ਤਾਜਾ ਖ਼ਬਰਾਂ


ਸੈਨਟ ਵਲੋਂ ਨਫ਼ਰਤੀ ਅਪਰਾਧ ਬਿੱਲ ਪਾਸ, ਬਿੱਲ ਦੇ ਹੱਕ ਵਿਚ 94 ਤੇ ਵਿਰੋਧ ਵਿਚ ਕੇਵਲ 1 ਵੋਟ ਪਈ
. . .  8 minutes ago
ਸੈਕਰਾਮੈਂਟੋ, 23 ਅਪ੍ਰੈਲ (ਹੁਸਨ ਲੜੋਆ ਬੰਗਾ) - ਸੈਨਟ ਨੇ ਇੱਕਜੁੱਟਤਾ ਨਾਲ ਕੋਵਿਡ-19 ਮਹਾਂਮਾਰੀ ਦੌਰਾਨ ਏਸ਼ੀਅਨ ਮੂਲ ਦੇ ਅਮਰੀਕਨਾਂ ਵਿਰੁੱਧ ਵਧੀ ਹਿੰਸਾ ਤੇ ਭੇਦਭਾਵ ਨਾਲ...
ਉੱਤਰਾਖੰਡ 'ਚ ਅੱਜ ਸਵੇਰ ਤੋਂ ਬਰਫ਼ਬਾਰੀ
. . .  37 minutes ago
ਚਮੋਲੀ (ਉੱਤਰਾਖੰਡ), 23 ਅਪ੍ਰੈਲ - ਚਮੋਲੀ ਜ਼ਿਲ੍ਹੇ ਦੇ ਬਦਰੀਨਾਥ ਧਾਮ, ਘੰਗਰੀਆ ਅਤੇ ਮਾਨਾ ਪਿੰਡ...
ਅਦਾਕਾਰ ਅਮਿਤ ਮਿਸਤਰੀ ਦਾ ਦਿਲ ਦਾ ਦੌਰਾ ਪੈਣ ਕਰ ਕੇ ਦੇਹਾਂਤ
. . .  about 1 hour ago
ਮੁੰਬਈ , 23 ਅਪ੍ਰੈਲ - ਅਦਾਕਾਰ ਅਮਿਤ ਮਿਸਤਰੀ ਦਾ ਅੱਜ ਸਵੇਰੇ (23 ਅਪ੍ਰੈਲ) ਨੂੰ ਦਿਲ ਦਾ ਦੌਰਾ ਪੈਣ ਕਰ ਕੇ ਬੰਬੇ ਦੇ ਇਕ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਹ ਬਹੁਤ ਹੀ ਹੌਸਲੇ ਵਾਲਾ...
ਆਰਥਿਕ ਤੰਗੀ ਨਾਲ ਜੂਝ ਰਹੇ ਮਜ਼ਦੂਰ ਵਲੋਂ ਖ਼ੁਦਕੁਸ਼ੀ
. . .  59 minutes ago
ਸੁਨਾਮ ਊਧਮ ਸਿੰਘ ਵਾਲਾ, 23 ਅਪ੍ਰੈਲ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਅੱਜ ਸਵੇਰੇ ਆਰਥਿਕ ਤੰਗੀ ਨਾਲ ਜੂਝ ਰਹੇ ਇਕ ਮਜ਼ਦੂਰ ਵਲੋਂ ਗਲ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੀ...
ਅਮਰਕੋਟ ਵਿਚ ਆੜ੍ਹਤੀਆ, ਕਿਸਾਨਾਂ, ਮਜ਼ਦੂਰਾਂ ਵਲੋਂ ਮੇਨ ਚੌਕ 'ਚ ਧਰਨਾ ਜਾਰੀ
. . .  about 1 hour ago
ਅਮਰਕੋਟ, 23ਅਪ੍ਰੈਲ( ਗੁਰਚਰਨ ਸਿੰਘ ਭੱਟੀ) ਮਾਰਕੀਟ ਕਮੇਟੀ ਖੇਮਕਰਨ ਅਧੀਨ ਆਉਂਦੀ ਇਲਾਕੇ ਦੀ ਸਭ ਤੋਂ ਵੱਡੀ ਅਨਾਜ ਮੰਡੀ ਅਮਰਕੋਟ ਦੇ ਆੜ੍ਹਤੀਆ, ਕਿਸਾਨਾਂ, ਮਜ਼ਦੂਰਾਂ ਵਲੋਂ ਕਲ ਦੁਪਹਿਰ ਸਮੇਂ ...
ਬੇਮੌਸਮੀ ਬਾਰਸ਼ ਤੇ ਗੜੇ ਪੈਣ ਨਾਲ ਕਣਕ ਦੀ ਫ਼ਸਲ ਖ਼ਰਾਬ ਹੋਣ ਲੱਗੀ
. . .  about 1 hour ago
ਖੇਮਕਰਨ, 23 ਅਪ੍ਰੈਲ (ਰਾਕੇਸ਼ ਬਿੱਲਾ) - ਖੇਮਕਰਨ ਸਰਹੱਦੀ ਖੇਤਰ ਵਿਚ ਮੰਡੀਆਂ ਵਿਚ ਬਾਰਦਾਨੇ ਦੀ ਘਾਟ ਕਾਰਨ ਪਹਿਲਾਂ ਹੀ ਪ੍ਰਭਾਵਿਤ ਹੋ ਰਹੀ ਕਣਕ ਦੀ ਖ਼ਰੀਦ ਨੂੰ ਬੀਤੀ ਕਲ ਤੋਂ ਬੇਮੌਸਮੀ ਬਾਰਸ਼ ਤੇ ਰਾਤ ਭਾਰੀ ਗੜੇ...
ਕੇਂਦਰੀ ਜੇਲ੍ਹ 'ਚੋਂ ਹਵਾਲਾਤੀ ਕੋਲੋਂ ਮੋਬਾਈਲ ਫ਼ੋਨ ਸਮੇਤ ਬੈਟਰੀ ਤੇ ਸਿੰਮ ਕਾਰਡ ਬਰਾਮਦ
. . .  about 2 hours ago
ਫ਼ਿਰੋਜ਼ਪੁਰ, 23 ਅਪ੍ਰੈਲ (ਗੁਰਿੰਦਰ ਸਿੰਘ) - ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਵਿਚ ਬੰਦ ਹਵਾਲਾਤੀ ਵਿਕਰਮ ਸਿੰਘ ਉਰਫ਼ ਵਿਕੀ ਵਾਸੀ ਪਿੰਡ ਮਹਾਲਮ ਕੋਲੋਂ ਤਲਾਸ਼ੀ ਦੌਰਾਨ ਇਕ ਮੋਬਾਈਲ ਫ਼ੋਨ ਸਮੇਤ ਬੈਟਰੀ ਅਤੇ...
ਨਵਜੋਤ ਸਿੰਘ ਸਿੱਧੂ ਨੇ ਬੇਅਦਬੀ ਮਾਮਲੇ ਨੂੰ ਲੈ ਕੇ ਪੁੱਛੇ ਅਹਿਮ ਸਵਾਲ
. . .  about 2 hours ago
ਅਜੀਤ ਬਿਓਰੋ , 23 ਅਪ੍ਰੈਲ - ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਹਨ , ਉਨ੍ਹਾਂ ਦਾ ਕਹਿਣਾ ਹੈ - ਕੀ ਗ੍ਰਹਿ ਮੰਤਰੀ ਲਈ ਬੇਅਦਬੀ ਕੇਸ ਸਭ ਤੋਂ ਅਹਿਮ ...
ਕੋਰੋਨਾ ਮਹਾਂਮਾਰੀ ਦਾ ਦੋਬਾਰਾ ਤੋਂ ਸਾਹਮਣਾ ਕਰ ਰਹੇ ਭਾਰਤ ਦੇ ਨਾਲ ਫਰਾਂਸ - ਇਮੈਨੁਅਲ ਮੈਕਰੋਨ
. . .  about 2 hours ago
ਨਵੀਂ ਦਿੱਲੀ , 23 ਅਪ੍ਰੈਲ - ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਦਾ ਕਹਿਣਾ ਹੈ, "ਉਹ ਕੌਵੀਡ -19 ਕੇਸਾਂ ਦਾ ਦੋਬਾਰਾ ਤੋਂ ਸਾਹਮਣਾ ਕਰ ਰਹੇ ਭਾਰਤੀ ਲੋਕਾਂ ਨੂੰ...
ਆਪ ਦੇ ਸੀਨੀਅਰ ਆਗੂ ਸਾਬਕਾ ਵਿਧਾਇਕ ਨਰੇਸ਼ ਕਟਾਰੀਆ ਬਣੇ ਜ਼ਿਲ੍ਹਾ ਪ੍ਰਧਾਨ
. . .  about 3 hours ago
ਫ਼ਿਰੋਜ਼ਪੁਰ , 23 ਅਪ੍ਰੈਲ (ਕੁਲਬੀਰ ਸਿੰਘ ਸੋਢੀ) - ਆਮ ਆਦਮੀ ਪਾਰਟੀ ਵਲੋਂ ਪੰਜਾਬ ਪੱਧਰ 'ਤੇ ਨਵੀਆਂ ਨਿਯੁਕਤੀਆਂ ਕਰ ਕੇ ਪਾਰਟੀ ਦੇ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ...
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 3,32,730 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ
. . .  about 3 hours ago
ਨਵੀਂ ਦਿੱਲੀ, 23 ਅਪ੍ਰੈਲ - ਕੇਂਦਰੀ ਸਿਹਤ ਮੰਤਰਾਲਾ ਦੇ ਅਨੁਸਾਰ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 3,32,730 ਨਵੇਂ ਕੋਰੋਨਾ ਦੇ ਮਾਮਲੇ...
ਭਾਰੀ ਮੀਂਹ ਅਤੇ ਜ਼ੋਰਦਾਰ ਝੱਖੜ ਨੇ ਦਾਣਾ ਮੰਡੀਆਂ ਵਿਚ ਖੋਲੀ ਸਰਕਾਰ ਦੇ ਨਾਕਸ ਪ੍ਰਬੰਧਾਂ ਦੀ ਪੋਲ
. . .  about 4 hours ago
ਮਲੌਦ (ਲੁਧਿਆਣਾ)/ਡੇਰਾਬੱਸੀ, 23 ਅਪ੍ਰੈਲ (ਸਹਾਰਨ ਮਾਜਰਾ/ਗੁਰਮੀਤ ਸਿੰਘ) - ਭਾਵੇਂ ਪਿਛਲੇ ਕਈ ਦਿਨਾਂ ਤੋਂ ਖ਼ਰਾਬ ਚਲੇ ਆ ਰਹੇ ਮੌਸਮ ਨੇ ਕਣਕ ਦੀ ਵਾਢੀ ਅਤੇ ਢੁਆਈ ਨੂੰ ਲੈ...
ਹਿਮਾਚਲ ਪ੍ਰਦੇਸ਼ ਦੇ ਕਈ ਥਾਈਂ ਤਾਜ਼ਾ ਬਰਫ਼ਬਾਰੀ
. . .  about 4 hours ago
ਸ਼ਿਮਲਾ, 23 ਅਪ੍ਰੈਲ - ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਸਥਿਤ ਮੰਧੋਲ ਪਿੰਡ ਵਿਚ ਤਾਜ਼ਾ ਬਰਫ਼ਬਾਰੀ ਹੋਈ ਹੈ। ਜਿਸ ਤੋਂ ਬਾਅਦ ਚਾਰੇ ਪਾਸੇ ਬਰਫ਼ ਦੀ ਮੋਟੀ...
ਮੰਡੀਆਂ ਵਿਚ ਬਾਰਦਾਨੇ ਦੀ ਕਮੀ ਸਮੇਤ ਭਾਰੀ ਮੀਂਹ ਨੇ ਕਿਸਾਨਾਂ ਸਾਹਮਣੇ ਪੈਦਾ ਕੀਤੀ ਵੱਡੀ ਪ੍ਰੇਸ਼ਾਨੀ
. . .  about 5 hours ago
ਸੁਲਤਾਨਪੁਰ ਲੋਧੀ, 23 ਅਪ੍ਰੈਲ (ਥਿੰਦ) - ਬੀਤੀ ਰਾਤ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਸਾਹਮਣੇ ਵੱਡੀ ਪ੍ਰੇਸ਼ਾਨੀ ਪੈਦਾ ਕਰ ਦਿੱਤੀ ਹੈ। ਕਣਕ ਦੀ ਕਟਾਈ ਅਤੇ ਤੂੜੀ ਬਣਾਉਣ ਦਾ ਕੰਮ ਅਗਲੇ ਚਾਰ ਪੰਜ ਦਿਨਾਂ ਤੱਕ...
ਕੈਨੇਡਾ ਸਰਕਾਰ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ 'ਤੇ ਲਈ 30 ਦਿਨਾਂ ਲਈ ਪਾਬੰਦੀ
. . .  about 5 hours ago
ਕੈਲਗਰੀ, 23 ਅਪ੍ਰੈਲ (ਜਸਜੀਤ ਸਿੰਘ ਧਾਮੀ) - ਕੈਨੇਡਾ ਸਰਕਾਰ ਨੇ ਕੋਵਿਡ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੇ ਯਾਤਰੀਆਂ 'ਤੇ 30 ਦਿਨਾਂ ਲਈ ਕੈਨੇਡਾ ਦਾਖਲ ਹੋਣ 'ਤੇ ਪਾਬੰਦੀ ਲਗਾ...
ਮਹਾਰਾਸ਼ਟਰ ਦੇ ਇਕ ਹਸਪਤਾਲ ਦੇ ਆਈ.ਸੀ.ਯੂ. ਵਾਰਡ 'ਚ ਲੱਗੀ ਅੱਗ 13 ਮਰੀਜ਼ਾਂ ਦੀ ਮੌਤ
. . .  about 5 hours ago
ਮੁੰਬਈ, 23 ਅਪ੍ਰੈਲ - ਕੋਰੋਨਾਵਾਇਰਸ ਦੇ ਵੱਧ ਰਹੇ ਸੰਕਟ ਵਿਚਕਾਰ ਮੁੰਬਈ ਨਾਲ ਲੱਗੇ ਵਿਰਾਰ ਸਥਿਤ ਇਕ ਹਸਪਤਾਲ ਵਿਚ ਵੀਰਵਾਰ ਦੇਰ ਰਾਤ ਅੱਗ ਲੱਗ ਗਈ। ਅੱਗ ਵਿਰਾਰ ਦੇ ਵਿਜੇ ਵੱਲਭ ਹਸਪਤਾਲ ਦੇ...
ਅੱਜ ਦਾ ਵਿਚਾਰ
. . .  about 6 hours ago
ਆਈ.ਪੀ.ਐਲ. 2021 : ਬੈਂਗਲੌਰ ਨੇ ਰਾਜਸਥਾਨ ਨੂੰ ਹਰਾਇਆ
. . .  1 day ago
ਕੋਰੋਨਾ ਕਾਰਨ ਸੰਗੀਤਕਾਰ ਸ਼ਰਵਨ ਦਾ ਦਿਹਾਂਤ
. . .  1 day ago
ਮੁੰਬਈ , 22 ਅਪ੍ਰੈਲ {ਇੰਦਰ ਮੋਹਨ ਪੰਨੂੰ} -ਪ੍ਰਸਿੱਧ ਸੰਗੀਤਕਾਰ ਸ਼ਰਵਨ ਦਾ ਕੋਰੋਨਾ ਕਰਨ ਦਿਹਾਂਤ ਹੋ ਗਿਆ ।
ਅਮਰਕੋਟ ’ਚ ਰਾਤ ਸਮੇਂ ਵੀ ਧਰਨਾ ਜਾਰੀ
. . .  1 day ago
ਅਮਰਕੋਟ {ਤਰਨ ਤਾਰਨ}, 22 ਅਪ੍ਰੈਲ (ਗੁਰਚਰਨ ਸਿੰਘ ਭੱਟੀ)-ਸਰਹੱਦੀ ਖੇਤਰ ਖੇਮਕਰਨ ਮਾਰਕੀਟ ਕਮੇਟੀ ਦੇ ਅਧੀਨ ਆਉਦੀਆਂ ਦਾਣਾ ਮੰਡੀਆਂ’ਚ ਬਾਰਦਾਨੇ ਦੀ ਭਾਰੀ ਕਿਲਤ ਕਾਰਨ ਅੱਜ ਸਵੇਰੇ ਇੱਕ ਵਜੇ ਤੋਂ ਅਮਰਕੋਟ ...
ਆਈ.ਪੀ.ਐਲ. 2021: ਰਾਜਸਥਾਨ ਨੇ ਬੈਂਗਲੌਰ ਨੂੰ ਦਿੱਤਾ 178 ਦੌੜਾਂ ਦਾ ਟੀਚਾ
. . .  1 day ago
1 ਮਈ ਤੋਂ 18 ਤੋਂ 45 ਸਾਲ ਦੇ ਉਮਰ ਵਰਗ ਲਈ ਟੀਕਾਕਰਨ ਦੀ ਸ਼ੁਰੂਆਤ - ਕੈਪਟਨ
. . .  1 day ago
ਚੰਡੀਗੜ੍ਹ , 22 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਸੂਬੇ ਭਰ ਵਿਚ ਪਹਿਲੀ ਮਈ ਤੋਂ 18 ਤੋਂ 45 ਸਾਲ ਦੇ ਉਮਰ ਵਰਗ ਲਈ ਟੀਕਾਕਰਨ ਦੀ ਸ਼ੁਰੂਆਤ ਕੀਤੀ ...
ਆਰ.ਸੀ.ਐਫ. ਨੇ ਅੱਜ ਗੁਰੂ ਨਾਨਕ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ 1210 ਕਿੱਲੋ ਤਰਲ ਆਕਸੀਜਨ ਭੇਜੀ
. . .  1 day ago
ਕਪੂਰਥਲਾ, 22 ਅਪ੍ਰੈਲ (ਅਮਰਜੀਤ ਕੋਮਲ)-ਕੋਰੋਨਾ ਮਹਾਂਮਾਰੀ ਕਾਰਨ ਹਸਪਤਾਲਾਂ ਵਿਚ ਵੱਧ ਰਹੀ ਆਕਸੀਜਨ ਦੀ ਮੰਗ ਨੂੰ ਗੰਭੀਰਤਾ ਨਾਲ ਲੈਂਦਿਆਂ ਕੇਂਦਰੀ ਰੇਲਵੇ ਮੰਤਰੀ ਪਿਊਸ਼ ਗੋਇਲ ਦੇ ਆਦੇਸ਼ਾਂ ਅਨੁਸਾਰ ਭਾਰਤੀ ਰੇਲਵੇ ...
ਆਈ.ਪੀ.ਐਲ. 2021 : ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦੀ ਕੀਤੀ ਚੋਣ , ਰਾਜਸਥਾਨ ਕਰੇਗਾ ਪਹਿਲਾਂ ਬੱਲੇਬਾਜ਼ੀ
. . .  1 day ago
ਪੰਜਾਬ ਪੁਲਿਸ ਦਾ ਨਵਾਂ ਕਾਰਨਾਮਾ , ਪ੍ਰਵਾਸੀ ਨੌਜਵਾਨ ਨੂੰ ਲੁੱਟਿਆ
. . .  1 day ago
ਜਲੰਧਰ , 22 ਅਪ੍ਰੈਲ - ਪੰਜਾਬ ਪੁਲਿਸ ਦਾ ਇਕ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ ।ਪ੍ਰਵਾਸੀ ਨੌਜਵਾਨ ਨੇ ਦੋਸ਼ ਲਾਇਆ ਕਿ ਉਸ ਨੂੰ ਪੁਲਿਸ ਮੁਲਾਜ਼ਮ ਨੇ ਲੁੱਟਿਆ ਹੈ । ਨੌਜਵਾਨ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਨੇ ਨਸ਼ਾ ਕੀਤਾ ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਮਾਘ ਸੰਮਤ 552
ਿਵਚਾਰ ਪ੍ਰਵਾਹ: ਸਾਡਾ ਜੀਵਨ ਉਸ ਦਿਨ ਖ਼ਤਮ ਹੋਣ ਲਗਦਾ ਹੈ, ਜਿਸ ਦਿਨ ਅਸੀਂ ਮਹੱਤਵਪੂਰਨ ਮਸਲਿਆਂ 'ਤੇ ਚੁੱਪ ਸਾਧ ਲੈਂਦੇ ਹਾਂ। -ਮਾਰਟਿਨ ਲੂਥਰ

ਰਾਸ਼ਟਰੀ-ਅੰਤਰਰਾਸ਼ਟਰੀ

ਜੋ ਬਾਈਡਨ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਮੁਕੰਮਲ

ਸਿਆਟਲ/ਸੈਕਰਾਮੈਂਟੋ, 18 ਜਨਵਰੀ (ਹਰਮਨਪ੍ਰੀਤ ਸਿੰਘ/ਹੁਸਨ ਲੜੋਆ ਬੰਗਾ)-ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਦੇ 20 ਜਨਵਰੀ ਨੂੰ ਹੋ ਰਹੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਤਕਰੀਬਨ ਮੁਕੰਮਲ ਕਰ ਲਈਆਂ ਗਈਆਂ ਹਨ | ਜੋ ਬਾਈਡਨ ਦੇ ਸਹੁੰ ਚੁੱਕ ਸਮਾਗਮ ਦੇ ਮੱਦੇਨਜ਼ਰ ਵਾਸ਼ਿੰਗਟਨ ਡੀ.ਸੀ. ਅਤੇ ਖ਼ਾਸ ਕਰ ਕੇ ਵਾਈਟ ਹਾਊਸ ਦੇ ਨੇੜਲੇ ਇਲਾਕਿਆਂ ਨੂੰ ਇਕ ਕਿਲ੍ਹੇ ਦੇ ਰੂਪ 'ਚ ਤਬਦੀਲ ਕਰ ਦਿੱਤਾ ਗਿਆ ਹੈ | ਪਿਛਲੇ ਦਿਨੀਂ ਟਰੰਪ ਸਮਰਥਕਾਂ ਵਲੋਂ ਕੀਤੀ ਗਈ ਜ਼ਬਰਦਸਤ ਹਿੰਸਾ ਤੇ ਗੁੰਡਾਗਰਦੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਮੁਸ਼ਤੈਦੀ ਨਾਲ ਹਾਲਾਤ 'ਤੇ ਨਿਗ੍ਹਾ ਰੱਖ ਰਹੀਆਂ ਹਨ | 20 ਤਰੀਕ ਨੂੰ ਹੋਣ ਵਾਲੇ ਸਮਾਗਮ ਦੇ ਮੱਦੇਨਜ਼ਰ ਵਾਸ਼ਿੰਗਟਨ ਦੀ ਸਥਾਨਕ ਪੁਲਿਸ ਤੇ 25 ਹਜ਼ਾਰ ਨੈਸ਼ਨਲ ਗਾਰਡ ਕੈਪੀਟਲ ਦੇ ਅੰਦਰ-ਬਾਹਰ ਤਾਇਨਾਤ ਕਰ ਦਿੱਤੇ ਗਏ ਹਨ | ਜੇਕਰ ਸੁਰੱਖਿਆ ਦੀ ਹੋਰ ਜ਼ਰੂਰਤ ਪਈ ਤਾਂ ਉਹ ਵੀ ਤਿਆਰ ਰਹੇਗੀ | ਪਹਿਲੀ ਵਾਰ ਹੈ ਕਿ ਰਾਸ਼ਟਰਪਤੀ ਦੀ ਸਹੁੰ ਚੁੱਕ ਸਮਾਗਮ ਸਮੇਂ ਏਨੀ ਭਾਰੀ ਸੁਰੱਖਿਆ ਕੀਤੀ ਗਈ ਹੋਵੇ | ਜੋ ਬਾਈਡਨ ਤੇ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੇ ਇਸ ਸਹੁੰ ਚੁੱਕ ਸਮਾਗਮ 'ਚ ਕੌਣ-ਕੌਣ ਹਿੱਸਾ ਲੈਣਗੇ, ਇਸ ਬਾਰੇ ਅਜੇ ਸਥਿਤੀ ਸਾਫ਼ ਨਹੀਂ ਹੈ ਪਰ ਵਾਈਟ ਹਾਊਸ ਦੇ ਆਲੇ-ਦੁਆਲੇ ਵੱਡੇ-ਵੱਡੇ ਲੋਹੇ ਦੇ ਮਜ਼ਬੂਤ ਬੈਰੀਕੇਡ ਲਗਾ ਕੇ ਕਿਲ੍ਹੇ ਦਾ ਰੂਪ ਦੇ ਦਿੱਤਾ ਗਿਆ ਹੈ | ਯੂ.ਐਸ. ਮਾਰਸ਼ਲ ਵੀ ਵਾਸ਼ਿੰਗਟਨ ਡੀ.ਸੀ. 'ਚ 4 ਹਜ਼ਾਰ ਅਧਿਕਾਰੀ ਤਾਇਨਾਤ ਕਰ ਰਿਹਾ ਹੈ | ਵਾਈਟ ਹਾਊਸ ਦੇ ਨੇੜੇ ਤੇੜੇ ਆਮ ਲੋਕਾਂ ਦਾ ਦਾਖਲਾ ਬੰਦ ਕਰ ਦਿੱਤਾ ਗਿਆ ਹੈ | ਪੂਰਾ ਸ਼ਹਿਰ ਇਸ ਸਮੇਂ ਹਾਈ ਅਲਰਟ 'ਤੇ ਰੱਖਿਆ ਗਿਆ ਹੈ ਕਿਉਂਕਿ ਐੱਫ਼.ਬੀ.ਆਈ. ਦੀਆਂ ਚਿਤਾਵਨੀਆਂ ਕਿ ਇੱਥੇ ਹਥਿਆਰਬੰਦ ਹਿੱਸਾ ਦੀਆਂ ਧਮਕੀਆਂ ਰਹੀਆਂ ਹਨ | ਇਸੇ ਕਾਰਨ ਸੁਰੱਖਿਆ ਬੇਹੱਦ ਸਖ਼ਤ ਕੀਤੀ ਗਈ ਹੈ | ਵਾਸ਼ਿੰਗਟਨ ਡੀ.ਸੀ. ਦੇ ਮੇਅਰ ਮੂਰੀਅਲ ਬਾਸਰ ਨੇ ਅੱਜ ਕਿਹਾ ਕਿ ਸਾਡਾ ਪੁਲਿਸ ਵਿਭਾਗ ਅਤੇ ਸੰਘੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਮਿਲ ਕੇ ਕੰਮ ਕਰ ਰਹੀਆਂ ਹਨ ਤੇ ਸੁਰੱਖਿਆ ਪ੍ਰਬੰਧਾਂ 'ਤੇ ਪੂਰੀ ਨਿਗ੍ਹਾ ਰੱਖੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਯੂਨਾਈਟਿਡ ਸਟੇਟ ਆਰਮੀ ਦੀਆਂ ਸੇਵਾਵਾਂ ਵੀ ਲਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਅਸੀਂ ਸਿਰਫ਼ ਸ਼ਾਂਤੀ ਚਾਹੁੰਦੇ ਹਾਂ ਤੇ 20 ਤਰੀਕ ਦਾ ਸਮਾਗਮ ਪੂਰੀ ਤਰ੍ਹਾਂ ਸ਼ਾਂਤੀ ਨਾਲ ਹੋਵੇਗਾ | ਯਾਦ ਰਹੇ ਐੱਫ਼. ਬੀ. ਆਈ. ਨੇ ਚਿਤਾਵਨੀ ਦਿੱਤੀ ਸੀ ਕਿ 20 ਜਨਵਰੀ ਨੂੰ ਵਾਸ਼ਿੰਗਟਨ ਡੀ.ਸੀ. ਸਮੇਤ ਅਮਰੀਕਾ ਦੇ 50 ਸੂਬਿਆਂ ਦੀਆਂ ਰਾਜਧਾਨੀਆਂ 'ਚ ਹਥਿਆਰਬੰਦ ਪ੍ਰਦਰਸ਼ਨ ਤੇ ਹਿੰਸਾ ਵੀ ਹੋ ਸਕਦੀ ਹੈ | ਇਸੇ ਕਾਰਨ ਤਕਰੀਬਨ ਸਾਰਿਆਂ ਥਾਵਾਂ 'ਤੇ ਨੈਸ਼ਨਲ ਗਾਰਡ ਤਾਇਨਾਤ ਕੀਤੇ ਜਾ ਰਹੇ ਹਨ | ਵਾਈਟ ਹਾਊਸ ਦੇ ਚੀਫ਼ ਆਫ਼ ਸਟਾਫ਼ ਰੌਨ ਕਲੇਨ ਨੇ ਉਮੀਦ ਕਰਦੇ ਹਨ ਕਿ 20 ਤਰੀਕ ਨੂੰ ਹੋਣ ਵਾਲਾ ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ ਪੂਰੀ ਤਰ੍ਹਾਂ ਸੁਰੱਖਿਅਤ ਹੋਵੇਗਾ ਅਤੇ ਬਾਕੀ ਸੂਬਿਆਂ 'ਚ ਵੀ ਸ਼ਾਂਤੀ ਰਹੇਗੀ | ਇਸ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ |

ਭਾਰਤੀ ਮੂਲ ਦੀ ਸਮੀਰਾ ਫਾਜ਼ਿਲੀ ਡਿਪਟੀ ਡਾਇਰੈਕਟਰ ਨੈਸ਼ਨਲ ਇਕਨਾਮਿਕ ਕੌਾਸਲ ਨਿਯੁਕਤ

ਸੈਕਰਾਮੈਂਟੋ, 18 ਜਨਵਰੀ (ਹੁਸਨ ਲੜੋਆ ਬੰਗਾ)-ਭਾਰਤੀ ਮੂਲ ਦੀ ਸਮੀਰਾ ਫਾਜ਼ਿਲੀ ਜਿਸ ਦੇ ਪਰਿਵਾਰ ਦੀਆਂ ਜੜਾਂ ਕਸ਼ਮੀਰ ਨਾਲ ਜੁੜੀਆਂ ਹੋਈਆਂ ਹਨ, ਨੂੰ ਰਾਸ਼ਟਰਪਤੀ ਚੁਣੇ ਗਏ ਜੋ ਬਾਈਡਨ ਨੇ ਨੈਸ਼ਨਲ ਇਕਨਾਮਿਕ ਕੌਾਸਲ ਦੀ ਡਿਪਟੀ ਡਾਇਰੈਕਟਰ ਨਿਯੁਕਤ ਕੀਤਾ ਹੈ | ...

ਪੂਰੀ ਖ਼ਬਰ »

ਕੈਨੇਡਾ ਦੀ ਪੱਕੀ ਇੰਮੀਗ੍ਰੇਸ਼ਨ ਲਈ 2021 ਦੌਰਾਨ ਹਰੇਕ ਦੂਸਰੇ ਹਫ਼ਤੇ ਨਿਕਲੇਗੀ ਲਾਟਰੀ

ਟੋਰਾਂਟੋ, 18 ਜਨਵਰੀ (ਸਤਪਾਲ ਸਿੰਘ ਜੌਹਲ)-ਵਿਦੇਸ਼ਾਂ ਤੋਂ ਕੈਨੇਡਾ ਦੀ ਇਮੀਗ੍ਰੇਸ਼ਨ ਲੈਣ ਦਾ ਬੀਤੇ ਸਾਲਾਂ ਨਾਲੋਂ 2021 ਇਕ ਢੁਕਵਾਂ ਸਾਲ ਰਹਿਣ ਦੀ ਸੰਭਾਵਨਾ ਹੈ | ਕੈਨੇਡਾ 'ਚ ਪਹੁੰਚੇ ਹੋਏ ਵਿਦੇਸ਼ੀ ਲੋਕਾਂ ਨੂੰ ਵੀ ਇਸੇ ਸਾਲ ਦੌਰਾਨ ਪੱਕੇ ਹੋਣ ਦੇ ਕਈ ਮੌਕੇ ਮਿਲਣ ਦਾ ...

ਪੂਰੀ ਖ਼ਬਰ »

ਯੂ.ਕੇ.'ਚ ਪ੍ਰਤੀ ਮਿੰਟ 140 ਲੋਕਾਂ ਨੂੰ ਦਿੱਤੀ ਜਾ ਰਹੀ ਹੈ ਵੈਕਸੀਨ–ਸਾਈਮਨ ਸਟੀਵਨ

ਲੰਡਨ, 18 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ 'ਚ ਕੋਰੋਨਾ ਵਾਇਰਸ ਨਾਲ ਬੀਤੇ 24 ਘੰਟਿਆਂ 'ਚ 671 ਲੋਕਾਂ ਦੀ ਮੌਤ ਹੋਈ ਹੈ, ਜਿਸ ਨਾਲ ਮੌਤਾਂ ਦਾ ਕੁੱਲ ਅੰਕੜਾ 89261 ਤੱਕ ਪਹੁੰਚ ਗਿਆ ਹੈ, ਜਦਕਿ ਇਕ ਦਿਨ 'ਚ 38598 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ | ਮਹਾਂਮਾਰੀ ...

ਪੂਰੀ ਖ਼ਬਰ »

ਧਾਰਮਿਕ ਭਾਵਨਾਵਾਂ ਭੜਕਾਉਣ ਨੂੰ ਲੈ ਕੇ ਵੈੱਬਸੀਰੀਜ਼ ਤਾਂਡਵ 'ਤੇ 'ਤਾਂਡਵ'

ਨਵੀਂ ਦਿੱਲੀ, 18 ਜਨਵਰੀ (ਏਜੰਸੀ)-ਐਮਾਜ਼ੋਨ ਪ੍ਰਾਈਮ ਵੀਡੀਓ ਦੀ ਵੈੱਬ ਸੀਰੀਜ਼ 'ਤਾਂਡਵ' ਨੂੰ ਲੈ ਕੇ 'ਤਾਂਡਵ' ਮੱਚ ਗਿਆ ਹੈ | ਵੈੱਬ ਸੀਰੀਜ਼ 'ਚ ਕੁਝ ਸੀਨ ਅਜਿਹੇ ਦਿਖਾਏ ਗਏ ਹਨ, ਜਿਸ 'ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲੱਗੇ ਹਨ | ਸ਼ਿਵਰਾਜ ਸਰਕਾਰ 'ਚ ...

ਪੂਰੀ ਖ਼ਬਰ »

ਡੈਨਮਾਰਕ 'ਚ ਕਿਸਾਨ ਅੰਦੋਲਨ ਦੇ ਹੱਕ 'ਚ ਕਾਰ ਰੈਲੀ

ਕੋਪਨਹੈਗਨ, 18 ਜਨਵਰੀ (ਅਮਰਜੀਤ ਸਿੰਘ ਤਲਵੰਡੀ)-ਭਾਰਤ ਸਰਕਾਰ ਵਲੋਂ ਖੇਤੀ ਸੁਧਾਰਾਂ ਦੇ ਨਾਂਅ 'ਤੇ ਪਾਸ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਭਾਰਤੀ ਕਿਸਾਨਾਂ ਵਲੋਂ ਵਿੱਢੇ ਵੱਡੇ ਕਿਸਾਨ ਅੰਦੋਲਨ ਨੂੰ ਭਾਰਤ 'ਚ ਹੀ ਨਹੀਂ, ਸਗੋਂ ਵਿਦੇਸ਼ਾਂ 'ਚੋ ਵੀ ਭਰਵਾਂ ...

ਪੂਰੀ ਖ਼ਬਰ »

ਪਾਕਿ ਸਰਕਾਰ ਖ਼ਿਲਾਫ਼ ਪ੍ਰਦਰਸ਼ਨ 'ਚ ਲੋਕਾਂ ਦੇ ਹੱਥਾਂ 'ਚ ਮੋਦੀ ਦੇ ਪੋਸਟਰ

ਅੰਮਿ੍ਤਸਰ, 18 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਪਿਛਲੇ ਕਈ ਵਰਿ੍ਹਆਂ ਤੋਂ ਵੱਖਰੇ ਦੇਸ਼ ਦੀ ਮੰਗ ਕਰ ਰਹੇ ਸਿੰਧੀਆਂ ਨੇ ਹੁਣ ਪਾਕਿ ਦੇ ਗੁਆਂਢੀ ਦੇਸ਼ਾਂ ਤੋਂ ਖੁੱਲ੍ਹ ਕੇ ਮਦਦ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ | ਆਧੁਨਿਕ ਸਿੰਧੀ ਰਾਸ਼ਟਰਵਾਦ ਦੇ ਬਾਨੀ ਜੀ. ...

ਪੂਰੀ ਖ਼ਬਰ »

ਸਿੱਖ ਟੈਂਪਲ ਕਨੋਗਾ ਪਾਰਕ, ਕੈਲੀਫੋਰਨੀਆ 'ਚ ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ

ਸੈਕਰਾਮੈਂਟੋ, 18 ਜਨਵਰੀ (ਹੁਸਨ ਲੜੋਆ ਬੰਗਾ)-ਸਿੱਖ ਟੈਂਪਲ ਕਨੋਗਾ ਪਾਰਕ (ਕੈਲੇਫੋਰਨੀਆ) ਵਿਖੇ ਦਿੱਲੀ ਚੱਲ ਰਹੇ ਅੰਦੋਲਨ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਕਿਸਾਨਾਂ ਦੀ ਯਾਦ 'ਚ ਗਲੋਬਲ ਪੰਜਾਬੀ ਫੋਰਮ ਅਮਰੀਕਾ ਦੇ ਸਮੂਹ ਮੈਂਬਰਾਂ ਵਲੋਂ ਰਖਵਾਏ ਗਏ ਸ੍ਰੀ ਅਖੰਡ ਪਾਠ ...

ਪੂਰੀ ਖ਼ਬਰ »

ਲੈਂਗਲੀ ਸ਼ਹਿਰ 'ਚ ਕਿਸਾਨਾਂ ਵਲੋਂ ਟਰੈਕਟਰ ਮਾਰਚ

ਐਬਟਸਫੋਰਡ, 18 ਜਨਵਰੀ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਦੀ ਸਰਹੱਦ 'ਤੇ ਰੋਸ ਕਰ ਰਹੇ ਭਾਰਤੀ ਕਿਸਾਨਾਂ ਦੇ ਹੱਕ ਵਿਚ ਟਰੈਕਟਰ ਮਾਰਚ ਕੱਢਿਆ ਗਿਆ। ਕਿਸਾਨ ਆਗੂ ਅਵਤਾਰ ਸਿੰਘ ...

ਪੂਰੀ ਖ਼ਬਰ »

ਅਲਬਰਟਾ ਨੂੰ ਕੋਰੋਨਾ ਵੈਕਸੀਨ ਦੀ ਸਪਲਾਈ 'ਤੇ ਸੰਕਟ

ਕੈਲਗਰੀ, 18 ਜਨਵਰੀ (ਹਰਭਜਨ ਸਿੰਘ ਢਿੱਲੋਂ)-ਕੋਵਿਡ ਵੈਕਸੀਨ ਬਣਾਉਣ ਵਾਲੀ ਕੰਪਨੀ ਫਾਈਜ਼ਰ ਵਲੋਂ ਪਿਛਲੇ ਦਿਨੀਂ ਇਹ ਕਹਿਣ ਮਗਰੋਂ ਕਿ ਨਿਰਮਾਣ 'ਚ ਦੇਰੀ ਹੋਣ ਕਰਕੇ ਉਨ੍ਹਾਂ ਵਲੋਂ ਹੁਣ ਦਵਾਈ ਦੀ ਮਾਤਰਾ ਘੱਟ ਭੇਜੀ ਜਾਵੇਗੀ | ਕੰਪਨੀ ਨੇ ਆਪਣੇ ਬਿਆਨ 'ਚ ਤਬਦੀਲੀ ਕਰ ਲਈ ...

ਪੂਰੀ ਖ਼ਬਰ »

ਗੋਲੀਬਾਰੀ ਮਾਮਲੇ 'ਚ ਔਰਤ ਸਮੇਤ ਤਿੰਨ ਗਿ੍ਫ਼ਤਾਰ

ਕੈਲਗਰੀ, 18 ਜਨਵਰੀ (ਹਰਭਜਨ ਸਿੰਘ ਢਿੱਲੋਂ)-ਬੀਤੇ ਦਿਨ ਸਵੇਰੇ ਸਾਊਥ ਈਸਟ ਕੈਲਗਰੀ 'ਚ ਡੌਵਰਵਿਲ ਕ੍ਰੈਸੈਂਟ ਦੇ 2900 ਬਲਾਕ ਵਿਚ ਗੋਲੀ ਚੱਲੀ ਸੀ | ਹੁਣ ਇਸ ਮਾਮਲੇ 'ਚ ਪੁਲਿਸ ਨੇ ਇਕ ਔਰਤ ਸਮੇਤ 2 ਵਿਅਕਤੀਆਂ ਨੂੰ ਹਿਰਾਸਤ 'ਚ ਲੈ ਲਿਆ ਹੈ | ਸੂਚਨਾ ਮਿਲਣ ਮਗਰੋਂ ਜਦੋਂ ਪੁਲਿਸ ...

ਪੂਰੀ ਖ਼ਬਰ »

ਕੋਵਿਡ-19 ਤੋਂ ਪ੍ਰਭਾਵਿਤ ਟੈਕਸੀ ਡਰਾਈਵਰਾਂ ਲਈ 1500 ਪੌ ਾਡ ਦੀ ਗ੍ਰਾਂਟ

ਗਲਾਸਗੋ, 18 ਜਨਵਰੀ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ 'ਚ ਤਾਲਾਬੰਦੀ ਤਹਿਤ ਪੱਬ, ਰੈਸਟੋਰੈਂਟ, ਸ਼ਾਪਿੰਗ ਮਾਲ ਆਦਿ ਬੰਦ ਹਨ ਅਤੇ ਇਸ ਦਾ ਸਿੱਧਾ ਪ੍ਰਭਾਵ ਟੈਕਸੀ ਕਾਰੋਬਾਰ 'ਤੇ ਪੈਂਦਾ ਹੈ, ਇਸ ਦੇ ਫਲਸਰੂਪ ਟੈਕਸੀ ਯਾਤਰੀਆਂ 'ਚ ਰਿਕਾਰਡ ਗਿਰਾਵਟ ਆਈ ਹੈ | ਸਕਾਟਲੈਂਡ ...

ਪੂਰੀ ਖ਼ਬਰ »

ਅਲਬਰਟਾ 'ਚ ਕੋਰੋਨਾ ਦੇ 1467 ਨਵੇਂ ਮਾਮਲੇ

ਕੈਲਗਰੀ, 18 ਜਨਵਰੀ (ਹਰਭਜਨ ਸਿੰਘ ਢਿੱਲੋਂ)-ਅਲਬਰਟਾ 'ਚ ਸਨਿੱਚਰਵਾਰ ਵਾਲੇ ਕੋਵਿਡ-19 ਦੇ ਐਕਟਿਵ ਕੇਸਾਂ ਦੀ ਗਿਣਤੀ 717 ਅਤੇ ਐਤਵਾਰ ਵਾਲੇ ਦਿਨ 750 ਦਰਜ ਕੀਤੀ ਗਈ ਹੈ ਅਤੇ ਇਨ੍ਹਾਂ ਦੋ ਦਿਨਾਂ 'ਚ ਇਸ ਖ਼ਤਰਨਾਕ ਵਾਇਰਸ ਤੋਂ ਮਰਨ ਵਾਲਿਆਂ ਦੀ ਗਿਣਤੀ 34 ਦਰਜ ਹੋਈ ਹੈ | ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਕਾਰਨ ਕੈਨੇਡਾ 'ਚ ਬੇਰੁਜ਼ਗਾਰੀ ਦੀ ਦਰ 'ਚ ਵਾਧਾ

ਵਿਨੀਪੈਗ, 18 ਜਨਵਰੀ (ਸਰਬਪਾਲ ਸਿੰਘ)-ਕੈਨੇਡਾ ਭਰ ਵਿਚ ਕੋਵਿਡ-19 ਦੇ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਨੇ ਕੈਨੇਡਾ ਦੀ ਲੇਬਰ ਮਾਰਕੀਟ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ | ਜਾਣਕਾਰੀ ਮੁਤਾਬਿਕ ਅਪ੍ਰੈਲ 2020 ਤੋਂ ਬਾਅਦ ਪਹਿਲੀ ਵਾਰ ਦਸੰਬਰ ਮਹੀਨੇ ਲਗਪਗ 63,000 ...

ਪੂਰੀ ਖ਼ਬਰ »

ਸਕਾਟਲੈਂਡ 'ਚ 80 ਟੀਕਾਕਰਨ ਕੀਤੇ ਜਾਣਗੇ ਕੇਂਦਰ ਸਥਾਪਿਤ

ਗਲਾਸਗੋ, 18 ਜਨਵਰੀ (ਹਰਜੀਤ ਸਿੰਘ ਦੁਸਾਂਝ)-ਬਿ੍ਟਿਸ਼ ਆਰਮੀ ਕੋਰੋਨਾ ਵਾਇਰਸ ਟੀਕਾਕਰਨ ਲਈ ਸਕਾਟਲੈਂਡ 'ਚ 80 ਟੀਕਾਕਰਨ ਕੇਂਦਰ ਸਥਾਪਿਤ ਕਰੇਗੀ ਤਾਂ ਜੋ ਟੀਕਾਕਰਨ ਪ੍ਰੋਗਰਾਮਾਂ 'ਚ ਹੋਰ ਤੇਜ਼ੀ ਲਿਆਂਦੀ ਜਾ ਸਕੇ | ਰੱਖਿਆ ਸਕੱਤਰ ਬੇਨ ਵਾਲੇਸ ਨੇ ਇਹ ਪੁਸ਼ਟੀ ਕੀਤੀ ਕਿ 98 ...

ਪੂਰੀ ਖ਼ਬਰ »

ਕਮਲਾ ਹੈਰਿਸ ਨੇ ਕੀਤੀ ਕੈਨੇਡੀਅਨ ਮਾਸੀ-ਮਾਸੜ ਨਾਲ ਫੋਨ 'ਤੇ ਗੱਲ

ਚਿੰਨੀ ਤੇ ਸ਼ੰਕਰ ਸੁਭਾਸ਼ ਵਰਚੂਅਲ ਸਹੁੰ ਚੁੱਕ ਸਮਾਗਮ 'ਚ ਹੋਣਗੇ ਸ਼ਾਮਿਲ ਸਾਨ ਫਰਾਂਸਿਸਕੋ, 18 ਜਨਵਰੀ (ਅਜੀਤ ਬਿਉਰੋ)-ਅਮਰੀਕੀ ਇਤਿਹਾਸ ਦੀ ਪਹਿਲੀ ਔਰਤ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕੈਨੇਡਾ ਵੱਸਦੇ ਆਪਣੇ ਮਾਸੀ-ਮਾਸੜ ਚਿੰਨੀ ਸੁਭਾਸ਼ ਤੇ ਸ਼ੰਕਰ ਸੁਭਾਸ਼ ...

ਪੂਰੀ ਖ਼ਬਰ »

ਗਲਾਸਗੋ 'ਚ 3000 ਨਵੇਂ ਕੋਰੋਨਾ ਮਾਮਲੇ

ਗਲਾਸਗੋ, 18 ਜਨਵਰੀ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ 4 ਜਨਵਰੀ ਤੋਂ ਤਾਲਾਬੰਦੀ ਲੱਗੀ ਹੋਈ ਹੈ, ਪਰ ਕੋਰੋਨਾ ਮਾਮਲਿਆਂ 'ਚ ਕਮੀ ਨਹੀਂ ਆ ਰਹੀ | ਗਲਾਸਗੋ 'ਚ ਬੀਤੇ ਹਫ਼ਤੇ ਦੌਰਾਨ 3239 ਨਵੇਂ ਕੋਰੋਨਾ ਪਾਜ਼ੀਟਿਵ ਕੇਸ ਆਏ ਹਨ | ਸਕਾਟਲੈਂਡ ਸਰਕਾਰ ਦੇ ਰਿਕਾਰਡ ਅਨੁਸਾਰ ...

ਪੂਰੀ ਖ਼ਬਰ »

ਪੰਜਾਬ ਸਰਵਿਸਿਜ਼ ਇਟਲੀ ਦੇ ਸੰਜੀਵ ਲਾਂਬਾ ਸਿੰਘੂ ਬਾਰਡਰ ਪੁੱਜੇ

ਬਰੇਸ਼ੀਆ (ਇਟਲੀ), 18 ਜਨਵਰੀ (ਬਲਦੇਵ ਸਿੰਘ ਬੂਰੇਜੱਟਾਂ)-ਭਾਰਤ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਜੋ ਸੰਘਰਸ਼ ਦਿੱਲੀ ਦੀਆਂ ਸਰਹੱਦਾਂ 'ਤੇ ਕੀਤਾ ਜਾ ਰਿਹਾ ਹੈ, ਉਸ 'ਚ ਯੋਗਦਾਨ ਪਾਉਣ ਲਈ ਪੰਜਾਬ ਤੋਂ ਇਲਾਵਾ ਵਿਦੇਸ਼ਾਂ 'ਚ ਵੱਸਦੇ ਭਾਰਤੀ ਵੀ ਵੱਡੀ ਗਿਣਤੀ 'ਚ ਪਹੁੰਚ ਰਹੇ ...

ਪੂਰੀ ਖ਼ਬਰ »

ਅਲਬਰਟਾ 'ਚ ਚਾਰ ਹਫ਼ਤਿਆਂ ਬਾਅਦ ਖੁੱਲ੍ਹੇ ਕੁਝ ਕਾਰੋਬਾਰ

ਕੈਲਗਰੀ, 18 ਜਨਵਰੀ (ਹਰਭਜਨ ਸਿੰਘ ਢਿੱਲੋਂ)-4 ਹਫ਼ਤੇ ਬੰਦ ਰਹਿਣ ਮਗਰੋਂ ਹੇਅਰ ਸੈਲੂਨਜ਼, ਪਰਸਨਲ ਵੈਲਨੈੱਸ ਸੈਂਟਰਜ਼, ਟੈਟੂ ਐਾਡ ਪੀਅਰਸਿੰਗ ਪਾਰਲਰਜ਼ ਆਦਿ ਅੱਜ ਤੋਂ ਖੁੱਲ੍ਹ ਰਹੇ ਹਨ | ਹੁਣ ਇਨ੍ਹਾਂ ਕਾਰੋਬਾਰਾਂ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ | ਇਨਡੋਰ ...

ਪੂਰੀ ਖ਼ਬਰ »

ਮਾਘੀ ਮੌਕੇ 40 ਮੁਕਤਿਆਂ ਨੂੰ ਕੀਤਾ ਸਿਜਦਾ

ਸਿਆਟਲ, 18 ਜਨਵਰੀ (ਗੁਰਚਰਨ ਸਿੰਘ ਢਿੱਲੋਂ)-ਮਾਘੀ ਮੌਕੇ ਗੁਰਦੁਆਰਾ ਸੱਚਾ ਮਾਰਗ ਵਿਚ ਹਫ਼ਤਾਵਾਰੀ ਪ੍ਰੋਗਰਾਮ 'ਚ ਗੁਰੂਘਰ ਦੇ ਕੀਰਤਨੀ ਜਥੇ ਭਾਈ ਕੁਲਵਿੰਦਰ ਸਿੰਘ, ਭਾਈ ਮੋਹਣ ਸਿੰਘ ਤੇ ਭਾਈ ਮਨਿੰਦਰ ਸਿੰਘ ਨੇ ਰਸਭਿੰਨਾ ਕੀਰਤਨ ਕਰਕੇ ਗੁਰੂ ਦਾ ਜਸ ਗਾਇਨ ਕੀਤਾ ਅਤੇ 40 ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX