ਮਾਨਸਾ, 24 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ, ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਤੋਂ ਬਾਅਦ ਕਿਸਾਨਾਂ ਨੇ ਸਵਾਰੀ ਤੇ ਮਾਲ ਗੱਡੀਆਂ ਨੂੰ ਪੰਜਾਬ 'ਚ 15 ਦਿਨ ਚੱਲਣ ਦੀ ਇਜਾਜ਼ਤ ਦੇਣ ਬਾਅਦ ਭਾਵੇਂ ਮਾਲ ਗੱਡੀਆਂ ਤਾਂ ਚਾਲੂ ਹੋ ਗਈਆਂ ਹਨ ਪਰ ਇੱਧਰਲੇ ਖੇਤਰ 'ਚ ਸਵਾਰੀ ਗੱਡੀਆਂ ਬਹੁਤ ਘੱਟ ਚੱਲ ਰਹੀਆਂ ਹਨ | ਮਾਨਸਾ ਤੋਂ ਦਿੱਲੀ ਅਤੇ ਮਾਨਸਾ ਤੋਂ ਬਠਿੰਡਾ, ਰਾਜਸਥਾਨ ਵੱਲ ਸਿਰਫ਼ ਇਕ ਸਵਾਰੀ ਗੱਡੀ ਹੀ ਚੱਲ ਰਹੀ ਹੈ | ਸਟੇਸ਼ਨ ਮਾਸਟਰ ਚਿਮਨ ਲਾਲ ਨੇ ਦੱਸਿਆ ਕਿ ਗੁਹਾਟੀ ਅਵਧ ਆਸਾਮ ਗੱਡੀ ਚਾਲੂ ਕੀਤੀ ਗਈ ਹੈ, ਜੋ ਦਿੱਲੀ ਤੋਂ ਚੱਲ ਕੇ ਮਿਥੇ ਸਮੇਂ ਤੋਂ ਘੰਟਾ-ਡੇਢ ਘੰਟਾ ਲੇਟ ਰਾਤ 10 ਵਜੇ ਦੇ ਕਰੀਬ ਮਾਨਸਾ ਪੁੱਜੇਗੀ | ਇਹ ਗੱਡੀ ਆਸਾਮ ਤੋਂ ਚੱਲ ਕੇ ਵਾਇਆ ਦਿੱਲੀ, ਰੋਹਤਕ, ਮਾਨਸਾ, ਲਾਲਗੜ੍ਹ (ਰਾਜਸਥਾਨ) ਪੁੱਜੇਗੀ | ਇਸੇ ਤਰ੍ਹਾਂ ਲਾਲਗੜ੍ਹ ਤੋਂ ਇਕ ਹੋਰ ਸਵਾਰੀ ਗੱਡੀ ਚੱਲੇਗੀ, ਜੋ ਮਾਨਸਾ ਵਿਖੇ ਰਾਤ 2:40 ਵਜੇ ਪਹੁੰਚੇਗੀ | ਇਸ ਲਈ 17 ਦੇ ਕਰੀਬ ਸਵਾਰੀਆਂ ਨੇ ਟਿਕਟਾਂ ਬੱੁਕ ਕਰਵਾਈਆਂ ਹਨ | ਅੱਜ ਅੱਧੀ ਦਰਜਨ ਦੇ ਕਰੀਬ ਮਾਲ ਗੱਡੀਆਂ ਖਾਦ ਤੇ ਕੋਲਾ ਲੈ ਕੇ ਲੰਘੀਆਂ | ਇਕ ਮਾਲ ਗੱਡੀ ਮਾਨਸਾ ਵਿਖੇ ਵੀ ਪਹੁੰਚੀ ਹੈ, ਜਿਸ ਤੋਂ ਯੂਰੀਆ ਉਤਾਰੀ ਜਾ ਰਹੀ ਸੀ | ਬੀਤੀ ਰਾਤ ਵੀ ਇਕ ਮਾਲ ਗੱਡੀ ਕੋਲਾ ਲੈ ਕੇ ਤਲਵੰਡੀ ਸਾਬੋ ਥਰਮਲ ਪਲਾਂਟ ਬਣਾਂਵਾਲੀ ਵਿਖੇ ਪਹੁੰਚੀ ਸੀ, ਜਿਸ ਨਾਲ ਅੱਜ ਥਰਮਲ 'ਚ ਬਿਜਲੀ ਉਤਪਾਦਨ ਸ਼ੁਰੂ ਹੋ ਗਿਆ ਹੈ | ਇਸੇ ਦੌਰਾਨ ਸੰਘਰਸ਼ਕਾਰੀ ਕਿਸਾਨਾਂ ਨੇ ਦੋਸ਼ ਲਗਾਇਆ ਕਿ ਮਾਲਵਾ ਖੇਤਰ ਦੇ ਇੱਧਰਲੇ ਜ਼ਿਲੇ੍ਹ ਜੋ ਕਿਸਾਨੀ ਸੰਘਰਸ਼ ਦਾ ਗੜ੍ਹ ਹਨ, ਕਰ ਕੇ ਸਵਾਰੀ ਗੱਡੀਆਂ ਨਹੀਂ ਚਲਾਈਆਂ ਜਾ ਰਹੀਆਂ ਹਨ | ਕੇਂਦਰ ਸਰਕਾਰ ਨੂੰ ਡਰ ਹੈ ਕਿ ਕਿਤੇ ਕਿਸਾਨ ਗੱਡੀਆਂ 'ਤੇ ਸਵਾਰ ਹੋ ਕੇ ਦਿੱਲੀ ਮੋਰਚੇ ਵਿਚ ਨਾ ਪਹੁੰਚ ਜਾਣ |
ਕੋਟਫੱਤਾ, 24 ਨਵੰਬਰ (ਰਣਜੀਤ ਸਿੰਘ ਬੁੱਟਰ)-ਭਾਰਤੀ ਕਿਸਾਨ ਯੂਨੀਅਨਾਂ ਵਲੋਂ ਕੇਂਦਰ ਦੀ ਭਾਜਪਾ ਸਰਕਾਰ ਦੇ ਕੀਤੇ ਜਾਣ ਵਾਲੇ ਘਿਰਾਓ ਨੂੰ ਲੈ ਕੇ ਕਿਸਾਨ ਯੂਨੀਅਨ ਸਿੱਧੂਪੁਰ ਦੀ ਬਠਿੰਡਾ ਇਕਾਈ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਦੀ ਅਗਵਾਈ 'ਚ ਦਿੱਲੀ ਵੱਲ ...
ਬਠਿੰਡਾ, 24 ਨਵੰਬਰ (ਕੰਵਲਜੀਤ ਸਿੰਘ ਸਿੱਧੂ)- ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ (ਸੀ.ਯੂ.ਪੀ.ਬੀ.) ਦੇ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ (ਆਈ.ਕਿ.ਯੂ.ਏ.ਸੀ.) ਵਲੋਂ 'ਭਾਰਤੀ ਗਿਆਨ ਪ੍ਰਣਾਲੀ ਤੇ ਕੌਮੀ ਸਿੱਖਿਆ ਨੀਤੀ-(ਐਨ.ਈ.ਪੀ.) 2020' ਵਿਸ਼ੇ 'ਤੇ ਵੈਬੀਨਾਰ ਕਰਵਾਇਆ ਗਿਆ, ...
ਸੀਗੋਂ ਮੰਡੀ, 24 ਨਵੰਬਰ (ਲੱਕਵਿੰਦਰ ਸ਼ਰਮਾ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ 'ਚ ਪੂਰਾ ਜੋਸ਼ ਹੈ | ਇਸੇ ਤਹਿਤ ਮਲਕਾਣਾ ਪਿੰਡ ਦੇ ਕਿਸਾਨ ਦਿੱਲੀ ਧਰਨੇ ਲਈ ਏਥੋਂ ਰਵਾਨਾ ਹੋਏ | ਇਸ ਸਬੰਧੀ ਭਾਕਿਯੂ ...
ਬਠਿੰਡਾ, 24 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਕੋਰੋਨਾ ਪਾਜ਼ੀਟਿਵ ਇਕ ਮਹਿਲਾ ਸੰਤ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਮਿ੍ਤਕ ਦਾ ਨਾਂਅ ਸੰਤ ਬਾਈ ਵਿਚਾਰ ਅਟੋਲ ਨੰਦ (85) ਸੀ, ਜੋ ਅਨੰਦਪੁਰ ਆਸ਼ਰਮ, ਗਵਾਲੀਅਰ ਮੱਧ ਪ੍ਰਦੇਸ਼ ਨਾਲ ਸਬੰਧਤ ਸੀ ਤੇ ਉਹ ਹੁਣ ਡੱਬਵਾਲੀ ਕੋਲ ਬਣੇ ...
ਲੁਧਿਆਣਾ, 24 ਨਵੰਬਰ (ਸਲੇਮਪੁਰੀ)-ਸਮਾਜ ਦੇ ਹਰ ਵਰਗ ਦੇ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੂੰ ਘੱਟ ਸੁਣਾਈ ਦਿੰਦਾ ਹੈ, ਲਈ ਬਠਿੰਡਾ ਸਥਿਤ ਹੋਟਲ ਸਾਗਰ ਜੀ.ਟੀ. ਨੇੜੇ ਹਨੂੰਮਾਨ ਮੂਰਤੀ ਵਿਖੇ 27 ਨਵੰਬਰ ਨੂੰ ਤੇ ਮਾਨਸਾ ਸਥਿਤ ਹੋਟਲ ਸੈਲੀਬ੍ਰੇਸ਼ਨ ਗਊਸ਼ਾਲਾ ਰੋਡ ਨੇੜੇ ...
ਤਲਵੰਡੀ ਸਾਬੋ 24 ਨਵੰਬਰ (ਰਣਜੀਤ ਸਿੰਘ ਰਾਜੂ)- ਥਾਣਾ ਤਲਵੰਡੀ ਸਾਬੋ ਦੇ ਪਿੰਡ ਨਸੀਬਪੁਰਾ ਦੇ ਇਕ ਵਿਅਕਤੀ ਨੇ ਦਿਮਾਗੀ ਪ੍ਰੇਸ਼ਾਨੀ ਦੇ ਚਲਦਿਆਂ ਬੀਤੀ ਦੇਰ ਰਾਤ ਆਪਣੀ 12 ਬੋਰ ਬੰਦੂਕ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ | ਤਲਵੰਡੀ ਸਾਬੋ ਪੁਲਿਸ ਨੇ 174 ਦੀ ਕਾਰਵਾਈ ...
ਬਠਿੰਡਾ, 24 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਦੇ ਸੱਦੇ 'ਤੇ ਸਾਂਝਾ ਫ਼ਰੰਟ ਦੀ ਇਕਾਈ ਬਠਿੰਡਾ ਵਲੋਂ ਮੁਲਾਜ਼ਮ ਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਸਥਾਨਕ ਰੋਜ਼ ਗਾਰਡਨ ਚੌਕ 'ਚ ਜ਼ਿਲ੍ਹਾ ਪੱਧਰੀ ਰੋਸ ...
ਬਠਿੰਡਾ, 24 ਨਵੰਬਰ (ਅਵਤਾਰ ਸਿੰਘ)- ਸਥਾਨਕ ਸ਼ਹਿਰ ਦੀ ਖੇਤਾ ਸਿੰਘ ਬਸਤੀ ਦਾ ਰਹਿਣ ਵਾਲਾ ਸਰਵਨ ਸਿੰਘ (62) ਪੁੱਤਰ ਕੁਲਤਾਰ ਸਿੰਘ ਉਸ ਸਮੇਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ, ਜਦ ਉਹ ਮੋਟਸਾਈਕਲ 'ਤੇ ਸਵਾਰ ਹੋ ਕੇ ਭਾਈ ਘਨ੍ਹੱਈਆ ਚੌਕ ਵਿਚੋਂ ਦੀ ਲੰਘ ਰਿਹਾ ਸੀ ਤਾਂ ਉਸ ਦੇ ...
ਬਠਿੰਡਾ, 24 ਨਵੰਬਰ (ਅਵਤਾਰ ਸਿੰਘ)-ਸਥਾਨਕ ਰਿੰਗ ਰੋਡ (ਮਲੋਟ ਬਾਈਪਾਸ) 'ਤੇ ਅਚਾਨਕ ਇਕ ਪਿੱਕਅੱਪ ਗੱਡੀ ਦਾ ਟਾਇਰ ਫ਼ੱਟਣ ਕਾਰਨ ਉਹ ਬੇਕਾਬੂ ਹੋ ਕੇ ਪਲਟ ਗਈ, ਜਿਸ ਕਾਰਨ ਪਿੱਕਅੱਪ ਸਵਾਰ 7 ਜਣੇ ਗੰਭੀਰ ਜ਼ਖ਼ਮੀ ਹੋ ਗਏ ਹਨ | ਜ਼ਖ਼ਮੀਆਂ 'ਚ 5 ਔਰਤਾਂ ਸ਼ਾਮਿਲ ਹਨ | ਹਾਦਸੇ ਸਮੇਂ ...
ਬਠਿੰਡਾ, 24 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਥਾਨਕ ਭਾਈ ਮਨੀ ਸਿੰਘ ਸਿਵਲ ਹਸਪਤਾਲ ਸਥਿਤ ਬਲੱਡ ਬੈਂਕ ਸਾਹਮਣੇ ਸਿਹਤ ਮੁਲਾਜ਼ਮਾਂ ਵਲੋਂ ਸਿਹਤ ਮੰਤਰੀ ਪੰਜਾਬ ਤੇ ਸਿਵਲ ਸਰਜਨ ਬਠਿੰਡਾ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟ ਕੀਤਾ ਗਿਆ | ਮੁਲਾਜ਼ਮ ਸਿਹਤ ...
ਚਾਉਕੇ, 24 ਨਵੰਬਰ (ਮਨਜੀਤ ਸਿੰਘ ਘੜੈਲੀ)-ਪਿੰਡ ਕਰਾੜਵਾਲਾ ਦੇ ਕਿਸਾਨ ਰਾਜਪਾਲ ਸਿੰਘ ਰਾਜੂ ਤੇ ਸਤਨਾਮ ਸਿੰਘ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਖੇਤੀ ਮੋਟਰਾਂ ਲਈ ਦਿੱਤੀ ਜਾ ਰਹੀ ਨਾਕਸ ਬਿਜਲੀ ਸਪਲਾਈ ਕਾਰਨ ਖੇਤਰ ਦੇ ਆਲੂ ਕਾਸ਼ਤਕਾਰਾਂ ...
ਲਹਿਰਾਗਾਗਾ, 24 ਨਵੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)-ਉਪ ਮੰਡਲ ਮੈਜਿਸਟ੍ਰੇਟ ਮੈਡਮ ਜੀਵਨਜੋਤ ਕੌਰ ਵਲੋਂ ਲਹਿਰਾਗਾਗਾ ਸ਼ਹਿਰ ਨੂੰ ਸਾਫ਼-ਸਫ਼ਾਈ ਪੱਖੋਂ ਪਹਿਲੇ ਨੰਬਰ 'ਤੇ ਲੈ ਕੇ ਆਉਣ ਦੇ ਮਕਸਦ ਨਾਲ ਸਵੱਛ ਸਰਵੇਖਣ 2021 ਤਹਿਤ ਸਵੱਛਤਾ ਦੇ ਮੁਕਾਬਲੇ ਕਰਵਾਏ ...
ਸੰਗਰੂਰ, 24 ਨਵੰਬਰ (ਦਮਨਜੀਤ ਸਿੰਘ)-ਯੰਗ ਲਾਇਅਰਜ਼ ਐਸੋਸੀਏਸ਼ਨ ਜ਼ਿਲ੍ਹਾ ਬਾਰ ਸੰਗਰੂਰ ਦੀ ਮੀਟਿੰਗ ਅਦਾਲਤ ਕੰਪਲੈਕਸ 'ਚ ਸਥਿਤ ਬਾਰ ਰੂਮ ਵਿਖੇ ਸੱਦੀ ਗਈ | ਮੀਟਿੰਗ ਦੌਰਾਨ ਯੰਗ ਲਾਇਅਰਜ਼ ਦੇ ਮੌਜੂਦਾ ਪ੍ਰਧਾਨ ਲਾਡਵਿੰਦਰ ਸਿੰਘ ਦੇ ਗ਼ੈਰ-ਹਾਜ਼ਰ ਹੋਣ ਕਾਰਨ ਵਕੀਲਾਂ ...
ਲੌਾਗੋਵਾਲ, 24 ਨਵੰਬਰ (ਵਿਨੋਦ)-ਸਲਾਈਟ ਡੀਂਮਡ ਯੂਨੀਵਰਸਿਟੀ ਲੌਾਗੋਵਾਲ ਵਿਖੇ ਮਕੈਨੀਕਲ ਵਿਭਾਗ ਵਲੋਂ ਐਡਵਾਸ ਮੈਨੂਫੈਕਚਰਿੰਗ ਟੈਕਨੌਲਜੀ ਐਾਡ ਐਪਲੀਕੇਸ਼ਨ (ਐਟਮਾ 2020) ਵਿਸ਼ੇ 'ਤੇ ਇਕ ਹਫ਼ਤੇ ਦਾ ਆਨਲਾਈਨ ਸ਼ਾਰਟ ਟਰਮ ਕੋਰਸ ਦਾ ਆਰੰਭ ਹੋਇਆ ਹੈ | ਸਮਾਗਮ ਦੇ ...
ਚਾਉਕੇ, 24 ਨਵੰਬਰ (ਮਨਜੀਤ ਸਿੰਘ ਘੜੈਲੀ)-ਭਾਕਿਯੂ ਏਕਤਾ ਉਗਰਾਹਾਂ ਵਲੋਂ 26 ਤੇ 27 ਨਵੰਬਰ ਦੇ ਦਿੱਲੀ ਘਿਰਾਓ ਦੀਆਂ ਤਿਆਰੀਆਂ ਵਜੋਂ ਪਿੰਡ ਬੱਲ੍ਹੋ ਵਿਖੇ ਨਾਟਕ ਟੀਮ ਵਲੋਂ ਇਨਕਲਾਬੀ ਨਾਟਕ ਕਰਵਾਏ ਗਏ | ਇਸ ਮੌਕੇ ਨਾਟਕ 'ਭੁੱਖ' ਖੇਡਿਆ ਗਿਆ | ਇਸ ਮੌਕੇ ਬੁਲਾਰਿਆਂ ਨੇ ਆਖਿਆ ...
ਮਹਿਮਾ ਸਰਜਾ, 24 ਨਵੰਬਰ (ਬਲਦੇਵ ਸਿੰਘ ਸੰਧੂ)- ਰੋਟਰੀ ਕਲੱਬ ਬਠਿੰਡਾ ਕੈਂਟ ਵਲੋਂ ਸਰਕਾਰੀ ਹਾਈ ਸਕੂਲ ਬੁਰਜ ਮਹਿਮਾ ਬਠਿੰਡਾ ਵਿਖੇ ਕਲਾਸ ਰੂਮ ਨੂੰ ਸਮਾਰਟ ਬਣਾਉਣ ਲਈ ਆਧੁਨਿਕ ਐਲ.ਈ.ਡੀ. ਭੇਟ ਕੀਤੀ¢ ਇਸ ਸਬੰਧੀ ਪ੍ਰੋਜੈਕਟ ਚੇਅਰਮੈਨ ਨਵਪ੍ਰੀਤ ਸਿੰਘ ਨੇ ਦੱਸਿਆ ਕਿ ...
ਗੋਨਿਆਣਾ, 24 ਨਵੰਬਰ (ਲਛਮਣ ਦਾਸ ਗਰਗ)-ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ, ਇਲਾਕਾ ਆਗੂ ਗੁਰਦੀਪ ਭੋਖੜਾ ਵਿਧੀ ਚੰਦ ਨੇਹੀਂਆਂ ਵਾਲਾ, ਕਰਮ ਸਿੰਘ ਤੇ ਮੇਜਰ ਸਿੰਘ ਖਿਆਲੀ ਵਾਲਾ ਨੇ ਕਿਹਾ ਕਿ ਪਿਛਲੇ ਦਿਨੀਂ ...
ਲਹਿਰਾ ਮੁਹੱਬਤ, 24 ਨਵੰਬਰ (ਭੀਮ ਸੈਨ ਹਦਵਾਰੀਆ)-ਮੋਦੀ ਸਰਕਾਰ ਦੀ ਹੈਂਕੜਬਾਜ਼ੀ ਤੋੜਨ ਲਈ ਕਿਸਾਨ ਵੱਡੀ ਪੱਧਰ 'ਤੇ ਦਿੱਲੀ ਵੱਲ ਰਵਾਨਾ ਹੋਣਗੇ, ਕਿਉਂਕਿ ਜਦੋਂ ਤੋਂ ਮੋਦੀ ਸਰਕਾਰ ਵਲੋਂ ਖੇਤੀ ਵਿਰੋਧੀ ਕਾਨੂੰਨ ਜਾਰੀ ਕੀਤੇ ਗਏ ਹਨ, ਉਦੋਂ ਤੋਂ ਹੀ ਕਿਸਾਨਾਂ ਦਾ ਸੰਘਰਸ਼ ...
ਰਾਮਾਂ ਮੰਡੀ, 24 ਨਵੰਬਰ (ਅਮਰਜੀਤ ਸਿੰਘ ਲਹਿਰੀ)- ਹਲਕਾ ਤਲਵੰਡੀ ਸਾਬੋ ਦੇ ਕਾਂਗਰਸ ਦੇ ਮੁੱਖ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਵਲੋਂ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਤੇ ਪਿੰਡਾਂ 'ਚ ਚੱਲ ਰਹੇ ਵਿਕਾਸ ਕਾਰਜ਼ਾ ਦਾ ਜਾਇਜ਼ਾ ਲਿਆ ਗਿਆ | ...
ਰਾਮਾਂ ਮੰਡੀ, 24 ਨਵੰਬਰ (ਤਰਸੇਮ ਸਿੰਗਲਾ)- ਸ਼ਹਿਰ 'ਚ ਮੋਬਾਈਲ ਖੋਹਣ ਦੀਆਂ ਵਾਰਦਾਤਾਂ ਵਧਣ ਦੇ ਬਾਵਜੂਦ ਪੁਲਿਸ ਮੋਬਾਈਲ ਖੋਹਣ ਵਾਲਿਆਂ ਨੂੰ ਕਾਬੂ ਕਰਨ 'ਚ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ¢ ਸਾਰੇ ਸ਼ਹਿਰ 'ਚ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਣ ਦੇ ਬਾਵਜੂਦ ਝਪਟਮਾਰ ...
ਲਹਿਰਾ ਮੁਹੱਬਤ, 24 ਨਵੰਬਰ (ਸੁਖਪਾਲ ਸਿੰਘ ਸੁੱਖੀ)-ਦਿੱਲੀ ਦੀਆ ਹਕੂਮਤਾਂ ਨਾਲ ਸ਼ੁਰੂ ਤੋਂ ਹੀ ਪੰਜਾਬ ਦਾ ਟਕਰਾਅ ਰਿਹਾ ਹੈ | ਸਮੇਂ-ਸਮੇਂ ਪੰਜਾਬ ਦੇ ਲੋਕਾਂ ਨੇ ਕੇਂਦਰ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਹੈ | ਉਕਤ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਡੈਮੋਕ੍ਰੈਟਿਕ ...
ਤਲਵੰਡੀ ਸਾਬੋ, 24 ਨਵੰਬਰ (ਰਣਜੀਤ ਸਿੰਘ ਰਾਜੂ)- ਕੇਂਦਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਦੇ ਰਾਹ ਪਈਆਂ ਕਿਸਾਨ ਜਥੇਬੰਦੀਆਂ ਵਲੋਂ 26-27 ਨਵੰਬਰ ਨੂੰ ਦਿੱਲੀ ਕੂਚ ਦੇ ਦਿੱਤੇ ਸੱਦੇ ਦੇ ਮੱਦੇਨਜਰ ਹਰਿਆਣਾ ਦੇ ਕਿਸਾਨਾਂ ਨੂੰ ਬੀਤੇ ਦਿਨ ਹਰਿਆਣਾ ...
ਬਠਿੰਡਾ, 24 ਨਵੰਬਰ (ਸਟਾਫ਼ ਰਿਪੋਰਟਰ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਾਰਾ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ | ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਜਥੇਬੰਦੀ ਦੇ ਸੂਬਾ ਸਕੱਤਰ ਜਨਰਲ ...
ਰਾਮਪੁਰਾ ਫੂਲ, 24ਨਵੰਬਰ (ਨਰਪਿੰਦਰ ਸਿੰਘ ਧਾਲੀਵਾਲ)-ਸਥਾਨਕ ਰੇਲ ਮੋਰਚੇ 'ਚ ਹਾਜ਼ਰ ਇਕੱਠ ਨੇ ਐਲਾਨ ਕੀਤਾ ਕਿ ਕੇਂਦਰ ਜਾਂ ਹਰਿਆਣਾ ਸਰਕਾਰਾਂ ਅੰਦੋਲਨ ਨੂੰ ਫ਼ੇਲ੍ਹ/ਤਾਰਪੀਡੋ ਕਰਨ ਲਈ ਜਿੰਨਾ ਮਰਜ਼ੀ ਜ਼ੋਰ/ਅੜਿੱਕੇ ਡਾਹ ਲੈਣ, ਕਿਸਾਨ ਪਿੱਛੇ ਨਹੀਂ ਹਟਣਗੇ¢ ਭਾਰਤੀ ...
ਚਾਉਕੇ, 24 ਨਵੰਬਰ (ਮਨਜੀਤ ਸਿੰਘ ਘੜੈਲੀ)- ਪਿੰਡ ਘੜੈਲੀ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਖ਼ਿਲਾਫ਼ ਰੋਹ ਭਰਪੂਰ ਢੋਲ ਮਾਰਚ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੌਰਾਨ ਵੱਡੀ ਗਿਣਤੀ 'ਚ ਔਰਤਾਂ, ਬਜ਼ੁਰਗਾਂ ਤੇ ਬੱਚਿਆਂ ...
ਤਲਵੰਡੀ ਸਾਬੋ, 24 ਨਵੰਬਰ (ਰਵਜੋਤ ਸਿੰਘ ਰਾਹੀ, ਰਣਜੀਤ ਸਿੰਘ ਰਾਜੂ)- ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕਾਲਜ ਆਫ਼ ਕੰਪਿਊਟਰ ਐਪਲੀਕੇਸ਼ਨਜ਼ ਵਲੋਂ ਸੈਂਟਰ ਫ਼ਾਰ ਕੈਰੀਅਰ ਡਿਵਲੈਪਮੈਂਟ ਐਾਡ ਇੰਟਰਪੈਨਿਉਰਸ਼ਿਪ ਦੇ ਸਹਿਯੋਗ ਨਾਲ 'ਆਓ ਆਪਣਾ ਸਟਾਰਟ-ਅੱਪ ਸ਼ੁਰੂ ...
ਗੋਨਿਆਣਾ, 24 ਨਵੰਬਰ (ਲਛਮਣ ਦਾਸ ਗਰਗ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਮ.ਕਾਮ. ਭਾਗ ਦੂਜਾ (ਸਮੈਸਟਰ ਤੀਜਾ) ਦੇ ਐਲਾਨੇ ਨਤੀਜੇ 'ਚ ਐੱਸ. ਐੱਸ. ਡੀ. ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼ ਭੋਖੜਾ (ਬਠਿੰਡਾ) ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਉਕਤ ...
ਬਠਿੰਡਾ, 24 ਨਵੰਬਰ (ਕੰਵਲਜੀਤ ਸਿੰਘ ਸਿੱਧੂ)- ਸਿਵਲ ਜੱਜ (ਸ.ਡ.)/ਸੀ.ਜੇ.ਐਮ., ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਬਠਿੰਡਾ ਅਸ਼ੋਕ ਕੁਮਾਰ ਚੌਹਾਨ ਵਲੋਂ ਸਥਾਨਕ ਚਿਲਡਰਨ ਹੋਮ ਬਠਿੰਡਾ ਅਤੇ ਬਿਰਧ ਆਸ਼ਰਮ ਬਠਿੰਡਾ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ...
ਰਾਮਾਂ ਮੰਡੀ, 24 ਨਵੰਬਰ (ਤਰਸੇਮ ਸਿੰਗਲਾ)-ਤਲਵੰਡੀ ਸਾਬੋ ਦੇ ਦਫ਼ਤਰ ਤਹਿਸੀਲਦਾਰ ਵਿਖੇ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਨ 'ਚ ਅਸ਼ਟਾਮ ਫ਼ੀਸ ਦੇ ਘੁਟਾਲੇ ਦੀ ਗੱਲ ਹੁਣ ਜ਼ੋਰ ਫੜਦੀ ਜਾ ਰਹੀ ਹੈ¢ ਅਸ਼ਟਾਮ ਘੁਟਾਲੇ ਦੇ ਇੰਕਸ਼ਾਫ਼ ਤੋਂ ਬਾਅਦ ਏ.ਡੀ.ਸੀ. ਦੇ ਹੁਕਮਾਂ 'ਤੇ ...
ਭਗਤਾ ਭਾਈਕਾ, 24 ਨਵੰਬਰ (ਸੁਖਪਾਲ ਸਿੰਘ ਸੋਨੀ)- ਡੇਰਾ ਸ੍ਰੀ ਰਾਮ ਟਿੱਲਾ ਮਲੂਕਾ ਦੇ ਮੁੱਖ ਸੇਵਾਦਾਰ ਬਾਵਾ ਯਸ਼ਪ੍ਰੀਤ ਸਿੰਘ ਦੀ ਰਹਿਨੁਮਾਈ ਦੇ ਹੇਠ ਚੱਲ ਰਹੇ ਬੀ. ਬੀ. ਐਸ. ਇੰਡੋ-ਕੈਨੇਡੀਅਨ ਸਕੂਲ ਮਲੂਕਾ ਦੇ ਵਿਦਿਅਰਥੀਆਂ ਨੇੇ 'ਡਿਸਕਵਰੀ' ਚੈਨਲ ਤੇ 'ਬੈਜੂਸ' ...
ਗੋਨਿਆਣਾ, 24 ਨਵੰਬਰ (ਲਛਮਣ ਦਾਸ ਗਰਗ)- ਸ਼ਹੀਦ ਨਾਇਬ ਸੂਬੇਦਾਰ ਕਰਨੈਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜੰਡਾਂਵਾਲਾ ਵਿਖੇ ਸਮਾਰਟ ਲਾਇਬ੍ਰੇਰੀ ਦਾ ਉਦਘਾਟਨ ਪ੍ਰੋਫੈਸਰ ਸ਼ੁਭਪ੍ਰੇਮ ਬਰਾੜ ਵਲੋਂ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਰਾਜਿੰਦਰ ਕੌਰ ਨੇ ...
ਬਠਿੰਡਾ, 24 ਨਵੰਬਰ (ਕੰਵਲਜੀਤ ਸਿੰਘ ਸਿੱਧੂ)- ਬਾਬਾ ਫ਼ਰੀਦ ਕਾਲਜ ਮਾਲਵਾ ਖੇਤਰ 'ਚ ਆਪਣੀਆਂ ਸ਼ਾਨਦਾਰ ਅਕਾਦਮਿਕ ਪ੍ਰਾਪਤੀਆਂ ਲਈ ਜਾਣਿਆ ਜਾਂਦਾ ਹੈ | ਹਾਲ ਹੀ 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਬੀ.ਐਸ.ਸੀ. (ਨਾਨ-ਮੈਡੀਕਲ) ਪਹਿਲਾ ਸਮੈਸਟਰ ਦੇ ...
ਬਠਿੰਡਾ, 24 ਨਵੰਬਰ (ਅਵਤਾਰ ਸਿੰਘ)-ਸਥਾਨਕ ਨਗਰ ਨਿਗਮ ਵਲੋਂ ਚਲਾਈ 'ਮੇਰੇ ਸ਼ਹਿਰ ਦੀ ਸਵੱਛ ਸਵੇਰ' ਮੁਹਿੰਮ ਅਧੀਨ ਭਾਰਤ ਨਗਰ ਵੈਲਫੇਅਰ ਸੁਸਾਇਟੀ ਵਲੋਂ ਬੀਬੀ ਵਾਲਾ ਰੋਡ ਤੇ ਭਾਰਤ ਨਗਰ' ਵਿਚ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ¢ ਭਾਰਤ ਨਗਰ ਵੈਲਫੇਅਰ ਸੁਸਾਇਟੀ ਦੇ ...
ਤਲਵੰਡੀ ਸਾਬੋ, 24 ਨਵੰਬਰ (ਰਣਜੀਤ ਸਿੰਘ ਰਾਜੂ)-ਆਮ ਆਦਮੀ ਪਾਰਟੀ ਵਲੋਂ ਬੀਤੇ ਦਿਨੀਂ ਸਮੁੱਚੇ ਸੂਬੇ ਅੰਦਰ ਸਿਆਸੀ ਗਤੀਵਿਧੀਆਂ ਨੂੰ ਤੇਜ਼ ਕਰਨ ਦੇ ਮਨੋਰਥ ਨਾਲ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਕੀਤੀਆਂ ਨਿਯੁਕਤੀਆਂ ਦੀ ਲੜੀ 'ਚ ਪਾਰਟੀ ਦੀ ਕੌਮੀ ਆਗੂ ਤੇ ਹਲਕਾ ...
ਭਗਤਾ ਭਾਈਕਾ, 24 ਨਵੰਬਰ (ਸੁਖਪਾਲ ਸਿੰਘ ਸੋਨੀ)-ਵਾਤਾਵਰਣ ਦੀ ਸ਼ੁੱਧਤਾ ਲਈ ਅਹਿਮ ਭੂਮਿਕਾ ਅਦਾ ਕਰਨ ਬਦਲੇ ਪੰਜਾਬ ਸਰਕਾਰ ਵਲੋਂ ਸਟੇਟ ਪੁਰਸਕਾਰ ਪ੍ਰਾਪਤ ਗੁਰਤੇਜ ਸਿੰਘ ਚਾਨੀ ਦੀ ਇੰਡਸਟਰੀ ਅੰਦਰ ਫ਼ਸਲਾਂ ਦੀ ਪਰਾਲੀ ਨੂੰ ਸਾੜੇ ਜਾਣ ਤੋਂ ਰੋਕਣ ਲਈ 'ਪੈਡੀ ਚੌਪਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX