ਬਠਿੰਡਾ ਛਾਉਣੀ, 22 ਜਨਵਰੀ (ਪਰਵਿੰਦਰ ਸਿੰਘ ਜੌੜਾ)- ਕੇਂਦਰੀ ਮਾਡਰਨ ਜੇਲ੍ਹ ਬਠਿੰਡਾ ਵਿਖੇ ਦਰਜਨਾਂ ਪੁਲਿਸ ਮੁਲਾਜ਼ਮਾਂ ਵਲੋਂ ਤਿੰਨ ਕੈਦੀਆਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ | ਵਿਵਾਦ ਚਾਹ ਦੀ ਕੇਤਲੀ ਤੋਂ ਹੋਇਆ | ਕਿਸੇ ਨੇ ਫ਼ੋਨ ਕਰਕੇ ਪੀੜਤਾਂ ਦੇ ਪਰਿਵਾਰਾਂ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ ਅਤੇ ਜੱਜ ਸਾਹਿਬਾਨ ਦੇ ਹੁਕਮਾਂ 'ਤੇ ਇਨ੍ਹਾਂ ਕੈਦੀਆਂ/ਹਵਾਲਾਤੀਆਂ ਨੂੰ ਅੱਜ ਬਾਅਦ ਦੁਪਹਿਰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਵਿਖੇ ਲਿਆਂਦਾ ਗਿਆ | ਬੁਰੀ ਤਰ੍ਹਾਂ ਕੁੱਟਮਾਰ ਦੇ ਸ਼ਿਕਾਰ ਹੋਏ ਕੈਦੀਆਂ ਨੇ ਦੋਸ਼ ਲਾਇਆ ਕਿ ਜੇਲ੍ਹ ਸੁਪਰਡੈਂਟ ਦੀ ਗੈਰ ਮੌਜੂਦਗੀ ਵਿਚ 50/60 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਠੋਸ ਵਜ੍ਹਾ ਦੇ ਲਾਠੀਆਂ ਅਤੇ ਮੁੱਕਿਆਂ-ਘਸੁੰਨਾਂ ਨਾਲ ਬੇਰਹਿਮੀ ਨਾਲ ਕੁੱਟਿਆ | ਉਨ੍ਹਾਂ ਕਿਹਾ ਕਿ ਬੈਰਕ ਵਿਚ ਉਨ੍ਹਾਂ ਕੋਲ ਚਾਹ ਵਾਲੀ ਕੇਤਲੀ ਸੀ, ਜਿਸ ਨੂੰ ਦੇਖ ਕੇ ਪੁਲਿਸ ਮੁਲਾਜ਼ਮ ਭੜਕ ਪਏ | ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ (ਕੈਦੀਆਂ) ਨੇ ਜੇਲ੍ਹ ਸੁਪਰਡੈਂਟ ਕੋਲ ਪੇਸ਼ ਹੋਣ ਦੀ ਗੱਲ ਕਹੀ ਤਾਂ ਪੁਲਿਸ ਮੁਲਾਜ਼ਮ ਕਹਿਣ ਲੱਗੇ ਕਿ ਅਸੀਂ ਤੁਹਾਨੂੰ ਜੇਲ੍ਹ ਸੁਪਰਡੈਂਟ ਕੋਲ ਲੈ ਕੇ ਜਾਂਦੇ ਹਾਂ | ਏਨਾ ਕਹਿ ਕੇ ਪੁਲਿਸ ਮੁਲਾਜ਼ਮ ਉਨ੍ਹਾਂ ਨੂੰ ਪਾਸੇ ਲੈ ਗਏ ਅਤੇ ਬਹੁਤ ਹੀ ਬੇਰਹਿਮੀ ਨਾਲ ਅਣਮਨੁੱਖੀ ਤਸ਼ੱਦਦ ਕੀਤਾ | ਉਨ੍ਹਾਂ ਕਿਹਾ ਕਿ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਐਨੀ ਜ਼ਿਆਦਾ ਸੀ ਕਿ ਇਹ ਨਹੀਂ ਸੀ ਪਤਾ ਲੱਗ ਰਿਹਾ ਕਿ ਸੋਟੀ ਕਿਸ ਪਾਸਿਉਂ ਕੌਣ ਮਾਰ ਰਿਹਾ ਹੈ | ਉਨ੍ਹਾਂ ਕੁੱਟਮਾਰ ਕਰਨ ਵਾਲੇ 10/12 ਪੁਲਿਸ ਮੁਲਾਜ਼ਮਾਂ ਦੇ ਨਾਮ ਵੀ ਦੱਸੇ | ਕੁੱਟਮਾਰ ਦਾ ਸ਼ਿਕਾਰ ਹੋ ਕੇ ਜ਼ਖ਼ਮੀ ਹੋਣ ਵਾਲਿਆਂ ਵਿਚ ਲਖਵੀਰ ਸਿੰਘ ਲੱਖਾ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਰਾਮਪੁਰਾ ਜੋ ਕਤਲ ਕੇਸ ਵਿਚ ਅਦਾਲਤੀ ਸੁਣਵਾਈ ਅਧੀਨ ਹੈ, ਭੁਪਿੰਦਰ ਸਿੰਘ ਉਰਫ਼ ਹੈਪੀ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਧਲੇਵਾਂ ਅਤੇ ਗੁਰਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਕੋਟਭਾਈ ਸ਼ਾਮਿਲ ਹਨ | ਲਖਵੀਰ ਸਿੰਘ ਲੱਖਾ ਦੀ ਮਾਤਾ ਨਰਿੰਦਰਜੀਤ ਕੌਰ ਨੇ ਅੱਖਾਂ ਨਮ ਕਰਦਿਆਂ ਕਿਹਾ ਕਿ ਅਜਿਹਾ ਤਸ਼ੱਦਦ ਤਾਂ ਕੋਈ ਪਸ਼ੂਆਂ 'ਤੇ ਵੀ ਨਹੀਂ ਕਰਦਾ | ਉਨ੍ਹਾਂ ਕਿਹਾ ਕਿ ਕਿਸੇ ਨੇ ਫ਼ੋਨ 'ਤੇ ਉਨ੍ਹਾਂ ਨੂੰ ਇਤਲਾਹ ਦਿੱਤੀ ਕਿ ਤੁਹਾਡੇ ਲੜਕੇ ਸਮੇਤ ਹੋਰਨਾਂ ਦੀ ਪੁਲਿਸ ਮੁਲਾਜ਼ਮਾਂ ਵਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ | ਇਸ ਉਪਰੰਤ ਉਨ੍ਹਾਂ ਦੇ ਵਕੀਲ ਨੇ ਜੱਜ ਸਾਹਿਬ ਕੋਲ ਅਰਜ਼ੀ ਲਾ ਕੇ ਪੀੜਤ ਕੈਦੀਆਂ/ ਹਵਾਲਾਤੀਆਂ ਨੂੰ ਮੈਡੀਕਲ ਲਈ ਸਿਵਲ ਹਸਪਤਾਲ ਬਠਿੰਡਾ ਵਿਖੇ ਲਿਆਂਦਾ | ਉਨ੍ਹਾਂ ਮੰਗ ਕੀਤੀ ਕਿ ਕੁੱਟਮਾਰ ਕਰਨ ਵਾਲੇ ਸਾਰੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰਕੇ ਨੌਕਰੀ ਤੋਂ ਮੁਅੱਤਲ ਕੀਤਾ ਜਾਵੇ | ਇਨ੍ਹਾਂ ਕੈਦੀਆਂ ਦੇ ਪਿੰਡਿਆਂ 'ਤੇ ਕੁੱਟਮਾਰ ਨਾਲ ਗਹਿਰੀਆਂ ਲਾਸ਼ਾਂ ਪਈਆਂ ਹੋਈਆਂ ਸਨ | ਸਿਵਲ ਹਸਪਤਾਲ ਦੇ ਡਾਕਟਰ ਨੇ ਕੈਦੀਆਂ ਦੇ ਸੱਟਾਂ ਲੱਗਣ ਦੀ ਪੁਸ਼ਟੀ ਕੀਤੀ ਹੈ | ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਸਿੱਧੂ ਨੇ ਪੱਖ ਦੱਸਣ ਲਈ ਫ਼ੋਨ ਨਹੀਂ ਚੁੱਕਿਆ | ਥਾਣਾ ਛਾਉਣੀ ਦੇ ਐਸ. ਐੱਚ. ਓ. ਗੁਰਮੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਕੋਲ ਅਜੇ ਤੱਕ ਕੋਈ ਲਿਖਤੀ ਸ਼ਿਕਾਇਤ ਨਹੀਂ ਪਹੁੰਚੀ ਹੈ |
ਮਹਿਮਾ ਸਰਜਾ, 22 ਜਨਵਰੀ (ਬਲਦੇਵ ਸੰਧੂ)- ਪਿੰਡ ਮਹਿਮਾ ਸਵਾਈ ਦੇ ਕੋਠੇ ਇੰਦਰ ਸਿੰਘ ਵਾਲੇ ਦੇ ਕਿਸਾਨ ਸੁਖਦੇਵ ਸਿੰਘ ਪੁੱਤਰ ਬੂਟਾ ਸਿੰਘ ਦੀ ਨਹਿਰੀ ਪਾਣੀ ਦੇ ਭਰੇ ਖਾਲ ਵਿਚ ਡਿੱਗ ਕੇ ਡੁੱਬਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਕਿਸਾਨ ਸੁਖਦੇਵ ...
ਭਗਤਾ ਭਾਈਕਾ, 22 ਜਨਵਰੀ (ਸੁਖਪਾਲ ਸਿੰਘ ਸੋਨੀ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਵੇਂ ਸਾਲ ਦਾ ਕੈਲੰਡਰ ਜਾਰੀ ਕਰਨ ਸਬੰਧੀ ਗੁਰਦੁਆਰਾ ਮਹਿਲ ਸਾਹਿਬ ਭਗਤਾ ਭਾਈਕਾ ਵਿਖੇ ਪ੍ਰੈੱਸ ਕਲੱਬ ਭਗਤਾ ਭਾਈਕਾ ਵਲੋਂ ਸਮਾਗਮ ਕਰਵਾਇਆ ਗਿਆ | ...
ਰਾਮਾਂ ਮੰਡੀ, 22 ਜਨਵਰੀ (ਤਰਸੇਮ ਸਿੰਗਲਾ)- ਰਾਮਾਂ ਥਾਣਾ ਮੁਖੀ ਪਰਵਿੰਦਰ ਸਿੰਘ ਸੇਖੋਂ ਦੀ ਅਗਵਾਈ ਹੇਠ ਗਸ਼ਤ ਕਰ ਰਹੀ ਏ. ਐਸ. ਆਈ. ਮੱਖਣ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਗਸ਼ਤ ਦੌਰਾਨ ਸ਼ਹਿਰ 'ਚੋਂ ਇਕ ਵਿਅਕਤੀ ਸੁਰਿੰਦਰ ਸਿੰਘ ਨੂੰ ਰੋਕ ਕੇ ਤਲਾਸ਼ੀ ਲਈ ਗਈ ...
ਬਠਿੰਡਾ, 22 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੁਲਿਸ ਨੇ ਇਕ ਵਿਅਕਤੀ ਨੂੰ 10 ਕਿੱਲੋ ਭੁੱਕੀ ਸਮੇਤ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਜਗਸੀਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਪਿੰਡ ਕੋਟਸ਼ਮੀਰ ਵਿਖੇ ਸ਼ੱਕ ਦੇ ਚੱਲਦਿਆਂ ਇਕ ...
ਬਠਿੰਡਾ, 22 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸੱਤਾ ਹੰਢਾਉਣ ਵਾਲੇ ਲੋਕਾਂ ਕਰਕੇ ਦੇਸ਼ ਦੇ ਅੰਨਦਾਤੇ ਕਿਸਾਨ ਦੇ ਹਾਲਾਤ ਮਾੜੇ ਬਣੇ ਹਨ | ਜੇਕਰ ਕਿਸਾਨਾਂ ਦੀ ਸਮੇਂ ਦੀਆਂ ਸਰਕਾਰਾਂ ਨੇ ਬਾਂਹ ਫੜੀ ਹੁੰਦੀ ਤਾਂ ਕਿਸਾਨਾਂ ਦੀ ਸਥਿਤੀ ਹੋਰ ਹੋਣੀ ਸੀ | ਇਹ ਪ੍ਰਗਟਾਵਾ ...
ਰਾਮਾਂ ਮੰਡੀ, 22 ਜਨਵਰੀ (ਤਰਸੇਮ ਸਿੰਗਲਾ)- ਡੇਅਰੀ ਦੋਧੀ ਯੂਨੀਅਨ ਰਾਮਾਂ ਮੰਡੀ ਨੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਬੰਗੀ ਦੀ ਅਗਵਾਈ ਹੇਠ 1500 ਲੀਟਰ ਦੁੱਧ ਇਕੱਠਾ ਕਰਕੇ ਅੱਜ ਇਕ ਵਾਹਨ ਰਾਹੀਂ ਪਿਛਲੇ 58 ਦਿਨਾਂ ਤੋਂ ਦਿੱਲੀ ਵਿਖੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ...
ਬਠਿੰਡਾ, 22 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ | ਸਥਾਨਕ ਵਾਰਡ ਨੰ. 33 ਤੋਂ ਪਾਰਟੀ ਦੇ ਉਮੀਦਵਾਰ ਮਨਦੀਪ ਕੌਰ ਰਾਮਗੜ੍ਹੀਆ ਨੇ ਗੁਰਦੁਆਰਾ ...
ਬਠਿੰਡਾ, 22 ਜਨਵਰੀ (ਅਵਤਾਰ ਸਿੰਘ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਬਠਿੰਡਾ ਦਾ ਚੋਣ ਇਜਲਾਸ ਪੈਨਸ਼ਨ ਭਵਨ ਬਠਿੰਡਾ ਵਿਖੇ ਹੋਇਆ | ਇਸ ਚੋਣ ਇਜਲਾਸ ਵਿਚ ਬਲਾਕ ਸੰਗਤ, ਮੌੜ, ਰਾਮਪੁਰਾ, ਗੋਨਿਆਣਾ ਤੇ ਤਲਵੰਡੀ ਸਾਬੋ ਦੇ ਪ੍ਰਧਾਨਾਂ ਸਕੱਤਰਾਂ ...
ਤਲਵੰਡੀ ਸਾਬੋ, 22 ਜਨਵਰੀ (ਰਣਜੀਤ ਸਿੰਘ ਰਾਜੂ)- ਜ਼ਿਲ੍ਹਾ ਪੁਲਿਸ ਮੁਖੀ ਦੇ ਨਿਰਦੇਸ਼ਾਂ 'ਤੇ ਤਲਵੰਡੀ ਸਾਬੋ ਪੁਲਿਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਤਲਵੰਡੀ ਸਾਬੋ ਪੁਲਸ ਨੇ ਪਿੰਡ ਸ਼ੇਖਪੁਰਾ ਤੋਂ ਦੋ ਵਿਅਕਤੀਆਂ ਕੋਲੋਂ ਵੱਡੀ ਮਾਤਰਾ ਵਿਚ ...
ਭੁੱਚੋ ਮੰਡੀ, 22 ਜਨਵਰੀ (ਬਿੱਕਰ ਸਿੰਘ ਸਿੱਧੂ)-26 ਜਨਵਰੀ ਦਾ ਦਿਨ ਨੇੜੇ ਆਉਂਦਿਆਂ ਹੀ ਟਰੈਕਟਰ ਪਰੇਡ ਵਿਚ ਹਿੱਸਾ ਲੈਣ ਲਈ ਕਾਫ਼ਲਿਆਂ ਦਾ ਦਿੱਲੀ ਵੱਲ ਨੂੰ ਕੂਚ ਕਰਨ ਦਾ ਸਿਲਸਿਲਾ ਹੁਣ ਕਾਈ ਤੇਜ਼ ਹੋ ਚੁੱਕਾ ਹੈ | ਇਸੇ ਕੜੀ ਦੇ ਤਹਿਤ ਅੱਜ ਪਿੰਡ ਸੇਮਾ ਅਤੇ ਭੁੱਚੋ ਕਲਾਂ ...
ਬੱਲੂਆਣਾ, 22 ਜਨਵਰੀ (ਗੁਰਨੈਬ ਸਾਜਨ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਬਠਿੰਡਾ ਦੇ ਪ੍ਰਧਾਨ ਅਮਰੀਕ ਸਿੰਘ ਸਿਵੀਆ ਦੀ ਅਗਵਾਈ ਹੇਠ 26 ਜਨਵਰੀ ਦਿੱਲੀ 'ਚ ਟਰੈਕਟਰ ਪਰੇਡ ਦੀ ਤਿਆਰੀ ਲਈ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਸੈਂਕੜਿਆਂ ਦੀ ਗਿਣਤੀ ਵਿਚ ...
ਚਾਉਕੇ , 22 ਜਨਵਰੀ (ਮਨਜੀਤ ਸਿੰਘ ਘੜੈਲੀ)- ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ 26 ਜਨਵਰੀ ਨੂੰ ਰਾਮਪੁਰਾ ਵਿਖੇ ਹੋ ਰਹੇ ਵਿਸ਼ਾਲ ਰੋਸ਼ ਮਾਰਚ 'ਚ ਮਜ਼ਦੂਰ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਨਗੇ | ਇਹ ਪ੍ਰਗਟਾਵਾ ਅੱਜ ਪਿੰਡ ਜਿਉਂਦ ਵਿਖੇ ਮਜ਼ਦੂਰ ਮੀਟਿੰਗ 'ਚ ਕੀਤਾ ਗਿਆ | ...
ਬਠਿੰਡਾ, 22 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪ੍ਰਗਤੀਸ਼ੀਲ ਲੇਖਕ ਸੰਘ, ਪੰਜਾਬ ਵਲੋਂ 24 ਜਨਵਰੀ ਨੂੰ ਚੰਡੀਗੜ੍ਹ ਵਿਖੇ ਲੇਖਕਾਂ ਦਾ ਵੱਡਾ ਇਕੱਠ ਕਰਕੇ ਗਵਰਨਰ ਪੰਜਾਬ ਨੂੰ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਮੰਗ ਪੱਤਰ ਦਿੱਤਾ ਜਾਵੇਗਾ | ਰੋਸ ਮਾਰਚ ਵਿਚ ...
ਗੋਨਿਆਣਾ, 22 ਜਨਵਰੀ (ਲਛਮਣ ਦਾਸ ਗਰਗ)- ਆਮ ਆਦਮੀ ਪਾਰਟੀ ਵਲੋਂ ਐੱਮ.ਸੀ. ਦੀਆਂ ਚੋਣਾਂ ਲਈ ਗੋਨਿਆਣਾ ਮੰਡੀ ਵਿਚ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ | ਇਸ ਸਬੰਧ ਵਿਚ 'ਆਪ' ਵਲੋਂ ਅੱਜ ਵਾਰਡ ਨੰਬਰ 9 ਅਤੇ 11 ਵਿਚ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿਚ ਵਾਰਡ ਵਾਸੀਆਂ ਨੇ ...
ਬਠਿੰਡਾ, 22 ਜਨਵਰੀ (ਕੰਵਲਜੀਤ ਸਿੰਘ ਸਿੱਧੂ)-ਭਾਰਤ ਸਰਕਾਰ ਵਲੋਂ ਵਧੀਆ ਸਿਹਤ ਸੇਵਾਵਾਂ ਦੇ ਮੱਦੇਨਜ਼ਰ ਐਨ. ਕਿਊ. ਏ. ਐਸ. ਦੇ ਮਿੱਥੇ ਹੋਏ ਮਾਪ ਦੰਡ ਪੂਰੇ ਕਰਨ 'ਤੇ ਪੀ. ਐੱਚ. ਸੀ. ਬਲਾਕ ਗੋਨਿਆਣਾ ਅਧੀਨ ਪੈਂਦੇ ਪਿੰਡ ਬੱਲੂਆਣਾ ਨੂੰ 'ਨੈਸ਼ਨਲ ਕੋਆਲਟੀ ਇੰਸੋਰੈਂਸ' ...
ਮੌੜ ਮੰਡੀ, 22 ਜਨਵਰੀ (ਗੁਰਜੀਤ ਸਿੰਘ ਕਮਾਲੂ)- ਮਿਊਾਸਪਲ ਚੋਣਾਂ ਦਾ ਐਲਾਨ ਹੁੰਦੇ ਹੀ ਸਾਰੀਆਂ ਰਾਜਨੀਤਕ ਪਾਰਟੀਆਂ ਵਲੋਂ ਆਪੋ-ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਯਤਨ ਆਰੰਭ ਕਰ ਦਿੱਤੇ ਹਨ | ਇਸ ਦੇ ਚੱਲਦਿਆਂ ਹੀ ਨਗਰ ਕੌਾਸਲ ਮੌੜ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ 17 ...
ਪਿ੍ੰਸ ਗਰਗ 84376-47527 ਸੀਂਗੋ ਮੰਡੀ-ਤਕਰੀਬਨ 235 ਕੁ ਸਾਲ ਪਹਿਲਾਂ ਪਿੰਡ ਮਲਕਾਣਿਆਂ ਤੋਂ ਇਕ ਬਜ਼ੁਰਗ ਜੋਗਾ ਸਿੰਘ ਨੇ ਜੋਗੇਵਾਲਾ ਪਿੰਡ ਦੀ ਮੋੜ੍ਹੀ ਗੱਡੀ, ਜਿਸ ਦੇ ਨਾਂਅ 'ਤੇ ਇਸ ਪਿੰਡ ਦਾ ਨਾਂਅ ਜੋਗੇਵਾਲਾ ਪਿਆ | ਉਸ ਤੋਂ ਬਾਅਦ ਇਸੇ ਖ਼ਾਨਦਾਨ ਦੇ ਹੀ ਪੰਜ ਬਜ਼ੁਰਗਾਂ ਨੇ ...
ਬਠਿੰਡਾ, 22 ਜਨਵਰੀ (ਕੰਵਲਜੀਤ ਸਿੰਘ ਸਿੱਧੂ)-ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੇ ਲਿਟਰੇਰੀ ਕਲੱਬ ਤੇ ਸੋਸ਼ਲ ਸਾਇੰਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਸਿੱਖਾਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਇਸ ਮੌਕੇ ਲੇਖ ਰਚਨਾ, ਕਵਿਤਾ ਰਚਨਾ, ...
ਮਾਨਸਾ, 22 ਜਨਵਰੀ (ਸਭਿ. ਪ੍ਰਤੀ.)- ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ 7 ਫਰਵਰੀ ਤੋਂ ਪੰਜਾਬ ਪੱਧਰੀ ਟਰਾਈਡੈਂਟ ਕ੍ਰਿਕਟ ਕੱਪ ਰਾਜ ਦੇ ਵੱਖ-ਵੱਖ ਪਿੰਡਾਂ 'ਚ ਕਰਵਾਇਆ ਜਾ ਰਿਹਾ ਹੈ | ਇਹ ਫ਼ੈਸਲਾ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਅਤੇ ਪੰਜਾਬ ਕਿ੍ਕਟ ਐਸੋਸੀਏਸ਼ਨ ਦੇ ...
ਮਹਿਮਾ ਸਰਜਾ, 22 ਜਨਵਰੀ (ਰਾਮਜੀਤ ਸ਼ਰਮਾ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਵਲੋਂ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਸਿਵੀਆਂ ਦੀ ਅਗਵਾਈ ਹੇਠ ਪਿੰਡ ਦਿਉਣ ਤੋਂ ਟਰੈਕਟਰਾਂ ਦਾ ਕਾਫ਼ਲਾ ਸ਼ੁਰੂ ਹੋਇਆ ਜਿਸ ਵਿਚ 26 ਜਨਵਰੀ ਨੂੰ ਦਿੱਲੀ ਪਰੇਡ ਵਿਚ ...
ਭਗਤਾ ਭਾਈਕਾ, 22 ਜਨਵਰੀ (ਸੁਖਪਾਲ ਸਿੰਘ ਸੋਨੀ)-ਅੱਜ ਪਿੰਡ ਆਕਲੀਆ ਜਲਾਲ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਸਰਕਾਰੀ ਹਸਪਤਾਲ ਬਠਿੰਡਾ ਦੀ ਬਲੱਡ ਬੈਂਕ ਟੀਮ ਨੂੰ ਵਿਅਕਤੀਆਂ ਅਤੇ ...
ਭਗਤਾ ਭਾਈਕਾ, 22 ਜਨਵਰੀ (ਸੁਖਪਾਲ ਸੋਨੀ)-ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ | ਇਸ ਮੌਕੇ ਚੇਅਰਮੈਨ ਕੁਲਵੰਤ ਸਿੰਘ ...
ਬੱਲੂਆਣਾ, 22 ਜਨਵਰੀ (ਗੁਰਨੈਬ ਸਾਜਨ)-ਡਿਪਟੀ ਕਮਿਸ਼ਨਰ ਬਠਿੰਡਾ ਦੇ ਨਿਰਦੇਸ਼ਾਂ ਅਨੁਸਾਰ ਐਸ.ਡੀ.ਐਮ. ਬਠਿੰਡਾ ਦੀ ਯੋਗ ਅਗਵਾਈ ਹੇਠ ਪਿੰਡ ਦਿਉਣ ਦੇ ਪੰਚਾਇਤ ਘਰ ਵਿਚ ਡੈਪੋ ਪ੍ਰੋਗਰਾਮ ਅਧੀਨ ਨਸਾ ਛੁਡਾਉਣ ਲਈ ਤੇ ਇਸ ਦੇ ਇਲਾਜ ਸੰਬੰਧੀ ਜਾਗਰੂਕਤਾ ਕੈਂਪ ਡਾ: ਕੰਵਲ ...
ਗੋਨਿਆਣਾ, 22 ਜਨਵਰੀ (ਲਛਮਣ ਦਾਸ ਗਰਗ)-ਭਾਰਤੀ ਕਿਸਾਨ ਯੂਨੀਅਨ ਮਾਨਸਾ ਦੀ ਪੰਜਾਬ ਪੱਧਰ ਦੀ ਮੀਟਿੰਗ ਟਿਕਰੀ ਬਾਰਡਰ ਵਿਖੇ ਸੂਬਾ ਪ੍ਰਧਾਨ ਬੋਘ ਸਿੰਘ ਮਾਨਸਾ ਦੇ ਕੈਂਪ ਵਿਚ ਹੋਈ | ਮੀਟਿੰਗ ਵਿਚ ਦਿੱਲੀ ਵਿਖੇ ਪਚਵੰਜਾ ਦਿਨਾਂ ਤੋਂ ਚੱਲ ਰਹੇ ਮੋਰਚੇ ਦੀ ਸਮੀਖਿਆ ਕੀਤੀ ਗਈ ...
ਭਗਤਾ ਭਾਈਕਾ, 22 ਜਨਵਰੀ (ਸੁਖਪਾਲ ਸਿੰਘ ਸੋਨੀ)-ਫਲਾਈ ਐਬਰੋਡ ਆਈਲਟਸ ਤੇ ਇਮੀਗ੍ਰੇਸ਼ਨ ਭਗਤਾ ਭਾਈਕਾ ਦੇ ਚਾਰ ਵਿਦਿਆਰਥੀਆਂ ਨੇ ਆਈਲੈਟਸ ਦੇ ਨਤੀਜਿਆਂ 'ਚ ਸ਼ਾਨਦਾਰ ਬੈਂਡ ਪ੍ਰਾਪਤ ਕਰਕੇ ਸੰਸਥਾ ਨਾਂਅ ਹੋਰ ਚਮਕਾਇਆ ਹੈ | ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਲਾਟ ਸਾਹਿਬ ...
ਰਾਮਪੁਰਾ ਫੂਲ, 22 ਜਨਵਰੀ (ਨਰਪਿੰਦਰ ਸਿੰਘ ਧਾਲੀਵਾਲ)- ਕੋਰੋਨਾ ਤੋਂ ਬਚਾਅ ਹਿਤ ਸਿਵਲ ਹਸਪਤਾਲ ਰਾਮਪੁਰਾ ਫੂਲ ਅੰਦਰ ਟੀਕਾਕਰਨ ਲਗਾਉਣ ਦੀ ਸ਼ੁਰੂਆਤ ਹੋਈ, ਇਸ ਮੁਹਿੰਮ ਦਾ ਆਗਾਜ਼ ਸਥਾਨਕ ਸੀਨੀਅਰ ਮੈਡੀਕਲ ਅਫ਼ਸਰ ਡਾ. ਨਰਿੰਦਰ ਬਾਂਸਲ ਨੇ ਖ਼ੁਦ ਟੀਕਾ ਲਗਵਾ ਕੇ ਕੀਤਾ | ...
ਬਠਿੰਡਾ, 22 ਜਨਵਰੀ (ਅਵਤਾਰ ਸਿੰਘ)- ਸਥਾਨਕ ਰੇਲਵੇ ਸਤਿਸੰਗ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ | ਇਸ ਮੌਕੇ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਭਾਈ ਜਗਦੇਵ ਸਿੰਘ ਦੇ ...
ਭਗਤਾ ਭਾਈਕਾ, 22 ਜਨਵਰੀ (ਸੁਖਪਾਲ ਸਿੰਘ ਸੋਨੀ)- ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਸਰਗਰਮ ਆਗੂ ਜਤਿੰਦਰ ਸਿੰਘ ਭੱਲਾ ਨੇ 'ਆਪ' ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨਾਲ ਮੁਲਾਕਾਤ ਕਰਕੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅੰਦਰ ਸੌੜੀ ਸਿਆਸਤ ਤਹਿਤ ਝੂਠੇ ...
ਮਹਿਮਾ ਸਰਜਾ, 22 ਜਨਵਰੀ (ਰਾਮਜੀਤ ਸ਼ਰਮਾ)- ਬਲਾਕ ਸਿੱਖਿਆ ਅਫ਼ਸਰ ਗੋਨਿਆਣਾ ਨੂੰ ਡੈਮੋਕਰੇਟਿਕ ਟੀਚਰਜ਼ ਫਰੰਟ ਗੋਨਿਆਣਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਵਿਰਕ ਅਤੇ ਸਕੱਤਰ ਗੁਰਪ੍ਰੀਤ ਸਿੰਘ ਖੇਮੋਆਣਾ ਦੀ ਅਗਵਾਈ ਵਿਚ ਮੰਗ ਪੱਤਰ ਦੇ ਕੇ ਸਕੂਲਾਂ ਅੰਦਰ ਚੱਲ ਰਹੇ ...
ਰਾਮਾਂ ਮੰਡੀ 22 ਜਨਵਰੀ (ਤਰਸੇਮ ਸਿੰਗਲਾ)- ਨੇੜਲੇ ਪਿੰਡ ਸੇਖੂ ਵਿਖੇ ਸਥਿਤ ਗੁਰਦੁਆਰਾ ਬਾਬਾ ਗੁਲਾਬ ਸਿੰਘ ਜੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸਬੰਧੀ ਅਖੰਡ ਪਾਠ ਦੇ ਭੋਗ ਪਾਏ ਗਏ | ਇਸ ਦੌਰਾਨ ਭਾਈ ਗੁਰਜੰਟ ਸਿੰਘ ਰੋੜੀ ਦੇ ਜਥੇ ਨੇ ਗੁਰੂ ਜੀ ...
ਕੋਟਫੱਤਾ, 22 ਜਨਵਰੀ (ਰਣਜੀਤ ਸਿੰਘ ਬੁੱਟਰ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਜੱਸੀ ਪੌ ਵਾਲੀ ਦੇ ਪਿੰਡ ਇਕਾਈ ਪ੍ਰਧਾਨ ਸੁਖਜੀਤ ਸਿੰਘ ਨੰਬਰਦਾਰ ਦੀ ਦੇਖਰੇਖ ਹੇਠ ਪਿੰਡ ਦੀ ਮਹਿਲਾ ਇਕਾਈ ਦੀ ਚੋਣ ਕੀਤੀ ਗਈ | ਇਸ ਮੌਕੇ ਸਰਬਸੰਮਤੀ ਨਾਲ ਕਰਮਜੀਤ ਕੌਰ ਪਤਨੀ ...
ਬਠਿੰਡਾ, 22 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਇਕ ਪ੍ਰਵਾਸੀ ਵਿਅਕਤੀ ਨੇ ਆਪਣੇ ਜ਼ਖ਼ਮੀ ਪੁੱਤ ਦਾ ਮੰਜਾ ਸੜਕ ਵਿਚਕਾਰ ਰੱਖ ਕੇ ਰੋਸ ਪ੍ਰਗਟ ਕੀਤਾ ਤੇ ਪੁਲਿਸ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ | ਜਾਣਕਾਰੀ ਅਨੁਸਾਰ ਬਠਿੰਡਾ ਦੀ ਪਾਵਰ ਹਾਊਸ ਰੋਡ 'ਤੇ ਇਕ ਪ੍ਰਵਾਸੀ ...
ਚਾਉਕੇ, 22 ਜਨਵਰੀ (ਮਨਜੀਤ ਸਿੰਘ ਘੜੈਲੀ)- ਮਰਹੂਮ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਨਜ਼ਦੀਕੀ ਸਾਥੀ ਰਹੇ ਨੇੜਲੇ ਪਿੰਡ ਪਿੱਥੋ ਦੇ ਵਸਨੀਕ ਗੁਰਚਰਨ ਸਿੰਘ ਢਿੱਲੋਂ ਉਰਫ਼ ਪੰਛੀ ਬੀਤੇ ਦਿਨੀਂ ਚੱਲ ਵਸੇ | ਇਮਾਨਦਾਰ ਤੇ ਬੇਦਾਗ਼ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ...
ਬਠਿੰਡਾ, 22 ਜਨਵਰੀ (ਅਵਤਾਰ ਸਿੰਘ)-ਨਗਰ ਨਿਗਮ ਦੀਆਂ ਰਾਜਸੀ ਪਾਰਟੀਆਂ ਦੇ ਮੁਕਾਬਲੇ ਸਮਾਜ ਸੇਵੀਆਂ ਨੇ ਆਪਣੇ ਝੰਡੇ ਚੁੱਕਕੇ ਬਠਿੰਡਾ ਸੋਸ਼ਲ ਗਰੁੱਪ ਨਾਂਅ ਦੀ ਪਾਰਟੀ ਬਣਾਕੇ ਸਿਆਸੀ ਮੈਦਾਨ ਵਿਚ ਆਪਣੇ ਉਮੀਦਵਾਰ ਉਤਰਕੇ ਰਾਜਸੀ ਪਾਰਟੀਆਂ ਨੂੰ ਮੁਸ਼ਕਿਲ ਵਿਚ ਪਾ ...
ਭਗਤਾ ਭਾਈਆ, 22 ਜਨਵਰੀ (ਸੁਖਪਾਲ ਸਿੰਘ ਸੋਨੀ)-ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਦਫ਼ਤਰ ਨਗਰ ਪੰਚਾਇਤ ਕੋਠਾ ਗੁਰੂ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਸਮੇਂ ਹਾਜ਼ਰ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਤੇ ਸਾਬਕਾ ...
ਨਥਾਣਾ, 22 ਜਨਵਰੀ (ਗੁਰਦਰਸ਼ਨ ਸਿੰਘ ਲੁੱਧੜ)- ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਸੱਦੇ ਤਹਿਤ 26 ਜਨਵਰੀ ਨੂੰ ਦਿੱਲੀ ਵਿਚ ਹੋਣ ਵਾਲੇ ਟਰੈਕਟਰ ਮਾਰਚ ਵਿਚ ਸ਼ਮੂਲੀਅਤ ਕਰਨ ਲਈ ਕਲਿਆਣ ਮੱਲਕਾ ਤੋਂ ਕਿਸਾਨਾਂ ਦਾ ਜਥਾ ਅੱਜ ਦਿੱਲੀ ਲਈ ਰਵਾਨਾ ਹੋ ਗਿਆ | ਇਸ ਜਥੇ ਵਿਚ ...
ਭਾਈਰੂਪਾ, 22 ਜਨਵਰੀ (ਵਰਿੰਦਰ ਲੱਕੀ)-ਇਲਾਕੇ ਦੀ ਨਾਮਵਾਰ ਸਿੱਖਿਆ ਸੰਸਥਾ ਸੇਂਟ ਜੇਵੀਅਰ ਸਕੂਲ ਦਿਆਲਪੁਰਾ ਭਾਈਕਾ ਨੂੰ ਬਾਰ੍ਹਵੀਂ ਜਮਾਤ ਤੱਕ ਮਾਨਤਾ ਮਿਲ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਚੇਅਰਮੈਨ ਬਸੰਤ ਸਿੰਘ ਤੇ ਪਿ੍ੰਸੀਪਲ ਅਨਿਲ ਕੇ ਜੋਸ਼ ...
ਕੋਟਫੱਤਾ, 22 ਜਨਵਰੀ (ਰਣਜੀਤ ਸਿੰਘ ਬੁੱਟਰ)-ਨਗਰ ਪੰਚਾਇਤ ਕੋਟਸ਼ਮੀਰ ਦੀ ਚੋਣ ਲਈ ਕਾਂਗਰਸ ਵਲੋਂ ਵਾਰਡ ਨੰ.-2 ਤੋਂ ਮੈਦਾਨ ਵਿਚ ਉਤਾਰੇ ਉਮੀਦਵਾਰ ਜਲੰਧਰ ਸਿੰਘ ਸਾਬਕਾ ਪੰਚ ਨੇ ਵੋਟਾਂ ਮੰਗੀਆਂ | ਵਾਰਡ ਵਾਸੀਆਂ ਨੇ ਉਨ੍ਹਾਂ ਨੂੰ ਭਰਵਾਂ ਸਮਰਥਨ ਦੇਣ ਦਾ ਐਲਾਨ ਕੀਤਾ | ...
ਰਾਮਾਂ ਮੰਡੀ, 22 ਜਨਵਰੀ (ਤਰਸੇਮ ਸਿੰਗਲਾ)-ਸਥਾਨਕ ਸੰਤ ਰਾਮ ਦਾਸ ਐਜੂਕੇਸ਼ਨ ਐਾਡ ਵੈੱਲਫੇਅਰ ਸੁਸਾਇਟੀ ਵਲੋਂ ਪੰਜਾਬ ਸਕਿਲ ਡਿਵੈਲਪਮੈਂਟ ਸੈਂਟਰ ਵਿਚ ਖੋਲ੍ਹੇ ਗਏ ਫ਼ੈਸ਼ਨ ਡਿਜ਼ਾਈਨਿੰਗ ਕੋਰਸ ਦਾ ਉਦਘਾਟਨ ਸੰਸਥਾ ਦੇ ਚੇਅਰਮੈਨ ਡਾ. ਰਾਮ ਗੋਪਾਲ ਧਾਲੀਵਾਲ ਨੇ ਕੀਤਾ ...
ਬਾਲਿਆਂਵਾਲੀ, 22 ਜਨਵਰੀ (ਕੁਲਦੀਪ ਮਤਵਾਲਾ)- ਭਾਰਤ ਸਰਕਾਰ ਦੇ ਖ਼ੁਦਮੁਖ਼ਤਿਆਰ ਅਦਾਰੇ ਨਹਿਰੂ ਯੁਵਾ ਕੇਂਦਰ ਬਠਿੰਡਾ ਦੇ ਜ਼ਿਲ੍ਹਾ ਯੂਥ ਅਫ਼ਸਰ ਹਰਸ਼ਰਨ ਸਿੰਘ ਦੇ ਨਿਰਦੇਸ਼ ਤਹਿਤ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਖੋਖਰ ਵਲੋਂ ਯੂਥ ਵੀਕ ਦੇ ਚੱਲਦਿਆਂ ਜਾਗਰੂਕਤਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX