ਤਰਨ ਤਾਰਨ/ਖਡੂਰ ਸਾਹਿਬ, 16 ਜਨਵਰੀ (ਹਰਿੰਦਰ ਸਿੰਘ, ਰਸ਼ਪਾਲ ਸਿੰਘ ਕੁਲਾਰ)- ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਕਿਸਾਨ ਵਿਰੋਧੀ ਕਾਨੂੰਨਾਂ ਦਾ ਸ਼੍ਰੋਮਣੀ ਅਕਾਲੀ ਦਲ ਵਲੋਂ ਡੱਟ ਕੇ ਵਿਰੋਧ ਕੀਤਾ ਗਿਆ ਹੈ ਇਥੋਂ ਤੱਕ ਕਿ ਸਾਲਾਂ ਤੋਂ ਚੱਲ ਰਹੇ ਐੱਨ.ਡੀ.ਏ. ਦੇ ਗਠਜੋੜ 'ਚੋਂ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਬਾਹਰ ਆਉਣਾ ਪਿਆ | ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਕਿਸਾਨ ਵਿਰੋਧੀ ਬਿੱਲਾਂ ਦੀ ਡੱਟ ਕੇ ਵਿਰੋਧਤਾ ਕੀਤੀ ਗਈ ਪਰ ਮੋਦੀ ਸਰਕਾਰ ਵਲੋਂ ਉਨ੍ਹਾਂ ਦੀ ਇਕ ਵੀ ਨਾ ਸੁਣੀ ਗਈ, ਜਿਸ ਕਾਰਨ ਬੀਬੀ ਬਾਦਲ ਵਲੋਂ ਕਿਸਾਨ ਹਿੱਤਾਂ ਨੂੰ ਮੁੱਖ ਰੱਖਦਿਆਂ ਕੇਂਦਰੀ ਵਜ਼ਾਰਤ ਨੂੰ ਛੱਡਣਾ ਬਿਹਤਰ ਸਮਝਿਆ ਗਿਆ | ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਇਕ ਸਾਜ਼ਿਸ਼ ਤਹਿਤ ਮੋਦੀ ਸਰਕਾਰ ਦੇ ਨਾਲ ਰਲ ਕੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ | ਭਾਜਪਾ ਆਗੂਆਂ ਦਾ ਵਿਰੋਧ ਕਰਨ ਵਾਲਿਆਂ ਉਪਰ ਇਰਾਦਾ ਕਤਲ ਅਤੇ ਹੋਰਨਾਂ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਜਾ ਰਹੇ ਉਥੇ ਕਿਸਾਨਾਂ ਦਾ ਸਾਥ ਦੇਣ ਵਾਲਿਆਂ ਨੂੰ ਕੇਂਦਰੀ ਏਜੰਸੀਆਂ ਨੋਟਿਸ ਭੇਜ ਕੇ ਡਰਾ ਧਮਕਾ ਰਹੀਆਂ ਹਨ ਪਰ ਪੰਜਾਬ ਦੇ ਬਹਾਦਰ ਲੋਕ ਇਨ੍ਹਾਂ ਧਮਕੀਆਂ ਤੋਂ ਡਰਨ ਦੀ ਬਜਾਇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰ ਰਹੇ ਹਨ | ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਰਨ ਤਾਰਨ ਦੇ ਨਜ਼ਦੀਕੀ ਪਿੰਡ ਘਸੀਟਪੁਰ ਵਿਖੇ ਕਾਂਗਰਸ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਨ ਸਭਾ ਦੀਆਂ ਚੋਣਾਂ ਲੜ ਚੁੱੱਕੇ ਟਕਸਾਲੀ ਕਾਂਗਰਸੀ ਆਗੂ ਮਨਜੀਤ ਸਿੰਘ ਘਸੀਟਪੁਰਾ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਕਰਨ ਮੌਕੇ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਜਿਸ ਸੂਬੇ ਦਾ ਮੁੱਖ ਮੰਤਰੀ ਲੋਕਾਂ ਪ੍ਰਤੀ ਸੰਜੀਦਗਾ ਨਹੀਂ ਹੈ, ਉਹ ਰਾਜ ਦਾ ਕਦੇ ਭਲਾ ਨਹੀਂ ਹੋ ਸਕਦਾ | ਸੰਬੋਧਨ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਸ 'ਚ ਮਿਲੇ ਹੋਏ ਹਨ, ਇਸ ਕਰ ਕੇ ਕਿਸਾਨ ਬਿੱਲਾਂ ਨੂੰ ਰੱਦ ਨਹੀਂ ਕੀਤਾ ਜਾ ਰਿਹਾ | ਕੈਪਟਨ ਦੇ ਖਾਸਮ ਖਾਸ ਵਿਅਕਤੀਆਂ ਨੂੰ ਕਿਸਾਨਾਂ ਦੇ ਮਸਲੇ ਹੱਲ ਕਰਨ ਲਈ ਬਣਾਈ ਜਾ ਰਹੀ ਕਮੇਟੀ ਦਾ ਹਿੱਸਾ ਬਣਾਇਆ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਦੇ ਜ਼ਰੀਏ ਕਿਸਾਨਾਂ ਦੇ ਮਸਲਿਆਂ ਨੂੰ ਹੋਰ ਗੁੰਝਲਦਾਰ ਬਣਾਇਆ ਜਾਵੇ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਤੇ ਕਿਸਾਨਾਂ ਦੇ ਸੰਘਰਸ਼ ਵਿਚ ਡੱਟ ਕੇ ਖੜੀ ਹੈ | ਇਸ ਮੌਕੇ ਸ਼੍ਰੋਮਣੀ ਅਕਾਲੀ ਦੇ ਜ਼ਿਲ੍ਹਾ ਪ੍ਰਧਾਨ ਪ੍ਰੋ. ਵਿਰਸਾ ਸਿੰਘ ਵਲਟੋਹਾ, ਕੌਮੀ ਜਨਰਲ ਸਕੱਤਰ ਹਰਮੀਤ ਸਿੰਘ ਸੰਧੂ, ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ, ਸ਼੍ਰੋਮਣੀ ਕਮੇਟੀ ਮੈਂਬਰ ਅਲਵਿੰਦਰਪਾਲ ਸਿੰਘ ਪੱਖੋਕੇ, ਐੱਸ.ਐੱਸ.ਬੋਰਡ ਦੇ ਸਾਬਕਾ ਮੈਂਬਰ ਇਕਬਾਲ ਸਿੰਘ ਸੰਧੂ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ, ਜਥੇਦਾਰ ਦਲਬੀਰ ਸਿੰਘ ਜਹਾਂਗੀਰ, ਕੁਲਦੀਪ ਔਲਖ, ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ, ਮੀਤ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ, ਗੁਰਿੰਦਰ ਸਿੰਘ ਟੋਨੀ, ਰੁਪਿੰਦਰ ਕੌਰ ਬ੍ਰਹਮਪੁਰਾ, ਸਾਬਕਾ ਚੇਅਰਮੈਨ ਅਮਰੀਕ ਸਿੰਘ ਪੱਖੋਕੇ, ਗੁਰਨਾਮ ਸਿੰਘ ਭੂਰੇ, ਸਰਪੰਚ ਗੁਰਪ੍ਰੀਤ ਸਿੰਘ ਖਹਿਰਾ, ਪਲਵਿੰਦਰ ਸਿੰਘ ਪਿੰਕਾ ਮਾਣੋਚਾਹਲ, ਕੁਲਦੀਪ ਸਿੰਘ ਲਾਹੌਰੀਆ ਸਰਪੰਚ, ਪ੍ਰੇਮ ਸਿੰਘ ਪੰਨੂੰ, ਜਥੇਦਾਰ ਮੇਘ ਸਿੰਘ, ਸੁਰਿੰਦਰ ਸਿੰਘ ਕਰਮੂੰਵਾਲਾ, ਦਲੇਰ ਸਿੰਘ ਢਿੱਲੋਂ, ਬਖਸ਼ੀਸ ਸਿੰਘ ਡਿਆਲ ਜ਼ਿਲ੍ਹਾ ਪ੍ਰਧਾਨ ਐੱਸ.ਸੀ.ਵਿੰਗ, ਨਵਰੂਪ ਸਿੰਘ ਸੰਧਾਵਾਲੀਆ, ਸਰਬਰਿੰਦਰ ਸਿੰਘ ਭਰੋਵਾਲ, ਮਨਜੀਤ ਸਿੰਘ ਮੰਨਾ, ਸਾਬਕਾ ਸਰਪੰਚ ਜੋਧਬੀਰ ਸਿੰਘ ਪੰਡੋਰੀ ਰਣ ਸਿੰਘ, ਪ੍ਰਮਜੀਤ ਸਿੰਘ ਪੰਮਾ ਗੱਗੋਬੂਹਾ, ਪ੍ਰਭ ਕੋਟ, ਸਰਪੰਚ ਰੂਪ ਪੱਧਰੀ, ਨਰਿੰਦਰ ਸਿੰਘ ਪੱਪੂ, ਮਨਜਿੰਦਰ ਸਿੰਘ ਕਾਜੀਵਾਲ, ਬਾਬਾ ਇੰਦਰ ਸਿੰਘ ਖੱਖ, ਡਾ. ਵਰਿਆਮ ਸਿੰਘ ਖਹਿਰਾ, ਅਜਮੇਰ ਸਿੰਘ ਸ਼ਾਹ ਬਾਣੀਆ, ਹਰਜੀਤ ਸਿੰਘ, ਗੁਰਿੰਦਰ ਸਿੰਘ ਜੋਤੀ ਯੂਥ ਆਗੂ, ਮੱਸਾ ਸਿੰਘ, ਨਰਿੰਦਰ ਸਿੰਘ, ਸ਼ੇਰ ਸਿੰਘ, ਹਰਦੀਪ ਸਿੰਘ ਖੱਖ, ਬਲਬੀਰ ਸਿੰਘ, ਸਾਹਿਬ ਸਿੰਘ ਫੌਜੀ, ਬਲਜੀਤ ਸਿੰਘ ਫੌਜੀ, ਸੰਦੀਪ ਸਿੰਘ, ਪਾਲ ਅਟਵਾਲ, ਪਿਆਰਾ ਸਿੰਘ, ਸੁਖਬੀਰ ਸਿੰਘ ਫੌਜੀ ਆਦਿ ਹਾਜ਼ਰ ਸਨ | ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਲਵਿੰਦਰਪਾਲ ਸਿੰਘ ਪੱਖੋਕੇ ਅਤੇ ਹਰਮੀਤ ਸਿੰਘ ਸਾਬਕਾ ਵਿਧਾਇਕ ਵਲੋਂ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਸਟੇਜ ਦੀ ਕਾਰਵਾਈ ਜਥੇਦਾਰ ਦਲਬੀਰ ਸਿੰਘ ਜਹਾਂਗੀਰ ਜਥੇਬੰਦਕ ਸਕੱਤਰ ਵਲੋਂ ਨਿਭਾਈ ਗਈ |
ਤਰਨ ਤਾਰਨ, 16 ਜਨਵਰੀ (ਹਰਿੰਦਰ ਸਿੰਘ) ਦੁਨੀਆ ਦੀ ਸਭ ਤੋਂ ਵੱਡੀ ਕਰੋਨਾ ਟੀਕਾਕਰਨ ਮੁਹਿੰਮ ਦਾ ਅੱਜ ਭਾਰਤ ਭਰ ਵਿਚ ਆਗਾਜ਼ ਹੋ ਗਿਆ ਹੈ | ਇਸ ਸਬੰਧੀ ਜ਼ਿਲ੍ਹਾ ਤਰਨ ਤਾਰਨ ਵਿਚ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਦੌਰਾਨ ਡਿਪਟੀ ਕਮਿਸ਼ਨਰ ਕੁਲੰਵਤ ਸਿੰਘ, ਹਲਕਾ ਵਿਧਾਇਕ ਤਰਨ ...
ਖਡੂਰ ਸਾਹਿਬ, 16 ਜਨਵਰੀ(ਰਸ਼ਪਾਲ ਸਿੰਘ ਕੁਲਾਰ)- ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਮੈਡਮ ਸਿਫਾਲੀ ਚੋਪੜਾ ਦੇ ਦਿਸ਼ਾਂ ਨਿਰਦੇਸਾ ਤਹਿਤ ਅੱਜ ਸਬ-ਡਵੀਜ਼ਨਲ ਪੱਧਰ 'ਤੇ ਤਹਿਸੀਲਦਾਰ ਖਡੂਰ ਸਾਹਿਬ ਅਭੀਸ਼ੇਕ ਵਰਮਾ ਤੇ ਏ.ਐੱਫ਼.ਐੱਸ.ਓ ਕਵਲਜੀਤ ਸਿੰਘ ਨੇ ਕੈਪਟਨ ...
15 ਹੈਲਥ ਕੇਅਰ ਵਰਕਰਾਂ ਵਲੋਂ ਲਗਵਾਈ ਗਈ ਵੈਕਸੀਨ
ਖਡੂਰ ਸਾਹਿਬ/ਮੀਆਵਿੰਡ, 16 ਜਨਵਰੀ (ਰਸ਼ਪਾਲ ਸਿੰਘ ਕੁਲਾਰ, ਗੁਰਪ੍ਰਤਾਪ ਸਿੰਘ ਸੰਧੂ)- ਕੋਵਿਡ-19 ਵੈਕਸੀਨੇਸ਼ਨ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਤਰਨ ਤਾਰਨ ਕੁਲਵੰਤ ਸਿੰਘ ਤੇ ਸਿਵਲ ਸਰਜਨ ਤਰਨ ਤਾਰਨ ਡਾਕਟਰ ਰੋਹਿਤ ...
ਫਤਿਆਬਾਦ, 16 ਜਨਵਰੀ (ਹਰਵਿੰਦਰ ਸਿੰਘ ਧੂੰਦਾ)- ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਲੋਕਾਂ ਨਾਲ ਕਰਜ਼ਾ ਮੁਆਫ਼ੀ, ਸਮਾਰਟ ਫੋਨ ਅਤੇ ਹੋਰ ਲੁਭਾਉਣੇ ਵਾਅਦੇ ਕਰਕੇ ਸੱਤਾ ਤਾਂ ਹਾਸਲ ਕਰ ਲਈ ਪਰ ਵਾਇਦਾ ਇਕ ਵੀ ਨਹੀ ਪੂਰਾ ਕੀਤਾ ਜਿਸ ਕਰਕੇ ਜਿਥੇ ਪੰਜਾਬ ਦੇ ਲੋਕ ...
ਤਰਨ ਤਾਰਨ, 16 ਜਨਵਰੀ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੀ ਸਬ ਜੇਲ੍ਹ ਪੱਟੀ ਵਿਖੇ ਇਕ ਕੈਦੀ ਨੂੰ ਉਸ ਦਾ ਪਿਓ ਨਸ਼ਾ ਦੇਣ ਆਇਆ ਜਿਸ ਨੂੰ ਜੇਲ੍ਹ ਪ੍ਰਸ਼ਾਸਨ ਵਲੋਂ ਚੈਕਿੰਗ ਦੌਰਾਨ ਕਾਬੂ ਕਰ ਲਿਆ ਗਿਆ ਅਤੇ ਥਾਣਾ ਸਿਟੀ ਪੱਟੀ ਪੁਲਿਸ ਹਵਾਲੇ ਕਰ ਦਿੱਤਾ ...
ਸ਼ਾਹਬਾਜ਼ਪੁਰ, 16 ਜਨਵਰੀ (ਪਰਦੀਪ ਬੇਗੇਪੁਰ)-ਸਥਾਨਕ ਵੈਟਨਰੀ ਹਸਪਤਾਲ ਦੇ ਡਾਕਟਰ ਦਾ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਹੈ | ਡਾਕਟਰ ਸੁਖਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਨੂਰਪੁਰ ਨੇ ਦੱਸਿਆ ਕਿ ਮੈਂ ਤਰਨ ਤਾਰਨ ਯੂਨੀਅਨ ਬੈਂਕ ਆਫ਼ ਇੰਡੀਆ 'ਚ ਕਿਸੇ ਕੰਮ ਲਈ ...
ਤਰਨ ਤਾਰਨ, 16 ਜਨਵਰੀ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਹਰੀਕੇ ਦੀ ਪੁਲਿਸ ਨੇ ਬੱਚੇ ਨੂੰ ਅਗਵਾ ਕਰਨ ਦੇ ਦੋਸ਼ ਹੇਠ 2 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਹਰੀਕੇ ਵਿਖੇ ਪ੍ਰਵੀਨ ਕੌਰ ਪੁੱਤਰੀ ...
ਪੱਟੀ, 16 ਜਨਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ)-ਗਲਤ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਤਹਿਤ ਕੁਲਜਿੰਦਰ ਸਿੰਘ ਡੀ.ਐੱਸ.ਪੀ. ਸਬ ਡਵੀਜ਼ਨ ਪੱਟੀ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ਼-2 ਪੱਟੀ ਦੀ ਪੁਲੀਸ ਨੇ ਇਕ ਵਿਅਕਤੀ ਨੂੰ 6 ਟੀਨ ਰਿਫਾਇਡ ਮਾਰਕਾ ...
ਤਰਨ ਤਾਰਨ, 16 ਜਨਵਰੀ (ਹਰਿੰਦਰ ਸਿੰਘ)- ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਘਰ-ਘਰ ਰੁਜ਼ਗਾਰ ਅਤੇ ਕਾਰੋਬਾਰ ਮਿਸ਼ਨ ਨੂੰ ਪੂਰਾ ਕਰਨ ਲਈ ਅੱਜ ਨੌਜਵਾਨਾਂ ਨੂੰ ਰਾਸ਼ਨ ਡੀਪੂਆਂ ਦੀ ਵੰਡ ਸ਼ੁਰੂ ਕਰ ਦਿੱਤੀ ਹੈ ਅਤੇ ਇਸੇ ਨਾਲ ਹੀ ਰਾਜ ਭਰ ਵਿਚ ਫਰੰਟਲਾਈਨ ਹੈੱਲਥ ਵਰਕਰਾਂ ...
ਪੱਟੀ, 16 ਜਨਵਰੀ (ਅਵਤਾਰ ਸਿੰਘ ਖਹਿਰਾ, ਬੋਨੀ ਕਾਲੇਕੇ)- ਪੱਟੀ ਬੱਸ ਅੱਡੇ ਦੇ ਬਾਹਰ ਕਾਰਾਂ ਤੇ ਮੋਟਰਸਾਈਕਲਾਂ ਦੀ ਹੋ ਰਹੀ ਨਜ਼ਾਇਜ਼ ਪਾਰਕਿੰਗ ਕਰਕੇ ਰੋਜ਼ਾਨਾ ਹੀ ਬੱਸਾਂ ਦੇ ਟਾਈਮ ਮਿਸ ਹੋ ਰਹੇ ਹਨ | ਅੱਜ ਦੁਪਿਹਰ 2.30 ਵਜੇ ਇਕ ਕਾਰ ਜੋ ਕਿ ਬੱਸ ਅੱਡੇ ਬਾਹਰ ਪਾਰਕ ਕੀਤੀ ...
ਤਰਨ ਤਾਰਨ, 16 ਜਨਵਰੀ (ਪਰਮਜੀਤ ਜੋਸ਼ੀ)- ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਥਾਣਾ ਸਿਟੀ ਦੇ ਏ.ਐੱਸ.ਆਈ. ਹਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁਲਿਸ ਪਾਰਟੀ ਸਮੇਤ ਬੰਦ ...
ਸੁਰ ਸਿੰਘ, 16 ਜਨਵਰੀ (ਧਰਮਜੀਤ ਸਿੰਘ) - ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਵਰੋਸਾਏ 'ਬਿਧੀ ਚੰਦ ਛੀਨਾ-ਗੁਰੂ ਕਾ ਸੀਨਾ' ਬਾਬਾ ਬਿਧੀ ਚੰਦ ਜੀ ਦੇ 11ਵੇਂ ਜਾਨਸ਼ੀਨ, ਪਰਉਪਕਾਰ ਤੇ ਨਿਮਰਤਾ ਦੇ ਪੁੰਜ ਬ੍ਰਹਮ ਗਿਆਨੀ ਬਾਬਾ ਦਯਾ ਸਿੰਘ ਸੁਰ ਸਿੰਘ ਵਾਲਿਆਂ ਦੀ ਨਿੱਘੀ ਯਾਦ 'ਚ ...
ਫ਼ਤਿਆਬਾਦ, 16 ਜਨਵਰੀ (ਹਰਵਿੰਦਰ ਸਿੰਘ ਧੂੰਦਾ)- ਬਾਬਾ ਮਹਿਤਾ ਕਾਲੂ ਜੀ ਦੇ ਜਨਮ ਅਸਥਾਨ ਗੁਰਦੁਆਰਾ ਡੇਹਰਾ ਸਾਹਿਬ ਲੁਹਾਰ (ਪੱਠੇਵਿੰਡਪੁਰ) ਵਿਖੇ ਹਰ ਸਾਲ ਦੀ ਤਰ੍ਹਾਂ ਚਾਲੀ ਮੁਕਤਿਆਂ ਦੀ ਯਾਦ ਵਿਚ ਬਾਬਾ ਲੱਖਾ ਸਿੰਘ ਕੋਟੇ ਵਾਲਿਆਂ ਦੀ ਰਹਿਨੁਮਾਈ ਹੇਠ ਤਿੰਨ ...
ਤਰਨ ਤਾਰਨ, 16 ਜਨਵਰੀ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਪੁਲਿਸ ਵਲੋਂ ਨਸ਼ੇ 'ਤੇ ਕਾਬੂ ਪਾਉਣ ਲਈ ਵੱਖ ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਜ਼ਿਲ੍ਹਾ ਤਰਨ ਤਾਰਨ ਪੁਲਿਸ ਵਲੋਂ ਲਗਾਤਾਰ ਨਸ਼ਾ ਤਸਕਰਾਂ ਦੀਆਂ ਜਾਇਦਾਦਾ ਨੂੰ ਫਰੀਜ਼ ਕੀਤਾ ਜਾ ...
ਪੱਟੀ, 16 ਜਨਵਰੀ (ਅਵਤਾਰ ਸਿੰਘ ਖਹਿਰਾ, ਬੋਨੀ ਕਾਲੇਕੇ)ਸਿਵਲ ਹਸਪਤਾਲ ਪੱਟੀ ਵਿਖੇ ਅੱਜ ਕੋਵਿਡ ਵੈਕਸੀਨ ਤਹਿਤ ਸਿਹਤ ਮੁਲਾਜ਼ਮਾਂ ਨੂੰ ਟੀਕਾ ਲਗਾਉਣ ਦੀ ਮੁਹਿੰਮ ਦਾ ਅਗਾਜ਼ ਕੀਤਾ ਗਿਆ ਜਿਸ ਦਾ ਉਦਘਾਟਨ ਐੱਸ.ਡੀ.ਐੱਮ. ਪੱਟੀ ਰਾਜੇਸ ਸ਼ਰਮਾ ਨੇ ਰਿਬਨ ਕੱਟ ਕੇ ਕਰਵਾਇਆ ...
ਤਰਨ ਤਾਰਨ, 16 ਜਨਵਰੀ (ਵਿਕਾਸ ਮਰਵਾਹਾ)-ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿਚ ਹੁਣ ਤੱਕ ਆਰ.ਟੀ.ਪੀ.ਸੀ. ਆਰ., ਰੈਪਿਡ ਐਾਟੀਜਨ ਤੇ ਟਰੂਨੈੱਟ ਵਿਧੀ ਰਾਹੀਂ 138284 ਵਿਅਕਤੀਆਂ ਦੀ ਕੋਰੋਨਾ ਜਾਂਚ ਕੀਤੀ ਗਈ ਹੈ ਜਿੰਨ੍ਹਾਂ ਵਿਚੋਂ 132140 ...
ਤਰਨ ਤਾਰਨ, 16 ਜਨਵਰੀ (ਹਰਿੰਦਰ ਸਿੰਘ)- ਅੱਜ ਕੱਲ੍ਹ ਹਰ ਨੌਜਵਾਨ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦਾ ਇਛੁੱਕ ਹੈ ਅਤੇ ਇਸ ਲੋੜ ਨੂੰ ਪੂਰਾ ਕਰਨ ਲਈ ਵਿਦਿਆਰਥੀ ਆਪਣੀ ਮੁੱਢਲੀ ਸਿੱਖਿਆ ਪੂਰੀ ਕਰ ਕੇ ਵੱਖਰੇ ਵੱਖਰੇ ਆਈਲੈਟਸ ਸੈਂਟਰਾਂ ਵੱਲ ਮੁੱਖ ਕਰ ਦੇ ਹਨ ਪਰ ਸਹੀ ਮਾਰਗ ...
ਪੱਟੀ, 16 ਜਨਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਬੀਤੀ ਰਾਤ ਨੂੰ ਚੋਰਾਂ ਵਲੋਂ ਪੱਟੀ ਦੇ ਬੀ.ਡੀ.ਪੀ.ਓ. ਦਫ਼ਤਰ ਵਿਚ ਦਾਖਲ ਹੋ ਕੇ ਕਮਰਿਆਂ ਦੇ ਅੰਦਰ ਭੰਨਤੋੜ ਕੀਤੀ ਗਈ ਅਤੇ ਬੀ.ਡੀ.ਪੀ.ਓ ਦਫ਼ਤਰ ਦੇ ਅੰਦਰ ਬਣੀ ਸੇਫ ਅਲਮਾਰੀ ਨੂੰ ਖੋਲਿ੍ਹਆ ਗਿਆ | ...
ਪੱਟੀ, 16 ਜਨਵਰੀ (ਅਵਤਾਰ ਸਿੰਘ ਖਹਿਰਾ, ਕਾਲੇਕੇ) ਪੱਟੀ 'ਚ ਚੋਰੀ ਦੀ ਤਾਜ਼ਾ ਘਟਨਾ ਪੁਲਿਸ ਸਟੇਸ਼ਨ ਸਿਟੀ ਪੱਟੀ ਦੇ ਨੇੜੇ ਅੱਜ ਤੜਕਸਾਰ 5 ਵਜੇ ਕਰੀਬ ਵਾਪਰੀ | ਦਿੱਲੀ ਗਾਰਮੈਂਟਸ ਪੱਟੀ ਦੇ ਮਾਲਕ ਦੀਪਕ ਕੁਮਾਰ ਤੇ ਜੈਪਾਲ ਵਾਸੀ ਪੱਟੀ ਨੇ ਦੱਸਿਆ ਕਿ ਸਾਡਾ ਕੱਪੜੇ ਦਾ ...
ਸਰਾਏ ਅਮਾਨਤ ਖਾਂ, 16 ਜਨਵਰੀ (ਨਰਿੰਦਰ ਸਿੰਘ ਦੋਦੇ)- ਕਿਸਾਨੀ ਨੂੰ ਬਚਾਉਣ ਲਈ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਦੇ ਚੱਲਦਿਆਂ 26 ਜਨਵਰੀ ਨੂੰ ਟਰੈਕਟਰ ਪਰੇਡ ਕਰਨ ਦੇ ਕੀਤੇ ਗਏ ਜਥੇਬੰਦੀਆਂ ਦੇ ਐਲਾਨ ਤਹਿਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਸੈਨ ਭਗਤ ਦੀ ...
ਤਰਨ ਤਾਰਨ, 16 ਜਨਵਰੀ (ਵਿਕਾਸ ਮਰਵਾਹਾ)-ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਪਿੰਡ ਪਡੋਰੀ ਰਮਾਣੇ ਵਿਖੇ 21 ਮੈਂਬਰੀ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ | ਇਸ ਮੌਕੇ ਹਾਜ਼ਰ ਆਗੂ ਭੁਪਿੰਦਰ ਸਿੰਘ ਤਖਤ ਮੱਲ, ਸੀਨੀਅਰ ਮੀਤ ਪ੍ਰਧਾਨ ਨਿਸ਼ਾਨ ਸਿੰਘ, ਗੁਰਪ੍ਰੀਤ ਸਿੰਘ ...
ਸਰਾਏ ਅਮਾਨਤ ਖਾਂ, 16 ਜਨਵਰੀ (ਨਰਿੰਦਰ ਸਿੰਘ ਦੋਦੇ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੀ ਇਕ ਮੀਟਿੰਗ ਬਲਜੀਤ ਸਿੰਘ ਦੇ ਗ੍ਰਹਿ ਵਿਖੇ ਹੋਈ | ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਗੰਡੀਵਿੰਡ, ਜ਼ਿਲ੍ਹਾ ਪ੍ਰੈੱਸ ਸਕੱਤਰ ਜਗਬੀਰ ਸਿੰਘ ਬੱਬੂ ਨੇ ਦੱਸਿਆ ਕਿ ਅੱਜ ...
ਅਮਰਕੋਟ, 16 ਜਨਵਰੀ (ਗੁਰਚਰਨ ਸਿੰਘ ਭੱਟੀ) ਪਿੰਡ ਵਲਟੋਹਾ ਵਿਖੇ ਪੀਰ ਬਾਬਾ ਮੁਲੰਗ ਸ਼ਾਹ ਦੀ ਯਾਦ 'ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਮੇਲਾ ਪਿੰਡ ਵਾਸੀਆਂ ਵਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸੂਫੀ ਕਵੀਨ ਕਵਾਲ ਤੇ ਨਰਗਸ ਰਜਾ ਸਿਸਟਰ ਵਲੋਂ ਚੰਗਾ ਰੰਗ ਬੰਨਿ੍ਹਆ ਗਿਆ ...
ਪੱਟੀ, 16 ਜਨਵਰੀ (ਅਵਤਾਰ ਸਿੰਘ ਖਹਿਰਾ, ਬੋਨੀ ਕਾਲੇਕੇ)ਦਿਹਾਤੀ ਮਜ਼ਦੂਰ ਸਭਾ ਵਲੋਂ ਬ੍ਰਾਂਚ ਲੋਹਕਾ ਦੇ ਬਜ਼ਾਰਾਂ ਵਿਚ ਰੋਸ ਮਾਰਚ ਕਰਕੇ ਐੱਸ.ਐੱਚ.ਓ. ਭਿੱਖੀਵਿੰਡ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਇਕੱਠੇ ਹੋਏ ਖੇਤ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਦਿਹਾਤੀ ...
ਅਮਰਕੋਟ, 16 ਜਨਵਰੀ (ਗੁਰਚਰਨ ਸਿੰਘ ਭੱਟੀ)- ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆਉਂਦੇ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਾਉਣਾ ਮੇਰੀ ਜ਼ਿੰਮੇਵਾਰੀ ਸੀ, ਇਸ ਕਰਕੇ ਵਿਕਾਸ ਕਾਰਜ ਜੰਗੀ ਪੱਧਰ 'ਤੇ ਪਿੰਡਾਂ ਦੇ ਹੋ ਰਹੇ ਹਨ | ਪਿੰਡਾਂ ਦੇ ਸਰਪੰਚ ਸ਼ੌਕ ਤੇ ਆਪਣੀ ...
ਸਰਾਏ ਅਮਾਨਤ ਖਾਂ, 16 ਜਨਵਰੀ (ਨਰਿੰਦਰ ਸਿੰਘ ਦੋਦੇ)- ਜਮਹੂਰੀ ਕਿਸਾਨ ਸਭਾ ਵਲੋਂ ਦਾਣਾ ਮੰਡੀ ਚੀਮਾ ਕਲਾਂ ਤੋਂ ਦਿਲਬਾਗ ਸਿੰਘ, ਗੁਰਭੇਜ ਸਿੰਘ, ਰਵਿੰਦਰ ਸਿੰਘ ਤੇ ਹਰਕੀਰਤ ਸਿੰਘ ਹਨੀ ਰਸੂਲਪੁਰ ਦੀ ਅਗਵਾਈ ਸੈਂਕੜੇ ਟਰੈਕਟਰਾਂ ਦਾ ਕਾਫ਼ਲਾ ਵੱਖ-ਵੱਖ ਪਿੰਡਾਂ ਵਿੱਚ ...
ਅਮਰਕੋਟ, 16 ਜਨਵਰੀ (ਗੁਰਚਰਨ ਸਿੰਘ ਭੱਟੀ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ) ਦੇ ਪੱਟੀ ਜ਼ੋਨ ਦੀ ਮੀਟਿੰਗ ਪਿੰਡ ਤਲਵੰਡੀ ਸੋਭਾ ਸਿੰਘ ਦੇ ਗੁਰਦੁਆਰਾ ਬਾਬਾ ਲੱਛੀ ਰਾਮ ਦੇ ਸਥਾਨ 'ਤੇ ਹਰਿੰਦਰ ਸਿੰਘ ਆਸਲ ਤੇ ਦਿਲਬਾਗ ਸਿੰਘ ਸਭਰਾ ਦੀ ਅਗਵਾਈ ਹੇਠ ਹੋਈ | ਮੀਟਿੰਗ ...
ਖਡੂਰ ਸਾਹਿਬ, 16 ਜਨਵਰੀ (ਰਸ਼ਪਾਲ ਸਿੰਘ ਕੁਲਾਰ)- ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾਉਣ ਲਈ 26 ਜਨਵਰੀ ਨੂੰ ਦਿਲੀ ਬਾਰਡਰ ਵਿਖੇ ਕੱਢੀ ਜਾ ਰਹੀ ਟਰੈਕਟਰ ਪਰੇਡ ਦਾ ਨੌਜਵਾਨ ਕਿਸਾਨ ਵੱਡੇ ਪੱਧਰ 'ਤੇ ਹਿੱਸਾ ਬਣਨਗੇ | ਕਿਸਾਨਾਂ ਦੇ ਹੌਾਸਲੇ ਬੁਲੰਦ ਕਰਨ ਤੇ ਪੰਜਾਬ ਦੇ ...
ਹਰੀਕੇ ਪੱਤਣ, 16 ਜਨਵਰੀ (ਸੰਜੀਵ ਕੁੰਦਰਾ)- ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਚੱਲ ਰਹੇ ਅੰਦੋਲਨ ਦੀ ਸਫ਼ਲਤਾ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਪਿੰਡ-ਪਿੰਡ ਲੋਕਾਂ ਨੂੰ ਲਾਮਬੰਦ ਕਰਕੇ ਦਿੱਲੀ ਜਾਣ ਲਈ ਪ੍ਰੇਰਿਤ ਕੀਤਾ ...
ਤਰਨ ਤਾਰਨ, 16 ਜਨਵਰੀ (ਪਰਮਜੀਤ ਜੋਸ਼ੀ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਦਿੱਲੀ ਮੋਰਚੇ ਦੀ ਹਮਾਇਤ ਉਪਰ ਕਿਸਾਨਾਂ ਵਲੋਂ ਲੜੀਵਾਰ ਭੁੱਖ ਹੜਤਾਲ 14 ਵੇਂ ਦਿਨ ਵੀ ਜਾਰੀ ਹੈ | ਕਿਸਾਨਾਂ ਦਾ ਜਥਾ ਹਰਬੰਸ ਸਿੰਘ ਨੰਦਪੁਰ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ...
ਤਰਨ ਤਾਰਨ, 16 ਜਨਵਰੀ (ਪਰਮਜੀਤ ਜੋਸ਼ੀ)- ਸਿੱਖਿਆ ਸਕੱਤਰ ਵਲੋਂ ਅਧਿਆਪਕਾਂ ਨੂੰ ਸਿੱਖਿਆ ਦੇਣ ਦੇ ਬੁਨਿਆਦੀ ਕਾਰਜ ਤੋਂ ਹਟਾ ਕੇ ਵੱਖ-ਵੱਖ ਤਰ੍ਹਾਂ ਦੇ ਨਿਰਾਧਾਰ ਅੰਕੜੇ ਇਕੱਠੇ ਕਰਨ ਵਾਲੇ ਕਰਿੰਦੇ ਬਣਾਉਣ, ਅਧਿਆਪਕਾਂ ਤੇ ਵਿਦਿਆਰਤੀਆਂ ਰਚਨਾਤਮਾਕਤਾ ਨੂੰ ਬੁਰੀ ...
ਪੱਟੀ, 16 ਜਨਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁਰਬ ਮਨਾਉਣ ਸੰਬੰਧੀ ਸਵਰਨਕਾਰ ਬਰਾਦਰੀ ਵਲੋਂ ਗੁਰਦੁਆਰਾ ਸ਼ਹੀਦ ਭਾਈ ਪ੍ਰਤਾਪ ਸਿੰਘ, ਚੌਕ ਭਾਂਡਿਆਂ ਵਾਲਾ ਵਿਖੇ ਜ਼ਰੂਰੀ ਮੀਟਿੰਗ ਕੀਤੀ ਗਈ | ਮੀਟਿੰਗ ...
ਤਰਨ ਤਾਰਨ, 16 ਜਨਵਰੀ (ਲਾਲੀ ਕੈਰੋਂ)- ਲੋਕ ਗਾਇਕ ਕਲਾ ਮੰਚ (ਐੱਚ) ਇੰਟਰਨੈਸ਼ਨਲ ਦੇ ਕੌਮੀ ਪ੍ਰਧਾਨ ਹਾਕਮ ਪ੍ਰਸਿੱਧ ਲੋਕ ਗਾਇਕ ਹਾਕਮ ਬਖਤੜੀਵਾਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਮੰਚ ਦੇ ਕੌਮੀ ਮੀਤ ਪ੍ਰਧਾਨ ਤੇ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਵਰਿਆਮ ਸਰੋਆ ਦੀ ਅਗਵਾਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX