ਤਾਜਾ ਖ਼ਬਰਾਂ


ਅਮਰਕੋਟ ’ਚ ਰਾਤ ਸਮੇਂ ਵੀ ਧਰਨਾ ਜਾਰੀ
. . .  18 minutes ago
ਅਮਰਕੋਟ {ਤਰਨ ਤਾਰਨ}, 22 ਅਪ੍ਰੈਲ (ਗੁਰਚਰਨ ਸਿੰਘ ਭੱਟੀ)-ਸਰਹੱਦੀ ਖੇਤਰ ਖੇਮਕਰਨ ਮਾਰਕੀਟ ਕਮੇਟੀ ਦੇ ਅਧੀਨ ਆਉਦੀਆਂ ਦਾਣਾ ਮੰਡੀਆਂ’ਚ ਬਾਰਦਾਨੇ ਦੀ ਭਾਰੀ ਕਿਲਤ ਕਾਰਨ ਅੱਜ ਸਵੇਰੇ ਇੱਕ ਵਜੇ ਤੋਂ ਅਮਰਕੋਟ ...
ਆਈ.ਪੀ.ਐਲ. 2021: ਰਾਜਸਥਾਨ ਨੇ ਬੈਂਗਲੌਰ ਨੂੰ ਦਿੱਤਾ 178 ਦੌੜਾਂ ਦਾ ਟੀਚਾ
. . .  43 minutes ago
1 ਮਈ ਤੋਂ 18 ਤੋਂ 45 ਸਾਲ ਦੇ ਉਮਰ ਵਰਗ ਲਈ ਟੀਕਾਕਰਨ ਦੀ ਸ਼ੁਰੂਆਤ - ਕੈਪਟਨ
. . .  about 1 hour ago
ਚੰਡੀਗੜ੍ਹ , 22 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਸੂਬੇ ਭਰ ਵਿਚ ਪਹਿਲੀ ਮਈ ਤੋਂ 18 ਤੋਂ 45 ਸਾਲ ਦੇ ਉਮਰ ਵਰਗ ਲਈ ਟੀਕਾਕਰਨ ਦੀ ਸ਼ੁਰੂਆਤ ਕੀਤੀ ...
ਆਰ.ਸੀ.ਐਫ. ਨੇ ਅੱਜ ਗੁਰੂ ਨਾਨਕ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ 1210 ਕਿੱਲੋ ਤਰਲ ਆਕਸੀਜਨ ਭੇਜੀ
. . .  about 2 hours ago
ਕਪੂਰਥਲਾ, 22 ਅਪ੍ਰੈਲ (ਅਮਰਜੀਤ ਕੋਮਲ)-ਕੋਰੋਨਾ ਮਹਾਂਮਾਰੀ ਕਾਰਨ ਹਸਪਤਾਲਾਂ ਵਿਚ ਵੱਧ ਰਹੀ ਆਕਸੀਜਨ ਦੀ ਮੰਗ ਨੂੰ ਗੰਭੀਰਤਾ ਨਾਲ ਲੈਂਦਿਆਂ ਕੇਂਦਰੀ ਰੇਲਵੇ ਮੰਤਰੀ ਪਿਊਸ਼ ਗੋਇਲ ਦੇ ਆਦੇਸ਼ਾਂ ਅਨੁਸਾਰ ਭਾਰਤੀ ਰੇਲਵੇ ...
ਆਈ.ਪੀ.ਐਲ. 2021 : ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦੀ ਕੀਤੀ ਚੋਣ , ਰਾਜਸਥਾਨ ਕਰੇਗਾ ਪਹਿਲਾਂ ਬੱਲੇਬਾਜ਼ੀ
. . .  about 2 hours ago
ਪੰਜਾਬ ਪੁਲਿਸ ਦਾ ਨਵਾਂ ਕਾਰਨਾਮਾ , ਪ੍ਰਵਾਸੀ ਨੌਜਵਾਨ ਨੂੰ ਲੁੱਟਿਆ
. . .  about 3 hours ago
ਜਲੰਧਰ , 22 ਅਪ੍ਰੈਲ - ਪੰਜਾਬ ਪੁਲਿਸ ਦਾ ਇਕ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ ।ਪ੍ਰਵਾਸੀ ਨੌਜਵਾਨ ਨੇ ਦੋਸ਼ ਲਾਇਆ ਕਿ ਉਸ ਨੂੰ ਪੁਲਿਸ ਮੁਲਾਜ਼ਮ ਨੇ ਲੁੱਟਿਆ ਹੈ । ਨੌਜਵਾਨ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਨੇ ਨਸ਼ਾ ਕੀਤਾ ...
ਮੁਲਾਜ਼ਮ ਦੇ ਕੋਰੋਨਾ ਪਾਜ਼ੀਟਿਵ ਆਉਣ ਕਾਰਨ ਸੁਨਾਮ ਦਾ ਇਕ ਬੈਂਕ ਬੰਦ
. . .  about 3 hours ago
ਸੁਨਾਮ ਊਧਮ ਸਿੰਘ ਵਾਲਾ ,22 ਅਪ੍ਰੈਲ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)- ਬੈਂਕ ਕਰਮਚਾਰੀ ਦੇ ਕੋਰੋਨਾ ਪਾਜ਼ੀਟਿਵ ਆਉਣ ਕਾਰਨ ਸੁਨਾਮ ਸ਼ਹਿਰ ਦਾ ਇਕ ਬੈਂਕ ਕੁੱਝ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ...
ਹਿਮਾਚਲ ਪ੍ਰਦੇਸ਼ ਦੇ ਸਾਰੇ ਧਾਰਮਿਕ ਅਸਥਾਨ ਕੋਰੋਨਾ ਕਾਰਨ ਭਲਕੇ ਤੋਂ ਆਮ ਸੰਗਤ ਲਈ ਬੰਦ
. . .  1 minute ago
ਸ੍ਰੀ ਅਨੰਦਪੁਰ ਸਾਹਿਬ ,22 ਅਪ੍ਰੈਲ (ਜੇ. ਐੱਸ. ਨਿੱਕੂਵਾਲ)- ਕੋਰੋਨਾ ਦੇ ਵਧਦੇ ਹੋਏ ਪ੍ਰਭਾਵ ਨੂੰ ਦੇਖਦੇ ਹੋਏ ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ 23 ਅਪ੍ਰੈਲ ਤੋਂ ਪ੍ਰਸਿੱਧ ਸ਼ਕਤੀ ਪੀਠ ਮਾਤਾ ਨੈਣਾ ਦੇਵੀ ਸਮੇਤ ਸਾਰੇ ਧਾਰਮਿਕ ਅਸਥਾਨ ਆਮ ...
ਮੰਡੀਆਂ ਵਿਚ ’ਚ ਰੁਲ ਰਿਹਾ ਕਿਸਾਨ , ਮੁੱਖ ਮੰਤਰੀ ਸਿੱਧੇ ਤੌਰ ‘ਤੇ ਜ਼ਿੰਮੇਵਾਰ- ਸੁਖਬੀਰ ਸਿੰਘ ਬਾਦਲ
. . .  about 4 hours ago
ਬਠਿੰਡਾ , 22 ਅਪ੍ਰੈਲ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਾਜ ਦੀਆਂ ਮੰਡੀਆਂ ਵਿਚ ’ਚ ਰੁਲ ਰਿਹਾ ਕਿਸਾਨ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਹੈ ਕਿ ਕਣਕ ...
ਸਰਹੱਦ `ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਸਟੇਟ ਹੈਲਥ ਮੁਲਾਜ਼ਮਾਂ ਵਿਚਾਲੇ ਹੋਈ ਤਕਰਾਰ
. . .  about 4 hours ago
ਅੰਮ੍ਰਿਤਸਰ, 22 ਅਪ੍ਰੈਲ (ਸੁਰਿੰਦਰ ਕੋਛੜ)-ਖ਼ਾਲਸਾ ਸਾਜਣਾ ਦਿਵਸ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਕਰਕੇ ਪੂਰੇ 10 ਦਿਨਾਂ ਬਾਅਦ ਵਾਪਸ ਪਰਤੇ ਯਾਤਰੂਆਂ ਨੂੰ ਕੋਰੋਨਾ ਜਾਂਚ ਕਿੱਟਾਂ ਦੀ ਘਾਟ ਕਾਰਨ ਕਈ ਘੰਟਿਆਂ ...
ਘਰੇਲੂ ਕਲੇਸ਼ ਕਾਰਨ ਫਾਹਾ ਲੈ ਕੇ ਪਤਨੀ ਵਲੋਂ ਜੀਵਨ ਲੀਲਾ ਸਮਾਪਤ
. . .  about 4 hours ago
ਖਡੂਰ ਸਾਹਿਬ, 22 ਅਪ੍ਰੈਲ ( ਰਸ਼ਪਾਲ ਸਿੰਘ ਕੁਲਾਰ) -ਤਹਿਸੀਲ ਖਡੂਰ ਦੇ ਪਿੰਡ ਕੰਗ ਦੀ ਪੂਜਾ ਪਤਨੀ ਗੁਰਜੰਗਜੀਤ ਸਿੰਘ ਨੇ ਘਰੇਲੂ ਕਲੇਸ਼ ਕਾਰਨ ਛੱਤ ਨਾਲ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ...
ਪੰਜਾਬ ਗ੍ਰਾਮੀਣ ਬੈਂਕ ਦੇ ਕਰਮਚਾਰੀ ਕੋਰੋਨਾ ਪਾਜ਼ੀਟਿਵ , 2 ਦਿਨ ਲਈ ਕੀਤਾ ਬੰਦ
. . .  about 4 hours ago
ਗੁਰੂ ਹਰਸਹਾਏ , 22 ਅਪ੍ਰੈਲ { ਹਰਚਰਨ ਸਿੰਘ ਸੰਧੂ}-ਪੰਜਾਬ ਗ੍ਰਾਮੀਣ ਬੈਂਕ ਦੇ ਇਕ ਕਰਮਚਾਰੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਨਾਲ ਬੈਂਕ ਨੂੰ 2 ਦਿਨ ਲਈ ਬੰਦ ਕੀਤਾ ਗਿਆ ਹੈ ।ਬੈਂਕ ਬੰਦ ਹੋਣ 'ਤੇ ਲੋਕ...
ਅਮਰੀਕਾ 2030 ਤੱਕ ਅੱਧੀ ਕਰੇਗਾ ਗਰੀਨ ਹਾਊਸ ਗੈਸਾਂ ਦੀ ਪੈਦਾਵਾਰ - ਬਾਇਡਨ
. . .  about 4 hours ago
ਵਾਸ਼ਿੰਗਟਨ ,22 ਅਪ੍ਰੈਲ -ਮੌਸਮੀ ਤਬਲੀਦੀ ਦੇ ਮੁੱਦੇ ਉੱਤੇ ਕੰਮ ਕਰਨ ਦੀ ਆਪਣੀ ਵਚਨਬੱਧਤਾ ਨੂੰ ਅਮਲੀ ਰੂਪ ਦਿੰਦਿਆਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ 2030 ਤੱਕ ਮੁਲਕ ਦੀਆਂ ਗਰੀਨ ਹਾਊਸ ਗੈਸਾਂ ਦੀ ਪੈਦਾਵਾਰ...
ਪਾਕਿਸਤਾਨ ਤੋਂ ਵਾਪਿਸ ਆਏ ਸ਼ਰਧਾਲੂਆਂ ਨੂੰ ਪਹਿਲਾਂ ਇਕਾਂਤਵਾਸ ਕੀਤਾ ਜਾਵੇਗਾ - ਬੀਬੀ ਜਗੀਰ ਕੌਰ
. . .  about 5 hours ago
ਅੰਮ੍ਰਿਤਸਰ, 22 ਅਪ੍ਰੈਲ (ਹਰਮਿੰਦਰ ਸਿੰਘ ) - ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਕਮੇਟੀ ਵਲੋਂ ਸਿੱਖ ਆਈ. ਏ. ਐੱਸ, ਆਈ. ਪੀ. ਐੱਸ. ਅਤੇ ਸੈਨਾ ਲਈ ਅਫ਼ਸਰ ਤਿਆਰ ਕਰਨ ਲਈ ਉਨ੍ਹਾਂ ਨੂੰ ...
ਪੰਜਾਬ ਗਰਾਮੀਣ ਬੈਕ ਗੁਰੂ ਹਰ ਸਹਾਏ (ਫ਼ਿਰੋਜ਼ਪੁਰ) ਦਾ ਕਰਮਚਾਰੀ ਕੋਰੋਨਾ ਪਾਜ਼ੀਟਿਵ, ਮਚੀ ਭਗਦੜ
. . .  about 5 hours ago
ਗੁਰੂ ਹਰ ਸਹਾਏ, 22 ਅਪ੍ਰੈਲ (ਹਰਚਰਨ ਸਿੰਘ ਸੰਧੂ) - ਗੁਰੂ ਹਰ ਸਹਾਏ (ਫ਼ਿਰੋਜ਼ਪੁਰ) ਦੀ ਪੰਜਾਬ ਗਰਾਮੀਣ ਬੈਕ ਦੇ ਇਕ ਕਰਮਚਾਰੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਨਾਲ ਬੈਕ ਵਿਚ ਭਗਦੜ ਮੱਚ ਗਈ ...
ਪਾਕਿਸਤਾਨ ਤੋਂ ਆਏ ਜਥੇ ਵਿਚ 100 ਤੋਂ ਵਧੇਰੇ ਨਿਕਲੇ ਕੋਰੋਨਾ ਪਾਜ਼ੀਟਿਵ
. . .  about 5 hours ago
ਅੰਮ੍ਰਿਤਸਰ, 22 ਅਪ੍ਰੈਲ (ਸੁਰਿੰਦਰ ਕੋਛੜ) - ਖ਼ਾਲਸਾ ਸਾਜਣਾ ਦਿਵਸ ਮੌਕੇ 10 ਦਿਨਾਂ ਲਈ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਕਰਕੇ ਵਾਪਸ ਪਰਤੇ ਯਾਤਰੂਆਂ ਦੀ ਅਟਾਰੀ ਵਿਖੇ ...
ਕਣਕ ਦੀ ਖ਼ਰੀਦ ਨਾ ਮਾਤਰ ਹੋਣ ਕਾਰਨ ਅਮਰਕੋਟ ਮੇਨ ਚੌਂਕ 'ਚ ਧਰਨਾ
. . .  about 5 hours ago
ਅਮਰਕੋਟ (ਤਰਨ ਤਾਰਨ) 22 ਅਪ੍ਰੈਲ (ਗੁਰਚਰਨ ਸਿੰਘ ਭੱਟੀ) - ਹਾੜੀ ਦੀ ਪ੍ਰਮੁੱਖ ਫ਼ਸਲ ਕਣਕ ਦੀ ਖ਼ਰੀਦ ਨਾ ਮਾਤਰ ਹੋਣ ਕਾਰਨ ਅੱਜ ਅਮਰਕੋਟ ਮੇਨ ਚੌਂਕ 'ਚ ਆੜ੍ਹਤੀਆ, ਕਿਸਾਨਾਂ, ਮਜ਼ਦੂਰਾਂ ਵਲੋਂ ਵੱਡੇ ...
ਹੁਣ ਮੰਡੀਆਂ ਵਿਚ ਕਿਸਾਨਾਂ ਨੂੰ ਰੋਲਣ ਲੱਗੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ - ਸੁਖਬੀਰ ਸਿੰਘ ਬਾਦਲ
. . .  about 5 hours ago
ਮੋਗਾ, 22 ਅਪ੍ਰੈਲ ( ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਦੀ ਅਨਾਜ ਮੰਡੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਚਾਨਕ ਦੌਰਾ ਕੀਤਾ ਅਤੇ ਉਨ੍ਹਾਂ ਨੇ ਮੰਡੀ ਪ੍ਰਬੰਧਾਂ ਦਾ ਜਾਇਜ਼ਾ...
ਆਕਸੀਜਨ ਸਪਲਾਈ ਦੀ ਉਪਲਬਧਤਾ ਨੂੰ ਵਧਾਉਣ ਲਈ ਪ੍ਰਧਾਨ ਮੰਤਰੀ ਮੋਦੀ ਵਲੋਂ ਉੱਚ ਪੱਧਰੀ ਬੈਠਕ
. . .  about 5 hours ago
ਨਵੀਂ ਦਿੱਲੀ , 22 ਅਪ੍ਰੈਲ - ਪ੍ਰਧਾਨ ਮੰਤਰੀ ਮੋਦੀ ਵਲੋਂ ਦੇਸ਼ ਭਰ ਵਿਚ ਆਕਸੀਜਨ ਸਪਲਾਈ ਦੀ ਸਮੀਖਿਆ ਕਰਨ ਅਤੇ ਇਸ ਦੀ ਉਪਲਬਧਤਾ ਨੂੰ ਵਧਾਉਣ ਦੇ ...
ਕੋਰੋਨਾ ਸੰਕਟ ਵਿਚਕਾਰ ਅਮਰਨਾਥ ਯਾਤਰਾ ਮੁਅੱਤਲ
. . .  about 6 hours ago
ਨਵੀਂ ਦਿੱਲੀ , 22 ਅਪ੍ਰੈਲ - ਕੋਰੋਨਾ ਸੰਕਟ ਵਿਚਕਾਰ ਅਮਰਨਾਥ ਯਾਤਰਾ...
ਖੰਨਾ ਨਗਰ ਕੌਂਸਲ ਦਾ ਪ੍ਰਧਾਨ ਕਾਂਗਰਸ ਦੇ ਕਮਲਜੀਤ ਸਿੰਘ ਲੱਧੜ ਨੂੰ ਬਣਾਇਆ ਗਿਆ
. . .  about 6 hours ago
ਖੰਨਾ, 22 ਅਪ੍ਰੈਲ (ਹਰਜਿੰਦਰ ਸਿੰਘ ਲਾਲ) - ਅੱਜ ਖੰਨਾ ਦੀ 70 ਕਰੋੜ ਰੁਪਏ ਤੋਂ ਵਧੇਰੇ ਬਜਟ ਵਾਲੀ ਏ. ਕਲਾਸ ਨਗਰ ਕੌਂਸਲ ਦਾ ਪ੍ਰਧਾਨ ਕਾਂਗਰਸ ਦੇ ਕਮਲਜੀਤ ਸਿੰਘ ਲੱਧੜ ਨੂੰ ਚੁਣ ਲਿਆ ਗਿਆ ...
ਸਿੱਖਿਆ ਮੰਤਰੀ ਦੇ ਰੈਸਟ ਹਾਊਸ ਵਿਚਲੇ ਦਫ਼ਤਰ ਮੂਹਰੇ ਸਿਲੈੱਕਟਿਡ ਈ. ਈ. ਟੀ. ਅਧਿਆਪਕਾਂ ਦਾ ਧਰਨਾ ਸ਼ੁਰੂ
. . .  about 6 hours ago
ਸੰਗਰੂਰ, 22 ਅਪ੍ਰੈਲ (ਧੀਰਜ ਪਸ਼ੋਰੀਆ) - ਸੰਗਰੂਰ ਦੇ ਰੈਸਟ ਹਾਊਸ ਜਿੱਥੇ ਕਈ ਮਹੀਨਿਆਂ ਤੋਂ ਸਿਖਿਆ ਮੰਤਰੀ ਨੇ ਆਪਣਾ ਦਫ਼ਤਰ ਬਣਾਇਆ ਹੋਇਆ ਹੈ, ...
ਕਾਨੂੰਨ ਰੱਦ ਕਰਵਾ ਕੇ ਦਿੱਲੀ ਦਾ ਮੋਰਚਾ ਵੀ ਜਿੱਤਾਂਗੇ ਅਤੇ ਪੰਜਾਬ ਜਾ ਕੇ ਕੈਪਟਨ ਦੀ ਧੌਣ 'ਤੇ ਗੋਡਾ ਵੀ ਦਿਆਂਗੇ : ਪ੍ਰਧਾਨ ਉਗਰਾਹਾਂ
. . .  about 6 hours ago
ਦਿੱਲੀ, ਟਿੱਕਰੀ ਬਾਰਡਰ, 22 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ, ਲੋਹੀਆਂ) - ਅਸੀਂ ਤੁਹਾਡੇ ਸਹਿਯੋਗ ਨਾਲ ਮੋਦੀ ਸਰਕਾਰ ਕੋਲੋਂ ਤਿੰਨ ਕਾਨੂੰਨ ਰੱਦ ਕਰਵਾ ਕੇ ਦਿੱਲੀ ਦਾ ਮੋਰਚਾ ਵੀ ਜਿੱਤਾਂਗੇ ਅਤੇ ਪੰਜਾਬ ਜਾ ਕੇ ਗੁਟਕਾ ਸਾਹਿਬ ਦੀਆਂ ਝੂਠੀਆਂ...
ਸੂਬਿਆਂ ਦੇ ਵਿਚਕਾਰ ਮੈਡੀਕਲ ਆਕਸੀਜਨ ਦੀ ਆਵਾਜਾਈ ਉੱਤੇ ਕੋਈ ਰੋਕ ਨਹੀਂ ਲਗਾਈ ਜਾਵੇਗੀ - ਗ੍ਰਹਿ ਮੰਤਰਾਲਾ
. . .  about 6 hours ago
ਨਵੀਂ ਦਿੱਲੀ , 22 ਅਪ੍ਰੈਲ - ਸੂਬਿਆਂ ਦੇ ਵਿਚਕਾਰ ਮੈਡੀਕਲ ਆਕਸੀਜਨ ਦੀ ਆਵਾਜਾਈ ਉੱਤੇ ਕੋਈ ਰੋਕ ਨਹੀਂ ਲਗਾਈ ਜਾਵੇਗੀ , ਆਕਸੀਜਨ ਲੈ ਕੇ ਜਾਣ ਵਾਲੇ ਵਾਹਨਾਂ ਨੂੰ ...
ਮੋਟਰਸਾਈਕਲ ਸਵਾਰ 3 ਆਰੋਪੀ 150 ਗ੍ਰਾਮ ਹੈਰੋਇਨ ਸਹਿਤ ਕਾਬੂ, ਗ਼ੈਰ-ਕਾਨੂੰਨੀ ਇਕ ਪਿਸਟਲ, ਇਕ ਰਿਵਾਲਵਰ ਅਤੇ 3 ਜਿੰਦਾ ਰੌਂਦ ਵੀ ਬਰਾਮਦ।
. . .  about 7 hours ago
ਲੁਧਿਆਣਾ : (ਰੂਪੇਸ਼ ਕੁਮਾਰ) : ਐੱਸ. ਟੀ. ਐੱਫ. ਲੁਧਿਆਣਾ ਰੇਂਜ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ, ਇਕ ਮੋਟਰਸਾਈਕਲ ਸਵਾਰ 3 ਆਰੋਪੀਆਂ ਨੂੰ 150 ਗ੍ਰਾਮ ਹੈਰੋਇਨ ਸਹਿਤ ਕਾਬੂ ਕੀਤਾ ਹੈ। ਆਰੋਪੀਆਂ ਦੇ ਕਬਜ਼ੇ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਮਾਘ ਸੰਮਤ 552
ਿਵਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। -ਨੀਤੀ ਵਚਨ

ਬਠਿੰਡਾ

10 ਮਹੀਨਿਆਂ ਬਾਅਦ ਖੁੱਲੇ੍ਹ ਕਾਲਜ ਤੇ ਯੂਨੀਵਰਸਿਟੀਆਂ

ਬਠਿੰਡਾ, 21 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਸਰਕਾਰ ਦੇ ਹੁਕਮਾਂ ਮਗਰੋਂ ਅੱਜ ਬਠਿੰਡਾ ਜ਼ਿਲ੍ਹੇ ਨਾਲ ਸਬੰਧਿਤ ਸਮੂਹ ਕਾਲਜ ਅਤੇ ਯੂਨੀਵਰਸਿਟੀਆਂ ਪੂਰਨ ਰੂਪ ਵਿਚ ਖੁੱਲ ਗਈਆਂ ਹਨ, ਹਾਲਾਂਕਿ ਅੱਜ ਪਹਿਲੇ ਦਿਨ ਕਾਲਜਾਂ ਵਿਚ ਵਿਦਿਆਰਥੀਆਂ ਦੀਆਂ ਗਿਣਤੀ ਬਹੁਤ ਹੀ ਘੱਟ ਰਹੀ | ਦੱਸਣਯੋਗ ਹੈ ਕਿ ਸਰਕਾਰ ਤੇ ਯੂਨੀਵਰਸਿਟੀ ਦੀਆਂ ਹਦਾਇਤਾਂ ਮਗਰੋਂ ਕਾਲਜਾਂ ਵਿਚ ਸਟਾਫ਼ ਪਿਛਲੇ ਕਾਫ਼ੀ ਸਮੇਂ ਤੋਂ ਲਗਾਤਾਰ ਹਾਜ਼ਰ ਹੋ ਰਿਹਾ ਸੀ, ਪ੍ਰੰਤੂ ਵਿਦਿਆਰਥੀਆਂ ਲਈ ਕਾਲਜ ਨਹੀਂ ਸੀ ਖੋਲ੍ਹੇ ਗਏ | ਪੰਜਾਬ ਸਰਕਾਰ ਦੇ ਆਦੇਸ਼ਾਂ ਮਗਰੋਂ ਤਕਰੀਬਨ 10 ਮਹੀਨਿਆਂ ਮਗਰੋਂ ਅੱਜ ਪੂਰੀ ਤਰ੍ਹਾਂ ਖੁੱਲੇ੍ਹ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ, ਡੀ. ਏ. ਵੀ. ਕਾਲਜ ਬਠਿੰਡਾ, ਐਸ. ਐਸ. ਡੀ. ਗਰਲਜ਼ ਕਾਲਜ ਬਠਿੰਡਾ, ਬਹੁਤਕਨੀਕੀ ਕਾਲਜ ਬਠਿੰਡਾ, ਯੂਨੀਵਰਸਿਟੀ ਕਾਲਜ, ਘੁੱਦਾ, ਰਿਜਨਲ ਸੈਂਟਰ ਬਠਿੰਡਾ ਤੋਂ ਇਲਾਵਾ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਟ ਦਿਓਣ, ਗਿਆਨੀ ਜੈਲ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ, ਮਾਤਾ ਸੁੰਦਰੀ ਕਾਲਜ ਢੱਡੇ ਵਿਚ ਸੀਮਤ ਵਿਦਿਆਰਥੀ ਨਜ਼ਰ ਆਏ | ਕਾਲਜ ਖੁੱਲ੍ਹਣ ਕਾਰਨ ਵਿਦਿਆਰਥੀਆਂ ਦੇ ਚਿਹਰਿਆਂ 'ਤੇ ਰੌਣਕ ਸੀ, ਪਰ ਅੱਜ ਕਾਲਜਾਂ ਅੰਦਰ ਕਲਾਸਾਂ ਨਹੀਂ ਲੱਗੀਆਂ | ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਪਿ੍ੰਸੀਪਲ ਡਾ. ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਅੱਜ ਕਾਲਜ ਵਿਚ ਵਿਦਿਆਰਥੀਆਂ ਦੀ ਗਿਣਤੀ 15-20 ਪ੍ਰਤੀ ਕਲਾਸ ਰਹੀ ਹੈ | ਹਾਲਾਂਕਿ ਬੀ.ਏ. ਭਾਗ-1, ਬੀ.ਸੀ.ਏ. ਭਾਗ-1, ਬੀ.ਕਾਮ. ਭਾਗ ਪਹਿਲਾ ਦੇ ਵਿਦਿਆਰਥੀਆਂ ਦੇ 25 ਜਨਵਰੀ ਤੋਂ ਆਨਲਾਈਨ ਪੇਪਰਾਂ ਦੀ ਡੇਟ ਸ਼ੀਟ ਜਾਰੀ ਹੋ ਚੁੱਕੀ ਹੈ, ਇਸ ਲਈ ਇਨ੍ਹਾਂ ਕਲਾਸਾਂ ਦੇ ਵਿਦਿਆਰਥੀ ਅੱਜ ਕਾਲਜ ਨਹੀਂ ਆਏ | ਮਾਤਾ ਸੁੰਦਰੀ ਕਾਲਜ ਢੱਡੇ ਦੇ ਪਿ੍ੰਸੀਪਲ ਪ੍ਰੋ. ਰਾਜ ਸਿੰਘ ਬਾਘਾ ਅਤੇ ਰਿਜਨਲ ਸੈਂਟਰ ਦੇ ਮੁਖੀ ਡਾ: ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਅੱਜ ਸੈਂਟਰ ਵਿਚ ਵਿਦਿਆਰਥੀਆਂ ਦੀ ਗਿਣਤੀ 50 ਫ਼ੀਸਦੀ ਰਹੀ ਹੈ ਤੇ ਕੋਰੋਨਾ ਦੇ ਮੱਦੇਨਜ਼ਰ ਸੈਂਟਰ ਅੰਦਰ ਵਿਦਿਆਰਥੀਆਂ ਲਈ ਸੈਨੀਟਾਈਜ਼ਰ ਦੇ ਪ੍ਰਬੰਧ ਕੀਤੇ ਗਏ ਹਨ | ਇਸ ਤੋਂ ਇਲਾਵਾ ਸਟਾਫ਼ ਤੇ ਕੰਟੀਨ ਚਾਲਕਾਂ ਨੂੰ ਮਾਸਕ ਪਾ ਕੇ ਰੱਖਣ ਦੀਆਂ ਹਿਦਾਇਤ ਜਾਰੀ ਕੀਤੀ ਗਈ ਹੈ | ਮਾਤਾ ਸੁੰਦਰੀ ਕਾਲਜ ਢੱਡੇ ਦੇ ਪਿ੍ੰਸੀਪਲ ਪ੍ਰੋ. ਰਾਜ ਸਿੰਘ ਬਾਘਾ ਤੇ ਪ੍ਰੋ. ਅਮਰਵੀਰ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਭਾਵੇਂ ਅੱਜ ਪੂਰਨ ਰੂਪ ਵਿਚ ਕਾਲਜ ਖੁੱਲ੍ਹਣ ਦਾ ਪਹਿਲਾ ਦਿਨ ਸੀ, ਪ੍ਰੰਤੂ ਕਾਲਜ ਖੁੱਲ੍ਹਣ ਕਾਰਨ ਵਿਦਿਆਰਥੀਆਂ 'ਚ ਚਾਅ ਸੀ ਤੇ ਉਹ ਉਤਸ਼ਾਹਿਤ ਸਨ ਕਿ ਪਹਿਲਾਂ ਵਾਂਗ ਉਨ੍ਹਾਂ ਦੀ ਪੜ੍ਹਾਈ ਦਾ ਫਿਰ ਸ਼ੁਰੂ ਹੋਵੇ |
ਤਲਵੰਡੀ ਸਾਬੋ ਦੇ ਕਾਲਜ ਤੇ ਯੂਨੀਵਰਸਿਟੀਆਂ 'ਚ ਪਰਤੀ ਰੌਣਕ
ਤਲਵੰਡੀ ਸਾਬੋ, (ਰਣਜੀਤ ਸਿੰਘ ਰਾਜੂ)- ਇਤਿਹਾਸਕ ਨਗਰ ਤਲਵੰਡੀ ਸਾਬੋ ਦੇ ਬਹੁਤੇ ਕਾਲਜ ਤੇ ਯੂਨੀਵਰਸਿਟੀਆਂ ਵੀ ਵਿਦਿਆਰਥੀਆਂ ਲਈ ਖੁੱਲ੍ਹ ਗਈਆਂ ਹਨ | ਕਰੀਬ 10 ਮਹੀਨਿਆਂ ਉਪਰੰਤ ਕਾਲਜਾਂ ਵਿਚ ਰੌਣਕ ਤਾਂ ਦੇਖਣ ਨੂੰ ਮਿਲੀ, ਪ੍ਰੰਤੂ ਬਹੁਤੇ ਵਿਦਿਆਰਥੀ ਕਾਲਜਾਂ ਵਿਚ ਅਜੇ ਵੀ ਨਹੀ ਪੁੱਜੇ | ਇੱਥੇ ਦੱਸਣਾ ਬਣਦਾ ਹੈ ਕਿ ਇਤਿਹਾਸਕ ਨਗਰ ਅੰਦਰ ਦੋ ਨਿੱਜੀ ਯੂਨੀਵਰਸਿਟੀਆਂ ਸਮੇਤ ਪੰਜ ਦੇ ਕਰੀਬ ਕਾਲਜ ਹਨ | ਅਕਾਲ ਯੂਨੀਵਰਸਿਟੀ ਦੇ ਪੀ.ਆਰ.ਓ. ਚਰਨਜੀਤ ਸਿੰਘ ਮਾਵੀ ਅਨੁਸਾਰ ਯੂਨੀਵਰਸਿਟੀ ਵਿਚ ਪਹਿਲਾਂ ਤੋਂ ਹੀ ਪ੍ਰੀਖਿਆਵਾਂ ਚੱਲਣ ਕਾਰਨ ਉਹ ਕੁਝ ਦਿਨ ਪਹਿਲਾਂ ਹੀ ਵਿਦਿਆਰਥੀਆਂ ਲਈ ਖੋਲ੍ਹ ਦਿੱਤੀ ਗਈ ਸੀ, ਪਰ ਨਿਯਮਤ ਕਲਾਸਾਂ ਹੁਣ ਸ਼ੁਰੂ ਹੋ ਸਕਣਗੀਆਂ | ਉੱਧਰ ਸਰਕਾਰੀ ਹੁਕਮਾਂ ਤੋਂ ਬਾਅਦ ਅੱਜ ਗੁਰੂ ਕਾਸ਼ੀ ਯੂਨੀਵਰਸਿਟੀ, ਗੁਰੂ ਕਾਸ਼ੀ ਕਾਲਜ, ਯਾਦਵਿੰਦਰਾ ਇੰਜੀਨੀਅਰਿੰਗ ਕਾਲਜ, ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਆਦਿ ਵਿਦਿਆਰਥੀਆਂ ਲਈ ਪੂਰਨ ਤੌਰ 'ਤੇ ਖੋਲ੍ਹ ਦਿੱਤੇ ਗਏ ਹਨ | ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟਰ ਪਬਲਿਕ ਰਿਲੇਸ਼ਨ ਲਵਲੀਨ ਸਚਦੇਵਾ ਅਨੁਸਾਰ ਭਾਵੇਂ ਯੂਨੀਵਰਸਿਟੀ ਵਲੋਂ ਆਨਲਾਈਨ ਪੜ੍ਹਾਈ ਚਾਲੂ ਸੀ ਤੇ ਪੀ.ਐੱਚ.ਡੀ. ਪੱਧਰ ਦੇ ਵਿਦਿਆਰਥੀ ਯੂਨੀਵਰਸਿਟੀ ਆ ਰਹੇ ਸਨ, ਪਰ ਸਾਰੇ ਵਿਦਿਆਰਥੀਆਂ ਲਈ ਯੂਨੀਵਰਸਿਟੀ ਅੱਜ ਖੋਲ੍ਹੀ ਗਈ ਹੈ | ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਦੇ ਆਗਮਨ ਨੂੰ ਦੇਖਦਿਆਂ ਬੀਤੇ ਦਿਨ ਸੈਨੀਟਾਈਜ਼ਰ ਦਾ ਛਿੜਕਾਅ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਲਈ ਮਾਸਕ ਤੇ ਸਮਾਜਿਕ ਦੂਰੀ ਬਣਾਏ ਰੱਖਣ ਨੂੰ ਜ਼ਰੂਰੀ ਕੀਤਾ ਗਿਆ ਹੈ | ਉੱਧਰ ਯਾਦਵਿੰਦਰਾ ਇੰਜੀਨੀਅਰਿੰਗ ਕਾਲਜ ਦੇ ਮੁਖੀ ਡਾ. ਜਗਤਾਰ ਸਿੰਘ ਨੇ ਕਿਹਾ ਕਿ ਕਾਲਜ ਖੁੱਲ੍ਹਣ ਉਪਰੰਤ ਹੁਣ ਵਿਦਿਆਰਥੀ ਕਲਾਸਾਂ ਵਿਚ ਪੁੱਜ ਕੇ ਪੜ੍ਹ ਸਕਣਗੇ, ਪ੍ਰੰਤੂ ਕੋਰੋਨਾ ਤੋਂ ਬਚਾਅ ਲਈ ਅਜੇ ਵੀ ਸਿਹਤ ਵਿਭਾਗਾਂ ਦੀਆਂ ਹਦਾਇਤਾਂ ਦਾ ਸਖ਼ਤੀ ਨਾਲ ਪਾਲਨ ਯਕੀਨੀ ਬਣਾਇਆ ਜਾਵੇਗਾ | ਸ਼੍ਰੋਮਣੀ ਕਮੇਟੀ ਅਧੀਨ ਚੱਲਦੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀ ਪਿ੍ੰਸੀਪਲ ਡਾ. ਸਤਵੰਤ ਕੌਰ ਮਾਨ ਨੇ ਕਿਹਾ ਕਿ ਕਾਲਜ ਖੁੱਲ੍ਹਣ ਦੇ ਪਹਿਲੇ ਦਿਨ ਭਾਵੇਂ ਬਹੁਤੇ ਵਿਦਿਆਰਥੀ ਅਜੇ ਕਾਲਜ ਨਹੀ ਪੁੱਜੇ, ਪ੍ਰੰਤੂ ਆਉਣ ਵਾਲੇ ਦਿਨਾਂ ਵਿਚ ਵਿਦਿਆਰਥੀਆਂ ਦੇ ਕਾਲਜ ਪੁੱਜਣ ਦੀ ਸੰਭਾਵਨਾ ਹੈ ਤੇ ਇਕ ਵਾਰ ਫਿਰ ਵਿਦਿਆਰਥੀ ਆਪਣੀ ਪੜ੍ਹਾਈ ਕਲਾਸਾਂ ਵਿਚ ਪੁੱਜ ਕੇ ਜਾਰੀ ਰੱਖ ਸਕਣਗੇ | ਦੂਜੇ ਪਾਸੇ ਕਾਲਜ ਯੂਨੀਵਰਸਿਟੀਆਂ ਖੁੱਲ੍ਹਣ ਨਾਲ ਅਧਿਆਪਕ ਅਮਲੇ ਵਲੋਂ ਵੀ ਖ਼ੁਸ਼ੀ ਪ੍ਰਗਟ ਕੀਤੀ ਗਈ ਹੈ |

ਨਿਗਮ ਚੋਣਾਂ ਨੂੰ ਲੈ ਕੇ ਕੀਤਾ ਤੂਫ਼ਾਨੀ ਦੌਰਾ

ਬਠਿੰਡਾ, (ਕੰਵਲਜੀਤ ਸਿੰਘ ਸਿੱਧੂ)- ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਬਠਿੰਡਾ ਦੌਰੇ ਦੌਰਾਨ ਜਿੱਥੇ ਪਹਿਲਾਂ ਪਾਰਟੀ ਦੇ ਮੁੱਖ ਚੋਣ ਦਫ਼ਤਰ ਦਾ ਉਦਘਾਟਨ ਕੀਤਾ, ਉੱਥੇ ਵੱਖ-ਵੱਖ ਵਾਰਡਾਂ ਦਾ ਤੂਫ਼ਾਨੀ ਦੌਰਾ ਕਰਦਿਆਂ ਪਾਰਟੀ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਨੇ 4 ਸਾਲਾਂ ਕਾਰਜਕਾਲ 'ਚ ਕੋਈ ਵਿਕਾਸ ਕਾਰਜ ਨਹੀਂ ਕਰਵਾਇਆ-ਸੁਖਬੀਰ ਸਿੰਘ ਬਾਦਲ

ਬਠਿੰਡਾ, 21 ਜਨਵਰੀ (ਕੰਵਲਜੀਤ ਸਿੰਘ ਸਿੱਧੂ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਬਠਿੰਡਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਚੋਣ ਦਫ਼ਤਰ ਦਾ ਉਦਘਾਟਨ ਕਰਦਿਆਂ ਕਿਹਾ ਕਿ ਉਹ ਪਿਛਲੇ ਦਿਨਾਂ 'ਚ ਪੰਜਾਬ ਦੇ ਕਈ ਸ਼ਹਿਰਾਂ ਤੇ ਮਿਉਂਸਪਲ ...

ਪੂਰੀ ਖ਼ਬਰ »

ਯੂਥ ਅਕਾਲੀ ਦਲ ਨੇ ਮੋਦੀ ਤੇ ਅਮਿਤ ਸ਼ਾਹ ਦੇ ਪੁਤਲੇ ਫੂਕੇ

ਮਾਨਸਾ, 21 ਜਨਵਰੀ (ਗੁਰਚੇਤ ਸਿੰਘ ਫੱਤੇਵਾਲੀਆ)- ਯੂਥ ਅਕਾਲੀ ਦਲ ਨੇ ਕੌਮੀ ਜਾਂਚ ਏਜੰਸੀ ਵਲੋਂ ਕਿਸਾਨ ਆਗੂਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਨੋਟਿਸ ਭੇਜਣ ਖ਼ਿਲਾਫ਼ ਡਿਪਟੀ ਕਮਿਸ਼ਨਰ ਦਫ਼ਤਰ ਨਜ਼ਦੀਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ...

ਪੂਰੀ ਖ਼ਬਰ »

ਵਿਅਕਤੀ ਨੇ ਦਰਖ਼ੱਤ ਨਾਲ ਲਟਕ ਕੇ ਕੀਤੀ ਖ਼ੁਦਕਸ਼ੀ

ਬਠਿੰਡਾ, 21 ਜਨਵਰੀ (ਅਵਤਾਰ ਸਿੰਘ)- ਸਥਾਨਕ ਸਰਹਿੰਦ ਨਹਿਰ ਦੇ ਨੇੜਲੇ ਦਰਖ਼ੱਤ ਦੇ ਨਾਲ ਲਟਕ ਕੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਜੀਤ ਸਿੰਘ (41) ਨਿਵਾਸੀ ਪਿੰਡ ਰੋਮਾਣਾ ਨੇ ਖ਼ੁਦਕਸ਼ੀ ਕਰ ਲਈ ਦੀ ਸੂਚਨਾ ਮਿਲਣ ਉਪਰੰਤ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ...

ਪੂਰੀ ਖ਼ਬਰ »

ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਮੌਤ

ਬਠਿੰਡਾ, 21 ਜਨਵਰੀ (ਅਵਤਾਰ ਸਿੰਘ)- ਸਥਾਨਕ ਸ਼ਹਿਰ ਦੇ ਨੇੜੇ ਨਿਵਾਸੀ ਪਿੰਡ ਨਹੀਆਂਵਾਲਾ ਤੇਜਾ ਰਾਮ (65) ਜੋ ਕੋਰੋਨਾ ਪਾਜ਼ੀਟਿਵ ਆਉਣ ਕਾਰਨ ਇਲਾਜ ਹਿੱਤ ਚੰਡੀਗੜ੍ਹ 32 ਸੈਕਟਰ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਉਸ ਦੀ ਹਾਲਤ ਗੰਭੀਰ ਹੋਣ 'ਤੇ 20 ਜਨਵਰੀ ਦੀ ...

ਪੂਰੀ ਖ਼ਬਰ »

ਕੌਮੀ ਮਾਰਗ-754 ਦੇ ਸੁਝਾਅ ਤੇ ਇਤਰਾਜ਼ ਸੁਣਨ ਆਏ ਅਧਿਕਾਰੀਆਂ ਦਾ ਕਿਸਾਨਾਂ ਵਲੋਂ ਘਿਰਾਓ

ਲਹਿਰਾ ਮੁਹੱਬਤ, 21 ਜਨਵਰੀ (ਸੁਖਪਾਲ ਸਿੰਘ ਸੁੱਖੀ, ਭੀਮ ਸੈਨ ਹਦਵਾਰੀਆ)- ਸਥਾਨਕ ਸਰਕਾਰੀ ਸਕੂਲ ਵਿਚ ਅੱਜ ਕੇਂਦਰ ਸਰਕਾਰ ਦੇ ਭਾਰਤ ਮਾਲਾ ਪ੍ਰੋਜੈਕਟ ਅਧੀਨ ਨਵੀਂ ਉਸਾਰੇ ਜਾ ਰਹੇ ਕੌਮੀ ਸ਼ਾਹ ਮਾਰਗ-754ਏ ਲਈ ਜ਼ਮੀਨ ਐਕਵਾਇਰ ਕਰਨ ਦੇ ਸਬੰਧੀ ਕਿਸਾਨਾਂ ਪਾਸੋਂ ਸੁਝਾਅ ਤੇ ...

ਪੂਰੀ ਖ਼ਬਰ »

ਗਲੋਬਲ ਗੁਰੂ ਇਮੀਗ੍ਰੇਸ਼ਨ ਨੇ ਲਵਾਇਆ ਨਵਦੀਪ ਦਾ ਕੈਨੇਡਾ ਸਟੱਡੀ ਵੀਜ਼ਾ

ਜਲੰਧਰ, 21 ਜਨਵਰੀ (ਅ.ਬ.)- ਉੱਘੀ ਇਮੀਗ੍ਰੇਸ਼ਨ ਸੰਸਥਾ ਗਲੋਬਲ ਗੁਰੂ ਇਮੀਗ੍ਰੇਸ਼ਨ ਜੋ ਭਾਰਤ ਨਗਰ ਮਾਰਕੀਟ ਬੀਬੀ ਵਾਲ ਰੋਡ 'ਤੇ ਸਥਿਤ ਹੈ, ਨੇ ਜ਼ਿਲ੍ਹੇ ਦੇ ਨਵਦੀਪ ਸਿੰਘ ਦਾ ਬੇਹਦ ਘੱਟ ਸਮਾਂ ਲੈਂਦਿਆ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ | ਸੰਸਥਾ ਦੇ ਡਾਇਰੈਕਟਰ ...

ਪੂਰੀ ਖ਼ਬਰ »

ਨਰੇਸ਼ ਕੁਮਾਰ ਸਮਾਜਿਕ ਨਿਆਂ ਤੇ ਕਲਿਆਣ ਬੋਰਡ ਪੰਜਾਬ ਦੇ ਮੈਂਬਰ ਨਿਯੁਕਤ

ਰਾਮਾਂ ਮੰਡੀ, 21 ਜਨਵਰੀ (ਅਮਰਜੀਤ ਸਿੰਘ ਲਹਿਰੀ, ਰਣਜੀਤ ਸਿੰਘ ਰਾਜੂ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਯੁਵਰਾਜ ਰਣਇੰਦਰ ਸਿੰਘ ਤੇ ਹਲਕਾ ਤਲਵੰਡੀ ਸਾਬੋ ਕਾਂਗਰਸ ਦੇ ਸੀਨੀਅਰ ਆਗੂ ਬਲਵੀਰ ਸਿੰਘ ਸਿੱਧੂ ਦੀ ਸਿਫ਼ਾਰਸ਼ 'ਤੇ ਸੀਨੀਅਰ ਕਾਂਗਰਸੀ ਆਗੂ ਹਰਫੂਲ ...

ਪੂਰੀ ਖ਼ਬਰ »

ਨੌਜਵਾਨ ਵਲੋਂ ਘਰ 'ਚ ਫ਼ਾਹਾ ਲੈ ਕੇ ਖ਼ੁਦਕੁਸ਼ੀ

ਭਾਗੀਵਾਂਦਰ, 21 ਜਨਵਰੀ (ਮਹਿੰਦਰ ਸਿੰਘ ਰੂਪ)- ਪਿੰਡ ਭਾਗੀਵਾਂਦਰ ਦੇ ਇਕ ਨੌਜਵਾਨ ਨਰੇਸ਼ ਕੁਮਾਰ (23) ਪੁੱਤਰ ਨਰੈਣ ਦਾਸ ਨੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਆਪਣੇ ਘਰ ਅੰਦਰ ਇਕ ਪੱਖੇ ਦੀ ਹੁੱਕ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ | ਜਾਣਕਾਰੀ ਅਨੁਸਾਰ ਜਦ ਉਸ ਦੀ ...

ਪੂਰੀ ਖ਼ਬਰ »

ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਾਡ ਟੈਕਨਾਲੋਜੀ ਦੇ 3 ਵਿਦਿਆਰਥੀ ਨੌਕਰੀ ਲਈ ਚੁਣੇ

ਬਠਿੰਡਾ, 21 ਜਨਵਰੀ (ਕੰਵਲਜੀਤ ਸਿੰਘ ਸਿੱਧੂ)- ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਾਡ ਟੈਕਨਾਲੋਜੀ (ਇਕ ਮੋਹਰੀ ਬੀ-ਸਕੂਲ) ਵਲੋਂ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਖੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੀ 100 ਫ਼ੀਸਦੀ ਪਲੇਸਮੈਂਟ ਵੱਲ ਵੀ ਉਚੇਚਾ ਧਿਆਨ ...

ਪੂਰੀ ਖ਼ਬਰ »

ਰਾਮਪੁਰਾ ਫੂਲ ਦੇ ਰੇਲ ਮੋਰਚੇ ਨੇ ਦਿਖਾਇਆ ਹੌਸਲਾ ਕਾਲੇ ਕਾਨੂੰਨਾਂ ਦੇ ਖ਼ਾਤਮੇ ਲਈ ਲੰਬੇ ਸੰਘਰਸ਼ਾਂ ਲਈ ਤਿਆਰ ਹੈ ਕਿਸਾਨ ਭਾਈਚਾਰਾ

ਰਾਮਪੁਰਾ ਫੂਲ, 21 ਜਨਵਰੀ (ਨਰਪਿੰਦਰ ਸਿੰਘ ਧਾਲੀਵਾਲ)- ਸਾਂਝੇ ਕਿਸਾਨ ਮੋਰਚੇ ਵਿਚ ਸ਼ਾਮਿਲ ਲੋਕਾਂ ਨੇ ਅੱਜ ਹੌਸਲਾ ਦਿਖਾਉਂਦਿਆਂ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਦੇ ਖ਼ਾਤਮੇ ਤੱਕ ਜਿੰਨੇ ਲੰਬੇ ਸੰਘਰਸ਼ ਦੀ ਲੋੜ ਹੋਵੇਗੀ, ਉਸ ਖ਼ਾਤਰ ਉਹ ਤਿਆਰ ਹਨ, ਇਸ ਕਰਕੇ ਕੇਂਦਰ ...

ਪੂਰੀ ਖ਼ਬਰ »

ਕਾਲੇ ਕਾਨੂੰਨਾਂ ਦੇ ਖ਼ਾਤਮੇ ਲਈ ਲੰਬੇ ਸੰਘਰਸ਼ਾਂ ਲਈ ਤਿਆਰ ਹੈ ਕਿਸਾਨ ਭਾਈਚਾਰਾ

ਰਾਮਪੁਰਾ ਫੂਲ, 21 ਜਨਵਰੀ (ਨਰਪਿੰਦਰ ਸਿੰਘ ਧਾਲੀਵਾਲ)- ਸਾਂਝੇ ਕਿਸਾਨ ਮੋਰਚੇ ਵਿਚ ਸ਼ਾਮਿਲ ਲੋਕਾਂ ਨੇ ਅੱਜ ਹੌਸਲਾ ਦਿਖਾਉਂਦਿਆਂ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਦੇ ਖ਼ਾਤਮੇ ਤੱਕ ਜਿੰਨੇ ਲੰਬੇ ਸੰਘਰਸ਼ ਦੀ ਲੋੜ ਹੋਵੇਗੀ, ਉਸ ਖ਼ਾਤਰ ਉਹ ਤਿਆਰ ਹਨ, ਇਸ ਕਰਕੇ ਕੇਂਦਰ ...

ਪੂਰੀ ਖ਼ਬਰ »

ਬਾਬਾ ਬਹਾਲ ਦਾਸ ਦੁਆਰਾ ਰਾਹੀਆਂ ਲਈ ਲਗਾਏ ਪੌ ਕਾਰਨ ਖੂਨੀ ਜੱਸੀ ਬਣੀ ਜੱਸੀ ਪੌ ਵਾਲੀ

ਰਣਜੀਤ ਸਿੰਘ ਬੁੱਟਰ 80545-04549 ਕੋਟਫੱਤਾ- ਬਠਿੰਡਾ ਦੇ ਬਿਲਕੁਲ ਨਾਲ ਬਠਿੰਡਾ ਤਲਵੰਡੀ ਰੋਡ 'ਤੇ ਵਸਿਆ ਪਿੰਡ ਜੱਸੀ ਪੌ ਵਾਲੀ ਪਿੰਡ ਦੀ ਕਿਸੇ ਜੱਸੀ ਨਾਂਅ ਦੀ ਔਰਤ ਤੋਂ ਪਿਆ ਦੱਸਿਆ ਜਾਂਦਾ ਹੈ | ਕਿਸੇ ਸਮੇਂ ਇਹ ਮੱਲਾਂ ਵਾਲੀ ਜੱਸੀ ਕਰਕੇ ਮਸ਼ਹੂਰ ਸੀ | ਪਿੰਡ ਦੇ ਸੁੱਚਾ ...

ਪੂਰੀ ਖ਼ਬਰ »

ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਬਲਾਕ ਰਾਮਪੁਰਾ ਦੇ ਪਿੰਡਾਂ 'ਚ ਟਰੈਕਟਰ ਮਾਰਚ

ਚਾਉਕੇ, 21 ਜਨਵਰੀ (ਮਨਜੀਤ ਸਿੰਘ ਘੜੈਲੀ)-ਭਾਕਿਯੂ ਏਕਤਾ ਉਗਰਾਹਾਂ ਵਲੋਂ 26 ਜਨਵਰੀ ਨੂੰ ਦਿੱਲੀ ਕਿਸਾਨ ਅੰਦੋਲਨ 'ਚ ਟਰੈਕਟਰ ਮਾਰਚ ਦੀਆਂ ਤਿਆਰੀਆਂ ਸਬੰਧੀ ਲੋਕਾਂ ਨੂੰ ਜਾਗਰਿਤ ਕਰਨ ਲਈ ਅੱਜ ਬਲਾਕ ਪ੍ਰਧਾਨ ਮਾਸਟਰ ਸੁਖਦੇਵ ਸਿੰਘ ਜਵੰਧਾ, ਮੋਠੂ ਸਿੰਘ ਕੋਟੜਾ ...

ਪੂਰੀ ਖ਼ਬਰ »

ਟੋਲ ਪਲਾਜ਼ਾ ਕਰਮਚਾਰੀਆਂ ਵਲੋਂ ਤਨਖ਼ਾਹਾਂ ਨਾ ਮਿਲਣ ਕਾਰਨ ਧਰਨਾ

ਲਹਿਰਾ ਮੁਹੱਬਤ, 21 ਜਨਵਰੀ (ਸੁਖਪਾਲ ਸਿੰਘ ਸੁੱਖੀ)- ਕਿਸਾਨ ਸੰਘਰਸ਼ ਦੇ ਚੱਲਦਿਆਂ ਟੋਲ ਪਲਾਜ਼ੇ ਬੰਦ ਹੋਣ ਕਾਰਨ ਪ੍ਰਬੰਧਕ ਕੰਪਨੀ ਵਲੋਂ ਆਪਣੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਨਹੀਂ ਦਿੱਤੀਆਂ ਜਿਸ ਦੇ ਰੋਸ ਵਜੋਂ ਕਰਮਚਾਰੀਆਂ ਵਲੋਂ ਰੋਸ ਧਰਨਾ ਦਿੱਤਾ ਗਿਆ | ਇਸ ...

ਪੂਰੀ ਖ਼ਬਰ »

ਰਾਤ ਨੂੰ ਕੱਪੜਾ ਵਪਾਰੀ ਘੇਰ ਕੇ ਕੀਤਾ ਜ਼ਖ਼ਮੀ

ਬਠਿੰਡਾ, 21 ਜਨਵਰੀ (ਅਵਤਾਰ ਸਿੰਘ)- ਸਥਾਨਕ ਸ਼ਹਿਰ ਦੀ ਨਵੀਂ ਬਸਤੀ ਵਿਚ ਰੈਡੀਮੇਡ ਕੱਪੜਾ ਵਪਾਰੀ ਨੂੰ ਰਾਤ ਦੇ ਸਮੇਂ ਨਵੀਂ ਬਸਤੀ ਦੇ ਚੌਕ ਵਿਚ ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਨੇ ਉਸ ਨੂੰ ਘੇਰ ਕੇ ਤਲਵਾਰਾਂ ਤੇ ਰਾਡਾਂ ਨਾਲ ਕੁੱਟਮਾਰ ਕਰਕੇ ਗੰਭੀਰ ਜ਼ਖ਼ਮੀ ਕੀਤਾ ...

ਪੂਰੀ ਖ਼ਬਰ »

ਮੈਕਸ ਹਸਪਤਾਲ 'ਚ ਕੋਰੋਨਾ ਟੀਕਾਕਰਨ ਦਾ ਪਹਿਲਾ ਦਿਨ

ਜਲੰਧਰ, 21 ਜਨਵਰੀ (ਅ.ਬ.)- ਮੈਕਸ ਹਸਪਤਾਲ 'ਚ ਕੋਰੋਨਾ ਟੀਕਾਕਰਨ ਦਾ ਅੱਜ ਪਹਿਲਾ ਦਿਨ ਸੀ, ਜਿਸ ਦੌਰਾਨ ਹਰ ਚੀਜ਼ ਚੰਗੀ ਤਰ੍ਹਾਂ ਵਿਵਸਥਿਤ ਕੀਤੀ ਗਈ ਸੀ ਤੇ ਸਾਰਾ ਸੈਸ਼ਨ ਸਫਲਤਾਪੂਰਵਕ ਸੰਪੂਰਨ ਕੀਤਾ ਗਿਆ | ਡਾ. ਸੰਦੀਪ ਕੌਰ ਟੀਕਾਕਰਨ ਦੇ ਪਹਿਲੇ ਦਿਨ ਟੀਕਾਕਰਨ ਕਰਵਾਉਣ ...

ਪੂਰੀ ਖ਼ਬਰ »

ਕਾਨੂੰਨਾਂ 'ਤੇ ਪਾਬੰਦੀ ਦਾ ਪ੍ਰਸਤਾਵ ਅੰਦੋਲਨ ਨੂੰ ਕਮਜ਼ੋਰ ਕਰਨਾ-ਨੰਗਲਾ

ਰਾਮਾਂ ਮੰਡੀ, 21 ਜਨਵਰੀ (ਤਰਸੇਮ ਸਿੰਗਲਾ)- ਕੇਂਦਰ ਸਰਕਾਰ ਵਲੋਂ ਡੇਢ ਸਾਲ ਤੱਕ ਖੇਤੀਬਾੜੀ ਵਿਰੋਧੀ ਕਾਨੂੰਨਾਂ 'ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਕਿਸਾਨੀ ਲਹਿਰ ਨੂੰ ਕਮਜ਼ੋਰ ਕਰਨ ਦੀ ਇਕ ਸਾਜ਼ਿਸ਼ ਹੈ | ਇਹ ਪ੍ਰਗਟਾਵਾ ਬੀ.ਕੇ.ਯੂ. ਏਕਤਾ/ਸਿੱਧੂਪੁਰ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਨਗਰ ਕੌ ਾਸਲ ਕੋਟ ਫੱਤਾ ਲਈ ਕਾਂਗਰਸ ਨੇ ਉਮੀਦਵਾਰ ਐਲਾਨੇ

ਕੋਟਫੱਤਾ, 21 ਜਨਵਰੀ (ਰਣਜੀਤ ਸਿੰਘ ਬੁੱਟਰ)-ਹਲਕਾ ਕਾਂਗਰਸ ਦਿਹਾਤੀ ਬਠਿੰਡਾ ਦੇ ਮੁੱਖ ਸੇਵਾਦਾਰ ਹਰਵਿੰਦਰ ਸਿੰਘ ਲਾਡੀ ਅਤੇ ਨਗਰ ਕੌਾਸਲ ਕੋਟ ਫੱਤਾ ਲਈ ਕਾਂਗਰਸ ਪਾਰਟੀ ਦੇ ਅਬਜ਼ਰਵਰ ਸ੍ਰੀ ਮੋਹਨ ਲਾਲ ਝੂੰਬਾ ਵਲੋਂ ਨਗਰ ਕੌਾਸਲ ਕੋਟਫੱਤਾ ਦੇ 11 ਵਾਰਡਾਂ ਲਈ ਕੋਟ ...

ਪੂਰੀ ਖ਼ਬਰ »

ਫੈੱਡਰੇਸ਼ਨ ਕੱਪ ਨੈੱਟਬਾਲ ਚੈਪੀਂਅਨਸ਼ਿਪ ਲਈ ਟਰਾਇਲ ਕੱਲ੍ਹ ਤੋਂ

ਬਠਿੰਡਾ, 21 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਫਰਵਰੀ ਮਹੀਨੇ ਵਿਚ ਹਰਿਆਣਾ ਵਿਖੇ 12ਵਾਂ ਫੈੱਡਰੇਸ਼ਨ ਕੱਪ ਨੈੱਟਬਾਲ ਚੈਪੀਂਅਨਸ਼ਿਪ ਕਰਵਾਈ ਜਾ ਰਹੀ ਹੈ, ਜਿਸ ਸਬੰਧੀ ਪੰਜਾਬ ਦੀਆਂ ਟੀਮਾਂ ਲਈ ਟਰਾਇਲ 23-24 ਜਨਵਰੀ ਨੂੰ ਜ਼ਿਲ੍ਹਾ ਸੰਗਰੂਰ ਦੇ ਕਸਬਾ ਅਮਰਗੜ੍ਹ ਅਧੀਨ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਮੀਟਿੰਗ ਦੌਰਾਨ ਮਿਸ਼ਨ 'ਸ਼ਤ ਪ੍ਰਤੀਸ਼ਤ' ਦੇ ਟੀਚੇ ਨੂੰ ਹਾਸਲ ਕਰਨ ਲਈ ਸਾਂਝੇ ਕੀਤੇ ਨੁਕਤੇ

ਬਠਿੰਡਾ, 21 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਜ਼ਿਲ੍ਹਾ ਬਠਿੰਡਾ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਾ ਰਹੇ ਕੰਪਿਊਟਰ ਅਧਿਆਪਕਾਂ ਦੀ ਜ਼ਿਲ੍ਹਾ ਪੱਧਰੀ ਆਨਲਾਈਨ ਜ਼ੂਮ ਮੀਟਿੰਗ ਸੰਜੀਵ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿੱ:) ਬਠਿੰਡਾ ਦੀ ਅਗਵਾਈ ਵਿਚ ਹੋਈ | ਇਸ ...

ਪੂਰੀ ਖ਼ਬਰ »

ਆਜ਼ਾਦ ਉਮੀਦਵਾਰ ਮਨਜੀਤ ਕੌਰ ਵਲੋਂ ਚੋਣ ਪ੍ਰਚਾਰ ਤੇਜ਼

ਕੋਟਫੱਤਾ, 21 ਜਨਵਰੀ (ਰਣਜੀਤ ਸਿੰਘ ਬੁੱਟਰ)-ਨਗਰ ਪੰਚਾਇਤ ਕੋਟਸ਼ਮੀਰ ਦੇ ਚੋਣ ਮੈਦਾਨ 'ਚ ਵਾਰਡ ਨੰਬਰ 9 ਤੋਂ ਆਜ਼ਾਦ ਉਮੀਦਵਾਰ ਵਜੋਂ ਨਿੱਤਰੀ ਬੀਬੀ ਮਨਜੀਤ ਕੌਰ ਪਤਨੀ ਸਵਰਨ ਸਿੰਘ ਸਰਨੀ ਵਲੋਂ ਚੋਣ ਪ੍ਰਚਾਰ ਮੁਹਿੰਮ ਵਿਚ ਤੇਜ਼ੀ ਲਿਆਉਂਦਿਆਂ ਆਪਣਾ ਚੋਣ ਪ੍ਰਚਾਰ ...

ਪੂਰੀ ਖ਼ਬਰ »

ਬੀਕੇਯੂ ਮਾਨਸਾ ਦੇ ਆਗੂਆਂ ਵਲੋਂ ਕਾਲੇ ਕਾਨੂੰਨ ਵਾਪਸ ਕਰਵਾਉਣ ਤੱਕ ਮੋਰਚੇ 'ਤੇ ਡਟੇ ਰਹਿਣ ਦਾ ਅਹਿਦ

ਬਠਿੰਡਾ, 21 ਜਨਵਰੀ (ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ ਮਾਨਸਾ ਦੀ ਪੰਜਾਬ ਪੱਧਰੀ ਮੀਟਿੰਗ ਟਿਕਰੀ ਬਾਰਡਰ 'ਤੇ ਸੂਬਾ ਪ੍ਰਧਾਨ ਬੋਘ ਸਿੰਘ ਮਾਨਸਾ ਦੀ ਅਗਵਾਈ ਵਿਚ ਹੋਈ ਜਿਸ ਵਿਚ ਦਿੱਲੀ ਵਿਖੇ 55 ਦਿਨ੍ਹਾਂ ਤੋਂ ਚੱਲ ਰਹੇ ਮੋਰਚੇ ਦੀ ਸਮੀਖਿਆ ਕੀਤੀ ਗਈ ਤੇ ...

ਪੂਰੀ ਖ਼ਬਰ »

ਢਾਡੀ ਕਲਾ ਦੇ ਥੰਮ੍ਹ ਮਰਹੂਮ ਗੁਰਬਖ਼ਸ਼ ਸਿੰਘ ਅਲਬੇਲਾ ਦੀ ਬਰਸੀ ਮੌਕੇ ਢਾਡੀ ਦਰਬਾਰ ਸਜਾਇਆ

ਭਾਈਰੂਪਾ, 21 ਜਨਵਰੀ (ਵਰਿੰਦਰ ਲੱਕੀ)-ਸਿੱਖ ਇਤਿਹਾਸ ਦੇ ਵਿਦਵਾਨ ਤੇ ਢਾਡੀ ਕਲਾ ਦੇ ਥੰਮ ਮਰਹੂਮ ਢਾਡੀ ਗੁਰਬਖ਼ਸ਼ ਸਿੰਘ ਅਲਬੇਲਾ ਦੀ 5ਵੀਂ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਬੁਰਜ਼ ਰਾਜਗੜ੍ਹ ਵਿਖੇ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾ ਕੇ ...

ਪੂਰੀ ਖ਼ਬਰ »

ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ 'ਚ ਧਾਰਮਿਕ ਸਮਾਗਮ

ਤਲਵੰਡੀ ਸਾਬੋ, 21 ਜਨਵਰੀ (ਰਣਜੀਤ ਸਿੰਘ ਰਾਜੂ)- ਸਿੱਖ ਕੌਮ ਨੂੰ ਉੱਘੇ ਪ੍ਰਚਾਰਕ ਦੇਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਕੰਮ ਕਰਦੀ ਸੰਸਥਾ ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ ਦਮਦਮਾ ਸਾਹਿਬ ਵਿਖੇ ਸੰਸਥਾ ਦੇ ਪ੍ਰਬੰਧਕਾਂ ਅਤੇ ਵਿਦਿਆਰਥੀਆਂ ...

ਪੂਰੀ ਖ਼ਬਰ »

ਪਿੰਡ ਮਾਨਵਾਲਾ ਵਿਖੇ ਨਗਰ ਕੀਰਤਨ ਸਜਾਇਆ

ਰਾਮਾਂ ਮੰਡੀ, 21 ਜਨਵਰੀ (ਤਰਸੇਮ ਸਿੰਗਲਾ)- ਨੇੜਲੇ ਪਿੰਡ ਮਾਨਵਾਲਾ ਵਿਖੇ ਸਥਿਤ ਗੁਰੂਘਰ ਵਿਚ ਮਨਾਏ ਜਾ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਅੱਜ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਇਸ ਦੌਰਾਨ ਪਿੰਡ ਦੀਆਂ ਸੰਗਤਾਂ ਵਲੋਂ 'ਬੋਲੇ ਸੋ ਨਿਹਾਲ' ...

ਪੂਰੀ ਖ਼ਬਰ »

ਮਾਤਾ ਬਿਮਲਾ ਦੇਵੀ

ਤਲਵੰਡੀ ਸਾਬੋ- ਨੇਕਦਿਲ ਤੇ ਧਾਰਮਿਕ ਖਿਆਲਾਂ ਦੇ ਨਾਲ-ਨਾਲ ਸਹਿਜ ਸੁਭਾਅ ਦੇ ਮਾਲਕ ਮਾਤਾ ਬਿਮਲਾ ਦੇਵੀ ਦਾ ਜਨਮ 1928 ਵਿਚ ਹੋਇਆ | ਆਪ ਬਚਪਨ ਤੋਂ ਹੀ ਲੋੜਵੰਦਾਂ ਦੀ ਮਦਦ ਕਰਨਾ ਆਪਣਾ ਫ਼ਰਜ਼ ਸਮਝਦੇ ਸਨ | ਸੰਨ 1944 ਵਿਚ ਆਪ ਦਾ ਵਿਆਹ ਤਲਵੰਡੀ ਸਾਬੋ ਦੇ ਚੌਧਰੀ ਖ਼ਾਨਦਾਨ ਵਿਚ ...

ਪੂਰੀ ਖ਼ਬਰ »

ਸੀਵਰੇਜ ਦੇ ਪਾਣੀ ਨੇ ਓਵਰਫਲੋ ਹੋ ਕੇ ਨਹਿਰ ਦਾ ਰੂਪ ਧਾਰਿਆ

ਰਾਮਾਂ ਮੰਡੀ, 21 ਜਨਵਰੀ (ਤਰਸੇਮ ਸਿੰਗਲਾ)- ਸਰਕਾਰ ਵਲੋਂ ਬੇਸ਼ੱਕ ਸਥਾਨਕ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਜਾ ਚੁੱਕਾ ਹੈ, ਪਰ ਲੋਕ ਅਜੇ ਤੱਕ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਹਨ | ਸਥਾਨਕ ਆਰੀਆ ਹਾਈ ਸਕੂਲ ਦੇ ਪਿਛਲੇ ਪਾਸੇ ਸਥਿੱਤ ਬਸਤੀ ਵਿਚ ਸੀਵਰੇਜ ਦਾ ਪਾਣੀ ...

ਪੂਰੀ ਖ਼ਬਰ »

ਕਾਨੂੰਨਾਂ 'ਤੇ ਪਾਬੰਦੀ ਦਾ ਪ੍ਰਸਤਾਵ ਅੰਦੋਲਨ ਨੂੰ ਕਮਜ਼ੋਰ ਕਰਨਾ-ਨੰਗਲਾ

ਰਾਮਾਂ ਮੰਡੀ, 21 ਜਨਵਰੀ (ਤਰਸੇਮ ਸਿੰਗਲਾ)- ਕੇਂਦਰ ਸਰਕਾਰ ਵਲੋਂ ਡੇਢ ਸਾਲ ਤੱਕ ਖੇਤੀਬਾੜੀ ਵਿਰੋਧੀ ਕਾਨੂੰਨਾਂ 'ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਕਿਸਾਨੀ ਲਹਿਰ ਨੂੰ ਕਮਜ਼ੋਰ ਕਰਨ ਦੀ ਇਕ ਸਾਜ਼ਿਸ਼ ਹੈ | ਇਹ ਪ੍ਰਗਟਾਵਾ ਬੀ.ਕੇ.ਯੂ. ਏਕਤਾ/ਸਿੱਧੂਪੁਰ ਦੇ ਜ਼ਿਲ੍ਹਾ ...

ਪੂਰੀ ਖ਼ਬਰ »

'ਆਪ' ਵਲੋਂ ਨਗਰ ਨਿਗਮ ਚੋਣਾਂ ਲਈ 39 ਉਮੀਦਵਾਰਾਂ ਦੀ ਸੂਚੀ ਜਾਰੀ

ਬਠਿੰਡਾ, 21 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਆਮ ਆਦਮੀ ਪਾਰਟੀ ਨੇ ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਲਈ ਆਪਣੀ ਪਹਿਲੀ ਸੂਚੀ ਜਾਰੀ ਕਰ ਦਿਤੀ ਹੈ, ਜਿਸ ਵਿਚ 'ਆਪ' ਨੇ ਆਪਣੇ 39 ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਹੈ | 'ਆਪ' ਨੇ ਪਹਿਲੀ ਸੂਚੀ ਵਿਚ ਔਰਤਾਂ ਨੂੰ ...

ਪੂਰੀ ਖ਼ਬਰ »

'ਆਪ' ਵਲੋਂ ਸੰਗਤ ਮੰਡੀ ਵਿਖੇ ਕੌ ਾਸਲ ਚੋਣਾਂ ਲਈ ਉਮੀਦਵਾਰ ਨਾਮਜ਼ਦ

ਸੰਗਤ ਮੰਡੀ, 21 ਜਨਵਰੀ (ਸਾਮ ਸੁੰਦਰ ਜੋਸੀ)- ਆਮ ਆਦਮੀ ਪਾਰਟੀ ਦੇ ਬਠਿੰਡਾ (ਦਿਹਾਤੀ) ਤੋਂ ਵਿਧਾਇਕਾ ਪ੍ਰੋ: ਰੁਪਿੰਦਰ ਰੂਬੀ ਵਲੋਂ ਨਗਰ ਕੌਾਸਲ ਚੋਣਾਂ ਦੇ ਮੱਦੇਨਜ਼ਰ ਸੰਗਤ ਮੰਡੀ ਦੇ ਵੱਖ-ਵੱਖ ਵਾਰਡਾਂ ਤੋਂ ਉਮੀਦਵਾਰਾਂ ਨੂੰ ਨਾਮਜ਼ਦ ਕੀਤਾ ਗਿਆ, ਜਿਨ੍ਹਾਂ 'ਚੋਂ ਵਾਰਡ ...

ਪੂਰੀ ਖ਼ਬਰ »

ਡੈਮੋਕ੍ਰੈਟਿਕ ਟੀਚਰ ਫਰੰਟ ਵਲੋਂ ਸਿੱਖਿਆ ਸਕੱਤਰ ਦੀ ਅਰਥੀ ਸਾੜ ਕੇ ਪ੍ਰਦਰਸ਼ਨ

ਬਠਿੰਡਾ, 21 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡੈਮੋਕ੍ਰੇਟਿਕ ਟੀਚਰ ਫ਼ਰੰਟ ਦੀ ਬਠਿੰਡਾ ਤੇ ਸੰਗਤ ਇਕਾਈ ਨੇ 'ਸਕੱਤਰ ਭਜਾਓ, ਸਿੱਖਿਆ ਬਚਾਓ' ਦੇ ਨਾਅਰਿਆਂ ਨਾਲ ਸਿੱਖਿਆ ਸਕੱਤਰ ਦੀ ਅਰਥੀ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ | ਡੀ.ਟੀ.ਐੱਫ. ਦੀ ਜਨਰਲ ਕੌਾਸਲ ਦੇ ਸੱਦੇ 'ਤੇ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਾਲੋਨੀ ਨੂੰ ਰੁਸ਼ਨਾਇਆ

ਬਠਿੰਡਾ, 21 ਜਨਵਰੀ (ਅਵਤਾਰ ਸਿੰਘ)- ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸਾਹਿਬ ਸ਼ੀਸ਼ ਮਹਿਲ ਦੀਆਂ ਸੰਗਤਾਂ ਵਲੋਂ ਰਾਤ ਦੇ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਦੀਆਂ ...

ਪੂਰੀ ਖ਼ਬਰ »

ਨੰਬਰਦਾਰਾਂ ਵਲੋਂ ਕਿਸਾਨ ਪਰੇਡ ਲਈ ਲਾਮਬੰਦੀ ਮੀਟਿੰਗ

ਨਥਾਣਾ, 21 ਜਨਵਰੀ (ਗੁਰਦਰਸ਼ਨ ਲੁੱਧੜ)- ਪੰਜਾਬ ਨੰਬਰਦਾਰ ਯੂਨੀਅਨ ਦੇ ਸਥਾਨਕ ਦਫਤਰ ਵਿੱਚ ਨੰਬਰਦਾਰਾਂ ਵੱਲੋਂ ਮੀਟਿੰਗ ਕਰਕੇ ਦਿੱਲੀ ਦੀ ਕਿਸਾਨ ਪਰੇਡ ਲਈ ਲਾਮਬੰਦੀ ਕੀਤੀ ਗਈ ਅਤੇ ਵਿਉਂਤਬੰਦੀ ਨਾਲ ਉਥੇ ਪੁੱਜਣ ਦਾ ਫੈਸਲਾ ਕੀਤਾ ਗਿਆ | ਨੰਬਰਦਾਰਾਂ ਨੇ ਇਸ ਵਾਰ ...

ਪੂਰੀ ਖ਼ਬਰ »

ਨਿਗਮ ਚੋਣਾਂ 'ਚ ਕਾਂਗਰਸ ਨੂੰ ਰੋਜ਼ਾਨਾ ਮਿਲ ਰਿਹੈੈ ਬਲ

ਬਠਿੰਡਾ, 21 ਜਨਵਰੀ (ਕੰਵਲਜੀਤ ਸਿੰਘ ਸਿੱਧੂ)- 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਮਾਹੌਲ ਗਰਮਾ ਗਿਆ ਹੈ | ਬਠਿੰਡਾ ਸ਼ਹਿਰ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਨਾਲ ਕਾਂਗਰਸ ਪਾਰਟੀ ਨੂੰ ਵੱਡਾ ਬਲ ਮਿਲ ...

ਪੂਰੀ ਖ਼ਬਰ »

ਪਿਟਬੁਲ ਕੁੱਤੇ ਨੇ ਲੜਕੇ ਨੂੰ ਵੱਢਿਆ

ਬਠਿੰਡਾ, 21 ਜਨਵਰੀ (ਅਵਤਾਰ ਸਿੰਘ)- ਸਥਾਨਕ ਪ੍ਰਤਾਪ ਨਗਰ ਵਿਚ ਇਕ ਘਰ ਵਿਚ ਪਾਲੇ ਜਾ ਰਹੇ ਪਿਟਬੁਲ ਕੁੱਤੇ ਨੇ ਇਕ ਨਾਬਾਲਗ ਲੜਕੇ (15) ਦੇ ਪੈਰ ਨੂੰ ਵੱਢ ਲਿਆ | ਲੜਕੇ ਦੇ ਚੀਕਾਂ ਮਾਰਨ 'ਤੇ ਆਂਢ-ਗੁਆਂਢ ਦੇ ਲੋਕਾਂ ਨੇ ਇਕੱਠੇ ਹੋ ਕੇ ਬਹੁਤ ਹੀ ਮੁਸ਼ਕਿਲ ਨਾਲ ਲੜਕੇ ਨੂੰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨੌਜਵਾਨ ਜ਼ਖ਼ਮੀ

ਭੀਖੀ, 21 ਜਨਵਰੀ (ਔਲਖ)- ਕਸਬਾ ਭੀਖੀ ਵਿਖੇ ਅਨਾਜ ਮੰਡੀ ਦੇ ਨੇੜੇ ਇਕ ਸੜਕ ਹਾਦਸੇ 'ਚ ਨੌਜਵਾਨ ਦੇ ਗੰਭੀਰ ਰੂਪ 'ਚ ਜ਼ਖਮੀ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਮੁਤਾਬਿਕ ਪਿੰਡ ਮਲਕੋਂ ਦਾ ਨੌਜਵਾਨ ਲਵਪ੍ਰੀਤ ਸਿੰਘ (22) ਆਪਣੇ ਮੋਟਰਸਾਈਕਲ 'ਤੇ ਸੁਨਾਮ ਵੱਲ ਕੋਈ ਕੰਮ ਜਾ ਰਿਹਾ ਸੀ ...

ਪੂਰੀ ਖ਼ਬਰ »

ਕੇਂਦਰ ਸਰਕਾਰ ਦੇ ਝੂਠਾਂ ਦਾ ਹੋਇਆ ਪਰਦਾਫ਼ਾਸ਼-ਗੁਰਪ੍ਰੀਤ ਸਿੰਘ ਕਾਂਗੜ

ਰਾਮਪੁਰਾ, 21 ਜਨਵਰੀ (ਨਰਪਿੰਦਰ ਸਿੰਘ ਧਾਲੀਵਾਲ)- ਮਾਲ ਪੁਨਰਵਾਸ ਤੇ ਆਫ਼ਤ ਪ੍ਰਬੰਧਨ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਖੇਤੀ ਸੁਧਾਰਾਂ ਬਾਰੇ ਉੱਚ ਤਾਕਤੀ ਕਮੇਟੀ ਵਲੋਂ ਮਨਜ਼ੂਰੀ ਦੇਣ ਸਬੰਧੀ ਆਰ.ਟੀ.ਆਈ. ਰਾਹੀਂ ਮਿਲੇ ਜਵਾਬ 'ਚ ਕੇਂਦਰ ਸਰਕਾਰ ਦੇ ਝੂਠ ਦਾ ...

ਪੂਰੀ ਖ਼ਬਰ »

ਵਿਜੀਲੈਂਸ ਬਿਊਰੋ ਬਠਿੰਡਾ ਵਲੋਂ ਰਿਸ਼ਵਤ ਦੇ ਦੋਸ਼ 'ਚ ਪਟਵਾਰੀ ਗਿ੍ਫ਼ਤਾਰ

ਬਠਿੰਡਾ, 21 ਜਨਵਰੀ (ਸ.ਰ.)- ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵਲੋਂ ਅੱਜ ਪਟਵਾਰੀ ਮਾਲ ਹਲਕਾ ਮਲੂਕਾ-1 ਜਸਕਰਨ ਸਿੰਘ ਨੂੰ ਪਟਵਾਰ ਖਾਨਾ ਸਬ-ਤਹਿਸੀਲ ਭਗਤਾ ਭਾਈਕਾ ਵਿਖੇ 5 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਨੂੰ ਰੰਗੇ ਹੱਥੀਂ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਇਸ ...

ਪੂਰੀ ਖ਼ਬਰ »

ਲੇਬਰ ਕਾਲੋਨੀ 'ਚ ਵਿਅਕਤੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ

ਰਾਮਾਂ ਮੰਡੀ, 21 ਜਨਵਰੀ (ਤਰਸੇਮ ਸਿੰਗਲਾ)- ਬੀਤੀ ਰਾਤ ਇਕ ਨੌਜਵਾਨ ਵਲੋਂ ਰਿਫਾਇਨਰੀ ਨੇੜੇ ਸਥਿਤ ਲੇਬਰ ਕਾਲੋਨੀ ਵਿਚ ਭੇਦਭਰੀ ਹਾਲਤ 'ਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਉਸ ਦੇ ਸਾਥੀਆਂ ...

ਪੂਰੀ ਖ਼ਬਰ »

ਮਾਤਾ ਸੁੰਦਰੀ ਗਰੁੱਪ ਢੱਡੇ ਵਿਖੇ ਰਾਮਾ ਕੰਸਲਟੈਂਸੀ ਦੇ ਸਹਿਯੋਗ ਨਾਲ ਮੁਫ਼ਤ ਕਿੱਤਾ ਮੁਖੀ ਕੋਰਸ ਸ਼ੁਰੂ

ਬਠਿੰਡਾ, 21 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਇਲਾਕੇ ਦੀ ਨਾਮਵਰ ਸੰਸਥਾ ਮਾਤਾ ਸੁੰਦਰੀ ਗਰੁੱਪ ਆਫ਼ ਇੰਸਟੀਚਿਊਸ਼ਨਜ ਵਿਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਰੁਜ਼ਗਾਰ ਦੇ ਮੌਕੇ ਹਾਸਲ ਕਰਵਾਉਣ ਲਈ ਮੁਫ਼ਤ ਕਿੱਤਾ ਮੁਖੀ ਕੋਰਸ ਸ਼ੁਰੂ ਕੀਤੇ ਗਏ ਹਨ | ...

ਪੂਰੀ ਖ਼ਬਰ »

ਕੋਟਫੱਤਾ ਦੇ ਵਾਰਡ-10 ਤੋਂ ਹਰਤੇਜ ਸਿੰਘ ਢਿੱਲੋਂ ਹੋਣਗੇ ਅਕਾਲੀ ਉਮੀਦਵਾਰ

ਕੋਟਫੱਤਾ, 21 ਜਨਵਰੀ (ਰਣਜੀਤ ਸਿੰਘ ਬੁੱਟਰ)-ਨਗਰ ਕੌਾਸਲ ਕੋਟਫੱਤਾ ਦੇ ਚੁਣਾਵ ਲਈ ਵਾਰਡ ਨੰਬਰ 10 ਤੋਂ ਅਕਾਲੀ ਦਲ ਦੀ ਟਿਕਟ ਸਾਬਕਾ ਪ੍ਰਧਾਨ ਨਗਰ ਕੌਾਸਲ ਕੋਟਫੱਤਾ ਤੇ ਅਕਾਲੀ ਦਲ ਬਠਿੰਡਾ ਦਿਹਾਤੀ ਤੋਂ ਸੀਨੀਅਰ ਮੀਤ ਪ੍ਰਧਾਨ ਹਰਤੇਜ ਸਿੰਘ ਢਿੱਲੋਂ ਚੋਣ ਲੜਨਗੇ | ...

ਪੂਰੀ ਖ਼ਬਰ »

ਨਗਰ ਸੁਧਾਰ ਸਭਾ ਬੁਢਲਾਡਾ ਵਲੋਂ ਕੌ ਾਸਲ ਚੋਣਾਂ ਸਬੰਧੀ ਸਰਗਰਮੀਆਂ ਤੇਜ਼

ਬੁਢਲਾਡਾ, 21 ਜਨਵਰੀ (ਸੁਨੀਲ ਮਨਚੰਦਾ)- ਸਥਾਨਕ ਨਗਰ ਸੁਧਾਰ ਸਭਾ ਦੀ ਮੀਟਿੰਗ ਸੰਸਥਾ ਦੇ ਦਫ਼ਤਰ ਵਿਖੇ ਸਭਾ ਦੇ ਪ੍ਰਧਾਨ ਪ੍ਰੇਮ ਸਿੰਘ ਦੋਦੜਾ ਦੀ ਪ੍ਰਧਾਨਗੀ ਹੇਠ ਹੋਈ | ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਦੱਸਿਆ ਕਿ ...

ਪੂਰੀ ਖ਼ਬਰ »

ਮੌੜ ਕੈਂਪਸ 'ਚ ਵਿਦਿਆਰਥੀ ਆਉਣੇ ਸ਼ੁਰੂ

ਮੌੜ ਮੰਡੀ, 21 ਜਨਵਰੀ (ਗੁਰਜੀਤ ਸਿੰਘ ਕਮਾਲੂ)- ਕੋਰੋਨਾ ਦੀ ਮਹਾਂਮਾਰੀ ਦੇ ਚੱਲਦਿਆਂ ਲੰਬੇ ਅਰਸੇ ਬਾਅਦ ਸਰਕਾਰ ਵਲੋਂ ਕਾਲਜ ਅਤੇ ਯੂਨੀਵਰਸਿਟੀਆਂ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ | ਕੋਰੋਨਾ ਤੋਂ ਬਾਅਦ ਅੱਜ ਯੂਨੀਵਰਸਿਟੀ ਕੈਂਪਸ ਮੌੜ ਅੰਦਰ ਪੜ੍ਹਾਈ ਦੀ ਸ਼ੁਰੂਆਤ ...

ਪੂਰੀ ਖ਼ਬਰ »

ਐਕਸ ਸਰਵਿਸਮੈਨ ਵੈੱਲਫੇਅਰ ਯੂਨੀਅਨ ਵਲੋਂ ਪ੍ਰਦਰਸ਼ਨ ਅੱਜ

ਬਠਿੰਡਾ, 21 ਜਨਵਰੀ (ਸਟਾਫ਼ ਰਿਪੋਰਟਰ)- ਐਕਸ ਸਰਵਿਸਮੈਨ ਵੈੱਲਫੇਅਰ ਯੂਨੀਅਨ ਦੇ ਪ੍ਰਧਾਨ ਭੋਲਾ ਸਿੰਘ ਮੌੜ ਦੇ ਨਿਰਦੇਸ਼ਾਂ 'ਤੇ ਜਥੇਬੰਦੀ ਵਲੋਂ ਬਠਿੰਡਾ ਵਿਖੇ ਅੱਜ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੈ | ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX