ਬਰਨਾਲਾ, 24 ਨਵੰਬਰ (ਧਰਮਪਾਲ ਸਿੰਘ)-ਸੀ. ਪੀ. ਆਈ. (ਐਮ.ਐਲ.) ਲਿਬਰੇਸ਼ਨ ਦੇ ਸੱਦੇ 'ਤੇ ਔਰਤ ਕਰਜ਼ਾ ਮੁਕਤੀ ਅੰਦੋਲਨ ਵਲੋਂ ਪ੍ਰਾਈਵੇਟ ਕੰਪਨੀਆਂ ਦੀਆਂ ਬੈਂਕਾਂ ਅੱਗੇ ਰੋਸ ਪ੍ਰਦਰਸ਼ਨ ਕਰ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਭਰਵੀਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੀ. ਪੀ. ਆਈ. (ਐਮ. ਐਲ.) ਲਿਬਰੇਸ਼ਨ ਦੇ ਸੂਬਾਈ ਆਗੂ ਕਾਮਰੇਡ ਗੁਰਪ੍ਰੀਤ ਰੂੜੇਕੇ, ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਕੌਰ ਤਪਾ, ਰਾਣੀ ਕੌਰ ਬਰਨਾਲਾ, ਪੂਜਾ ਕੌਰ ਬਰਨਾਲਾ ਤੇ ਜਸਪਾਲ ਕੌਰ ਤਪਾ ਨੇ ਕਿਹਾ ਕਿ ਪੰਜਾਬ ਅੰਦਰ ਗਰੀਬ ਔਰਤਾਂ ਪ੍ਰਾਈਵੇਟ ਕੰਪਨੀਆਂ ਦਾ ਕਰਜ਼ਾ ਮੁਆਫ਼ ਕਰਵਾਉਣ ਲਈ ਪਿਛਲੇ ਕਰੀਬ 6 ਮਹੀਨਿਆਂ ਤੋਂ ਸੰਘਰਸ਼ ਕਰ ਰਹੀਆਂ ਹਨ ਪਰ ਸਰਕਾਰ ਗਰੀਬ ਔਰਤਾਂ ਦਾ ਕਰਜ਼ਾ ਮੁਆਫ਼ ਕਰਨ ਸਬੰਧੀ ਕੋਈ ਉਦਮ ਨਹੀਂ ਕਰ ਰਹੀ | ਉਨ੍ਹਾਂ ਕਿਹਾ ਕਿ ਚੋਣਾਂ ਮੌਕੇ ਕਾਂਗਰਸ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ 'ਤੇ ਲੋੜਵੰਦ ਲੋਕਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ ਪਰ ਸੱਤਾ ਸੰਭਾਲਣ ਉਪਰੰਤ ਕੀਤੇ ਵਾਅਦੇ ਵਫ਼ਾ ਨਾ ਹੋ ਸਕੇ | ਉਨ੍ਹਾਂ ਕਿਸਾਨਾਂ ਦੇ ਸੰਘਰਸ਼ ਦੀ ਪੂਰਨ ਹਮਾਇਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਖ਼ਿਲਾਫ਼ 26 ਨਵੰਬਰ ਨੂੰ ਦੇਸ਼ ਭਰ 'ਚ ਕੇਂਦਰੀ ਟਰੇਡ ਯੂਨੀਅਨਾਂ ਕਿਰਤ ਕਾਨੂੰਨਾਂ ਦੀ ਬਹਾਲੀ ਲਈ, ਖੇਤੀ ਆਰਡੀਨੈਂਸ ਰੱਦ ਕਰਵਾਉਣ ਲਈ ਵੀ ਸੜਕਾਂ 'ਤੇ ਲੱਖਾਂ ਮਜ਼ਦੂਰ ਆਉਣਗੇ | ਇਸ ਮੌਕੇ ਸੋਨੀ ਸਿੰਘ ਹਿੰਮਤਪੁਰਾ, ਕਮਲਜੀਤ ਕੌਰ ਭਦੌੜ, ਰਾਜਪਾਲ ਕੌਰ ਭਦੌੜ, ਕੁਲਵਿੰਦਰ ਕੌਰ ਮਹਿਤਾ, ਹਰਪ੍ਰੀਤ ਕੌਰ ਛੰਨਾ, ਬੂਟਾ ਸਿੰਘ ਧੌਲਾ, ਮੋਹਣ ਸਿੰਘ ਤਪਾ, ਹਰਵਿੰਦਰ ਸਿੰਘ ਹਮੀਦੀ, ਸੁਖਦੇਵ ਸਿੰਘ ਗੁਰਮਾ, ਰਿੰਕੂ ਕੁਮਾਰ ਬਰਨਾਲਾ, ਕਮਲਜੀਤ ਕੌਰ ਮੱਲ੍ਹੀਆਂ, ਸਤਨਾਮ ਸਿੰਘ ਮੱਲ੍ਹੀਆਂ ਆਦਿ ਆਗੂ ਹਾਜ਼ਰ ਸਨ |
ਤਪਾ ਮੰਡੀ, 24 ਨਵੰਬਰ (ਵਿਜੇ ਸ਼ਰਮਾ)-ਅੱਜ ਤਪਾ ਦੇ ਰੇਲਵੇ ਸਟੇਸ਼ਨ 'ਤੇ ਸਰਕਾਰੀ ਏਜੰਸੀ ਵੇਅਰ ਹਾਊਸ ਵਲੋਂ ਚੌਲਾਂ ਦੀ ਸਪੈਸ਼ਲ ਲੱਗੀ ਤੇ ਲੇਬਰ ਨੇ ਟਰੱਕਾਂ ਰਾਹੀਂ ਚੌਲਾਂ ਨੂੰ ਭਾੜਾ ਗੱਡੀ 'ਚ ਭਰਿਆ ਗਿਆ | ਵੇਅਰ ਹਾਊਸ ਦੇ ਮੈਨੇਜਰ ਰਾਜਦੀਪ ਸਿੰਘ ਨੇ ਦੱਸਿਆ ਕਿ ਕੁਝ ...
ਮਹਿਲ ਕਲਾਂ, 24 ਨਵੰਬਰ (ਅਵਤਾਰ ਸਿੰਘ ਅਣਖੀ)-ਭਾਰਤੀ ਕਿਸਾਨ ਯੂਨੀਅਨ (ਡਕੌਾਦਾ) ਵਲੋਂ ਨੇੜੇ ਪਿੰਡ ਗੰਗੋਹਰ ਵਿਖੇ 25 ਸਾਲ ਦਾ ਨਾਜਾਇਜ਼ ਕਬਜ਼ਾ ਛੁਡਵਾ ਕੇ ਕਿਸਾਨ ਪਰਿਵਾਰ ਨੂੰ ਉਸ ਦਾ ਹੱਕ ਦਿਵਾਇਆ ਗਿਆ | ਇਸ ਸਬੰਧੀ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਨੇ ...
ਟੱਲੇਵਾਲ, 24 ਨਵੰਬਰ (ਸੋਨੀ ਚੀਮਾ)-ਟੱਲੇਵਾਲ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਪਿੰਡ ਇਕਾਈ ਦੇ ਆਗੂਆਂ ਤੇ ਪਿੰਡ ਦੇ ਵੱਡੀ ਗਿਣਤੀ 'ਚ ਕਿਸਾਨਾਂ ਵਲੋਂ ਦਿੱਲੀ ਸੰਘਰਸ਼ ਲਈ ਪਿੰਡ ਦੇ ਲੋਕਾਂ ਨੂੰ ਮੋਟਰਸਾਈਕਲ ਮਾਰਚ ਕਰ ਕੇ ਲਾਮਬੰਦ ਕੀਤਾ | ਇਸ ਮੌਕੇ ਮਾਸਟਰ ...
ਬਰਨਾਲਾ, 24 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ 'ਚ ਅੱਜ ਕੋਰੋਨਾ ਵਾਇਰਸ ਦੇ 5 ਨਵੇਂ ਕੇਸ ਸਾਹਮਣੇ ਆਏ ਹਨ ਜਦ ਕਿ 6 ਹੋਰ ਮਰੀਜ਼ ਸਿਹਤਯਾਬ ਹੋਏ ਹਨ | ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਆਏ ਸੈਂਪਲਾਂ ਦੀ ਰਿਪੋਰਟ 'ਚ ਸ਼ਹਿਰ ਬਰਨਾਲਾ ਤੋਂ ...
ਬਰਨਾਲਾ, 24 ਨਵੰਬਰ (ਧਰਮਪਾਲ ਸਿੰਘ)-ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ 'ਚ ਸਾਂਝੇ ਕਿਸਾਨ ਸੰਘਰਸ਼ ਦੇ 55ਵੇਂ ਦਿਨ ਵੀ ਕਿਸਾਨ ਮਰਦ ਔਰਤਾਂ ਨੇ ਸ਼ਮੂਲੀਅਤ ਕਰ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਭਾਰਤੀ ...
ਬਰਨਾਲਾ, 24 ਨਵੰਬਰ (ਧਰਮਪਾਲ ਸਿੰਘ)-ਜ਼ਿਲ੍ਹਾ ਸੈਸ਼ਨ ਜੱਜ ਬਰਨਾਲਾ ਸ੍ਰੀ ਵਰਿੰਦਰ ਅਗਰਵਾਲ ਦੀ ਅਦਾਲਤ ਨੇ ਇਕ ਬਹੁ ਚਰਚਿਤ ਕਤਲ ਦੇ ਮਾਮਲੇ ਦਾ ਫ਼ੈਸਲਾ ਕਰਦਿਆਂ ਕੇਸ 'ਚ ਨਾਮਜ਼ਦ ਮਿ੍ਤਕ ਦੀ ਪਤਨੀ ਸਵਰਨਜੀਤ ਕੌਰ ਤੇ ਗੁਰਪ੍ਰੀਤ ਸਿੰਘ ਉਰਫ਼ ਤੋਤਾ ਪੁੱਤਰ ਦਿਲਬਾਗ ...
ਤਪਾ ਮੰਡੀ, 24 ਨਵੰਬਰ (ਪ੍ਰਵੀਨ ਗਰਗ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਤਪਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗ੍ਰੰਥੀ ਭਾਈ ਸ਼ਿੰਦਰ ਸਿੰਘ ਤੇ ਰਾਗੀ ਸ਼ਮਸ਼ੇਰ ਸਿੰਘ ...
ਬਰਨਾਲਾ, 24 ਨਵੰਬਰ (ਅਸ਼ੋਕ ਭਾਰਤੀ)-ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰਾਪਤੀਆਂ ਬਿਹਤਰ ਬਣਾਉਣ ਲਈ ਸ਼ੁਰੂ ਕੀਤੇ ਮਿਸ਼ਨ 'ਸ਼ਤ ਪ੍ਰਤੀਸ਼ਤ' ਨੂੰ ਪੂਰਨ ਰੂਪ 'ਚ ਸਫ਼ਲ ਬਣਾਉਣ ਲਈ ਸਕੂਲ ਸਿੱਖਿਆ ਵਿਭਾਗ ਵਲੋਂ ਸਿੱਖਿਆ ਮੰਤਰੀ ...
ਬਰਨਾਲਾ, 24 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਵੋਟਰ ਜਾਗਰੂਕਤਾ ਮੁਹਿੰਮ ਤਹਿਤ 25 ਨਵੰਬਰ ਨੂੰ ਦੁਪਹਿਰ 12 ਵਜੇ 'ਸੰਵਿਧਾਨ, ਲੋਕਤੰਤਰ ਤੇ ਅਸੀਂ' ਵਿਸ਼ੇ 'ਤੇ ਆਨਲਾਈਨ ਕੁਇਜ਼ ਮੁਕਾਬਲਾ ਕਰਵਾਇਆ ਜਾ ਰਿਹਾ ਹੈ | ਕੁਇਜ਼ 'ਚ ਕੋਈ ਵੀ ਨਾਗਰਿਕ ...
ਬਰਨਾਲਾ, 24 ਨਵੰਬਰ (ਰਾਜ ਪਨੇਸਰ)-ਥਾਣਾ ਸਿਟੀ-1 ਬਰਨਾਲਾ ਤੇ ਆਬਕਾਰੀ ਵਲੋਂ ਚੰਡੀਗੜ੍ਹ ਤੋਂ ਸਸਤੇ ਭਾਅ ਸ਼ਰਾਬ ਲਿਆ ਕੇ ਵੇਚਣ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਜਿਨ੍ਹਾਂ 'ਚੋਂ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ | ਇਸ ਸਬੰਧੀ ਮਾਮਲੇ ਦੇ ...
ਸੰਗਰੂਰ, 24 ਨਵੰਬਰ (ਧੀਰਜ ਪਸ਼ੌਰੀਆ)-ਜ਼ਿਲ੍ਹਾ ਸੰਗਰੂਰ 'ਚ ਅੱਜ ਕੋਰੋਨਾ ਦੇ ਦੋ ਨਵੇਂ ਮਾਮਲੇ ਆਏ ਹਨ ਜਦ ਕਿ 30 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ | ਅੱਜ ਆਏ ਦੋ ਨਵੇਂ ਮਾਮਲਿਆਂ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਹੁਣ ਤੱਕ ਦੇ ਮਾਮਲਿਆਂ ਦੀ ਗਿਣਤੀ 4162 ਹੋ ਗਈ ਹੈ | ਇਸੇ ...
ਬਰਨਾਲਾ, 24 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਏਅਰ ਫੋਰਸ ਸਟੇਸ਼ਨ ਬਰਨਾਲਾ ਦੇ ਕਮਾਂਡਰ ਮਨੀਸ਼ ਸੱਭਰਵਾਲ ਜਿਨ੍ਹਾਂ ਨੂੰ ਗਰੁੱਪ ਕੈਪਟਨ ਤੋਂ ਏਅਰ ਕਮਾਂਡਰ ਦੀ ਤਰੱਕੀ ਮਿਲੀ ਹੈ, ਨੂੰ ਸਾਬਕਾ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਵਲੋਂ ਏਅਰ ਫੋਰਸ ਗੁਰੂ ਘਰ ਵਿਖੇ ...
ਮਹਿਲ ਕਲਾਂ, 24 ਨਵੰਬਰ (ਅਵਤਾਰ ਸਿੰਘ ਅਣਖੀ)-ਪ੍ਰੈੱਸ ਕਲੱਬ ਮਹਿਲ ਕਲਾਂ ਦੇ ਵਲੰਟੀਅਰ ਪ੍ਰਦੀਪ ਸਿੰਘ ਲੋਹਗੜ੍ਹ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਦਾਦਾ ਭਾਗ ਸਿੰਘ ਦਾ ਦਿਹਾਂਤ ਹੋ ਗਿਆ | ਉਹ 105 ਵਰਿ੍ਹਆਂ ਦੇ ਪਿੰਡ ਲੋਹਗੜ੍ਹ ਦੇ ਸਭ ਤੋਂ ਵੱਡੀ ਉਮਰ ...
ਸ਼ਹਿਣਾ, 24 ਨਵੰਬਰ (ਸੁਰੇਸ਼ ਗੋਗੀ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੱਲ ਰਹੇ ਧਾਰਮਿਕ ਸਮਾਗਮ ਦੀ ਲੜੀ ਤਹਿਤ ਸ਼ਹਿਣਾ ਦੀ ਸਮੂਹ ਸਿੱਖ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਤਿ੍ਵੇਣੀ ਸਾਹਿਬ ਤੋਂ ਪ੍ਰਭਾਤ ਫੇਰੀਆਂ ...
ਮਹਿਲ ਕਲਾਂ, 24 ਨਵੰਬਰ (ਤਰਸੇਮ ਸਿੰਘ ਚੰਨਣਵਾਲ)-ਸੇਵਾ ਮੁਕਤ ਜ਼ਿਲ੍ਹਾ ਸੈਸ਼ਨ ਜੱਜ ਰਹੇ ਕਰਨੈਲ ਸਿੰਘ ਅਹੀ ਵਲੋਂ ਬਲਾਕ ਦੇ ਪਿੰਡ ਸਹੌਰ ਨੇ ਮਨਰੇਗਾ ਮਜ਼ਦੂਰ ਔਰਤਾਂ ਨਾਲ ਵਿਚਾਰਾਂ ਕਰ ਕੇ ਉਨ੍ਹਾਂ ਦੇ ਹੱਕਾਂ ਤੋਂ ਜਾਣੂ ਕਰਵਾਇਆ ਗਿਆ | ਕਰਨੈਲ ਸਿੰਘ ਅਹੀ ਨੇ ਕਿਹਾ ...
ਸ਼ਹਿਣਾ, 24 ਨਵੰਬਰ (ਸੁਰੇਸ਼ ਗੋਗੀ)-ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਚੱਲ ਰਹੇ ਸੰਘਰਸ਼ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕਾਈ ਸ਼ਹਿਣਾ ਵਲੋਂ ਮਸਾਲ ਮਾਰਚ ਕਰ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰ ਕੇ ਨਾਅਰੇਬਾਜ਼ੀ ਕੀਤੀ ਗਈ | ਇਕਾਈ ...
ਤਪਾ ਮੰਡੀ, 24 ਨਵੰਬਰ (ਵਿਜੇ ਸ਼ਰਮਾ)-ਅਗਾਮੀ ਨਗਰ ਕੌਾਸਲ ਚੋਣਾਂ ਦੇ ਮੱਦੇਨਜ਼ਰ ਰਾਜਨੀਤਕ ਪਾਰਟੀਆਂ ਦੇ ਆਗੂਆਂ ਵਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆ ਹਨ | ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਵਲੋਂ ਵਾਰਡ ਦੇ ਵੋਟਰਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਗਿਆ ...
ਬਰਨਾਲਾ, 24 ਨਵੰਬਰ (ਅਸ਼ੋਕ ਭਾਰਤੀ)-ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੁਸਾਇਟੀ ਬਰਨਾਲਾ ਵਲੋਂ ਸਮਾਜ ਸੇਵੀ ਔਰਤਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ ਤੇ ਮੁੱਖ ਸਲਾਹਕਾਰ ਅਚਲ ਦੱਤ ਸ਼ਰਮਾ ਨੇ ਦੱਸਿਆ ਕਿ ਸਮਾਜ ਸੇਵੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX