ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)- ਅੱਜ ਖੰਨਾ ਦੇ ਸਿਵਲ ਹਸਪਤਾਲ 'ਚ ਐੱਸ. ਐੱਮ. ਓ. ਡਾ. ਸਤਪਾਲ ਦੀ ਅਗਵਾਈ 'ਚ ਕੋਵਿਡ-19 ਤੋਂ ਬਚਾਅ ਦੀ ਵੈਕਸੀਨ ਦਾ ਟੀਕਾਕਰਨ ਸ਼ੁਰੂ ਕੀਤਾ ਗਿਆ | ਪਹਿਲਾ ਟੀਕਾ ਖੰਨਾ ਸਿਵਲ ਹਸਪਤਾਲ ਦੇ ਸਾਬਕਾ ਐੱਸ. ਐੱਮ. ਓ. ਡਾ. ਰਾਜਿੰਦਰ ਗੁਲਾਟੀ ਨੇ ਲਗਵਾਇਆ | ਅੱਜ ਕੋਵਿਡ ਵੈਕਸੀਨ ਦੇ 100 ਟੀਕੇ ਲਗਾਉਣ ਦਾ ਟੀਚਾ ਸੀ ਪਰ ਪਹਿਲੇ ਦਿਨ 25 ਵਿਅਕਤੀਆਂ ਨੂੰ ਹੀ ਕੋਵਿਡ-19 ਤੋਂ ਬਚਾਉਣ ਵਾਲੀ ਕੋਵਸ਼ੀਲਡ ਵੈਕਸੀਨ ਦੀ ਪਹਿਲੀ ਖ਼ੁਰਾਕ ਦਿੱਤੀ ਗਈ | ਡਾ. ਸਤਪਾਲ ਨੇ ਦੱਸਿਆ ਕਿ ਕੁਝ ਮਰੀਜ਼ ਸਿਹਤ ਦੇ ਵੱਖ-ਵੱਖ ਕਾਰਨਾਂ ਕਾਰਨ ਵੈਕਸੀਨੇਸ਼ਨ ਦੇ ਯੋਗ ਨਹੀਂ ਸਨ ਅਤੇ ਕੁਝ ਹਾਜ਼ਰ ਨਹੀਂ ਸਨ, ਇਸ ਲਈ 25 ਮਰੀਜ਼ਾਂ ਨੂੰ ਹੀ ਵੈਕਸੀਨੇਟ ਕੀਤਾ ਗਿਆ | ਹੁਣ ਅਗਲਾ ਵੈਕਸੀਨ ਟੀਕਾਕਰਨ ਸੋਮਵਾਰ 18 ਨੂੰ ਹੋਵੇਗਾ | ਡਾ. ਸਤਪਾਲ ਅਨੁਸਾਰ ਕੋਵਸ਼ੀਲਡ ਵੈਕਸੀਨ ਲੈਣ ਵਾਲੇ 25 ਦੇ 25 ਮਰੀਜ਼ ਬਿਲਕੁਲ ਤੰਦਰੁਸਤ ਹਨ, ਕਿਸੇ ਵਿਚ ਵੀ ਕੋਈ ਸਾਈਡ ਇਫੈਕਟ ਨਜ਼ਰ ਨਹੀਂ ਆਇਆ | ਇਸ ਨਿਸ਼ਚਿਤ ਸਮੇਂ ਤੱਕ ਉਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ 'ਚ ਰੱਖ ਕੇ ਘਰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ |
ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)- ਖੰਨਾ 'ਚ ਅੱਜ ਸਵੇਰ ਕਹਿਰ ਬਣ ਕੇ ਆਈ ਸੰਘਣੀ ਧੁੰਦ ਹੋਣ ਕਰਕੇ ਦਿਖਾਈ ਨਾ ਦੇਣ ਕਾਰਨ 10 ਦੇ ਕਰੀਬ ਵਾਹਨ ਆਪਸ 'ਚ ਟਕਰਾ ਗਏ | ਇਸ ਹਾਦਸੇ 'ਚ 2 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਕਈ ਵਿਅਕਤੀ ਜ਼ਖ਼ਮੀ ਹੋ ਗਏ | ਸਵੇਰੇ ਹੋਏ ਹਾਦਸੇ ਦੇ ਬਾਅਦ ...
ਮਲੌਦ, 16 ਜਨਵਰੀ (ਸਹਾਰਨ ਮਾਜਰਾ)-ਜੰਗ-ਏ-ਅਜ਼ਾਦੀ ਦੇ ਪਹਿਲੇ ਸ਼ਹੀਦ ਅਤੇ ਮੁੱਢਲੇ ਘੁਲਾਟੀਏ ਸੰਤ ਬਾਬਾ ਮਹਾਰਾਜ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੇ 242ਵੇਂ ਜਨਮ ਦਿਨ ਸਬੰਧੀ ਸਮਾਗਮ ਉਨ੍ਹਾਂ ਦੇ ਜਨਮ ਨਗਰ ਰੱਬੋਂ ਉੱਚੀ ਦੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਸੰਤ ...
ਮਾਛੀਵਾੜਾ ਸਾਹਿਬ, 16 ਜਨਵਰੀ (ਸੁਖਵੰਤ ਸਿੰਘ ਗਿੱਲ)-ਇਤਿਹਾਸਿਕ ਗੁਰੂ ਘਰਾਂ ਦੀ ਸੇਵਾ ਕਰਾ ਰਹੇ ਮੁੱਖ ਸੇਵਾਦਾਰ ਬਾਬਾ ਜਰਨੈਲ ਸਿੰਘ ਕਾਰ ਸੇਵਾ ਵਾਲਿਆਂ ਵਲੋਂ ਇਤਿਹਾਸਿਕ ਗੁਰਦੁਆਰਾ ਸ੍ਰੀ ਗਨੀ ਨਬੀ ਖਾਂ ਤੋਂ ਦਿੱਲੀ ਕਿਸਾਨ ਸੰਘਰਸ਼ ਲਈ ਚੱਲ ਰਹੇ ਲੰਗਰਾਂ 'ਚ ਰਸਦ ...
ਮਲੌਦ, 16 ਜਨਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਮਲੌਦ ਵਲੋਂ ਸੈਂਕੜੇ ਟਰੈਕਟਰਾਂ ਨਾਲ ਦਰਜਨਾਂ ਪਿੰਡਾਂ 'ਚ ਝੰਡਾ ਮਾਰਚ ਕੀਤਾ ਗਿਆ, ਜਿਸ 'ਚ ਕਿਸਾਨਾਂ ਨੂੰ ਜਾਗਰੂਕ ਕਰਕੇ ਦਿੱਲੀ ਮੋਰਚੇ ...
ਸਮਰਾਲਾ, 16 ਜਨਵਰੀ (ਕੁਲਵਿੰਦਰ ਸਿੰਘ)-ਸ਼ਿਵ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਸੁਖਪਾਲ ਸੁੱਖਾ ਤੇ ਸ਼ਹਿਰੀ ਪ੍ਰਧਾਨ ਮੁਕੇਸ਼ ਆਨੰਦ ਦੀ ਪ੍ਰਧਾਨਗੀ ਹੇਠ ਸ਼ਿਵ ਸੈਨਾ ਬਾਲ ਠਾਕਰੇ ਜਥੇਬੰਦੀ ਦੀ ਮੁੱਖ ਦਫ਼ਤਰ 'ਚ ਮੀਟਿੰਗ ਕੀਤੀ ਗਈ | ਇਸ ਮੀਟਿੰਗ 'ਚ ਪਾਰਟੀ ਦੇ ਯੂਥ ਪੰਜਾਬ ...
ਖੰਨਾ, 16 ਜਨਵਰੀ (ਮਨਜੀਤ ਸਿੰਘ ਧੀਮਾਨ)- ਗੰਨਿਆਂ ਦੀ ਭਰੀ ਟਰੈਕਟਰ-ਟਰਾਲੀ ਜੀ. ਟੀ. ਰੋਡ ਪੁਲ਼ 'ਤੇ ਪਲਟ ਜਾਣ ਦੀ ਖ਼ਬਰ ਹੈ | ਮੌਕੇ 'ਤੇ ਜਾਣਕਾਰੀ ਦਿੰਦਿਆਂ ਟਰੈਕਟਰ ਚਾਲਕ ਦਵਿੰਦਰ ਸਿੰਘ ਵਾਸੀ ਸੈਜੋਮਾਜਰਾ ਮਾਛੀਵਾੜਾ ਨੇ ਦੱਸਿਆ ਕਿ ਉਹ ਆਪਣੇ ਟਰੈਕਟਰ 'ਤੇ ਗੰਨਿਆਂ ਦੀ ...
ਖੰਨਾ, 16 ਜਨਵਰੀ (ਪ. ਪ. ਰਾਹੀਂ)- ਪੁਲਿਸ ਜ਼ਿਲ੍ਹਾ ਖੰਨਾ ਅਧੀਨ ਪੈਂਦੇ ਪਿੰਡ ਰਸੂਲੜਾ 'ਚ ਕੁਝ ਲੋਕਾਂ ਨੇ ਇਕ ਨਾਬਾਲਗ ਲੜਕੇ ਨੂੰ ਜਾਨ ਤੋਂ ਮਾਰਨ ਦੀ ਨੀਅਤ ਨਾਲ ਉਸ 'ਤੇ ਇੱਟਾਂ ਅਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੇ ਸਿਰ ਦੀ ਹੱਡੀ ਟੁੱਟ ...
ਮਲੌਦ, 16 ਜਨਵਰੀ (ਸਹਾਰਨ ਮਾਜਰਾ)-ਐੱਸ. ਸੀ. ਬੀ. ਸੀ. ਅਧਿਆਪਕ ਯੂਨੀਅਨ ਪੰਜਾਬ ਜ਼ਿਲ੍ਹਾ ਲੁਧਿਆਣਾ ਦੀ ਅਹਿਮ ਮੀਟਿੰਗ ਸੂਬਾਈ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ ਅਤੇ ਜ਼ਿਲ੍ਹਾ ਪ੍ਰਧਾਨ ਗੁਰ ਜੈਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਚਿਤਾਵਨੀ ...
ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)- ਕੋਰੋਨਾ ਮਹਾਂਮਾਰੀ ਦੇ ਬਾਅਦ ਦੇਸ਼ 'ਚ ਹੁਣ ਬਰਡ ਫਲੂ ਲੋਕਾਂ ਨੂੰ ਡਰਾ ਰਿਹਾ ਹੈ | ਹਾਲਾਂਕਿ ਪੰਜਾਬ ਅਜੇ ਇਸ ਬਿਮਾਰੀ ਤੋਂ ਸੁਰੱਖਿਅਤ ਰਿਹਾ ਹੈ ਪਰ ਅੱਜ ਖੰਨਾ 'ਚ ਹੋਈ ਇਕ ਘਟਨਾ ਨੇ ਖੰਨਾ ਵਾਸੀਆਂ ਦੇ ਮਨਾਂ 'ਚ ਡਰ ਪੈਦਾ ਕਰ ...
ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)- ਉਂਝ ਤਾਂ ਸਰਕਾਰਾਂ ਖ਼ਜ਼ਾਨਾ ਖ਼ਾਲੀ ਹੋਣ ਦੀਆਂ ਦੁਹਾਈ ਪਾਉਂਦੀਆਂ ਅਕਸਰ ਹੀ ਦੇਖੀਆਂ ਜਾਂਦੀਆਂ ਹਨ ਪਰ ਆਪਣੇ ਵਜ਼ੀਰਾਂ ਨੂੰ ਖੁੱਲ੍ਹੇ ਗੱਫੇ ਦੇਣ ਤੋਂ ਗੁਰੇਜ਼ ਵੀ ਨਹੀਂ ਕਰਦੀਆਂ, ਜਿਸ ਦੇ ਖ਼ਿਲਾਫ਼ ਪਿੰਡ ਕੌੜੀ ਦੇ ਵਸਨੀਕ ...
ਬੀਜਾ, 16 ਜਨਵਰੀ (ਜੰਟੀ ਮਾਨ)-ਜੀ. ਟੀ. ਰੋਡ ਸਥਿਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਛੋਹ ਪ੍ਰਾਪਤ ਸਥਾਨ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੀ ਧੂਮਧਾਮ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ...
ਅਹਿਮਦਗੜ੍ਹ, 16 ਜਨਵਰੀ (ਪੁਰੀ)-ਖੇਤੀ ਕਾਨੰੂਨਾਂ ਵਿਰੁੱਧ ਕਿਸਾਨਾਂ ਵਲੋਂ ਅੱਜ ਅਹਿਮਦਗੜ੍ਹ ਵਿਖੇ ਵੀ ਵਿਸ਼ਾਲ ਟਰੈਕਟਰ ਰੋਸ ਮਾਰਚ ਕੱਢਿਆ ਗਿਆ | ਕਿਸਾਨ ਆਗੂ ਸ਼ੇਰ ਸਿੰਘ ਮਹੋਲੀ, ਹਰਬੰਸ ਸਿੰਘ ਮਾਣਕੀ, ਯਸ਼ਪ੍ਰੀਤ ਸਿੰਘ ਰੰਗੂਵਾਲ, ਦਲਜੀਤ ਸਿੰਘ ਲਤਾਲਾ, ਕੁਲਦੀਪ ...
ਅਹਿਮਦਗੜ੍ਹ, 16 ਜਨਵਰੀ (ਰਣਧੀਰ ਸਿੰਘ ਮਹੋਲੀ)- ਸਮਾਜ ਸੇਵੀ ਸੰਸਥਾ ਮੁੰਡੇ ਅਹਿਮਦਗੜ੍ਹ ਦੇ ਵੈੱਲਫੇਅਰ ਕਲੱਬ ਵਲੋਂ ਸਵ ਸੱਤਿਆ ਦੇਵੀ ਦੀ ਯਾਦ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ | ਕਲੱਬ ਪ੍ਰਧਾਨ ਰਾਕੇਸ਼ ਗਰਗ ਨੇ ਦਸਿਆ 17 ਜਨਵਰੀ ਐਤਵਾਰ ...
ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)-ਪੈਨਸ਼ਨਰ ਐਸੋਸੀਏਸ਼ਨ ਮੰਡਲ ਖੰਨਾ ਦੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਗੁਰਸੇਵਕ ਸਿੰਘ ਮੋਹੀ ਦੀ ਪ੍ਰਧਾਨਗੀ ਹੇਠ ਹੋਈ | ਮੋਹੀ ਨੇ ਦੱਸਿਆ ਕਿ ਮੀਟਿੰਗ 'ਚ ਹੱਕ ਅਤੇ ਸੱਚ ਦੀ ਲੜਾਈ ਲੜ ਰਹੇ ਸੰਯੁਕਤ ਕਿਸਾਨ ਮੋਰਚਾ ਦੇ ਦਿੱਲੀ ...
ਕੁਹਾੜਾ, 16 ਜਨਵਰੀ (ਸੰਦੀਪ ਸਿੰਘ ਕੁਹਾੜਾ)-ਥਾਣਾ ਕੂੰੰਮ ਕਲਾਂ ਅਧੀਨ ਪੈਂਦੀ ਚੌਕੀ ਸਾਹਨੇਵਾਲ ਦੇ ਪਿੰਡ ਭੈਰੋਮੁੰਨਾਂ ਦੇ ਖੇਤਾਂ 'ਚ ਨੌਜਵਾਨ ਦੀ ਦਰੱਖ਼ਤ ਨਾਲ ਲਟਕਦੀ ਲਾਸ਼ ਮਿਲੀ ਹੈ | ਇਸ ਸਬੰਧੀ ਸਹਾਇਕ ਥਾਣੇਦਾਰ ਰਣਧੀਰ ਸਿੰਘ ਨੇ ਜਾਣਕਾਰੀ ਦੇਣ ਸਮੇਂ ਦੱਸਿਆ ਕਿ ...
ਅਹਿਮਦਗੜ੍ਹ, 16 ਜਨਵਰੀ (ਪੁਰੀ)-ਘੁੰਗਰਾਣਾ ਪਿੰਡ ਦਾ ਨੌਜਵਾਨ ਹਰਜੀਤ ਸਿੰਘ ਛੱਤੀਸਗੜ੍ਹ 'ਚ ਇਕ ਨਕਸਲੀ ਹਮਲੇ 'ਚ ਸ਼ਹੀਦ ਹੋ ਗਿਆ | 40 ਸਾਲਾ ਸ਼ਹੀਦ ਹੈੱਡ ਕਾਂਸਟੇਬਲ ਹਰਜੀਤ ਸਿੰਘ ਜੋ ਸੀ. ਆਰ. ਪੀ. ਐੱਫ. ਦਾ ਜਵਾਨ ਸੀ, ਜਿਸ ਦਾ ਅੱਜ ਪਿੰਡ ਘੁੰਗਰਾਣਾ ਵਿਖੇ ਸਰਕਾਰੀ ...
ਅਹਿਮਦਗੜ੍ਹ, 16 ਜਨਵਰੀ (ਪੁਰੀ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਵਰਚੂਅਲ ਮੀਟਿੰਗ ਰਾਹੀਂ ਪੰਜਾਬ ਅੰਦਰ ਕੋਰੋਨਾ ਵੈਕਸੀਨ ਦੀ ਕੀਤੀ ਸ਼ੁਰੂਆਤ ਦੌਰਾਨ ਅਹਿਮਦਗੜ੍ਹ ਵਿਖੇ ਵੀ ਵਿਧਾਇਕ ਸੁਰਜੀਤ ਸਿੰਘ ਅਤੇ ਐੱਸ. ਡੀ. ਐੱਮ. ਬਿਕਰਮਜੀਤ ਸਿੰਘ ...
ਕੁਹਾੜਾ, 16 ਜਨਵਰੀ (ਸੰਦੀਪ ਸਿੰਘ ਕੁਹਾੜਾ)-ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਤੋਂ ਬਾਅਦ ਲਾਕਡਾਊਨ ਖੋਲ੍ਹ ਕੇ ਸਕੂਲ ਕਾਲਜ, ਮਾਲ ਖੋਲ੍ਹਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਕੋਰੋਨਾ ਵਾਇਰਸ ਦੇ ਟੀਕੇ ਲੱਗਣੇ ਵੀ ਲਗਭਗ ਸ਼ੁਰੂ ਹੋ ਗਏ ਹਨ | ਇਹ ...
ਬੀਜਾ, 16 ਜਨਵਰੀ (ਅਵਤਾਰ ਸਿੰਘ ਜੰਟੀ ਮਾਨ)-ਦਿੱਲੀ ਦੇ ਕਿਸਾਨ ਜਨ ਅੰਦੋਲਨ 'ਚ ਪੰਜਾਬ ਦਾ ਨਵੇਂ ਉੱਭਰ ਕੇ ਆਏ ਯੂਥ ਕਿਸਾਨ ਮੋਰਚਾ ਦੇ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦੀ ਮਾਰਕੀਟ 'ਚ ਕੁਲਵਿੰਦਰ ਸਿੰਘ ਕਾਲਾ ਕੋਟ ਪਨੈਚ ਤੇ ਸਾਬਕਾ ਸਰਪੰਚ ਬੱਬਲੂ ਕੋਟ ਪਨੈਚ ਦੀ ਅਗਵਾਈ ...
ਦੋਰਾਹਾ, 16 ਜਨਵਰੀ (ਮਨਜੀਤ ਸਿੰਘ ਗਿੱਲ, ਜਸਵੀਰ ਝੱਜ)-ਕਾਂਗਰਸ ਪਾਰਟੀ ਵਲੋਂ ਦੋਰਾਹਾ ਨਗਰ ਕੌਾਸਲ ਚੋਣਾਂ ਲਈ ਚੋਣ ਪ੍ਰਚਾਰ ਅਤੇ ਨਿਗਰਾਨ ਕਮੇਟੀ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ | ਦੋਰਾਹਾ ਨਗਰ ਕੌਾਸਲ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਬੰਤ ...
ਦੋਰਾਹਾ, 16 ਜਨਵਰੀ (ਮਨਜੀਤ ਸਿੰਘ ਗਿੱਲ, ਜਸਵੀਰ ਝੱਜ)-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਪੰਜਾਬ ਵਾਸੀਆਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ, ਜਿਸ ਦੇ ਅੰਤਰਗਤ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦਾ ਜੋ ਵਾਅਦਾ ...
ਖੰਨਾ, 16 ਜਨਵਰੀ (ਮਨਜੀਤ ਸਿੰਘ ਧੀਮਾਨ)- ਕੁੱਟਮਾਰ ਕਰਨ ਦੇ ਦੋਸ਼ 'ਚ ਥਾਣਾ ਸਦਰ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਸੋਹਣ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਪ੍ਰਤਾਪ ਸਿੰਘ ਵਾਸੀ ਜੰਡਾਲੀ ...
ਬੀਜਾ, 16 ਜਨਵਰੀ (ਅਵਤਾਰ ਸਿੰਘ ਜੰਟੀ ਮਾਨ)-ਦੇਰ ਸ਼ਾਮ ਬੀਜਾ ਦੇ ਨੇੜਲੇ ਪਿੰਡ ਦੈਹਿੜੂ ਵਿਖੇ ਧੰਨ-ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮ ਦੀਆਂ ਤਿਆਰੀਆਂ ਸਬੰਧੀ ਗੁਰਦੁਆਰਾ ਬਿਬੇਕਸਰ ਸਾਹਿਬ ਵਿਖੇ ...
ਦੋਰਾਹਾ, 16 ਜਨਵਰੀ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ)-ਹੋਮਿਓਪੈਥਿਕ ਪੈਨਸ਼ਨਰ ਯੂਨੀਅਨ ਪੰਜਾਬ ਦੀ ਇੱਕ ਹੰਗਾਮੀ ਮੀਟਿੰਗ ਇੱਥੇ ਸਰਪ੍ਰਸਤ ਡਾ. ਪਿ੍ਤਪਾਲ ਸਿੰਘ ਗਰੇਵਾਲ ਅਤੇ ਪ੍ਰਧਾਨ ਜਸਵੰਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਹੋਈ | ਜਿਸ ਬਾਰੇ ਜਨਰਲ ਸਕੱਤਰ ਸ਼ਮਸ਼ੇਰ ...
ਮਲੌਦ, 16 ਜਨਵਰੀ (ਨਿਜ਼ਾਮਪੁਰ)-ਕਿਸਾਨ ਖੇਤ ਮਜ਼ਦੂਰ ਸੈਲ ਹਲਕਾ ਪਾਇਲ ਦੇ ਚੇਅਰਮੈਨ ਤੇ ਬਲਾਕ ਸੰਮਤੀ ਮੈਂਬਰ ਗੁਰਮੇਲ ਸਿੰਘ ਗਿੱਲ ਬੇਰ ਕਲਾਂ ਨੇ ਭਾਜਪਾ ਆਗੂ ਹਰਜੀਤ ਗਰੇਵਾਲ, ਤੀਕਸਣ ਸੂਦ, ਹੰਸ ਰਾਜ ਹੰਸ, ਸੁਰਜੀਤ ਕੁਮਾਰ ਜਿਆਣੀ ਸਮੇਤ ਹੋਰ ਪੰਜਾਬ ਭਾਜਪਾ ਦੇ ਆਗੂਆਂ ...
ਦੋਰਾਹਾ, 16 ਜਨਵਰੀ (ਝੱਜ, ਗਿੱਲ)-ਬੀਤੇ ਦਿਨੀਂ, ਸਥਾਨਕ ਗੁਰੂ ਨਾਨਕ ਨੈਸ਼ਨਲ ਕਾਲਜ ਵਿਖੇ ਕਾਲਜ ਦੀ ਐਕਸਟੈਂਸ਼ਨ ਗਤੀਵਿਧੀਆਂ ਦੀ ਟੀਮ, ਅੰਗਰੇਜ਼ੀ ਵਿਭਾਗ ਅਤੇ ਰਾਜਨੀਤੀ ਸ਼ਾਸਤਰ ਵਿਭਾਗ ਵਲੋਂ ਸਾਂਝੇ ਤੌਰ 'ਤੇ ਯੁਵਕ ਦਿਵਸ ਮਨਾਇਆ ਗਿਆ | ਜਿਸ ਅਧੀਨ ਵੱਖ-ਵੱਖ ...
ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)- ਸਿੰਘੂ ਬਾਰਡਰ ਤੇ ਚੱਲ ਰਹੇ ਕਿਸਾਨ ਧਰਨੇ 'ਚ ਸਮਾਜ ਸੇਵਿਕਾ ਬੀਬੀ ਫਾਤਮਾ ਦੀ ਅਗਵਾਈ ਵਿਚ ਖੰਨਾ ਤੋਂ ਇਕ ਜਥਾ ਦਿੱਲੀ ਲਈ ਰਵਾਨਾ ਹੋਇਆ | ਇਸ ਮੌਕੇ ਬੀਬੀ ਫ਼ਾਤਮਾ ਨੇ ਕਿਹਾ ਕਿ ਮੈਂ ਆਪਣੇ ਪਰਿਵਾਰ ਅਤੇ ਸਾਥੀਆਂ ਸਮੇਤ ਕਿਸਾਨਾਂ ...
ਜੌੜੇਪੁਲ ਜਰਗ/ਪਾਇਲ, 16 ਜਨਵਰੀ (ਪਾਲਾ ਰਾਜੇਵਾਲੀਆ, ਨਿਜ਼ਾਮਪੁਰ)-ਮੋਦੀ ਸਰਕਾਰ ਵਲੋਂ ਜਾਰੀ ਕੀਤੇ ਕਿਸਾਨ ਮਾਰੂ ਖੇਤੀ ਬਿੱਲਾਂ ਦੇ ਵਿਰੋਧ 'ਚ ਪਿਛਲੇ ਲਗਭਗ 2 ਮਹੀਨੇ ਤੋਂ ਦਿੱਲੀ ਦੇ ਬਾਰਡਰਾਂ 'ਤੇ ਚੱਲ ਰਹੇ ਇਤਿਹਾਸ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਕਿਸਾਨੀ ਅੰਦੋਲਨ ...
ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)-ਸਮਾਜਸੇਵੀ ਬਾਬਾ ਪ੍ਰੀਤਮ ਸਿੰਘ ਅਤੇ ਵਾਰਡ ਨੰਬਰ 4, ਬੰਤ ਕਲੋਨੀ, ਲਲਹੇੜੀ ਰੋਡ ਰੇਲਵੇ ਲਾਈਨ ਪਾਰ ਦੇ ਲੋਕਾਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਾਘੀ (ਸੰਗਰਾਂਦ) ਦੇ ਪਵਿੱਤਰ ਦਿਹਾੜੇ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ...
ਖੰਨਾ, 16 ਜਨਵਰੀ (ਮਨਜੀਤ ਸਿੰਘ ਧੀਮਾਨ)-ਅੱਜ ਖੰਨਾ ਦੇ ਉੱਘੇ ਸਮਾਜਸੇਵੀ ਬਲੱਡ ਡੋਨਰ, ਸਟੇਟ ਐਵਾਰਡੀ ਗੁਰਮੇਲ ਸਿੰਘ ਨਿਰੰਕਾਰੀ ਵਲੋਂ ਕੋਰੋਨਾ ਬਿਮਾਰੀ ਦੇ ਬਚਾਅ ਲਈ ਖ਼ੁਦ ਤਿਆਰ ਕੀਤੇ ਲਗਭਗ 125 ਮਾਸਕ ਲੋੜਵੰਦਾਂ ਨੂੰ ਦਿੱਤੇ ਗਏ ¢ ਇਸ ਮੌਕੇ ਗੁਰਮੇਲ ਸਿੰਘ ਨੇ ਦੱਸਿਆ ...
ਪਾਇਲ, 16 ਜਨਵਰੀ (ਰਜਿੰਦਰ ਸਿੰਘ)-ਸਥਾਨਕ ਤਹਿਸੀਲ ਕੰਪਲੈਕਸ ਪਾਇਲ ਵਿਚ ਮੁਨਸ਼ੀ ਯੂਨੀਅਨ ਦੀ ਮੀਟਿੰਗ ਜਗਦੇਵ ਸਿੰਘ ਜੱਗੀ ਘਲੋਟੀ ਦੀ ਅਗਵਾਈ 'ਚ ਹੋਈ | ਇਸ ਮੀਟਿੰਗ 'ਚ ਮੁਨਸ਼ੀ ਯੂਨੀਅਨ ਵਲੋਂ ਸਰਬਸੰਮਤੀ ਨਲਾ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਜਿਸ ਵਿਚ ਗੁਰਵੀਰ ਸਿੰਘ ...
ਈਸੜੂ, 17 ਜਨਵਰੀ (ਬਲਵਿੰਦਰ ਸਿੰਘ)-ਸਰਕਾਰੀ ਮਿਡਲ ਸਕੂਲ ਫੈਜਗੜ੍ਹ ਵਿਖੇ ਬੱਚਿਆਂ ਨੂੰ ਦੁਪਹਿਰ ਦੇ ਖਾਣੇ ਲਈ ਪਿੰਡ ਦੇ ਸਰਪੰਚ ਲਖਵੀਰ ਕੌਰ ਵਲੋਂ ਬੱਚਿਆਂ ਦੇ ਬੈਠਣ ਲਈ ਟਾਟ ਦਿੱਤੇ ਗਏ | ਸਕੂਲ ਇੰਚਾਰਜ ਬਲਜੀਤ ਸਿੰਘ ਅਤੇ ਸਟਾਫ਼ ਨੇ ਸਰਪੰਚ ਦੇ ਇਸ ਕੰਮ ਦੀ ਪ੍ਰਸੰਸਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX