ਨਵਾਂਸ਼ਹਿਰ, 18 ਜਨਵਰੀ (ਗੁਰਬਖਸ਼ ਸਿੰਘ ਮਹੇ)-ਕਿਰਤੀ ਕਿਸਾਨ ਯੂਨੀਅਨ ਦੇ ਇਸਤਰੀ ਵਿੰਗ ਵਲੋਂ ਨਵਾਂਸ਼ਹਿਰ ਦੇ ਰਿਲਾਇੰਸ ਕੰਪਨੀ ਦੇ ਸੁਪਰ ਸਟੋਰ ਅੱਗੇ ਮਹਿਲਾ ਕਿਸਾਨ ਦਿਵਸ ਮਨਾਇਆ ਗਿਆ | ਇਸ ਮੌਕੇ ਬੀਬੀ ਗੁਰਬਖਸ਼ ਕੌਰ ਸੰਘਾ, ਸੁਰਜੀਤ ਕੌਰ ਵੜੈਚ, ਰਣਜੀਤ ਕੌਰ ਮਹਿਮੂਦਪੁਰ, ਹਰਬੰਸ ਕੌਰ ਨਵਾਂਸ਼ਹਿਰ ਨੇ ਆਖਿਆ ਕਿ ਮੌਜੂਦਾ ਕਿਸਾਨੀ ਸੰਘਰਸ਼ 'ਚ ਕਿਸਾਨ ਔਰਤਾਂ ਇਤਿਹਾਸ ਸਿਰਜ ਰਹੀਆਂ ਹਨ | ਕਿਰਤੀ ਕਿਸਾਨ ਯੂਨੀਅਨ ਦੀਆਂ ਔਰਤਾਂ 23 ਜਨਵਰੀ ਨੂੰ ਦਿੱਲੀ ਫਤਹਿ ਲਈ ਨਵਾਂਸ਼ਹਿਰ ਤੋਂ ਕੂਚ ਕਰਨਗੀਆਂ | ਮਾਈ ਭਾਗੋ ਦੀਆਂ ਵਾਰਿਸ ਕਿਰਤੀ ਕਿਸਾਨ ਯੂਨੀਅਨ ਦੀਆਂ ਵੀਰਾਂਗਣਾ ਵੱਡੀ ਗਿਣਤੀ 'ਚ ਜਥੇਬੰਦ ਹੋ ਰਹੀਆਂ ਹਨ | ਮੋਦੀ ਸਰਕਾਰ ਵਿਰੁੱਧ ਛਿੜੇ ਇਸ ਯੁੱਧ 'ਚ ਆਪਾ ਵਾਰ ਭਾਵਨਾ ਨਾਲ ਗੜੁੱਚ ਔਰਤਾਂ ਦੀ ਸ਼ਮੂਲੀਅਤ ਇਸ ਯੁੱਧ ਦੇ ਜੇਤੂ ਹੋਣ ਦੀਆਂ ਭਰਪੂਰ ਸੰਭਾਵਨਾਵਾਂ ਪੈਦਾ ਕਰ ਰਹੀ ਹੈ | ਔਰਤ ਕਿਸਾਨ ਆਗੂਆਂ ਨੇ ਆਖਿਆ ਕਿ ਜਾਬਤਾਬੱਧ ਸੰਘਰਸ਼ ਲੜਨ ਲਈ ਕਿਸਾਨ ਔਰਤਾਂ ਨੂੰ ਜਥੇਬੰਦੀ ਦੀ ਮਾਲਾ 'ਚ ਪਰੋਇਆ ਜਾ ਰਿਹਾ ਹੈ | ਕਿਰਤੀ ਕਿਸਾਨ ਯੂਨੀਅਨ ਦਾ ਇਸਤਰੀ ਵਿੰਗ ਆਪਣੀ ਵੱਖਰੀ ਸ਼ਕਤੀ ਜੋੜ ਰਿਹਾ ਹੈ | ਪਿੰਡ-ਪਿੰਡ ਮੀਟਿੰਗਾਂ ਕਰ ਕੇ ਔਰਤਾਂ ਨੂੰ ਜਥੇਬੰਦ ਕੀਤਾ ਜਾ ਰਿਹਾ ਹੈ, ਅੜੀਅਲ ਦਿੱਲੀ ਦੀ ਅੜ ਭੰਨਣ ਲਈ 26 ਜਨਵਰੀ ਨੂੰ ਦਿੱਲੀ 'ਚ ਕੀਤੀ ਜਾ ਰਹੀ ਟਰੈਕਟਰ ਪਰੇਡ ਵਿਚ ਭਰਵੀਂ ਸ਼ਮੂਲੀਅਤ ਕਰਨ ਲਈ ਔਰਤਾਂ ਨੂੰ ਪ੍ਰੇਰਿਆ ਜਾ ਰਿਹਾ ਹੈ | ਇਸ ਮੌਕੇ ਸਿਮਰਨਜੀਤ ਕੌਰ ਸਿੰਮੀ, ਜਸਵੀਰ ਕੌਰ ਭੰਗਲਾਂ, ਜਸਵੀਰ ਕੌਰ ਗੋਹਲੜੋਂ, ਨਰਿੰਦਰ ਕੌਰ ਖਟਕੜ, ਕੁਲਵੰਤ ਕੌਰ ਮਹਿਮੂਦ ਪੁਰ, ਕਮਲਜੀਤ ਕੌਰ ਨੇ ਵੀ ਵਿਚਾਰ ਪ੍ਰਗਟ ਕੀਤੇ | ਬਾਅਦ ਵਿਚ ਸ਼ਹਿਰ ਵਿਚ ਮੁਜ਼ਾਹਰਾ ਵੀ ਕੀਤਾ ਗਿਆ |
ਮੁਕੰਦਪੁਰ, 18 ਜਨਵਰੀ (ਸੁਖਜਿੰਦਰ ਸਿੰਘ ਬਖਲੌਰ)-ਪੰਜਾਬ ਦੀ ਕਾਂਗਰਸ ਸਰਕਾਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਅੰਦਰ 14 ਫਰਵਰੀ ਨੂੰ ਹੋ ਰਹੀਆਂ ਨਗਰ ਕੌਾਸਲ ਦੀਆਂ ਚੋਣਾਂ ਸ਼ਾਨ ਨਾਲ ਜਿੱਤੇਗੀ | ਇਹ ਪ੍ਰਗਟਾਵਾ ਮਾਰਕੀਟ ਕਮੇਟੀ ...
ਨਵਾਂਸ਼ਹਿਰ, 18 ਜਨਵਰੀ (ਗੁਰਬਖਸ਼ ਸਿੰਘ ਮਹੇ)-ਕੋਰੋਨਾ ਵਾਇਰਸ ਕਾਰਨ ਜ਼ਿਲੇ੍ਹ 'ਚ 2 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ | ਸਿਵਲ ਸਰਜਨ ਡਾ: ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਬਲਾਕ ਸੁੱਜੋਂ 'ਚ 1 ਤੇ ਬਲਾਕ ਮੁਜੱਫਰਪੁਰ ਬਲਾਕ 'ਚ 1 ਵਿਅਕਤੀਆਂ ਸਮੇਤ ਕੁੱਲ ...
ਔੜ/ਝਿੰਗੜਾਂ, 18 ਜਨਵਰੀ (ਕੁਲਦੀਪ ਸਿੰਘ ਝਿੰਗੜ)-ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ 'ਤੇ ਸੰਘਰਸ਼ ਕਰ ਰਹੇ ਕਿਸਾਨ ਜਥੇਬੰਦੀਆਂ ਵਲੋਂ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਕਿਸਾਨ ਟਰੈਕਟਰ ਪਰੇਡ ਕਰਨ ਦੇ ਐਲਾਨ ਨਾਲ ਦੋਆਬਾ ਕਿਸਾਨ ਯੂਨੀਅਨ ...
ਨਵਾਂਸ਼ਹਿਰ, 18 ਜਨਵਰੀ (ਗੁਰਬਖਸ਼ ਸਿੰਘ ਮਹੇ)-ਡੀ. ਟੀ. ਐਫ. ਪੰਜਾਬ ਦੇ ਜਨਰਲ ਕੌਾਸਲ 'ਚ ਐਲਾਨੇ ਸੂਬਾਈ ਸੱਦੇ 'ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅਧਿਆਪਕਾਂ ਨੇ ਭਰਵੀਂ ਗਿਣਤੀ 'ਚ ਲਾਮਬੰਦ ਹੋ ਕੇ ਸਕੱਤਰ ਭਜਾਓ ਸਿੱਖਿਆ ਬਚਾਓ ਦੇ ਨਾਅਰਿਆਂ ਨਾਲ ਜ਼ਿਲ੍ਹਾ ...
ਨਵਾਂਸ਼ਹਿਰ, 18 ਜਨਵਰੀ (ਗੁਰਬਖਸ਼ ਸਿੰਘ ਮਹੇ)-ਨਵਾਂਸ਼ਹਿਰ ਸਬ-ਡਵੀਜ਼ਨ ਦੇ ਨਵ-ਨਿਯੁਕਤ ਡੀ. ਐਸ. ਪੀ. ਸ਼ਵਿੰਦਰਪਾਲ ਸਿੰਘ ਨੇ ਅਹੁਦਾ ਸੰਭਾਲਣ ਉਪਰੰਤ ਨਸ਼ਿਆਂ ਦੇ ਸੌਦਾਗਰਾਂ ਨੂੰ ਤਾੜਨਾ ਕਰਦਿਆਂ ਆਖਿਆ ਕਿ ਉਹ ਨਵਾਂਸ਼ਹਿਰ ਦੀ ਜੂਹ ਛੱਡ ਦੇਣ | ਉਨ੍ਹਾਂ ਕਿਹਾ ਕਿ ...
ਨਵਾਂਸ਼ਹਿਰ, 18 ਜਨਵਰੀ (ਗੁਰਬਖਸ਼ ਸਿੰਘ ਮਹੇ)-ਆਰ. ਕੇ. ਆਰੀਆ ਕਾਲਜ ਨਵਾਂਸ਼ਹਿਰ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਟ੍ਰੇਨਿੰਗ ਕਮ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਸਿਹਤ ਵਿਭਾਗ ਤੇ ਕਾਲਜ ਦੇ ਸਟਾਫ਼ ਸਮੇਤ ਵਿਦਿਆਰਥੀਆਂ ਅਤੇ ਆਮ ਲੋਕਾਂ ਨੇ ...
ਸਮੁੰਦੜਾ, 18 ਜਨਵਰੀ (ਤੀਰਥ ਸਿੰਘ ਰੱਕੜ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਖਿਲਾਫ਼ 26 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਵਲੋਂ ਕੀਤੀ ਜਾ ਰਹੀ ਟਰੈਕਟਰ ਪਰੇਡ ਦੀ ਰਿਹਰਸਲ ਵਜੋਂ ਭਾਰਤੀ ਦੁਆਬਾ ...
ਰਾਹੋਂ, 18 ਜਨਵਰੀ (ਬਲਬੀਰ ਸਿੰਘ ਰੂਬੀ)-ਬੀਤੀ ਰਾਤ ਇਕ ਮੋਟਰਸਾਈਕਲ 'ਤੇ 3 ਅਗਿਆਤ ਵਿਅਕਤੀਆਂ ਵਲੋਂ ਇਕ ਬੁਟੀਕ ਦੇ ਮਾਲਕ ਨੂੰ ਰਸਤੇ 'ਚ ਘੇਰ ਕੇ ਪਹਿਲਾਂ ਕੁੱਟਮਾਰ ਕਰਨ ਉਪਰੰਤ ਗੋਲੀ ਚਲਾਉਣ ਦਾ ਸਮਾਚਾਰ ਮਿਲਿਆ ਹੈ | ਸਬਜ਼ੀ ਮੰਡੀ ਨਜ਼ਦੀਕ ਸ਼ਗਨ ਬੁਟੀਕ ਦੇ ਮਾਲਕ ...
ਬਲਾਚੌਰ, 18 ਜਨਵਰੀ (ਦੀਦਾਰ ਸਿੰਘ ਬਲਾਚੌਰੀਆ)-ਭੱਦੀ ਰੋਡ ਸਥਿਤ ਰਾਣਾ ਮਾਰਕੀਟ ਵਿਖੇ ਜਗਦੀਸ਼ ਗਾਰਮੈਂਟਸ ਤੇ ਕਿਡਜ਼ ਪੁਆਇੰਟ ਵਿਖੇ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋ ਗਿਆ | ਜਾਣਕਾਰੀ ਮੁਤਾਬਿਕ ਦੁਕਾਨਦਾਰ ਰਵੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ...
ਘੁੰਮਣਾਂ, 18 ਜਨਵਰੀ (ਮਹਿੰਦਰਪਾਲ ਸਿੰਘ)-ਕੇਂਦਰ ਸਰਕਾਰ ਵਲੋਂ ਜੇਕਰ ਤਿੰਨ ਖੇਤੀ ਕਾਨੂੰਨਾਂ ਨੂੰ ਨਾ ਵਾਪਸ ਕਰਨ ਦੀ ਜਿੱਦ ਫੜੀ ਹੋਈ ਹੈ | ਉਥੇ ਕਿਸਾਨ ਜਥੇਬੰਦੀਆਂ ਵੀ ਇਹ ਐਲਾਨ ਕਰ ਚੁੱਕੀਆਂ ਹਨ ਕਿ ਕਿਸਾਨ ਆਪਣਾ ਹੱਕ ਲਏ ਬਗੈਰ ਦਿੱਲੀ ਧਰਨਾ ਨਹੀਂ ਛੱਡਣਗੇ | ਇਹ ...
ਸੰਧਵਾਂ, 18 ਜਨਵਰੀ (ਪ੍ਰੇਮੀ ਸੰਧਵਾਂ)-ਗੁਰਦੁਆਰਾ ਸ਼ਹੀਦਾਂ ਸਿੰਘਾਂ ਪਿੰਡ ਮਕਸੂਦਪੁਰ-ਸੂੰਢ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਭੋਗ ਉਪਰੰਤ ਭਾਈ ਬਲਵਿੰਦਰ ਸਿੰਘ ਵਲੋਂ ...
ਮਜਾਰੀ/ਸਾਹਿਬਾ, 18 ਜਨਵਰੀ (ਨਿਰਮਲਜੀਤ ਸਿੰਘ ਚਾਹਲ)-ਦਿੱਲੀ ਬਾਰਡਰ 'ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਮਦਦ ਲਈ ਪਿੰਡ ਚਣਕੋਆ ਦੀ ਸੰਗਤ ਵਲੋਂ ਐਨ. ਆਰ. ਆਈ. ਤੇ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਡੇਢ ਲੱਖ ਰੁਪਏ ਦੀਆਂ ਲੰਗਰ ਦੀਆਂ ਰਸਦਾਂ ਭੇਜੀਆਂ ਗਈਆਂ | ਇਹ ਰਸਦਾਂ ਲੈ ...
ਸਮੁੰਦੜਾ, 18 ਜਨਵਰੀ (ਤੀਰਥ ਸਿੰਘ ਰੱਕੜ)-ਵਿਧਾਨ ਸਭਾ ਹਲਕਾ ਗੜ੍ਹਸ਼ੰਕਰ 'ਚ ਆਮ ਆਦਮੀ ਪਾਰਟੀ ਨੂੰ ਅੱਜ ਉਦੋਂ ਵੱਡਾ ਝਟਕਾ ਲੱਗਿਆ ਜਦੋਂ ਪਾਰਟੀ ਦੇ ਕਈ ਸਿਰਕੱਢ ਆਗੂਆਂ ਨੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ | ਇਸ ਸਬੰਧੀ ਪਿੰਡ ਬਸਿਆਲਾ ਵਿਖੇ ਹੋਈ ਇਕ ਮੀਟਿੰਗ 'ਚ ਮਾਸਟਰ ...
ਬੰਗਾ, 18 ਜਨਵਰੀ (ਜਸਬੀਰ ਸਿੰਘ ਨੂਰਪੁਰ)-17 ਐਸੋਸੀਏਸ਼ਨਾਂ ਦੇ ਅਧਾਰਿਤ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਤੇ ਐਸੋਸੀਏਸ਼ਨ ਆਫ ਪੰਜਾਬ ਦੇ ਵਲੋਂ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਦੇ ਸਕੂਲਾਂ ਦੀ ਬੈਠਕ ਭਗਵਾਨ ਮਹਾਂਵੀਰ ਪਬਲਿਕ ਸਕੂਲ ਬੰਗਾ ਵਿਖੇ ਹੋਈ | ਮੀਟਿੰਗ 'ਚ ...
ਬੰਗਾ, 18 ਜਨਵਰੀ (ਕਰਮ ਲਧਾਣਾ, ਨਛੱਤਰ ਸਿੰਘ ਬਹਿਰਾਮ)-ਉੱਘੇ ਸਿੱਖਿਆ ਸ਼ਾਸ਼ਤਰੀ ਤੇ ਸਟੇਟ ਐਵਾਰਡੀ ਅਧਿਆਪਕ ਸਾਬਕਾ ਪਿ੍ੰਸੀਪਲ ਮੋਹਣ ਲਾਲ ਦੀ ਸੁਪਤਨੀ ਮੈਡਮ ਨਿਰਮਲਾ ਦੇਵੀ ਆਂਗਣਵਾੜੀ ਵਰਕਰ ਨਮਿਤ ਪਿੰਡ ਅਨੋਖਰਵਾਲ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਵਿਖੇ ...
ਔੜ, 18 ਜਨਵਰੀ (ਜਰਨੈਲ ਸਿੰਘ ਖੁਰਦ)-ਪਿੰਡ ਔੜ-ਗੜੁਪੱੜ ਤੋਂ ਦਰਜਨਾਂ ਟਰੈਕਟਰ ਤੇ ਗੱਡੀਆਂ ਰਾਹੀਂ ਦੁਆਬਾ ਕਿਸਾਨ ਯੂਨੀਅਨ ਪੰਜਾਬ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵਲੋਂ ਇਲਾਕੇ ਦੇ ਵੱਖ-ਵੱਖ ਕਰੀਬ 40 ਪਿੰਡਾਂ 'ਚ ਰੋਡ ਮਾਰਚ ਕਰ ਕੇ ਕਿਸਾਨਾਂ, ਮਜ਼ਦੂਰਾਂ ਤੇ ਹਰ ...
ਬਲਾਚੌਰ/ਕਾਠਗੜ੍ਹ, 18 ਜਨਵਰੀ (ਬਲਾਚੌਰੀਆ, ਪਨੇਸਰ)-ਬਲਾਚੌਰ ਤਹਿਸੀਲ ਨਾਲ ਸਬੰਧਤ ਸਮੂਹ ਕੈਮਿਸਟਾਂ ਦੀ ਵਿਸ਼ੇਸ਼ ਮੀਟਿੰਗ ਬਾਬਾ ਵਿਸ਼ਵਕਰਮਾ ਮੰਦਰ ਬਲਾਚੌਰ ਵਿਖੇ ਹੋਈ | ਜਿਸ 'ਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਵੇਂ ਆਏ ਡਰੱਗ ਇੰਸਪੈਕਟਰ ਸ: ਗੁਰਜੀਤ ਸਿੰਘ ...
ਪੇ੍ਰਮੀ ਸੰਧਵਾਂ 99159-09439 ਸੰਧਵਾਂ-ਬਹਿਰਾਮ-ਬੰਗਾ ਮੁੱਖ ਸੜਕ 'ਤੇ ਪੈਂਦੇ ਬਹੁ ਤਕਨੀਕੀ ਕਾਲਜ ਬਹਿਰਾਮ ਤੋਂ ਕਰੀਬ ਡੇਢ ਕੁ ਕਿਲੋਮੀਟਰ ਦੀ ਦੂਰੀ 'ਤੇ ਵਸਿਆ ਪਿੰਡ ਝੰਡੇਰ ਖੁਰਦ ਬੈਂਕ, ਡਾਕਖਾਨਾ, ਸਿਹਤ ਕੇਂਦਰ, ਪਸ਼ੂ ਹਸਪਤਾਲ ਤੇ ਪਾਣੀ ਵਾਲੀ ਟੈਂਕੀ ਆਦਿ ਸਹੂਲਤਾਂ ਤੋਂ ...
ਭੱਦੀ, 18 ਜਨਵਰੀ (ਨਰੇਸ਼ ਧੌਲ)-ਭੂਰੀ ਵਾਲੇ ਗਰੀਬਦਾਸੀ ਭੇਖ ਦੇ ਅਨਮੋਲ ਰਤਨ ਸਤਿਗੁਰੂ ਗੰਗਾ ਨੰਦ ਭੂਰੀ ਵਾਲੇ, ਸਤਿਗੁਰੂ ਓਾਕਾਰਾ ਨੰਦ ਭੂਰੀ ਵਾਲਿਆਂ ਦੇ ਉੱਤਰਾਧਿਕਾਰੀ ਸਵਾਮੀ ਅਨੁਭਵਾ ਨੰਦ ਮਹਾਰਾਜ ਭੂਰੀ ਵਾਲਿਆਂ ਦੇ ਤਪੋ ਸਥਾਨ ਸ੍ਰੀ ਅਨੁਭਵ ਧਾਮ ਨਾਨੋਵਾਲ ...
ਭੱਦੀ, 18 ਜਨਵਰੀ (ਨਰੇਸ਼ ਧੌਲ)-ਪਿਛਲੇ ਦਿਨੀਂ ਬੀਬੀ ਸੁਨੀਤਾ ਚੌਧਰੀ ਪ੍ਰਧਾਨ ਇਸਤਰੀ ਅਕਾਲੀ ਦਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਤੀ ਚੌਧਰੀ ਰਾਮ ਪਾਲ ਸਪੁੱਤਰ ਸਵ: ਚੌਧਰੀ ਨੰਦ ਲਾਲ ਸਾਬਕਾ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ ਦੇ ਹੋਏ ਬੇਵਕਤ ਅਕਾਲ ਚਲਾਣੇ ...
ਨਵਾਂਸ਼ਹਿਰ, 18 ਜਨਵਰੀ (ਗੁਰਬਖਸ਼ ਸਿੰਘ ਮਹੇ)-ਜਗਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਵਲੋਂ ਸ. ਸ. ਸ. ਸ. ਲੰਗੜੋਆ ਦਾ ਅਚਨਚੇਤ ਨਿਰੀਖਣ ਕੀਤਾ ਗਿਆ | ਜਿਸ 'ਚ ਉਨ੍ਹਾਂ ਨੇ ਸਕੂਲ ਵਿਚ ਦਸੰਬਰ ਮਹੀਨੇ ਦੌਰਾਨ ਹੋਈਆਂ ਪ੍ਰੀਖਿਆਵਾਂ ਬਾਰੇ ਅਧਿਆਪਕਾਂ ਨਾਲ ਵਿਚਾਰ ...
ਨਵਾਂਸ਼ਹਿਰ, 18 ਜਨਵਰੀ (ਗੁਰਬਖਸ਼ ਸਿੰਘ ਮਹੇ)- ਅੰਬੇਡਕਰ ਵੈੱਲਫੇਅਰ ਸੁਸਾਇਟੀ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਭਵਨ, ਐਨ ਆਰ ਆਈ ਸਭਾ, ਨੌਜਵਾਨ ਸਭਾ ਮਹਿੰਦੀਪੁਰ, ਨਗਰ ਦੀ ਪੰਚਾਇਤ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਡਾਕਟਰ ਭੀਮ ਰਾਓ ਅੰਬੇਡਕਰ ਦੀ ਮੂਰਤੀ ...
ਔੜ/ਝਿੰਗੜਾਂ, 18 ਜਨਵਰੀ (ਝਿੰਗੜ )-ਪਿੰਡ ਹੇੜੀਆਂ ਦੇ ਕਿਸਾਨਾਂ ਵੱਲੋਂ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਸ਼ਾਮਿਲ ਹੋਣ ਲਈ ਮੀਟਿੰਗ ਪਾਲ ਸਿੰਘ ਹੇੜੀਆਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਨਿਰਮਲ ਸਿੰਘ, ਜਰਨੈਲ ਸਿੰਘ ਹੇੜੀਆਂ ਦੀ ਅਗਵਾਈ ਹੇਠ ਹੋਈ | ਉਨ੍ਹਾਂ ...
ਨਵਾਂਸ਼ਹਿਰ, 18 ਜਨਵਰੀ (ਗੁਰਬਖਸ਼ ਸਿੰਘ ਮਹੇ)-ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਸ੍ਰ੍ਰੀ ਸਹਿਜ ਪਾਠ ਸੰਸਥਾ, ਸ੍ਰੀ ਅੰਮਿ੍ਤਸਰ ਦੇ ਸਹਿਯੋਗ ਨਾਲ ਧੰਨ-ਧੰਨ ਸਾਹਿਬ ਸ੍ਰ੍ਰੀ ਗੁਰੂ ਤੇਗ਼ ਬਹਾਦੁਰ ਜੀ ਦੇ 1 ਮਈ 2021 ਨੂੰ ਆ ਰਹੇ 400 ਸਾਲਾ ਸ਼ਤਾਬਦੀ ...
ਨਵਾਂਸ਼ਹਿਰ, 18 ਜਨਵਰੀ (ਗੁਰਬਖਸ਼ ਸਿੰਘ ਮਹੇ)- ਸਵਰਾਜ ਟਰੈਕਟਰ ਕੰਪਨੀ ਦੇ ਅਧਿਕਾਰਤ ਡੀਲਰ ਚੌਧਰੀ ਬਿਪਨ ਕੁਮਾਰ ਅਤੇ ਚੌਧਰੀ ਅਸ਼ੋਕ ਨਾਨੋਵਾਲ ਵਲੋਂ ਸਵਰਾਜ ਮੈਨੇਜਮੈਂਟ ਦੇ ਸਹਿਯੋਗ ਨਾਲ ਸਰਬੱਤ ਦੇ ਭਲੇ ਲਈ ਨਵਾਂਸ਼ਹਿਰ-ਮਹਿੰਦੀਪੁਰ ਮਾਰਗ 'ਤੇ ਸ੍ਰੀ ਸੁਖਮਨੀ ...
ਨਵਾਂਸ਼ਹਿਰ, 18 ਜਨਵਰੀ (ਗੁਰਬਖਸ਼ ਸਿੰਘ ਮਹੇ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਬਹਾਦਰ ਮਾਨ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਹੋਈ | ਜਿਸ ਵਿਚ ਕਸ਼ਮੀਰ ਸਿੰਘ ...
ਬੰਗਾ, 18 ਜਨਵਰੀ (ਜਸਬੀਰ ਸਿੰਘ ਨੂਰਪੁਰ) - ਕਿਰਤੀ ਕਿਸਾਨ ਯੂਨੀਅਨ ਇਲਾਕਾ ਬਹਿਰਾਮ ਦੀ ਮੀਟਿੰਗ ਪਿੰਡ ਚੱਕ ਬਿਲਗਾ ਵਿਖੇ ਹੋਈ ਜਿਸ ਵਿਚ ਦਸ ਪਿੰਡਾਂ ਦੀਆਂ ਇਕਾਈਆਂ ਦੇ ਅਹੁਦੇਦਾਰਾਂ ਨੇ ਭਾਗ ਲਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਆਗੂ ਕੁਲਵਿੰਦਰ ਸਿੰਘ ...
ਅÏੜ/ਝਿੰਗੜਾਂ, 18 ਜਨਵਰੀ (ਕੁਲਦੀਪ ਸਿੰਘ ਝਿੰਗੜ)-ਪਿੰਡ ਝਿੰਗੜਾਂ ਤੋਂ ਦਿੱਲੀ ਵਿਖੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਸੰਘਰਸ਼ ਵਿਚ ਸ਼ਾਮਿਲ ਹੋਣ ਲਈ ਗੁਰਵਿੰਦਰ ਸਿੰਘ ਗਿੰਦੀ ਤੇ ਲਖਵੀਰ ਸਿੰਘ ਦੀ ਅਗਵਾਈ ਹੇਠ 7ਵਾਂ ਜਥਾ ਰਵਾਨਾ ਹੋਇਆ | ...
ਬੰਗਾ, 18 ਜਨਵਰੀ (ਜਸਬੀਰ ਸਿੰਘ ਨੂਰਪੁਰ)-ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ 21 ਜਨਵਰੀ ਨੂੰ ਸ਼ਰਧਾ ਭਾਵਨਾ ਨਾਲ ਹੋ ਰਿਹਾ ਹੈ ਤੇ ਗੁਰੂ ਜੀ ਦੇ ਪ੍ਰਕਾਸ਼ ਪੁਰਬ ...
ਬੰਗਾ, 18 ਜਨਵਰੀ (ਜਸਬੀਰ ਸਿੰਘ ਨੂਰਪੁਰ) - ਉੱਘੇ ਨੌਜਵਾਨ ਆਗੂ ਹਿੰਮਤ ਤੇਜਪਾਲ ਸਾਬਕਾ ਕੌਾਸਲਰ ਨਗਰ ਕੌਾਸਲ ਬੰਗਾ ਦੀ ਅਗਵਾਈ ਹੇਠ ਅਤੇ ਉਨ੍ਹਾਂ ਦੇ ਸੈਂਕੜੇ ਸਮਰਥਕਾਂ ਵਲੋਂ ਦਿੱਲੀ ਵਿਖੇ ਕੇਂਦਰ ਸਰਕਾਰ ਦੇ ਖ਼ਿਲਾਫ਼ ਚੱਲ ਰਹੇ ਕਿਸਾਨ ਮੋਰਚੇ ਦੇ ਸਮਰਥਨ ਵਿਚ ਬੰਗਾ ...
ਮੁਕੰਦਪੁਰ, 18 ਜਨਵਰੀ (ਸੁਖਜਿੰਦਰ ਸਿੰਘ ਬਖਲੌਰ)-ਮੋਦੀ ਸਰਕਾਰ ਵਲੋਂ ਦੇਸ਼ ਦੀ ਕਿਸਾਨੀ ਵਿਰੁੱਧ ਤਿੰਨ ਕਾਲੇ ਕਾਨੂੰਨ ਪਾਸ ਕਰਕੇ ਦੇਸ਼ ਦੇ ਅੰਨਦਾਤਾ ਨੂੰ ਸੰਘਰਸ਼ ਕਰਨ ਲਈ ਮਜ਼ਬੂਰ ਕੀਤਾ | ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਵਿਗਿਆਨ ਭਵਨ ਦਿੱਲੀ ਬੁਲਾ ...
ਘੁੰਮਣਾਂ, 18 ਜਨਵਰੀ (ਮਹਿੰਦਰ ਪਾਲ ਸਿੰਘ)-ਕੇਂਦਰ ਸਰਕਾਰ ਨੇ ਜੋ ਖੇਤੀ ਵਿਰੋਧੀ ਕਾਨੂੰਨ ਬਣਾ ਕੇ ਕਿਸਾਨਾਂ, ਮਜ਼ਦੂਰਾਂ ਤੇ ਵਪਾਰੀ ਵਰਗ ਦੀ ਨੀਂਦ ਹਰਾਮ ਕੀਤੀ ਹੋਈ ਹੈ | ਇਸ ਤੋਂ ਦੁੱਖੀ ਹੋ ਕੇ ਕਿਸਾਨ ਜੱਥੇਬੰਦੀਆਂ ਨੇ ਦਿੱਲੀ ਵਿਖੇ ਧਰਨੇ ਲਾਏ ਹੋਏ ਹਨ | ਉਨ੍ਹਾਂ ...
ਮਜਾਰੀ/ਸਾਹਿਬਾ, 18 ਜਨਵਰੀ (ਨਿਰਮਲਜੀਤ ਸਿੰਘ ਚਾਹਲ)- ਦਿੱਲੀ ਵਿਖੇ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਮੋਦੀ ਸਰਕਾਰ ਵਿਰੁੱਧ ਚੱਲ ਰਹੇ ਕਿਸਾਨ ਸੰਘਰਸ਼ ਵਿਚ ਲੰਗਰ ਲਗਾਉਣ ਲਈ ਧੰਨ ਧੰਨ ਬਾਬਾ ਜੱਸਾ ਸਿੰਘ ਪ੍ਰਬੰਧਕ ਕਮੇਟੀ ਸਿੰਬਲ ਮਜਾਰਾ, ਸਮੂਹ ...
ਪੋਜੇਵਾਲ ਸਰਾਂ, 18 ਜਨਵਰੀ (ਰਮਨ ਭਾਟੀਆ)- ਇਲਾਕੇ ਦੇ ਕਿਸਾਨ ਆਗੂਆਂ ਪਵਨ ਕੁਮਾਰ ਰੀਠੂ, ਬੀਰਬਲ ਬੱਲੀ ਰੌੜੀ, ਸੁਦੇਸ਼ ਕਟਾਰੀਆ ਵਲੋਂ ਸਾਥੀਆਂ ਸਮੇਤ ਦਿੱਲੀ ਵਿਖੇ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਵਿਚ ਭਾਰਤੀ ਕਿਸਾਨ ਯੂਨੀਅਨ ਕਰਨਾਲ ਦੇ ਪ੍ਰਧਾਨ ਨਾਲ ਸਿੰਘੂ ਤੇ ...
ਮਜਾਰੀ/ਸਾਹਿਬਾ, 18 ਜਨਵਰੀ ( ਚਾਹਲ)-ਸ਼ੋ੍ਰਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਜਿਸ ਨੇ ਅੱਜ ਤੱਕ ਕਿਸਾਨਾਂ ਲਈ ਵੱਡੀਆਂ ਲੜਾਈਆਂ ਲੜੀਆਂ ਹਨ, 26 ਜਨਵਰੀ ਦੀ ਦਿੱਲੀ ਵਿਖੇ ਕਿਸਾਨ ਪਰੇਡ ਵਿਚ ਅਕਾਲੀ ਦਲ ਵੱਡੇ ਪੱਧਰ 'ਤੇ ਸ਼ਮੂਲੀਅਤ ਕਰੇਗਾ | ਇਹ ਪ੍ਰਗਟਾਵਾ ...
ਭੱਦੀ, 18 ਜਨਵਰੀ (ਨਰੇਸ਼ ਧੌਲ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਲੋਂ ਲਾਗੂ ਕੀਤੇ ਗਏ ਕਾਲੇ ਕਾਨੂੰਨ ਜਦੋਂ ਤੱਕ ਵਾਪਸ ਨਹੀਂ ਲਏ ਜਾਂਦੇ ਉਦੋਂ ਤੱਕ ਕਿਸਾਨ ਕਿਰਤੀਆਂ ਦਾ ਸਾਥ ਦੇ ਕੇ ਲਗਾਤਾਰ ਸੰਘਰਸ਼ ਜਾਰੀ ਰੱਖਿਆ ਜਾਵੇਗਾ ਤੇ ਕੇਂਦਰ ...
ਮਜਾਰੀ/ਸਾਹਿਬਾ, 18 ਜਨਵਰੀ (ਨਿਰਮਲਜੀਤ ਸਿੰਘ ਚਾਹਲ)-ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੱਖ ਸੰਘਰਸ਼ 'ਚ ਸ਼ਹੀਦ ਹੋਏ ਬਾਬਾ ਨਰਾਇਣ ਸਿੰਘ ਦੇ ਪਿੰਡ ਖ਼ਾਨਪੁਰ ਕੁੱਲੇਵਾਲ ਵਿਖੇ ਉਨ੍ਹਾਂ ਦੀ ਯਾਦ 'ਚ ਬਣੇ ਗੁਰਦੁਆਰਾ ਸ਼ਹੀਦ ਬਾਬਾ ਨਰਾਇਣ ਸਿੰਘ ਵਿਖੇ ਛਿਮਾਹੀ ਜੋੜ ...
ਬੰਗਾ, 18 ਜਨਵਰੀ (ਜਸਬੀਰ ਸਿੰਘ ਨੂਰਪੁਰ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 19 ਜਨਵਰੀ ਨੂੰ ਬੰਗਾ ਵਿਖੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨਗੇ | ਡਾ: ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਹਲਕਾ ਬੰਗਾ ਨੇ ਦੱਸਿਆ ਕਿ ਸ਼ੋ੍ਰਮਣੀ ਅਕਾਲੀ ...
ਬੰਗਾ, 18 ਜਨਵਰੀ (ਕਰਮ ਲਧਾਣਾ)-ਭਾਰਤ ਵਿਕਾਸ ਪ੍ਰੀਸ਼ਦ ਦੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਰਾਣਾ ਨੇ ਆਪਣੇ ਗ੍ਰਹਿ ਵਿਖੇ ਸਰਬੱਤ ਦੇ ਭਲੇ ਹਿੱਤ ਧਾਰਮਿਕ ਸਮਾਗਮ ਕਰਵਾਇਆ ਗਿਆ | ਭਾਰਤ ਵਿਕਾਸ ਪ੍ਰੀਸ਼ਦ ਦੇ ਸਰਪ੍ਰਸਤ ਸੰਜੀਵ ਭਾਰਦਵਾਜ ਵੀ ਵਿਸ਼ੇਸ਼ ਤੌਰ 'ਤੇ ਇਸ ...
ਕਟਾਰੀਆਂ, 18 ਜਨਵਰੀ (ਨਵਜੋਤ ਸਿੰਘ ਜੱਖੂ)-ਸੰਸਥਾ 'ਪੁੱਤ ਰਵਿਦਾਸ ਗੁਰੂ ਦੇ' ਵੈਲਫੇਅਰ ਸੁਸਾਇਟੀ ਵਲੋਂ ਆਪਣੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਪਿੰਡ ਕਟਾਰੀਆਂ 'ਚ ਵਿਦਿਆਰਥੀ ਅਮਾਨ ਦਸਵੀਂ ਜਮਾਤ ਤੇ ਛੇਵੀਂ ਜਮਾਤ ਦੀ ਵਿਦਿਆਰਥਣ ਅੰਸ਼ੀਕਾ ਸਪੁੱਤਰੀ ਰਾਜ ਕੁਮਾਰ ਵਾਸੀ ...
ਜਾਡਲਾ, 18 ਜਨਵਰੀ (ਬੱਲੀ)-ਕਿਸਾਨ ਸੰਘਰਸ਼ ਪ੍ਰਤੀ ਸਰਕਾਰ ਦੀ ਬੇਰੁਖ਼ੀ ਨੂੰ ਮੁੱਖ ਰੱਖ ਕੇ ਸਾਂਝੇ ਕਿਸਾਨ ਮੋਰਚੇ ਵਲੋਂ 26 ਜਨਵਰੀ ਨੂੰ ਦਿੱਲੀ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਪ੍ਰਤੀ ਦੇਸ਼ ਭਰ ਦੇ ਕਿਸਾਨਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਕਿਸਾਨਾਂ ਨੇ ...
ਨਵਾਂਸ਼ਹਿਰ, 18 ਜਨਵਰੀ (ਸਟਾਫ਼ ਰਿਪੋਰਟਰ)-ਜ਼ਿਲ੍ਹਾ ਸਿੱਖਿਆ ਅਫ਼ਸਰ ਜਗਜੀਤ ਸਿੰਘ ਵਲੋਂ ਲੰਗੜੋਆ ਸਕੂਲ ਦਾ ਦੌਰਾ ਕੀਤਾ ਗਿਆ | ਇਸ ਮੌਕੇ ਡੀ. ਈ. ਓ. (ਸੈ) ਵਲੋਂ ਮਿਸ਼ਨ ਸ਼ਤ ਪ੍ਰਤੀਸ਼ਤ ਦੀ ਗੱਲ ਨੂੰ ਦੁਹਰਾਉਂਦਿਆਂ ਸਾਰੇ ਸਕੂਲ ਸਟਾਫ ਨੂੰ ਬੱਚਿਆਂ ਦੀ ਪੜ੍ਹਾਈ ਹੋਰ ...
ਸੜੋਆ, 18 ਜਨਵਰੀ (ਨਾਨੋਵਾਲੀਆ)-ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਵਲੋਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ...
ਮੇਹਲੀ, 18 ਜਨਵਰੀ (ਸੰਦੀਪ ਸਿੰਘ)-ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਮੇਹਲੀ ਵਿਖੇ ਬੀਬੀਆਂ ਵਲੋਂ 'ਮਹਿਲਾ ਕਿਸਾਨ ਦਿਵਸ' ਨੂੰ ਮੁੱਖ ਰੱਖਦੇ ਹੋਏ ਰੋਸ ਮਾਰਚ ਕੱਢਿਆ ਗਿਆ | ਰੋਸ ਮਾਰਚ ਦੌਰਾਨ ਬੀਬੀਆਂ ਦੇ ਇਕੱਠ ਵਲੋਂ ਪਿੰਡ 'ਚ ਘੁੰਮ ...
ਨਵਾਂਸ਼ਹਿਰ, 18 ਜਨਵਰੀ (ਗੁਰਬਖਸ਼ ਸਿੰਘ ਮਹੇ)-ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਕਰ ਕੇ ਬਹੁਤ ਸਾਰੇ ਸੜਕ ਹਾਦਸੇ ਵਾਪਰਦੇ ਹਨ, ਜਿਨ੍ਹਾਂ 'ਚ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ | ਇਸ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਮਜਬੂਰੀ ਨਹੀਂ, ਬਲਕਿ ਜ਼ਰੂਰੀ ਹੈ | ...
ਨਵਾਂਸ਼ਹਿਰ, 18 ਜਨਵਰੀ (ਗੁਰਬਖਸ਼ ਸਿੰਘ ਮਹੇ)-ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ: ਗੁਰਦੀਪ ਸਿੰਘ ਕਪੂਰ ਨੇ ਕੋਰੋਨਾ-19 ਵੈਕਸੀਨ ਪ੍ਰਤੀ ਲੋਕਾਂ ਦੇ ਮਨਾਂ 'ਚੋਂ ਅਫ਼ਵਾਹਾਂ ਨੂੰ ਦੂਰ ਕਰਨ ਲਈ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਪਹੁੰਚ ਕੇ ਖ਼ੁਦ ਕੋਵਿਡ-19 ਦਾ ਟੀਕਾ ...
ਉੜਾਪੜ/ਲਸਾੜਾ, 18 ਜਨਵਰੀ (ਲਖਵੀਰ ਸਿੰਘ ਖੁਰਦ)-ਦੀ ਸਹਿਕਾਰੀ ਸਭਾ ਫਾਂਬੜਾ ਦਾ ਆਮ ਇਜਲਾਸ ਸਭਾ ਦੇ ਪ੍ਰਧਾਨ ਜਰਨੈਲ ਸਿੰਘ ਬੁਰਜ ਦੀ ਅਗਵਾਈ ਹੇਠ ਹੋਇਆ | ਜਿਸ 'ਚ ਸਭਾ ਦੇ ਮੈਂਬਰਾਂ ਵਲੋਂ ਹਿੱਸਾ ਲਿਆ ਗਿਆ | ਸਭਾ ਦੇ ਸਕੱਤਰ ਹਰਪਾਲ ਸਿੰਘ ਵਲੋਂ ਸਭਾ ਦੀ ਸਲਾਨਾ ਰਿਪੋਰਟ ...
ਪੋਜੇਵਾਲ ਸਰਾਂ, 18 ਜਨਵਰੀ (ਰਮਨ ਭਾਟੀਆ)-ਭਾਰਤੀ ਫ਼ੌਜ ਦੀ ਜਲੰਧਰ ਵਿਖੇ ਚੱਲ ਰਹੀ ਭਰਤੀ ਦੌਰਾਨ ਇਲਾਕੇ ਦੇ ਜੋ ਨੌਜਵਾਨ ਫਿਜ਼ੀਕਲ ਦੀ ਪ੍ਰਕਿਰਿਆ ਪਾਸ ਕਰ ਗਏ ਹਨ | ਉਨ੍ਹਾਂ ਨੂੰ ਲਿਖਤੀ ਪੇਪਰ ਦੀ ਤਿਆਰੀ ਕਰਵਾਉਣ ਲਈ ਮੁਫ਼ਤ ਕੋਚਿੰਗ ਲਈ ਕਲਾਸਾਂ 22 ਜਨਵਰੀ ਤੋਂ ਗੁੱਜਰ ...
ਬਹਿਰਾਮ, 18 ਜਨਵਰੀ (ਨਛੱਤਰ ਸਿੰਘ ਬਹਿਰਾਮ)-ਕੇਂਦਰ ਦੀ ਭਾਜਪਾ ਸਰਕਾਰ ਨੇ ਨਵੇਂ ਕਾਲੇ ਖੇਤੀਬਾੜੀ ਕਾਨੂੰਨ ਬਣਾ ਕੇ ਜੋ ਕਿਸਾਨ, ਕਿਸਾਨੀ ਤੇ ਮਜ਼ਦੂਰ ਨੂੰ ਬਰਬਾਦ ਕਰਨ ਦਾ ਮਨ ਬਣਾਇਆ ਹੈ, ਉਹ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ | ਇਹ ਸ਼ਬਦ ਕਮਲਜੀਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX