ਤਾਜਾ ਖ਼ਬਰਾਂ


ਗੁਰਦੁਆਰਾ ਅੰਬ ਸਾਹਿਬ ਮੁਹਾਲੀ ਦੀ ਜ਼ਮੀਨ ਦੇ ਮਾਮਲੇ ਵਿਚ ਅਕਾਲ ਯੂਥ ਵਲੋਂ ਵਿਰਾਸਤੀ ਮਾਰਗ ਵਿਖੇ ਰੋਸ ਧਰਨਾ
. . .  1 day ago
ਅੰਮ੍ਰਿਤਸਰ 10 ਅਪ੍ਰੈਲ, (ਜਸਵੰਤ ਜੱਸ) - ਸੁਪਰੀਮ ਕਮੇਟੀ ਅਕਾਲ ਯੂਥ ਜੋ ਕਿ ਭਾਈ ਹਵਾਰਾ ਕਮੇਟੀ ਨਾਲ ਸੰਬੰਧਿਤ ਯੂਥ ਵਿੰਗ ਹੈ, ਵਲੋਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ...
ਆਈ.ਪੀ.ਐਲ. 2021 : ਦਿੱਲੀ ਕੈਪੀਟਲਸ ਨੇ ਚੇਨਈ ਸੁਪਰ ਕਿੰਗਸ ਨੂੰ 7 ਵਿਕਟਾਂ ਨਾਲ ਹਰਾਇਆ
. . .  1 day ago
ਆਈ.ਪੀ.ਐਲ. 2021 : ਦਿੱਲੀ ਕੈਪੀਟਲਸ ਨੇ ਚੇਨਈ ਸੁਪਰ ਕਿੰਗਸ ਨੂੰ 7 ਵਿਕਟਾਂ ਨਾਲ ਹਰਾਇਆ...
ਆਈ.ਪੀ.ਐਲ. 2021 : ਦਿੱਲੀ ਕੈਪਟੀਲਜ 14 ਓਵਰਾਂ ਮਗਰੋਂ 139/1 'ਤੇ
. . .  1 day ago
ਆਈ.ਪੀ.ਐਲ. 2021 : ਦਿੱਲੀ ਕੈਪਟੀਲਸ ਦੀ ਤੇਜ ਸ਼ੁਰੂਆਤ, 8 ਓਵਰਾਂ ਵਿਚ 75/0
. . .  1 day ago
ਆਈ.ਪੀ.ਐਲ. 2021 : ਚੇਨਈ ਨੇ ਦਿੱਲੀ ਨੂੰ ਦਿੱਤਾ 189 ਦੌੜਾਂ ਦਾ ਟੀਚਾ
. . .  1 day ago
ਆਈ.ਪੀ.ਐਲ. 2021 : ਚੇਨਈ ਨੇ ਦਿੱਲੀ ਨੂੰ ਦਿੱਤਾ 189 ਦੌੜਾਂ ਦਾ ਟੀਚਾ...
ਬਾਘਾ ਪੁਰਾਣਾ ਦੇ ਸੀ.ਆਈ.ਏ. ਸਟਾਫ਼ ਦੇ ਕਾਂਸਟੇਬਲ ਦੇ ਲੱਗੀ ਗੋਲੀ, ਹਾਲਤ ਗੰਭੀਰ
. . .  1 day ago
ਮੋਗਾ, 10 ਅਪ੍ਰੈਲ (ਗੁਰਤੇਜ ਸਿੰਘ ਬੱਬੀ) - ਬਾਘਾ ਪੁਰਾਣਾ ਦੇ ਸੀ.ਆਈ.ਏ. ਸਟਾਫ਼ ਵਿਚ ਤਾਇਨਾਤ ਹੈੱਡ ਕਾਂਸਟੇਬਲ ਗੁਰਜੀਤ ਸਿੰਘ ਆਪਣੀ ਹੀ ਸਰਕਾਰੀ ਪਿਸਤੌਲ ਨਾਲ ਅਚਾਨਕ ਗੋਲੀ ਚੱਲਣ ਨਾਲ ਜ਼ਖ਼ਮੀ ਹੋ ਗਿਆ...
ਕੋਟਕਪੂਰਾ ਗੋਲੀਕਾਂਡ ਦੀ ਪੜਤਾਲ ਰਿਪੋਰਟ ਰੱਦ ਹੋਣ ਦੀ ਸੂਰਤ 'ਚ ਪੰਜਾਬ ਸਰਕਾਰ ਸੁਪਰੀਮ ਕੋਰਟ ਦਾ ਕਰੇਗੀ ਰੁਖ - ਕੈਪਟਨ
. . .  1 day ago
ਚੰਡੀਗੜ੍ਹ, 10 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਹੈ ਕਿ ਕੋਟਕਪੂਰਾ ਗੋਲੀਕਾਂਡ ਬਾਰੇ ਜਾਂਚ ਰਿਪੋਰਟ ਮੁਕੰਮਲ ਰੂਪ ਨਾਲ ਨਿਰਪੱਖ ਹੈ। ਉਨ੍ਹਾਂ ਕਿਹਾ ਕਿ ਜੇਕਰ ਹਾਈਕੋਰਟ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦੀ ਜਾਂਚ ਰਿਪੋਰਟ...
30 ਏਕੜ ਖੜ੍ਹੀ ਕਣਕ ਸੜ ਕੇ ਸੁਆਹ
. . .  1 day ago
ਕੁੱਪ ਕਲਾਂ (ਸੰਗਰੂਰ) , 10 ਅਪ੍ਰੈਲ ( ਮਨਜਿੰਦਰ ਸਿੰਘ ਸਰੌਦ ) - ਅੱਜ ਨੇੜਲੇ ਪਿੰਡ ਵਜੀਦਗੜ੍ਹ ਰੋਹਣੋ ਵਿਖੇ ਕਿਸਾਨਾਂ ਦੀ ਜਿੱਤਵਾਲ ਵਾਲੀ ਸੜਕ 'ਤੇ ਲਗਭਗ 30 ਏਕੜ ਖੜ੍ਹੀ ਕਣਕ ਅੱਗ ਲੱਗਣ ਕਾਰਨ ਸੜ ਕੇ ਰਾਖ ਹੋ...
ਸ੍ਰੀ ਮੁਕਤਸਰ ਸਾਹਿਬ ਵਿਖੇ 40 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ
. . .  1 day ago
ਸ੍ਰੀ ਮੁਕਤਸਰ ਸਾਹਿਬ, 10 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 40 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ...
ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 306 ਮਾਮਲੇ ਆਏ ਸਾਹਮਣੇ, 5 ਹੋਈਆਂ ਮੌਤਾਂ
. . .  1 day ago
ਅੰਮ੍ਰਿਤਸਰ, 10 ਅਪ੍ਰੈਲ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ 306 ਰਿਕਾਰਡ ਕੋਰੋਨਾਵਾਇਰਸ ਦੇ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਤੇ 5 ਮੌਤਾਂ...
ਫ਼ਾਜ਼ਿਲਕਾ ਜ਼ਿਲ੍ਹੇ 'ਚ ਅੱਜ ਰਿਕਾਰਡ 93 ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  1 day ago
ਫ਼ਾਜ਼ਿਲਕਾ, 10 ਅਪ੍ਰੈਲ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲਿਆਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਜ਼ਿਲ੍ਹੇ ਵਿਚ ਇਸ ਸਾਲ ਦੇ ਸਭ ਤੋਂ ਵੱਧ 93 ਕੋਰੋਨਾ ਪਾਜ਼ੀਟਿਵ...
ਤਾਰਾਂ ਦੀ ਸਪਾਰਕਿੰਗ ਨਾਲ ਦੋ ਏਕੜ ਕਣਕ ਸੜ ਕੇ ਸੁਆਹ
. . .  1 day ago
ਛੇਹਰਟਾ,10 ਅਪ੍ਰੈਲ (ਵਡਾਲੀ ) - ਪੁਲਿਸ ਥਾਣਾ ਛੇਹਰਟਾ ਅਧੀਨ ਆਉਂਦੇ ਇਲਾਕਾ ਜੰਡਪੀਰ ਵਿਖੇ ਬਿਜਲੀ ਬੋਰਡ ਦੀਆਂ ਤਾਰਾਂ ਦੀ ਸਪਾਰਕਿੰਗ ਕਾਰਨ ਦੋ ਏਕੜ ਕਣਕ ਸੜਨ ਦਾ ਸਮਾਚਾਰ ਪ੍ਰਾਪਤ...
ਰਾਜਪੁਰਾ ਅਨਾਜ ਮੰਡੀ 'ਚ ਕਣਕ ਦੀ ਸਰਕਾਰੀ ਖ਼ਰੀਦ ਹੋਈ ਸ਼ੁਰੂ
. . .  1 day ago
ਰਾਜਪੁਰਾ, 10 ਅਪ੍ਰੈਲ (ਰਣਜੀਤ ਸਿੰਘ) - ਅਨਾਜ ਮੰਡੀ ਰਾਜਪੁਰਾ ਵਿਖੇ ਖ਼ੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਣਕ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਕੀਤੀ ਹੈ। ਇਸ ਮੌਕੇ 'ਤੇ ਖੁਸ਼ੀ 'ਚ...
ਸਰਦੂਲਗੜ੍ਹ ਵਿਚ ਕਣਕ ਦੀ ਖ਼ਰੀਦ ਸ਼ੁਰੂ
. . .  1 day ago
ਸਰਦੂਲਗੜ੍ਹ, 10 ਅਪ੍ਰੈਲ (ਜੀ. ਐਮ ਅਰੋੜਾ ) - ਸਰਦੂਲਗੜ੍ਹ ਵਿਚ ਕਣਕ ਦੀ ਖ਼ਰੀਦ ਕਾਂਗਰਸ ਦੇ ਸਾਬਕਾ ਵਿਧਾਇਕ...
ਪਠਾਨਕੋਟ ਵਿਚ ਕੋਰੋਨਾ ਨਾਲ 2 ਮੌਤਾਂ, 95 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ, 10 ਅਪ੍ਰੈਲ (ਆਸ਼ੀਸ਼ ਸ਼ਰਮਾ) - ਪਠਾਨਕੋਟ ਵਿਚ ਸਿਹਤ ਵਿਭਾਗ ਨੂੰ ਮਿਲੀਆਂ ਜਾਂਚ ਰਿਪੋਰਟਾਂ ਮੁਤਾਬਿਕ ਅੱਜ 95 ਹੋਰ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ...
ਮੋਗਾ ਵਿਚ ਕੋਰੋਨਾ ਨਾਲ ਦੋ ਮੌਤਾਂ, 66 ਹੋਰ ਆਏ ਨਵੇਂ ਮਾਮਲੇ
. . .  1 day ago
ਮੋਗਾ, 10 ਅਪ੍ਰੈਲ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਜ਼ਿਲ੍ਹੇ ਵਿਚ ਕੋਰੋਨਾ ਨਾਲ ਦੋ ਮੌਤਾਂ ਹੋ ਜਾਣ ਦੀ ਸਿਹਤ ਵਿਭਾਗ ਨੇ ਪੁਸ਼ਟੀ ਕੀਤੀ ਹੈ, ਅਤੇ ਨਾਲ ਹੀ ਅੱਜ ਇਕੋ ਦਿਨ 66 ...
ਮੁੱਖ ਮੰਤਰੀ ਵਲੋਂ ਅਦਾਕਾਰ ਸਤੀਸ਼ ਕੌਲ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ
. . .  1 day ago
ਲੁਧਿਆਣਾ,10 ਅਪ੍ਰੈਲ (ਪੁਨੀਤ ਬਾਵਾ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਦਾਕਾਰ ਸਤੀਸ਼ ਕੌਲ ਦੇ ਦਿਹਾਂਤ 'ਤੇ ਦੁੱਖ ਦਾ...
ਜ਼ਿਲ੍ਹੇ ’ਚ 149 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 10 ਦੀ ਮੌਤ
. . .  1 day ago
ਹੁਸ਼ਿਆਰਪੁਰ, 10 ਅਪ੍ਰੈਲ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ ’ਚ 149 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 15094...
ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜਾ ਦਿਵਾਉਣ ਦੀ ਥਾਂ ਕੈਪਟਨ ਸਰਕਾਰ ਅਕਾਲੀ ਦਲ ਨੂੰ ਬਦਨਾਮ ਕਰ ਰਹੀ - ਸੁਖਬੀਰ ਸਿੰਘ ਬਾਦਲ
. . .  1 day ago
ਚੰਡੀਗੜ੍ਹ, 10 ਅਪ੍ਰੈਲ ( ਸੁਰਿੰਦਰਪਾਲ ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੈਪਟਨ ਸਰਕਾਰ ਨੂੰ ਨਿਸ਼ਾਨੇ...
ਨਸ਼ੇ ਦੀ ਓਵਰ ਡੋਜ਼ ਲੈਣ ਕਾਰਨ ਇਕ ਪੁਲਿਸ ਜਵਾਨ ਬੇਹੋਸ਼, ਹਾਲਤ ਨਾਜ਼ੁਕ
. . .  1 day ago
ਬਠਿੰਡਾ, 10 ਅਪ੍ਰੈਲ ( ਨਾਇਬ ਸਿੱਧੂ ) - ਨਸ਼ੇ ਦੀ ਓਵਰ ਡੋਜ਼ ਲੈਣ ਕਾਰਨ ਇਕ ਪੁਲਿਸ ਜਵਾਨ ਦੇ ਬੇਹੋਸ਼ ਹੋਣ ਦਾ ਸਮਾਚਾਰ ਮਿਲਿਆ ਹੈ, ਜਿਸ ਨੂੰ ਜਨ ਸੇਵਾ ਸਹਾਰਾ ਕਲੱਬ ...
ਕਣਕ ਦੀ ਖ਼ਰੀਦ ਨੂੰ ਲੈ ਕੇ ਆੜ੍ਹਤੀਆਂ ਵਲੋਂ ਹੁਸ਼ਿਆਰਪੁਰ 'ਚ ਮੁਕੰਮਲ ਹੜਤਾਲ
. . .  1 day ago
ਹੁਸ਼ਿਆਰਪੁਰ, 10 ਅਪ੍ਰੈਲ (ਬਲਜਿੰਦਰਪਾਲ ਸਿੰਘ) - ਪੰਜਾਬ ਸਰਕਾਰ ਵਲੋਂ ਅੱਜ ਤੋਂ ਕਣਕ ਦੀ ਖ਼ਰੀਦ ਸ਼ੁਰੂ ਕਰਨ ਸਬੰਧੀ ਕੀਤੇ ਐਲਾਨ ਦੇ ਬਾਵਜੂਦ ਮੁੱਖ ਦਾਣਾ ਮੰਡੀ ਹੁਸ਼ਿਆਰਪੁਰ ...
ਮਲੋਟ ’ਚ ਵਿਧਾਇਕ ਅਜਾਇਬ ਸਿੰਘ ਭੱਟੀ ਨੇ ਕਣਕ ਦੀ ਸਰਕਾਰੀ ਖ਼ਰੀਦ ਦਾ ਕੀਤਾ ਉਦਘਾਟਨ
. . .  1 day ago
ਮਲੋਟ, 10 ਅਪ੍ਰੈਲ (ਰਣਜੀਤ ਸਿੰਘ ਪਾਟਿਲ ) - ਨਵੀਂ ਦਾਣਾ ਮੰਡੀ ਮਲੋਟ ਵਿਖੇ ਮਲੋਟ ਦੇ ਵਿਧਾਇਕ ਅਤੇ ਡਿਪਟੀ ਸਪੀਕਰ ਸ: ਅਜਾਇਬ ਸਿੰਘ ਭੱਟੀ...
ਲੁਧਿਆਣਾ ਦੇ ਵਿਚ ਆੜ੍ਹਤੀ ਐਸੋਸੀਏਸ਼ਨ ਅਤੇ ਮੁੱਖ ਮੰਤਰੀ ਪੰਜਾਬ ਦੀ ਚਲ ਰਹੀ ਬੈਠਕ ਹੋਈ ਸਮਾਪਤ
. . .  1 day ago
ਲੁਧਿਆਣਾ, 10 ਅਪ੍ਰੈਲ ( ਰੁਪੇਸ਼ ਕੁਮਾਰ ) - ਪੰਜਾਬ ਦੇ ਖ਼ੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਉਹ ਰਾਜਪੁਰਾ ਤੋਂ ਕਣਕ ਦੀ ਬੋਲੀ ਲਵਾਉਣ ਲਈ ਜਾ ਰਹੇ...
ਜਨਮੇਜਾ ਸਿੰਘ ਸੇਖੋਂ ਹੋਣਗੇ ਜੀਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ 
. . .  1 day ago
ਫਿਰੋਜ਼ਪੁਰ 10 ਅਪ੍ਰੈਲ (ਗੁਰਿੰਦਰ ਸਿੰਘ) - ਸ਼੍ਰੋਮਣੀ ਅਕਾਲੀ ਦਲ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈ, ਅਤੇ ਇਸੇ ਤਹਿਤ ਵਿਧਾਨ ਸਭਾ ਹਲਕਾ ਜ਼ੀਰਾ ਤੋਂ ਪਾਰਟੀ ਉਮੀਦਵਾਰ ਵਜੋਂ...
ਅੱਗ ਲੱਗਣ ਨਾਲ 1 ਏਕੜ ਕਣਕ ਦੀ ਖੜੀ ਫ਼ਸਲ ਸੜ ਕੇ ਸੁਆਹ
. . .  1 day ago
ਬੁਢਲਾਡਾ, 10 ਅਪ੍ਰੈਲ (ਸਵਰਨ ਸਿੰਘ ਰਾਹੀ ) - ਸਥਾਨਕ ਸ਼ਹਿਰ ਦੇ ਬਾਹਰ ਕੁਲਾਣਾ ਰੋਡ ਦੇ ਖੇਤਾਂ 'ਚ ਅੱਗ ਲੱਗਣ 1 ਏਕੜ ਕਣਕ ਦੀ ਖੜੀ ਫ਼ਸਲ ਸੜ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 4 ਮਾਘ ਸੰਮਤ 552
ਿਵਚਾਰ ਪ੍ਰਵਾਹ: ਮਿਹਨਤ, ਇਮਾਨਦਾਰੀ, ਸੰਜਮ ਤੇ ਨਿਮਰਤਾ ਸਫਲਤਾ ਦੇ ਮਾਰਗ ਹਨ। -ਸਵੇਟ ਮਾਰਡਨ

ਜਲੰਧਰ

ਸੇਵਾ ਮੁਕਤ ਐੱਸ.ਐੱਮ.ਓ. ਡਾ. ਕਸ਼ਮੀਰੀ ਲਾਲ ਨੇ ਕੋਰੋਨਾ ਟੀਕਾ ਲਗਵਾ ਕੇ ਜ਼ਿਲ੍ਹੇ 'ਚ ਮੁਹਿੰਮ ਦੀ ਕੀਤੀ ਸ਼ੁਰੂਆਤ

ਐੱਮ.ਐੱਸ. ਲੋਹੀਆ
ਜਲੰਧਰ, 16 ਜਨਵਰੀ-ਜ਼ਿਲ੍ਹੇ 'ਚ ਪਹਿਲੇ ਪੜਾਅ ਦੌਰਾਨ 11,800 ਸਿਹਤ ਸੰਭਾਲ ਕਰਮੀਆਂ ਨੂੰ ਲਗਾਏ ਜਾਣ ਵਾਲੇ ਕੋਰੋਨਾ ਟੀਕਾਕਰਨ ਦੀ ਅੱਜ ਸ਼ੁਰੂਆਤ ਕੀਤੀ ਗਈ | ਸਿਵਲ ਹਸਪਤਾਲ ਜਲੰਧਰ ਤੋਂ ਸੇਵਾਮੁਕਤ ਹੋਏ ਐੱਸ.ਐੱਮ.ਓ. ਡਾ. ਕਸ਼ਮੀਰੀ ਲਾਲ ਨੇ ਕੋਰੋਨਾ ਦਾ ਟੀਕਾ ਲਗਵਾ ਕੇ ਜ਼ਿਲ੍ਹੇ 'ਚ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ, ਜਿਨ੍ਹਾਂ ਨੂੰ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਸਿਵਲ ਸਰਜਨ ਡਾ. ਬਲਵੰਤ ਸਿੰਘ, ਮੈਡੀਕਲ ਸੁਪਰਡੈਂਟ ਡਾ. ਪਰਮਿੰਦਰ ਕੌਰ ਅਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਨੇ ਗੁਲਾਬ ਦਾ ਫੁੱਲ ਦੇ ਸਨਮਾਨਿਤ ਕੀਤਾ | ਇਸ ਤੋਂ ਬਾਅਦ ਲਗਾਤਾਰ ਹੀ ਟੀਕਾਕਰਨ ਕਰਵਾਉਣ ਵਾਲੇ ਆਉਂਦੇ ਰਹੇ ਤੇ ਟੀਕਾ ਲਗਵਾ ਕੇ ਅੱਧੇ ਘੰਟੇ ਲਈ ਮਹਿਰ ਡਾਕਟਰੀ ਦੀ ਨਿਗਰਾਨੀ ਹੇਠ ਅਰਾਮ ਕਰਕੇ ਕੇਂਦਰ ਤੋਂ ਜਾਂਦੇ ਰਹੇ | ਬੇਸ਼ੱਕ ਸ਼ੁਰੂਆਤ ਮੌਕੇ ਟੀਕਾਕਰਨ ਕਰਵਾਉਣ ਵਾਲਿਆਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਪਰ ਕਰੀਬ 3 ਘੰਟੇ ਬਾਅਦ ਹੀ ਟੀਕਾ ਲਗਾਉਣ ਵਾਲਿਆਂ ਦੀ ਗਿਣਤੀ ਵੱਧਣੀ ਬੰਦ ਹੋ ਗਈ | ਪਹਿਲੇ ਦਿਨ ਸਵੇਰੇ 11 ਵਜੇ ਦੇ ਕਰੀਬ ਸ਼ੁਰੂ ਹੋ ਕੇ ਸ਼ਾਮ 5 ਵਜੇ ਤੱਕ ਚੱਲੀ ਮੁਹਿੰਮ ਦੌਰਾਨ ਕਰੀਬ 45 ਫੀਸਦੀ ਵਿਅਕਤੀਆਂ ਨੇ ਹੀ ਟੀਕਾਕਰਨ ਕਰਵਾਇਆ |
ਜ਼ਿਲ੍ਹੇ 'ਚ 136 ਵਿਅਕਤੀਆਂ ਨੇ ਕਰਵਾਇਆ ਟੀਕਾਕਰਨ
ਜ਼ਿਲ੍ਹੇ 'ਚ ਟੀਕਾਕਰਨ ਲਈ ਬਣਾਏ ਗਏ ਤਿੰਨ ਕੇਂਦਰਾਂ 'ਚ ਅੱਜ 300 ਵਿਅਕਤੀਆਂ ਨੇ ਟੀਕਾਕਰਨ ਕਰਵਾਉਣਾ ਸੀ, ਪਰ ਕੇਵਲ 136 ਵਿਅਕਤੀਆਂ ਨੇ ਹੀ ਟੀਕਾਕਰਨ ਕਰਵਾਇਆ ਹੈ | ਇਨ੍ਹਾਂ 'ਚ ਸਿਵਲ ਹਸਪਤਾਲ 'ਚ 41 ਵਿਅਕਤੀਆਂ, ਜਿਨ੍ਹਾਂ 'ਚ 15 ਡਾਕਟਰ, 13 ਪੈਰਾਮੈਡੀਕਸ ਤੇ 10 ਦਰਜਾ ਚਾਰ ਮੁਲਾਜ਼ਮ ਸ਼ਾਮਲ ਹਨ | ਇਸ ਤੋਂ ਇਲਾਵਾ ਨਕੋਦਰ ਸਿਵਲ ਹਸਪਤਾਲ 'ਚ 59 ਵਿਅਕਤੀਆਂ ਦਾ ਟੀਕਾਕਰਨ ਹੋਇਆ, ਜਦਕਿ ਬਸਤੀ ਗੁਜ਼ਾਂ ਦੇ ਸਿਹਤ ਕੇਂਦਰ 'ਚ 36 ਵਿਅਕਤੀਆਂ ਵਲੋਂ ਟੀਕਾ ਕਰਨ ਕਰਵਾਏ ਜਾਣ ਦੀ ਜਾਣਕਾਰੀ ਮਿਲੀ ਹੈ | ਜ਼ਿਲ੍ਹੇ ਦੇ ਸਿਹਤ ਕਰਮੀਆਂ ਤੇ ਹੋਰ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਸੇਵਾਮੁਕਤ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ, ਆਈ.ਐੱਮ.ਏ. ਦੇ ਰਾਸ਼ਟਰੀ ਮੀਤ ਪ੍ਰਧਾਨ ਡਾ. ਨਵਜੋਤ ਸਿੰਘ ਦਾਹੀਆ ਅਤੇ ਆਈ.ਐੱਮ.ਏ. ਦੇ ਸਾਬਕਾ ਸੂਬਾ ਪ੍ਰਧਾਨ ਡਾ. ਪੀ.ਐੱਸ. ਬਖ਼ਸ਼ੀ ਨੇ ਸਿਵਲ ਹਸਪਤਾਲ ਪਹੁੰਚ ਕੇ ਆਪਣੇ ਕੋਰੋਨਾ ਦਾ ਟੀਕਾ ਲਗਵਾਇਆ | ਹਾਲਾਂਕਿ ਇਨ੍ਹਾਂ ਤਿੰਨ ਮਹੱਤਵਪੂਰਣ ਵਿਅਕਤੀਆਂ ਦਾ ਨਾਂਅ ਸੋਮਵਾਰ ਦੀ ਲਿਸਟ 'ਚ ਸ਼ਾਮਲ ਸੀ, ਪਰ ਹੋਰਾਂ ਨੂੰ ਉਤਸ਼ਾਹਿਤ ਕਰਨ ਲਈ ਇਨ੍ਹਾਂ ਨੇ ਅੱਜ ਪਹਿਲੇ ਦਿਨ ਤੇ ਪਹਿਲੇ ਸਮੇਂ 'ਚ ਟੀਕਾਕਰਨ ਕਰਵਾਇਆ |
ਟੀਕਾਕਰਨ ਲਈ ਰਹੇ ਵਧੀਆ ਪ੍ਰਬੰਧ, 28 ਦਿਨ ਬਾਅਦ ਲੱਗੇਗੀ ਦੂਸਰੀ ਖੁਰਾਕ
ਸਿਵਲ ਹਸਪਤਾਲ 'ਚ ਟੀਕਾਕਰਨ ਲਈ ਤਾਇਨਾਤ ਟੀਮ ਵਲੋਂ ਜਿੱਥੇ ਸਾਫ਼-ਸਫ਼ਾਈ ਦਾ ਖਾਸ ਧਿਆਨ ਰੱਖਿਆ ਗਿਆ ਸੀ, ਉੱਥੇ ਟੀਕਾ ਲਗਾਵਾਉਣ ਆਉਣ ਵਾਲੇ ਵਿਅਕਤੀ ਦੀ ਸਹੂਲਤ ਲਈ ਵਧੀਆ ਪ੍ਰਬੰਧ ਕੀਤੇ ਹੋਏ ਸਨ, ਤਾਂ ਜੋ ਕਿਸੇ ਵੀ ਵਿਅਕਤੀ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਗੇਟ 'ਤੇ ਤਾਇਨਾਤ ਪੁਲਿਸ ਕਰਮੀ ਵਲੋਂ ਟੀਕਾਕਰਨ ਕਰਵਾਉਣ ਲਈ ਆਏ ਵਿਅਕਤੀ ਤੋਂ ਉਸ ਦੇ ਮੋਬਾਇਲ ਫੋਨ 'ਤੇ ਸਿਹਤ ਵਿਭਾਗ ਵਲੋਂ ਆਇਆ ਮੈਸਜ ਦੇਖਣ ਤੋਂ ਬਾਅਦ ਕੇਂਦਰ ਅੰਦਰ ਭੇਜਿਆ ਜਾ ਰਿਹਾ ਸੀ | ਇਸ ਦੌਰਾਨ ਵਿਅਕਤੀ ਦੇ ਹੱਥਾਂ ਨੂੰ ਸੈਨੇਟਾਇਜ਼ ਕਰਨ ਤੇ ਉਸ ਲਈ ਮਾਸਕ ਦਾ ਵੀ ਪ੍ਰਬੰਧ ਕੀਤਾ ਹੋਇਆ ਸੀ | ਇਸ ਪ੍ਰਕਿਰਿਆ ਤੋਂ ਬਾਅਦ ਹਰ ਵਿਅਕਤੀ ਕੰਪਿਊਟਰ ਰੂਮ 'ਚ ਜਾ ਕੇ ਆਪਣਾ ਵੇਰਵਾ ਦਰਜ ਕਰਵਾਉਂਦਾ ਤੇ ਫਿਰ ਉਸਨੂੰ ਟੀਕਾ ਕਰਨ ਲਈ ਭੇਜਿਆ ਜਾਂਦਾ ਰਿਹਾ | ਟੀਕਾਕਰਨ ਵਾਲੀ ਮਾਹਿਰ ਟੀਮ ਵਲੋਂ ਵਿਅਕਤੀ ਤੋਂ ਪਹਿਲਾਂ ਦਵਾਈਆਂ ਦੇ ਰਿਐਕਸ਼ਨ ਬਾਰੇ ਜਾਣਕਾਰੀ ਲਈ ਜਾਂਦੀ ਅਤੇ ਉਸ ਨੂੰ ਟੀਕੇ ਦੇ ਹਲਕੇ-ਫੁਲਕੇ ਪ੍ਰਭਾਵਾਂ ਬਾਰੇ ਸੁਚੇਤ ਕੀਤਾ ਜਾਂਦਾ | ਇਸ ਤੋਂ ਬਾਅਦ ਉਸ ਨੂੰ ਟੀਕਾ ਲਗਾ ਦਿੱਤਾ ਜਾਂਦਾ ਹੈ | ਟੀਕਾ ਲਗਵਾ ਚੁੱਕੇ ਵਿਅਕਤੀ ਨੂੰ ਮਾਹਿਰ ਡਾਕਟਰ ਦੀ ਨਿਗਰਾਨੀ ਹੇਠ ਅੱਧੇ ਘੰਟੇ ਤੱਕ ਰੱਖੇ ਜਾਣ ਤੋਂ ਬਾਅਦੀ ਹੀ ਭੇਜਿਆ ਜਾ ਰਿਹਾ ਸੀ | ਟੀਕਾਕਰਨ ਕਰਵਾਉਣ ਵਾਲੇ ਵਿਅਕਤੀਆਂ ਦੇ ਮੋਬਾਇਲ 'ਤੇ ਧੰਨਵਾਦ ਦਾ ਮੈਸੇਜ ਭੇਜਿਆ ਗਿਆ | ਅੱਜ ਟੀਕਾ ਲਗਾ ਚੁੱਕੇ ਵਿਅਕਤੀ ਨੂੰ ਕੋਰੋਨਾ ਟੀਕੇ ਦੀ ਦੂਸਰੀ ਖੁਰਾਕ ਦੇਣ ਲਈ ਹੁਣ 28 ਦਿਨ ਬਾਅਦ ਫਿਰ ਤੋਂ ਟੀਕੇ ਲਗਾਏ ਜਾਣੇ ਹਨ | ਅੱਜ ਟੀਕਾ ਲਗਵਾਉਣ ਵਾਲੇ ਕੇਵਲ 2-3 ਵਿਅਕਤੀਆਂ ਨੇ ਹੀ ਮਾਮੂਲੀ ਕੰਬਣੀ ਛਿੜਨ, ਖਾਰਸ਼ ਆਦਿ ਜਿਹੀ ਸ਼ਿਕਾਇਤ ਕੀਤੀ, ਜੋ ਕੁਝ ਹੀ ਮਿੰਟਾਂ 'ਚ ਦੂਰ ਵੀ ਹੋ ਗਈ |

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਅਲੌਕਿਕ ਨਗਰ ਕੀਰਤਨ

ਜਲੰਧਰ, 16 ਜਨਵਰੀ (ਹਰਵਿੰਦਰ ਸਿੰਘ ਫੁੱਲ)-ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਆਗਮਨ ਪੁਰਬ ਨੂੰ ਸਮਰਪਿਤ ਅੰਮਿ੍ਤ ਵੇਲੇ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ | ਜਿਸ ਵਿਚ ਭਾਰੀ ਉਤਸ਼ਾਹ ਨਾਲ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਮੂਲੀਅਤ ਕੀਤੀ¢ ਨਗਰ ਕੀਰਤਨ ...

ਪੂਰੀ ਖ਼ਬਰ »

ਹੈਰੋਇਨ ਸਮੇਤ ਔਰਤ ਕਾਬੂ

ਨੂਰਮਹਿਲ 16 ਜਨਵਰੀ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਦੀ ਪੁਲਿਸ ਨੇ ਇਕ ਔਰਤ ਨੂੰ ਹੀਰੋਇਨ ਸਮੇਤ ਕਾਬੂ ਕੀਤਾ | ਜਾਂਚ ਅਧਿਕਾਰੀ ਸਬ-ਇੰਸਪੈਕਟਰ ਮਹਿੰਦਰਪਾਲ ਨੇ ਦੱਸਿਆ ਕਿ ਚੀਮਾ ਚੌਾਕ ਵਿਚ ਇਕ ਨਾਕੇ ਦੌਰਾਨ ਪੈਦਲ ਆ ਰਹੀ ਇਕ ਔਰਤ ਨੂੰ ਸ਼ੱਕ ਪੈਣ 'ਤੇ ਰੋਕਿਆ ਤਾਂ ਉਹ ...

ਪੂਰੀ ਖ਼ਬਰ »

ਵੈੱਲਫ਼ੇਅਰ ਸੁਸਾਇਟੀ ਦੀ ਚੋਣ

ਜਲੰਧਰ, 16 ਜਨਵਰੀ (ਅ.ਬ)-ਧਰਮ ਵੈੱਲਫ਼ੇਅਰ ਸੁਸਾਇਟੀ ਗੁਰੂ ਨਾਨਕਪੁਰਾ ਈਸਟ ਜਲੰਧਰ ਵਲੋਂ ਸਾਲਾਨਾ ਚੋਣਾਂ ਕਰਵਾਈਆਂ ਗਈਆਂ ਜਿਸ ਵਿਚ ਵਿਜੇ ਕੁਮਾਰ ਸ਼ਰਮਾ ਨੂੰ ਪ੍ਰਧਾਨ ਅਤੇ ਵਿਨੀਤ ਅਰੋੜਾ ਬਿਆਸ ਵਾਲੇ ਨੂੰ ਚੇਅਰਮੈਨ ਚੁਣਿਆ ਗਿਆ | ਇਸ ਸੁਸਾਇਟੀ ਵਲੋਂ ਬੱਚਿਆਂ ਦੀ ...

ਪੂਰੀ ਖ਼ਬਰ »

ਮੁਦਰਾ ਕੋਸ਼ ਦੇ ਮੁਖੀ ਦੇ ਪੁਤਲੇ ਫੂਕੇ ਐੱਨ.ਆਈ.ਏ. ਵਲੋਂ ਭੇਜੇ ਨੋਟਿਸਾਂ ਦੀ ਨਿੰਦਾ

ਜਲੰਧਰ, 16 ਜਨਵਰੀ (ਮੇਜਰ ਸਿੰਘ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਕੌਮਾਂਤਰੀ ਮੁਦਰਾ ਕੋਸ਼ ਫੰਡ ਦੀ ਚੇਅਰਪਰਸਨ ਮੈਡਮ ਕਿ੍ਸਟੀਨਾ ਜੌਰਜੀਵਾ ਨੇ ਖੇਤੀ ਕਾਨੂੰਨਾਂ ਨੂੰ ...

ਪੂਰੀ ਖ਼ਬਰ »

ਹੈਨਰੀ ਨੇ ਦਮੋਰੀਆ ਪੁਲ ਦੇ ਪਾਰਕ ਦੇ ਸੁੰਦਰੀਕਰਨ ਦੇ ਕੰਮ ਦਾ ਕੀਤਾ ਉਦਘਾਟਨ

ਜਲੰਧਰ, 16 ਜਨਵਰੀ (ਸ਼ਿਵ)- ਉੱਤਰੀ ਹਲਕੇ ਦੇ ਵਿਧਾਇਕ ਬਾਵਾ ਹੈਨਰੀ ਨੇ ਆਪਣੇ ਹਲਕੇ ਵਿਚ ਕਈ ਜਗ੍ਹਾ ਵਿਕਾਸ ਦੇ ਕੰਮਾਂ ਦਾ ਉਦਘਾਟਨ ਕੀਤਾ ਜਿਨ੍ਹਾਂ 'ਚ ਵਾਰਡ ਨੰਬਰ 55 ਦੇ ਦਮੋਰੀਆ ਪੁਲ ਦੇ ਨਾਲ ਇਕ ਪਾਰਕ ਨੂੰ ਸੋਹਣੇ ਬਣਾਉਣ ਦੇ ਕੰਮ ਦਾ ਉਦਘਾਟਨ ਕੀਤਾ | ਬਾਵਾ ਹੈਨਰੀ ਨੇ ...

ਪੂਰੀ ਖ਼ਬਰ »

ਇੰਜੀ. ਚੌਧਰੀ ਸਾਰੀਆਂ ਨਿਗਮਾਂ ਦੇ ਮੁੱਖ ਇੰਜੀਨੀਅਰ ਨਿਯੁਕਤ

ਜਲੰਧਰ, 16 ਜਨਵਰੀ (ਸ਼ਿਵ)- ਸਥਾਨਕ ਸਰਕਾਰਾਂ ਵਿਭਾਗ ਨੇ ਇਕ ਆਦੇਸ਼ ਜਾਰੀ ਕਰਕੇ ਜਲੰਧਰ, ਹੁਸ਼ਿਆਰਪੁਰ, ਫਗਵਾੜਾ, ਕਪੂਰਥਲਾ, ਪਠਾਨਕੋਟ ਅਤੇ ਅੰਮਿ੍ਤਸਰ ਨਿਗਮਾਂ ਦੇ ਬਤੌਰ ਮੁੱਖ ਇੰਜੀਨੀਅਰ ਦਾ ਕੰਮ ਦੇਖ ਰਹੇ ਇੰਜੀਨੀਅਰ ਅਸ਼ਵਨੀ ਚੌਧਰੀ ਨੂੰ ਸਾਰੀਆਂ ਨਿਗਮਾਂ ਦਾ ...

ਪੂਰੀ ਖ਼ਬਰ »

ਸ਼ਤ ਪ੍ਰਤੀਸ਼ਤ ਮਿਸ਼ਨ ਦੀ ਪ੍ਰਾਪਤੀ ਲਈ ਸਿੱਖਿਆ ਵਿਭਾਗ ਦਾ ਹਰੇਕ ਕਰਮਚਾਰੀ ਸਮਰਪਣ ਦੀ ਭਾਵਨਾ ਨਾਲ ਕੰਮ ਕਰੇ-ਕ੍ਰਿਸ਼ਨ ਕੁਮਾਰ

ਕਪੂਰਥਲਾ, 16 ਜਨਵਰੀ (ਅਮਰਜੀਤ ਕੋਮਲ)-ਮਿਸ਼ਨ ਸ਼ਤ ਪ੍ਰਤੀਸ਼ਤ ਦੀ ਪ੍ਰਾਪਤੀ ਲਈ ਸਿੱਖਿਆ ਵਿਭਾਗ ਦਾ ਹਰੇਕ ਕਰਮਚਾਰੀ ਸਮਰਪਣ ਦੀ ਭਾਵਨਾ ਨਾਲ ਕੰਮ ਕਰੇ | ਇਹ ਸ਼ਬਦ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਪੰਜਾਬ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਡਵਿੰਡੀ ...

ਪੂਰੀ ਖ਼ਬਰ »

ਪੰਜਾਬ ਪੁਲਿਸ ਮਹਿਲਾ ਮਿੱਤਰਾਂ ਲਈ ਜਾਗਰੂਕਤਾ ਸੈਮੀਨਾਰ ਕਰਵਾਇਆ

ਜਲੰਧਰ, 16 ਜਨਵਰੀ (ਐੱਮ. ਐੱਸ. ਲੋਹੀਆ)- ਮਹਿਲਾਵਾਂ, ਬਜ਼ੁਰਗਾਂ ਅਤੇ ਬੱਚਿਆਂ ਦੇ ਕਾਨੂੰਨੀ ਹੱਕਾਂ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਪੁਲਿਸ ਵਲੋਂ ਕੀਤੇ ਵਿਸ਼ੇਸ਼ ਉਪਰਾਲੇ ਸਦਕਾ ਸਾਰੇ ਥਾਣਿਆਂ 'ਚ ਮਹਿਲਾ ਮਿੱਤਰਾਂ ਵਜੋਂ ਪੁਲਿਸ ਮਹਿਲਾ ਅਧਿਕਾਰੀ ...

ਪੂਰੀ ਖ਼ਬਰ »

ਈ-ਫਰਾਡ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਲਗਾਏ ਸਾਈਬਰ ਜਾਗਰੂਕਤਾ ਕੈਂਪ

ਜਲੰਧਰ, 16 ਜਨਵਰੀ (ਐੱਮ. ਐੱਸ. ਲੋਹੀਆ)- ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਲੋਕਾਂ 'ਚ ਸਾਈਬਰ ਜਾਗਰੂਕਤਾ ਫੈਲਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ | ਇਸ ਤਹਿਤ ਇੰਟਰਨੈੱਟ ਧੋਖਾਧੜ੍ਹੀ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਨਹਿਰੂ ਗਾਰਡਨ ਸੀਨੀਅਰ ...

ਪੂਰੀ ਖ਼ਬਰ »

ਮਨੀਚੇਂਜਰ ਨਾਲ ਹੋਈ ਲੁੱਟ ਦੇ ਮਾਮਲੇ 'ਚ ਔਰਤ ਸਮੇਤ 2 ਗਿ੍ਫ਼ਤਾਰ

ਜਲੰਧਰ, 16 ਜਨਵਰੀ (ਐੱਮ. ਐੱਸ. ਲੋਹੀਆ) - ਬੱਸ ਅੱਡੇ ਨੇੜੇ ਚੱਲ ਰਹੇ ਅਰੋੜਾ ਮਨੀਚੇਂਜਰ 'ਤੇ ਸ਼ੁੱਕਰਵਾਰ ਸ਼ਾਮ ਨੂੰ ਹੋਈ ਕਰੀਬ 6 ਲੱਖ ਰੁਪਏ ਦੀ ਲੁੱਟ ਦੇ ਮਾਮਲੇ ਨੂੰ 24 ਘੰਟੇ ਦੇ ਅੰਦਰ ਹੀ ਹੱਲ ਕਰਦੇ ਹੋਏ ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ਼-1 ਦੀ ਟੀਮ ਨੇ ਇਕ ਔਰਤ ...

ਪੂਰੀ ਖ਼ਬਰ »

ਕੋਰੋਨਾ ਪ੍ਰਭਾਵਿਤ 4 ਦੀ ਮੌਤ, 20 ਨਵੇਂ ਮਰੀਜ਼

ਜਲੰਧਰ, 16 ਜਨਵਰੀ (ਐੱਮ.ਐੱਸ. ਲੋਹੀਆ) - ਜ਼ਿਲ੍ਹੇ 'ਚ ਕੋਰੋਨਾ ਪ੍ਰਭਾਵਿਤ 27 ਸਾਲ ਦੇ ਨੌਜਵਾਨ ਸਮੇਤ 4 ਮਰੀਜ਼ਾਂ ਦੀ ਮੌਤ ਹੋ ਜਾਣ ਨਾਲ ਮਿ੍ਤਕਾਂ ਦੀ ਗਿਣਤੀ 669 ਪਹੁੰਚ ਗਈ ਹੈ, ਜਦਕਿ 20 ਹੋਰ ਨਵੇਂ ਮਰੀਜ਼ ਮਿਲਣ ਨਾਲ ਜ਼ਿਲ੍ਹੇ 'ਚ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 20,331 ਹੋ ਗਈ ...

ਪੂਰੀ ਖ਼ਬਰ »

ਲੋਹੀਆਂ ਦੇ ਪਿੰਡ ਸੁਮੈਲਪੁਰ ਤੋਂ 2 ਮੋਟਰਾਂ ਚੋਰੀ

ਲੋਹੀਆਂ ਖਾਸ, 16 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ) ਦਿੱਲੀ ਵਿਖੇ ਚਲਦੇ ਸੰਘਰਸ਼ 'ਚ ਕਿਸਾਨਾਂ ਦਾ ਸਾਥ ਦੇਣ ਦੀ ਥਾਂ ਸਮਾਜ ਦੇ ਮਾੜੇ ਅਨਸਰਾਂ ਵੱਲੋਂ ਕਿਸਾਨਾਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ ਇਸੇ ਤਹਿਤ ਪਿੰਡ ਸੁਮੈਲਪੁਰ 'ਚ ਇੱਕ ਕਿਸਾਨ ਦੀਆਂ 2 ਮੋਟਰਾਂ ਚੋਰਾਂ ...

ਪੂਰੀ ਖ਼ਬਰ »

ਸੱਭਿਆਚਾਰਕ ਮਾਮਲਿਆਂ ਦੇ ਐਡੀਸ਼ਨਲ ਚੀਫ਼ ਸੈਕਟਰੀ ਵਲੋਂ ਜੰਗ-ਏ-ਆਜ਼ਾਦੀ ਯਾਦਗਾਰ ਦਾ ਦੌਰਾ

ਜਲੰਧਰ, 16 ਜਨਵਰੀ (ਅ. ਬ.)-ਸੱਭਿਆਚਾਰਕ ਮਾਮਲੇ ਪੰਜਾਬ ਦੇ ਐਡੀਸ਼ਨਲ ਚੀਫ਼ ਸੈਕਟਰੀ ਸ੍ਰੀ ਸੰਜੇ ਕੁਮਾਰ ਨੇ ਜੰਗ-ਏ-ਆਜ਼ਾਦੀ ਯਾਦਗਾਰ ਪੰਜਾਬ, ਕਰਤਾਰਪੁਰ ਦਾ ਦੌਰਾ ਕੀਤਾ | ਉਹ ਇਥੇ ਯਾਦਗਾਰ ਦੀ ਮੈਨੇਜਿੰਗ ਕਮੇਟੀ ਦੀ ਮੀਟਿੰਗ ਵਿਚ ਹਿੱਸਾ ਲੈਣ ਅਤੇ ਯਾਦਗਾਰ ਨੂੰ ...

ਪੂਰੀ ਖ਼ਬਰ »

ਠੰਢ ਕਾਰਨ ਆਟੋ ਚਾਲਕ ਦੀ ਮੌਤ

ਜਲੰਧਰ ਛਾਉਣੀ, 16 ਜਨਵਰੀ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਖੇਤਰ ਸੁੱਚੀ ਪਿੰਡ ਵਿਖੇ ਰਾਤ ਸਮੇਂ ਸਵਾਰੀਆਂ ਦਾ ਇੰਤਜ਼ਾਰ ਕਰਦੇ ਹੋਏ ਆਟੋ 'ਚ ਸੁੱਤੇ ਪਏ ਇਕ ਆਟੋ ਚਾਲਕ ਵਿਅਕਤੀ ਦੀ ਠੰਡ ਲੱਗਣ ਕਾਰਨ ਮੌਤ ਹੋ ਗਈ, ਜਿਸ ਦੀ ਲਾਸ਼ ਪੁਲਿਸ ਵਲੋਂ ਕਬਜ਼ੇ 'ਚ ...

ਪੂਰੀ ਖ਼ਬਰ »

ਖੇਤੀ ਕਾਨੂੰਨਾਂ ਖਿਲਾਫ ਵਿਚਾਰ ਚਰਚਾ 24 ਨੂੰ

ਜਲੰਧਰ, 16 ਜਨਵਰੀ (ਜਸਪਾਲ ਸਿੰਘ)-ਕੇਂਦਰੀ ਭਾਜਪਾ ਹਕੂਮਤ ਵਲੋਂ ਲਿਆਂਦੇ ਕਾਲ਼ੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਜਨ ਅੰਦੋਲਨ ਦਾ ਰੂਪ ਧਾਰ ਰਹੇ ਦਿੱਲੀ ਅਤੇ ਪੰਜਾਬ ਅੰਦਰ ਫੈਲੇ ਕਿਸਾਨ ਘੋਲ ਦੀਆਂ ਹੱਕੀ ਮੰਗਾਂ ਤੁਰੰਤ ਪ੍ਰਵਾਨ ਕਰਨ ਲਈ ਆਵਾਜ਼ ਬੁਲੰਦ ਕਰਨ ...

ਪੂਰੀ ਖ਼ਬਰ »

ਡੀ.ਸੀ. ਵਲੋਂ ਕੋਵਿਡ-19 ਦੌਰਾਨ ਪੰਜਾਬ ਪਰਤੇ ਐੱਨ.ਆਰ.ਆਈਜ਼ ਨੂੰ ਪਾਸੋਪਰਟ ਜਲਦ ਤੋਂ ਜਲਦ ਪ੍ਰਾਪਤ ਕਰਨ ਦੀ ਅਪੀਲ

ਜਲੰਧਰ, 19 ਜਨਵਰੀ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੌਰਾਨ ਵਿਦੇਸ਼ਾਂ ਤੋਂ ਪੰਜਾਬ ਪਰਤੇ ਐੱਨ.ਆਰ.ਆਈਜ਼ ਦੇ ਪਾਸੋਪਰਟ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਮ੍ਹਾ ਕੀਤੇ ਗਏ ਸਨ ਤੇ ਬਹੁਤ ਸਾਰੇ ਐਨ.ਆਰ.ਆਈਜ਼ ਵਲੋਂ ...

ਪੂਰੀ ਖ਼ਬਰ »

ਬੇਰੀ ਤੇ ਡੀ.ਸੀ. ਨੇ 97 ਰਾਸ਼ਨ ਡੀਪੂਆਂ ਦੇ ਅਲਾਟਮੈਂਟ ਪੱਤਰ ਵੰਡੇ

ਜਲੰਧਰ 16 ਜਨਵਰੀ (ਸ਼ਿਵ)-ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਜ਼ਿਲੇ੍ਹ ਵਿਚ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕਰਨ ਦੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਜਲੰਧਰ ਕੇਂਦਰੀ ਤੋਂ ਵਿਧਾਇਕ ਰਾਜਿੰਦਰ ਬੇਰੀ ਤੇ ...

ਪੂਰੀ ਖ਼ਬਰ »

ਸਰਕਾਰੀ ਸਕੂਲ ਨਿੱਜੀ ਸੰਸਥਾਵਾਂ ਨੂੰ ਦੇ ਰਹੇ ਹਨ ਚੁਣੌਤੀ-ਰਾਜੇਸ਼ ਜੋਸ਼ੀ

ਜਲੰਧਰ, 16 ਜਨਵਰੀ (ਰਣਜੀਤ ਸਿੰਘ ਸੋਢੀ)-ਗੌਰਮਿੰਟ ਮਾਡਲ ਕੋ-ਐੱਡ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਵਿਧਾਇਕ ਰਾਜਿੰਦਰ ਬੇਰੀ, ਜਲੰਧਰ ਨਗਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX