ਤਾਜਾ ਖ਼ਬਰਾਂ


ਪੰਜਾਬ ਵਿਧਾਨ ਸਭਾ ਬਜਟ ਇਜਲਾਸ : ਅਕਾਲੀ ਵਿਧਾਇਕਾਂ ਨੇ ਸਦਨ 'ਚ ਕੀਤਾ ਵਾਕ ਆਊਟ
. . .  23 minutes ago
ਪੰਜਾਬ ਵਿਧਾਨ ਸਭਾ ਬਜਟ ਇਜਲਾਸ : ਜ਼ੀਰੋ ਆਵਰ 'ਚ ਕਰਮਚਾਰੀਆਂ ਦੀਆਂ ਸਮੱਸਿਆਵਾਂ ਸਣੇ ਕਈ ਮੁੱਦੇ ਚੁੱਕਣਾ ਚਾਹੁੰਦੇ ਸਨ ਅਕਾਲੀ ਵਿਧਾਇਕ
. . .  23 minutes ago
ਪੰਜਾਬ ਵਿਧਾਨ ਸਭਾ ਬਜਟ ਇਜਲਾਸ : ਵੇਲ 'ਚ ਆ ਕੇ ਅਕਾਲੀ ਵਿਧਾਇਕਾਂ ਨੇ ਕੀਤੀ ਨਾਅਰੇਬਾਜ਼ੀ
. . .  23 minutes ago
ਕਪੂਰਥਲਾ : ਨਿੱਜੀ ਹਸਪਤਾਲ ਨੇੜੇ ਮਿਲੀ ਨੌਜਵਾਨ ਦੀ ਲਾਸ਼
. . .  33 minutes ago
ਕਪੂਰਥਲਾ, 3 ਮਾਰਚ (ਅਮਰਜੀਤ ਸਿੰਘ ਸਡਾਨਾ)- ਅੱਜ ਸਵੇਰ ਦੇ ਸਮੇਂ ਮਨਸੂਰਵਾਲ ਇਲਾਕੇ 'ਚ ਬਣੇ ਇਕ ਨਿੱਜੀ ਹਸਪਤਾਲ ਨੇੜੇ ਇਕ ਨੌਜਵਾਨ ਦੀ ਖ਼ੂਨ ਨਾਲ ਲੱਥ-ਪੱਥ ਲਾਸ਼ ਮਿਲਣ ਨਾਲ ਇਲਾਕੇ 'ਚ...
ਗੁਰਲਾਲ ਭਲਵਾਨ ਕਤਲ ਮਾਮਲੇ 'ਚ 3 ਕਥਿਤ ਦੋਸ਼ੀਆਂ ਨੂੰ ਲੈ ਕੇ ਫ਼ਰੀਦਕੋਟ ਪਹੁੰਚੀ ਦਿੱਲੀ ਪੁਲਿਸ
. . .  38 minutes ago
ਫ਼ਰੀਦਕੋਟ, 3 ਮਾਰਚ (ਜਸਵੰਤ ਸੰਘ ਪੁਰਬਾ)- ਫ਼ਰੀਦਕੋਟ ਦੇ ਹਾਈ ਪ੍ਰੋਫਾਈਲ ਗੁਰਲਾਲ ਭਲਵਾਨ ਕਤਲ ਕਾਂਡ 'ਚ ਦਿੱਲੀ ਪੁਲਿਸ ਵਲੋਂ ਫੜੇ ਗਏ ਕਥਿਤ 3 ਦੋਸ਼ੀਆਂ ਨੂੰ ਅੱਜ ਦਿੱਲੀ ਪੁਲਿਸ ਫ਼ਰੀਦਕੋਟ ਲੈ...
ਪੰਜਾਬ ਵਿਧਾਨ ਸਭਾ ਬਜਟ ਇਜਲਾਸ : ਅਕਾਲੀ ਵਿਧਾਇਕਾਂ ਨੇ ਸਪੀਕਰ ਦੀ ਕੁਰਸੀ ਅੱਗੇ ਜਾ ਕੇ ਕੀਤੀ ਨਾਅਰੇਬਾਜ਼ੀ
. . .  42 minutes ago
ਪੰਜਾਬ ਵਿਧਾਨ ਸਭਾ ਬਜਟ ਇਜਲਾਸ : ਹਰਮਿੰਦਰ ਗਿੱਲ ਅਤੇ ਬਿਕਰਮ ਮਜੀਠੀਆ ਅੱਜ ਫਿਰ ਹੋਈ ਤਿੱਖੀ ਨੋਕ-ਝੋਕ
. . .  43 minutes ago
ਚੰਡੀਗੜ੍ਹ, 3 ਮਾਰਚ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਅੱਜ ਤੀਜੇ ਦਿਨ ਵਿਧਾਇਕ ਹਰਮਿੰਦਰ ਗਿੱਲ ਅਤੇ ਬਿਕਰਮ ਮਜੀਠੀਆ ਵਿਚਾਲੇ ਸਦਨ 'ਚ ਫਿਰ ਤਿੱਖੀ ਨੋਕ-ਝੋਕ...
ਪੰਜਾਬ ਵਿਧਾਨ ਸਭਾ ਬਜਟ ਇਜਲਾਸ : ਕੋਰੋਨਾ ਕਾਲ ਦੌਰਾਨ ਸਕੂਲ ਫ਼ੀਸਾਂ ਦੇ ਮਾਮਲੇ 'ਚ ਮਜੀਠੀਆ ਨੇ ਘੇਰੀ ਸਰਕਾਰ
. . .  46 minutes ago
ਚੰਡੀਗੜ੍ਹ, 3 ਮਾਰਚ (ਵਿਕਰਮਜੀਤ ਸਿੰਘ ਮਾਨ)- ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਸਦਨ 'ਚ ਬੋਲਦੇ ਹੋਏ ਕਿਹਾ ਕਿ ਕੋਰੋਨਾ ਕਾਲ ਦੌਰਾਨ ਨਿੱਜੀ ਸਕੂਲਾਂ ਨੇ ਦੱਬ ਕੇ ਫ਼ੀਸਾਂ ਵਸੂਲੀਆਂ ਹਨ, ਜਦਕਿ...
ਦਿੱਲੀ ਨਗਰ ਨਿਗਮ ਜ਼ਿਮਨੀ ਚੋਣਾਂ 'ਚ ਭਾਜਪਾ ਨੂੰ ਝਟਕਾ, 'ਆਪ' ਨੇ 4 ਸੀਟਾਂ ਅਤੇ ਕਾਂਗਰਸ ਨੇ 1 ਸੀਟ 'ਤੇ ਮਾਰੀ ਬਾਜ਼ੀ
. . .  15 minutes ago
ਨਵੀਂ ਦਿੱਲੀ, 3 ਮਾਰਚ- ਦਿੱਲੀ ਨਗਰ ਨਿਗਮ ਦੇ ਪੰਜ ਵਾਰਡਾਂ 'ਤੇ ਹੋਈਆਂ ਜ਼ਿਮਨੀ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਚਾਰ ਅਤੇ ਕਾਂਗਰਸ ਨੇ ਇਕ ਸੀਟ 'ਤੇ ਜਿੱਤ ਹਾਸਲ ਕੀਤੀ ਹੈ। ਤ੍ਰਿਲੋਕਪੁਰੀ, ਸ਼ਾਲੀਮਾਰ ਬਾਗ ਵਾਰਡ...
ਪੰਜਾਬ ਵਿਧਾਨ ਸਭਾ 'ਚ ਪ੍ਰਸ਼ਨ ਕਾਲ ਦੀ ਕਾਰਵਾਈ ਹੋਈ ਸਮਾਪਤ
. . .  50 minutes ago
ਪੰਜਾਬ ਵਿਧਾਨ ਸਭਾ ਬਜਟ ਇਜਲਾਸ : ਕੰਵਰ ਸੰਧੂ ਨੇ ਖਾਨਪੁਰ ਨੇੜੇ ਟੋਲ ਪਲਾਜ਼ੇ ਦੇ ਨਜ਼ਦੀਕ ਰਹਿੰਦੇ ਲੋਕਾਂ ਨੂੰ ਟੋਲ ਫ਼ੀਸ ਤੋਂ ਰਿਆਇਤਾਂ ਦੇਣ ਬਾਰੇ ਕੀਤਾ ਸਵਾਲ
. . .  50 minutes ago
ਚੰਡੀਗੜ੍ਹ, 3 ਮਾਰਚ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਤੀਜੇ ਦਿਨ ਪ੍ਰਸ਼ਨ ਕਾਲ ਦੌਰਾਨ 'ਆਪ' ਵਿਧਾਇਕ ਕੰਵਰ ਸੰਧੂ ਨੇ ਖਾਨਪੁਰ ਨੇੜੇ ਟੋਲ ਪਲਾਜ਼ੇ ਦੇ 5 ਕਿਲੋਮੀਟਰ...
'ਆਪ' ਵਿਧਾਇਕਾਂ ਵਲੋਂ ਪੰਜਾਬ ਵਿਧਾਨ ਸਭਾ ਦੇ ਬਾਹਰ ਪੈਦਲ ਰੋਸ ਮਾਰਚ
. . .  about 1 hour ago
ਚੰਡੀਗੜ੍ਹ, 3 ਮਾਰਚ (ਗੁਰਿੰਦਰ)- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ ਤੀਜਾ ਦਿਨ ਹੈ। ਇਸੇ ਵਿਚਾਲੇ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਪੰਜਾਬ ਵਿਧਾਨ ਸਭਾ ਦੇ...
ਪੰਜਾਬ ਵਿਧਾਨ ਸਭਾ ਬਜਟ ਇਜਲਾਸ : ਸਰਕਾਰੀ ਹਸਪਤਾਲਾਂ 'ਚ ਕੋਰੋਨਾ ਦੇ ਇਲਾਜ ਸਬੰਧੀ ਅਕਾਲੀ ਵਿਧਾਇਕ ਪਵਨ ਟੀਨੂੰ ਨੇ ਪੁੱਛਿਆ ਸਵਾਲ
. . .  about 1 hour ago
ਚੰਡੀਗੜ੍ਹ, 3 ਮਾਰਚ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਤੀਜੇ ਦਿਨ ਪ੍ਰਸ਼ਨ ਕਾਲ ਦੌਰਾਨ ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂੰ ਵਲੋਂ ਕੀਤੇ ਸਵਾਲ ਕੀ ਹੁਣ ਵੀ...
ਬਜਟ ਇਜਲਾਸ ਦੌਰਾਨ ਪੰਜਾਬ ਵਿਧਾਨ ਸਭਾ 'ਚ ਉੱਠਿਆ ਰਿਹਾਇਸ਼ੀ ਨਕਸ਼ਿਆਂ ਦੇ ਮਾਮਲੇ 'ਚ ਦੇਰੀ ਦਾ ਮੁੱਦਾ
. . .  about 1 hour ago
ਚੰਡੀਗੜ੍ਹ, 3 ਮਾਰਚ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਤੀਜੇ ਦਿਨ ਪ੍ਰਸ਼ਨ ਕਾਲ ਦੌਰਾਨ ਵਿਧਾਇਕ ਰਜਿੰਦਰ ਬੇਰੀ ਵਲੋਂ ਚੁੱਕੀ ਰਿਹਾਇਸ਼ੀ ਨਕਸ਼ਿਆਂ ਦੇ ਮਾਮਲੇ 'ਚ ਬੇਵਜ੍ਹਾ ਦੇਰੀ ਅਤੇ ਕਈ ਇਤਰਾਜ਼...
ਅਕਾਲੀਆਂ ਨੇ ਵਿਧਾਨ ਸਭਾ ਦੇ ਬਾਹਰ ਅੱਜ ਫਿਰ ਕੀਤਾ ਮਾਹੌਲ ਗਰਮ
. . .  about 1 hour ago
ਚੰਡੀਗੜ੍ਹ, 3 ਮਾਰਚ (ਗੁਰਿੰਦਰ)- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ ਤੀਜਾ ਦਿਨ ਹੈ। ਇਸੇ ਵਿਚਾਲੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਧਾਇਕਾਂ ਵਲੋਂ ਅੱਜ ਫਿਰ ਵਿਧਾਨ ਸਭਾ ਦੇ...
ਪੰਜਾਬ ਵਿਧਾਨ ਸਭਾ ਬਜਟ ਇਜਲਾਸ : ਜਗਰਾਉਂ ਵਿਖੇ ਇੰਡਸਟਰੀ ਨੂੰ ਲੈ ਕੇ ਬੀਬੀ ਮਾਣੂੰਕੇ ਨੇ ਚੁੱਕਿਆ ਸਵਾਲ
. . .  about 1 hour ago
ਚੰਡੀਗੜ੍ਹ, 3 ਮਾਰਚ (ਵਿਕਰਮਜੀਤ ਸਿੰਘ ਮਾਨ)- ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਸਦਨ 'ਚ ਸਵਾਲ ਕੀਤਾ ਕਿ ਜਗਰਾਉਂ ਵਿਖੇ ਕੋਈ ਵੀ ਇੰਡਸਟਰੀ ਨਹੀਂ ਹੈ, ਜੇਕਰ ਅਜਿਹਾ...
ਪੰਜਾਬ ਵਿਧਾਨ ਸਭਾ ਬਜਟ ਇਜਲਾਸ : 'ਆਪ' ਵਿਧਾਇਕ ਅਮਨ ਅਰੋੜਾ ਨੇ ਪਖਾਨਿਆਂ ਦੀ ਘਾਟ ਦਾ ਚੁੱਕਿਆ ਮਾਮਲਾ
. . .  about 1 hour ago
ਚੰਡੀਗੜ੍ਹ, 3 ਮਾਰਚ (ਵਿਕਰਮਜੀਤ ਸਿੰਘ ਮਾਨ)- ਸਦਨ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਪਖਾਨਿਆਂ ਦੀ ਘਾਟ ਦਾ ਮਾਮਲਾ ਚੁੱਕਦੇ ਹੋਏ ਕਿਹਾ ਕਿ ਸਾਡੇ ਪੰਜਾਬ 'ਚ...
ਪੰਜਾਬ ਵਿਧਾਨ ਸਭਾ ਬਜਟ ਇਜਲਾਸ ਦੇ ਤੀਜੇ ਦਿਨ ਪ੍ਰਸ਼ਨ ਕਾਲ ਦੀ ਕਾਰਵਾਈ ਹੋਈ ਸ਼ੁਰੂ
. . .  about 1 hour ago
ਪੰਜਾਬ ਵਿਧਾਨ ਸਭਾ ਬਜਟ ਇਜਲਾਸ ਦੇ ਤੀਜੇ ਦਿਨ ਪ੍ਰਸ਼ਨ ਕਾਲ ਦੀ ਕਾਰਵਾਈ ਹੋਈ ਸ਼ੁਰੂ.........
ਪੰਜਾਬ ਬਜਟ ਇਜਲਾਸ ਦਾ ਅੱਜ ਤੀਸਰਾ ਦਿਨ
. . .  about 2 hours ago
ਚੰਡੀਗੜ੍ਹ, 2 ਮਾਰਚ - ਪੰਜਾਬ ਬਜਟ ਇਜਲਾਸ 2021 ਦਾ ਅੱਜ ਤੀਸਰਾ ਦਿਨ ਹੈ...
ਭਾਰਤ ਵਿਚ ਕੋਰੋਨਾ ਕਾਰਨ ਪਿਛਲੇ 24 ਘੰਟਿਆਂ ਵਿਚ ਹੋਈਆਂ 98 ਮੌਤਾਂ
. . .  about 2 hours ago
ਨਵੀਂ ਦਿੱਲੀ, 3 ਮਾਰਚ - ਪਿਛਲੇ 24 ਘੰਟਿਆਂ ਵਿਚ ਭਾਰਤ ਵਿਚ ਕੋਰੋਨਾ ਦੇ 14,989 ਨਵੇਂ ਆਏ ਹਨ। 13 ਹਜ਼ਾਰ 123 ਡਿਸਚਾਰਜ ਹੋਏ ਹਨ...
ਭਾਜਪਾ ਸੰਸਦ ਮੈਂਬਰ ਦੇ ਬੇਟੇ ਨੂੰ ਮਾਰੀ ਗੋਲੀ
. . .  about 3 hours ago
ਲਖਨਊ, 3 ਮਾਰਚ - ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ’ਚ ਮਡਿਆਂਵ ਛਠਾ ਮੀਲ ਦੇ ਕੋਲ ਮੰਗਲਵਾਰ ਦੇਰ ਰਾਤ ਭਾਜਪਾ ਸੰਸਦ ਮੈਂਬਰ ਕੌਸ਼ਲ ਕਿਸ਼ੋਰ ਤੇ ਵਿਧਾਇਕ ਜੈ ਦੇਵੀ ਦੇ ਬੇਟੇ ਆਯੂਸ਼ ਕਿਸ਼ੋਰ ਨੂੰ ਬਾਈਕ ਸਵਾਰਾਂ ਨੇ...
ਲਾਪਤਾ 12 ਸਾਲਾ ਲੜਕੀ ਦੀ ਲਾਸ਼ ਬਰਾਮਦ, ਜਬਰ ਜਨਾਹ ਮਗਰੋਂ ਹੱਤਿਆ ਦਾ ਖ਼ਦਸ਼ਾ
. . .  about 3 hours ago
ਬੁਲੰਦਸ਼ਹਿਰ, 3 ਮਾਰਚ - ਉਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ’ਚ 12 ਸਾਲ ਦੀ ਲੜਕੀ ਪਿਛਲੇ 6 ਦਿਨਾਂ ਤੋਂ ਲਾਪਤਾ ਸੀ। ਅੱਜ ਉਸ ਦੀ ਲਾਸ਼ ਇਕ ਟੋਏ ਵਿਚ ਦਫ਼ਨਾਈ ਹੋਈ ਹਾਲਤ ਵਿਚ ਮਿਲੀ। ਇਸ ਘਟਨਾ ਨੇ...
ਅੱਜ ਦਾ ਵਿਚਾਰ
. . .  about 3 hours ago
ਗਿਆਸਪੁਰਾ ਦੇ ਅੱਜ 'ਆਪ' 'ਚ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਮਿਲਗੀ ਮਜ਼ਬੂਤੀ
. . .  1 day ago
ਮਲੌਦ, 2 ਮਾਰਚ (ਨਿਜ਼ਾਮਪੁਰ)- ਲੋਕ ਇਨਸਾਫ ਪਾਰਟੀ ਨੂੰ ਕਿਨਾਰਾ ਕਰ ਚੁੱਕੇ ਹੋਂਦ ਚਿੱਲੜ ਕਾਂਡ ਦੇ ਖੋਜ ਕਰਤਾ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਚੰਡੀਗੜ੍ਹ ਵਿਖੇ ਅੱਜ 2 ਮਾਰਚ ਨੂੰ ਆਮ ਆਦਮੀ...
ਦੋ ਅਧਿਆਪਕਾਂ ਤੇ ਦੋ ਵਿਦਿਆਰਥਆਂ ਸਮੇਤ ਚਾਰ ਕੋਰੋਨਾ ਪਾਜ਼ੀਟਿਵ
. . .  1 day ago
ਮਾਹਿਲਪੁਰ 02 ਮਾਰਚ(ਦੀਪਕ ਅਗਨੀਹੋਤਰੀ)- ਮਾਹਿਲਪੁਰ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੇ ਦੋ ਅਧਿਆਪਕ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੀਆਂ ਦੋ ਵਿਦਿਆਰਥਣਾਂ ਦੀ ਕੋਰੋਨਾ ਰਿਪੋਰਟ ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 16 ਮੱਘਰ ਸੰਮਤ 552
ਿਵਚਾਰ ਪ੍ਰਵਾਹ: ਨਫ਼ਰਤ ਪ੍ਰੇਮ ਨਾਲ ਅਤੇ ਗ਼ਲਤਫਹਿਮੀ ਦੂਸਰੇ ਦੇ ਦ੍ਰਿਸ਼ਟੀਕੋਣ ਨੂੰ ਸਮਝਣ ਨਾਲ ਹੀ ਦੂਰ ਹੁੰਦੀ ਹੈ। -ਮਹਾਤਮਾ ਬੁੱਧ

ਪਹਿਲਾ ਸਫ਼ਾ

ਕਿਸਾਨਾਂ ਵਲੋਂ ਗ੍ਰਹਿ ਮੰਤਰੀ ਦਾ ਸੱਦਾ ਰੱਦ-ਦਿੱਲੀ ਦੀ ਘੇਰਾਬੰਦੀ ਦਾ ਐਲਾਨ

• ਬੁਰਾੜੀ ਜਾਣ ਤੋਂ ਇਨਕਾਰ, ਕਿਹਾ-ਜੰਤਰ ਮੰਤਰ ਹੀ ਜਾਵਾਂਗੇ
• ਭਰਪੂਰ ਜੋਸ਼ ਅਤੇ ਮਜ਼ਬੂਤ ਹੌਸਲੇ ਨਾਲ ਡਟੇ ਕਿਸਾਨ
ਜਸਪਾਲ ਸਿੰਘ/ਰਾਮ ਸਿੰਘ ਬਰਾੜ
ਤਸਵੀਰਾਂ: ਜੀ.ਪੀ. ਸਿੰਘ

ਕਿਸਾਨ ਮੋਰਚੇ ਦੇ ਮੁਹਾਜ਼ ਤੋਂ/ ਚੰਡੀਗੜ੍ਹ , 29 ਨਵੰਬਰ -ਕਿਸਾਨ ਜਥੇਬੰਦੀਆਂ ਨੇ ਕੇਂਦਰ ਦੀ ਪੇਸ਼ਕਸ਼ ਕਿ ਜੇਕਰ ਕਿਸਾਨ ਬੁਰਾੜੀ ਮੈਦਾਨ 'ਚ ਚਲੇ ਜਾਣ ਤਾਂ ਸਰਕਾਰ ਗੱਲਬਾਤ ਲਈ ਤਿਆਰ ਹੈ, ਨੂੰ ਰੱਦ ਕਰਦਿਆਂ ਕਿਹਾ ਕਿ ਉਹ ਦਿੱਲੀ ਦੀ ਘੇਰਾਬੰਦੀ ਖਤਮ ਨਹੀਂ ਕਰਨਗੇ ਤੇ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਆਪਣਾ ਸੰਘਰਸ਼ ਜਾਰੀ ਰੱਖਣਗੇ | 30 ਕਿਸਾਨ ਜਥੇਬੰਦੀਆਂ ਦੀ ਐਤਵਾਰ ਨੂੰ ਹੋਈ ਬੈਠਕ ਤੋਂ ਬਾਅਦ ਇਸ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਉਹ ਬੁਰਾੜੀ ਮੈਦਾਨ 'ਚ ਨਹੀਂ ਜਾਣਗੇ, ਇਹ ਇਕ ਖੁੱਲ੍ਹੀ ਜੇਲ੍ਹ ਹੈ | ਕਿਸਾਨਾਂ ਨੇ ਕਿਹਾ ਕਿ ਉਹ ਸ਼ਰਤਾਂ ਸਹਿਤ ਕਿਸੇ ਵੀ ਗੱਲਬਾਤ ਨੂੰ ਮੰਨਣ ਲਈ ਤਿਆਰ ਨਹੀਂ ਅਤੇ ਦਿੱਲੀ ਦੇ ਸਾਰੇ ਦਾਖਲ ਹੋਣ ਵਾਲੇ 5 ਰਸਤਿਆਂ ਦੇ ਘੇਰਾਬੰਦੀ ਕਰਨਗੇ |
ਕਿਸਾਨ ਜਥੇਬੰਦੀਆਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਸ਼ਰਤਾਂ ਤਹਿਤ ਕੀਤੀ ਗੱਲਬਾਤ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ | ਅੱਜ ਇੱਥੇ ਜਥੇਬੰਦੀਆਂ ਦੇ ਆਗੂਆਂ ਨੇ ਇਕ ਪੱਤਰਕਾਰ ਸੰਮੇਲਨ 'ਚ ਅਮਿਤ ਸ਼ਾਹ ਵਲੋਂ ਗੱਲਬਾਤ ਲਈ ਰੱਖੀਆਂ ਸ਼ਰਤਾਂ ਮੰਨਣ ਤੋਂ ਕੋਰੀ ਨਾਂਹ ਕਰਦੇ ਹੋਏ ਕਿਹਾ ਕਿ ਅੰਦੋਲਨ ਨੂੰ ਸਾਬੋਤਾਜ ਕਰਨ ਵਾਲੀਆਂ ਸ਼ਰਤਾਂ ਕਿਸਾਨਾਂ ਨੂੰ ਸਵੀਕਾਰ ਨਹੀਂ ਤੇ ਕਿਸਾਨ ਅੰਦੋਲਨ ਆਪਣੀਆਂ ਹੱਕੀ ਮੰਗਾਂ ਮਨਵਾਉਣ ਤੱਕ ਜਾਰੀ ਰੱਖਿਆ ਜਾਵੇਗਾ | ਇਸ ਮੌਕੇ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਦੀਆਂ ਸਿੰਘੂ ਅਤੇ ਬਹਾਦਰਪੁਰ ਸੀਮਾਵਾਂ 'ਤੇ ਲਗਾਏ ਪੱਕੇ ਮੋਰਚਿਆਂ ਨੂੰ ਅਣਮਿੱਥੇ ਸਮੇਂ ਤੱਕ ਜਾਰੀ ਰੱਖਣ ਅਤੇ ਦਿੱਲੀ ਨੂੰ ਆਉਣ ਵਾਲੇ ਤਿੰਨ ਹੋਰਨਾਂ ਹਾਈਵੇਜ਼ ਨੂੰ ਵੀ ਮੁਕੰਮਲ ਤੌਰ 'ਤੇ ਜਾਮ ਕਰਨ ਦਾ ਐਲਾਨ ਕੀਤਾ ਹੈ | ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੀ ਇਕ ਸਾਂਝੀ ਕਮੇਟੀ ਬਣਾਈ ਗਈ ਹੈ, ਜੋ ਅਗਲੇ ਸਾਰੇ ਰਣਨੀਤਕ ਫੈਸਲੇ ਲਵੇਗੀ | ਇਸ ਤੋਂ ਇਲਾਵਾ ਕਿਸਾਨ ਅੰਦੋਲਨਾਂ ਦੇ ਮੰਚ ਤੋਂ ਕਿਸੇ ਵੀ ਰਾਜਨੀਤਕ ਆਗੂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਕੋਈ ਵੀ ਦੂਸਰਾ ਸੰਗਠਨ ਜੇਕਰ ਜਥੇਬੰਦੀਆਂ ਦੀਆਂ ਸ਼ਰਤਾਂ ਨੂੰ ਮੰਨੇਗਾ ਤਾਂ ਉਸ ਨੂੰ ਮੰਚ ਤੋਂ ਬੋਲਣ ਦੀ ਇਜਾਜ਼ਤ ਹੋਵੇਗੀ | ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਥਾਂ-ਥਾਂ 'ਤੇ ਆਪਣੇ ਕਿਸਾਨਾਂ ਨੂੰ ਰੋਕ ਕੇ ਤੇ ਉਨ੍ਹਾਂ ਨਾਲ ਮਾੜਾ ਵਿਵਹਾਰ ਕਰਕੇ ਠੀਕ ਨਹੀਂ ਕੀਤਾ | ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਮਸਲੇ ਦੇ ਹੱਲ ਲਈ ਸੁਹਿਰਦ ਤੇ ਗੰਭੀਰ ਨਹੀਂ ਹੈ | ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਦਾ ਬਿਆਨ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਢਾਰਸ ਬਨ੍ਹਾਉਣ ਵਾਲਾ ਨਹੀਂ ਹੈ, ਬਲਕਿ ਕਿਸਾਨਾਂ 'ਤੇ ਸ਼ਰਤਾਂ ਲਗਾ ਕੇ ਉਹ ਕਿਸਾਨੀ ਸੰਘਰਸ਼ ਨੂੰ ਖੇਰੂੰ-ਖੇਰੂੰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕਿਸਾਨ ਆਪਣੀਆਂ ਮੰਗਾਂ 'ਤੇ ਪੂਰੀ ਤਰ੍ਹਾਂ ਡਟੇ ਹੋਏ ਹਨ | ਕੇਂਦਰ ਦੇ 'ਇਕ ਦੇਸ਼, ਇਕ ਮੰਡੀ' ਦੇ ਦਾਅਵੇ ਨੂੰ ਵੀ ਗਲਤ ਦੱਸਦੇ ਹੋਏ ਕਿਹਾ ਕਿ ਇਹ ਪ੍ਰਬੰਧ ਤਾਂ ਪਹਿਲਾਂ ਤੋਂ ਹੀ ਚੱਲਿਆ ਆ ਰਿਹਾ ਹੈ ਜਦਕਿ ਹੁਣ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਇਸ ਨਵੇਂ ਕਾਨੂੰਨ ਨੂੰ ਲਾਗੂ ਕਰਕੇ ਇਕ ਦੇਸ਼ ਦੋ ਮੰਡੀਆਂ ਬਣਾਈਆਂ ਜਾ ਰਹੀਆਂ ਹਨ | ਇਸ ਤੋਂ ਪਹਿਲਾਂ ਵੀ ਕਿਸਾਨ ਜਥੇਬੰਦੀਆਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ ਤੇ ਹੁਣ ਵੀ ਇਸ ਤੋਂ ਪਹਿਲਾਂ ਕਿਸਾਨ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਬੀ.ਕੇ.ਯੂ. ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੁਰਜੀਤ ਸਿੰਘ ਫੂਲ, ਬੀ.ਕੇ.ਯੂ. ਡਕੌਾਦਾ ਦੇ ਮਨਜੀਤ ਸਿੰਘ ਧਨੇਰ, ਦੁਆਬਾ ਕਿਸਾਨ ਸੰਘਰਸ਼ ਕਮੇਟੀ ਦੇ ਮਨਜੀਤ ਸਿੰਘ ਰਾਏ, ਜਮਹੂਰੀ ਕਿਸਾਨ ਸਭਾ ਦੇ ਸਤਨਾਮ ਸਿੰਘ ਅਜਨਾਲਾ, ਬੀ.ਕੇ.ਯੂ. ਕ੍ਰਾਂਤੀਕਾਰੀ ਦੇ ਦਰਸ਼ਨਪਾਲ, ਬੀ.ਕੇ.ਯੂ. ਹਰਿਆਣਾ ਦੇ ਗੁਰਨਾਮ ਸਿੰਘ ਕੁਦਨੀ, ਨਰਮਦਾ ਬਚਾਉ ਅੰਦੋਲਨ ਦੀ ਆਗੂ ਮੇਧਾ ਪਾਟਕਰ, ਪੰਜਾਬ ਕਿਸਾਨ ਯੂਨੀਅਨ ਦੇ ਕੰਵਲਜੀਤ ਸਿੰਘ, ਕਿਸਾਨ ਸੰਘਰਸ਼ ਕਮੇਟੀ ਦੇ ਕੰਵਲਪ੍ਰੀਤ ਸਿੰਘ ਪੰਨੂੰ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਕਸ਼ਮੀਰ ਸਿੰਘ ਘੁੱਗਸ਼ੋਰ, ਲੇਖਕ ਤੇ ਗਾਇਕ ਬੀਰ ਸਿੰਘ ਆਦਿ ਨੇ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਦੀ ਸਖਤ ਸ਼ਬਦਾਂ 'ਚ ਆਲੋਚਨਾ ਕਰਦੇ ਹੋਏ ਆਪਣਾ ਅਹਿਦ ਦੁਹਰਾਇਆ ਕਿ ਕਿਸਾਨੀ ਮੰਗਾਂ ਮੰਨੇ ਜਾਣ ਤੱਕ ਇਹ ਧਰਨਾ ਲਗਾਤਾਰ ਜਾਰੀ ਰਹੇਗਾ |
ਖੁੱਲ੍ਹੇ ਅਸਮਾਨ ਹੇਠ ਠੰਢੀਆਂ ਰਾਤਾਂ ਵੀ ਕਿਸਾਨਾਂ ਦੇ ਹੌਸਲੇ ਤੇ ਜਜ਼ਬੇ ਨੂੰ ਹਿਲਾ ਨਾ ਸਕੀਆਂ
ਸਿੰਘੂ ਸੀਮਾ 'ਤੇ ਪਿਛਲੇ ਕਰੀਬ ਚਾਰ ਦਿਨ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੌਸਲੇ ਅਤੇ ਇਰਾਦੇ ਦਿਨੋ ਦਿਨ ਹੋਰ ਮਜ਼ੂਬਤ ਹੁੰਦੇ ਜਾ ਰਹੇ ਹਨ ਤੇ ਉਨ੍ਹਾਂ ਵਲੋਂ ਸਿੰਘੂ ਸੀਮਾ 'ਤੇ ਲਗਾਏ ਗਏ ਪੱਕੇ ਡੇਰੇ ਇਕ ਤਰ੍ਹਾਂ ਨਾਲ ਮਿੰਨੀ ਪੰਜਾਬ ਦਾ ਦਿ੍ਸ਼ ਪੇਸ਼ ਕਰ ਰਹੇ ਹਨ | ਸਰਦੀ ਦੇ ਮੌਸਮ 'ਚ ਨੀਲੀ ਛੱਤ ਹੇਠਾਂ ਕਾਲੀਆਂ ਹਨੇਰੀਆਂ ਰਾਤਾਂ ਗੁਜ਼ਾਰਨ ਦੇ ਬਾਵਜੂਦ ਉਨ੍ਹਾਂ ਦੇ ਹੌਸਲੇ ਡਗਮਗਾ ਨਹੀਂ ਰਹੇ ਬਲਕਿ ਹਰ ਨਵੀਂ ਸਵੇਰ ਆਪਣੀਆਂ ਹੱਕੀ ਮੰਗਾਂ ਲਈ ਉਨ੍ਹਾਂ ਦੇ ਇਰਾਦਿਆਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦੀ ਦਿਖਾਈ ਦੇ ਰਹੀ ਹੈ | ਇਹੀ ਵਜ੍ਹਾ ਹੈ ਕਿ ਬਜ਼ੁਰਗ ਕਿਸਾਨਾਂ ਅਤੇ ਬੀਬੀਆਂ ਦੇ ਨਾਲ-ਨਾਲ ਨੌਜਵਾਨ ਵੀ ਇਸ ਸੰਘਰਸ਼ 'ਚ ਪੂਰੇ ਜੋਸ਼ ਨਾਲ ਸ਼ਿਰਕਤ ਕਰ ਰਹੇ ਹਨ | ਕਿਸਾਨਾਂ ਵਲੋਂ ਆਰੰਭਿਆ ਸੰਘਰਸ਼ ਵਿਸ਼ਾਲ ਲੋਕ ਲਹਿਰ ਬਣਦਾ ਜਾ ਰਿਹਾ ਹੈ ਤੇ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਸਾਥ ਦੇਣ ਲਈ ਉੱਤਰ ਪ੍ਰਦੇਸ਼ ਅਤੇ ਹਰਿਆਣੇ ਦੇ ਕਿਸਾਨ ਵੀ ਦਿੱਲੀ ਜਾਣ ਲਈ ਦਿੱਲੀ ਦੀਆਂ ਸਰਹੱਦਾਂ 'ਤੇ ਵੱਡੀ ਗਿਣਤੀ 'ਚ ਪਹੁੰਚ ਰਹੇ ਹਨ | ਦਿੱਲੀ ਦੀ ਸਰਹੱਦ 'ਤੇ ਸ਼ਾਂਤਮਈ ਪ੍ਰਦਰਸ਼ਨ ਨੇ ਇਕ ਨਵੀਂ ਮਿਸਾਲ ਪੇਸ਼ ਕੀਤੀ ਹੈ | ਧਰਨੇ 'ਤੇ ਜਿੱਥੇ ਸਟੇਜ ਤੋਂ ਕਿਸਾਨ ਆਗੂਆਂ ਦੇ ਜੋਸ਼ੀਲੇ ਭਾਸ਼ਨ ਅਤੇ ਆਕਾਸ਼ ਗੁੰਜਾਊ ਨਾਅਰੇ ਕਿਸਾਨਾਂ ਅੰਦਰ ਨਵਾਂ ਜੋਸ਼ ਅਤੇ ਉਤਸ਼ਾਹ ਭਰ ਰਹੇ ਹਨ, ਉੱਥੇ ਵੱਖ-ਵੱਖ ਜਥੇ ਬਣਾ ਕੇ ਕਿਸਾਨਾਂ ਵਲੋਂ ਸ਼ਬਦ ਗਾਇਨ ਕਰਕੇ ਮਾਹੌਲ ਨੂੰ ਧਾਰਮਿਕ ਰੰਗ 'ਚ ਵੀ ਰੰਗਿਆ ਜਾ ਰਿਹਾ ਹੈ | ਇੱਥੇ ਹੀ ਬੱਸ ਨਹੀਂ ਕਰੀਬ 8 ਤੋਂ 10 ਕਿੱਲੋਮੀਟਰ ਤੱਕ ਲੱਗੀਆਂ ਟ੍ਰੈਕਟਰਾਂ-ਟਰਾਲੀਆਂ ਦੀਆਂ ਲੰਬੀਆਂ ਕਤਾਰਾਂ ਅਤੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਬੀਬੀਆਂ ਦੇ ਆਹੋਗੱਚ ਨਾਲ ਦਿੱਲੀ ਦੀ ਸੀਮਾ 'ਤੇ ਇਕ ਤਰ੍ਹਾਂ ਨਾਲ ਨਵਾਂ ਪੰਜਾਬ ਵਸਿਆ ਨਜ਼ਰ ਆ ਰਿਹਾ ਹੈ | ਕਿਧਰੇ ਲੰਗਰ ਲਈ ਸਬਜ਼ੀਆਂ ਕੱਟੀਆਂ ਜਾ ਰਹੀਆਂ ਹਨ, ਕਿਧਰੇ ਖੀਰ ਤਿਆਰ ਹੋ ਰਹੀ ਹੈ ਤੇ ਕਿਧਰੇ ਹੋਰ ਭਾਂਤ-ਭਾਂਤ ਦੇ ਲੰਗਰ ਤਿਆਰ ਕੀਤੇ ਜਾ ਰਹੇ ਹਨ | ਕਿਸਾਨਾਂ ਦੀ ਸੇਵਾ ਲਈ ਮੈਡੀਕਲ ਕੈਂਪ ਵੀ ਲੱਗੇ ਹੋਏ ਸਨ | ਪੰਜਾਬ ਤੋਂ ਵੀ ਰਸਦ ਤੇ ਹੋਰ ਜ਼ਰੂਰੀ ਸਾਮਾਨ ਭੇਜਣ ਦਾ ਸਿਲਸਿਲਾ ਜਾਰੀ ਹੈ | ਨੌਜਵਾਨ ਟਰੈਕਟਰਾਂ ਉੱਤੇ ਮੋਦੀ ਦੀ ਹਕੂਮਤ ਵਿਰੁੱਧ ਉੱਚੀ ਆਵਾਜ਼ ਵਿਚ ਡੈੱਕ ਲਗਾ ਕੇ ਗੀਤਾਂ 'ਤੇ ਨੱਚਦੇ ਹੋਏ ਕੇਂਦਰੀ ਸਰਕਾਰ ਨੂੰ ਚੁਣੌਤੀ ਦੇ ਰਹੇ ਹਨ ¢ ਮੋਰਚਿਆਂ ਵਾਲੀ ਥਾਂ 'ਤੇ ਆਸ-ਪਾਸ ਵਾਲੇ ਘਰਾਂ ਦੇ ਲੋਕਾਂ ਨੇ ਅੰਦੋਲਨਕਾਰੀਆਂ ਲਈ ਆਪਣੇ ਵਾਸ਼ਰੂਮ ਨਹਾਉਣ ਆਦਿ ਲਈ ਖੋਲ੍ਹ ਦਿੱਤੇ ਹਨ ¢ ਲੋਕਾਂ ਨੂੰ ਆਪਣੇ ਨਾਲ ਲਿਆਂਦੇ ਰਾਸ਼ਨ ਦੀ ਵਰਤੋਂ ਕਰਨ ਦੀ ਜ਼ਰੂਰਤ ਨਹੀਂ ਪੈ ਰਹੀ ¢ ਵੱਖ-ਵੱਖ ਸੰਸਥਾਵਾਂ ਵਲੋਂ ਲੰਗਰ ਚਲਾਇਆ ਜਾ ਰਿਹਾ ਹੈ¢
ਸੰਘਰਸ਼ ਜਾਰੀ ਰੱਖਣ ਦਾ ਫ਼ੈਸਲਾ
ਕਿਸਾਨ ਜਥੇਬੰਦੀਆਂ ਵਲੋਂ ਧਰਨੇ ਵਾਲੀ ਥਾਂ ਤੋੋਂ ਕੁਝ ਦੂਰੀ 'ਤੇ ਕੀਤੀ ਗਈ ਇਕ ਸਾਂਝੀ ਮੀਟਿੰਗ 'ਚ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ, ਬਿਜਲੀ ਐਕਟ 2020 ਤੇ ਪਰਾਲੀ ਸਾੜਨ ਨੂੰ ਰੋਕਣ ਦੇ ਨਾਂਅ ਹੇਠ ਜਾਰੀ ਕੀਤੇ ਲੋਕ ਵਿਰੋਧੀ ਨੋਟੀਫਿਕੇਸ਼ਨ ਰੱਦ ਕਰਵਾਉਣ ਅਤੇ ਲੋਕ ਪੱਖੀ ਬੁੱਧੀਜੀਵੀਆਂ ਨੂੰ ਰਿਹਾਅ ਕਰਨ ਸਮੇਤ 8 ਮੰਗਾਂ ਦੇ ਹੱਲ ਲਈ ਸੰਘਰਸ਼ ਨਿਰੰਤਰ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ¢
ਸ਼ਰਾਰਤੀਆਂ 'ਤੇ ਪੈਨੀ ਨਜ਼ਰ
ਇਸ ਮੌਕੇ ਚੱਲ ਰਹੇ ਦੋਵੇਂ ਮੋਰਚਿਆਂ ਦੀ ਸਟੇਜ ਸੰਚਾਲਨਾਂ ਲਈ 5-5 ਮੈਂਬਰੀ ਕਮੇਟੀਆਂ ਦਾ ਗਠਨ ਕੀਤਾ ਗਿਆ ਅਤੇ ਹਰੇਕ ਜਥੇਬੰਦੀ ਦੇ 20-20 ਮੈਂਬਰਾਂ 'ਤੇ ਆਧਾਰਿਤ 600 ਮੈਂਬਰੀ ਵਲੰਟੀਅਰ ਟੀਮ ਵੀ ਬਣਾਈ ਗਈ, ਜੋ ਪ੍ਰੋਗਰਾਮ ਨੂੰ ਵਿਧੀਬੱਧ ਕਰੇਗੀ ਤੇ ਸਰਕਾਰੀ ਇਸ਼ਾਰੇ ਉੱਤੇ ਚੱਲ ਰਹੇ ਅੰਦੋਲਨ ਨੂੰ ਢਾਹ ਲਾਉਣ ਲਈ ਬਾਹਰ ਤੋਂ ਹੋਣ ਵਾਲੀ ਘੁਸਪੈਠ 'ਤੇ ਨਜ਼ਰ ਰੱਖੇਗੀ | ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਦੇ ਇਸ਼ਾਰੇ 'ਤੇ ਹਰਿਆਣਾ ਦੀ ਖੱਟਰ ਸਰਕਾਰ ਤੇ ਮੀਡੀਆ ਚੈਨਲਾਂ ਵਲੋਂ ਅੰਦੋਲਨ ਵਿਚ ਖਾਲਿਸਤਾਨੀ ਤੱਤਾਂ ਦੀ ਘੁਸਪੈਠ ਦੱਸਣਾ ਅਸਲ ਵਿਚ ਕਿਸਾਨੀ ਅੰਦੋਲਨ ਨੂੰ ਤਸ਼ੱਦਦ ਨਾਲ ਦਬਾਉਣ ਦੀ ਸਰਕਾਰੀ ਮਨਸ਼ਾ ਹੈ ¢ ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਅਜਿਹੀਆਂ ਕੋਸ਼ਿਸ਼ਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਹ ਅੰਦੋਲਨ ਪੰਜਾਬ ਦਾ ਨਾ ਹੋ ਕੇ ਭਾਰਤ ਦੇ ਹਰ ਕਿਸਾਨ ਮਜ਼ਦੂਰ ਦਾ ਬਣ ਚੁੱਕਾ ਹੈ ¢ ਉਨ੍ਹਾਂ ਮੰਗ ਕੀਤੀ ਕਿ ਬੁਰਾੜੀ ਮੈਦਾਨ ਵਿਚ ਸਰਕਾਰੀ ਘੇਰੇ 'ਚ ਲਈਆਂ ਟਰੈਕਟਰ ਟਰਾਲੀਆਂ, ਕਾਰਕੁੰਨਾਂ ਨੂੰ ਤੁਰੰਤ ਛੱਡਿਆ ਜਾਵੇ ਅਤੇ ਹਰਿਆਣਾ, ਦਿੱਲੀ ਸਮੇਤ ਕਿਸਾਨਾਂ 'ਤੇ ਦਰਜ ਕੀਤੇ ਪਰਚੇ ਤੁਰੰਤ ਰੱਦ ਕੀਤੇ ਜਾਣ |
ਸੂਬੇ ਭਾਵੇਂ ਵੰਡੇ ਗਏ ਪਰ ਦਿਲ ਇਕ ਹੀ ਹੈ
ਸਿੰਘੂ ਸਰਹੱਦ 'ਤੇ ਪੰਜਾਬ ਦੇ ਕਿਸਾਨਾਂ ਵਲੋਂ ਲਗਾਏ ਗਏ ਪੱਕੇ ਧਰਨੇ 'ਚ ਸ਼ਾਮਿਲ ਹੋਣ ਲਈ ਗੁਆਂਢੀ ਰਾਜ ਹਰਿਆਣੇ ਤੋਂ ਵੀ ਵੱਡੀ ਗਿਣਤੀ 'ਚ ਕਿਸਾਨ ਸ਼ਾਮਿਲ ਹੋ ਰਹੇ ਹਨ | ਹਰਿਆਣੇ ਦੇ ਇਕ ਕਿਸਾਨ ਨੇ ਕਿਹਾ ਕਿ ਕਿ ਬੇਸ਼ੱਕ ਸਮੇਂ ਦੀਆਂ ਸਰਕਾਰਾਂ ਵਲੋਂ ਪੰਜਾਬ ਤੇ ਹਰਿਆਣੇ ਦੀ ਵੰਡ ਕਰਕੇ ਦੋ-ਦੋ ਸੂਬੇ ਬਣਾ ਦਿੱਤੇ ਗਏ ਹਨ ਪਰ ਦੋਵਾਂ ਦੀ ਰੂਹ ਅਤੇ ਦਿਲ ਇਕ ਹੀ ਹੈ | ਉਨ੍ਹਾਂ ਕਿਹਾ ਕਿ ਇਸ ਸੰਘਰਸ਼ 'ਚ ਹਰਿਆਣਾ ਦੇ ਕਿਸਾਨ ਵੀ ਡੱਟ ਕੇ ਪੰਜਾਬ ਦਾ ਸਾਥ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਹੁਣ ਕੇਵਲ ਪੰਜਾਬ ਦਾ ਹੀ ਨਹੀਂ ਸਗੋਂ ਦੇਸ਼ ਦੇ ਸਾਰੇ ਲੋਕਾਂ ਦਾ ਹੋ ਗਿਆ ਹੈ |
ਸਮਾਜ ਸੇਵੀ ਤੇ ਧਾਰਮਿਕ ਜਥੇਬੰਦੀਆਂ ਵੀ ਆਈਆਂ ਅੱਗੇ
ਕਿਸਾਨ ਸੰਘਰਸ਼ 'ਚ ਕਿਸਾਨਾਂ ਦਾ ਸਾਥ ਦੇਣ ਲਈ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਜਥੇਬੰਦੀਆਂ ਵੀ ਅੱਗੇ ਆ ਰਹੀਆਂ ਹਨ | ਅੱਜ ਜਿੱਥੇ ਇਨ੍ਹਾਂ ਸਮਾਜ ਸੇਵੀ ਅਤੇ ਧਾਰਮਿਕ ਜਥੇਬੰਦੀਆਂ ਵਲੋਂ ਕਿਸਾਨਾਂ ਲਈ ਚਾਹ ਪਕੌੜਿਆਂ ਅਤੇ ਹੋਰ ਪਕਵਾਨਾਂ ਦੇ ਲੰਗਰ ਲਗਾਏ ਜਾ ਰਹੇ ਹਨ, ਉੱਥੇ ਬਿਮਾਰ ਕਿਸਾਨਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਜਾ ਰਹੀਆਂ ਹਨ | ਧਰਨੇ 'ਚ ਖ਼ਾਲਸਾ ਏਡ, ਬਿ੍ਟਿਸ਼ ਸਿੱਖ ਕੌਾਸਲ ਯੂ. ਕੇ. ਅਤੇ ਹੇਮਕੁੰਟ ਫਾਊਾਡੇਸ਼ਨ ਸਮੇਤ ਹੋਰਨਾਂ ਜਥੇਬੰਦੀਆਂ ਵਲੋਂ ਕਿਸਾਨਾਂ ਦੀ ਸੇਵਾ ਲਈ ਲੰਗਰ ਲਗਾਏ ਗਏ ਹਨ |
ਸੁਰੱਖਿਆ ਬਲ ਤੇ ਪੁਲਿਸ ਦੋਵਾਂ ਪਾਸਿਆਂ ਤੋਂ ਘਿਰੀ
ਸਿੰਘੂ ਬਾਰਡਰ 'ਤੇ ਸੁਰੱਖਿਆ ਬਲ ਦੋਹਾਂ ਪਾਸਿਆਂ ਤੋਂ ਘਿਰ ਚੁੱਕੇ ਹਨ | ਪੰਜਾਬ ਦੇ ਅੰਮਿ੍ਤਸਰ ਤੋਂ ਸੈਂਕੜੇ ਟਰੈਕਟਰ-ਟਰਾਲੀਆਂ 'ਚ ਜੋ ਨਵਾਂ ਜਥਾ ਆਇਆ ਹੈ, ਉਹ ਦਿੱਲੀ 'ਚ ਦਾਖਲ ਹੋਵੇਗਾ, ਜਿਸ ਕਾਰਨ ਪੁਲਿਸ ਦੋਹਾਂ ਪਾਸਿਆਂ ਤੋਂ ਘਿਰ ਚੁੱਕੀ ਹੈ | ਜਿਵੇਂ-ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ, ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ | ਸਰਕਾਰ ਨੂੰ ਟਾਲ-ਮਟੋਲ ਦੀ ਨੀਤੀ ਛੱਡ ਕੇ ਜਲਦ ਹੀ ਬਿਨਾਂ ਸ਼ਰਤ ਗੱਲਬਾਤ ਕਰਨ ਦਾ ਫੈਸਲਾ ਲੈਣਾ ਹੋਵੇਗਾ |
ਕਿਸਾਨਾਂ ਨੇ ਸਰਕਾਰ ਦੀ ਗੱਲਬਾਤ ਦੇ ਪ੍ਰਸਤਾਵ ਨੂੰ ਠੁਕਰਾਇਆ
ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਗੰਭੀਰ ਹੈ ਤਾਂ ਉਸ ਨੂੰ ਸ਼ਰਤਾਂ ਰੱਖਣੀਆਂ ਬੰਦ ਕਰਨੀਆਂ ਹੋਣਗੀਆਂ | ਸਰਕਾਰ ਨੂੰ ਅਜਿਹਾ ਸੋਚਣਾ ਬੰਦ ਕਰਨਾ ਚਾਹੀਦਾ ਕਿ ਉਨ੍ਹਾਂ ਦੇ ਬਿਆਨ ਕਿਸਾਨਾਂ ਨੂੰ ਕਾਨੂੰਨ ਦੇ ਫ਼ਾਇਦੇ ਦੇ ਬਾਰੇ 'ਚ ਸਪੱਸ਼ਟੀਕਰਨ ਦੇ ਸਕਦੇ ਹਨ | ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਾਡੀਆਂ ਮੰਗਾਂ ਸਪੱਸ਼ਟ ਹਨ | ਸਰਕਾਰ ਨੂੰ ਸਮੱਸਿਆ ਦੇ ਹੱਲ ਨਾਲ ਗੱਲਬਾਤ ਲਈ ਸਾਹਮਣੇ ਆਉਣਾ ਚਾਹੀਦਾ ਹੈ |
ਜੀ.ਟੀ. ਰੋਡ ਸਿੰਘੂ ਬਾਰਡਰ ਬਣਿਆ ਮਿੰਨੀ ਪੰਜਾਬ
ਕਿਸਾਨ ਅੰਦੋਲਨ ਕਾਰਨ ਹਾਈਵੇ ਦਾ ਨਜ਼ਾਰਾ ਮਿੰਨੀ ਪੰਜਾਬ ਵਰਗਾ ਹੋ ਗਿਆ ਹੈ | ਟਰਾਲੀਆਂ ਨੂੰ ਹੀ ਕਿਸਾਨਾਂ ਨੇ ਘਰ ਬਣਾ ਲਿਆ ਹੈ | ਇਥੇ ਹੀ ਖਾਣਾ ਬਣਾ ਰਹੇ ਹਨ ਤੇ ਇਥੇ ਹੀ ਨਹਾਉਣ ਤੇ ਕੱਪੜੇ ਧੋਣ ਦਾ ਇੰਤਜਾਮ ਹੈ | ਜਗ੍ਹਾ-ਜਗ੍ਹਾ ਲੰਗਰ ਲੱਗੇ ਹੋਏ ਹਨ |

ਕਿਸਾਨ ਪ੍ਰਦਰਸ਼ਨਾਂ ਸਬੰਧੀ ਸ਼ਾਹ, ਰਾਜਨਾਥ ਤੇ ਤੋਮਰ ਵਲੋਂ ਭਾਜਪਾ ਪ੍ਰਧਾਨ ਨਾਲ ਅਹਿਮ ਗੱਲਬਾਤ

ਨਵੀਂ ਦਿੱਲੀ, 29 ਨਵੰਬਰ (ਏਜੰਸੀ)-ਕਿਸਾਨਾਂ ਵਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪਹਿਲਾਂ ਬੁਰਾੜੀ ਮੈਦਾਨ 'ਚ ਪਹੁੰਚਣ ਤੇ ਫਿਰ ਗੱਲਬਾਤ ਕਰਨ ਦੀ ਸ਼ਰਤ ਠੁਕਰਾਉਣ ਤੋਂ ਬਾਅਦ ਕੇਂਦਰ ਦੇ ਚੋਟੀ ਦੇ ਆਗੂ ਹਰਕਤ 'ਚ ਆ ਗਏ ਹਨ, ਜਿਸ ਦੇ ਨਤੀਜੇ ਵਜੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਵਲੋਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਕਿਸਾਨਾਂ ਦੇ ਮੁੱਦੇ 'ਤੇ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨਾਲ ਦੇਰ ਸ਼ਾਮ ਗੱਲਬਾਤ ਕੀਤੀ ਗਈ | ਸੂਤਰਾਂ ਅਨੁਸਾਰ ਤਿੰਨਾ ਮੰਤਰੀਆਂ ਵਲੋਂ ਪਾਰਟੀ ਪ੍ਰਧਾਨ ਨੱਢਾ ਦੀ ਰਿਹਾਇਸ਼ 'ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਗਈ ਤੇ ਕਿਸਾਨ ਅੰਦੋਲਨ ਪ੍ਰਤੀ ਵਿਚਾਰਾਂ ਕੀਤੀਆਂ ਗਈਆਂ |

ਬੁਰਾੜੀ ਮੈਦਾਨ ਨੂੰ ਸਰਕਾਰ ਸ਼ਾਹੀਨ ਬਾਗ਼ ਬਣਾਉਣਾ ਚਾਹੁੰਦੀ ਹੈ-ਰਾਕੇਸ਼ ਟਿਕੈਤ

ਗਾਜੀਪੁਰ ਬਾਰਡਰ (ਦਿੱਲੀ/ਯੂ.ਪੀ.), 29 ਨਵੰਬਰ (ਏਜੰਸੀ)- ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਦੀ ਅਗਵਾਈ 'ਚ ਕਿਸਾਨਾਂ ਦਾ ਕਾਫ਼ਲਾ ਗਾਜ਼ੀਪੁਰ ਬਾਰਡਰ ਪਹੁੰਚ ਕੇ ਸਰਕਾਰ ਖਿਲਾਫ਼ ਆਪਣਾ ਵਿਰੋਧ ਪ੍ਰਦਰਸ਼ਨ ਕਰ ਰਿਹਾ ਹੈ | ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਗੱਲਬਾਤ ਕਰਨ ਦਾ ਪ੍ਰਸਤਾਵ 'ਤੇ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਬੁਰਾੜੀ ਪਿੰਡ ਦੇ ਨਿਰੰਕਾਰੀ ਮੈਦਾਨ ਨੂੰ ਦੂਸਰਾ ਸ਼ਾਹੀਨ ਬਾਗ ਬਣਾਉਣਾ ਚਾਹੁੰਦੀ ਹੈ ਤੇ ਇਹ ਅਸੀਂ ਹੋਣ ਨਹੀਂ ਦੇਵਾਂਗੇ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਗੱਲਬਾਤ ਕਰਨੀ ਹੈ ਤਾਂ ਲੋਕਾਂ ਨੂੰ ਬੁਲਾ ਕੇ ਗੱਲਬਾਤ ਕਰੇ | ਟਿਕੈਤ ਨੇ ਕਿਹਾ ਕਿ ਬੁਰਾੜੀ ਪਿੰਡ ਪਹੁੰਚ ਕੇ ਸਾਡੇ 'ਤੇ ਦੋਸ਼ ਲੱਗਣਗੇ ਕਿ ਸ਼ਾਹੀਨ ਬਾਗ ਵਾਂਗ ਇਥੇ ਵੀ ਉਹੋ ਹੀ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਮੁਸ਼ਕਿਲਾਂ ਸਮਝਣੀਆਂ ਹੋਣਗੀਆਂ ਤਾਂ ਹੀ ਕੋਈ ਗੱਲਬਾਤ ਹੋ ਸਕੇਗੀ |

ਕੈਪਟਨ ਤੇ ਖੱਟਰ ਵਿਚਾਲੇ ਸ਼ਬਦੀ ਜੰਗ ਜਾਰੀ

ਚੰਡੀਗੜ੍ਹ, 29 ਨਵੰਬਰ (ਰਾਮ ਸਿੰਘ ਬਰਾੜ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹਰਿਆਣਾ ਦੇ ਉਨ੍ਹਾਂ ਦੇ ਹਮਰੁਤਬਾ ਵਿਚਾਲੇ ਸ਼ਬਦੀ ਜੰਗ ਜਾਰੀ ਹੈ | ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸੂਬੇ ਦੀਆਂ ਦਿੱਲੀ ਨਾਲ ਲੱਗਦੀਆਂ ਸਰਹੱਦਾਂ 'ਤੇ ਦਿੱਲੀ ਜਾਣ ਲਈ ਰੋਸ ਧਰਨੇ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਕਾਰਨ ਸੂਬੇ 'ਚ ਕੋਰੋਨਾ ਵਾਇਰਸ ਦੀ ਸਥਿਤੀ ਜੇਕਰ ਹੋਰ ਵਿਗੜਦੀ ਹੈ ਤਾਂ ਇਸ ਲਈ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਉਣਗੇ | ਖੱਟਰ ਨੇ ਹਿਸਾਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਕਤ ਪ੍ਰਗਟਾਵਾ ਕੀਤਾ | ਉਧਰ ਕੈਪਟਨ ਨੇ ਖੱਟਰ ਵਲੋਂ ਫੋਨ ਨਾ ਉਠਾਉਣ 'ਤੇ ਕਿਹਾ ਕਿ ਆਪਣੇ ਹੀ ਸਰਕਾਰੀ ਰਜਿਸਟਰ ਦਾ ਪੰਨਾ ਦਿਖਾਉਣ ਨਾਲ ਖੱਟਰ ਦੇ ਝੂਠਾਂ 'ਤੇ ਪਰਦਾ ਨਹੀਂ ਪੈ ਸਕਦਾ ਤੇ ਜੇਕਰ ਉਹ ਸਚਮੁੱਚ ਹੀ ਸੰਪਰਕ ਸਾਧਣਾ ਚਾਹੁੰਦੇ ਸਨ ਤਾਂ ਉਹ ਮੇਰੇ ਮੋਬਾਈਲ ਫ਼ੋਨ 'ਤੇ ਕਾਲ ਕਰ ਸਕਦੇ ਸਨ | ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਆਪਣੇ ਕਿਸਾਨਾਂ ਤੋਂ ਮੂੰਹ ਫੇਰ ਸਕਦਾ ਹੈ ਤੇ ਇਥੋਂ ਤੱਕ ਕਿ ਸੰਕਟ ਦੀ ਇਸ ਘੜੀ 'ਚ ਉਨ੍ਹਾਂ ਨਾਲ ਖੜ੍ਹਨ ਦੀ ਬਜਾਏ ਉਨ੍ਹਾਂ ਨੂੰ ਖ਼ਾਲਿਸਤਾਨੀ ਕਹਿ ਸਕਦਾ ਹੈ, ਅਜਿਹਾ ਵਿਅਕਤੀ ਭਰੋਸੇ ਦੇ ਲਾਇਕ ਨਹੀਂ ਹੈ |

ਦਿੱਲੀ ਯੂ.ਪੀ.-ਗਾਜ਼ੀਪੁਰ ਬਾਰਡਰ 'ਤੇ ਕਿਸਾਨ ਡਟੇ ਪੁਲਿਸ ਵਲੋਂ ਸਖ਼ਤ ਪ੍ਰਬੰਧ

ਨਵੀਂ ਦਿੱਲੀ, 29 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ-ਯੂ.ਪੀ. ਗਾਜ਼ੀਪੁਰ ਬਾਰਡਰ 'ਤੇ ਕਿਸਾਨਾਂ ਤੇ ਪੁਲਿਸ ਵਿਚ ਪੂਰੀ ਤਰ੍ਹਾਂ ਤਣਾਅ ਬਣਿਆ ਹੋਇਆ ਹੈ | ਕਿਸਾਨ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰ ਰਹੇ ਹਨ ਅਤੇ ਉਨ੍ਹਾਂ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਵੀ ਕੀਤੀ ਹੈ | ਉਧਰ ਪੁਲਿਸ ਨੇ 3-4 ਪੜਾਅ ਦੇ ਬੈਰੀਕੇਡ ਲਗਾਏ ਹੋਏ ਹਨ | ਇਸ ਤੋਂ ਇਲਾਵਾ ਵਾਟਰ ਕੈਨਨ ਦੀਆਂ ਗੱਡੀਆਂ, ਐਾਬੂਲੈਂਸ, ਦੰਗਾ ਕੰਟਰੋਲ ਗੱਡੀਆਂ ਵੀ ਤਿਆਰ ਕੀਤੀਆਂ ਹੋਈਆਂ ਹਨ | ਇਸ ਬਾਰਡਰ 'ਤੇ ਯੂ.ਪੀ. ਪੁਲਿਸ, ਦਿੱਲੀ ਪੁਲਿਸ ਅਤੇ ਅਰਧ ਸੈਨਿਕ ਬਲ ਦੀਆਂ ਹੋਰ ਟੁਕੜੀਆਂ ਵੀ ਤਾਇਨਾਤ ਹਨ | ਪੁਲਿਸ ਨੇ ਬਾਰਡਰ 'ਤੇ ਪੂਰੀ ਤਰ੍ਹਾਂ ਘੇਰਾਬੰਦੀ ਕੀਤੀ ਹੋਈ ਹੈ | ਪੁਲਿਸ ਦੀ ਕੋਸ਼ਿਸ਼ ਹੈ ਕਿ ਕਿਸੇ ਵੀ ਕੀਮਤ 'ਤੇ ਕਿਸਾਨਾਂ ਨੂੰ ਦਿੱਲੀ ਵਿਚ ਦਾਖ਼ਲ ਨਾ ਹੋਣ ਦਿੱਤਾ ਜਾਵੇ | ਬਾਰਡਰ 'ਤੇ ਹੀ ਕਿਸਾਨਾਂ ਨੇ ਡੇਰੇ ਲਾ ਕੇ ਲੰਗਰ ਚਲਾਇਆ ਹੋਇਆ ਹੈ ਅਤੇ ਉਨ੍ਹਾਂ ਕੋਲ ਰਾਸ਼ਨ ਤੇ ਹਰ ਤਰ੍ਹਾਂ ਦਾ ਸਾਮਾਨ ਹੈ | ਸੜਕ ਦੇ ਦੂਰ ਤੱਕ ਕਿਸਾਨਾਂ ਦੇ ਟਰੈਕਟਰ ਹੀ ਨਜ਼ਰ ਆ ਰਹੇ ਹਨ | ਇਸ ਦੇ ਨਾਲ ਹੀ ਕਿਸਾਨ ਬੈਲ ਗੱਡੀਆਂ ਵੀ ਲੈ ਕੇ ਆਏ ਹਨ | ਇਨ੍ਹਾਂ ਕਿਸਾਨਾਂ ਦੇ ਆਗੂਆਂ ਦੀ ਪੰਜਾਬ ਦੇ ਕਿਸਾਨਾਂ ਨਾਲ ਲਗਾਤਾਰ ਗੱਲਬਾਤ ਫੋਨ ਰਾਹੀਂ ਹੋ ਰਹੀ ਹੈ ਅਤੇ ਜਦੋਂ ਵੀ ਕੋਈ ਫ਼ੈਸਲਾ ਹੁੰਦਾ ਹੈ ਉਸੇ ਹੀ ਸਮੇਂ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨਾ ਹੈ | ਬਾਰਡਰ 'ਤੇ ਕਿਸਾਨਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਹੈ, ਇਹ ਕਿਸਾਨ ਯੂ.ਪੀ. ਦੇ ਜ਼ਿਲਿ੍ਹਆਂ ਤੋਂ ਹਨ |

ਟਿਕਰੀ ਬਾਰਡਰ ਬਣਿਆ ਕਿਸਾਨ ਸੰਘਰਸ਼ ਦਾ ਵੱਡਾ ਕੇਂਦਰ

ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ, ਵਿਪਿਨ ਪਾਲੀਵਾਲ
ਟਿਕਰੀ ਬਾਰਡਰ, ਬਹਾਦਰਗੜ੍ਹ, 29 ਨਵੰਬਰ -ਕਿਸਾਨ ਸੰਘਰਸ਼ ਦਾ ਮੁੱਖ ਕੇਂਦਰ ਬਿੰਦੂ ਬਣਿਆ ਟਿੱਕਰੀ ਬਾਰਡਰ ਇਸ ਵੇਲੇ ਕੇਵਲ ਦਿੱਲੀ ਦੀ 'ਆਪ' ਸਰਕਾਰ ਲਈ ਹੀ ਨਹੀਂ ਬਲਕਿ ਕੇਂਦਰ ਸਰਕਾਰ ਲਈ ਹੁਣ ਤੱਕ ਦੀ ਸ਼ਾਇਦ ਸਭ ਤੋਂ ਵੱਡੀ ਸਿਰਦਰਦੀ ਬਣਦਾ ਜਾ ਰਿਹਾ ਹੈ | ਇਸ ਬਾਰਡਰ ਤੋਂ ਰੋਹਤਕ ਵਾਲੇ ਪਾਸੇ ਆਉਂਦੇ ਲਾਂਘੇ ਤੱਕ ਤਕਰੀਬਨ 10 ਤੋਂ 12 ਕਿਲੋਮੀਟਰ ਤੱਕ ਕਿਸਾਨਾਂ ਨੇ ਲੰਬੀਆਂ ਕਤਾਰਾਂ, ਜਿਨ੍ਹਾਂ 'ਚ ਰਵਾਇਤੀ ਸਾਧਨ ਟਰੈਕਟਰ-ਟਰਾਲੀਆਂ ਦੀ ਬਹੁਤਾਤ ਦਿਖਾਈ ਦੇ ਰਹੀ ਹੈ, ਨੇ ਇਸ ਬਾਰਡਰ ਤੋਂ ਦਿੱਲੀ ਨੂੰ ਪੂਰੀ ਤਰ੍ਹਾਂ ਸੀਲ ਕਰ ਕੇ ਰੱਖ ਦਿੱਤਾ ਹੈ | ਬਹਾਦਰਗੜ੍ਹ ਮੈਟਰੋ ਸਟੇਸ਼ਨ ਨਜ਼ਦੀਕ ਕਿਸਾਨਾਂ ਦਾ ਪ੍ਰਦਰਸ਼ਨ ਭਾਵੇਂ ਬੇਹੱਦ ਜੋਸ਼ੀਲਾ ਦਿਖਾਈ ਦੇ ਰਿਹਾ ਸੀ ਪਰ ਆਗੂਆਂ ਨੇ ਨੌਜਵਾਨ ਵਲੰਟੀਅਰਾਂ ਨੂੰ ਅਨੁਸ਼ਾਸਨ ਦਾ ਪਾਠ ਪੜ੍ਹਾਉਂਦਿਆਂ ਪੂਰੇ ਸੰਜਮ 'ਚ ਰੱਖੇ ਜਾਣ ਲਈ ਵਾਰ-ਵਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ | ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਗਟ ਸਿੰਘ ਜੋ ਮੰਚ ਦਾ ਸੰਚਾਲਨ ਵੀ ਕਰ ਰਹੇ ਸਨ, ਨੇ ਐਲਾਨ ਕੀਤਾ ਕਿ ਦਿੱਲੀ ਨੂੰ ਜਾਂਦੇ ਸਾਰੇ ਰਸਤੇ ਪੂਰੀ ਤਰ੍ਹਾਂ ਸੀਲ ਕੀਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ 1 ਦਸੰਬਰ ਨੂੰ ਗੱਲਬਾਤ ਦਾ ਸੱਦਾ ਕੇਂਦਰ ਸਰਕਾਰ ਵਲੋਂ ਅੱਜ ਮਿਲਿਆ ਹੈ, ਜਿਸ ਸਬੰਧੀ ਉੱਚ ਪੱਧਰੀ ਕਿਸਾਨ ਜਥੇਬੰਦੀਆਂ ਦੀ ਹਾਈ ਕਮਾਨ ਹੀ ਅੰਤਿਮ ਫ਼ੈਸਲਾ ਲਵੇਗੀ | ਟਿੱਕਰੀ ਬਾਰਡਰ ਬਹਾਦਰਗੜ੍ਹ 'ਤੇ ਕਿਸਾਨ ਆਗੂਆਂ ਦੀ ਕਮੇਟੀ ਗਠਿਤ ਕਰਨ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਬੂਟਾ ਸਿੰਘ ਸਿੱਧੂਪੁਰ ਪੰਜਾਬ ਪ੍ਰਧਾਨ, ਜਸਪਾਲ ਸਿੰਘ ਸਿੱਧੂਪੁਰ, ਕੁਲਵੰਤ ਸਿੰਘ ਮੋਲਵੀਵਾਲਾ, ਜਗਸੀਰ ਸਿੰਘ ਕਾਦੀਆ ਜਮਹੂਰੀਅਤ ਕਿਸਾਨ ਸਭਾ, ਮਿੱਠੂ ਸਿੰਘ ਤੇ ਪ੍ਰਸ਼ੋਤਮ ਸਿੰਘ ਮਾਨਸਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ 'ਤੇ ਆਧਾਰਿਤ ਉਪਰੋਕਤ ਕਮੇਟੀ ਟਿੱਕਰੀ ਬਾਰਡਰ 'ਤੇ ਪੈਦਾ ਹੋਣ ਵਾਲੇ ਹਰ ਹਾਲਾਤ 'ਤੇ ਤਿੱਰਛੀ ਨਜ਼ਰ ਰੱਖੇਗੀ | ਜ਼ਿਕਰਯੋਗ ਗੱਲ ਇਹ ਹੈ ਕਿ ਇਸ ਬਾਰਡਰ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨਾਂ ਦੀ ਗਿਣਤੀ ਤੇ ਦਬਦਬਾ ਵਧੇਰੇ ਮੰਨਿਆ ਜਾ ਰਿਹਾ ਹੈ | ਬਹਾਦਰਗੜ੍ਹ ਦੇ ਮੈਟਰੋ ਸਟੇਸ਼ਨ ਟਿੱਕਰੀ ਬਾਰਡਰ, ਜਿਥੇ ਕਿਸਾਨਾਂ ਨੂੰ ਰੋਕਿਆ ਗਿਆ ਹੈ, ਦੇ ਦੂਜੇ ਪਾਸੇ ਦਿੱਲੀ ਪੁਲਿਸ ਵੱਡੇ ਦਲ-ਬਲ ਨਾਲ ਤਾਇਨਾਤ ਹੈ |
ਕਿਸਾਨ ਜੰਤਰ-ਮੰਤਰ 'ਤੇ ਹੀ ਲਗਾਉਣਗੇ ਧਰਨਾ- ਉਗਰਾਹਾਂ
ਸੰਗਰੂਰ:- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਖ਼ਾਸ ਤੌਰ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਰਾੜੀ ਨਾਂਅ ਦੀ ਥਾਂ 'ਤੇ ਕਿਸਾਨਾਂ ਨੂੰ ਧਰਨਾ ਲਗਾਉਣ ਦੀ ਪੇਸ਼ਕਸ਼ ਨੂੰ ਉਹ ਨਾ ਮਨਜ਼ੂਰ ਕਰ ਚੁੱਕੇ ਹਨ | ਉਨ੍ਹਾਂ ਕਿਹਾ ਕਿ ਕਿਸਾਨ ਧਰਨਾ ਜੰਤਰ-ਮੰਤਰ 'ਤੇ ਹੀ ਲਗਾਉਣਗੇ, ਕਿਉਂਕਿ ਪਹਿਲਾਂ ਵੀ ਇਥੇ ਧਰਨੇ ਲੱਗਦੇ ਰਹੇ ਹਨ |
ਦਿੱਲੀ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਇਤਿਹਾਸਕ ਇਕੱਠ
ਸੰਗਰੂਰ:- ਕਿਸਾਨਾਂ ਨੂੰ ਮੁਫ਼ਤ ਦਵਾਈਆਂ ਵੰਡਣ ਦੀ ਸੇਵਾ ਨਿਭਾਅ ਰਹੇ ਦਿੱਲੀ ਵਾਸੀ ਗੁਰਮੀਤ ਸਿੰਘ, ਬੀਬੀ ਮਨਵੀਰ ਕੌਰ, ਮਧਰਵਨ ਸਿੰਘ ਨੇ ਦੱਸਿਆ ਕਿ ਅੰਨਾ ਹਜ਼ਾਰੇ ਦਾ ਅੰਦੋਲਨ ਹੁਣ ਤੱਕ ਦਾ ਵੱਡਾ ਅੰਦੋਲਨ ਮੰਨਿਆ ਜਾ ਰਿਹਾ ਸੀ ਪਰ ਮੌਜੂਦਾ ਕਿਸਾਨ ਅੰਦੋਲਨ ਨੇ ਤਾਂ ਸਾਰੇ ਰਿਕਾਰਡ ਹੀ ਤੋੜ ਕੇ ਰੱਖ ਦਿੱਤੇ ਹਨ | ਉਨ੍ਹਾਂ ਆਪਣੀ ਹੁਣ ਤੱਕ ਦੀ ਜ਼ਿੰਦਗੀ 'ਚ ਇਸ ਅੰਦੋਲਨ ਨੂੰ ਹੀ ਸਭ ਤੋਂ ਦਿੱਲੀ ਦਾ ਸਭ ਤੋਂ ਵੱਡਾ ਅੰਦੋਲਨ ਕਰਾਰ ਦਿੱਤਾ ਹੈ |
ਹਰਿਆਣਾ ਵਾਸੀਆਂ ਨੇ ਦਿਖਾਈ ਫ਼ਰਾਖ਼ਦਿਲੀ
ਸੰਗਰੂਰ:- ਹਰਿਆਣਾ ਵਾਸੀ ਮੁਕੇਸ਼ ਤੇ ਸ਼ਾਂਤਨੂੰ ਕਿਸਾਨ ਅੰਦੋਲਨ 'ਚ ਖੁੱਲੇ੍ਹ ਦਿਲ ਨਾਲ ਫਲਾਂ ਦੀ ਸੇਵਾ ਨਿਭਾਉਂਦੇ ਨਜ਼ਰ ਆਏ, ਜਦਕਿ ਸੰਗਰੂਰ ਦੇ ਪਿੰਡ ਚੰਗਾਲ ਦੇ ਵਾਸੀ ਬੂਟਾ ਸਿੰਘ ਅਨੁਸਾਰ ਅੱਜ ਜਦ ਉਹ ਹਰਿਆਣਾ ਦੇ ਪਿੰਡਾਂ 'ਚੋਂ ਦੁੱਧ ਮੁੱਲ ਲੈਣ ਗਏ ਤਾਂ ਦੋਧੀਆਂ ਨੇ ਵੀ ਪੈਸੇ ਲੈਣ ਤੋਂ ਇਨਕਾਰ ਕਰਦਿਆਂ ਹੋਰ ਸੇਵਾਵਾਂ ਦੇਣ ਦੀ ਵੀ ਪੇਸ਼ਕਸ਼ ਕੀਤੀ |
ਕਾਰ ਸੇਵਾ ਵਾਲੇ ਬਾਬੇ ਵੀ ਸੇਵਾ 'ਚ ਪੁੱਜੇ
ਸੰਗਰੂਰ:- ਕਿਸਾਨ ਅੰਦਲੋਨ 'ਚ ਕਾਰ ਸੇਵਾ ਵਾਲੇ ਬਾਬੇ ਵੀ ਲੰਗਰ ਦੀ ਸੇਵਾ ਨਿਭਾਉਣ ਤੋਂ ਪਿੱਛੇ ਨਹੀਂ ਰਹੇ | ਪੰਥ ਰਤਨ ਬਾਬਾ ਹਰਬੰਸ ਸਿੰਘ ਦੇ ਸੇਵਾਦਾਰ ਜਥੇਦਾਰ ਹਰਪ੍ਰੀਤ ਸਿੰਘ ਕੜੀ-ਚੌਲ ਤੇ ਪਰਸ਼ਾਦੇ ਵੱਡੀ ਗਿਣਤੀ 'ਚ ਵਰਤਾਉਂਦੇ ਨਜ਼ਰ ਆਏ | ਉਨ੍ਹਾਂ ਦੱਸਿਆ ਕਿ 70 ਹਜ਼ਾਰ ਪ੍ਰਸ਼ਾਦਾ ਤਿਆਰ ਕੀਤਾ ਹੈ ਤੇ ਭਲਕੇ ਪਾਣੀ ਦੀ ਸਪਲਾਈ ਵੀ ਨਿਭਾਈ ਜਾਵੇਗੀ |

ਪ੍ਰਧਾਨ ਮੰਤਰੀ ਨੇ ਖੇਤੀ ਕਾਨੂੰਨਾਂ ਦਾ ਫਿਰ ਪੱਖ ਪੂਰਿਆ

ਪ੍ਰਕਾਸ਼ ਪੁਰਬ ਦੀ ਦਿੱਤੀ ਵਧਾਈ-ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦਾ ਕੀਤਾ ਜ਼ਿਕਰ
— ਜਗਤਾਰ ਸਿੰਘ —

ਨਵੀਂ ਦਿੱਲੀ, 29 ਨਵੰਬਰ -ਆਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਨੂੰ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਭਰਮ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਨਵੇਂ ਖੇਤੀ ਕਾਨੂੰਨ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਹਨ ਅਤੇ ਇਨ੍ਹਾਂ ਖੇਤੀ ਕਾਨੂੰਨਾਂ ਨਾਲ ਕਿਸਾਨਾਂ ਨੂੰ ਕਾਨੂੰਨੀ ਕਾਰਵਾਈ ਕਰਨ ਦੀ ਤਾਕਤ ਮਿਲਦੀ ਹੈ | 'ਮਨ ਕੀ ਬਾਤ' ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਅਤੇ ਕੋਰੋਨਾ ਤੋਂ ਇਲਾਵਾ ਹੋਰਨਾਂ ਕਈ ਮੁੱਦਿਆਂ ਬਾਰੇ ਵਿਚਾਰ ਸਾਂਝੇ ਕੀਤੇ | ਮੋਦੀ ਨੇ ਕੁਝ ਕਿਸਾਨਾਂ ਦਾ ਉਦਾਹਰਨ ਅਤੇ ਇਨ੍ਹਾਂ ਕਾਨੂੰਨਾਂ ਦੇ ਫ਼ਾਇਦਿਆਂ ਦਾ ਜ਼ਿਕਰ ਕਰਦਿਆਂ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦਾ ਮਨ ਬਦਲਣ ਦੀ ਕੋਸ਼ਿਸ਼ ਵੀ ਕੀਤੀ | ਮੋਦੀ ਨੇ ਕਿਹਾ ਕਿ ਬੀਤੇ ਦਿਨੀਂ ਹੋਏ ਖੇਤੀ ਸੁਧਾਰਾਂ ਨੇ ਕਿਸਾਨਾਂ ਲਈ ਸੰਭਾਵਨਾਵਾਂ ਦੇ ਕਈ ਦਰਵਾਜ਼ੇ ਖੋਲ੍ਹੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਕਾਰਾਂ ਨੇ ਬਹੁਤ ਹੀ ਘੱਟ ਸਮੇਂ 'ਚ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਨੂੰ ਘੱਟ ਕਰਨਾ ਸ਼ੁਰੂ ਕਰ ਦਿੱਤਾ ਹੈ | ਮੋਦੀ ਨੇ ਇਹ ਵੀ ਕਿਹਾ ਕਿ ਕਾਫ਼ੀ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਭਾਰਤ ਦੀ ਸੰਸਦ ਨੇ ਖੇਤੀ ਸੁਧਾਰਾਂ ਨੂੰ ਕਾਨੂੰਨੀ ਸਰੂਪ ਦਿੱਤਾ | ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ 'ਚ ਕਿਸਾਨਾਂ ਨੂੰ ਕਾਫ਼ੀ ਤਾਕਤ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਇਕ ਹੋਰ ਵੱਡੀ ਗੱਲ ਹੈ ਕਿ ਇਸ ਕਾਨੂੰਨ 'ਚ ਵਿਵਸਥਾ ਕੀਤੀ ਗਈ ਹੈ ਕਿ ਖੇਤਰ ਦੇ ਐਸ.ਡੀ.ਐਮ. ਨੂੰ ਇਕ ਮਹੀਨੇ ਦੇ ਅੰਦਰ ਹੀ ਕਿਸਾਨ ਦੀ ਸ਼ਿਕਾਇਤ ਦਾ ਨਿਪਟਾਰਾ ਕਰਨਾ ਪਵੇਗਾ | ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਇਕ ਕਿਸਾਨ ਜਿਤੇਂਦਰ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਉਸ ਕਿਸਾਨ ਨੇ ਨਵੇਂ ਕਾਨੂੰਨਾਂ ਦਾ ਫ਼ਾਇਦਾ ਚੁੱਕਦਿਆਂ ਆਪਣਾ ਬਕਾਇਆ ਵਸੂਲ ਕੀਤਾ |
ਉਪਦੇਸ਼ਾਂ ਦਾ ਜ਼ਿਕਰ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 30 ਨਵੰਬਰ ਨੂੰ ਅਸੀਂ ਸਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਮਨਾਵਾਂਗੇ | ਉਨ੍ਹਾਂ ਕਿਹਾ ਕਿ ਪੂਰੀ ਦੁਨੀਆ 'ਚ ਗੁਰੂ ਨਾਨਕ ਦੇਵ ਜੀ ਦਾ ਪ੍ਰਭਾਵ ਸਪਸ਼ਟ ਰੂਪ 'ਚ ਨਜ਼ਰ ਆਉਂਦਾ ਹੈ ਅਤੇ ਦੇਸ਼ਾਂ-ਵਿਦੇਸ਼ਾਂ 'ਚ ਗੁਰੂ ਸਾਹਿਬ ਦੇ ਉਪਦੇਸ਼ ਸੁਣਾਈ ਦਿੰਦੇ ਹਨ | ਮੋਦੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਇਕ ਪੰਕਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੇਵਕ ਦਾ ਕੰਮ ਸੇਵਾ ਕਰਨਾ ਹੁੰਦਾ ਹੈ ਅਤੇ ਬੀਤੇ ਕੁਝ ਸਾਲਾਂ 'ਚ ਅਜਿਹੇ ਮੌਕੇ ਆਏ ਅਤੇ ਇਕ ਸੇਵਕ ਦੇ ਤੌਰ 'ਤੇ ਸਾਨੂੰ ਬਹੁਤ ਕੁਝ ਕਰਨ ਦਾ ਮੌਕਾ ਮਿਲਿਆ |

ਕਾਰ ਨੂੰ ਅੱਗ ਲੱਗਣ ਨਾਲ ਕਿਸਾਨ ਦੀ ਮੌਤ

ਦੇਰ ਰਾਤ ਇਕ ਕਾਰ 'ਚ ਅੱਗ ਲੱਗਣ ਨਾਲ ਇਕ ਕਿਸਾਨ ਦੀ ਮੌਤ ਹੋ ਗਈ | ਬਜ਼ੁਰਗ ਕਿਸਾਨ ਜਨਕ ਰਾਜ (65) ਸਵਿੱਫਟ ਕਾਰ 'ਚ ਸੌ ਰਿਹਾ ਸੀ, ਜੋ ਟਰੈਕਟਰ ਮਿਸਤਰੀ ਦਾ ਕੰਮ ਕਰਦਾ ਸੀ | ਅੰਦੋਲਨ 'ਚ ਕਿਸਾਨਾਂ ਦੇ ਨਾਲ ਸ਼ਾਮਿਲ ਬਜ਼ੁਰਗ ਕਿਸਾਨ ਪੰਜਾਬ ਦੇ ਬਰਨਾਲਾ ਦੇ ਧਨੌਲਾ ਪਿੰਡ ਦਾ ...

ਪੂਰੀ ਖ਼ਬਰ »

ਕਿਸਾਨ ਧਰਨੇ 'ਚ ਔਜਲਾ, ਵਡਾਲਾ ਸਮੇਤ ਹੋਰ ਸਿਆਸੀ ਆਗੂਆਂ ਦਾ ਵਿਰੋਧ

ਜਲੰਧਰ, 29 ਨਵੰਬਰ (ਜਸਪਾਲ ਸਿੰਘ)-ਦਿੱਲੀ ਦੇ ਸਿੰਘੂ ਬਾਰਡਰ 'ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਪੰਜਾਬ ਦੇ ਸਿਆਸੀ ਆਗੂਆਂ ਨੂੰ ਅੱਜ ਉਸ ਸਮੇਂ ਕਿਸਾਨਾਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਕਿਸਾਨ ਆਗੂਆਂ ਨਾਲ ਸਟੇਜ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX