ਮੋਗਾ, 16 ਜਨਵਰੀ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਦਸੰਬਰ 2019 ਵਿਚ ਚੀਨ ਦੇ ਵੂਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਵਿਡ-19 ਮਹਾਂਮਾਰੀ ਨੇ ਜਿੱਥੇ ਪੂਰੇ ਵਿਸ਼ਵ ਨੂੰ ਆਪਣੀ ਲਪੇਟ ਵਿਚ ਲੈ ਲਿਆ ਉਥੇ ਲੱਖਾਂ ਦੀ ਤਾਦਾਦ ਵਿਚ ਬੇਸ਼ਕੀਮਤੀ ਜਾਨਾਂ ਵੀ ਇਸ ਨਾਮੁਰਾਦ ਬਿਮਾਰੀ ਨੇ ਨਿਗਲ ਲਈਆਂ ਜਦੋਂ ਕਿ ਕੋਰੋਨਾ ਵਾਇਰਸ ਨੇ ਭਾਰਤ ਵਿਚ ਫਰਵਰੀ 2020 ਵਿਚ ਪੈਰ ਪਾਸਾਰ ਲਏ ਸਨ ਅਤੇ ਸਮੁੱਚੇ ਦੇਸ਼ ਦੇ ਸਿਹਤ ਅਧਿਕਾਰੀ ਤੇ ਕਰਮਚਾਰੀ ਇਸ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਆਰ ਪਾਰ ਦੀ ਲੜਾਈ ਲੜ ਰਹੇ ਹਨ ਤੇ ਭਾਰਤ ਵਿਚ ਇਸ ਬਿਮਾਰੀ ਨਾਲ 1 ਲੱਖ ਤੋਂ ਉੱਪਰ ਮੌਤਾਂ ਹੋ ਚੁੱਕੀਆਂ ਹਨ | ਭਾਵੇਂ ਕੇ ਵਿਸ਼ਵ ਦੇ ਦੂਸਰੇ ਕਈ ਦੇਸ਼ਾਂ ਵਿਚ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਟੀਕੇ ਦੀ ਸ਼ੁਰੂਆਤ ਕਰ ਦਿੱਤੀ ਗਈ ਸੀ ਪਰ ਭਾਰਤ ਵਿਚ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 'ਦਵਾਈ ਦੇ ਨਾਲ ਲੜਾਈ ਵਾ ਜਾਰੀ' ਦਾ ਨਾਅਰਾ ਦੇ ਕੇ ਕੋਵਿਡ-19 ਰੋਕਥਾਮ ਟੀਕੇ ਦੀ ਸ਼ੁਰੂਆਤ ਕੀਤੀ ਗਈ ਹੈ | ਜਿਸ ਦੇ ਚੱਲਦਿਆਂ ਮੋਗਾ ਦੇ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਵਿਚ ਵੀ ਇਸ ਟੀਕੇ ਦੀ ਅੱਜ ਸ਼ੁਰੂਆਤ ਕਰਦਿਆਂ ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ, ਸਹਾਇਕ ਸਿਵਲ ਸਰਜਨ ਡਾ. ਜਸਵੰਤ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰੁਪਿੰਦਰ ਕੌਰ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਹਰਿੰਦਰ ਸ਼ਰਮਾ ਅਤੇ ਹੋਰ ਅਧਿਕਾਰੀਆਂ ਨੇ ਟੀਕਾ ਲਗਵਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਤੇ ਇਸ ਟੀਕੇ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਦੱਸਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਾਜ਼ਰ ਹਲਕਾ ਵਿਧਾਇਕ ਮੋਗਾ ਡਾ. ਹਰਜੋਤ ਕਮਲ ਵਲੋਂ ਟੀਕਾ ਲਗਵਾਉਣ ਵੇਲੇ ਸਿਵਲ ਹਸਪਤਾਲ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ | ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਇਸ ਮੌਕੇ ਦੱਸਿਆ ਕਿ ਇਸ ਟੀਕੇ ਨੂੰ ਲੈ ਕੇ ਲੋਕਾਂ ਵਿਚ ਤਰ੍ਹਾਂ ਤਰ੍ਹਾਂ ਭਰਮ ਭੁਲੇਖੇ ਪਾਏ ਜਾ ਰਹੇ ਹਨ ਜਦੋਂ ਕਿ ਇਸ ਨਾਮੁਰਾਦ ਮਹਾਂਮਾਰੀ ਕੋਵਿਡ-19 ਤੋਂ ਬਚਾਅ ਲਈ ਇਹ ਟੀਕਾ ਹੀ ਇਕ ਮਾਤਰ ਬਚਾਅ ਦਾ ਸਾਧਨ ਹੈ | ਇਸ ਲਈ ਆਮ ਲੋਕਾਂ ਦੇ ਭਰਮ ਭੁਲੇਖੇ ਦੂਰ ਕਰਨ ਲਈ ਹੀ ਟੀਕੇ ਦੀ ਸ਼ੁਰੂਆਤ ਉਨ੍ਹਾਂ ਆਪਣੇ ਆਪ ਅਤੇ ਹੋਰ ਸਿਹਤ ਅਧਿਕਾਰੀਆਂ ਤੋਂ ਕੀਤੀ ਹੈ | ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੇਝਿਜਕ ਹੋ ਕੇ ਇਹ ਟੀਕਾ ਲਗਵਾਉਣ ਕਿਉਂਕਿ ਇਹ ਬਿਮਾਰੀ ਅਜੇ ਖਤਮ ਨਹੀਂ ਹੋਈ ਅਤੇ ਇਸ ਤੋਂ ਬਚਾਅ ਲਈ ਵੈਕਸੀਨੇਸ਼ਨ ਬੇਹੱਦ ਜਰੂਰੀ ਹੈ | ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਹਰਿੰਦਰ ਸ਼ਰਮਾ ਨੇ ਦੱਸਿਆ ਕਿ ਅੱਜ ਮੋਗਾ ਦੇ ਨਾਲ ਬਾਘਾ ਪੁਰਾਣਾ ਸਿਵਲ ਹਸਪਤਾਲ ਵਿਚ ਇਸ ਟੀਕੇ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਮੌਕੇ 'ਤੇ ਐਸ.ਐਮ.ਓ. ਡਾ. ਸੁਖਪ੍ਰੀਤ ਸਿੰਘ ਬਰਾੜ ਨੇ ਦੱਸਿਆ ਕਿ ਇਹ ਟੀਕਾ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਇਸ ਲਈ ਲਗਾਇਆ ਜਾ ਰਿਹਾ ਹੈ ਤਾਂ ਜੋ ਸਿਹਤ ਕਰਮਚਾਰੀ ਆਉਣ ਵਾਲੇ ਦਿਨਾਂ ਵਿਚ ਆਪਣੇ ਆਪ ਨੂੰ ਸੁਰੱਖਿਅਤ ਰੱਖ ਕੇ ਲੋਕਾਂ ਦੀ ਸੁਰੱਖਿਆ ਲਈ ਇਸ ਟੀਕੇ ਦਾ ਇਸਤੇਮਾਲ ਕਰ ਸਕਣ | ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਪੰਜਾਬ ਲੋਕਾਂ ਦੀ ਚੰਗੀ ਸਿਹਤ ਲਈ ਵਚਨਬੱਧ ਹੈ ਅਤੇ ਲੋਕਾਂ ਨੂੰ ਵੀ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਅਸੀਂ ਕੋਰੋਨਾ ਦੇ ਸ਼ਿਕਾਰ ਹੋਣ ਤੋਂ ਬਚ ਸਕੀਏ | ਉਨ੍ਹਾਂ ਦੱਸਿਆ ਕਿ 1170 ਸਿਹਤ ਕਰਮਚਾਰੀਆਂ ਨੂੰ ਸਭ ਤੋਂ ਪਹਿਲਾਂ ਇਹ ਟੀਕਾ ਪਹਿਲੇ ਪੜਾਅ ਵਿਚ ਲਗਾਇਆ ਜਾਵੇਗਾ ਤੇ ਦੂਸਰੇ ਪੜਾਅ ਵਿਚ ਇਸ ਟੀਕੇ ਦੀ ਦੂਸਰੀ ਡੋਜ਼ ਫਰਵਰੀ ਮਹੀਨੇ ਵਿਚ ਦਿੱਤੀ ਜਾਵੇਗੀ | ਇਸ ਮੌਕੇ ਹੋਰਨਾ ਤੋਂ ਇਲਾਵਾ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਾਜੇਸ਼ ਅੱਤਰੀ, ਜ਼ਿਲ੍ਹਾ ਮਾਸ ਮੀਡੀਆ ਕ੍ਰਿਸ਼ਨ ਸ਼ਰਮਾ, ਬੀ. ਸੀ. ਸੀ. ਦੇ ਅੰਮਿ੍ਤ ਸ਼ਰਮਾ ਆਦਿ ਹਾਜ਼ਰ ਸਨ |
ਪ੍ਰਤੀ ਵਿਅਕਤੀ ਨੂੰ ਦਿੱਤੀ ਜਾਵੇਗੀ ਦੋ ਵਾਰ ਡੋਜ਼-ਐਮ.ਐਮ.ਓ. ਪਵਾਰ
ਬਾਘਾ ਪੁਰਾਣਾ, (ਬਲਰਾਜ ਸਿੰਗਲਾ)-ਦੇਸ਼ ਅਤੇ ਦੁਨੀਆ ਨੂੰ ਆਪਣੀ ਲਪੇਟ ਵਿਚ ਲੈਣ ਵਾਲੀ ਕੋਰੋਨਾ ਮਹਾਂਮਾਰੀ ਦੀ ਵੈਕਸੀਨ ਲਈ ਲੋਕਾਂ ਵਲੋਂ ਬਹੁਤ ਲੰਮਾ ਸਮਾਂ ਇੰਤਜ਼ਾਰ ਕੀਤਾ ਗਿਆ ਸੀ | ਕੁਝ ਬਾਹਰਲੇ ਮੁਲਕਾਂ ਵਿਚ ਕੋਰੋਨਾ ਵੈਕਸੀਨ ਦੀ ਪਹਿਲਾਂ ਸ਼ੁਰੂਆਤ ਹੋ ਚੁੱਕੀ ਹੈ ਪਰ ਭਾਰਤ ਵਿਚ ਕੋਵਿਡ-19 ਵੈਕਸੀਨ ਦੀ ਸ਼ੁਰੂਆਤ ਅੱਜ ਦਿਨ ਸਨਿੱਚਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਵਲੋਂ ਕੀਤੀ ਗਈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਅੰਦਰ ਕੋਰੋਨਾ ਵੈਕਸੀਨ ਦਾ ਉਦਘਾਟਨ ਕੀਤਾ ਗਿਆ | ਜਿਸ ਦੇ ਤਹਿਤ ਸਥਾਨਕ ਸਿਵਲ ਹਸਪਤਾਲ ਬਾਘਾ ਪੁਰਾਣਾ ਵਿਖੇ ਡਾ. ਰਜੇਸ਼ ਅਤਰੀ ਮੋਗਾ ਡੀ.ਐਮ.ਸੀ., ਐਸ.ਐਮ.ਓ. ਡਾ. ਸੰਜੇ ਪਵਾਰ, ਡਾ. ਉਪਿੰਦਰ ਸਿੰਘ, ਡਾ. ਅਮਰਿੰਦਰ ਸਿੰਘ ਵਲੋਂ ਕੋਰੋਨਾ ਵੈਕਸੀਨ ਦੀ ਸ਼ੁਰੂਆਤ ਕੀਤੀ ਜਿਸ ਦੇ ਉਦਘਾਟਨ ਦੀ ਰਸਮ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਵਲੋਂ ਆਪਣੇ ਕਰ ਕਮਲਾਂ ਨਾਲ ਅਦਾ ਕੀਤੀ ਗਈ | ਇਸ ਮੌਕੇ ਐਸ.ਐਮ.ਓ. ਡਾ. ਸੰਜੇ ਪਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੇ ਗੇੜ ਵਿਚ ਹਸਪਤਾਲ ਨੂੰ 260 ਡੋਜਾਂ ਮਿਲੀਆਂ ਹਨ ਜੋ ਕਿ 130 ਵਿਅਕਤੀਆਂ ਦੇ ਲਗਾਈਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਕੋਵਿਡ-19 ਵੈਕਸੀਨ ਲਈ ਬਾਘਾ ਪੁਰਾਣਾ ਸਿਵਲ ਹਸਪਤਾਲ ਵਿਖੇ 117 ਜਾਣਿਆਂ ਵਲੋਂ ਆਪਣਾ ਨਾਂਅ ਰਜਿਸਟਰਡ ਕਰਵਾਇਆ ਜਾ ਚੁੱਕਾ ਹੈ | ਡਾ. ਸੰਜੇ ਪਵਾਰ ਨੇ ਦੱਸਿਆ ਕਿ ਪ੍ਰਤੀ ਵਿਅਕਤੀ ਦੋ ਡੋਜਾਂ ਦਿੱਤੀਆਂ ਜਾਣਗੀਆਂ, ਪਹਿਲੀ ਡੋਜ ਲਗਾਉਣ ਉਪਰੰਤ ਦੂਸਰੀ ਡੋਜ 28 ਦਿਨਾਂ ਬਾਅਦ ਲਗਾਈ ਜਾਵੇਗੀ | ਇਸ ਮੌਕੇ ਵਿਧਾਇਕ ਦਰਸ਼ਨ ਬਰਾੜ ਨੇ ਇਕ ਖ਼ਾਸ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਵਲੋਂ
ਕੋਰੋਨਾ ਵੈਕਸੀਨ ਦੀ ਦਿੱਤੀ ਜਾ ਰਹੀ ਸਹੂਲਤ ਦਾ ਲੋਕ ਖੁੱਲ੍ਹ ਕੇ ਲਾਭ ਉਠਾਉਣ ਅਤੇ ਗ਼ਲਤ ਅਨਸਰਾਂ ਵਲੋਂ ਫੈਲਾਈਆਂ ਜਾ ਰਹੀਆਂ ਝੂਠੀਆਂ ਅਫ਼ਵਾਹਾਂ ਤੋਂ ਬਚਿਆ ਜਾਵੇ | ਇਸ ਮੌਕੇ ਫਾਰਮੇਸੀ ਅਫ਼ਸਰ ਨਵਦੀਪ ਸ਼ਰਮਾ, ਬਲਵੀਰ ਸਿੰਘ, ਮਨਜੀਤ ਸਿੰਘ ਤੋਂ ਇਲਾਵਾ ਕਮਲਜੀਤ ਕੌਰ, ਅਮਨਦੀਪ ਕੌਰ, ਗਗਨਦੀਪ ਕੌਰ, ਅਮਨਜੋਤ ਕੌਰ, ਪਿੰਕੀ, ਸੁਖਵੀਰ ਕੌਰ, ਰਜਨੀ ਗੋਇਲ, ਹਰਪਿੰਦਰ ਸ਼ਰਮਾ, ਚੇਅਰਮੈਨ ਗੁਰਚਰਨ ਸਿੰਘ ਚੀਦਾ ਬਲਾਕ ਸੰਮਤੀ, ਥਾਣਾ ਮੁਖੀ ਹਰਮਨਜੀਤ ਸਿੰਘ ਬਲ, ਪ੍ਰਧਾਨ ਵਿਜੇ ਬਾਂਸਲ ਆਦਿ ਹਾਜ਼ਰ ਸਨ |
ਮੋਗਾ, 16 ਜਨਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਨੂੰ ਪੂਰਾ ਕਰਨ ਲਈ ਨੌਜਵਾਨਾਂ ਨੂੰ ਰਾਸ਼ਨ ਡੀਪੂਆਂ ਦੀ ਵੰਡ ਸ਼ੁਰੂ ਕਰ ਦਿੱਤੀ ਹੈ | ਇਸੇ ਤਰ੍ਹਾਂ ਮੋਹਰਲੀ ਕਤਾਰ ਦੇ ਕਰੋਨਾ ਯੋਧਿਆਂ ...
ਮੋਗਾ, 16 ਜਨਵਰੀ (ਸੁਰਿੰਦਰਪਾਲ ਸਿੰਘ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਉਪਿੰਦਰ ਸਿੰਘ ਗਿੱਲ ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਕੀਤੀਆਂ ਸੇਵਾਵਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਜ਼ਿਲ੍ਹਾ ਯੋਜਨਾ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਹੈ | ਉਨ੍ਹਾਂ ...
ਕੁੱਲ ਗਿਣਤੀ 2774 ਤੇ ਐਕਟਿਵ ਕੇਸ 28 ਮੋਗਾ, 16 ਜਨਵਰੀ (ਗੁਰਤੇਜ ਸਿੰਘ)-ਮੋਗਾ ਸਿਹਤ ਵਿਭਾਗ ਨੂੰ ਕੋਰੋਨਾ ਸਬੰਧੀ ਅੱਜ ਪ੍ਰਾਪਤ ਹੋਈਆਂ ਰਿਪੋਰਟਾਂ ਵਿਚ ਜ਼ਿਲ੍ਹੇ ਵਿਚ 1 ਹੋਰ ਵਿਅਕਤੀ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ | ਜਿਸ ਨਾਲ ਜ਼ਿਲ੍ਹੇ ਵਿਚ ਮਰੀਜ਼ਾਂ ਦੀ ਕੁੱਲ ...
ਮੋਗਾ, 16 ਜਨਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਰਾਜ ਚੋਣ ਕਮਿਸ਼ਨਰ ਪੰਜਾਬ ਜਗਪਾਲ ਸਿੰਘ ਸੰਧੂ ਵਲੋਂ ਅੱਜ ਪੰਜਾਬ ਦੀਆਂ 8 ਨਗਰ ਨਿਗਮਾਂ, 109 ਨਗਰ ਕੌਾਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਮ ਅਤੇ ਜ਼ਿਮਨੀ ਚੋਣਾਂ ਦੀ ਸਮਾਂ ਸਾਰਨੀ ਦਾ ਐਲਾਨ ਕਰ ਦਿੱਤਾ ਗਿਆ ਹੈ | ...
ਨੱਥੂਵਾਲਾ ਗਰਬੀ, 16 ਜਨਵਰੀ (ਸਾਧੂ ਰਾਮ ਲੰਗੇਆਣਾ)-ਦਰਸ਼ਨ ਸਿੰਘ ਬਰਾੜ ਹਲਕਾ ਵਿਧਾਇਕ ਬਾਘਾ ਪੁਰਾਣਾ ਵਲੋਂ ਅੱਜ ਪਿੰਡ ਲੰਗੇਆਣਾ ਪੁਰਾਣਾ ਦੇ ਸਰਕਾਰੀ ਹਾਈ ਸਕੂਲ ਵਿਖੇ ਤਿੰਨ ਕਮਰਿਆਂ ਦੀ ਘਾਟ ਨੂੰ ਪੂਰਾ ਕਰਦਿਆਂ ਸਰਪੰਚ ਸੁਖਦੇਵ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ...
ਮੋਗਾ, 16 ਜਨਵਰੀ (ਜਸਪਾਲ ਸਿੰਘ ਬੱਬੀ)-ਸਰਵ ਭਾਰਤ ਨੌਜਵਾਨ ਸਭਾ ਸ਼ਹਿਰੀ ਕਮੇਟੀ ਮੋਗਾ ਵਲੋਂ ਬਲਜੀਤ ਕੌਰ, ਨਰਿੰਦਰ ਬੱਬਲੂ, ਪਰਮਜੀਤ ਵਿੱਕੀ, ਮੁਖ਼ਤਿਆਰ ਸਿੰਘ, ਅਸ਼ੋਕ ਸ਼ਰਮਾ, ਕਰਮਜੀਤ ਸਨੀ, ਜਗਦੀਪ ਸੰਧੂ, ਸੁਰਿੰਦਰ ਸਿੰਘ, ਤਰਸੇਮ ਸਿੰਘ ਨੇ ਕੇਂਦਰ ਸਰਕਾਰ ਦੀਆਂ ...
ਮੋਗਾ, 16 ਜਨਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ਵਿਚ ਵਾਰਡ ਨੰਬਰ 16 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤੇ ਯੂਥ ਸਰਕਲ ਪ੍ਰਧਾਨ ਜਗਰੂਪ ਸਿੰਘ ਗਿੱਲ ...
ਬੱਧਨੀ ਕਲਾਂ, 16 ਜਨਵਰੀ (ਸੰਜੀਵ ਕੋਛੜ)-ਚੋਰਾਂ ਵਲੋਂ ਆਏ ਦਿਨ ਚੋਰੀਆਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਸਬੰਧੀ ਆਮ ਨਾਗਰਿਕਾਂ 'ਚ ਸਹਿਮ ਪਾਇਆ ਜਾ ਰਿਹਾ ਹੈ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੌਧਰ ਲੜਕੀਆਂ ਵਿਚ ਚੋਰਾਂ ਵਲੋਂ ਰਾਤ ਦੇ ਸਮੇਂ ...
ਅਜੀਤਵਾਲ, 16 ਜਨਵਰੀ (ਹਰਦੇਵ ਸਿੰਘ ਮਾਨ)-ਵਿੱਦਿਅਕ ਸੰਸਥਾਵਾਂ ਐਮ.ਐਲ.ਐਮ. ਗਰੁੱਪ ਆਫ਼ ਕਾਲਜ ਕਿਲੀ ਚਾਹਲ (ਮੋਗਾ) ਵਿਖੇ ਲੋਹੜੀ ਦੇ ਤਿਉਹਾਰ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਸੰਸਥਾ ਦੇ ਚੇਅਰਮੈਨ ਡਾ. ਸੁਰੇਸ਼ ਕੁਮਾਰ ਬਾਂਸਲ ਨੇ ਅਜਿਹੇ ਤਿਉਹਾਰਾਂ ਨੂੰ ਪੰਜਾਬੀ ...
ਬਾਘਾ ਪੁਰਾਣਾ, 16 ਜਨਵਰੀ (ਬਲਰਾਜ ਸਿੰਗਲਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਹਾਰਵਰਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਵਿਖੇ ਲੋਹੜੀ ਦਾ ਤਿਉਹਾਰ ਸਕੂਲ ਦੇ ਗਰਾਊਾਡ ਵਿਚ ਲੋਹੜੀ ਬਾਲ ਕੇ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਤਿਲ ਪਾਉਣ ...
ਕੋਟ ਈਸੇ ਖਾਂ, 16 ਜਨਵਰੀ (ਨਿਰਮਲ ਸਿੰਘ ਕਾਲੜਾ)-ਭਾਰਤ ਭਰ ਦੀਆਂ 41 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਹਜ਼ਾਰਾਂ ਟਰਾਲੀਆਂ 'ਤੇ ਸਵਾਰ ਹੋ ਕੇ ਲੱਖਾਂ ਕਿਸਾਨ ਮਜ਼ਦੂਰਾਂ ਵਲੋਂ 26 ਜਨਵਰੀ ਨੂੰ ਕੱਢਿਆ ਜਾਣ ਵਾਲਾ ਮਾਰਚ ਮੋਦੀ ਸਰਕਾਰ ਦੀਆਂ ਜੜਾ ਹਿਲਾ ਦੇਵੇਗਾ | ਉਕਤ ...
ਬਾਘਾ ਪੁਰਾਣਾ, 16 ਜਨਵਰੀ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਦੀ ਕੋਟਕਪੂਰਾ ਸੜਕ ਉੱਪਰ ਬੱਸ ਸਟੈਂਡ ਦੇ ਸਾਹਮਣੇ ਵਾਲੀ ਗਲੀ ਵਿਚ ਸਥਿਤ ਮਾਲਵੇ ਦੀ ਪ੍ਰਸਿੱਧ ਸੰਸਥਾ ਡਰੀਮ ਬਿਲਡਰਜ਼ ਗਰੁੱਪ ਆਫ਼ ਇੰਸਟੀਚਿਊਟ ਵਿਖੇ ਆਏ ਦਿਨ ਵਿਦਿਆਰਥੀ ਆਈਲਟਸ ਦੀ ਕੋਚਿੰਗ ਲੈ ਕੇ ਬਹੁਤ ...
ਨਿਰਮਲ ਸਿੰਘ ਕਾਲੜਾ 9872502115 ਪਿਛੋਕੜ-ਪਿੰਡ ਜਲਾਲ ਸਿੰਘ ਵਾਲਾ ਇਤਿਹਾਸ, ਮੋਗਾ ਤੋਂ ਜ਼ੀਰਾ ਵਾਇਆ ਝੱਤਰੇ ਵਾਲੀ ਸੜਕ 'ਤੇ ਮੋਗੇ ਤੋਂ ਕਰੀਬ 8 ਕਿੱਲੋਮੀਟਰ 'ਤੇ ਸਥਿਤ ਹੈ, ਪਿੰਡ ਜਲਾਲ ਸਿੰਘ ਵਾਲਾ ਇਤਿਹਾਸਕਾਰਾਂ ਮੁਤਾਬਿਕ ਕਰੀਬ 1164 ਈ. ਵਿਚ ਤੂਰ ਆਪਣਾ ਰਾਜ ਖੁਸਾ ਕੇ ...
ਮੋਗਾ, 16 ਜਨਵਰੀ (ਸੁਰਿੰਦਰਪਾਲ ਸਿੰਘ)-ਮੋਗਾ ਦੀ ਪ੍ਰਸਿੱਧ ਸੰਸਥਾ ਬੀ. ਬੀ. ਐਸ ਆਈਲਟਸ ਤੇ ਇਮੀਗ੍ਰੇਸ਼ਨ ਸਰਵਿਸਿਜ਼ ਜਿਸ ਨੇ ਬਹੁਤ ਹੀ ਥੋੜੇ ਸਮੇਂ ਵਿੱਚ ਆਈਲਟਸ/ ਪੀ. ਟੀ. ਈ. ਦੇ ਵਧੀਆ ਨਤੀਜੇ ਅਤੇ ਵੀਜ਼ੇ ਦੀਆਂ ਵਧੀਆਂ ਸੇਵਾਵਾਂ ਦੇ ਕੇ ਇਲਾਕੇ ਵਿਚ ਆਪਣਾ ਨਾਮ ਬਣਾਇਆ ...
ਮੋਗਾ, 16 ਜਨਵਰੀ (ਸੁਰਿੰਦਰਪਾਲ ਸਿੰਘ)-ਲੰਬੇ ਸਮੇਂ ਤੋਂ ਇੰਤਜ਼ਾਰ ਕੀਤੇ ਜਾ ਰਹੇ ਸਰਕਾਰੀ ਪਟਵਾਰੀਆਂ ਅਤੇ ਜ਼ਿਲ੍ਹੇਦਾਰ ਸੰਬੰਧੀ ਅਸਾਮੀਆਂ ਦਾ ਨੋਟੀਫ਼ਿਕੇਸ਼ਨ ਆਿਖ਼ਰਕਾਰ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ ਵਾਰ ਇਹ ਪ੍ਰੀਖਿਆ ਪ.ਸ.ਸ.ਸ. ਬ. ਵਲੋਂ ਲਈ ਜਾਵੇਗੀ | ਇਹ ...
ਮੋਗਾ, 16 ਜਨਵਰੀ (ਸੁਰਿੰਦਰਪਾਲ ਸਿੰਘ)-ਮੋਗਾ ਦੀ ਮੰਨੀ ਪ੍ਰਮੰਨੀ ਸੰਸਥਾ ਐਾਜਲਸ ਇੰਟਰਨੈਸ਼ਨਲ ਜੋ ਕਿ ਮੋਗਾ ਦੇ ਅੰਮਿ੍ਤਸਰ ਰੋਡ 'ਤੇ ਢਿੱਲੋਂ ਕਲੀਨਿਕ ਦੇ ਨਾਲ ਸਥਿਤ ਹੈ, ਸੰਸਥਾ ਵਲੋਂ ਬਹੁਤ ਸਾਰੇ ਵਿਦਿਆਰਥੀਆਂ ਦੇ ਸਟੂਡੈਂਟ ਵੀਜ਼ੇ ਲਗਵਾ ਕੇ ਉਨ੍ਹਾਂ ਦੇ ...
ਮੋਗਾ, 16 ਜਨਵਰੀ (ਸੁਰਿੰਦਰਪਾਲ ਸਿੰਘ)-ਆਕਸਫੋਰਡ ਸਕੂਲ ਮੋਗਾ ਇਲਾਕੇ ਦੀ ਮੰਨੀ ਪ੍ਰਮੰਨੀ ਸੰਸਥਾ ਹੈ | ਜੋ ਗੁਰਪ੍ਰੀਤ ਸਿੰਘ ਸਿੱਧੂ ਦੀ ਸੂਝਵਾਨ ਅਗਵਾਈ ਹੇਠ ਬੱਚਿਆਂ ਨੂੰ ਦੇਸ਼ ਦੇ ਇਕ ਜ਼ਿੰਮੇਵਾਰ ਨਾਗਰਿਕ ਬਣਾਉਣ ਲਈ ਹਮੇਸ਼ਾ ਕੁਝ ਨਾ ਕੁਝ ਕਰਦੀ ਰਹਿੰਦੀ ਹੈ | ਸੋ ...
ਬਾਘਾ ਪੁਰਾਣਾ, 16 ਜਨਵਰੀ (ਬਲਰਾਜ ਸਿੰਗਲਾ)-ਐਡੀਸਨ ਇੰਸਟੀਚਿਊਟ ਇਕ ਅਜਿਹੀ ਸੰਸਥਾ ਹੈ ਜਿਹੜੀ ਆਈਲਟਸ ਦੇ ਖੇਤਰ ਵਿਚ ਲਗਾਤਾਰ ਬਹੁਤ ਵਧੀਆ ਨਤੀਜੇ ਦੇ ਰਹੀ ਹੈ | ਸਥਾਨਕ ਕੋਟਕਪੂਰਾ ਸੜਕ ਉੱਪਰ ਸਥਿਤ ਇਸ ਸੰਸਥਾ ਦੀ ਵਿਦਿਆਰਥਣ ਅਮਨਪ੍ਰੀਤ ਕੌਰ ਸਪੁੱਤਰੀ ਅਵਤਾਰ ਸਿੰਘ ...
ਬਾਘਾ ਪੁਰਾਣਾ, 16 ਜਨਵਰੀ (ਬਲਰਾਜ ਸਿੰਗਲਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸਪਰਿੰਗ ਫ਼ੀਲਡ ਕਾਨਵੈਂਟ ਸਕੂਲ ਬਾਘਾ ਪੁਰਾਣਾ ਵਿਖੇ ਬੱਚਿਆਂ ਅਤੇ ਅਧਿਆਪਕਾਂ ਨੇ ਲੋਹੜੀ ਅਤੇ ਮਾਘੀ ਦਾ ਤਿਉਹਾਰ ਬੜੇ ਚਾਵਾਂ ਨਾਲ ਮਨਾਇਆ | ਇਸ ਮੌਕੇ ਸਕੂਲ ਚੇਅਰਮੈਨ ਨਰ ਸਿੰਘ ਬਰਾੜ ...
ਸਮਾਧ ਭਾਈ, 16 ਜਨਵਰੀ (ਗੁਰਮੀਤ ਸਿੰਘ ਮਾਣੂੰਕੇ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਅਨੰਦ ਸਾਗਰ ਪਬਲਿਕ ਸਕੂਲ ਰੌਾਤਾ ਵਿਖੇ ਲੋਹੜੀ ਦਾ ਤਿਉਹਾਰ ਸੰਤ ਬਾਬਾ ਭਜਨ ਸਿੰਘ ਨਾਨਕਸਰ ਪਟਿਆਲੇ ਵਾਲੇ ਤੇ ਚੇਅਰਪਰਸਨ ਬੀਬੀ ਕਰਤਾਰ ਕੌਰ ਦੀ ਅਗਵਾਈ ਹੇਠ ਮਨਾਇਆ ਗਿਆ | ...
ਸਮਾਲਸਰ, 16 ਜਨਵਰੀ (ਕਿਰਨਦੀਪ ਸਿੰਘ ਬੰਬੀਹਾ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਇਕਾਈ ਵਾਂਦਰ ਅਤੇ ਇਕਾਈ ਠੱਠੀ ਭਾਈ ਵਲੋਂ ਸਾਂਝੇ ਰੂਪ ਵਿਚ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਕਿਸਾਨੀ ਅੰਦੋਲਨ ਨੂੰ ਹੁਲਾਰਾ ਦੇਣ ਅਤੇ 26 ਜਨਵਰੀ ਨੂੰ ਵੱਧ ਤੋਂ ਵੱਧ ਗਿਣਤੀ ਵਿਚ ...
ਮੋਗਾ, 16 ਜਨਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਦੇਸ਼ ਵਿਚ ਚੱਲ ਰਹੇ ਖੇਤੀ ਅੰਦੋਲਨ ਦੇ ਹੱਕ ਵਿਚ ਮੋਗੇ ਸ਼ਹਿਰ 'ਚ ਵਿਲੱਖਣ ਟਰੈਕਟਰ ਮਾਰਚ ਕੀਤਾ ਗਿਆ | ਪੰਜਾਬ ਦੀਆਂ ਤੀਹ ਕਿਸਾਨ ਜਥੇਬੰਦੀਆਂ ਦੇ ਸਾਂਝੇ ਫ਼ਰੰਟ ਵਲੋਂ ਕੀਤੇ ਗਏ ਇਸ ਮਾਰਚ ਦੌਰਾਨ ਟਰੈਕਟਰਾਂ ਅਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX