ਬਟਾਲਾ, 29 ਨਵੰਬਰ (ਕਾਹਲੋਂ)-ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਬਟਾਲਾ ਦੇ ਹਿਰੂ ਗੇਟ ਸਾਹਮਣੇ ਪੁੱਡਾ ਵਲੋਂ ਵਿਕਸਤ ਕੀਤੀ ਕਮਰਸ਼ੀਅਲ ਸਾਈਟ ਦੀ ਵਿਸ਼ੇਸ਼ ਮੁਰੰਮਤ ਦੇ ਕੰਮ ਦਾ ਉਦਘਾਟਨ ਕੀਤਾ | ਇਸ ਮੌਕੇ ਉਨ੍ਹਾਂ ਨਾਲ ਮੁੱਖ ਪ੍ਰਸ਼ਾਸਕ ਅੰਮਿ੍ਤਸਰ ਡਿਵੈਲਪਮੈਂਟ ਅਥਾਰਟੀ ਮੈਡਮ ਪੱਲਵੀ (ਆਈ.ਏ.ਐਸ), ਐਸ.ਡੀ.ਐਮ. ਬਟਾਲਾ ਬਲਵਿੰਦਰ ਸਿੰਘ ਅਤੇ ਐਕਸੀਅਨ ਪੁੱਡਾ ਚਰਨਜੀਤ ਸਿੰਘ ਵੀ ਮੌਜੂਦ ਸਨ | ਇਸ ਕੰਮ ਦਾ ਉਦਘਾਟਨ ਕਰਨ ਮੌਕੇ ਕੈਬਨਿਟ ਮੰਤਰੀ ਸ: ਬਾਜਵਾ ਨੇ ਕਿਹਾ ਕਿ ਇਸ ਕੰਮ ਉੱਪਰ 25 ਲੱਖ ਰੁਪਏ ਖਰਚ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਇਸ ਕਮਰਸ਼ੀਅਲ ਮਾਰਕਿਟ ਵਿਚ ਸੜਕਾਂ ਅਤੇ ਪਾਰਕਿੰਗ ਬਣਾਈ ਜਾਵੇਗੀ ਤਾਂ ਜੋ ਇਥੇ ਖਰੀਦੋ-ਫਿਰੋਖਤ ਕਰਨ ਆਉਣ ਵਾਲੇ ਗਾਹਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ | ਇਸ ਤੋਂ ਪਹਿਲਾਂ ਇਸ ਕਮਰਸ਼ੀਅਲ ਮਾਰਕਿਟ ਨੂੰ ਬਿਜਲੀ ਦੇ ਕੁਨੈਕਸ਼ਨ ਦਿੱਤੇ ਜਾ ਚੁੱਕੇ ਹਨ | ਪੰਜਾਬ ਸਰਕਾਰ ਇਥੇ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾ ਕੇ ਦੇਵੇਗੀ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਟਾਲਾ ਸ਼ਹਿਰ ਵਿਚ ਵਿਕਾਸ ਕਾਰਜ ਅਰੰਭੇ ਗਏ ਸਨ, ਜਿਨ੍ਹਾਂ 'ਚੋਂ ਬਹੁਤ ਸਾਰੇ ਮੁਕੰਮਲ ਹੋ ਗਏ ਹਨ ਤੇ ਰਹਿੰਦਿਆਂ 'ਤੇ ਕੰਮ ਚੱਲ ਰਿਹਾ ਹੈ | ਇਸ ਮੌਕੇ ਅਸ਼ੋਕ ਲੂਥਰਾ, ਸੁਖਦੀਪ ਸਿੰਘ ਤੇਜਾ, ਗੌਤਮ ਸੇਠ ਗੁੱਡੂ, ਗੁਲਸ਼ਨ ਮਾਰਬਲ ਵਾਲੇ, ਐਸ.ਡੀ.ਓ. ਪੁੱਡਾ ਗੁਰਜੈਪਾਲ ਸਿੰਘ, ਐੱਸ.ਡੀ.ਓ. ਦਵਿੰਦਰ ਸੈਣੀ, ਜੇ.ਈ. ਮਨਜੀਤ ਸਿੰਘ, ਜੇ.ਈ. ਦਵਿੰਦਰ ਪਾਲ ਸਿੰਘ, ਜੇ.ਈ. ਪੰਕਜ, ਜੇ.ਈ. ਜਤਿੰਦਰ
ਸਿੰਘ, ਸੁਪਰਵਾਈਜ਼ਰ ਸਤਨਾਮ ਸਿੰਘ, ਰਮੇਸ਼ ਵਰਮਾ, ਯਸਪਾਲ ਚੌਹਾਨ, ਪਰਮਿੰਦਰ ਸਿੰਘ ਰਜਿੰਦਰਾ ਫਾਊਾਡਰੀ, ਹਰਨੇਕ ਸਿੰਘ ਨੇਕੀ, ਸੁੱਖ, ਰਾਜਾ ਗੁਰਬਖਸ਼ ਸਿੰਘ ਸਮੇਤ ਸ਼ਹਿਰ ਦੇ ਮੁਹਤਬਰ ਹਾਜ਼ਰ ਸਨ |
ਪਿੰਡ ਚੋਪੜਾ
ਤਿੱਬੜ, 29 ਨਵੰਬਰ (ਭੁਪਿੰਦਰ ਸਿੰਘ ਬੋਪਾਰਾਏ)- ਪਿੰਡ ਚੋਪੜਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸ਼ਰਧਾ ਪੂਰਵਕ ਮਨਾਉਂਦੇ ਹੋਏ ਨਗਰ ਕੀਰਤਨ ਸਜਾਇਆ ਗਿਆ, ਜਿਸ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ | ਨਗਰ ਕੀਰਤਨ ਪਿੰਡ ਦੇ ...
ਪਠਾਨਕੋਟ, 29 ਨਵੰਬਰ (ਆਸ਼ੀਸ਼ ਸ਼ਰਮਾ)-ਪਠਾਨਕੋਟ ਵਿਚ ਸਿਹਤ ਵਿਭਾਗ ਨੂੰ ਮਿਲੀਆਂ ਜਾਂਚ ਰਿਪੋਰਟਾਂ ਮੁਤਾਬਿਕ ਅੱਜ 44 ਨਵੇਂ ਕੇਸ ਕੋਰੋਨਾ ਦੇ ਸਾਹਮਣੇ ਆਏ ਹਨ | ਜਦੋਂ ਕਿ ਇਕ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ | ਇਸ ਦੀ ਪੁਸ਼ਟੀ ਸਿਵਲ ਹਸਪਤਾਲ ਪਠਾਨਕੋਟ ਦੇ ...
ਗੁਰਦਾਸਪੁਰ, 29 ਨਵੰਬਰ (ਪੰਕਜ ਸ਼ਰਮਾ)- ਦੁਕਾਨ ਦੇ ਝਗੜੇ ਨੂੰ ਲੈ ਕੇ ਦੋ ਭਰਾਵਾਂ ਵਿਚ ਹੋਏ ਝਗੜੇ ਵਿਚ ਇਕ ਭਰਾ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਖ਼ਮੀ ਅੰਕੁਸ਼ ਨਿਵਾਸੀ ਗੀਤਾ ਭਵਨ ਰੋਡ ਨੇ ਦੱਸਿਆ ਕਿ ਪਿੰਡ ਘੁੱਲੇ ਵਿਚ ਉਸ ਦੀ ...
ਗੁਰਦਾਸਪੁਰ, 29 ਨਵੰਬਰ (ਸੁਖਵੀਰ ਸਿੰਘ ਸੈਣੀ)-ਗੁਰਦਾਸਪੁਰ ਜ਼ਿਲ੍ਹੇ ਅੰਦਰ ਕੋਰੋਨਾ ਮਹਾਂਮਾਰੀ ਦੇ ਕੇਸਾਂ ਦੀ ਰਫਤਾਰ ਧੀਮੀ ਹੋਈ ਨਜ਼ਰ ਆ ਰਹੀ ਹੈ | ਅੱਜ ਜ਼ਿਲ੍ਹੇ ਅੰਦਰ 26 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ | ਇਸ ਸਬੰਧੀ ਗੱਲਬਾਤ ਕਰਦੇ ਹੋਏ ਸਿਵਲ ਸਰਜਨ ਡਾ: ...
ਦੀਨਾਨਗਰ, 29 ਨਵੰਬਰ (ਸ਼ਰਮਾ)-ਦੀਨਾਨਗਰ ਭੂਤ ਨਾਥ ਮੰਦਰ ਰੋਡ 'ਤੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਵਲੋਂ ਇਕ ਮਹਿਲਾ ਦੀਆਂ ਕੰਨਾਂ ਦੀਆਂ ਵਾਲੀਆਂ ਲਾਹ ਕੇ ਫਰਾਰ ਹੋਣ ਦੀ ਖਬਰ ਹੈ | ਇਸ ਸਬੰਧੀ ਤਾਰਾਗੜ੍ਹ ਮੋੜ ਦੀ ਨਿਵਾਸੀ ਉਮਾ ਕੰਗ ਨੇ ਦੱਸਿਆ ਕਿ ਉਹ ਭੂਤਨਾਥ ਮੰਦਰ ...
ਡੇਹਰੀਵਾਲ ਦਰੋਗਾ, 29 ਨਵੰਬਰ (ਹਰਦੀਪ ਸਿੰਘ ਸੰਧੂ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਠਿਆਲੀ ਜ਼ੋਨ ਵਲੋਂ ਅੱਡਾ ਡੇਹਰੀਵਾਲ ਦਰੋਗਾ ਵਿਚ ਮੋਦੀ ਸਰਕਾਰ ਦਾ ਪੁਤਲਾ ਸਾੜ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਸਬੰਧੀ ਨਾਅਰੇਬਾਜ਼ੀ ਕਰਦੇ ਹੋਏ ਕਿਸਾਨਾਂ ਨੇ ਦੱਸਿਆ ਕਿ ...
ਪਠਾਨਕੋਟ, 29 ਨਵੰਬਰ (ਸੰਧੂ)-ਉਤਰ ਖੇਤਰ ਸੰਸਕਿ੍ਤਿਕ ਕੇਂਦਰ ਪਟਿਆਲਾ (ਸੰਸਕ੍ਰਿਤਕ ਮੰਤਰਾਲੇ, ਭਾਰਤ ਸਰਕਾਰ) ਵਲੋਂ ਪ੍ਰੋਫੈਸਰ ਸੋਭਾਗਿਆ ਵਰਧਨ ਨਿਰਦੇਸ਼ਕ ਉਤਰ ਖੇਤਰ ਸੰਸਕ੍ਰਿਤਿਕ ਕੇਂਦਰ ਪਟਿਆਲਾ ਦੇ ਰਾਹੀਂ ਕਰਵਾਈ ਗਈ 15 ਰੋਜ਼ਾ ਮੁਫ਼ਤ ਕੱਥਕ ਵਰਕਸ਼ਾਪ ਦਾ ...
ਬਟਾਲਾ, 29 ਨਵੰਬਰ (ਕਾਹਲੋਂ)-ਅੱਜ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਅਕਾਲੀ ਵਰਕਰਾਂ ਵਲੋਂ ਮੰਗਲ ਸਿੰਘ ਦੀ ਅਗਵਾਈ 'ਚ ਭਗਵੰਤ ਸਿੰਘ ਸਿਆਲਕਾ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਬਣਾਉਣ ਉਪਰੰਤ ਵਧਾਈ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ...
ਭੈਣੀ ਮੀਆਂ ਖਾਂ, 29 ਨਵੰਬਰ (ਜਸਬੀਰ ਸਿੰਘ ਬਾਜਵਾ)-ਸਥਾਨਕ ਥਾਣਾ ਅਧੀਨ ਪੈਂਦੇ ਪਿੰਡ ਪਸਵਾਲ ਦੇ ਗ਼ਰੀਬ ਅਤੇ ਤਸ਼ੱਦਦ ਪੀੜਤ ਕਿਸਾਨ ਨੇ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਅੱਗੇ ਇਨਸਾਫ਼ ਲੈਣ ਦੀ ਗੁਹਾਰ ਲਾਈ ਹੈ | ਤਸ਼ੱਦਦ ਕਾਰਨ ਅਪਾਹਜ ਹੋਏ ਕਿਸਾਨ ਹਰਦੀਪ ਸਿੰਘ ...
ਬਟਾਲਾ, 29 ਨਵੰਬਰ (ਕਾਹਲੋਂ)-ਕੇਂਦਰ ਸਰਕਾਰ ਵਲੋਂ ਕਿਸਾਨ ਮਾਰੂ ਕਾਨੂੰਨ ਵਾਪਸ ਕਰਵਾਉਣ ਲਈ ਕਿਸਾਨਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਤਹਿਤ ਪੰਜਾਬ, ਹਰਿਆਣਾ, ਯੂ.ਪੀ., ਰਾਜਸਥਾਨ ਤੇ ਹੋਰ ਰਾਜਾਂ ਦੇ ਕਿਸਾਨ ਦਿੱਲੀ ਵੱਲ ਵਧ ਰਹੇ ਹਨ | ਬਾਬਾ ਅਮਰੀਕ ਸਿੰਘ ਕਾਰ ਸੇਵਾ ...
ਭੈਣੀ ਮੀਆਂ ਖਾਂ, 29 ਨਵੰਬਰ (ਜਸਬੀਰ ਸਿੰਘ ਬਾਜਵਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਵਜੋਂ ਇਕ ਵਾਰ ਫਿਰ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਸੇਵਾ ਦਾ ਮੌਕਾ ਦਿੱਤਾ ਗਿਆ ਹੈ | ਬੀਬੀ ਜਗੀਰ ਕੌਰ ਦਾ ਤੀਸਰੀ ਵਾਰ ਸ਼੍ਰੋਮਣੀ ਗੁਰਦੁਆਰਾ ...
ਤਲਵੰਡੀ ਰਾਮਾਂ, 29 ਨਵੰਬਰ (ਹਰਜਿੰਦਰ ਸਿੰਘ ਖਹਿਰਾ)-ਚੇਅਰਮੈਨ ਨਿਰਮਲ ਸਿੰਘ ਹਰਦੋਰਵਾਲ ਦੇ ਗ©ਹਿ ਵਿਖੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਆਮਦ 'ਤੇ ਪ©ਭਾਵਸ਼ਾਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ...
ਘੁਮਾਣ, 29 ਨਵੰਬਰ (ਬੰਮਰਾਹ)-ਘੁਮਾਣ ਵਿਖੇ ਇਕ ਸਮਾਗਮ ਦੌਰਾਨ ਹਲਕਾ ਸ੍ਰੀਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਬਲਾਕ ਸ੍ਰੀ ਹਰਗੋਬਿੰਦਪੁਰ ਤੇ ਬਲਾਕ ਕਾਦੀਆਂ ਦੀਆਂ ਪੰਚਾਇਤਾਂ ਨੂੰ 6 ਕਰੋੜ 2 ਲੱਖ ਦੀ ਰਾਸ਼ੀ ਦੇ ਚੈੱਕ ਵੰਡੇ ਗਏ | ਇਸ ਮੌਕੇ ...
ਬਟਾਲਾ, 29 ਨਵੰਬਰ (ਕਾਹਲੋਂ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਕਾਲੋਨੀ ਬਟਾਲਾ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਬਟਾਲਾ ਦੇ ਸਹਿਯੋਗ ਨਾਲ ਪਿ੍ੰ: ਬਲਵਿੰਦਰ ਕੌਰ ਤੇ ਪ੍ਰੀਸ਼ਦ ਦੇ ਡਾ. ਉੱਤਮ ਸਿੰਘ ਤੇ ਪ੍ਰਧਾਨ ਸੁਨੀਲ ਜਿੰਦਲ ਦੀ ਅਗਵਾਈ 'ਚ ਸਮਾਗਮ ...
ਫ਼ਤਹਿਗੜ੍ਹ ਚੂੜੀਆਂ, 29 ਨਵੰਬਰ (ਧਰਮਿੰਦਰ ਸਿੰਘ ਬਾਠ)- ਕਿਸਾਨਾਂ ਦੇ ਸੰਘਰਸ਼ਾਂ ਨੂੰ ਕੇਂਦਰ ਦੀ ਮੋਦੀ ਤੇ ਹਰਿਆਣਾ ਦੀ ਖੱਟਰ ਸਰਕਾਰ ਨੇ ਕੁਚਲਣ ਦੇ ਅਨੇਕਾਂ ਹੱਥਕੰਢੇ ਵਰਤੇ, ਪ੍ਰੰਤੂ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਕਿਸਾਨਾਂ ਦੇ ਹੱਕ ਵਿਚ ਫ਼ੈਸਲੇ ਲੈ ਕੇ ਪੂਰੇ ...
ਵਡਾਲਾ ਗ੍ਰੰਥੀਆਂ, 29 ਨਵੰਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਇਕ ਨਿੱਜੀ ਯੂ-ਟਿਊਬ ਚੈਨਲ ਵਲੋਂ ਪੰਚਾਇਤਾਂ ਦੀ ਕਵਰੇਜ ਕਰਨ ਦੇ ਬਦਲੇ ਮੋਟੀ ਫ਼ੀਸ ਵਸੂਲੇ ਜਾਣਾ ਬਹੁਤ ਹੀ ਮੰਦਭਾਗਾ ਹੈ | ਇਹ ਵਿਚਾਰ ਪੰਚ-ਸਰਪੰਚ ਯੂਨੀਅਨ ਹਲਕਾ ਬਟਾਲਾ ਦੇ ਪ੍ਰਧਾਨ ਅਵਤਾਰ ਸਿੰਘ ਚੀਮਾ ਨੇ ...
ਗੁਰਦਾਸਪੁਰ, 29 ਨਵੰਬਰ (ਭਾਗਦੀਪ ਸਿੰਘ ਗੋਰਾਇਆ)- ਬੀਤੀ ਦੇਰ ਰਾਤ ਸਥਾਨਕ ਸੰਗਲਪੁਰਾ ਰੋਡ 'ਤੇ ਪੈਂਦੀ ਦੁਕਾਨ ਦੇ ਜਿੰਦਰੇ ਤੋੜ ਕੇ ਚੋਰਾਂ ਵਲੋਂ ਚੋਰੀ ਕਰਨ ਦੀ ਖ਼ਬਰ ਹੈ | ਇਸ ਸਬੰਧੀ ਦੁਕਾਨ ਦੇ ਮਾਲਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਅਸੀਂ ...
ਪਠਾਨਕੋਟ, 29 ਨਵੰਬਰ (ਸੰਧੂ)-ਸਰਬੱਤ ਖ਼ਾਲਸਾ ਸੰਸਥਾ ਵਲੋਂ ਸੰਸਥਾ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਮੀਰਪੁਰੀ ਦੀ ਦੇਖਰੇਖ ਹੇਠ ਗੁਰਦੁਆਰਾ ਦਮਦਮਾ ਸਾਹਿਬ ਮੀਰਪੁਰ ਕਾਲੋਨੀ ਵਿਖੇ ਹਫ਼ਤਾਵਾਰੀ ਗੁਰਮਤਿ ਸਮਾਗਮ ਕੀਤਾ ਗਿਆ ਜਿਸ ਵਿਚ ਪੰਥ ਦੇ ਪ੍ਰਸਿੱਧ ...
ਡਮਟਾਲ, 29 ਨਵੰਬਰ (ਰਾਕੇਸ਼ ਕੁਮਾਰ)- ਕਾਂਗੜਾ ਦੇ ਐਸ.ਐਸ.ਪੀ. ਵਿਮੁਕਤ ਰੰਜਨ ਦੇ ਨਿਰਦੇਸ਼ ਅਨੁਸਾਰ ਨਸ਼ੇ ਦੇ ਤਸਕਰਾਂ ਨੰੂ ਫੜਨ ਲਈ ਪੁਲਿਸ ਵਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਤਹਿਤ ਅੱਜ ਡਮਟਾਲ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰਕੇ ...
ਕੋਟਲੀ ਸੂਰਤ ਮੱਲ੍ਹੀ, 29 ਨਵੰਬਰ (ਕੁਲਦੀਪ ਸਿੰਘ ਨਾਗਰਾ)- ਪੰਜਾਬ ਦੇ ਸਹਿਕਾਰਤਾ ਤੇ ਜ਼ੇਲ੍ਹ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਨੇ ਸਰਪੰਚ ਗੁਰਦੀਪ ਸਿੰਘ ਰਾਏਚੱਕ ਦੇ ਗ੍ਰਹਿ ਵਿਖੇ ਪਿੰਡ ਰਾਏਚੱਕ, ਢੇਸੀਆਂ, ਲੁਕਮਾਨੀਆਂ, ਮਲਕਪੁਰ, ਕੁਹਾਲੀ, ਮੰਮਣ, ਕੋਟਲੀ ਸੂਰਤ ...
ਗੁਰਦਾਸਪੁਰ, 29 ਨਵੰਬਰ (ਆਰਿਫ) -ਸੇਵਨਸੀਜ਼ ਇਮੀਗ੍ਰੇਸ਼ਨ ਗੁਰਦਾਸਪੁਰ ਯੂ.ਕੇ. ਦੇ ਧੜਾਧੜ ਵੀਜ਼ੇ ਲਵਾ ਕੇ ਪੜ੍ਹਾਈ ਲਈ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀਆਂ ਉਮੀਦਾਂ 'ਤੇ ਪੂਰੀ ਉਤਰ ਰਹੀ ਹੈ | ਇਸੇ ਤਹਿਤ ਸੇਵਨਸੀਜ਼ ਇਮੀਗ੍ਰੇਸ਼ਨ ਵਲੋਂ ਇਕ ਹੋਰ ਵਿਦਿਆਰਥਣ ...
ਪੁਰਾਣਾ ਸ਼ਾਲਾ, 29 ਨਵੰਬਰ (ਅਸ਼ੋਕ ਸ਼ਰਮਾ)-ਸ਼ਾਲਾ ਪੁਲਿਸ ਨੇ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਦੌਰਾਨ ਵਿਅਕਤੀ ਪਾਸੋਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਦੋਸ਼ੀ ਨੰੂ ਮੌਕੇ 'ਤੇ ਗਿ੍ਫ਼ਤਾਰ ਕੀਤੇ ਜਾਣ ਦੀ ਖ਼ਬਰ ਹੈ | ਥਾਣਾ ਮੁਖੀ ਇੰਸਪੈਕਟਰ ਸ਼ਾਮ ਲਾਲ ਨੇ ਦੱਸਿਆ ਕਿ ...
ਬਟਾਲਾ, 29 ਨਵੰਬਰ (ਕਾਹਲੋਂ)- ਨੌਜਵਾਨ ਆਗੂ ਡਿਪਟੀ ਵੋਹਰਾ ਨੇ ਕਿਹਾ ਕਿ ਅੱਜ ਜਿਸ ਤਰ੍ਹਾਂ ਪੰਜਾਬ ਕਿਸਾਨੀ ਮੁੱਦੇ ਨੂੰ ਲੈ ਕੇ ਗੰਭੀਰ ਸੰਕਟ ਦੇ ਦੌਰ 'ਚੋਂ ਗੁਜਰਦਿਆਂ ਫਿਰ ਵੀ ਲੋਕ ਇਕੱਠੇ ਹੋ ਕੇ ਇਸ ਮੁਹਿੰਮ ਵਿਚ ਸ਼ਾਮਿਲ ਹੋ ਰਹੇ ਹਨ | ਇਸ ਦੇ ਮੱਦੇਨਜ਼ਰ ਪੰਜਾਬ ...
ਗੁਰਦਾਸਪੁਰ, 29 ਨਵੰਬਰ (ਭਾਗਦੀਪ ਸਿੰਘ ਗੋਰਾਇਆ)-ਬੀਤੀ ਦੇਰ ਰਾਤ ਝੋਨੇ ਨਾਲ ਲੱਦਿਆ ਟਰੱਕ ਬੱਬਰੀ ਬਾਈਪਾਸ ਮੋੜ 'ਤੇ ਅਚਾਨਕ ਬੇਕਾਬੂ ਹੋ ਕੇ ਪਲਟ ਗਿਆ | ਇਸ ਸਬੰਧੀ ਟਰੱਕ ਡਰਾਈਵਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਟਰੱਕ ਨੰਬਰ ਪੀ.ਬੀ. 02ਬੀ.ਵੀ. 7165 ਉਪਰ ਝੋਨਾ ਲੱਦ ਕੇ ...
ਘਰੋਟਾ, 29 ਨਵੰਬਰ (ਸੰਜੀਵ ਗੁਪਤਾ)-ਆਮ ਆਦਮੀ ਪਾਰਟੀ ਵਲੋਂ ਬਲਾਕ ਪੱਧਰੀ ਯੂਥ ਕਾਨਫਰੰਸ ਰਾਮ ਲੀਲ੍ਹਾ ਮੈਦਾਨ ਘਰੋਟਾ ਵਿਖੇ ਕੀਤੀ ਗਈ, ਜਿਸ ਵਿਚ ਪੰਜਾਬ ਯੂਥ ਉਪ ਪ੍ਰਧਾਨ ਸ਼ੈਰੀ ਕਲਸੀ ਮੁੱਖ ਮਹਿਮਾਨ ਦੇ ਤੌਰ 'ਤੇ ਹਾਜ਼ਰ ਹੋਏ ਤੇ ਪ੍ਰਧਾਨਗੀ ਜ਼ਿਲ੍ਹਾ ਜਨਰਲ ਸਕੱਤਰ ...
ਗੁਰਦਾਸਪੁਰ, 29 ਨਵੰਬਰ (ਭਾਗਦੀਪ ਸਿੰਘ ਗੋਰਾਇਆ)-ਕਿਸਾਨ ਵਿਰੋਧੀ ਕਾਲੇ ਕਾਨੰੂਨਾਂ ਖ਼ਿਲਾਫ਼ ਕਿਸਾਨਾਂ ਵਲੋਂ ਦਿੱਤਾ ਜਾ ਰਿਹਾ ਰੇਲਵੇ ਸਟੇਸ਼ਨ 'ਤੇ ਧਰਨਾ ਅੱਜ 60ਵੇਂ ਦਿਨ ਵਿਚ ਸ਼ਾਮਿਲ ਹੋ ਗਿਆ | ਅੱਜ ਦੇ ਇਸ ਧਰਨੇ ਦੀ ਅਗਵਾਈ ਕਾ: ਅਮਰਜੀਤ ਸਿੰਘ ਸੈਣੀ ਵਲੋਂ ਕੀਤੀ ਗਈ | ...
ਧਾਰੀਵਾਲ, 29 ਨਵੰਬਰ (ਸਵਰਨ ਸਿੰਘ/ਰਮੇਸ਼ ਨੰਦਾ/ਜੇਮਸ ਨਾਹਰ)-ਪੁਲਿਸ ਥਾਣਾ ਧਾਰੀਵਾਲ ਨੇ ਛਾਪੇਮਾਰੀ ਕਰ ਕੇ ਨਾਜਾਇਜ਼ ਸ਼ਰਾਬ ਫੜ੍ਹੀ ਹੈ | ਇਸ ਸਬੰਧ ਵਿਚ ਐਸ. ਐੱਚ. ਓ. ਮਨਜੀਤ ਸਿੰਘ ਨੱਤ ਨੇ ਦੱਸਿਆ ਕਿ ਏ. ਐਸ. ਆਈ. ਰਾਜ ਮਸੀਹ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਕਰ ਰਹੇ ਸਨ ਕਿ ...
ਗੁਰਦਾਸਪੁਰ, 29 ਨਵੰਬਰ (ਭਾਗਦੀਪ ਸਿੰਘ ਗੋਰਾਇਆ)-ਸਥਾਨਕ ਥਾਣਾ ਸਿਟੀ ਵਿਖੇ ਨਬਾਲਗ ਲੜਕੀ ਨਾਲ ਘਰ ਆ ਕੇ ਅਸ਼ਲੀਲ ਹਰਕਤਾਂ ਕਰਨ ਤੇ ਜਬਰਦਸਤੀ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕਰਨ 'ਤੇ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਥਾਣਾ ਸਿਟੀ ਵਿਖੇ ਤਾਇਨਾਤ ਸਬ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX