ਪਟਿਆਲਾ, 22 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਪਟਿਆਲਾ ਨਗਰ ਨਿਗਮ ਦੇ ਮੇਅਰ ਤੇ ਆਵਾਜਾਈ ਪੁਲਿਸ ਪ੍ਰਸ਼ਾਸਨ ਵਲੋਂ ਮੁੱਖ ਮੰਤਰੀ ਦੇ ਸ਼ਹਿਰ 'ਚ ਆਵਾਜਾਈ ਤੇ ਪਾਰਕਿੰਗ ਦੀ ਸਮੱਸਿਆ ਦੂਰ ਕਰਨ ਦੇ ਪਿਛਲੇ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਦਾਅਵੇ ਆਿਖ਼ਰਕਾਰ ਫੋਕੇ ਹੀ ਸਾਬਤ ਹੋਏ ਹਨ | ਆਲਮ ਇਹ ਹੈ ਕਿ ਸ਼ਹਿਰ ਵਿਚ ਨਿੱਜੀ ਦਫ਼ਤਰਾਂ, ਮਾਲਾਂ, ਹਸਪਤਾਲਾਂ, ਦੁਕਾਨਾਂ, ਸੰਸਥਾਵਾਂ ਦੀ ਪਾਰਕਿੰਗ ਵਿਵਸਥਾ ਨਾ ਹੋਣ ਕਾਰਨ ਸੜਕਾਂ 'ਤੇ ਲੱਗੇ ਵਾਹਨਾਂ ਕਾਰਨ ਸ਼ਹਿਰ 'ਚ ਹਰ ਥਾਂ 'ਤੇ ਜਾਮ ਪਹਿਲਾਂ ਨਾਲੋਂ ਵੀ ਵੱਧ ਲੱਗਣੇ ਸ਼ੁਰੂ ਹੋ ਗਏ ਹਨ | ਪਹਿਲਾਂ ਤਾਂ ਨਗਰ ਨਿਗਮ ਨੂੰ ਨਵੇਂ ਬਣ ਰਹੇ ਇੰਸਟੀਚਿਊਟ, ਦਫ਼ਤਰ, ਹਸਪਤਾਲ ਆਦਿ ਦੀਆਂ ਇਮਾਰਤਾਂ ਲਈ ਨਕਸ਼ੇ ਵਿਚ ਪਾਰਕਿੰਗ ਦਾ ਪਹਿਲਾਂ ਪ੍ਰਬੰਧ ਵਿਸਥਾਰ ਨਾਲ ਦੱਸਣਾ ਹੁੰਦਾ ਹੈ ਅਤੇ ਫਿਰ ਇਹ ਨਕਸ਼ਾ ਪਾਸ ਹੋਣਾ ਹੁੰਦਾ ਹੈ | ਪਰ ਇਸ ਸਭ ਦੇ ਬਾਵਜੂਦ ਪਹਿਲਾਂ ਤਾਂ ਬਹੁਤੀਆਂ ਇਮਾਰਤਾਂ ਦੀ ਕੋਈ ਪਾਰਕਿੰਗ ਨਹੀਂ ਜੇਕਰ ਕੁੱਝ ਨੇ ਜ਼ਮੀਨਦੋਜ਼ ਪਾਰਕਿੰਗ ਨਕਸ਼ੇ 'ਚ ਦਿਖਾਈ ਹੈ ਤਾਂ ਬਾਅਦ ਵਿਚ ਇਮਾਰਤ ਦੇ ਮਾਲਕ ਇਸ ਜਗ੍ਹਾ ਨੂੰ ਪਾਰਕਿੰਗ ਦੀ ਥਾਂ ਹੋਰ ਨਿੱਜੀ ਕੰਮਾਂ ਲਈ ਵਰਤੋਂ ਕਰ ਲੈਂਦੇ ਹਨ | ਜਿਸ ਕਰਕੇ ਜਿੱਥੇ ਸਬੰਧਿਤ ਲੋਕ ਸੜਕਾਂ 'ਤੇ ਪਾਰਕਿੰਗ ਵਜੋਂ ਵਾਹਨ ਖੜ੍ਹਾਉਂਦੇ ਹਨ | ਉੱਥੇ ਖ਼ੁਦ ਇਮਾਰਤ ਵਿਚ ਨੌਕਰੀ ਕਰਨ ਵਾਲਿਆਂ ਦੇ ਵੀ ਵਾਹਨ ਬਾਹਰ ਖੜਦੇ ਹਨ | ਇਸ ਕਰਕੇ ਸ਼ਹਿਰ ਦੀਆਂ ਅਹਿਮ ਥਾਵਾਂ 'ਤੇ ਜਾਮ ਆਮ ਰਹਿੰਦਾ ਹੈ | ਇਸ ਤੋਂ ਇਲਾਵਾ ਪਿਛਲੇ ਲੰਮੇ ਸਮੇਂ ਤੋਂ ਸ਼ਹਿਰ 'ਚ ਖੁੱਲੇ੍ਹ ਹਸਪਤਾਲ, ਦਫ਼ਤਰ, ਇੰਸਟੀਚਿਊਟਾਂ ਨਾਲ ਸਬੰਧਿਤ ਲੋਕਾਂ ਦੀ ਭੀੜ ਵਧੀ ਹੈ ਪਰ ਇਸ ਨਾਲ ਸਬੰਧਿਤ ਮਾਲਕਾਂ ਨੇ ਬਦਲ ਵਜੋਂ ਕਿਸੇ ਤਰ੍ਹਾਂ ਦੀ ਪਾਰਕਿੰਗ ਦਾ ਬਦਲਵਾਂ ਪ੍ਰਬੰਧ ਨਹੀਂ ਕੀਤਾ ਹੋਇਆ | ਇਸ ਕਾਰਨ ਠਿਕਰੀ ਵਾਲਾ ਚੌਕ ਤੋਂ ਜਾਂਦੀ ਬਡੂੰਗਰ ਵਾਲੀ ਸੜਕ ਲੀਲਾ ਭਵਨ ਦੀ ਨਵੀਂ ਮਾਰਕੀਟ, ਭੁਪਿੰਦਰ ਰੋਡ, 22 ਨੰਬਰ ਫਾਟਕ, ਭਾਦਸੋਂ ਰੋਡ, ਅਨਾਰਦਾਣਾ ਚੌਕ, ਸਰਹਿੰਦੀ ਬਾਜ਼ਾਰ ਅਤੇ ਹਰ ਅਹਿਮ ਥਾਵਾਂ ਹਨ ਜਿੱਥੇ ਹਰ ਸਮੇਂ ਆਵਾਜਾਈ ਦੀ ਭਰਮਾਰ ਹੁੰਦੀ ਹੈ ਅਤੇ ਇਥੇ ਜਾਮ ਲੱਗਣ ਦਾ ਸਿਲਸਿਲਾ ਸਾਰਾ ਦਿਨ ਹੀ ਚੱਲਦਾ ਰਹਿੰਦਾ ਹੈ | ਸ਼ਹਿਰ 'ਚ ਲੱਗਣ ਵਾਲੇ ਜਾਮਾਂ ਤੋਂ ਸ਼ਹਿਰ ਵਾਸੀਆਂ ਨੂੰ ਛੁਟਕਾਰਾ ਦਿਵਾਉਣ ਲਈ ਪਹਿਲਾਂ ਤਾਂ ਨਗਰ ਨਿਗਮ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਨੇ ਕਈ ਤਰ੍ਹਾਂ ਦੇ ਐਲਾਨ ਕੀਤੇ ਸਨ | ਜਿਨ੍ਹਾਂ ਵਿਚ ਵੱਖਰੀਆਂ ਪਾਰਕਿੰਗਾਂ ਬਣਾਉਣਾ, ਰੇਹੜੀਆਂ, ਦੁਕਾਨਾਂ ਦੇ ਨਾਜਾਇਜ਼ ਕਬਜ਼ੇ ਸੜਕਾਂ ਤੋਂ ਹਟਾਉਣਾ ਪੁਲਿਸ ਪ੍ਰਸ਼ਾਸਨ ਦੀ ਸਹਾਇਤਾ ਨਾਲ ਚੌਕਾਂ ਤੇ ਆਵਾਜਾਈ ਗੁਜ਼ਰਨ ਦੇ ਵਿਸ਼ੇਸ਼ ਪ੍ਰਬੰਧ ਕਰਨਾ ਆਦਿ ਸ਼ਾਮਿਲ ਸਨ | ਪਰ ਅਜਿਹਾ ਕੁਝ ਜ਼ਮੀਨੀ ਹਕੀਕਤ 'ਤੇ ਨਜ਼ਰ ਨਹੀਂ ਆ ਰਿਹਾ | ਨਿਗਮ ਤੋਂ ਇਲਾਵਾ ਸ਼ਹਿਰ ਦੇ ਪੁਲਿਸ ਪ੍ਰਸ਼ਾਸਨ ਨੇ ਵੀ ਬੜੇ ਵੱਡੇ ਦਾਅਵੇ ਕੀਤੇ ਸਨ ਕਿ ਮੁੱਖ ਮੰਤਰੀ ਦੇ ਸ਼ਹਿਰ 'ਚ ਆਵਾਜਾਈ ਦੀ ਨਿੱਘਰ ਰਹੀ ਹਾਲਤ ਨੂੰ ਸੁਧਾਰਿਆ ਜਾਵੇਗਾ | ਪਰ ਸ਼ਹਿਰ 'ਚ ਗ਼ਲਤ ਢੰਗ ਨਾਲ ਸੜਕਾਂ ਦੇ ਵਾਹਨਾਂ ਦੀ ਪਾਰਕਿੰਗ, ਦੁਕਾਨਦਾਰਾਂ ਦੇ ਕਬਜ਼ੇ, ਕਾਰ ਬਾਜ਼ਾਰ ਅਤੇ ਹੋਰ ਲੋਕਾਂ ਵਲੋਂ ਮਨਮਰਜ਼ੀ ਨਾਲ ਸੜਕਾਂ ਦੀ ਕੀਤੀ ਜਾ ਰਹੀ ਵਰਤੋਂ ਖ਼ਿਲਾਫ਼ ਕੋਈ ਠੋਸ ਕਾਰਵਾਈ ਜਾਂ ਯੋਜਨਾ ਨਾ ਹੋਣ ਕਾਰਨ ਸ਼ਹਿਰ ਵਿਚ ਆਵਾਜਾਈ ਦੀ ਸਮੱਸਿਆ ਹੋਰ ਵੀ ਗੰਭੀਰ ਹੁੰਦੀ ਜਾ ਰਹੀ ਹੈ | ਇਸ ਤੋਂ ਇਲਾਵਾ ਮੁੱਖ ਮੰਤਰੀ ਦੇ ਸ਼ਹਿਰ 'ਚ ਲੱਗਦੇ ਧਰਨਿਆਂ, ਮੁਜ਼ਾਹਰਿਆਂ ਮੌਕੇ ਪੁਲਿਸ ਵਲੋਂ ਆਵਾਜਾਈ ਲਈ ਬਦਲਵੇਂ ਆਰਜ਼ੀ ਪ੍ਰਬੰਧ ਤੁੱਕੇ 'ਤੇ ਆਧਾਰਿਤ ਹੋਣ ਇਹ ਜਾਮ ਰਾਹਗੀਰਾਂ ਲਈ ਮਾਨਸਿਕ ਪੀੜਾ ਬਣ ਜਾਂਦੇ ਹਨ |
ਪਟਿਆਲਾ, 22 ਜਨਵਰੀ (ਗੁਰਵਿੰਦਰ ਸਿੰਘ ਔਲਖ)-ਵਿੱਤੀ ਘਾਟੇ ਕਾਰਨ ਜਿੱਥੇ ਪਹਿਲਾਂ ਹੀ ਪੰਜਾਬੀ ਯੂਨੀਵਰਸਿਟੀ ਦੀ ਹੋਂਦ ਨੂੰ ਖ਼ਤਰਾ ਬਣਿਆ ਹੋਇਆ ਹੈ ਉੱਥੇ ਹੀ ਯੂਨੀਵਰਸਿਟੀ ਦੇ ਅੰਦਰੋਂ ਕਰੋੜਾਂ ਦੇ ਘਪਲੇ ਦੀਆਂ ਖ਼ਬਰਾਂ ਆਉਣਾ ਵੀ ਵੱਡਾ ਚਿੰਤਾ ਦਾ ਵਿਸ਼ਾ ਹੈ | ਅੱਜ ...
ਪਟਿਆਲਾ, 22 ਜਨਵਰੀ (ਮਨਦੀਪ ਸਿੰਘ ਖਰੋੜ)-ਕੋਵਿਡ ਟੀਕਾਕਰਨ ਮੁਹਿੰਮ ਦੌਰਾਨ ਸਿਹਤ ਵਿਭਾਗ ਦੇ 510 ਹੋਰ ਮੁਲਾਜ਼ਮਾਂ ਨੇ ਅੱਜ ਕੋਰੋਨਾ ਰੋਕੂ ਟੀਕਾ ਲਗਵਾਇਆ ਹੈ | ਜ਼ਿਲੇ੍ਹ ਦੇ 10 ਸਰਕਾਰੀ ਅਤੇ ਇਕ ਪ੍ਰਾਈਵੇਟ ਖੇਤਰ ਦੇ 11 ਹਸਪਤਾਲ ਜਿਨ੍ਹਾਂ 'ਚ ਮਾਤਾ ਕੁਸ਼ੱਲਿਆ ਹਸਪਤਾਲ, ...
ਰਾਜਪੁਰਾ, 22 ਜਨਵਰੀ (ਜੀ.ਪੀ. ਸਿੰਘ)-ਸਥਾਨਕ ਮਿੰਨੀ ਸਕੱਤਰੇਤ ਵਿਖੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਤੋਂ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੌਰ ਮਹਿਮਾ, ਬਲਾਕ ਰਾਜਪੁਰਾ ਅਤੇ ਘਨੋਰ ਤੋਂ ਪ੍ਰਧਾਨ ਧਰਮ ਕੌਰ ਤੇ ਅਮਰਜੀਤ ਕੌਰ ਦੀ ਅਗਵਾਈ 'ਚ ਸੈਂਕੜੇ ...
ਪਟਿਆਲਾ, 22 ਜਨਵਰੀ (ਮਨਦੀਪ ਸਿੰਘ ਖਰੋੜ)-ਥਾਣਾ ਸਦਰ ਦੀ ਪੁਲਿਸ ਨੇ ਦੇਰ ਰਾਤ ਰਾਜਪੁਰਾ ਰੋਡ 'ਤੇ ਸਪੈਸ਼ਲ ਨਾਕਾਬੰਦੀ ਦੌਰਾਨ ਇਕ ਟਾਟਾ 407 ਟਰੱਕ 'ਚੋਂ 60 ਪੇਟੀਆਂ ਹਰਿਆਣਾ ਦੀ ਸ਼ਰਾਬ ਬਰਾਮਦ ਕੀਤੀਆਂ ਹਨ | ਇਸ ਸਬੰਧੀ ਥਾਣਾ ਸਦਰ ਦੇ ਮੁਖੀ ਪਰਦੀਪ ਸਿੰਘ ਬਾਜਵਾ ਨੇ ਦੱਸਿਆ ...
ਪਾਤੜਾਂ, 22 ਜਨਵਰੀ (ਜਗਦੀਸ਼ ਸਿੰਘ ਕੰਬੋਜ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ ਪਾਤੜਾਂ ਇਲਾਕੇ 'ਚੋਂ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨਾਂ ਨੇ ਟਰੈਕਟਰ ਲੈ ਕੇ ਰੋਸ ਮਾਰਚ ਕੀਤਾ | ਭਾਰੀ ਗਿਣਤੀ ਵਿਚ ਆਏ ਨੌਜਵਾਨਾਂ ਨੇ 26 ਜਨਵਰੀ ਨੂੰ ਦਿੱਲੀ ਵਿਖੇ ...
ਭਾਦਸੋਂ, 22 ਜਨਵਰੀ (ਗੁਰਬਖਸ਼ ਸਿੰਘ ਵੜੈਚ)-ਬੀਤੇ ਦਿਨੀਂ ਇਕ ਅਣਪਛਾਤੇ ਵਾਹਨ ਦੀ ਲਪੇਟ 'ਚ ਸਕੂਟਰ ਆਉਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਸੁਖਵੀਰ ਸਿੰਘ ਵਾਸੀ ਪ੍ਰਤਾਪ ਨਗਰ ਪਟਿਆਲਾ ਨੇ ਥਾਣਾ ਭਾਦਸੋਂ ਵਿਖੇ ਦਰਖਾਸਤ ਦਿੱਤੀ ...
ਪਟਿਆਲਾ, 22 ਜਨਵਰੀ (ਮਨਦੀਪ ਸਿੰਘ ਖਰੋੜ)-ਰਾਜਪੁਰਾ ਰੋਡ 'ਤੇ ਇਕਬਾਲ ਇੰਨ ਹੋਟਲ ਲਾਗੇ ਇਕ ਅਣਪਛਾਤੀ ਕਾਰ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋਣ ਦੀ ਘਟਨਾ ਸਾਹਮਣੇ ਆਈ ਹੈ | ਮਿ੍ਤਕ ਦੀ ਪਹਿਚਾਣ ਮਨੋਜ ...
ਰਾਜਪੁਰਾ, 22 ਜਨਵਰੀ (ਜੀ.ਪੀ. ਸਿੰਘ)-ਬਲਜੀਤ ਸਿੰਘ ਮਾਣਕਪੁਰ ਗੱਜੂ ਖੇੜਾ ਬਹੁ-ਸੰਮਤੀ ਸਹਿਕਾਰੀ ਖੇਤੀਬਾੜੀ ਸਭਾ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਏ ਗਏ | ਇਸ ਸਬੰਧੀ ਖੇੜਾ ਗੱਜੂ ਸਹਿਕਾਰੀ ਸਭਾ ਦੀ ਇਕ ਬੈਠਕ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਦੇਵ ਸਿੰਘ ਗੱਦੋਮਾਜਰਾ ...
ਪਟਿਆਲਾ, 22 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਮੁਲਾਜ਼ਮਾਂ ਤੇ ਪੈਨਸ਼ਨਰਜ਼ ਤਾਲਮੇਲ ਸੰਘਰਸ਼ ਕਮੇਟੀ ਪਾਵਰਕਾਮ ਅਤੇ ਟਰਾਂਸਕੋ ਵਲੋਂ ਕੀਤੇ ਫੈਸਲੇ ਅਨੁਸਾਰ ਅੱਜ ਪਟਿਆਲਾ ਵਿਖੇ 66 ਕੇ.ਵੀ. ਸਬ ਸਟੇਸ਼ਨ ਵਿਖੇ ਪਟਿਆਲਾ ਦੇ ਮੁਲਾਜ਼ਮ ਤੇ ਪੈਨਸ਼ਨਰਜ਼ ਵਲੋਂ ਪ੍ਰਮੋਦ ...
ਪਟਿਆਲਾ, 22 ਜਨਵਰੀ (ਮਨਦੀਪ ਸਿੰਘ ਖਰੋੜ)-ਇੱਥੋਂ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਸੇਵਾ ਮੁਕਤੀ ਦੇ ਪੈਸੇ ਦਿਵਾਉਣ ਦਾ ਝਾਂਸਾ ਦੇ ਕੇ ਵੱਖ-ਵੱਖ ਟਰਾਂਜੈਕਸ਼ਨਾਂ ਰਾਹੀਂ 40 ਲੱਖ ਤੋਂ ਵੱਧ ਦੀ ਰਕਮ ਆਪਣੇ ਖਾਤੇ 'ਚ ਪਵਾਉਣ ਦੇ ਮਾਮਲੇ 'ਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਦੋ ...
ਦੇਵੀਗੜ੍ਹ, 22 ਜਨਵਰੀ (ਰਾਜਿੰਦਰ ਸਿੰਘ ਮੌਜੀ)-ਸੀਨੀਅਰ ਮੈਡੀਕਲ ਅਫ਼ਸਰ ਦੁਧਨਸਾਧਾਂ ਡਾ. ਕਿਰਨ ਵਰਮਾ ਦੀ ਸਰਪ੍ਰਸਤੀ ਹੇਠ ਬਲਾਕ ਦੁਧਨਸਾਧਾਂ ਵਿਖੇ ਅੱਜ ਕੋਰੋਨਾ ਮਹਾਂਮਾਰੀ ਖ਼ਿਲਾਫ਼ ਵਿਸ਼ਵ ਦੀ ਸਭ ਤੋਂ ਵੱਡੀ ਟੀਕਾ ਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਜਿਸ ...
ਡਕਾਲਾ, 22 ਜਨਵਰੀ (ਪਰਗਟ ਸਿੰਘ ਬਲਬੇੜ੍ਹਾ)-ਦਿੱਲੀ ਦੇ ਬਾਰਡਰਾਂ 'ਤੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵਲੋਂ 26 ਜਨਵਰੀ ਨੂੰ ਕਿਸਾਨ ਪਰੇਡ ਕਰਨ ਲਈ ਪੰਜਾਬ ਤੋਂ ਕਿਸਾਨਾਂ ਨੂੰ ਦਿੱਲੀ ਵਿਖੇ ਬੁਲਾਵੇ ਦੇ ਤਹਿਤ ਹਲਕਾ ਸਮਾਣਾ ਦੇ ਪਿੰਡ ਸੱਸਾ ਗੁੱਜਰਾਂ ਤੋਂ ...
ਪਟਿਆਲਾ, 22 ਜਨਵਰੀ (ਮਨਦੀਪ ਸਿੰਘ ਖਰੋੜ)-ਬੀਤੀ 20 ਜਨਵਰੀ ਦੀ ਰਾਤ ਨੂੰ ਬਾਰਾਂਦਰੀ ਵਿਖੇ ਬਰਾਈਟ ਅਕੈਡਮੀ ਦੇ ਸਾਹਮਣੇ ਖੜ੍ਹੀ ਕੀਤੀ ਬੋਲੈਰੋ ਗੱਡੀ ਕੋਈ ਚੋਰੀ ਕਰਕੇ ਲੈ ਗਿਆ | ਇਸ ਚੋਰੀ ਦੀ ਸ਼ਿਕਾਇਤ ਪਰਮਜੀਤ ਸਿੰਘ ਵਾਸੀ ਪਟਿਆਲਾ ਨੇ ਥਾਣਾ ਕੋਤਵਾਲੀ 'ਚ ਦਰਜ ਕਰਵਾਈ ...
ਪਟਿਆਲਾ, 22 ਜਨਵਰੀ (ਅ.ਸ. ਆਹਲੂਵਾਲੀਆ)-ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਪੰਜਾਬ (ਜਲ ਸਪਲਾਈ) ਦੇ ਬੈਨਰ ਹੇਠ 150 ਦੇ ਕਰੀਬ ਇੰਜੀਨੀਅਰਾਂ ਦਾ ਜਥਾ ਮੁੱਖ ਦਫਤਰ ਪਟਿਆਲਾ ਜਲ ਸਪਲਾਈ ਤੇ ਸੈਨੀਟੇਸ਼ਨ ਤੋਂ ਕਿਸਾਨੀ ਸੰਘਰਸ਼ ਦੀ ਹਮਾਇਤ ਲਈ ਦਿੱਲੀ ਰਵਾਨਾ ਹੋਇਆ | ਇਸ ਜਥੇ ਦੀ ...
ਪਟਿਆਲਾ, 22 ਜਨਵਰੀ (ਅ.ਸ. ਆਹਲੂਵਾਲੀਆ)-ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ 'ਚ ਕੰਟਰੈਕਟ 'ਤੇ ਕੰਮ ਕਰਦੇ ਸੈਂਕੜੇ ਕਾਮਿਆਂ ਵਲੋਂ ਸਥਾਨਿਕ ਸਰਕਾਰ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਦੀ ਪਟਿਆਲਾ ਸਥਿਤ ਰਿਹਾਇਸ਼ ਦਾ ਘਿਰਾਓ ਕਰਨ ਦਾ ਯਤਨ ਕੀਤਾ ਗਿਆ | ਪਹਿਲਾ ਤੋਂ ਤਾਇਨਾਤ ...
ਪਟਿਆਲਾ, 22 ਜਨਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਮੁੱਖ ਮੰਤਰੀ ਵਲੋਂ 26 ਜਨਵਰੀ ਨੂੰ ਪਟਿਆਲਾ ਵਿਖੇ ਰਾਸ਼ਟਰੀ ਝੰਡਾ ਲਹਿਰਾਇਆ ਜਾਣਾ ਹੈ ਇਸ ਦੀ ਅਧਿਕਾਰਤ ਪੁਸ਼ਟੀ ਤੋਂ ਬਾਅਦ ਕਈ ਵਿਭਾਗਾਂ ਦੇ ਸੁਸਤ ਚਾਲ ਚੱਲ ਰਹੇ ਵਿਕਾਸ ਕਾਰਜਾਂ ਨੇ ਇਕਦਮ ਰਫ਼ਤਾਰ ਫੜ ਲਈ ਹੈ | ...
ਡਕਾਲਾ, 22 ਜਨਵਰੀ (ਪਰਗਟ ਸਿੰਘ ਬਲਬੇੜ੍ਹਾ)-ਇੰਸਪੈਕਟਰ ਰਾਹੁਲ ਕੌਾਸਲ ਇੰਚਾਰਜ ਸੀ.ਆਈ.ਏ. ਸਟਾਫ਼ ਪਟਿਆਲਾ ਦੀ ਅਗਵਾਈ ਵਿਚ ਸਪੈਸ਼ਲ ਨਾਕਾਬੰਦੀ ਦੌਰਾਨ 35 ਪੇਟੀਆਂ (ਕੁੱਲ 420 ਬੋਤਲਾਂ) ਸ਼ਰਾਬ ਠੇਕਾ ਦੇਸੀ ਫ਼ਸਟ ਚੁਆਇਸ ਬਰਾਮਦ ਕੀਤੀਆਂ ਗਈਆਂ ਹਨ | ਐੱਸ.ਐੱਸ.ਪੀ. ਵਿਕਰਮ ...
ਪਟਿਆਲਾ, 22 ਜਨਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪਿਛਲੇ ਦਿਨਾਂ ਤੋਂ ਗ਼ੈਰ ਅਧਿਆਪਨ ਕਰਮਚਾਰੀਆਂ ਵਲੋਂ ਤਿੰਨ ਗੈਰ-ਅਧਿਆਪਨ ਕਰਮਚਾਰੀਆਂ ਨੂੰ ਰਿਲੀਵ ਕੀਤੇ ਜਾਣ, ਤਨਖ਼ਾਹਾਂ ਸਮੇਂ ਸਿਰ ਜਾਰੀ ਕੀਤੇ ਜਾਣ ਅਤੇ ਕਰਮਚਾਰੀਆਂ ਦੀਆਂ ...
ਰਾਜਪੁਰਾ, 22 ਜਨਵਰੀ (ਰਣਜੀਤ ਸਿੰਘ)-ਇੱਥੇ ਭਾਰਤੀ ਜਨਤਾ ਪਾਰਟੀ ਨੂੰ ਉਸ ਵਕਤ ਵੱਡਾ ਝਟਕਾ ਲੱਗਾ ਜਦੋਂ ਇੱਥੋਂ ਦੇ ਮੰਡਲ ਸ਼ਹਿਰੀ ਪ੍ਰਧਾਨ, ਸਾਬਕਾ ਕੌਾਸਲਰਾਂ ਅਤੇ ਹੋਰ ਅਹੁਦੇਦਾਰਾਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ | ਭਾਵੇਂ ...
ਪਟਿਆਲਾ, 22 ਜਨਵਰੀ (ਅ.ਸ. ਆਹਲੂਵਾਲੀਆ)-ਜ਼ਿਲ੍ਹੇ 'ਚ 24 ਜਨਵਰੀ ਤੋਂ 26 ਜਨਵਰੀ 2021 ਤੱਕ ਅਣ ਮਨੁੱਖੀ ਏਅਰ ਕਰਾਫ਼ਟ ਸਿਸਟਮ, ਡਰੋਨ ਉਡਾਉਣ 'ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਕੁਮਾਰ ਅਮਿਤ ਜਾਰੀ ਕੀਤੇ ਹਨ | ਗਣਤੰਤਰ ਦਿਵਸ 26 ਜਨਵਰੀ ਨੂੰ ...
ਪਟਿਆਲਾ, 22 ਜਨਵਰੀ (ਮਨਦੀਪ ਸਿੰਘ ਖਰੋੜ)-ਜ਼ਿਲ੍ਹਾ ਸਿਹਤ ਵਿਭਾਗ ਦੀ ਟੀਮ ਵਲੋਂ ਪਟਿਆਲਾ ਅਤੇ ਦੇਵੀਗੜ੍ਹ ਖੇਤਰ 'ਚ ਖਾਧ ਪਦਾਰਥ ਵੇਚਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕਰਕੇ ਉੱਥੋਂ ਵੱਖ ਵੱਖ ਦੁਕਾਨਾਂ ਤੋਂ ਖਾਧ ਪਦਾਰਥਾਂ ਦੇ 11 ਸੈਂਪਲ ਭਰੇ ਗਏ | ਇਸ ਸਬੰਧੀ ਜ਼ਿਲ੍ਹਾ ...
ਪਟਿਆਲਾ, 22 ਜਨਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸਿੰਘੂ ਬਾਰਡਰ 'ਤੇ ਕਈ ਦਿਨਾਂ ਤੋਂ ਧਰਨਾ ਦੇਈ ਬੈਠੇ ਕਿਸਾਨਾਂ ਵਲੋਂ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ 'ਚ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਸਾਰੇ ...
ਸਮਾਣਾ, 22 ਜਨਵਰੀ (ਸਾਹਿਬ ਸਿੰਘ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਬਣਾਏ ਗਏ ਕਾਲੇ ਖੇਤੀ ਕਾਨੂੰਨਾਂ ਪ੍ਰਤੀ ਫੈਲਿਆ ਰੋਸ ਆਪਣਾ ਘੇਰਾ ਵਿਸ਼ਾਲ ਕਰਦਾ ਜਾ ਰਿਹਾ ਹੈ | ਇਨ੍ਹਾਂ ਕਾਨੂੰਨਾਂ ਵਿਰੁੱਧ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ 'ਚ ਵਿੱਢੇ ਹੋਏ ਸੰਘਰਸ਼ ਦੀ ਲੜੀ ਅਧੀਨ ...
ਪਟਿਆਲਾ, 22 ਜਨਵਰੀ (ਅ.ਸ. ਆਹਲੂਵਾਲੀਆ)-ਡੀ.ਐਫ.ਓ. ਪਟਿਆਲਾ ਦੇ ਦਫ਼ਤਰ ਅੱਗੇ ਚੱਲ ਰਿਹਾ ਪੱਕਾ ਰੋਸ ਧਰਨਾ 12ਵੇਂ ਦਿਨ ਵੀ ਲਗਾਤਾਰ ਜਾਰੀ ਹੈ | ਵੀਰਪਾਲ ਸਿੰਘ ਬੰਮਨਾ ਪ੍ਰਧਾਨ, ਬਲਵੀਰ ਸਿੰਘ ਮੰਡੋਲੀ, ਅਮਰਜੀਤ ਸਿੰਘ ਬੁੱਗਾ ਤੇ ਜੱਗਾ ਸਿੰਘ ਵਜੀਦਪੁਰ ਨੇ ਨੰਗੇ ਧੜ ਰੋਸ ...
ਨਾਭਾ, 22 ਜਨਵਰੀ (ਕਰਮਜੀਤ ਸਿੰਘ)-ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਖ਼ਿਲਾਫ਼ ਪਟਿਆਲਾ ਗੇਟ ਵਿਖੇ ਰੋਸ ਧਰਨਾ ਲਗਾਇਆ ਗਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਖੇਤੀ ਮੰਤਰੀ ਦਾ ਪੁਤਲਾ ਸਾੜਿਆ ਗਿਆ | ਸ. ...
ਪਟਿਆਲਾ, 22 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਡਾ. ਪ੍ਰੀਤੀ ਯਾਦਵ ਨੇ ਨਗਰ ਕੌਾਸਲ ਚੋਣਾਂ ਸਬੰਧੀ ਰਾਜ ਚੋਣ ਕਮਿਸ਼ਨ ਵਲੋਂ ਜਾਰੀ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਯਕੀਨੀ ਬਣਾਉਣ ਲਈ ...
ਪਟਿਆਲਾ, 22 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਬਾਗ਼ਬਾਨੀ ਵਿਭਾਗ ਪੰਜਾਬ ਵਲੋਂ ਸੈਂਟਰ ਆਫ਼ ਐਕਸੀਲੈਂਸ ਕਰਤਾਰਪੁਰ (ਜਲੰਧਰ) ਵਿਖੇ 27 ਜਨਵਰੀ ਤੋਂ 29 ਜਨਵਰੀ 2021 ਤੱਕ ਤਿੰਨ ਦਿਨਾਂ ਢੱਕਵੀਂ ਖੇਤੀ ਸਬੰਧੀ ਸਿਖਲਾਈ ਕੋਰਸ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਡਿਪਟੀ ...
ਰਾਜਪੁਰਾ, 22 ਜਨਵਰੀ (ਜੀ.ਪੀ. ਸਿੰਘ)-ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖੇ ਕੌਮੀ ਵੋਟਰ ਦਿਵਸ ਦੇ ਮਹੱਤਵ ਅਤੇ ਲੋਕਤੰਤਰ 'ਚ ਵੋਟ ਦਾ ਮਹੱਤਵ ਵਿਸ਼ੇ ਨੂੰ ਸਮਰਪਿਤ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਦੂਆ ਦੇ ਦਿਸ਼ਾ-ਨਿਰਦੇਸ਼ ਹੇਠ ...
ਪਾਤੜਾਂ, 22 ਜਨਵਰੀ (ਜਗਦੀਸ਼ ਸਿੰਘ ਕੰਬੋਜ)-ਨਗਰ ਕੌਾਸਲ ਪਾਤੜਾਂ ਦੀਆਂ ਚੋਣਾਂ ਸਬੰਧੀ ਅਕਾਲੀ ਦਲ ਦੀ ਮੀਟਿੰਗ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਹਲਕਾ ਇੰਚਾਰਜ ਸ਼ੁਤਰਾਣਾ ਦੀ ਪ੍ਰਧਾਨਗੀ ਹੇਠ ਹੋਈ | ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਦੀ ...
ਗੁਹਲਾ ਚੀਕਾ, 22 ਜਨਵਰੀ (ਓ.ਪੀ. ਸੈਣੀ)-'ਬੇਟੀ ਬਚਾਓ, ਖੇਤੀ ਬਚਾਓ' ਸੰਘਰਸ਼ ਕਮੇਟੀ ਗੁਹਲਾ ਦੇ ਬੈਨਰ ਹੇਠ ਆਲ ਇੰਡੀਆ ਕਿਸਾਨ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਰਿਲਾਇੰਸ ਪੈਟਰੋਲ ਪੰਪ ਚੀਕਾ ਵਿਖੇ ਸਾਂਝੇ ਤੌਰ 'ਤੇ ਚੱਲ ਰਿਹਾ ਧਰਨਾ 39ਵੇਂ ਦਿਨ ਵੀ ...
ਪਟਿਆਲਾ, 22 ਜਨਵਰੀ (ਗੁਰਵਿੰਦਰ ਸਿੰਘ ਔਲਖ)-ਗੁਰਮਤਿ ਕਾਲਜ ਵਲੋਂ ਪੰਜਾਬੀ ਯੂਨੀਵਰਸਿਟੀ ਦੇ ਪ੍ਰੋ. ਹਰਬੰਸ ਸਿੰਘ ਸਿੱਖ ਵਿਸ਼ਵ-ਕੋਸ਼ ਵਿਭਾਗ ਨਾਲ ਸਾਂਝੇ ਤੌਰ 'ਤੇ ਉਪ ਕੁਲਪਤੀ ਰਵਨੀਤ ਕੌਰ ਦੀ ਸਰਪ੍ਰਸਤੀ ਵਿਚ 'ਸ੍ਰੀ ਗੁਰੂ ਤੇਗ਼ ਬਹਾਦਰ ਜੀ: ਸਮਾਜਿਕ ਅਤੇ ਧਾਰਮਿਕ ...
ਡਕਾਲਾ, 22 ਜਨਵਰੀ (ਪਰਗਟ ਸਿੰਘ ਬਲਬੇੜ੍ਹਾ)-ਕੇਂਦਰ ਸਰਕਾਰ ਵਲੋਂ ਖੇਤੀਬਾੜੀ ਸਬੰਧੀ ਬਣਾਏ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਯੂਨੀਅਨਾਂ ਦੇ ਨਾਲ ਜਿੱਥੇ ਵੱਖ-ਵੱਖ ਜਥੇਬੰਦੀਆਂ ਆਪਣਾ ਯੋਗਦਾਨ ਪਾ ਰਹੀਆਂ ਹਨ ਉੱਥੇ ਪੰਚਾਇਤ ਯੂਨੀਅਨ ਵੀ ਵੱਡੇ ...
ਨਾਭਾ, 22 ਜਨਵਰੀ (ਕਰਮਜੀਤ ਸਿੰਘ)-ਸੰਸਾਰ ਐਗਰੋ ਇੰਡਸਟਰੀ ਦੇ ਰਣਧੀਰ ਸਿੰਘ, ਹਰਦੇਵ ਸਿੰਘ ,ਬਲਵੰਤ ਸਿੰਘ, ਸਤਗੁਰ ਸਿੰਘ ਦੇ ਪਿਤਾ ਜੋਗਿੰਦਰ ਸਿੰਘ ਮਠਾੜੂ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਸਬੰਧੀ ਭੋਗ ਤੇ ਅੰਤਿਮ ਅਰਦਾਸ ਅੱਜ ਸਥਾਨਕ ਗੁਰਦੁਆਰਾ ਬਾਬਾ ...
ਪਟਿਆਲਾ, 22 ਜਨਵਰੀ (ਗੁਰਵਿੰਦਰ ਸਿੰਘ ਔਲਖ)-ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਵਿਦਿਆਰਥੀਆਂ ਅਤੇ ਸਟਾਫ਼ ਵਲੋਂ ਆਰਮਡ ਫੋਰਸਿਜ਼ ਝੰਡਾ ਦਿਵਸ ਫ਼ੰਡ ਲਈ ਇਕੱਠੀ ਕੀਤੀ ਦਾਨ ਰਾਸ਼ੀ ਦਾ 15 ਹਜ਼ਾਰ ਰੁਪਏ ਦਾ ਚੈੱਕ ਕਾਲਜ ਪਿ੍ੰਸੀਪਲ ਡਾ. ਸਿਮਰਤ ਕੌਰ ਦੀ ਅਗਵਾਈ ਹੇਠ ...
ਭਾਦਸੋਂ, 22 ਜਨਵਰੀ (ਪ੍ਰਦੀਪ ਦੰਦਰਾਲਾ)-ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਾਦਸੋਂ ਵਿਚ ਪਿ੍ੰਸੀਪਲ ਜਸਪ੍ਰੀਤ ਕੌਰ ਦੀ ਅਗਵਾਈ ਹੇਠ ਕੌਮੀ ਖੋਜ ਅਭਿਆਨ ਵਿਗਿਆਨ ਅਤੇ ਗਣਿਤ ਵਿਸ਼ੇ ਦਾ ਆਨਲਾਈਨ ਪ੍ਰਸ਼ਨੋਤਰੀ ਮੁਕਾਬਲਾ ...
ਨਾਭਾ, 22 ਜਨਵਰੀ (ਕਰਮਜੀਤ ਸਿੰਘ)-ਸ੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਨਾਭਾ ਵਲੋਂ ਡੇਰਾ ਸ੍ਰੀ ਗੁਰੂ ਰਵਿਦਾਸ ਬੌੜਾਂ ਗੇਟ ਨਾਭਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਅਤੇ ਸੁਸਾਇਟੀ ਵਲੋਂ ਸਹਿਜ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ...
ਪਟਿਆਲਾ, 22 ਜਨਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਦਿੱਲੀ ਵਿਖੇ ਕਿਸਾਨੀ ਸੰਘਰਸ਼ ਦੌਰਾਨ ਫ਼ੌਤ ਹੋਏ ਨਾਭਾ ਹਲਕੇ ਦੇ ਪਿੰਡ ਤੁੰਗਾਂ ਦੇ ਕਿਸਾਨ ਧੰਨਾ ਸਿੰਘ (65) ਦੇ ਪਰਿਵਾਰ ਨੂੰ ਵੀਡੀਓ ਕਾਲ ਕਰਕੇ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਉਨ੍ਹਾਂ ਦੇ ਪਰਿਵਾਰਕ ...
ਪਟਿਆਲਾ, 22 ਜਨਵਰੀ (ਗੁਰਵਿੰਦਰ ਸਿੰਘ ਔਲਖ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 354ਵੇਂ ਪ੍ਰਕਾਸ਼ ਪੁਰਬ ਦੇ ਅਵਸਰ 'ਤੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ | ਇਸ ਉਪਰੰਤ ਰਾਗੀ ਜਥੇ ਨੇ ਗੁਰਬਾਣੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX