ਬੁਢਲਾਡਾ, 18 ਜਨਵਰੀ (ਰਾਹੀ)-ਸਥਾਨਕ ਗੁਰਦੁਆਰਾ ਸਿੰਘ ਸਭਾ ਇਲਾਕਾ ਬਾਰ੍ਹਾ ਦੀਆਂ ਸੰਗਤਾਂ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ, ਜਿਸ ਦੌਰਾਨ ਨੌਜਵਾਨਾਂ ਨੇ ਗਤਕੇ ਦੇ ਜੌਹਰ ਦਿਖਾਏ ਅਤੇ ਰਾਗੀ ਤੇ ਢਾਡੀ ਜਥਿਆਂ ਨੇ ਗੁਰੂ ਸਾਹਿਬ ਦੇ ਜੀਵਨ ਸਬੰਧੀ ਸੰਗਤਾਂ ਨੂੰ ਵਿਖਿਆਨ ਸੁਣਾਏ | 20 ਜਨਵਰੀ ਨੂੰ ਅਖੰਡ ਪਾਠਾਂ ਦੇ ਭੋਗ ਉਪਰੰਤ ਸਜਾਏ ਜਾਣ ਵਾਲੇ ਕੀਰਤਨ ਦਰਬਾਰ ਮੌਕੇ ਬਰਨਾਲੇ ਵਾਲੇ ਬੀਬੀਆਂ ਦਾ ਢਾਡੀ ਜਥਾ, ਹਜ਼ੂਰੀ ਰਾਗੀ ਭਾਈ ਹਰਦੇਵ ਸਿੰਘ, ਭਾਈ ਨਿਧਾਨ ਸਿੰਘ ਅਤੇ ਹੋਰ ਵਿਦਵਾਨ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਨਗੇ |
ਭੀਖੀ ਵਿਖੇ ਵਿਸ਼ਾਲ ਨਗਰ ਕੀਰਤਨ
ਭੀਖੀ, (ਗੁਰਿੰਦਰ ਸਿੰਘ ਔਲਖ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਕਮੇਟੀ ਭੀਖੀ ਵਲੋਂ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਤੋਂ ਸਜਾਇਆ ਗਿਆ | ਭਾਈ ਦਲ ਸਿੰਘ ਅਖਾੜਾ ਗਤਕਾ ਪਾਰਟੀ ਤਲਵੰਡੀ ਸਾਬੋ ਵਲੋਂ ਗਤਕੇ ਦੇ ਜੌਹਰ ਦਿਖਾਏ | ਇਸ ਮੌਕੇ ਭਾਈ ਗੁਰਪ੍ਰੀਤ ਸਿੰਘ ਝੱਬਰ, ਮੈਨੇਜਰ ਭਾਈ ਅਜੈਬ ਸਿੰਘ, ਹੈੱਡ ਗ੍ਰੰਥੀ ਭਾਈ ਨਿਰਮਲ ਸਿੰਘ, ਪਰਮਜੀਤ ਸਿੰਘ ਭੀਖੀ, ਸੁਰਿੰਦਰ ਸਿੰਘ ਬੱਬੂ, ਅਵਤਾਰ ਸਿੰਘ ਕਾਲਾ, ਗੁਰਵਿੰਦਰ ਸਿੰਘ ਬਬਲੀ ਆਦਿ ਹਾਜ਼ਰ ਸਨ | ਸਰਵਹਿਤਕਾਰੀ ਵਿੱਦਿਆ ਮੰਦਰ ਭੀਖੀ ਦੀ ਬੈਂਡ ਟੀਮ ਨੇ ਪਿ੍ੰਸੀਪਲ ਡਾ: ਗਗਨਦੀਪ ਪਰਾਸ਼ਰ ਦੀ ਰਹਿਨੁਮਾਈ ਹੇਠ ਅਤੇ ਅਧਿਆਪਕ ਹਰਵਿੰਦਰ ਖੁਰਮੀ ਤੇ ਗੁਰਦੀਪ ਸਿੰਘ ਦੀ ਅਗਵਾਈ ਵਿਚ ਸ਼ਮੂਲੀਅਤ ਕੀਤੀ |
ਗੁਰਦੁਆਰਾ ਪਾਤਸ਼ਾਹੀ ਨੌਵੀਂ
ਜੋਗਾ, (ਹਰਜਿੰਦਰ ਸਿੰਘ ਚਹਿਲ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਪਾਤਸ਼ਾਹੀ ਨੌਵੀਂ ਦੀ ਪ੍ਰਬੰਧਕ ਕਮੇਟੀ ਵਲੋਂ ਕਸਬੇ ਦੇ ਸਹਿਯੋਗ ਨਾਲ ਸਜਾਇਆ ਗਿਆ | ਇਸ ਮੌਕੇ ਧੰਨ ਬਾਬਾ ਦੀਪ ਸਿੰਘ ਤੇ ਰਮਨਦੀਪ ਸਿੰਘ ਗਤਕਾ ਟੀਮ ਵਲੋਂ ਗਤਕੇ ਦੇ ਜੌਹਰ ਦਿਖਾਏ ਗਏ ਅਤੇ ਗਿਆਨੀ ਭਗਵੰਤ ਸਿੰਘ ਦੇ ਕਵੀਸ਼ਰੀ ਜਥੇ ਵਲੋਂ ਸੇਵਾ ਨਿਭਾਈ ਗਈ | ਇਸ ਮੌਕੇ ਗੁਰਦੁਆਰਾ ਕਮੇਟੀ ਪ੍ਰਧਾਨ ਜਗਰਾਜ ਸਿੰਘ, ਗੁਰਜੀਤ ਸਿੰਘ ਧੂਰਕੋਟੀਆ, ਬਲਵੀਰ ਸਿੰਘ ਸੰਧੂ, ਗੁਰਜੀਤ ਸਿੰਘ ਮੱਕੜੀ ਕਾ, ਮਿੱਠੂ ਸਿੰਘ ਲੱਧੜ, ਯੋਧਾ ਸਿੰਘ ਕਰ ਕੇ ਕਾ, ਜਗਸੀਰ ਸਿੰਘ ਫਲਾਂ ਵਾਲਾ, ਨਿਰਮਲ ਸਿੰਘ, ਮਾਸਟਰ ਸੁਖਦੇਵ ਸਿੰਘ ਆਦਿ ਹਾਜ਼ਰ ਸਨ |
ਮਾਨਸਾ, 18 ਜਨਵਰੀ (ਵਿ.ਪ੍ਰਤੀ.)- ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਵਲੋਂ ਸਿੱਖਿਆ ਸਕੱਤਰ ਪੰਜਾਬ ਦੀਆਂ ਸਿੱਖਿਆ ਤੇ ਅਧਿਆਪਕ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਉਨ੍ਹਾਂ ਦਾ ਪੁਤਲਾ 19 ਜਨਵਰੀ ਨੂੰ ਜ਼ਿਲ੍ਹਾ ਪੱਧਰ 'ਤੇ ਸਾੜਿਆ ਜਾਵੇਗਾ | ਇਹ ਜਾਣਕਾਰੀ ਬਲਾਕ ਪ੍ਰਧਾਨ ...
ਮਾਨਸਾ, 18 ਜਨਵਰੀ (ਧਾਲੀਵਾਲ) - ਮਾਨਸਾ ਜ਼ਿਲ੍ਹੇ 'ਚ ਕੋਰੋਨਾ ਦੇ 8 ਪੀੜਤ ਸਿਹਤਯਾਬ ਹੋਏ ਹਨ, ਜਦਕਿ ਕੋਈ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ | ਸਿਹਤ ਵਿਭਾਗ ਵਲੋਂ ਜਾਰੀ ਬੁਲਿਟਿਨ ਅਨੁਸਾਰ ਜ਼ਿਲ੍ਹੇ 'ਚ ਅੱਜ 302 ਵਿਅਕਤੀਆਂ ਦੇ ਨਮੂਨੇ ਲਏ ਗਏ ਹਨ | ...
ਬੋਹਾ, 18 ਜਨਵਰੀ (ਰਮੇਸ਼ ਤਾਂਗੜੀ)- ਨਗਰ ਪੰਚਾਇਤ ਬੋਹਾ ਦੀਆਂ ਦੂਜੀ ਵਾਰ ਪੈ ਰਹੀਆਂ ਵੋਟਾਂ 'ਚ ਕੁਝ ਉਮੀਦਵਾਰਾਂ ਵਲੋਂ ਚੋਣ ਜਿੱਤਣ ਲਈ ਲੋਕਾਂ ਦੀਆਂ ਵੋਟਾਂ ਵਿਚ ਵੱਡੀ ਪੱਧਰ 'ਤੇ ਤਬਦੀਲੀ ਕੀਤੀ ਗਈ ਹੈ | ਕਪਿਲ ਦੇਵ, ਰਮੇਸ਼ ਕੁਮਾਰ ਅਤੇ ਸਾਬਕਾ ਐਮ.ਸੀ. ਮਹਿੰਦਰ ਸਿੰਘ ...
ਮਾਨਸਾ, 18 ਜਨਵਰੀ (ਗੁਰਚੇਤ ਸਿੰਘ ਫੱਤੇਵਾਲੀਆ, ਬਲਵਿੰਦਰ ਸਿੰਘ ਧਾਲੀਵਾਲ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੜਾਕੇ ਦੀ ਠੰਢ ਦੇ ਚੱਲਦਿਆਂ 111ਵੇਂ ਦਿਨ ਵੀ ਕਿਸਾਨਾਂ ਨੇ ਅੰਦੋਲਨ ਮਘਾਈ ਰੱਖਿਆ | ਜਿੱਥੇ ਕਿਸਾਨਾਂ ...
ਮਾਨਸਾ, 18 ਜਨਵਰੀ (ਸ.ਰ.)- ਪੰਜਾਬ ਦੇ ਮੈਰੀਟੋਰੀਅਸ ਸਕੂਲ ਅਧਿਆਪਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ. ਡੀ. ਕੈਪਟਨ ਸੰਦੀਪ ਸਿੰਘ ਸੰਧੂ ਨੂੰ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਸੇਵਾਵਾਂ ਪੱਕੀਆਂ ਕੀਤੀਆਂ ਜਾਣ | ਗੁਰਦੀਪ ਸਿੰਘ, ਅਮਰੀਸ਼ ...
ਬੋਹਾ, 18 ਜਨਵਰੀ (ਰਮੇਸ਼ ਤਾਂਗੜੀ)- ਨਗਰ ਪੰਚਾਇਤ ਬੋਹਾ ਦੀਆਂ ਚੋਣਾਂ ਕਰਵਾਉਣ ਲਈ ਕਾਂਗਰਸ ਪਾਰਟੀ ਵਲੋਂ ਨਿਯੁਕਤ ਕੀਤੇ ਨਿਗਰਾਨ ਬਲਵੰਤ ਸਿੰਘ ਸ਼ੇਰਗਿੱਲ ਨੇ ਮਾਰਕੀਟ ਕਮੇਟੀ ਦਫ਼ਤਰ 'ਚ ਕਾਂਗਰਸੀ ਵਰਕਰਾਂ ਤੇ ਆਗੂਆਂ ਦੀ ਬੈਠਕ ਕੀਤੀ, ਜਿਸ 'ਚ ਚੋਣਾਂ ਦੇ ਲੜਨ ...
ਮਾਨਸਾ, 18 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹੇ ਦੀਆਂ ਅਧਿਆਪਕ ਜਥੇਬੰਦੀਆਂ ਨੇ ਗਣਿਤ ਅਧਿਆਪਕਾਂ ਦੇ ਡੈਪੂਟੇਸ਼ਨ ਦੂਰ-ਦੁਰਾਡੇ ਕਰਨ ਦਾ ਤਿੱਖਾ ਵਿਰੋਧ ਕੀਤਾ ਹੈ | ਜਥੇਬੰਦੀਆਂ ਦੇ ਵਫ਼ਦ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਹੀਂ ਸਿੱਖਿਆ ਵਿਭਾਗ ਨੂੰ ਭੇਜੇ ...
ਬਰੇਟਾ, 18 ਜਨਵਰੀ (ਪਾਲ ਸਿੰਘ ਮੰਡੇਰ, ਜੀਵਨ ਸ਼ਰਮਾ)- ਪੰਜਾਬ ਸਰਕਾਰ ਵਲੋਂ ਨਗਰ ਕੌਾਸਲ ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਚੋਣਾਂ ਲੜਨ ਦੀ ਚੱਸ ਰੱਖਣ ਵਾਲੇ ਉਮੀਦਵਾਰਾਂ ਵਿਚ ਹਿਲਜੁਲ ਸ਼ੁਰੂ ਹੋ ਗਈ ਹੈ | ਕੁੱਝ ਇਕ ਤਾਂ ਨੇ ਜੋ ਆਪਣੇ-ਆਪ ਨੂੰ ਉਮੀਦਵਾਰ ਮੰਨੀ ਬੈਠੇ ਨੇ ...
ਬੁਢਲਾਡਾ, 18 ਜਨਵਰੀ (ਰਾਹੀ)- ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਵਿਦਿਆਰਥੀਆਂ ਤੇ ਸਟਾਫ਼ ਦੀ ਚੜ੍ਹਦੀ ਕਲਾਂ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ | ਪਾਠਾਂ ਦੇ ਭੋਗ ਉਪਰੰਤ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ...
ਮਾਨਸਾ, 18 ਜਨਵਰੀ (ਸ.ਰ.)- ਨਜ਼ਦੀਕੀ ਪਿੰਡ ਮਾਨ ਬੀਬੜੀਆਂ ਵਿਖੇ ਸਵੱਛ ਭਾਰਤ ਮਿਸ਼ਨ ਤਹਿਤ ਖੁੱਲ੍ਹੇ 'ਚ ਸ਼ੋਚ ਮੁਕਤ ਕਰਨ ਲਈ ਜਨਤਕ ਪਖਾਨਿਆਂ ਦੇ ਨਿਰਮਾਣ ਦਾ ਕਾਰਜ ਸ਼ੁਰੂ ਕੀਤਾ ਗਿਆ | ਇਸ ਦਾ ਰਸਮੀ ਉਦਘਾਟਨ ਮਗਨਰੇਗਾ ਮਜ਼ਦੂਰਾਂ ਵਲੋਂ ਕੀਤਾ ਗਿਆ | ਜਲ ਸਪਲਾਈ ਤੇ ...
ਬਠਿੰਡਾ, 18 ਜਨਵਰੀ (ਕੰਵਲਜੀਤ ਸਿੰਘ ਸਿੱਧੂ)- ਨਗਰ ਨਿਗਮ ਬਠਿੰਡਾ ਦੀ ਚੋਣ ਲੜਨ ਲਈ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜਗਰੂਪ ਸਿੰਘ ਗਿੱਲ ਨੇ ਅੱਜ ਆਪਣੇ ਚੇਅਰਮੈਨੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ | ਇਸ ਮੌਕੇ ਆਪਣੇ ਮਿਨੀ ਸਕੱਤਰੇਤ ਸਥਿੱਤ ਦਫ਼ਤਰ ਵਿਖੇ ...
ਬਠਿੰਡਾ, 18 ਜਨਵਰੀ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ ਦੇ ਵਾਰਡ ਨੰ. 15 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਜਗਤਾਰ ਕੌਰ ਸਿੱਧੂ ਪਤਨੀ ਪਰਮਪਾਲ ਸਿੰਘ ਸਿੱੱਧੂ ਸੇਵਾ ਮੁਕਤ ਮੈਨੇਜਰ ਵਲੋਂ ਆਪਣੇ ਹਮਾਇਤੀਆਂ ਨਾਲ ਚੋਣ ਪ੍ਰਚਾਰ ਮੁਹਿੰਮ ਮੌਕੇ ਉਨ੍ਹਾਂ ਵਾਰਡ ਵਿਚ ...
ਬਠਿੰਡਾ, 18 ਜਨਵਰੀ (ਕੰਵਲਜੀਤ ਸਿੰਘ ਸਿੱਧੂ)- ਨਗਰ ਨਿਗਮ ਬਠਿੰਡਾ ਦੀ ਚੋਣ ਲੜਨ ਲਈ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜਗਰੂਪ ਸਿੰਘ ਗਿੱਲ ਨੇ ਅੱਜ ਆਪਣੇ ਚੇਅਰਮੈਨੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ | ਇਸ ਮੌਕੇ ਆਪਣੇ ਮਿਨੀ ਸਕੱਤਰੇਤ ਸਥਿੱਤ ਦਫ਼ਤਰ ਵਿਖੇ ...
ਭੁੱਚੋ ਮੰਡੀ, 18 ਜਨਵਰੀ (ਬਿੱਕਰ ਸਿੰਘ ਸਿੱਧੂ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਨਥਾਣਾ ਵਲੋਂ ਪਿੰਡ ਚੱਕ ਬਖਤੂ ਵਿਖੇ ਬਲਾਕ ਆਗੂ ਗੁੁਰਜੰਟ ਸਿੰਘ ਸਿੰਘ ਦੀ ਰਹਿਨੁੁਮਾਈ ਹੇਠ ਕ੍ਰਮਵਾਰ ਇਸਤਰੀ ਤੇ ਮਰਦ ਵਰਗ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਇਸਤਰੀ ...
ਹਜ਼ੂਰਾ ਕਪੂਰਾ ਕਾਲੋਨੀ ਬਠਿੰਡਾ, 18 ਜਨਵਰੀ (ਅਵਤਾਰ ਸਿੰਘ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ ਹਜ਼ੂਰਾ ਕਪੂਰਾ ਕਾਲੋਨੀ ਦੀ ਪ੍ਰਬੰਧਕ ਕਮੇਟੀ ਵਲੋ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ...
ਰਮੇਸ਼ ਤਾਂਗੜੀ 94630-79655 ਬੋਹਾ-ਆਜ਼ਾਦੀ ਤੋਂ ਪਹਿਲਾਂ ਰਾਜਿਆਂ-ਮਹਾਂਰਾਜਿਆਂ ਦੇ ਸਮੇਂ ਇਸ ਖੇਤਰ ਦੇ ਵਧੇਰੇ ਪਿੰਡਾਂ 'ਚ ਮੁਸਲਮਾਨ, ਖਾਨ ਰਿਹਾ ਕਰਦੇ ਸਨ | ਆਜ਼ਾਦੀ ਤੋਂ ਬਾਅਦ ਮੁਸਲਮਾਨ ਤਾਂ ਭਾਰਤ ਛੱਡ ਕੇ ਪਾਕਿਸਤਾਨ ਚਲੇ ਗਏ ਅਤੇ ਪਾਕਿਸਤਾਨ ਤੋਂ ਆਏ ਪੰਜਾਬੀਆਂ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX