ਲੁਧਿਆਣਾ, 29 ਨਵੰਬਰ (ਪੁਨੀਤ ਬਾਵਾ)- ਇੰਡੀਅਨ ਇੰਸਟੀਚਿਊਟ ਆਫ਼ ਮੈਨੇਜ਼ਮੈਂਟ (ਆਈ.ਆਈ.ਐਮ.) ਤੇ ਐਮ.ਬੀ.ਏ. ਕਾਲਜਾਂ ਵਿਚ ਦਾਖ਼ਲਾ ਲੈਣ ਦੇ ਲਈ ਕਾਮਨ ਅਡਮਿਸ਼ਨ ਟੈਸਟ (ਕੈਟ) ਦਾ ਟੈਸਟ ਅੱਜ ਸ਼ਹਿਰ ਦੇ ਸਤਨਾਮ ਇਨਫੋਸਿਸ ਕੰਪਿਊਟਰ ਲੈਬ ਵਿਖੇ ਹੋਇਆ | ਤਿੰਨ ਗੇੜਾਂ ਵਿਚ ਹੋਇਆ ਇਹ ਟੈਸਟ ਆਈ.ਆਈ.ਐੱਮ. ਇੰਦੌਰ ਵਲੋਂ ਲਿਆ ਜਾ ਰਿਹਾ ਹੈ | ਕੈਟ ਦਾ ਪੇਪਰ ਦੇਣ ਲਈ 650 ਪ੍ਰੀਖਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ | ਪਹਿਲਾ ਪੇਪਰ ਸਵੇਰੇ 8.30 ਵਜੇ ਤੋਂ 10.30 ਵਜੇ ਤੱਕ, ਦੂਸਰਾ ਪੇਪਰ ਦੁਪਹਿਰ 12.30 ਵਜੇ ਤੋਂ 2:30 ਵਜੇ ਤੱਕ ਅਤੇ ਤੀਸਰਾ ਪੇਪਰ 4:30 ਵਜੇ ਤੋਂ 6:30 ਵਜੇ ਤੱਕ ਹੋਇਆ | ਕੋਰੋਨਾ ਮਹਾਂਮਰੀ ਕਰਕੇ ਕੈਟ ਦੀ ਪ੍ਰੀਖਿਆ ਦੇ ਨਿਯਮਾਂ ਵਿਚ ਵੀ ਬਦਲਾਅ ਕੀਤਾ ਗਿਆ ਹੈ, ਪਹਿਲਾਂ ਕੈਟ ਦੇ ਦੋ ਗੇੜਾਂ ਵਿਚ ਪੇਪਰ ਹੁੰਦੇ ਸਨ, 3 ਘੰਟੇ ਦਾ ਇਕ ਪੇਪਰ ਤੇ 3 ਘੰਟੇ ਦਾ ਇਕ ਪੇਪਰ ਹੁੰਦਾ ਸੀ | ਪਰ ਹੁਣ 2-2 ਘੰਟੇ ਦੇ 3 ਪੇਪਰ ਲਏ ਜਾ ਰਹੇ ਹਨ | ਪ੍ਰੀਖਿਆ ਕੇਂਦਰ ਵਿਚ ਦਾਖ਼ਲ ਹੋਣ ਵਾਲੇ ਪ੍ਰੀਖਿਆਰਥੀਆਂ ਨੂੰ ਸਮਾਜਿਕ ਦੂਰੀ ਰੱਖਣ, ਮਾਸਕ ਪਾਉਣ ਤੇ ਹੱਥਾਂ ਨੂੰ ਸੈਨੀਟਾਈਜ਼ ਕਰਨ ਤੋਂ ਇਲਾਵਾ ਇਨਫ਼ਰਾਰੈਡ ਥਰਮਾਮੀਟਰ ਦੇ ਨਾਲ ਤਾਪਮਾਨ ਦੀ ਜਾਂਚ ਕੀਤੀ ਗਈ | ਪ੍ਰੀਖਿਆ ਕੇਂਦਰਾਂ ਨੂੰ ਪ੍ਰਬੰਧਕਾਂ ਵਲੋਂ ਪਹਿਲਾਂ ਹੀ ਸੈਨੇਟਾਈਜ਼ ਕਰ ਦਿੱਤਾ ਗਿਆ ਸੀ ਅਤੇ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਨੇ ਦੱਸਿਆ ਕਿ ਪ੍ਰੀਖਿਆ ਕੇਂਦਰ ਦੇ ਅੰਦਰ ਉਨ੍ਹਾਂ ਨੂੰ ਸਮਾਜਿਕ ਦੂਰੀ ਨਾਲ ਬਿਠਾਇਆ ਗਿਆ ਸੀ | ਕੋਰੋਨਾ ਮਹਾਂਮਾਰੀ ਕਰਕੇ ਪ੍ਰੀਖਿਆਰਥੀਆਂ ਨੂੰ ਗਲਬਜ਼ ਤੇ ਮਾਸਕ ਦਿੱਤੇ ਗਏ |
ਲੁਧਿਆਣਾ, 29 ਨਵੰਬਰ (ਪੁਨੀਤ ਬਾਵਾ)- ਐਲੀਮੈਂਟਰੀ ਟੀਚਰ ਟੇ੍ਰਨਿੰਗ (ਈ.ਟੀ.ਟੀ.) ਦਾ ਸ਼ਹਿਰ ਵਿਚ ਬਣੇ 11 ਸੈਂਟਰਾਂ ਵਿਚ ਟੈਸਟ ਲਿਆ ਗਿਆ | ਲੁਧਿਆਣਾ ਦੇ 11 ਸੈਂਟਰਾਂ ਵਿਚ ਪ੍ਰੀਖਿਆ ਦੇਣ ਨਈ 3629 ਪ੍ਰੀਖਿਆਰਥੀਆਂ ਨੇ ਫ਼ਾਰਮ ਭਰੇ ਸਨ, ਪਰ ਇਹਨਾਂ ਵਿਚੋਂ 3238 ਪ੍ਰੀਖਿਆ ਪੇਪਰ ...
ਲੁਧਿਆਣਾ, 29 ਨਵੰਬਰ (ਪੁਨੀਤ ਬਾਵਾ)- ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ਼ ਦੇਸ਼ ਭਰ ਦੇ ਕਿਸਾਨਾ ਵਲੋਂ ਦਿੱਲੀ ਵੱਲ ਕੂਚ ਕਰਕੇ ਆਪਣੇ ਰੋਸ ਪ੍ਰਗਟਾਇਆ ਜਾ ਰਿਹਾ ਹੈ, ਜਿੱਥੇ ਪੰਜਾਬ ਦੇ ਕਿਸਾਨ ਤੇ ਕਿਸਾਨ ਜਥੇਬੰਦੀਆਂ ਦਿੱਲੀ ਨੂੰ ਜਾਂਦੇ ਰਾਸਤੇ ਘੇਰ ...
ਲੁਧਿਆਣਾ, 29 ਨਵੰਬਰ (ਸਲੇਮਪੁਰੀ)- ਅੱਜ ਲੁਧਿਆਣਾ ਵਿਖੇ ਸੀ.ਪੀ.ਐੱਫ. ਕਰਮਚਾਰੀ ਯੂਨੀਅਨ ਪੰਜਾਬ ਅਤੇ ਪੀ.ਪੀ.ਐੱਫ. ਦੇ ਸਟੇਟ ਕਮੇਟੀ ਦੇ ਮੈਂਬਰਾਂ ਦੀ ਪੁਰਾਣੀ ਪੈਨਸ਼ਨ ਬਹਾਲੀ ਲਈ ਸਾਂਝੇ ਰੂਪ ਵਿੱਚ ਲੜਨ ਲਈ ਮੀਟਿੰਗ ਹੋਈ, ਜਿਸ ਵਿਚ ਸੂਬਾ ਪ੍ਰਧਾਨ ਸੁਖਜੀਤ ਸਿੰਘ ...
ਲੁਧਿਆਣਾ, 29 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਥਾਣਾ ਡਿਵੀਜ਼ਨ ਨੰਬਰ ਅੱਠ ਦੇ ਘੇਰੇ ਅੰਦਰ ਪੈਂਦੇ ਮੈਰੀਟੋਰੀਅਸ ਸਕੂਲ ਵਿਚ ਭੈਣ ਦੀ ਥਾਂ ਤੇ ਪੇਪਰ ਦੇਣ ਆਈ ਲੜਕੀ ਤੇ ਉਸਦੀ ਭੈਣ ਖ਼ਿਲਾਫ਼ ਪੁਲਿਸ ਨੇ ਵੱਖ ਵੱਖ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਜਾਂਚ ਕਰ ਰਹੇ ...
ਲੁਧਿਆਣਾ, 29 ਨਵੰਬਰ (ਪੁਨੀਤ ਬਾਵਾ)-ਦਿੱਲੀ-ਲੁਧਿਆਣਾ ਟਰਾਂਸਪੋਰਟ ਦੇ ਮਾਲਕ ਤੇ ਲੁਧਿਆਣਾ ਗੁਡਜ਼ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਗੁਰਜੀਤ ਸਿੰਘ ਦਾ ਅੱਜ ਅਚਾਨਕ ਦਿਹਾਂਤ ਹੋ ਗਿਆ, ਜਿੰਨ੍ਹਾਂ ਦਾ ਮਾਡਲ ਟਾਊਨ ਐਕਸਟੈਨਸ਼ਨ ਦੇ ...
ਲੁਧਿਆਣਾ, 29 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਜਾਇਦਾਦ ਦੇ ਮਾਮਲੇ ਵਿਚ ਲੱਖਾਂ ਦੀ ਠੱਗੀ ਕਰਨ ਦੇ ਦੋਸ਼ਾਂ 'ਚ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਗੋਰੀ ਨਾਰੰਗ ਨੇ ...
ਲੁਧਿਆਣਾ, 29 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਦੁੱਗਰੀ ਇਲਾਕੇ ਵਿਚ ਸ਼ੱਕੀ ਹਾਲਾਤਾਂ ਵਿਚ ਲਾਪਤਾ ਹੋਈ ਲੜਕੀ ਦੇ ਮਾਮਲੇ ਵਿਚ ਪੁਲਿਸ ਨੇ ਨੌਜਵਾਨ ਸਮੇਤ ਦੋ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਲੜਕੀ ਦੇ ਭਰਾ ਪਰਮਿੰਦਰ ਸਿੰਘ ਨਿਵਾਸੀ ...
ਲੁਧਿਆਣਾ, 29 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸਰਕਾਰੀ ਰਿਕਾਰਡ 'ਚ ਹੇਰਾ-ਫੇਰੀ ਕਰਨ ਦੇ ਦੋਸ਼ ਤਹਿਤ ਨਾਮਜ਼ਦ ਪਟਵਾਰੀ ਦੀ ਅਗਾਊਾ ਜ਼ਮਾਨਤ ਦੀ ਅਰਜ਼ੀ ਅਦਾਲਤ ਵਲੋਂ ਰੱਦ ਕਰ ਦਿੱਤੀ ਗਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼ਿਕਾਇਤਕਰਤਾ ਪ੍ਰੋਫੈਸਰ ਮਨਜੀਤ ਸਿੰਘ ...
ਲੁਧਿਆਣਾ, 29 ਨਵੰਬਰ (ਕਵਿਤਾ ਖੁੱਲਰ)- ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ 30 ਨਵੰਬਰ ਨੂੰ ਕਰਾਇਆ ਜਾ ਰਿਹਾ ਹੈ | ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ...
ਲੁਧਿਆਣਾ, 29 ਨਵੰਬਰ (ਸਲੇਮਪੁਰੀ)- ਸ਼ਹਿਰ ਦੇ ਹੋਰਨਾਂ ਹਸਪਤਾਲਾਂ ਦੀ ਤਰ੍ਹਾਂ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਵਿਚ ਵੀ ਹਸਪਤਾਲ ਦੀ ਪ੍ਰਬੰਧਕ ਕਮੇਟੀ ਵਲੋਂ ਕਮੇਟੀ ਦੇ ਪ੍ਰਬੰਧ ਨਿਰਦੇਸ਼ਕ ਜੈ ਸਿੰਘ ਸੰਧੂ ਦੀ ਅਗਵਾਈ ਹੇਠ ਸੰਸਾਰ ਗੁਣਵੱਤਾ ਹਫਤਾ ਮਨਾਇਆ ਗਿਆ | ਇਸ ...
ਫੁੱਲਾਂਵਾਲ, 29 ਨਵੰਬਰ (ਮਨਜੀਤ ਸਿੰਘ ਦੁੱਗਰੀ)- ਸਰਕਾਰ ਵਲੋਂ ਕੋਰੋਨਾ ਕਾਲ ਦੇ ਚਲਦਿਆਂ ਆਮ ਲੋਕਾਂ ਨੂੰ ਰਾਹਤ ਦਿੰਦਿਆਂ ਅਧਾਰ ਕਾਰਡ ਤੇ ਪ੍ਰਤੀ ਜੀਅ 25 ਕਿਲੋ ਕਣਕ ਤੇ ਪ੍ਰਤੀ ਪਰਿਵਾਰ 5 ਕਿਲੋ ਕਾਲੇ ਛੋਲਿਆਂ ਦੀ ਵੰਡ ਕਰਨ ਸਮੇਂ ਭਾਈ ਹਿੰਮਤ ਸਿੰਘ ਨਗਰ ਦੇ ਡੀਪੂ ...
ਡਾਬਾ/ਲੁਹਾਰਾ, 29 ਨਵੰਬਰ (ਕੁਲਵੰਤ ਸਿੰਘ ਸੱਪਲ)- ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ ਇਕ ਔਰਤ ਵੱਲੋਂ ਲਗਾਏ ਗਏ ਦੋਸ਼ਾਂ ਖਿਲਾਫ ਭੜਕੇ ਪਾਰਟੀ ਦੇ ਜੂਝਾਰੂ ਵਰਕਰਾਂ ਦੀ ਇਕ ਅਹਿਮ ਇਕੱਤਰਤਾ ਵਿਧਾਨ ਸਭਾ ਹਲਕਾ ਦੱਖਣੀ ਦੇ ਇਲਾਕਾ ...
ਆਲਮਗੀਰ, 29 ਨਵੰਬਰ (ਜਰਨੈਲ ਸਿੰਘ ਪੱਟੀ)- ਵਿਧਾਨ ਸਭਾ ਹਲਕਾ ਦੱਖਣੀ ਤੋਂ ਸ਼ਿਵ ਸੈਨਾ ਦੇ ਪ੍ਰਧਾਨ ਪਿ੍ੰਸ ਜੈਨ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਸੀਨੀਅਰ ਆਗੂ ਬਿੱਕਰ ਸਿੰਘ ਨੱਤ ਦੀ ਪ੍ਰੇਰਨਾ ਤੇ ਅਗਵਾਈ ਸਦਕਾ ਸ਼੍ਰੋਮਣੀ ਅਕਾਲੀ ਦਲ ...
ਫੁੱਲਾਂਵਾਲ, 29 ਨਵੰਬਰ (ਮਨਜੀਤ ਸਿੰਘ ਦੁੱਗਰੀ)-ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਅੱਜ ਸ਼ਿਆਮਾ ਪ੍ਰਸ਼ਾਦ ਮੁਕਰਜੀ ਧਾਂਦਰਾ ਕਲੱਸਟਰ ਅਧੀਨ ਆਉਂਦੇ 22 ਪਿੰਡਾਂ ਜਿਨ੍ਹਾਂ ਵਿਚ ਇਸ ਸਕੀਮ ਅਧੀਨ ਸ਼ਹਿਰ ਵਰਗੀਆਂ ਸਹੂਲਤਾਂ ਦੇਣ ਲਈ ਵਿਕਾਸ ਕਾਰਜ ਕੀਤੇ ...
ਲੁਧਿਆਣਾ, 29 ਨਵੰਬਰ (ਅਮਰੀਕ ਸਿੰਘ ਬੱਤਰਾ)- ਨਗਰ ਨਿਗਮ ਵਾਰਡ 66 ਅਧੀਨ ਪੈਂਦੀ ਪੌਸ਼ ਕਲੋਨੀ ਗੁਰਦੇਵ ਨਗਰ ਵਿਚ ਪਿਛਲੇ ਕੁਝ ਦਿਨਾਂ ਤੋਂ ਸੀਵਰੇਜ਼ ਜਾਮ ਦੀ ਮਿਲ ਰਹੀ ਸ਼ਿਕਾਇਤ ਦੂਰ ਕਰਨ ਲਈ ਓ ਐਾਡ ਐਮ ਸੈਲ ਵਲੋਂ ਜੈਟਿੰਗ ਮਸ਼ੀਨ ਰਾਹੀਂ ਸੀਵਰੇਜ਼ ਲਾਈਨ ਦੀ ਸਫਾਈ ਦਾ ...
ਲੁਧਿਆਣਾ, 29 ਨਵੰਬਰ (ਕਵਿਤਾ ਖੁੱਲਰ/ਪਰਮਿੰਦਰ ਸਿੰਘ ਆਹੂਜਾ)- ਨਗਰ ਨਿਗਮ ਕੌਾਸਲਰ ਹਰਕਰਨਦੀਪ ਸਿੰਘ ਵੈਦ ਵਲੋਂ ਸਥਾਨਕ ਵਾਰਡ ਨੰਬਰ 44 ਅਧੀਨ ਫੇਸ-1 ਦੁੱਗਰੀ ਵਿਖੇ ਨਵੇਂ ਟਿਊਬਵੈਲ ਦਾ ਉਦਘਾਟਨ ਕੀਤਾ ਗਿਆ | ਕੌਾਸਲਰ ਵੈਦ ਨੇ ਦੱਸਿਆ ਕਿ ਪਾਰਕ ਵਿਚ ਲੱਗਾ ਟਿਊਬਵੈੱਲ ਜੋ ...
ਲੁਧਿਆਣਾ, 29 ਨਵੰਬਰ (ਸਲੇਮਪੁਰੀ)- ਪੰਜਾਬ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਲੁਧਿਆਣਾ ਵਿਚ ਹਰ ਰੋਜ ਵੱਡੀ ਗਿਣਤੀ ਵਿਚ ਪ੍ਰਭਾਵਿਤ ਮਰੀਜ਼ਾਂ ਦਾ ਸਾਹਮਣੇ ਆਉਣਾ ਲਗਾਤਾਰ ਜਾਰੀ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦਾ ਕਹਿਰ ਰੁਕਣ ਦੀ ਬਜਾਏ ...
ਮੁੱਲਾਂਪੁਰ-ਦਾਖਾ, 29 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਵਾਤਾਵਰਨ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ...
ਲੁਧਿਆਣਾ, 29 ਨਵੰਬਰ (ਕਵਿਤਾ ਖੁੱਲਰ)- ਪੰਜਾਬ ਯੁਵਾ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਵਲੋਂ ਸਤਲੁਜ ਕਿ੍ਕਟ ਲੀਗ ਦੀ ਸੀਰੀਜ਼ ਵਿਚ ਸ਼ਿਰਕਤ ਕਰਦਿਆਂ ਮੈਨ ਆਫ ਸੀਰੀਜ਼ ਨੂੰ ਸਪੋਰਟਸ ਕਿੱਟ ਦੇ ਕੇ ਨਿਵਾਜਿਆ | ਇਸ ਮੌਕੇ ਮੀਡੀਆ ਨਾਲ ਗੱਲਬਾਤ ...
ਪੱਖੋਵਾਲ/ਸਰਾਭਾ, 29 ਨਵੰਬਰ (ਕਿਰਨਜੀਤ ਕੌਰ ਗਰੇਵਾਲ)- ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ 26 ਨਵੰਬਰ ਤੋਂ ਦਿੱਲੀ ਵਿਖੇ ਚੱਲ ਰਹੇ ਸੰਘਰਸ਼ 'ਚ ਹਿੱੱਸਾ ਪਾ ਰਹੇ ਕਿਸਾਨਾਂ ਲਈ ਲੰਗਰ ਵਾਸਤੇ ਰਾਸ਼ਨ, ਦੁੱੱਧ, ਦਾਲਾਂ, ਕੰਬਲ ਆਦਿ ...
ਲੁਧਿਆਣਾ, 29 ਨਵੰਬਰ (ਪੁਨੀਤ ਬਾਵਾ)- ਕਨਫ਼ੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀਜ਼ (ਸੀ.ਆਈ.ਆਈ.) ਦੇ ਉਤਰ ਭਾਰਤ ਦੇ ਖੇਤਰੀ ਚੇਅਰਮੈਨ ਨਿਖਿਲ ਸਾਹਨੀ ਨੇ ਕਿਹਾ ਕਿ ਦੇਸ਼ ਵਿਚ ਕੋਰੋਨਾ ਦੀ ਅਗਲੀ ਲਹਿਰ ਜ਼ੋਰ ਫੜ੍ਹਨ ਲੱਗ ਪਈ ਹੈ, ਇਸ ਲਈ ਸਨਅਤਕਾਰਾਂ ਨੂੰ ਕੋਰੋਨਾ ਮਹਾਂਮਾਰੀ ...
ਲੁਧਿਆਣਾ, 29 ਨਵੰਬਰ (ਅਮਰੀਕ ਸਿੰਘ ਬੱਤਰਾ)- ਸਨਿਚਰਵਾਰ ਰਾਤ ਨੂੰ ਡਾਬਾ ਇਲਾਕੇ ਵਿਚ ਇਕ ਕਬਾੜ ਦੇ ਗੁਦਾਮ ਵਿਚ ਅੱਗ ਲੱਗ ਜਾਣ ਕਾਰਨ ਹਫੜਾ ਦਫੜੀ ਮੱਚ ਗਈ ਕਿਉਂਕਿ ਗੁਦਾਮ ਸੰਘਣੀ ਅਬਾਦੀ ਵਿਚ ਅਤੇ ਅੱਗ ਆਸ-ਪਾਸ ਫੈਲਣ ਦਾ ਖਤਰਾ ਸੀ, ਮੁਹੱਲਾ ਨਿਵਾਸੀਆਂ ਦਾ ਕਹਿਣਾ ਸੀ ...
ਨਗਰ ਕੀਰਤਨ ਦਾ ਸਵਾਗਤ ਕਰਨ ਸਮੇਂ ਭਾਜਪਾ ਦੀ ਸੁੂਬਾ ਕਾਰਜਕਾਰਨੀ ਦੇ ਮੈਂਬਰ ਐਡਵੋਕੇਟ ਬਿਕਰਮ ਸਿੰਘ ਸਿੱਧੂ, ਮੰਡਲ ਪ੍ਰਧਾਨ ਅਗਰ ਨਗਰ ਸੰਜੀਵ ਸ਼ੇਰੂ ਸਚਦੇਵਾ ਤੇ ਹੋਰ | ਅਜੀਤ ਤਸਵੀਰ ਲੁਧਿਆਣਾ, 29 ਨਵੰਬਰ (ਕਵਿਤਾ ਖੁੱਲਰ/ਪੁਨੀਤ ਬਾਵਾ)- ਭਾਰਤੀ ਜਨਤਾ ਪਾਰਟੀ ਅਗਰ ...
ਲੁਧਿਆਣਾ, 29 ਨਵੰਬਰ (ਪੁਨੀਤ ਬਾਵਾ)- ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਹਿਕ ਸਿਮਰਜੀਤ ਸਿੰਘ ਬੈਂਸ ਨੇ ਕਿਸਾਨਾਂ ਦੇ ਸਮਰਥਨ ਵਿਚ ਦਿੱਲੀ ਬਾਰਡਰ 'ਤੇ ਪੁੱਜ ਕੇ ਉਥੇ ਤਾਇਨਾਤ ਫੌਜ ਤੇ ਪੁਲਿਸ ਅਧਿਕਾਰਆਂ ਨਾਲ ਗੱਲ ਕਰ ਰਹੇ ਸਨ, ਉਸ ਦੌਰਾਨ ਕਿਸਾਨਾਂ ਦੇ ਸੰਘਰਸ਼ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX