ਤਰਨ ਤਾਰਨ, 18 ਜਨਵਰੀ (ਪਰਮਜੀਤ ਜੋਸ਼ੀ)- ਸਿੱਖਿਆ ਸਕੱਤਰ ਵਲੋਂ ਸਿੱਖਿਆ ਸਮੇਤ ਅਧਿਆਪਕਾਂ ਨਾਲ ਜੁੜੇ ਮਸਲਿਆਂ 'ਤੇ ਲਗਾਤਾਰ ਕੀਤੀਆਂ ਜਾ ਰਹੀਆਂ ਵਧੀਕੀਆਂ ਖਿਲਾਫ਼ ਡੀ.ਟੀ.ਐੱਫ. ਪੰਜਾਬ ਦੇ ਜਨਰਲ ਕੌਾਸਲ ਵਿਚ ਐਲਾਨੇ ਸੂਬਾਈ ਸੱਦੇ 'ਤੇ ਅਧਿਆਪਕਾਂ ਨੇ ਭਰਵੀਂ ਗਿਣਤੀ ਵਿਚ ਲਾਮਬੰਦ ਹੋ ਕੇ 'ਸਕੱਤਰ ਭਜਾਓ, ਸਿੱਖਿਆ ਬਚਾਓ' ਦੇ ਨਾਅਰਿਆਂ ਨਾਲ ਚਾਰ ਖੰਭਾ ਚੌਕ ਵਿਖੇ ਸਿੱਖਿਆ ਸਕੱਤਰ ਦਾ ਪੁਤਲਾ ਫੂਕਿਆ | ਡੀ. ਟੀ. ਐੱਫ. ਪੰਜਾਬ ਦੇ ਸੂਬਾਈ ਜਨਰਲ ਇਜਲਾਸ ਵਿਚ ਪਾਸ ਕੀਤੇ ਸੰਘਰਸ਼ੀ ਐਲਾਨਾਂ ਅਨੁਸਾਰ ਅੱਜ ਤਰਨ ਤਾਰਨ ਵਿਖੇ ਸੈਂਕੜੇ ਅਧਿਆਪਕਾਂ ਨੇ ਨਛੱਤਰ ਸਿੰਘ ਤਰਨ ਤਾਰਨ ਸੂਬਾ ਸੰਯੁਕਤ ਸਕੱਤਰ ਤੇ ਜ਼ਿਲ੍ਹਾ ਜਨਰਲ ਸਕੱਤਰ ਸਾਥੀ ਕਸ਼ਮੀਰ ਸਿੰਘ ਚੋਹਲਾ ਸਾਹਿਬ ਦੀ ਅਗਵਾਈ ਵਿਚ ਭਰਵੀਂ ਲਾਮਬੰਦੀ ਕਰਕੇ ਸਿੱਖਿਆ ਸਕੱਤਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ | ਨਛੱਤਰ ਸਿੰਘ ਤੇ ਕਸ਼ਮੀਰ ਸਿੰਘ ਚੋਹਲਾ ਕਿਹਾ ਕਿ ਸਿੱਖਿਆ ਸਕੱਤਰ ਵਲੋਂ ਲਾਕਡਾਊਨ ਦੌਰਾਨ ਵਿਦਿਆਰਥੀਆਂ ਨੂੰ ਸ਼ਤ ਪ੍ਰਤੀਸ਼ਤ ਆਨਲਾਈਨ ਸਿੱਖਿਆ ਦੇਣ, ਆਨਲਾਈਨ ਇਮਤਿਹਾਨਾਂ ਵਿਚ ਸ਼ਤ ਪ੍ਰਤੀਸ਼ਤ ਹਾਜ਼ਰੀਆਂ ਹੋਣ ਸਬੰਧੀ ਅਧਿਆਪਕਾਂ ਨੂੰ ਜਬਰੀ ਝੂਠੇ ਅੰਕੜੇ ਬਣਾਉਣ ਲਈ ਮਜ਼ਬੂਰ ਕੀਤਾ ਜਾਂਦਾ ਹੈ | ਹੁਣ ਜਦੋਂ 10 ਮਹੀਨਿਆਂ ਮਗਰੋਂ ਸਕੂਲ ਖੁੱਲ੍ਹੇ ਹਨ ਤਾਂ ਸਿੱਖਿਆ ਸਕੱਤਰ ਦੇ ਸ਼ਤ ਪ੍ਰਤੀਸ਼ਤ ਦੇ ਗੈਰ-ਵਿਗਿਆਨਕ ਅਤੇ ਹਵਾਈ ਮਾਡਲ ਦੀ ਪ੍ਰਾਪਤੀ ਲਈ ਅਸਲ ਸਿੱਖਿਆ ਤੋਂ ਮੁਕੰਮਲ ਵਿਰਵੇ ਰਹੇ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਹਫ਼ਤਾਵਰੀ ਟੈਸਟਾਂ 'ਚ ਉਲਝਾ ਕੇ ਸਿੱਖਿਆ ਦੇ ਮਨੋਰਥ ਨੂੰ ਖ਼ਤਮ ਕਰਨ ਦੀ ਰਹਿੰਦੀ ਕਸਰ ਪੂਰੀ ਕੀਤੀ ਜਾ ਰਹੀ ਹੈ | ਵਿਭਾਗ ਦੇ ਇਨ੍ਹਾਂ ਹੁਕਮਾਂ ਅਨੁਸਾਰ ਹਰ ਰੋਜ਼ ਹਫ਼ਤਾਵਾਰੀ ਟੈਸਟ ਲੈਣ ਲਈ ਸਮਾਂ ਸਾਰਣੀ ਜਾਰੀ ਕੀਤੀ ਗਈ | ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਮੋਬਾਈਲ ਰਾਹੀਂ ਜਾਰੀ ਹੁਕਮਾਂ ਦੇ ਗੁਲਾਮ ਬਣਨ ਦੇ ਯਤਨ ਕੀਤੇ ਜਾ ਰਹੇ ਹਨ | ਇਸ ਦੇ ਮਾੜੇ ਸਿੱਟਿਆਂ ਵਜੋਂ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਰਚਨਾਤਮਕਤਾ ਦੇ ਵਿਚ ਨਿਘਾਰ ਆ ਰਿਹਾ ਹੈ | ਉਨ੍ਹਾਂ ਦੋਸ਼ ਲਾਇਆ ਕੀ ਜਦੋਂ ਵਿਭਾਗ ਦੀ ਮਰਜ਼ੀ ਹੁੰਦੀ ਹੈ ਤਾਂ ਸੀਨੀਆਰਤਾ ਸੂਚੀ ਸਬੰਧੀ ਪੈਰ੍ਹਵੀ ਅਦਾਲਤ ਵਿਚ ਕੀਤੀ ਜਾਂਦੀ ਹੈ ਪਰ ਲੰਬੇ ਸਮੇਂ ਤੋਂ ਪਦਉਨਤੀਆਂ ਉਡੀਕ ਰਹੇ ਮਾਸਟਰ ਕੇਡਰ ਦੇ ਅਧਿਆਪਕਾਂ ਅਤੇ ਲੈਕਚਰਾਰਾਂ ਨੰੂ ਸੀਨੀਆਰਤਾ ਸੂਚੀ ਦਾ ਬਹਾਨਾ ਬਣਾ ਕੇ ਪਦਉਨਤੀਆਂ ਤੋਂ ਵਾਂਝਿਆਂ ਰੱਖਿਆ ਜਾ ਰਿਹਾ ਹੈ | ਇਸ ਵਤੀਰੇ ਦਾ ਜਥੇਬੰਦੀ ਕਰੜਾ ਨੋਟਿਸ ਲੈਂਦੀ ਹੈ | ਅਧਿਆਪਕ ਜਥੇਬੰਦੀਆਂ ਦੇ ਨਾਲ ਚਾਰ ਮੰਤਰੀਆਂ ਦੀ ਹੋਈ ਮੀਟਿੰਗ ਵਿਚ ਸਾਰੀਆਂ ਵਿਕਟੇਮਾਈਜ਼ੇਸ਼ਨਾਂ ਰੱਦ ਕੀਤੀਆਂ ਗਈਆਂ ਸਨ, ਜੋ ਕਿ ਅੱਜ ਤੱਕ ਸਿੱਖਿਆ ਸਕੱਤਰ ਵਲੋਂ ਲਮਕ ਅਵਸਥਾ ਰੱਖੀਆਂ ਗਈਆਂ ਹਨ | ਓ.ਡੀ.ਐੱਲ. ਰਾਹੀਂ ਸਿੱਖਿਆ ਪ੍ਰਾਪਤ ਅਧਿਆਪਕਾਂ ਨੰੂ ਜਾਣਬੁੱਝ ਕੇ ਨਿਯਮਤ ਨਹੀਂ ਕੀਤਾ ਜਾ ਰਿਹਾ ਹੈ | ਪੰਜਾਬ ਸਿਵਲ ਸੇਵਾਵਾਂ ਨਿਯਮਾਂ ਨੂੰ ਤੋੜ ਮਰੋੜ ਕੇ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਆਪਕਾਂ ਦੇ ਵਿਰੋਧੀ ਫ਼ੈਸਲੇ ਲਾਗੂ ਕੀਤੇ ਜਾ ਰਹੇ ਹਨ | ਇਸ ਮੌਕੇ ਰਾਜਬੀਰ ਸਿੰਘ, ਬਲਜਿੰਦਰ ਸਿੰਘ ਝਬਾਲ, ਨਰਿੰਦਰਜੀਤ ਸਿੰਘ, ਬਲਰਾਜ ਸਿੰਘ, ਹਰਮਨਦੀਪ ਸਿੰਘ, ਕੰਵਰਦੀਪ ਸਿੰਘ ਢਿੱਲੋਂ, ਅੰਗਰੇਜ ਸਿੰਘ ਕੈਰੈਂਵਾਲ, ਕੰਵਲਜੀਤ ਸਿੰਘ ਝਾਮਕੇ, ਭੁਪਿੰਦਰ ਸਿੰਘ, ਵਿਸ਼ਾਲ, ਦਿਲਬਾਗ ਸਿੰਘ ਚੋਹਲਾ, ਸੰਦੀਪ ਸਿੰਘ ਪੁਰੀ, ਬਲਵਿੰਦਰ ਸਿੰਘ ਭੁੱਚਰ, ਗੁਰਇਕਬਾਲ ਸਿੰਘ ਪੱਟੀ, ਜੁਗਰਾਜ ਸਿੰਘ, ਨਿਸ਼ਾਨ ਸਿੰਘ ਢਿੱਲੋਂ, ਰੇਸ਼ਮ ਸਿੰਘ, ਗੁਰਵਰਿਆਮ ਸਿੰਘ, ਬਲਵਿੰਦਰ ਸਿੰਘ ਮਾਣੋਚਾਲ੍ਹ, ਗੁਲਜਾਰ ਸਿੰਘ, ਤਸਵੀਰ ਸਿੰਘ ਗਿੱਲ, ਸ਼ਿੰਗਾਰਾ ਸਿੰਘ, ਕੁਲਦੀਪ ਭਾਰਤੀ, ਕਰਮਜੀਤ ਸਿੰਘ ਕਲੇਰ, ਜਗਤਾਰ ਸਿੰਘ, ਇੰਦਰਬੀਰ ਸਿੰਘ ਲਾਡੀ, ਭੰਵਰ ਲਾਲ ਆਦਿ ਹਾਜ਼ਰ ਸਨ |
ਤਰਨ ਤਾਰਨ, 18 ਜਨਵਰੀ (ਹਰਿੰਦਰ ਸਿੰਘ)- ਤਰਨ ਤਾਰਨ ਦੇ ਨਜ਼ਦੀਕੀ ਪਿੰਡ ਨੌਰੰਗਾਬਾਦ ਵਿਖੇ ਸਵੇਰੇ 8 ਵਜੇ ਦੇ ਕਰੀਬ 5 ਅਣਪਛਾਤੇ ਲੁਟੇਰਿਆਂ ਵਲੋਂ ਇਕ ਮੈਡੀਕਲ ਸਟੋਰ ਮਾਲਕ ਨੂੰ ਗੋਲੀ ਮਾਰ ਕੇ ਉਸ ਪਾਸੋਂ 85 ਹਜ਼ਾਰ ਰੁਪਏ ਦੀ ਨਗਦੀ ਖੋਹ ਕੇ ਲੁਟੇਰੇ ਫ਼ਰਾਰ ਹੋ ਗਏ | ਜ਼ਖਮੀ ...
ਚੋਹਲਾ ਸਾਹਿਬ, 18 (ਬਲਵਿੰਦਰ ਸਿੰਘ ਚੋਹਲਾ)- ਇਥੋਂ ਨਜ਼ਦੀਕੀ ਪਿੰਡ ਸੰਗਤਪੁਰ ਵਿਖੇ ਲੁਟੇਰਿਆਂ ਵਲੋਂ ਇਕ ਘਰ ਵਿਚ ਦਾਖਲ ਹੋਕੇ ਉੱਥੇ ਮੌਜੂਦ ਇਕ ਔਰਤ ਦੀਆਂ ਕੰਨਾਂ ਵਿੱਚ ਪਾਈਆਂ ਹੋਈਆਂ ਸੋਨੇ ਦੀਆਂ ਵਾਲੀਆਂ ਖੋਹਕੇ ਫ਼ਰਾਰ ਹੋ ਗਏ | ਪੀੜ੍ਹਤ ਔਰਤ ਹਰਜੀਤ ਕੌਰ ਦੇ ਪਤੀ ...
ਸਰਹਾਲੀ ਕਲਾਂ, 18 ਜਨਵਰੀ (ਅਜੇ ਸਿੰਘ ਹੁੰਦਲ)¸ਲੁੱਟ ਕਰਕੇ ਖੋਹੀ ਕਾਰ ਵਿਚ ਭੱਜ ਰਹੇ ਲੁਟੇਰਾ ਗਰੋਹ ਨੇ ਸਵੇਰੇ ਰਸਤੇ ਵਿਚ ਇਕ ਕਾਰ ਚਾਲਕ ਨਾਲ ਤਕਰਾਰ ਹੋਣ 'ਤੇ ਗੋਲੀ ਚਲਾ ਦਿੱਤੀ | ਗੋਲੀ ਡਰਾਈਵਰ ਦੀ ਵੱਖੀ ਵਿਚ ਲੱਗਣ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ | ਜਾਣਕਾਰੀ ...
ਸੁਰ ਸਿੰਘ, 18 ਜਨਵਰੀ (ਧਰਮਜੀਤ ਸਿੰਘ)-ਸਥਾਨਿਕ ਐਲੀਮੈਂਟਰੀ ਸਕੂਲ (ਲੜਕੇ) ਦੇ ਰਸੋਈ ਘਰ ਚੋਂ ਬੀਤੀ ਰਾਤ ਚੋਰਾਂ ਨੇ ਗੈਸ ਸਿਲੰਡਰ ਤੇ ਚੁੱਲ੍ਹਾ ਚੋਰੀ ਕਰ ਲਿਆ | ਜਣਕਾਰੀ ਦਿੰਦਿਆਂ ਸਕੂਲ ਦੇ ਮੁੱਖ ਅਧਿਆਪਕ ਸੁਰਿੰਦਰਪਾਲ ਸਿੰਘ ਛੀਨਾ ਨੇ ਦੱਸਿਆ ਕਿ ਸਵੇਰੇ ਡਿਊਟੀ ਸਮੇਂ ...
ਤਰਨ ਤਾਰਨ, 18 ਜਨਵਰੀ (ਹਰਿੰਦਰ ਸਿੰਘ, ਪਰਮਜੀਤ ਜੋਸ਼ੀ)¸ 14 ਫਰਵਰੀ ਨੂੰ ਪੰਜਾਬ ਵਿਚ 8 ਨਗਰ ਨਿਗਮਾਂ, 109 ਨਗਰ ਕੌਾਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਹੋ ਰਹੀਆਂ ਚੋਣਾਂ ਦੌਰਾਨ ਤਰਨ ਤਾਰਨ ਸਮੇਤ 9 ਐਸੀਆਂ ਨਗਰ ਕੌਾਸਲਾਂ ਅਤੇ ਨਗਰ ਪੰਚਾਇਤਾਂ ਹਨ, ਜਿੰਨਾਂ ਦੀ ਨਵੀਂ ...
ਤਰਨ ਤਾਰਨ, 18 ਜਨਵਰੀ (ਪਰਮਜੀਤ ਜੋਸ਼ੀ)-ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਇਕ ਲੜਕੀ ਨੂੰ ਭਜਾਉਣ ਦੇ ਦੋਸ਼ ਹੇਠ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਦਰ ਤਰਨ ਤਾਰਨ ਵਿਖੇ ਇਲਾਕੇ ਦੇ ਇਕ ਪਿੰਡ ਦੇ ਰਹਿਣ ਵਾਲੇ ਵਿਅਕਤੀ ...
ਪੱਟੀ, 18 ਜਨਵਰੀ (ਅਵਤਾਰ ਸਿੰਘ ਖਹਿਰਾ/ਬੋਨੀ ਕਾਲੇਕੇ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨਾਲ ਸਬੰਧਤ ਸੈਂਕੜੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਮਹਿਲਾ ਕਿਸਾਨ ਦਿਵਸ ਮੌਕੇ 'ਤੇ 17 ਤੋਂ 18 ਜਨਵਰੀ ਨੂੰ ਵੱਖ-ਵੱਖ ਬਾਰਡਰਾਂ 'ਤੇ ਕੂਚ ਕਰਨ ਦਾ ਐਲਾਨ ਕੀਤਾ ...
ਖਡੂਰ ਸਾਹਿਬ, 18 ਜਨਵਰੀ (ਰਸ਼ਪਾਲ ਸਿੰਘ ਕੁਲਾਰ)- ਦਿਹਾਤੀ ਮਜ਼ਦੂਰ ਸਭਾ ਵਲੋਂ ਪੁਲਿਸ ਵਧੀਕੀਆਂ ਖ਼ਿਲਾਫ਼ ਐੱਸ.ਐੱਚ.ਓ. ਭਿੱਖੀਵਿੰਡ ਦਾ ਵੈਰੋਵਾਲ ਵਿਖੇ ਪੁਤਲਾ ਫੂਕਿਆ ਗਿਆ | ਦਿਹਾਤੀ ਮਜ਼ਦੂਰ ਸਭਾ ਦੇ ਆਗੂ ਬਲਦੇਵ ਸਿੰਘ ਭੈਲ ਜਸਬੀਰ ਸਿੰਘ ਵੈਰੋਵਾਲ ਨੇ ਕਿਹਾ ਕਿ ...
ਫਤਿਆਬਾਦ, ਚੋਹਲਾ ਸਾਹਿਬ, 18 ਜਨਵਰੀ (ਹਰਵਿੰਦਰ ਸਿੰਘ ਧੂੰਦਾ, ਬਲਵਿੰਦਰ ਸਿੰਘ ਚੋਹਲਾ)-ਕਸਬਾ ਫਤਿਆਬਾਦ ਤੋਂ ਚੋਹਲਾ ਸਾਹਿਬ ਵਾਲੀ ਰੋਡ 'ਤੇ ਸਥਿਤ ਗੁਰਭੇਜ ਸਿੰਘ ਦੇ ਕਿਸਾਨ ਸੇਵਾ ਕੇਂਦਰ ਜਾਮਾਰਾਏ ਅਤੇ ਜਸਵਿੰਦਰ ਸਿੰਘ ਪਹਿਲਵਾਨ ਮੋਹਣਪੁਰ ਦੇ ਗੁਰੂ ਗੋਬਿੰਦ ਸਿੰਘ ...
ਝਬਾਲ, 18 ਜਨਵਰੀ (ਸੁਖਦੇਵ ਸਿੰਘ)-ਡਿਪਟੀ ਕਮਿਸ਼ਨਰ ਤਰਨ ਤਾਰਨ ਕੁਲਵੰਤ ਸਿੰਘ ਅਤੇ ਸਿਵਲ ਸਰਜਨ ਡਾ. ਰੋਹਿਤ ਮਹਿਤਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਕਮਿਊਨਟੀ ਹੈਲਥ ਸੈਂਟਰ ਕਸੇਲ ਵਿਖੇ ਕੋਰੋਨਾ ਵੈਕਸੀਨ ...
ਸੁਰ ਸਿੰਘ, 18 ਜਨਵਰੀ (ਧਰਮਜੀਤ ਸਿੰਘ) -ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਵਰੋਸਾਏ 'ਬਿਧੀ ਚੰਦ ਛੀਨਾ-ਗੁਰੂ ਕਾ ਸੀਨਾ' ਬਾਬਾ ਬਿਧੀ ਚੰਦ ਜੀ ਦੇ 11ਵੇਂ ਜਾਨਸ਼ੀਨ, ਪਰਉਪਕਾਰ ਤੇ ਨਿਮਰਤਾ ਦੇ ਪੁੰਜ ਬ੍ਰਹਮ ਗਿਆਨੀ ਬਾਬਾ ਦਯਾ ਸਿੰਘ ਸੁਰ ਸਿੰਘ ...
ਤਰਨ ਤਾਰਨ, 18 ਜਨਵਰੀ (ਹਰਿੰਦਰ ਸਿੰਘ)-ਲੋਕ ਲਹਿਰ ਪਾਰਟੀ ਦੀ ਮੀਟਿੰਗ ਪਾਰਟੀ ਦੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪਾਰਟੀ ਵਲੋਂ ਆਉਣ ਵਾਲੀਆਂ ਨਗਰ ਕੌਾਸਲ ਚੋਣਾਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਤੇ ਹਮ ਖਿਆਲੀ ਪਾਰਟੀਆਂ ਦੀ ...
ਤਰਨ ਤਾਰਨ, 18 ਜਨਵਰੀ (ਹਰਿੰਦਰ ਸਿੰਘ)- ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੀ ਅਗਵਾਈ ਹੇਠ ਹਲਕਾ ਦਾ ਸਰਵਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ ਅਤੇ ਪਿੰਡਾਂ ਦੇ ਨਾਲ ਨਾਲ ਸ਼ਹਿਰ ਦੀਆਂ ਵਾਰਡਾਂ ਵਿਚ ਵੀ ਵਿਕਾਸ ਦੇ ਕੰਮ ਚੱਲ ਰਹੇ ਹਨ | ਇਹ ਸ਼ਬਦ ਕਾਂਗਰਸੀ ਆਗੂ ...
ਤਰਨ ਤਾਰਨ, 18 ਜਨਵਰੀ (ਲਾਲੀ ਕੈਰੋਂ)- ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ 'ਚ ਆਈ ਸੂਬੇ ਵਿਚਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਲੋਕਾਂ ਦੀਆਂ ਆਸਾਂ ਉਮੀਦਾਂ 'ਤੇ ਬੁਰੀ ਤਰ੍ਹਾਂ ਪਾਣੀ ਫੇਰਿਆ ਹੈ ਉੱਥੇ ਇਸ ਸਰਕਾਰ ਦੇ ਰਾਜ ਵਿਚ ...
ਤਰਨਤਾਰਨ, 18 ਜਨਵਰੀ (ਹਰਿੰਦਰ ਸਿੰਘ)- ਨੱਕ ਅਤੇ ਗਲੇ ਦੀ ਅਲਰਜੀ ਇਕ ਗੰਭੀਰ ਬਿਮਾਰੀ ਹੈ ਤੇ ਸਮੇਂ ਸਿਰ ਇਸਦਾ ਇਲਾਜ ਹੋਣ ਨਾਲ ਬੀਮਾਰੀ 'ਤੇ ਕਾਬੂ ਪਾਇਆ ਜਾ ਸਕਦਾ ਹੈ | ਇਹ ਜਾਣਕਾਰੀ ਨੱਕ, ਕੰਨ ਤੇ ਗਲੇ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਡਾ. ...
ਤਰਨ ਤਾਰਨ, 18 ਜਨਵਰੀ (ਹਰਿੰਦਰ ਸਿੰਘ)- ਦਿੱਲੀ ਵਿਖੇ ਪਿਛਲੇ 10 ਦਿਨਾਂ ਤੋਂ ਚੱਲ ਰਹੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਕੇਂਦਰ ਦੇ ਬਿੱਲਾਂ ਖ਼ਿਲਾਫ਼ ਸੰਘਰਸ਼ ਦੌਰਾਨ ਫ਼ੌਤ ਹੋਏ ਕਿਸਾਨ ਅਤੇ ਬੁੱਧੀਜੀਵੀਆਂ ਦੀ ਮੌਤ ਦੇ ਸਬੰਧ ਵਿਚ ਪ੍ਰਧਾਨ ਮੰਤਰੀ ਮੋਦੀ ਅਤੇ ਉਸ ਦੇ ਸਾਥੀ ...
ਫਤਿਆਬਾਦ, 18 ਜਨਵਰੀ (ਹਰਵਿੰਦਰ ਸਿੰਘ ਧੂੰਦਾ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ ਖ਼ਿਲਾਫ਼ ਲਿਆਂਦੇ ਗਏ ਕਿਸਾਨ ਮਾਰੂ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਖੇ ਕਿਸਾਨ ਜਥੇਬੰਦੀਆਂ ਵਲੋਂ ਲਗਾਏ ਗਏ ਮੋਰਚੇ 'ਚ ਹਰ ਰੋਜ਼ ਕਿਸਾਨਾਂ ਦੀ ਮੌਤ ਹੋਣ ਦੇ ਬਾਵਜੂਦ ਦਿੱਲੀ ...
ਸਰਾਏ ਅਮਾਨਤ ਖਾਂ, 18 ਜਨਵਰੀ (ਨਰਿੰਦਰ ਸਿੰਘ ਦੋਦੇ)¸ ਜਮਹੂਰੀ ਕਿਸਾਨ ਸਭਾ ਵਲੋਂ ਦਾਣਾ ਮੰਡੀ ਚੀਮਾ ਕਲਾਂ ਤੋਂ ਹਰਦੀਪ ਸਿੰਘ ਰਸੂਲਪੁਰ, ਰਵਿੰਦਰ ਸਿੰਘ ਚੀਮਾ ਤੇ ਹਰਕੀਰਤ ਸਿੰਘ ਹਨੀ ਰਸੂਲਪੁਰ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਦਾ ਕਾਫ਼ਲਾ ਦਿੱਲੀ ਕਿਸਾਨ ਅੰਦੋਲਨ ...
ਤਰਨ ਤਾਰਨ, 17 ਜਨਵਰੀ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ 'ਚ ਕੋਵਿਡ-19 ਦੀ ਜਾਂਚ ਲਈ 2040 ਸੈਂਪਲ ਲਏ ਗਏ ਹਨ | ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿਚ ਕੋਵਿਡ-19 ਦੀ ਜਾਂਚ ਲਈ ਹੁਣ ਤੱਕ ਆਰ.ਟੀ.ਪੀ.ਸੀ.ਆਰ., ...
ਤਾਰਨ ਤਾਰਨ, 18 ਜਨਵਰੀ (ਲਾਲੀ ਕੈਰੋਂ) - ਦਿੱਲੀ ਦੇ ਬਾਰਡਰਾਂ 'ਤੇ ਹੱਡ ਚੀਰਵੀਂ ਸੀਤ ਵਿਚ ਆਪਣੇ ਪਰਿਵਾਰਾਂ ਸਣੇ ਬੈਠੇ ਕਿਸਾਨਾਂ ਦੇ ਸੰਘਰਸ਼ ਅੱਗੇ ਜਿੱਥੇ ਕੇਂਦਰ ਸਰਕਾਰ ਇਕ ਤਰ੍ਹਾਂ ਨਾਲ ਹਾਰ ਚੁੱਕੀ ਹੈ ਪਰ ਫਿਰ ਵੀ ਕਿਸਾਨਾਂ ਦੇ ਬਣਾਏ ਕਾਲੇ ਕਾਨੂੰਨ ਰੱਦ ਕਰਨ ਦੀ ...
ਤਰਨ ਤਾਰਨ, 18 ਜਨਵਰੀ (ਹਰਿੰਦਰ ਸਿੰਘ)¸ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਹੇਠ ਤਰਨ ਤਾਰਨ ਗਾਂਧੀ ਪਾਰਕ ਵਿਚ ਵੱਖ-ਵੱਖ ਇਸਤਰੀ ਜਥੇਬੰਦੀਆਂ ਵਲੋਂ 'ਮਹਿਲਾ ਕਿਸਾਨ ਦਿਵਸ' ਪੂਰੇ ਜੋਸ਼ੋ ਖਰੋਸ਼ ਨਾਲ ਮਨਾਉਂਦਿਆਂ ਸੜਕਾਂ 'ਤੇ ਰੋਹ ਭਰਪੂਰ ਮਾਰਚ ਕੀਤਾ ਗਿਆ, ਜਿਸ ਦੀ ...
ਤਰਨ ਤਾਰਨ, 18 ਜਨਵਰੀ (ਹਰਿੰਦਰ ਸਿੰਘ)- ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕਿਸਾਨਾਂ ਦਾ 16ਵਾਂ ਜਥਾ ਭੁੱਖ ਹੜਤਾਲ 'ਤੇ ਬੈਠਾ | ਗੁਰਦੁਆਰਾ ਕਵੀ ਰਾਜ ਭਾਈ ਧੰਨਾ ਜੀ ਨੌਸ਼ਹਿਰਾ ਪੰਨੂੰਆਂ ਵਿਖੇ ਭੁੱਖ ਹੜਤਾਲ ਕੀਤੀ ਜਾ ਰਹੀ ਹੈ | ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ...
ਫਤਿਆਬਾਦ, 18 ਜਨਵਰੀ (ਹਰਵਿੰਦਰ ਸਿੰਘ ਧੂੰਦਾ)- ਪੁਲਿਸ ਥਾਣਾ ਗੋਇੰਦਵਾਲ ਸਾਹਿਬ ਅਧੀਨ ਆਉਂਦੀ ਪੁਲਿਸ ਚੌਕੀ ਡੇਹਰਾ ਸਾਹਿਬ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਜਥੇਬੰਦੀ ਦੇ ਸਥਾਨਕ ਪ੍ਰਧਾਨ ਅਜੀਤ ਸਿੰਘ ਚੰਬਾ ਦੀ ਅਗਵਾਈ ਹੇਠ ਧਰਨਾ ਤੇ ਨਾਅਰੇਬਾਜ਼ੀ ...
ਸੁਰ ਸਿੰਘ, 18 ਜਨਵਰੀ (ਧਰਮਜੀਤ ਸਿੰਘ) -ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਵਰੋਸਾਏ 'ਬਿਧੀ ਚੰਦ ਛੀਨਾ-ਗੁਰੂ ਕਾ ਸੀਨਾ' ਬਾਬਾ ਬਿਧੀ ਚੰਦ ਜੀ ਦੇ 11ਵੇਂ ਜਾਨਸ਼ੀਨ, ਪਰਉਪਕਾਰ ਤੇ ਨਿਮਰਤਾ ਦੇ ਪੁੰਜ ਬ੍ਰਹਮ ਗਿਆਨੀ ਬਾਬਾ ਦਯਾ ਸਿੰਘ ਸੁਰ ਸਿੰਘ ...
ਪੱਟੀ, 18 ਜਨਵਰੀ (ਅਵਤਾਰ ਸਿੰਘ ਖਹਿਰਾ/ਕੁਲਵਿੰਦਰਪਾਲ ਸਿੰਘ ਕਾਲੇਕੇ)- ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੱਜ ਸਥਾਨਕ ਸ਼ਹਿਰ ਅੰਦਰ ਸੁਸ਼ੋਭਿਤ ਗੁਰਦੁਆਰਾ ਭੱਠ ਸਾਹਿਬ ਤੋਂ ਸੰਪਰਦਾਇ ਬਾਬਾ ਬਿਧੀ ਚੰਦ ਦੇ ਜਾਨਸ਼ੀਨ ਸੰਤ ਬਾਬਾ ਗੁਰਬਚਨ ...
ਤਰਨ ਤਾਰਨ, 18 ਜਨਵਰੀ (ਵਿਕਾਸ ਮਰਵਾਹਾ)¸ ਸ਼ਿਵ ਸੈਨਾ ਪੰਜਾਬ ਦੀ ਮੀਟਿੰਗ ਸ੍ਰੀ ਠਾਕੁਰ ਦੁਆਰਾ ਮਦਨ ਮੋਹਨ ਮੰਦਰ ਤਰਨ ਤਾਰਨ ਵਿਖੇ ਜ਼ਿਲ੍ਹਾ ਪ੍ਰਧਾਨ ਅਭਿਸ਼ੇਕ ਜੋਸ਼ੀ ਦੀ ਅਗਵਾਈ ਹੇਠ ਹੋਈ ਜਿਸ ਵਿਚ ਸ਼ਿਵ ਸੈਨਿਕਾਂ ਨੇ ਹਿੱਸਾ ਲਿਆ | ਜੋਸ਼ੀ ਨੇ ਦੱਸਿਆ ਕਿ 26 ਜਨਵਰੀ ...
ਨਰਿੰਦਰ ਸਿੰਘ ਦੋਦੇ 9872111242 ਸਰਾਏ ਅਮਾਨਤ ਖਾਂ-ਝਬਾਲ ਤੋਂ ਤਕਰੀਬਨ 14 ਕਿਲੋਮੀਟਰ ਦੀ ਦੂਰੀ 'ਤੇ ਅਟਾਰੀ ਜੀ.ਟੀ. ਰੋਡ ਉੱਪਰ ਸਥਿਤ ਹੈ ਪਿੰਡ ਬੁਰਜ 169, ਭਾਤਰ ਪਾਕਿ ਸਰਹੱਦ ਦੇ ਬਿਲਕੁਲ ਨਜ਼ਦੀਕ ਹੋਣ ਕਾਰਨ ਪਿੰਡ ਵਾਸੀਆਂ ਨੂੰ ਭਾਰਤ ਪਾਕਿ ਜੰਗ 1965, 1971, ਕਾਰਗਿਲ ਵੇਲੇ ਆਪਣੇ ...
ਸੁਰ ਸਿੰਘ, 18 ਜਨਵਰੀ (ਧਰਮਜੀਤ ਸਿੰਘ) - ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਵਰੋਸਾਏ 'ਬਿਧੀ ਚੰਦ ਛੀਨਾ-ਗੁਰੂ ਕਾ ਸੀਨਾ' ਬਾਬਾ ਬਿਧੀ ਚੰਦ ਦੇ 11 ਵੇਂ ਜਾਨਸ਼ੀਨ, ਪਰਉਪਕਾਰ ਤੇ ਨਿਮਰਤਾ ਦੇ ਪੁੰਜ ਬ੍ਰਹਮ ਗਿਆਨੀ ਬਾਬਾ ਦਯਾ ਸਿੰਘ ਸੁਰ ਸਿੰਘ ...
ਤਰਨ ਤਾਰਨ, 18 ਜਨਵਰੀ (ਹਰਿੰਦਰ ਸਿੰਘ)- ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਵਲੋਂ ਹੋਏ ਆਦੇਸ਼ ਅਨੁਸਾਰ ਗੁਰਦੁਆਰਾ ਸੁਧਾਰ ਲਹਿਰ ਦੇ ਪਹਿਲੇ ਸ਼ਹੀਦ ਬਾਬਾ ਹਜਾਰਾ ਸਿੰਘ ਅਲਾਦੀਨਪੁਰ ਤੇ ਬਾਬਾ ਹੁਕਮ ਸਿੰਘ ਵਸਾਊ ਕੋਟ ਦੀ ਸਾਲਾਨਾ ...
ਹਰੀਕੇ ਪੱਤਣ, 18 ਹਰੀਕੇ (ਸੰਜੀਵ ਕੁੰਦਰਾ)- ਕੈਂਟਰ ਡਰਾਈਵਰ ਨੇ ਹਜ਼ਾਰਾਂ ਰੁਪਏ ਦਾ ਕੀਮਤੀ ਮੋਬਾਈਲ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਪੈਦਾ ਕੀਤੀ ਹੈ | ਕਸਬਾ ਹਰੀਕੇ ਪੱਤਣ ਦੇ ਨਿਵਾਸੀ ਬੱਬਲ ਮਲਹੋਤਰਾ ਨੇ ਦੱਸਿਆ ਕਿ ਸਾਡੇ ਰਿਸ਼ਤੇਦਾਰ ਰਜੇਸ਼ ਖੁੱਲਰ ਵਾਸੀ ...
ਸਰਾਏ ਅਮਾਨਤ ਖਾਂ, 18 ਜਨਵਰੀ (ਨਰਿੰਦਰ ਦੋਦੇ)- ਹਿਊਮਨ ਲਾਈਫ਼ ਕੇਅਰ ਸੁਸਾਇਟੀ ਅੰਮਿ੍ਤਸਰ ਵਲੋਂ ਵਿਸ਼ੇਸ਼ ਉਪਰਾਲਾ ਕਰਦੇ ਹੋਏ ਬਲਾਕ ਗੰਡੀਵਿੰਡ ਅਧੀਨ ਆਉਂਦੇ ਪ੍ਰਾਇਮਰੀ ਸਕੂਲ ਸ਼ੁਕਰਚੱਕ ਦੇ ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਸਵੈਟਰ ਤੇ ਟੋਪੀਆਂ ਵੰਡੀਆਂ ਗਈਆਂ | ...
ਸ਼ਾਹਬਾਜਪੁਰ , 18 ਜਨਵਰੀ (ਪਰਦੀਪ ਬੇਗੇਪੁਰ)-ਸਰਕਾਰੀ ਐਲੀਮੈਂਟਰੀ ਸਕੂਲ ਬੂਆ ਪੱਤੀ ਵਿਖੇ ਬੱਚਿਆਂ ਦੀ ਮਾਪੇ ਤੇ ਸਕੂਲ ਸਟਾਫ਼ ਦੀ ਹਾਜ਼ਰੀ ਵਿਚ ਪਸਵਕ ਕਮੇਟੀ ਦੀ ਚੋਣ ਹੋਈ, ਜਿਸ ਵਿਚ ਸਰਬਸੰਮਤੀ ਨਾਲ ਸੰਦੀਪ ਕੌਰ ਨੂੰ ਚੇਅਰਮੈਨ ਨੂੰ ਚੁਣਿਆ ਗਿਆ | ਇਸ ਤੋਂ ਇਲਾਵਾ ...
ਮੀਆਂਵਿੰਡ, 18 ਜਨਵਰੀ (ਗੁਰਪ੍ਰਤਾਪ ਸਿੰਘ ਸੰਧੂ)- ਕੇਂਦਰ ਸਰਕਾਰ ਵਲੋਂ ਤਿੰਨੇ ਖੇਤੀ ਕਾਨੂੰਨ ਰੱਦ ਨਾ ਕਰਨ ਕਰਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਲੰਮੇ ਸਮੇਂ ਤੋਂ ਚਲਿਆ ਆ ਰਿਹਾ ਗੱਠਜੋੜ ਤੋੜ ਕੇ ਕਿਸਾਨਾਂ ਦੇ ਹੱਕ ਵਿਚ ਡੱਟ ਕੇ ਪਹਿਰਾ ਦਿੱਤਾ ਗਿਆ ਤੇ ਕਿਸਾਨਾਂ ਨੂੰ ...
ਚੋਹਲਾ ਸਾਹਿਬ, 18 ਜਨਵਰੀ (ਬਲਵਿੰਦਰ ਸਿੰਘ)- ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚੋਹਲਾ ਸਾਹਿਬ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿਛਲੇ ਦਸ ਦਿਨਾਂ ਤੋਂ ਪ੍ਰਭਾਤ ਫੇਰੀਆਂ ਦਾ ਸਿਲਸਿਲਾ ...
ਜੰਡਿਆਲਾ ਗੁਰੂ, 18 ਜਨਵਰੀ (ਰਣਜੀਤ ਸਿੰਘ ਜੋਸਨ)-ਨਜ਼ਦੀਕੀ ਟੋਲ ਪਲਾਜ਼ਾ ਨਿੱਝਰਪੁਰਾ ਵਿਖੇ ਭੁੱਖ ਹੜਤਾਲ ਅੱਜ 22ਵੇਂ ਦਿਨ ਦੇ ਵਿਚ ਦਾਖ਼ਲ ਹੋ ਗਈ¢ ਅੱਜ ਭੁੱਖ ਹੜਤਾਲ 'ਤੇ ਬੈਠਣ ਵਾਲਿਆਂ ਦੀ ਅਗਵਾਈ ਬਚਿੱਤਰ ਸਿੰਘ ਚਾਟੀਵਿੰਡ ਨੇ ਕੀਤੀ¢ ਉਨ੍ਹਾਂ ਦੇ ਨਾਲ ਹਰਪਾਲ ਸਿੰਘ, ...
ਅਜਨਾਲਾ, 18 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਹਲਕਾ ਵਿਧਾਇਕ ਸ. ਹਰਪ੍ਰਤਾਪ ਸਿੰਘ ਅਜਨਾਲਾ ਦੇ ਸਪੁੱਤਰ ਤੇ ਕਾਂਗਰਸ ਜ਼ਿਲਾ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਕੰਵਰਪ੍ਰਤਾਪ ਸਿੰਘ ਅਜਨਾਲਾ ਵਲੋਂ ਅੱਜ ਸਥਾਨਕ ਵਾਰਡ ਨੰਬਰ 14 ਦੇ ਕਾਂਗਰਸ ਪਾਰਟੀ ਦੇ ਸੰਭਾਵੀ ...
ਅਜਨਾਲਾ, 18 ਜਨਵਰੀ (ਐਸ. ਪ੍ਰਸ਼ੋਤਮ)-ਅੱਜ ਇਥੇ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਕਰਵਾਈ ਗਈ ਸ਼ਹਿਰੀ ਵਲੰਟੀਅਰਾਂ ਤੇ ਵਾਰਡ ਇੰਚਾਰਜਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਤੇ ਪਾਰਟੀ ਦੇ ਕਿਸਾਨ ਵਿੰਗ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ...
ਤਰਨ ਤਾਰਨ, 18 ਜਨਵਰੀ (ਹਰਿੰਦਰ ਸਿੰਘ)-ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਘਸੀਟਪੁਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਇਸ ਮੌਕੇ ਮੈਨਜਮੈਂਟ ਪਿੰ੍ਰਸੀਪਲ, ਸਮੂਹ ਸਟਾਫ਼ ਤੇ ਬੱਚਿਆਂ ਵਲੋਂ ਮਿਲ ਕੇ ਜਪੁਜੀ ਸਾਹਿਬ, ਚੌਪਈ ...
ਤਰਨ ਤਾਰਨ, 18 ਜਨਵਰੀ (ਹਰਿੰਦਰ ਸਿੰਘ)¸ ਮਦਦ ਫਾਰ ਯੂ ਵੈੱਲਫੇਅਰ ਸੁਸਾਇਟੀ ਨਵ ਨਿਯੁਕਤ ਸਿਵਲ ਸਰਜਨ ਡਾ. ਰੋਹਿਤ ਮਹਿਤਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਭਾਰਤੀ ਧਵਨ ਅਤੇ ਐੱਸ. ਐੱਮ. ਓ. ਡਾ. ਸਵਰਨਜੀਤ ਧਵਨ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੁਆਰਾ ਕੋਰੋਨਾ ਕਾਲ ...
ਭਿੱਖੀਵਿੰਡ, 18 ਜਨਵਰੀ (ਬੌਬੀ)-ਬਾਬਾ ਦੀਪ ਸਿੰਘ ਤੇ ਗਦਰੀ ਬਾਬਿਆਂ ਦੀ ਧਰਤੀ ਭਿੱਖੀਵਿੰਡ ਤੋਂ ਪੰਜਾਬ ਇਸਤਰੀ ਸਭਾ ਦਾ ਕਾਫ਼ਲਾ ਦਿੱਲੀ ਵੱਲ ਨੂੰ ਰਵਾਨਾ ਹੋਇਆ ਜਿਸ ਦੀ ਅਗਵਾਈ ਪੰਜਾਬ ਇਸਤਰੀ ਸਭਾ ਦੇ ਸਕੱਤਰ ਰਜਿੰਦਰਪਾਲ ਕੌਰ, ਮੀਤ ਪ੍ਰਧਾਨ ਸੀਮਾ ਸੋਹਲ ਤੇ ਮੀਤ ...
ਪੱਟੀ, 18 ਜਨਵਰੀ (ਬੋਨੀ ਕਾਲੇਕੇ, ਅਵਤਾਰ ਸਿੰਘ ਖਹਿਰਾ)¸ ਬੇਸ਼ੱਕ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਸਥਾਨਕ ਸ਼ਹਿਰ ਦੀ ਵਾਰਡ ਨੰਬਰ ਇਕ ਦਾ ਮੁੱਖ ਸੜਕ 'ਤੇ ਸੀਵਰੇਜ਼ ਸਿਸਟਮ ਬੰਦ ਹੀ ਰਹਿੰਦਾ ਹੈ ਜਿਸ ਕਰਕੇ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ...
ਖੇਮਕਰਨ, 18 ਜਨਵਰੀ (ਰਾਕੇਸ਼ ਬਿੱਲਾ)-ਭਾਰਤ ਪਾਕਿਸਤਾਨ ਸਰਹੱਦ 'ਤੇ ਖੇਮਕਰਨ ਸੈਕਟਰ 'ਚ ਤਇਨਾਤ ਬੀ. ਐੱਸ. ਐੱਫ਼ ਦੀ 14-ਬਟਾਲੀਅਨ ਵਲੋਂ ਕਮਾਂਡੈਂਟ ਜਸਬੀਰ ਸਿੰਘ ਦੀ ਅਗਵਾਈ ਹੇਠ ਸਿਵਲ ਐਕਸ਼ਨ ਪ੍ਰੋਗਰਾਮ ਦੇ ਤਹਿਤ ਸਰਹੱਦੀ ਪਿੰਡ ਕਲਸ ਦੇ ਸਰਕਾਰੀ ਸਕੂਲ ਵਿਖੇ ਇਕ ਵੱਡਾ ...
ਤਰਨ ਤਾਰਨ, 18 ਜਨਵਰੀ (ਹਰਿੰਦਰ ਸਿੰਘ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਲੜੀਵਾਰ ਭੁੱਖ ਹੜਤਾਲ ਲਗਾਤਾਰ ਜਾਰੀ ਹੈ | ਕਿਸਾਨਾਂ ਦੇ ਜਥੇ ਭੁੱਖ ਹੜਤਾਲ ਵਿਚ ਸ਼ਾਮਿਲ ਹੋ ਕੇ ਦਿੱਲੀ ਦੇ ਕਿਸਾਨ ਮੋਰਚੇ ਦੀ ਨਿੱਤ ਦੀ ਕਾਮਨਾ ਕਰਦੇ ਹਨ | ਪਿੰਡ ਨੰਦਪੁਰ ਤੋਂ 11 ...
ਫਤਿਆਬਾਦ, 18 ਜਨਵਰੀ (ਹਰਵਿੰਦਰ ਸਿੰਘ ਧੂੰਦਾ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਟਾਂਡਾ ਜ਼ੋਨ ਦੇ ਆਗੂਆਂ ਦੀ ਮੀਟਿੰਗ ਪ੍ਰਧਾਨ ਬਚਿੱਤਰ ਸਿੰਘ ਛਾਪੜੀ ਸਾਹਿਬ ਦੀ ਅਗਵਾਈ ਹੇਠ ਪਿੰਡ ਖਾਨ ਰਜਾਦਾ ਵਿਖੇ ਹੋਈ | ਇਸ ਮੌਕੇ ਪਿੰਡ ਖਾਨ ਰਜਾਦਾ ਦੀ ਨਵੀਂ ਇਕਾਈ ਦਾ ਗਠਨ ਕੀਤਾ ...
ਫਤਿਆਬਾਦ, 18 ਜਨਵਰੀ (ਹਰਵਿੰਦਰ ਸਿੰਘ ਧੂੰਦਾ)-ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਟਾਡਾਂ ਦੇ ਸਾਥੀ ਬਾਪੂ ਗੁਲਜਾਰ ਸਿੰਘ ਤੁੜ ਦਾ ਬੀਤੇ ਰੋਜ਼ ਪਿੰਡ ਤੁੜ ਵਿਖੇ ਦਿਹਾਂਤ ਹੋਣ ਤੋਂ ਬਾਅਦ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ...
ਅਮਰਕੋਟ, 18 ਜਨਵਰੀ (ਗੁਰਚਰਨ ਸਿੰਘ ਭੱਟੀ)-ਪਿੰਡ ਘਰਿਆਲਾ ਦੇ ਗੁਰਦੁਆਰਾ ਸ਼ਹੀਦ ਭਾਈ ਲਖਮੀਰ ਸਿੰਘ ਵਿਖੇ ਬਿਕਰਮ ਸਿੰਘ ਇੰਸਪੈਕਟਰ ਦੀ ਪ੍ਰਧਾਨਗੀ ਹੇਠ ਕਿਸਾਨੀ ਮਸਲਿਆਂ ਸਬੰਧੀ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਮੋਦੀ ਸਰਕਾਰ ਵਲੋਂ ਬਣਾਏ ...
ਪੱਟੀ, 18 ਜਨਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਇੰਜੀ: ਵਿਨੈ ਸ਼ਰਮਾ ਸੀਨੀਅਰ ਕਾਰਜਕਾਰੀ ਇੰਜੀ: ਮੰਡਲ ਪੱਟੀ ਜੋ ਬੀਤੇ ਦਿਨੀਂ 66 ਕੇ.ਵੀ. ਸਬ ਸਟੇਸ਼ਨ ਕਪੂਰਥਲਾ ਤੋਂ ਪਦਉਨਤ ਹੋ ਕੇ ਮੰਡਲ ਪੱਟੀ ਵਿਖੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਦਾ ਅਹੁਦਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX