ਮੇਜਰ ਸਿੰਘ
ਜਲੰਧਰ, 18 ਜਨਵਰੀ-ਮੋਦੀ ਸਰਕਾਰ ਵਲੋਂ ਪਾਸ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੀਆਂ ਸਮੂਹ ਕਿਸਾਨ ਜਥੇਬੰਦੀਆਂ ਦੇ ਸੱਦੇ ਉੱਪਰ ਪੰਜਾਬ ਭਰ 'ਚ ਵੀ ਕਿਸਾਨ ਮਹਿਲਾ ਦਿਵਸ ਭਾਜਪਾ ਆਗੂਆਂ ਤੇ ਕਾਰਪੋਰੇਟ ਘਰਾਣਿਆਂ ਵਿਰੁੱਧ ਵਿਸ਼ਾਲ ਰੋਸ ਰੈਲੀਆਂ ਤੇ ਮਾਰਚ ਕਰਕੇ ਮਨਾਇਆ ਗਿਆ | ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦੇ ਪਿੰਡ ਧਨੌਲਾ ਤੇ ਸੁਰਜੀਤ ਕੁਮਾਰ ਜਿਆਣੀ ਦੇ ਫ਼ਾਜ਼ਿਲਕਾ ਹਲਕੇ 'ਚ ਪੈਂਦੇ ਪਿੰਡ ਕਟਹਿੜਾ ਵਿਖੇ ਰੋਸ ਭਰਪੂਰ ਵਿਸ਼ਾਲ ਰੈਲੀਆਂ ਕੀਤੀਆਂ, ਜਿਨ੍ਹਾਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਬੀਬੀਆਂ ਨੇ ਹਿੱਸਾ ਲਿਆ | ਇਨ੍ਹਾਂ ਰੈਲੀਆਂ ਵਿਚ ਔਰਤਾਂ ਨੇ ਕਿਸਾਨ ਵਿਰੋਧੀ ਬਿਆਨਬਾਜ਼ੀ ਕਰਨ ਵਾਲੇ ਭਾਜਪਾ ਆਗੂਆਂ ਨੂੰ ਫਿੱਟ ਲਾਹਨਤਾਂ ਪਾਈਆਂ | ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਸ਼ੁਰੂ 'ਚ ਕਿਸਾਨ ਸੰਘਰਸ਼ ਦੌਰਾਨ ਜਾਨਾਂ ਵਾਰ ਗਏ 75 ਤੋਂ ਵੱਧ ਕਿਸਾਨ-ਮਜ਼ਦੂਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਨ੍ਹਾਂ ਰੈਲੀਆਂ ਨੂੰ ਕਿਸਾਨ ਮਹਿਲਾ ਆਗੂ ਬਲਜੀਤ ਕੌਰ ਭੱਠਲ, ਗੁਰਪ੍ਰੀਤ ਕੌਰ ਬਰਾਸ, ਹਰਪ੍ਰੀਤ ਕੌਰ ਜੇਠੂਕੇ, ਕੁਲਦੀਪ ਕੌਰ ਕੱੁਸਾ, ਖੇਤ ਮਜ਼ਦੂਰ ਮਹਿਲਾ ਆਗੂ ਕ੍ਰਿਸ਼ਨਾ ਦੇਵੀ ਅਤੇ ਗੁਰਮੇਲ ਕੌਰ ਨੇ ਸੰਬੋਧਨ ਕੀਤਾ | ਰੈਲੀਆਂ ਵਿਚ ਪਿੰਡ-ਪਿੰਡ ਔਰਤਾਂ ਦੀਆਂ ਜਥੇਬੰਦਕ ਕਮੇਟੀਆਂ ਬਣਾਉਣ ਦਾ ਵੀ ਐਲਾਨ ਕੀਤਾ ਗਿਆ | ਬੁਲਾਰਿਆਂ ਨੇ ਕੌਮੀ ਜਾਂਚ ਏਜੰਸੀ ਵਲੋਂ ਕਿਸਾਨ ਆਗੂਆਂ ਤੇ ਸੰਘਰਸ਼ ਦੇ ਹਮਾਇਤੀਆਂ ਵਿਰੁੱਧ ਦੇਸ਼ ਧ੍ਰੋਹ ਵਰਗੇ ਦੋਸ਼ਾਂ ਤਹਿਤ ਨੋਟਿਸ ਜਾਰੀ ਕਰਨ ਨੂੰ ਜਾਬਰ ਹੱਥਕੰਡੇ ਕਰਾਰ ਦਿੰਦਿਆਂ ਇਨ੍ਹਾਂ ਚੰਦਰੇ ਮਨਸੂਬਿਆਂ ਨੂੰ ਅਸਫਲ ਕਰਨ ਦਾ ਸੱਦਾ ਦਿੱਤਾ | ਉਨ੍ਹਾਂ ਖੇਤੀ ਕਾਨੂੰਨਾਂ ਦੀ ਸ਼ਲਾਘਾ ਕਰਨ ਵਾਲੀ ਕੌਮਾਂਤਰੀ ਮੁਦਰਾ ਫੰਡ ਦੇ ਵੀ 19 ਜਨਵਰੀ ਨੂੰ ਪੁਤਲੇ ਫੂਕਣ ਦਾ ਸੱਦਾ ਦਿੱਤਾ ਹੈ |
ਕਿਰਤੀ ਕਿਸਾਨ ਯੂਨੀਅਨ ਵਲੋਂ ਜਲਸੇ
ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ ਕਿਰਤੀ ਕਿਸਾਨ ਯੂਨੀਅਨ ਨੇ ਦੁਆਬਾ ਖੇਤਰ ਦੇ ਪਿੰਡਾਂ 'ਚ ਕਿਸਾਨ ਮਹਿਲਾ ਦਿਵਸ ਦੇ ਸੱਦੇ ਉੱਪਰ ਦਰਜਨਾਂ ਪਿੰਡਾਂ 'ਚ ਮਾਰਚ ਤੇ ਰੈਲੀਆਂ ਕੀਤੀਆਂ ਤੇ ਜਾਗੋ ਕੱਢੀ | ਪਿੰਡ ਉੱਪਲ ਖ਼ਾਲਸਾ ਤੋਂ ਸ਼ੁਰੂ ਹੋ ਕੇ ਉੱਪਲ ਜਗੀਰ, ਨੱਤ, ਸੰਘੇ ਖ਼ਾਲਸਾ, ਸਿੱਧਵਾਂ ਪੰਡੋਰੀ, ਸਿੱਧਮ ਤਾਲ, ਸ਼ਾਦੀਪੁਰ, ਬਿਲਗਾ, ਸਮਰਾਏ, ਪੱਬਵਾਂ, ਦਿਆਲਪੁਰ ਆਦਿ ਪਿੰਡਾਂ 'ਚ ਮਹਿਲਾ ਸਮਾਗਮ ਕੀਤੇ ਗਏ | ਸਮਾਗਮਾਂ ਨੂੰ ਬਲਜਿੰਦਰ ਕੌਰ, ਕੁਲਵਿੰਦਰ ਕੌਰ, ਜਗਵਿੰਦਰ ਕੌਰ, ਕਮਲਜੀਤ ਕੌਰ ਤੇ ਪੰਜਾਬ ਸਟੂਡੈਂਟ ਯੂਨੀਅਨ ਦੀ ਆਗੂ ਵਰਜੀਤ ਕੌਰ ਨੇ ਸੰਬੋਧਨ ਕੀਤਾ |
ਸੰਘਰਸ਼ ਕਮੇਟੀ ਨੇ ਮਨਾਇਆ ਮਹਿਲਾ ਦਿਵਸ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਮੀਤ ਪ੍ਰਧਾਨ ਸਵਿੰਦਰ ਸਿੰਘ ਚਤਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਮਹਿਲਾ ਦਿਵਸ ਨੂੰ ਸਮਰਪਿਤ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸਟੇਜ ਸਾਰਾ ਦਿਨ ਮਹਿਲਾਵਾਂ ਨੇ ਚਲਾਈ ਤੇ ਮਹਿਲਾਵਾਂ ਵਲੋਂ ਨਰਿੰਦਰ ਮੋਦੀ, ਨਰਿੰਦਰ ਤੋਮਰ, ਅੰਬਾਨੀਆਂ, ਅਡਾਨੀਆਂ ਦੇ ਪੁਤਲੇ ਫੂਕੇ ਗਏ | ਮਹਿਲਾ ਆਗੂ ਇੰਦਰਜੀਤ ਕੌਰ ਕੋਟ ਬੁੱਢਾ ਦੀ ਪ੍ਰਧਾਨਗੀ ਹੇਠ ਸਟੇਜ ਸੰਚਾਲਨ ਕੀਤਾ ਗਿਆ | ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਹਜ਼ਾਰਾਂ ਪਿੰਡਾਂ, ਜ਼ੋਨਾਂ ਵਿਚ ਬੀਬੀਆਂ ਨੇ ਵਿਸ਼ਾਲ ਇਕੱਠ ਕਰਕੇ ਰੋਸ ਮੁਜ਼ਾਹਰੇ ਕੀਤੇ ਅਤੇ ਅੰਬਾਨੀ, ਅਡਾਨੀ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ | ਆਗੂਆਂ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵਲੋਂ ਖੇਤੀ ਕਾਨੂੰਨ ਰੱਦ ਨਹੀਂ ਹੋ ਸਕਦੇ ਦੇ ਬਿਆਨ ਨਾਲ ਸਰਕਾਰ ਦੀ ਮਨਸ਼ਾ ਸਾਫ਼ ਜ਼ਾਹਰ ਹੋ ਗਈ ਹੈ | ਆਗੂਆਂ ਨੇ ਸਰਕਾਰ ਦੀ ਨੀਤ ਤੇ ਨੀਅਤ ਵਿਚ ਖੋਟ ਹੋਣ ਦੇ ਦੋਸ਼ ਲਗਾਉਂਦਿਆਂ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਬਿਆਨ ਦੀ ਸਖ਼ਤ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਗਣਤੰਤਰ ਟਰੈਕਟਰ ਪਰੇਡ ਸ਼ਾਂਤੀਪੂਰਨ ਢੰਗ ਨਾਲ ਹਰ ਹਾਲਤ ਵਿਚ ਦਿੱਲੀ ਦੇ ਅੰਦਰ ਕੀਤੀ ਜਾਵੇਗੀ ਤੇ ਜੇਕਰ ਸਰਕਾਰ ਕਿਸਾਨਾਂ-ਮਜ਼ਦੂਰਾਂ 'ਤੇ ਜਬਰ ਕਰਦੀ ਹੈ ਤਾਂ ਸਰਕਾਰ ਦੇ ਹਰ ਜਬਰ ਦਾ ਮੁਕਾਬਲਾ ਸਬਰ ਨਾਲ ਕੀਤਾ ਜਾਵੇਗਾ |
ਸਮਾਣਾ, 18 ਜਨਵਰੀ (ਪ੍ਰੀਤਮ ਸਿੰਘ ਨਾਗੀ)-ਅੱਜ ਦੇਰ ਸ਼ਾਮ ਸਮਾਣਾ-ਪਟਿਆਲਾ ਮੁੱਖ ਸੜਕ 'ਤੇ ਪਿੰਡ ਢੈਂਠਲ ਕੋਲ ਮੋਟਰਸਾਈਕਲ ਅਤੇ ਪਿਕਅੱਪ ਗੱਡੀ ਦਰਮਿਆਨ ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਮੌਕੇ 'ਤੇ ਹੀ ਦਮ ਤੋੜ ਗਏ ਜਦਕਿ ਚੌਥੇ ਸਵਾਰ ਦੀ ਹਾਲਤ ਕਾਫੀ ...
ਰਾਏਕੋਟ, 18 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਗੁਰਦੁਆਰਾ ਗੁਰੂਸਰ ਪੰਜੂਆਣਾ ਸਾਹਿਬ ਲੰਮਾ-ਜੱਟਪੁਰਾ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ 'ਚ ਮਨਾਏ ਜਾਂਦੇ ਜੋੜ ਮੇਲੇ ਦੇ ਪਹਿਲੇ ਦਿਨ ਸਮੂਹ ਨਗਰ ਨਿਵਾਸੀਆਂ ਅਤੇ ਗ੍ਰਾਮ ਪੰਚਾਇਤ ਦੇ ...
ਚੰਡੀਗੜ੍ਹ, 18 ਜਨਵਰੀ (ਅਜੀਤ ਬਿਊਰੋ)- ਪੰਜਾਬ ਸਰਕਾਰ ਵਲੋਂ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਸਮੇਤ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਗੈਰ-ਸਹਾਇਤਾ ਪ੍ਰਾਪਤ ਕਾਲਜ ਨਿਰਧਾਰਤ ਦਿਸ਼ਾ ਨਿਰਦੇਸ਼ਾਂ ਤਹਿਤ 21 ਜਨਵਰੀ ਤੋਂ ਮੁੜ ਪੂਰਨ ਰੂਪ ਵਿਚ ਖੋਲ੍ਹਣ ਦਾ ...
ਚੰਡੀਗੜ੍ਹ, 18 ਜਨਵਰੀ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਾਰਤ ਸਰਕਾਰ ਨੂੰ ਆਖਿਆ ਕਿ ਉਹ ਦੇਸ਼ ਦੇ ਕਿਸਾਨਾਂ ਦੇ 26 ਜਨਵਰੀ ਨੂੰ ਸ਼ਾਂਤੀਪੂਰਨ ਗਣਤੰਤਰ ਦਿਵਸ ਮਾਰਚ ਕੱਢਣ ਦੇ ਸੰਵਿਧਾਨਕ ਅਧਿਕਾਰ ਨੂੰ ਰੋਕ ਕੇ ਸੰਵਿਧਾਨ ਦੀ ਉਲੰਘਣਾ ਨਾ ਕਰੇ | ਸ਼੍ਰੋਮਣੀ ...
ਫ਼ਰੀਦਕੋਟ, 18 ਜਨਵਰੀ (ਸਰਬਜੀਤ ਸਿੰਘ)-ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਕਥਿਤ ਤੌਰ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕਰਕੇ ਉਨ੍ਹਾਂ ਦੀ ਬੇਅਦਬੀ ਕਰਨ ਦੇ ਮਾਮਲੇ ਵਿਚ ਮੁਲਜ਼ਮ ਵਜੋਂ ਨਾਮਜ਼ਦ ਕੀਤੇ ਗਏ ਡੇਰਾ ਸਿਰਸਾ ਦੀ ਕੌਮੀ ...
ਚੰਡੀਗੜ੍ਹ, 18 ਜਨਵਰੀ (ਐਨ. ਐਸ. ਪਰਵਾਨਾ)-ਪੰਜਾਬ ਵਿਚ ਨਗਰ ਨਿਗਮਾਂ, ਨਗਰ ਕੌਾਸਲਾਂ ਅਤੇ ਨਗਰ ਪੰਚਾਇਤਾਂ ਦੀਆਂ 14 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਹੀ ਗਹਿਮਾ-ਗਹਿਮੀ ਸ਼ੁਰੂ ਹੋ ਗਈ ਹੈ | ਕਾਂਗਰਸ, ਸ਼ੋ੍ਰਮਣੀ ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ (ਆਪ) ਇਹ ਚੋਣਾਂ ...
ਅੰਮਿ੍ਤਸਰ, 18 ਜਨਵਰੀ (ਸੁਰਿੰਦਰ ਕੋਛੜ)-ਅੰਮਿ੍ਤਸਰੀ ਆਲੂ ਵਾਲੇ ਕੁਲਚੇ ਦੀ ਤਰ੍ਹਾਂ ਹੀ 'ਅੰਮਿ੍ਤਸਰੀ ਭਿੱਜਾ ਕੁਲਚਾ' ਦੇਸ਼-ਵਿਦੇਸ਼ ਤੋਂ ਅੰਮਿ੍ਤਸਰ ਆਉਣ ਵਾਲੇ ਸੈਲਾਨੀਆਂ ਦੀ ਪਹਿਲੀ ਪਸੰਦ ਬਣ ਚੁੱਕਿਆ ਹੈ | ਛੋਲਿਆਂ 'ਚ ਭਿਉਂ ਕੇ ਅਤੇ ਛੋਲਿਆਂ ਦੇ ਨਾਲ ਪਰੋਸਿਆ ਜਾਣ ...
ਚੰਡੀਗੜ੍ਹ, 18 ਜਨਵਰੀ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਦੇ ਜ਼ਿਲ੍ਹਾ ਪੱਧਰੀ ਆਗੂਆਂ ਅਤੇ ਵਰਕਰਾਂ ਵਲੋਂ ਸਰਬਸੰਮਤੀ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਤਰਨਤਾਰਨ ਤੋਂ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਕੀਤੀ ਹੈ | ਹੁਸ਼ਿਆਰਪੁਰ ਤੋਂ ਸ. ...
ਮਲੋਟ, 18 ਜਨਵਰੀ (ਪਾਟਿਲ)-ਟਿਕਰੀ ਬਾਰਡਰ 'ਤੇ ਕਿਸਾਨੀ ਸੰਘਰਸ਼ ਦੌਰਾਨ ਹਮਾਇਤ ਲਈ ਪੁੱਜੇ ਮਲੋਟ ਲਾਗਲੇ ਪਿੰਡ ਔਲਖ ਦੇ ਇਕ ਨੌਜਵਾਨ ਕਿਸਾਨ ਨੇ ਜਾਨ ਗਵਾ ਲਈ ਹੈ | ਜਾਣਕਾਰੀ ਅਨੁਸਾਰ ਬੀਤੀ 8 ਜਨਵਰੀ ਨੂੰ ਪਿੰਡ ਔਲਖ ਦਾ ਨੌਜਵਾਨ ਕਿਸਾਨ ਪਰਵਿੰਦਰ ਸਿੰਘ ਪੁੱਤਰ ਗੁਰਜੰਟ ...
ਅਮਰਗੜ੍ਹ, 18 ਜਨਵਰੀ (ਝੱਲ, ਮੰਨਵੀ)-ਦਿੱਲੀ ਸੰਘਰਸ਼ ਤੋਂ ਵਾਪਸ ਪਰਤੇ 24 ਸਾਲਾ ਕਬੱਡੀ ਖਿਡਾਰੀ ਦੀ ਅਚਾਨਕ ਹੋਈ ਮੌਤ ਨੇ ਪੂਰੇ ਇਲਾਕੇ ਦਾ ਮਾਹੌਲ ਗਮਹੀਨ ਬਣਾ ਦਿੱਤਾ | ਹਲਕਾ ਅਮਰਗੜ੍ਹ ਅਧੀਨ ਪੈਂਦੇ ਵੱਡੇ ਪਿੰਡ ਚੌਾਦਾ ਦਾ ਕਬੱਡੀ ਖਿਡਾਰੀ ਬਘੇਲ ਸਿੰਘ ਉਰਫ਼ ਕਾਕਾ 5-6 ...
ਨਿਹਾਲ ਸਿੰਘ ਵਾਲਾ, 18 ਜਨਵਰੀ (ਪਲਵਿੰਦਰ ਸਿੰਘ ਟਿਵਾਣਾ/ਸੁਖਦੇਵ ਸਿੰਘ ਖਾਲਸਾ)-ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਦਿੱਲੀ ਕਿਸਾਨ ਅੰਦੋਲਨ ਮੋਰਚੇ ਤੋਂ ਵਾਪਸ ਆਏ ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਹਿੰਮਤਪੁਰਾ (ਮੋਗਾ) ਦੇ ਇਕ ਕਿਸਾਨ ਦੀ ਨਮੂਨੀਏ ਨਾਲ ਮੌਤ ...
ਰਾਮਾਂ ਮੰਡੀ, 18 ਜਨਵਰੀ (ਤਰਸੇਮ ਸਿੰਗਲਾ)-ਬੀਤੀ 16 ਜਨਵਰੀ ਦੀ ਸ਼ਾਮ ਦਿੱਲੀ ਧਰਨੇ ਤੋਂ ਵਾਪਸ ਪਿੰਡ ਸੇਖੂ ਪਰਤੇ ਕਿਸਾਨ ਦੇ ਪੁੱਤਰ ਪਿ੍ਤਪਾਲ ਸਿੰਘ (20) ਪੁੱਤਰ ਮਨਜੀਤ ਸਿੰਘ ਜੋ ਕਿ ਸਾਬਕਾ ਬਲਾਕ ਸੰਮਤੀ ਮੈਂਬਰ ਇਕਬਾਲ ਸਿੰਘ ਮੱਲਵਾਲਾ ਦਾ ਭਾਣਜਾ ਹੈ ਦੀ ਹਾਲਤ ਵਿਗੜਣ ...
ਜਲੰਧਰ, 18 ਜਨਵਰੀ (ਮੇਜਰ ਸਿੰਘ)-86 ਸਾਲ ਪਹਿਲਾਂ ਰਜਵਾੜਾਸ਼ਾਹੀ ਖ਼ਿਲਾਫ਼ ਕਿਸਾਨੀ ਸੰਘਰਸ਼ 'ਚ ਸ਼ਹੀਦੀ ਪ੍ਰਾਪਤ ਕਰ ਗਏ ਉੱਘੇ ਪੰਥਕ ਆਗੂ ਤੇ ਰਿਆਸਤੀ ਪਰਜਾ ਮੰਡਲ ਦੇ ਬਾਨੀ ਪ੍ਰਧਾਨ ਸੇਵਾ ਸਿੰਘ ਠੀਕਰੀਵਾਲਾ ਦਾ ਸ਼ਹੀਦੀ ਦਿਹਾੜਾ ਤਾਂ ਭਾਵੇਂ ਹਰ ਸਾਲ ਹੀ ਮਨਾਇਆ ...
ਜਲੰਧਰ, 18 ਜਨਵਰੀ (ਅਜੀਤ ਬਿਊਰੋ)-ਪੰਜਾਬ ਬਸਪਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਬਹੁਜਨ ਨਾਲ ਜੁੜੇ ਚਿੰਤਕ, ਇਤਿਹਾਸਕਾਰ ਪ੍ਰੋਫੈਸਰ ਬਲਵਿੰਦਰਪਾਲ ਸਿੰਘ ਨੂੰ ਐਨ.ਆਈ.ਏ. ਵਲੋਂ ਨੋਟਿਸ ਭੇਜਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਬਸਪਾ ਦੇ ਸਿਰਜਣਹਾਰ ਸਾਹਿਬ ਕਾਸ਼ੀ ...
ਅੰਮਿ੍ਤਸਰ, 18 ਜਨਵਰੀ (ਰੇਸ਼ਮ ਸਿੰਘ)-ਸ਼ੋ੍ਰਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਵਿਚੋਂ ਲਾਪਤਾ ਹੋਏ 328 ਪਾਵਨ ਸਰੂਪ ਮਾਮਲੇ ਦੇ ਦੋਸ਼ੀਆਂ ਵਿਰੁੱਧ ਪਰਚੇ ਦਰਜ ਕਰਨ ਦੀ ਮੰਗ ਦੇ ਚਰਚਿਤ ਮਾਮਲੇ 'ਚ ਇਥੇ ਅਦਾਲਤ ਵਲੋਂ ਡੀ. ਸੀ. ਪੀ. (ਅਮਨ ਕਾਨੂੰਨ) ਜਗਮੋਹਨ ਸਿੰਘ ਨੂੰ ਜਾਰੀ ...
ਚੰਡੀਗੜ੍ਹ, 18 ਜਨਵਰੀ (ਅਜੀਤ ਬਿਊਰੋ)-ਖੇਤੀ ਕਾਨੂੰਨ ਵਿਰੋਧ ਚੱਲ ਰਹੇ ਸੰਘਰਸ਼ ਦੌਰਾਨ ਕਈ ਕਿਸਾਨ ਆਗੂਆਂ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਦੇ ਨੋਟਿਸ ਜਾਰੀ ਕਰਨ ਦੀ ਨਿੰਦਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ...
ਲੁਧਿਆਣਾ, 18 ਜਨਵਰੀ (ਕਵਿਤਾ ਖੁੱਲਰ)-ਆਪਣੇ ਹੱਕਾਂ ਦੀ ਰਾਖੀ ਲਈ ਦਿੱਲੀ ਦੀ ਧਰਤੀ ਉਪਰ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਯੋਧਿਆਂ ਅਤੇ ਕਿਸਾਨ ਆਗੂ ਗੁਰਦੀਪ ਸਿੰਘ ਸਿੱਧੂ ਦੇ ਹੱਕ ਵਿਚ ਲਗਾਤਾਰ ਆਪਣੀ ਜ਼ੋਰਦਾਰ ਆਵਾਜ਼ ਬੁਲੰਦ ਕਰ ...
ਅੰਮਿ੍ਤਸਰ, 18 ਜਨਵਰੀ (ਜਸਵੰਤ ਸਿੰਘ ਜੱਸ)-ਦੇਸ਼ ਵਾਸੀਆਂ ਨੂੰ ਸੜਕ ਸੁਰੱਖਿਆ ਸਬੰਧੀ ਜਾਗਰੂਕ ਕਰਨ ਲਈ 'ਇੰਡੀਆ ਅਗੇਂਸਟ ਰੋਡ ਕਰੈਸ਼' ਮੁਹਿੰਮ ਦੇ ਤਹਿਤ ਡਰਾਈਵ ਸਮਾਰਟ ਡਰਾਈਵ ਸੇਫ਼ ਐਨਜੀਓ ਅਤੇ ਫਿੱਕੀ ਫ਼ਲੋ ਵਲੋਂ 5 ਔਰਤ ਕਾਰ ਚਾਲਕ ਕੰਨਿਆ ਕੁਮਾਰੀ ਲਈ ਰਵਾਨਾ ...
ਚੰਡੀਗੜ੍ਹ, 18 ਜਨਵਰੀ (ਬਿ੍ਜੇਂਦਰ ਗੌੜ)-ਸਾਬਕਾ ਉਪ-ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨਾਲ ਜੁੜੇ ਇਕ ਮਾਣਹਾਨੀ ਦੇ ਮਾਮਲੇ 'ਚ ਸੋਮਵਾਰ ਨੂੰ ਜਵਾਬਦੇਹ ਪੱਖ ਰਾਜਿੰਦਰ ਪਾਲ ਸਿੰਘ ਦੇ ਵਕੀਲ ਆਰ.ਐਸ.ਧਾਲੀਵਾਲ ਨੇ ਜਵਾਬ ਪੇਸ਼ ਕਰਨ ਲਈ ਸਮੇਂ ...
ਚੰਡੀਗੜ੍ਹ, 18 ਜਨਵਰੀ (ਐਨ. ਐਸ. ਪਰਵਾਨਾ)-ਆਮ ਆਦਮੀ ਪਾਰਟੀ ਨਾਲ ਸਬੰਧਿਤ ਪੰਜਾਬ ਵਿਧਾਨ ਸਭਾ ਦੇ ਮੈਂਬਰ 26 ਜਨਵਰੀ ਨੂੰ ਕਿਸਾਨ ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਟਰੈਕਟਰ ਪਰੇਡ ਦਾ ਸਮਰਥਨ ਕਰੇਗੀ | ਇਹ ਐਲਾਨ ਉਕਤ ਪਾਰਟੀ ਦੇ ਚੀਫ਼ ਵਹਿਪ ਸ. ਕੁਲਤਾਰ ਸਿੰਘ ਸੰਧਵਾਂ ਨੇ ...
ਚੰਡੀਗੜ੍ਹ, 18 ਜਨਵਰੀ (ਅਜੀਤ ਬਿਊਰੋ)-ਪਠਾਨਕੋਟ ਹਲਕੇ ਤੋਂ ਸਾਬਕਾ ਕਾਂਗਰਸੀ ਵਿਧਾਇਕ ਅਸ਼ੋਕ ਸ਼ਰਮਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਵਿਚ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋ ਗਏ | ਦੱਸਣਯੋਗ ...
ਚੰਡੀਗੜ੍ਹ, 18 ਜਨਵਰੀ (ਵਿਕਰਮਜੀਤ ਸਿੰਘ ਮਾਨ)-ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਕਾਰਨ ਅੱਜ 7 ਹੋਰ ਮੌਤਾਂ ਹੋ ਗਈਆਂ, ਉੱਥੇ 278 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ | ਦੂਜੇ ਪਾਸੇ ਸੂਬੇ ਵਿਚ ਵੱਖ-ਵੱਖ ਥਾਵਾਂ ਤੋਂ 140 ਨਵੇਂ ਮਾਮਲੇ ਸਾਹਮਣੇ ਆਏ ਹਨ | ਅੱਜ ਹੋਈਆਂ 7 ...
ਨਕੋਦਰ, 18 ਜਨਵਰੀ (ਗੁਰਵਿੰਦਰ ਸਿੰਘ)-ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਬਾਰਡਰ 'ਤੇ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ 26 ਜਨਵਰੀ ਨੂੰ ਟਰੈਕਟਰ ਮਾਰਚ ਦੇ ਉਲੀਕੇ ਗਏ ਪ੍ਰੋਗਰਾਮ ਤਹਿਤ ਨਕੋਦਰ ਹਲਕੇ ਤੋਂ ਹੈਪੀ ਸੰਧੂ ਪ੍ਰਧਾਨ ...
ਸਰਹਾਲੀ ਕਲਾਂ, 18 ਜਨਵਰੀ (ਅਜੇ ਸਿੰਘ ਹੁੰਦਲ)-ਨੇੜਲੇ ਪਿੰਡ ਰੱਖ ਸੇਰੋਂ ਵਿਚ ਬੀਤੀ ਰਾਤ ਇਕ ਵਿਅਕਤੀ ਦੀ ਨਸ਼ੇ ਦਾ ਟੀਕਾ ਲੱਗਣ ਨਾਲ ਮੌਤ ਹੋ ਗਈ | ਜਾਣਕਾਰੀ ਅਨੁਸਾਰ ਪਿੰਡ ਗੰਨੋਵਾਲ ਹਵੇਲੀਆਂ ਦਾ ਗੁਰਪਿੰਦਰ ਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਆਪਣੀ ਰਿਸ਼ਤੇਦਾਰੀ 'ਚ ...
ਫ਼ਿਰੋਜ਼ਪੁਰ, 18 ਜਨਵਰੀ (ਕੁਲਬੀਰ ਸਿੰਘ ਸੋਢੀ)-ਰੇਲ ਗੱਡੀਆਂ ਦੀ ਰਫ਼ਤਾਰ ਵਿਚ ਵਾਧੇ ਨੂੰ ਲੈ ਕੇ ਸੀਨੀਅਰ ਡਵੀਜ਼ਨਲ ਇੰਜੀਨੀਅਰ ਅਨੁਰਾਗ ਕੁਮਾਰ ਨੇ ਦੱਸਿਆ ਕਿ ਸਾਹਨੇਵਾਲ-ਲੁਧਿਆਣਾ ਦਰਮਿਆਨ 130 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਯਾਤਰੀ ਰੇਲ ਗੱਡੀਆਂ ...
ਗੜ੍ਹਸ਼ੰਕਰ, 18 ਜਨਵਰੀ (ਧਾਲੀਵਾਲ)- ਮਾਸਟਰ ਕੇਡਰ ਤੋਂ ਮੁੱਖ ਅਧਿਆਪਕ ਤੇ ਲੈਕਚਰਾਰ ਦੀਆਂ ਪਦ-ਉੱਨਤੀਆਂ ਪਿਛਲੇ ਚਾਰ ਸਾਲਾਂ ਦੇ ਸਮੇਂ 'ਚ ਇਕ ਵਾਰ ਵੀ ਨਾ ਕਰ ਸਕਣਾ, ਸਿੱਖਿਆ ਵਿਭਾਗ ਦੀ ਕਾਰਗੁਜ਼ਾਰੀ 'ਤੇ ਪ੍ਰਸ਼ਨ ਚਿੰਨ੍ਹ ਲਗਾ ਰਹੀ ਹੈ | ਇਸ ਸਬੰਧੀ ਮਾਸਟਰ ਕੇਡਰ ...
ਚੰਡੀਗੜ੍ਹ, 18 ਜਨਵਰੀ (ਐਨ. ਐਸ. ਪਰਵਾਨਾ)-ਭਾਰਤੀ ਜਨਤਾ ਪਾਰਟੀ ਨੇ ਲੰਬੇ ਅਰਸੇ ਬਾਅਦ ਕਿਸੇ ਮੁਸਲਮਾਨ ਉਮੀਦਵਾਰ 'ਤੇ ਮਿਹਰ ਦੀ ਕਿਰਪਾ ਕੀਤੀ ਤੇ ਉਸ ਨੂੰ ਬਿਹਾਰ ਵਿਧਾਨ ਪ੍ਰੀਸ਼ਦ ਦਾ ਉਮੀਦਵਾਰ ਐਲਾਨਿਆ ਹੈ | ਇਹ ਹਨ ਸਾਬਕਾ ਕੇਂਦਰੀ ਮੰਤਰੀ ਸ਼ਾਹ ਨਿਵਾਜ਼ ਹੁਸੈਨ | ਇਹ ...
ਮੁੱਲਾਂਪੁਰ-ਦਾਖਾ, 18 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਸੰਯੁਕਤ ਕਿਸਾਨ ਮੋਰਚਾ ਵਲੋਂ 3 ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 26 ਜਨਵਰੀ ਗਣਤੰਤਰ ਦਿਵਸ 'ਤੇ ਅੰਦੋਲਨਕਾਰੀ ਕਿਸਾਨਾਂ ਵਲੋਂ ਟਰੈਕਟਰ ਪਰੇਡ ਲਈ ਰਾਜ ਭਰ 'ਚ ਹਜ਼ਾਰਾਂ ਨੰਬਰਦਾਰ ਦਿੱਲੀ ਦੀਆਂ ...
ਨਵੀਂ ਦਿੱਲੀ, 18 ਜਨਵਰੀ (ਏਜੰਸੀ)-ਭਾਰਤੀ ਹਵਾਈ ਸੈਨਾ ਵਿਚ ਹਾਲ ਹੀ 'ਚ ਸ਼ਾਮਿਲ ਰਾਫੇਲ ਲੜਾਕੂ ਜਹਾਜ਼ 26 ਜਨਵਰੀ ਨੂੰ ਗਣੰਤਤਰ ਦਿਵਸ ਪਰੇਡ ਵਿਚ ਸ਼ਾਮਿਲ ਹੋਵੇਗਾ ਅਤੇ 'ਫਲਾਈਪਾਸਟ' ਦੀ ਸਮਾਪਤੀ ਇਸ ਜਹਾਜ਼ ਦੇ 'ਵਰਟੀਕਲ ਚਾਰਲੀ ਫਾਰਮੇਸ਼ਨ' 'ਚ ਉਡਾਣ ਭਰਨ ਨਾਲ ਹੋਵੇਗੀ | ...
ਸਿੰਘੂ ਬਾਰਡਰ (ਨਵੀਂ ਦਿੱਲੀ), 18 ਜਨਵਰੀ (ਉਪਮਾ ਡਾਗਾ ਪਾਰਥ)-ਕਿਸਾਨ ਅੰਦੋਲਨ ਨੇ ਜਿੱਥੇ ਲੋਕ ਲਹਿਰ ਅੰਦੋਲਨ ਦੀ ਨਵੀਂ ਮਿਸਾਲ ਕਾਇਮ ਕੀਤੀ ਹੈ, ਉੱਥੇ ਕਿਤੇ ਨਾ ਕਿਤੇ ਇਕ ਸਿਸਟਮ ਸਾਰਾ ਡਾਟਾ ਸਿਰਫ਼ ਸਰਕਾਰ ਕੋਲ ਅਤੇ ਸਰਕਾਰ ਲਈ ਕੰਮ ਕਰ ਰਿਹਾ ਹੈ, ਜਦਕਿ ਏਨੇ ਵੱਡੇ ...
ਅੰਮਿ੍ਤਸਰ, 18 ਜਨਵਰੀ (ਸੁਰਿੰਦਰ ਕੋਛੜ)-ਨਿੱਜੀ ਟੀ. ਵੀ. ਚੈਨਲ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਦੀ ਵਟਸਅੱਪ 'ਤੇ ਕੀਤੀ ਕਥਿਤ ਚੈਟ (ਗੱਲਬਾਤ) 'ਚ ਬਾਲਾਕੋਟ ਦਾ ਜ਼ਿਕਰ ਆਉਣ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦਾਅਵਾ ਕੀਤਾ ਹੈ ਕਿ ਮੋਦੀ ਸਰਕਾਰ ...
ਅੰਮਿ੍ਤਸਰ, 18 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਘੱਟ ਗਿਣਤੀ ਹਿੰਦੂ ਭਾਈਚਾਰੇ ਦੇ ਆਗੂ ਹਾਰੂਨ ਸਰਬ ਦਿਆਲ ਨੇ ਖ਼ੈਬਰ ਪਖਤੂਨਖਵਾ ਸੂਬੇ 'ਚ ਇਕ ਹੋਰ ਹਿੰਦੂ ਮੰਦਰ 'ਤੇ ਹਮਲੇ ਦਾ ਖ਼ਦਸ਼ਾ ਜ਼ਾਹਿਰ ਕੀਤਾ ਹੈ | ਉਨ੍ਹਾਂ ਸੂਬਾ ਸਰਕਾਰ ਨੂੰ ਅਗਾਹ ਕੀਤਾ ਕਿ ਸੂਬੇ ਦੇ ...
ਚੰਡੀਗੜ੍ਹ, 18 ਜਨਵਰੀ (ਅਜੀਤ ਬਿਊਰੋ)-ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ. ਡੀ. ਜੀ. ਪੀ.) ਐਨ. ਆਰ. ਆਈ. ਮਾਮਲੇ ਸ. ਅਮਰਦੀਪ ਸਿੰਘ ਰਾਏ ਨੇ ਅੱਜ ਮੁਨੀਸ਼ ਜਿੰਦਲ ਵਲੋਂ ਪੰਜਾਬ ਦੇ ਚਲੰਤ ਮਾਮਲਿਆਂ ਬਾਰੇ ਲਿਖੀ ਇਕ ਕਿਤਾਬ 'ਦਿ ਪੰਜਾਬ ਰਵਿਊ' ਜਾਰੀ ਕੀਤੀ | ਏ.ਡੀ.ਜੀ.ਪੀ. ...
ਕੁੱਪ ਕਲਾਂ, 18 ਜਨਵਰੀ (ਮਨਜਿੰਦਰ ਸਿੰਘ ਸਰੌਦ)-ਲੰਘੇ ਵਰ੍ਹੇ ਕੋਰੋਨਾ ਮਹਾਂਮਾਰੀ ਦੌਰਾਨ ਸਬਜ਼ੀ ਦੀ ਫ਼ਸਲ ਨੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਸੀ ਹੁਣ ਪਿਛਲੇ ਦਿਨਾਂ ਤੋਂ ਫੇਰ ਸਬਜ਼ੀ ਦੀ ਕਾਸ਼ਤ ਕਰਨ ਵਾਲੇ ਕਿਸਾਨ ਭਾਈਚਾਰੇ ਅੰਦਰ ਸਬਜ਼ੀ ਦੀਆਂ ਲਗਾਤਾਰ ...
ਤਰਨ ਤਾਰਨ, 18 ਜਨਵਰੀ (ਹਰਿੰਦਰ ਸਿੰਘ)-ਸ਼ੌਰੀਆ ਚੱਕਰ ਜੇਤੂ ਕਾ. ਬਲਵਿੰਦਰ ਸਿੰਘ ਭਿੱਖੀਵਿੰਡ ਦੇ ਕਤਲ ਦੇ ਪਿੱਛੇ ਅਸਲੀ ਕਾਰਨਾਂ ਦਾ ਭੇਦ ਅਜੇ ਵੀ ਬਰਕਰਾਰ ਹੈ | ਭਾਵੇਂ ਇਸ ਮਾਮਲੇ ਸਬੰਧੀ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਨੂੰ ਕਤਲ ਕਰਨ ਵਾਲੇ ਦੋਵੇਂ ਸ਼ੂਟਰਾਂ ...
ਫ਼ਿਰੋਜ਼ਪੁਰ, 18 ਜਨਵਰੀ (ਕੁਲਬੀਰ ਸਿੰਘ ਸੋਢੀ)- ਪੰਜਾਬ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੇ ਚਲਦੇ ਰੇਲ ਵਿਭਾਗ ਵਲੋਂ ਕੁਝ ਰੇਲ ਗੱਡੀਆਂ ਨੂੰ ਕੀਤਾ ਰੱਦ, ਕੁਝ ਦੇ ਰੂਟ ਵਿਚ ਤਬਦੀਲੀ ਤੇ ਕਈਆਂ ਦੇ ਛੋਟੇ ਰੂਟ ਕੀਤੇ ਗਏ ਹਨ, ਜਿਸ ਸਬੰਧੀ ਜਾਣਕਾਰੀ ਰੇਲਵੇ ਵਿਭਾਗ ਵਲੋਂ ...
ਲੁਧਿਆਣਾ, 18 ਜਨਵਰੀ (ਸਲੇਮਪੁਰੀ)-ਪਸ਼ੂ ਪਾਲਣ ਵਿਭਾਗ ਵਿਚ ਤਾਇਨਾਤ ਵੈਟਰਨਰੀ ਡਾਕਟਰਾਂ ਦੀ ਜਥੇਬੰਦੀ ਪੰਜਾਬ ਸਟੇਟ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਦੀ ਸੂਬਾਈ ਮੀਟਿੰਗ ਸੂਬਾਈ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਡਾ. ਚਤਿੰਦਰ ਸਿੰਘ ਰਾਇ ਦੀ ਪ੍ਰਧਾਨਗੀ ਹੇਠ ਲੁਧਿਆਣਾ ...
ਚੰਡੀਗੜ੍ਹ, 18 ਜਨਵਰੀ (ਵਿਕਰਮਜੀਤ ਸਿੰਘ ਮਾਨ)-ਅੱਜ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਵੱਖ-ਵੱਖ ਜ਼ਿਲਿ੍ਹਆਂ ਤੋਂ ਕਈ ਸ਼ਖ਼ਸੀਅਤਾਂ ਨੇ ਅੱਜ ਪੰਜਾਬ ਮਾਮਲਿਆਂ ਦੇ ਇੰਚਾਰਜ ਸ. ਜਰਨੈਲ ਸਿੰਘ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸ. ਹਰਪਾਲ ...
ਪਟਿਆਲਾ, 18 ਜਨਵਰੀ (ਚਹਿਲ)-ਪੰਜਾਬੀ ਪੁੱਤਰ ਗੁਰਸੇਵਕ ਅੰਮਿ੍ਤਰਾਜ ਨੇ ਸੋਨੀਪਤ (ਹਰਿਆਣਾ) ਵਿਖੇ ਖੇਡੇ ਗਏ ਏ.ਆਈ.ਟੀ.ਏ. ਟੈਨਿਸ ਟੂਰਨਾਮੈਂਟ ਦਾ ਡਬਲਜ਼ ਦਾ ਖ਼ਿਤਾਬ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ | ਆਲ ਇੰਡੀਆ ਟੈਨਿਸ ਫੈਡਰੇਸ਼ਨ ਦੁਆਰਾ ਇਸ ਵਰ੍ਹੇ ਦੇ ਪਹਿਲੇ ...
ਜਲੰਧਰ, 18 ਜਨਵਰੀ (ਮੇਜਰ ਸਿੰਘ)-ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਅਜਨਾਲਾ, ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਅਤੇ ਪ੍ਰਚਾਰ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਇਕ ਸਾਂਝਾ ਬਿਆਨ ਜਾਰੀ ਕਰਦਿਆਂ ਕਿਸਾਨ ਸੰਘਰਸ਼ ਦੇ ਹਮਾਇਤੀਆਂ ਨੂੰ ...
ਜਲੰਧਰ, 18 ਜਨਵਰੀ (ਮੇਜਰ ਸਿੰਘ)-ਜਨਤਕ ਜਥੇਬੰਦੀਆਂ ਦਾ ਸਾਂਝਾ ਮੰਚ (ਜੇ. ਪੀ. ਐਮ. ਓ.) ਵਲੋਂ ਦੇਸ਼ ਵਿਆਪੀ ਕਿਸਾਨ ਸੰਗਰਾਮ ਦੀ ਕਾਮਯਾਬੀ ਲਈ ਵਿਸ਼ਾਲ ਜਨਤਕ ਸ਼ਮੂਲੀਅਤ ਦੇ ਉਦੇਸ਼ ਤਹਿਤ 21 ਜਨਵਰੀ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਵਿਸ਼ਾਲ ਸੂਬਾਈ ਕਨਵੈਨਸ਼ਨ ...
ਪਟਿਆਲਾ, 18 ਜਨਵਰੀ (ਚਹਿਲ)-ਵਿਸ਼ਵ ਚੈਂਪੀਅਨ ਤੀਰ-ਅੰਦਾਜ਼ ਪੈਦਾ ਕਰਨ ਵਾਲੇ ਕੋਚ ਸੁਰਿੰਦਰ ਸਿੰਘ ਰੰਧਾਵਾ ਨੂੰ ਸਪੋਰਟਸ ਅਥਾਰਿਟੀ ਆਫ਼ ਇੰਡੀਆ (ਸਾਈ) ਵਲੋਂ ਨਵੀਂ ਜ਼ਿੰਮੇਵਾਰੀ ਸੌਾਪੀ ਗਈ ਹੈ, ਜਿਸ ਤਹਿਤ ਉਹ ਉੱਤਰੀ ਭਾਰਤ 'ਚੋਂ ਤੀਰ-ਅੰਦਾਜ਼ੀ ਦੇ ਨਵੇਂ ਹੁਨਰ ਦੀ ...
ਨਵੀਂ ਦਿੱਲੀ, 18 ਜਨਵਰੀ (ਏਜੰਸੀ)-ਕੇਂਦਰ ਸਰਕਾਰ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ ਮਾਲਿਆ ਦੀ ਹਵਾਲਗੀ ਨੂੰ ਉੱਚ ਰਾਜਨੀਤਕ ਪੱਧਰ 'ਤੇ ਉਠਾਇਆ ਗਿਆ ਹੈ, ਪਰ ਬਿ੍ਟੇਨ ਸਰਕਾਰ ਨੇ ਗੁਪਤ ਕਾਰਵਾਈ ਦਾ ਵੇਰਵਾ ਸਾਂਝਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ...
ਮਾਲਾਪੁਰਮ (ਕੇਰਲ), 18 ਜਨਵਰੀ (ਏਜੰਸੀ)- ਕੇਰਲ 'ਚ ਇਕ 17 ਸਾਲਾ ਨਬਾਲਗਾ ਨੇ ਹੈਰਾਨੀਜਨਕ ਖੁਲਾਸਾ ਕਰਦਿਆਂ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ 38 ਲੋਕਾਂ ਵਲੋਂ ਉਸ ਨਾਲ ਜਬਰ ਜਨਾਹ ਕੀਤਾ ਗਿਆ ਸੀ | ਪੁਲਿਸ ਨੇ ਦੱਸਿਆ ਕਿ ਨਬਾਲਗਾ ਨਾਲ ਜਬਰ ਜਨਾਹ ਦਾ ਇਹ ਮਾਮਲਾ ਇੱਥੇ ...
ਨਵੀਂ ਦਿੱਲੀ, 18 ਜਨਵਰੀ (ਏਜੰਸੀ)-ਭਾਰਤੀ ਸੂਬੇ ਅਰੁਨਾਚਲ ਪ੍ਰਦੇਸ਼ 'ਚ ਚੀਨ ਵਲੋਂ ਇਕ ਪਿੰਡ ਵਸਾ ਲੈਣ ਦੀਆਂ ਰਿਪੋਰਟਾਂ 'ਤੇ ਸੋਮਵਾਰ ਨੂੰ ਭਾਰਤ ਨੇ ਸਾਵਧਾਨੀ ਨਾਲ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਦੇਸ਼ ਦੀ ਸੁਰੱਖਿਆ 'ਤੇ ਪ੍ਰਭਾਵ ਪਾਉਣ ਵਾਲੀਆਂ ਸਭ ਘਟਨਾਵਾਂ ...
ਨਵੀਂ ਦਿੱਲੀ, 18 ਜਨਵਰੀ (ਏਜੰਸੀ)- ਸੁਪਰੀਮ ਕੋਰਟ ਨੇ ਸੋਮਵਾਰ ਨੂੰ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਕਬੀਲਿਆਂ ਦੇ ਮੁਲਾਜ਼ਮਾਂ ਨੂੰ ਤਰੱਕੀ 'ਚ ਰਾਂਖਵਾਕਰਨ ਦੇਣ 'ਚ ਪਾਏ ਜਾ ਰਹੇ ਕਥਿਤ ਅੜਿੱਕਿਆਂ ਸਬੰਧੀ ਦਾਇਰ ਵੱਖ-ਵੱਖ ਪਟੀਸ਼ਨਾਂ 'ਤੇ ਸੁਣਵਾਈ ਕਰਦਿਆਂ ਸੂਬਿਆਂ ...
ਨਵੀਂ ਦਿੱਲੀ, 18 ਜਨਵਰੀ (ਏਜੰਸੀ)-ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਦੇਸ਼ 'ਚ ਹੁਣ ਤੱਕ 3,81,305 ਲੋਕਾਂ ਨੂੰ ਕੋਵਿਡ ਟੀਕੇ ਲਗਵਾਏ ਗਏ ਹਨ, ਜਿਨ੍ਹਾਂ 'ਚੋਂ 580 ਲੋਕਾਂ 'ਤੇ ਇਸ ਦੇ ਮਾੜਾ ਪ੍ਰਭਾਵ ਪੈਣ ਦੀਆਂ ਰਿਪੋਰਟਾਂ ਮਿਲੀਆਂ ਹਨ | ਸਿਹਤ ਮੰਤਰਾਲੇ 'ਚ ਵਧੀਕ ਸਕੱਤਰ ...
ਸ੍ਰੀਨਗਰ, 18 ਜਨਵਰੀ (ਮਨਜੀਤ ਸਿੰਘ)- ਜੰਮੂ-ਕਸ਼ਮੀਰ ਪੁਲਿਸ ਨੇ ਰਾਮਬਣ ਜ਼ਿਲ੍ਹੇ 'ਚ ਅੱਤਵਾਦੀ ਸੰਗਠਨ ਜੈਸ਼-ਏ- ਮਹੁੰਮਦ ਦੇ ਨੈਟਵਰਕ ਦਾ ਪਰਦਾਫਾਸ਼ ਕਰਦਿਆਂ 2 ਓਵਰ ਗਰਾਊਾਡ ਵਰਕਰਾਂ ਨੂੰ ਭਾਰੀ ਅਸਲੇ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਜੰਮੂ ਰੇਂਜ ਦੇ ...
ਮੁਰਾਦਾਬਾਦ/ਲਖਨਊ, 18 ਜਨਵਰੀ (ਏਜੰਸੀ)-ਇੱਥੇ ਇਕ 46 ਸਾਲਾ ਸਿਹਤ ਕਰਮੀ ਦੀ ਕੋਰੋਨਾ ਟੀਕਾ ਲਗਾਉਣ ਤੋਂ ਇਕ ਦਿਨ ਬਾਅਦ ਮੌਤ ਹੋ ਗਈ | ਮਿ੍ਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਮਹਿਪਾਲ ਨੂੰ ਕੋਈ ਵੀ ਰੋਗ ਨਹੀਂ ਸੀ ਉਸ ਨੂੰ ਸਿਰਫ ਬੁਖਾਰ ਤੇ ਖੰਘ ਸੀ | ਪਰਿਵਾਰ ਨੇ ਦੋਸ਼ ਲਗਾਇਆ ...
ਨੋਇਡਾ (ਉੱਤਰ ਪ੍ਰਦੇਸ਼), 18 ਜਨਵਰੀ (ਏਜੰਸੀ)-ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਮੁਖੀ ਰਾਕੇਸ਼ ਟਿਕੈਤ ਨੇ ਸੋਮਵਾਰ ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਹੋਰ ਅੱਗੇ ਵਧਾਉਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸਾਨ ਕਿਸੇ ਰਾਜਨੀਤਕ ਪਾਰਟੀ ਦੇ ਖ਼ਿਲਾਫ਼ ...
ਨਵੀਂ ਦਿੱਲੀ, 18 ਜਨਵਰੀ (ਏਜੰਸੀ)-ਕੇਂਦਰੀ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਦੱਸਿਆ ਕਿ ਦੇਸ਼ 'ਚ ਇਸ ਮਹੀਨੇ 'ਚ ਦੂਜੀ ਵਾਰ ਇਕ ਦਿਨ ਦੌਰਾਨ ਕੋਵਿਡ-19 ਦੇ 14 ਹਜ਼ਾਰ ਤੋਂ ਘੱਟ ਸਰਗਰਮ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਕ ਦਿਨ ਦੌਰਾਨ ਕੇਵਲ 145 ਤਾਜ਼ਾ ਮੌਤਾਂ ਦਰਜ ਕੀਤੀਆਂ ...
ਲਖਨਊ, 18 ਜਨਵਰੀ (ਏਜੰਸੀ)-ਰੇਲਵੇ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਜਗਤੋਸ਼ ਸ਼ੁਕਲਾ ਨੇ ਦੱਸਿਆ ਕਿ ਅੰਮਿ੍ਤਸਰ ਤੋਂ ਬਿਹਾਰ ਦੇ ਜੈਨਗਰ ਜਾਣ ਵਾਲੀ 4674 ਸ਼ਹੀਦ ਐਕਸਪ੍ਰੈਸ ਦੇ ਸੋਮਵਾਰ ਸਵੇਰੇ ਲਖਨਊ 'ਚ 2 ਡੱਬੇ ਪੱਟੜੀ ਤੋਂ ਲਹਿ ਗਏ, ਇਸ ਘਟਨਾ ਦੌਰਾਨ ਕਿਸੇ ...
ਨਵੀਂ ਦਿੱਲੀ, 18 ਜਨਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਸੋਲਾਹ ਨੂੰ ਇਕ ਸੰਦੇਸ਼ 'ਚ ਕਿਹਾ ਕਿ ਵਿਗਿਆਨੀ ਅਤੇ ਸਿਹਤ ਯੋਧੇ ਇਸ ਮੌਕੇ 'ਤੇ ਪਹੁੰਚੇ ਹਨ ਕਿ ਭਾਰਤ ਦੁਆਰਾ ਵਿਕਸਿਤ ਤੇ ਨਿਰਮਾਣ ਕੀਤੇ ਜਾ ਰਹੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX