ਤਾਜਾ ਖ਼ਬਰਾਂ


ਤਰਸੇਮ ਸਿੰਘ ਮੱਲਾ ਬਣੇ ਤਲਵੰਡੀ ਭਾਈ ਨਗਰ ਕੌਂਸਲ ਦੇ ਪ੍ਰਧਾਨ
. . .  3 minutes ago
ਤਲਵੰਡੀ ਭਾਈ, 23 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ) - ਨਗਰ ਕੌਂਸਲ ਤਲਵੰਡੀ ਭਾਈ ਦੇ ਅਹੁਦੇਦਾਰਾਂ ਦੀ ਚੋਣ ਲਈ ਮੀਟਿੰਗ ਐੱਸ. ਡੀ. ਐਮ. ਫ਼ਿਰੋਜ਼ਪੁਰ ਅਮਿਤ ਗੁਪਤਾ ...
ਸਿਆਟਲ ਵਿਚ 1.7 ਮਿਲੀਅਨ ਡਾਲਰ ਤੋਂ ਵੱਧ ਦੇ ਨਸ਼ੇ ਪੁਲਿਸ ਵਲੋਂ ਬਰਾਮਦ, 2 ਵਿਅਕਤੀ ਹਥਿਆਰਾਂ ਸਮੇਤ ਕਾਬੂ
. . .  8 minutes ago
ਸਿਆਟਲ, 23 ਅਪ੍ਰੈਲ (ਹਰਮਨਪ੍ਰੀਤ ਸਿੰਘ) - ਸਿਆਟਲ ਦੇ ਰੈਂਟਨ ਇਲਾਕੇ ਵਿਚ ਪੁਲਿਸ ਨੇ 1.7 ਮਿਲੀਅਨ ਡਾਲਰ ਤੋਂ ਵੱਧ ਦੀ ਨਸ਼ੇ ਦੀ ਭਾਰੀ ਖੇਪ ਬਰਾਮਦ ਕੀਤੀ ਅਤੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ...
ਸੈਨਟ ਵਲੋਂ ਨਫ਼ਰਤੀ ਅਪਰਾਧ ਬਿੱਲ ਪਾਸ, ਬਿੱਲ ਦੇ ਹੱਕ ਵਿਚ 94 ਤੇ ਵਿਰੋਧ ਵਿਚ ਕੇਵਲ 1 ਵੋਟ ਪਈ
. . .  18 minutes ago
ਸੈਕਰਾਮੈਂਟੋ, 23 ਅਪ੍ਰੈਲ (ਹੁਸਨ ਲੜੋਆ ਬੰਗਾ) - ਸੈਨਟ ਨੇ ਇੱਕਜੁੱਟਤਾ ਨਾਲ ਕੋਵਿਡ-19 ਮਹਾਂਮਾਰੀ ਦੌਰਾਨ ਏਸ਼ੀਅਨ ਮੂਲ ਦੇ ਅਮਰੀਕਨਾਂ ਵਿਰੁੱਧ ਵਧੀ ਹਿੰਸਾ ਤੇ ਭੇਦਭਾਵ ਨਾਲ...
ਉੱਤਰਾਖੰਡ 'ਚ ਅੱਜ ਸਵੇਰ ਤੋਂ ਬਰਫ਼ਬਾਰੀ
. . .  47 minutes ago
ਚਮੋਲੀ (ਉੱਤਰਾਖੰਡ), 23 ਅਪ੍ਰੈਲ - ਚਮੋਲੀ ਜ਼ਿਲ੍ਹੇ ਦੇ ਬਦਰੀਨਾਥ ਧਾਮ, ਘੰਗਰੀਆ ਅਤੇ ਮਾਨਾ ਪਿੰਡ...
ਅਦਾਕਾਰ ਅਮਿਤ ਮਿਸਤਰੀ ਦਾ ਦਿਲ ਦਾ ਦੌਰਾ ਪੈਣ ਕਰ ਕੇ ਦੇਹਾਂਤ
. . .  about 1 hour ago
ਮੁੰਬਈ , 23 ਅਪ੍ਰੈਲ - ਅਦਾਕਾਰ ਅਮਿਤ ਮਿਸਤਰੀ ਦਾ ਅੱਜ ਸਵੇਰੇ (23 ਅਪ੍ਰੈਲ) ਨੂੰ ਦਿਲ ਦਾ ਦੌਰਾ ਪੈਣ ਕਰ ਕੇ ਬੰਬੇ ਦੇ ਇਕ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਹ ਬਹੁਤ ਹੀ ਹੌਸਲੇ ਵਾਲਾ...
ਆਰਥਿਕ ਤੰਗੀ ਨਾਲ ਜੂਝ ਰਹੇ ਮਜ਼ਦੂਰ ਵਲੋਂ ਖ਼ੁਦਕੁਸ਼ੀ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ, 23 ਅਪ੍ਰੈਲ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਅੱਜ ਸਵੇਰੇ ਆਰਥਿਕ ਤੰਗੀ ਨਾਲ ਜੂਝ ਰਹੇ ਇਕ ਮਜ਼ਦੂਰ ਵਲੋਂ ਗਲ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੀ...
ਅਮਰਕੋਟ ਵਿਚ ਆੜ੍ਹਤੀਆ, ਕਿਸਾਨਾਂ, ਮਜ਼ਦੂਰਾਂ ਵਲੋਂ ਮੇਨ ਚੌਕ 'ਚ ਧਰਨਾ ਜਾਰੀ
. . .  about 2 hours ago
ਅਮਰਕੋਟ, 23ਅਪ੍ਰੈਲ( ਗੁਰਚਰਨ ਸਿੰਘ ਭੱਟੀ) ਮਾਰਕੀਟ ਕਮੇਟੀ ਖੇਮਕਰਨ ਅਧੀਨ ਆਉਂਦੀ ਇਲਾਕੇ ਦੀ ਸਭ ਤੋਂ ਵੱਡੀ ਅਨਾਜ ਮੰਡੀ ਅਮਰਕੋਟ ਦੇ ਆੜ੍ਹਤੀਆ, ਕਿਸਾਨਾਂ, ਮਜ਼ਦੂਰਾਂ ਵਲੋਂ ਕਲ ਦੁਪਹਿਰ ਸਮੇਂ ...
ਬੇਮੌਸਮੀ ਬਾਰਸ਼ ਤੇ ਗੜੇ ਪੈਣ ਨਾਲ ਕਣਕ ਦੀ ਫ਼ਸਲ ਖ਼ਰਾਬ ਹੋਣ ਲੱਗੀ
. . .  about 2 hours ago
ਖੇਮਕਰਨ, 23 ਅਪ੍ਰੈਲ (ਰਾਕੇਸ਼ ਬਿੱਲਾ) - ਖੇਮਕਰਨ ਸਰਹੱਦੀ ਖੇਤਰ ਵਿਚ ਮੰਡੀਆਂ ਵਿਚ ਬਾਰਦਾਨੇ ਦੀ ਘਾਟ ਕਾਰਨ ਪਹਿਲਾਂ ਹੀ ਪ੍ਰਭਾਵਿਤ ਹੋ ਰਹੀ ਕਣਕ ਦੀ ਖ਼ਰੀਦ ਨੂੰ ਬੀਤੀ ਕਲ ਤੋਂ ਬੇਮੌਸਮੀ ਬਾਰਸ਼ ਤੇ ਰਾਤ ਭਾਰੀ ਗੜੇ...
ਕੇਂਦਰੀ ਜੇਲ੍ਹ 'ਚੋਂ ਹਵਾਲਾਤੀ ਕੋਲੋਂ ਮੋਬਾਈਲ ਫ਼ੋਨ ਸਮੇਤ ਬੈਟਰੀ ਤੇ ਸਿੰਮ ਕਾਰਡ ਬਰਾਮਦ
. . .  about 2 hours ago
ਫ਼ਿਰੋਜ਼ਪੁਰ, 23 ਅਪ੍ਰੈਲ (ਗੁਰਿੰਦਰ ਸਿੰਘ) - ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਵਿਚ ਬੰਦ ਹਵਾਲਾਤੀ ਵਿਕਰਮ ਸਿੰਘ ਉਰਫ਼ ਵਿਕੀ ਵਾਸੀ ਪਿੰਡ ਮਹਾਲਮ ਕੋਲੋਂ ਤਲਾਸ਼ੀ ਦੌਰਾਨ ਇਕ ਮੋਬਾਈਲ ਫ਼ੋਨ ਸਮੇਤ ਬੈਟਰੀ ਅਤੇ...
ਨਵਜੋਤ ਸਿੰਘ ਸਿੱਧੂ ਨੇ ਬੇਅਦਬੀ ਮਾਮਲੇ ਨੂੰ ਲੈ ਕੇ ਪੁੱਛੇ ਅਹਿਮ ਸਵਾਲ
. . .  about 2 hours ago
ਅਜੀਤ ਬਿਓਰੋ , 23 ਅਪ੍ਰੈਲ - ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਹਨ , ਉਨ੍ਹਾਂ ਦਾ ਕਹਿਣਾ ਹੈ - ਕੀ ਗ੍ਰਹਿ ਮੰਤਰੀ ਲਈ ਬੇਅਦਬੀ ਕੇਸ ਸਭ ਤੋਂ ਅਹਿਮ ...
ਕੋਰੋਨਾ ਮਹਾਂਮਾਰੀ ਦਾ ਦੋਬਾਰਾ ਤੋਂ ਸਾਹਮਣਾ ਕਰ ਰਹੇ ਭਾਰਤ ਦੇ ਨਾਲ ਫਰਾਂਸ - ਇਮੈਨੁਅਲ ਮੈਕਰੋਨ
. . .  about 2 hours ago
ਨਵੀਂ ਦਿੱਲੀ , 23 ਅਪ੍ਰੈਲ - ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਦਾ ਕਹਿਣਾ ਹੈ, "ਉਹ ਕੌਵੀਡ -19 ਕੇਸਾਂ ਦਾ ਦੋਬਾਰਾ ਤੋਂ ਸਾਹਮਣਾ ਕਰ ਰਹੇ ਭਾਰਤੀ ਲੋਕਾਂ ਨੂੰ...
ਆਪ ਦੇ ਸੀਨੀਅਰ ਆਗੂ ਸਾਬਕਾ ਵਿਧਾਇਕ ਨਰੇਸ਼ ਕਟਾਰੀਆ ਬਣੇ ਜ਼ਿਲ੍ਹਾ ਪ੍ਰਧਾਨ
. . .  about 3 hours ago
ਫ਼ਿਰੋਜ਼ਪੁਰ , 23 ਅਪ੍ਰੈਲ (ਕੁਲਬੀਰ ਸਿੰਘ ਸੋਢੀ) - ਆਮ ਆਦਮੀ ਪਾਰਟੀ ਵਲੋਂ ਪੰਜਾਬ ਪੱਧਰ 'ਤੇ ਨਵੀਆਂ ਨਿਯੁਕਤੀਆਂ ਕਰ ਕੇ ਪਾਰਟੀ ਦੇ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ...
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 3,32,730 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ
. . .  about 4 hours ago
ਨਵੀਂ ਦਿੱਲੀ, 23 ਅਪ੍ਰੈਲ - ਕੇਂਦਰੀ ਸਿਹਤ ਮੰਤਰਾਲਾ ਦੇ ਅਨੁਸਾਰ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 3,32,730 ਨਵੇਂ ਕੋਰੋਨਾ ਦੇ ਮਾਮਲੇ...
ਭਾਰੀ ਮੀਂਹ ਅਤੇ ਜ਼ੋਰਦਾਰ ਝੱਖੜ ਨੇ ਦਾਣਾ ਮੰਡੀਆਂ ਵਿਚ ਖੋਲੀ ਸਰਕਾਰ ਦੇ ਨਾਕਸ ਪ੍ਰਬੰਧਾਂ ਦੀ ਪੋਲ
. . .  about 4 hours ago
ਮਲੌਦ (ਲੁਧਿਆਣਾ)/ਡੇਰਾਬੱਸੀ, 23 ਅਪ੍ਰੈਲ (ਸਹਾਰਨ ਮਾਜਰਾ/ਗੁਰਮੀਤ ਸਿੰਘ) - ਭਾਵੇਂ ਪਿਛਲੇ ਕਈ ਦਿਨਾਂ ਤੋਂ ਖ਼ਰਾਬ ਚਲੇ ਆ ਰਹੇ ਮੌਸਮ ਨੇ ਕਣਕ ਦੀ ਵਾਢੀ ਅਤੇ ਢੁਆਈ ਨੂੰ ਲੈ...
ਹਿਮਾਚਲ ਪ੍ਰਦੇਸ਼ ਦੇ ਕਈ ਥਾਈਂ ਤਾਜ਼ਾ ਬਰਫ਼ਬਾਰੀ
. . .  about 4 hours ago
ਸ਼ਿਮਲਾ, 23 ਅਪ੍ਰੈਲ - ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਸਥਿਤ ਮੰਧੋਲ ਪਿੰਡ ਵਿਚ ਤਾਜ਼ਾ ਬਰਫ਼ਬਾਰੀ ਹੋਈ ਹੈ। ਜਿਸ ਤੋਂ ਬਾਅਦ ਚਾਰੇ ਪਾਸੇ ਬਰਫ਼ ਦੀ ਮੋਟੀ...
ਮੰਡੀਆਂ ਵਿਚ ਬਾਰਦਾਨੇ ਦੀ ਕਮੀ ਸਮੇਤ ਭਾਰੀ ਮੀਂਹ ਨੇ ਕਿਸਾਨਾਂ ਸਾਹਮਣੇ ਪੈਦਾ ਕੀਤੀ ਵੱਡੀ ਪ੍ਰੇਸ਼ਾਨੀ
. . .  about 5 hours ago
ਸੁਲਤਾਨਪੁਰ ਲੋਧੀ, 23 ਅਪ੍ਰੈਲ (ਥਿੰਦ) - ਬੀਤੀ ਰਾਤ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਸਾਹਮਣੇ ਵੱਡੀ ਪ੍ਰੇਸ਼ਾਨੀ ਪੈਦਾ ਕਰ ਦਿੱਤੀ ਹੈ। ਕਣਕ ਦੀ ਕਟਾਈ ਅਤੇ ਤੂੜੀ ਬਣਾਉਣ ਦਾ ਕੰਮ ਅਗਲੇ ਚਾਰ ਪੰਜ ਦਿਨਾਂ ਤੱਕ...
ਕੈਨੇਡਾ ਸਰਕਾਰ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ 'ਤੇ ਲਈ 30 ਦਿਨਾਂ ਲਈ ਪਾਬੰਦੀ
. . .  about 5 hours ago
ਕੈਲਗਰੀ, 23 ਅਪ੍ਰੈਲ (ਜਸਜੀਤ ਸਿੰਘ ਧਾਮੀ) - ਕੈਨੇਡਾ ਸਰਕਾਰ ਨੇ ਕੋਵਿਡ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੇ ਯਾਤਰੀਆਂ 'ਤੇ 30 ਦਿਨਾਂ ਲਈ ਕੈਨੇਡਾ ਦਾਖਲ ਹੋਣ 'ਤੇ ਪਾਬੰਦੀ ਲਗਾ...
ਮਹਾਰਾਸ਼ਟਰ ਦੇ ਇਕ ਹਸਪਤਾਲ ਦੇ ਆਈ.ਸੀ.ਯੂ. ਵਾਰਡ 'ਚ ਲੱਗੀ ਅੱਗ 13 ਮਰੀਜ਼ਾਂ ਦੀ ਮੌਤ
. . .  about 6 hours ago
ਮੁੰਬਈ, 23 ਅਪ੍ਰੈਲ - ਕੋਰੋਨਾਵਾਇਰਸ ਦੇ ਵੱਧ ਰਹੇ ਸੰਕਟ ਵਿਚਕਾਰ ਮੁੰਬਈ ਨਾਲ ਲੱਗੇ ਵਿਰਾਰ ਸਥਿਤ ਇਕ ਹਸਪਤਾਲ ਵਿਚ ਵੀਰਵਾਰ ਦੇਰ ਰਾਤ ਅੱਗ ਲੱਗ ਗਈ। ਅੱਗ ਵਿਰਾਰ ਦੇ ਵਿਜੇ ਵੱਲਭ ਹਸਪਤਾਲ ਦੇ...
ਅੱਜ ਦਾ ਵਿਚਾਰ
. . .  about 6 hours ago
ਆਈ.ਪੀ.ਐਲ. 2021 : ਬੈਂਗਲੌਰ ਨੇ ਰਾਜਸਥਾਨ ਨੂੰ ਹਰਾਇਆ
. . .  1 day ago
ਕੋਰੋਨਾ ਕਾਰਨ ਸੰਗੀਤਕਾਰ ਸ਼ਰਵਨ ਦਾ ਦਿਹਾਂਤ
. . .  1 day ago
ਮੁੰਬਈ , 22 ਅਪ੍ਰੈਲ {ਇੰਦਰ ਮੋਹਨ ਪੰਨੂੰ} -ਪ੍ਰਸਿੱਧ ਸੰਗੀਤਕਾਰ ਸ਼ਰਵਨ ਦਾ ਕੋਰੋਨਾ ਕਰਨ ਦਿਹਾਂਤ ਹੋ ਗਿਆ ।
ਅਮਰਕੋਟ ’ਚ ਰਾਤ ਸਮੇਂ ਵੀ ਧਰਨਾ ਜਾਰੀ
. . .  1 day ago
ਅਮਰਕੋਟ {ਤਰਨ ਤਾਰਨ}, 22 ਅਪ੍ਰੈਲ (ਗੁਰਚਰਨ ਸਿੰਘ ਭੱਟੀ)-ਸਰਹੱਦੀ ਖੇਤਰ ਖੇਮਕਰਨ ਮਾਰਕੀਟ ਕਮੇਟੀ ਦੇ ਅਧੀਨ ਆਉਦੀਆਂ ਦਾਣਾ ਮੰਡੀਆਂ’ਚ ਬਾਰਦਾਨੇ ਦੀ ਭਾਰੀ ਕਿਲਤ ਕਾਰਨ ਅੱਜ ਸਵੇਰੇ ਇੱਕ ਵਜੇ ਤੋਂ ਅਮਰਕੋਟ ...
ਆਈ.ਪੀ.ਐਲ. 2021: ਰਾਜਸਥਾਨ ਨੇ ਬੈਂਗਲੌਰ ਨੂੰ ਦਿੱਤਾ 178 ਦੌੜਾਂ ਦਾ ਟੀਚਾ
. . .  1 day ago
1 ਮਈ ਤੋਂ 18 ਤੋਂ 45 ਸਾਲ ਦੇ ਉਮਰ ਵਰਗ ਲਈ ਟੀਕਾਕਰਨ ਦੀ ਸ਼ੁਰੂਆਤ - ਕੈਪਟਨ
. . .  1 day ago
ਚੰਡੀਗੜ੍ਹ , 22 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਸੂਬੇ ਭਰ ਵਿਚ ਪਹਿਲੀ ਮਈ ਤੋਂ 18 ਤੋਂ 45 ਸਾਲ ਦੇ ਉਮਰ ਵਰਗ ਲਈ ਟੀਕਾਕਰਨ ਦੀ ਸ਼ੁਰੂਆਤ ਕੀਤੀ ...
ਆਰ.ਸੀ.ਐਫ. ਨੇ ਅੱਜ ਗੁਰੂ ਨਾਨਕ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ 1210 ਕਿੱਲੋ ਤਰਲ ਆਕਸੀਜਨ ਭੇਜੀ
. . .  1 day ago
ਕਪੂਰਥਲਾ, 22 ਅਪ੍ਰੈਲ (ਅਮਰਜੀਤ ਕੋਮਲ)-ਕੋਰੋਨਾ ਮਹਾਂਮਾਰੀ ਕਾਰਨ ਹਸਪਤਾਲਾਂ ਵਿਚ ਵੱਧ ਰਹੀ ਆਕਸੀਜਨ ਦੀ ਮੰਗ ਨੂੰ ਗੰਭੀਰਤਾ ਨਾਲ ਲੈਂਦਿਆਂ ਕੇਂਦਰੀ ਰੇਲਵੇ ਮੰਤਰੀ ਪਿਊਸ਼ ਗੋਇਲ ਦੇ ਆਦੇਸ਼ਾਂ ਅਨੁਸਾਰ ਭਾਰਤੀ ਰੇਲਵੇ ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਮਾਘ ਸੰਮਤ 552
ਿਵਚਾਰ ਪ੍ਰਵਾਹ: ਸਾਡਾ ਜੀਵਨ ਉਸ ਦਿਨ ਖ਼ਤਮ ਹੋਣ ਲਗਦਾ ਹੈ, ਜਿਸ ਦਿਨ ਅਸੀਂ ਮਹੱਤਵਪੂਰਨ ਮਸਲਿਆਂ 'ਤੇ ਚੁੱਪ ਸਾਧ ਲੈਂਦੇ ਹਾਂ। -ਮਾਰਟਿਨ ਲੂਥਰ

ਪਹਿਲਾ ਸਫ਼ਾ

ਦੇਸ਼ ਭਰ 'ਚ ਮਨਾਇਆ ਔਰਤ ਕਿਸਾਨ ਦਿਵਸ

* ਮੋਰਚਿਆਂ 'ਤੇ ਡਟੀਆਂ ਵੱਡੀ ਗਿਣਤੀ 'ਚ ਔਰਤਾਂ, ਸੰਭਾਲੀਆਂ ਸਟੇਜਾਂ * ਹੁਣ ਹਰ ਘਰ 'ਚੋਂ ਨਿਕਲੇਗੀ ਮਾਈ ਭਾਗੋ-ਔਰਤ ਆਗੂ * ਔਰਤਾਂ ਖ਼ੁਦ ਤੈਅ ਕਰ ਸਕਦੀਆਂ ਹਨ ਕਿ ਉਨ੍ਹਾਂ ਕਿਹੜੀ ਰਾਹ ਫੜਨੀ ਹੈ-ਕਵਿਤਾ

ਉਪਮਾ ਡਾਗਾ ਪਾਰਥ
ਸਿੰਘੂ ਬਾਰਡਰ (ਨਵੀਂ ਦਿੱਲੀ), 18 ਜਨਵਰੀ-ਕਿਸਾਨ ਜਥੇਬੰਦੀਆਂ ਵਲੋਂ ਉਲੀਕੇ ਪ੍ਰੋਗਰਾਮ ਤਹਿਤ 18 ਜਨਵਰੀ ਨੂੰ ਦੇਸ਼ ਭਰ ਦੇ 300 ਤੋਂ ਵੱਧ ਜ਼ਿਲ੍ਹਿਆਂ 'ਚ ਔਰਤ ਕਿਸਾਨ ਦਿਵਸ ਵਜੋਂ ਮਨਾਇਆ ਗਿਆ। ਦਿੱਲੀ ਦੇ ਆਲੇ-ਦੁਆਲੇ ਸਰਹੱਦਾਂ 'ਤੇ ਜਿੱਥੇ ਕਿਸਾਨ ਪਿਛਲੇ 54 ਦਿਨਾਂ ਤੋਂ ਧਰਨੇ 'ਤੇ ਬੈਠੇ ਹਨ, ਕਿਸਾਨ ਔਰਤਾਂ ਨੇ ਨਾ ਸਿਰਫ਼ ਦਿਨ ਭਰ ਮੰਚ ਦਾ ਸੰਚਾਲਨ ਕੀਤਾ, ਸਗੋਂ ਸਾਰੇ ਬੁਲਾਰੇ ਵੀ ਔਰਤਾਂ ਹੀ ਸਨ, ਜਿਨ੍ਹਾਂ ਨੇ ਆਪਣੇ ਭਾਸ਼ਨਾਂ 'ਚ ਇਹ ਸੰਦੇਸ਼ ਵੀ ਦਿੱਤਾ ਕਿ ਜਦ ਕਿਰਸਾਨੀ 'ਚ 55 ਫ਼ੀਸਦੀ ਕੰਮ ਔਰਤਾਂ ਵਲੋਂ ਕੀਤੇ ਜਾਂਦੇ ਹਨ ਤਾਂ ਉਹ ਅੰਦੋਲਨ ਦਾ ਸਰਗਰਮ ਹਿੱਸਾ ਕਿਉਂ ਨਹੀਂ ਹੋ ਸਕਦੀਆਂ। ਔਰਤ ਕਿਸਾਨ ਆਗੂਆਂ ਦੀ ਇਹ ਟਿੱਪਣੀ ਕੇਂਦਰ ਸਰਕਾਰ ਅਤੇ ਸੁਪਰੀਮ ਕੋਰਟ ਵਲੋਂ ਕੀਤੀ ਉਸ ਅਪੀਲ ਦੇ ਪਿਛੋਕੜ 'ਚ ਆਈ ਹੈ, ਜਿਸ 'ਚ ਕਿਹਾ ਗਿਆ ਸੀ ਕਿ ਔਰਤਾਂ, ਬਜ਼ੁਰਗ ਅਤੇ ਬੱਚੇ ਇਸ ਅੰਦੋਲਨ 'ਚੋਂ ਵਾਪਸ ਚਲੇ ਜਾਣ। ਔਰਤ ਕਿਸਾਨ ਦਿਵਸ ਮੌਕੇ ਅਖਿਲ ਭਾਰਤੀ ਪ੍ਰਗਤੀਸ਼ੀਲ ਮਹਿਲਾ ਸੰਗਠਨ ਸਮੇਤ ਕਈ ਔਰਤ ਕਾਰਜਕਰਤਾਵਾਂ ਨੇ ਇਕਜੁੱਟ ਹੋ ਕੇ ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਮਾਰਚ ਕੱਢਿਆ। 'ਹਰ ਮਹਿਲਾ ਕਾ ਹਾਥ, ਮਹਿਲਾ ਕਿਸਾਨੋਂ ਕੇ ਸਾਥ' ਦੇ ਨਾਂਅ ਦੇ ਇਸ ਮਾਰਚ 'ਚ ਸਾਰੇ ਕਾਰਕੁੰਨ ਇਕ ਸੁਰ 'ਚ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਸਨ। ਔਰਤ ਕਿਸਾਨਾਂ ਨੇ ਨਾ ਸਿਰਫ ਮਾਰਚ 'ਚ ਖੇਤੀ ਕਾਨੂੰਨਾਂ ਖ਼ਿਲਾਫ਼ ਹੁੰਕਾਰ ਭਰੀ, ਸਗੋਂ ਸਿੰਘੂ ਬਾਰਡਰ 'ਤੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਦਯੋਗਪਤੀ ਅੰਬਾਨੀ ਅਤੇ ਅਡਾਨੀ ਦੇ ਪੁਤਲੇ ਵੀ ਫੂਕੇ।
ਸਾਡੀ ਥਾਂ ਚਾਰਦੀਵਾਰੀ 'ਚ ਨਹੀਂ-ਔਰਤ ਆਗੂ
ਔਰਤ ਕਿਸਾਨ ਆਗੂਆਂ ਨੇ ਦਿਨ ਭਰ ਚੱਲੇ ਭਾਸ਼ਨਾਂ 'ਚ ਕੇਂਦਰ ਸਰਕਾਰ ਨੂੰ ਵਾਰ-ਵਾਰ ਚਿਤਵਾਉਂਦਿਆਂ ਕਾਨੂੰਨ ਵਾਪਸ ਲੈਣ ਨੂੰ ਕਿਹਾ। ਨਾਲ ਹੀ ਨਾਰੀ ਸ਼ਕਤੀ ਵਜੋਂ ਮਾਈ ਭਾਗੋ ਦੀ ਮਿਸਾਲ ਦਿੰਦਿਆਂ ਕਿਹਾ ਕਿ ਹੁਣ ਪੰਜਾਬ ਦੇ ਹਰ ਘਰ 'ਚੋਂ ਮਾਈ ਭਾਗੋ ਨਿਕਲੇਗੀ। ਆਲ ਇੰਡੀਆ ਪ੍ਰੋਗਰੈਸਿਵ ਵੂਮੈਨ ਐਸੋਸੀਏਸ਼ਨ ਦੀ ਰਾਸ਼ਟਰੀ ਸਕੱਤਰ ਕਵਿਤਾ ਕ੍ਰਿਸ਼ਣਨ ਨੇ ਕਿਹਾ ਕਿ ਔਰਤਾਂ ਦੀ ਜਗ੍ਹਾ ਚਾਰਦੀਵਾਰੀ 'ਚ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਸੜਕਾਂ 'ਤੇ ਆਵਾਂਗੇ, ਸੰਘਰਸ਼ਾਂ 'ਚ, ਜਲੂਸਾਂ 'ਚ ਵੀ ਔਰਤਾਂ ਦੀ ਥਾਂ ਹੈ ਅਤੇ ਉਸ ਨੂੰ ਆਪਣੀ ਥਾਂ ਬਣਾਉਣੀ ਆਉਂਦੀ ਹੈ। ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਦੀਆਂ 41 ਜਥੇਬੰਦੀਆਂ 'ਚ ਸ਼ਾਮਿਲ ਇਕਲੌਤੀ ਔਰਤ ਆਗੂ ਕਵਿਤਾ ਨੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ 'ਤੇ ਤਿੱਖਾ ਪ੍ਰਤੀਕਰਮ ਕਰਦਿਆਂ ਕਿਹਾ ਕਿ ਔਰਤਾਂ ਆਪਣੇ ਆਪ ਇਹ ਤੈਅ ਕਰ ਸਕਦੀਆਂ ਹਨ ਕਿ ਉਨ੍ਹਾਂ ਨੇ ਕਿਸ ਰਾਹ 'ਤੇ ਤੁਰਨਾ ਹੈ। ਕਵਿਤਾ ਨੇ ਕਿਹਾ ਕਿ ਔਰਤ ਕਿਸਾਨ ਦਿਵਸ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਦੋਹਰੀ ਭੂਮਿਕਾ ਨਿਭਾਉਣ 'ਚ ਕਿੰਨੀਆਂ ਸਮਰੱਥ ਹਨ। ਜਦੋਂ ਮਰਦ ਕਿਸਾਨ ਇੱਥੇ ਮੋਰਚਾ ਸੰਭਾਲਦੇ ਹਨ ਤਾਂ ਉਹ ਘਰ ਅਤੇ ਖੇਤੀ ਦਾ ਮੋਰਚਾ ਸੰਭਾਲਦੀਆਂ ਹਨ। ਹੁਣ ਜਦ ਅੰਦੋਲਨ 'ਚ ਉਨ੍ਹਾਂ ਦੀ ਲੋੜ ਹੈ ਤਾਂ ਉਹ ਇੱਥੇ ਵੀ ਨਜ਼ਰ ਆ ਰਹੀਆਂ ਹਨ।
ਮਿੱਟੀ ਦੇ ਬੋਲ
ਸਿੰਘੂ ਬਾਰਡਰ 'ਤੇ ਸੋਮਵਾਰ ਨੂੰ ਕਿਸਾਨੀ ਗੀਤ ਸੰਮੇਲਨ 'ਮਿੱਟੀ ਦੇ ਬੋਲ' ਵੀ ਪੇਸ਼ ਕੀਤਾ ਗਿਆ, ਜਿਸ 'ਚ ਪੰਜਾਬੀ ਗਾਇਕ ਕਨਵਰ ਗਰੇਵਾਲ, ਹਰਫ਼ ਚੀਮਾ, ਗਾਲਵ ਵੜੈਚ ਅਤੇ ਸੋਨੀਆ ਮਾਨ ਨੇ ਕ੍ਰਾਂਤੀਕਾਰੀ ਗੀਤ ਪੇਸ਼ ਕਰਕੇ ਦਰਸ਼ਕਾਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਦਿੱਲੀ ਅੰਦਰ ਕੌਣ ਆਵੇ, ਕੌਣ ਨਹੀਂ,
ਪੁਲਿਸ ਤੈਅ ਕਰੇ-ਸੁਪਰੀਮ ਕੋਰਟ

ਨਵੀਂ ਦਿੱਲੀ, 18 ਜਨਵਰੀ (ਜਗਤਾਰ ਸਿੰਘ)-ਕਿਸਾਨਾਂ ਦੀ 26 ਜਨਵਰੀ ਦੀ 'ਟਰੈਕਟਰ ਰੈਲੀ' ਬਾਰੇ ਸੁਪਰੀਮ ਕੋਰਟ ਨੇ ਫਿਲਹਾਲ ਅੱਜ ਕੋਈ ਹੁਕਮ ਸੁਣਾਉਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਹੁਣ ਇਸ ਮਾਮਲੇ 'ਚ ਬੁੱਧਵਾਰ ਭਾਵ 20 ਜਨਵਰੀ ਨੂੰ ਸੁਣਵਾਈ ਕੀਤੀ ਜਾਵੇਗੀ। ਕਿਸਾਨੀ ਅੰਦੋਲਨ ਦੇ 26 ਜਨਵਰੀ ਲਈ ਤੈਅ ਪ੍ਰੋਰਗਾਮ ਭਾਵ ਦਿੱਲੀ 'ਚ 'ਟਰੈਕਟਰ ਰੈਲੀ' ਸਬੰਧੀ ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਦਿੱਲੀ ਪੁਲਿਸ ਨੇ ਤੈਅ ਕਰਨਾ ਹੈ ਕਿ ਦਿੱਲੀ 'ਚ ਕੌਣ ਆਏਗਾ ਤੇ ਕਿਸ ਨੂੰ ਰੋਕਣਾ ਹੈ। ਚੀਫ ਜਸਟਿਸ ਨੇ ਕਿਹਾ ਕਿ ਇਹ ਮਾਮਲਾ ਕਾਨੂੰਨ ਵਿਵਸਥਾ ਨਾਲ ਜੁੜਿਆ ਹੈ ਅਤੇ ਇਸ ਬਾਰੇ ਫੈਸਲਾ ਪੁਲਿਸ ਹੀ ਲਵੇਗੀ ਕਿਉਂਕਿ ਇਸ ਮਾਮਲੇ ਨਾਲ ਨਜਿੱਠਣ ਦੇ ਸਾਰੇ ਅਧਿਕਾਰ ਪੁਲਿਸ ਕੋਲ ਹਨ। ਦਰਅਸਲ ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਦੌਰਾਨ 26 ਜਨਵਰੀ ਗਣਤੰਤਰ ਦਿਵਸ ਮੌਕੇ ਦਿੱਲੀ 'ਚ ਟਰੈਕਟਰ ਰੈਲੀ ਕੱਢਣ ਦਾ ਐਲਾਨ ਕੀਤਾ ਹੋਇਆ ਹੈ। ਜਦਕਿ ਇਸ ਰੈਲੀ ਨੂੰ ਰੋਕਣ ਲਈ ਦਿੱਲੀ ਪੁਲਿਸ ਨੇ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਉਪਰੋਕਤ ਮਸਲੇ ਬਾਰੇ ਫੈਸਲਾ ਕਰਨ ਦਾ ਪਹਿਲਾ ਹੱਕ ਪੁਲਿਸ ਨੂੰ ਹੈ ਅਤੇ ਅੱਜ ਅਸੀਂ ਇਹ ਦੱਸਣ ਨਹੀਂ ਜਾ ਰਹੇ ਕਿ ਪੁਲਿਸ ਨੂੰ ਕੀ ਕਰਨਾ ਚਾਹੀਦਾ ਹੈ। ਅਦਾਲਤ ਨੇ ਕਿਹਾ ਕਿ ਇਸ ਮਾਮਲੇ 'ਤੇ 20 ਜਨਵਰੀ ਨੂੰ ਵਿਚਾਰ ਕੀਤਾ ਜਾਵੇਗਾ।

ਪੱਟੀ ਨੇੜੇ ਪੁਲਿਸ ਅਤੇ ਲੁਟੇਰਿਆਂ 'ਚ ਮੁਕਾਬਲੇ ਦੌਰਾਨ ਇਕ ਲੁਟੇਰੇ ਦੀ ਮੌਤ

* ਚਾਰ ਹੋਰ ਜ਼ਖ਼ਮੀ * ਦੋ ਪੁਲਿਸ ਮੁਲਾਜ਼ਮਾਂ ਦੇ ਵੀ ਲੱਗੀਆਂ ਗੋਲੀਆਂ * 3 ਪਿਸਟਲ, ਲੁੱਟੀ ਹੋਈ 80 ਹਜ਼ਾਰ ਦੀ ਨਕਦੀ, ਅਫ਼ੀਮ, ਸਮੈਕ ਅਤੇ ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਬਰਾਮਦ

ਤਰਨ ਤਾਰਨ/ਪੱਟੀ, 18 ਜਨਵਰੀ (ਹਰਿੰਦਰ ਸਿੰਘ, ਬੋਨੀ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪਿਛਲੇ 24 ਘੰਟਿਆਂ ਦੌਰਾਨ ਜ਼ਿਲ੍ਹਾ ਤਰਨ ਤਾਰਨ ਵਿਚ ਇਕ ਦਰਜਨ ਦੇ ਕਰੀਬ ਪੈਟਰੋਲ ਪੰਪਾਂ, ਮੈਡੀਕਲ ਸਟੋਰਾਂ ਤੋਂ ਲੱਖਾਂ ਰੁਪਏ ਦੀ ਨਕਦੀ ਲੁੱਟਣ ਅਤੇ ਰਾਹ ਜਾਂਦੇ ਵਿਅਕਤੀਆਂ ਪਾਸੋਂ ਹਥਿਆਰਾਂ ਦੀ ਨੋਕ 'ਤੇ ਗੱਡੀਆਂ ਖੋਹਣ ਵਾਲੇ ਪੰਜ ਮੈਂਬਰੀ ਲੁਟੇਰਾ ਗਰੋਹ ਅਤੇ ਤਰਨ ਤਾਰਨ ਪੁਲਿਸ ਵਿਚਕਾਰ ਹੋਈ ਭਾਰੀ ਗੋਲੀਬਾਰੀ ਦੌਰਾਨ ਇਕ ਲੁਟੇਰੇ ਦੀ ਮੌਤ ਹੋ ਗਈ, ਜਦਕਿ ਚਾਰ ਗੈਂਗਸਟਰ ਗੋਲੀਆਂ ਲੱਗਣ ਨਾਲ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਇਲਾਵਾ ਲੁਟੇਰਿਆਂ ਵਲੋਂ ਚਲਾਈਆਂ ਗੋਲੀਆਂ ਕਾਰਨ ਪੁਲਿਸ ਦੇ ਦੋ ਮੁਲਾਜ਼ਮ ਵੀ ਗੰਭੀਰ ਜ਼ਖ਼ਮੀ ਹੋ ਗਏ। ਲੁਟੇਰਿਆਂ ਦੇ ਕਬਜ਼ੇ 'ਚੋਂ ਤਿੰਨ ਪਿਸਟਲ 32 ਬੋਰ, ਚਾਰ ਜ਼ਿੰਦਾ ਰੌਂਦ, 80562 ਰੁਪਏ ਦੀ ਨਕਦੀ, ਅਫ਼ੀਮ, ਸਮੈਕ ਅਤੇ ਭਾਰੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਗ੍ਰਿਫ਼ਤਾਰ ਕੀਤੇ ਲੁਟੇਰੇ ਜ਼ਿਲ੍ਹਾ ਤਰਨ ਤਾਰਨ ਤੋਂ ਇਲਾਵਾ ਅੰਮ੍ਰਿਤਸਰ, ਜਲੰਧਰ, ਰੋਪੜ ਅਤੇ ਲੁਧਿਆਣਾ ਵਰਗੇ ਵੱਡੇ ਸ਼ਹਿਰਾਂ 'ਚ ਵੀ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ ਅਤੇ ਇਨ੍ਹਾਂ ਜ਼ਿਲ੍ਹਿਆਂ ਦੀ ਪੁਲਿਸ ਨੂੰ ਇਹ ਲੁਟੇਰੇ ਲੋੜੀਂਦੇ ਹਨ। ਤਰਨ ਤਾਰਨ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਧਰੁਮਨ ਐੱਚ. ਨਿੰਬਾਲੇ ਨੇ ਦੱਸਿਆ ਕਿ ਪੰਜ ਲੁਟੇਰੇ ਪਿੰਡ ਢੋਟੀਆਂ ਵਿਚ ਗੋਲੀਬਾਰੀ ਕਰ ਕੇ ਭੱਜ ਗਏ, ਜਿਸ ਦੀ ਸੂਚਨਾ ਮਿਲਣ 'ਤੇ ਪੁਲਿਸ ਵਲੋਂ ਪੂਰੇ ਜ਼ਿਲ੍ਹੇ 'ਚ ਨਾਕਾਬੰਦੀ ਕਰ ਲਈ। ਇਸੇ ਦੌਰਾਨ ਲਿੰਕ ਰੋਡ, ਰੇਲਵੇ ਕਰਾਸਿੰਗ ਸਰਹਾਲੀ ਮੰਡ 'ਤੇ ਨਾਕੇ 'ਤੇ ਮੌਜੂਦ ਥਾਣਾ ਸਿਟੀ ਪੱਟੀ ਦੇ ਐੱਸ.ਐੱਚ.ਓ. ਲਖਬੀਰ ਸਿੰਘ ਨੇ ਸ਼ੱਕ ਦੇ ਆਧਾਰ 'ਤੇ ਡੇਹਰਾ ਸਾਹਿਬ ਤੋਂ ਖੋਹੀ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਲੁਟੇਰਿਆਂ ਵਲੋਂ ਗੱਡੀ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਗੱਡੀ ਖ਼ੇਤਾਂ ਵਿਚ ਉਤਰ ਗਈ। ਕਾਰ ਵਿਚ ਸਵਾਰ ਵਿਅਕਤੀਆਂ ਨੇ ਗੱਡੀ ਵਿਚੋਂ ਬਾਹਰ ਆਉਂਦਿਆਂ ਹੀ ਪੁਲਿਸ 'ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਦੌਰਾਨ ਐੱਸ.ਐੱਚ.ਓ. ਪੱਟੀ ਲਖਬੀਰ ਸਿੰਘ ਦਾ ਡਰਾਈਵਰ ਸਰਬਜੀਤ ਸਿੰਘ ਜ਼ਖ਼ਮੀ ਹੋ ਗਿਆ। ਪੁਲਿਸ ਵਲੋਂ ਵੀ ਜਵਾਬੀ ਗੋਲੀਬਾਰੀ ਕਰਨ 'ਤੇ ਇਕ ਗੋਲੀ ਲੁਟੇਰੇ ਦੇ ਲੱਗਣ ਨਾਲ ਜ਼ਖ਼ਮੀ ਹੋ ਗਿਆ ਅਤੇ ਥੱਲੇ ਡਿਗ ਪਿਆ। ਇਸੇ ਦੌਰਾਨ ਇਕ ਹੋਰ ਵਿਅਕਤੀ ਕਾਰ ਵਿਚੋਂ ਨਿਕਲ ਕੇ ਭੱਜਣ ਲੱਗਾ ਤਾਂ ਉਹ ਵੀ ਹੇਠਾਂ ਡਿਗ ਪਿਆ। ਗੋਲੀ ਲੱਗਣ ਵਾਲੇ ਵਿਅਕਤੀ ਦੀ ਪਛਾਣ ਜਗਜੀਤ ਸਿੰਘ ਉਰਫ਼ ਜੱਗੀ ਪੁੱਤਰ ਜਸਵੰਤ ਸਿੰਘ ਵਾਸੀ ਨੌਸ਼ਹਿਰਾ ਪੰਨੂੰਆਂ ਵਜੋਂ ਹੋਈ ਹੈ, ਉਸ ਦੇ ਕਬਜ਼ੇ 'ਚੋਂ ਇਕ ਪਿਸਟਲ ਸਮੇਤ ਮੈਗਜ਼ੀਨ, ਦੋ ਜ਼ਿੰਦਾ ਰੌਂਦ ਅਤੇ 105 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ, ਜਦਕਿ ਦੂਸਰੇ ਡਿਗੇ ਹੋਏ ਵਿਅਕਤੀ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਪਰਮਜੀਤ ਸਿੰਘ ਵਾਸੀ ਜੱਟਾ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ 40 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ, ਜੋ ਕਿ ਮ੍ਰਿਤਕ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਬਾਕੀ ਤਿੰਨ ਲੁਟੇਰੇ ਕਾਰ ਵਿਚੋਂ ਨਿਕਲ ਕੇ ਗੋਲੀਬਾਰੀ ਕਰਦੇ ਹੋਏ ਇਕ ਦੋ ਕਿੱਲੋਮੀਟਰ ਦੂਰੀ 'ਤੇ ਇਕ ਪੈਲੇਸ ਅੰਦਰ ਲੁਕ ਗਏ। ਐੱਸ.ਐੱਸ.ਪੀ. ਧਰੁਮਨ ਐੱਚ. ਨਿੰਬਾਲੇ ਅਤੇ ਐੱਸ.ਪੀ. ਡੀ. ਮਹਿਤਾਬ ਸਿੰਘ, ਐੱਸ.ਪੀ. ਨਾਰਕੋਟਿਕ ਜਗਜੀਤ ਸਿੰਘ ਵਾਲੀਆ, ਡੀ.ਐੱਸ.ਪੀ. ਪੱਟੀ ਕੁਲਜਿੰਦਰ ਸਿੰਘ, ਡੀ.ਐੱਸ.ਪੀ. ਭਿੱਖੀਵਿੰਡ ਰਾਜਬੀਰ ਸਿੰਘ, ਡੀ.ਐੱਸ.ਪੀ. ਗੋਇੰਦਵਾਲ ਸਾਹਿਬ ਰਮਨਦੀਪ ਸਿੰਘ ਭੁੱਲਰ, ਡੀ.ਐੱਸ.ਪੀ. ਹੈੱਡਕੁਆਟਰ ਦਿਲਬਾਗ ਸਿੰਘ ਸਮੇਤ ਜ਼ਿਲ੍ਹੇ ਦੇ ਸਾਰੇ ਐੱਸ.ਐਚ.ਓ. ਅਤੇ ਭਾਰੀ ਗਿਣਤੀ 'ਚ ਫੋਰਸ ਮੌਕੇ 'ਤੇ ਪਹੁੰਚ ਗਈ। ਲੁਟੇਰਿਆਂ ਵਲੋਂ ਪੈਲੇਸ ਦੇ ਅੰਦਰੋਂ ਪੁਲਿਸ ਪਾਰਟੀ 'ਤੇ ਗੋਲੀਬਾਰੀ ਕੀਤੀ ਗਈ, ਜਿਸ ਵਿਚ ਪੰਜਾਬ ਪੁਲਿਸ ਦਾ ਬਿਕਰਮਜੀਤ ਸਿੰਘ ਨਾਮਕ ਜਵਾਨ ਪੱਟੀ ਜ਼ਖ਼ਮੀ ਹੋ ਗਿਆ। ਇਸ ਜਗ੍ਹਾ 'ਤੇ ਪੁਲਿਸ ਅਤੇ ਲੁਟੇਰਿਆਂ ਵਿਚਕਾਰ ਕਰੀਬ ਇਕ ਘੰਟਾ ਗੋਲੀਬਾਰੀ ਚਲਦੀ ਰਹੀ। ਲੁਟੇਰਿਆਂ ਕੋਲ ਗੋਲੀਆਂ ਖ਼ਤਮ ਹੋਣ 'ਤੇ ਉਨ੍ਹਾਂ ਨੇ ਪੁਲਿਸ ਨੂੰ ਆਤਮ-ਸਮਰਪਣ ਲਈ ਆਪਣੇ-ਆਪ ਨੂੰ ਪੇਸ਼ ਕੀਤਾ, ਜਿਸ 'ਤੇ ਪੁਲਿਸ ਪਾਰਟੀ ਵਲੋਂ ਪੈਲੇਸ ਵਿਚ ਕੀਤੇ ਸਰਚ ਅਭਿਆਨ ਦੌਰਾਨ ਇਕ ਲੁਟੇਰਾ ਜ਼ਖ਼ਮੀ ਹਾਲਤ 'ਚ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਲੁਟੇਰਿਆਂ 'ਚ ਰਾਜਬੀਰ ਸਿੰਘ ਉਰਫ਼ ਰਾਜੂ ਪੁੱਤਰ ਲੁਹਾਰਾ ਸਿੰਘ ਵਾਸੀ ਗੰਡੀਵਿੰਡ, ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਗੁਰਦੇਵ ਸਿੰਘ ਵਾਸੀ ਭੁੱਲਰ ਅਤੇ ਗੁਰਜਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਮਾਣਕਪੁਰਾ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਸਾਰੇ ਗ੍ਰਿਫ਼ਤਾਰ ਕੀਤੇ ਲੁਟੇਰਿਆਂ ਕੋਲੋਂ ਤਿੰਨ ਪਿਸਟਲ, ਚਾਰ ਜ਼ਿੰਦਾ ਰੌਂਦ, 80562 ਰੁਪਏ ਦੀ ਭਾਰਤੀ ਕਰੰਸੀ, 2000 ਨਸ਼ੀਲੀਆਂ ਗੋਲੀਆਂ, ਇਕ ਮੋਮੀ ਲਿਫ਼ਾਫ਼ੇ 'ਚ ਅਫ਼ੀਮ, ਇਕ ਸਮੈਕ ਦੀ ਪੁੜੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਗੋਲੀਬਾਰੀ ਵਿਚ ਜ਼ਖ਼ਮੀ ਹੋਏ ਦੋ ਪੁਲਿਸ ਮੁਲਾਜ਼ਮਾਂ ਅਤੇ ਚਾਰ ਲੁਟੇਰਿਆਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਇਨ੍ਹਾਂ ਲੁਟੇਰਿਆਂ ਖ਼ਿਲਾਫ਼ ਥਾਣਾ ਸਿਟੀ ਪੱਟੀ ਵਿਖੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਲੁਟੇਰਿਆਂ ਵਲੋਂ ਅੱਜ ਸਵੇਰੇ ਨੌਰੰਗਾਬਾਦ ਵਿਖੇ ਇਕ ਮੈਡੀਕਲ ਸਟੋਰ ਦੇ ਮਾਲਕ ਸੁਖਰਾਜ ਸਿੰਘ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ਤੋਂ ਬਾਅਦ ਉਸ ਕੋਲੋਂ 85 ਹਜ਼ਾਰ ਰੁਪਏ ਦੀ ਰਾਸ਼ੀ ਲੁੱਟੀ ਸੀ।

ਸਰਕਾਰ ਤੇ ਕਿਸਾਨਾਂ ਵਿਚਕਾਰ ਗੱਲਬਾਤ ਮੁਲਤਵੀ-ਹੁਣ ਕੱਲ੍ਹ ਹੋਵੇਗੀ

ਨਵੀਂ ਦਿੱਲੀ, 18 ਜਨਵਰੀ (ਏਜੰਸੀ)-ਵਿਵਾਦਤ ਖੇਤੀ ਕਾਨੂੰਨਾਂ 'ਤੇ ਕੇਂਦਰ ਤੇ ਅੰਦੋਲਨਕਾਰੀ ਕਿਸਾਨ ਜਥੇਬੰਦੀਆਂ 'ਚ ਪ੍ਰਸਤਾਵਿਤ 10ਵੇਂ ਦੌਰ ਦੀ ਗੱਲਬਾਤ ਇਕ ਦਿਨ ਲਈ ਅੱਗੇ ਪਾ ਦਿੱਤੀ ਗਈ ਹੈ, ਹੁਣ ਇਹ ਗੱਲਬਾਤ ਬੁੱਧਵਾਰ 20 ਜਨਵਰੀ ਨੂੰ ਦਿੱਲੀ ਦੇ ਵਿਗਿਆਨ ਭਵਨ 'ਚ ਹੋਵੇਗੀ। ਇਸ ਸਬੰਧੀ ਖੇਤੀਬਾੜੀ ਮੰਤਰਾਲੇ ਨੇ ਕਿਹਾ ਹੈ ਕਿ ਸਰਕਾਰ ਦੇ ਮੰਤਰੀਆਂ ਤੇ ਕਿਸਾਨ ਜਥੇਬੰਦੀਆਂ 'ਚ ਮੀਟਿੰਗ 19 ਜਨਵਰੀ ਦੀ ਬਜਾਏ ਹੁਣ 20 ਜਨਵਰੀ ਨੂੰ ਵਿਗਿਆਨ ਭਵਨ 'ਚ ਦੁਪਹਿਰ 2 ਵਜੇ ਹੋਵੇਗੀ। ਇਸ ਤੋਂ ਇਲਾਵਾ ਖੇਤੀ ਕਾਨੂੰਨਾਂ 'ਤੇ ਅੜਿੱਕਾ ਖਤਮ ਕਰਨ ਲਈ ਸੁਪਰੀਮ ਕੋਰਟ ਵਲੋਂ ਗਠਿਤ ਕਮੇਟੀ ਵਲੋਂ ਆਪਣੀ ਪਹਿਲੀ ਮੀਟਿੰਗ ਮੰਗਲਵਾਰ 19 ਜਨਵਰੀ ਨੂੰ ਹੋ ਰਹੀ ਹੈ। ਮੀਟਿੰਗ ਤੋਂ ਪਹਿਲਾਂ ਕੇਂਦਰ ਨੇ ਕਿਹਾ ਹੈ ਕਿ ਦੋਵੇਂ ਧਿਰਾਂ ਮਾਮਲੇ ਦਾ ਜਲਦ ਹੱਲ ਚਾਹੁੰਦੀਆਂ ਹਨ, ਪਰ ਇਸ 'ਚ ਕੁਝ ਹੋਰ ਵਿਚਾਰਧਾਰਾ ਵਾਲੇ ਲੋਕਾਂ ਦੇ ਸ਼ਾਮਿਲ ਹੋਣ ਨਾਲ ਮਸਲੇ ਦੇ ਹੱਲ 'ਚ ਦੇਰੀ ਹੋ ਰਹੀ ਹੈ। ਖੇਤੀ ਕਾਨੂੰਨਾਂ ਨੂੰ ਕਿਸਾਨ ਭਾਈਚਾਰੇ ਦੇ ਹਿੱਤਾਂ 'ਚ ਕਰਾਰ ਦਿੰਦੇ ਹੋਏ ਸਰਕਾਰ ਨੇ ਕਿਹਾ ਹੈ ਕਿ ਰੁਕਾਵਟਾਂ ਉਸ ਵੇਲੇ ਆਉਂਦੀਆਂ ਹਨ ਜਦੋਂ ਚੰਗੇ ਕਦਮ ਚੁੱਕੇ ਜਾਂਦੇ ਹਨ, ਪਰ ਦੇਰੀ ਇਸ ਕਰਕੇ ਹੋ ਰਹੀ ਹੈ ਕਿਉਂਕਿ ਕਿਸਾਨ ਆਗੂ ਆਪਣੇ ਤਰੀਕੇ ਨਾਲ ਹੱਲ ਚਾਹੁੰਦੇ ਹਨ। ਇਸੇ ਦੌਰਾਨ 10ਵੇਂ ਦੌਰ ਦੀ ਗੱਲਬਾਤ ਤੋਂ ਪਹਿਲਾਂ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਆਸਾਮ, ਕਰਨਾਟਕ, ਛੱਤੀਸਗੜ੍ਹ ਤੇ ਓਡੀਸ਼ਾ ਤੋਂ 270 ਕਿਸਾਨ ਉਪਜ ਸੰਗਠਨਾਂ ਦੇ ਪ੍ਰਤੀਨਿਧਾਂ ਨੇ ਖੇਤੀ ਰਾਜ ਮੰਤਰੀ ਪ੍ਰਸ਼ੋਤਮ ਰੁਪਾਲਾ ਨਾਲ ਮੁਲਾਕਾਤ ਕੀਤੀ ਤੇ ਅਪੀਲ ਕੀਤੀ ਕਿ ਖੇਤੀ ਕਾਨੂੰਨ ਵਾਪਸ ਨਾ ਲਏ ਜਾਣ। ਇਸ ਮੌਕੇ ਖੇਤੀ ਰਾਜ ਮੰਤਰੀ ਕੈਲਾਸ਼ ਚੌਧਰੀ ਵੀ ਹਾਜ਼ਰ ਸਨ।
ਕਿਸਾਨਾਂ ਨੂੰ ਟਰੈਕਟਰ ਰੈਲੀ ਵਾਪਸ ਲੈਣ ਦੀ ਅਪੀਲ
ਗਵਾਲੀਅਰ, (ਏਜੰਸੀ)-ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਉਮੀਦ ਜਤਾਈ ਹੈ ਕਿ 10ਵੇਂ ਦੌਰ ਦੀ ਗੱਲਬਾਤ ਦੌਰਾਨ ਅੰਦੋਲਨਕਾਰੀ ਕਿਸਾਨ ਕਾਨੂੰਨ ਵਾਪਸ ਲੈਣ ਦੀ ਮੰਗ ਛੱਡ ਕੇ ਹੋਰ ਬਦਲਾਂ 'ਤੇ ਚਰਚਾ ਕਰਨਗੇ। ਇਸ ਦੇ ਨਾਲ ਹੀ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਗਣਤੰਤਰ ਦਿਵਸ ਮੌਕੇ ਕੀਤੀ ਜਾਣ ਵਾਲੀ ਟਰੈਕਟਰ ਰੈਲੀ ਵਾਪਸ ਲੈਣ ਦੀ ਅਪੀਲ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤੋਮਰ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਮੀਟਿੰਗ ਦੌਰਾਨ ਕਿਸਾਨ ਆਗੂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਤਿਆਗ ਕੇ ਹੋਰ ਬਦਲਾਂ 'ਤੇ ਚਰਚਾ ਕਰਨਗੇ।

ਦਿੱਲੀ ਪੁਲਿਸ ਦੇ ਜਾਇੰਟ ਕਮਿਸ਼ਨਰ ਨੇ ਮੋਰਚਾ ਆਗੂਆਂ ਨਾਲ ਕੀਤੀ ਮੀਟਿੰਗ

ਜਲੰਧਰ, 18 ਜਨਵਰੀ (ਮੇਜਰ ਸਿੰਘ)-ਕਿਸਾਨ ਜਥੇਬੰਦੀਆਂ ਵਲੋਂ ਮੋਦੀ ਸਰਕਾਰ ਉੱਪਰ ਦਬਾਅ ਵਧਾਉਣ ਲਈ 26 ਜਨਵਰੀ ਨੂੰ ਦਿੱਲੀ ਦੇ ਅੰਦਰ ਕਿਸਾਨ ਪਰੇਡ ਕਰਨ ਦੇ ਫ਼ੈਸਲੇ ਬਾਰੇ ਦਿੱਲੀ ਪੁਲਿਸ ਵੀ ਸਰਗਰਮ ਹੋ ਗਈ ਹੈ। ਸੁਪਰੀਮ ਕੋਰਟ ਵਲੋਂ ਪੁਲਿਸ ਦੁਆਰਾ ਦਾਇਰ ਪਟੀਸ਼ਨ ਉੱਪਰ ਕਾਰਵਾਈ ਕਰਨ ਤੋਂ ਇਨਕਾਰ ਕਰਨ ਬਾਅਦ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਕਿਸਾਨ ਆਗੂਆਂ ਨਾਲ ਰਾਬਤਾ ਕਰਨ ਲੱਗ ਪਏ ਹਨ। ਬਾਅਦ ਦੁਪਹਿਰ ਦਿੱਲੀ ਪੁਲਿਸ ਦੇ ਜਾਇੰਟ ਕਮਿਸ਼ਨਰ ਸਿੰਘੂ ਬਾਰਡਰ ਵਿਖੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨਾਲ ਗੱਲਬਾਤ ਕਰਨ ਪੁੱਜੇ। ਮੀਟਿੰਗ ਬਾਅਦ ਕਿਸਾਨ ਆਗੂਆਂ ਨੇ ਭਾਵੇਂ ਇਸ ਮੀਟਿੰਗ ਨੂੰ ਮੁਢਲੇ ਪੱਧਰ ਦੀ ਗ਼ੈਰ-ਰਸਮੀ ਮੀਟਿੰਗ ਹੀ ਕਰਾਰ ਦਿੱਤਾ ਪਰ ਨਾਲ ਹੀ ਉਨ੍ਹਾਂ ਦੱਸਿਆ ਕਿ ਪੁਲਿਸ ਅਧਿਕਾਰੀ ਨੂੰ ਕਿਸਾਨ ਮੋਰਚੇ ਵਲੋਂ ਕਿਸਾਨ ਪਰੇਡ ਦੇ ਐਲਾਨੇ ਪ੍ਰੋਗਰਾਮ ਬਾਰੇ ਵਿਸਥਾਰ 'ਚ ਜਾਣਕਾਰੀ ਦਿੱਤੀ ਗਈ। ਮੋਰਚਾ ਆਗੂ ਯੋਗਿੰਦਰ ਯਾਦਵ, ਡਾ: ਦਰਸ਼ਨ ਪਾਲ ਤੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਹ ਪੁਲਿਸ ਅਧਿਕਾਰੀ ਪਹਿਲਾਂ ਵੀ ਉਨ੍ਹਾਂ ਨਾਲ ਮੀਟਿੰਗਾਂ ਕਰ ਚੁੱਕਾ ਹੈ।

ਅੰਗੀਠੀ ਲਗਾ ਕੇ ਸੌਂ ਰਹੇ ਪਰਿਵਾਰਾਂ ਦੇ 5 ਜੀਆਂ ਦੀ ਮੌਤ

ਅੰਮ੍ਰਿਤਸਰ ਵਿਖੇ ਮਾਂ ਤੇ ਮਾਸੂਮ ਬੱਚੇ ਦੀ ਮੌਤ-ਪਿਤਾ ਗੰਭੀਰ

ਅੰਮ੍ਰਿਤਸਰ, 18 ਜਨਵਰੀ (ਰੇਸ਼ਮ ਸਿੰਘ)-ਅੰਗੀਠੀ ਦੀ ਜ਼ਹਿਰੀਲੀ ਗੈਸ ਚੜ੍ਹਨ ਨਾਲ 4 ਸਾਲ ਦੇ ਮਾਸੂਮ ਬੱਚੇ ਸਮੇਤ ਮਾਂ ਦੀ ਮੌਤ ਹੋ ਗਈ ਹੈ, ਜਦਕਿ ਬੱਚੇ ਦੇ ਪਿਤਾ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਇਹ ਘਟਨਾ ਲੋਹਗੜ੍ਹ ਦੇ ਅੰਦਰੂਨੀ ਬਾਜ਼ਾਰ ਕੌੜਿਆਂ ਵਿਖੇ ਵਾਪਰੀ। ਮ੍ਰਿਤਕ ਔਰਤ ਦੀ ਸ਼ਨਾਖਤ ਰਜ਼ੀਨਾ ਬੇਗਮ (23) ਤੇ ਪੁੱਤਰ ਰਿਜ਼ਵਾਨ (4) ਵਜੋਂ ਹੋਈ ਹੈ, ਜਦਕਿ ਅਫ਼ਜ਼ਲ ਗੁਰੂ (28), ਜੋ ਇਥੇ ਗੁਰੂ ਨਾਨਕ ਦੇਵ ਹਸਪਤਾਲ 'ਚ ਜ਼ੇਰੇ ਇਲਾਜ ਹੈ, ਦੀ ਹਾਲਤ ਅਤਿ ਗੰਭੀਰ ਦੱਸੀ ਜਾ ਰਹੀ ਹੈ। ਇਸ ਸਬੰਧੀ ਅਫਜ਼ਲ ਮੰਡਲ ਨਾਂਅ ਦੇ ਵਿਅਕਤੀ ਨੇ ਦੱਸਿਆ ਕਿ ਉਹ ਪੱਛਮੀ ਬੰਗਾਲ ਨਾਲ ਸਬੰਧਿਤ ਹਨ ਤੇ ਉਸ ਦਾ ਭਰਾ ਅਫ਼ਜ਼ਲ ਇਥੇ ਗੁਰੂ ਬਾਜ਼ਾਰ 'ਚ ਸੁਨਿਆਰੇ ਦਾ ਕੰਮ ਕਰਦਾ ਹੈ ਤੇ ਪਤਨੀ ਤੇ ਬੱਚਿਆਂ ਨਾਲ ਕਿਰਾਏ ਦੇ ਕਮਰੇ 'ਚ ਰਹਿ ਰਿਹਾ ਸੀ। ਬੀਤੀ ਰਾਤ ਠੰਢ ਜ਼ਿਆਦਾ ਹੋਣ ਕਾਰਨ ਇਹ ਪਰਿਵਾਰ ਕਮਰੇ 'ਚ ਕੋਲਿਆਂ ਵਾਲੀ ਅੰਗੀਠੀ ਬਾਲ ਕੇ ਸੌ ਗਿਆ ਤੇ ਜ਼ਹਿਰੀਲੀ ਗੈਸ ਚੜ੍ਹਨ ਨਾਲ ਮਾਂ ਤੇ ਪੁੱਤਰ ਦੀ ਦਮ ਘੁਟਣ ਨਾਲ ਮੌਤ ਹੋ ਗਈ। ਉਸ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਸ ਦਾ ਭਰਾ ਕਮਰੇ ਤੋਂ ਬਾਹਰ ਆਇਆ ਤਾਂ ਉਹ ਬੁਰੀ ਤਰ੍ਹਾਂ ਤੜਫਣ ਲੱਗਾ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਸਬੰਧੀ ਥਾਣਾ ਕੋਤਵਾਲੀ ਦੇ ਮੁਖੀ ਇੰਸ: ਗੁਰਮੀਤ ਸਿੰਘ ਨੇ ਦਸਿਆ ਕਿ ਪੁਲਿਸ ਨੇ ਧਾਰਾ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਹਨ।
ਮੱਲਾਂਵਾਲਾ ਨੇੜੇ ਮਾਂ ਤੇ 2 ਬੱਚਿਆਂ ਦੀ ਮੌਤ


ਮੱਲਾਂਵਾਲਾ, 18 ਜਨਵਰੀ (ਗੁਰਦੇਵ ਸਿੰਘ)-ਫ਼ਿਰੋਜ਼ਪੁਰ ਜ਼ਿਲ੍ਹੇ ਦੇ ਮੱਲਾਂਵਾਲਾ ਕਸਬੇ ਤਹਿਤ ਪੈਂਦੇ ਪਿੰਡ ਹਾਮਦ ਵਾਲਾ ਉਤਾੜ 'ਚ ਬੀਤੀ ਰਾਤ ਅੰਗੀਠੀ ਦੀ ਜ਼ਹਿਰੀਲੀ ਗੈਸ ਚੜ੍ਹਨ ਨਾਲ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਪਿੰਡ ਦੇ ਬਾਹਰ ਢਾਣੀ 'ਚ ਰਹਿੰਦੇ ਕੇਵਲ ਸਿੰਘ ਦੀ ਨੂੰਹ ਰਾਜਬੀਰ ਕੌਰ, ਪੋਤਰੇ ਸਹਿਲਪ੍ਰੀਤ ਸਿੰਘ (12) ਤੇ ਏਕਮਪ੍ਰੀਤ ਸਿੰਘ (5) ਬੀਤੀ ਰਾਤ ਕਮਰੇ 'ਚ ਅੰਗੀਠੀ ਬਾਲ ਕੇ ਟੈਲੀਵਿਜ਼ਨ ਦੇਖਦੇ ਹੋਏ ਸੌ ਗਏ। ਅੱਜ ਸਵੇਰੇ ਜਦੋਂ ਪਰਿਵਾਰਕ ਮੈਂਬਰਾਂ ਨੇ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਕੋਈ ਆਵਾਜ਼ ਨਾ ਆਈ। ਇਸ ਦੌਰਾਨ ਪਰਿਵਾਰਕ ਮੈਂਬਰਾਂ ਵਲੋਂ ਕੁੰਡਾ ਤੋੜ ਕੇ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਜਗਜੀਤ ਸਿੰਘ ਸਪੁੱਤਰ ਕੇਵਲ ਸਿੰਘ ਦੀ ਪਤਨੀ ਰਾਜਬੀਰ ਕੌਰ ਤੇ ਦੋਵੇਂ ਮਰੇ ਹੋਏ ਪਾਏ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ੀਰਾ ਸਬ-ਡਵੀਜ਼ਨ ਦੇ ਉਪ-ਮੰਡਲ ਮੈਜਿਸਟ੍ਰੇਟ ਰਣਜੀਤ ਸਿੰਘ, ਡੀ.ਐੱਸ.ਪੀ. ਰਾਜਵਿੰਦਰ ਸਿੰਘ ਰੰਧਾਵਾ ਤੇ ਥਾਣਾ ਮੁਖੀ ਬਲਰਾਜ ਸਿੰਘ ਘਟਨਾ ਸਥਾਨ 'ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਵਲੋਂ ਮ੍ਰਿਤਕਾਂ ਦੇ ਪਿਤਾ ਰੂਪ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਭਾਣਾ ਜ਼ਿਲ੍ਹਾ ਫ਼ਰੀਦਕੋਟ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਵਾਪਰੀ ਘਟਨਾ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਮੁਖੀ ਅਨੁਸਾਰ ਤਿੰਨਾਂ ਮਾਂ-ਪੁੱਤਰਾਂ ਦੀਆਂ ਲਾਸ਼ਾਂ ਪੋਸਟਮਾਰਟਮ ਕਰਵਾਉਣ ਲਈ ਭੇਜ ਦਿੱਤੀਆਂ ਗਈਆਂ ਹਨ।

ਕੋਲਕਾਤਾ 'ਚ ਰੋਡਸ਼ੋਅ ਦੌਰਾਨ ਭਾਜਪਾ ਵਰਕਰਾਂ 'ਤੇ ਪਥਰਾਅ-ਸਥਿਤੀ ਤਣਾਅਪੂਰਨ

ਕੋਲਕਾਤਾ, 18 ਜਨਵਰੀ (ਏਜੰਸੀ)-ਸੋਮਵਾਰ ਸ਼ਾਮ ਨੂੰ ਦੱਖਣੀ ਕੋਲਕਾਤਾ 'ਚ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ, ਜਦੋਂ ਅਣਪਛਾਤੇ ਸ਼ਰਾਰਤੀ ਅਨਸਰਾਂ, ਜਿਨ੍ਹਾਂ ਆਪਣੇ ਹੱਥਾਂ 'ਚ ਤ੍ਰਿਣਮੂਲ ਕਾਂਗਰਸ ਦੇ ਝੰਡੇ ਫੜੇ ਹੋਏ ਸਨ, ਨੇ ਰੋਡਸ਼ੋਅ ਕਰ ਰਹੇ ਭਾਜਪਾ ਵਰਕਰਾਂ 'ਤੇ ਪੱਥਰ ਤੇ ਇੱਟਾਂ ਨਾਲ ਹਮਲਾ ਕਰ ਦਿੱਤਾ, ਜਿਸ 'ਚ ਕੁਝ ਭਾਜਪਾ ਵਰਕਰ ਤੇ ਆਗੂ ਜ਼ਖ਼ਮੀ ਹੋ ਗਏ। ਦੱਖਣੀ ਕੋਲਕਾਤਾ ਦੇ ਰਾਸ਼ਬਿਹਾਰੀ ਐਵੀਨਿਊ ਤੇ ਚਾਰੂ ਮਾਰਕਿਟ ਖੇਤਰ 'ਚ ਹੋ ਰਿਹਾ ਇਹ ਰੋਡਸ਼ੋਅ ਟੋਲੀਗੁੰਗੇ ਟਰਾਮ ਡੀਪੂ ਤੋਂ ਸ਼ੁਰੂ ਹੋ ਕੇ ਰਾਸ਼ਬਿਹਾਰੀ ਐਵੀਨਿਊ, ਜਿਸ ਨੂੰ ਅਕਸਰ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਬੈਕਯਾਰਡ ਕਿਹਾ ਜਾਂਦਾ ਹੈ, 'ਤੇ ਖਤਮ ਹੋਇਆ। ਇਸ ਸਬੰਧੀ ਪੁਲਿਸ ਸੂਤਰਾਂ ਨੇ ਦੱਸਿਆ ਕਿ ਭਾਜਪਾ ਦੇ ਸੂਬਾ ਪ੍ਰਧਾਨ ਦਿਲੀਪ ਘੋਸ਼ ਤੇ ਸੀਨੀਅਰ ਨੇਤਾ ਸੁਵੇਂਦੂ ਅਧਿਕਾਰੀ ਦੀ ਅਗਵਾਈ 'ਚ ਕੱਢੇ ਰੋਡਸ਼ੋਅ 'ਤੇ ਅਣਪਛਾਤੇ ਸ਼ਰਾਰਤੀ ਅਨਸਰਾਂ ਵਲੋਂ ਕੀਤੇ ਪਥਰਾਅ ਨਾਲ ਭਾਜਪਾ ਦੇ ਕਈ ਆਗੂ ਤੇ ਵਰਕਰ ਜ਼ਖ਼ਮੀ ਹੋ ਗਏ।

ਮਮਤਾ ਦੀ ਸੁਵੇਂਦੂ ਅਧਿਕਾਰੀ ਨੂੰ ਚੁਣੌਤੀ, ਨੰਦੀਗ੍ਰਾਮ ਤੋਂ ਚੋਣ ਲੜਨ ਦਾ ਐਲਾਨ

ਕੋਲਕਾਤਾ, 18 ਜਨਵਰੀ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ 'ਚ ਅਪ੍ਰੈਲ-ਮਈ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਤੇ ਵਿਰੋਧੀ ਧਿਰ ਭਾਜਪਾ ਇਕ-ਦੂਜੇ ਨੂੰ ਹਰਾਉਣ ਲਈ ਪੂਰਾ ਜ਼ੋਰ ਲਗਾ ਰਹੀਆਂ ਹਨ। ਮੁੱਖ ਮੰਤਰੀ ਮਮਤਾ ...

ਪੂਰੀ ਖ਼ਬਰ »

ਖ਼ਾਲਸਾ ਏਡ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ

ਟੋਰਾਂਟੋ, 18 ਜਨਵਰੀ (ਏਜੰਸੀ)-ਬਰਤਾਨੀਆ ਦੀ ਸਮਾਜ ਸੇਵੀ ਸਿੱਖ ਸੰਸਥਾ 'ਖ਼ਾਲਸਾ ਏਡ' ਨੂੰ ਕੈਨੇਡਾ ਦੇ ਇਕ ਸੰਸਦ ਮੈਂਬਰ, ਬਰੈਂਪਟਨ ਦੇ ਮੇਅਰ ਤੇ ਇਕ ਵਿਧਾਇਕ ਨੇ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ। ਕੈਨੇਡਾ ਦੇ ਸੰਸਦ ਮੈਂਬਰ ਟਿਮ ਉੱਪਲ, ਬਰੈਂਪਟਨ ਦੇ ਮੇਅਰ ...

ਪੂਰੀ ਖ਼ਬਰ »

ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਵੀ ਸੁਮੇਧ ਸੈਣੀ ਖ਼ਿਲਾਫ਼ ਚਲਾਨ ਪੇਸ਼

ਅਦਾਲਤ 'ਚ ਪੇਸ਼ ਹੋਣ ਦੇ ਹੁਕਮ

ਫ਼ਰੀਦਕੋਟ, 18 ਜਨਵਰੀ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਅਬੀ ਤੋਂ ਬਾਅਦ ਦੋਸ਼ੀਆਂ ਨੂੰ ਫ਼ੜਨ ਤੇ ਸਜ਼ਾ ਦਿਵਾਉਣ ਲਈ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ 'ਤੇ ਕੀਤੀ ਕਈ ਕਥਿਤ ਤੌਰ 'ਤੇ ਪੁਲਿਸ ਵਲੋਂ ਫ਼ਾਇਰਿੰਗ ਨੂੰ ਲੈ ਕੇ ਦਰਜ ਹੋਏ ...

ਪੂਰੀ ਖ਼ਬਰ »

ਕੇਂਦਰ ਸਰਕਾਰ ਜ਼ਿਦ ਛੱਡ ਕੇ ਖੇਤੀ ਕਾਨੂੰਨ ਤੁਰੰਤ ਰੱਦ ਕਰੇ-ਕੇਜਰੀਵਾਲ

* ਕਿਸਾਨ ਅੰਦੋਲਨ 'ਚ ਪੰਜਾਬੀਆਂ ਦਾ ਹੌਸਲਾ ਅਤੇ ਜਜ਼ਬਾ ਬੇਮਿਸਾਲ * ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਦੇ ਕੌਮੀ ਕਨਵੀਨਰ ਦੀ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ

ਸਤਨਾਮ ਸਿੰਘ ਮਾਣਕ ਜਸਪਾਲ ਸਿੰਘ ਜਲੰਧਰ, 18 ਜਨਵਰੀ -ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੜਾਕੇ ਦੀ ਠੰਢ 'ਚ ਦਿੱਲੀ ਦੇ ਬਾਰਡਰਾਂ 'ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਦੇ ਹੋਏ ਨਾ ਕੇਵਲ ...

ਪੂਰੀ ਖ਼ਬਰ »

ਕਿਸਾਨਾਂ ਨੂੰ ਸ਼ਾਂਤੀਪੂਰਨ ਟਰੈਕਟਰ ਰੈਲੀ ਕਰਨ ਦਾ ਸੰਵਿਧਾਨਕ ਹੱਕ-ਜਥੇਬੰਦੀਆਂ

ਨਵੀਂ ਦਿੱਲੀ, 18 ਜਨਵਰੀ (ਏਜੰਸੀ)-ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਸ਼ਾਂਤੀਪੂਰਨ ਟਰੈਕਟਰ ਰੈਲੀ ਕੱਢਣ ਦਾ ਸੰਵਿਧਾਨਕ ਹੱਕ ਹੈ। ਆਗੂਆਂ ਨੇ ਕਿਹਾ ਕਿ 26 ਜਨਵਰੀ ਨੂੰ ਗਣਤੰਤਰ ...

ਪੂਰੀ ਖ਼ਬਰ »

ਗੁਰਨਾਮ ਸਿੰਘ ਚੜੂਨੀ ਨਾਲ ਵਿਵਾਦ ਖ਼ਤਮ-ਸੰਯੁਕਤ ਮੋਰਚਾ

ਜਲੰਧਰ, 18 ਜਨਵਰੀ (ਮੇਜਰ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ ਹਰਿਆਣਾ ਦੇ ਸੀਨੀਅਰ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵਲੋਂ ਖੇਤੀ ਕਾਨੂੰਨਾਂ ਬਾਰੇ ਵੱਖ-ਵੱਖ ਰਾਜਸੀ ਪਾਰਟੀਆਂ ਦੀ ਮੀਟਿੰਗ ਸੱਦੇ ਜਾਣ ਬਾਅਦ ਪੈਦਾ ਹੋਇਆ ਵਿਵਾਦ ਅੱਜ ਚੜੂਨੀ ਵਲੋਂ ਦਿੱਤੇ ਲਿਖਤੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX