ਤਾਜਾ ਖ਼ਬਰਾਂ


ਸੈਨਟ ਵਲੋਂ ਨਫ਼ਰਤੀ ਅਪਰਾਧ ਬਿੱਲ ਪਾਸ, ਬਿੱਲ ਦੇ ਹੱਕ ਵਿਚ 94 ਤੇ ਵਿਰੋਧ ਵਿਚ ਕੇਵਲ 1 ਵੋਟ ਪਈ
. . .  6 minutes ago
ਸੈਕਰਾਮੈਂਟੋ, 23 ਅਪ੍ਰੈਲ (ਹੁਸਨ ਲੜੋਆ ਬੰਗਾ) - ਸੈਨਟ ਨੇ ਇੱਕਜੁੱਟਤਾ ਨਾਲ ਕੋਵਿਡ-19 ਮਹਾਂਮਾਰੀ ਦੌਰਾਨ ਏਸ਼ੀਅਨ ਮੂਲ ਦੇ ਅਮਰੀਕਨਾਂ ਵਿਰੁੱਧ ਵਧੀ ਹਿੰਸਾ ਤੇ ਭੇਦਭਾਵ ਨਾਲ...
ਉੱਤਰਾਖੰਡ 'ਚ ਅੱਜ ਸਵੇਰ ਤੋਂ ਬਰਫ਼ਬਾਰੀ
. . .  35 minutes ago
ਚਮੋਲੀ (ਉੱਤਰਾਖੰਡ), 23 ਅਪ੍ਰੈਲ - ਚਮੋਲੀ ਜ਼ਿਲ੍ਹੇ ਦੇ ਬਦਰੀਨਾਥ ਧਾਮ, ਘੰਗਰੀਆ ਅਤੇ ਮਾਨਾ ਪਿੰਡ...
ਅਦਾਕਾਰ ਅਮਿਤ ਮਿਸਤਰੀ ਦਾ ਦਿਲ ਦਾ ਦੌਰਾ ਪੈਣ ਕਰ ਕੇ ਦੇਹਾਂਤ
. . .  about 1 hour ago
ਮੁੰਬਈ , 23 ਅਪ੍ਰੈਲ - ਅਦਾਕਾਰ ਅਮਿਤ ਮਿਸਤਰੀ ਦਾ ਅੱਜ ਸਵੇਰੇ (23 ਅਪ੍ਰੈਲ) ਨੂੰ ਦਿਲ ਦਾ ਦੌਰਾ ਪੈਣ ਕਰ ਕੇ ਬੰਬੇ ਦੇ ਇਕ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਹ ਬਹੁਤ ਹੀ ਹੌਸਲੇ ਵਾਲਾ...
ਆਰਥਿਕ ਤੰਗੀ ਨਾਲ ਜੂਝ ਰਹੇ ਮਜ਼ਦੂਰ ਵਲੋਂ ਖ਼ੁਦਕੁਸ਼ੀ
. . .  57 minutes ago
ਸੁਨਾਮ ਊਧਮ ਸਿੰਘ ਵਾਲਾ, 23 ਅਪ੍ਰੈਲ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਅੱਜ ਸਵੇਰੇ ਆਰਥਿਕ ਤੰਗੀ ਨਾਲ ਜੂਝ ਰਹੇ ਇਕ ਮਜ਼ਦੂਰ ਵਲੋਂ ਗਲ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੀ...
ਅਮਰਕੋਟ ਵਿਚ ਆੜ੍ਹਤੀਆ, ਕਿਸਾਨਾਂ, ਮਜ਼ਦੂਰਾਂ ਵਲੋਂ ਮੇਨ ਚੌਕ 'ਚ ਧਰਨਾ ਜਾਰੀ
. . .  about 1 hour ago
ਅਮਰਕੋਟ, 23ਅਪ੍ਰੈਲ( ਗੁਰਚਰਨ ਸਿੰਘ ਭੱਟੀ) ਮਾਰਕੀਟ ਕਮੇਟੀ ਖੇਮਕਰਨ ਅਧੀਨ ਆਉਂਦੀ ਇਲਾਕੇ ਦੀ ਸਭ ਤੋਂ ਵੱਡੀ ਅਨਾਜ ਮੰਡੀ ਅਮਰਕੋਟ ਦੇ ਆੜ੍ਹਤੀਆ, ਕਿਸਾਨਾਂ, ਮਜ਼ਦੂਰਾਂ ਵਲੋਂ ਕਲ ਦੁਪਹਿਰ ਸਮੇਂ ...
ਬੇਮੌਸਮੀ ਬਾਰਸ਼ ਤੇ ਗੜੇ ਪੈਣ ਨਾਲ ਕਣਕ ਦੀ ਫ਼ਸਲ ਖ਼ਰਾਬ ਹੋਣ ਲੱਗੀ
. . .  about 1 hour ago
ਖੇਮਕਰਨ, 23 ਅਪ੍ਰੈਲ (ਰਾਕੇਸ਼ ਬਿੱਲਾ) - ਖੇਮਕਰਨ ਸਰਹੱਦੀ ਖੇਤਰ ਵਿਚ ਮੰਡੀਆਂ ਵਿਚ ਬਾਰਦਾਨੇ ਦੀ ਘਾਟ ਕਾਰਨ ਪਹਿਲਾਂ ਹੀ ਪ੍ਰਭਾਵਿਤ ਹੋ ਰਹੀ ਕਣਕ ਦੀ ਖ਼ਰੀਦ ਨੂੰ ਬੀਤੀ ਕਲ ਤੋਂ ਬੇਮੌਸਮੀ ਬਾਰਸ਼ ਤੇ ਰਾਤ ਭਾਰੀ ਗੜੇ...
ਕੇਂਦਰੀ ਜੇਲ੍ਹ 'ਚੋਂ ਹਵਾਲਾਤੀ ਕੋਲੋਂ ਮੋਬਾਈਲ ਫ਼ੋਨ ਸਮੇਤ ਬੈਟਰੀ ਤੇ ਸਿੰਮ ਕਾਰਡ ਬਰਾਮਦ
. . .  about 2 hours ago
ਫ਼ਿਰੋਜ਼ਪੁਰ, 23 ਅਪ੍ਰੈਲ (ਗੁਰਿੰਦਰ ਸਿੰਘ) - ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਵਿਚ ਬੰਦ ਹਵਾਲਾਤੀ ਵਿਕਰਮ ਸਿੰਘ ਉਰਫ਼ ਵਿਕੀ ਵਾਸੀ ਪਿੰਡ ਮਹਾਲਮ ਕੋਲੋਂ ਤਲਾਸ਼ੀ ਦੌਰਾਨ ਇਕ ਮੋਬਾਈਲ ਫ਼ੋਨ ਸਮੇਤ ਬੈਟਰੀ ਅਤੇ...
ਨਵਜੋਤ ਸਿੰਘ ਸਿੱਧੂ ਨੇ ਬੇਅਦਬੀ ਮਾਮਲੇ ਨੂੰ ਲੈ ਕੇ ਪੁੱਛੇ ਅਹਿਮ ਸਵਾਲ
. . .  about 2 hours ago
ਅਜੀਤ ਬਿਓਰੋ , 23 ਅਪ੍ਰੈਲ - ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਹਨ , ਉਨ੍ਹਾਂ ਦਾ ਕਹਿਣਾ ਹੈ - ਕੀ ਗ੍ਰਹਿ ਮੰਤਰੀ ਲਈ ਬੇਅਦਬੀ ਕੇਸ ਸਭ ਤੋਂ ਅਹਿਮ ...
ਕੋਰੋਨਾ ਮਹਾਂਮਾਰੀ ਦਾ ਦੋਬਾਰਾ ਤੋਂ ਸਾਹਮਣਾ ਕਰ ਰਹੇ ਭਾਰਤ ਦੇ ਨਾਲ ਫਰਾਂਸ - ਇਮੈਨੁਅਲ ਮੈਕਰੋਨ
. . .  about 2 hours ago
ਨਵੀਂ ਦਿੱਲੀ , 23 ਅਪ੍ਰੈਲ - ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਦਾ ਕਹਿਣਾ ਹੈ, "ਉਹ ਕੌਵੀਡ -19 ਕੇਸਾਂ ਦਾ ਦੋਬਾਰਾ ਤੋਂ ਸਾਹਮਣਾ ਕਰ ਰਹੇ ਭਾਰਤੀ ਲੋਕਾਂ ਨੂੰ...
ਆਪ ਦੇ ਸੀਨੀਅਰ ਆਗੂ ਸਾਬਕਾ ਵਿਧਾਇਕ ਨਰੇਸ਼ ਕਟਾਰੀਆ ਬਣੇ ਜ਼ਿਲ੍ਹਾ ਪ੍ਰਧਾਨ
. . .  about 3 hours ago
ਫ਼ਿਰੋਜ਼ਪੁਰ , 23 ਅਪ੍ਰੈਲ (ਕੁਲਬੀਰ ਸਿੰਘ ਸੋਢੀ) - ਆਮ ਆਦਮੀ ਪਾਰਟੀ ਵਲੋਂ ਪੰਜਾਬ ਪੱਧਰ 'ਤੇ ਨਵੀਆਂ ਨਿਯੁਕਤੀਆਂ ਕਰ ਕੇ ਪਾਰਟੀ ਦੇ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ...
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 3,32,730 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ
. . .  about 3 hours ago
ਨਵੀਂ ਦਿੱਲੀ, 23 ਅਪ੍ਰੈਲ - ਕੇਂਦਰੀ ਸਿਹਤ ਮੰਤਰਾਲਾ ਦੇ ਅਨੁਸਾਰ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 3,32,730 ਨਵੇਂ ਕੋਰੋਨਾ ਦੇ ਮਾਮਲੇ...
ਭਾਰੀ ਮੀਂਹ ਅਤੇ ਜ਼ੋਰਦਾਰ ਝੱਖੜ ਨੇ ਦਾਣਾ ਮੰਡੀਆਂ ਵਿਚ ਖੋਲੀ ਸਰਕਾਰ ਦੇ ਨਾਕਸ ਪ੍ਰਬੰਧਾਂ ਦੀ ਪੋਲ
. . .  about 4 hours ago
ਮਲੌਦ (ਲੁਧਿਆਣਾ)/ਡੇਰਾਬੱਸੀ, 23 ਅਪ੍ਰੈਲ (ਸਹਾਰਨ ਮਾਜਰਾ/ਗੁਰਮੀਤ ਸਿੰਘ) - ਭਾਵੇਂ ਪਿਛਲੇ ਕਈ ਦਿਨਾਂ ਤੋਂ ਖ਼ਰਾਬ ਚਲੇ ਆ ਰਹੇ ਮੌਸਮ ਨੇ ਕਣਕ ਦੀ ਵਾਢੀ ਅਤੇ ਢੁਆਈ ਨੂੰ ਲੈ...
ਹਿਮਾਚਲ ਪ੍ਰਦੇਸ਼ ਦੇ ਕਈ ਥਾਈਂ ਤਾਜ਼ਾ ਬਰਫ਼ਬਾਰੀ
. . .  about 4 hours ago
ਸ਼ਿਮਲਾ, 23 ਅਪ੍ਰੈਲ - ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਸਥਿਤ ਮੰਧੋਲ ਪਿੰਡ ਵਿਚ ਤਾਜ਼ਾ ਬਰਫ਼ਬਾਰੀ ਹੋਈ ਹੈ। ਜਿਸ ਤੋਂ ਬਾਅਦ ਚਾਰੇ ਪਾਸੇ ਬਰਫ਼ ਦੀ ਮੋਟੀ...
ਮੰਡੀਆਂ ਵਿਚ ਬਾਰਦਾਨੇ ਦੀ ਕਮੀ ਸਮੇਤ ਭਾਰੀ ਮੀਂਹ ਨੇ ਕਿਸਾਨਾਂ ਸਾਹਮਣੇ ਪੈਦਾ ਕੀਤੀ ਵੱਡੀ ਪ੍ਰੇਸ਼ਾਨੀ
. . .  about 5 hours ago
ਸੁਲਤਾਨਪੁਰ ਲੋਧੀ, 23 ਅਪ੍ਰੈਲ (ਥਿੰਦ) - ਬੀਤੀ ਰਾਤ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਸਾਹਮਣੇ ਵੱਡੀ ਪ੍ਰੇਸ਼ਾਨੀ ਪੈਦਾ ਕਰ ਦਿੱਤੀ ਹੈ। ਕਣਕ ਦੀ ਕਟਾਈ ਅਤੇ ਤੂੜੀ ਬਣਾਉਣ ਦਾ ਕੰਮ ਅਗਲੇ ਚਾਰ ਪੰਜ ਦਿਨਾਂ ਤੱਕ...
ਕੈਨੇਡਾ ਸਰਕਾਰ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ 'ਤੇ ਲਈ 30 ਦਿਨਾਂ ਲਈ ਪਾਬੰਦੀ
. . .  about 5 hours ago
ਕੈਲਗਰੀ, 23 ਅਪ੍ਰੈਲ (ਜਸਜੀਤ ਸਿੰਘ ਧਾਮੀ) - ਕੈਨੇਡਾ ਸਰਕਾਰ ਨੇ ਕੋਵਿਡ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੇ ਯਾਤਰੀਆਂ 'ਤੇ 30 ਦਿਨਾਂ ਲਈ ਕੈਨੇਡਾ ਦਾਖਲ ਹੋਣ 'ਤੇ ਪਾਬੰਦੀ ਲਗਾ...
ਮਹਾਰਾਸ਼ਟਰ ਦੇ ਇਕ ਹਸਪਤਾਲ ਦੇ ਆਈ.ਸੀ.ਯੂ. ਵਾਰਡ 'ਚ ਲੱਗੀ ਅੱਗ 13 ਮਰੀਜ਼ਾਂ ਦੀ ਮੌਤ
. . .  about 5 hours ago
ਮੁੰਬਈ, 23 ਅਪ੍ਰੈਲ - ਕੋਰੋਨਾਵਾਇਰਸ ਦੇ ਵੱਧ ਰਹੇ ਸੰਕਟ ਵਿਚਕਾਰ ਮੁੰਬਈ ਨਾਲ ਲੱਗੇ ਵਿਰਾਰ ਸਥਿਤ ਇਕ ਹਸਪਤਾਲ ਵਿਚ ਵੀਰਵਾਰ ਦੇਰ ਰਾਤ ਅੱਗ ਲੱਗ ਗਈ। ਅੱਗ ਵਿਰਾਰ ਦੇ ਵਿਜੇ ਵੱਲਭ ਹਸਪਤਾਲ ਦੇ...
ਅੱਜ ਦਾ ਵਿਚਾਰ
. . .  about 5 hours ago
ਆਈ.ਪੀ.ਐਲ. 2021 : ਬੈਂਗਲੌਰ ਨੇ ਰਾਜਸਥਾਨ ਨੂੰ ਹਰਾਇਆ
. . .  1 day ago
ਕੋਰੋਨਾ ਕਾਰਨ ਸੰਗੀਤਕਾਰ ਸ਼ਰਵਨ ਦਾ ਦਿਹਾਂਤ
. . .  1 day ago
ਮੁੰਬਈ , 22 ਅਪ੍ਰੈਲ {ਇੰਦਰ ਮੋਹਨ ਪੰਨੂੰ} -ਪ੍ਰਸਿੱਧ ਸੰਗੀਤਕਾਰ ਸ਼ਰਵਨ ਦਾ ਕੋਰੋਨਾ ਕਰਨ ਦਿਹਾਂਤ ਹੋ ਗਿਆ ।
ਅਮਰਕੋਟ ’ਚ ਰਾਤ ਸਮੇਂ ਵੀ ਧਰਨਾ ਜਾਰੀ
. . .  1 day ago
ਅਮਰਕੋਟ {ਤਰਨ ਤਾਰਨ}, 22 ਅਪ੍ਰੈਲ (ਗੁਰਚਰਨ ਸਿੰਘ ਭੱਟੀ)-ਸਰਹੱਦੀ ਖੇਤਰ ਖੇਮਕਰਨ ਮਾਰਕੀਟ ਕਮੇਟੀ ਦੇ ਅਧੀਨ ਆਉਦੀਆਂ ਦਾਣਾ ਮੰਡੀਆਂ’ਚ ਬਾਰਦਾਨੇ ਦੀ ਭਾਰੀ ਕਿਲਤ ਕਾਰਨ ਅੱਜ ਸਵੇਰੇ ਇੱਕ ਵਜੇ ਤੋਂ ਅਮਰਕੋਟ ...
ਆਈ.ਪੀ.ਐਲ. 2021: ਰਾਜਸਥਾਨ ਨੇ ਬੈਂਗਲੌਰ ਨੂੰ ਦਿੱਤਾ 178 ਦੌੜਾਂ ਦਾ ਟੀਚਾ
. . .  1 day ago
1 ਮਈ ਤੋਂ 18 ਤੋਂ 45 ਸਾਲ ਦੇ ਉਮਰ ਵਰਗ ਲਈ ਟੀਕਾਕਰਨ ਦੀ ਸ਼ੁਰੂਆਤ - ਕੈਪਟਨ
. . .  1 day ago
ਚੰਡੀਗੜ੍ਹ , 22 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਸੂਬੇ ਭਰ ਵਿਚ ਪਹਿਲੀ ਮਈ ਤੋਂ 18 ਤੋਂ 45 ਸਾਲ ਦੇ ਉਮਰ ਵਰਗ ਲਈ ਟੀਕਾਕਰਨ ਦੀ ਸ਼ੁਰੂਆਤ ਕੀਤੀ ...
ਆਰ.ਸੀ.ਐਫ. ਨੇ ਅੱਜ ਗੁਰੂ ਨਾਨਕ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ 1210 ਕਿੱਲੋ ਤਰਲ ਆਕਸੀਜਨ ਭੇਜੀ
. . .  1 day ago
ਕਪੂਰਥਲਾ, 22 ਅਪ੍ਰੈਲ (ਅਮਰਜੀਤ ਕੋਮਲ)-ਕੋਰੋਨਾ ਮਹਾਂਮਾਰੀ ਕਾਰਨ ਹਸਪਤਾਲਾਂ ਵਿਚ ਵੱਧ ਰਹੀ ਆਕਸੀਜਨ ਦੀ ਮੰਗ ਨੂੰ ਗੰਭੀਰਤਾ ਨਾਲ ਲੈਂਦਿਆਂ ਕੇਂਦਰੀ ਰੇਲਵੇ ਮੰਤਰੀ ਪਿਊਸ਼ ਗੋਇਲ ਦੇ ਆਦੇਸ਼ਾਂ ਅਨੁਸਾਰ ਭਾਰਤੀ ਰੇਲਵੇ ...
ਆਈ.ਪੀ.ਐਲ. 2021 : ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦੀ ਕੀਤੀ ਚੋਣ , ਰਾਜਸਥਾਨ ਕਰੇਗਾ ਪਹਿਲਾਂ ਬੱਲੇਬਾਜ਼ੀ
. . .  1 day ago
ਪੰਜਾਬ ਪੁਲਿਸ ਦਾ ਨਵਾਂ ਕਾਰਨਾਮਾ , ਪ੍ਰਵਾਸੀ ਨੌਜਵਾਨ ਨੂੰ ਲੁੱਟਿਆ
. . .  1 day ago
ਜਲੰਧਰ , 22 ਅਪ੍ਰੈਲ - ਪੰਜਾਬ ਪੁਲਿਸ ਦਾ ਇਕ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ ।ਪ੍ਰਵਾਸੀ ਨੌਜਵਾਨ ਨੇ ਦੋਸ਼ ਲਾਇਆ ਕਿ ਉਸ ਨੂੰ ਪੁਲਿਸ ਮੁਲਾਜ਼ਮ ਨੇ ਲੁੱਟਿਆ ਹੈ । ਨੌਜਵਾਨ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਨੇ ਨਸ਼ਾ ਕੀਤਾ ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਮਾਘ ਸੰਮਤ 552
ਿਵਚਾਰ ਪ੍ਰਵਾਹ: ਸਾਡਾ ਜੀਵਨ ਉਸ ਦਿਨ ਖ਼ਤਮ ਹੋਣ ਲਗਦਾ ਹੈ, ਜਿਸ ਦਿਨ ਅਸੀਂ ਮਹੱਤਵਪੂਰਨ ਮਸਲਿਆਂ 'ਤੇ ਚੁੱਪ ਸਾਧ ਲੈਂਦੇ ਹਾਂ। -ਮਾਰਟਿਨ ਲੂਥਰ

ਜਗਰਾਓਂ

ਪਿੰਡ ਮਾਣੂੰਕੇ ਵਿਖੇ ਰਿਹਾਇਸ਼ੀ ਖੇਤਰ 'ਚ ਮੋਬਾਈਲ ਟਾਵਰ ਲੱਗਣ ਦਾ ਲੋਕਾਂ ਵਲੋਂ ਵਿਰੋਧ

ਹਠੂਰ, 18 ਜਨਵਰੀ (ਜਸਵਿੰਦਰ ਸਿੰਘ ਛਿੰਦਾ)-ਪਿੰਡ ਮਾਣੂੰਕੇ ਵਿਖੇ ਰਿਹਾਇਸ਼ੀ ਖੇਤਰ 'ਚ ਮੋਬਾਇਲ ਟਾਵਰ ਲਾਏ ਜਾਣ ਦਾ ਅੱਜ ਲੋਕਾਂ ਵਲੋਂ ਇਕੱਠੇ ਹੋ ਕੇ ਵਿਰੋਧ ਕੀਤਾ ਗਿਆ | ਜਾਣਕਾਰੀ ਅਨੁਸਾਰ ਬੀ. ਐੱਸ. ਐੱਨ. ਐੱਲ. ਐਕਸਚੇਂਜ਼ ਦੇ ਨੇੜੇ ਇਕ ਪਰਿਵਾਰ ਵਲੋਂ ਆਪਣੇ ਘਰ ਅੰਦਰ ਪਿਛਲੇ ਪਾਸੇ ਏਅਰਟੈੱਲ ਮੋਬਾਈਲ ਕੰਪਨੀ ਦਾ ਟਾਵਰ ਲਵਾਉਣ ਲਈ ਕੰਪਨੀ ਨਾਲ ਲੰਘੀ ਦੀਵਾਲੀ ਸਮੇਂ ਇਕਰਾਰ ਕੀਤਾ ਗਿਆ ਸੀ, ਜਿਸ ਤਹਿਤ ਅੱਜ ਕੰਪਨੀ ਦੇ ਨੁਮਾਇੰਦੇ ਆਪਣੇ ਵਕੀਲ ਅਤੇ ਪੁਲਿਸ ਨੂੰ ਨਾਲ ਲੈ ਕੇ ਰੁਕਿਆ ਕੰਮ ਸ਼ੁਰੂ ਕਰਵਾਉਣ ਲਈ ਆਏ ਸਨ ਜਿਸ ਦਾ ਨੇੜਲੇ ਘਰਾਂ ਵਾਲਿਆਂ ਨੂੰ ਪਤਾ ਲੱਗਣ 'ਤੇ ਉਨ੍ਹਾਂ ਨੇ ਇਕੱਠੇ ਹੋ ਕੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਜਿਸ 'ਤੇ ਮੌਕੇ 'ਤੇ ਹਾਜ਼ਰ ਪੁਲਿਸ ਥਾਣਾ ਹਠੂਰ ਦੇ ਏ. ਐੱਸ. ਆਈ. ਤਰਸੇਮ ਸਿੰਘ ਨੇ ਮਾਹੌਲ ਦੇਖਦਿਆਂ ਇਕ ਵਾਰ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੁਕਵਾ ਦਿੱਤਾ ਅਤੇ ਦੋਵਾਂ ਧਿਰਾਂ ਨੂੰ ਥਾਣੇ ਬੁਲਾ ਕੇ ਗੱਲਬਾਤ ਲਈ ਸੱਦਾ ਦਿੱਤਾ | ਇਸ ਮੌਕੇ ਹਾਜ਼ਰ ਲੋਕਾਂ ਦਾ ਕਹਿਣਾ ਸੀ ਕਿ ਇਸ ਥੋੜੇ ਜਿਹੇ ਏਰੀਏ 'ਚ ਦੋ ਪਹਿਲਾਂ ਹੀ, ਇਕ ਬੀ. ਐੱਸ. ਐੱਨ. ਐੱਲ. ਤੇ ਦੂਜਾ ਜੀਓ ਦਾ ਟਾਵਰ ਲੱਗੇ ਹਨ ਅਤੇ ਹੁਣ ਤੀਜਾ ਟਾਵਰ ਲਗਾਇਆ ਜਾ ਰਿਹਾ ਹੈ | ਲੋਕਾਂ ਨੇ ਕਿਹਾ ਕਿ ਰਿਹਾਇਸ਼ੀ ਖੇਤਰ 'ਚ ਇਕੋ ਜਗ੍ਹਾ ਏਨੇ ਟਾਵਰ ਲਾਉਣੇ ਮਨੁੱਖੀ ਜਾਨਾਂ ਲਈ ਖ਼ਤਰੇ ਦਾ ਕਾਰਨ ਬਣ ਰਹੇ ਹਨ ਅਤੇ ਇਨ੍ਹਾਂ ਦੀ ਰੇਡੀਏਸ਼ਨ ਨਾਲ ਪਹਿਲਾਂ ਹੀ ਲੋਕ ਬਿਮਾਰ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਉਹ ਜਦ ਇਸ ਦਾ ਵਿਰੋਧ ਕਰਦੇ ਹਨ ਤਾਂ ਕੰਮ ਰੋਕ ਦਿੱਤਾ ਜਾਂਦਾ ਹੈ ਅਤੇ ਫਿਰ ਚੋਰੀ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ | ਲੋਕਾਂ ਨੇ ਕਿਹਾ ਉਹ ਇਸ ਸਬੰਧ 'ਚ ਐੱਸ. ਡੀ. ਐੱਮ. ਜਗਰਾਉਂ, ਬੀ. ਡੀ. ਪੀ. ਓ. ਜਗਰਾਉਂ ਨੂੰ ਲਿਖਤੀ ਸ਼ਿਕਾਇਤਾਂ ਕਰ ਚੁੱਕੇ ਹਨ ਪਰ ਅਜੇ ਤੱਕ ਇਹ ਟਾਵਰ ਲਾਉਣ ਤੋਂ ਰੋਕਿਆ ਨਹੀਂ ਜਾ ਰਿਹਾ | ਇਸੇ ਤਰ੍ਹਾਂ ਇਕ ਪੀੜ੍ਹਤ ਗੁਆਂਢੀ ਨੇ ਆਪਣੇ ਘਰ ਦਾ ਅੰਦਰਲਾ ਹਿਸਾ ਦਿਖਾਉਂਦਿਆਂ ਦੱਸਿਆ ਕਿ ਜਦੋਂ ਤੋਂ ਇਹ ਟਾਵਰ ਲਾਉਣ ਲਈ ਉਨ੍ਹਾਂ ਦੇ ਘਰ ਦੇ ਮਗਰਲੇ ਪਾਸੇ ਡੂੰਘਾ ਟੋਆ ਪੁੱਟਿਆ ਗਿਆ ਹੈ, ਉੱਦੋਂ ਤੋਂ ਉਨ੍ਹਾਂ ਦੇ ਘਰ ਅੰਦਰ ਕੰਧ ਤੇ ਛੱਤ ਵਿਚ ਤਰੇੜਾਂ ਆ ਗਈਆਂ ਹਨ | ਜੇਕਰ ਮੀਂਹ ਪੈਣ ਨਾਲ ਟੋਏ ਵਿਚ ਪਾਣੀ ਭਰ ਗਿਆ ਤਾਂ ਉਸ ਦਾ ਘਰ ਢਹਿ ਵੀ ਸਕਦਾ ਹੈ | ਇਸ ਸਬੰਧ 'ਚ ਮੌਕੇ 'ਤੇ ਹਾਜ਼ਰ ਏਅਰਟੈੱਲ ਕੰਪਨੀ ਦੇ ਅਧਿਕਾਰੀਆਂ ਅਤੇ ਉਨ੍ਹਾਂ ਨਾਲ ਆਏ ਵਕੀਲ ਨੂੰ ਜਦ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਜਦ ਇਸ ਸਬੰਧ ਵਿਚ ਘਰ ਵਾਲਿਆਂ ਨੂੰ ਕੋਈ ਇਤਰਾਜ਼ ਨਹੀਂ ਤਾਂ ਲੋਕਾਂ ਨੂੰ ਕਿਉਂ | ਉਨ੍ਹਾਂ ਕਿਹਾ ਕੇ ਫਿਲਹਾਲ ਉਹ ਇਹ ਕੰਮ ਰੋਕ ਰਹੇ ਹਨ ਅਤੇ ਕਾਨੂੰਨੀ ਸਲਾਹ ਮਸ਼ਵਰੇ ਉਪਰੰਤ ਦੇਖਿਆ ਜਾਵੇਗਾ ਕੇ ਕੀ ਕੀਤਾ ਜਾਵੇ | ਇਸ ਸਬੰਧ ਵਿਚ ਥਾਂ ਦੇ ਮਾਲਕ ਅਵਤਾਰ ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਉਹ ਕਿਸੇ ਦਾ ਦੋਖੀ ਨਹੀਂ ਕੰਪਨੀ ਜਗ੍ਹਾ ਲੱਭ ਰਹੀ ਸੀ ਉਸ ਨੇ ਇਹ ਜਗ੍ਹਾ ਦਿਖਾਈ ਤਾਂ ਕੰਪਨੀ ਨਾਲ ਇੱਥੇ ਟਾਵਰ ਲਗਾਉਣ ਦਾ ਇਕਰਾਕ ਕੀਤਾ | ਉਨ੍ਹਾਂ ਦੱਸਿਆ ਕੇ ਕੰਪਨੀ ਨੇ ਅਜੇ ਉਨ੍ਹਾਂ ਨੂੰ ਕੁਝ ਨਹੀਂ ਦਿੱਤਾ ਅਤੇ ਟਾਵਰ ਲੱਗਣ 'ਤੇ ਚਾਲੂ ਹੋਣ ਉਪਰੰਤ ਹੀ ਉਸ ਨੂੰ ਮਹੀਨਾਵਾਰ 6 ਹਜ਼ਾਰ ਰੁਪਏ ਦੇਣਾ ਕੰਪਨੀ ਵਲੋਂ ਤੈਅ ਹੋਇਆ ਹੈ | ਫਿਲਹਾਲ ਇਹ ਕੰਮ ਇਕ ਵਾਰ ਰੁਕ ਗਿਆ ਹੈ |

ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਸੀ. ਪੀ. ਆਈ. (ਐੱਮ.) ਵਲੋਂ ਥਾਣਾ ਸਿੱਧਵਾਂ ਬੇਟ ਸਾਹਮਣੇ ਧਰਨਾ

ਸਿੱਧਵਾਂ ਬੇਟ, 18 ਜਨਵਰੀ (ਜਸਵੰਤ ਸਿੰਘ ਸਲੇਮਪੁਰੀ)-ਸੀ. ਪੀ. ਆਈ. (ਐੱਮ.) ਵਲੋਂ ਆਪਣੀਆਂ ਹੋਰ ਹਿਤੈਸ਼ੀ ਜਥੇਬੰਦੀਆਂ ਨੂੰ ਨਾਲ ਲੈ ਕੇ ਆਪਣੇ ਪਾਰਟੀ ਵਰਕਰਾਂ ਨੂੰ ਪੁਲਿਸ ਵਲੋਂ ਇਨਸਾਫ਼ ਨਾ ਦੇਣ ਦੇ ਰੋਸ ਵਜੋਂ ਅੱਜ ਥਾਣਾ ਸਿੱਧਵਾਂ ਬੇਟ ਦੇ ਸਾਹਮਣੇ ਰੋਹ ਭਰਪੂਰ ਧਰਨਾ ...

ਪੂਰੀ ਖ਼ਬਰ »

ਮਿੰਟੂ ਨੂੰ ਐੱਨ. ਆਈ. ਏ. ਸੰਮਨ 'ਤੇ ਭੜਕੇ ਇਯਾਲੀ

ਮੁੱਲਾਂਪੁਰ-ਦਾਖਾ, 18 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਤਿੰਨੇਂ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸਿੰਘੂ, ਟਿਕਰੀ, ਗਾਜੀਪੁਰ ਬਾਰਡਰਾਂ 'ਤੇ ਸ਼ਾਂਤਮਈ ਕਿਸਾਨ ਅੰਦੋਲਨ ਦੇ ਚੱਲਦਿਆਂ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ 26 ਜਨਵਰੀ ਦੀ ਦਿੱਲੀ ਕਿਸਾਨ ਟਰੈਕਟਰ ...

ਪੂਰੀ ਖ਼ਬਰ »

ਭਾਕਿਯੂ ਏਕਤਾ ਡਕੌਾਦਾ ਦੀ ਝੋਰੜਾਂ 'ਚ 54 ਮੈਂਬਰੀ ਇਕਾਈ ਦਾ ਗਠਨ

ਹਠੂਰ, 18 ਜਨਵਰੀ (ਜਸਵਿੰਦਰ ਸਿੰਘ ਛਿੰਦਾ)-ਪਿੰਡ ਝੋਰੜਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਾਦਾ ਦੀ 54 ਮੈਂਬਰੀ ਇਕਾਈ ਦਾ ਗਠਨ ਸੂਬਾ ਕਮੇਟੀ ਮੈਂਬਰ ਮਾ: ਮਹਿੰਦਰ ਸਿੰਘ ਕਮਲਾਪੁਰਾ ਦੀ ਅਗਵਾਈ ਹੇਠ ਹੋਇਆ, ਜਿਸ 'ਚ ਦਰਸ਼ਨ ਸਿੰਘ ਫੌਜੀ ਪ੍ਰਧਾਨ, ਜਗਤਾਰ ਸਿੰਘ ਗਿੱਲ ...

ਪੂਰੀ ਖ਼ਬਰ »

4 ਕੁਇੰਟਲ ਭੁੱਕੀ, ਮਹਿੰਦਰਾ ਪਿਕਅੱਪ ਗੱਡੀ ਸਮੇਤ 3 ਕਾਬੂ

ਜਗਰਾਉਂ/ਰਾਏਕੋਟ, 18 ਜਨਵਰੀ (ਜੋਗਿੰਦਰ ਸਿੰਘ, ਬਲਵਿੰਦਰ ਸਿੰਘ ਲਿੱਤਰ)-ਐੱਸ. ਐੱਸ. ਪੀ. ਲੁਧਿਆਣਾ ਦਿਹਾਤੀ ਚਰਨਜੀਤ ਸਿੰਘ ਸੋਹਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਉਸ ਸਮੇਂ ਭਾਰੀ ਸਫ਼ਲਤਾ ਮਿਲੀ, ਜਦ ਪੁਲਿਸ ਥਾਣਾ ਸਦਰ ਰਾਏਕੋਟ ...

ਪੂਰੀ ਖ਼ਬਰ »

ਕੈਪਟਨ ਸੰਧੂ ਦੀ ਅਗਵਾਈ 'ਚ ਗੋਰਸੀਆਂ ਕਾਦਰਬਖਸ਼, ਅੱਕੂਵਾਲ ਤੇ ਤਲਵਾੜਾ ਦੇ ਦਰਜਨਾਂ ਪਰਿਵਾਰ ਕਾਂਗਰਸ 'ਚ ਸ਼ਾਮਿਲ

ਸਿੱਧਵਾਂ ਬੇਟ, 18 ਜਨਵਰੀ (ਜਸਵੰਤ ਸਿੰਘ ਸਲੇਮਪੁਰੀ)-ਬੇਟ ਇਲਾਕੇ 'ਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ, ਜਦੋਂ ਲਾਗਲੇ ਪਿੰਡ ਗੋਰਸੀਆਂ ਕਾਦਰਬਖਸ਼, ਤਲਵਾੜਾ ਤੇ ਅੱਕੂਵਾਲ ਪਿੰਡਾਂ ਦੇ ਦਰਜਨਾਂ ਪਰਿਵਾਰ ਬਾਬਾ ਲਾਲ ਦਾਸ ਜੀ ਮੁੱਖ ਸੇਵਾਦਾਰ ...

ਪੂਰੀ ਖ਼ਬਰ »

ਮੁੱਲਾਂਪੁਰ-ਦਾਖਾ ਨਗਰ ਕੌਾਸਲ ਅਧਿਕਾਰੀਆਂ ਵਲੋਂ ਨਕਸ਼ਾ ਪਾਸ ਪ੍ਰਕਿਰਿਆ ਸਬੰਧੀ ਵਧੀ ਖੱਜਲ-ਖੁਆਰੀ

ਮੁੱਲਾਂਪੁਰ-ਦਾਖਾ, 18 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਉਣ ਲੱਗੇ ਨਗਰ ਕੌਾਸਲ ਮੁੱਲਾਂਪੁਰ-ਦਾਖਾ ਦੇ ਸੀਨੀ: ਅਧਿਕਾਰੀਆਂ ਦਾ ਨਿੱਤ ਦਾ ਕੰਮ ਪਛੜ ਰਿਹਾ ਹੋਣ ਕਰਕੇ ਖੱਜਲ-ਖੁਆਰ ਹੋ ਰਹੇ ਲੋਕਾਂ ਦਾ ਨਜ਼ਲਾ ਕਾਂਗਰਸ ਸਰਕਾਰ ਉੱਪਰ ...

ਪੂਰੀ ਖ਼ਬਰ »

ਪਿੰਡ ਬੁਰਜ ਨਕਲੀਆਂ ਤੋਂ ਬੀਬੀਆਂ ਦਾ ਜਥਾ ਜਗਰਾਉਂ ਦੇ ਸੰਘਰਸ਼ ਲਈ ਰਵਾਨਾ

ਰਾਏਕੋਟ, 18 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਪਿੰਡ ਬੁਰਜ ਨਕਲੀਆਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਾਦਾ) ਦੇ ਪ੍ਰਧਾਨ ਕੇਹਰ ਸਿੰਘ ਦੀ ਅਗਵਾਈ ਹੇਠ ਬੀਬੀਆਂ ਦਾ ਜੱਥਾ ਜਗਰਾਉਂ ਦੇ ਧਰਨੇ ਲਈ ਰਵਾਨਾ ਹੋਇਆ | ਇਸ ਮੌਕੇ ਪ੍ਰਧਾਨ ਕੇਹਰ ਸਿੰਘ ਨੇ ਦੱਸਿਆ ਕਿ ਕੇਂਦਰ ...

ਪੂਰੀ ਖ਼ਬਰ »

ਅੱਚਰਵਾਲ ਤੋਂ ਕਿਰਤੀ ਕਿਸਾਨ ਯੂਨੀਅਨ ਔਰਤ ਵਿੰਗ ਦਾ ਜਥਾ ਦਿੱਲੀ ਲਈ ਰਵਾਨਾ

ਰਾਏਕੋਟ, 18 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਲੀ ਵਿਖੇ ਸ਼ੁਰੂ ਕੀਤੇ ਕਾਲੇ ਕਾਨੂੰਨਾਂ ਖ਼ਿਲਾਫ਼ ਸੰਘਰਸ਼ 'ਚ ਸ਼ਾਮਿਲ ਹੋਣ ਲਈ ਪਿੰਡ ਅੱਚਰਵਾਲ ਤੋਂ ਔਰਤ ਵਿੰਗ ਕਿਰਤੀ ਕਿਸਾਨ ਯੂਨੀਅਨ ਦਾ ਜੱਥਾ ਰਵਾਨਾ ਹੋਇਆ | ਇਸ ਮੌਕੇ ਸਾਧੂ ਸਿੰਘ ...

ਪੂਰੀ ਖ਼ਬਰ »

ਭਾਕਿਯੂ ਏਕਤਾ (ਉਗਰਾਹਾਂ) ਦੀ ਹਲਵਾਰਾ ਇਕਾਈ ਦੀ ਪ੍ਰਧਾਨਗੀ ਦਾ ਤਾਜ ਗਿਆਨ ਸਿੰਘ ਦੇ ਸਿਰ

ਹਲਵਾਰਾ, 18 ਜਨਵਰੀ (ਭਗਵਾਨ ਢਿੱਲੋਂ)-ਭਾਕਿਯੂ ਏਕਤਾ (ਉਗਰਾਹਾਂ) ਦੇ ਇਲਾਕਾ ਕੰਨਵੀਨਰ ਗੁਰਪ੍ਰੀਤ ਸਿੰੰਘ ਨੂਰਪੁਰਾ ਅਤੇ ਇਲਾਕਾ ਪ੍ਰੈੱਸ ਸਕੱਤਰ ਚਰਨ ਸਿੰਘ ਨੂਰਪੁਰਾ ਦੀ ਦੇਖ-ਰੇਖ ਭਾਕਿਯੂ ਏਕਤਾ (ਉਗਰਾਹਾਂ) ਦਾ ਗਠਨ ਕੀਤਾ ਗਿਆ, ਜਿਸ 'ਚ ਸਰਬਸੰਮਤੀ ਨਾਲ ਹੋਈ ਚੋਣ 'ਚ ...

ਪੂਰੀ ਖ਼ਬਰ »

ਟੋਲ ਪਲਾਜ਼ਾ ਚੌਾਕੀਮਾਨ 'ਤੇ 107ਵੇਂ ਦਿਨ ਵੀ ਧਰਨਾ ਜਾਰੀ

ਚੌਾਕੀਮਾਨ, 18 ਜਨਵਰੀ (ਤੇਜਿੰਦਰ ਸਿੰਘ ਚੱਢਾ)-ਲੁਧਿਆਣਾ-ਜਗਰਾਉਂ ਮੁੱਖ ਮਾਰਗ 'ਤੇ ਪਿੰਡ ਚੌਾਕੀਮਾਨ ਦੇ ਨਜ਼ਦੀਕ ਬਣੇ ਟੋਲ ਪਲਾਜ਼ਾ 'ਤੇ ਸਮੁੱਚੀਆਂ ਕਿਸਾਨ ਜਥੇਬੰਦੀਆਂ ਵਲੋਂ ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ਵੀਰਾਂ ਦੇ ਸਹਿਯੋਗ ਨਾਲ ਕਿਸਾਨ ਵਿਰੋਧੀ ...

ਪੂਰੀ ਖ਼ਬਰ »

ਖ਼ਲੀਫ਼ਾ ਵਲੋਂ ਸਾਬਕਾ ਮੰਤਰੀ ਦਾਖਾ ਦਾ ਵਿਰੋਧ

ਜਗਰਾਉਂ, 18 ਜਨਵਰੀ (ਜੋਗਿੰਦਰ ਸਿੰਘ)-ਪੰਜਾਬ ਪੈਪਸੂ ਦੇ ਡਾਇਰੈਕਟਰ ਅਤੇ ਸੀਨੀਅਰ ਕਾਂਗਰਸੀ ਨੇਤਾ ਸ੍ਰੀ ਪ੍ਰਸ਼ੋਤਮ ਲਾਲ ਖ਼ਲੀਫਾ ਨੇ ਇਕ ਪ੍ਰੈੱਸ ਬਿਆਨ 'ਚ ਪਾਰਟੀ ਹਾਈਕਮਾਨ ਤੋਂ ਮੰਗ ਕੀਤੀ ਹੈ ਕਿ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੂੰ ਜਗਰਾਉਂ ਹਲਕੇ ਤੋਂ ਪਾਸੇ ...

ਪੂਰੀ ਖ਼ਬਰ »

ਬਲਿਹਾਰ ਸਿੰਘ ਚੇਤਨਾ ਮੰਚ ਦੇ ਸਰਬਸੰਮਤੀ ਨਾਲ ਪ੍ਰਧਾਨ ਬਣੇ

ਰਾਏਕੋਟ, 18 ਜਨਵਰੀ (ਸੁਸ਼ੀਲ)- ਪਿੰਡ ਗੋਬਿੰਦਗੜ੍ਹ ਵਿਖੇ ਚੇਤਨਾ ਮੰਚ ਦਾ ਗਠਨ ਕੀਤਾ ਗਿਆ ਹੈ, ਜਿਸ 'ਚ ਸਰਬਸੰਮਤੀ ਨਾਲ ਸਾਬਕਾ ਸਰਪੰਚ ਤੇ ਉੱਘੇ ਲੇਖਕ ਬਲਿਹਾਰ ਸਿੰਘ ਗੋਬਿੰਦਗੜ੍ਹੀਆ ਨੂੰ ਮੰਚ ਦਾ ਪ੍ਰਧਾਨ ਬਣਾਇਆ ਗਿਆ ਹੈ | ਇਨ੍ਹਾਂ ਤੋਂ ਇਲਾਵਾ ਜਗਤਾਰ ਸਿੰਘ ਨੂੰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ

ਹੰਬੜਾਂ, 18 ਜਨਵਰੀ (ਜਗਦੀਸ਼ ਸਿੰਘ ਗਿੱਲ)-ਲੁਧਿਆਣਾ ਨੇੜਲੇ ਕਸਬਾ ਹੰਬੜਾਂ ਵਿਖੇ ਟਰੱਕ ਅਤੇ ਮੋਟਰਸਾਈਕਲ ਦੁਰਘਟਨਾ 'ਚ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਅਤੇ ਦੂਸਰੇ ਦੇ ਗੰਭੀਰ ਜ਼ਖ਼ਮੀ ਹੋਣ ਦੀ ਦੁਖਦਾਈ ਖ਼ਬਰ ਹੈ | ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਸ਼ੁਭਮ ਮੁੱਲਾਂਪੁਰ ਕਾਂਗਰਸ ਐੱਸ. ਸੀ. ਵਿੰਗ ਲੁਧਿਆਣਾ ਦਿਹਾਤੀ ਦੇ ਉੱਪ ਚੇਅਰਮੈਨ ਨਿਯੁਕਤ

ਮੁੱਲਾਂਪੁਰ-ਦਾਖਾ, 18 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਕਾਂਗਰਸ ਪਾਰਟੀ ਦੇ ਅਨੁਸੂਚਿਤ ਜਾਤੀ ਅਤੇ ਪੱਛੜੀਆਂ ਸ਼੍ਰੇਣੀਆਂ ਲਈ ਐੱਸ. ਸੀ. ਵਿੰਗ ਵਿਚ ਸਰਗਰਮ ਸੁਭਮ ਮੁੱਲਾਂਪੁਰ ਦੀਆਂ ਕਾਂਗਰਸ ਪ੍ਰਤੀ ਸੇਵਾਵਾਂ ਤੋਂ ਖੁਸ਼ ਹੋ ਕੇ ਮੁੱਖ ਮੰਤਰੀ ਪੰਜਾਬ ਕੈਪਟਨ ...

ਪੂਰੀ ਖ਼ਬਰ »

ਇੰਸ: ਗੁਲਜ਼ਾਰ ਸਿੰਘ ਢੋਲਣ ਨਮਿਤ ਸ਼ਰਧਾਂਜਲੀ ਸਮਾਗਮ

ਜਗਰਾਉਂ, 18 ਜਨਵਰੀ (ਹਰਵਿੰਦਰ ਸਿੰਘ ਖ਼ਾਲਸਾ)-ਗੁਰਦੁਆਰਾ ਭਜਨਗੜ੍ਹ ਜਗਰਾਉਂ ਵਿਖੇ ਗੁਰਿੰਦਰਜੀਤ ਸਿੰਘ ਅਤੇ ਹਰਵਿੰਦਰਜੀਤ ਸਿੰਘ ਪੱਪਾ ਦੇ ਪਿਤਾ ਇੰਸ: ਗੁਲਜਾਰ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਹਇਆ | ਕੀਰਤਨੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ ਗਿਆ | ਸਮਾਗਮ ...

ਪੂਰੀ ਖ਼ਬਰ »

ਜਗਰਾਉਂ 'ਚ ਭਾਜਪਾ ਛੱਡਣ ਵਾਲੇ ਆਗੂ ਬਣੇ ਅਕਾਲੀ ਦਲ ਦੇ ਉਮੀਦਵਾਰ

ਜਗਰਾਉਂ, 18 ਜਨਵਰੀ (ਗੁਰਦੀਪ ਸਿੰਘ ਮਲਕ)-ਜਗਰਾਉਂ ਨਗਰ ਕੌਾਸਲ ਦੀਆਂ 14 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਰਾਜਸੀ ਪਾਰਟੀਆਂ ਦੇ ਆਗੂ ਪੱਬਾਂ ਭਾਰ ਹੋ ਚੁੱਕੇ ਹਨ ਅਤੇ ਚੋਣ ਲੜਨ ਦੇ ਸੰਭਾਵੀ ਉਮੀਦਵਾਰਾਂ ਵਲੋਂ ਆਪਣੀਆਂ ਚੋਣ ਸਰਗਰਮੀਆਂ 'ਚ ਇਕਦਮ ਤੇਜ਼ੀ ਲਿਆਂਦੀ ਗਈ ...

ਪੂਰੀ ਖ਼ਬਰ »

ਬੀ. ਕੇ. ਯੂ. ਉਗਰਾਹਾਂ ਦੀ ਅਗਵਾਈ 'ਚ ਕਿਸਾਨ ਔਰਤਾਂ ਦਾ ਜਥਾ ਰੋਸ ਧਰਨੇ ਲਈ ਰਵਾਨਾ

ਰਾਏਕੋਟ, 18 ਜਨਵਰੀ (ਸੁਸ਼ੀਲ)-ਅੱਜ ਕਿਸਾਨ ਔਰਤ ਦਿਵਸ ਮੌਕੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਕਨਵੀਨਰ ਗੁਰਪ੍ਰੀਤ ਸਿੰਘ ਸੇਖੋਂ ਦੀ ਅਗਵਾਈ 'ਚ ਇਲਾਕੇ ਦੀਆਂ ਵੱਡੀ ਗਿਣਤੀ ਕਿਸਾਨ ਔਰਤਾਂ ਦਾ ਇਕ ਜੱਥਾ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਤੇ ਸਾਬਕਾ ...

ਪੂਰੀ ਖ਼ਬਰ »

ਮਹਿਲਾ ਕਿਸਾਨ ਦਿਵਸ ਨੂੰ ਸਮਰਪਿਤ ਔਰਤਾਂ ਦਾ ਜਥਾ ਐਤੀਆਣਾ ਤੋਂ ਟੋਲ ਪਲਾਜ਼ਾ ਪੁੱਜਾ

ਗੁਰੂਸਰ ਸੁਧਾਰ, 18 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਵਿਵਾਦਿਤ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਸੰਯੁਕਤ ਮੋਰਚੇ ਵਲੋਂ ਅੱਜ ਦੇ ਦਿਨ ਨੂੰ ਮਹਿਲਾ ਕਿਸਾਨ ਦਿਵਸ ਵਜੋਂ ਮਨਾਉਣ ਦੇ ਸੱਦੇ ਤਹਿਤ ਪਿੰਡ ਐਤੀਆਣਾ ਤੋਂ ...

ਪੂਰੀ ਖ਼ਬਰ »

ਧਾਰਮਿਕ ਸੰਸਥਾਵਾਂ ਦੇ ਆਗੂਆਂ ਵਲੋਂ ਮੀਟਿੰਗ

ਰਾਏਕੋਟ, 18 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਸ੍ਰੀ ਰਾਮ ਜਨਮ ਭੂਮੀ ਤੀਰਥ ਦੀ ਉਸਾਰੀ ਲਈ ਦਾਨ ਇਕੱਠਾ ਕਰਨ ਲਈ ਇਕਾਈ ਰਾਏਕੋਟ ਦੀ ਬੈਠਕ ਮੰਦਰ ਸ੍ਰੀ ਸ਼ਿਵਾਲਾ ਖਾਮ ਤਲਾਬ ਵਾਲਾ ਰਾਏਕੋਟ ਵਿਖੇ ਧਾਰਮਿਕ ਆਗੂਆਂ ਦੀ ਦੇਖ-ਰੇਖ ਹੇਠ ਹੋਈ | ਇਸ ਮੌਕੇ ਸ਼ਹਿਰ ਦੀਆਂ ਸਾਰੀਆਂ ...

ਪੂਰੀ ਖ਼ਬਰ »

ਔਰਤਾਂ ਵਲੋਂ ਕਿਸਾਨੀ ਸੰਘਰਸ਼ ਦੇ ਹੱਕ 'ਚ ਰੇਲ ਪਾਰਕ ਵਿਖੇ ਵਿਸ਼ਾਲ ਰੈਲੀ

ਜਗਰਾਉਂ, 18 ਜਨਵਰੀ (ਜੋਗਿੰਦਰ ਸਿੰਘ)-ਸਾਂਝੇ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਸਥਾਨਕ ਰੇਲ ਪਾਰਕ ਵਿਖੇ ਇਲਾਕੇ ਭਰ 'ਚੋਂ ਸੈਂਕੜੇ ਔਰਤਾਂ ਨੇ ਕਿਸਾਨ ਮਜ਼ਦੂਰ ਮਹਿਲਾ ਦਿਵਸ 'ਤੇ 110ਵੇਂ ਦਿਨ 'ਚ ਦਾਖ਼ਲ ਹੋਏ ਧਰਨੇ 'ਚ ਸ਼ਮੂਲੀਅਤ ਕੀਤੀ | ਪਿੰਡ ਅੱਚਰਵਾਲ ਤੋਂ ਬੀਬੀ ਰਾਜ ...

ਪੂਰੀ ਖ਼ਬਰ »

ਔਰਤ ਦਿਵਸ 'ਤੇ ਮਹਿਲਾਵਾਂ ਵਲੋਂ ਕਿਸਾਨ ਅੰਦੋਲਨ ਦੀ ਚੜ੍ਹਦੀ ਕਲਾ ਲਈ ਅਰਦਾਸ

ਮੁੱਲਾਂਪੁਰ-ਦਾਖਾ, 18 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਪੂਰੇ ਭਾਰਤ 'ਚ ਅੱਜ ਮਨਾਇਆ ਜਾਣ ਵਾਲਾ ਔਰਤ ਦਿਵਸ ਕਿਸਾਨ ਜਥੇਬੰਦੀਆਂ ਦੇ ਅੰਦੋਲਨ ਨੂੰ ਸਮਰਪਿਤ ਰਿਹਾ | ਰਕਬਾ ਟੋਲ ਬੈਰੀਅਰ 'ਤੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ 108ਵੇਂ ਦਿਨ ਵਿਚ ਸ਼ਾਮਿਲ ਧਰਨੇ ਉੱਪਰ ...

ਪੂਰੀ ਖ਼ਬਰ »

ਕੇਂਦਰੀ ਜਾਂਚ ਏਜੰਸੀਆਂ ਰਾਹੀਂ ਕਿਸਾਨਾਂ ਨੂੰ ਡਰਾਉਣਾ ਮੰਦਭਾਗਾ-ਤਲਵੰਡੀ

ਰਾਏਕੋਟ, 18 ਜਨਵਰੀ (ਸੁਸ਼ੀਲ)-ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸੰਘਰਸ਼ ਕਰ ਰਹੇ ਕਿਸਾਨ ਆਗੂਆਂ ਨੂੰ ਕੇਂਦਰੀ ਜਾਂਚ ਏਜੰਸੀਆਂ ਦਾ ਡਰ ਦਿਖਾ ਕੇ ਕੇਂਦਰ ਸਰਕਾਰ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਦਾ ਯਤਨ ਕਰ ਰਹੀ ਹੈ ਜੋ ਕਿ ਸੱਤਾ ਦਾ ਦੁਰਉਪਯੋਗ ਹੈ | ਇਹ ਪ੍ਰਗਟਾਵਾ ...

ਪੂਰੀ ਖ਼ਬਰ »

ਲੁਧਿਆਣਾ-ਬਠਿੰਡਾ ਗਰੀਨ ਫੀਲਡ ਹਾਈਵੇ ਲਈ ਕਿਸਾਨਾਂ ਵਲੋਂ ਕੋਰੀ ਨਾਂਹ

ਹਲਵਾਰਾ, 18 ਜਨਵਰੀ (ਭਗਵਾਨ ਢਿੱਲੋਂ)-ਆਲੇ-ਦੁਆਲੇ ਪਿੰਡਾਂ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਬੈਨਰ ਹੇਠ ਬਠਿੰਡਾ-ਲੁਧਿਆਣਾ ਗਰੀਨ ਫੀਲਡ ਹਾਈਵੇ ਦੇ ਨਿਰਮਾਣ ਹਿੱਤ ਕਿਸਾਨਾਂ ਦੇ ਜ਼ਮੀਨ ਦੇਣ ਤੋਂ ਕੋਰੀ ਨਾਂਹ ਕਰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੰਗ ...

ਪੂਰੀ ਖ਼ਬਰ »

ਨਾਨਕਸਰ ਵਿਖੇ ਪ੍ਰਕਾਸ਼ ਪੁਰਬ ਦੀ ਖੁਸ਼ੀ 'ਚ ਸ੍ਰੀ ਅਖੰਡ ਪਾਠ ਆਰੰਭ

ਜਗਰਾਉਂ, 18 ਜਨਵਰੀ (ਹਰਵਿੰਦਰ ਸਿੰਘ ਖ਼ਾਲਸਾ)-ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਸ੍ਰੀ ਅਖੰਡ ਪਾਠ ਆਰੰਭ ਕੀਤੇ ਗਏ | ਅਰਦਾਸ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਵਾਲਿਆਂ ਵਲੋਂ ਕੀਤੀ ਗਈ | ਇਸ ...

ਪੂਰੀ ਖ਼ਬਰ »

ਸੀ. ਟੀ. ਯੂਨੀਵਰਸਿਟੀ ਨੇ ਕਰਵਾਇਆ ਮੁਫ਼ਤ ਕਾਨੂੰਨੀ ਜਾਗਰੂਕਤਾ ਕੈਂਪ

ਜਗਰਾਉਂ, 18 ਜਨਵਰੀ (ਜੋਗਿੰਦਰ ਸਿੰਘ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਦੇ ਸਹਿਯੋਗ ਨਾਲ ਸੀ. ਟੀ. ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵਲੋਂ ਸਿੱਧਵਾਂ ਖੁਰਦ ਵਿਖੇ ਕਾਨੂੰਨੀ ਸਲਾਹ ਦੀ ਮੰਗ ਕਰਨ ਵਾਲੇ ਲੋਕਾਂ ਲਈ ਮੁਫ਼ਤ ਕਾਨੂੰਨੀ ਜਾਗੂਰਕਤਾ ਕੈਂਪ ...

ਪੂਰੀ ਖ਼ਬਰ »

ਤਲਵੰਡੀ ਰਾਏ ਦਾ ਐਥਲੀਟ ਸੰਤੋਖ ਸਿੰਘ ਕਿਸਾਨ ਅੰਦੋਲਨ ਦੀ ਹਮਾਇਤ 'ਚ ਦੌੜ ਕੇ ਦਿੱਲੀ ਪੁੱਜਾ

ਰਾਏਕੋਟ, 18 ਜਨਵਰੀ (ਸੁਸ਼ੀਲ)-ਦਿੱਲੀ ਸਰਹੱਦ 'ਤੇ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਲਈ ਕਰੀਬੀ ਪਿੰਡ ਤਲਵੰਡੀ ਰਾਏ ਦਾ ਨੌਜਵਾਨ ਐਥਲੀਟ ਸੰਤੋਖ ਸਿੰਘ ਢਿੱਲੋਂ ਲਗਾਤਾਰ ਚਾਰ ਦਿਨ ਦੌੜ ਕੇ ਦਿੱਲੀ ਦੀ ਟਿਕਰੀ ਸਰਹੱਦ 'ਤੇ ਪੁੱਜਾ, ਜਿੱਥੇ ਉਸ ਦਾ ਸਵਾਗਤ ਬੀ. ਕੇ. ਯੂ. ...

ਪੂਰੀ ਖ਼ਬਰ »

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਜਲੌਰ ਸਿੰਘ ਵਲੋਂ ਭਾਜਪਾ ਨੂੰ ਅਲਵਿਦਾ

ਹਲਵਾਰਾ, 18 ਜਨਵਰੀ (ਭਗਵਾਨ ਢਿੱਲੋਂ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਲੁਧਿਆਣਾ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਪਿੰਡ ਹਲਵਾਰਾ ਦੀ ਕੱਦਾਵਰ ਸ਼ਖ਼ਸੀਅਤ ਜਲੌਰ ਸਿੰਘ ਜੋ ਭਾਜਪਾ ਲੁਧਿਆਣਾ ਜ਼ਿਲ੍ਹਾ (ਦਿਹਾਤੀ) ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਅ ਰਹੇ ਸਨ, ...

ਪੂਰੀ ਖ਼ਬਰ »

ਨਾਨਕਸਰ ਦੇ ਅੰਮਿ੍ਤ ਘਰ ਵਿਖੇ ਜਪ-ਤਪ ਸਮਾਗਮ ਸ਼ੁਰੂ

ਜਗਰਾਉਂ, 18 ਜਨਵਰੀ (ਹਰਵਿੰਦਰ ਸਿੰਘ ਖ਼ਾਲਸਾ)-ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਦੇ ਅੰਮਿ੍ਤ ਘਰ ਵਿਖੇ ਜਪ-ਤਪ 12ਵਾਂ ਸਮਾਗਮ ਸ਼ੁਰੂ ਹੋਇਆ | ਬਾਬਾ ਗੇਜਾ ਸਿੰਘ ਨਾਨਕਸਰ ਵਾਲਿਆਂ ਦੀ ਦੇਖ-ਰੇਖ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਤੁਕ-ਤੁਕ ਵਾਲੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX