ਸੈਕਰਾਮੈਂਟੋ/ਸਾਨ ਫਰਾਂਸਿਸਕੋ, 24 ਨਵੰਬਰ (ਹੁਸਨ ਲੜੋਆ ਬੰਗਾ/ਐਸ. ਅਸ਼ੋਕ ਭੌਰਾ)ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਿਸ਼ੀਗਨ ਸੂਬੇ ਵਲੋਂ 3 ਨਵੰਬਰ ਦੀ ਰਾਸ਼ਟਰਪਤੀ ਚੋਣ 'ਚ ਡੈਮੋਕ੍ਰੇਟਿਕ ਨੇਤਾ ਦੀ ਜਿੱਤ ਤਸਦੀਕ ਕਰਨ ਤੋਂ ਬਾਅਦ ਆਖਰਕਾਰ ਰਾਸ਼ਟਰਪਤੀ ਚੁਣੇ ਗਏ ਜੋ ਬਾਈਡਨ ਲਈ ਤਬਦੀਲੀ ਪ੍ਰਕਿਰਿਆ ਸ਼ੁਰੂ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ, ਇਸ ਦੇ ਨਾਲ ਹੀ ਹਫਤਿਆਂ ਤੱਕ ਚੱਲੀ ਕਸ਼-ਮਕਸ਼ ਤੋਂ ਬਾਅਦ ਸੱਤਾ ਤਬਦੀਲੀ ਦਾ ਰਾਹ ਪੱਧਰਾ ਹੋ ਗਿਆ ਹੈ | ਹਾਲਾਂਕਿ ਟਰੰਪ ਨੇ ਇਹ ਕਹਿੰਦਿਆਂ ਬਾਈਡਨ ਦੀ ਚੋਣ ਨੂੰ ਰਸਮੀ ਤੌਰ 'ਤੇ ਪ੍ਰਵਾਨ ਨਹੀਂ ਕੀਤਾ ਕਿ ਉਹ ਆਪਣੀ ਲੜਾਈ ਜਾਰੀ ਰੱਖਣਗੇ | ਉਨ੍ਹਾਂ ਕਈ ਪ੍ਰਮੁੱਖ ਸੂਬਿਆਂ 'ਚ ਮੁਕੱਦਮੇ ਦਾਇਰ ਕੀਤੇ ਹਨ, ਪਰ ਚੋਣ ਧੋਖਾਧੜੀ ਦੇ ਆਪਣੇ ਦਾਅਵਿਆਂ ਸਬੰਧੀ ਕੋਈ ਸਬੂਤ ਮੁਹੱਈਆ ਨਹੀਂ ਕਰਵਾਏ | ਉਨ੍ਹਾਂ ਦੇ ਮੁਕੱਦਮਿਆਂ ਦੇ ਕਈ ਮਾਮਲਿਆਂ ਨੂੰ ਅਦਾਲਤਾਂ ਵਲੋਂ ਖਾਰਜ ਕਰ ਦਿੱਤਾ ਗਿਆ ਹੈ | ਟਰੰਪ ਪ੍ਰਸ਼ਾਸਨ ਦੀ ਪ੍ਰਮੁੱਖ ਅਧਿਕਾਰੀ ਨੇ ਕਿਹਾ ਹੈ ਕਿ ਉਹ ਰਾਸ਼ਟਰਪਤੀ ਚੁਣੇ ਗਏ ਜੋ ਬਾਈਡੇਨ ਲਈ ਸਰਕਾਰੀ ਤੌਰ 'ਤੇ ਸੱਤਾ ਤਬਦੀਲੀ ਲਈ ਤਿਆਰ ਹਨ ¢ ਇਸ ਐਲਾਨ ਤੋਂ ਬਾਅਦ ਬਾਈਡਨ ਦੀ ਟੀਮ ਸੱਤਾ ਤਬਦੀਲੀ ਲਈ ਲੋੜੀਂਦੀਆਂ ਸੇਵਾਵਾਂ ਦੀ ਵਰਤੋਂ ਕਰ ਸਕੇਗੀ ¢ ਇਹ ਟੀਮ ਸਰਕਾਰੀ ਸੂਚਨਾਵਾਂ ਬਾਰੇ ਜਾਣਕਾਰੀ ਸਾਂਝੀ ਕਰ ਸਕੇਗੀ, ਕੰਪਿਊਟਰ ਸੁਰੱਖਿਅਤ ਕਰ ਸਕੇਗੀ ਤੇ ਦਫ਼ਤਰ ਦੀ ਜਗ੍ਹਾ ਆਦਿ ਸਬੰਧੀ ਜਾਇਜ਼ਾ ਲੈ ਸਕੇਗੀ ¢ ਇਸ ਤਰ੍ਹਾਂ ਟਰੰਪ ਪ੍ਰਸ਼ਾਸਨ ਨੇ ਡੈਮੋਕਰੇਟਿਕ ਉਮੀਦਵਾਰ ਬਾਈਡਨ ਦੀ 3 ਨਵੰਬਰ ਦੀਆਂ ਚੋਣਾਂ ਵਿਚ ਜਿੱਤ ਨੂੰ ਪ੍ਰਵਾਨ ਕਰ ਲਿਆ ਹੈ ਹਾਲਾਂਕਿ ਡੋਨਾਲਡ ਟਰੰਪ ਅਜੇ ਵੀ ਹਾਰ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ ਤੇ ਉਹ ਨਿਰੰਤਰ ਚੋਣਾਂ ਵਿਚ ਧਾਂਦਲੀਆਂ ਹੋਣ ਦੇ ਬੇਬੁਨਿਆਦ ਦੋਸ਼ ਲਾ ਰਹੇ ਹਨ ¢ ਐਮਿਲੀ ਮਰਫੀ ਜਿਨ੍ਹਾਂ ਕੋਲ ਟਰੰਪ ਪ੍ਰਸ਼ਾਸਨ ਵਿਚ ਫੰਡਾਂ ਦੀ ਤਬਦੀਲੀ ਤੇ ਹੋਰ ਗਤੀਵਿਧੀਆਂ ਦੀ ਚਾਬੀ ਹੈ, ਨੇ ਹਾਲਾਂ ਕਿ ਰਾਸ਼ਟਰਪਤੀ ਟਰੰਪ ਦੇ ਦਬਾਅ ਕਾਰਨ ਬਾਈਡਨ ਦੀ ਜਿੱਤ ਦੀ ਸਰਕਾਰੀ ਤੌਰ 'ਤੇ ਪੁਸ਼ਟੀ ਕਰਨ ਵਿਚ ਦੇਰੀ ਜ਼ਰੂਰ ਕੀਤੀ ਹੈ ਪਰ ਆਖਿਰਕਾਰ ਉਸ ਨੇ ਸੱਤਾ ਤਬਦੀਲੀ ਲਈ ਰਾਹ ਪੱਧਰਾ ਕਰ ਦਿੱਤਾ ਹੈ ¢ ਮਿਸ਼ੀਗਨ ਦੇ 4 ਮੈਂਬਰੀ ਚੋਣ ਬੋਰਡ ਵਲੋਂ ਬਾਈਡਨ ਦੀ 1,54,187 ਵੋਟਾਂ ਨਾਲ ਜਿੱਤ ਦੀ ਪੁਸ਼ਟੀ ਕਰਨ ਉਪਰੰਤ ਮਰਫੀ ਵੱਲੋਂ ਬਾਈਡਨ ਨੂੰ ਸੱਤਾ ਤਬਦੀਲੀ ਸਬੰਧੀ ਪੱਤਰ ਭੇਜਿਆ ਗਿਆ ਹੈ ¢ ਇਸੇ ਦੌਰਾਨ ਟਰੰਪ ਨੇ ਟਵੀਟ ਵਿਚ ਕਿਹਾ ਹੈ ਕਿ ਸੱਤਾ ਤਬਦੀਲੀ ਲਈ ਉਸ ਨੇ ਹਰੀ ਝੰਡੀ ਦਿੱਤੀ ਹੈ ਕਿਉਂਕਿ ਅਜਿਹਾ ਕਰਨਾ ਹੀ ਦੇਸ਼ ਦੇ ਹਿੱਤ ਵਿਚ ਹੈ ਪਰ ਉਹ ਨਤੀਜਿਆਂ ਨੂੰ ਚੁਣੌਤੀ ਦੇਣਾ ਜਾਰੀ ਰਖਣਗੇ ¢ ਮਰਫੀ ਨੇ ਕਿਹਾ ਹੈ ਕਿ ਉਸ ਉਪਰ ਟਰੰਪ ਨੇ ਕਿਸੇ ਕਿਸਮ ਦਾ ਦਬਾਅ ਨਹੀਂ ਪਾਇਆ ¢ ਬਾਈਡਨ ਨੂੰ ਲਿਖੇ ਪੱਤਰ ਵਿਚ ਮਰਫੀ ਨੇ ਕਿਹਾ ਹੈ ਕਿ ਮੇਰੇ ਉਪਰ ਕਦੀ ਵੀ ਸਿੱਧੇ ਜਾਂ ਅਸਿੱਧੇ ਤੌਰ 'ਤੇ ਕਿਸੇ ਵਲੋਂ ਦਬਾਅ ਨਹੀਂ ਪਾਇਆ ਗਿਆ ਤੇ ਉਸ ਵਲੋਂ ਲਿਆ ਗਿਆ ਫੈਸਲਾ ਕਾਨੂੰਨ ਤੇ ਮੌਜੂਦ ਤੱਥਾਂ ਉਪਰ ਆਧਾਰਿਤ ਹੈ ¢ ਇਸ ਦੇ ਨਾਲ ਹੀ ਮਰਫੀ ਨੇ ਧਮਕੀਆਂ ਮਿਲਣ ਦੀ ਗੱਲ ਸਵੀਕਾਰ ਕਰਦਿਆਂ ਕਿਹਾ ਕਿ ਉਸ ਨੂੰ ਆਨਲਾਈਨ, ਫੋਨ ਦੁਆਰਾ ਤੇ ਮੇਲ ਦੁਆਰਾ ਧਮਕਾਇਆ ਜ਼ਰੂਰ ਗਿਆ ਸੀ ¢ ਰਾਸ਼ਟਰਪਤੀ ਚੁਣੇ ਗਏ ਬਾਈਡਨ ਨੇ ਆਪਣੀ ਟੀਮ ਦੇ ਮੈਂਬਰਾਂ ਦੀ ਨਿਯੁਕਤੀ ਲਈ ਨਾਮਕਰਨ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਵਿਚ ਭਰੋਸੇਯੋਗ ਸਹਾਇਤਾ ਪ੍ਰਾਪਤ ਐਾਟਨੀ ਬਲਿੰਕੇਨ ਨੂੰ ਵਿੱਤ ਵਿਭਾਗ ਦੀ ਅਗਵਾਈ ਕਰਨ ਲਈ ਸ਼ਾਮਿਲ ਕੀਤੇ ਜਾਣ ਦੀ ਚਰਚਾ ਹੈ | ਟਰੰਪ ਨੇ ਟਵੀਟ ਕਰਦਿਆਂ ਕਿਹਾ ਕਿ ਕਿ ਉਨ੍ਹਾਂ ਨੇ ਜੀ.ਐੱਸ.ਏ. ਦੁਆਰਾ ਪ੍ਰਵਾਨਿਤ ਤਬਦੀਲੀ ਲਈ ਸਹਿਯੋਗੀਆਂ ਨੂੰ ਨਿਰਦੇਸ਼ ਦਿੱਤੇ ਹਨ ਪਰ ਉਹ ਆਪਣੀ ਗੱਲ 'ਤੇ ਅਜੇ ਵੀ ਅੜੇ ਹੋਏ ਹਨ ਤੇ ਚੋਣ ਨਤੀਜੇ ਨੂੰ ਉਲਟਾਉਣ ਲਈ ਆਪਣੀਆਂ ਕਾਨੂੰਨੀ ਕੋਸ਼ਿਸ਼ਾਂ ਜਾਰੀ ਰੱਖਣ |
ਟਰੰਪ ਕੌਣ ਹੁੰਦੈ ਮੇਰੀ ਤਾਜਪੋਸ਼ੀ ਦਾ ਫੈਸਲਾ ਕਰਨ ਵਾਲਾ- ਜੋ ਬਾਈਡਨ
ਸਾਨ ਫਰਾਂਸਿਸਕੋ, (ਐੱਸ.ਅਸ਼ੋਕ ਭੌਰਾ)- ਟਰੰਪ ਦੇ ਟਵੀਟ 'ਤੇ ਪ੍ਰਤੀਕਿਰਿਆ ਦਿੰਦਿਆਂ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ 'ਟਰੰਪ ਕੌਣ ਹੁੰਦਾ ਹੈ ਮੇਰੀ ਤਾਜਪੋਸ਼ੀ ਦਾ ਫੈਸਲਾ ਕਰਨ ਵਾਲਾ'? ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਦੇ ਹੋਰ ਹਿੱਸਿਆਂ ਜਿਵੇਂ ਕਿ ਕਾਂਗਰਸ, ਅਦਾਲਤਾਂ ਅਤੇ ਸੈਨਾ ਨੇ ਇਹ ਮੰਨ ਲਿਆ ਹੈ ਕਿ ਉਹ ਚੋਣ ਨਤੀਜਿਆਂ ਦਾ ਸਨਮਾਨ ਕਰਦੇ ਹਨ ਤਾਂ ਟਰੰਪ ਨੂੰ ਵਾਈਟ ਹਾਊਸ ਛੱਡਣਾ ਹੀ ਪਵੇਗਾ | ਟਰੰਪ ਨੂੰ ਆਪਣੇ ਤੋਂ ਪਹਿਲੇ ਰਾਸ਼ਟਰਪਤੀਆਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਤੇ ਜ਼ਿਦ ਕਰਕੇ ਅਮਰੀਕੀ ਲੋਕਤੰਤਰ ਦਾ ਜਨਾਜ਼ਾ ਨਹੀਂ ਕੱਢਣਾ ਚਾਹੀਦਾ |
ਸਿਆਟਲ, 24 ਨਵੰਬਰ (ਹਰਮਨਪ੍ਰੀਤ ਸਿੰਘ)-ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਅਤੇ ਸਮੂਹ ਪੰਜਾਬੀ ਭਾਈਚਾਰੇ ਵਲੋਂ ਮਿਲ ਕੇ ਕੀਤੇ ਯਤਨਾਂ ਨਾਲ ਅਤੇ ਨਿਊਯਾਰਕ ਸਿਟੀ ਕੌਾਸਲ ਮੈਂਬਰ ਐਡਰੀਨ ਅਡਮਸ ਦੀ ਮਿਹਨਤ ਸਦਕਾ 30 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ...
ਗਲਾਸਗੋ, 24 ਨਵੰਬਰ (ਹਰਜੀਤ ਸਿੰਘ ਦੁਸਾਂਝ)- ਯੂ.ਕੇ. ਦੇ ਐੱਚ.ਐੱਮ. ਰੈਵਨਿਉ ਐਾਡ ਕਸਟਮ ਵਿਭਾਗ ਦੇ ਅਧਿਕਾਰੀ ਨੇ ਛਾਪੇਮਾਰੀ ਕਰਕੇ ਗਲਾਸਗੋ ਦੇ ਪਾਸ ਹਮਿਲਟਨ ਵਿਚ ਇਕ ਤੰਬਾਕੂ ਫ਼ੈਕਟਰੀ ਵਿਚੋਂ ਲਗਪਗ 40 ਕਰੋੜ ਰੁਪਏ ਦੇ ਮੁੱਲ ਦੀਆਂ ਨਾਜਾਇਜ਼ ਸਿਗਰਟਾਂ ਅਤੇ 20,000 ਪੌਾਡ ...
ਨਵੀਂ ਦਿੱਲੀ, 24 ਨਵੰਬਰ (ਏਜੰਸੀ)- 'ਸਸੁਰਾਲ ਸਿਮਰ ਕਾ' ਦੇ ਅਦਾਕਾਰ ਅਸ਼ੀਸ਼ ਰਾਏ (55) ਦਾ ਉਨ੍ਹਾਂ ਦੇ ਮੁੰਬਈ ਸਥਿਤ ਨਿਵਾਸ 'ਚ ਦਿਹਾਂਤ ਹੋ ਗਿਆ | ਉਹ ਕਾਫੀ ਦਿਨਾਂ ਤੋਂ ਗੁਰਦਿਆਂ ਦੀ ਸਮੱਸਿਆ ਨਾਲ ਜੂਝ ਰਹੇ ਸਨ | ਉਨ੍ਹਾਂ ਦੇ ਦਿਹਾਂਤ ਨੂੰ ਲੈ ਕੇ 'ਸਸੁਰਾਲ ਸਿਮਰ ਕਾ' 'ਚ ...
ਮੁੰਬਈ, 24 ਨਵੰਬਰ (ਏਜੰਸੀ)- 48ਵੇਂ ਇੰਟਰਨੈਸ਼ਨਲ ਐਮੀ ਅਵਾਰਡਜ਼ 'ਚ ਹਿੰਦੀ ਦੀ ਵੈਬ ਲੜੀ 'ਦਿੱਲੀ ਕ੍ਰਾਈਮ' ਨੇ ਬੈਸਟ ਡਰਾਮਾ ਲੜੀ ਦਾ ਪੁਰਸਕਾਰ ਆਪਣੇ ਨਾਂਅ ਕਰ ਲਿਆ ਹੈ | ਇਹ ਹੁਣ ਤੱਕ ਦਾ ਪਹਿਲਾ ਭਾਰਤੀ ਸ਼ੋਅ ਹੈ, ਜਿਸ ਨੇ ਇੰਟਰਨੈਸ਼ਨਲ ਐਮੀ ਅਵਾਰਡਜ਼ ਆਪਣੇ ਨਾਂਅ ਕੀਤਾ ...
ਐਬਟਸਫੋਰਡ 24 ਨਵੰਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਕੈਮਲੂਪਸ ਦੇ ਨਿਵਾਸੀ 37 ਸਾਲਾ ਨੌਜਵਾਨ ਨੂੰ ਆਪਣੇ ਘਰ ਤਾਸ਼ ਦੀ ਬਾਜ਼ੀ ਲਵਾਉਣੀ ਕਾਫੀ ਮਹਿੰਗੀ ਪਈ ਹੈ | ਕੈਮਲੂਪਸ ਪੁਲਿਸ ਦੇ ਬੁਲਾਰੇ ਡੈਰਨ ਮਾਈਕ ਨੇ ਦੱਸਿਆ ਕਿ ...
ਮੁੰਬਈ, 24 ਨਵੰਬਰ (ਏਜੰਸੀ)- ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਨੇ 24 ਨਵੰਬਰ ਨੂੰ ਇਕ ਮੈਜਿਸਟ੍ਰੇਟ ਅਦਾਲਤ 'ਚ ਫਰਜ਼ੀ ਟੀ.ਆਰ.ਪੀ. ਮਾਮਲੇ 'ਚ ਚਾਰਜਸ਼ੀਟ ਦਾਖਲ ਕੀਤੀ | ਇਸ ਪਹਿਲੀ ਚਾਰਜਸ਼ੀਟ 'ਚ ਪੁਲਸ ਨੇ 140 ਲੋਕਾਂ ਨੂੰ ਗਵਾਹ ਵਜੋਂ ਦੱਸਿਆ ਹੈ | ਇਨ੍ਹਾਂ ਗਵਾਹਾਂ 'ਚ ...
ਲੰਡਨ, 24 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਕੋਰੋਨਾ ਮਹਾਂਮਾਰੀ ਕਾਰਨ ਦੋ ਸਿੱਖ ਸ਼ਖ਼ਸੀਅਤਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ ¢ ਡਰਬੀ ਦੇ ਰਹਿਣ ਵਾਲੇ ਸਿੱਖ ਫੈਡਰੇਸ਼ਨ ਯੂ.ਕੇ. ਦੇ ਪੰਥਕ ਆਗੂ ਜਗੀਰ ਸਿੰਘ ਦਾ ਸਥਾਨਕ ਹਸਪਤਾਲ ਵਿਚ ਦਿਹਾਂਤ ਹੋ ਗਿਆ, ਉਹ 71 ...
ਮੁੰਬਈ, 24 ਨਵੰਬਰ (ਏਜੰਸੀ)- ਮੁੰਬਈ ਦੇ ਬਾਂਦਰਾ ਪੁਲਿਸ ਸਟੇਸ਼ਨ 'ਚ ਦਰਜ ਐਫ.ਆਈ.ਆਰ. ਦੇ ਖਿਲਾਫ਼ ਅਦਾਕਾਰਾ ਕੰਗਨਾ ਰਨੌਤ ਦੀ ਪਟੀਸ਼ਨ 'ਤੇ ਬੰਬੇ ਹਾਈਕੋਰਟ ਨੇ ਵੱਡੀ ਰਾਹਤ ਦਿੱਤੀ ਹੈ | ਅਦਾਲਤ ਨੇ ਅਦਾਕਾਰਾ ਤੇ ਉਸ ਦੀ ਭੈਣ ਰੰਗੋਲੀ ਚੰਦੇਲ ਨੂੰ ਗਿ੍ਫਤਾਰੀ ਤੋਂ ਅੰਤਰਿਮ ...
ਬਿ੍ਸਬੇਨ, 24 ਨਵੰਬਰ (ਮਹਿੰਦਪਾਲ ਸਿੰਘ ਕਾਹਲੋਂ)-ਭਾਰਤੀ ਸੰਸਥਾਵਾਂ ਦੇ ਸੰਘ ਫੈੱਡਰੇਸ਼ਨ ਆਫ਼ ਇੰਡੀਅਨ ਕਮਿਊਨਿਟੀ ਆਫ਼ ਕੁਈਜ਼ਲੈਂਡ ਵਿਚ 22 ਨਵੰਬਰ ਨੂੰ ਦੀਵਾਲੀ ਦਾ ਤਿਉਹਾਰ ਬਿ੍ਸਬੇਨ ਸ਼ਹਿਰ ਦੇ ਖੂਬਸੂਰਤ ਹਾਲ ਵਿਚ ਮਨਾਇਆ ਗਿਆ | ਕੋਵਿਡ ਨਿਯਮਾਂ ਦਾ ਪੂਰੀ ...
ਪੈਰਿਸ, 24 ਨਵੰਬਰ (ਹਰਪ੍ਰੀਤ ਕੌਰ ਪੈਰਿਸ)-ਫਰਾਂਸ 'ਚ ਕੋਰੋਨਾ ਦੀ ਦੂਜੀ ਲਹਿਰ ਦੇ ਚਲਦਿਆਂ 1 ਮਹੀਨੇ ਦੀ ਲਗਾਈ ਤਾਲਾਬੰਦੀ ਲਾਗੂ ਹੈ ਪਰ ਕੋਰੋਨਾ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ | ਹੁਣ ਤੱਕ 49,232 ਲੋਕਾਂ ਨੂੰ ਕੋਰੋਨਾ ਦਾ ਦੈਂਤ ਨਿਗਲ ਚੁੱਕਾ ਹੈ | ਹੁਣ ਤੱਕ 1,94,2836 ਇਸ ...
ਲੰਡਨ, 24 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- 2 ਦਸੰਬਰ ਨੂੰ ਰਾਸ਼ਟਰੀ ਤਾਲਾਬੰਦੀ ਖ਼ਤਮ ਹੋਣ ਉਪਰੰਤ ਧਾਰਮਿਕ ਅਸਥਾਨਾਂ ਨੂੰ ਵੀ ਸੰਗਤਾਂ ਲਈ ਖੋਲ੍ਹ ਦਿੱਤਾ ਜਾਵੇਗਾ | ਗੁਰੂ ਘਰਾਂ ਵਿਚ ਵਿਆਹ ਸਮਾਗਮ ਵੀ ਹੋ ਸਕਿਆ ਕਰਨਗੇ ਅਤੇ ਸੰਗਤਾਂ ਨਤਮਸਤਕ ਹੋਣ ਲਈ ਆ ...
ਸਿਆਟਲ, 24 ਨਵੰਬਰ (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਮੰਨੇ-ਪ੍ਰਮੰਨੇ ਰੀਅਲ ਅਸਟੇਟਰ ਗਗਨ ਚੌਹਾਨ ਨੂੰ ਅੱਜ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਸਿਆਟਲ ਦੇ ਪੰਜਾਬੀ ਭਾਈਚਾਰੇ 'ਚ ਸਨਮਾਨਿਤ ਅਤੇ ਗਗਨ ਚੌਹਾਨ ਦੇ ਸਹੁਰਾ ਮੱਖਣ ਸਿੰਘ (60 ਸਾਲ) ਦਾ ਅਚਾਨਕ ਦਿਹਾਂਤ ਹੋ ਗਿਆ | ...
ਲੰਡਨ, 24 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਦੇ ਖਜ਼ਾਨਾ ਮੰਤਰੀ ਰਿਸ਼ੀ ਸੁਨਾਕ ਵੱਲੋਂ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ ਵਾਧਾ ਕਰਨ 'ਤੇ ਰੋਕ ਲਗਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਕਿਹਾ ਹੈ ਕਿ ਯੂ.ਕੇ. ਦੇ ਸੰਸਦ ਮੈਂਬਰਾਂ ...
ਲੰਡਨ, 24 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਇੰਗਲੈਂਡ ਦੀ ਦੂਜੀ ਤਾਲਾਬੰਦੀ ਅਗਲੇ ਹਫਤੇ ਖ਼ਤਮ ਹੋਣ ਜਾ ਰਹੀ ਹੈ ਅਤੇ ਇਸ ਤੋਂ ਬਾਅਦ ਪੜਾਅ ਦਰ ਪੜਾਅ ਤਾਲਾਬੰਦੀ ਹੋਵੇਗੀ | ਜਿਸ ਬਾਰੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ...
ਮਿਲਾਨ (ਇਟਲੀ), 24 ਨਵੰਬਰ ( ਇੰਦਰਜੀਤ ਸਿੰਘ ਲੁਗਾਣਾ)-ਇਟਲੀ ਬੇਸ਼ੱਕ ਮਹਿਲਾ ਪ੍ਰਧਾਨ ਦੇਸ਼ ਹੈ ਪਰ ਇੱਥੇ ਵੀ ਔਰਤਾਂ ਨਾਲ ਹਿੰਸਾ ਵਾਲੀਆਂ ਘਟਨਾਵਾਂ ਹੋਣਾ ਆਮ ਜਿਹਾ ਬਣਦਾ ਜਾ ਰਿਹਾ ਹੈ ¢ 25 ਨਵੰਬਰ ਔਰਤਾਂ ਵਿਰੁੱਧ ਹਿੰਸਾ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਸਬੰਧੀ ...
ਸਾਨ ਫਰਾਂਸਿਸਕੋ, 24 ਨਵੰਬਰ (ਐੱਸ.ਅਸ਼ੋਕ ਭੌਰਾ) - ਅਮਰੀਕਾ ਵਿਚ ਪਿਛਲੇ ਕਰੀਬ ਡੇਢ ਦਹਾਕੇ ਤੋਂ ਪੰਜਾਬੀ ਰੰਗ ਮੰਚ ਦਾ ਇਤਿਹਾਸ ਸਿਰਜਣ ਵਾਲੇ ਪੰਜਾਬ ਲੋਕ ਰੰਗ ਦੇ ਮੁੱਖ ਸੰਚਾਲਕ ਸੁਰਿੰਦਰ ਧਨੋਆ ਨੇ ਕਿਹਾ ਕਿ ਜਲਦੀ ਹੀ ਉਨ੍ਹਾਂ ਦੀ ਟੀਮ ਇਕ ਨਿਵੇਕਲਾ ਨਾਟਕ ਲੈ ਕੇ ...
ਕੈਲਗਰੀ, 24 ਨਵੰਬਰ (ਹਰਭਜਨ ਸਿੰਘ ਢਿੱਲੋਂ)- ਐਲਬਰਟਾ ਦੀ ਚੀਫ਼ ਮੈਡੀਕਲ ਅਫਸਰ ਹੈਲਥ ਡਾ. ਡੀਨਾ ਹਿਨਸ਼ੌਅ ਨੇ ਸੂਬੇ ਵਿਚ ਕੋਰੋਨਾ ਵਾਇਰਸ ਦੇ ਵਧਦੇ ਜਾ ਰਹੇ ਮਾਮਲਿਆਂ ਨੂੰ ਵੇਖਦਿਆਂ ਐਲਬਰਟਾ ਸਰਕਾਰ ਨੂੰ ਆਪਣੀ ਨਵੀਆਂ ਸਿਫਾਰਿਸ਼ਾਂ ਦੇਣ ਦਾ ਐਲਾਨ ਕੀਤਾ ਹੈ । ਐਲਬਰਟਾ ਦੀ ...
ਕੈਲਗਰੀ, 24 ਨਵੰਬਰ (ਹਰਭਜਨ ਸਿੰਘ ਢਿੱਲੋਂ)- ਕੈਲਗਰੀ ਫਾਇਰ ਡਿਪਾਰਟਮੈਂਟ ਨੇ ਸ਼ਹਿਰ ਵਾਸੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਕ੍ਰਾਇਸਿਸ ਗ੍ਰੇਡ ਹੈਂਡ ਸੈਨੀਟਾਈਜ਼ਰ ਰੀਫਿਲਜ਼ ਨੂੰ ਲੈ ਕੇ ਖ਼ਤਰਾ ਪੈਦਾ ਹੋ ਰਿਹਾ ਹੈ ਤੇ ਜਿਹੜੇ ਐਲੂਮੀਨੀਅਮ ਪੈਕੇਜ ਕੁਝ ਲੋਕਲ ...
ਕੈਲਗਰੀ, 24 ਨਵੰਬਰ (ਹਰਭਜਨ ਸਿੰਘ ਢਿੱਲੋਂ)- ਥਿੰਕ ਐਚ.ਕਿਊ. ਵਲੋਂ ਕਰਵਾਏ ਗਏ ਇਕ ਸਰਵੇਖਣ ਵਿਚ ਸਾਹਮਣੇ ਆਇਆ ਹੈ ਕਿ 60% ਐਲਬਰਟਾ ਵਾਸੀ ਕੋਵਿਡ-19 ਦੇ ਸਰਕਟ ਬ੍ਰੇਕਰ ਵਜੋਂ ਤਾਲਾਬੰਦੀ ਦੇ ਹਿਮਾਇਤੀ ਹਨ ਤੇ 80% ਤੋਂ ਜ਼ਿਆਦਾ ਨੇ ਮਾਸਕ ਪਹਿਣਨਾ ਲਾਜ਼ਮੀ ਕੀਤੇ ਜਾਣ ਨੂੰ ਠੀਕ ...
ਕੈਲਗਰੀ, 24 ਨਵੰਬਰ (ਹਰਭਜਨ ਸਿੰਘ ਢਿੱਲੋਂ)- ਕੈਲਗਰੀ ਅਦਾਲਤ ਵਿਚ ਚੱਲ ਰਹੇ ਕਤਲ ਦੇ ਇਕ ਮੁਕੱਦਮੇ ਵਿਚ ਅਦਾਲਤ ਨੂੰ ਦੱਸਿਆ ਗਿਆ ਕਿ ਕਥਿਤ ਕਾਤਲ ਜ਼ੈਨੇਦੀਨ ਅਲ ਆਲਾਕ ਨੂੰ ਰੱਬ ਨੇ ਹੁਕਮ ਦਿੱਤਾ ਸੀ ਕਿ ਉਹ ਉਸ ਦੇ ਆਪਣੇ ਪਿਤਾ ਦੇ ਭੇਸ ਵਿਚ ਆਏ ਵਿਅਕਤੀ ਦਾ ਕਤਲ ਕਰ ਦੇਵੇ । ...
ਕੈਲਗਰੀ, 24 ਨਵੰਬਰ (ਹਰਭਜਨ ਸਿੰਘ ਢਿੱਲੋਂ)-ਕੈਨੇਡਾ ਰੈਵੇਨਿਉ ਏਜੰਸੀ ਨੇ ਦੇਸ਼ ਦੇ 2 ਲੱਖ 13 ਹਜ਼ਾਰ ਨਾਗਰਿਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਵੱਲੋਂ ਕੈਨੇਡਾ ਐਮਰਜੰਸੀ ਰੈਸਪੌਂਸ ਬੈਨੇਫਿਟ ਤਹਿਤ ਵਸੂਲੀ ਗਈ ਰਕਮ ਵਾਪਸ ਕਰਨੀ ਪੈ ਸਕਦੀ ਹੈ । ਸੀ.ਆਰ.ਏ. ਵਲੋਂ ਇਹ ...
ਸਿਆਟਲ 24 ਨਵੰਬਰ (ਗੁਰਚਰਨ ਸਿੰਘ ਢਿੱਲੋਂ)- ਗੁਰਦੁਆਰਾ ਸੱਚਾ ਮਾਰਗ ਤੇ ਗੁਰਮਤਿ ਤੇ ਗੁਰਮੁਖੀ ਸਕੂਲ ਵਿਚ ਪੰਜਾਬੀ ਲਿਖਾਰੀ ਸਭਾ ਸਿਆਟਲ ਵਲੋਂ 'ਕਲਮੀ ਰਮਜਾਂ-3' ਕਿਤਾਬ ਲੋਕ ਅਰਪਨ ਕੀਤੀ ਗਈ। ਇਹ ਕਿਤਾਬ ਲੇਖ, ਕਹਾਣੀਆਂ, ਕਵਿਤਾਵਾਂ ਤੇ ਹਾਸ ਵਿਅੰਗ ਦਾ ਸਮੂਹ ਹੈ, ਜਿਸ ...
**ਨਵੇਂ ਮਾਮਲੇ 30 ਫੀਸਦੀ ਘਟੇ ਲੰਡਨ, 24 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. ਵਿਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕੀਤੀ ਤਾਲਾਬੰਦੀ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ । ਯੂ. ਕੇ. ਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਭਗ 30 ਫ਼ੀਸਦੀ ਦੀ ਗਿਰਾਵਟ ...
ਲੰਡਨ, 24 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪੰਜਾਬ ਦੇ ਕਿਸਾਨਾਂ ਵਲੋਂ ਦਿੱਲੀ ਸਰਕਾਰ ਨੂੰ ਖੇਤੀਬਾੜੀ ਬਿੱਲ ਵਾਪਸ ਲੈਣ ਲਈ ਆਰੰਭੇ ਸੰਘਰਸ਼ ਵਿਚ ਹਰ ਵਰਗ ਦੇ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਹੈ। ਇਹ ਵਿਚਾਰ ਇੰਟਰਨੈਸ਼ਨਲ ਸੁਪਰੀਮ ਕੌਂਸਲ ਆਫ ਸਿੱਖਸ ਯੂ.ਕੇ. ਡਾ: ...
ਲੰਡਨ, 24 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪ੍ਰਗਤੀਸ਼ੀਲ ਲਿਖਾਰੀ ਸਭਾ ਯੂ ਕੇ ਦੀ ਕੇਂਦਰੀ ਕਮੇਟੀ ਵਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਸਭਾ ਦੇ ਸਮੂਹ ਮੈਂਬਰ ਲਹਿੰਦੇ ਪੰਜਾਬ ਦੇ ਉਨ੍ਹਾਂ ਸਾਰੇ ਦਾਨਸ਼ਵਰਾਂ, ਵਿਦਿਆਰਥੀਆਂ, ਅਧਿਆਪਕਾਂ, ਖਵਾਤੀਨਾਂ, ...
ਟੋਰਾਂਟੋ, 24 ਨਵੰਬਰ (ਹਰਜੀਤ ਸਿੰਘ ਬਾਜਵਾ)- ਇਸ ਸੀਜਨ ਦੀ ਪਹਿਲੀ ਅਤੇ ਭਾਰੀ ਬਰਫਬਾਰੀ ਨੇ ਇਥੇ ਟੋਰਾਂਟੋ ਅਤੇ ਆਸ-ਪਾਸ ਦੇ ਖੇਤਰਾਂ ਵਿਚ ਆਪਣਾ ਖਾਤਾ ਖੋਲ÷ ੍ਹ ਲਿਆ ਹੈ । ਕੱਲ÷ ੍ਹ ਲਗਪਗ ਸਵੇਰ ਤੋਂ ਹੀ ਸ਼ੁਰੂ ਹੋਈ ਬਰਫਬਾਰੀ ਅੱਧੀ ਰਾਤ ਤੱਕ ਹੁੰਦੀ ਰਹੀ ਅਤੇ ਕਈ ...
* ਵਿਆਹਾਂ ਤੇ ਸਸਕਾਰ ਸਮੇਂ 10 ਤੋਂ ਵੱਧ ਵਿਅਕਤੀ ਨਹੀਂ ਹੋ ਸਕਦੇ ਸ਼ਾਮਿਲ ਟੋਰਾਂਟੋ, 24 ਨਵੰਬਰ (ਸਤਪਾਲ ਸਿੰਘ ਜੌਹਲ)-ਕੈਨੇਡਾ 'ਚ ਪੰਜਾਬੀਆਂ ਦੇ ਚਹੇਤੇ ਸ਼ਹਿਰ ਬਰੈਂਪਟਨ ਵਿਚ ਬੀਤੇ ਦਿਨਾਂ ਤੋਂ ਕੋਰੋਨਾ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਹਨ, ਜਿਸ ਕਰਕੇ ਉਂਟਾਰੀਓ ਸਰਕਾਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX