ਕਰਵਾਏ ਗਏ | ਇਹ ਬੈਰੀਗੇਟ ਅੱਜ ਜ਼ਿਲ੍ਹਾ ਪੁਲਿਸ ਲਾਈਨ ਵਿਖੇ ...
ਸ੍ਰੀ ਮੁਕਤਸਰ ਸਾਹਿਬ, 24 ਨਵੰਬਰ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਾਦਾ) ਬਲਾਕ ਕੋਟਕਪੂਰਾ ਦੇ ਪ੍ਰਧਾਨ ਮਾ: ਹਰਜਿੰਦਰ ਸਿੰਘ ਹਰੀ ਨੌਾ, ਬਲਾਕ ਜੈਤੋ ਦੇ ਆਗੂ ਹਰਮੇਲ ਸਿੰਘ ਰੋਮਾਣਾ ਅਤੇ ਅਲਬੇਲ ਸਿੰਘ ਦੀ ਅਗਵਾਈ ਵਿਚ ਪਿੰਡ ਚੱਕ ਗਿਲਜੇਵਾਲਾ ...
ਸ੍ਰੀ ਮੁਕਤਸਰ ਸਾਹਿਬ, 24 ਨਵੰਬਰ (ਰਣਜੀਤ ਸਿੰਘ ਢਿੱਲੋਂ)-ਨਗਰ ਕੌਾਸਲ ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਪ੍ਰਧਾਨ ਬਾਵਾ ਗੁਰਿੰਦਰ ਸਿੰਘ ਕੋਕੀ, ਸਵ: ਭੁਪਿੰਦਰ ਸਿੰਘ ਬਾਵਾ ਅਤੇ ਪਟਵਾਰੀ ਰਵਿੰਦਰ ਸਿੰਘ ਬਾਵਾ ਦੇ ਮਾਤਾ ਸਰਦਾਰਨੀ ਸੁਰਿੰਦਰ ਕੌਰ ਬਾਵਾ (83) ਪਤਨੀ ਸਵ: ਸ: ...
ਮੰਡੀ ਕਿੱਲਿਆਂਵਾਲੀ, 24 ਨਵੰਬਰ (ਇਕਬਾਲ ਸਿੰਘ ਸ਼ਾਂਤ)-ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਯੂਰੀਆ ਦੀ ਸਪਲਾਈ 'ਚ ਦੇਰੀ ਨਾਲ ਪੰਜਾਬ 'ਚ ਕਣਕ ਦੀ ਪੈਦਾਵਾਰ 15 ਫ਼ੀਸਦੀ ਘੱਟ ਦਾ ਖੌਫ਼ ਜਾਹਰ ਕਰਦੇ ਕੇਂਦਰ ਤੇ ਸੂਬਾ ਸਰਕਾਰ ਨੂੰ ਬੀਜਾਂਦ ਲਈ ਕਿਸਾਨਾਂ ਨੂੰ ...
ਲੰਬੀ, 24 ਨਵੰਬਰ (ਮੇਵਾ ਸਿੰਘ)-ਐਸ.ਐਮ.ਓ. ਲੰਬੀ ਡਾ: ਜਗਦੀਪ ਚਾਵਲਾ ਦੀ ਅਗਵਾਈ ਵਿਚ ਕਮਿਊਨਿਟੀ ਓਨਰਸ਼ਿਪ ਮੁਹਿੰਮ ਦੌਰਾਨ ਪਿੰਡ ਸਿੰਘੇਵਾਲਾ, ਕਿੱਲਿਆਂਵਾਲੀ ਅਤੇ ਮਿੱਡੂਖੇੜਾ ਆਦਿ ਵਿਚ ਕੋਵਿਡ-19 ਸਬੰਧੀ ਜਾਗਰੂਕਤਾ ਮੀਟਿੰਗਾਂ ਕੀਤੀਆਂ ਗਈਆਂ | ਇਸ ਮੌਕੇ ਹਰਮਿੰਦਰ ...
ਸ੍ਰੀ ਮੁਕਤਸਰ ਸਾਹਿਬ, 24 ਨਵੰਬਰ (ਰਣਜੀਤ ਸਿੰਘ ਢਿੱਲੋਂ)-ਭਾਰਤ ਚੋਣ ਕਮਿਸ਼ਨ ਦੇ ਸੰਮਲਿਤ ਚੋਣਾਂ ਅਤੇ ਘੱਟੋਂ-ਘੱਟ ਜ਼ਰੂਰੀ ਸਹੂਲਤਾਂ ਪ੍ਰੋਗਰਾਮ ਤਹਿਤ ਅਪਾਹਜ ਵੋਟਰਾਂ ਦੀ ਇਕ ਸਟੇਕ ਹੋਲਡਰ ਵਜੋਂ ਹੋਰ ਭਾਗੀਦਾਰੀ ਵਧਾਉਣ ਅਤੇ ਉਨ੍ਹਾਂ ਦੀ ਭੂਮਿਕਾ ਨੂੰ ਉਜਾਗਰ ...
ਮਲੋਟ, 24 ਨਵੰਬਰ (ਅਜਮੇਰ ਸਿੰਘ ਬਰਾੜ)-ਜਿੱਥੇ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ, ਉਥੇ ਹੀ ਸਰਦੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਡੇਂਗੂ ਕਾਰਨ ਹਾਹਾਕਾਰ ਮਚੀ ਹੋਈ ਹੈ | ਉੱਧਰ ਬੇਸ਼ੱਕ ਪ੍ਰਸ਼ਾਸਨ ਡੇਂਗੂ ਦੀ ਰੋਕਥਾਮ ਦੇ ਲੱਖਾਂ ਦਾਅਵੇ ਕਰ ਰਿਹਾ ਹੈ, ਪਰ ਆਏ ਦਿਨ ਆ ...
ਸ੍ਰੀ ਮੁਕਤਸਰ ਸਾਹਿਬ, 24 ਨਵੰਬਰ (ਰਣਜੀਤ ਸਿੰਘ ਢਿੱਲੋਂ)-ਪਿੰਡ ਲੰਬੀਢਾਬ ਵਿਖੇ ਵਾਲੀਬਾਲ ਦਾ ਗਰਾਊਾਡ ਬਣ ਕੇ ਤਿਆਰ ਹੋ ਚੁੱਕਾ ਹੈ | ਇਸ ਗਰਾਊਾਡ ਦੇ ਨਿਰਮਾਣ ਕਾਰਜ ਲਈ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਐੱਮ.ਪੀ. ਸੁਖਬੀਰ ਸਿੰਘ ਬਾਦਲ ਵਲੋਂ ਆਪਣੇ ਫ਼ੰਡ ਵਿਚੋਂ 4 ਲੱਖ ...
ਸ੍ਰੀ ਮੁਕਤਸਰ ਸਾਹਿਬ, 24 ਨਵੰਬਰ (ਰਣਜੀਤ ਸਿੰਘ ਢਿੱਲੋਂ)-ਐਕਸ ਸਰਵਿਸਮੈਨ ਵੈੱਲਫ਼ੇਅਰ ਯੂਨੀਅਨ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਪ੍ਰਧਾਨ ਦਰਸ਼ਨ ਸਿੰਘ ਭੰਗਚੜੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਈ.ਸੀ.ਐੱਚ. ਅਤੇ ਸੀ.ਐੱਸ.ਡੀ. ਵਿਚ ਆ ਰਹੀਆਂ ਮੁਸ਼ਕਿਲਾਂ ਬਾਰੇ ...
ਸ੍ਰੀ ਮੁਕਤਸਰ ਸਾਹਿਬ, 24 ਨਵੰਬਰ (ਰਣਜੀਤ ਸਿੰਘ ਢਿੱਲੋਂ)-ਪਿੰਡ ਸੰਗੂਧੌਣ ਦੀ ਅੰਦਰਲੀ ਫ਼ਿਰਨੀ ਦੀ ਪੁਲੀ ਟੁੱਟੀ ਹੋਣ ਕਾਰਨ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਪੁਲੀ ਟੁੱਟੀ ਹੋਣ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX