ਫ਼ਾਜ਼ਿਲਕਾ, 18 ਜਨਵਰੀ (ਦਵਿੰਦਰ ਪਾਲ ਸਿੰਘ/ਅਮਰਜੀਤ ਸ਼ਰਮਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫ਼ਾਜ਼ਿਲਕਾ ਰਜ਼ਿ ਵਲੋਂ ਸਮੂਹ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ, ਪੰਜ ਪਿਆਰਿਆਂ ਦੀ ਰਹਿਨੁਮਾਈ ਹੇਠ ਸਜਾਏ ਗਏ ਇਸ ਨਗਰ ਕੀਰਤਨ ਵਿਚ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਲਗਵਾਈ | ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਗਊਸ਼ਾਲਾ ਰੋਡ, ਸੰਜੀਵ ਸਿਨੇਮਾ ਚੌਾਕ, ਅਬੋਹਰ ਰੋਡ, ਫ਼ਲਾਈ ਓਵਰ ਦੇ ਨਾਲੋਂ ਹੁੰਦਾ ਹੋਇਆ, ਮਹਾਜਨ ਮਾਰਕੀਟ, ਬੱਸ ਸਟੈਂਡ ਰੋਡ, ਰੈੱਡਕਰਾਸ ਮਾਰਕੀਟ, ਪੁਰਾਣੀ ਕੋਰਟ ਰੋਡ, ਸਾਈਕਲਾਂ ਬਾਜ਼ਾਰ, ਸ਼ਾਸਤਰੀ ਚੌਾਕ, ਸਰਾਫ਼ਾਂ ਬਾਜ਼ਾਰ, ਚੌਾਕ ਘੰਟਾਘਰ, ਉੱਨ ਬਾਜ਼ਾਰ, ਬਜਾਜੀ ਬਾਜ਼ਾਰ, ਮੇਹਰੀਆਂ ਬਾਜ਼ਾਰਾਂ, ਪੁਰਾਣਾ ਅਬੋਹਰੀ ਰੋਡ, ਗਾਂਧੀ ਚੌਾਕ, ਸ੍ਰੀ ਰਾਮ ਕੀਰਤਨ ਸਭਾ ਰੋਡ ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰੂ ਘਰ ਜਾ ਕੇ ਸਮਾਪਤ ਹੋਇਆ | ਨਗਰ ਕੀਰਤਨ ਦੇ ਰਸਤਿਆਂ ਵਿਚ ਦੁਕਾਨਦਾਰਾਂ ਵਲੋਂ ਸਜਾਵਟੀ ਗੇਟ ਲਗਾ ਕੇ ਫੁੱਲਾਂ ਦੀ ਵਰਖਾ ਨਾਲ ਨਗਰ ਕੀਰਤਨ ਦਾ ਸੁਆਗਤ ਕੀਤਾ ਗਿਆ | ਥਾਂ-ਥਾਂ 'ਤੇ ਦੁਕਾਨਦਾਰਾਂ ਤੇ ਸੰਗਤਾਂ ਵਲੋਂ ਚਾਹ, ਮਿਸ਼ਠਾਨ ਆਦਿ ਦੇ ਲੰਗਰ ਲਗਾਏ ਗਏ | ਨਗਰ ਕੀਰਤਨ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਗੁਰੂ ਜੱਸ ਗਾ ਕੇ ਸੇਵਾ ਨਿਭਾ ਰਹੀਆਂ ਸਨ | ਗਤਕਾ ਪਾਰਟੀ ਵਲੋਂ ਗਤਕੇ ਦੇ ਜੌਹਰ ਦਿਖਾਏ ਗਏ | ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਮੰਗਲ ਸਿੰਘ ਦੇ ਰਾਗੀ ਜਥੇ ਵਲੋਂ ਗੁਰਬਾਣੀ ਦੀ ਅੰਮਿ੍ਤ ਵਰਖਾ ਕੀਤੀ ਗਈ | ਸੁੰਦਰ ਪਾਲਕੀ ਸਾਹਿਬ ਵਿਚ ਸਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸੰਗਤਾਂ ਵੱਡੀ ਗਿਣਤੀ ਵਿਚ ਨਤਮਸਤਕ ਹੋ ਰਹੀਆਂ ਸਨ | ਇਸ ਮੌਕੇ ਭਾਈ ਕੰਵਲਜੀਤ ਸਿੰਘ ਮੈਨੇਜਰ, ਦਵਿੰਦਰ ਪਾਲ ਸਿੰਘ ਮੁੱਖ ਸੇਵਾਦਾਰ, ਮਾ. ਹਰਮਿੰਦਰ ਸਿੰਘ ਦੁਰੇਜਾ, ਡਾ. ਬਲਬੀਰ ਸਿੰਘ, ਜਰਨੈਲ ਸਿੰਘ ਤਨੇਜਾ, ਅਮਰਜੀਤ ਸਿੰਘ ਸੰਧੂ, ਮਹਿੰਗਾ ਸਿੰਘ ਜੇ. ਈ., ਹਰਭਜਨ ਸਿੰਘ ਪਰੂਥੀ, ਹਰਦਿਆਲ ਸਿੰਘ ਕਾਠਪਾਲ, ਬ੍ਰਹਮ ਜੀਤ ਸਿੰਘ ਗਿਲਹੋਤਰਾ, ਪਰਮਜੀਤ ਸਿੰਘ ਪਟਵਾਰੀ, ਮਨਜੀਤ ਸਿੰਘ ਬਾਂਗਾ, ਦਵਿੰਦਰ ਸਿੰਘ ਅਹੂਜਾ, ਸੁਖਵਿੰਦਰ ਸਿੰਘ ਪਰਦੇਸੀ, ਸੁਰਜੀਤ ਸਿੰਘ ਤਨੇਜਾ, ਗੁਰਮੀਤ ਸਿੰਘ ਰਾਣੂ, ਰਘਬੀਰ ਸਿੰਘ ਸ਼ਾਹ, ਜਿੰਮੀ ਦੁਰੇਜਾ, ਸੁਖਵਿੰਦਰ ਸਿੰਘ, ਜੋਗਿੰਦਰ ਸਿੰਘ ਨਾਮਧਾਰੀ, ਫ਼ੌਜਾ ਸਿੰਘ, ਭਾਈ ਗੁਰਵਿੰਦਰ ਸਿੰਘ ਸ਼ੇਰਾ, ਸਹਿਜਪਾਲ ਸਿੰਘ, ਮਾਸਟਰ ਜੱਗਾ ਖੇੜਾ, ਪ੍ਰੀਤਮ ਸਿੰਘ, ਲੱਕੀ ਚਾਵਲਾ, ਭਾਈ ਸਿਮਰਨਜੀਤ ਸਿੰਘ, ਸੁਨੀਲ ਸੇਠੀ ਆਦਿ ਨੇ ਪੂਰਨ ਸੇਵਾ ਨਿਭਾਈ |
ਅਬੋਹਰ, 18 ਜਨਵਰੀ (ਕੁਲਦੀਪ ਸਿੰਘ ਸੰਧੂ)-ਸਥਾਨਕ ਗਲੀ ਨੰਬਰ 9 ਵਿਖੇ 7ਵੇਂ ਚੌਕ 'ਤੇ ਸਥਿਤ ਸ਼ਿਵ ਮੰਦਰ ਦੇ ਬਾਹਰ ਲੱਗਿਆ ਨਲਕਾ ਅਣਪਛਾਤੇ ਚੋਰਾਂ ਵਲੋਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰਮਨ ਬਤਰਾ ਨੇ ਦੱਸਿਆ ਕਿ ਸ਼ਹਿਰ ਵਿਚ ...
ਜਲਾਲਾਬਾਦ, 18 ਜਨਵਰੀ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਸ਼ਹਿਰ 'ਚ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਸ਼ਹਿਰ ਦੇ ਨੌਜਵਾਨ ਨੂੰ ਜੂਆ ਸੱਟਾ ਦੀ ਲੱਤ ਲਗਾ ਕੇ ਅਤੇ ਜੂਏ ਸੱਟੇ ਵਿਚ ਵਿਅਕਤੀ ਨੂੰ ਬੁਰੀ ਤਰਾਂ ਫਸਾ ਕੇ ਮੋਟੇ ਕਰਜ਼ੇ ਹੇਠ ਲੈ ਕੇ ਆਉਣ ਵਾਲੇ ...
ਫ਼ਾਜ਼ਿਲਕਾ, 18 ਜਨਵਰੀ (ਦਵਿੰਦਰ ਪਾਲ ਸਿੰਘ)-ਸਦਰ ਥਾਣਾ ਪੁਲਿਸ ਨੇ ਨਾਜਾਇਜ਼ ਵੇਚਣ ਦੇ ਦੋਸ਼ ਵਿਚ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ | ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਪਰਮਜੀਤ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਪਿੰਡ ਮੁੰਬੇਕੇ ਨਾਜਾਇਜ਼ ਸ਼ਰਾਬ ਵੇਚਣ ...
ਜਲਾਲਾਬਾਦ, 18ਜਨਵਰੀ (ਜਤਿੰਦਰ ਪਾਲ ਸਿੰਘ)-ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਇਕ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ | ਥਾਣਾ ਸਿਟੀ ਜਲਾਲਾਬਾਦ ਦੇ ਮੁਲਾਜ਼ਮ ਸਹਾਇਕ ਥਾਣੇਦਾਰ ਬਲਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ...
ਫ਼ਾਜ਼ਿਲਕਾ, 18 ਜਨਵਰੀ (ਦਵਿੰਦਰ ਪਾਲ ਸਿੰਘ)-ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਕਿਰਤੀ ਘੋਲ 'ਚ ਸ਼ਾਮਿਲ ਸਮੂਹ ਜਥੇਬੰਦੀਆਂ ਦੇ ਸੱਦੇ 'ਤੇ ਹਜ਼ਾਰਾਂ ਔਰਤਾਂ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਭਾਜਪਾ ਦੇ ਸੀਨੀਅਰ ਆਗੂ ਸੁਰਜੀਤ ...
ਮੰਡੀ ਲਾਧੂਕਾ, 18 ਜਨਵਰੀ (ਰਾਕੇਸ਼ ਛਾਬੜਾ)-ਪਹਿਲਾਂ ਕੋਰੋਨਾ ਤੇ ਹੁਣ ਪੰਛੀਆਂ ਨੂੰ ਹੋਣ ਵਾਲੀ ਬਿਮਾਰੀ ਬਰਡ ਫਲੂ ਦੇ ਪ੍ਰਚਾਰ ਨੇ ਪੋਲਟਰੀ ਫਾਰਮਰਾਂ ਦੀ ਆਰਥਿਕ ਹਾਲਤ 'ਤੇ ਵੱਡੀ ਸੱਟ ਮਾਰੀ ਹੈ | 2006 ਤੋਂ ਲੈ ਕੇ ਹੁਣ ਤੱਕ ਦੇਸ਼ ਦੇ ਕਿਸੇ ਕੋਨੇ ਵਿਚ ਵੀ ਪੰਛੀਆਂ ਨੂੰ ...
ਮੰਡੀ ਲਾਧੂਕਾ, 18 ਜਨਵਰੀ (ਰਾਕੇਸ਼ ਛਾਬੜਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਪਿੰਡ ਗੱਜੂ ਹਸਤਾ ਵਿਖੇ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਹੈ | ਯੂਨੀਅਨ ਦੇ ਜ਼ਿਲ੍ਹਾ ਖ਼ਜ਼ਾਨਚੀ ਰਾਜ ਕੁਮਾਰ ਕੰਬੋਜ, ਗੁਰਮੇਲ ਸਿੰਘ, ਪ੍ਰੇਮ ਚੰਦ ਅਤੇ ਸੁਖਮੰਦਰ ਸਿੰਘ ਦੀ ...
ਅਬੋਹਰ,18 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਧਿਰਾਂ ਵਲੋਂ ਸਰਗਰਮੀਆਂ ਤੇਜ਼ ਕੀਤੀਆਂ ਗਈਆਂ ਹਨ, ਉੱਥੇ ਚੋਣ ਅਧਿਕਾਰੀਆਂ ਵਲੋਂ ਵੀ ਇਸ ਸਬੰਧੀ ਪ੍ਰਬੰਧਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਹਨ | ਅੱਜ ...
ਅਬੋਹਰ, 18 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਸਿੱਖਿਆ ਵਿਭਾਗ ਵਲੋਂ ਸੂਬੇ ਭਰ ਵਿਚ ਵਿਦਿਆਰਥੀਆਂ ਦੇ ਕਰਵਾਏ ਗਏ ਅੰਬੈਸਡਰ ਆਫ਼ ਹੋਪ ਮੁਕਾਬਲਿਆਂ ਵਿਚ ਇੱਥੋਂ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਮੈਡੀਕਲ ਦੀ ਵਿਦਿਆਰਥਣ ਸ਼ੀਨਮ ਨੇ ਦੂਜਾ ਸਥਾਨ ...
ਮੰਡੀ ਅਰਨੀਵਾਲਾ, 18 ਜਨਵਰੀ (ਨਿਸ਼ਾਨ ਸਿੰਘ ਸੰਧੂ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਥਾਨਕ ਮੰਡੀ ਦੇ ਪੰਚਾਇਤੀ ਗੁਰਦੁਆਰਾ ਸਾਹਿਬ ਵਲੋਂ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸਜਾਇਆ ਗਿਆ | ਇਸ ਨਗਰ ਕੀਰਤਨ ...
ਮੰਡੀ ਲਾਧੂਕਾ, 18 ਜਨਵਰੀ (ਰਾਕੇਸ਼ ਛਾਬੜਾ)-ਪਿੰਡ ਲੱਖੇ ਮੁਸਾਹਿਬ ਦੇ ਨੰਬਰਦਾਰ ਤੇ ਆਲ ਟਰੇਡ ਮਿਸਤਰੀ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਧਾਨ ਹਰਬੰਸ ਸਿੰਘ ਨੂੰ ਪੀ.ਏ.ਡੀ.ਬੀ. ਬੈਂਕ ਜਲਾਲਾਬਾਦ ਦਾ ਡਾਇਰੈਕਟਰ ਬਣਾਏ ਜਾਣ ਦਾ ਸਵਾਗਤ ਕੀਤਾ ਗਿਆ ਹੈ | ...
ਫ਼ਾਜ਼ਿਲਕਾ, 18 ਜਨਵਰੀ (ਦਵਿੰਦਰ ਪਾਲ ਸਿੰਘ)-ਸਰਕਾਰੀ ਹਾਈ ਸਕੂਲ ਹੀਰਾਂ ਵਾਲੀ ਦੇ ਵਿਦਿਆਰਥੀ ਧਰਮਵੀਰ ਨੇ ਸਕੂਲ ਦਾ ਨਾਂਅ ਅੰਤਰਰਾਸ਼ਟਰੀ ਪੱਧਰ 'ਤੇ ਰੌਸ਼ਨ ਕੀਤਾ ਹੈ | ਜਾਣਕਾਰੀ ਦਿੰਦਿਆਂ ਸਕੂਲ ਦੀ ਮੁੱਖ ਅਧਿਆਪਕਾ ਡਾ. ਨਵਜੀਤ ਕੌਰ ਸਰਾਂ ਨੇ ਦੱਸਿਆ ਕਿ ਸਕੂਲ ਦੇ ...
ਫ਼ਾਜ਼ਿਲਕਾ, 18 ਜਨਵਰੀ(ਦਵਿੰਦਰ ਪਾਲ ਸਿੰਘ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਫ਼ਾਜ਼ਿਲਕਾ ਸ਼ਹਿਰ ਅੰਦਰ ਸਜਾਏ ਗਏ ਨਗਰ ਕੀਰਤਨ ਦਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਵਲੋਂ ਭਰਵਾਂ ਸੁਆਗਤ ਕੀਤਾ ਗਿਆ | ਸ੍ਰੀ ਘੁਬਾਇਆ ਨੇ ਆਪਣੇ ਸਾਥੀਆ ਨਾਲ ...
ਫ਼ਾਜ਼ਿਲਕਾ, 18 ਜਨਵਰੀ (ਅਮਰਜੀਤ ਸ਼ਰਮਾ)-ਪੰਜਾਬ ਐਜੂਕੇਅਰ ਐਪ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਹਰਮਨ ਪਿਆਰਾ ਐਪ ਹੈ | ਮਿਸ਼ਨ ਸ਼ਤ-ਪ੍ਰਤੀਸ਼ਤ 2021 ਨੂੰ ਸਫ਼ਲ ਬਣਾਉਣ ਲਈ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਐਜੂਕੇਅਰ ਐਪ ਦੀ ਬਾਖ਼ੂਬੀ ਵਰਤੋਂ ਕਰ ਸਕਣ ਇਸ ਨੂੰ ਸਰਕਾਰੀ ...
ਅਬੋਹਰ, 18 ਜਨਵਰੀ (ਕੁਲਦੀਪ ਸਿੰਘ ਸੰਧੂ))-ਦਕਸ਼ ਆਯੁਰਵੈਦਿਕ ਹਸਪਤਾਲ ਐਾਡ ਪੰਚਕਰਮਾ ਵਲੋਂ ਸਥਾਨਕ ਅਰੋੜਵੰਸ਼ ਧਰਮਸ਼ਾਲਾ ਵਿਖੇ ਆਯੁਰਵੈਦਿਕ, ਹੋਮਿਓਪੈਥਿਕ ਇਲਾਜ ਸਬੰਧੀ ਵੱਖ-ਵੱਖ ਰੋਗਾਂ ਦਾ ਮੁਫ਼ਤ ਕੈਂਪ ਲਗਾਇਆ ਗਿਆ, ਜਿਸ ਵਿਚ ਆਯੁਰਵੈਦ ਦੇ ਸੰਚਾਲਕ ਡਾ. ਸੁਨੀਲ ...
ਅਬੋਹਰ, 18 ਜਨਵਰੀ (ਕੁਲਦੀਪ ਸਿੰਘ ਸੰਧੂ)-ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਚੌਧਰੀ ਸੁਰਿੰਦਰ ਜਾਖੜ ਮੈਮੋਰੀਅਲ ਲਿਟਲ ਸਟਾਰ ਅੰਡਰ-16 ਕ੍ਰਿਕਟ ਟੂਰਨਾਮੈਂਟ ਦਾ ਆਯੋਜਨ ਸਥਾਨਕ ਨਹਿਰੂ ਸਟੇਡੀਅਮ ਵਿਖੇ ਕਰਵਾਇਆ ਸੀ | ਇਸ ਕ੍ਰਿਕਟ ਟੂਰਨਾਮੈਂਟ ਵਿਚ ਕੁੱਲ 32 ...
ਫ਼ਾਜ਼ਿਲਕਾ, 18 ਜਨਵਰੀ (ਦਵਿੰਦਰ ਪਾਲ ਸਿੰਘ)-ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ 'ਅੰਬੈਸਡਰਜ਼ ਆਫ਼ ਹੋਪ' ਮੁਕਾਬਲੇ ਦੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਜੇਤੂਆਂ ਦਾ ਲੁਧਿਆਣਾ ਵਿਖੇ ਕਰਵਾਏ ਇਕ ਵਿਸ਼ੇਸ਼ ਸਮਾਗਮ ਦੌਰਾਨ ਐਪਲ ਆਈਪੈਡ, ਲੈਪਟਾਪ ਤੇ ...
ਅਬੋਹਰ, 18 ਜਨਵਰੀ (ਕੁਲਦੀਪ ਸਿੰਘ ਸੰਧੂ)-ਇਫਕੋ ਟਰੱਸਟ ਦੇ ਚਾਰ ਵਾਰ ਪ੍ਰਧਾਨ ਅਤੇ ਏਸ਼ੀਆ ਸਹਿਕਾਰੀ ਅਲਾਈਸ ਦੇ ਪ੍ਰਧਾਨ ਰਹੇ ਚੌਧਰੀ ਸੁਰਿੰਦਰ ਕੁਮਾਰ ਜਾਖੜ ਦੀ 10ਵੀਂ ਬਰਸੀ ਮੌਕੇ ਪਿੰਡ ਮੌਜਗੜ੍ਹ ਵਿਖੇ ਕਿਸਾਨ ਸੰਮੇਲਨ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਪੰਜਾਬ ...
ਅਬੋਹਰ, 18 ਜਨਵਰੀ (ਕੁਲਦੀਪ ਸਿੰਘ ਸੰਧੂ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਰਸਵਾ ਦੀ ਅਗਵਾਈ ਹੇਠ ਸਮਾਜ ਸੇਵੀ ਵਿਪਨ ਸ਼ਰਮਾ ਦੇ ਗ੍ਰਹਿ ਵਿਖੇ ਕਰੀਬ 26 ਹਜ਼ਾਰ ਦੇ ਚੈੱਕ ਜ਼ਰੂਰਤਮੰਦ ਲੋਕਾਂ ਨੂੰ ਵੰਡੇ ਗਏ | ਇਸ ਸਬੰਧੀ ਜਾਣਕਾਰੀ ...
ਬੱਲੂਆਣਾ, 18 ਜਨਵਰੀ (ਸੁਖਜੀਤ ਸਿੰਘ ਬਰਾੜ)-ਸਮਾਜ ਸੇਵੀ ਸੰਸਥਾ ਮਾਨਵ ਸੇਵਾ ਸੰਮਤੀ ਦੇ ਮੈਂਬਰਾਂ ਨੇ ਸਰਦੀਆਂ ਵਿਚ ਪਾਉਣ ਲਈ ਇੱਟ-ਭੱਠਿਆਂ 'ਤੇ ਕੰਮ ਕਰਨ ਵਾਲੇ ਜ਼ਰੂਰਤਮੰਦਾਂ ਨੂੰ ਗਰਮ ਕੱਪੜੇ ਵੰਡੇ ਗਏ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਗਵੰਤ ਭਠੇਜਾ ਨੇ ਦੱਸਿਆ ...
ਫ਼ਾਜ਼ਿਲਕਾ, 18 ਜਨਵਰੀ (ਅਮਰਜੀਤ ਸ਼ਰਮਾ)-ਸਰਵ ਹਿਤਕਾਰੀ ਸਕੂਲ ਦੀ 11ਵੀਂ ਜਮਾਤ ਦੀ ਵਿਦਿਆਰਥਣ ਪਵਨਪ੍ਰੀਤ ਕੌਰ ਨੇ ਓਪਨ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਜਿੱਤ ਹਾਸਲ ਕਰ ਕੇ ਸਕੂਲ ਅਤੇ ਆਪਣੇ ਪਰਿਵਾਰ ਦਾ ਨਾਂਅ ਰੌਸ਼ਨ ਕੀਤਾ ਹੈ | ਜਾਣਕਾਰੀ ਦਿੰਦਿਆਂ ਸਕੂਲ ...
ਜਲਾਲਾਬਾਦ, 18 ਜਨਵਰੀ (ਜਤਿੰਦਰ ਪਾਲ ਸਿੰਘ)-ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਦੋ ਚੋਰਾਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ | ਥਾਣਾ ਸਿਟੀ ਜਲਾਲਾਬਾਦ ਦੇ ਮੁਲਾਜ਼ਮ ਸਹਾਇਕ ਥਾਣੇਦਾਰ ਦੇਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ...
ਮੁੱਦਕੀ, 18 ਜਨਵਰੀ (ਭੁਪਿੰਦਰ ਸਿੰਘ)-ਜਿੱਥੇ ਇਕ ਪਾਸੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਲੋਂ ਨਗਰ ਪੰਚਾਇਤ ਮੁੱਦਕੀ ਦੀਆਂ ਚੋਣਾਂ ਲਈ ਜ਼ੋਰ ਅਜ਼ਮਾਈਆਂ ਕੀਤੀਆਂ ਜਾ ਰਹੀਆਂ ਹਨ, ਉੱਥੇ ਸ਼ੋ੍ਰਮਣੀ ਅਕਾਲੀ ਦਲ ਨੇ ਵੀ ਨਗਰ ਪੰਚਾਇਤ ਦੀਆਂ ਚੋਣਾਂ ਵਿਚ ਝੰਡੇ ਗੱਡਣ ਦਾ ...
ਕੁੱਲਗੜ੍ਹੀ, 18 ਜਨਵਰੀ (ਸੁਖਜਿੰਦਰ ਸਿੰਘ ਸੰਧੂ)-ਬਲਾਕ ਸੰਮਤੀ ਘੱਲ ਖੁਰਦ ਦੀ ਪਿੰਡ ਕੁੱਲਗੜ੍ਹੀ ਵਿਖੇ ਖਾਲੀ ਪਈ ਲਗਪਗ 11 ਏਕੜ ਜ਼ਮੀਨ ਜਿਸ ਤੋਂ ਹਰੇਕ ਸੀਜ਼ਨ ਆਰਜ਼ੀ ਅਨਾਜ ਮੰਡੀ ਚੱਲਦੀ ਹੈ, ਇਹ ਆਵਾਰਾ ਗਾਵਾਂ ਅਤੇ ਕੁੱਤਿਆਂ ਦੀ ਪਨਾਹਗਾਹ ਬਣ ਗਈ ਹੈ | ਆਸ-ਪਾਸ ਦੇ ...
ਫ਼ਿਰੋਜ਼ਪੁਰ, 18 ਜਨਵਰੀ (ਜਸਵਿੰਦਰ ਸਿੰਘ ਸੰਧੂ)-ਕੋਰੋਨਾ ਨੁਮਾ ਮਹਾਂਮਾਰੀ ਵਲੋਂ ਜ਼ਿਲ੍ਹੇ ਅੰਦਰ ਪੈਰ ਪਸਾਰਦੇ ਹੋਏ ਅੱਜ ਜਿੱਥੇ 2 ਹੋਰ ਵਿਅਕਤੀਆਂ ਨੂੰ ਆਪਣੀ ਲਪੇਟ 'ਚ ਲੈ ਲੈਣ ਦੀ ਖ਼ਬਰ ਹੈ, ਉੱਥੇ ਇਲਾਜ ਅਧੀਨ ਚੱਲ ਰਹੇ ਮਰੀਜ਼ਾਂ ਵਿਚੋਂ 2 ਜਣਿਆਂ ਦੇ ਸਿਹਤਯਾਬ ਹੋਣ ...
ਫ਼ਿਰੋਜ਼ਪੁਰ, 18 ਜਨਵਰੀ (ਰਾਕੇਸ਼ ਚਾਵਲਾ)-ਨਗਰ ਕੌਾਸਲ ਚੋਣਾਂ ਦੇ ਐਲਾਣ ਤੋਂ ਬਾਅਦ ਜ਼ਿਲ੍ਹਾ ਭਾਜਪਾ ਨੇ ਸ਼ਹਿਰੀ ਹਲਕੇ 'ਚ ਜਨਸੰਪਰਕ ਮੁਹਿੰਮ ਤਹਿਤ ਚੋਣ ਪ੍ਰਚਾਰ ਦਾ ਆਗਾਜ਼ ਕਰ ਦਿੱਤਾ ਹੈ, ਜਿਸ ਤਹਿਤ ਭਾਜਪਾ ਆਗੂ ਹਰ ਵਾਰਡ ਵਿਚ ਨੁੱਕੜ ਮੀਟਿੰਗਾਂ ਰਾਹੀਂ ਲੋਕਾਂ ...
ਫ਼ਿਰੋਜ਼ਪੁਰ, 18 ਜਨਵਰੀ (ਜਸਵਿੰਦਰ ਸਿੰਘ ਸੰਧੂ)-ਪੰਚਾਇਤੀ ਚੋਣਾਂ ਦੌਰਾਨ ਹੋਏ ਹੋਏ ਸਮਝੌਤਿਆਂ ਤਹਿਤ ਪਿੰਡ ਰਹੀਮੇ ਕੇ ਦੇ ਨਵੇਂ ਸਰਪੰਚ ਦਵਿੰਦਰ ਸਿੰਘ ਸੰਧੂ ਦੀ ਅਧਿਕਾਰਤ ਪੰਚ ਵਜੋਂ ਤਾਜਪੋਸ਼ੀ ਹੋਈ | ਸੀਨੀਅਰ ਕਾਂਗਰਸੀ ਆਗੂ ਮੇਜਰ ਸਿੰਘ ਸੰਧੂ ਦੇ ਗ੍ਰਹਿ ਵਿਖੇ ...
ਜ਼ੀਰਾ, 18 ਜਨਵਰੀ (ਜੋਗਿੰਦਰ ਸਿੰਘ ਕੰਡਿਆਲ)-ਸੇਵਾ ਮੁਕਤ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ (ਰਜਿ:) ਜ਼ੀਰਾ ਵਲੋਂ ਇਕ ਵਿਸ਼ੇਸ਼ ਸਮਾਗਮ ਕਰਵਾ ਕੇ ਪੈਨਸ਼ਨਰ ਦਿਵਸ ਮਨਾਇਆ ਗਿਆ | ਇਸ ਸਬੰਧੀ ਪੈਨਸ਼ਨਰਜ਼ ਦਫ਼ਤਰ ਜ਼ੀਰਾ ਵਿਖੇ ਐਸੋਸੀਏਸ਼ਨ ਦੇ ਪ੍ਰਧਾਨ ਕਿੱਕਰ ਸਿੰਘ, ...
ਫ਼ਿਰੋਜ਼ਪੁਰ, 18 ਜਨਵਰੀ (ਜਸਵਿੰਦਰ ਸਿੰਘ ਸੰਧੂ)-ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਤੇ ਆਨਲਾਈਨ ਸਿੱਖਿਆ ਪ੍ਰਾਪਤੀ 'ਚ ਵੱਡੀ ਸਹਾਇਤਾ ਕਰਨ ਦੇ ਮੰਤਵ ਤਹਿਤ ਸਮਾਰਟ ਫ਼ੋਨ ਵੰਡ ਸ਼ੁਰੂ ਕੀਤੀ ਯੋਜਨਾ ...
ਫ਼ਿਰੋਜ਼ਪੁਰ, 18 ਜਨਵਰੀ (ਤਪਿੰਦਰ ਸਿੰਘ)-ਦੇਸ਼ ਭਰ ਵਿਚ ਜਿੱਥੇ 16 ਜਨਵਰੀ ਨੂੰ ਕੋਰੋਨਾ ਵਾਇਰਸ ਦਾ ਟੀਕਾ ਸਿਹਤ ਵਿਭਾਗ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਪਹਿਲਾਂ ਲਗਾਉਣ ਲਈ ਕੇਂਦਰ ਸਰਕਾਰ ਵਲੋਂ ਕਿਹਾ ਗਿਆ ਸੀ, ਜਿਸ ਦੇ ਚੱਲਦਿਆਂ ਬੀਤੀ 16 ਜਨਵਰੀ ਦਿਨ ਸ਼ਨੀਵਾਰ ...
ਫ਼ਿਰੋਜ਼ਪੁਰ, 18 ਜਨਵਰੀ (ਜਸਵਿੰਦਰ ਸਿੰਘ ਸੰਧੂ)-ਕੋਰੋਨਾ ਮਹਾਂਮਾਰੀ ਤੋਂ ਬਚਾਅ ਸਬੰਧੀ ਭਾਰਤ ਸਰਕਾਰ ਵਲੋਂ ਚਲਾਈ ਕੋਵਿਡ ਟੀਕਾਕਰਨ ਮੁਹਿੰਮ ਅਧੀਨ ਅੱਜ ਸਿਵਲ ਸਰਜਨ ਡਾ. ਰਾਜਿੰਦਰ ਰਾਜ ਵਲੋਂ ਖ਼ੁਦ ਟੀਕਾ ਲਗਵਾ ਕੇ ਜਿੱਥੇ ਟੀਕਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ...
ਗੋਲੂ ਕਾ ਮੋੜ, 18 ਜਨਵਰੀ (ਸੁਰਿੰਦਰ ਸਿੰਘ ਪੁਪਨੇਜਾ)-ਹਲਕਾ ਗੁਰੂਹਰਸਹਾਏ ਦੇ ਪਿੰਡ ਨੋਨਾਰੀ ਖੋਖਰ ਦੇ ਕਈ ਪਰਿਵਾਰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਯੂਥ ਆਗੂ ਜਸਵਿੰਦਰ ਸਿੰਘ ਅਤੇ ਬਲਾਕ ਪ੍ਰਧਾਨ ਸੋਨਾ ਸਿੰਘ, ਡਾ. ਮੋਹਨ ਲਾਲ ਦੀ ਪ੍ਰੇਰਨਾ ...
ਫ਼ਿਰੋਜ਼ਪੁਰ, 18 ਜਨਵਰੀ (ਜਸਵਿੰਦਰ ਸਿੰਘ ਸੰਧੂ)-ਕੇਂਦਰ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਦੇ ਹੁਕਮ ਮੁਤਾਬਿਕ ਇਸ ਦੇਸ਼ ਦੀ ਖੇਤੀ ਨੂੰ ਮਲਟੀਨੈਸ਼ਨਲ ਕੰਪਨੀਆਂ ਦੀ ਜ਼ਰਖ਼ਰੀਦ ਬਣਾਉਣ ਲਈ ਲਾਗੂ ਕੀਤੇ ਕਿਸਾਨ ਵਿਰੋਧੀ ਲੋਕ ਮਾਰੂ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ਼ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX