ਸਾਹਲੋਂ, 22 ਜਨਵਰੀ (ਜਰਨੈਲ ਸਿੰਘ ਨਿੱਘ੍ਹਾ)-ਪਿੰਡ ਕਰਿਆਮ ਵਿਖੇ ਇਕ ਔਰਤ ਵਲੋਂ ਭੇਦ ਭਰੀ ਹਾਲਤ 'ਚ ਆਪਣੇ ਘਰ 'ਚ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰਨ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ 12 ਵਜੇ ਦੇ ਕਰੀਬ ਇਕ 28 ਕੁ ਸਾਲ ਦੀ ਔਰਤ ਜਿਸ ਦੇ 5 ਸਾਲ ਤੇ 8 ਸਾਲ ਦੀਆਂ ਦੋ ਲੜਕੀਆਂ ਹਨ ਨੇ ਘਰ 'ਚ ਗਾਡਰ ਨਾਲ ਕੱਪੜਾ ਬੰਨ੍ਹ ਕੇ ਫਾਹਾ ਲੈ ਲਿਆ | ਉਸ ਵਕਤ ਉਸ ਦਾ ਪਤੀ ਆਪਣੀ ਦੁਕਾਨ 'ਤੇ ਗਿਆ ਹੋਇਆ ਸੀ, ਉਸ ਕੋਲ ਰਹਿੰਦੀ ਉਸ ਦੀ ਭੈਣ ਵੀ ਕੰਮ ਸਿੱਖਣ ਗਈ ਹੋਈ ਸੀ ਤੇ ਦੋਵੇਂ ਬੱਚੇ ਬਾਹਰ ਗਲੀ ਵਿਚ ਖੇਡ ਰਹੇ ਸਨ | ਮਿ੍ਤਕ ਦੀ ਲੜਕੀ ਨੇ ਘਰ ਅੰਦਰ ਜਾ ਕੇ ਆਪਣੀ ਮਾਂ ਨੂੰ ਗਾਡਰ ਨਾਲ ਲਟਕਦਿਆਂ ਦੇਖ ਆਪਣੀ ਦਾਦੀ ਨੂੰ ਦੱਸਿਆ | ਜਿਸ ਨੇ ਇਸ ਘਟਨਾ ਬਾਰੇ ਆਪਣੇ ਪਰਿਵਾਰਿਕ ਮੈਂਬਰਾਂ ਤੇ ਪੰਚਾਇਤ ਨੰੂ ਦੱਸਿਆ | ਜਿਨ੍ਹਾਂ ਨੇ ਥਾਣਾ ਸਦਰ ਦੀ ਪੁਲਿਸ ਨੰੂ ਇਤਲਾਹ ਦਿੱਤੀ | ਜਿਸ ਦੀ ਸੂਚਨਾ ਮਿਲਦਿਆਂ ਡੀ. ਐਸ. ਪੀ. ਸ਼ਵਿੰਦਰਪਾਲ ਸਿੰਘ ਤੇ ਐਸ. ਐਚ. ਓ. ਸਰਬਜੀਤ ਸਿੰਘ ਥਾਣਾ ਸਦਰ ਆਪਣੀ ਪੁਲਿਸ ਪਾਰਟੀ ਨਾਲ ਮੌਕੇ ਪਹੁੰਚੇ ਅਤੇ ਲਾਸ਼ ਆਪਣੇ ਕਬਜ਼ੇ 'ਚ ਲੈ ਕੇ ਪੋਸਟ-ਮਾਰਟਮ ਲਈ ਸਿਵਲ ਹਸਪਤਾਲ ਨਵਾਂਸ਼ਹਿਰ ਨੂੰ ਭੇਜ ਦਿੱਤੀ | ਪੁਲਿਸ ਨੇ ਪਰਿਵਾਰਿਕ ਮੈਂਬਰਾਂ ਤੋਂ ਘਟਨਾ ਦੀ ਜਾਣਕਾਰੀ ਹਾਸਲ ਕਰਕੇ ਅਗਲੇਰੀ ਕਾਰਵਾਈ ਆਰੰਭ ਕੀਤੀ ਹੈ |
ਨਵਾਂਸ਼ਹਿਰ, 22 ਜਨਵਰੀ (ਗੁਰਬਖਸ਼ ਸਿੰਘ ਮਹੇ)-ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ: ਗੁਰਪਾਲ ਕਟਾਰੀਆ ਦੀ ਅਗਵਾਈ ਹੇਠ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਟ੍ਰੇਨਿੰਗ ਕਮ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਸਿਹਤ ...
ਔੜ/ਝਿੰਗੜਾਂ, 22 ਜਨਵਰੀ (ਕੁਲਦੀਪ ਸਿੰਘ ਝਿੰਗੜ)-ਗ੍ਰਾਮ ਪੰਚਾਇਤ ਪਿੰਡ ਹੇੜੀਆਂ ਵਲੋਂ ਪਿੰਡ ਦੇ ਰਸਤੇ 'ਚ ਕੰਕਰੀਟ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ | ਜਿਸ ਦੀ ਸ਼ੁਰੂਆਤ ਸਰਪੰਚ ਬਰਿੰਦਰ ਹਰੀਸ਼ ਹੇੜੀਆਂ ਤੇ ਪੰਚਾਇਤ ਮੈਂਬਰਾਂ ਵਲੋਂ ਕਰਵਾਈ ਗਈ | ਉਨ੍ਹਾਂ ਆਖਿਆ ਕਿ ...
ਪੋਜੇਵਾਲ ਸਰਾਂ, 22 ਜਨਵਰੀ (ਨਵਾਂਗਰਾਈਾ)-ਭੀਮ ਆਰਮੀ ਦੇ ਆਲ ਇੰਡੀਆ ਮੁਖੀ ਚੰਦਰ ਸ਼ੇਖਰ ਆਜ਼ਾਦ ਦਾ ਪੋਜੇਵਾਲ ਸਰਾਂ ਵਿਖੇ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਗਿਆ | ਚੰਦਰ ਸ਼ੇਖਰ ਆਜ਼ਾਦ ਅੱਜ ਹਿਮਾਚਲ ਪ੍ਰਦੇਸ ਨੂੰ ਜਾਣ ਸਮੇਂ ਕੁਝ ਸਮੇਂ ਲਈ ਇਥੇ ਰੁਕੇ ਸਨ | ਇਸ ਮੌਕੇ ...
ਨਵਾਂਸ਼ਹਿਰ, 22 ਜਨਵਰੀ (ਗੁਰਬਖਸ਼ ਸਿੰਘ ਮਹੇ)-ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ: ਗੁਰਦੀਪ ਸਿੰਘ ਕਪੂਰ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫ਼ਤਰ ਦੇ ਟ੍ਰੇਨਿੰਗ ਹਾਲ ਵਿਖੇ 'ਮਾਤਰੀ ਮੌਤ ਨਿਗਰਾਨੀ ਤੇ ਕਾਰਵਾਈ' ਵਿਸ਼ੇ 'ਤੇ ਜ਼ਿਲ੍ਹਾ ਪੱਧਰੀ ਦੋ ਦਿਨਾ ਟ੍ਰੇਨਿੰਗ ...
ਨਵਾਂਸ਼ਹਿਰ, 22 ਜਨਵਰੀ (ਗੁਰਬਖਸ਼ ਸਿੰਘ ਮਹੇ)-ਦੇਸ਼ ਦੇ 72ਵੇਂ ਗਣਤੰਤਰ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਗਮ ਸਰਕਾਰੀ ਆਈ. ਟੀ. ਆਈ. ਗਰਾਊਾਡ ਨਵਾਂਸ਼ਹਿਰ ਵਿਖੇ ਹੋਵੇਗਾ, ਜਿਸ ਦੀ ਫੁੱਲ ਡਰੈੱਸ ਅ ਭਿਆਸ 23 ਜਨਵਰੀ ਨੂੰ ਹੋਵੇਗਾ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ...
ਘੁੰਮਣਾਂ, 22 ਜਨਵਰੀ (ਮਹਿੰਦਰਪਾਲ ਸਿੰਘ)-ਪਿੰਡ ਭਰੋਲੀ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 24 ਜਨਵਰੀ ਨੂੰ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ | ਸ੍ਰੀ ਅਖੰਡ ਪਾਠ ਦੇ ਭੋਗ ...
ਸਾਹਲੋਂ, 22 ਜਨਵਰੀ (ਜਰਨੈਲ ਸਿੰਘ ਨਿੱਘ੍ਹਾ)-ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋ ਲੋਕ ਸਭਾ ਮੈਂਬਰ ਮੁਨੀਸ਼ ਤਿਵਾੜੀ ਵਲੋਂ ਪਿੰਡ ਕਰਿਆਮ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ਉਨ੍ਹਾਂ ਦੇ ਨਾਲ ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ...
ਉੜਾਪੜ/ਲਸਾੜਾ, 22 ਜਨਵਰੀ (ਲਖਵੀਰ ਸਿੰਘ ਖੁਰਦ)-ਇਲਾਕੇ 'ਚ ਚੋਰੀ ਦੀਆਂ ਵਾਰਦਾਤਾਂ ਵਿਚ ਅਚਾਨਕ ਵਾਧੇ ਨੇ ਲੋਕਾਂ 'ਚ ਸਹਿਮ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ | ਨਸ਼ੇੜੀਆਂ ਵਲੋਂ ਆਪਣੇ ਨਸ਼ੇ ਦੀ ਤੋਟ ਨੂੰ ਪੂਰਾ ਕਰਨ ਲਈ ਲੁੱਟਾਂ ਖੋਹਾਂ ਤੇ ਚੋਰੀਆਂ ਕਰਨੀਆਂ ਆਮ ਜਿਹੀ ਹੀ ...
ਨਵਾਂਸ਼ਹਿਰ, 22 ਜਨਵਰੀ (ਗੁਰਬਖਸ਼ ਸਿੰਘ ਮਹੇ)-ਵੱਖ-ਵੱਖ ਜਥੇਬੰਦੀਆਂ ਅਤੇ ਯੂਨੀਅਨਾਂ ਵਲੋਂ ਆਪਣੀਆਂ ਮੰਗਾਂ ਦੇ ਸਬੰਧ 'ਚ ਰੋਸ ਪ੍ਰਦਰਸ਼ਨ/ਮੁਜ਼ਾਹਰੇ ਦੌਰਾਨ ਮੁੱਖ ਮਾਰਗ 'ਤੇ ਰਸਤਾ ਰੋਕ ਕੇ ਧਰਨੇ ਆਦਿ ਲਾਉਣ ਕਾਰਨ ਚੰਡੀਗੜ੍ਹ-ਜਲੰਧਰ-ਅੰਮਿ੍ਤਸਰ ਜਾਣ ਵਾਲੇ ਲੋਕਾਂ ...
ਬੰਗਾ, 22 ਜਨਵਰੀ (ਜਸਬੀਰ ਸਿੰਘ ਨੂਰਪੁਰ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਬਲਾਕ ਬੰਗਾ ਵਿਖੇ ਆਗੂ ਨਿਰਮਲ ਕੌਰ ਦੀ ਅਗਵਾਈ 'ਚ ਪ੍ਰਦਰਸ਼ਨ ਕੀਤਾ ਗਿਆ | ਇਕੱਤਰ ਹੋਈਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ | ...
ਬੰਗਾ, 22 ਜਨਵਰੀ (ਜਸਬੀਰ ਸਿੰਘ ਨੂਰਪੁਰ)-ਡੈਮੋਕਰੇਟਿਕ ਟੀਚਰਜ਼ ਫਰੰਟ ਨੇ ਬੰਗਾ ਵਿਖੇ ਸਿੱਖਿਆ ਸਕੱਤਰ ਵਲੋਂ ਸਿੱਖਿਆ ਸਮੇਤ ਅਧਿਆਪਕਾਂ ਨਾਲ ਜੁੜੇ ਮਸਲਿਆਂ 'ਤੇ ਲਗਾਤਾਰ ਕੀਤੀਆਂ ਵਧੀਕੀਆਂ ਖ਼ਿਲਾਫ਼ ਸ਼ਹਿਰ 'ਚ ਰੋਸ ਮਾਰਚ ਕੀਤਾ ਗਿਆ ਅਤੇ ਸਿੱਖਿਆ ਸਕੱਤਰ ਦਾ ਪੁਤਲਾ ...
ਨਵਾਂਸ਼ਹਿਰ, 22 ਜਨਵਰੀ (ਗੁਰਬਖਸ਼ ਸਿੰਘ ਮਹੇ)-ਸ਼ਹੀਦ ਏ ਆਜ਼ਮ ਭਗਤ ਸਿੰਘ ਆਈ. ਟੀ. ਆਈ. ਨਵਾਂਸ਼ਹਿਰ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਰੈਲੀ ਕਰ ਕੇ ਵਿਦਿਆਰਥੀਆਂ-ਨੌਜਵਾਨਾਂ ਸਮੇਤ ਸਮੂਹ ਲੋਕਾਂ ਨੂੰ 'ਦਿੱਲੀ ਚੱਲੋ' ਦਾ ਸੱਦਾ ਦਿੱਤਾ | ਰੈਲੀ ਨੂੰ ਸੰਬੋਧਨ ...
ਮਹਿੰਦਰ ਪਾਲ ਸਿੰਘ 98153-47789 ਘੁੰਮਣਾਂ-ਪਿੰਡ ਡੀਂਗਰੀਆ ਵਾਹਦ ਤੋਂ ਫਗਵਾੜਾ ਸੜਕ 'ਤੇ ਵਸਿਆ ਹੋਇਆ ਹੈ | ਇਸ ਦੇ ਜ਼ਿਆਦਾਤਰ ਲੋਕ ਮੁਲਾਜ਼ਮ ਤੇ ਪ੍ਰਵਾਸੀ ਭਾਰਤੀ ਹਨ | ਜਿਨ੍ਹਾਂ ਨੇ ਆਪਣੇ ਪਿੰਡ ਲਈ ਅਨੇਕਾਂ ਵਿਕਾਸ ਕਾਰਜ ਕੀਤੇ | ਇਥੋਂ ਦੇ ਸਾਬਕਾ ਸਰਪੰਚ ਪਾਲ ਸਿੰਘ ਤੇ ...
ਨਵਾਂਸ਼ਹਿਰ, 22 ਜਨਵਰੀ (ਗੁਰਬਖਸ਼ ਸਿੰਘ ਮਹੇ)-ਜਿਹੜੇ ਨੌਜਵਾਨ ਜਲੰਧਰ ਵਿਖੇ ਫ਼ੌਜ ਦੀ ਭਰਤੀ ਰੈਲੀ 'ਚ ਆਰ. ਸੀ. ਫਿੱਟ ਹੋ ਗਏ ਹਨ, ਜਾਂ ਐਮ. ਐਚ. ਪੈ ਗਿਆ ਹੈ, ਉਨ੍ਹਾਂ ਨੌਜਵਾਨਾਂ ਲਈ ਸੀ-ਪਾਈਟ ਕੈਂਪ, ਰਾਹੋਂ ਰੋਡ, ਨਵਾਂਸ਼ਹਿਰ ਵਿਖੇ ਪੰਜਾਬ ਸਰਕਾਰ ਵਲੋਂ ਲਿਖਤੀ ਪੇਪਰ ਦੀ ...
ਰਾਹੋਂ, 22 ਜਨਵਰੀ (ਬਲਬੀਰ ਸਿੰਘ ਰੂਬੀ)-ਸਥਾਨਕ ਸ਼ਹਿਰ ਦੇ ਮੱੁਖ ਬਾਜ਼ਾਰ ਤੇ ਸ਼ਹਿਰ ਦੀਆਂ ਮੱੁਖ ਸੜਕਾਂ ਨੂੰ ਬਿਨਾਂ ਕਿਸੇ ਢੰਗ ਤਰੀਕੇ ਨਾਲ ਪੁੱਟ ਕੇ ਨਵਾਂ ਬਣਾਉਣ ਦੇ ਵਿਰੋਧ 'ਚ ਸਮੂਹ ਦੁਕਾਨਦਾਰਾਂ ਤੇ ਸ਼ਹਿਰ ਵਾਸੀਆਂ ਰਾਮ ਕੁਮਾਰ, ਬਲਬੀਰ ਸਿੰਘ ਮਾਨ, ਮਨੀਸ਼ ...
ਮਜਾਰੀ/ਸਾਹਿਬਾ, 22 ਜਨਵਰੀ (ਨਿਰਮਲਜੀਤ ਸਿੰਘ ਚਾਹਲ)-ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਵਲੋਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਦਿੱਲੀ ਵਿਖੇ ਕੀਤੀ ਜਾ ਰਹੀ ਟਰੈਕਟਰ ਪਰੇਡ 'ਚ ਹਿੱਸਾ ਲੈਣ ਲਈ ਮਜਾਰੀ ਖੇਤਰ ਦੇ ਪਿੰਡਾਂ ...
ਬਹਿਰਾਮ, 22 ਜਨਵਰੀ (ਨਛੱਤਰ ਸਿੰਘ ਬਹਿਰਾਮ)-ਭਾਰਤ ਸੰਚਾਰ ਨਿਗਮ ਦੀਆਂ ਸੇਵਾਵਾਂ ਵਧੀਆ ਨਾ ਮਿਲਣ ਕਾਰਨ ਬਹਿਰਾਮ ਇਲਾਕੇ ਦੇ ਖਪਤਕਾਰ ਕਈ ਦਿਨਾਂ ਤੋਂ ਪ੍ਰੇਸ਼ਾਨ ਹਨ | ਲੋਕਾਂ ਨੇ ਦੱਸਿਆ ਕਿ ਅਸੀਂ ਹੋਰ ਕੰਪਨੀਆਂ ਦੇ ਕੁਨੈਕਸ਼ਨ ਦੀ ਵਰਤੋਂ ਕਰ ਰਹੇ ਸੀ | ਉਨ੍ਹਾਂ ਦੀ ...
ਨਵਾਂਸ਼ਹਿਰ, 22 ਜਨਵਰੀ (ਗੁਰਬਖਸ਼ ਸਿੰਘ ਮਹੇ)-ਪਿੰਡ ਸੋਨੇ ਤੋਂ ਰਵਿੰਦਰ ਸਿੰਘ ਸਰਪੰਚ ਦੀ ਅਗਵਾਈ ਹੇਠ ਦੋਆਬਾ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਕੁਲਦੀਪ ਸਿੰਘ ਬਜੀਦਪੁਰ ਦੇ ਸੱਦੇ 'ਤੇ 26 ਜਨਵਰੀ ਦੀ ਟਰੈਕਟਰ ਪਰੇਡ ਲਈ ਦਿੱਲੀ ਨੂੰ ਪੰਜ ਟਰੈਕਟਰ ਰਵਾਨਾ ਹੋਏ | ਇਸ ...
ਪੋਜੇਵਾਲ ਸਰਾਂ, 22 ਜਨਵਰੀ (ਰਮਨ ਭਾਟੀਆ)-ਕਿਸਾਨ ਸੰਘਰਸ਼ ਦੇ ਹੱਕ 'ਚ ਇਲਾਕੇ ਦੇ ਕਿਸਾਨਾਂ ਵਲੋਂ ਅੱਡਾ ਪੋਜੇਵਾਲ ਤੋਂ ਟਰੈਕਟਰ ਰੈਲੀ ਕੱਢੀ ਗਈ | ਰੈਲੀ ਸਤਿਗੁਰ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀ ਆਸ਼ਰਮ) ਧਾਮ ਪੋਜੇਵਾਲ ਤੋਂ ਆਰੰਭ ਹੋਈ ਤੇ ਜੋ ਪਿੰਡ ...
ਨਵਾਂਸ਼ਹਿਰ, 22 ਜਨਵਰੀ (ਗੁਰਬਖਸ਼ ਸਿੰਘ ਮਹੇ)-ਸ਼ਹਿਰ ਦੇ ਇਕ ਵਪਾਰਕ ਘਰਾਣੇ ਦੇ ਮੈਂਬਰ ਰਾਕੇਸ਼ ਜੈਨ ਅਕਸਰ ਆਪਣੇ ਕਾਰੋਬਾਰੀ ਰੁਝੇਵਿਆਂ ਤੇ ਸਮਾਜਿਕ ਰਿਸ਼ਤਿਆਂ ਦੁਆਰਾ ਬਣੇ ਦਾਇਰੇ ਦਾ ਸਦਉਪਯੋਗ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਲਈ ਕਰਦੇ ਰਹਿੰਦੇ ਹਨ | ਉਹ ਉਪਕਾਰ ...
ਭੱਦੀ, 22 ਜਨਵਰੀ (ਨਰੇਸ਼ ਧੌਲ)-ਪਿਛਲੇ ਸਮੇਂ ਦੌਰਾਨ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿੰਡ ਥੋਪੀਆ ਤੋਂ ਸੈਂਕੜੇ ਹੀ ਟਰੈਕਟਰਾਂ 'ਤੇ ਸਵਾਰ ਹੋ ਕੇ ਕਿਸਾਨਾਂ ਤੇ ਨੌਜਵਾਨ ਕਿਰਤੀਆਂ ਵਲੋਂ ਵਿਸ਼ਾਲ ਰੋਸ ਰੈਲੀ ਕੀਤੀ ਗਈ | ਇਸ ...
ਜਾਡਲਾ, 22 ਜਨਵਰੀ (ਬੱਲੀ)-ਇਥੋਂ ਦੀ ਸਹਿਕਾਰੀ ਸਭਾ ਦੀ ਹੋਈ ਚੋਣ ਵਿਚ ਭੰਵਰ ਸਿੰਘ ਰਾਣਾ, ਨਿਰਮਲ ਸਿੰਘ, ਇੰਦਰਜੀਤ ਸਿੰਘ ਰਾਠੌਰ, ਕੁਸ਼ਲ ਸਿੰਘ, ਰਾਮ ਸਿੰਘ, ਕਿ੍ਸ਼ਨ ਕੁਮਾਰ, ਅਵਤਾਰ ਸਿੰਘ, ਦੌਲਤ ਰਾਮ, ਮੇਘ ਸਿੰਘ, ਪਰਮਿੰਦਰ ਕੌਰ ਤੇ ਸਿਮਰ ਕੌਰ ਬਿਮਲ ਕੁਮਾਰ ਚੁਣੇ ਗਏ | ...
ਮੱਲਪੁਰ ਅੜਕਾਂ, 22 ਜਨਵਰੀ (ਮਨਜੀਤ ਸਿੰਘ ਜੱਬੋਵਾਲ)-ਪਿੰਡ ਕਾਹਮਾ ਜੋ ਪਹਿਲਾਂ ਹੀ ਵਿਕਾਸ ਕਾਰਜਾਂ 'ਚੋਂ ਜ਼ਿਲ੍ਹੇ ਦਾ ਪਹਿਲਾ ਪਿੰਡ ਮੰਨਿਆ ਗਿਆ ਹੈ | ਪਰ ਇਥੋਂ ਦੇ ਸਰਪੰਚ ਪ੍ਰਮਿੰਦਰਜੀਤ ਕੌਰ ਤੇ ਸਮੂਹ ਗ੍ਰਾਮ ਪੰਚਾਇਤ ਤੇ ਵਿਲੇਜ਼ ਯੂਥ ਕਲੱਬ ਦੇ ਸਹਿਯੋਗ ਨਾਲ ਇਹ ...
ਬੰਗਾ, 22 ਜਨਵਰੀ (ਜਸਬੀਰ ਸਿੰਘ ਨੂਰਪੁਰ)-ਬੰਗਾ ਨਗਰ ਕੌਾਸਲ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਬੰਗਾ ਦੇ ਵੱਖ-ਵੱਖ ਵਾਰਡਾਂ ਤੋਂ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ | ਮਨੋਹਰ ਲਾਲ ਗਾਬਾ ਜ਼ਿਲ੍ਹਾ ਸਕੱਤਰ ਨੇ ਦੱਸਿਆ ਕਿ ਵਾਰਡ ਨੰ. 2 ਤੋਂ ਰਣਵੀਰ ਸਿੰਘ ਰਾਣਾ, 3 ਤੋਂ ...
ਨਵਾਂਸ਼ਹਿਰ, 22 ਜਨਵਰੀ (ਗੁਰਬਖਸ਼ ਸਿੰਘ ਮਹੇ)-ਪਿੰਡ ਮਹਿੰਦੀਪੁਰ ਵਿਖੇ ਅੰਬੇਡਕਰ ਵੈੱਲਫੇਅਰ ਸੁਸਾਇਟੀ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਭਵਨ, ਐਨ. ਆਰ. ਆਈ. ਸਭਾ ਤੇ ਨਗਰ ਦੀਆਂ ਮੁਹਤਬਰ ਸ਼ਖ਼ਸੀਅਤਾਂ ਵਲੋਂ ਰਲ ਕੇ ਸ਼ਮਸ਼ਾਨਘਾਟ ਵਿਖੇ ਸਬਮਰਸੀਬਲ ਬੋਰ ਦੀ ਸ਼ੁਰੂਆਤ ...
ਬੰਗਾ, 22 ਜਨਵਰੀ (ਕਰਮ ਲਧਾਣਾ)-ਗੁਰਦੁਆਰਾ ਪਾਤਸ਼ਾਹੀ ਸੱਤਵੀਂ ਦੁਸਾਂਝ ਖੁਰਦ ਵਿਖੇ ਸ੍ਰੀ ਗੁਰੂ ਹਰਿ ਰਾਇ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਦੀ ਲੜੀ 29 ਜਨਵਰੀ ਤੋਂ ਆਰੰਭ ਹੋ ਕੇ 31 ਜਨਵਰੀ ਤੱਕ ਚੱਲੇਗੀ | ਇਹ ਵਿਚਾਰ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ...
ਉੜਾਪੜ/ਲਸਾੜਾ, 22 ਜਨਵਰੀ (ਲਖਵੀਰ ਸਿੰਘ ਖੁਰਦ)-ਪਿੰਡ ਉੜਾਪੜ ਦੇ ਐਨ. ਆਰ. ਆਈ. ਭਰਾਵਾਂ ਵਲੋਂ 50 ਹਜ਼ਾਰ ਰੁਪਏ ਦੀ ਰਾਸ਼ੀ ਪਿੰਡ ਦੇ ਸਰਪੰਚ ਸੁਰਿੰਦਰ ਸਿੰਘ ਤੇ ਐਡਵੋਕੇਟ ਨੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਕੁਲਵਿੰਦਰ ਵੜੈਚ ਤੇ ਜਸਵੀਰ ਸਿੰਘ ਦੀਪ ਨੂੰ ਸੌਾਪੀ | ...
ਨਵਾਂਸ਼ਹਿਰ, 22 ਜਨਵਰੀ (ਗੁਰਬਖਸ਼ ਸਿੰਘ ਮਹੇ)-ਕੋਰੋਨਾ ਵਾਇਰਸ ਕਾਰਨ ਜ਼ਿਲੇ੍ਹ 'ਚ 10 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ | ਸਿਵਲ ਸਰਜਨ ਡਾ: ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਅੱਜ ਬਲਾਕ ਨਵਾਂਸ਼ਹਿਰ 'ਚ 1, ਬਲਾਕ ਰਾਹੋਂ 'ਚ 2, ਬਲਾਕ ਮੁਕੰਦਪੁਰ 'ਚ 6 ਅਤੇ ...
ਨਵਾਂਸ਼ਹਿਰ, 22 ਜਨਵਰੀ (ਗੁਰਬਖਸ਼ ਸਿੰਘ ਮਹੇ)-ਪੰਜਾਬ ਪੈਨਸ਼ਨਰਜ਼ ਯੂਨੀਅਨ ਦੀ ਮੀਟਿੰਗ ਦਵਿੰਦਰ ਸਿੰਘ ਥਾਂਦੀ ਦੀ ਪ੍ਰਧਾਨਗੀ ਹੇਠ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ ਬੰਗਾ ਰੋਡ ਨਵਾਂਸ਼ਹਿਰ ਵਿਖੇ ਕੀਤੀ | ਇਸ ਮੌਕੇ ਕਿਸਾਨ ਅੰਦੋਲਨ ਦੇ ਸੰਘਰਸ਼ੀ ਯੋਧਿਆਂ ਨੂੰ ...
ਰਾਹੋਂ, 22 ਜਨਵਰੀ (ਬਲਬੀਰ ਸਿੰਘ ਰੂਬੀ)-ਨਗਰ ਕੌਾਸਲ ਦੀਆਂ ਚੋਣਾਂ ਦਾ ਐਲਾਨ ਹੁੰਦਿਆਂ ਹੀ ਸ਼ਹਿਰ 'ਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ | ਇਸ ਦੇ ਨਾਲ ਹੀ ਵੱਖ-ਵੱਖ ਪਾਰਟੀਆਂ ਵਲੋਂ ਸੱਤਾਧਾਰੀ ਪਾਰਟੀ ਕਾਂਗਰਸ 'ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਜਾ ਰਹੇ ਹਨ | ਸਾਬਕਾ ...
ਸੜੋਆ, 22 ਜਨਵਰੀ (ਨਾਨੋਵਾਲੀਆ)-ਨਜ਼ਦੀਕ ਪੈਂਦੇ ਪਿੰਡ ਹਿਆਤਪੁਰ ਸਿੰਘਾਂ ਦੀ 6 ਪੀੜ੍ਹੀਆਂ ਨੂੰ ਹੱਥੀ ਖਿਡਾਉਣ ਵਾਲੀ ਮਾਤਾ ਅਜੀਤ ਕੌਰ ਧਰਮ-ਪਤਨੀ ਸਵ: ਮਾ: ਸੰਤ ਸਿੰਘ ਦੇ ਪਰਿਵਾਰ ਵਲੋਂ ਆਪਣੀ ਮਾਤਾ ਦੇ 101ਵੇਂ ਜਨਮ ਦਿਨ 'ਤੇ ਉਨ੍ਹਾਂ ਦੀ ਚੰਗੀ ਸਿਹਤ ਲਈ ਆਪਣੇ ਪਿੰਡ ਦੇ ...
ਨਵਾਂਸ਼ਹਿਰ, 22 ਜਨਵਰੀ (ਗੁਰਬਖਸ਼ ਸਿੰਘ ਮਹੇ)-ਉਪਾਧਿਆਇ ਸ੍ਰੀ ਜਤਿੰਦਰ ਮੁਨੀ ਠਾਣੇ 5 ਤੇ ਉੱਤਰ ਭਾਰਤ ਦੇ ਪਰਿਵਰਤਕ ਆਸ਼ੀਸ਼ ਮੁਨੀ ਠਾਣੇ ਦੋ ਜੀ ਦੀ ਰਹਿਨੁਮਾਈ ਹੇਠ ਸ੍ਰੀ ਵਰਧਮਾਨ ਜੈਨ ਸੇਵਾ ਸੰਘ ਨਵਾਂਸ਼ਹਿਰ ਦੀ ਤਰਫ਼ੋਂ ਅੰਨ ਦਾਨ ਦਿਵਸ ਮਨਾਇਆ ਗਿਆ | ਸ੍ਰੀ ...
ਔੜ, 22 ਜਨਵਰੀ (ਜਰਨੈਲ ਸਿੰਘ ਖੁਰਦ)-ਤਿੰਨ ਕਿਸਾਨ ਵਿਰੋਧੀ ਬਿੱਲਾਂ ਨੂੰ ਲੈ ਕੇ ਦਿੱਲੀ 'ਚ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੜੀ ਜਾ ਰਹੀ ਆਰ-ਪਾਰ ਦੀ ਲੜਾਈ ਹੁਣ ਸਿਖ਼ਰਾਂ 'ਤੇ ਪਹੁੰਚ ਗਈ ਹੈ ਕੇਂਦਰ ਸਰਕਾਰ ਵਲੋਂ ਧਰਨੇ 'ਤੇ ਬੈਠੇ ਕਿਸਾਨਾਂ ਨਾਲ ਵਾਰ-ਵਾਰ ...
ਕਟਾਰੀਆ, 22 ਜਨਵਰੀ (ਨਵਜੋਤ ਸਿੰਘ ਜੱਖੂ)-ਕਿਸਾਨ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖ਼ਿਲਾਫ਼ ਠੰਢ ਦਾ ਪ੍ਰਕੋਪ ਝੱਲਦਾ ਹੋਇਆ ਵੀ ਦਿੱਲੀ ਦੀਆਂ ਸਰਹੱਦਾਂ 'ਤੇ ਪਿਛਲੇ ਦੋ ਮਹੀਨਿਆਂ ਤੋਂ ਅੰਦੋਲਨ ਕਰ ਰਿਹਾ ਹੈ | ਜਿਸ ਨੂੰ ਪੂਰੇ ਭਾਰਤ ਦੇ ਹਰ ਵਰਗ ਤੇ ਆਮ ਜਨਤਾ ਦਾ ਸਮਰਥਨ ...
ਮੁਕੰਦਪੁਰ, 22 ਜਨਵਰੀ (ਸੁਖਜਿੰਦਰ ਸਿੰਘ ਬਖਲੌਰ)-ਦੀ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸਭਾਵਾਂ ਕਰਮਚਾਰੀ ਯੂਨੀਅਨ ਬਲਾਕ ਔੜ ਦੀ ਮੀਟਿੰਗ ਹਰਪਾਲ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਮੁਕੰਦਪੁਰ ਸਭਾ ਵਿਖੇ ਕੀਤੀ ਗਈ | ਜਿਸ 'ਚ ਜਸਵੰਤ ਸਿੰਘ ਸਕੱਤਰ ਸਭਾ ਜਗਤਪੁਰ ਦੀ ...
ਪੋਜੇਵਾਲ ਸਰਾਂ, 22 ਜਨਵਰੀ (ਨਵਾਂਗਰਾਈਾ)-ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਅੰਦਰ ਚੱਲ ਰਹੇ ਕਿਸਾਨੀ ਸੰਘਰਸ਼ ਦਾ ਸਹਿਯੋਗ ਕਰਦਿਆਂ ਕਸਬਾ ਪੋਜੇਵਾਲ ਤੋਂ ਚੇਤਨ ਚੌਧਰੀ ਪ੍ਰਧਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਨਿੱਕੂ ਫ਼ੌਜੀ ਕਰੀਮਪੁਰ ਚਾਹਵਾਲਾ ...
ਭੱਦੀ, 22 ਜਨਵਰੀ (ਨਰੇਸ਼ ਧੌਲ)-ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਤੇ ਉਨ੍ਹਾਂ ਦੀ ਦੂਜੀ ਜੋਤ ਸਤਿਗੁਰੂ ਲਾਲ ਦਾਸ ਮਹਾਰਾਜ ਰਕਬੇ ਵਾਲਿਆਂ ਦੀ ਚਰਨ ਛੋਹ ਪ੍ਰਾਪਤ ਕੁਟੀਆ ਬਾਗ ਵਾਲੀ ਪਿੰਡ ਥੋਪੀਆ ਵਿਖੇ ਪਰਮ ਸੰਤ ਸਵਾਮੀ ਦਾਸਾ ਨੰਦ ਮਹਾਰਾਜ ਅਨੁਭਵ ਧਾਮ ਨਾਨੋਵਾਲ ...
ਨਵਾਂਸ਼ਹਿਰ, 22 ਜਨਵਰੀ (ਗੁਰਬਖਸ਼ ਸਿੰਘ ਮਹੇ)-ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਪੂਰਾ ਕਰਨ ਤੋਂ ਕੰਨੀ ਕਤਰਾ ਰਹੀ ਹੈ | ਮੁਲਾਜ਼ਮਾਂ ਨੂੰ ਝੂਠੇ ਲਾਰਿਆਂ ਤੋਂ ਬਿਨਾ ਹੋਰ ਕੁਝ ਨਹੀਂ ਦੇ ਰਹੀ | ਇਹ ਵਿਚਾਰ ਜੁਝਾਰ ਸਿੰਘ ਜ਼ਿਲ੍ਹਾ ਪ੍ਰਧਾਨ ਬੀ ਐਡ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX