ਯਮੁਨਾਨਗਰ, 16 ਜਨਵਰੀ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ ਵਿਖੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਦੂਜੇ ਦਿਨ ਵੀ ਵਿਦਿਆਰਥੀਆਂ ਦੇ ਆਨਲਾਈਨ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਮੇਜਰ ਹਰਿੰਦਰ ਸਿੰਘ ਕੰਗ ਨੇ ਮੁਕਾਬਲਿਆਂ 'ਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕੀਤੀ | ਇਸ ਤੋਂ ਪਹਿਲਾਂ ਉਨ੍ਹਾਂ ਕਾਲਜ ਦੇ ਸਟਾਫ਼ ਅਤੇ ਐਨ. ਸੀ. ਸੀ. ਕੈਡਿਟਾਂ ਨਾਲ ਮਿਲ ਕੇ ਭਾਰਤੀ ਥਲ ਸੈਨਾ ਦਿਵਸ ਮਨਾਇਆ ਤੇ ਇਸ ਦਿਨ ਦੀ ਮਹੱਤਤਾ 'ਤੇ ਚਾਨਣਾ ਪਾਇਆ | ਪ੍ਰਤਿਭਾ ਖੋਜ ਸਮਾਗਮ ਨੂੰ ਸੰਬੋਧਨ ਕਰਦਆਂ ਡਾ. ਕੰਗ ਨੇ ਕਿਹਾ ਕਿ ਕੋਰੋਨਾ ਕਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਹੀ ਨਹੀਂ, ਸਗੋਂ ਸਾਰੀ ਦੁਨੀਆਂ ਲਈ ਨਵੇਂ ਤਜ਼ਰਬੇ ਲੈ ਕੇ ਆਇਆ ਹੈ | ਉਨ੍ਹਾਂ ਕਿਹਾ ਕਿ ਆਈ. ਟੀ. ਦੀ ਨਵੀਂ ਤਕਨਾਲੋਜੀ ਦੀ ਮਦਦ ਨਾਲ ਹਰ ਕੰਮ ਨੂੰ ਸੰਭਵ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਇਸ 'ਚ ਕਾਫ਼ੀ ਹੱਦ ਤੱਕ ਸਫਲਤਾ ਵੀ ਮਿਲ ਰਹੀ ਹੈ | ਉਨ੍ਹਾਂ ਆਨਲਾਈਨ ਰੂਪ ਵਿਚ ਇਸ ਮੁਕਾਬਲੇ 'ਚ ਭਾਗ ਲੈ ਰਹੇ ਕਾਲਜ ਦੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਸਮਾਗਮ ਦੇ ਸਫਲਤਾਪੂਰਵਕ ਆਯੋਜਨ ਅਤੇ ਪਹਿਲੇ ਦਿਨ ਦੀ ਸਫ਼ਲਤਾ ਲਈ ਕਲਚਰਲ ਕਮੇਟੀ ਦੇ ਕਨਵੀਨਰ ਡਾ. ਤਿਲਕ ਰਾਜ ਅਤੇ ਉਨ੍ਹਾਂ ਦੀ ਪੂਰੀ ਟੀਮ ਦੀ ਪਿੱਠ ਵੀ ਥਾਪੜੀ | ਉਨ੍ਹਾਂ ਕਿਹਾ ਕਿ ਕਾਲਜ ਦੇ ਸਰਪ੍ਰਸਤ ਭੁਪਿੰਦਰ ਸਿੰਘ ਜੌਹਰ ਦੇ ਆਸ਼ੀਰਵਾਦ ਨਾਲ ਹੀ ਇਹ ਮੁਕਾਬਲੇ ਸੰਭਵ ਹੋ ਸਕੇ ਸਨ | ਉਨ੍ਹਾਂ ਦੱਸਿਆ ਅੱਜ ਦੇ ਪ੍ਰਤਿਭਾ ਖੋਜ ਮੁਕਾਬਲਿਆਂ ਦੌਰਾਨ ਵੱਖ-ਵੱਖ ਕੈਟਾਗਰੀਆਂ 'ਚ 50 ਵਿਦਿਆਰਥੀਆਂ ਵਲੋਂ ਭਾਗ ਲਿਆ ਗਿਆ, ਜਿਨ੍ਹਾਂ 'ਚੋਂ ਡਾਂਸ ਮੁਕਾਬਲੇ 'ਚ ਅਭਿਨੰਦਨ ਨੇ ਪਹਿਲ, ਪ੍ਰੇਰਨਾ ਨੇ ਦੂਜਾ ਤੇ ਰਿਸ਼ਭ ਨੇ ਤੀਜਾ, ਸਾਜ ਵਜਾਉਣ ਦੇ ਮੁਕਾਬਲੇ ਵਿਚ ਵਿਸ਼ਾਲ ਨੇ ਪਹਿਲਾ, ਆਯੂਸ਼ ਨੇ ਦੂਜਾ ਤੇ ਸੰਕੇਤ ਨੇ ਤੀਜਾ, ਗਾਇਨ ਮੁਕਾਬਲੇ ਵਿਚ ਇਸ਼ਾ ਗੋਇਲ ਨੇ ਪਹਿਲਾ, ਹਿਮਾਂਸ਼ੂ ਨੇ ਦੂਜਾ ਤੇ ਨੀਰਜ ਨੇ ਤੀਜਾ, ਮੋਨੋ ਐਕਟਿੰਗ ਦੇ ਮੁਕਾਬਲੇ ਵਿਚ ਵਿਸ਼ਾਲ ਉਪਾਧਿਆਏ ਨੇ ਪਹਿਲਾ ਤੇ ਰਿਸ਼ਭ ਨੇ ਦੂਜਾ ਸਥਾਨ ਹਾਸਿਲ ਕੀਤਾ | ਇਸੇ ਦੌਰਾਨ ਪਿ੍ੰਸੀਪਲ ਡਾ. ਮੇਜਰ ਐਚ. ਐਸ. ਕੰਗ ਨੇ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਨਿਯਮਾਂ ਮੁਤਾਬਿਕ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਾਲਜ ਦੀ ਕਲਚਰਲ ਕਮੇਟੀ ਦੇ ਕਨਵੀਨਰ ਡਾ. ਤਿਲਕ ਰਾਜ ਨੇ ਕਾਲਜ ਦੇ ਸਰਪ੍ਰਸਤ ਭੁਪਿੰਦਰ ਸਿੰਘ ਜੌਹਰ, ਕਾਲ ਦੀ ਮੈਨੇਜਿੰਗ ਕਮੇਟੀ, ਪਿ੍ੰਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਦਿੱਤੇ ਗਏ ਸਹਿਯੋਗ ਲਈ ਉਨ੍ਹਾਂ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਜੱਜਾਂ ਦੀ ਭੂਮਿਕਾ ਡਾ. ਹਰੀਕਿਰਨ ਕੌਰ, ਡਾ. ਕੈਥਰੀਨ ਮਸੀਹ ਅਤੇ ਡਾ. ਲਲਿਤਾ ਚੌਧਰੀ ਵਲੋਂ ਨਿਭਾਈ ਗਈ | ਇਨ੍ਹਾਂ ਮੁਕਾਬਲਿਆਂ ਨੂੰ ਸਫ਼ਲ ਬਣਾਉਣ 'ਚ ਕਾਲਜ ਦੇ ਕੰਪਿਊਟਰ ਵਿਭਾਗ ਦੇ ਪ੍ਰੋ. ਕਿਰਨਪਾਲ ਸਿੰਘ ਵਿਰਕ, ਸ਼ਵੇਤਾ ਸੱਚਦੇਵਾ ਅਤੇ ਪ੍ਰਮੋਦ ਕੰਬੋਜ ਵਲੋਂ ਵੀ ਭਰਪੂਰ ਸਹਿਯੋਗ ਦਿੱਤਾ ਗਿਆ | ਸਮਾਗਮ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਉਦੈਭਾਨ ਸਿੰਘ ਵਲੋਂ ਬਾਖੂਬੀ ਨਿਭਾਈ ਗਈ |
ਫ਼ਤਿਹਾਬਾਦ, 16 ਜਨਵਰੀ (ਹਰਬੰਸ ਸਿੰਘ ਮੰਡੇਰ)- ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਸੰਬੰਧੀ ਮੇਨ ਬਾਜਾਰ ਸਥਿਤ ਗੁਰਦੁਆਰਾ ਸਿੰਘ ਸਭਾ ਤੋਂ ਪ੍ਰਭਾਤ ਫੇਰੀ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ | ਪ੍ਰਭਾਤ ਫੇਰੀ ਦਾ ਸੰਗਤਾਂ ਵਲੋਂ ਜਗਜੀਵਨਪੁਰਾ ਵਿਖੇ ਨਿਰਮਾਣ ...
ਸਿਰਸਾ, 16 ਜਨਵਰੀ (ਪਰਦੀਪ ਸਚੇਦਵਾ)-ਜ਼ਿਲ੍ਹਾ ਸਿਰਸਾ ਵਿੱਚ ਅੱਜ ਕਰੋਨਾ ਨਾਲ ਇੱਕ ਮਹਿਲਾ ਦੀ ਮੌਤ ਹੋ ਗਈ | ਜਿਸ ਨਾਲ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 116 'ਤੇ ਪੁੱਜ ਗਈ ਹੈ | ਇਹ ਜਾਣਕਾਰੀ ਦਿੰਦੇ ਹੋਏ ਸਿਰਸਾ ਦੇ ਡਿਪਟੀ ਸਿਵਲ ਸਰਜਨ ਡਾ. ਵਿਰੇਸ਼ ਭੂਸ਼ਨ ਨੇ ਦੱਸਿਆ ...
ਸਿਰਸਾ, 16 ਜਨਵਰੀ (ਪਰਦੀਪ ਸਚੇਦਵਾ)- ਜ਼ਿਲ੍ਹਾ ਸਿਰਸਾ ਦੇ ਪਿੰਡ ਲੱਕੜਵਾਲੀ ਵਿੱਚ ਦੌਲਤਪੁਰ ਖੇੜਾ ਰੋਡ 'ਤੇ ਸਥਿਤ ਡੇਰਾ ਸ਼ਹੀਦ ਬਾਬਾ ਡੱਲਾ ਸਿੰਘ (ਦਮਦਮਾ ਸਾਹਿਬ) ਦੀ ਯਾਦ ਵਿੱਚ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ 16ਵੇਂ ਸਾਲਾਨਾ ਜੋੜ ਮੇਲੇ ਦੌਰਾਨ ...
ਸਿਰਸਾ, 16 ਜਨਵਰੀ (ਪਰਦੀਪ ਸਚੇਦਵਾ)- ਕੋਰੋਨਾ ਤੋਂ ਬਚਾਅ ਲਈ ਅੱਜ ਵੈਕਸੀਨ ਲੱਗਣੀ ਸ਼ੁਰੂ ਹੋ ਗਈ ਹੈ | ਸਿਰਸਾ ਵਿੱਚ ਪਹਿਲਾ ਟੀਕਾ ਸਿਹਤ ਸਫਾਈ ਮੁਲਾਜ਼ਮ ਨੂੰ ਲਾਇਆ ਗਿਆ ਹੈ | ਜ਼ਿਲ੍ਹਾ ਸਿਰਸਾ ਵਿੱਚ ਡੱਬਵਾਲੀ, ਐਲਨਾਬਾਦ ਤੇ ਰਾਣੀਆਂ ਵਿਖੇ ਟੀਕੇ ਲਾਉਣ ਦੀ ਸ਼ੁਰੂਆਤ ...
ਫ਼ਤਿਹਾਬਾਦ, 16 ਜਨਵਰੀ (ਹਰਬੰਸ ਸਿੰਘ ਮੰਡੇਰ)- ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਖੇਤੀ ਕਿਸਾਨ ਸਭਾ ਅਤੇ ਕਿਸਾਨ ਬਚਾਓ ਸੰਘਰਸ਼ ਕਮੇਟੀ, ਹਰਿਆਣਾ ਵੱਲੋਂ ਕਿਸਾਨ ਸੈਂਕੜਿਆਂ ਦੀ ਗਿਣਤੀ ਵਿਚ ...
ਸ਼ਾਹਬਾਦ ਮਾਰਕੰਡਾ, 16 ਜਨਵਰੀ (ਅਵਤਾਰ ਸਿੰਘ)-ਹਿਸਾਰ ਐਸ. ਟੀ. ਐਫ. ਨੇ ਵੱਡੀ ਕਾਰਵਾਈ ਕਰਦੇ ਹੋਏ ਅਫ਼ੀਮ ਤਸਕਰੀ ਦੇ ਵੱਡੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ | ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਮੇਰਠ ਰੋਡ 'ਤੇ ਨਾਕਾਬੰਦੀ ਕਰਕੇ 18 ਟਾਇਰਾਂ ਵਾਲੇ ਟਰੱਕ ਦੇ ਕੈਬਿਨ ਦੀ ...
ਸ਼ਾਹਬਾਦ ਮਾਰਕੰਡਾ, 16 ਜਨਵਰੀ (ਅਵਤਾਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੋਜ਼ਾਨਾ ਅੰਮਿ੍ਤ ਵੇਲੇ ਇਤਿਹਾਸਕ ਗੁਰਦੁਆਰਾ ਸ੍ਰੀ ਮਸਤਗੜ੍ਹ ਸਾਹਿਬ ਅਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਤੋਂ ਪ੍ਰਭਾਤ ਫੇਰੀਆਂ ...
ਕੋਲਕਾਤਾ, 16 ਜਨਵਰੀ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ 'ਚ ਕੋਲਕਾਤਾ ਦੇ ਸਭ ਤੋਂ ਵੱਡੇ ਸੁਪਰ ਸਪੈਸੀਲਿਟੀ ਹਸਪਤਾਲ ਐਸ.ਐਸ.ਕੇ.ਐਮ. 'ਚ ਡਾਕਟਰਾਂ ਅਤੇ ਹਸਪਤਾਲ ਦੇ ਕਰਮਚਾਰੀਆਂ ਨੂੰ ਕੋਰੋਨਾ ਦਾ ਟੀਕਾ ਦੇਣ ਦਾ ਆਰੰਭ ਕੀਤਾ ਗਿਆ | ਇਸ ਮੌਕੇ ਕਰਮਚਰੀਆਂ ਦਾ ਹੌਾਸਲਾ ...
ਕਪੂਰਥਲਾ, 16 ਜਨਵਰੀ (ਅਮਰਜੀਤ ਕੋਮਲ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਨਿੱਜੀ ਹਸਪਤਾਲਾਂ, ਨਰਸਿੰਗ ਹੋਮ ਤੇ ਕਲੀਨਿਕਾਂ ਵਿਚ ਇਲਾਜ ਕਰਵਾਉਣ ਆਏ ਕੋਰੋਨਾ ਪੀੜਤ ਮਰੀਜ਼ਾਂ ਦੇ ਇਲਾਜ ਲਈ ਰੇਟ ਨਿਸ਼ਚਿਤ ਕੀਤੇ ਗਏ ਹਨ | ਦੀਪਤੀ ਉੱਪਲ ਡਿਪਟੀ ਕਮਿਸ਼ਨਰ ...
ਸੁਲਤਾਨਪੁਰ ਲੋਧੀ, 16 ਜਨਵਰੀ (ਥਿੰਦ, ਹੈਪੀ)- ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਦੇ ਜੰਤਰ ਮੰਤਰ ਵਿਖੇ ਧਰਨੇ 'ਤੇ ਬੈਠੇ ਪੰਜਾਬ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਰਵਨੀਤ ਸਿੰਘ ਬਿੱਟੂ, ਜਸਬੀਰ ਸਿੰਘ ਡਿੰਪਾ ਅਤੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ...
ਕਪੂਰਥਲਾ, 16 ਜਨਵਰੀ (ਸਡਾਨਾ)-ਥਾਣਾ ਸਦਰ ਮੁਖੀ ਇੰਸਪੈਕਟਰ ਗੁਰਦਿਆਲ ਸਿੰਘ ਦੀ ਅਗਵਾਈ ਹੇਠ ਸਬ ਇੰਸਪੈਕਟਰ ਜਸਵੰਤ ਸਿੰਘ ਨੇ ਇਕ ਵਿਅਕਤੀ ਨੂੰ ਲਾਹਣ, ਨਜਾਇਜ਼ ਸ਼ਰਾਬ ਤੇ ਚਾਲੂ ਭੱਠੀ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਪੁਲਿਸ ਪਾਰਟੀ ਨੂੰ ਮੁਖ਼ਬਰ ...
ਭੁਲੱਥ, 16 ਜਨਵਰੀ (ਮੁਲਤਾਨੀ)- ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਅੱਜ ਪਿੰਡ ਰਾਮਗੜ੍ਹ ਵਿਖੇ ਤਿੰਨ ਦਿਨਾਂ ਗੁਰਮਤਿ ਸਮਾਗਮ ਸ਼ੁਰੂ ਹੋਇਆ | ਭਾਈ ਜਸਵਿੰਦਰ ਸਿੰਘ ਯੂ.ਕੇ. ਦੇ ਵਿਸ਼ੇਸ਼ ਸਹਿਯੋਗ ਸਦਕਾ ਕਰਵਾਏ ਜਾਂਦੇ ਇਸ ਸਾਲਾਨਾ 12ਵੇਂ ...
ਕਪੂਰਥਲਾ, 16 ਜਨਵਰੀ (ਅਮਰਜੀਤ ਕੋਮਲ)- ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਨੂੰ ਭਵਿੱਖ ਵਿਚ ਯੂ.ਜੀ.ਸੀ. 12 ਬੀ ਦੇ ਦਾਇਰੇ ਵਿਚ ਲਿਆਉਣ ਤੇ ਕੌਮੀ ਸਿੱਖਿਆ ਨੀਤੀ ਮੁਤਾਬਿਕ ਸੰਪੂਰਨ ਤਕਨੀਕੀ ਐਜੂਕੇਸ਼ਨ ਦੇ ਨਾਲ-ਨਾਲ ਵੱਡੇ ਪੱਧਰ 'ਤੇ ਤਕਨੀਕੀ ਸਿੱਖਿਆ ਦੇਣ ...
ਨਵੀਂ ਦਿੱਲੀ, 16 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਅੰਤਾਂ ਦੀ ਠੰਢ ਪੈ ਰਹੀ ਹੈ ਅਤੇ ਨਾਲ ਹੀ ਧੁੰਦ ਦੇ ਕਾਰਨ ਲੋਕਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਹੋ ਰਹੀ ਹੈ | ਇਸ ਦੇ ਨਾਲ ਹੀ ਥਾਂ-ਥਾਂ 'ਤੇ ਟ੍ਰੈਫ਼ਿਕ ਜਾਮ ਦੀ ਸਮੱਸਿਆ ਹੋ ਰਹੀ ਹੈ | ਇਸ ਤੋਂ ਇਲਾਵਾ ਦਿੱਲੀ ਅਤੇ ...
ਨਵੀਂ ਦਿੱਲੀ, 16 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀ ਪ੍ਰਸਿੱਧ ਸਮਾਜ ਸੇਵੀ 'ਸੰਭਵੀ' ਸੰਸਥਾ ਵਲੋਂ ਕੁਸ਼ਟ ਆਸ਼ਰਮ ਹਿਡੁਨ ਖੇਤਰ ਵਿਚ ਰਹਿ ਰਹੇ ਲੋਕਾਂ ਨੂੰ ਕੰਬਲ, ਸਵੈਟਰ, ਗਰਮ ਕੱਪੜੇ, ਸਾੜੀਆਂ ਅਤੇ ਹੋਰ ਲੋੜੀਂਦਾ ਸਾਮਾਨ ਵੰਡਿਆ ਗਿਆ | ਇਸ ਤੋਂ ਇਲਾਵਾ ਬਿਰਧ ...
ਨਵੀਂ ਦਿੱਲੀ, 16 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸਦਰ ਬਾਜ਼ਾਰ, ਕੁਤਬ ਰੋਡ ਤਾਂਗਾ ਸਟੈਂਡ ਦੇ ਨਜ਼ਦੀਕ ਦਿੱਲੀ ਜਲ ਬੋਰਡ ਵਲੋਂ ਸੜਕ ਦੋਵਾਂ ਪਾਸਿਆਂ ਤੋਂ ਪੁੱਟਣ ਦੇ ਕਾਰਨ ਲੋਕਾਂ ਨੂੰ ਆਉਣ-ਜਾਣ ਪ੍ਰਤੀ ਬਹੁਤ ਜ਼ਿਆਦਾ ਪ੍ਰੇਸ਼ਾਨੀ ਹੋ ਰਹੀ ਹੈ | ਇੱਥੋਂ ...
ਕੋਲਕਾਤਾ, 16 ਜਨਵਰੀ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ 'ਚ ਵੋਟਰਾਂ ਦੀ ਗਿਣਤੀ ਚ 20 ਲੱਖ 45 ਹਜਾਰ 593 ਦਾ ਵਾਧਾ ਹੋਇਆ ਹੈ ਅਤੇ ਇਹ ਗਿਣਤੀ 2.1 ਫੀਸਦ ਵੱਧ ਕੇ 7 ਕਰੋੜ 32 ਲੱਖ 94 ਹਜਾਰ 980 ਹੋ ਗਈ | ਰਾਜ ਚੋਣ ਕਮਿਸ਼ਨ ਵਲੋਂ ਜਾਰੀ ਵੋਟਰਾਂ ਦੀ ਲਿਸਟ ਤੋਂ ਇਹ ਜਾਨਕਾਰੀ ਮਿਲਤੀ ...
ਸਿਰਸਾ, 16 ਜਨਵਰੀ (ਪਰਦੀਪ ਸਚੇਦਵਾ)-ਖੇਤਰ ਦੇ ਪਿੰਡ ਬੜਾਗੁੜਾ ਦੇ ਕੋਲ ਜ਼ਿਲ੍ਹਾ ਐਾਟੀ ਨਾਰਕੋਟਿਕਸ ਸੈਲ ਪੁਲਿਸ ਦੀ ਟੀਮ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਤਿੰਨ ਨੌਜਵਾਨਾਂ ਨੂੰ 53 ਹਜ਼ਾਰ 200 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਅਤੇ 384 ਬੋਤਲਾਂ ਦੇਸ਼ੀ ਸ਼ਰਾਬ ਸਮੇਤ ...
ਸਿਰਸਾ, 16 ਜਨਵਰੀ (ਪਰਦੀਪ ਸਚੇਦਵਾ)- ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਵੱਲੋਂ 26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਪਰੇਡ ਕੀਤੇ ਜਾਣ ਦੇ ਦਿੱਤੇ ਗਏ ਸੱਦੇ 'ਤੇ ਪਿੰਡਾਂ ਵਿੱਚ ਜੰਗੀ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਕਿਸਾਨ ...
ਚੰਡੀਗੜ੍ਹ, 16 ਜਨਵਰੀ (ਅਜੀਤ ਬਿਊਰੋ)- ਸ਼ੋ੍ਰਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਵਲੋਂ ਪ੍ਰਮੁੱਖ ਆਗੂਆਂ ਦੀ ਇਕ ਅਹਿਮ ਮੀਟਿੰਗ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਪਾਰਟੀ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ 'ਚ ਕੀਤੀ ਗਈ | ਮੀਟਿੰਗ ਦੀ ਸ਼ੁਰੂਆਤ 'ਚ ਕਿਸਾਨੀ ...
ਖਰੜ, 16 ਜਨਵਰੀ (ਜੰਡਪੁਰੀ)-ਪਿੰਡ ਭਾਗੋਮਾਜਰਾ ਵਿਚਲੇ ਇਕ ਜਨਰਲ ਸਟੋਰ ਤੋਂ ਸ਼ਿੰਗਾਰ ਦਾ ਸਾਮਾਨ ਖ਼ਰੀਦਣ ਦੇ ਬਹਾਨੇ ਨੌਸਰਬਾਜ਼ ਇਕ ਬਜ਼ੁਰਗ ਔਰਤ ਤੋਂ 10 ਹਜ਼ਾਰ ਰੁਪਏ ਲੈ ਕੇ ਰਫੂਚੱਕਰ ਹੋ ਗਿਆ ਹੈ, ਜਦਕਿ ਉਸ ਦੀਆਂ ਤਸਵੀਰਾਂ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈਆਂ ...
ਡੇਰਾਬੱਸੀ, 16 ਜਨਵਰੀ (ਗੁਰਮੀਤ ਸਿੰਘ)- ਗੁਲਾਬਗੜ੍ਹ ਸੜਕ 'ਤੇ ਅੱਜ ਇਕ ਮੋਟਰਸਾਈਕਲ ਸਵਾਰ ਔਰਤ ਦੇ ਹੱਥੋਂ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਿਆ | ਉਕਤ ਔਰਤ ਦੁਪਹਿਰ ਸਮੇਂ ਆਪਣੇ ਬੱਚੇ ਨੂੰ ਸਕੂਲ ਤੋਂ ਲੈ ਕੇ ਘਰ ਨੂੰ ਆ ਰਹੀ ਸੀ | ਵਾਰਦਾਤ ਤੋਂ ਬਾਅਦ ਔਰਤ ਦਾ ਰੋ-ਰੋ ਕੇ ...
ਮੁੱਲਾਂਪੁਰ ਗਰੀਬਦਾਸ, 16 ਜਨਵਰੀ (ਖੈਰਪੁਰ)-ਕਸਬਾ ਨਵਾਂਗਰਾਓ ਦੀ ਸਿੰਘਾ ਦੇਵੀ ਕਾਲੋਨੀ ਦਾ ਬੱਚਾ ਭੇਦ-ਭਰੇ ਹਾਲਾਤਾਂ ਵਿਚ ਲਾਪਤਾ ਹੋ ਗਿਆ ਹੈ | ਪੁਲਿਸ ਥਾਣਾ ਨਵਾਂਗਰਾਓ ਦੇ ਐੱਸ. ਐੱਚ. ਓ. ਕੈਲਾਸ਼ ਬਹਾਦਰ ਅਨੁਸਾਰ ਆਰੀਅਨ ਨਾਮ ਦਾ 11 ਕੁ ਸਾਲ ਦਾ ਬੱਚਾ ਅੱਜ ਬਾਅਦ ...
ਚੰਡੀਗੜ੍ਹ, 16 ਜਨਵਰੀ (ਬਿ੍ਜੇਂਦਰ ਗੌੜ)- ਗੈਰ-ਕਾਨੰੂਨੀ ਮਾਈਨਿੰਗ 'ਤੇ ਨੱਥ ਪਾਉਣ ਨੂੰ ਲੈ ਕੇ ਪੰਜਾਬ ਪੁਲਿਸ ਦੇ ਡੀ.ਜੀ.ਪੀ. ਵਲੋਂ ਬਣਾਈ ਗਈ ਕਮੇਟੀ ਨੇ ਇਕ ਡਰਾਫ਼ਟ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ (ਐਸ.ਓ.ਪੀ.) ਤਿਆਰ ਕੀਤਾ ਹੈ ਜਿਹੜੀ ਪੁਲਿਸ ਅਫ਼ਸਰਾਂ ਵਲੋਂ ਅਜਿਹੇ ...
ਅੰਮਿ੍ਤਸਰ, 16 ਜਨਵਰੀ (ਜਸਵੰਤ ਸਿੰਘ ਜੱਸ)- ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਬੋਰਡ ਨਾਂਦੇੜ (ਮਹਾਂਰਾਸ਼ਟਰਾ) ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਸੇਵਾ-ਮੁਕਤ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੂੰ ਤਖ਼ਤ ਸਾਹਿਬ ਬੋਰਡ ਨਾਂਦੇੜ ਦਾ ਪ੍ਰਬੰਧ ਸੰਭਾਲਣ ਲਈ ...
ਹੇਗ, 16 ਜਨਵਰੀ (ਏਜੰਸੀ)-ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੁੱਟੇ ਤੇ ਉਨ੍ਹਾਂ ਦੀ ਪੂਰੀ ਕੈਬਨਿਟ ਵਲੋਂ ਬੱਚਿਆਂ ਦੇ ਭਲਾਈ ਫੰਡ ਅਦਾਇਗੀ ਨਾਲ ਜੁੜੇ ਘੁਟਾਲੇ ਦੀ ਸਿਆਸੀ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ ਦੇ ਦਿੱਤਾ ਗਿਆ | ਇਸ ਘੁਟਾਲੇ 'ਚ ਮਾਪਿਆਂ 'ਤੇ ਗਲਤ ਰੂਪ 'ਚ ...
ਸੰਯੁਕਤ ਰਾਸ਼ਟਰ, 16 ਜਨਵਰੀ (ਏਜੰਸੀ)-ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਅਨੁਸਾਰ ਸਾਲ 2020 'ਚ ਭਾਰਤ ਦੀ ਯੂ.ਏ.ਈ. , ਅਮਰੀਕਾ ਅਤੇ ਸਾਊਦੀ ਅਰਬ ਸਮੇਤ ਵਿਸ਼ਵ ਭਰ 'ਚ 1.80 ਕਰੋੜ ਪ੍ਰਵਾਸੀ ਆਬਾਦੀ ਰਹਿ ਰਹੀ ਹੈ | ਸੰਯੁਕਤ ਰਾਸ਼ਟਰ ਦੇ ਆਰਥਿਕ ਤੇ ਸਮਾਜਿਕ ਮਾਮਲਿਆਂ ਵਿਭਾਗ ਦੁਆਰਾ ...
ਘੁਮਾਣ, 16 ਜਨਵਰੀ (ਬੰਮਰਾਹ, ਬਾਵਾ)-ਸ਼੍ਰੋਮਣੀ ਭਗਤ ਨਾਮਦੇਵ ਦੇ 671ਵੇਂ ਪ੍ਰਲੋਕ ਗਮਨ ਦਿਵਸ ਨੂੰ ਲੈ ਕੇ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਅਤੇ ਨਜ਼ਦੀਕੀ ਪਿੰਡ ਭੱਟੀਵਾਲ ਵਿਖੇ ਇਤਿਹਾਸਕ ਗੁਰੂ ਘਰਾਂ ਵਿਚ ਪ੍ਰਲੋਕ ਗਮਨ ਦਿਵਸ ਬਹੁਤ ਹੀ ਸ਼ਰਧਾ ਅਤੇ ਭਾਵਨਾ ...
ਚੰਡੀਗੜ੍ਹ, 16 ਜਨਵਰੀ (ਅਜੀਤ ਬਿਊਰੋ) ਕੇਂਦਰ ਸਰਕਾਰ ਵਲੋਂ 2017 ਵਿਚ ਐਸ.ਸੀ. ਵਿਦਿਆਰਥੀਆਂ ਲਈ ਚੱਲ ਰਹੀ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਬੰਦ ਕੀਤੇ ਜਾਣ ਕਾਰਨ ਪ੍ਰਾਈਵੇਟ ਕਾਲਜਾਂ/ਸੰਸਥਾਵਾਂ ਵਲੋਂ ਫ਼ੀਸ ਨਾ ਭਰ ਸਕਣ ਵਾਲੇ ਵਿਦਿਆਰਥੀਆਂ ਦੀਆਂ ਡਿਗਰੀਆਂ ਰੋਕੇ ਜਾਣ ...
ਤਰਨ ਤਾਰਨ, 16 ਜਨਵਰੀ (ਪਰਮਜੀਤ ਜੋਸ਼ੀ)- ਜਬਰ ਜਨਾਹ ਦੇ ਮਾਮਲੇ ਵਿਚ ਇਕ ਵਿਅਕਤੀ ਖ਼ਿਲਾਫ਼ ਥਾਣਆ ਸਰਹਾਲੀ ਵਿਖੇ ਕੇਸ ਦਰਜ ਸੀ ਤੇ ਉਹ ਫ਼ਰਾਰ ਸੀ ਦੇ ਮਾਮਲੇ ਵਿਚ ਅਦਾਲਤ ਵਲੋਂ ਉਕਤ ਵਿਅਕਤੀ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ | ਥਾਣਾ ਸਰਹਾਲੀ ਦੇ ਏ.ਐੱਸ.ਆਈ. ਰਜਿੰਦਰ ਸਿੰਘ ...
ਗੋਇੰਦਵਾਲ ਸਾਹਿਬ, 16 ਜਨਵਰੀ (ਸਕੱਤਰ ਸਿੰਘ ਅਟਵਾਲ)- ਪਿਛਲੇ ਡੇਢ ਮਹੀਨੇ ਤੋਂ ਕੇਂਦਰ ਸਰਕਾਰ ਵਲੋਂ ਥੋਪੇ ਗਏ ਕਾਲੇ ਕਾਨੂੰਨਾਂ ਦੇ ਵਿਰੁੱਧ ਸੰਘਰਸ਼ ਕਰ ਰਹੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਜਿੱਥੇ ਆਪਣਾ ਘਰ, ਪਰਿਵਾਰ ਛੱਡ ਕੇ ਸਰਦ ਰੁੱਤ ਵਿਚ ਦਿੱਲੀ ਦੀਆਂ ਸੜਕਾਂ ...
ਚੋਹਲਾ ਸਾਹਿਬ, 16 ਜਨਵਰੀ (ਬਲਵਿੰਦਰ ਸਿੰਘ)¸ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਅੱਜ ਜ਼ਿਲ੍ਹੇ ਦੇ ਮੁੰਡਾ ਪਿੰਡ ਪਾਸੋਂ ਲੰਘਦੇ ਬਿਆਸ ਦਰਿਆ ਦਾ ਦੌਰਾ ਕੀਤਾ | ਇਸ ਮੌਕੇ ਐੱਸ.ਡੀ.ਐੱਮ. ਖਡੂਰ ਸਾਹਿਬ ਰੋਹਿਤ ਗੁਪਤਾ, ਐਕਸੀਅਨ ਡਰੇਨੇਜ਼ ਦਵਿੰਦਰ ਕੁਮਾਰ ਏਰੀ ਤੇ ...
ਗੋਇੰਦਵਾਲ ਸਾਹਿਬ, 16 ਜਨਵਰੀ (ਸਕੱਤਰ ਸਿੰਘ ਅਟਵਾਲ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜਾ ਸੰਗਤ ਵਲੋਂ ਬੜੇ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਪਿੰਡ ਖੱਖ ਵਿਖੇ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ | ਪਿੰਡ ਖੱਖ ਤੋਂ ਨਗਰ ਕੀਰਤਨ ਗੁਰਦੁਆਰਾ ਸ੍ਰੀ ...
ਅਮਰਕੋਟ, 16 ਜਨਵਰੀ (ਗੁਰਚਰਨ ਸਿੰਘ ਭੱਟੀ)- ਦਿਹਾਤੀ ਮਜ਼ਦੂਰ ਸਭਾ ਵਲੋਂ ਕਸਬਾ ਅਲਗੋ ਕੋਠੀ ਦੇ ਬਾਜ਼ਾਰ ਵਿਚ ਰੋਸ ਮਾਰਚ ਕਰਕੇ ਮੁੱਖ ਚੌਕ ਵਿਚ ਐੱਸ.ਐੱਚ.ਓ. ਭਿੱਖੀਵਿੰਡ ਦੀ ਅਰਥੀ ਸਾੜੀ ਗਈ | ਇਸ ਮੌਕੇ ਇਕੱਠੇ ਹੋਏ ਖੇਤ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਦਿਹਾਤੀ ...
ਤਰਨ ਤਾਰਨ, 16 ਜਨਵਰੀ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਪਤੰਗਾਂ ਉਡਾਉਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਗੋਲੀ ਚੱਲਣ ਨਾਲ ਇਕ ਔਰਤ ਤੇ ਇਕ ਵਿਅਕਤੀ ਦੇ ਗੰਭੀਰ ਜ਼ਖਮੀ ਹੋਣ ਦੇ ਮਾਮਲੇ ਵਿਚ ਪੰਜ ਵਿਅਕਤੀਆਂ ਤੋਂ ਇਲਾਵਾ ...
ਤਰਨ ਤਾਰਨ, 16 ਜਨਵਰੀ (ਹਰਿੰਦਰ ਸਿੰਘ) - ਭਾਰਤੀ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਜਗਵਿੰਦਰਜੀਤ ਸਿੰਘ ਗਰੇਵਾਲ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਫੋਟੋ ਵੋਟਰ ਸੂਚੀਆਂ ਦੀ ...
ਤਰਨ ਤਾਰਨ, 16 ਜਨਵਰੀ (ਹਰਿੰਦਰ ਸਿੰਘ)- ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਵਲੋਂ ਆਪਣੇ ਕੇਡਰ ਦੀਆਂ ਪੈਂਡਿੰਗ ਮੰਗਾਂ ਨੂੰ ਲੈ ਕੇ ਸਖਤ ਰੁੱਖ ਅਪਣਾਉਂਦਿਆਂ ਆਪਣੀਆਂ ਮੰਗਾਂ ਦਾ ਹੱਲ ਹੋਣ ਤੱਕ ਕਰੋਨਾ ਵੈਕਸੀਨ ਨਾ ਲਗਵਾਉਣ ਦਾ ਫੈਸਲਾ ਕੀਤਾ ...
ਖਡੂਰ ਸਾਹਿਬ, 16 ਜਨਵਰੀ (ਰਸ਼ਪਾਲ ਸਿੰਘ ਕੁਲਾਰ)- ਪੰਜਾਬ ਨੰਬਰਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਸਪਾਲ ਸਿੰਘ ਲਹਿਰੀ ਦੀ ਪ੍ਰਧਾਨਗੀ ਹੇਠ ਇਕ ਹੰਗਾਮੀ ਮੀਟਿੰਗ ਹੋਈ ਜਿਸ ਵਿਚ ਇਹ ...
ਨਵੀਂ ਦਿੱਲੀ, 16 ਜਨਵਰੀ (ਬਲਵਿੰਦਰ ਸਿੰਘ ਸੋਢੀ)-ਕੇਂਦਰੀ ਗੁਪਤਚਰ ਟ੍ਰੇਨਿੰਗ ਸੰਸਥਾਨ ਗਾਜ਼ੀਆਬਾਦ ਵਿਖੇ 10ਵਾਂ ਸਥਾਪਨਾ ਦਿਵਸ ਮਨਾਇਆ ਗਿਆ | ਸੰਸਥਾਨ ਦੇ ਨਿਰਦੇਸ਼ਕ ਅੰਬਰ ਕਿਸ਼ੋਰ ਝਾਅ ਨੇ ਇਸ ਦਾ ਸ਼ਮ੍ਹਾਂ ਜਲਾ ਕੇ ਉਦਘਾਟਨ ਕੀਤਾ | ਉਨ੍ਹਾਂ ਇਸ ਮੌਕੇ ਬੋਲਦਿਆਂ ...
ਨਵੀਂ ਦਿੱਲੀ, 16 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀ ਜਨਸੰਖਿਆ ਦਿਨੋ ਦਿਨ ਵਧਦੀ ਜਾ ਰਹੀ ਹੈ ਅਤੇ ਅੱਗ ਬੁਝਾਊ ਵਿਭਾਗ ਨੂੰ ਲਗਾਤਾਰ ਵਧ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਨ੍ਹਾਂ ਕੋਲ ਰੋਜ਼ਾਨਾ ਅੱਗ ਲੱਗਣ ਦੀਆਂ ਘਟਨਾਵਾਂ ਪ੍ਰਤੀ ਫ਼ੋਨ ਆ ...
ਜਲੰਧਰ, 16 ਜਨਵਰੀ (ਅ.ਬ)- ਸਰਕਾਰੀ ਨੌਕਰੀ ਦਾ ਸੁਪਨਾ ਪੂਰਾ ਕਰਨ ਵਾਲੇ ਭਾਰਤ ਦੇ ਉਚਤਮ ਸੰਸਥਾਨ ਆਈ.ਬੀ.ਟੀ ਇੰਨਸੀਟੀਚਿਊਟ ਦੇ ਚੇਅਰਮੈਨ ਮਨਬੀਰ ਸਿੰਘ ਨੇ ਦੱਸਿਆ ਕਿ ਹਾਲ ਹੀ ਵਿਚ ਪੰਜਾਬ ਸਰਕਾਰ ਨੇ ਮਾਲ ਪਟਵਾਰੀ ਅਤੇ ਜਿਲਾਦਰ ਅਤੇ ਸਿੰਚਾਈ ਵਿਭਾਗ ਵਿਚ 1152 ਖਾਲੀ ਪਈਆਂ ...
ਜਲੰਧਰ, 16 ਜਨਵਰੀ (ਸ਼ਿਵ)- ਉੱਤਰੀ ਹਲਕੇ ਦੇ ਵਿਧਾਇਕ ਅਤੇ ਗੜ੍ਹਸ਼ੰਕਰ ਵਿਚ ਚੋਣਾਂ ਲਈ ਆਬਜ਼ਰਵਰ ਲੱਗੇ ਬਾਵਾ ਹੈਨਰੀ ਨੇ ਗੜ੍ਹਸ਼ੰਕਰ ਵਿਚ ਵਰਕਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਕਿਹਾ ਹੈ ਕਿ ਕੌਾਸਲਰ ਲਈ ਚੋਣਾਂ ਲੜਨ ਦੇ ਚਾਹਵਾਨਾਂ ਤੋਂ 12 ਤੱਕ ਅਰਜ਼ੀਆਂ ...
ਮਕਸੂਦਾਂ, 16 ਜਨਵਰੀ (ਲਖਵਿੰਦਰ ਪਾਠਕ)- ਫੋਕਲ ਪੁਆਇੰਟ ਚੌਕੀ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਦੋ ਲੁਟੇਰਿਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਪਾਸੋਂ ਲੁੱਟ ਕੀਤਾ ਮੋਬਾਈਲ ਫ਼ੋਨ ਵੀ ਪੁਲਿਸ ਨੇ ਬਰਾਮਦ ਕੀਤਾ ਹੈ | ਕਾਬੂ ਕੀਤੇ ਦੋਸ਼ੀਆਂ ਦੀ ਪਛਾਣ ਗੁਰਪ੍ਰੀਤ ਸਿੰਘ ...
ਚੰਡੀਗੜ੍ਹ, 16 ਜਨਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਪੁਲਿਸ ਮੁਖੀ ਵਲੋਂ ਅੱਜ ਡੀ.ਐਸ.ਪੀ ਪੱਧਰ ਦੇ 44 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ | ਸੁਰਿੰਦਰ ਪਾਲ ਸਿੰਘ ਨੂੰ ਡੀ.ਐਸ.ਪੀ . ਐਸ.ਡੀ ਬਾਬਾ ਬਕਾਲਾ, ਹਰਕਿ੍ਸ਼ਨ ਸਿੰਘ ਨੂੰ ਡੀ.ਐਸ.ਪੀ . ਐਸ.ਡੀ ਸ੍ਰੀ ...
ਬਲਾਚੌਰ, 16 ਜਨਵਰੀ (ਸ਼ਾਮ ਸੁੰਦਰ ਮੀਲੂ, ਦੀਦਾਰ ਸਿੰਘ ਬਲਾਚੌਰੀਆ)-ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿਚ ਬਲਾਚੌਰ ਵਿਖੇ ਰਾਸ਼ਟਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਭੈਣ ਕੁਮਾਰੀ ਮਾਇਆਵਤੀ ਦਾ ਜਨਮ ਦਿਨ ਮਨਾਇਆ ਗਿਆ | ਜਿਸ ਵਿਚ ਸ: ...
ਜਲੰਧਰ, 16 ਜਨਵਰੀ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਇੰਡਸਟਰੀਅਲ ਏਰੀਆ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਮੂਹ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ, ਸੇਵਾ ਸੁਸਾਇਟੀਆਂ ਅਤੇ ਇਸਤਰੀ ...
ਫਿਲੌਰ, 16 ਜਨਵਰੀ (ਸਤਿੰਦਰ ਸ਼ਰਮਾ)- ਦਿੱਲੀ ਰੋਸ ਧਰਨੇ ਤੋਂ ਪਰਤੇ ਪਿੰਡ ਅਕਲਪੁਰ ਦੇ ਖੇਤ ਮਜ਼ਦੂਰ ਗਰੀਬ ਦਾਸ (70) ਪੁੱਤਰ ਅਨੰਤ ਰਾਮ ਦੀ ਬੀਤੀ ਰਾਤ ਮੌਤ ਹੋ ਗਈ | ਪਿੰਡ ਦੇ ਸਰਪੰਚ ਪਰਮਜੀਤ ਸਿੰਘ ਪੰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਰੀਬ ਦਾਸ 4-5 ਦਿਨ ਪਹਿਲਾਂ ...
ਜਲੰਧਰ, 16 ਜਨਵਰੀ (ਜਸਪਾਲ ਸਿੰਘ)- ਪਿਛਲੇ ਦੋ ਕੁ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਨੇ ਆਮ ਜਨ ਜੀਵਨ ਨੂੰ ਬੁਰੀ ਤਰ੍ਹਾਂ ਨਾਲ ਅਸਤ ਵਿਅਸਤ ਕਰ ਦਿੱਤਾ ਹੈ ਤੇ ਸ਼ਾਮ ਸਮੇਂ ਹੀ ਇਕ ਤਰ੍ਹਾਂ ਨਾਲ ਹਨ੍ਹੇਰਾ ਛਾ ਜਾਂਦਾ ਹੈ ਜਿਸ ਕਾਰਨ ਵਾਹਨ ਚਾਲਕਾਂ ਨੂੰ ਆਪਣੀ ਮੰਜ਼ਿਲ 'ਤੇ ...
ਜਲੰਧਰ, 16 ਜਨਵਰੀ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਕੇ.ਕੇ.ਗੋਇਲ ਦੀ ਅਦਾਲਤ ਨੇ ਪੁਲਿਸ ਪਾਰਟੀ 'ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਅਮਰਬੀਰ ਸਿੰਘ ਉਰਫ ਲਾਲੀ ਪੁੱਤਰ ਰੂਪਿੰਦਰ ਸਿੰਘ ਵਾਸੀ ਬੁਸੋਵਾਲ, ਥਾਣਾ ਸੁਲਤਾਨਪੁਰ ...
ਜਲੰਧਰ, 16 ਜਨਵਰੀ (ਅ.ਬ.)-ਪਿੰਡ ਸੰਗ ਢੇਸੀਆਂ ਵਿਖੇ ਚੁੰਬਰ ਜਠੇਰਿਆਂ ਦਾ ਸਾਲਾਨਾ ਮੇਲਾ 17 ਜਨਵਰੀ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਲਹਿੰਬਰ ਰਾਮ ਚੁੰਬਰ ਅਤੇ ਚੰਦਰ ਸ਼ੇਖਰ ਅਬਾਦਪੁਰਾ ਨੇ ਦਿੱਤੀ | ...
ਜਲੰਧਰ ਛਾਉਣੀ, 16 ਜਨਵਰੀ (ਪਵਨ ਖਰਬੰਦਾ)- ਥਾਣਾ ਕੈਂਟ ਦੇ ਅਧੀਨ ਆਉਂਦੇ ਮੁਹੱਲਾ ਨੰਬਰ 31 ਵਿਖੇ ਸਥਿਤ ਪੀਰ ਬਾਬਾ ਪਹਿਲਵਾਨ ਦਰਗਾਹ ਦੇ ਸਾਹਮਣੇ ਅੱਜ ਸੈਨਾ ਦੀ ਇਕ ਮਹਿਲਾ ਕੈਪਟਨ ਦੀ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋਣ ਕਾਰਨ ਸੜਕ ਕਿਨਾਰੇ ਲੱਗੇ ਹੋਏ ਇਕ ਖੰਭੇ ਨਾਲ ...
ਜਲੰਧਰ, 16 ਜਨਵਰੀ (ਚੰਦੀਪ ਭੱਲਾ)- ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਇਕਲੈਕਸ਼ਨ ਵੈਰੀਫਿਕੇਸ਼ਨ ਪ੍ਰੋਗਰਾਮ (ਈ.ਵੀ.ਪੀ.) ਅਧੀਨ ਵਿਸ਼ੇਸ਼ ਸਰਸਰੀ ਸੁਧਾਈ ਤੋਂ ਬਾਅਦ 9 ਵਿਧਾਨ ਸਭਾ ਹਲਕਿਆਂ ਦੀਆਂ ਅੰਤਿਮ ਵੋਟਰ ਸੂਚੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ...
ਲਾਂਬੜਾ, 16 ਜਨਵਰੀ (ਪਰਮੀਤ ਗੁਪਤਾ)- ਲਾਂਬੜਾ ਅਤੇ ਆਸ ਪਾਸ ਦੇ ਇਲਾਕੇ 'ਚ ਦਾਤਰ ਦੀ ਨੋਕ 'ਤੇ ਲੁੱਟ ਖੋਹ ਕਰਨ ਵਾਲੇ ਗੈਂਗ ਦੇ ਮੁਖੀ ਨੂੰ ਰਿਮਾਂਡ ਖਤਮ ਹੋਣ ਉਪਰੰਤ ਲਾਂਬੜਾ ਪੁਲਿਸ ਵਲੋਂ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਕਿ ਅਦਾਲਤ ਵੱਲੋਂ ਆਰੋਪੀ ਦਾ ਰਿਮਾਂਡ ਖਤਮ ...
ਜਲੰਧਰ, 16 ਜਨਵਰੀ (ਸ਼ਿਵ)- ਸ਼ਹਿਰ ਵਿਚ ਲੱਗੇ ਨਾਜਾਇਜ਼ ਇਸ਼ਤਿਹਾਰੀ ਬੋਰਡਾਂ ਨੂੰ ਅਜੇ ਤੱਕ ਨਾ ਹਟਾਉਣ ਦੇ ਮਾਮਲੇ 'ਚ ਇਸ਼ਤਿਹਾਰ ਵਿਭਾਗ ਦੀ ਐਡਹਾਕ ਕਮੇਟੀ ਦੀ ਚੇਅਰਪਰਸਨ ਨੀਰਜਾ ਜੈਨ ਨੇ ਇਕ ਵਾਰ ਫਿਰ ਨਿਗਮ ਪ੍ਰਸ਼ਾਸਨ ਨੂੰ ਹਦਾਇਤ ਦਿੱਤੀ ਹੈ ਕਿ ਸ਼ਹਿਰ ਵਿਚ ਅਜੇ ...
ਜਲੰਧਰ, 16 ਜਨਵਰੀ (ਰਣਜੀਤ ਸਿੰਘ ਸੋਢੀ)- ਕੰਨਿਆ ਮਹਾਂਵਿਦਿਆਲਾ ਜਲੰਧਰ ਵਿਦਿਆਰਥਣਾਂ ਦੇ ਸਰਬਪੱਖੀ ਵਿਕਾਸ ਦੇ ਨਾਲ-ਨਾਲ ਉਨ੍ਹਾਂ ਨੂੰ ਵਿਸ਼ਵ ਪੱਧਰ ਤੇ ਸਮੇਂ ਦੇ ਹਾਣੀ ਬਣਾਉਣ ਦੇ ਮਕਸਦ ਦੇ ਲਈ ਨਿਰੰਤਰ ਵਚਨਬੱਧ ਅਤੇ ਯਤਨਸ਼ੀਲ ਹੈ | ਕੇ.ਐਮ.ਵੀ. ਇੰਸਟੀਚਿਊਟ ਆਫ਼ ...
ਜਲੰਧਰ, 16 ਜਨਵਰੀ (ਸ਼ਿਵ)- ਲੰਬਾ ਪਿੰਡ ਚੌਕ ਤੋਂ ਸੁੱਚੀ ਪਿੰਡ ਤੱਕ ਸਰਵਿਸ ਰੋਡ 'ਤੇ ਨਗਰ ਨਿਗਮ ਤੇ ਟਰੈਫ਼ਿਕ ਪੁਲਿਸ ਦੀ ਸਾਂਝੀ ਟੀਮ ਨੇ 5 ਘੰਟੇ ਤੱਕ ਕਾਰਵਾਈ ਕਰਕੇ ਸਾਰੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾ ਦਿੱਤਾ ਹੈ ਸਗੋਂ ਇਕ ਦਰਜਨ ਦੇ ਕਰੀਬ ਗੱਡੀਆਂ ਟੋਅ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX