ਅਬੋਹਰ, 16 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਦਿੱਲੀ ਘੇਰ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨ ਜਥੇਬੰਦੀਆਂ ਤੇ ਵੱਖ ਵੱਖ ਸੂਬਿਆਂ ਦੇ ਕਿਸਾਨਾਂ ਵਲੋਂ 26 ਜਨਵਰੀ ਨੂੰ ਗਣਤੰਤਰਤਾ ਦਿਹਾੜੇ ਮੌਕੇ ਦਿੱਲੀ ਵਿਚ ਟਰੈਕਟਰ ਪਰੇਡ ਕੱਢਣ ਦਾ ਐਲਾਨ ਕੀਤਾ ਹੋਇਆ ਹੈ | ਇਸ ਨੂੰ ਲੈ ਕੇ ਸੂਬੇ ਦੇ ਵੱਖ ਵੱਖ ਥਾਵਾਂ ਤੇ ਕਿਸਾਨਾਂ ਵਲੋਂ ਰਿਹਰਸਲ ਦੇ ਤੌਰ 'ਤੇ ਟਰੈਕਟਰ ਰੈਲੀਆਂ ਕੱਢੀਆਂ ਜਾ ਰਹੀਆਂ ਹਨ | ਇਸੇ ਤਹਿਤ ਵੱਖ ਵੱਖ ਥਾਵਾਂ 'ਤੇ ਟਰੈਕਟਰ ਪਰੇਡ ਹੋ ਰਹੀ ਹੈ | ਅੱਜ ਅਬੋਹਰ ਵਿਚ ਸੀਤੋ ਗੰੁਨ੍ਹੋ ਸਮੇਤ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਵਲੋਂ ਵਿਸ਼ਾਲ ਟਰੈਕਟਰ ਰੈਲੀ ਕੱਢੀ ਗਈ | ਜਿਸ ਵਿਚ ਸੀਤੋ ਏਰੀਏ ਸਮੇਤ ਵੱਖ ਵੱਖ ਪਿੰਡਾਂ ਦੇ ਕਿਸਾਨ ਹਾਜ਼ਰ ਸਨ | ਸਭ ਤੋਂ ਪਹਿਲਾਂ ਕਿਸਾਨ ਸੀਤੋਂ ਚੌਕ ਵਿਚ ਇਕੱਠੇ ਹੋਏ ਤੇ ਇਸ ਤੋਂ ਬਾਅਦ ਇਹ ਰੈਲੀ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚੋਂ ਹੋ ਕੇ ਦਾਣਾ ਮੰਡੀ ਪੁੱਜ ਕੇ ਸਮਾਪਤ ਹੋਈ | ਇਸ ਟਰੈਕਟਰ ਰੈਲੀ ਵਿਚ 500 ਤੋਂ ਵੱਧ ਟਰੈਕਟਰ ਸ਼ਾਮਲ ਸਨ | ਇਸ ਮੌਕੇ 'ਤੇ ਹਾਜ਼ਰ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਤੇ ਹੋਰ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਜਿਹੜੇ ਕਾਲੇ ਕਾਨੂੰਨ ਪਾਸ ਕੀਤੇ ਗਏ ਹਨ | ਉਹ ਲੋਕ ਵਿਰੋਧੀ ਹਨ | ਸਰਕਾਰ ਫ਼ੌਰੀ ਤੌਰ 'ਤੇ ਇਨ੍ਹਾਂ ਨੂੰ ਰੱਦ ਕਰੇ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਲਾਗੂ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਜਿੰਨਾ ਚਿਰ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ, ਓਨਾ ਚਿਰ ਸੰਘਰਸ਼ ਜਾਰੀ ਰਹੇਗਾ | ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਰਿਹਰਸਲ ਦੇ ਤੌਰ 'ਤੇ ਟਰੈਕਟਰ ਰੈਲੀ ਕੱਢੀ ਗਈ ਹੈ | 26 ਜਨਵਰੀ ਨੂੰ ਫ਼ਾਜ਼ਿਲਕਾ ਜ਼ਿਲ੍ਹੇ ਤੋਂ ਵੱਡੀ ਗਿਣਤੀ ਵਿਚ ਕਿਸਾਨ ਟਰੈਕਟਰ ਲੈ ਕੇ ਪਰੇਡ ਵਿਚ ਸ਼ਾਮਲ ਹੋਣਗੇ | ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵਲੋਂ ਜੋ ਵੀ ਪ੍ਰੋਗਰਾਮ ਉਲੀਕੇ ਜਾ ਰਹੇ ਹਨ | ਉਸ ਦਾ ਦੇਸ਼ ਭਰ ਦੇ ਕਿਸਾਨਾਂ ਵਲੋਂ ਸਮਰਥਨ ਕੀਤਾ ਜਾ ਰਿਹਾ ਹੈ | ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਦੇਸ਼ ਦੇ ਕਿਸਾਨ ਇੱਕਜੁੱਟ ਹਨ ਤੇ ਕਿਸਾਨਾਂ ਦੇ ਨਾਲ ਹਰ ਵਰਗ ਦੇ ਲੋਕ ਚਟਾਨ ਵਾਂਗ ਖੜ੍ਹੇ ਹੋਏ ਹਨ | ਇਸ ਮੌਕੇ 'ਤੇ ਬਾਜ਼ਾਰ ਵਿਚੋਂ ਜਦੋਂ ਟਰੈਕਟਰਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੰਘ ਰਹੀਆਂ ਸਨ ਤਾਂ ਲੋਕਾਂ ਵਲੋਂ ਪੂਰੇ ਉਤਸ਼ਾਹ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਇਸ ਦੌਰਾਨ ਬੇਸ਼ੱਕ ਟਰੈਫ਼ਿਕ ਪ੍ਰਬੰਧ ਵਿਗੜ ਗਏ ਪਰ ਕਿਸਾਨ ਸ਼ਾਂਤਮਈ ਢੰਗ ਨਾਲ ਰੈਲੀ ਕੱਢ ਕੇ ਬਾਜ਼ਾਰ ਵਿਚੋਂ ਦੀ ਹੋ ਕੇ ਦਾਣਾ ਮੰਡੀ ਪੁੱਜੇ | ਇਸ ਦੌਰਾਨ ਕਿਸਾਨਾਂ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਨੇ ਬਿੱਲ ਰੱਦ ਨਾ ਕੀਤੇ ਤਾਂ ਆਉਣ ਵਾਲੇ ਸਮੇਂ ਵਿਚ ਤਿੱਖਾ ਸੰਘਰਸ਼ ਕਿਸਾਨ ਜਥੇਬੰਦੀਆਂ ਐਲਾਨ ਸਕਦੀਆਂ ਹਨ | ਕਿਸਾਨਾਂ ਨੇ ਵੱਖ ਵੱਖ ਵਰਗਾਂ ਦੇ ਲੋਕਾਂ ਤੋਂ 26 ਜਨਵਰੀ ਦੀ ਪਰੇਡ ਨੂੰ ਸਫਲ ਬਣਾਉਣ ਲਈ ਸਹਿਯੋਗ ਦੀ ਮੰਗ ਵੀ ਕੀਤੀ | ਇਸ ਮੌਕੇ ਸੁਭਾਸ਼ ਗੋਦਾਰਾ, ਜੈਪਾਲ ਮੰਡਾ ਬਿਸ਼ਨਪੁਰਾ, ਮੱਖਣ ਸਿੰਘ ਮਾਨ, ਨਿਸ਼ਾਨ ਸਿੰਘ ਦੋਦਾ, ਵਿਨੋਦ ਭਾਗਸਰ, ਸੁਖਮੰਦਰ ਸਿੰਘ ਬਜੀਦਪੁਰ ਭੋਮਾ, ਵਿਨੋਦ ਡੂਡੀ, ਮੇਜਰ ਸਿੰਘ ਮੁਰਾਦ ਵਾਲਾ ਦਲ ਸਿੰਘ ਪ੍ਰਧਾਨ ਤੇ ਹੋਰ ਕਿਸਾਨ ਆਗੂ ਵੀ ਹਾਜ਼ਰ ਸਨ |
ਫ਼ਾਜ਼ਿਲਕਾ, 16 ਜਨਵਰੀ (ਦਵਿੰਦਰ ਪਾਲ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਟੀਕਾਕਰਨ ਦੀ ਸ਼ੁਰੂਆਤ ਅੱਜ ਸਿਵਲ ਹਸਪਤਾਲ ਮੁਹਾਲੀ ਵਿਖੇ ਪਹੁੰਚ ਕੇ ਕੀਤੀ | ਇਸ ਤੋਂ ਪਹਿਲਾਂ ਸੂਬੇ ਦੀਆਂ 59 ਥਾਵਾਂ 'ਤੇ ਹੋ ਰਹੇ ਵਰਚੂਅਲ ਸਮਾਗਮਾਂ ਰਾਹੀਂ ...
ਅਬੋਹਰ, 16 ਜਨਵਰੀ (ਕੁਲਦੀਪ ਸਿੰਘ ਸੰਧੂ)-ਪੂਰੇ ਵਿਸ਼ਵ ਵਿਚ ਤਬਾਹੀ ਮਚਾਉਣ ਵਾਲੀ ਕੋਰੋਨਾ ਮਹਾਂਮਾਰੀ 'ਤੇ ਕਾਬੂ ਰੱਖਣ ਲਈ ਭਾਰਤ ਵਲੋਂ ਤਿਆਰ ਕੀਤੀ ਕੋਰੋਨਾ ਵੈਕਸੀਨ ਕੋਵਿਡਸ਼ੀਲ ਨੂੰ ਲਗਾਉਣ ਦੀ ਮੁਹਿੰਮ ਅੱਜ ਪੂਰੇ ਦੇਸ਼ ਵਿਚ ਸ਼ੁਰੂ ਹੋ ਗਈ ਹੈ | ਇਸ ਦੀ ਸ਼ੁਰੂਆਤ ...
ਫ਼ਾਜ਼ਿਲਕਾ, 16 ਜਨਵਰੀ(ਦਵਿੰਦਰ ਪਾਲ ਸਿੰਘ)-ਇੰਗਲੈਂਡ ਦੀ ਅੰਤਰਰਾਸ਼ਟਰੀ ਸੰਸਥਾ ਇੰਸਪਾਇਰਿੰਗ ਪਰਪਜ਼ ਵਲੋਂ ਹਰ ਸਾਲ ਵਿਦਿਆਰਥੀਆਂ ਦੇ ਵਿਅਕਤੀਗਤ ਵਿਕਾਸ, ਸਮਾਜਿਕ, ਵਾਤਾਵਰਨ ਅਤੇ ਦੇਸ਼ ਦੇ ਵਿਕਾਸ ਹਿਤ ਵਿਦਿਆਰਥੀਆਂ ਵਲੋਂ ਨਿਭਾਈ ਜਾ ਰਹੀ ਭੂਮਿਕਾ ਪ੍ਰਤੀ ...
ਫ਼ਾਜ਼ਿਲਕਾ, 16 ਜਨਵਰੀ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਪੰਜਾਬ ਸਮਾਰਟ ਕਨੈੱਕਟ ਸਕੀਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਹੰਮਦ ਪੀਰਾ ਦੇ ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਵੰਡੇ ਗਏ | ਜਾਣਕਾਰੀ ਦਿੰਦਿਆਂ ਸਕੂਲ ਮੁਖੀ ਮੈਡਮ ਸਮਰਿਤੀ ਨੇ ਦੱਸਿਆ ...
ਫ਼ਾਜ਼ਿਲਕਾ, 16 ਜਨਵਰੀ (ਦਵਿੰਦਰ ਪਾਲ ਸਿੰਘ)-ਨਗਰ ਕੌਾਸਲ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੀ ਕੋਰ ਕਮੇਟੀ ਦੀ ਇਕ ਮੀਟਿੰਗ ਭਾਜਪਾ ਮੰਡਲ ਸ਼ਹਿਰੀ ਪ੍ਰਧਾਨ ਐਡਵੋਕੇਟ ਮਨੋਜ ਤਿ੍ਪਾਠੀ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਨਗਰ ਕੌਾਸਲ ਚੋਣਾਂ ਵਿਚ ਭਾਜਪਾ ਟਿਕਟ ...
ਜਲਾਲਾਬਾਦ, 16 ਜਨਵਰੀ (ਜਤਿੰਦਰ ਪਾਲ ਸਿੰਘ)-ਥਾਣਾ ਸਿਟੀ ਜਲਾਲਾਬਾਦ ਵਲ਼ੋਂ ਲੋਹੜੀ ਦੀ ਰਾਤ ਪਿੰਡ ਟਿਵਾਣਾ ਕਲਾ ਵਿਚ ਹੋਏ ਗੁੰਡਾਗਰਦੀ ਦੇ ਨਾਚ ਵਿਚ ਦੋ ਔਰਤਾਂ ਸਣੇ 11 ਵਿਅਕਤੀਆਂ ਅਤੇ 4/5 ਅਣਪਛਾਤੇ ਵਿਅਕਤੀਆਂ 'ਤੇ ਮੁਕੱਦਮਾ ਦਰਜ ਕੀਤਾ ਹੈ ਅਤੇ ਇਨ੍ਹਾਂ ਵਿਚੋਂ 1 ਔਰਤ ...
ਬੱਲੂਆਣਾ, 16 ਜਨਵਰੀ (ਸੁਖਜੀਤ ਸਿੰਘ ਬਰਾੜ)-ਥਾਣਾ ਬਹਾਵਵਾਲਾ ਦੀ ਪੁਲਿਸ ਨੇ ਇਕ ਔਰਤ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਤਿੰਨ ਜਣਿਆਂ ਮਾਮਲਾ ਦਰਜ ਕੀਤਾ ਹੈ | ਥਾਣੇ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣਾ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸ਼ਾਰਦਾ ਪਤਨੀ ਪੂਰਨ ਚੰਦ ...
ਅਬੋਹਰ, 16 ਜਨਵਰੀ (ਕੁਲਦੀਪ ਸਿੰਘ ਸੰਧੂ)-ਸਥਾਨਕ ਨਵੀਂ ਆਬਾਦੀ ਵਿਚ ਰਹਿਣ ਵਾਲੇ ਇਕ ਨੌਜਵਾਨ ਨੇ ਕਮਰੇ ਵਿਚ ਆਪਣੇ ਨੂੰ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸੁਭਾਸ਼ ਪੁੱਤਰ ਮਹੇਸ਼ ਚੰਦਰ ਵਾਸੀ ਨਵੀਂ ਆਬਾਦੀ ਗਲੀ ਨੰਬਰ 13 ਛੋਟੀ ਪੌੜੀ ...
ਫ਼ਾਜ਼ਿਲਕਾ, 16 ਜਨਵਰੀ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਫ਼ਾਜ਼ਿਲਕਾ ਵਿਚ ਕੋਰੋਨਾ ਵਾਇਰਸ ਨਾਲ ਇਕ ਹੋਰ ਮੌਤ ਹੋ ਜਾਣ ਤੋਂ ਬਾਅਦ ਜ਼ਿਲ੍ਹੇ ਵਿਚ ਮੌਤਾਂ ਦਾ ਆਂਕੜਾ 70 ਹੋ ਗਿਆ ਹੈ | ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ ਜ਼ਿਲ੍ਹੇ ਵਿਚ ਅੱਜ ਤੱਕ ਕੋਰੋਨਾ ਨਾਲ 3884 ...
ਫ਼ਾਜ਼ਿਲਕਾ, 16 ਜਨਵਰੀ (ਦਵਿੰਦਰ ਪਾਲ ਸਿੰਘ)-ਲਾਇਨਜ਼ ਕਲੱਬ ਵਿਸ਼ਾਲ ਵਲੋਂ ਪਰਿਵਾਰ ਮਿਲਣ ਪ੍ਰੋਗਰਾਮ ਅੱਜ ਐਤਵਾਰ ਸਵੇਰੇ 10 ਵਜੇ ਕੀਤਾ ਜਾਵੇਗਾ | ਜਾਣਕਾਰੀ ਦਿੰਦਿਆਂ ਡਾ. ਮਨੋਜ ਨਾਰੰਗ ਨੇ ਦੱਸਿਆ ਕਿ ਸਮਾਗਮ ਪਿੰਡ ਕਟੈਹੜਾ ਵਿਖੇ ਜਿਆਣੀ ਨੈਚੂਰਲ ਫਾਰਮ ਵਿਖੇ ...
ਜਲਾਲਾਬਾਦ, 16 ਜਨਵਰੀ (ਜਤਿੰਦਰ ਪਾਲ ਸਿੰਘ)- ਥਾਣਾ ਸਦਰ ਅਮੀਰ ਖ਼ਾਸ ਨੇ ਤਿੰਨ ਔਰਤਾਂ ਖ਼ਿਲਾਫ਼ ਪ੍ਰੇਮ ਜਾਲ ਵਿਚ ਫਸਾ ਕੇ ਬਲੈਕਮੇਲ ਕਰਨ ਵਾਲੀਆਂ ਤਿੰਨ ਔਰਤਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਥਾਣਾ ਸਦਰ ਅਮੀਰ ਖ਼ਾਸ ਨੇ ਸਹਾਇਕ ਥਾਣੇਦਾਰ ਹਰਮੀਤ ਲਾਲ ਨੇ ਦੱਸਿਆ ...
ਮੰਡੀ ਲਾਧੂਕਾ, 16 ਜਨਵਰੀ (ਮਨਪ੍ਰੀਤ ਸਿੰਘ ਸੈਣੀ)-ਹਲਕਾ ਜਲਾਲਾਬਾਦ ਤੋਂ ਕਾਂਗਰਸ ਪਾਰਟੀ ਦੀ ਸੀਨੀਅਰ ਆਗੂ ਰਘਬੀਰ ਸਿੰਘ ਜੈਮਲ ਵਾਲਾ ਨੇ ਕਿਹਾ ਕਿ ਕਿਸਾਨੀ ਕਾਨੂੰਨਾਂ ਨੂੰ ਲੈ ਕੇ ਸ਼ੁਰੂ ਹੋਇਆ ਅੰਦੋਲਨ ਹੁਣ ਹਰ ਵਰਗ ਦਾ ਅੰਦੋਲਨ ਬਣ ਚੁੱਕਿਆ ਹੈ ਅਤੇ ਇਹ ਕਾਲੇ ...
ਮੰਡੀ ਲਾਧੂਕਾ, 16 ਜਨਵਰੀ (ਰਾਕੇਸ਼ ਛਾਬੜਾ)-ਪਿੰਡ ਲੱਖੇ ਮੁਸਾਹਿਬ ਦੇ ਨੰਬਰਦਾਰ ਹਰਬੰਸ ਸਿੰਘ ਨੂੰ ਕਿਸਾਨ ਬੈਂਕ ਜਲਾਲਾਬਾਦ ਦਾ ਡਾਇਰੈਕਟਰ ਬਣਾਏ ਜਾਣ ਦਾ ਸਵਾਗਤ ਕੀਤਾ ਗਿਆ ਹੈ | ਮਨਜੀਤ ਸਿੰਘ ਚਾਵਲਾ, ਸੰਦੀਪ ਕੁਮਾਰ, ਬਿੱਟੂ ਘੁਬਾਇਆ, ਸੁਰਿੰਦਰ ਸਿੰਘ, ਬਲਬੀਰ ...
ਫ਼ਾਜ਼ਿਲਕਾ, 16 ਜਨਵਰੀ (ਦਵਿੰਦਰ ਪਾਲ ਸਿੰਘ)- ਨਗਰ ਕੌਾਸਲ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਟਰੇਡ ਵਿੰਗ ਆਗੂ ਅਰੁਣ ਵਧਵਾ ਵਲੋਂ ਚਲਾਈ ਗਈ ਜਨਸੰਪਰਕ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਇਸ ਤਹਿਤ ਆਪ ਆਦਮੀ ਪਾਰਟੀ ਵਲੋਂ ਸਥਾਨਕ ਵਾਰਡ ...
ਮੰਡੀ ਅਰਨੀਵਾਲਾ, 16 ਜਨਵਰੀ (ਨਿਸ਼ਾਨ ਸਿੰਘ ਸੰਧੂ)-ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ 26 ਜਨਵਰੀ ਨੂੰ ਦਿੱਲੀ ਵਿਖੇ ਟਰੈਕਟਰ ਪਰੇਡ ਦੀ ਤਿਆਰੀ ਸਬੰਧੀ ਪਿੰਡ ਮੁਰਾਦ ਵਾਲਾ ਦਲ ਸਿੰਘ ਵਿਖੇ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਟਰੈਕਟਰ ਮਾਰਚ ਕੱਢਿਆ ਗਿਆ | ਟਰੈਕਟਰਾਂ ...
ਅਬੋਹਰ,16 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਉਪਮੰਡਲ ਦੇ ਪਿੰਡ ਗੋਬਿੰਦਗੜ੍ਹ ਦੇ ਲੰਬਾ ਸਮਾਂ ਨੰਬਰਦਾਰ ਰਹੇ ਜ਼ੈਲਦਾਰ ਗੁਰਕਿਰਪਾਲ ਸਿੰਘ ਗੁਰਕੀ ਦੇ ਪੁੱਤਰ ਭਲਿੰਦਰ ਸਿੰਘ ਰਾਜਾ ਸੇਖੋਂ ਨੂੰ ਪ੍ਰਸ਼ਾਸਨ ਵਲੋਂ ਪਿੰਡ ਗੋਬਿੰਦਗੜ੍ਹ ਦਾ ਜਨਰਲ ਨੰਬਰਦਾਰ ਨਿਯੁਕਤ ...
ਜਲਾਲਾਬਾਦ, 16 ਜਨਵਰੀ (ਕਰਨ ਚੁਚਰਾ)-ਪੰਜਾਬ 'ਚ ਹੋ ਰਹੀਆਂ ਨਗਰ ਕੌਾਸਲ ਤੇ ਨਗਰ ਪੰਚਾਇਤ ਚੋਣਾਂ ਦਾ ਚੋਣ ਦੰਗਲ ਦਿਨੋਂ ਦਿਨ ਭਖ ਰਿਹਾ ਹੈ | ਸਾਰੀਆਂ ਰਾਜਨੀਤਿਕ ਪਾਰਟੀਆਂ ਚੋਣਾਂ ਲੜਨ ਲਈ ਕਮਰ ਕਸ ਚੁੱਕੀਆਂ ਹਨ ਅਤੇ ਆਪੋ ਆਪਣੇ ਉਮੀਦਵਾਰ ਮਦਾਨ 'ਚ ਉਤਾਰਨ ਲਈ ਤਿਆਰ ਹਨ | ...
ਮੰਡੀ ਘੁਬਾਇਆ , 16 ਜਨਵਰੀ (ਅਮਨ ਬਵੇਜਾ)-ਮੰਡੀ ਘੁਬਾਇਆ ਦੇ ਲਾਗਲੇ ਪਿੰਡ ਚੱਕ ਖੁੰਡ ਵਾਲਾ ਵਿਖੇ ਹਰ ਸਾਲ ਦੀ ਤਰ੍ਹਾਂ ਦੀ ਤਰ੍ਹਾਂ ਦੀ ਪਿੰਡ ਪੰਚਾਇਤ ਅਤੇ ਮੇਲਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਬੜੀ ਹੀ ਧੂਮਧਾਮ ਮਨਾਇਆ ਗਿਆ | ਮੇਲੇ ਦੀ ...
ਜਲਾਲਾਬਾਦ, 16 ਜਨਵਰੀ (ਕਰਨ ਚੁਚਰਾ)-ਮਕਰ ਸੰਕ੍ਰਾਂਤੀ ਨੂੰ ਲੈ ਕੇ ਸੇਵਾ ਭਾਰਤੀ ਜਲਾਲਾਬਾਦ ਵਲੋਂ ਸੰਸਕਾਰ ਕੇਂਦਰਾਂ ਦੇ 80 ਜ਼ਰੂਰਤਮੰਦ ਬੱਚਿਆਂ ਨੂੰ ਸ਼੍ਰੀ ਜੈ ਮਾਂ ਮੰਦਿਰ ਦੇ ਵਿਹੜੇ 'ਚ ਬੁਲਾ ਕੇ ਕੋਟੀਆਂ,ਸਵੈਟਰ, ਮਾਸਕ ਤੇ ਜੁਰਾਬਾਂ ਵੰਡੀਆਂ ਗਈਆਂ | ਇਸ ...
ਬੱਲੂਆਣਾ, 16 ਜਨਵਰੀ (ਸੁਖਜੀਤ ਸਿੰਘ ਬਰਾੜ)-ਥਾਣਾ ਬਹਾਵਵਾਲਾ ਦੀ ਪੁਲਿਸ ਨੇ ਇਕ ਔਰਤ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਤਿੰਨ ਜਣਿਆਂ ਮਾਮਲਾ ਦਰਜ ਕੀਤਾ ਹੈ | ਥਾਣੇ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣਾ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸ਼ਾਰਦਾ ਪਤਨੀ ਪੂਰਨ ਚੰਦ ...
ਜਲਾਲਾਬਾਦ, 16 ਜਨਵਰੀ (ਜਤਿੰਦਰ ਪਾਲ ਸਿੰਘ)- ਥਾਣਾ ਸਦਰ ਅਮੀਰ ਖ਼ਾਸ ਨੇ ਤਿੰਨ ਔਰਤਾਂ ਖ਼ਿਲਾਫ਼ ਪ੍ਰੇਮ ਜਾਲ ਵਿਚ ਫਸਾ ਕੇ ਬਲੈਕਮੇਲ ਕਰਨ ਵਾਲੀਆਂ ਤਿੰਨ ਔਰਤਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਥਾਣਾ ਸਦਰ ਅਮੀਰ ਖ਼ਾਸ ਨੇ ਸਹਾਇਕ ਥਾਣੇਦਾਰ ਹਰਮੀਤ ਲਾਲ ਨੇ ਦੱਸਿਆ ...
ਅਬੋਹਰ, 16 ਜਨਵਰੀ (ਕੁਲਦੀਪ ਸਿੰਘ ਸੰਧੂ)-ਸਥਾਨਕ ਨਵੀਂ ਆਬਾਦੀ ਵਿਚ ਰਹਿਣ ਵਾਲੇ ਇਕ ਨੌਜਵਾਨ ਨੇ ਕਮਰੇ ਵਿਚ ਆਪਣੇ ਨੂੰ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸੁਭਾਸ਼ ਪੁੱਤਰ ਮਹੇਸ਼ ਚੰਦਰ ਵਾਸੀ ਨਵੀਂ ਆਬਾਦੀ ਗਲੀ ਨੰਬਰ 13 ਛੋਟੀ ਪੌੜੀ ...
ਫ਼ਾਜ਼ਿਲਕਾ, 16 ਜਨਵਰੀ (ਦਵਿੰਦਰ ਪਾਲ ਸਿੰਘ)- ਨਗਰ ਕੌਾਸਲ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਟਰੇਡ ਵਿੰਗ ਆਗੂ ਅਰੁਣ ਵਧਵਾ ਵਲੋਂ ਚਲਾਈ ਗਈ ਜਨਸੰਪਰਕ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਇਸ ਤਹਿਤ ਆਪ ਆਦਮੀ ਪਾਰਟੀ ਵਲੋਂ ਸਥਾਨਕ ਵਾਰਡ ...
ਮੰਡੀ ਘੁਬਾਇਆ , 16 ਜਨਵਰੀ (ਅਮਨ ਬਵੇਜਾ)-ਮੰਡੀ ਘੁਬਾਇਆ ਦੇ ਲਾਗਲੇ ਪਿੰਡ ਚੱਕ ਖੁੰਡ ਵਾਲਾ ਵਿਖੇ ਹਰ ਸਾਲ ਦੀ ਤਰ੍ਹਾਂ ਦੀ ਤਰ੍ਹਾਂ ਦੀ ਪਿੰਡ ਪੰਚਾਇਤ ਅਤੇ ਮੇਲਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਬੜੀ ਹੀ ਧੂਮਧਾਮ ਮਨਾਇਆ ਗਿਆ | ਮੇਲੇ ਦੀ ...
ਤਲਵੰਡੀ ਭਾਈ, 16 ਜਨਵਰੀ (ਕੁਲਜਿੰਦਰ ਸਿੰਘ ਗਿੱਲ)- ਕੇਂਦਰ ਸਰਕਾਰ ਵਲੋਂ ਸਰਮਾਏਦਾਰ ਵਪਾਰਕ ਘਰਾਣਿਆਂ ਤੋਂ ਕਿਸਾਨ ਵਰਗ ਦੀ ਲੁੱਟ ਕਰਵਾਉਣ ਲਈ ਕਾਲੇ ਕਾਨੂੰਨ ਲਿਆਂਦੇ ਗਏ ਹਨ, ਜਿਸ ਤੋਂ ਬਚਣ ਲਈ ਕਿਸਾਨ ਆਪਣੀਆਂ ਫ਼ਸਲਾਂ ਦੀ ਵਿੱਕਰੀ ਆੜ੍ਹਤੀਆਂ ਰਾਹੀਂ ਹੀ ਕਰਵਾਉਣ ...
ਕੁੱਲਗੜ੍ਹੀ, 16 ਜਨਵਰੀ (ਸੁਖਜਿੰਦਰ ਸਿੰਘ ਸੰਧੂ)- ਹਲਕਾ ਫ਼ਿਰੋਜ਼ਪੁਰ ਦਿਹਾਤੀ ਦੀ ਰਾਖਵੀਂ ਸੀਟ ਤੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਦਾਅਵੇਦਾਰੀਆਂ ਪੇਸ਼ ਕਰਨ ਦਾ ਦੌਰ ਸ਼ੁਰੂ ਹੋ ਚੁੱਕਿਆ | ਆਮ ਆਦਮੀ ਪਾਰਟੀ ਵਲੋਂ ਇਸ ਹਲਕੇ ਵਿਚ ਪਿਛਲੀਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX