ਐਮਾਂ ਮਾਂਗਟ, 29 ਨਵੰਬਰ (ਗੁਰਾਇਆ)-ਨਜ਼ਦੀਕੀ ਪਿੰਡ ਪੰਡੋਰੀ ਦੇ ਇਕ ਨੌਜਵਾਨ ਦੀ ਭੇਦ ਭਰੇ ਢੰਗ ਨਾਲ ਹੋਏ ਮੋਟਰਸਾਈਕਲ ਹਾਦਸੇ 'ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿ੍ਤਕ ਦੇ ਵੱਡੇ ਭਰਾ ਸਤੀਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰਾ ਛੋਟਾ ਭਰਾ ਕਰਨਵੀਰ ਸਿੰਘ (43) ਪੁੱਤਰ ਸਵ: ਚੌਧਰੀ ਮਲਕੀਤ ਸਿੰਘ ਨਿਵਾਸੀ ਪਿੰਡ ਪੰਡੋਰੀ ਜੋ ਕਿ ਬੀਤੇ ਦਿਨ-ਰਾਤ 8 ਕੁ ਵਜੇ ਘਰ ਤੋਂ ਕਸਬਾ ਐਮਾਂ ਮਾਂਗਟ ਤੋਂ ਆਪਣੇ ਡਿਸਕਵਰ ਮੋਟਰ ਸਾਈਕਲ ਨੰਬਰ ਪੀ ਬੀ 54 ਸੀ 0585 'ਤੇ ਸਵਾਰ ਹੋ ਕੇ ਦਵਾਈ ਲੈਣ ਗਿਆ ਸੀ ਕਿ ਪਿੰਡ ਵਾਪਸ ਆਉਂਦੇ ਸਮੇਂ ਪਿੰਡ ਦੇ ਕੋਲ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ | ਮਿ੍ਤਕ ਨੂੰ ਸੜਕ ਦੇ ਨਾਲ ਖੇਤ ਵਿਚ ਪਿੰਡ ਦੇ ਲੋਕਾਂ ਨੇ ਮੋਟਰਸਾਈਕਲ ਸਮੇਤ ਗੰਭੀਰ ਜ਼ਖਮੀ ਨੂੰ ਡਿੱਗਿਆ ਦੇਖਿਆ, ਜਿਸ ਨੂੰ ਤੁਰੰਤ ਮੁਕੇਰੀਆਂ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਕਰਨਵੀਰ ਸਿੰਘ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ | ਮਿ੍ਤਕ ਆਪਣੇ ਪਿੱਛੇ ਵਿਧਵਾ ਪਤਨੀ ਅਤੇ ਇਕ 16 ਸਾਲ ਦੇ ਲੜਕੇ ਨੂੰ ਛੱਡ ਗਿਆ | ਮਿ੍ਤਕ ਦੇ ਭਰਾ ਸਤੀਸ਼ ਕੁਮਾਰ ਨੇ ਸ਼ੱਕ ਜ਼ਾਹਿਰ ਕੀਤਾ ਕੇ ਜਿਸ ਤਰ੍ਹਾਂ ਨਾਲ ਮੋਟਰਸਾਈਕਲ ਅੱਗੇ ਤੋਂ ਭੱਜਿਆ ਹੋਇਆ ਹੈ ਤੇ ਮੇਰੇ ਭਰਾ ਦਾ ਮੂੰਹ ਬੁਰੀ ਤਰ੍ਹਾਂ ਜ਼ਖ਼ਮੀ ਤੇ ਸੱਜੀ ਬਾਂਹ 'ਤੇ ਨੀਲ ਪਿਆ ਹੋਇਆ ਸੀ, ਉਸ ਤੋਂ ਲੱਗਦਾ ਹੈ ਕਿ ਉਸ ਦੀ ਕਿਸੇ ਵਾਹਨ ਨਾਲ ਟੱਕਰ ਹੋਈ ਹੋਵੇਗੀ, ਜੋ ਮੌਕੇ ਤੋਂ ਫ਼ਰਾਰ ਹੋ ਗਿਆ | ਮਿ੍ਤਕ ਦਾ ਸੰਸਕਾਰ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ |
ਦਸੂਹਾ, 29 ਨਵੰਬਰ (ਭੁੱਲਰ)- ਅੱਜ ਦਸੂਹਾ ਵਿਖੇ ਇਕ ਸੜਕ ਹਾਦਸੇ ਦੌਰਾਨ 10 ਸਾਲਾ ਬੱਚੇ ਦੀ ਦਰਦਨਾਕ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਅਲੋਕ ਕੁਮਾਰ (10) ਪੁੱਤਰ ਰਾਮ ਨਿਵਾਸ ਵਾਸੀ ਯੂ. ਪੀ. ਜੋ ਕਿ ਪੈਦਲ ਸੜਕ ਪਾਰ ਕਰ ਰਿਹਾ ਸੀ ਕਿ ਅਚਾਨਕ ਅਣਪਛਾਤੀ ਕਾਰ ਨੇ ਉਸ ਨੂੰ ...
ਭੰਗਾਲਾ, 29 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)-ਗੁਰਦੁਆਰਾ ਸਰਬ ਧਰਮ ਪ੍ਰਕਾਸ਼ ਮੰਝਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਬਾਰੇ ਜਾਣਕਾਰੀ ਦਿੰਦੇ ਹੋਏ ਭਾਈ ਦਿਲਬਾਗ ਸਿੰਘ ਮੰਝਪੁਰ ਤੇ ਜਗਜੀਤ ਸਿੰਘ ਛੰਨੀ ਨੰਦ ਸਿੰਘ ਨੇ ...
ਹਰਿਆਣਾ, 29 ਨਵੰਬਰ (ਹਰਮੇਲ ਸਿੰਘ ਖੱਖ)-ਹਰਿਆਣਾ ਪੁਲਿਸ ਵਲੋਂ ਇੱਕ ਵਿਅਕਤੀ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਦਿੰਦੇ ਹੋਏ ਐੱਸ.ਆਈ ਅਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ 'ਚ ...
ਹੁਸ਼ਿਆਰਪੁਰ, 29 ਨਵੰਬਰ (ਬਲਜਿੰਦਰਪਾਲ ਸਿੰਘ)-ਲੜਕੀ ਦੇ ਨਾਲ ਕੁੱਟਮਾਰ ਤੇ ਗਲਤ ਵਿਵਹਾਰ ਕਰਨ ਦੇ ਦੋਸ਼ 'ਚ ਥਾਣਾ ਮੇਹਟੀਆਣਾ ਦੀ ਪੁਲਿਸ ਨੇ ਇੱਕ ਔਰਤ ਸਮੇਤ ਚਾਰ ਨੂੰ ਨਾਮਜ਼ਦ ਕਰਕੇ 8 ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਜਾਣਕਾਰੀ ਅਨੁਸਾਰ ਪਿੰਡ ਹਰਖੋਵਾਲ ਦੀ ਵਾਸੀ ...
ਚੌਲਾਂਗ, 29 ਨਵੰਬਰ (ਸੁਖਦੇਵ ਸਿੰਘ)-ਦੋਆਬਾ ਕਿਸਾਨ ਕਮੇਟੀ ਵਲੋਂ ਅਣਮਿਥੇ ਸਮੇਂ ਲਈ ਚੌਲਾਂਗ ਟੋਲ ਪਲਾਜ਼ਾ 'ਤੇ ਧਰਨਾ 56ਵੇਂ ਦਿਨ ਵੀ ਜਾਰੀ ਰਿਹਾ | ਦੁਆਬਾ ਕਿਸਾਨ ਕਮੇਟੀ ਦੇ ਅਹੁਦੇਦਾਰ ਪਿ੍ਤਪਾਲ ਸਿੰਘ ਹੁਸੈਨਪੁਰ, ਬਲਵੀਰ ਸਿੰਘ ਸੋਹੀਆਂ ਦੀ ਅਗਵਾਈ 'ਚ ਕੇਂਦਰ ਦੀ ...
ਗੜ੍ਹਸ਼ੰਕਰ, 29 ਨਵੰਬਰ (ਧਾਲੀਵਾਲ)-ਬਗਵਾਈਾ ਵਿਖੇ ਲੰਘੀ ਰਾਤ ਹਵੇਲੀ 'ਚ ਖੜ੍ਹੇ ਟਰੈਕਟਰ 'ਚੋਂ ਕੀਮਤੀ ਸਮਾਨ ਚੋਰੀ ਕੀਤੇ ਜਾਣ ਦੀ ਖ਼ਬਰ ਹੈ | ਗਗਨਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਬਗਵਾਈਾ ਨੇ ਦੱਸਿਆ ਕਿ ਲੰਘੀ ਰਾਤ ਹਵੇਲੀ ਵਿਚ ਮੇਰੇ ਦਾਦਾ ਹਰਭਜਨ ਸਿੰਘ ...
ਗੜ੍ਹਸ਼ੰਕਰ, 29 ਨਵੰਬਰ (ਧਾਲੀਵਾਲ)- ਕੁੱਲ ਹਿੰਦ ਕਿਸਾਨ ਸਭਾ ਵਲੋਂ ਗੜ੍ਹਸ਼ੰਕਰ ਵਿਖੇ ਰਿਲਾਇੰਸ ਮਾਲ ਵਿਖੇ 34ਵੇਂ ਦਿਨ ਧਰਨਾ ਦਿੱਤਾ ਗਿਆ ਜਿਸ ਦੌਰਾਨ ਪਰਮਜੀਤ ਸਿੰਘ ਭੱਜਲ, ਗੁਰਦਿਆਲ ਸਿੰਘ ਭਨੋਟ, ਰੋਕੀ ਮੋਇਲਾ ਨੇ ਪ੍ਰਧਾਨਗੀ ਕੀਤੀ | ਇਸ ਦੌਰਾਨ ਸੂਬਾਈ ਮੀਤ ...
ਟਾਂਡਾ ਉੜਮੁੜ, 29 ਨਵੰਬਰ (ਦੀਪਕ ਬਹਿਲ)-ਥਾਣਾ ਟਾਂਡਾ ਪੁਲਿਸ ਨੇ ਸ਼ਹਿਰ ਦੇ ਉੜਮੁੜ ਬਾਜ਼ਾਰ 'ਚ ਵੈਸਟਰਨ ਯੂਨੀਅਨ ਤੇ ਮਨੀ ਚੇਂਜਰ ਦਾ ਕੰਮ ਕਰਨ ਵਾਲੇ ਇੱਕ ਦੁਕਾਨਦਾਰ ਦੇ ਡਰਾਈਵਰ ਵਲੋਂ ਲੱਖਾਂ ਰੁਪਏ ਹੇਰਾਫੇਰੀ ਨਾਲ ਹੜੱਪਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ | ...
ਟਾਂਡਾ ਉੜਮੁੜ, 29 ਨਵੰਬਰ (ਦੀਪਕ ਬਹਿਲ)-ਬੀਤੇ ਦਿਨੀਂ ਆਰ.ਐੱਸ.ਐੱਸ. ਅਤੇ ਭਾਜਪਾ ਦੀ ਮੀਟਿੰਗ ਦੌਰਾਨ ਇਕ ਵਰਕਰ ਰਣਜੀਤ ਸਿੰਘ ਨੂੰ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਸੀ, ਜਿਸ ਨੂੰ ਸਰਕਾਰੀ ਹਸਪਤਾਲ ਟਾਂਡਾ ਵਿਖੇ ਦਾਖ਼ਲ ਕਰਵਾ ਦਿੱਤਾ ਗਿਆ ਸੀ | ਰਣਜੀਤ ਸਿੰਘ ਦਾ ...
ਦਸੂਹਾ, 29 ਨਵੰਬਰ (ਭੁੱਲਰ)-ਅੱਜ ਪਿੰਡ ਸਫਦਰਪੁਰ ਕੁਲੀਆਂ ਨਜ਼ਦੀਕ ਦਸੂਹਾ ਮਿਆਣੀ ਸੜਕ 'ਤੇ ਇਕ ਕਾਰ ਬੇਕਾਬੂ ਹੋ ਕੇ ਹਾਦਸਾਗ੍ਰਸਤ ਹੋ ਗਈ | ਸਿੱਟੇ ਵਜੋਂ 3 ਗੰਭੀਰ ਜ਼ਖ਼ਮੀ ਹੋ ਗਏ | ਇਸ ਸਬੰਧੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਸਰੂਪ ਸਿੰਘ, ਜੋਤੀ ਤੇ ਅਨਾਇਤ ਤਿੰਨੋਂ ਜਣੇ ...
ਹੁਸ਼ਿਆਰਪੁਰ, 29 ਨਵੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ 'ਚ 15 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰਜ਼ਾਂ ਦੀ ਗਿਣਤੀ 6935 ਤੇ ਕੁੱਲ ਮੌਤਾਂ ਦੀ ਗਿਣਤੀ 255 ਹੋ ਗਈ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਜਸਬੀਰ ...
ਲਖਵਿੰਦਰ ਸਿੰਘ ਧਾਲੀਵਾਲ 94176-76755 ਗੜ੍ਹਸ਼ੰਕਰ-ਗੜ੍ਹਸ਼ੰਕਰ ਤੋਂ 3 ਕਿਲੋਮੀਟਰ ਦੀ ਦੂਰੀ 'ਤੇ ਚੜ੍ਹਦੇ ਪਾਸੇ ਸ੍ਰੀ ਅਨੰਦਪੁਰ ਸਾਹਿਬ ਮਾਰਗ 'ਤੇ ਸਥਿਤ ਪਿੰਡ ਗੋਗੋਂ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਸਿਪਾਹੀ ਭਾਈ ਲੱਛਾ ਸਿੰਘ ਵਲੋਂ ਵਸਾਇਆ ਗਿਆ ਸੀ | ਪਿੰਡ ਦੇ ...
ਭੰਗਾਲਾ, 29 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)-ਭੰਗਾਲਾ ਪੁਲਿਸ ਵਲੋਂ ਇਕ ਕਾਰ ਸਵਾਰ ਪਰਿਵਾਰ ਨੂੰ ਰਸਤੇ 'ਚ ਘੇਰ ਕੇ ਉਨ੍ਹਾਂ ਦੀ ਕਾਰ ਦੀ ਤੋੜ-ਭੰਨ ਕਰਨ ਤੇ ਉਨ੍ਹਾਂ ਨੂੰ ਧਮਕੀਆਂ ਦੇਣ ਦੇ ਮਾਮਲੇ 'ਚ 5 ਅਣਪਛਾਤਿਆਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ...
ਦਸੂਹਾ, 29 ਨਵੰਬਰ (ਕੌਸ਼ਲ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਆਪਣੀ ਭਾਜਪਾ ਸਰਕਾਰ ਕੋਲੋਂ ਹਿੰਦੁਸਤਾਨ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਦੀ ਤਿੰਨ ਖੇਤੀ ਮਾਰੂ ਕਾਲੇ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਪੂਰੀ ਕਰਵਾਉਣ ਨਾ ਕਿ ਕਿਸਾਨ ਜਥੇਬੰਦੀਆਂ ਨੂੰ ਆਪਣਾ ...
ਹੁਸ਼ਿਆਰਪੁਰ, 29 ਨਵੰਬਰ (ਬਲਜਿੰਦਰਪਾਲ ਸਿੰਘ)-ਦਾਜ ਦੀ ਕਥਿਤ ਮੰਗ ਨੂੰ ਲੈ ਕੇ ਪਤਨੀ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਥਾਣਾ ਮਾਡਲ ਟਾਊਨ ਪੁਲਿਸ ਨੇ ਦੋਸ਼ੀ ਪਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਜਾਣਕਾਰੀ ਅਨੁਸਾਰ ਭਗਤ ਨਗਰ ਦੀ ਵਾਸੀ ਜਸਵੀਰ ਕੌਰ ਨੇ ...
ਹੁਸ਼ਿਆਰਪੁਰ, 29 ਨਵੰਬਰ (ਬਲਜਿੰਦਰਪਾਲ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 30 ਨਵੰਬਰ ਨੂੰ ਜ਼ਿਲੇ੍ਹ ਦੇ ਸਾਰੇ ਸੇਵਾ ਕੇਂਦਰ ਬੰਦ ਰਹਿਣਗੇ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੱਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ...
ਹੁਸ਼ਿਆਰਪੁਰ, 29 ਨਵੰਬਰ (ਨਰਿੰਦਰ ਸਿੰਘ ਬੱਡਲਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ 'ਚ ਗੁਰਦੁਆਰਾ ਸ੍ਰੀ ਬੋਹੜ ਸਾਹਿਬ ਪਿੰਡ ਬੱਡਲਾ ਤੋਂ ਸਜਾਇਆ ਗਿਆ | ਨਗਰ ਕੀਰਤਨ ਪਿੰਡ ਦੀ ...
ਹੁਸ਼ਿਆਰਪੁਰ, 29 ਨਵੰਬਰ (ਬਲਜਿੰਦਰਪਾਲ ਸਿੰਘ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ 30 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਲਾਚੋਵਾਲ ਟੋਲ ਪਲਾਜ਼ੇ 'ਤੇ ਰੋਸ ਧਰਨਾ 50ਵੇਂ ਦਿਨ ਵੀ ਜਾਰੀ ਰੱਖਿਆ ਗਿਆ | ਇਸ ਮੌਕੇ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ...
ਹੁਸ਼ਿਆਰਪੁਰ, 29 ਨਵੰਬਰ (ਬਲਜਿੰਦਰਪਾਲ ਸਿੰਘ)-ਖੇਤੀ ਕਾਨੂੰਨਾਂ ਸਬੰਧੀ ਕਿਸਾਨਾਂ ਵਲੋਂ ਸ਼ੁਰੂ ਕੀਤੇ ਸੰਘਰਸ਼ ਨੂੰ ਲੈ ਕੇ ਕੇਂਦਰ ਸਰਕਾਰ ਕਿਸਾਨਾਂ ਨਾਲ ਤੁਰੰਤ ਗੱਲਬਾਤ ਕਰਨ ਲਈ ਤਿਆਰ ਹੈ | ਇਹ ਪ੍ਰਗਟਾਵਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਅੱਜ ਇੱਥੇ ...
ਮੁਕੇਰੀਆਂ, 29 ਨਵੰਬਰ (ਰਾਮਗੜ੍ਹੀਆ)-ਕਿਸਾਨੀ ਸੰਘਰਸ਼ 'ਚ ਪੰਜਾਬ ਦੇ ਨੌਜਵਾਨਾਂ ਵਲੋਂ ਨਿਭਾਈ ਜਾ ਰਹੀ ਮੋਹਰੀ ਭੂਮਿਕਾ ਨੂੰ ਇਤਿਹਾਸ ਦੇ ਪੰਨਿਆਂ 'ਤੇ ਸੁਨਹਿਰੀ ਅੱਖਰਾਂ 'ਚ ਦਰਜ ਕੀਤਾ ਜਾਵੇਗਾ ਤੇ ਦਿੱਲੀ ਦੀ ਘੇਰਾਬੰਦੀ ਵੀ ਨੌਜਵਾਨਾਂ ਦੇ ਸਿਦਕ ਤੇ ਸਿਰੜ ਨਾਲ ਹੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX