ਜਲੰਧਰ, 24 ਨਵੰਬਰ (ਹਰਵਿੰਦਰ ਸਿੰਘ ਫੁੱਲ)- ਰੇਲ ਗੱਡੀਆਂ ਦੀ ਆਵਾਜਾਈ ਮੜ ਤੋਂ ਬਹਾਲ ਹੋਣ ਨਾਲ ਰੇਲਵੇ ਸਟੇਸ਼ਨਾਂ 'ਤੇ ਫਿਰ ਤੋਂ ਰੌਣਕ ਪਰਤਣ ਲੱਗੀ ਹੈ | ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੰੂਨਾਂ ਦੇ ਵਿਰੋਧ 'ਚ ਲਗਪਗ ਪਿਛਲੇ ਦੋ ਮਹੀਨੇ ਤੋਂ ਪੰਜਾਬ ਦੇ ਕਿਸਾਨ ਰੇਲਵੇ ਲਾਈਨਾਂ 'ਤੇ ਧਰਨੇ ਲਗਾ ਕੇ ਬੈਠੇ ਸਨ ਜਿਸ ਕਰ ਕੇ ਰੇਲਵੇ ਨੇ ਪੰਜਾਬ 'ਚ ਰੇਲ ਆਵਾਜਾਈ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤੀ ਸੀ | ਬੀਤੇ ਦਿਨੀਂ ਕਿਸਾਨ ਜਥੇਬੰਦੀਆਂ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਮੀਟਿੰਗ ਉਪਰੰਤ 15 ਦਿਨਾਂ ਦੇ ਅਲਟੀਮੇਟਮ ਨਾਲ ਰੇਲ ਗੱਡੀਆਂ ਚਲਾਉਣ ਦੀ ਸਹਿਮਤੀ ਦੇਣ ਤੋਂ ਬਾਅਦ ਰੇਲਵੇ ਵਿਭਾਗ ਨੇ ਮੁੜ ਰੇਲ ਆਵਾਜਾਈ ਬਹਾਲ ਕੀਤੀ ਗਈ ਹੈ | ਜਲੰਧਰ ਦੇ ਸਿਟੀ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੀ ਆਮਦ ਨੂੰ ਦੇਖਦੇ ਹੋਏ ਸਟੇਸ਼ਨ 'ਤੇ ਸਾਫ ਸਫਾਈ ਅਤੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ | ਰੇਲਵੇਂ ਸਟੇਸ਼ਨ 'ਤੇ ਅੱਜ ਲੋਕਾਂ ਦੇ ਵੱਡੇ ਪੱਧਰ 'ਤੇ ਆਵਾਜਾਈ ਰਹੀ ਅਤੇ ਯਾਤਰੀਆਂ ਨੇ ਸਮਾਜਿਕ ਦੂਰੀ ਰੱਖਦੇ ਹੋਏ ਕੁਝ ਚੋਣਵੀਆਂ ਗੱਡੀਆਂ ਲਈ ਆਪਣੀਆਂ ਟਿਕਟਾਂ ਬੁਕ ਕਰਵਾਈਆਂ | ਪੰਜਾਬ ਵਿਚ ਅਜੇ ਕੁਝ ਚੋਣਵੀਆਂ ਮੁਸਾਫਿਰ ਰੇਲ ਗੱਡੀਆਂ ਹੀ ਸ਼ੁਰੂ ਕੀਤੀਆਂ ਗਈਆ ਹਨ | ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਸਥਾਨਾਂ 'ਤੇ ਕਿਸਾਨਾਂ ਵਲੋਂ ਮੁੜ ਤੋਂ ਧਰਨਾ ਲਗਾ ਕੇ ਰੇਲ ਆਵਾਜਾਈ ਨੂੰ ਪ੍ਰਭਾਵਿਤ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਗਈ ਪਰ ਰੇਲ ਵਿਭਾਗ ਵਲੋਂ ਗੱਡੀਆਂ ਦਾ ਰਸਤਾ ਬਦਲ ਕੇ ਰੇਲ ਆਵਾਜਾਈ ਨੂੰ ਜਾਰੀ ਰੱਖਿਆ ਜਾ ਰਿਹਾ ਹੈ |
-ਸ਼ਿਵ ਸ਼ਰਮਾ-
ਜਲੰਧਰ, 24 ਨਵੰਬਰ -ਇਕ ਪਾਸੇ ਤਾਂ ਨਗਰ ਨਿਗਮ ਵਲੋਂ ਆਪਣੇ ਖ਼ਰਚੇ ਚਲਾਉਣ ਲਈ ਪੰਜਾਬ ਸਰਕਾਰ ਤੋਂ ਫ਼ੰਡ ਮੰਗੇ ਜਾਂਦੇ ਰਹੇ ਹਨ, ਪਰ ਦੂਜੇ ਪਾਸੇ ਸ਼ਹਿਰ ਵਿਚ ਨਾਜਾਇਜ਼ ਕਾਲੋਨੀਆਂ ਦੇ ਕੱਟਣ ਨਾਲ ਲਗਾਤਾਰ ਨਿਗਮ ਨੂੰ ਚੂਨਾ ਲਗਾਇਆ ਜਾ ਰਿਹਾ ਹੈ ਤੇ ...
ਆਦਮਪੁਰ, 24 ਨਵੰਬਰ (ਰਮਨ ਦਵੇਸਰ)-ਆਦਮਪੁਰ ਸਿਵਲ ਹਵਾਈ ਅੱਡੇ ਤੋਂ ਅੱਜ ਸ਼ੁਰੂ ਹੋਣ ਜਾ ਰਹੀ ਹੈ ਮੁੰਬਈ-ਆਦਮਪੁਰ ਦੀ ਉਡਾਣ¢ ਕੋਵਿਡ-19 ਦੇ ਚਲਦਿਆ ਇਹ ਉਡਾਣ ਸ਼ੁਰੂ ਨਹੀਂ ਹੋ ਸਕੀ ਸੀ¢ ਆਦਮਪੁਰ ਸਿਵਲ ਹਵਾਈ ਅੱਡੇ ਤੋਂ ਦਿੱਲੀ-ਆਦਮਪੁਰ ਦੀ ਉਡਾਣ ਚੱਲ ਰਹੀ ਹੈ | ਅੱਜ ਤੋਂ ਇਹ ...
ਜਲੰਧਰ, 24 ਨਵੰਬਰ (ਐੱਮ. ਐੱਸ. ਲੋਹੀਆ) - ਸਥਾਨਕ ਸੰਘਾ ਚੌਕ ਨੇੜੇ ਚੱਲ ਰਹੀ ਮਾਡਰਾਨ ਮੈਨ ਰੈਡੀਮੇਡ ਕੱਪੜਿਆਂ ਦੀ ਦੁਕਾਨ ਦੇ ਕਿਸੇ ਨੇ ਬੀਤੀ ਰਾਤ ਤਾਲੇ ਤੋੜ ਕੇ ਉਸ 'ਚੋਂ 4 ਲੱਖ ਤੋਂ ਵੱਧ ਕੀਮਤ ਦੇ ਕੱਪੜੇ ਅਤੇ 30 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਹੈ | ਦੁਕਾਨ ਮਾਲਕ ...
ਜਲੰਧਰ, 24 ਨਵੰਬਰ (ਐੱਮ. ਐੱਸ. ਲੋਹੀਆ)- ਜ਼ਿਲ੍ਹੇ 'ਚ ਕੋਰੋਨਾ ਪ੍ਰਭਾਵਿਤ 3 ਮਰੀਜ਼ਾਂ ਦੀ ਮੌਤ ਹੋ ਜਾਣ ਨਾਲ ਮਿ੍ਤਕਾਂ ਦੀ ਗਿਣਤੀ 549 ਪਹੁੰਚ ਗਈ ਹੈ | ਇਸ ਤੋਂ ਇਲਾਵਾ ਜ਼ਿਲ੍ਹੇ 'ਚ ਅੱਜ 94 ਹੋਰ ਕੋਰੋਨਾ ਪ੍ਰਭਾਵਿਤ ਮਰੀਜ਼ ਮਿਲਣ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 17165 ਹੋ ਗਈ ਹੈ ...
ਜਲੰਧਰ, 24 ਨਵੰਬਰ (ਐੱਮ.ਐੱਸ. ਲੋਹੀਆ)- ਸੰਗਤ ਸਿੰਘ ਨਗਰ 'ਚ ਦੀਵਾਲੀ ਦੀ ਰਾਤ ਨੂੰ ਗੋਲੀਆਂ ਚਲਾਉਣ ਵਾਲੇ ਵਿਅਕਤੀਆਂ 'ਚੋਂ ਇਕ ਹੋਰ ਨੂੰ ਥਾਣਾ ਡਵੀਜ਼ਨ ਨੰਬਰ-2 ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਪਿ੍ੰਸ ਉਰਫ਼ ਬਿੱਲਾ ਪੁੱਤਰ ਤਰਸੇਮ ਲਾਲ ਵਾਸੀ ...
ਜਲੰਧਰ, 24 ਨਵੰਬਰ (ਐੱਮ. ਐੱਸ. ਲੋਹੀਆ)- ਨਿਊ ਰੇਲਵੇ ਰੋਡ 'ਤੇ ਰਹਿੰਦੀ ਨਿਸ਼ਚਿੰਤ ਕੌਰ ਅਤੇ ਉਸ ਦੇ ਲੜਕੇ ਗਗਨਦੀਪ ਸਿੰਘ ਨੇ ਗੁਆਂਢ 'ਚ ਚੱਲ ਰਹੇ ਹੋਟਲ ਬਲੈਸਿੰਗ ਇਨ 'ਚ ਦੇਹ ਵਪਾਰ ਦਾ ਧੰਦਾ ਕੀਤੇ ਜਾਣ ਦੇ ਦੋਸ਼ ਲਗਾਏ ਹਨ | ਉਨ੍ਹਾਂ ਇਹ ਵੀ ਦੋਸ਼ ਲਗਾਏ ਹਨ ਕਿ ਜਦੋਂ ਇਸ ...
ਜਲੰਧਰ, 24 ਨਵੰਬਰ (ਸ਼ਿਵ)- ਮੇਅਰ ਜਗਦੀਸ਼ ਰਾਜਾ ਦੀ ਪ੍ਰਧਾਨਗੀ 'ਚ ਕੀਤੀ ਗਈ ਐਫ.ਐਾਡ.ਸੀ.ਸੀ. (ਵਿੱਤ ਅਤੇ ਠੇਕਾ ਸਬ-ਕਮੇਟੀ) ਨੇ ਕੂੜਾ ਤੋਲਣ ਦਾ ਸਾਲਾਨਾ ਕੰਮ ਦਾ 50 ਲੱਖ ਦੇ ਕੰਮ ਵਾਲਾ ਮਤਾ ਇਸ ਕਰਕੇ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿ ਵਿਭਾਗ ਵਲੋਂ ਕੂੜਾ ਤੋਲਣ ਲਈ ...
ਚੁਗਿੱਟੀ/ਜੰਡੂਸਿੰਘਾ, 24 ਨਵੰਬਰ (ਨਰਿੰਦਰ ਲਾਗੂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 17ਵਾਂ ਮਹਾਨ ਕੀਰਤਨ ਦਰਬਾਰ ਗੁਰੂ ਕ੍ਰਿਪਾ ਨਿਸ਼ਕਾਮ ਸੇਵਾ ਸੁਸਾਇਟੀ ਦੇ ਪ੍ਰਬੰਧਕਾਂ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ...
ਜਲੰਧਰ, 24 ਨਵੰਬਰ (ਐੱਮ. ਐੱਸ. ਲੋਹੀਆ) - ਵੱਖ-ਵੱਖ ਗ਼ੈਰ-ਸੰਚਾਰੀ ਰੋਗਾਂ ਜਿਵੇਂ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ, ਕੈਂਸਰ, ਸਟ੍ਰੋਕ ਆਦਿ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਦੇਣ ਲਈ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨੇ ਅੱਜ ਜਾਗਰੂਕਤਾ ਵੈਨ ਨੂੰ ...
ਜਲੰਧਰ, 24 ਨਵੰਬਰ (ਰਣਜੀਤ ਸਿੰਘ ਸੋਢੀ)- 'ਦ ਨੋਬਲ ਸਕੂਲ ਨੇ ਨਵੀਂ ਕੇਂਦਰ ਸਿੱਖਿਆ ਨੀਤੀ-2020 'ਤੇ ਆਨਲਾਈਨ ਵੈਬੀਨਾਰ ਕਰਵਾਇਆ, ਜਿਸ 'ਚ ਮੁੱਖ ਬੁਲਾਰੇ ਵਜੋਂ ਐਲ. ਪੀ. ਯੂ. ਦੇ ਡਾ. ਸਤੀਸ਼ ਕੁਮਾਰ ਨੇ ਸ਼ਿਰਕਤ ਕੀਤੀ | ਉਨ੍ਹਾਂ ਨਵੀਂ ਸਿੱਖਿਆ ਨੀਤੀ ਤਹਿਤ 5+3+3+4 ਬਾਰੇ ...
ਜਲੰਧਰ ਛਾਉਣੀ, 24 ਨਵੰਬਰ (ਪਵਨ ਖਰਬੰਦਾ)- ਥਾਣਾ ਛਾਉਣੀ ਅਧੀਨ ਆਉਂਦੇ ਬੜਿੰਗ ਖੇਤਰ ਵਿਖੇ ਅੱਜ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਜੰਗਲਾਂ ਤੋਂ ਭਟਕ ਕੇ ਆਇਆ ਹੋਏ ਇਕ ਸਾਂਬਰ ਨਾਲ ਟਕਰਾਅ ਕੇ ਇਕ 7 ਸਾਲਾ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਲੋਕਾਂ ਦੀ ...
ਲਾਂਬੜਾ, 24 ਨਵੰਬਰ (ਪਰਮੀਤ ਗੁਪਤਾ)- ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਯੂਨੀਅਨਾਂ ਵਲੋਂ ਪੰਜਾਬ ਭਰ ਵਿਚ ਕੀਤੇ ਜਾ ਰਹੇ ਰੇਲ ਰੋਕੋ ਅੰਦੋਲਨ ਧਰਨੇ ਪ੍ਰਦਰਸ਼ਨਾਂ ਤੋਂ ਬਾਅਦ ਹੁਣ ਕਿਸਾਨ ਯੂਨੀਅਨਾਂ ਵਲੋਂ ਕੇਂਦਰ ਸਰਕਾਰ ਨਾਲ ...
ਲਾਂਬੜਾ, 24 ਨਵੰਬਰ (ਪਰਮੀਤ ਗੁਪਤਾ)- ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਵਿਧਾਨ ਸਭਾ ਹਲਕਾ ਨਕੋਦਰ ਤੋਂ ਅਕਾਲੀ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਦਿਹਾਤੀ ਦਾ ਪ੍ਰਧਾਨ ਨਿਯੁਕਤ ਕਰਨ ਤੇ ਜਸਪਾਲ ਕੰਗ ਪ੍ਰਧਾਨ ...
ਜਲੰਧਰ ਛਾਉਣੀ, 24 ਨਵੰਬਰ (ਪਵਨ ਖਰਬੰਦਾ)-ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਸਬੰਧੀ ਅੱਜ ਟਾਂਕ ਕਸ਼ਤਰੀ ਸਭਾ ਜਲੰਧਰ ਛਾਉਣੀ ਵਲੋਂ ਪ੍ਰਧਾਨ ਸੰਜੀਵ ਕੁਮਾਰ ਦੀ ਅਗਵਾਈ 'ਚ ਗੁਰਦੁਆਰਾ ਸਿੰਘ ਸਭਾ ਜਲੰਧਰ ਛਾਉਣੀ ਤੋਂ ਸ਼ੋਭਾ ਯਾਤਰਾ ਸਜਾਈ ਗਈ, ਜਿਸ ਦੌਰਾਨ ਵੱਡੀ ਗਿਣਤੀ ...
ਜਲੰਧਰ, 24 ਨਵੰਬਰ (ਰਣਜੀਤ ਸਿੰਘ ਸੋਢੀ)- ਕੰਨਿਆ ਮਹਾਂਵਿਦਿਆਲਾ ਕਾਲਜ ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ਼ ਬੌਟਨੀ ਦੁਆਰਾ ਐਮਰਜਿੰਗ ਟਰੈਂਡਜ਼ ਆਫ਼ ਬੋਟੈਨੀਕਲ ਸਟੱਡੀਜ਼ ਵਿਸ਼ੇ 'ਤੇ ਦੋ ਰੋਜ਼ਾ ਈ-ਵਰਕਸ਼ਾਪ ਕਰਵਾਈ ਗਈ ¢ ਬੀ.ਐਸ.ਸੀ. ਮੈਡੀਕਲ ਅਤੇ ...
ਜਲੰਧਰ ਛਾਉਣੀ, 24 ਨਵੰਬਰ (ਪਵਨ ਖਰਬੰਦਾ)-ਕੇਂਦਰੀ ਹਲਕੇ ਦੇ ਅਧੀਨ ਆਉਂਦੀ ਰਾਮਾ ਮੰਡੀ ਮਾਰਕੀਟ ਦੇ ਦੋਵੇਂ ਹੀ ਪਾਸੇ ਬਣੇ ਹੋਏ ਫੁੱਟਪਾਥ 'ਤੇ ਰੋਜ਼ਾਨਾਂ ਹੀ ਲੱਗਣ ਵਾਲੀਆਂ ਰੇਹੜੀਆਂ-ਫੜੀਆਂ ਤੇ ਦੁਕਾਨਦਾਰਾਂ ਵਲੋਂ ਸਾਮਾਨ ਰੱਖ 'ਕੇ ਕੀਤੇ ਜਾਣ ਵਾਲੇ ਕਬਜ਼ੇ ਨੂੰ ਅੱਜ ...
ਭੋਗਪੁਰ, 24 ਨਵੰਬਰ (ਕਮਲਜੀਤ ਸਿੰਘ ਡੱਲੀ)- ਪਿਛਲੇ ਕਾਫ਼ੀ ਸਮੇਂ ਤੋਂ ਇਲਾਕੇ ਦੀ ਸਹਿਕਾਰੀ ਖੰਡ ਮਿੱਲ ਦੇ ਨਵੀਨੀਕਰਨ ਦੀ ਜੋ ਮੰਗ ਨੂੰ ਉਸ ਸਮੇਂ ਬੂਰ ਪਿਆ ਜਦੋਂ ਬੀਤੇ ਦਿਨ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਨਵੀਂ ਖੰਡ ਮਿੱਲ ਦਾ ਉਦਘਾਅਨ ਕੀਤਾ ...
ਚੁਗਿੱਟੀ/ਜੰਡੂਸਿੰਘਾ, 24 ਨਵੰਬਰ (ਨਰਿੰਦਰ ਲਾਗੂ)-ਸਥਾਨਕ ਮੁਹੱਲਾ ਚੁਗਿੱਟੀ 'ਚ ਅਕਸਰ ਬੰਦ ਰਹਿੰਦੇ ਸੀਵਰੇਜ ਕਾਰਨ ਇਲਾਕਾ ਨਿਵਾਸੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਲਈ ਮਜਬੂਰ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਗਨਨਾਥ, ਵਿਧੀ ਚੰਦ, ਰਕੇਸ਼ ਕੁਮਾਰ, ਤਿ੍ਪਤਾ, ...
ਜਲੰਧਰ, 24 ਨਵੰਬਰ (ਸ਼ਿਵ)- ਆਗਾਜ਼ ਐਨ. ਜੀ. ਓ. ਦੇ ਪ੍ਰਧਾਨ ਪਰਮਪ੍ਰੀਤ ਸਿੰਘ ਵਿੱਟੀ ਦੀ ਅਗਵਾਈ ਵਿਚ ਇਕ ਵਫ਼ਦ ਨੇ ਮੇਅਰ ਜਗਦੀਸ਼ ਰਾਜਾ ਨੂੰ ਮੰਗ ਪੱਤਰ ਦੇ ਕੇ ਸ਼ਹਿਰ ਦੇ ਰੈਣ ਬਸੇਰਿਆਂ ਦੀ ਮਾੜੀ ਹਾਲਤ ਵੱਲ ਧਿਆਨ ਦੁਆਉਂਦੇ ਹੋਏ ਸੁਧਾਰ ਕਰਨ ਦੀ ਮੰਗ ਕੀਤੀ ਹੈ | ...
ਜਲੰਧਰ, 24 ਨਵੰਬਰ (ਜਸਪਾਲ ਸਿੰਘ)- ਸਟੂਡੈਂਟਸ ਆਰਗੇਨਾਈਜੇਸ਼ਨ ਆਫੀ ਇੰਡੀਆ (ਐਸ. ਓ. ਆਈ.) ਦੇ ਕੌਮੀ ਪ੍ਰਧਾਨ ਸ. ਪਰਮਿੰਦਰ ਸਿੰਘ ਬਰਾੜ ਵਲੋਂ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ...
ਜਲੰਧਰ, 24 ਨਵੰਬਰ (ਅ.ਬ)-ਭਾਰਤੀ ਵਿਦਿਆਰਥੀਆਂ ਦੇ ਕੈਨੇਡਾ ਯਾਤਰਾ ਦੀ ਇੱਛਾ ਆਖ਼ਰਕਾਰ ਪੂਰੀ ਹੋ ਰਹੀ ਹੈ | 20 ਨਵੰਬਰ ਤੋਂ ਕੈਨੇਡਾ ਵੀਜ਼ਾ ਐਪਲੀਕੇਸ਼ਨ ਸੈਂਟਰ ਦਿੱਲੀ, ਚੰਡੀਗੜ੍ਹ, ਜਲੰਧਰ, ਮੁੰਬਈ, ਅਹਿਮਦਾਬਾਦ ਅਤੇ ਬੈਂਗਲੁਰੂ ਵਿਚ ਸੀਮਤ ਬਾਇਓਮੈਟਿ੍ਕ ਮੁਲਾਕਾਤਾਂ ...
ਜਲੰਧਰ, 24 ਨਵੰਬਰ (ਅ.ਬ)-ਭਾਰਤੀ ਵਿਦਿਆਰਥੀਆਂ ਦੇ ਕੈਨੇਡਾ ਯਾਤਰਾ ਦੀ ਇੱਛਾ ਆਖ਼ਰਕਾਰ ਪੂਰੀ ਹੋ ਰਹੀ ਹੈ | 20 ਨਵੰਬਰ ਤੋਂ ਕੈਨੇਡਾ ਵੀਜ਼ਾ ਐਪਲੀਕੇਸ਼ਨ ਸੈਂਟਰ ਦਿੱਲੀ, ਚੰਡੀਗੜ੍ਹ, ਜਲੰਧਰ, ਮੁੰਬਈ, ਅਹਿਮਦਾਬਾਦ ਅਤੇ ਬੈਂਗਲੁਰੂ ਵਿਚ ਸੀਮਤ ਬਾਇਓਮੈਟਿ੍ਕ ਮੁਲਾਕਾਤਾਂ ...
ਜਲੰਧਰ, 24 ਨਵੰਬਰ (ਜਸਪਾਲ ਸਿੰਘ)- ਪੰਜਾਬੀ ਸਾਹਿਤ ਸਭਾ ਜਲੰਧਰ ਛਾਉਣੀ ਵਲੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਇਕ ਭਰਵਾਂ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਬਹੁਤ ਸਾਰੇ ਸੰਜੀਦਾ ਕਵੀਆਂ ਨੇ ...
ਜਲੰਧਰ, 24 ਨਵੰਬਰ (ਸ਼ਿਵ)- ਵਾਰਡ ਨੰਬਰ 45ਦੇ ਇਲਾਕੇ ਦਸਹਿਰਾ ਮੈਦਾਨ ਵਿਚ ਚੱਲ ਰਹੇ ਸੀ. ਸੀ. ਫਲੌਰਿੰਗ ਦੇ ਕੰਮ ਦਾ ਜਾਇਜ਼ਾ ਲੈ ਕੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ ਕਈ ਹਦਾਇਤਾਂ ਦਿੱਤੀਆਂ | ਇਹ ਕੰਮ 38ਲੱਖ ਰੁਪਏ ਨਾਲ ਕਰਵਾਇਆ ਜਾ ਰਿਹਾ ਹੈ | ਉਨਾਂ ...
ਜਲੰਧਰ, 24 ਨਵੰਬਰ (ਸਾਬੀ)- ਸਖ਼ਤ ਮਿਹਨਤ ਤੇ ਦਿ੍ੜ੍ਹ ਇਰਾਦੇ ਨਾਲ ਇਕ ਖਿਡਾਰੀ ਸਿਖ਼ਰਾਂ ਨੂੰ ਛੂਹ ਸਕਦਾ ਹੈ ਤੇ ਇਸ ਲਈ ਉਸ ਨੂੰ ਸਖ਼ਤ ਅਭਿਆਸ ਕਰਨ ਦੀ ਲੋੜ ਹੈ | ਇਹ ਵਿਚਾਰ ਪਦਮਸ੍ਰੀ ਕਰਤਾਰ ਸਿੰਘ ਨੇ ਸਪੋਰਟਸ ਜਗਜੀਤ ਕੁਸ਼ਤੀ ਅਕੈਡਮੀ ਵਰਿਆਣਾ ਵਿਖੇ ਪਹਿਲਵਾਨਾਂ ...
ਭੋਗਪੁਰ, 24 ਨਵੰਬਰ (ਕਮਲਜੀਤ ਸਿੰਘ ਡੱਲੀ)- ਪਿਛਲੇ ਕਾਫ਼ੀ ਸਮੇਂ ਤੋਂ ਇਲਾਕੇ ਦੀ ਸਹਿਕਾਰੀ ਖੰਡ ਮਿੱਲ ਦੇ ਨਵੀਨੀਕਰਨ ਦੀ ਜੋ ਮੰਗ ਨੂੰ ਉਸ ਸਮੇਂ ਬੂਰ ਪਿਆ ਜਦੋਂ ਬੀਤੇ ਦਿਨ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਨਵੀਂ ਖੰਡ ਮਿੱਲ ਦਾ ਉਦਘਾਅਨ ਕੀਤਾ ...
ਜਲੰਧਰ, 24 ਨਵੰਬਰ (ਸ਼ਿਵ)- ਟਾਂਡਾ ਫਾਟਕ 'ਤੇ ਫਲਾਈ ਓਵਰ ਬਣਾਉਣ ਲਈ ਕਰਵਾਏ ਜਾ ਰਹੇ ਸਰਵੇਖਣ ਨੂੰ ਲੈ ਕੇ ਚਿੰਤਤ ਟਾਂਡਾ ਰੋਡ ਦੇ ਕੁਝ ਵਪਾਰੀਆਂ ਨਾਲ ਸਾਬਕਾ ਸੀ.ਪੀ.ਐਸ. ਭੰਡਾਰੀ ਨਾਲ ਮੁਲਾਕਾਤ ਕੀਤੀ ਹੈ ਜਿਸ 'ਤੇ ਕੇ. ਡੀ. ਭੰਡਾਰੀ ਨੇ ਕਾਰੋਬਾਰੀਆਂ ਨੂੰ ਭਰੋਸਾ ਦਿੰਦੇ ...
ਜਲੰਧਰ, 24 ਨਵੰਬਰ (ਹਰਵਿੰਦਰ ਸਿੰਘ ਫੁੱਲ)- ਉਤਰੀ ਭਾਰਤ ਦਾ ਪ੍ਰਸਿੱਧ ਹਰਿਵੱਲਭ ਸ਼ਾਸਤਰੀ ਸੰਗੀਤ ਸੰਮੇਲਨ ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਇਸ ਵਾਰ ਇਕ ਦਿਨ ਦਾ ਹੀ ਹੋਵੇਗਾ | ਸ੍ਰੀ ਬਾਬਾ ਹਰਿਵੱਲਭ ਸ਼ਾਸਤਰੀ ਸੰਗੀਤ ਮਹਾਂ ਸਭਾ ਦੀ ਪ੍ਰਧਾਨ ਪੂਰਨਿਮਾ ਬੇਰੀ ਅਤੇ ...
ਜੰਡਿਆਲਾ ਮੰਜਕੀ, 24ਨਵੰਬਰ (ਸੁਰਜੀਤ ਸਿੰਘ ਜੰਡਿਆਲਾ)- ਪੁਲਿਸ ਚੌਾਕੀ ਜੰਡਿਆਲਾ ਅਧੀਨ ਆਉਂਦੇ ਨਜ਼ਦੀਕੀ ਪਿੰਡ ਸਮਰਾਏ ਵਿਚ ਇੱਕ ਸਬਜ਼ੀ ਵਿਕਰੇਤਾ ਵਲੋਂ ਦਰੱਖਤ ਨਾਲ ਲਟਕ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਹੈ | ਮਿ੍ਤਕ ਰਾਮ ਚੰਦਰ ਰਾਮਾ ਪੁੱਤਰ ਕੰਚਨ ਰਾਮ ਵਾਸੀ ...
ਜਲੰਧਰ, 24 ਨਵੰਬਰ (ਸ਼ਿਵ)- ਨਗਰ ਨਿਗਮ ਯੂਨੀਅਨਾਂ ਵੱਲੋਂ 48 ਘੰਟੇ ਦਾ ਅਲਟੀਮੇਟਮ ਦਿੱਤੇ ਜਾਣ ਤੋਂ ਬਾਅਦ ਨਿਗਮ ਪ੍ਰਸ਼ਾਸਨ ਨੇ ਪੁਲਿਸ ਕਮਿਸ਼ਨਰ ਨੂੰ ਕਾਂਗਰਸੀ ਆਗੂ ਮਲਵਿੰਦਰ ਸਿੰਘ ਲੱਕੀ 'ਤੇ ਨਗਰ ਨਿਗਮ ਦੇ ਐਮ. ਟੀ. ਪੀ. ਮਲਵਿੰਦਰ ਸਿੰਘ ਲੱਕੀ ਖ਼ਿਲਾਫ਼ ਕੇਸ ਦਰਜ ਕਰਨ ...
ਜਲੰਧਰ, 24 ਨਵੰਬਰ (ਹਰਵਿੰਦਰ ਸਿੰਘ ਫੁੱਲ)- ਪੰਜਾਬ ਰੋਡਵੇਜ਼ ਅਤੇ ਪਨਬਸ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਪੰਜਾਬ ਸਰਕਾਰ ਵਲ਼ੋਂ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ 'ਚ ਪ੍ਰਧਾਨ ਹਰਿੰਦਰ ਸਿੰਘ ਚੀਮਾ ਤੇ ਗੁਰਪ੍ਰੀਤ ਸਿੰਘ ਗੋਪੀ ਦੀ ਅਗਵਾਈ 'ਚ ਪੰਜਾਬ ਰੋਡਵੇਜ਼ ...
ਮਕਸੂਦਾਂ, 24 ਨਵੰਬਰ (ਲਖਵਿੰਦਰ ਪਾਠਕ)-ਹਰਿਗੋਬਿੰਦ ਨਗਰ 'ਚ ਇਕ ਘਰ ਦੀ ਛੱਤ 'ਤੇ ਲੱਗੇ ਟਾਵਰ ਨੂੰ ਹਟਾਉਣ ਨੂੰ ਲੈ ਕੇ ਹੋਏ ਝਗੜੇ ਦੇ ਮਾਮਲੇ 'ਚ ਦਰਜ ਹੋਈ ਐਫ.ਆਈ.ਆਰ. 'ਚ ਨਾਮਜ਼ਦ ਲੋਕਾਂ ਦੀ ਸ਼ਿਕਾਇਤ ਤੇ ਡੀ.ਸੀ.ਪੀ. ਗੁਰਮੀਤ ਸਿੰਘ ਨੇ ਜਾਂਚ ਦੇ ਹੁਕਮ ਜਾਰੀ ਕੀਤੇ ਹਨ | ...
ਜਲੰਧਰ, 24 ਨਵੰਬਰ (ਜਸਪਾਲ ਸਿੰਘ)- ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਸਰਕਾਰੀ ਮੁਲਾਜ਼ਮਾਂ ਵਲੋਂ ਸਰਕਾਰ ਦੇ ਅੜੀਅਲ ਵਤੀਰੇ ਦੇ ਖਿਲਾਫ ਐਨ. ਪੀ. ਐਸ. ਈ. ਯੂ. ਦੇ ਝੰਡੇ ਹੇਠ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ...
ਜਲੰਧਰ, 24 ਨਵੰਬਰ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਕਿਹਾ ਕਿ ਵਿਦਿਆਰਥੀਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਵਾਲੇ ਸਾਰੇ ਮੁੱਦਿਆਂ ਦਾ ਬਾਰੀਕੀ ਨਾਲ ਅਧਿਐਨ ਕਰਨ ਲਈ ਪਿ੍ੰਸੀਪਲਾਂ, ਯੂਨੀਵਰਸਿਟੀਆਂ ਦੇ ਨੁਮਾਇੰਦਿਆਂ ਅਤੇ ਵਿਦਿਆਰਥੀਆਂ ਦੀ ...
ਇੰਜੀ. ਐੱਸ. ਐੱਸ. ਜੋਸਨ ਜਲੰਧਰ, 24 ਨਵੰਬਰ (ਸ਼ਿਵ)-ਸਪੋਰਟਸ ਐਾਡ ਸਰਜੀਕਲ ਕੰਪਲੈਕਸ ਵਿਚ 20 ਐਮ. ਬੀ. ਏ. ਦੇ ਸੜੇ ਟਰਾਂਸਫ਼ਾਰਮਰ ਦੇ ਮਾਮਲੇ ਦੀ ਜਾਂਚ ਦਾ ਕੰਮ ਤਿੰਨ ਮੈਂਬਰੀ ਕਮੇਟੀ ਕੋਲ ਕਰਵਾਇਆ ਜਾਵੇਗਾ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਟਰਾਂਸਫ਼ਾਰਮਰ ਕਿਨ੍ਹਾਂ ...
ਜਲੰਧਰ, 24 ਨਵੰਬਰ (ਸ਼ਿਵ)- ਨਗਰ ਨਿਗਮ ਯੂਨੀਅਨਾਂ ਵੱਲੋਂ 48 ਘੰਟੇ ਦਾ ਅਲਟੀਮੇਟਮ ਦਿੱਤੇ ਜਾਣ ਤੋਂ ਬਾਅਦ ਨਿਗਮ ਪ੍ਰਸ਼ਾਸਨ ਨੇ ਪੁਲਿਸ ਕਮਿਸ਼ਨਰ ਨੂੰ ਕਾਂਗਰਸੀ ਆਗੂ ਮਲਵਿੰਦਰ ਸਿੰਘ ਲੱਕੀ 'ਤੇ ਨਗਰ ਨਿਗਮ ਦੇ ਐਮ. ਟੀ. ਪੀ. ਮਲਵਿੰਦਰ ਸਿੰਘ ਲੱਕੀ ਖ਼ਿਲਾਫ਼ ਕੇਸ ਦਰਜ ਕਰਨ ...
ਲਾਂਬੜਾ, 24 ਨਵੰਬਰ (ਪਰਮੀਤ ਗੁਪਤਾ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਵੱਖ-ਵੱਖ ਕਿਸਾਨ ਯੂਨੀਅਨਾਂ ਵੱਲੋਂ ਦਿੱਲੀ ਜਾ ਕੇ ਕੇਂਦਰ ਸਰਕਾਰ ਖਿਲਾਫ ਕੀਤੇ ਜਾਣ ਵਾਲੇ ਪ੍ਰਦਰਸ਼ਨ ਵਿੱਚ ਹਿਸਾ ਲੈਣ ਲਈ ਜ਼ਿਲ੍ਹਾ ਜਲੰਧਰ ਤੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX