ਨਵੀਂ ਦਿੱਲੀ, 24 ਨਵੰਬਰ (ਏਜੰਸੀ)-ਮਾਈਕ੍ਰੋਸਾਫ਼ਟ ਦੇ ਸੰਸਥਾਪਕ ਬਿਲ ਗੇਟਸ ਨੂੰ ਪਛਾੜ ਕੇ ਟੈਸਲਾ ਦੇ ਸੀ.ਈ.ਓ. ਏਲਨ ਮਸਕ ਦੁਨੀਆ ਦੇ ਦੂਸਰੇ ਨੰਬਰ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ | ਇਸ ਸਾਲ 49 ਸਾਲਾ ਮਸਕ ਦੀ ਕੁੱਲ ਆਮਦਨ 100.3 ਅਰਬ ਡਾਲਰ ਵਧੀ ਹੈ | ਉਥੇ ਹੀ 2006 ਤੋਂ ਆਪਣੀ ਫਾਉਂਡੇਸ਼ਨ ਨੂੰ 27 ਅਰਬ ਡਾਲਰ ਦਾਨ ਕਰ ਚੁੱਕੇ ਗੇਟਸ ਦੀ ਕੁੱਲ ਆਮਦਨ 127.7 ਅਰਬ ਡਾਲਰ ਹੈ | ਮਸਕ ਦੀ ਕੁੱਲ ਆਮਦਨ ਸੋਮਵਾਰ ਨੂੰ 7.2 ਅਰਬ ਡਾਲਰ ਵੱਧ ਕੇ 127.9 ਅਰਬ ਡਾਲਰ ਹੋ ਗਈ ਹੈ | ਬਲੂਮਬਰਗ ਇੰਡੈਕਸ ਦੇ ਮੁਤਾਬਿਕ ਇਸ ਸਾਲ ਜਨਵਰੀ 'ਚ ਮਸਕ 35ਵੇਂ ਸਥਾਨ 'ਤੇ ਸਨ | ਟੈਸਲਾ ਦੀ ਬਾਜ਼ਾਰ ਕੀਮਤ 'ਚ ਵਾਧੇ ਨੇ ਮਸਕ ਦੀ ਵੀ ਜਾਇਦਾਦ 'ਚ ਵਾਧਾ ਕੀਤਾ ਹੈ | ਮਸਕ ਦੀ ਤਿੰਨ-ਚੌਥਾਈ ਕੁੱਲ ਆਮਦਨ ਟੈਸਲਾ ਸ਼ੇਅਰਾਂ ਦੇ ਰੂਪ 'ਚ ਹੈ | ਟੈਸਲਾ 'ਚ ਮਸਕ ਦੀ ਕੁੱਲ ਆਮਦਨ ਸਪੇਸ ਐਕਸਪਲੋਰੇਸ਼ਨ ਟੈਕਨਾਲੋਜੀ ਕਾਰਪੋਰੇਸ਼ਨ 'ਚ ਉਨ੍ਹਾਂ ਦੀ ਕੁੱਲ ਆਮਦਨ ਦੀ ਕਰੀਬ 4 ਗੁਣਾ ਹੈ | ਟੈਸਲਾ ਛੇਤੀ ਹੀ 500 ਅਰਬ ਡਾਲਰ ਦੀ ਬਾਜ਼ਾਰੀ ਕੀਮਤ ਵਾਲੀ ਕੰਪਨੀ ਬਣਨ ਵਾਲੀ ਹੈ | ਬਲੂਮਬਰਗ ਦੇ ਮੁਤਾਬਿਕ ਸਨਿਚਰਵਾਰ ਨੂੰ 183 ਅਰਬ ਡਾਲਰ ਦੀ ਸੰਪੰਤੀ ਦੇ ਨਾਲ ਜੇਫ ਬੇਜੋਸ ਪਹਿਲੇ ਨੰਬਰ 'ਤੇ ਸਨ ਤੇ 128 ਅਰਬ ਡਾਲਰ ਦੇ ਨਾਲ ਬਿਲ ਗੇਟਸ ਦੂਸਰੇ ਨੰਬਰ 'ਤੇ ਸਨ, ਜਿਥੇ ਹੁਣ ਏਲਨ ਮਸਕ ਆ ਗਏ ਹਨ | 105 ਅਰਬ ਡਾਲਰ ਦੇ ਨਾਲ ਬਰਨਾਰਲਡ ਅਰਨਾਲਡ ਚੌਥੇ ਤੇ 102 ਅਰਬ ਡਾਲਰ ਦੀ ਸੰਪੰਤੀ ਨਾਲ ਜ਼ੁਕਰਬਰਗ 5ਵੇਂ ਨੰਬਰ 'ਤੇ ਹਨ | ਇਸ ਸਾਲ ਜਿੱਥੇ ਮਹਾਂਮਾਰੀ ਨੇ ਆਮ ਆਦਮੀ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ, ਉਥੇ ਹੀ ਦੂਜੇ ਪਾਸੇ ਅਮੀਰਾਂ ਦੀ ਜਾਇਦਾਦ 'ਚ ਵਾਧਾ ਹੁੰਦਾ ਗਿਆ | ਇਸ ਸਾਲ ਜਨਵਰੀ ਤੋਂ ਹੁਣ ਤੱਕ ਇਸ ਸੂਚੀ 'ਚ ਸ਼ਾਮਿਲ ਲੋਕਾਂ ਦੀ ਕੁੱਲ ਆਮਦਨ 'ਚ 23 ਫੀਸਦੀ ਦਾ ਵਾਧਾ ਹੋਇਆ ਹੈ |
ਨਵੀਂ ਦਿੱਲੀ, 24 ਨਵੰਬਰ (ਏਜੰਸੀ)- ਕਮਜ਼ੋਰ ਹਾਜ਼ਰ ਮੰਗ ਦੇ ਕਾਰਨ ਕਾਰੋਬਾਰੀਆਂ ਨੇ ਆਪਣੇ ਸੌਦਿਆਂ ਦੀ ਕਟਾਨ ਕੀਤੀ, ਜਿਸ ਨਾਲ ਵਾਇਦਾ ਕਾਰੋਬਾਰ 'ਚ ਮੰਗਲਵਾਰ ਨੂੰ ਸੋਨਾ 0.87 ਫੀਸਦੀ ਦੀ ਗਿਰਾਵਟ ਦੇ ਨਾਲ 49,050 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ | ਮਲਟੀ ਕਮੋਡਿਟੀ ਐਕਸਚੇਂਜ ...
ਨਵੀਂ ਦਿੱਲੀ, 24 ਨਵੰਬਰ (ਏਜੰਸੀ)- ਭਾਰਤੀ ਰੇਲਵੇ ਦੇ ਆਈ.ਆਰ.ਸੀ.ਟੀ.ਸੀ. ਨੇ ਮੁੰਬਈ-ਅਹਿਮਦਾਬਾਦ ਤੇਜਸ ਐਕਸਪ੍ਰੈਸ ਦੀ ਸੇਵਾ ਨੂੰ 24 ਨਵੰਬਰ ਤੋਂ ਬੰਦ ਕਰ ਦਿੱਤਾ ਹੈ | ਜੇਕਰ ਕਿਸੇ ਨੇ ਇਸ ਗੱਡੀ ਲਈ ਟਿਕਟ ਬੁਕ ਕਰਵਾਈ ਹੈ ਤਾਂ ਯਾਤਰੀ ਦੇ ਖਾਤੇ 'ਚ ਟਿਕਟ ਦਾ ਰਿਫੰਡ ਆ ...
ਨਵੀਂ ਦਿੱਲੀ, 24 ਨਵੰਬਰ (ਏਜੰਸੀ)-ਕੋਰੋਨਾ ਕਾਲ 'ਚ ਭਾਰਤੀ ਰੇਲਵੇ ਨੂੰ ਕਾਫੀ ਨੁਕਸਾਨ ਉਠਾਉਣਾ ਪਿਆ ਹੈ | ਆਰਥਿਕ ਤੌਰ 'ਤੇ ਨੁਕਸਾਨ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਨੇ ਕੁਝ ਸਖ਼ਤ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ | ਇਸ ਨੂੰ ਵੇਖਦਿਆਂ ਰੇਲ ਮੰਤਰਾਲਾ ਭਾਰਤੀ ਰੇਲਵੇ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX