ਯਮੁਨਾਨਗਰ, 24 ਨਵੰਬਰ (ਗੁਰਦਿਆਲ ਸਿੰਘ ਨਿਮਰ)-ਹਰਿਆਣਾ ਉੱਚ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡੀ. ਏ. ਵੀ. ਗਰਲਜ਼ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਵਲੋਂ 'ਐਡਵਾਂਸਿਜ ਇੰਨ ਕੰਪਿਊਟਿੰਗ' ਵਿਸ਼ੇ 'ਤੇ ਆਨਲਾਈਨ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਕਰਵਾਏ ਗਏ ਪ੍ਰੋਗਰਾਮ ਦੀ ਪ੍ਰਧਾਨਗੀ ਕਾਲਜ ਦੀ ਪਿ੍ੰ. ਡਾ. ਆਭਾ ਖੇਤਰਪਾਲ ਅਤੇ ਕੰਪਿਊਟਰ ਵਿਭਾਗ ਦੀ ਮੁਖੀ ਡਾ: ਰਚਨਾ ਸੋਨੀ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ | ਸੈਮੀਨਾਰ 'ਚ ਹਰਿਆਣਾ, ਪੰਜਾਬ, ਚੰਡੀਗੜ੍ਹ, ਭੋਪਾਲ ਸਮੇਤ ਹੋਰਨਾਂ ਦੇਸ਼ਾਂ ਤੇ ਰਾਜਾਂ ਨਾਲ ਸਬੰਧਿਤ 120 ਮੈਂਬਰਾਂ ਸਕਾਲਰਾਂ ਵਲੋਂ ਭਾਗ ਲਿਆ ਗਿਆ | ਸੈਮੀਨਾਰ ਦੀ ਸ਼ੁਰੂਆਤ ਮੌਕੇ ਡਾ. ਰਚਨਾ ਸੋਨੀ ਨੇ ਸਾਰੇ ਭਾਗੀਦਾਰਾਂ ਨਾਲ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਅੱਜ ਦੇ ਯੁੱਗ 'ਚ ਕੰਪਿਊਟਰ ਵਿਗਿਆਨ ਦਾ ਬਹੁਤ ਵੱਡੇ ਸਥਾਨ 'ਤੇ ਨਾਂਅ ਹੈ ਅਤੇ ਇਸ ਵਿਗਿਆਨ ਦਾ ਬਹੁਤ ਅਨੁਸ਼ਾਸਨ ਨਾਲ ਉਪਯੋਗ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਇਕ ਰੌਮਾਂਚਕ ਤੇ ਵਿਕਸਿਤ ਖੇਤਰ ਹੈ | ਇਸ ਸੈਮੀਨਾਰ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਡਾ. ਅਸ਼ਵਨੀ ਕੁਛ ਕੁਰੂਕਸ਼ੇਤਰ ਨੇ ਕੀਤੀ, ਜਦਕਿ ਕੁਰੂਕਸ਼ੇਤਰ ਨਾਲ ਹੀ ਸਬੰਧਿਤ ਡਾ. ਜਤਿੰਦਰ ਛਾਬੜਾ ਵਲੋਂ ਮੁੱਖ ਬੁਲਾਰੇ ਦੀ ਭੂਮਿਕਾ ਨਿਭਾਈ ਗਈ | ਇਸ ਮੌਕੇ ਡਾ. ਛਾਬੜਾ ਨੇ ਜਿਥੇ ਵੱਡ ਅਕਾਰੀ ਕੰਪਿਊਟਰ ਤੋਂ ਪੋਰਟਏਬਲ ਕੰਪਿਊਟਰ ਦੇ ਸਫ਼ਰ ਬਾਰੇ ਜਾਣਕਾਰੀ ਦਿੱਤੀ, ਉਥੇ ਹੀ ਫੋਲਡਏਬਲ ਤੇ ਆਈ ਕੰਪਿਊਟਿੰਗ ਦੀਆਂ ਉਦਹਾਰਣਾਂ ਦੇ ਕੇ ਇਸ ਦੇ ਵਿਕਾਸ ਬਾਰੇ ਜਾਣਕਾਰੀ ਸਾਂਝੀ ਕੀਤੀ | ਇਸੇ ਦੌਰਾਨ ਜੰਮੂ-ਕਸ਼ਮੀਰ ਨਾਲ ਸਬੰਧਿਤ ਡਾ. ਵਿਨੋਦ ਸ਼ਰਮਾ ਨੇ ਆਈ ਕੰਪਿਊਟਿੰਗ 'ਤੇ ਖੁੱਲ੍ਹ ਕੇ ਵਿਚਾਰ ਪੇਸ਼ ਕੀਤੇ, ਜਦਕਿ ਡਾ. ਅਸ਼ਵਨੀ ਕੁਛ ਨੇ ਨਵੀਂਆਂ ਤਕਨੀਕਾਂ 'ਤੇ ਆਪਣੇ ਵਿਚਾਰ ਰੱਖੇ | ਸ਼ਾਮ ਦੇ ਦੂਜੇ ਸੈਸ਼ਨ ਦੀ ਪ੍ਰਧਾਨਗੀ ਤਲਵੰਡੀ ਸਾਬੋ ਦੇ ਡਾ. ਸਵਾਤ ਸਿੰਘ, ਡਾ. ਵਿਸ਼ਾਲ ਦਾਤਾਨਾ ਤੇ ਡਾ. ਅਨੁਜ ਗੁਪਤਾ ਆਦਿ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ | ਇਸ ਮੌਕੇ ਡਾ. ਸਵਤੰਤਰ ਸਿੰਘ ਨੇ ਡਾਟਾ ਲਿਸਨਿੰਗ ਅਤੇ ਡਾ. ਵਿਸ਼ਾਲ ਨੇ ਸਿੱਖਣ ਦੇ ਢੰਗਾਂ ਤੇ ਉਪਕਰਨਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ, ਜਦਕਿ ਆਰਤੀ ਸਿੰਘ ਜੀ. ਐਨ. ਜੀ. ਯਮੁਨਾਨਗਰ ਨੇ 30 ਸੋਧ ਪੱਤਰਾਂ ਦੀ ਪੇਸ਼ਕਸ਼ ਦੀ ਪ੍ਰਧਾਨਗੀ ਕੀਤੀ | ਇਸ ਪ੍ਰੋਗਰਾਮ ਦੀ ਸਾਰਿਆਂ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਇਸ ਉਪਰਾਲੇ ਲਈ ਡੀ. ਏ. ਵੀ. ਗਰਲਜ਼ ਕਾਲਜ ਨੂੰ ਵੱਡਾ ਮਾਣ-ਸਨਮਾਨ ਹਾਸਿਲ ਹੋਇਆ | ਇਸ ਸੈਮੀਨਾਰ ਨੂੰ ਸਫ਼ਲ ਬਣਾਉਣ 'ਚ ਮੈਡਮ ਗੋਰੀ ਸੂਦ, ਦਵਿੰਦਰ ਕੌਰ, ਟੈਕਨੀਸ਼ੀਅਨ ਅਨਿਲ ਨੰਦਾ ਤੇ ਇੰਦਰਜੀਤ ਕਥੂਰੀਆ ਵਲੋਂ ਭਰਪੂਰ ਸਹਿਯੋਗ ਦਿੱਤਾ ਗਿਆ |
ਨਵੀਂ ਦਿੱਲੀ, 24 ਨਵੰਬਰ (ਬਲਵਿੰਦਰ ਸਿੰਘ ਸੋਢੀ)-ਪਿਛਲੇ ਦਿਨੀਂ ਦਿੱਲੀ ਯੂਨੀਵਰਸਿਟੀ ਵਿਚ ਗ੍ਰੈਜੂਏਸ਼ਨ ਪੱਧਰ 'ਤੇ ਦਾਖ਼ਲਿਆਂ ਦੀ ਮਾਰੋਮਾਰੀ ਹੋਈ ਸੀ ਜਿਸ ਪ੍ਰਤੀ ਕਈ ਕੱਟ ਆਫ਼ ਸੂਚੀਆਂ ਜਾਰੀ ਕੀਤੀਆਂ ਗਈਆਂ ਅਤੇ ਕਾਲਜਾਂ ਵਿਚ ਨਿਰਧਾਰਤ ਸੀਟਾਂ ਕਾਫ਼ੀ ਹੱਦ ਤੱਕ ...
ਸਿਰਸਾ, 24 ਨਵੰਬਰ (ਪਰਦੀਪ ਸਚਦੇਵਾ)- ਸਿਰਸਾ ਵਿੱਚ ਅੱਜ ਦੋ ਹੋਰ ਵਿਅਕਤੀਆਂ ਦੀ ਮੌਤ ਕੋਰੋਨਾ ਨਾਲ ਹੋ ਜਾਣ 'ਤੇ ਕੋਰੋਨਾ ਮਰਨ ਵਾਲਿਆਂ ਦੀ ਗਿਣਤੀ 102 ਹੋ ਗਈ ਹੈ | ਜ਼ਿਲ੍ਹੇ 'ਚ ਅੱਜ 43 ਨਵੇਂ ਕੋਰੋਨਾ ਪਾੀੇਟਿਵ ਮਰੀਜ ਮਿਲੇ ਹਨ | ਜਿਸ ਨਾਲ ਕੋਰੋਨਾ ਪਾਜ਼ੀਟਿਵ ਮਰੀਜਾਂ ਦਾ ...
ਨਵੀਂ ਦਿੱਲੀ, 24 ਨਵੰਬਰ (ਬਲਵਿੰਦਰ ਸਿੰਘ ਸੋਢੀ)-ਇਸ ਕੋਰੋਨਾ ਕਾਲ ਵਿਚ ਹੁਣ ਕੁਝ ਲੋਕਾਂ ਦੇ ਸਰੀਰ ਵਿਚ ਆਕਸੀਜਨ ਦੀ ਕਮੀ ਹੋ ਰਹੀ ਹੈ ਅਤੇ ਇਹ ਲੋਕ ਹਸਪਤਾਲ ਪੁੱਜ ਰਹੇ ਹਨ | ਅਜਿਹੇ ਮਰੀਜ਼ਾਂ ਨੂੰ ਆਈ.ਸੀ.ਯੂ. ਬੈੱਡ 'ਤੇ ਰੱਖਣ ਦੀ ਜ਼ਰੂਰਤ ਹੋ ਰਹੀ ਹੈ | ਕਈ ਹਸਪਤਾਲਾਂ ਵਿਚ ...
ਕਰਨਾਲ, 24 ਨਵੰਬਰ (ਗੁਰਮੀਤ ਸਿੰਘ ਸੱਗੂ)-ਭਾਰਤੀ ਕਿਸਾਨ ਯੂਨੀਅਨ ਆਰੀਆ ਗੱੁਟ ਵਲੋਂ ਪਿੰਡ ਗੜੀ ਗੁਜਰਾਨ ਵਿਖੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਦੋ ਦਿਨ 26 ਅਤੇ 27 ਨਵੰਬਰ ਦੇ ਦਿੱਲੀ ਕੂਚ ਨੂੰ ਲੈ ਮੀਟਿੰਗ ਕੀਤੀ | ਇਸ ਮੌਕੇ ਯੂਨੀਅਨ ਪ੍ਰਧਾਨ ਸੇਵਾ ਸਿੰਘ ਆਰੀਆ ਨੇ ...
ਰਤੀਆ, 24 ਨਵੰਬਰ (ਬੇਅੰਤ ਕੌਰ ਮੰਡੇਰ)-ਦੇਸ਼ ਦੀ ਆਨ, ਬਾਣ, ਸ਼ਾਨ ਤੇ ਮਾਣ-ਮਰਿਆਦਾ ਦੇ ਲਈ ਸ਼ਹੀਦ ਦੇਵਿੰਦਰ ਸਿੰਘ ਨੇ ਆਪਣੇ ਆਪ ਨੂੰ ਵਤਨ ਤੋਂ ਕੁਰਬਾਨ ਕਰ ਕੇ ਦੇਸ਼ ਵਾਸੀਆਂ ਦੀ ਅੱਖਾਂ ਦਾ ਤਾਰਾ ਬਣਨ ਦਾ ਮਾਣ ਹਾਸਲ ਕੀਤਾ ਹੈ | ਦੇਵਿੰਦਰ ਸਿੰਘ ਨੇ ਸ: ਕਰਮਜੀਤ ਸਿੰਘ ਦੇ ...
ਸਿਰਸਾ, 24 ਨਵੰਬਰ (ਪਰਦੀਪ ਸਚਦੇਵਾ)- ਸਿਰਸਾ ਵਿੱਚ ਅੱਜ ਦੋ ਹੋਰ ਵਿਅਕਤੀਆਂ ਦੀ ਮੌਤ ਕਰੋਨਾ ਨਾਲ ਹੋ ਜਾਣ 'ਤੇ ਕਰੋਨਾ ਮਰਨ ਵਾਲਿਆਂ ਦੀ ਗਿਣਤੀ 102 ਹੋ ਗਈ ਹੈ | ਜ਼ਿਲ੍ਹੇ 'ਚ ਅੱਜ 43 ਨਵੇਂ ਕਰੋਨਾ ਪਾੀੇਟਿਵ ਮਰੀਜ ਮਿਲੇ ਹਨ | ਜਿਸ ਨਾਲ ਕਰੋਨਾ ਪਾਜ਼ੀਟਿਵ ਮਰੀਜਾਂ ਦਾ ਅੰਕੜਾ ...
ਰਤੀਆ, 24 ਨਵੰਬਰ (ਬੇਅੰਤ ਕੌਰ ਮੰਡੇਰ)- ਕਿਸਾਨ ਵਿਰੋਧੀ ਕਾਨੂੰਨਾਂ ਨੂੰ ਲੈ ਕੇ 26 ਨਵੰਬਰ ਨੂੰ ਦਿੱਲੀ ਦਾ ਘਿਰਾਓ ਕਰਨ ਦਾ ਹੋਕਾ ਦੇਣ ਅਤੇ ਪ੍ਰਚਾਰ ਕਰਨ ਲਈ ਲੋਕਾਂ ਨੂੰ ਇੱਕਜੁੱਟ ਕਰਨ ਵਾਲੇ ਜਿਲ੍ਹਾ ਪ੍ਰੀਸ਼ਦ ਦੇ ਮੈਂਬਰ ਅਤੇ ਖੇਤੀ ਬਚਾਓ ਸੰਘਰਸ਼ ਸੰਮਤੀ ਦੇ ...
ਰਤੀਆ, 24 ਨਵੰਬਰ (ਬੇਅੰਤ ਕੌਰ ਮੰਡੇਰ)- ਗੁਰਦੁਆਰਾ ਬਾਬਾ ਵਿਸ਼ਵਕਰਮਾ ਪ੍ਰਬੰਧਕ ਕਮੇਟੀ ਅਤੇ ਖੇਤਰ ਦੀ ਸਿੱਖ ਸੰਗਤ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਪ੍ਰਭਾਤ ਫੇਰੀਆਂ ਦੇ ਆਯੋਜਨ ਦੀ ਲੜੀ ਤਹਿਤ ਬਾਬਾ ...
ਕਰਨਾਲ, 24 ਨਵੰਬਰ (ਗੁਰਮੀਤ ਸਿੰਘ ਸੱਗੂ)-ਕੁੰਜਪੁਰਾ ਰੋਡ ਸਥਿਤ ਬੁਢਾ ਖੇੜਾ ਪਿੰਡ ਨੇੜੇ ਇਕ ਵਰਕਸ਼ਾਪ ਵਿਚ ਮਿਸਤਰੀ ਦੀ ਇਕ ਕਾਰ ਹੇਠਾਂ ਭੇਦਭਰੀ ਹਾਲਤ ਵਿਚ ਦੱਬੇ ਜਾਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੇ ਪਰਿਵਾਰ ਵਲੋਂ ਇਸ ਨੂੰ ਸਾਜਿਸ਼ ...
ਕਰਨਾਲ, 24 ਨਵੰਬਰ (ਗੁਰਮੀਤ ਸਿੰਘ ਸੱਗੂ)-ਪੁਲਿਸ ਨੇ ਨਸ਼ੇ ਦੀਆਂ ਗੋਲੀਆਂ ਵੇਚਣ ਵਾਲੇ ਤਿੰਨ ਲੋਕਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜੇ ਵਿਚੋਂ 74,700 ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ | ਦੱਸਿਆ ਜਾ ਰਿਹਾ ਹੇ ਪੁਲਿਸ ਦੇ ਐਟੀ ਨਾਰਕੋਟਿਕ ਸੈੱਲ ਇੰਚਾਰਜ ...
ਕਰਨਾਲ, 24 ਨਵੰਬਰ (ਗੁਰਮੀਤ ਸਿੰਘ ਸੱਗੂ)-ਪਿੰਡ ਬੀਰ ਬੜਾਵਲਾ ਵਿਖੇ ਆਪਣੀ ਪਤਨੀ ਦਾ ਕਤਲ ਕਰਨ ਪਿਛੋਂ ਉਸ ਦੀ ਦੇਹ ਦਾ ਅੰਤਿਮ ਸਸਕਾਰ ਕਰਨ ਵਾਲੇ ਪਤੀ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ ਜਦਕਿ ਪਰਿਵਾਰ ਦੇ ਹੋਰਨਾਂ ਮੈਂਬਰਾਂ ਦੀ ਭਾਲ ਕੀਤੀ ਜਾ ਰਹੀ ਹੈ | ਪੁਲਿਸ ...
ਤਲਵੰਡੀ ਚੌਧਰੀਆਂ, 24 ਨਵੰਬਰ (ਪਰਸਨ ਲਾਲ ਭੋਲਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਪਿੰਡ ਬੂੜੇਵਾਲ ਦੇ ਸਰਪੰਚ ਆਤਮਾ ਰਾਮ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਸਾਰੇ ਚੌਗਿਰਦੇ ਦੀ ਸਫ਼ਾਈ ਮੁਹਿੰਮ ਸ਼ੁਰੂ ਕੀਤੀ ...
ਸਿਰਸਾ, 24 ਨਵੰਬਰ (ਪਰਦੀਪ ਸਚਦੇਵਾ)- ਦਿੱਲੀ ਕੂਚ ਤੋਂ ਪਹਿਲਾਂ ਹੀ ਪੁਲਿਸ ਨੇ ਜ਼ਿਲ੍ਹਾ ਸਿਰਸਾ ਦੇ ਤਿੰਨ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਤਾਂ ਕਿ ਕਿਸਾਨ ਅੰਦੋਲਨ ਨੂੰ ਦਬਾਇਆ ਜਾ ਸਕੇ | ਹਰਿਆਣਾ ਕਿਸਾਨ ਮੰਚ ਦੇ ਸੂਬਾ ਪ੍ਰਧਾਨ ਪ੍ਰਹਿਲਾਦ ਸਿੰਘ ...
ਏਲਨਾਬਾਦ, 24 ਨਵੰਬਰ (ਜਗਤਾਰ ਸਮਾਲਸਰ)-ਪਿੰਡ ਮਹਿਨਾਖੇੜਾ ਦੇ ਕੋਲ ਅੱਜ ਇਕ ਸੜਕ ਹਾਦਸੇ ਵਿਚ 28 ਸਾਲਾ ਨੌਜਵਾਨ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਪਿੰਡ ਖਾਰੀ ਸੁਰੇਰਾ ਨਿਵਾਸੀ ਚੰਦਰ ਮੋਹਨ ਪੁੱਤਰ ਚੰਦਰਪਾਲ ਝੋਰੜ ਆਪਣੀ ਬੋਲੇਰੋ ਗੱਡੀ ਨੰਬਰ ਐਚਆਰ-44 ਜੇ-7820 ਵਿੱਚ ...
ਸਿਰਸਾ, 24 ਨਵੰਬਰ (ਪਰਦੀਪ ਸਚਦੇਵਾ)-ਇੰਡੀਅਨ ਨੈਸ਼ਨਲ ਲੋਕਦਲ ਦੀ ਸੂਬਾ ਕਾਰਜਕਾਰਣੀ ਦੇ ਮੈਂਬਰ ਜਸਵੀਰ ਸਿੰਘ ਜੱਸਾ ਨੇ ਪ੍ਰਸ਼ਾਸਨ ਤੋਂ ਸਿਰਸਾ ਜ਼ਿਲ੍ਹੇ ਵਿੱਚ ਬੰਦ ਪਈਆਂ ਰਜਿਸਟਰੀਆਂ ਖੋਲ੍ਹਣ ਦੀ ਮੰਗ ਕੀਤੀ ਹੈ ਤਾਂਕਿ ਲੋਕ ਆਪਣੇ ਜ਼ਮੀਨ ਸਬੰਧੀ ਕੰਮਕਾਜ ਸ਼ੁਰੂ ...
ਨਵੀਂ ਦਿੱਲੀ, 24 ਨਵੰਬਰ (ਬਲਵਿੰਦਰ ਸਿੰਘ ਸੋਢੀ)-ਭਾਵੇਂ ਅਸੀਂ ਕਿਸੀ ਵੀ ਵੱਡੇ ਅਹੁਦੇ ਜਾਂ ਕੁਰਸੀ 'ਤੇ ਬਿਰਾਜਮਾਨ ਹੋਈਏ ਪਰ ਸਭ ਤੋਂ ਪਹਿਲਾਂ ਸਾਨੂੰ ਆਪਣੇ ਪੰਥਕ ਹਿੱਤਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕ ਪੰਥ ਸਭ ਤੋਂ ਉੱਚਾ ਹੈ | ਇਨ੍ਹਾਂ ਸ਼ਬਦਾਂ ਦਾ ...
ਨਵੀਂ ਦਿੱਲੀ, 24 ਨਵੰਬਰ (ਬਲਵਿੰਦਰ ਸਿੰਘ ਸੋਢੀ)-ਨੈਸ਼ਨਲ ਇੰਸਟੀਚਿਊਟ ਆਫ਼ ਪੰਜਾਬ ਸਟੱਡੀਜ਼ ਅਤੇ ਭਾਈ ਵੀਰ ਸਿੰਘ ਸਾਹਿਤ ਸਦਨ ਦਿੱਲੀ ਡਾ. ਮਹਿੰਦਰ ਸਿੰਘ ਰਾਹੀਂ ਲਿਖੀ ਅਤੇ ਨੈਸ਼ਨਲ ਬੱੁਕ ਟਰੱਸਟ ਵਲੋਂ ਛਾਪੀ ਪੁਸਤਕ 'ਡਾ. ਗੰਡਾ ਸਿੰਘ: ਇਤਿਹਾਸਕਾਰ ਤੇ ਸੰਸਥਾਵਾਂ ...
ਨਵੀਂ ਦਿੱਲੀ, 24 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਇਨ੍ਹਾਂ ਦਿਨਾਂ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਲੋਕ ਕੋਰੋਨਾ ਦਾ ਸ਼ਿਕਾਰ ਹੋ ਰਹੇ ਹਨ | ਕੋਰੋਨਾ ਦੇ ਕਹਿਰ 'ਤੇ ਕਾਬੂ ਪਾਉਣ ਲਈ ਦਿੱਲੀ ਸਰਕਾਰ ਹਰ ਪੱਖ ਤੋਂ ਯਤਨ ਕਰ ਰਹੀ ਹੈ ਅਤੇ ਸਿਹਤ ਵਿਭਾਗ ਦੀਆਂ ...
ਡੱਬਵਾਲੀ, 24 ਨਵੰਬਰ (ਇਕਬਾਲ ਸਿੰਘ ਸ਼ਾਂਤ)-ਜਥੇਬੰਦਕ ਸੰਘਰਸ਼ ਦੀ ਛਾਉਣੀ ਡੱਬਵਾਲੀ ਵਿਚ ਕਿਸਾਨ ਮੁਹਾਜ਼ ਅਤੇ ਮੋਦੀ ਸਰਕਾਰ ਵਿਚਕਾਰ 'ਇਤਿਹਾਸਕ ਜੰਗ' ਲਈ ਦੋਵੇਂ ਪਾਸਓਾ ਪਿੜ ਮਜ਼ਬੂਤੀ ਲਈ ਮੋਰਚਾਬੰਦੀ ਸ਼ੁਰੂ ਹੋ ਗਈ ਹੈ | ਭਾਕਿਯੂ ਏਕਤਾ ਉਗਰਾਹਾਂ ਬਲਾਕ ਸੰਗਤ ਨੇ ...
ਨਵੀਂ ਦਿੱਲੀ, 24 ਨਵੰਬਰ (ਬਲਵਿੰਦਰ ਸਿੰਘ ਸੋਢੀ)-ਛਤਰਪੁਰ ਕੋਵਿਡ ਕੇਅਰ ਹਸਪਤਾਲ ਵਿਚ ਕੋਰੋਨਾ ਦੀ ਮਹਾਂਮਾਰੀ ਨੂੰ ਵੇਖਦੇ ਹੋਏ ਮਰੀਜ਼ਾਂ ਦੇ ਇਲਾਜ ਪ੍ਰਤੀ ਬਿਸਤਰਿਆਂ ਦੀ ਗਿਣਤੀ 2000 ਤੋਂ ਵਧਾ ਕੇ 3000 ਦੇ ਕਰੀਬ ਕੀਤੀ ਜਾਵੇਗੀ ਅਤੇ ਨਾਲ ਹੀ ਹਸਪਤਾਲ ਵਿਚ ਆਕਸੀਜਨ ਦੀ ਵੀ ...
ਨਵੀਂ ਦਿੱਲੀ,24 ਨਵੰਬਰ (ਜਗਤਾਰ ਸਿੰਘ)- ਆਲ ਇੰਡੀਆ ਦੰਗਾ ਪੀੜਤ ਰਾਹਤ ਕਮੇਟੀ 1984 ਦੇ ਮੁਖੀ ਕੁਲਦੀਪ ਸਿੰਘ ਭੋਗਲ ਅਤੇ ਸੁਪਰੀਮ ਕੋਰਟ ਦੇ ਵਕੀਲ ਪ੍ਰਸੂਨ ਕੁਮਾਰ ਵਲੋਂ ਮੀਡੀਆ ਨੂੰ ਜਾਰੀ ਬਿਆਨ 'ਚ ਦੱਸਿਆ ਗਿਆ ਹੈ ਕਿ ਬੀਤੇ ਦਿਨੀਂ ਉਨ੍ਹਾਂ ਵੱਲੋਂ ਗ੍ਰਹਿ ਮੰਤਰੀ ਅਮਿਤ ...
ਨਵੀਂ ਦਿੱਲੀ, 24 ਨਵੰਬਰ (ਜਗਤਾਰ ਸਿੰਘ)- ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਤੇ ਵਿਧਾਇਕ ਰਾਮਵੀਰ ਸਿੰਘ ਵਿਧੂੜੀ ਨੇ ਕੇਜਰੀਵਾਲ ਸਰਕਾਰ ਦੇ ਕਥਿਤ ਝੂਠ ਦੇ ਖ਼ਿਲਾਫ਼ ਪੋਲ ਖੋਲ ਮੁਹਿੰਮ ਤਹਿਤ ਨਰੇਲਾ ਵਿਧਾਨ ਸਭਾ ਦੇ ਕਈ ਪਿੰਡਾ ਦਾ ਦੌਰਾ ਕੀਤਾ | ਇਸ ਦੌਰੇ ...
ਕਰਨਾਲ, 24 ਨਵੰਬਰ (ਗੁਰਮੀਤ ਸਿੰਘ ਸੱਗੂ)-ਪੁਲਿਸ ਨੇ ਗੈਰ ਕਾਨੂੰਨੀ ਪਿਸਤੌਲ ਨਾਲ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਬਲੜੀ ਬਾਈਪਾਸ ਦੇ ਨੇੜੇ ਤੋਂ ਪ੍ਰਦੁਮਣ ...
ਸਿਰਸਾ, 24 ਨਵੰਬਰ (ਪਰਦੀਪ ਸਚਦੇਵਾ)- ਸਿਰਸਾ ਦੀ ਐਮ.ਪੀ. ਸੁਨੀਤਾ ਦੁੱਗਲ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੇ ਕਾਰਨ ਦੇਸ਼ ਹੀ ਨਹੀਂ ਪੂਰੇ ਸੰਸਾਰ ਨੂੰ ਆਰਥਿਕ ਤੌਰ ਉੱਤੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ | ਰੋਜ਼ਾਨਾ ਕੰਮ ਕਰ ਕੇ ਆਪਣੀ ਪੇਸ਼ਾ ਚਲਾਉਣ ਵਾਲੇ ਲੋਕਾਂ ਦੇ ...
ਜਲੰਧਰ, 24 ਨਵੰਬਰ (ਰਣਜੀਤ ਸਿੰਘ ਸੋਢੀ)-ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਜਾਰੋ ਐਜੂਕੇਸ਼ਨ, ਇੰਪਲਿੰਗ ਸਲਿਉਸ਼ਨਲ, ਹਾਈਕ ਐਜੂਕੇਸ਼ਨ ਅਤੇ ਓਸ਼ੀਅਨ ਟੈੱਕ ਵਲੋਂ ਆਨਲਾਈਨ ਪੂਲ ਕੈਂਪਸ ਡਰਾਈਵ ਕਰਵਾਈ ਗਈ, ਜਿਸ ਵਿਚ ਲਗਪਗ 311 ਵਿਦਿਆਰਥੀਆਂ ਨੇ ਹਿੱਸਾ ਲਿਆ | ...
ਜਲੰਧਰ, 24 ਨਵੰਬਰ (ਸਾਬੀ)-ਜਿੰਮਖਾਨਾ ਕਲੱਬ ਵਿਖੇ ਚਲ ਰਹੇ 10ਵੇਂ ਜੀ.ਪੀ.ਐਲ ਨਾਈਟ ਕ੍ਰਿਕਟ ਟੂਰਨਾਮੈਂਟ ਦੇ ਵਿਚ ਅੱਜ ਖੇਡੇ ਗਏ ਕ੍ਰਿਕਟ ਮੈਚ ਵਿਚੋਂ ਬੈਟਲ ਹਾਕ ਇਲੈਵਨ ਨੇ ਕਲੱਬ ਚੈਲੰਜਰ 'ਤੇ ਸ਼ਾਨਦਾਰ ਜਿੱਤ ਦਰਜ ਕੀਤੀ | ਜਿੰਮਖਾਨਾ ਪ੍ਰੀਮੀਅਰ ਲੀਗ ਦੇ ਵਿਚ ਅੱਜ ...
ਜਲੰਧਰ, 24 ਨਵੰਬਰ (ਰਣਜੀਤ ਸਿੰਘ ਸੋਢੀ)-ਲਵਲੀ ਪੋ੍ਰਫੈਸ਼ਨਲ ਯੂਨੀਵਰਸਿਟੀ ਨੇ ਵਰਚੂਅਲ ਸਭਿਆਚਾਰਕ ਮੁਕਾਬਲਾ ਸਪੈਕਟਰਾ-2020 ਕਰਵਾਇਆ ਗਿਆ | ਇਸ ਸਾਲਾਨਾ ਇੰਟਰ ਸਕੂਲ ਸਭਿਆਚਾਰਕ ਮੁਕਾਬਲੇ 'ਚ ਸੰਗੀਤ, ਨਾਚ, ਰੰਗ ਮੰਚ, ਸਾਹਿੱਤਿਕ ਅਤੇ ਫਾਈਨ ਆਰਟਸ ਦੇ 5 ਖੇਤਰਾਂ ਵਿਚ 17 ...
ਰਤੀਆ, 24 ਨਵੰਬਰ (ਬੇਅੰਤ ਕੌਰ ਮੰਡੇਰ)- ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ 2009 ਤੋਂ ਲੈ ਕੇ ਹੁੱਣ ਤੱਕ ਪੰਜ ਵਿਸ਼ਵ ਪੰਜਾਬੀ ਕਾਨਫਰੰਸਾਂ, ਨੈਤਿਕ ਸਿੱਖਿਆ ਪੁਸਤਕ ਦਾ ਪ੍ਰਕਾਸ਼ਨ ਅਤੇ ਕੌਮਾਂਤਰੀ ਪੱਧਰ ਦੇ ਸੈਮੀਨਾਰ ਆਯੋਜਿਤ ਕਰਨ ਵਾਲੀ ਮੋਹਰੀ ਸੰਸਥਾ ...
ਕਰਨਾਲ, 24 ਨਵੰਬਰ (ਗੁਰਮੀਤ ਸਿੰਘ ਸੱਗੂ)-ਗੁਰੂ ਨਾਨਕ ਖਾਲਸਾ ਕਾਲਜ ਵਿਖੇ ਪੁਰਾਣੇ ਵਿਦਿਆਰਥੀਆਂ ਦਾ ਮਿਲਣ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਵਿਚ ਕਾਲਜ ਦੇ ਸਾਬਕਾ ਵਿਦਿਆਰਥੀਆਂ ਨੇ ਗੀਤਾ ਰਾਹੀ ਸਮਾਂ ਬੰਨਿਆ ਅਤੇ ਆਪਣੇ-ਆਪਣੇ ਹੁਨਰ ਦੀ ਖੇਸ਼ਕਾਰੀ ਕੀਤੀ | ਇਸ ਮੌਕੇ ...
ਡੱਬਵਾਲੀ, 24 ਨਵੰਬਰ (ਇਕਬਾਲ ਸਿੰਘ ਸ਼ਾਂਤ)-ਹਰਿਆਣਾ ਸਰਕਾਰ ਨੇ ਦਿੱਲੀ ਜਾਣ ਲਈ ਬਜ਼ਿਦ ਕਿਸਾਨ ਸੰਘਰਸ਼ ਦੀ ਹਰਿਆਣਵੀ ਰੱਸੀ ਦੇ ਵਲੇਵਿਆਂ ਦੇ ਕੱਸਣ ਨੂੰ ਤੁਰ ਪਈ ਹੈ | ਬੀਤੀ ਰਾਤ ਹਰਿਆਣਾ ਪੁਲਿਸ ਨੇ ਬੀਤੀ ਰਾਤ ਅਚਨਚੇਤ ਖੂਈਆਂ ਮਲਕਾਣਾ ਟੋਲ ਪਲਾਜ਼ਾ ਨੇੜੇ ਕਿਸਾਨ ...
ਸਿਰਸਾ, 24 ਨਵੰਬਰ (ਪਰਦੀਪ ਸਚਦੇਵਾ)- ਕਰੋਨਾ ਵਾਇਰਸ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ਼ ਸਰਕਾਰੀ ਰੇਲਵੇ ਪਿੁਲਸ ਕਾਲਾਂਵਾਲੀ ਦੇ ਚੌਕੀ ਮੁਖੀ ਭੂਪ ਸਿੰਘ ਦੀ ਅਗਵਾਈ ਵਿੱਚ ਪੁਲੀਸ ਟੀਮ ਨੇ ਬਗ਼ੈਰ ਮਾਸਕ 10 ਵਿਅਕਤੀਆਂ ਦੇ ਚਾਲਾਨ ਕੀਤੇ ਹਨ | ਇਸ ਦੇ ਨਾਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX