ਸੰਗਰੂਰ, 18 ਜਨਵਰੀ (ਅਮਨਦੀਪ ਸਿੰਘ ਬਿੱਟਾ, ਧੀਰਜ ਪਸ਼ੌਰੀਆ)- ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਿਤ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਅੱਜ ਦਾ ਦਿਨ ਕਿਸਾਨ ਇਸਤਰੀ ਦਿਵਸ ਵਜੋਂ ਮਨਾਇਆ ਗਿਆ | ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੀ ਜਥੇਬੰਦੀਆਂ ਵਲੋਂ ਰੇਲਵੇ ਸਟੇਸ਼ਨ ਬਾਹਰ ਪਿਛਲੇ ਲੰਬੇ ਸਮੇਂ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਹੋਇਆ ਹੈ | ਅੱਜ ਵੱਡੀ ਗਿਣਤੀ ਵਿਚ ਕਿਸਾਨ ਕਾਰਕੁਨ ਰੇਲਵੇ ਸਟੇਸ਼ਨ ਤੋਂ ਸੁਨਾਮੀ ਗੇਟ, ਵੱਡਾ ਚੌਾਕ ਛੋਟਾ ਚੌਾਕ ਅਤੇ ਨਾਭਾ ਗੇਟ ਹੁੰਦੇ ਹੋਏ ਸ਼ਾਹੀ ਸਮਾਧਾਂ ਬਾਹਰ ਇਕੱਤਰ ਹੋਏ ਜਿੱਥੇ ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਖੁੱਲ੍ਹ ਕੇ ਭੜਾਸ ਕੱਢਦਿਆਂ ਖੇਤੀ ਕਾਨੂੰਨ ਬਿੱਲ ਰੱਦ ਕਰਨ ਦੀ ਮੰਗ ਕੀਤੀ | ਵਿਲੱਖਣ ਗੱਲ ਇਹ ਰਹੀ ਕਿ ਕਿਸਾਨੀ ਮੰਗਾਂ ਦੇ ਹੱਕ ਵਿਚ ਬੀਬੀਆਂ ਭੁੱਖ ਹੜਤਾਲ ਉੱਤੇ ਵੀ ਬੈਠੀਆਂ ਜਿਨ੍ਹਾਂ ਵਿਚ ਬੀਬੀ ਰਵਿੰਦਰ ਕੌਰ, ਸੁਖਵਿੰਦਰ ਕੌਰ, ਸੁਖਪ੍ਰੀਤ ਕੌਰ, ਸਿੰਦਰਪਾਲ ਕੌਰ, ਪਰਮਜੀਤ ਕੌਰ, ਹਰਜਿੰਦਰ ਕੌਰ, ਹਰਜੀਤ ਕੌਰ, ਜਗਦੇਵ ਕੌਰ, ਚਰਨਜੀਤ ਕੌਰ ਸ਼ਾਮਲ ਸਨ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਡਾਕਟਰ ਕਿਰਨਪਾਲ ਕੌਰ, ਬੀਬੀ ਰਾਣੋ ਖੇੜੀ, ਬੀਬੀ ਸਵਰਨਜੀਤ ਕੌਰ, ਰਮਨਪ੍ਰੀਤ ਕੌਰ, ਪਰਮਿੰਦਰ ਕੌਰ, ਜਸਪ੍ਰੀਤ ਕੌਰ, ਨਰੰਜਨ ਸਿੰਘ ਦੌਹਲਾ, ਇੰਦਰਪਾਲ ਸਿੰਘ ਪੁੰਨਾਵਾਲ, ਊਧਮ ਸਿੰਘ ਸੰਤੋਖਪੁਰਾ, ਹਰਮੇਲ ਸਿੰਘ ਮਹਿਰੋਕ, ਨਿਰਮਲ ਸਿੰਘ ਬਟਰਿਆਣਾ, ਹਰੀ ਸਿੰਘ, ਸੰਤ ਰਾਮ ਛਾਜਲੀ, ਗੁਰਬਖਸ਼ੀਸ਼ ਸਿੰਘ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦਾ ਰਵੱਈਆ ਹੈਂਕੜ ਵਾਲਾ ਹੈ ਅਤੇ ਉਹ ਕਿਸਾਨਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਬਜਾਇ ਲਮਕਾਉਣ ਵਿਚ ਹੀ ਲੱਗੀ ਹੋਈ ਹੈ | ਆਗੂਆਂ ਨੇ ਖੇਤੀ ਕਾਨੂੰਨ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਅਤੇ 26 ਦੇ ਟਰੈਕਟਰ ਮਾਰਚ ਵਿਚ ਵਹੀਰਾਂ ਘੱਤ ਕੇ ਜਾਣ ਦਾ ਸੱਦਾ ਵੀ ਦਿੱਤਾ | ਇਸ ਮੌਕੇ ਹੋਰ ਆਗੂਆਂ ਵਿਚ ਡਾਕਟਰ ਅਮਨਦੀਪ ਕੌਰ ਗੋਸਲ, ਗੁਰਜੰਟ ਸਿੰਘ ਦੁੱਗਾ, ਦਰਬਾਰਾ ਸਿੰਘ ਨਾਗਰਾ, ਬਲਵਿੰਦਰ ਸਿੰਘ ਮੰਗਵਾਲ ਸਾਬਕਾ ਸੈਨਿਕ ਵੀ ਮੌਜੂਦ ਸਨ |
ਸੁਨਾਮ ਊਧਮ ਸਿੰਘ ਵਾਲਾ, (ਧਾਲੀਵਾਲ, ਭੁੱਲਰ)- ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਵਲੋਂ ਚਲਾਏ ਜਾ ਰਹੇ ਸੰਘਰਸ਼ ਦੀ ਹਮਾਇਤ ਵਜੋਂ ਪਿੰਡ ਬਖਸ਼ੀਵਾਲਾ ਦੀਆਂ ਔਰਤਾਂ ਨੇ ਕੁਲ ਹਿੰਦ ਕਿਸਾਨ ਸਭਾ ਦੀ ਅਗਵਾਈ ਵਿਚ ਵੱਡਾ ਇਕੱਠ ਕਰ ਕੇ ਕਿਸਾਨ ਮਹਿਲਾ ਦਿਵਸ ਮਨਾਇਆ ਗਿਆ | ਇਸ ਸਮੇਂ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ | ਇਕੱਠ ਨੂੰ ਸੰਬੋਧਨ ਕਰਦੇ ਹੋਏ ਮਹਿਲਾ ਕਿਸਾਨ ਆਗੂ ਬਲਜਿੰਦਰ ਕੌਰ ਨੇ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਨਿਆਂ ਨੂੰ ਮਾਲਾ ਮਾਲ ਕਰਨ ਲਈ ਆਪਣੀ ਜ਼ਿੱਦ ਪਗਾਉਣ ਤੇ ਅੜੀ ਹੋਈ ਹੈ | ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹੁਣ ਬੀਬੀਆਂ ਵੀ ਆਰ ਪਾਰ ਦੀ ਲੜਾਈ ਲੜਨ ਲਈ ਸੰਘਰਸ਼ ਦਾ ਸਾਥ ਦੇਣਗੀਆਂ | ਇਸ ਸਮੇਂ ਕੁਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਕਾ. ਹਰਦੇਵ ਸਿੰਘ ਬਖਸ਼ੀਵਾਲਾ ਤੋਂ ਇਲਾਵਾ ਗੁਰਤੇਜ ਕੌਰ, ਅਮਰਜੀਤ ਕੌਰ, ਪਰਮਜੀਤ ਕੌਰ, ਮਨਦੀਪ ਕੌਰ, ਬਲਵੀਰ ਕੌਰ, ਰਣਜੀਤ ਕੌਰ, ਗੁਰਮੀਤ ਕੌਰ ਅਤੇ ਸਰਬਜੀਤ ਕੌਰ ਆਦਿ ਮੌਜੂਦ ਸਨ |
ਲਹਿਰਾਗਾਗਾ, (ਸੂਰਜ ਭਾਨ ਗੋਇਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਸੋਰ ਦੀ ਅਗਵਾਈ ਹੇਠ ਲਹਿਲ ਖ਼ੁਰਦ ਪਿੰਡ ਦੇ ਨਾਲ ਲਗਦੇ ਰਿਲਾਇੰਸ ਦੇ ਪੰਪ ਤੇ ਧਰਨਾ 110 ਵੇ ਦਿਨ ਵੀ ਜਾਰੀ ਰਿਹਾ | ਬਲਾਕ ਦੇ ਦਰਜਨਾਂ ਪਿੰਡਾਂ 'ਚੋਂ ਹਜ਼ਾਰਾਂ ਕਿਸਾਨ ਮਜ਼ਦੂਰ ਔਰਤਾਂ ਧਨੋਲਾ ਵਿਖੇ ਵੱਡੀ ਗਿਣਤੀ ਵਿਚ ਬੱਸਾਂ ਰਾਹੀਂ ਔਰਤਾਂ ਰੈਲੀ ਵਿਚ ਸ਼ਾਮਲ ਹੋਈਆਂ | ਚੱਲ ਰਹੇ ਕਾਲੇ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਵਿਚ ਮਾਵਾਂ ਭੈਣਾਂ ਦਾ ਯੋਗਦਾਨ ਮਰਦਾਂ ਦੇ ਬਰਾਬਰ ਦਾ ਹੈ | ਇਸ ਮੌਕੇ ਜਸ਼ਨਦੀਪ ਕੌਰ ਪਸੋਰ, ਬੱਬਨ ਕੌਰ ਭੁਟਾਲ, ਜਸਵੀਰ ਕੌਰ ਲਹਿਲ ਕਲਾ, ਰਮਨਦੀਪ ਕੌਰ, ਜਸਪਾਲ ਕੌਰ, ਹਰਜਿੰਦਰ ਸਿੰਘ ਨੰਗਲਾ, ਜਗਸੀਰ ਸਿੰਘ ਖੰਡੇਬਾਦ, ਹਰਸੇਵਕ ਸਿੰਘ ਲਹਿਲ ਖ਼ੁਰਦ, ਜਗਦੀਪ ਸਿੰਘ ਲਹਿਲ ਖ਼ੁਰਦ ਨੇ ਸੰਬੋਧਨ ਕੀਤਾ |
ਧਰਮਗੜ੍ਹ, (ਗੁਰਜੀਤ ਸਿੰਘ ਚਹਿਲ) - ਸਥਾਨਕ ਕਸਬੇ ਨੇੜਲੇ ਪਿੰਡ ਸਤੌਜ ਦੇ ਆਜ਼ਾਦ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਕਿਸਾਨੀ ਅੰਦੋਲਨ ਨੂੰ ਇਕ ਵਿਲੱਖਣ ਪਹਿਲਕਦਮੀ ਕਰਦਿਆਂ ਕਲੱਬ ਦੇ ਖਾਤੇ 'ਚ ਜਿਨ੍ਹਾਂ ਵੀ ਫ਼ੰਡ ਇਕੱਤਰ ਕੀਤਾ ਪਿਆ ਸੀ, ਉਸ ਫ਼ੰਡ ਨੂੰ ਕਿਸਾਨ ਯੂਨੀਅਨ ਨੂੰ ਦਾਨ ਵਜੋਂ ਭੇਂਟ ਕਰ ਦਿੱਤਾ | ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਜਗਸੀਰ ਸਿੰਘ ਢੱਡਾ ਨੇ ਦੱਸਿਆ ਕਿ ਜੋ ਕਲੱਬ ਕੋਲ 80 ਹਜ਼ਾਰ ਰੁਪਏ ਫ਼ੰਡ ਪਿਆ ਸੀ, ਉਸ ਨੂੰ ਸਮੂਹ ਕਲੱਬ ਅਹੁਦੇਦਾਰਾਂ, ਮੈਂਬਰਾਂ ਅਤੇ ਨਗਰ ਨਿਵਾਸੀਆਂ ਦੀ ਸਹਿਮਤੀ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਮਹਿਮਾ ਸਿੰਘ ਸਤੌਜ ਨੂੰ ਭੇਂਟ ਕਰ ਦਿੱਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਹੁਣ ਸਮਾਂ ਕੇਵਲ ਕਿਸਾਨੀ ਸੰਘਰਸ਼ ਦੀ ਹਮਾਇਤ ਕਰਨ ਦਾ ਹੈ ਕਿਉਂਕਿ ਕਲੱਬ ਵਲੋਂ ਕੀਤੇ ਜਾਣ ਵਾਲੇ ਦੂਜੇ ਕਾਰਜ ਤਾਂ ਬਾਅਦ 'ਚ ਵੀ ਕੀਤੇ ਜਾ ਸਕਦੇ ਹਨ, ਜਿਸ ਕਰਕੇ ਉਨ੍ਹਾਂ ਸਾਰਿਆਂ ਨੂੰ ਕਿਸਾਨੀ ਅੰਦੋਲਨ 'ਚ ਆਪਣਾ ਬਣਦਾ ਹਿੱਸਾ ਪਾਉਣ ਦੀ ਵੀ ਅਪੀਲ ਕੀਤੀ | ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਬਲਾਕ ਪ੍ਰਧਾਨ ਜਸਵੰਤ ਸਿੰਘ ਤੋੋਲਾਵਾਲ, ਜਨਰਲ ਸਕੱਤਰ ਸੁਖਪਾਲ ਸਿੰਘ ਮਾਣਕ ਕਣਕਵਾਲ, ਪਾਲ ਸਿੰਘ ਦੌਲਾਵਾਲ, ਰਿੰਪਾ ਕਣਕਵਾਲੀਆਂ ਅਤੇ ਕਿਸਾਨ ਆਗੂ ਮਹਿਮਾ ਸਿੰਘ ਸਤੌਜ ਨੇ ਕਲੱਬ ਵਲੋਂ ਕੀਤੇ ਇਸ ਅਨੋਖੇ ਦਾਨ ਲਈ ਸਮੂਹ ਕਲੱਬ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸੁਖਦੇਵ ਸਿੰਘ, ਜਗਸੀਰ ਸਿੰਘ, ਗੁਲਾਬ ਸਿੰਘ, ਪੱਪਾ ਸਿੰਘ, ਹਰਵਿੰਦਰਪਾਲ ਰਿਸ਼ੀ, ਪ੍ਰੇਮ ਸਿੰਘ, ਮਾਸਟਰ ਜਗਤਾਰ ਸਿੰਘ, ਗੁਰਪ੍ਰੀਤ ਸਿੰਘ ਸਿੱਧੂ ਕਲੱਬ ਸਕੱਤਰ ਤੋਂ ਇਲਾਵਾ ਹੋਰ ਪਿੰਡ ਵਾਸੀ ਮੌਜੂਦ ਸਨ |
ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ) -ਸਥਾਨਕ ਇਲਾਕੇ ਦੇ ਕਿਸਾਨਾਂ ਵਲੋਂ ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਵਲੋਂ 26 ਜਨਵਰੀ ਨੂੰ ਗਣਤੰਤਰ ਦਿਵਸ 'ਤੇ ਕਿਸਾਨ ਪਰੇਡ ਕਰਨ ਦੇ ਦਿੱਤੇ ਸੱਦੇ 'ਤੇ ਇਲਾਕੇ ਵਿਚ ਟਰੈਕਟਰ ਮਾਰਚ ਕੱਢਿਆ ਗਿਆ | ਇਸ ਮੌਕੇ 'ਤੇ ਕਿਸਾਨਾਂ ਵਲੋਂ ਟਰੈਕਟਰ ਮਾਰਚ ਦੀ ਸ਼ੁਰੂਆਤ ਭਵਾਨੀਗੜ੍ਹ ਦੀ ਅਨਾਜ ਮੰਡੀ ਤੋਂ ਕਰਦਿਆਂ ਸ਼ਹਿਰ ਦੀ ਮੁੱਖ ਸੜਕ 'ਤੇ ਵੱਡੀ ਗਿਣਤੀ ਵਿਚ ਟਰੈਕਟਰ ਮਾਰਚ ਵਿਚ ਟਰੈਕਟਰ ਸ਼ਾਮਿਲ ਕਰਕੇ ਕੇਂਦਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ 'ਤੇ ਬੋਲਦਿਆਂ ਕਿਸਾਨ ਆਗੂ ਮਾਸਟਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਦਿੱਲੀ ਸੰਘਰਸ਼ ਵਿਚ ਕਰੀਬ 200 ਟਰੈਕਟਰ ਲਿਜਾਏ ਜਾਣਗੇ ਅਤੇ ਅੱਜ ਦਾ ਮਾਰਚ ਵੱਖ-ਵੱਖ ਪਿੰਡਾਂ ਵਿਚ ਲਿਜਾ ਕੇ ਲੋਕਾਂ ਨੂੰ 26 ਜਨਵਰੀ ਨੂੰ ਦਿੱਲੀ ਲਿਜਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ | ਇਸ ਮੌਕੇ 'ਤੇ ਕਿਸਾਨ ਆਗੂ ਜਗਤਾਰ ਸਿੰਘ ਨੇ ਦੱਸਿਆ ਕਿ 26 ਜਨਵਰੀ ਦੀ ਤਿਆਰੀ ਵਲੋਂ ਇਹ ਟਰੈਕਟਰ ਮਾਰਚ ਕੱਢਿਆ ਗਿਆ ਹੈ, ਕਿਸਾਨ 22 ਜਨਵਰੀ ਨੂੰ ਭਵਾਨੀਗੜ੍ਹ ਤੋਂ ਵੱਡੀ ਗਿਣਤੀ ਵਿਚ ਰਵਾਨਾ ਹੋ ਕੇ 26 ਜਨਵਰੀ ਦੀ ਪਰੇਡ ਵਿਚ ਹਿੱਸਾ ਲੈਣਗੇ | ਇਸ ਮੌਕੇ 'ਤੇ ਬਲਜਿੰਦਰ ਸਿੰਘ, ਬੰਟੀ ਬਾਵਾ, ਗੁਰਵਿੰਦਰ ਸਿੰਘ ਚਹਿਲ, ਆਸ਼ੂ ਸ਼ਰਮਾ, ਗੁਰਮੀਤ ਸਿੰਘ ਜ਼ੈਲਦਾਰ, ਰਾਮ ਸਿੰਘ, ਪਵਿੱਤਰ ਸਿੰਘ ਆਦਿ ਹਾਜ਼ਰ ਸਨ |
ਮਲੇਰਕੋਟਲਾ, (ਕੁਠਾਲਾ) - ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਵਿਖੇ ਕੀਤੀ ਜਾ ਰਹੀ ਕਿਸਾਨ ਟਰੈਕਟਰ ਪਰੇਡ ਵਿਚ ਵਿਦਿਆਰਥੀਆਂ ਸ਼ਮੂਲੀਅਤ ਯਕੀਨੀ ਬਨਾਉਣ ਲਈ ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੀ ਜ਼ਿਲ੍ਹਾ ਆਗੂ ਜਸਪ੍ਰੀਤ ਜੱਸੂ ਤੇ ਸ਼ਾਹਿਦਾ ਦੀ ਅਗਵਾਈ ਹੇਠ ਵਿਦਿਆਰਥੀ ਰੈਲੀ ਕੀਤੀ ਗਈ | ਰੈਲੀ ਨੂੰ ਸੰਬੋਧਨ ਕਰਦਿਆਂ ਜਸਪ੍ਰੀਤ ਜੱਸੂ ਨੇ ਕਿਹਾ ਕਿ ਆਪਣੀਆਂ ਜ਼ਮੀਨਾਂ, ਰੁਜ਼ਗਾਰ ਤੇ ਰੋਟੀ ਕਾਰਪੋਰੇਟਾਂ ਤੋਂ ਬਚਾਉਣ ਲਈ ਪੂਰੇ ਦੇਸ਼ ਦਾ ਅੰਨਦਾਤਾ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਲੜਾਈ ਲੜ ਰਿਹਾ, ਜਿਸ ਦੌਰਾਨ ਦਰਜਨਾਂ ਕਿਸਾਨ ਸ਼ਹੀਦ ਹੋ ਚੁੱਕੇ ਹਨ | ਖੇਤੀ ਕਾਨੂੰਨ ਤੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੇ ਰਵੱਈਏ ਨੂੰ ਦੇਸ਼ ਧਰੋਹ ਦੱਸਦਿਆਂ ਵਿਦਿਆਰਥੀ ਆਗੂ ਨੇ ਕਿਹਾ ਕਿ ਇਹ ਕਾਨੰੂਨ ਦੇਸ਼ ਦੇ ਸੰਵਿਧਾਨ ਦੇ ਉਲਟ ਹਨ ਜਿਨ੍ਹਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਫ਼ਾਇਦੇ ਲਈ ਭਾਜਪਾ ਤੇ ਆਰ ਐਸ ਐਸ ਦੀ ਸਰਕਾਰ ਲਾਗੂ ਕਰਨ ਲਈ ਬਜਿੱਦ ਹੈ | ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਸਟੂਡੈਂਟਸ ਯੂਨੀਅਨ ਸੰਯੁਕਤ ਕਿਸਾਨ ਮੋਰਚੇ ਨਾਲ ਮੋਢੇ ਨਾਲ ਮੋਢਾ ਜੋੜ ਕੇ 26 ਜਨਵਰੀ ਨੂੰ ਦਿੱਲੀ ਵਿਖੇ ਹੋ ਰਹੀ ਕਿਸਾਨ ਟਰੈਕਟਰ ਪਰੇਡ ਵਿਚ ਵਲੰਟੀਅਰ ਡਿਊਟੀ ਨਿਭਾਏਗੀ | ਇਸ ਮੌਕੇ ਸ਼ਬੀਨਾ, ਕੋਮਲਪ੍ਰੀਤ ਸਿੰਘ, ਹਰਦਿਆਲ ਕੌਰ, ਜ਼ਾਰਾ, ਕਿਰਨਪਾਲ ਕੌਰ, ਰਮਨਪ੍ਰੀਤ ਕੌਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ |
ਕੁੱਪ ਕਲਾਂ, (ਮਨਜਿੰਦਰ ਸਿੰਘ ਸਰੌਦ) - ਕੇਂਦਰ ਦੀ ਹਕੂਮਤ ਵਲੋਂ ਹੋਂਦ 'ਚ ਲਿਆਂਦੇ ਕਿਸਾਨ ਮਾਰੂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪਿਛਲੇ ਲਗਭਗ 2 ਮਹੀਨੇ ਤੋਂ ਦਿੱਲੀ ਦੇ ਬਾਰਡਰਾਂ ਤੇ ਚੱਲ ਰਹੇ ਕਿਸਾਨੀ ਸੰਘਰਸ਼ 'ਚ ਨੌਜਵਾਨ ਸਪੋਰਟਸ ਕਲੱਬ ਲਸੋਈ ਦੇ ਅਹੁਦੇਦਾਰਾਂ ਵਲੋਂ ਲਗਾਤਾਰ ਦਿੱਲੀ ਦੇ ਸਿੰਘੂ ਬਾਰਡਰ ਤੇ ਲੰਗਰਾਂ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ | ਨੌਜਵਾਨ ਸਪੋਰਟਸ ਕਲੱਬ ਲਸੋਈ ਦੇ ਅਹੁਦੇਦਾਰ ਪ੍ਰਧਾਨ ਦਲਵੀਰ ਸਿੰਘ ਕਾਕਾ ਟਿਵਾਣਾ ਲਸੋਈ ਨੇ ਦੱਸਿਆ ਕਿ ਸਾਬਕਾ ਸਰਪੰਚ ਗੁਰਚਰਨ ਸਿੰਘ ਪੱਪੀ, ਬਾਬਾ ਅਵਤਾਰ ਸਿੰਘ ਲਸੋਈ, ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਲਸੋਈ, ਜਸਪਾਲ ਸਿੰਘ ਪਾਲੀ ਟਿਵਾਣਾ, ਸਰਪ੍ਰਸਤ ਹਰਵੀਰ ਸਿੰਘ ਲਾਡੀ ਟਿਵਾਣਾ, ਹਰਦੀਪ ਸਿੰਘ ਟਿਵਾਣਾ, ਸੁਰਿੰਦਰ ਸਿੰਘ ਡੁੱਗੀ, ਐਡਵੋਕੇਟ ਰਣਜੀਤ ਸਿੰਘ ਟਿਵਾਣਾ, ਨਿਰਮਲ ਸਿੰਘ ਨਿੰਮਾ, ਮਨਿੰਦਰਦੀਪ ਸਿੰਘ ਮਾਟੂ, ਗੁਰਪ੍ਰੀਤ ਸਿੰਘ ਗੁਰੀ, ਗੁਰਮੀਤ ਸਿੰਘ ਮੀਤਾ, ਚਰਨੀ ਲਸੋਈ, ਲੱਖਾ ਲਸੋਈ, ਅੱਛਰਾ ਸਿੰਘ ਲਸੋਈ, ਨੰਬਰਦਾਰ ਜਸਪਾਲ ਸਿੰਘ ਟਿਵਾਣਾ, ਪਰਮਿੰਦਰ ਸਿੰਘ ਸੁੱਖੀ, ਜਿੰਦ ਇਟਲੀ, ਮਨਪ੍ਰੀਤ ਸਿੰਘ ਡੌਨੀ ਇੰਗਲੈਂਡ, ਗੁਰਵਿੰਦਰ ਸਿੰਘ ਕੈਨੇਡਾ, ਸੁੱਖਾ ਕੈਨੇਡਾ, ਗੁਰਵੀਰ ਸਿੰਘ ਗੁਰੀ ਆਸਟਰੇਲੀਆ, ਅਕਾਸ਼ਦੀਪ ਸਿੰਘ ਢੀਂਡਸਾ, ਸਰਬਜੀਤ ਸਿੰਘ ਲਸੋਈ, ਕੁਲਵਿੰਦਰ ਸਿੰਘ ਪੋਲਾ, ਜੁਗਰਾਜ ਸਿੰਘ, ਬੱਬੂ ਲਸੋਈ, ਗੀਤਕਾਰ ਸੋਖੀ ਲਸੋਈ, ਮਾ. ਮਨਦੀਪ ਸਿੰਘ 'ਤੇ ਅਜੈ ਲਸੋਈ ਸਮੇਤ ਹੋਰ ਅਹੁਦੇਦਾਰਾ ਵਲੋਂ 26 ਨਵੰਬਰ ਤੋਂ ਲਗਾਤਾਰ ਸਿੰਘੂ ਬਾਰਡਰ ਤੇ ਵਲੰਟੀਅਰ ਬਣਕੇ ਡਿਊਟੀਆਂ ਸੰਭਾਲੀਆਂ ਹੋਈਆਂ ਹਨ | ਉਨ੍ਹਾਂ ਆਖਿਆ ਕਿ ਜਿੰਨਾ ਚਿਰ ਇਹ ਸੰਘਰਸ਼ ਚੱਲਦਾ ਰਹੇਗਾ, ਉਨ੍ਹਾਂ ਚਿਰ ਨੌਜਵਾਨ ਸਪੋਰਟਸ ਕਲੱਬ ਲਸੋਈ ਵਲੋਂ ਦਿੱਲੀ ਵਿਖੇ ਆਪਣੀਆਂ ਸੇਵਾਵਾਂ ਜਾਰੀ ਰੱਖੀਆਂ ਜਾਣਗੀਆਂ |
ਖਨੌਰੀ, (ਬਲਵਿੰਦਰ ਸਿੰਘ ਥਿੰਦ) - ਨਜ਼ਦੀਕੀ ਪਿੰਡ ਨਵਾਂ ਗਾਉਂ ਵਿਖੇ ਪੰਜਾਬ ਕਿਸਾਨ ਯੂਨੀਅਨ ਅਤੇ ਆਂਗਣਵਾੜੀ ਵਰਕਰਾਂ ਵਲੋਂ ਮਹਿਲਾ ਦਿਵਸ ਮਨਾਇਆ ਗਿਆ | ਇਸ ਮੌਕੇ ਤੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਸਵਰਨ ਸਿੰਘ ਸੋਹਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਡੇ ਬਜ਼ੁਰਗਾਂ ਦੇ ਸਿਰਤੋੜ ਯਤਨਾਂ ਸਦਕਾ ਸਾਨੂੰ ਸਮਾਜਿਕ ਆਜ਼ਾਦੀ ਤਾਂ ਮਿਲ ਗਈ ਸੀ ਲੇਕਿਨ ਆਰਥਿਕ ਆਜ਼ਾਦੀ ਨਹੀਂ ਸੀ ਮਿਲੀ | ਜਿਸ ਦੇ ਲਈ ਕਿਸਾਨ ਜਥੇਬੰਦੀਆਂ ਵਲੋਂ ਸਿਰਤੋੜ ਯਤਨ ਕੀਤੇ ਜਾ ਰਹੇ ਹਨ | ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਆਗੂ ਅਮਨਦੀਪ ਕੌਰ ਨੇ ਕਿਹਾ ਕਿ ਉਹ ਆਪਣੇ ਹੱਕ ਮੰਗਦੇ ਹਨ ਲੇਕਿਨ ਸਰਕਾਰ ਉਨ੍ਹਾਂ ਦੇ ਡੰਡੇ ਮਾਰਦੀ ਹੈ | ਉਨ੍ਹਾਂ ਕਿਹਾ ਕਿ ਸਭ ਆਪਣਾ ਹੱਕ ਮਿਲਣਾ ਚਾਹੀਦਾ ਹੈ | ਇਸ ਮੌਕੇ 'ਤੇ ਗੁਰਦੇਵ ਸਿੰਘ, ਬਾਬੂ ਸਿੰਘ, ਅਰਸਦੀਪ ਸਿੰਘ, ਗੁਰਚਰਨ ਸਿੰਘ, ਕਮਲਜੀਤ ਕੌਰ, ਰਾਜਵਿੰਦਰ ਕੌਰ ਆਦਿ ਮੌਜੂਦ ਸਨ |
ਚੀਮਾਮੰਡੀ, (ਜਸਵਿੰਦਰ ਸਿੰਘ ਸੇਰੋਂ) - ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਕਿਸਾਨ ਔਰਤ ਦਿਵਸ ਮੌਕੇ ਦਿੱਲੀ ਤੋਂ ਇਲਾਵਾ ਪੰਜਾਬ ਵਿਚ ਧਨੌਲਾ ਵਿਖੇ ਕੀਤੀ ਜਾ ਰਹੀ ਵਿਸਾਲ ਔਰਤ ਰੈਲੀ ਵਿਚ ਕਸਬੇ ਦੇ ਨੇੜਲੇ ਪਿੰਡ ਸ਼ਾਹਪੁਰ ਕਲਾਂ ਤੋਂ ਜ਼ਿਲ੍ਹਾ ਆਗੂ ਗੁਰਭਗਤ ਸਿੰਘ ਸ਼ਾਹਪੁਰ ਤੇ ਇਕਾਈ ਪ੍ਰਧਾਨ ਗੁਰਮੇਲ ਸਿੰਘ ਸ਼ਾਹਪੁਰ ਦੀ ਅਗਵਾਈ ਵਿਚ ਵਿਸਾਲ ਕਾਫ਼ਲਾ ਰਵਾਨਾ ਹੋਇਆ | ਇਸ ਮੌਕੇ ਕਿਸਾਨ ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਹਿਲੇ ਦਿਨ ਤੋਂ ਹੀ ਕੇਂਦਰ ਸਰਕਾਰ ਦੇ ਖਿਲਾਫ ਅੰਦੋਲਨ ਵਿਚ ਮਹਿਲਾਵਾਂ ਦੀ ਸ਼ਮੂਲੀਅਤ ਹੈ ਤੇ ਅੱਜ ਧਨੌਲਾ ਦੀ ਰੈਲੀ ਵਿਚ ਕਿਸਾਨਾਂ ਪਤੀ ਗਰੇਵਾਲ ਤੇ ਜਿਆਣੀ ਦੇ ਮਾੜੇ ਬਿਆਨਾਂ, ਪੰਜਾਬ ਨਾਲ ਗੱਦਾਰੀ ਤੇ ਕਿਸਾਨਾਂ ਦੇ ਵਿਰੁੱਧ ਮੰਦਾ ਬੋਲਣ ਵਾਲਿਆਂ ਨੂੰ ਉਨ੍ਹਾਂ ਦੇ ਪਿੰਡਾਂ ਵਿਚ ਜੁਆਬ ਦੇਵੇਗੀ | ਇਸ ਮੌਕੇ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਦੇ ਨਾਲ ਨਾਲ ਸੁਪਰੀਮ ਕੋਰਟ ਦੇ ਫ਼ੈਸਲਿਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਜਦੋਂ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਪੋਹ ਮਾਘ ਦੀਆਂ ਠੰਢੀਆਂ ਰਾਤਾਂ 'ਚ ਬੈਠੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੰਦੋਲਨ ਕਰ ਰਹੇ ਹਨ ਤਾਂ ਇਹਨਾਂ ਗੈਰ ਸੰਵਿਧਾਨਕ ਕਾਨੂੰਨਾਂ ਨੂੰ ਸੁਪਰੀਮ ਕੋਰਟ ਵਲੋਂ ਤੁਰੰਤ ਰੱਦ ਕਰਨਾ ਚਾਹੀਦਾ ਸੀ ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਦੇਸ ਦੀ ਸਰਵ ਉੱਚ ਸੁਪਰੀਮ ਕੋਰਟ ਵੀ ਅੱਜ ਕੇਂਦਰ ਸਰਕਾਰ ਦੇ ਇਸ਼ਾਰਿਆਂ 'ਤੇ ਫ਼ੈਸਲੇ ਲੈ ਕੇ ਦੇਸ ਦੇ ਕਿਸਾਨਾਂ ਨਾਲ ਬੇਇਨਸਾਫ਼ੀ ਕਰ ਰਹੀ ਹੈ, ਜਿਸ ਨਾਲ ਸਮੁੱਚੇ ਦੇਸ ਵਾਸੀਆਂ ਦਾ ਨਾ ਹੁਣ ਸਰਕਾਰ ਤੇ ਭਰੋਸਾ ਰਿਹਾ ਹੈ ਨਾ ਦੇਸ ਦੇ ਕਾਨੂੰਨੀ ਪ੍ਰਣਾਲੀ ਤੇ ਉਨ੍ਹਾਂ ਕਿਹਾ ਕਿ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਇਲਾਵਾ ਕਿਸਾਨ ਆਗੂ ਹੋਰ ਕਿਸੇ ਵੀ ਕੀਮਤ ਤੇ ਦਿੱਲੀ ਅੰਦੋਲਨ ਤੋਂ ਵਾਪਸ ਨਹੀਂ ਆਉਣਗੇ |
ਮੂਨਕ, (ਪ੍ਰਵੀਨ ਮਦਾਨ) - ਨੇੜਲੇ ਪਿੰਡ ਸ਼ੇਰਗੜ੍ਹ ਸੀਹਾਂ ਸਿੰਘ ਵਾਲਾ ਵਿਖੇ ਨੌਜਵਾਨ ਕਿਸਾਨ ਏਕਤਾ ਕਮੇਟੀ ਵਲੋਂ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਮੌਕੇ ਪਿੰਡ ਦੇ ਨੌਜਵਾਨਾਂ ਨੇ ਦੱਸਿਆ ਕਿ ਪਿੰਡ ਵਿਚ ਲਗਾਏ ਗਏ ਇਸ ਖ਼ੂਨਦਾਨ ਕੈਂਪ ਵਿਚ ਲਾਈਫ਼ ਲਾਈਨ ਬਲੱਡ ਸੈਂਟਰ ਪਟਿਆਲਾ ਦੀ ਟੀਮ ਵਲੋਂ 100 ਤੋਂ ਜ਼ਿਆਦਾ ਦਾਨੀ ਸੱਜਣਾਂ ਦਾ ਬਲੱਡ ਇਕੱਤਰ ਕੀਤਾ ਗਿਆ ਅਤੇ ਇਸ ਕੈਂਪ ਵਿਚ ਪਿੰਡ ਤੋਂ ਇਲਾਵਾ ਇਲਾਕੇ ਦੇ ਨੌਜਵਾਨਾਂ ਨੇ ਵੱਧ ਚੜ ਕੇ ਖ਼ੂਨ ਦਾਨ ਕੀਤਾ | ਇਸ ਮੌਕੇ ਸ਼ਾਮਲ ਪਿੰਡ ਦੀ ਪੰਚਾਇਤ ਅਤੇ ਪਤਵੰਤੇ ਸੱਜਣਾਂ ਨੇ ਕਿਹਾ ਕੀ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਪਿੰਡ ਦੇ ਨੌਜਵਾਨਾਂ ਵਲੋਂ ਲਗਾਇਆ ਗਿਆ ਇਹ ਖ਼ੂਨਦਾਨ ਕੈਂਪ ਦਾ ਕਾਰਜ ਅਤਿ ਸ਼ਲਾਘਾਯੋਗ ਹੈ, ਜਿਸ ਨਾਲ ਨੌਜਵਾਨਾਂ ਅਤੇ ਪਿੰਡ ਵਾਸੀਆਂ ਵਿਚ ਕਿਸਾਨ ਅੰਦੋਲਨ ਲਈ ਜਾਗਰੂਕਤਾ ਵਧੇਗੀ |
ਅਮਰਗੜ੍ਹ, (ਝੱਲ, ਮੰਨਵੀ) - ਮਾਹੋਰਾਣਾ ਟੋਲ ਪਲਾਜ਼ਾ ਵਿਖੇ ਕਿਸਾਨੀ ਸੰਘਰਸ਼ ਦੇ 101ਵੇਂ ਦਿਨ ਵੱਡੀ ਗਿਣਤੀ ਵਿਚ ਬੀਬੀਆਂ ਨੇ ਸ਼ਿਰਕਤ ਕਰਦਿਆਂ ਔਰਤ ਦਿਵਸ ਮਨਾਇਆ | ਇਸ ਮੌਕੇ ਸਟੇਜ ਦੀ ਸਮੁੱਚੀ ਕਾਰਵਾਈ ਇਕੱਤਰ ਬੀਬੀਆਂ ਵਲੋਂ ਨਿਭਾਈ ਗਈ | ਇਸ ਮੌਕੇ ਸੰਬੋਧਨ ਕਰਦਿਆਂ ਆਬਿਦਾ ਚੌਹਾਨ, ਫਿਰਦੋਸ, ਨਜ਼ਮਾਂ, ਆਬਿਦਾ, ਗੁਰਲੀਨ ਕੌਰ ਲਾਂਗੜੀਆਂ, ਰਾਜ ਕੌਰ ਬਨਭੌਰਾ, ਫਰਹਾਨਾ, ਹਰਪ੍ਰੀਤ ਕੌਰ ਲਾਂਗੜੀਆਂ, ਆਸ਼ੀਆ, ਕੁਲਵੀਰ ਕੌਰ, ਸੁਖਦੀਪ ਕੌਰ, ਪਵਨਪ੍ਰੀਤ ਕੌਰ ਬਨਭੌਰਾ ਆਦਿ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਧੱਕੇਸ਼ਾਹੀ ਕਰਦਿਆਂ ਸਾਡੇ ਉੱਪਰ ਕਈ ਨਾਦਰਸ਼ਾਹੀ ਕਾਨੂੰਨਾਂ ਨੂੰ ਥੋਪਿਆ ਗਿਆ ਹੈ ਜਿਨ੍ਹਾਂ ਵਿਚੋਂ ਖੇਤੀ ਵਿਰੋਧੀ ਕਾਲੇ ਕਾਨੂੰਨ ਇੱਕ ਹਨ, ਕੇਂਦਰ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕਰਦਿਆਂ ਬੀਬੀਆਂ ਨੇ ਕਿਹਾ ਕਿ ਹੁਣ ਜਾਗਣ ਦਾ ਵੇਲਾ ਹੈ ਜੇਕਰ ਅਸੀਂ ਹੁਣ ਵੀ ਜਾਗੇ ਨਾ ਤਾਂ ਸਾਡਾ
ਸਭ ਕੁਝ ਸਮੇਂ ਦੀਆਂ ਜ਼ਾਲਮ ਸਰਕਾਰਾਂ ਲੁੱਟ ਕੇ ਲੈ ਜਾਣਗੀਆਂ | ਮੰਚ ਸੰਚਾਲਨ ਦੀ ਜ਼ਿੰਮੇਵਾਰੀ ਗੁਰਲੀਨ ਕੌਰ ਭੁੱਲਰਾਂ ਵਲੋਂ ਨਿਭਾਈ ਗਈ | ਇਸ ਮੌਕੇ ਨਰਿੰਦਰਜੀਤ ਸਿੰਘ ਸਲਾਰ, ਮਾਸਟਰ ਮਨਜੀਤ ਸਿੰਘ ਭੁੱਲਰਾਂ, ਨਿਰਭੈ ਸਿੰਘ ਨਾਰੀਕੇ, ਹਰਨੇਕ ਸਿੰਘ ਤੋਲੇਵਾਲ, ਭੁਪਿੰਦਰ ਸਿੰਘ ਲਾਂਗੜੀਆਂ ਪ੍ਰਧਾਨ ਇੰਡੀਅਨ ਫਾਰਮਰ ਐਸੋਸੀਏਸ਼ਨ, ਹਰਦੇਵ ਸਿੰਘ ਦਰੋਗੇਵਾਲ ਸੂਬਾ ਸਕੱਤਰ, ਮਾਸਟਰ ਬਲਵੀਰ ਸਿੰਘ ਬਨਭੌਰਾ, ਹਰਬੰਸ ਸਿੰਘ ਸਲਾਰ ਆਦਿ ਹਾਜ਼ਰ ਸਨ |
ਅਮਰਗੜ੍ਹ, (ਅਜੀਤ ਬਿਊਰੋ) -ਕਿਸਾਨ ਜਥੇਬੰਦੀਆਂ ਵਲੋਂ 26 ਜਨਵਰੀ ਨੂੰ ਕੀਤੀ ਜਾ ਰਹੀ ਟਰੈਕਟਰ ਪਰੇਡ ਨੂੰ ਲੈ ਕੇ ਅਮਰਗੜ੍ਹ ਦੇ ਬਾਜ਼ਾਰ ਵਿਚ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕਿਸਾਨ ਜਥੇਬੰਦੀਆਂ ਵਲੋਂ ਰੋਸ ਮਾਰਚ ਕੱਢਿਆ ਗਿਆ | ਰੋਸ ਮਾਰਚ ਦੌਰਾਨ ਕਿਸਾਨ ਆਗੂ ਸੁਖਜਿੰਦਰ ਸਿੰਘ ਝੱਲ, ਰਜਿੰਦਰ ਰਾਜੀ ਪ੍ਰਧਾਨ ਵਪਾਰ ਮੰਡਲ ਅਮਰਗੜ੍ਹ, ਗੁਰਪ੍ਰੀਤ ਸਿੰਘ ਰਾਏਪੁਰ, ਚਰਨਜੀਤ ਸਿੰਘ ਸਰਪੰਚ ਹੁਸੈਨਪੁਰਾ, ਪਰਮਜੀਤ ਸਿੰਘ ਆੜ੍ਹਤੀਆ ਸਮੇਤ ਵੱਖ-ਵੱਖ ਬੁਲਾਰਿਆਂ ਨੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਤਿੱਖੇ ਨਿਸ਼ਾਨੇ ਸਾਧਦਿਆਂ ਜਿੱਥੇ ਮਰਾਂਗੇ ਜਾਂ ਜਿੱਤਾਂਗੇ ਦਾ ਸੰਕਲਪ ਦੁਹਰਾਇਆ ਉੱਥੇ ਹੀ ਉਨ੍ਹਾਂ ਨੌਜਵਾਨਾਂ ਨੂੰ ਵੱਡੀ ਗਿਣਤੀ ਵਿਚ 26 ਜਨਵਰੀ ਨੂੰ ਕੀਤੀ ਜਾ ਰਹੀ ਟਰੈਕਟਰ ਪਰੇਡ ਵਿਚ ਸ਼ਾਮਲ ਹੋਣ ਲਈ ਅਪੀਲ ਕੀਤੀ | ਇਸ ਮੌਕੇ ਰਾਜਿੰਦਰ ਸਿੰਘ ਹੈਪੀ ਅਮਰਗੜ੍ਹ, ਨਿਰਮਲ ਸਿੰਘ, ਹੰਸ ਰਾਜ, ਜਸਵੰਤ ਸਿੰਘ, ਸ਼ਰਧਾ ਰਾਮ, ਪਰਮਦੀਪ ਸਿੰਘ ਜਾਮਾ, ਗੁਰਪ੍ਰੀਤ ਸਿੰਘ ਰਾਏਪੁਰ, ਜਤਿੰਦਰ ਸਿੰਘ, ਬਲਦੇਵ ਸਿੰਘ, ਗੁਰਵੀਰ ਸਿੰਘ ਸੋਹੀ, ਸਤਪਾਲ ਸਿੰਘ, ਪ੍ਰਧਾਨ ਹਰੀ ਸਿੰਘ ਖੇੜੀ ਸੋਢੀਆਂ, ਬਿੰਦਰ ਸਿੰਘ ਬਿੰਦਰੀ ਆਦਿ ਮੌਜੂਦ ਸਨ |
ਸੰਦੌੜ, (ਗੁਰਪ੍ਰੀਤ ਸਿੰਘ ਚੀਮਾ) - ਦਿੱਲੀ ਵਿਚ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਲਈ ਪਿੰਡ ਖ਼ੁਰਦ ਦੇ ਦੋ ਸਮਾਜ ਸੇਵੀਆਂ ਭਰਾਵਾਂ ਜਗਜੀਤ ਸਿੰਘ ਰਾਣੂ ਕੈਨੇਡਾ ਅਤੇ ਤਰਲੋਚਨ ਸਿੰਘ ਰਾਣੂ ਕੈਨੇਡਾ ਵਲੋਂ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਭੇਜੀ ਗਈ ਹੈ | ਉਨ੍ਹਾਂ ਵਲੋਂ ਭੇਜੀ ਗਈ ਇਹ ਰਕਮ ਆੜ੍ਹਤੀਆ ਬਾਰਾ ਸਿੰਘ ਖ਼ੁਰਦ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਜਗਰੂਪ ਸਿੰਘ ਨੂੰ ਸੌਾਪ ਦਿੱਤੀ | ਇਸ ਮੌਕੇ ਖ਼ਜ਼ਾਨਚੀ ਜੋਰਾ ਸਿੰਘ, ਮੁਕੰਦ ਸਿੰਘ ਚੀਮਾ, ਅਸਲਮ ਮੁਹੰਮਦ, ਸਰਬਜੀਤ ਸਿੰਘ ਕਾਲਾ, ਹਰਜਿੰਦਰ ਸਿੰਘ ਧਾਲੀਵਾਲ, ਆੜ੍ਹਤੀਆ ਗੁਰਚਰਨ ਸਿੰਘ, ਬਲਬੀਰ ਸਿੰਘ ਪੰਧੇਰ, ਤਿੰਦਰ ਔਜਲਾ, ਅਵਤਾਰ ਸਿੰਘ, ਬਲਜੋਧ ਸਿੰਘ, ਸੱਜਣ ਸਿੰਘ, ਜਸਵਿੰਦਰ ਸਿੰਘ ਬੱਬੂ ਆਦਿ ਹਾਜ਼ਰ ਸਨ |
ਸੂਲਰ ਘਰਾਟ, (ਜਸਵੀਰ ਸਿੰਘ ਔਜਲਾ) - ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵਲੋਂ ਚਲਾਏ ਜਾ ਰਹੇ ਸੰਘਰਸ਼ ਵਿਚ ਪਿੰਡਾਂ ਦੇ ਕਿਸਾਨਾਂ ਵਲੋਂ ਰਾਸ਼ਨ ਦੇ ਨਾਲ-ਨਾਲ ਨਗਦ ਰਾਸ਼ੀ ਵੀ ਦਿੱਤੀ ਜਾ ਰਹੀ ਹੈ | ਇਸ ਲੜੀ ਤਹਿਤ ਪਿੰਡ ਛਾਹੜ ਦੇ ਕਿਸਾਨ ਧੰਨ ਸਿੰਘ ਨੇ ਦਿੱਲੀ ਸੰਘਰਸ਼ ਲਈ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਦੀ ਇਕਾਈ ਨੂੰ 21000 ਦੀ ਨਗਦ ਰਾਸ਼ੀ ਦੇ ਕੇ ਆਪਣਾ ਯੋਗਦਾਨ ਪਾਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਛਾਹੜ ਮਹਿਲਾ ਵਿੰਗ ਦੀ ਪ੍ਰਧਾਨ ਬਲਜੀਤ ਕੌਰ (ਰਾਣੀ) ਨੇ ਦੱਸਿਆ ਕਿ ਪਿੰਡ ਦੇ ਹਰ ਵਰਗ ਵਲੋਂ ਦਿੱਲੀ ਚੱਲ ਰਹੇ ਸੰਘਰਸ਼ ਵਿਚ ਹਿਸਾ ਪਾਇਆ ਜਾ ਰਿਹਾ ਹੈ, ਉਨ੍ਹਾਂ ਸੰਘਰਸ਼ ਵਿਚ ਯੋਗਦਾਨ ਪਾਉਣ ਵਾਲਿਆਂ ਦਾਨੀਆ ਦਾ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜਥੇਬੰਦੀ ਵਲੋਂ ਧੰਨਵਾਦ ਕੀਤਾ | ਇਸ ਸਮੇਂ ਕਿਸਾਨ ਆਗੂ ਕੁਲਦੀਪ ਸਿੰਘ, ਭਾਈ ਬਲਵੰਤ ਸਿੰਘ, ਭਾਈ ਰਾਮ ਸਿੰਘ ਅਤੇ ਪਿੰਡ ਦੀ ਸੰਗਤ ਮੌਜੂਦ ਸੀ |
22 ਤੋਂ ਰਵਾਨਾ ਹੋਣਗੇ ਕਿਸਾਨਾਂ ਦੇ ਜੱਥੇ
ਸੰਗਰੂਰ:- 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਸਾਨ ਆਗੂ ਗੁਰਮੀਤ ਸਿੰਘ ਕਪਿਆਲ ਨੇ ਕਿਹਾ ਕਿ 26 ਦੇ ਟਰੈਕਟਰ ਮਾਰਚ ਨੂੰ ਲੈ ਕੇ ਪਿੰਡਾਂ ਵਿਚ ਬੇਹੱਦ ਉਤਸ਼ਾਹ ਦਾ ਮਾਹੌਲ ਹੈ ਅਤੇ ਪਿੰਡ ਪੱਧਰ 'ਤੇ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪਿੰਡਾਂ ਨਾਲ ਸਬੰਧਿਤ ਮੰਡੀਆਂ ਵਿਚ ਕਿਸਾਨ ਇਕੱਤਰ ਹੋਣਗੇ ਅਤੇ 22 ਤੋਂ 25 ਜਨਵਰੀ ਤੱਕ ਜੱਥੇ ਟਰੈਕਟਰਾਂ ਨਾਲ ਦਿੱਲੀ ਵੱਲ ਰਵਾਨਾ ਹੋ ਜਾਣਗੇ | ਕਪਿਆਲ ਨੇ ਕਿਹਾ ਕਿ ਸੰਗਰੂਰ ਜ਼ਿਲ੍ਹੇ ਅਤੇ ਆਲੇ ਦੁਆਲੇ ਦੇ ਜ਼ਿਲਿ੍ਹਆਂ ਦੇ ਕਿਸਾਨਾਂ ਦਾ ਰੁਝਾਨ ਟਿਕਰੀ ਬਾਰਡਰ ਵੱਲ ਜਿਆਦਾ ਰਹਿਣ ਦੀ ਸੰਭਾਵਨਾ ਹੈ |
ਬਿਜਲੀ ਕੱਟਾਂ ਪ੍ਰਤੀ ਪ੍ਰਗਟਾਈ ਚਿੰਤਾ
ਸੰਗਰੂਰ:- ਕਿਸਾਨ ਆਗੂ ਗੁਰਜੰਟ ਸਿੰਘ ਦੁੱਗਾ ਨੇ ਕਿਹਾ ਕਿ ਸਵੇਰ-ਸ਼ਾਮ ਬਿਜਲੀ ਦੇ ਕੱਟ ਉਸ ਵੇਲੇ ਲਗਾਏ ਜਾ ਰਹੇ ਹਨ, ਜਦ ਪਿੰਡਾਂ ਵਿਚ ਕੰਮ ਧੰਦੇ ਦਾ ਸਮਾਂ ਹੁੰਦਾ ਹੈ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਗਲਤ ਸਮੇਂ ਕੱਟ ਲਗਾਉਣ ਪ੍ਰਤੀ ਚਿਤਾਵਨੀ ਵੀ ਦਿੱਤੀ |
ਕਿਸਾਨ ਸੰਘਰਸ਼ ਨਾਲ ਜੁੜਿਆਂ ਨਾਟਕ 'ਕਦੋਂ ਜਾਗੋਗੇ' ਰਿਹਾ ਖਿੱਚ ਦਾ ਕੇਂਦਰ
ਸੰਗਰੂਰ:- ਕਾਨਫ਼ਰੰਸ ਦੌਰਾਨ ਸੰਨੀ ਰੰਗਮੰਚ ਸੰਗਰੂਰ ਵਲੋਂ ਖੇਡਿਆ ਨਾਟਕ 'ਕਦੋਂ ਜਾਗੋਗੇ' ਜੋ ਕਿਸਾਨ ਸੰਘਰਸ਼ ਨਾਲ ਸਬੰਧਿਤ ਹੈ, ਦੀ ਪੇਸ਼ਕਾਰੀ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ | ਸੰਨੀ ਚਾਬਰੀਆਂ ਦੀ ਡਾਇਰੈਕਸ਼ਨ ਹੇਠ ਖੇਡੇ ਜਾ ਰਹੇ ਇਸ ਨਾਟਕ ਸੰਬੰਧੀ ਨਾਟਕ ਦੇ ਕਲਾਕਾਰ ਰਣਧੀਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਉਹ ਪਿੰਡਾਂ ਵਿਚ ਦਰਜਨ ਤੋਂ ਵਧੇਰੇ ਥਾਵਾਂ ਉੱਤੇ ਨਾਟਕ ਦੀ ਪੇਸ਼ਕਾਰੀ ਕਰ ਚੁੱਕੇ ਹਨ, ਜਿਸ ਪ੍ਰਤੀ ਕਿਸਾਨਾਂ ਦਾ ਵੱਡਾ ਹੰੁਗਾਰਾ ਦੇਖਣ ਨੂੰ ਮਿਲ ਰਿਹਾ ਹੈ |
ਕਿਸਾਨੀ ਝੰਡਾ ਲਗਾ ਕੇ ਲਾੜੀ ਵਿਆਹੁਣ ਪਹੁੰਚਿਆ ਲਾੜਾ
ਸ਼ੇਰਪੁਰ, (ਦਰਸ਼ਨ ਸਿੰਘ ਖੇੜੀ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ | ਪੰਜਾਬ ਵਿਚ ਕਿਸਾਨ ਅੰਦੋਲਨ ਦਾ ਅਸਰ ਹੁਣ ਵਿਆਹਾਂ ਵਿਚ ਵੀ ਨਜ਼ਰ ਆ ਰਿਹਾ ਹੈ | ਕਿਸਾਨੀ ਅੰਦੋਲਨ ਨੂੰ ਆਪਣਾ ਸਮਰਥਨ ਦਿੰਦੇ ਹੋਏ ਬਲਾਕ ਸ਼ੇਰਪੁਰ ਦੇ ਪਿੰਡ ਘਨੌਰ ਕਲਾਂ ਵਾਸੀ ਲਾੜਾ ਸਤਨਾਮ ਸਿੰਘ ਕਿਸਾਨ ਜਥੇਬੰਦੀਆਂ ਦੇ ਝੰਡੇ ਨਾਲ ਬਾਰਾਤ ਲੈ ਕੇ ਰਵਾਨਾ ਹੋਇਆ | ਸਤਨਾਮ ਸਿੰਘ ਦਾ ਵਿਆਹ ਪਿੰਡ ਮਾਨਾਂ ਵਾਸੀ ਸੰਦੀਪ ਕੌਰ ਨਾਲ ਹੋਇਆ ਹੈ | ਜਿੱਥੇ ਲਾੜੇ ਵੱਲੋਂ ਕੀਤੀ ਇਸ ਪਹਿਲ ਦੀ ਪਿੰਡ ਵਾਸੀਆਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ ਉੱਥੇ ਹੀ ਲੜਕੀ ਪਰਿਵਾਰ ਨੇ ਵੀ ਲੜਕਾ ਪਰਿਵਾਰ ਦੇ ਇਸ ਕਾਰਜ ਦੀ ਤਾਰੀਫ਼ ਕੀਤੀ ਹੈ |
ਸੰਗਰੂਰ, 18 ਜਨਵਰੀ (ਧੀਰਜ ਪਸ਼ੌਰੀਆ)- ਪੰਜਾਬ ਸਰਕਾਰ ਵਲੋਂ ਵੈਟਰਨਰੀ ਅਫ਼ਸਰਾਂ ਦੇ ਤਨਖ਼ਾਹ ਸਕੇਲ ਘਟਾਏ ਜਾਣ 'ਤੇ ਉਨ੍ਹਾਂ ਵਿਚ ਸਰਕਾਰ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸੰਬੰਧੀ ਪੰਜਾਬ ਸਟੇਟ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ...
ਲਹਿਰਾਗਾਗਾ, 18 ਜਨਵਰੀ (ਅਸ਼ੋਕ ਗਰਗ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਅਕਾਲੀ ਦਲ ਦੀ ਕੌਰ ਕਮੇਟੀ ਦੇ ਮੈਂਬਰ ਭਾਈ ਗੋਬਿੰਦ ਸਿੰਘ ਲੌਾਗੋਵਾਲ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਨਗਰ ਕੌਾਸਲ ਚੋਣਾਂ ਵਿਚ ਸਾਰੀਆਂ ਸੀਟਾਂ ਉੱਪਰ ਆਪਣੇ ...
ਸੁਨਾਮ ਊਧਮ ਸਿੰਘ ਵਾਲਾ, 18 ਜਨਵਰੀ (ਭੁੱਲਰ, ਧਾਲੀਵਾਲ)- ਇਕ ਸਾਈਕਲ ਸਵਾਰ ਨੂੰ ਘੇਰ ਕੇ ਕੁੱਟਮਾਰ ਕਰਕੇ ਉਸ ਤੋਂ ਪੈਸੇ ਖੋਹਣ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਸੁਨਾਮ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ | ਪੁਲਿਸ ਵਲੋਂ ਮਿਲੀ ਜਾਣਕਾਰੀ ...
ਜਖੇਪਲ, 18 ਜਨਵਰੀ (ਮੇਜਰ ਸਿੰਘ ਸਿੱਧੂ)- ਸਾਹਿਬ ਏ ਕਮਾਲ, ਬਾਦਸ਼ਾਹ ਦਰਵੇਸ਼, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਗੁਰਪੁਰਵ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸ੍ਰੀ ਕਰਤਾਰਸਰ ਸਾਹਿਬ ਜਖੇਪਲਬਾਸ ਵਿਖੇ ਹਰ ਸਾਲ ਦੀ ਤਰਾਂ ਸ੍ਰੀ ਗੁਰੂ ...
ਮੂਨਕ, 18 ਜਨਵਰੀ (ਗਮਦੂਰ ਸਿੰਘ ਧਾਲੀਵਾਲ) -ਕੋਵਿਡ 19 ਦੇ ਚੱਲਦਿਆਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਮਾਰਚ 2020 ਤੋਂ ਬੰਦ ਪਏ ਸਨ ਅਤੇ ਸਕੂਲਾਂ ਵੱਲੋਂ ਬੱਚਿਆਂ ਨੂੰ ਪੜ੍ਹਾਈ ਆਨਲਾਈਨ ਹੀ ਕਰਵਾਈ ...
ਸੁਨਾਮ ਊਧਮ ਸਿੰਘ ਵਾਲਾ, 18 ਜਨਵਰੀ (ਭੁੱਲਰ, ਧਾਲੀਵਾਲ) - ਬੁਢਲਾਡਾ ਸਬਡਵੀਜ਼ਨ ਤੋਂ ਬਦਲ ਕੇ ਆਏ ਡੀ.ਐਸ.ਪੀ ਬਲਜਿੰਦਰ ਸਿੰਘ ਪੰਨੂ ਨੇ ਅੱਜ ਸੁਨਾਮ ਵਿਖੇ ਡੀ.ਐਸ.ਪੀ ਵਜੋਂ ਆਪਣਾ ਕਾਰਜ ਭਾਰ ਸੰਭਾਲ ਲਿਆ | ਇਸ ਮੌਕੇ ਸਟਾਫ਼ ਦੇ ਮੁਲਾਜਮਾਂ ਅਤੇ ਸ਼ਹਿਰਵਾਸੀਆਂ ਨੇ ...
ਸੰਗਰੂਰ, 17 ਜਨਵਰੀ (ਅਮਨਦੀਪ ਸਿੰਘ ਬਿੱਟਾ) - ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਸ੍ਰੀ ਏ.ਕੇ. ਸਿਨਹਾ ਆਈ.ਏ.ਐਸ. ਵਲੋਂ ਸ੍ਰੀ ਬਾਲ ਕ੍ਰਿਸ਼ਨ ਨੂੰ ਨਗਰ ਕੌਾਸਲ ਤਪਾ ਦੇ ਨਾਲ-ਨਾਲ ਮੂਣਕ ਅਤੇ ਲਹਿਰਾਗਾਗਾ ਦੇ ਕਾਰਜਸਾਧਕ ਅਫ਼ਸਰ ਦਾ ਵਾਧੂ ਚਾਰਜ ਵੀ ਦਿੱਤਾ ਹੈ | ਮਹਿਕਮੇ ...
ਸੰਗਰੂਰ, 18 ਜਨਵਰੀ (ਚੌਧਰੀ ਨੰਦ ਲਾਲ ਗਾਂਧੀ) - ਸੁਰਿੰਦਰ ਸਿੰਘ ਭਿੰਡਰ ਸਰਪੰਚ ਅਫ਼ਸਰ ਕਲੋਨੀ, ਸੰਗਰੂਰ ਦੀ ਅਗਵਾਈ ਵਿਚ ਸੋਸ਼ਲ ਵਰਕਰ ਸ. ਵਰਿੰਦਰਜੀਤ ਸਿੰਘ ਬਜਾਜ ਦਾ ਸਨਮਾਨ ਕਰਨ ਸੰਬੰਧੀ ਸਮਾਗਮ ਕਲੋਨੀ ਦੇ ਪਾਰਕ ਵਿਖੇ ਕੀਤਾ ਗਿਆ | ਸ੍ਰੀ ਕੁਲਦੀਪ ਜੈਨ ਐਡਵੋਕੇਟ ...
ਸੰਗਰੂਰ, 18 ਜਨਵਰੀ (ਅਮਨਦੀਪ ਸਿੰਘ ਬਿੱਟਾ)- ਤਹਿਦਿਲ ਅਕੈਡਮੀ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ 28 ਜਨਵਰੀ ਤੋਂ ਵਿਦਿਆਰਥੀਆਂ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਅਕੈਡਮੀ ਵਲੋਂ ਚਾਰ ਨਵੇਂ ਬੈਚ ਸ਼ੁਰੂ ਕੀਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਮੌਜੂਦਾ ...
ਸੁਨਾਮ ਊਧਮ ਸਿੰਘ ਵਾਲਾ, 18 ਜਨਵਰੀ (ਭੁੱਲਰ, ਧਾਲੀਵਾਲ)- ਨਗਰ ਕੌਾਸਲ ਚੋਣਾਂ ਨੂੰ ਲੈ ਕੇ ਸੁਨਾਮ 23 ਵਾਰਡਾਂ 'ਚੋਂ ਜ਼ਿਆਦਾਤਰ ਵਾਰਡਾਂ ਵਿਚ ਉਮੀਦਵਾਰਾਂ ਨੇ ਆਪਣੀਆਂ ਚੋਣ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ | ਸਥਾਨਕ ਸ਼ਹਿਰ ਦੇ ਵਾਰਡ ਨੰਬਰ 4 ਤੋਂ ਚੋਣ ਲੜ ਰਹੇ ...
ਧਨੌਲਾ, 18 ਜਨਵਰੀ (ਜਤਿੰਦਰ ਸਿੰਘ ਧਨੌਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਅਨਾਜ ਮੰਡੀ ਧਨੌਲਾ ਵਿਖੇ ਮਨਾਏ ਗਏ ਕਿਸਾਨ ਔਰਤ ਦਿਵਸ ਮੌਕੇ 6 ਵੱਖ-ਵੱਖ ਜ਼ਿਲਿ੍ਹਆਂ ਦੀਆਂ ਕਿਸਾਨ ਔਰਤਾਂ ਵਲੋਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਕੇਂਦਰ ...
ਧੂਰੀ, 18 ਜਨਵਰੀ (ਸੁਖਵੰਤ ਸਿੰਘ ਭੁੱਲਰ) - ਕੇਂਦਰ ਸਰਕਾਰ ਵਲੋਂ ਖੇਤੀ ਖੇਤਰ ਨੂੰ ਤਬਾਹ ਕਰਨ ਵਾਲੇ ਕਾਲੇ ਖੇਤੀ ਕਾਨੰੂਨ ਬਣਾ ਕੇ ਲਏ ਕਿਸਾਨ ਮਜ਼ਦੂਰ ਵਿਰੋਧੀ ਫ਼ੈਸਲੇ ਦੇ ਮੱਦੇਨਜ਼ਰ ਬਾਲ ਹੱਠ ਦਾ ਤਿਆਗ ਕਰ ਕੇ ਕਿਸਾਨ ਵਿਰੋਧੀ ਕਾਨੰੂਨ ਰੱਦ ਕਰੇ ਅਤੇ ਕਿਸਾਨਾਂ ਨੂੰ ...
ਸੰਗਰੂਰ, 18 ਜਨਵਰੀ (ਧੀਰਜ ਪਸ਼ੋਰੀਆ)- ਪੰਜਾਬ ਵਿਚਲੇ ਬੈਂਕ ਦੇ ਕਰਮਚਾਰੀਆਂ ਨੇ ਮੰਗ ਕੀਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ 20 ਜਨਵਰੀ ਨੂੰ ਪੰਜਾਬ 'ਚ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਤਹਿਤ ਛੁੱਟੀ ਦਾ ਐਲਾਨ ਕੀਤਾ ਜਾਵੇ ਤਾਂ ਕਿ ਬੈਂਕ ...
ਸੰਗਰੂਰ, 18 ਜਨਵਰੀ (ਅਮਨਦੀਪ ਸਿੰਘ ਬਿੱਟਾ)- ਮੋਬਾਈਲ ਖੋਹਣ ਦੇ ਮਸਲੇ ਵਿਚ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਨਾਮਜ਼ਦ ਕਰਦਿਆਂ ਉਨ੍ਹਾਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ | ਥਾਣਾ ਸਿਟੀ-1 ਦੇ ਸਹਾਇਕ ਥਾਣੇਦਾਰ ਹਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਬਲਜੀਤ ਸਿੰਘ ...
ਮਲੇਰਕੋਟਲਾ, 18 ਜਨਵਰੀ (ਕੁਠਾਲਾ, ਹਨੀਫ਼ ਥਿੰਦ)- ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਨਗਰ ਪੰਚਾਇਤਾਂ ਅਤੇ ਨਗਰ ਕੌਾਸਲ ਦੀਆਂ ਆਮ ਚੋਣਾਂ ਦੇ ਐਲਾਨ ਤੋਂ ਬਾਅਦ ਨਗਰ ਕੌਾਸਲ ਮਲੇਰਕੋਟਲਾ ਦੇ 33 ਵਾਰਡਾਂ ਦੀ ਚੋਣ ਲਈ 16 ਜਨਵਰੀ 2021 ਤੋਂ ਹੀ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ ...
ਲਹਿਰਾਗਾਗਾ, 18 ਜਨਵਰੀ (ਗਰਗ, ਢੀਂਡਸਾ, ਗੋਇਲ)- ਪੁਲਿਸ ਉਪ ਕਪਤਾਨ ਦਫ਼ਤਰ ਲਹਿਰਾਗਾਗਾ ਵਿਖੇ ਨਵੇਂ ਆਏ ਡੀ.ਐਸ.ਪੀ ਸ. ਰਛਪਾਲ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ | ਇਹ ਮੂਨਕ ਤੋਂ ਬਦਲ ਕੇ ਇੱਥੇ ਆਏ ਹਨ | ਇੱਥੇ ਤਾਇਨਾਤ ਡੀ.ਐਸ.ਪੀ ਰੌਸ਼ਨ ਲਾਲ ਦਾ ਤਬਾਦਲਾ ਮੂਨਕ ਵਿਖੇ ...
ਸੰਗਰੂਰ, 18 ਜਨਵਰੀ (ਚੌਧਰੀ ਨੰਦ ਲਾਲ ਗਾਂਧੀ) - ਉਰਦੂ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਜ਼ਿਲ੍ਹਾ ਭਾਸ਼ਾ ਦਫ਼ਤਰ ਸੰਗਰੂਰ ਵਿਖੇ ਉਰਦੂ ਦੀ ਕਲਾਸ ਸ਼ੁਰੂ ਕੀਤੀ ਜਾ ਰਹੀ ਹੈ | ਇਹ ਜਾਣਕਾਰੀ ਜ਼ਿਲ੍ਹਾ ਭਾਸ਼ਾ ਅਫ਼ਸਰ ਸ੍ਰ. ਸਤਨਾਮ ਸਿੰਘ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ...
ਸੁਨਾਮ ਊਧਮ ਸਿੰਘ ਵਾਲਾ, 18 ਜਨਵਰੀ (ਭੁੱਲਰ, ਧਾਲੀਵਾਲ)- ਗੁਰਦੁਆਰਾ ਪ੍ਰਬੰਧਕ ਕਮੇਟੀ ਸਥਾਨਕ ਗੁਰਦੁਆਰਾ ਗੋਬਿੰਦਪੁਰਾ ਵਲੋਂ ਗਿਆਨੀ ਜੰਗੀਰ ਸਿੰਘ ਰਤਨ ਦੀ ਅਗਵਾਈ ਵਿਚ 10 ਰੋਜਾ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ | ਜਿਸ ਵਿਚ ਬੱਚਿਆਂ ਨੂੰ ਦਸਤਾਰ ਬੰਨ੍ਹਣ ਦੀ ...
ਸੰਗਰੂਰ, 18 ਜਨਵਰੀ (ਚੌਧਰੀ ਨੰਦ ਲਾਲ ਗਾਂਧੀ) - ਸ਼ੋ੍ਰਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਆਗੂਆਂ ਨੇ ਸ਼ੇਰੋਂ ਰਜਵਾਹਾ ਦੀ ਅੱਧ ਵਿਚਾਲੇ ਰਹਿੰਦੀ ਉਸਾਰੀ ਨੂੰ ਮੁਕੰਮਲ ਕਰਵਾਉਣ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮੰਗ ਪੱਤਰ ਦਿੱਤਾ | ਮੰਗ ਪੱਤਰ ਦੇਣ ...
ਧੂਰੀ, 18 ਜਨਵਰੀ (ਸੁਖਵੰਤ ਸਿੰਘ ਭੁੱਲਰ)- ਵਿਆਹ ਸਮਾਗਮ 'ਚੋਂ ਪਰਤ ਰਹੇ ਪਰਿਵਾਰ ਦੀ ਕਾਰ ਨੰੂ ਲੱਡਾ ਕੋਠੀ ਅੱਗੇ ਬੀਤੀ ਸ਼ਾਮ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਥਾਣਾ ਸਦਰ ਧੂਰੀ ਦੇ ਸਬ ਇੰਸਪੈਕਟਰ ਸ. ਮਨਜੋਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ...
ਸੰਗਰੂਰ, 19 ਜਨਵਰੀ (ਦਮਨਜੀਤ ਸਿੰਘ)- ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪ੍ਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਸਥਾਨਿਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਲੋਂ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ...
ਸੰਦੌੜ, 18 ਜਨਵਰੀ (ਜਸਵੀਰ ਸਿੰਘ ਜੱਸੀ) - ਥਾਣਾ ਸੰਦੌੜ ਦੇ ਮੁਖੀ ਯਾਦਵਿੰਦਰ ਸਿੰਘ ਨੇ ਨਸ਼ਾ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਵਿਚ ਮੁਸਤੈਦੀ ਦਿਖਾਉਂਦਿਆਂ ਤਿੰਨ ਵੱਖ-ਵੱਖ ਮਾਮਲਿਆਂ ਵਿਚ ਵੱਡੀ ਸਫਲਤਾ ਹਾਸਲ ਕੀਤੀ | ਸੰਦੌੜ ਪੁਲੀਸ ਮੁਖੀ ਯਾਦਵਿੰਦਰ ਸਿੰਘ ...
ਲਹਿਰਾਗਾਗਾ, 18 ਜਨਵਰੀ (ਸੂਰਜ ਭਾਨ ਗੋਇਲ)- ਸਥਾਨਕ ਬਾਂਸਲ ਹਸਪਤਾਲ ਵਿਖੇ ਅੱਖਾਂ ਅਤੇ ਦੰਦਾਂ ਦਾ ਚੈੱਕਅਪ ਦਾ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਡਾ. ਕੇ.ਐਲ ਸਿੰਗਲਾ ਸਾਬਕਾ ਐਸ.ਐਮ.ਓ ਅਤੇ ਡਾ. ਪਵਨ ਬਾਂਸਲ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ | ਇਸ ਕੈਂਪ ਦੌਰਾਨ ਆਈ. ...
ਸੰਗਰੂਰ, 18 ਜਨਵਰੀ (ਧੀਰਜ ਪਸ਼ੌਰੀਆ)- ਪੰਜਾਬ ਸਰਕਾਰ ਵਲੋਂ ਚੋਣਾਂ ਵਿਚ ਪੁਰਾਣੀ ਪੈਨਸ਼ਨ ਬਹਾਲੀ ਦਾ ਵਾਅਦਾ ਕਰਨ ਵਾਲੀ ਕੈਪਟਨ ਸਰਕਾਰ ਖ਼ਿਲਾਫ਼ ਪੰਜਾਬ ਦੇ ਡੇਢ ਲੱਖ ਕਰਮਚਾਰੀ ਚਾਰ ਸਾਲ ਬੀਤ ਜਾਣ ਦੇ ਬਾਅਦ ਟਾਲ ਮਟੋਲ ਦੀ ਖ਼ਿਲਾਫ਼ ਰੋਹ ਭੜਕ ਪਿਆ ਹੈ ਇਸ ਸੰਬੰਧੀ ਅੱਜ ...
ਸੰਗਰੂਰ, 18 ਜਨਵਰੀ (ਅਮਨਦੀਪ ਸਿੰਘ ਬਿੱਟਾ)- ਸਹਿਕਾਰਤਾ ਵਿਭਾਗ ਦੇ ਇੰਸਪੈਕਟਰ ਕੁਆਪਰੇਟਿਵ ਸੁਸਾਇਟੀਜ਼ ਜ਼ਿਲ੍ਹਾ ਸੰਗਰੂਰ ਦੀ ਸਾਲਾਨਾ ਇਕੱਤਰਤਾ ਸ੍ਰੀ ਸੁਖਦੇਵ ਸ਼ਰਮਾ ਸੋਹੀਆਂ ਦੀ ਪ੍ਰਧਾਨਗੀ ਹੇਠ ਮੰਦਿਰ ਸ੍ਰੀ ਰਾਜ ਰਾਜੇਸ਼ਵਰੀ ਸੰਗਰੂਰ ਵਿਖੇ ਹੋਈ | ...
ਸੰਗਰੂਰ, 18 ਜਨਵਰੀ (ਧੀਰਜ ਪਸ਼ੋਰੀਆ)- ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਅੱਗੇ 31 ਦਸੰਬਰ ਤੋਂ ਪੱਕਾ ਮੋਰਚਾ ਲਗਾਈ ਬੈਠੇ ਬੇਰੁਜ਼ਗਾਰਾਂ ਨੇ ਪਿੰਡ-ਪਿੰਡ ਚੱਲੋ ਮੁਹਿੰਮ ਤਹਿਤ ਨੇੜਲੇ ਪਿੰਡ ਬਾਲੀਆਂ ਵਿਖੇ ਨਾਅਰੇ ਲਿਖਣ ਅਤੇ ਫ਼ੰਡ ਇਕੱਠਾ ਕਰਨ ਦੀ ...
ਸੰਗਰੂਰ, 18 ਜਨਵਰੀ (ਧੀਰਜ ਪਸ਼ੋਰੀਆ)- ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਵਲੋਂ 4 ਜਨਵਰੀ ਪੱਕਾ ਮੋਰਚਾ ਲਗਾਤਾਰ ਜਾਰੀ ਹੈ | ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਯੂਨੀਅਨ ਦੇ ਆਗੂ ਰਵਿੰਦਰ ਅਬੋਹਰ, ਮਨੀ ਸੰਗਰੂਰ ...
ਸੰਦੌੜ, 18 ਜਨਵਰੀ (ਜਸਵੀਰ ਸਿੰਘ ਜੱਸੀ)- ਗੁਰਦੁਆਰਾ ਭਗਤ ਰਵਿਦਾਸ ਜੀ ਬੇਗਮਪੁਰਾ ਪਿੰਡ ਕੁਠਾਲਾ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂਅ 'ਤੇ ਅਰਬਾ ਰੁਪਏ ਗ਼ਬਨ ਕਰਨ ਵਾਲੇ ਗ੍ਰੰਥੀ ਗੁਰਮੇਲ ਸਿੰਘ ਤੇ ਕਮੇਟੀ ਮੈਂਬਰਾਂ 'ਤੇ ਹੇਰਾ ਫੇਰੀ ਦਾ ਮਾਮਲਾ ਦਰਜ ਹੋ ...
ਸੰਦੌੜ, 18 ਜਨਵਰੀ (ਜਸਵੀਰ ਸਿੰਘ ਜੱਸੀ)- ਗੁਰਦੁਆਰਾ ਭਗਤ ਰਵਿਦਾਸ ਜੀ ਬੇਗਮਪੁਰਾ ਪਿੰਡ ਕੁਠਾਲਾ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂਅ 'ਤੇ ਅਰਬਾ ਰੁਪਏ ਗ਼ਬਨ ਕਰਨ ਵਾਲੇ ਗ੍ਰੰਥੀ ਗੁਰਮੇਲ ਸਿੰਘ ਤੇ ਕਮੇਟੀ ਮੈਂਬਰਾਂ 'ਤੇ ਹੇਰਾ ਫੇਰੀ ਦਾ ਮਾਮਲਾ ਦਰਜ ਹੋ ...
ਮਲੇਰਕੋਟਲਾ, 18 ਜਨਵਰੀ (ਪਾਰਸ ਜੈਨ)- ਬੇਜ਼ਮੀਨੇ ਮਜ਼ਦੂਰਾਂ ਦੀਆਂ ਮੰਗਾਂ ਮਨਵਾਉਣ ਲਈ 24 ਜਨਵਰੀ ਨੂੰ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵਲੋਂ ਸੂਬੇ ਦੇ ਮੰਤਰੀਆਂ ਦਿਆਂ ਰਿਹਾਇਸ਼ੀਗਾਹਾਂ ਅੱਗੇ 15 ਰੋਜ਼ਾ ਦਿਨ ਰਾਤ ਦੇ ਧਰਨੇ ਦੀ ਤਿਆਰੀ ਨੂੰ ਲੈ ਕੇ ਮੀਟਿੰਗ ਕੀਤੀ ਗਈ | ...
ਲਹਿਰਾਗਾਗਾ, 18 ਜਨਵਰੀ (ਸੂਰਜ ਭਾਨ ਗੋਇਲ)- ਸਿੱਖਿਆ ਸਕੱਤਰ ਵਲੋਂ ਸਿੱਖਿਆ ਸਮੇਤ ਅਧਿਆਪਕਾਂ ਨਾਲ਼ ਜੁੜੇ ਮਸਲਿਆਂ 'ਤੇ ਲਗਾਤਾਰ ਕੀਤੀਆਂ ਜਾ ਰਹੀਆਂ ਵਧੀਕੀਆਂ ਖ਼ਿਲਾਫ਼ ਡੀ.ਟੀ.ਐਫ. ਪੰਜਾਬ ਦੇ ਜਨਰਲ ਕੌਾਸਲ ਵਿਚ ਐਲਾਨੇ ਸੂਬਾਈ ਸੱਦੇ 'ਤੇ ਬਲਾਕ ਦੇ ਅਧਿਆਪਕਾਂ ਨੇ ...
ਚੀਮਾ ਮੰਡੀ, 19 ਜਨਵਰੀ (ਦਲਜੀਤ ਸਿੰਘ ਮੱਕੜ)- ਸੁਨਾਮ ਦੇ ਡੀ.ਐਸ.ਪੀ. ਬਲਜਿੰਦਰ ਸਿੰਘ ਪੰਨੂ ਨੂੰ ਕਸਬੇ ਦੀ ਗਊਸ਼ਾਲਾ ਵਿਚ ਇੱਕ ਵਿਸ਼ੇਸ਼ ਧਾਰਮਿਕ ਸਮਾਗਮ ਦੋਰਾਨ ਪ੍ਰਧਾਨ ਠੇਕੇਦਾਰ ਅਸ਼ੋਕ ਮੋਦੀ, ਸਮੂਹ ਕਮੇਟੀ ਵਲੋਂ ਸਨਮਾਨਤ ਕੀਤਾ ਗਿਆ | ਸ. ਪੰਨੂ ਨੇ ਇਸ ਸਨਮਾਨ ਲਈ ...
ਸੰਗਰੂਰ, 18 ਜਨਵਰੀ (ਚੌਧਰੀ ਨੰਦ ਲਾਲ ਗਾਂਧੀ)- ਅਖਿਲ ਭਾਰਤੀ ਸੁਤੰਤਰਤਾ ਸੈਨਾਨੀ ਅਤੇ ਉੱਤਰਾਧਿਕਾਰੀ ਸੰਯੁਕਤ ਸੰਗਠਨ ਜ਼ਿਲ੍ਹਾ ਸੰਗਰੂਰ ਇਕਾਈ ਦਾ ਇਕ ਵਫ਼ਦ ਪੰਜਾਬ ਪ੍ਰਦੇਸ਼ ਇਕਾਈ ਦੇ ਜਨਰਲ ਸਕੱਤਰ ਸ਼੍ਰੀ ਬਲਰਾਜ ਓਬਰਾਏ ਬਾਜ਼ੀ ਅਤੇ ਜ਼ਿਲ੍ਹਾ ਸੰਗਰੂਰ ਇਕਾਈ ਦੇ ...
ਮਲੇਰਕੋਟਲਾ, 18 ਜਨਵਰੀ (ਹਨੀਫ਼ ਥਿੰਦ) - ਡਾ. ਅਮਨਦੀਪ ਵਾਤਿਸ਼ ਦੁਆਰਾ ਸੰਪਾਦਿਤ ਪੁਸਤਕ 'ਵਿਲੱਖਣ ਚਿੰਤਨ ਪ੍ਰਣਾਲੀ' ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. (ਡਾ.) ਯੋਗਰਾਜ ਨੇ ਰਿਲੀਜ਼ ਕੀਤੀ | ਰਿਲੀਜ਼ ਸਮਾਗਮ ਸਮੇਂ ਡਾ. ਅਮਨਦੀਪ ਵਾਤਿਸ਼ ਨੇ ਦੱਸਿਆ ਕਿ ਇਸ ...
ਸੰਗਰੂਰ, 18 ਜਨਵਰੀ (ਅਮਨਦੀਪ ਸਿੰਘ ਬਿੱਟਾ)- ਰਿਆਸਤੀ ਸ਼ਹਿਰ ਸੰਗਰੂਰ ਕਦੇ ਆਪਣੇ ਸੁਹੱਪਣ ਅਤੇ ਸੁੰਦਰਤਾ ਕਾਰਨ ਵਿਸ਼ਵ ਪ੍ਰਸਿੱਧ ਸੀ | ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਸਮੇਂ ਦਰ ਸਮੇਂ ਯੋਜਨਾਵਾਂ ਵੀ ਬਣਦੀਆਂ ਰਹੀਆਂ ਹਨ | ਸੰਗਰੂਰ ਨੂੰ ਵਿਕਸਤ ਸ਼ਹਿਰਾਂ ਦੀ ...
ਸੰਗਰੂਰ, 18 ਜਨਵਰੀ (ਅਮਨਦੀਪ ਸਿੰਘ ਬਿੱਟਾ)- ਰਿਆਸਤੀ ਸ਼ਹਿਰ ਸੰਗਰੂਰ ਕਦੇ ਆਪਣੇ ਸੁਹੱਪਣ ਅਤੇ ਸੁੰਦਰਤਾ ਕਾਰਨ ਵਿਸ਼ਵ ਪ੍ਰਸਿੱਧ ਸੀ | ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਸਮੇਂ ਦਰ ਸਮੇਂ ਯੋਜਨਾਵਾਂ ਵੀ ਬਣਦੀਆਂ ਰਹੀਆਂ ਹਨ | ਸੰਗਰੂਰ ਨੂੰ ਵਿਕਸਤ ਸ਼ਹਿਰਾਂ ਦੀ ...
ਭਵਾਨੀਗੜ੍ਹ, 18 ਜਨਵਰੀ (ਰਣਧੀਰ ਸਿੰਘ ਫੱਗੂਵਾਲਾ)- ਨੇੜਲੇ ਇਕ ਪਿੰਡ ਦੀ ਪ੍ਰਵਾਸੀ ਪਰਿਵਾਰ ਦੀ ਨਾਬਾਲਗ ਲੜਕੀ ਨਾਲ ਇਕ ਵਿਅਕਤੀ ਵਲੋਂ ਛੇੜਛਾੜ ਕਰਨ 'ਤੇ ਪੁਲਿਸ ਵਲੋਂ ਮਾਮਲਾ ਦਰਜ਼ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧੀ ਥਾਣਾ ਮੁਖੀ ਗੁਰਦੀਪ ਸਿੰਘ ਸੰਧੂ ਨੇ ...
ਮੂਣਕ, 18 ਜਨਵਰੀ (ਭਾਰਦਵਾਜ)- ਇਕ ਵਿਆਹੁਤਾ ਔਰਤ ਨਾਲ ਪਿੰਡ ਦੇ ਹੀ ਇਕ ਵਿਅਕਤੀ ਵਲੋਂ ਜਬਰਦਸਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪਿੰਡ ਬੱਲਰਾਂ ਵਾਸੀ ਪੀੜਤ ਔਰਤ ਵਲੋਂ ਲਿਖਵਾਈ ਪੁਲਿਸ ਰਿਪੋਰਟ ਮੁਤਾਬਕ ਉਸ ਦੇ ਘਰ ਵਾਲਾ ਆਪਸ 'ਚ ਅਣਬਣ ਹੋਣ ਕਾਰਨ ਪਿੰਡੋਂ ਦੂਰ ਬਾਹਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX