ਸੰਗਰੂਰ, 21 ਜਨਵਰੀ (ਅਮਨਦੀਪ ਸਿੰਘ ਬਿੱਟਾ) - ਦਿੱਲੀ ਵਿਚ ਹੋਣ ਵਾਲੀ 26 ਜਨਵਰੀ ਦੀ ਸੰਭਾਵੀ ਟਰੈਕਟਰ ਪਰੇਡ ਲਈ ਕਿਸਾਨ ਕਾਰਕੁਨਾਂ ਨੂੰ ਲਾਮਬੰਧ ਕਰਨ ਲਈ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵਲੋਂ ਇਲਾਕੇ ਦੇ 24 ਪਿੰਡਾਂ ਵਿਚ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ | ਅਨਾਜ ਮੰਡੀ ਸੰਗਰੂਰ ਤੋਂ ਤਕਰੀਬਨ 600 ਟਰੈਕਟਰਾਂ ਦੇ ਕਾਫ਼ਲੇ ਨਾਲ ਤੁਰੇ ਕਿਸਾਨਾਂ ਦੀ ਅਗਵਾਈ ਗੋਬਿੰਦਰ ਸਿੰਘ ਮੰਗਵਾਲ ਬਲਾਕ ਪ੍ਰਧਾਨ ਵਲੋਂ ਕੀਤੀ ਗਈ | ਕਿਸਾਨ ਆਗੂ ਨੇ ਦੱਸਿਆ ਕਿ ਅਨਾਜ ਮੰਡੀ ਤੋਂ ਆਰੰਭ ਹੋਇਆ ਇਹ ਕਾਫ਼ਲਾ ਪਿੰਡ ਗੁਰਦਾਸਪੁਰਾ, ਅਕੋਈ ਸਾਹਿਬ, ਥਲੇਸਾ, ਰਸਾਲਦਾਰ ਛੰਨਾ, ਫਤਿਹਗੜ੍ਹ ਛੰਨਾ, ਬਾਲੀਆਂ, ਮੰਗਵਾਲ, ਸੋਹੀਆ, ਕੰਮੋਮਾਜਰਾ ਖ਼ੁਰਦ, ਕੰਮੋਮਾਜਰਾ ਕਲਾਂ, ਕੁਲਾਰਾਂ, ਬੜਾ ਗਰਾਓ, ਖੇੜੀ, ਕਨੌੌਈ, ਤੁੰਗਾਂ, ਭਰੂਰ, ਉੱਪਲੀ, ਚੱਠੇ, ਉੱਭਾਵਾਲ, ਬਡਰੁੱਖਾਂ, ਭੱਮਾਬੰਧੀ, ਬਹਾਦਰਪੁਰ, ਬੱਗੂਆਣਾ ਤੋਂ ਹੁੰਦਿਆਂ ਵਾਪਸ ਸੰਗਰੂਰ ਪੁੱਜੇਗਾ | ਕਿਸਾਨ ਆਗੂ ਨੇ ਕਿਹਾ ਕਿ ਪਿੰਡਾਂ ਵਿਚ ਟਰੈਕਟਰ ਪਰੇਡ ਨੂੰ ਲੈ ਕੇ ਬੇਹੱਦ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਤੇ ਟਰੈਕਟਰ ਮਾਰਚ ਦਾ ਮਨੋਰਥ ਵੀ ਇਹ ਹੈ ਕਿ ਉਹ ਲੋਕ ਜੋ ਅਜੇ ਘਰਾਂ 'ਚ ਹੀ ਬੈਠੇ ਹਨ, ਘਰੋਂ ਨਿਕਲ ਕੇ ਕਿਸਾਨ ਸੰਘਰਸ਼ ਦਾ ਹਿੱਸਾ ਬਨਣ | ਇਸ ਮੌਕੇ ਗੋਬਿੰਦਰ ਸਿੰਘ ਬਡਰੁੱਖਾਂ, ਲਾਭ ਸਿੰਘ ਖੁਰਾਣਾ, ਗੁਰਦੀਪ ਸਿੰਘ ਕੰਮੋਮਾਜਰਾ, ਛਿੰਦਰ ਸਿੰਘ ਬਡਰੁੱਖਾਂ, ਕਰਮਜੀਤ ਸਿੰਘ ਮੰਗਵਾਲ, ਸਰਪੰਚ ਹਰਜੀਤ ਸਿੰਘ ਬਾਲੀਆ, ਬਿੰਦਰ ਬਾਲੀਆ, ਬਲਵੰਤ ਸਿੰਘ ਬਾਲੀਆ, ਹਰਦਿਆਲ ਸਿੰਘ ਕੰਮੋਮਾਜਰਾ, ਮੱਖਣ ਸਿੰਘ ਉੱਭਾਵਾਲ ਆਦਿ ਆਗੂ ਮੌਜੂਦ ਸਨ |
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਟਰੈਕਟਰ ਮਾਰਚ ਦੀ ਮੁੱਢਲੀ ਰਿਹਸਲ ਨੇ ਅੱਜ ਟ੍ਰੈਫਿਕ ਵਿਵਸਥਾ ਨੂੰ ਬੇਹੱਦ ਪ੍ਰਭਾਵਿਤ ਕੀਤਾ | ਅਨਾਜ ਮੰਡੀ ਤੋਂ ਆਰੰਭ ਹੋਏ ਟਰੈਕਟਰ ਮਾਰਚ ਨੇ ਥਾਂ-ਥਾਂ ਲੰਬੇ ਜਾਮ ਲਗਾ ਕੇ ਰੱਖ ਦਿੱਤੇ | ਨੌਜਵਾਨਾਂ ਵਲੋਂ ਕੇਂਦਰ ਸਰਕਾਰ ਜੋਸ਼ਮਈ ਨਾਅਰੇਬਾਜ਼ੀ ਕਰਦਿਆਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਖ਼ਿਲਾਫ਼ ਖੁੱਲ੍ਹ ਕੇ ਆਪਣੀ ਭੜਾਸ ਵੀ ਕੱਢੀ |
ਕਿਸਾਨ ਯੂਨੀਅਨ ਰਾਜੇਵਾਲ ਨੇ ਵੀ ਵਿੱਢੀਆਂ ਤਿਆਰੀਆਂ
ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਤ ਪ੍ਰਧਾਨ ਯੂਥ ਵਿੰਗ ਹਰਜੀਤ ਸਿੰਘ ਮੰਗਵਾਲ ਨੇ ਕਿਹਾ ਕਿ ਉਨ੍ਹਾਂ ਦੀ ਜੱਥੇਬੰਦੀ ਅਤੇ ਹੋਰ ਕਿਸਾਨ ਜਥੇਬੰਦੀਆਂ ਵਲੋਂ ਟਰੈਕਟਰ ਪਰੇਡ ਨੂੰ ਲੈ ਕੇ ਪਿੰਡਾਂ 'ਚ ਮੀਟਿੰਗਾਂ ਦਾ ਸਿਲਸਿਲਾ ਜੰਗੀ ਪੱਧਰ 'ਤੇ ਜਾਰੀ ਹੈ | ਉਨ੍ਹਾਂ ਕਿਹਾ ਕਿ ਹਰ ਬਲਾਕ ਦੀ ਮੰਡੀ ਨਾਲ ਸਬੰਧਿਤ ਪਿੰਡਾਂ ਦੇ ਕਿਸਾਨ ਇਕੱਤਰ ਹੋ ਕੇ 23 ਜਨਵਰੀ ਨੂੰ ਕਾਫ਼ਲਿਆਂ ਦੇ ਰੂਪ ਵਿਚ ਟਿਕਰੀ ਬਾਰਡਰ ਦਿੱਲੀ ਵੱਲ ਰਵਾਨਾ ਹੋਣਗੇ |
ਕਾਂਗਰਸ ਸੇਵਾ ਦਲ ਵੀ ਉਤਰਿਆ ਕਿਸਾਨਾਂ ਦੇ ਸਮਰਥਨ 'ਚ-ਖੁਰਾਣੀ
ਕਿਸਾਨ ਆਗੂ ਅਤੇ ਕਾਂਗਰਸ ਸੇਵਾ ਦਲ ਦੇ ਜਨਰਲ ਸਕੱਤਰ ਅਵਤਾਰ ਸਿੰਘ ਖੁਰਾਣੀ ਨੇ ਕਿਹਾ ਕਿ ਦਿੱਲੀ ਦੀ ਕਿਸਾਨ ਪਰੇਡ ਲਈ ਲੋਕਾਂ ਨੂੰ ਲਾਮਬੰਧ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸੇਵਾ ਦਲ ਨਾਲ ਸਬੰਧਿਤ ਵਰਕਰ ਵੀ ਦਿੱਲੀ ਟਰੈਕਟਰ ਮੋਰਚੇ ਲਈ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ |
ਚੀਮਾ ਮੰਡੀ, (ਦਲਜੀਤ ਸਿੰਘ ਮੱਕੜ, ਜਸਵਿੰਦਰ ਸ਼ੇਰੋਂ) - ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਖੇਤੀਬਾੜੀ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ ਸੁਨਾਮ ਤੋਂ ਭਾਰੀ ਗਿਣਤੀ ਵਿਚ ਪੁੱਜੇ ਟਰੈਕਟਰਾਂ ਦੇ ਕਾਫ਼ਲੇ ਵਿਚ ਕਸਬਾ ਚੀਮਾ ਮੰਡੀ ਤੋਂ ਵੀ ਇਸ ਟਰੈਕਟਰ ਮਾਰਚ ਪਰੇਡ ਵਿਚ ਕਿਸਾਨ ਆਗੂ ਗੁਰਭਗਤ ਸਿੰਘ ਦੀ ਅਗਵਾਈ ਹੇਠ ਸੈਂਕੜੇ ਟਰੈਕਟਰ ਸ਼ਾਮਲ ਹੋਏ | ਇਸ ਮੌਕੇ ਕਿਸਾਨ ਆਗੂ ਹਰਬੰਸ ਸਿੰਘ ਝਾੜੌ, ਦਰਸਨ ਸਿੰਘ ਤੋਲਾਵਾਲ, ਰਾਜ ਸਿੰਘ ਬੀਰ, ਸੁਖਦੇਵ ਸਿੰਘ ਚੀਮਾ ਆਦਿ ਸ਼ਾਮਿਲ ਹੋਏ |
ਛਾਜਲੀ, (ਕੁਲਵਿੰਦਰ ਸਿੰਘ ਰਿੰਕਾ) - ਪਿੰਡ ਛਾਜਲੀ ਦੀ ਸੰਗਤ ਵਲੋਂ ਨਿਰੰਤਰ ਦੁੱਧ ਦੀ ਸੇਵਾ ਦਿੱਲੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਲਈ ਜਾਰੀ ਹੈ | ਸਮਾਜਸੇਵੀ ਰਾਜਵੀਰ ਸਿੰਘ ਚੱਠਾ ਨੇ ਦੱਸਿਆ ਕਿ ਰੋਜ਼ਾਨਾ 4 ਕੁਇੰਟਲ ਦੁੱਧ ਸਾਡੇ ਵਲੰਟੀਅਰ ਇਕੱਠਾ ਕਰਕੇ ਦਿੱਲੀ ਦੇ ਧਰਨਿਆਂ 'ਤੇ ਬੈਠੇ ਕਿਸਾਨਾਂ ਲਈ ਗੱਡੀ ਰਾਹੀਂ ਭੇਜਦੇ ਹਨ | ਉਨ੍ਹਾਂ ਕਿਹਾ ਕਿ ਸਾਨੂੰ ਛਾਜਲੀ ਪਿੰਡ ਦੀ ਸੰਗਤ ਅਤੇ ਪੰਚਾਇਤ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ |
ਸੁਨਾਮ ਊਧਮ ਸਿੰਘ ਵਾਲਾ, (ਧਾਲੀਵਾਲ, ਭੁੱਲਰ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਕਿਸਾਨ ਆਗੂ ਰਾਮਸ਼ਰਨ ਸਿੰਘ ਉਗਰਾਹਾਂ ਦੀ ਅਗਵਾਈ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਨੂੰ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਦਿੱਲੀ 'ਚ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਲਈ ਲਾਮਬੰਦ ਕਰਨ ਲਈ ਅੱਜ ਵੱਖ-ਵੱਖ ਪਿੰਡਾਂ 'ਚ ਟਰੈਕਟਰ ਮਾਰਚ ਕੀਤਾ ਗਿਆ | ਇਸ ਮੌਕੇ ਰਿੰਪਾ ਕਣਕਵਾਲ, ਭਗਵਾਨ ਸਿੰਘ, ਸੁਦਾਗਰ ਸਿੰਘ, ਹਰਵਿੰਦਰ ਸਿੰਘ ਗੋਰਾ, ਸਰਬਣ ਸਿੰਘ, ਭੁਪਿੰਦਰ ਸਿੰਘ ਆਦਿ ਸ਼ਾਮਿਲ ਸਨ |
ਧੂਰੀ, (ਸੰਜੇ ਲਹਿਰੀ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਧੂਰੀ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 26 ਜਨਵਰੀ ਨੂੰ ਦਿੱਲੀ ਵਿਖੇ ਟਰੈਕਟਰ ਮਾਰਚ ਦੀ ਰਿਹਰਸਲ ਵਜੋਂ ਜ਼ਿਲ੍ਹਾ ਵਿੱਤ ਸੰਗਠਨ ਹਰਪਾਲ ਸਿੰਘ ਪੇਧਨੀ ਕਲਾਂ ਦੀ ਅਗਵਾਈ ਵਿਚ ਧੂਰੀ ਦੀ ਨਵੀਂ ਅਨਾਜ ਮੰਡੀ ਤੋਂ ਸੈਂਕੜਿਆਂ ਦੀ ਤਦਾਦ ਵਿਚ ਟਰੈਕਟਰ ਮਾਰਚ ਕੱਢਿਆ ਗਿਆ | ਇਸ ਮੌਕੇ ਜ਼ਿਲ੍ਹਾ ਵਿੱਤ ਸਕੱਤਰ ਕਿ੍ਪਾਲ ਸਿੰਘ ਧੂਰੀ, ਜ਼ਿਲ੍ਹਾ ਕਮੇਟੀ ਮੈਂਬਰ ਦਰਸ਼ਨ ਸਿੰਘ ਕਿਲਾ ਹਕੀਮਾਂ, ਰਾਮ ਸਿੰਘ ਕੱਕੜਵਾਲ, ਮਹਿੰਦਰ ਸਿੰਘ ਭਸੌੜ, ਜਸਪਾਲ ਸਿੰਘ ਪੇਧਨੀ, ਗੁਰੀ ਮਾਨ ਧੂਰੀ, ਬਲਵਿੰਦਰ ਸਿੰਘ ਪੇਧਨੀ ਕਲਾਂ, ਹਮੀਰ ਸਿੰਘ ਬੇਨੜਾ ਆਦਿ ਹਾਜ਼ਰ ਸਨ |
ਸੰਗਰੂਰ, (ਧੀਰਜ ਪਸ਼ੋਰੀਆ, ਅਮਨਦੀਪ ਸਿੰਘ ਬਿੱਟਾ) - ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਰੇਲਵੇ ਸਟੇਸ਼ਨ 'ਤੇ ਜਾਰੀ ਧਰਨਾ ਅੱਜ 113ਵੇਂ ਦਿਨ ਵਿਚ ਦਾਖਲ ਹੋ ਗਿਆ ਹੈ | ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਹਰਮੇਲ ਸਿੰਘ ਮਹਿਰੋਕ, ਨਿਰਮਲ ਸਿੰਘ ਬਟਰਿਆਨਾ, ਰਾਮ ਸਿੰਘ ਸੋਈਆ, ਹਰੀ ਸਿੰਘ ਚੱਠਾ ਆਦਿ ਨੇ ਮੋਦੀ ਸਰਕਾਰ ਦੇ ਰਵੱਈਏ ਦੀ ਨਿੰਦਾ ਕਰਦਿਆਂ ਕਿਹਾ ਕਿ ਜੇਕਰ ਸਰਕਾਰ 22 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ |
ਚੀਮਾ ਮੰਡੀ, (ਦਲਜੀਤ ਸਿੰਘ ਮੱਕੜ) - ਜ਼ਿਲ੍ਹਾ ਕਾਂਗਰਸ ਕਿਸਾਨ ਸੈੱਲ ਦੇ ਉਪ ਚੇਅਰਮੈਨ ਮਲਕੀਤ ਸਿੰਘ ਗੋਰਾਇਆ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਵਾਰ-ਵਾਰ ਮੀਟਿੰਗਾਂ ਕਰ ਕੇ ਕਿਸਾਨਾਂ ਦੇਸ਼ ਦੇ ਅੰਨ ਦਾਤਾ ਨਾਲ ਕੋਝਾ ਮਜ਼ਾਕ ਕਰ ਰਹੀ ਹੈ ਜਦੋਂ ਕਿਸਾਨ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਖੇਤੀਬਾੜੀ ਲਈ ਇਹਨਾਂ ਕਾਲੇ ਕਾਨੂੰਨਾਂ ਦੀ ਲੋੜ ਨਹੀਂ ਤਾਂ ਕੇਂਦਰ ਸਰਕਾਰ ਕਿਉਂ ਇਹ ਕਾਨੂੰਨ ਥੋਪ ਰਹੀ ਹੈ | ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਸਾਨ ਹਿਤੈਸ਼ੀ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਕੈਬਨਿਟ ਵਿਚ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਿਸ ਦੀ ਮਿਸਾਲ ਪੂਰੇ ਦੇਸ਼ ਵਿਚ ਨਹੀਂ ਮਿਲਦੀ | ਇਸ ਮੌਕੇ ਉਨ੍ਹਾਂ ਨਾਲ ਤੋਲਾਵਾਲ ਦੇ ਸਰਪੰਚ ਤੇ ਕਾਂਗਰਸੀ ਆਗੂ ਮੇਵਾ ਸਿੰਘ ਵੀ ਸਨ | ਉਨ੍ਹਾਂ ਕਾਲੇ ਕਾਨੰੂਨ ਰੱਦ ਕਰਨ ਦੀ ਮੰਗ ਕੀਤੀ |
ਸੁਨਾਮ ਊਧਮ ਸਿੰਘ ਵਾਲਾ, (ਭੁੱਲਰ, ਧਾਲੀਵਾਲ) - ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਕਾਰ ਹੋਈ 10ਵੇਂ ਗੇੜ ਦੀ ਗੱਲਬਾਤ ਤੋਂ ਬਾਅਦ ਮੁਲਕ ਦੇ ਲੋਕਾਂ ਅਤੇ ਕਿਸਾਨਾਂ ਨੂੰ ਸਮਝੌਤੇ ਦੀ ਪੂਰੀ ਉਮੀਦ ਨਜ਼ਰ ਆ ਰਹੀ ਹੈ ਇਹ ਸ਼ਬਦ ਭਾਜਪਾ ਦੇ ਸੂਬਾ ਕਮੇਟੀ ਮੈਂਬਰ ਅਤੇ ਬਠਿੰਡਾ ਦੇ ਇੰਚਾਰਜ ਵਿਨੋਦ ਗੁਪਤਾ ਨੇ ਆਖਦਿਆਂ ਕਿਹਾ ਕਿ ਦੋਵੇਂ ਧਿਰਾਂ 'ਚ ਹੋਈ ਇਸ ਗੇੜ ਦੀ ਗੱਲਬਾਤ ਤੋਂ ਕੇਂਦਰ ਸਰਕਾਰ ਦੀ ਨੀਅਤ ਬਿਲਕੁਲ ਸਾਫ਼ ਹੈ ਕਿ ਉਹ ਇਸ ਮਸਲੇ ਦਾ ਹੱਲ ਕੱਢਣਾ ਚਾਹੁੰਦੀ ਹੈ | ਮੋਦੀ ਸਰਕਾਰ ਹਮੇਸ਼ਾ ਕਿਸਾਨਾਂ ਨਾਲ ਖੜੀ ਹੈ ਤੇ ਖੜੀ ਰਹੇਗੀ ਅਤੇ ਕਿਸਾਨਾਂ ਦੀ ਆਮਦਨ 'ਚ ਵਾਧਾ ਕਰਨਾ ਸਰਕਾਰ ਦਾ ਮੁੱਖ ਉਦੇਸ਼ ਹੈ |
ਟਰੈਕਟਰ ਮਾਰਚ 'ਚ ਚੱਠੇ ਸੇਖਵਾਂ ਪਿੰਡ ਦਾ ਛੋਟਾ ਜਿਹਾ ਬੱਚਾ ਮਨਜੋਤ ਸਿੰਘ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ | ਇਹ ਛੋਟਾ ਜਿਹਾ ਬੱਚਾ ਜਿਸ ਦੀ ਉਮਰ ਮਹਿਜ਼ ਛੇ ਕੁ ਸਾਲ ਦੱਸੀ ਜਾ ਰਹੀ ਸੀ ਖ਼ੁਦ ਟਰੈਕਟਰ ਚਲਾ ਰਿਹਾ ਸੀ | ਟਰੈਕਟਰ 'ਤੇ ਇਸ ਬੱਚੇ ਦੇ ਪਰਿਵਾਰਕ ਮੈਂਬਰ ਵੀ ...
ਸੰਗਰੂਰ, 21 ਜਨਵਰੀ (ਧੀਰਜ ਪਸ਼ੌਰੀਆ) - ਫਗਵਾੜਾ ਗੁਡ ਗਰੋ ਗਰੁੱਪ ਦੇ ਮੁਖੀ ਡਾ. ਅਵਤਾਰ ਸਿੰਘ ਫਗਵਾੜਾ, ਕੋ ਪ੍ਰਬੰਧਕ ਡਾ. ਚਮਨ ਲਾਲ ਵਸ਼ਿਸ਼ਟ, ਔਰਗੈਨਿਕ ਫਾਰਮਿੰਗ ਮਾਡਲ ਸੈਂਟਰਜ਼ ਦੇ ਮੁੱਖੀ ਡਾ. ਰਾਜਬੀਰ ਸਿੰਘ, ਕੋ ਪ੍ਰਬੰਧਕ ਡਾ. ਏ.ਐਸ. ਮਾਨ ਨੇ ਐਲਾਨ ਕੀਤਾ ਕਿ ਦੋਨੋ ...
ਦਿੜ੍ਹਬਾ ਮੰਡੀ, 21 ਜਨਵਰੀ (ਹਰਬੰਸ ਸਿੰਘ ਛਾਜਲੀ)-ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਵਿਖੇ ਕਿਸਾਨਾਂ ਵਲੋਂ 26 ਜਨਵਰੀ ਨੂੰ ਕੀਤੀ ਜਾ ਰਹੀ ਟਰੈਕਟਰ ਪਰੇਡ ਵਿਚ ਆਮ ਆਦਮੀ ਪਾਰਟੀ ਕਿਸਾਨੀ ਝੰਡੇ ਹੇਠ ਸ਼ਾਮਿਲ ਹੋਵੇਗੀ | ਕਿਸਾਨਾਂ ਦੀ ਟਰੈਕਟਰ ਪਰੇਡ ਸਵਿਧਾਨਕ ਤੌਰ ਉੱਤੇ ...
ਧਰਮਗੜ੍ਹ, 21 ਜਨਵਰੀ (ਗੁਰਜੀਤ ਸਿੰਘ ਚਹਿਲ)-ਕਲਗ਼ੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਅਧੀਨ ਅਕਾਲ ਅਕੈਡਮੀ ਫ਼ਤਹਿਗੜ੍ਹ ਗੰਢੂਆਂ ਦੀ ਗਤਕਾ ਟੀਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਿ੍ੰਗ ਕਮੇਟੀ ਮੈਂਬਰ ਬੀਬੀ ਮਲਕੀਤ ਕੌਰ ਕਮਾਲਪੁਰ ਦੀ ਤਰਫੋਂ ...
ਸਾਫ਼ ਅਕਸ ਵਾਲੇ ਉਮੀਦਵਾਰਾਂ ਨੂੰ ਦਿੱਤਾ ਜਾਵੇਗਾ ਸਮਰਥਨ-ਚੈਰੀ
ਧੂਰੀ, 21 ਜਨਵਰੀ (ਸੰਜੇ ਲਹਿਰੀ)-ਸ਼੍ਰੋਮਣੀ ਅਕਾਲੀ ਦਲ (ਡੀ) ਇਸ ਵਾਰ ਕਿਸਾਨ ਅੰਦੋਲਨ ਦੇ ਚੱਲਦਿਆਂ ਨਗਰ ਕੌਾਸਲ ਚੋਣਾਂ 'ਚ ਭਾਗ ਨਹੀਂ ਲਵੇਗਾ, ਪ੍ਰੰਤੂ ਨਗਰ ਕੌਾਸਲ ਦੀਆਂ ਚੋਣਾਂ ਲੜਨ ਵਾਲੇ ਸਾਫ਼ ...
ਪਰਵਿੰਦਰ ਸੋਨੂੰ 98726-09319 ਦਿੜ੍ਹਬਾ ਮੰਡੀ- ਫ਼ੌਜ 'ਚ 50 ਤੋਂ ਵੱਧ ਨੌਜਵਾਨ ਦੇਸ਼ ਦੀ ਸੇਵਾ ਲਈ ਦੇਣ ਵਾਲਾ ਪਿੰਡ ਤੂਰਬੰਨਜਾਰਾ ਰਾਸ਼ਟਰੀ ਮਾਰਗ 52 ਦਿੱਲੀ ਸੰਗਰੂਰ ਤੋਂ ਥੋੜਾ ਹਟ ਕੇ ਚੜ੍ਹਦੇ ਵੱਲ ਸਥਿਤ ਹੈ | ਇਹ ਪਿੰਡ 18 ਸਦੀ ਵਿਚ ਤਾਰੂ ਨਾਮ ਦੇ ਵਿਅਕਤੀ ਨੇ ਵਸਾਇਆ ਸੀ ...
ਸੁਨਾਮ ਊਧਮ ਸਿੰਘ ਵਾਲਾ, 21 ਜਨਵਰੀ (ਰੁਪਿੰਦਰ ਸਿੰਘ ਸੱਗੂ)-ਨਗਰ ਕੌਾਸਲ ਚੋਣਾਂ ਲਈ ਮੰਡਲ ਪ੍ਰਧਾਨ ਅਸ਼ੋਕ ਗੋਇਲ ਵਲੋਂ ਜ਼ਿਲ੍ਹਾ ਪ੍ਰਧਾਨ ਰਿਸੀ ਪਾਲ ਖੈਰਾ ਜ਼ਿਲ੍ਹਾ ਇੰਚਾਰਜ ਗੁਰਮੀਤ ਸਿੰਘ ਬਾਵਾ ਅਤੇ ਚੋਣ ਇੰਚਾਰਜ ਰਮੇਸ਼ ਸ਼ਰਮਾ ਦੀ ਸਲਾਹ ਨਾਲ ਵਾਰਡ ਇੰਚਾਰਜ ...
ਸੁਨਾਮ ਊਧਮ ਸਿੰਘ ਵਾਲਾ, 21 ਜਨਵਰੀ (ਰੁਪਿੰਦਰ ਸਿੰਘ ਸੱਗੂ)-ਪੰਜਾਬ ਵਿਚ 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਕੌਾਸਲ ਚੋਣਾਂ ਸੰਬੰਧੀ ਜਿੱਥੇ ਕਈ ਉਮੀਦਵਾਰਾਂ ਵਿਚ ਭਾਰੀ ਜੋਸ਼ ਪਾਇਆ ਜਾ ਰਿਹਾ ਹੈ, ਉੱਥੇ ਹੀ ਕਈ ਉਮੀਦਵਾਰਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ, ਜਿਸ ...
ਲਹਿਰਾਗਾਗਾ, 21 ਜਨਵਰੀ (ਸੂਰਜ ਭਾਨ ਗੋਇਲ)-ਲਹਿਰਾਗਾਗਾ-ਪਾਤੜਾਂ ਟੀ ਪੁਆਇੰਟ ਨੇੜੇ ਪਾਤੜਾਂ ਰੋਡ 'ਤੇ ਸਥਿਤ ਬ੍ਰਦਰ ਮੋਟਰਜ਼ (ਡੈਂਟਿੰਗ ਪੇਂਟਿੰਗ ਅਤੇ ਮਕੈਨਿਕ) ਦੇ ਇੱਕ ਗੈਰਾਜ ਵਿਚ ਬੀਤੀ ਰਾਤ ਚੋਰ ਲੱਖਾਂ ਰੁਪਏ ਦਾ ਸਾਮਾਨ ਲੈ ਕੇ ਫ਼ਰਾਰ ਹੋ ਗਏ | ਜਾਣਕਾਰੀ ਦਿੰਦੇ ...
ਦਿੜ੍ਹਬਾ ਮੰਡੀ, 21 ਜਨਵਰੀ (ਹਰਬੰਸ ਸਿੰਘ ਛਾਜਲੀ, ਸੋਨੂੰ)- ਦਿੜ੍ਹਬਾ ਸ਼ਹਿਰ ਦੇ ਲਿੰਕ ਰੋਡ 'ਤੇ ਕਰਿਆਨਾ ਦੀ ਦੁਕਾਨ ਤੋਂ ਲੁਟੇਰੇ ਪਿਸਤੌਲ ਦਿਖਾ ਕੇ ਦੁਕਾਨਦਾਰ ਤੋਂ ਨਕਦੀ ਲੁੱਟ ਕੇ ਫਰਾਰ ਹੋ ਗਏ | ਪ੍ਰਾਪਤ ਵੇਰਵਿਆਂ ਅਨੁਸਾਰ ਦੇਰ ਸ਼ਾਮ ਨਿਊ ਗਰਗ ਡਿਪਾਰਟਮੈਂਟ ...
ਲਹਿਰਾਗਾਗਾ, 21 ਜਨਵਰੀ (ਗਰਗ, ਢੀਂਡਸਾ)-ਲਹਿਰਾਗਾਗਾ ਪੁਲਿਸ ਨੇ ਵੱਡੀ ਮਾਤਰਾ 'ਚ ਵੱਖ-ਵੱਖ ਥਾਵਾਂ ਤੋਂ ਹਰਿਆਣਾ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਥਾਣਾ ਮੁਖੀ ਇੰਸਪੈਕਟਰ ਵਿਜੇ ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਹਾਇਕ ਥਾਣੇਦਾਰ ਜਗਸੀਰ ਸਿੰਘ ...
ਮਲੇਰਕੋਟਲਾ, 21 ਜਨਵਰੀ (ਪਾਰਸ ਜੈਨ) - ਗਣਤੰਤਰ ਦਿਵਸ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਥਾਨਕ ਐਸ.ਡੀ.ਐਮ ਸ੍ਰੀ ਟੀ. ਬੈਨਿਥ, ਆਈ. ਏ. ਐਸ.ਵਲੋਂ ਵੱਖ-ਵੱਖ ਵਿਭਾਗ ਮੁਖੀਆਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ...
ਚੀਮਾ ਮੰਡੀ, 21 ਜਨਵਰੀ (ਦਲਜੀਤ ਸਿੰਘ ਮੱਕੜ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ, ਜ਼ਿਲ੍ਹਾ ਯੂਥ ਵਿੰਗ ਦੇ ਸਾਬਕਾ ਪ੍ਰਧਾਨ ਅਤੇ ਮਿਲਕ ਪਲਾਂਟ ਵੇਰਕਾ ਸੰਗਰੂਰ ਦੇ ਸਾਬਕਾ ਚੇਅਰਮੈਨ ਖ਼ੁਸ਼ਪਾਲ ਸਿੰਘ ਬੀਰ ਕਲਾਂ ਨਾਲ ਉਨ੍ਹਾਂ ਦੇ ਨੌਜਵਾਨ ਪੁੱਤਰ ਤਨਵੀਰ ਸਿੰਘ ਦੀ ...
ਧੂਰੀ, 21 ਜਨਵਰੀ (ਸੁਖਵੰਤ ਸਿੰਘ ਭੁੱਲਰ) - ਖੇਤੀ ਕਾਨੰੂਨ ਰੱਦ ਕਰਵਾਉਣ ਦੀ ਮੰਗ ਨੰੂ ਲੈ ਕੇ ਦਿੱਲੀ 'ਚ ਚੱਲ ਰਹੇ ਕਿਸਾਨ ਅੰਦੋਲਨ ਅਤੇ 26 ਜਨਵਰੀ ਦੀ ਦਿੱਲੀ ਦੀ ਟਰੈਕਟਰ ਰੈਲੀ ਨੰੂ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਧੂਰੀ ਦੇ ਦਰਜਨਾਂ ...
ਸੰਦੌੜ, 21 ਜਨਵਰੀ (ਗੁਰਪ੍ਰੀਤ ਸਿੰਘ ਚੀਮਾ)-ਸੰਦੌੜ ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕਰਦੇ ਹੋਏ ਕਈ ਨਸ਼ਾ ਤਸਕਰਾਂ ਨੂੰ ਗਿ੍ਫ਼ਤਾਰ ਕੀਤਾ ਹੈ | ਥਾਣਾ ਸੰਦੌੜ ਦੇ ਐਸ.ਐੱਚ.ਓ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ...
ਅਮਰਗੜ੍ਹ, 21 ਜਨਵਰੀ (ਝੱਲ, ਮੰਨਵੀ)-ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਹੇ ਕਿਸਾਨੀ ਸੰਘਰਸ਼ ਦੀ ਭੇਟ ਚੜੇ੍ਹ ਕਿਸਾਨ ਕਰਮਜੀਤ ਸਿੰਘ ਰਾਏਪੁਰ ਦੀ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਪਿੰਡ ਰਾਏਪੁਰ ਵਿਖੇ 22 ਜਨਵਰੀ ਦਿਨ ਸ਼ੁੱਕਰਵਾਰ ਨੂੰ ਦੁਪਹਿਰ 1 ਵਜੇ ਹੋਵੇਗੀ | ਇਸ ...
ਸੰਗਰੂਰ, 21 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਅਤੇ ਐਸ.ਐਸ.ਪੀ ਸ. ਵਿਵੇਕਸ਼ੀਲ ਸੋਨੀ ਵੱਲੋਂ ਅੱਜ ਪੁਲਿਸ ਲਾਈਨ ਸਟੇਡੀਅਮ ਸੰਗਰੂਰ ਵਿਖੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਜ਼ਿਲ੍ਹਾ ਪੱਧਰੀ ਗਣਤੰਤਰਤਾ ਦਿਵਸ ...
ਲੌਾਗੋਵਾਲ, 21 ਜਨਵਰੀ (ਸ.ਸ.ਖੰਨਾ, ਵਿਨੋਦ)-ਕਸਬਾ ਲੌਾਗੋਵਾਲ ਅੰਦਰ ਜਿੱਥੇ ਨਗਰ ਕੌਾਸਲ ਚੋਣਾਂ ਨੂੰ ਲੈ ਕੇ ਐਨੀ ਕੜਕਦੀ ਠੰਢ ਵਿਚ ਗਰਮਾ ਗਰਮੀ ਹੋਣੀ ਚਾਹੀਦੀ ਸੀ ਉਹ ਵੇਖਣ ਨੂੰ ਨਹੀਂ ਮਿਲ ਰਹੀ | ਕਸਬੇ ਦੀਆਂ ਸੱਥਾਂ ਅਤੇ ਕੰਧਾਂ ਉਮੀਦਵਾਰਾਂ ਦੇ ਪੋਸਟਰ ਅਤੇ ਬੈਨਰਾਂ ...
ਸੰਗਰੂਰ, 21 ਜਨਵਰੀ (ਧੀਰਜ ਪਸ਼ੌਰੀਆ)-ਜ਼ਿਲ੍ਹਾ ਸੰਗਰੂਰ 'ਚ ਅੱਜ ਦੋ ਕੋਰੋਨਾ ਪੀੜਤ ਮਰੀਜਾਂ ਦੀ ਮੌਤ ਹੋ ਗਈ ਹੈ | ਸਿਹਤ ਬਲਾਕ ਸੁਨਾਮ ਦੇ 52 ਸਾਲਾ ਵਿਅਕਤੀ ਜੋ ਕੋਰੋਨਾ ਤੋਂ ਪੀੜਤ ਸੀ ਦੀ ਮੌਤ ਡੀ.ਐਮ.ਸੀ. ਲੁਧਿਆਣਾ ਵਿਖੇ ਹੋਈ ਹੈ ਜਦਕਿ ਸਿਹਤ ਬਲਾਕ ਮਲੇਰਕੋਟਲਾ ਦੇ 70 ...
ਅਮਰਗੜ੍ਹ, 21 ਜਨਵਰੀ (ਝੱਲ, ਮੰਨਵੀ)-ਹਲਕਾ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਕਿਸਾਨਾਂ ਅਤੇ ਕਿਸਾਨ ਹਿਤੈਸ਼ੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 26 ਜਨਵਰੀ ਦੀ ਟਰੈਕਟਰ ਪਰੇਡ ਵਿਚ ਸ਼ਾਮਲ ਹੋਣ ਲਈ 24 ਜਨਵਰੀ ਜਾਂ ਉਸ ...
ਸੰਗਰੂਰ, 21 ਜਨਵਰੀ (ਸੁਖਵਿੰਦਰ ਸਿੰਘ ਫੁੱਲ)-ਸਾਬਕਾ ਵਿੱਤ ਮੰਤਰੀ ਸ੍ਰ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਦੇਸ਼ ਦੀਆਂ ਆਰਥਿਕ ਨੀਤੀਆਂ ਬਾਰੇ ਭਾਜਪਾ ਤੇ ਕਾਂਗਰਸ ਪਾਰਟੀ ਦੀ ਸੋਚ ਇੱਕੋ ਜਿਹੀ ਹੈ | ਜਿਹੜੀਆਂ ਆਰਥਿਕ ਨੀਤੀਆਂ ਉੱਪਰ ਕਾਂਗਰਸ ਸਰਕਾਰ ਨੇ ਵਿਸ਼ਵ ...
ਸੁਨਾਮ, 21 ਜਨਵਰੀ (ਧਾਲੀਵਾਲ, ਭੁੱਲਰ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ-2 ਦੇ ਪ੍ਰਧਾਨ ਰਿਸੀ ਪਾਲ ਖੇਰਾ ਨੇ ਜ਼ਿਲ੍ਹਾ ਇੰਚਾਰਜ ਗੁਰਮੀਤ ਸਿੰਘ ਬਾਵਾ ਅਤੇ ਸੁਨਾਮ ਨਗਰ ਕੌਾਸਲ ਇੰਚਾਰਜ ਰਮੇਸ ਸ਼ਰਮਾ ਨਾਲ ਸਲਾਹ ਮਸ਼ਵਰਾ ਕਰ ਕੇ ਨਗਰ ਕੌਾਸਲ ਚੋਣਾਂ ਲਈ ਕਮੇਟੀ ਦਾ ...
ਸੰਗਰੂਰ, 21 ਜਨਵਰੀ (ਬਿੱਟਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਲੀਆ ਵਿਖੇ ਨਵੇਂ ਬਣਾਏ ਪਾਰਕ ਦਾ ਉਦਘਾਟਨ ਇਸ ਸਕੂਲ ਵਿਚ ਪਿ੍ੰਸੀਪਲ ਵਜੋਂ ਸੇਵਾਵਾਂ ਨਿਭਾ ਕੇ ਗਏ ਮੈਡਮ ਕੋਮਲ ਚੌਪੜਾ ਵਲੋਂ ਕੀਤਾ ਗਿਆ | ਉਨ੍ਹਾਂ ਨਾਲ ਇਸ ਮੌਕੇ ਮੈਡਮ ਨਿਰਮਲਾ ਕੁਮਾਰੀ ਅਤੇ ...
ਅਮਰਗੜ੍ਹ, 21 ਜਨਵਰੀ (ਜਤਿੰਦਰ ਮੰਨਵੀ) - ਸਭਿਆਚਾਰ ਦੇ ਖੇਤਰ ਵਿਚ ਆਪਣੀ ਮਿਹਨਤ ਤੇ ਲਗਨ ਸਦਕਾ ਦੁਨੀਆ ਭਰ ਵਿਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਹੀਰਾ ਇੰਟਰਨੈਸ਼ਨਲ ਗਰੁੱਪ ਦੇ ਮੁਖੀ ਹੀਰਾ ਸਿੰਘ ਦੇ ਛੋਟੇ ਭਰਾ ਜੱਗੀ ਸਿੰਘ ਦੇ ਜਨਮ ਦਿਨ ਤੇ ਵਧਾਈ ਦੇਣ ਲਈ ਉਨ੍ਹਾਂ ਦੇ ...
ਸੰਗਰੂਰ, 21 ਜਨਵਰੀ (ਧੀਰਜ ਪਸ਼ੋਰੀਆ)-ਬੇਰੁਜ਼ਗਾਰ ਸਾਂਝਾ ਮੋਰਚਾ ਦੀ ਅਗਵਾਈ ਵਿਚ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਅੱਗੇ ਰੁਜ਼ਗਾਰ ਲਈ ਲਾਇਆ ਪੱਕਾ ਮੋਰਚਾ 22ਵੇਂ ਦਿਨ ਵੀ ਜਾਰੀ ਰਿਹਾ | ਸਰਕਾਰ ਅਤੇ ਸਿੱਖਿਆ ਮੰਤਰੀ ਖ਼ਿਲਾਫ਼ ਪਿੰਡਾਂ ਵਿਚ ਆਰੰਭੀ ...
ਅਮਰਗੜ੍ਹ, 21 ਜਨਵਰੀ (ਮੰਨਵੀ, ਝੱਲ) - ਸੂਬੇ ਅੰਦਰ ਹੋ ਰਹੀਆਂ ਨਗਰ ਨਿਗਮ ਚੋਣਾਂ ਦਾ ਐਲਾਨ ਹੁੰਦਿਆਂ ਰਾਜਨੀਤਿਕ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਨਾ ਸ਼ੁਰੂ ਕਰ ਦਿੱਤਾ ਹੈ | ਨਗਰ ਪੰਚਾਇਤ ਅਮਰਗੜ੍ਹ ਦੇ ਪੰਜ ਵਾਰਡਾਂ ਤੋਂ ਆਮ ਆਦਮੀ ਪਾਰਟੀ ਨੇ ...
ਮੂਣਕ, 21 ਜਨਵਰੀ (ਵਰਿੰਦਰ ਭਾਰਦਵਾਜ)-ਲਹਿਰਾਗਾਗਾ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਬੀਰ ਕੁਦਨੀ ਨੇ ਮੂਣਕ ਵਿਖੇ ਸ੍ਰੀਮਤੀ ਸ਼ੁਭ ਲਤਾ ਪਤਨੀ ਹੇਮਰਾਜ ਸਿੰਗਲਾ (ਬੱਲਰਾਂ ਵਾਲਿਆਂ) ਦੀ ਅਚਾਨਕ ਹੋਈ ਮੌਤ 'ਤੇ ਸਿੰਗਲਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ...
ਲੌਾਗੋਵਾਲ, 21 ਜਨਵਰੀ (ਸ.ਸ.ਖੰਨਾ, ਵਿਨੋਦ) - ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੀ ਅਗਵਾਈ ਹੇਠ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਭਰਵੇਂ ਸਹਿਯੋਗ ਰਾਹੀਂ ਦਲਿਤ ਮਜ਼ਦੂਰਾਂ ਵਲੋਂ ਬਾਜ਼ਾਰ 'ਚੋਂ ਦੀ ਰੋਸ ਮਾਰਚ ਕੱਢ ਕੇ ਥਾਣੇ ਅੱਗੇ ਧਰਨਾ ਦਿੱਤਾ ਗਿਆ | ...
ਸੰਗਰੂਰ, 21 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਕਾਸ਼ ਪੁਰਬ ਨੂੰ ਸਮਰਪਿਤ ਕਵੀਸ਼ਰੀ ਅਤੇ ਦਸਤਾਰ ਸਜਾਉਣ ਦੇ ਮੁਕਾਬਲੇ ਸਥਾਨਕ ਗੁਰਦੁਆਰਾ ਸਾਹਿਬ ਗੁਰੂ ਨਾਨਕਪੁਰਾ ਵਿਖੇ ਪ੍ਬੰਧਕ ਕਮੇਟੀ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ...
ਜਖੇਪਲ, 21 ਜਨਵਰੀ (ਮੇਜਰ ਸਿੰਘ ਸਿੱਧੂ)-ਐਨ.ਆਰ.ਆਈ. ਭਰਾਵਾਂ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਕੈਂਪ ਵਿਚ ਹਰ ਸਾਲ ਦੀ ਤਰਾਂ ਫ਼ੌਜ ਵਿਚ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਰੁਤਮੇਹਿੰਦ ਪਹਿਲਵਾਨ ਪੂਰਨ ਸਿੰਘ ਖੇਡ ਸਟੇਡੀਅਮ ਜਖੇਪਲ ਵਿਖੇ ਮੁਫ਼ਤ ਟਰੇਨਿੰਗ ਦੇਣ ਵਾਲੇ ...
ਸੰਗਰੂਰ, 21 ਜਨਵਰੀ (ਧੀਰਜ ਪਸ਼ੋਰੀਆ) - ਸੰਗਰੂਰ ਦੇ ਕਰਨਬੀਰ ਸਿੰਘ ਸੇਖੋਂ ਨੇ ਪੀ.ਸੀ.ਐਸ. (ਜੁਡੀਸ਼ੀਅਲ) ਨਵੀਂ ਦਿੱਲੀ ਦੀ ਪ੍ਰੀਖਿਆ ਪਾਸ ਕੀਤੀ ਹੈ | ਸ. ਜਸਬੀਰ ਸਿੰਘ ਸੇਖੋਂ ਦੇ ਸਪੁੱਤਰ ਕਰਨਬੀਰ ਸਿੰਘ ਸੇਖੋਂ ਨੇ ਬਾਰ੍ਹਵੀਂ ਦੀ ਪ੍ਰੀਖਿਆ ਸਪਰਿੰਗਡੇਲਜ਼ ਪਬਲਿਕ ਸਕੂਲ ...
ਇਕ ਧਿਰ ਨੇ ਕੀਤੀ ਨਾਅਰੇਬਾਜ਼ੀ ਭਵਾਨੀਗੜ੍ਹ, 21 ਜਨਵਰੀ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਤੂਰ ਪੱਤੀ ਵਿਖੇ ਬਣ ਰਹੇ ਪਾਰਕ ਦੇ ਸ਼ੁਰੂ ਕੀਤੇ ਕੰਮ ਦੌਰਾਨ ਅੱਜ ਉਸ ਸਮੇਂ ਤਣਾਅ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਪੱਤੀ ਦੀਆਂ 2 ਧਿਰਾਂ ਆਹਮੋ-ਸਾਹਮਣੇ ਹੰੁਦਿਆਂ ਇਕ ਧਿਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX