ਪਟਿਆਲਾ, 18 ਜਨਵਰੀ (ਮਨਦੀਪ ਸਿੰਘ ਖਰੋੜ)-ਕੋਵਿਡ ਟੀਕਾਕਰਨ ਮੁਹਿੰਮ ਦੇ ਦੂਜੇ ਦਿਨ ਜ਼ਿਲ੍ਹਾ ਸਿਹਤ ਵਿਭਾਗ ਦੇ 238 ਅਧਿਕਾਰੀ ਅਤੇ ਮੁਲਾਜ਼ਮਾਂ ਨੇ ਕੋਵੀਸ਼ੀਲਡ ਵੈਕਸੀਨ ਦਾ ਟੀਕਾ ਲਗਵਾਇਆ ਹੈ | ਜ਼ਿਲੇ੍ਹ 'ਚ ਮਾਤਾ ਕੁਸ਼ੱਲਿਆ, ਰਾਜਿੰਦਰਾ ਅਤੇ ਸਿਵਲ ਹਸਪਤਾਲ ਰਾਜਪੁਰਾ ਸਮੇਤ ਮਿਲਟਰੀ ਹਸਪਤਾਲ 'ਚ ਵੀ ਸਿਹਤ ਕਰਮੀਆਂ ਨੂੰ ਕੋਵੀਸ਼ੀਲਡ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ | ਜਿਨ੍ਹਾਂ 'ਚੋਂ ਮਾਤਾ ਕੁਸ਼ੱਲਿਆ ਹਸਪਤਾਲ ਤੋਂ 52, ਰਾਜਿੰਦਰਾ ਹਸਪਤਾਲ ਤੋਂ 79, ਸਿਵਲ ਹਸਪਤਾਲ ਰਾਜਪੁਰਾ 'ਚ 37 ਅਤੇ ਮਿਲਟਰੀ ਹਸਪਤਾਲ ਤੋਂ 70 ਸਿਹਤ ਸਟਾਫ਼ ਮੈਂਬਰਾਂ ਨੇ ਟੀਕੇ ਲਗਵਾਏ | ਇਸ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਮਾਤਾ ਕੁਸ਼ੱਲਿਆ ਹਸਪਤਾਲ 'ਚ ਟੀਕੇ ਲਗਵਾਉਣ ਵਾਲਿਆਂ ਵਿਚ ਸੇਵਾ ਮੁਕਤ ਪਿ੍ੰਸੀਪਲ ਮੈਡੀਕਲ ਕਾਲਜ ਡਾ. ਬੀ.ਐਸ. ਸਿੱਧੂ, ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ, ਡਾ. ਗੁਰਵਿੰਦਰ ਸਿੰਘ ਰੰਧਾਵਾ, ਡਾ. ਰਹਬੰਸ ਲਾਲ ਬਾਂਸਲ, ਡਾ. ਐਸ.ਪੀ.ਐਸ ਨਰੂਲਾ, ਡਾ. ਸੁਦੇਸ਼ ਪ੍ਰਤਾਪ, ਡਾ. ਪਰਮਿੰਦਰ ਸਿੰਘ, ਡਾ. ਭਾਰਤੀ ਬਾਂਸਲ, ਡਾ. ਬੋਪਾਰਾਏ, ਡਾ. ਅਖਿਲ, ਜ਼ਿਲ੍ਹਾ ਬੀ.ਸੀ.ਸੀ ਕੁਆਰਡੀਨੇਟਰ ਜਸਵੀਰ ਕੌਰ, ਬਿੱਟੂ ਆਦਿ ਸ਼ਾਮਿਲ ਸੀ |
ਪਟਿਆਲਾ, 18 ਜਨਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਕੇਂਦਰ ਸਰਕਾਰ ਵਲੋਂ ਸੰਸਦ 'ਚ ਪਾਸ ਕੀਤੇ ਖੇਤੀ ਕਾਨੰੂਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਮਦਦ ਲਈ ਅੱਗੇ ਆਉਣ ਵਾਲਿਆਂ ਨੂੰ ਡਰਾਉਣ ਧਮਕਾਉਣ ਲਈ ਐਨ.ਆਈ.ਏ. ਅਤੇ ਹੋਰ ਏਜੰਸੀਆਂ ਦੀ ਵਰਤੋਂ ਕਰਨ ਨਾਲ ਕਿਸਾਨਾਂ ਦਾ ...
ਨਾਭਾ, 18 ਜਨਵਰੀ (ਅਮਨਦੀਪ ਸਿੰਘ ਲਵਲੀ)-ਸ਼ਹਿਰ ਨਾਭਾ ਦੇ ਮੋਤੀ ਬਾਗ ਕਾਲੋਨੀ ਦੇ ਕੁੱਝ ਵਸਨੀਕਾਂ ਵਲੋਂ ਸਾਂਝੇ ਤੌਰ 'ਤੇ ਸੱਤਾ ਵਿਚ ਰਾਜ ਕਰ ਰਹੀ ਕਾਂਗਰਸ ਪਾਰਟੀ ਦਾ ਬਾਈਕਾਟ ਕੀਤੇ ਜਾਣ ਦਾ ਐਲਾਨ ਕੀਤਾ ਹੈ | ਮੁਹੰਮਦ ਅਨਾਇਤ ਅਨਸਾਰੀ ਨੇ ਹੋਰ ਵਸਨੀਕਾਂ ਸਮੇਤ ਗੱਲਬਾਤ ...
ਪਟਿਆਲਾ, 18 ਜਨਵਰੀ (ਗੁਰਵਿੰਦਰ ਸਿੰਘ ਔਲਖ)-ਸਿੱਖਿਆ ਵਿਭਾਗ ਵਲੋਂ ਮਿਸ਼ਨ ਸ਼ਤ-ਪ੍ਰਤੀਸ਼ਤ 2021 ਨੂੰ ਸਫਲ ਬਣਾਉਣ ਲਈ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਐਜੂਕੇਅਰ ਐਪ ਦਾ ਬਾਖ਼ੂਬੀ ਉਪਯੋਗ ਕਰਨ ਲਈ ਰੂਪ-ਰੇਖਾ ਉਲੀਕ ਦਿੱਤੀ ਗਈ ਹੈ | ਇਸ ਐਪ ਦੀ ਯੋਗ ਵਰਤੋਂ ਲਈ ਸਰਕਾਰੀ ...
ਪਟਿਆਲਾ, 18 ਜਨਵਰੀ (ਮਨਦੀਪ ਸਿੰਘ ਖਰੋੜ)-ਪਟਿਆਲਾ ਸੀ.ਆਈ.ਏ. ਸਟਾਫ਼ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਅੰਬਾਲਾ ਤੇ ਪਟਿਆਲਾ 'ਚ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਚੋਰੀ ਦਾ ਸਾਮਾਨ ਬਰਾਮਦ ...
ਪਟਿਆਲਾ, 18 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਕੇਂਦਰ ਸਰਕਾਰ ਦੁਆਰਾ ਲਿਆਂਦੇ ਗਏ ਤਿੰਨ ਖੇਤੀ ਕਾਨੂੰੂਨਾਂ ਖ਼ਿਲਾਫ਼ ਚਲ ਰਹੇ ਕਿਸਾਨਾਂ ਦੇ ਅੰਦੋਲਨ ਦੇ ਸਮਰਥਨ ਵਿਚ ਆਲ ਇੰਡੀਆ ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ (ਏ. ਆਈ. ਡੀ. ਐਸ. ਓ.) ਦੀ ਅਖਿਲ ਭਾਰਤੀਆ ...
ਨਾਭਾ, 18 ਜਨਵਰੀ (ਕਰਮਜੀਤ ਸਿੰਘ)-ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਮਹਿਲਾ ਦਿਵਸ ਟ੍ਰੇਡਜ ਮੌਲ ਨਾਭਾ ਵਿਖੇ ਮਨਾਇਆ ਗਿਆ | ਸੰਬੋਧਨ ਕਰਦਿਆਂ ਸੁਖਦੇਵ ਸਿੰਘ ਭੂਪਾਲ ਨੇ ਕਿਹਾ ਕਿ ਅੱਜ ਦੇਸ਼ ਅੰਦਰ ਸੰਘਰਸ਼ ਵਿਚ ਔਰਤਾਂ ਦੀ ਸ਼ਮੂਲੀਅਤ ਉਨ੍ਹਾਂ ਦੀ ...
ਬਨੂੜ, 18 ਜਨਵਰੀ (ਭੁਪਿੰਦਰ ਸਿੰਘ)-ਪ੍ਰੈੱਸ ਕਲੱਬ ਬਨੂੜ ਅਤੇ ਮਿਸ਼ਨ ਵਿੱਦਿਆ ਫ਼ਾਊਾਡੇਸ਼ਨ ਵਲੋਂ ਬਨੂੜ ਵਿਖੇ ਮਨਾਏ ਗਏ ਮਹਿਲਾ ਕਿਸਾਨ ਦਿਵਸ ਮੌਕੇ ਔਰਤਾਂ ਵਲੋਂ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ | ਰੋਸ ਮਾਰਚ ਵਿਚ ਸ਼ਹਿਰ ਦੀਆਂ ਵੱਡੀ ਗਿਣਤੀ 'ਚ ਔਰਤਾਂ ਤੋਂ ਇਲਾਵਾ ...
ਪਟਿਆਲਾ, 18 ਜਨਵਰੀ (ਮਨਦੀਪ ਸਿੰਘ ਖਰੋੜ)-ਸਥਾਨਕ ਰਤਨ ਨਗਰ ਵਿਖੇ ਇਕ ਘਰ 'ਚ ਦਾਖਲ ਹੋ ਕੇ ਪਰਿਵਾਰ ਦੀ ਕੁੱਟਮਾਰ ਕਰਨ ਦੇ ਮਾਮਲੇ 'ਚ ਥਾਣਾ ਤਿ੍ਪੜੀ ਦੀ ਪੁਲਿਸ ਨੇ ਪੰਜ ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ ਦਾ ਪਰਚਾ ਦਰਜ ਕਰ ਲਿਆ ਹੈ | ਇਸ ਮਾਮਲੇ ਦੀ ਰਿਪੋਰਟ ਸ਼ਿੰਦਰ ਵਾਸੀ ...
ਪਟਿਆਲਾ, 18 ਜਨਵਰੀ (ਮਨਦੀਪ ਸਿੰਘ ਖਰੋੜ)-ਲੰਘੀ 14 ਜਨਵਰੀ ਵਾਲੇ ਦਿਨ ਸਵੇਰੇ 8 ਵਜੇ ਦੇ ਕਰੀਬ ਪਿੰਡ ਸ਼ੇਖੂਪੁਰਾ ਲਾਗੇ ਸੜਕ ਪਾਰ ਕਰ ਰਹੀ ਇਕ ਔਰਤ ਨੂੰ ਇਕ ਅਣਪਛਾਤੇ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ ਸੀ, ਇਸ ਹਾਦਸੇ 'ਚ ਗੰਭੀਰ ਰੂਪ 'ਚ ਜ਼ਖਮੀ ਹੋਈ ਔਰਤ ਦੀ ਚੰਡੀਗੜ੍ਹ ...
ਪਟਿਆਲਾ, 18 ਜਨਵਰੀ (ਮਨਦੀਪ ਸਿੰਘ ਖਰੋੜ)-ਰਾਜਿੰਦਰਾ ਹਸਪਤਾਲ ਦੇ ਨੇੜੇ ਸੱਟਾ ਲਗਾਉਂਦੇ ਇਕ ਵਿਅਕਤੀ ਨੂੰ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਸੱਟੇ ਦੇ 1080 ਰੁਪਏ ਸਮੇਤ ਗਿ੍ਫ਼ਤਾਰ ਕਰ ਲਿਆ ਹੈ | ਮੁਲਜ਼ਮ ਦੀ ਪਹਿਚਾਣ ਕਰਮਜੀਤ ਸਿੰਘ ਵਾਸੀ ਪਟਿਆਲਾ ਵਜੋਂ ਹੋਈ ਹੈ | ਸਹਾਇਕ ...
ਦੇਵੀਗੜ੍ਹ, 18 ਜਨਵਰੀ (ਰਾਜਿੰਦਰ ਸਿੰਘ ਮੌਜੀ)-ਆਉਣ ਵਾਲੀ 24 ਜਨਵਰੀ ਨੂੰ ਹਲਕਾ ਸਨੌਰ ਤੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ ਵਿਚ ਟਰੈਕਟਰਾਂ ਦਾ ਵੱਡਾ ਕਾਫ਼ਲਾ ਰਵਾਨਾ ਹੋਵੇਗਾ, ਜਿਸ ਪ੍ਰਤੀ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ...
ਸ਼ੁਤਰਾਣਾ, 18 ਜਨਵਰੀ (ਬਲਦੇਵ ਸਿੰਘ ਮਹਿਰੋਕ)-ਅੱਜ ਮਹਿਲਾ ਦਿਵਸ 'ਤੇ ਹਲਕਾ ਸ਼ੁਤਰਾਣਾ ਦੀਆਂ ਵੱਖ-ਵੱਖ ਜਥੇਬੰਦੀਆਂ ਤੇ ਘਰੇਲੂ ਔਰਤਾਂ ਨੇ ਕਸਬਾ ਸ਼ੁਤਰਾਣਾ ਨੇੜੇ ਦਿੱਲੀ-ਸੰਗਰੂਰ ਕੌਮੀ ਮਾਰਗ 'ਤੇ ਟੋਲ ਪਲਾਜ਼ਾ ਉੱਪਰ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ ਲੰਬੇ ਸਮੇਂ ...
ਪਟਿਆਲਾ, 18 ਜਨਵਰੀ (ਮਨਦੀਪ ਸਿੰਘ ਖਰੋੜ)-ਜ਼ਿਲ੍ਹਾ ਪੁਲਿਸ ਮੁਖੀ ਵਿਕਰਮ ਜੀਤ ਦੁੱਗਲ ਨੇ ਪੁਲਿਸ ਲਾਇਨ ਤੋਂ 32ਵੇਂ ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੀ ਸ਼ੁਰੂਆਤ ਕਰਵਾਉਂਦਿਆਂ ਆਖਿਆ ਕਿ ਸਾਰੇ ਵਾਹਨ ਚਾਲਕਾਂ ਨੂੰ ਖ਼ੁਦ ਆਪਣੇ ਆਪ, ਆਪਣੇ ਪਰਿਵਾਰ ਅਤੇ ਹੋਰਨਾਂ ਦੀਆਂ ...
ਪਟਿਆਲਾ, 18 ਜਨਵਰੀ (ਕੁਲਵੀਰ ਸਿੰਘ ਧਾਲੀਵਾਲ)-ਅੱਜ ਪੰਜਾਬੀ ਯੂਨੀਵਰਸਿਟੀ ਵਿਖੇ ਵਿਦਿਆਰਥੀ ਜਥੇਬੰਦੀਆਂ ਵਲੋਂ ਉਪ-ਕੁਲਪਤੀ ਦਫ਼ਤਰ ਦੇ ਬਾਹਰ ਧਰਨਾ ਲਾਇਆ ਗਿਆ | ਇਸ ਸਬੰਧੀ ਵਿਦਿਆਰਥੀ ਜਥੇਬੰਦੀਆਂ ਪੀ.ਆਰ. ਐਸ. ਯੂ. ਤੋਂ ਸੰਦੀਪ ਕੌਰ, ਡੀ.ਐੱਸ.ਓ. ਤੋਂ ਬਲਕਾਰ ਅਤੇ ...
ਪਟਿਆਲਾ, 18 ਜਨਵਰੀ (ਗੁਰਵਿੰਦਰ ਸਿੰਘ ਔਲਖ)-ਫਰਾਂਸ ਦੇ ਰਾਜਦੂਤ ਇਮੈਨੂਅਲ ਲੈਨਿਨ ਜੋ ਪਿਛਲੇ ਦਿਨਾਂ ਤੋਂ ਪੰਜਾਬ ਘੁੰਮਣ ਲਈ ਆਏ ਹੋਏ ਸਨ ਅੱਜ ਪਟਿਆਲਾ ਪੁੱਜੇ | ਇਮੈਨੂਅਲ ਲੈਨੈਨ ਵਲੋਂ ਕਾਲੀ ਮਾਤਾ ਮੰਦਰ ਵਿਖੇ ਨਤਮਸਤਕ ਹੋਣ ਉਪਰੰਤ ਸ਼ਾਹੀ ਸ਼ਹਿਰ ਦੀਆਂ ਵਿਰਾਸਤੀ ...
ਰਾਜਪੁਰਾ, 18 ਜਨਵਰੀ (ਰਣਜੀਤ ਸਿੰਘ)-ਸਿਟੀ ਪੁਲਿਸ ਨੇ ਮੁਲਾਜ਼ਮ ਵਲੋਂ ਮੁਲਾਜ਼ਮ ਸਾਥੀ ਅਤੇ ਰਿਸ਼ਤੇਦਾਰ 'ਤੇ ਗੋਲੀ ਚਲਾ ਕੇ ਗੰਭੀਰ ਜ਼ਖਮੀ ਕਰਨ ਅਤੇ ਜਾਨ ਤੋਂ ਮਾਰ ਦੇਣ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਿਸ ...
ਪਟਿਆਲਾ, 18 ਜਨਵਰੀ (ਗੁਰਵਿੰਦਰ ਸਿੰਘ ਔਲਖ)-ਭਾਸ਼ਾ ਵਿਭਾਗ ਪੰਜਾਬ ਕਲੈਰੀਕਲ ਐਸੋਸੀਏਸ਼ਨ ਦੀ ਜਰਨਲ ਬਾਡੀ ਦੀ ਬੈਠਕ ਅੱਜ ਭਾਸ਼ਾ ਭਵਨ ਪਟਿਆਲਾ ਵਿਖੇ ਹੋਈ ਜਿਸ ਵਿਚ ਯੂਨੀਅਨ ਦੇ ਮੁੱਦਿਆਂ 'ਤੇ ਵਿਚਾਰ ਕੀਤੀ ਗਈ ਅਤੇ ਨਵੀਂ ਕਾਰਜਕਾਰਨੀ ਦੀ ਸਰਬਸੰਮਤੀ ਨਾਲ ਚੋਣ ਕੀਤੀ ...
ਜੌੜੇਪੁਲ ਜਰਗ, 18 ਜਨਵਰੀ (ਪਾਲਾ ਰਾਜੇਵਾਲੀਆ)-ਗੁ: ਸੰਤ ਆਸ਼ਰਮ ਧਬਲਾਨ ਵਿਖੇ ਕੀਰਤਨ ਵਿਖਿਆਨ ਸਮੇਤ ਹੋਰ ਸੇਵਾਵਾਂ ਨਿਭਾਉਣ ਵਾਲੇ ਭਾਈ ਰਣਜੀਤ ਸਿੰਘ (ਬਾਵਾ ਜੀ) ਧਬਲਾਨ ਨਮਿਤ ਸ੍ਰੀ ਸਹਿਜ ਪਾਠ ਦੇ ਭੋਗ ਸੰਤ ਆਸ਼ਰਮ ਧਬਲਾਨ ਵਿਖੇ ਪਾਏ ਗਏ | ਇਸ ਮੌਕੇ ਰਾੜਾ ਸਾਹਿਬ ...
ਪਟਿਆਲਾ, 18 ਜਨਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਜ਼ਿਲ੍ਹੇ ਦੀਆਂ ਮਹਿਲਾ ਸਰਪੰਚਾਂ ਅਤੇ ਪੰਚਾਂ ਲਈ ਅਗਵਾਈ ਵਿਕਾਸ ਪ੍ਰੋਗਰਾਮ ਦੀ ਸ਼ੁਰੂਆਤ ਕਰਵਾਉਂਦਿਆਂ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਮਹਿਲਾਵਾਂ ਦਾ ਆਪਣੇ ਘਰ ਦੇ ਨਾਲ-ਨਾਲ ਘਰ ਤੋਂ ਬਾਹਰ ...
ਪਟਿਆਲਾ, 18 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਸ਼ੋ੍ਰਮਣੀ ਅਕਾਲੀ ਦਲ (ਡੈਮੋਕਰੇਟਿਕ) ਦੀ ਕੋਰ ਗਰੁੱਪ ਦੀ ਬੈਠਕ ਤੇਜਿੰਦਰਪਾਲ ਸਿੰਘ ਸੰਧੂ ਦੀ ਰਿਹਾਇਸ਼ ਵਿਖੇ ਬੀਰਦਵਿੰਦਰ ਸਿੰਘ ਸਾਬਕਾ ਸਪੀਕਰ ਡਿਪਟੀ ਦੀ ਰਹਿਨੁਮਾਈ ਹੇਠ ਹੋਈ | ਇਸ ਬੈਠਕ ਦੀ ਪ੍ਰਧਾਨਗੀ ਰਣਧੀਰ ਸਿੰਘ ...
ਪਟਿਆਲਾ, 18 ਜਨਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪਿਛਲੇ ਦਿਨਾਂ ਤੋਂ ਚੱਲ ਰਿਹਾ ਗੈਰ ਅਧਿਆਪਨ ਕਰਮਚਾਰੀਆਂ ਦਾ ਰੋਸ ਪ੍ਰਦਰਸ਼ਨ ਅਤੇ ਦਿਨ ਰਾਤ ਦਾ ਧਰਨਾ ਅੱਜ ਵੀ ਜਾਰੀ ਰਿਹਾ | ਇਸ ਧਰਨੇ ਦੌਰਾਨ ਵੱਖ-ਵੱਖ ਵਿਭਾਗਾਂ ਬਰਾਂਚਾਂ ਦੇ ...
ਪਟਿਆਲਾ, 18 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਨੌਵੇਂ ਪਾਤਸ਼ਾਹ ਦੇ ਚਰਨਛੋਹ ਅਸਥਾਨ ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਵਿਖੇ ਪੰਚਮੀ ਦਾ ਦਿਹਾੜਾ ਸੰਗਤਾਂ ਵਲੋਂ ਵੱਡੀ ਗਿਣਤੀ 'ਚ ਗੁਰੂ ਘਰ ਨਤਮਸਤਕ ਹੋ ਕੇ ਮਨਾਇਆ ਗਿਆ | ਤੜਕ ਸਵੇਰੇ ਕਵਾੜ੍ਹ ਖੁੱਲ੍ਹਣ ਮਗਰੋਂ ...
ਨਾਭਾ, 18 ਜਨਵਰੀ (ਅਮਨਦੀਪ ਸਿੰਘ ਲਵਲੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੇ ਭਾਰਤ ਦੇਸ਼ ਨੂੰ ਇਕਸਾਰ ਹੋ ਕੇ ਦੇਖਣ ਕਿਉਂਕਿ ਉਹ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਹਨ ਨਾ ਕਿ ਕੇਵਲ ਭਾਜਪਾ ਦੇ , ਕਿਸਾਨ 26 ਤਰੀਕ ਨੂੰ ਜ਼ਰੂਰ ਟਰੈਕਟਰ ਮਾਰਚ ਕਰਨਗੇ | ਇਹ ਵਿਚਾਰ ਹਲਕਾ ...
ਪਾਤੜਾਂ, 18 ਜਨਵਰੀ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਪੁਲਿਸ ਨੇ ਇਕ ਔਰਤ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਫੜ ਕੇ ਇਸ ਦੇ ਖ਼ਿਲਾਫ਼ ਕੇਸ ਦਰਜ ਕਰਨ ਮਗਰੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਪਾਤੜਾਂ ਦੀ ਮੁਖੀ ਰਣਵੀਰ ਸਿੰਘ ਨੇ ਦੱਸਿਆ ਕਿ ਸਮਾਜ ਵਿਰੋਧੀ ...
ਨਾਭਾ, 18 ਜਨਵਰੀ (ਅਮਨਦੀਪ ਸਿੰਘ ਲਵਲੀ)-ਨਾਭਾ ਵਿਚ ਪਿਛਲੇ ਲੰਮੇ ਸਮੇਂ ਤੋਂ ਮਨੁੱਖਤਾ ਦੀ ਸੇਵਾ ਕਰਦੀ ਆ ਰਹੀ ਸ਼ਹੀਦ ਬਾਬਾ ਦੀਪ ਸਿੰਘ ਵੈੱਲਫੇਅਰ ਸੇਵਾ ਸੁਸਾਇਟੀ ਨਾਭਾ ਵਲੋਂ ਪ੍ਰੀਤੀ ਹੋਮਿਓਪੈਥਿਕ ਕਲੀਨਿਕ ਦੇ ਸਹਿਯੋਗ ਨਾਲ ਜੈਤੋ ਦੇ ਮੋਰਚੇ ਦੇ ਸ਼ਹੀਦਾਂ ਦੀ ਯਾਦ ...
ਪਟਿਆਲਾ, 18 ਜਨਵਰੀ (ਕੁਲਵੀਰ ਸਿੰਘ ਧਾਲੀਵਾਲ)-ਆਲ ਇੰਡੀਆ ਡੈਮੋਕੇ੍ਰਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ ਵਲੋਂ ਕਿਸਾਨ ਸੰਘਰਸ਼ ਦੀ ਹਮਾਇਤ ਵਿਚ 'ਦੇਸ਼ ਦੇ ਵਿਦਿਆਰਥੀ ਕਿਸਾਨਾਂ ਦੇ ਨਾਲ' ਦੇ ਬੈਨਰ ਹੇਠ ਕੱਢੀ ਗਈ ਮੋਟਰਸਾਈਕਲ ਰੈਲੀ ਕੱਲ੍ਹ ਰਾਤ ਪਟਿਆਲਾ ਵਿਖੇ ...
ਪਟਿਆਲਾ, 18 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਪੀ.ਐਸ.ਪੀ.ਸੀ.ਐਲ. ਅਤੇ ਪੀ.ਐੱਸ.ਟੀ.ਸੀ.ਐੱਲ. ਦੇ ਮੁਲਾਜ਼ਮਾਂ ਵਲੋਂ ਖੇਤੀਬਾੜੀ ਸਬੰਧੀ ਬਣਾਏ ਗਏ ਕਾਨੂੰਨਾਂ ਨੂੰ ਰੱਦ ਕਰਨ, ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਵਾਉਣ ਅਤੇ ਪੀ. ਐੱਸ. ਪੀ. ਸੀ. ਐੱਲ. ਵਲੋਂ ਕਲੈਰੀਕਲ ਅਤੇ ...
ਸਮਾਣਾ, 18 ਜਨਵਰੀ (ਗੁਰਦੀਪ ਸ਼ਰਮਾ)-ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਸਮਾਣਾ ਦੇ ਸਮੂਹ ਸਟਾਫ਼, ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ, ਬਲਾਕ ਸੰਮਤੀ ਮੈਂਬਰਾਂ ਅਤੇ ਸਰਪੰਚਾਂ ਪੰਚਾਂ ਵਲੋਂ ਸਰਬੱਤ ਦੇ ਭਲੇ ਅਤੇ ਚੜ੍ਹਦੀਕਲਾ ਲਈ ਅਖੰਡ ਪਾਠ ਦਾ ਭੋਗ ਬਲਾਕ ਵਿਕਾਸ ਪੰਚਾਇਤ ...
ਨਾਭਾ, 18 ਜਨਵਰੀ (ਅਮਨਦੀਪ ਸਿੰਘ ਲਵਲੀ)-ਰੋਟਰੀ ਕਲੱਬ ਨਾਭਾ ਵਿਖੇ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਨਾਭਾ ਸੀ.ਡੀ.ਪੀ.ਓ. ਗੁਰਮੀਤ ਸਿੰਘ ਦੀ ਅਗਵਾਈ ਹੇਠ 'ਬੇਟੀ ਬਚਾਓ, ਬੇਟੀ ਪੜ੍ਹਾਓ' ਯੋਜਨਾ ਤਹਿਤ ਧੀਆਂ ਦੀ ਲੋਹੜੀ ਮਨਾਈ ਗਈ | ਜਿਸ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ...
ਨਾਭਾ, 18 ਜਨਵਰੀ (ਕਰਮਜੀਤ ਸਿੰਘ)-ਨੇੜਲੇ ਪਿੰਡ ਰਾਮਗੜ੍ਹ ਬੌੜਾਂ ਵਿਖੇ ਗੁਰਦੁਆਰਾ ਬਾਉਲੀ ਸਾਹਿਬ ਪਾਤਸ਼ਾਹੀ 9ਵੀਂ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ | ਅਖੰਡ ਪਾਠ ਦੇ ਭੋਗ ਪਾਏ ਜਾਣ ਉਪਰੰਤ ਕੀਰਤਨ ਵਖਿਆਨ ਦੌਰਾਨ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ | ਪ੍ਰਸਿੱਧ ...
ਭੁਨਰਹੇੜੀ, 18 ਜਨਵਰੀ (ਧਨਵੰਤ ਸਿੰਘ)-ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਬਰੰੂਹਾਂ 'ਤੇ ਚਲ ਰਹੇ ਕਿਸਾਨ ਅੰਦੋਲਨ ਨੂੰ ਹੋਰ ਬਲ ਦੇਣ ਵਾਸਤੇ ਰੋਜ਼ਾਨਾ ਜਥੇ ਜਾਣ ਲੱਗ ਪਾਏ ਹਨ | ਹਲਕਾ ਸਨੌਰ ਤੋਂ ਜਿੱਥੇ ਕਿ ਵੱਖ-ਵੱਖ ਪਿੰਡਾਂ ਤੋਂ ਨੌਜਵਾਨ ਮੂਹਰੇ ਹੋ ਕੇ ਕਾਫ਼ਲੇ ਲੈ ਕੇ ...
ਰਾਜਪੁਰਾ, 18 ਜਨਵਰੀ (ਰਣਜੀਤ ਸਿੰਘ)-ਦੇਰ ਸ਼ਾਮ ਨੇੜਲੇ ਪਿੰਡ ਨੀਲਪੁਰ ਵਿਖੇ ਪਿੰਡ ਦੀਆਂ ਔਰਤਾਂ ਨੇ ਇਕੱਤਰ ਹੋ ਕੇ ਮਹਿਲਾ ਦਿਵਸ ਮਨਾਇਆ ਅਤੇ ਖੇਤੀ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਰੋਸ ਧਰਨਾ ਗੁਰਦੁਵਾਰਾ ਸਾਹਿਬ ਤੋਂ ...
ਪਟਿਆਲਾ, 18 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ ਵਿਖੇ ਉਪ ਕੁਲਪਤੀ ਡਾ. ਰਾਜ ਬਹਾਦਰ ਨਾਲ ਅਸ਼ੋਕਾ ਨਰਸਿੰਗ ਕਾਲਜ ਪਟਿਆਲਾ ਅਤੇ ਐਸੋਸੀਏਸ਼ਨ ਵਲੋਂ ਮੁਲਾਕਾਤ ਕੀਤੀ ਗਈ | ਇਸ ਮੁਲਾਕਾਤ ਵਿਚ ਜਿੱਥੇ ਉਪ ਕੁਲਪਤੀ ਨੂੰ ਉਨ੍ਹਾਂ ...
ਸਮਾਣਾ, 18 ਜਨਵਰੀ (ਪ੍ਰੀਤਮ ਸਿੰਘ ਨਾਗੀ)-ਡੀ.ਐੱਸ.ਪੀ ਸਮਾਣਾ ਜਸਵੰਤ ਸਿੰਘ ਮਾਂਗਟ ਨੇ ਦੱਸਿਆ ਕਿ ਐੱਸ.ਟੀ.ਐੱਫ ਦੀ ਇਕ ਟੀਮ ਨੇ ਤਿੰਨ ਨੌਜਵਾਨਾਂ ਨੂੰ ਗੁਪਤ ਸੂਚਨਾ ਮਿਲਣ 'ਤੇ ਸਮਾਣਾ ਭਵਾਨੀਗੜ੍ਹ ਰੋਡ 'ਤੇ 100 ਗਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਜਿਨ੍ਹਾਂ ਨੇ ...
ਪਟਿਆਲਾ, 18 ਜਨਵਰੀ (ਮਨਦੀਪ ਸਿੰਘ ਖਰੋੜ)-ਗੌਰਮਿੰਟ ਮੈਡੀਕਲ ਕਾਲਜ ਪਟਿਆਲਾ ਦੇ ਐਮ.ਡੀ. ਡਾ. ਇਕਬਾਲ ਸਿੰਘ ਦੇ ਮਾਮਲੇ 'ਚ ਮੈਡੀਕਲ ਖੋਜ ਤੇ ਸਿੱਖਿਆ ਵਿਭਾਗ ਪੰਜਾਬ ਦਾ ਰਿਕਾਰਡ ਹੁਣ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਪੇਸ਼ ਕਰਨ ਲਈ ਪ੍ਰਮੁੱਖ ਸਕੱਤਰ ਨੂੰ ...
ਪਟਿਆਲਾ, 18 ਜਨਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਪੰਜਾਬ ਸਰਕਾਰ ਦੇ ਸਹਿਕਾਰੀ ਅਦਾਰੇ ਮਿਲਕਫੈੱਡ ਦੇ ਵੇਰਕਾ ਮਿਲਕ ਪਲਾਂਟਾਂ ਨੇ ਕੋਵਿਡ ਮਹਾਂਮਾਰੀ ਦੌਰਾਨ ਵੀ ਡੇਅਰੀ ਧੰਦੇ ਨੂੰ ਬਚਾਉਣ 'ਚ ਅਹਿਮ ਯੋਗਦਾਨ ਪਾਇਆ ਹੈ | ਇਹ ਗੱਲ ਵੇਰਕਾ ਮਿਲਕ ਪਲਾਂਟ ਵਿਖੇ ...
ਨਾਭਾ, 18 ਜਨਵਰੀ (ਕਰਮਜੀਤ ਸਿੰਘ)-ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਗੁਰਦੁਆਰਾ ਮੁਹੱਲਾ ਕਰਤਾਰਪੁਰਾ ਕਹੂਟਾ ਨਾਭਾ ਵਿਖੇ 20 ਜਨਵਰੀ ਦਿਨ ਬੁੱਧਵਾਰ ਨੂੰ ਰਾਤ 7 ਵਜੇ ਤੋਂ ਲੈ ਕੇ 11 ਵਜੇ ਤੱਕ ...
ਪਟਿਆਲਾ, 18 ਜਨਵਰੀ (ਗੁਰਵਿੰਦਰ ਸਿੰਘ ਔਲਖ)-ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜ. ਅਮਰਜੀਤ ਸਿੰਘ ਨੇ ਦੱਸਿਆ ਕਿ ਜ਼ਿਲੇ੍ਹ ਦੇ ਪ੍ਰਾਇਮਰੀ ਸਕੂਲਾਂ ਨੂੰ ਹਰ ਪੱਖੋਂ ਮਿਆਰੀ ਬਣਾਉਣ ਲਈ ਤਨਦੇਹੀ ਨਾਲ ਚਲਾਈ ਜਾ ਰਹੀ ਮੁਹਿੰਮ ਤਹਿਤ ਬੀਤੇ ਦਿਨੀਂ 40 ਹੈੱਡ ਟੀਚਰਜ਼ ਦੀਆਂ ...
ਭਾਦਸੋਂ, 18 ਜਨਵਰੀ (ਗੁਰਬਖ਼ਸ਼ ਸਿੰਘ ਵੜੈਚ)-ਦਿੱਲੀ ਵਿਖੇ ਕਿਸਾਨੀ ਸੰਘਰਸ਼ ਦੀ ਅਗਵਾਈ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਦਿੱਤੇ ਗਏ ਸੱਦੇ ਉੱਤੇ ਅੱਜ ਅਨਾਜ ਮੰਡੀ ਭਾਦਸੋਂ ਵਿਖੇ ਭਾਕਿਯੂ ਵਲੋਂ ਮਹਿਲਾ ਕਿਸਾਨ ਦਿਵਸ ਮਨਾਇਆ ਗਿਆ, ਜਿਸ ਵਿਚ ਬਲਾਕ ਭਾਦਸੋਂ ਦੀਆਂ ...
ਘੱਗਾ, 18 ਜਨਵਰੀ (ਵਿਕਰਮਜੀਤ ਸਿੰਘ ਬਾਜਵਾ ਕਕਰਾਲਾ) -ਬੀਤੇ ਦਿਨੀਂ ਦਿੱਲੀ ਅੰਦੋਲਨ ਤੋਂ ਸਿਹਤ ਵਿਗੜਨ ਕਰਕੇ ਵਾਪਸ ਪਰਤੇ ਪਿੰਡ ਬਰਾਸ ਦੇ ਕਿਸਾਨ ਲਖਵਿੰਦਰ ਸਿੰਘ ਲੱਖਾ ਦੀ ਮੌਤ ਹੋ ਗਈ ਸੀ ਜਿਸ ਦੀ ਆਤਮਿਕ ਸ਼ਾਂਤੀ ਲਈ ਰਖਵਾਏ ਗਏ ਪਾਠ ਦੇ ਭੋਗ ਪਿੰਡ ਬਰਾਸ ਦੇ ...
ਭਾਦਸੋਂ, 18 ਜਨਵਰੀ (ਗੁਰਬਖਸ਼ ਸਿੰਘ ਵੜੈਚ)-ਕਿਸਾਨੀ ਨੂੰ ਸੁਰੱਖਿਅਤ ਰੱਖਣ ਲਈ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਸਰਕਾਰ ਤੁਰੰਤ ਰੱਦ ਕਰੇ | ਇਹ ਪ੍ਰਗਟਾਵਾ ਅੱਜ ਮਹਿਲਾ ਦਿਵਸ ਮਨਾਉਣ ਲਈ ਸਿੰਘੂ ਬਾਰਡਰ ਦਿੱਲੀ ਵਿਖੇ ਮਹਿਲਾ ਕਿਸਾਨ ਰੈਲੀ 'ਚ ...
ਭਾਦਸੋਂ, 18 ਜਨਵਰੀ (ਗੁਰਬਖਸ਼ ਸਿੰਘ ਵੜੈਚ)-ਸਿਵਲ ਸਰਜਨ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ. ਦਵਿੰਦਰਜੀਤ ਕੌਰ ਪੀ.ਐਚ.ਸੀ. ਭਾਦਸੋਂ ਦੀ ਅਗਵਾਈ ਹੇਠ ਡਾ. ਬਲਜਿੰਦਰ ਸਿੰਘ ਅਤੇ ਡਾ. ਮੋਹਕਮ ਸਿੰਘ ਆਰ. ਐਮ. ਓ. ਅਬਲੋਵਾਲ ਦੀ ਟੀਮ ਵਲੋਂ ਪਿੰਡ ...
ਰਾਜਪੁਰਾ, 18 ਜਨਵਰੀ (ਜੀ.ਪੀ. ਸਿੰਘ)-ਲੰਘੇ ਸ਼ਨੀਵਾਰ ਸਵੇਰੇ ਸਥਾਨਕ ਸ਼ਹੀਦ ਭਗਤ ਸਿੰਘ ਕਲੋਨੀ ਵਿਚ ਕਾਂਗਰਸ ਪਾਰਟੀ ਦਫ਼ਤਰ ਵਿਚ ਘਰ-ਘਰ ਰੁਜ਼ਗਾਰ ਮੁਹਿੰਮ ਤਹਿਤ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਨੌਜਵਾਨਾਂ ਨੂੰ ਰਾਸ਼ਨ ਡਿਪੂ ਅਲਾਟਮੈਂਟ ਪੱਤਰ ਸੌਾਪੇ | ...
ਨਾਭਾ, 18 ਜਨਵਰੀ (ਕਰਮਜੀਤ ਸਿੰਘ)-ਨਾਭਾ ਦੀ ਪ੍ਰਸਿੱਧ ਖੇਤੀ ਸਨਅਤ ਅਦਾਰੇ ਸੰਸਾਰ ਕੰਬਾਈਨ ਦੇ ਨਿਰਦੇਸ਼ਕ ਰਹੇ ਜੋਗਿੰਦਰ ਸਿੰਘ ਮਠਾੜੂ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਦੇ ਪਰਿਵਾਰ ਨਾਲ ਇਲਾਕੇ ਦੀਆਂ ਕਈ ਸ਼ਖ਼ਸੀਅਤਾਂ ਨੇ ਦੁੱਖ ਪ੍ਰਗਟ ਕੀਤਾ | ਪਰਿਵਾਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX