ਤਾਜਾ ਖ਼ਬਰਾਂ


ਆਈ .ਪੀ. ਐੱਲ. 2021: ਚੇਨਈ ਨੇ ਪੰਜਾਬ ਨੂੰ ਹਰਾਇਆ
. . .  1 day ago
ਸਮਾਣਾ : ਐੱਸ. ਐਚ. ਓ. ਕਰਨਵੀਰ , ਮੁਨਸ਼ੀ ਮੱਖਣ ਅਤੇ ਇੱਕ ਹੋਮ ਗਾਰਡ ਦਾ ਸਿਪਾਹੀ ਵਿਜੀਲੈਂਸ ਵਲੋਂ ਰੰਗੇ ਹੱਥੀ ਗ੍ਰਿਫਤਾਰ
. . .  1 day ago
ਯੁਨਾਈਟਡ ਕਿੰਗਡਮ ਦੇ ਗ੍ਰਹਿ ਮੰਤਰੀ ਨੇ ਨੀਰਵ ਮੋਦੀ ਦੀ ਹਵਾਲਗੀ ਨੂੰ ਦਿੱਤੀ ਮਨਜ਼ੂਰੀ - ਸੀਬੀਆਈ ਅਧਿਕਾਰੀ
. . .  1 day ago
ਗਾਜ਼ੀਪੁਰ ਬਾਰਡਰ 'ਤੇ ਭਾਰੀ ਤੁਫਾਨ ਨੇ ਨੁਕਸਾਨੇ ਕਿਸਾਨਾਂ ਦੇ ਟੈਂਟ
. . .  1 day ago
ਆਈ .ਪੀ. ਐੱਲ. 2021:ਪੰਜਾਬ ਨੇ ਚੇਨਈ ਨੂੰ 107 ਦੌੜਾਂ ਦਾ ਦਿੱਤਾ ਟੀਚਾ
. . .  1 day ago
 
ਮੰਦਬੁੱਧੀ ਧੀ ਨੂੰ ਜ਼ਹਿਰੀਲੀ ਚੀਜ਼ ਦੇਣ ਉਪਰੰਤ ਬਜ਼ੁਰਗ ਪਿਤਾ ਵੱਲੋਂ ਖੁਦਕੁਸ਼ੀ
. . .  1 day ago
ਬੁਢਲਾਡਾ , 16 ਅਪ੍ਰੈਲ (ਸਵਰਨ ਸਿੰਘ ਰਾਹੀ)- ਜ਼ਿਲ੍ਹਾ ਮਾਨਸਾ ਦੀ ਤਹਿਸੀਲ ਬੁਢਲਾਡਾ ਦੇ ਪਿੰਡ ਬਖਸ਼ੀਵਾਲਾ ਵਿਖੇ ਆਪਣੀ ਨੌਜਵਾਨ ਮੰਦਬੁੱਧੀ ਧੀ ਦੇ ਭਵਿੱਖ ਨੂੰ ਲੈ ਕੇ ਚਿੰਤਤ ਬਜ਼ੁਰਗ ਪਿਓ ਵੱਲੋਂ ਆਪਣੀ ਧੀ ਨੂੰ ਜ਼ਹਿਰੀਲੀ ਚੀਜ਼ ਦੇਣ ਉਪਰੰਤ ਖੁਦ ਵੀ ਖੁਦਕੁਸ਼ੀ ...
ਆਈ .ਪੀ. ਐੱਲ. 2021: ਪੰਜਾਬ ਨੇ 8 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ’ਤੇ 28 ਦੌੜਾਂ ਬਣਾਈਆਂ
. . .  1 day ago
ਆਈ .ਪੀ. ਐੱਲ. 2021:ਪੰਜਾਬ ਦੇ 2.0 ਓਵਰਾਂ ਵਿਚ 1 ਵਿਕਟ ਦੇ ਨੁਕਸਾਨ ’ਤੇ 7 ਦੌੜਾਂ
. . .  1 day ago
ਆਈ .ਪੀ. ਐੱਲ. 2021:ਚੇਨਈ ਸੁਪਰ ਕਿੰਗਜ਼ ਨੇ ਪੰਜਾਬ ਕਿੰਗਜ਼ ਖਿਲਾਫ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਕੀਤਾ ਫੈਸਲਾ
. . .  1 day ago
ਭਾਰੀ ਹਨ੍ਹੇਰੀ ਵਿਚ ਲੱਗੀ ਅੱਗ, ਕਈ ਪਿੰਡਾਂ ਦੀ ਕਰੀਬ ਡੇਢ ਸੌ ਏਕੜ ਤੋਂ ਵੱਧ ਕਣਕ ਸੜ ਕੇ ਸਵਾਹ
. . .  1 day ago
ਦੋਰਾਹਾ, 16 ਅਪ੍ਰੈਲ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ)– ਅੱਜ ਸ਼ਾਮ ਨੂੰ ਆਈ ਭਾਰੀ ਹਨ੍ਹੇਰੀ ਪਿੰਡ ਸੀਲੋਂ, ਲਾਪਰਾਂ ਤੇ ਗਿੱਦੜੀ ਦੇ ਕਿਸਾਨਾਂ ਦੀ ਜੁਆਕਾਂ ਵਾਂਗ ਪਾਲੀ ਕਣਕ ਲਈ ਕਾਲ ਬਣ ਕੇ ਆਈ। ਐਸ.ਐਚ.ਓ, ਦੋਰਾਹਾ ਤੇ ...
ਨਵੀਂ ਦਿੱਲੀ : ਪ੍ਰਕਾਸ਼ ਜਾਵੜੇਕਰ ਕੋਰੋਨਾ ਪਾਜ਼ੀਟਿਵ
. . .  1 day ago
10 ਵੀਂ, 12 ਵੀਂ ਆਈ.ਸੀ.ਐਸ.ਈ. ਕਲਾਸ ਦੀ ਪ੍ਰੀਖਿਆ ਮੁਲਤਵੀ, ਜੂਨ ਵਿਚ ਫੈਸਲਾ
. . .  1 day ago
ਅੰਮ੍ਰਿਤਸਰ 'ਚ ਕੋਰੋਨਾ ਦੇ 412 ਨਵੇਂ ਮਾਮਲੇ ਆਏ ਸਾਹਮਣੇ, 7 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 1 ਅਪ੍ਰੈਲ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 412 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 25924 ਹੋ ਗਏ ਹਨ, ਜਿਨ੍ਹਾਂ 'ਚੋਂ 3623 ...
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਦੇ 73 ਹੋਰ ਮਰੀਜ਼ਾਂ ਦੀ ਪੁਸ਼ਟੀ ਹੋਈ
. . .  1 day ago
ਸ੍ਰੀ ਮੁਕਤਸਰ ਸਾਹਿਬ, 16 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਵਾਇਰਸ ਦੇ 73 ਹੋਰ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚ ਸ੍ਰੀ ਮੁਕਤਸਰ ਸਾਹਿਬ ਦੇ 20, ਮਲੋਟ 19, ਗਿੱਦੜਬਾਹਾ ...
ਜ਼ਿਲ੍ਹੇ ’ਚ 204 ਨਵੇਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 3 ਦੀ ਮੌਤ
. . .  1 day ago
ਹੁਸ਼ਿਆਰਪੁਰ, 16 ਅਪ੍ਰੈਲ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ ’ਚ 204 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 15949 ਅਤੇ 3 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 661 ਹੋ ਗਈ ...
ਜ਼ਮੀਨੀ ਝਗੜੇ ਨੂੰ ਲੈ ਕੇ ਚੱਲੀ ਗੋਲੀ
. . .  1 day ago
ਗੁਰਦਾਸਪੁਰ ,16 ਅਪ੍ਰੈਲ (ਸੁਖਵੀਰ ਸਿੰਘ ਸੈਣੀ) - ਸਥਾਨਕ ਸ਼ਹਿਰ ਦੀ ਦੀ 7 ਨੰਬਰ ਸਕੀਮ ਦੇ ਬਾਹਰ ਜ਼ਮੀਨੀ ਮਾਮਲੇ ਨੂੰ ਲੈ ਕੇ ਦੋ ਧਿਰਾਂ ਵਿਚ ਹੋਏ ਝਗੜੇ ਦੌਰਾਨ ਚੱਲੀ ਗੋਲੀ ਸੰਬੰਧੀ ਖਬਰ ਪ੍ਰਾਪਤ ਹੋਈ ਹੈ । ਇਸ ਮੌਕੇ ’ਤੇ ਪੁਲਿਸ ਨੇ ਪਹੁੰਚ ਕੇ ...
ਦਿਹਾੜੀਦਾਰ ਮਜ਼ਦੂਰ ਦੀ 1 ਕਰੋੜ ਦੀ ਨਿਕਲੀ ਲਾਟਰੀ
. . .  1 day ago
ਪਠਾਨਕੋਟ ,16 ਅਪ੍ਰੈਲ {ਚੌਹਾਨ}- ਪੰਜਾਬ ਸਟੇਟ ਡੀਅਰ ਹਫ਼ਤਾਵਾਰੀ ਲਾਟਰੀ ਪਿੰਡ ਅਖਰੋਟਾ ਨਿਵਾਸੀ ਬੋਧ ਰਾਜ ਦੀ 1 ਕਰੋੜ ਦੀ ਨਿਕਲੀ ਹੈ । ਬੋਧ ਰਾਜ ਨੇ ਖ਼ੁਸ਼ ਹੁੰਦਿਆਂ ਕਿਹਾ ਕਿ ਉਹ ਇਕ ਮਜ਼ਦੂਰ ਹੈ , ਲਾਟਰੀ ਨਿਕਲਣ ...
ਸਾਢੇ 7 ਖੇਤ ਕਣਕ ਸ਼ਾਰਟ ਸਰਕਟ ਨਾਲ ਸੜਕੇ ਸੁਆਹ
. . .  1 day ago
ਜੰਡਿਆਲਾ ਮੰਜਕੀ ,16 ਅਪ੍ਰੈਲ (ਸੁਰਜੀਤ ਸਿੰਘ ਜੰਡਿਆਲਾ)- ਨਜ਼ਦੀਕੀ ਪਿੰਡ ਸਮਰਾਏ ਵਿਚ ਇੱਕ ਕਿਸਾਨ ਦੀ ਪੱਕ ਕੇ ਤਿਆਰ ਖੜ੍ਹੀ ਕਣਕ ਦੇ ਸਾਢੇ ਸੱਤ ਖੇਤ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸੜ ...
ਨਗਰ ਨਿਗਮ ਕਪੂਰਥਲਾ ਦੀ ਚੋਣ - ਕੁਲਵੰਤ ਕੌਰ ਮੇਅਰ, ਰਾਹੁਲ ਕੁਮਾਰ ਸੀਨੀਅਰ ਡਿਪਟੀ ਮੇਅਰ ਤੇ ਮਾਸਟਰ ਵਿਨੋਦ ਸੂਦ ਡਿਪਟੀ ਮੇਅਰ ਬਣੇ
. . .  1 day ago
ਕਪੂਰਥਲਾ, 16 ਅਪ੍ਰੈਲ (ਅਮਰਜੀਤ ਕੋਮਲ, ਦੀਪਕ ਬਜਾਜ) - ਨਗਰ ਨਿਗਮ ਕਪੂਰਥਲਾ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਅੱਜ ਨਗਰ ਕੌਂਸਲ ਦੇ ਦਫ਼ਤਰ 'ਚ ਸਰਬਸੰਮਤੀ...
ਮੋਗਾ ਵਿਚ ਕੋਰੋਨਾ ਦਾ ਪ੍ਰਕੋਪ ਜਾਰੀ, ਆਏ 65 ਹੋਰ ਕਰੋਨਾ ਪਾਜ਼ੀਟਿਵ ਮਾਮਲੇ
. . .  1 day ago
ਮੋਗਾ, 16 ਅਪ੍ਰੈਲ (ਗੁਰਤੇਜ ਸਿੰਘ ਬੱਬੀ) - ਮੋਗਾ ਵਿਚ ਕੋਰੋਨਾ ਦਾ ਪ੍ਰਕੋਪ ਜਾਰੀ ਹੈ ਅਤੇ ਅੱਜ ਜ਼ਿਲ੍ਹੇ ਵਿਚ 65 ਲੋਕਾਂ ਨੂੰ ਕੋਰੋਨਾ ਹੋ ਜਾਣ ਦੀ ਪੁਸ਼ਟੀ ਸਿਹਤ ਵਿਭਾਗ ਵਲੋਂ...
ਮੀਂਹ ’ਚ ਭਿੱਜੀ ਕਣਕ, ਕਿਸਾਨਾਂ ਦਾ ਦਿਲ ਟੁੱਟਿਆ
. . .  1 day ago
ਮਲੋਟ, 16 ਅਪ੍ਰੈਲ (ਅਜਮੇਰ ਸਿੰਘ ਬਰਾੜ)-ਅੱਜ ਮਲੋਟ ’ਚ ਪਏ ਇਕ ਘੰਟਾ ਮੀਂਹ ਕਾਰਨ ਦਾਣਾ ਮੰਡੀ ’ਚ ਪਈ ਕਣਕ ਨੂੰ ਭਿਜਦਾ ਦੇਖ ਕਿਸਾਨਾਂ ਦਾ ਦਿਲ ਟੁੱਟ ਗਿਆ। ਮਲੋਟ ਦੀ ਦਾਣਾ ਮੰਡੀ ’ਚ ਖੁੱਲ੍ਹੇ ਆਸਮਾਨ ਹੇਠਾਂ ਪਈ ਵੱਡੀ ਮਾਤਰਾ ’ਚ ...
8 ਏਕੜ ਕਣਕ ਸੜ ਕੇ ਸੁਆਹ
. . .  1 day ago
ਨਵਾਂਸ਼ਹਿਰ, 16 ਅਪ੍ਰੈਲ (ਗੁਰਬਖਸ਼ ਸਿੰਘ ਮਹੇ)-ਨਜ਼ਦੀਕੀ ਪਿੰਡ ਮਹਾਲੋਂ ਵਿਖੇ ਪਾਵਰ ਕਾਮ ਵਲੋਂ ਲਗਾਏ ਹੋਏ ਜੀ.ਓ. ਸਵਿੱਚ ’ਚੋਂ ਨਿਕਲੇ ਬਿਜਲੀ ਦੇ ਚੰਗਿਆੜਿਆਂ ਕਾਰਣ 8 ਏਕੜ ਕਣਕ ਸੜ ਕੇ ਸੁਆਹ ਹੋ ਗਈ। ਅੱਗ ’ਤੇ ਕਾਬੂ ...
ਅਮਰਜੀਤ ਸਿੰਘ ਟੀਟੂ ਪੰਜਾਬ ਟਰੇਡਰਜ਼ ਬੋਰਡ ਦੇ ਉਪ ਚੇਅਰਮੈਨ ਬਣੇ
. . .  1 day ago
ਸੰਗਰੂਰ 16 ਅਪ੍ਰੈਲ (ਧੀਰਜ ਪਸ਼ੋਰੀਆ ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਅਤੇ ਨਗਰ ਕੌਂਸਲ ਸੰਗਰੂਰ ਦੇ ਸਾਬਕਾ ਕੌਂਸਲਰ ਅਮਰਜੀਤ ਸਿੰਘ ਟੀਟੂ ਨੂੰ...
ਇਕਬਾਲ ਸਿੰਘ ਢਿੱਲੋਂ ਨਗਰ ਕੌਂਸਲ ਕੋਟਫੱਤਾ ਦੇ ਮੀਤ ਪ੍ਰਧਾਨ ਬਣੇ
. . .  1 day ago
ਕੋਟਫੱਤਾ,16 ਅਪ੍ਰੈਲ (ਰਣਜੀਤ ਸਿੰਘ ਬੁੱਟਰ) - ਕੋਟਫੱਤਾ ਨਗਰ ਕੌਂਸਲ ਦੀ ਪ੍ਰਧਾਨਗੀ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾਂਦੇ ਇਕਬਾਲ ਸਿੰਘ ਢਿੱਲੋਂ ਨੂੰ ਆਖ਼ਰ ਅੱਜ ਮੀਤ ਪ੍ਰਧਾਨ ਦੇ ...
ਜੈਤੋ ਵਿਚ 12 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ 'ਤੇ ਚੁੱਕਿਆ ਗਿਆ ਅਹਿਮ ਕਦਮ
. . .  1 day ago
ਜੈਤੋ,(ਫਰੀਦਕੋਟ) 16 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਉਪ ਮੰਡਲ ਮੈਜਿਸਟਰੇਟ ਜੈਤੋ ਡਾ. ਮਨਦੀਪ ਕੌਰ ਨੇ ਦੱਸਿਆ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੇ ਆਦੇਸ਼ਾਂ 'ਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 11 ਮਾਘ ਸੰਮਤ 552
ਿਵਚਾਰ ਪ੍ਰਵਾਹ: ਸਾਰੇ ਸੰਗਠਨਾਂ ਵਿਚ ਵਿਗਾੜ ਦੀ ਪ੍ਰਵਿਰਤੀ ਲਾਜ਼ਮੀ ਤੌਰ 'ਤੇ ਹੁੰਦੀ ਹੈ। ਇਸ ਤੋਂ ਬਚਣ ਲਈ ਲਗਾਤਾਰ ਯਤਨ ਕਰਨੇ ਜ਼ਰੂਰੀ ਹਨ। -ਗੌਤਮ ਬੁੱਧ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਰਾਮ ਨਾਮ ਨਾਲ ਗੂੰਜਿਆ ਬਟਾਲਾ, ਭਗਵਾਨ ਸ੍ਰੀ ਰਾਮ ਦੇ ਭਗਤਾਂ ਨੇ ਰਾਮ ਮੰਦਰ ਦੀ ਉਸਾਰੀ ਸ਼ੁਰੂ ਹੋਣ 'ਤੇ ਮਨਾਈ ਖ਼ੁਸ਼ੀ

ਬਟਾਲਾ, 23 ਜਨਵਰੀ (ਕਾਹਲੋਂ)-ਬਟਾਲਾ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਅਗਵਾਈ ਵਿਚ ਹਜ਼ਾਰਾਂ ਰਾਮ ਸ਼ਰਧਾਲੂਆਂ ਨੇ ਮੋਟਰਸਾਈਕਲਾਂ, ਸਕੂਟਰਾਂ 'ਤੇ ਸਵਾਰ ਹੋ ਕੇ ਸ਼ੋਭਾ ਯਾਤਰਾ ਵਿਚ ਹਿੱਸਾ ਲਿਆ | ਇਸ ਮÏਕੇ ਨÏਜਵਾਨਾਂ ਵਿਚ ਵੇਖਣ ਲਈ ਉਤਸ਼ਾਹ ਸੀ | ਰਾਮ ਸ਼ਰਧਾਲੂ ਬੇਮਿਸਾਲ ਉਤਸ਼ਾਹ ਨਾਲ ਭਗਵਾਨ ਰਾਮ ਦੇ ਜੈਕਾਰੇ ਲਗਾ ਰਹੇ ਸਨ | ਸ਼ੋਭਾ ਯਾਤਰਾ ਖੁਸ਼ੀ ਵਾਟਿਕਾ ਪੈਲੇਸ ਤੋ ਸ਼ੁਰੂ ਹੋਈ, ਜਿਸ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਹਰਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਜੀ ਦੇ ਮੰਦਰ ਦਾ ਨਿਰਮਾਣ ਹੋਣ ਨਾਲ ਸਮੂਹ ਭਗਤਾਂ ਵਿਚ ਖੁਸ਼ੀ ਦੀ ਲਹਿਰ ਹੈ | ਇਸ ਮÏਕੇ ਵਿਸ਼ਵ ਹਿੰਦੂ ਪ੍ਰੀਸ਼ਦ ਬਟਾਲਾ ਜ਼ਿਲ੍ਹੇ ਦੇ ਪ੍ਰਧਾਨ ਸ਼ਿਵ ਸਾਨਨ ਨੇ ਕਿਹਾ ਕਿ ਬਟਾਲਾ ਦੇ ਲੋਕ ਸ਼੍ਰੀ ਰਾਮ ਜੀ ਦੇ ਵਿਸ਼ਾਲ ਮੰਦਰ ਦੀ ਉਸਾਰੀ ਲਈ ਪੂਰੇ ਦਿਲ ਅਤੇ ਧਨ ਨਾਲ ਆਪਣਾ ਸਮਰਥਨ ਕਰ ਰਹੇ ਹਨ | ਸ਼ੋਭਾ ਯਾਤਰਾ ਵਿਚ ਸ਼ਾਮਲ ਰਾਮ ਸ਼ਰਧਾਲੂਆਂ ਨੇ ਭਗਵੀਆਂ ਦਸਤਾਰ ਬੰਨ੍ਹ ਕੇ ਹੱਥਾਂ ਵਿਚ ਕੇਸਰੀ ਝੰਡੇ ਫੜੇ ਹੋਏ ਸਨ |¢ਸ਼ੋਭਾ ਯਾਤਰਾ ਅੰਮਿ੍ਤਸਰ ਰੋਡ, ਗਾਂਧੀ ਚÏਕ, ਸਿਟੀ ਰੋਡ, ਪੁਰਾਣਾ ਹੰਸਲੀ ਪੁਲ ਤੋਂ ਹੁੰਦੇ ਹੋਏ ਨਹਿਰੂ ਗੇਟ ਜਾ ਕੇ ਸਮਾਪਤ ਹੋਈ | ਰਾਸ਼ਟਰੀ ਸਵੈਮ ਸੇਵਕ ਸੰਘ ਦੇ ਅੰਮਿ੍ਤਸਰ ਵਿਭਾਗ ਦੇ ਰਜਤ ਸਰੀਨ ਨੇ ਹਰਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ | ਇਸ ਮÏਕੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਨਰਲ ਸਕੱਤਰ ਹਨੀ ਮਿੱਤਲ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਰਾਘਵ ਸ਼ਰਮਾ, ਮੋਹਿਤ ਦਾਸ, ਜ਼ਿਲ੍ਹਾ ਬਜਰੰਗ ਦਲ ਦੇ ਪ੍ਰਧਾਨ ਅਨੂਪ ਆਨੰਦ, ਅਭੀ ਮਹਾਜਨ, ਨਿਸ਼ਾਂਤ, ਰਾਹੁਲ ਸਾਹਨੀ, ਗਿਰੀਸ਼ ਭੱਟੀ, ਦੀਪਕ ਢੱਲ, ਵਿਨੈ ਮਹਾਜਨ, ਅੰਸ਼ੂ ਹਾਂਡਾ, ਅਨਿਲ ਜੁਲਕਾ, ਰਾਜੀਵ ਮਲਹੋਤਰਾ, ਰਵੀ ਭੂਸ਼ਣ, ਸੰਦੀਪ ਸਲਹੋਤਰਾ, ਪ੍ਰਦੀਪ ਚÏਧਰੀ, ਸੁਰੇਸ਼ ਮਹਾਜਨ, ਪੰਕਜ ਮਹਾਜਨ, ਅਭਿਨਵ ਮਹਾਜਨ, ਦਿਨੇਸ਼ ਸਤੀ, ਦੀਪਕ ਵਰਮਾ, ਪੰਡਿਤ ਸ਼ੰਭੂਨਾਥ, ਐਡਵੋਕੇਟ ਅਰੁਣ ਸ਼ਰਮਾ, ਰਾਜੀਵ ਸ਼ਰਮਾ, ਨਰਿੰਦਰ ਤਿ੍ਪਾਠੀ, ਭਾਰਤ ਭੂਸ਼ਣ ਲੂਥਰਾ, ਸ਼ਕਤੀ ਸ਼ਰਮਾ ਆਦਿ ਮÏਜੂਦ ਸਨ |

ਵੁੱਡ ਸਟਾਕ ਸਕੂਲ 'ਚ ਪੰਜਾਬ ਪੁਲਿਸ ਵਲੋਂ ਔਰਤਾਂ ਦੀ ਸੁਰੱਖਿਆ ਸਬੰਧੀ ਸੈਮੀਨਾਰ ਲਗਾਇਆ

ਬਟਾਲਾ, 23 ਜਨਵਰੀ (ਕਾਹਲੋਂ)-ਬੀਤੇ ਦਿਨੀਂ ਵੁੱਡ ਸਟਾਕ ਪਬਲਿਕ ਸਕੂਲ ਬਟਾਲਾ ਵਿਚ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਪਿ੍ੰਸੀਪਲ ਦੀ ਰਹਿਨੁਮਾਈ ਹੇਠ ਪੰਜਾਬ ਪੁਲਿਸ ਬਟਾਲਾ ਵਲੋਂ ਔਰਤਾਂ ਦੀ ਸੁਰੱਖਿਆ 'ਤੇ ਇਕ ਸੈਮੀਨਾਰ ਲਗਾਇਆ ਗਿਆ | ਇਸ ਵਿਚ ਬਟਾਲਾ ਦੇ ਡੀ.ਐਸ.ਪੀ. ਮੈਡਮ ...

ਪੂਰੀ ਖ਼ਬਰ »

ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਵਲੋਂ ਗੁਰਅੰਮਿ੍ਤਪਾਲ ਸਿੰਘ ਲਵਲੀ ਦੀ ਅਗਵਾਈ 'ਚ ਵਰਕਰਾਂ ਨਾਲ ਵਿਸ਼ਾਲ ਮੀਟਿੰਗ

ਫਤਹਿਗੜ•੍ਹ ਚੂੜੀਆਂ, 23 ਜਨਵਰੀ (ਮਨਜਿੰਦਰਪ©ੀਤ ਸਿੰਘ ਫੁੱਲ)-ਅੱਜ ਆਥਣ ਵੇਲੇ ਹਲਕਾ ਬਟਾਲਾ ਤੋਂ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਬਟਾਲਾ ਤੋਂ ਵਿਧਾਇਕ ਅਤੇ ਨਵੇਂ ਬਣੇ ਜਨਰਲ ਸਕੱਤਰ ਪੰਜਾਬ ਲਖਬੀਰ ਸਿੰਘ ਲੋਧੀਨੰਗਲ ਦੀ ਅਗਵਾਈ ਵਿਚ ਗੁਰਅੰਮਿ੍ਤਪਾਲ ਸਿੰਘ ਲਵਲੀ ਨੇ ...

ਪੂਰੀ ਖ਼ਬਰ »

26 ਨੂੰ ਗੁਰਦਾਸਪੁਰ ਵਿਖੇ ਵੀ ਹੋਵੇਗੀ ਕਿਸਾਨ ਟਰੈਕਟਰ ਪਰੇਡ-ਕਿਸਾਨ ਆਗੂ

ਗੁਰਦਾਸਪੁਰ, 23 ਜਨਵਰੀ (ਆਰਿਫ਼)-ਰੇਲਵੇ ਸਟੇਸ਼ਨ ਗੁਰਦਾਸਪੁਰ ਵਿਖੇ ਚੱਲ ਰਹੇ ਪੱਕੇ ਕਿਸਾਨ ਮੋਰਚਾ 'ਤੇ ਅੱਜ ਵਰ੍ਹਦੇ ਮੀਂਹ ਵਿਚ ਵੀ 116ਵੇਂ ਦਿਨ ਕਿਸਾਨ ਡਟੇ ਰਹੇ | ਜਦੋਂ ਕਿ ਅੱਜ ਸਾਬਕਾ ਸੈਨਿਕ ਸੰਘਰਸ਼ ਕਮੇਟੀ ਦਾ ਜਥਾ ਭੁੱਖ ਹੜਤਾਲ 'ਤੇ ਬੈਠਾ, ਜਿਸ ਵਿਚ ਸੂਬੇ: ...

ਪੂਰੀ ਖ਼ਬਰ »

ਬਟਾਲਾ ਸ਼ਹਿਰ ਦੇ ਨਾਮੀ ਡਾਕਟਰਾਂ ਨੇ ਕੋਵਿਡ-19 ਵੈਕਸੀਨੇਸ਼ਨ ਦਾ ਟੀਕਾ ਲਗਵਾਇਆ

ਬਟਾਲਾ, 23 ਜਨਵਰੀ (ਕਾਹਲੋਂ)-ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਚ ਬਣੇ ਵੈਕਸੀਨੇਸ਼ਨ ਸੈਂਟਰ ਵਿਖੇ ਸਰਕਾਰੀ ਮੈਡੀਕਲ ਅਮਲੇ ਤੋਂ ਇਲਾਵਾ ਨਿੱਜੀ ਹਸਪਤਾਲਾਂ ਦੇ ਡਾਕਟਰ ਅਤੇ ਹੋਰ ਪੈਰਾ ਮੈਡੀਕਲ ਸਟਾਫ ਵੀ ਵੈਕਸੀਨ ਲਗਵਾ ਰਹੇ ਹਨ | ਸਿਵਲ ਹਸਪਤਾਲ ਬਟਾਲਾ ਦੇ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਅੱਜ ਕੋਰੋਨਾ ਦੇ 15 ਨਵੇਂ ਮਾਮਲੇ ਆਏ ਸਾਹਮਣੇ-ਦੋ ਦੀ ਹੋਈ ਮੌਤ

ਗੁਰਦਾਸਪੁਰ, 23 ਜਨਵਰੀ (ਸੁਖਵੀਰ ਸਿੰਘ ਸੈਣੀ)-ਜ਼ਿਲ੍ਹੇ ਅੰਦਰ ਕੋਰੋਨਾ ਦੇ ਅੱਜ 15 ਨਵੇਂ ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ | ਇਸ ਸਬੰਧੀ ਸਿਵਲ ਸਰਜਨ ਡਾ: ਵਰਿੰਦਰ ਜਗਤ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਹੁਣ ਤੱਕ 316722 ਸ਼ੱਕੀ ਮਰੀਜ਼ਾਂ ਦੇ ਕੋਰੋਨਾ ਟੈਸਟ ਕੀਤੇ ਗਏ ਹਨ, ...

ਪੂਰੀ ਖ਼ਬਰ »

ਗੁਰੂ ਘਰ ਦੀ ਗੋਲਕ ਤੋੜ ਕੇ ਕੀਤੀ ਚੋਰੀ-ਮਾਮਲਾ ਦਰਜ

ਗੁਰਦਾਸਪੁਰ, 23 ਜਨਵਰੀ (ਭਾਗਦੀਪ ਸਿੰਘ ਗੋਰਾਇਆ)-ਥਾਣਾ ਸਦਰ ਦੀ ਪੁਲਿਸ ਵਲੋਂ ਇਕ ਚੋਰ ਖ਼ਿਲਾਫ਼ ਗੁਰੂ ਘਰ ਦੀ ਗੋਲਕ ਦੇ ਜਿੰਦਰੇ ਤੋੜ ਕੇ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ. ਹਰਪਾਲ ਸਿੰਘ ਨੇ ਦੱਸਿਆ ਕਿ ਪਿੰਡ ਕੋਟ ਮੋਹਨ ...

ਪੂਰੀ ਖ਼ਬਰ »

ਐੱਸ.ਐੱਮ.ਓ. ਡੇਰਾ ਬਾਬਾ ਨਾਨਕ ਨੇ ਕੀਤੀ ਕੋਵਿਡ ਟੀਕਾਕਰਨ ਦੀ ਸ਼ੁਰੂਆਤ

ਡੇਰਾ ਬਾਬਾ ਨਾਨਕ, 23 ਜਨਵਰੀ (ਵਿਜੇ ਸ਼ਰਮਾ)-ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਤਹਿਤ ਅੱਜ ਕਮਿਊਨਿਟੀ ਸਿਹਤ ਕੇਂਦਰ ਡੇਰਾ ਬਾਬਾ ਨਾਨਕ ਵਿਖੇ ਕੋਵਿਡ-19 ਵੈਕਸੀਨ ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ | ਵੈਕਸੀਨ ਦਾ ਪਹਿਲਾ ਟੀਕਾ ਐੱਸ.ਐੱਮ.ਓ. ਹਰਪਾਲ ਸਿੰਘ ਨੇ ਲਗਵਾਇਆ, ...

ਪੂਰੀ ਖ਼ਬਰ »

ਟਰਾਂਸਫਾਰਮਰਾਂ ਦਾ ਤੇਲ ਚੋਰੀ

ਘੱਲੂਘਾਰਾ ਸਾਹਿਬ, 23 ਜਲਵਰੀ (ਮਿਨਹਾਸ)-ਸਬ-ਡਵੀਜ਼ਨ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਕੋਟ ਯੋਗਰਾਜ ਰੋੜਾਂਵਾਲੀ, ਕਾਲਾ ਬਾਲਾ, ਭਿਖਾਰੀ ਹਾਰਨੀ ਦੇ 7 ਟਰਾਂਸਫ਼ਾਰਮਰਾਂ ਵਿਚੋਂ ਤੇਲ ਚੋਰੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਕਾਂਗਰਸ ਜ਼ੋਨ ਇੰਚਾਰਜ ਦਲਬੀਰ ...

ਪੂਰੀ ਖ਼ਬਰ »

ਕਮਿਊਨਿਟੀ ਹੈੱਲਥ ਪੁਰਾਣਾ ਸ਼ਾਲਾ ਤੇ ਰਣਜੀਤ ਬਾਗ 'ਚ ਵਿਕਲਾਂਗ ਕੈਂਪ ਦੌਰਾਨ 150 ਲੋੜਵੰਦ ਲੋਕਾਂ ਨੂੰ ਸਰਟੀਫ਼ਿਕੇਟ ਵੰਡੇ

ਪੁਰਾਣਾ ਸ਼ਾਲਾ, 23 ਜਨਵਰੀ (ਅਸ਼ੋਕ ਸ਼ਰਮਾ)-ਕਮਿਊਨਿਟੀ ਹੈਲਥ ਪੁਰਾਣਾ ਸ਼ਾਲਾ ਅਤੇ ਰਣਜੀਤ ਬਾਗ ਵਿਖੇ ਵਿਕਲਾਂਗ ਕੈਂਪ ਸੀਨੀਅਰ ਮੈਡੀਕਲ ਅਫ਼ਸਰ ਡਾ: ਭਾਰਤ ਭੂਸ਼ਣ ਅਤੇ ਡਾ: ਮੀਨਾ ਮਹਾਜਨ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ ਅਤੇ ਮੌਕੇ 'ਤੇ 7500 ਲੋੜਵੰਦ ਲੋਕਾਂ ਨੰੂ ...

ਪੂਰੀ ਖ਼ਬਰ »

ਚੰਡੀਗੜ•, ਅੰਮਿ੍ਤਸਰ ਵਰਗੇ ਵੱਡੇ ਸ਼ਹਿਰਾਂ ਤੋਂ ਆ ਕੇ ਵਿਦਿਆਰਥੀ ਔਜੀ ਹੱਬ ਇਮੀਗ੍ਰੇਸ਼ਨ ਕੋਲੋਂ ਲਗਵਾ ਰਹੇ ਫਾਈਲਾਂ-ਹਰਮਨਜੀਤ ਸਿੰਘ ਕੰਗ

ਗੁਰਦਾਸਪੁਰ, 23 ਜਨਵਰੀ (ਆਰਿਫ਼)-ਔਜੀ ਹੱਬ ਇਮੀਗ੍ਰੇਸ਼ਨ ਵਲੋਂ ਆਸਟ੍ਰੇਲੀਆ ਨਾ ਜਾ ਸਕਣ ਦੀ ਆਸ ਛੱਡ ਚੁੱਕੇ ਵਿਦਿਆਰਥੀਆਂ ਦੇ ਸੁਪਨਿਆਂ ਨੰੂ ਪੂਰਾ ਕੀਤਾ ਗਿਆ ਹੈ | ਸੰਸਥਾ ਵਲੋਂ ਇਕ ਹੋਰ ਵਿਦਿਆਰਥਣ ਦਾ ਆਸਟ੍ਰੇਲੀਆ ਵੀਜ਼ਾ ਲਗਵਾਇਆ ਗਿਆ ਹੈ | ਇਸ ਸਬੰਧੀ ਔਜੀ ਹੱਬ ਦੇ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਜਥੇ ਵੀ ਦਿੱਲੀ ਅਤੇ ਸਥਾਨਕ ਪੱਧਰ ਦੇ ਸੰਘਰਸ਼ 'ਚ ਕਰਨਗੇ ਸ਼ਿਰਕਤ

ਡੇਹਰੀਵਾਲ ਦਰੋਗਾ, 23 ਜਨਵਰੀ (ਹਰਦੀਪ ਸਿੰਘ ਸੰਧੂ)-26 ਜਨਵਰੀ ਦੀ ਦਿੱਲੀ ਟਰੈਕਟਰ ਪਰੇਡ ਵਿਚ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਜਥੇ ਪੰਜਾਬ ਤੋਂ ਦਿੱਲੀ ਲਈ ਕੂਚ ਕਰਨਗੇ | ਇਸ ਤੋਂ ਇਲਾਵਾ ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਕਿਸਾਨ ਸੰਘਰਸ਼ 'ਚ ਵੀ ਪਾਰਟੀ ਸ਼ਿਰਕਤ ...

ਪੂਰੀ ਖ਼ਬਰ »

ਲੋਕਾਂ ਦੀ ਮਦਦ ਨਾਲ ਪੁਲਿਸ ਨੇ ਕਾਬੂ ਕੀਤਾ ਇਕ ਵਿਅਕਤੀ

ਦੀਨਾਨਗਰ, 23 ਜਨਵਰੀ (ਸ਼ਰਮਾ)-ਗੋਬਿੰਦ ਪਬਲਿਕ ਸਕੂਲ ਦੀਨਾਨਗਰ ਦੇ ਸਾਹਮਣੇ ਕਾਲੋਨੀ ਵਿਚ ਚੋਰੀ ਦੇ ਮੰਤਵ ਨਾਲ ਇਕ ਘਰ ਵਿਚ ਵੜੇ ਹੋਏ ਵਿਅਕਤੀ ਨੰੂ ਪੁਲਿਸ ਨੇ ਮੁਹੱਲੇ ਵਾਲਿਆਂ ਦੀ ਮਦਦ ਨਾਲ ਕਾਬੂ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਸਿਧਵਾਂ ਭੱਠੇ ਤੋਂ ਵੱਡੀ ਗਿਣਤੀ 'ਚ ਟਰੈਕਟਰ ਟਰਾਲੀਆਂ 'ਤੇ ਜਥਾ ਦਿੱਲੀ ਰਵਾਨਾ

ਤਿੱਬੜ, 23 ਜਨਵਰੀ (ਭੁਪਿੰਦਰ ਸਿੰਘ ਬੋਪਾਰਾਏ)-ਕੇਂਦਰ ਵਿਚਲੀ ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਕਾਲੇ ਕਾਨੰੂਨ ਪਾਸ ਕਰਨ ਦੇ ਵਿਰੋਧ ਵਿਚ ਪੂਰੇ ਦੇਸ਼ ਭਰ ਅੰਦਰ ਰੋਹ ਅਤੇ ਗ਼ੁੱਸੇ ਭਰਿਆ ਮਾਹੌਲ ਪਸਰਦਾ ਜਾ ਰਿਹਾ ਹੈ | ਇਸ ਸਬੰਧੀ ਦਿੱਲੀ ਵਿਖੇ ਚੱਲ ਰਹੇ ਸੰਯੁਕਤ ਕਿਸਾਨ ...

ਪੂਰੀ ਖ਼ਬਰ »

ਪਗੜੀ ਸੰਭਾਲ ਜੱਟਾ ਲਹਿਰ ਦਾ ਜਥਾ ਤੀਜੇ ਗੇੜ ਤਹਿਤ ਦਿੱਲੀ ਰਵਾਨਾ

ਪੁਰਾਣਾ ਸ਼ਾਲਾ, 23 ਜਨਵਰੀ (ਗੁਰਵਿੰਦਰ ਸਿੰਘ ਗੋਰਾਇਆ)-ਦਿੱਲੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਵਿਚ ਸ਼ਾਮਿਲ ਹੋਣ ਅਤੇ 26 ਜਨਵਰੀ ਦੀ ਟਰੈਕਟਰ ਪਰੇਡ ਵਿਚ ਸ਼ਾਮਿਲ ਹੋਣ ਲਈ ਜਿੱਥੇ ਵੱਖ-ਵੱਖ ਸੂਬਿਆਂ ਦੀ ਕਿਸਾਨੀ ਆਪਣੇ ਵਾਹਨ ਸ਼ਿੰਗਾਰ ਕੇ ਦਿੱਲੀ ਨੰੂ ਵਹੀਰਾਂ ਘੱਟ ...

ਪੂਰੀ ਖ਼ਬਰ »

ਪਿੰਡ ਭੁੰਬਲੀ ਦੇ ਹਸਪਤਾਲ ਨੇੜੇ ਲੱਗੇ ਗੰਦਗੀ ਦੇ ਢੇਰ ਦੇ ਰਹੇ ਬਿਮਾਰੀਆਂ ਨੂੰ ਸੱਦਾ

ਤਿੱਬੜ, 23 ਜਨਵਰੀ (ਭੁਪਿੰਦਰ ਸਿੰਘ ਬੋਪਾਰਾਏ)-ਸਿਹਤ ਵਿਭਾਗ ਵਲੋਂ ਪਿੰਡਾਂ ਅੰਦਰ ਹਸਪਤਾਲ ਖੋਲ੍ਹ ਕੇ ਲੋਕਾਂ ਨੰੂ ਬਿਮਾਰੀਆਂ ਤੋਂ ਬਚਾਉਣ ਲਈ ਦਵਾਈਆਂ ਆਦਿ ਨਾਲ ਸੇਵਾ ਕਰਨ ਦੇ ਨਾਲ-ਨਾਲ ਆਪਣੇ ਆਲੇ ਦੁਆਲੇ ਦੀ ਸਾਫ਼-ਸਫ਼ਾਈ ਰੱਖਣ ਦੀ ਵੀ ਤਾਕੀਦ ਕੀਤੀ ਜਾਂਦੀ ਹੈ | ਪਰ ...

ਪੂਰੀ ਖ਼ਬਰ »

ਆਈਫ਼ਲ ਕੈਂਪਸ ਆਈਲੈਟਸ ਅਤੇ ਪੀ.ਟੀ.ਈ. ਦੇ ਵਿਦਿਆਰਥੀਆਂ ਲਈ ਲੈ ਕੇ ਆਇਆ ਸੁਨਹਿਰੀ ਮੌਕਾ-ਐੱਮ.ਡੀ. ਮਨਪ੍ਰੀਤ ਸਿੰਘ

ਗੁਰਦਾਸਪੁਰ, 23 ਜਨਵਰੀ (ਆਰਿਫ਼)-ਬਹੁਤ ਘੱਟ ਫੀਸ ਵਿਚ ਆਈਲੈਟਸ ਅਤੇ ਪੀ.ਟੀ.ਈ. ਕਰਨ ਦਾ ਸੁਨਹਿਰੀ ਮੌਕਾ (ਜਨਵਰੀ ਤੋਂ ਮਾਰਚ) ਜੋ ਵਿਦਿਆਰਥੀ ਬਹੁਤ ਫੀਸ ਦੇ ਕੇ ਵੀ ਆਪਣੇ ਮਨ ਚਾਹੇ ਬੈਂਡ ਨਹੀਂ ਪ੍ਰਾਪਤ ਕਰ ਸਕੇ, ਉਨ੍ਹਾਂ ਲਈ ਆਈਫ਼ਲ ਕੈਂਪਸ ਲੈ ਕੇ ਸੁਨਹਿਰੀ ਮੌਕਾ ਆਇਆ ਹੈ | ...

ਪੂਰੀ ਖ਼ਬਰ »

'ਆਪ' ਨੇ 26 ਜਨਵਰੀ ਨੰੂ ਟਰੈਕਟਰ ਰੈਲੀ ਦੀ ਲਾਮਬੰਦੀ ਲਈ ਕੱਢੀ ਮੋਟਰਸਾਈਕਲ ਰੈਲੀ

ਗੁਰਦਾਸਪੁਰ, 23 ਜਨਵਰੀ (ਭਾਗਦੀਪ ਸਿੰਘ ਗੋਰਾਇਆ)-ਅੱਜ ਆਮ ਆਦਮੀ ਪਾਰਟੀ ਵਲੋਂ ਦਿੱਤੇ ਗਏ ਸੱਦੇ ਮੁਤਾਬਿਕ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਅਹੁਦੇਦਾਰਾਂ, ਆਗੂਆਂ ਅਤੇ ਵਲੰਟੀਅਰਾਂ ਨੇ ਜ਼ਿਲ੍ਹਾ ਹੈੱਡ ਕੁਆਟਰ ਵਿਚ ਮੋਟਰਸਾਈਕਲ ਰੈਲੀ ਕੱਢੀ | ਇਹ ...

ਪੂਰੀ ਖ਼ਬਰ »

ਤਲਵੰਡੀ ਬûਨਗੜ੍ਹ ਤੋਂ ਕਿਸਾਨੀ ਮੋਰਚੇ ਦੀ ਹਮਾਇਤ 'ਚ ਟਰੈਕਟਰਾਂ ਦਾ ਕਾਫ਼ਲਾ ਨਿਕਲਿਆ

ਤਿੱਬੜ, 23 ਜਨਵਰੀ (ਭੁਪਿੰਦਰ ਸਿੰਘ ਬੋਪਾਰਾਏ)-ਕਿਸਾਨ ਵਿਰੋਧੀ ਤਿੰਨ ਕਾਲੇ ਕਾਨੰੂਨਾਂ ਨੰੂ ਰੱਦ ਕਰਵਾਉਣ ਨੰੂ ਲੈ ਕੇ ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਹੇ ਕਿਸਾਨੀ ਮੋਰਚੇ ਦੀ ਹਮਾਇਤ ਵਿਚ 26 ਜਨਵਰੀ ਟਰੈਕਟਰ ਪਰੇਡ ਦੀ ਕਾਲ ਨੰੂ ਲੈ ਕੇ ਪਿੰਡ ਤਲਵੰਡੀ ਬûਨਗੜ੍ਹ ਤੋਂ ...

ਪੂਰੀ ਖ਼ਬਰ »

ਭਾਜਪਾ ਨੂੰ ਜਿਤਾਉਣ ਲਈ ਵਰਕਰਾਂ 'ਚ ਭਾਰੀ ਉਤਸ਼ਾਹ-ਅੰਸ਼ੂ ਹਾਂਡਾ

ਬਟਾਲਾ, 23 ਜਨਵਰੀ (ਕਾਹਲੋਂ)-ਸ਼ਹਿਰ ਅੰਦਰ ਹੋਣ ਜਾ ਰਹੀਆਂ ਨਗਰ ਨਿਗਮਾਂ ਚੋਣਾ 'ਚ ਭਾਜਪਾ ਨੂੰ ਜਿਤਾਉਣ ਲਈ ਪਾਰਟੀ ਵਰਕਰਾਂ 'ਚ ਭਾਰੀ ਉਤਸ਼ਾਹ ਹੈ | ਉਹ ਭਾਜਪਾ ਉਮੀਦਵਾਰਾਂ ਨੂੰ ਜਿਤਾਉਣ ਲਈ ਦਿਨ-ਰਾਤ ਇਕ ਕਰਨਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾ: ਸਿਟੀ ਮੰਡਲ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ

ਕੋਟਲੀ ਸੂਰਤ ਮੱਲ੍ਹੀ, 23 ਜਨਵਰੀ (ਕੁਲਦੀਪ ਸਿੰਘ ਨਾਗਰਾ)-ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਆਉਦੇ ਪਿੰਡ ਰਾਏਮਲ ਨੇੜਿਓਾ ਇਕ ਵਿਅਕਤੀ ਦੀ ਭੇਦਭਰੀ ਹਾਲਤ 'ਚ ਲਾਸ਼ ਮਿਲਣ ਦਾ ਸਮਾਚਾਰ ਹੈ | ਇਸ ਸਬੰਧੀ ਏ.ਐਸ.ਆਈ. ਜੋਗਿੰਦਰ ਸਿੰਘ ਨੇ ਦੱਸਿਆ ਕਿ ਝਿਰਮਲ ਸਿੰਘ ਪੁੱਤਰ ...

ਪੂਰੀ ਖ਼ਬਰ »

ਪਲਾਟ ਦਿਵਾਉਣ ਦੇ ਨਾਂਅ 'ਤੇ ਮਾਰੀ ਠੱਗੀ-ਮਾਮਲਾ ਦਰਜ

ਗੁਰਦਾਸਪੁਰ, 23 ਜਨਵਰੀ (ਭਾਗਦੀਪ ਸਿੰਘ ਗੋਰਾਇਆ)-ਇਕ ਵਿਅਕਤੀ ਵਲੋਂ ਲੁਧਿਆਣਾ ਸ਼ਹਿਰ ਵਿਖੇ ਪਲਾਟ ਲੈ ਕੇ ਦੇਣ ਦੇ ਨਾਂਅ 'ਤੇ ਠੱਗੀ ਮਾਰਨ ਦੇ ਦੋਸ਼ ਤਹਿਤ ਥਾਣਾ ਸਿਟੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਜਸਬੀਰ ਸਿੰਘ ਨੇ ...

ਪੂਰੀ ਖ਼ਬਰ »

ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਸਬੰਧੀ ਕਲਸੀ ਵਲੋਂ ਹਾਈਕੋਰਟ ਦੇ ਮੁੱਖ ਜੱਜ ਨੂੰ ਲਿਖਿਆ ਪੱਤਰ

ਬਟਾਲਾ, 23 ਜਨਵਰੀ (ਬੁੱਟਰ) ਪਿਛਲੇ ਲੰਮੇ ਸਮੇਂ ਤੋਂ ਬਟਾਲਾ ਨੂੰ ਜ਼ਿਲ•ਾ ਬਣਾਉਣ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਆਜ਼ਾਦ ਪਾਰਟੀ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਨੇ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਾਣਯੋਗ ਮੁੱਖ ਜੱਜ ਨੂੰ ਪੱਤਰ ਲਿਖ ਕੇ ਬਟਾਲਾ ...

ਪੂਰੀ ਖ਼ਬਰ »

ਕਿਸਾਨ ਲਿਮਟ ਵਾਲੇ ਖਾਤੇ ਨੂੰ ਆਧਾਰ ਕਾਰਡ ਨਾਲ ਿਲੰਕ ਕਰਵਾਉਣ-ਮੈਨੇਜਰ

ਧਿਆਨਪੁਰ, 23 ਜਨਵਰੀ (ਸੋਨੀ)-ਕਿਸਾਨ ਆਪਣੇ ਬੈਂਕ ਦੇ ਲਿਮਟ ਵਾਲੇ ਖਾਤਿਆਂ ਨੂੰ ਆਪਣੇ-ਆਪਣੇ ਆਧਾਰ ਕਾਰਡ ਨਾਲ ਿਲੰਕ ਕਰਵਾਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਨੈਸ਼ਨਲ ਬੈਂਕ ...

ਪੂਰੀ ਖ਼ਬਰ »

1.50 ਕਰੋੜ ਦੇ ਵਿਕਾਸ ਕਾਰਜਾਂ ਨਾਲ ਧਰਮਕੋਟ ਰੰਧਾਵਾ ਦੀ ਨੁਹਾਰ ਬਦਲੀ-ਅਸ਼ੋਕ ਕੁਮਾਰ ਗੋਗੀ

ਡੇਰਾ ਬਾਬਾ ਨਾਨਕ, 23 ਜਨਵਰੀ (ਵਿਜੇ ਸ਼ਰਮਾ)-ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਪਿੰਡ ਧਰਮਕੋਟ ਰੰਧਾਵਾ ਦੇ ਵਿਕਾਸ ਕਾਰਜਾਂ ਲਈ ਦਿੱਤੀ ਗਈ 1.50 ਕਰੋੜ ਦੀ ਗ੍ਰਾਂਟ ਨਾਲ ਪਿੰਡ ਦੀਆਂ ਗਲੀਆਂ, ਨਾਲੀਆਂ, ਸਟਰੀਟ ਲਾਇਟ, ਧਰਮਸ਼ਾਲਾ ਆਦਿ ਦੇ ਨਿਰਮਾਣ ਦਾ ਕੰਮ ...

ਪੂਰੀ ਖ਼ਬਰ »

ਐਜੂਕੇਸ਼ਨ ਵਰਲਡ 'ਚ ਪਟਵਾਰੀ ਅਤੇ ਜ਼ਿਲ੍ਹੇਦਾਰ ਦੀਆਂ ਪੋਸਟਾਂ ਦੀ ਕੋਚਿੰਗ ਲਈ ਭਾਰੀ ਉਤਸ਼ਾਹ

ਗੁਰਦਾਸਪੁਰ, 23 ਜਨਵਰੀ (ਆਰਿਫ਼)-ਸਥਾਨਿਕ ਕਾਲਜ ਰੋਡ 'ਤੇ ਸਥਿਤ ਐਜੂਕੇਸ਼ਨ ਵਰਲਡ ਵਿਚ ਹਾਲ ਹੀ ਵਿਚ ਸ਼ੁਰੂ ਕੀਤੇ ਗਏ ਪਟਵਾਰੀ ਅਤੇ ਜ਼ਿਲ੍ਹੇਦਾਰ ਦੀਆਂ ਪੋਸਟਾਂ ਦੀ ਕੋਚਿੰਗ ਲਈ ਵਿਦਿਆਰਥੀਆਂ ਦਾ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਗੁਨੋਪੁਰ ਅਤੇ ਨੇੜਲੇ ਪਿੰਡਾਂ 'ਚ ਮਨਾਇਆ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ

ਘੱਲੂਘਾਰਾ ਸਾਹਿਬ, 23 ਜਨਵਰੀ (ਮਿਨਹਾਸ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਬੀਬੀ ਸੁੰਦਰੀ ਵਲੋਂ ਪਿੰਡ ਗੁਨੋਪੁਰ ਅਤੇ ਹੋਰ ਨੇੜਲੇ ਪਿੰਡਾਂ ਵਿਚ ਭਾਰਤ ਦੀ ਆਜ਼ਾਦੀ ਅਤੇ ਦੇਸ਼ ਦੇ ਸੁਤੰਤਰ ਘੁਲਾਟੀਆਂ ਵਿਚ ਵਿਸ਼ੇਸ਼ ਰੁਤਬਾ ਰੱਖਦੇ ਸੁਭਾਸ਼ ਚੰਦਰ ਬੋਸ ਜਨਮ ...

ਪੂਰੀ ਖ਼ਬਰ »

ਅੰਮਿ੍ਤ ਛਕ ਕੇ ਬਾਣੀ ਤੇ ਬਾਣੇ ਦੇ ਧਾਰਨੀ ਹੋਵੋ-ਜਥੇਦਾਰ ਸੁਖਵੰਤ ਸਿੰਘ

ਅੱਚਲ ਸਾਹਿਬ, 23 ਜਨਵਰੀ (ਗੁਰਮੀਤ ਸਿੰਘ)-ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇੇ ਨੂੰ ਸਮਰਪਿਤ ਗੁਰਦੁਆਰਾ ਛੇਵੀਂ ਪਾਤਸ਼ਾਹੀ ਪਿੰਡ ਮੰਨਣ ਵਿਖੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ | ਸ੍ਰੀ ਆਖੰਡ ਪਾਠ ਸਾਹਿਬ ਦੇ ...

ਪੂਰੀ ਖ਼ਬਰ »

ਮਾਤਾ ਨਿਰਮਲਾ ਨਮਿਤ ਸ਼ਰਧਾਂਜ਼ਲੀ ਸਮਾਰੋਹ ਕਰਵਾਇਆ

ਧਾਰੀਵਾਲ, 23 ਜਨਵਰੀ (ਸਵਰਨ ਸਿੰਘ)-ਇੱਥੋਂ ਨਜ਼ਦੀਕ ਸੰਘਰ ਪੈਲੇਸ ਵਿਖੇ ਮਾਤਾ ਨਿਰਮਲਾ ਨਮਿਤ ਸਰਧਾਂਜ਼ਲੀ ਸਮਾਰੋਹ ਕੀਤਾ ਗਿਆ, ਜਿਸ ਵਿਚ ਕੈਥੋਲਿਕ ਮਿਸ਼ਨ ਦੇ ਫਾਦਰ ਕਿਰਨ ਨੇ ਮਸੀਹੀ ਰੀਤ ਅਨੁਸਾਰ ਪਵਿੱਤਰ ਬਾਈਬਲ ਦੇ ਪ੍ਰਵਚਨ ਪੜ ਕੇ ਸੁਣਾਏ ਅਤੇ ਮਾਤਾ ਨਿਰਮਲਾ ਦੀ ...

ਪੂਰੀ ਖ਼ਬਰ »

ਕਾਹਨੂੰਵਾਨ ਦੇ ਸਰਕਾਰੀ ਹਸਪਤਾਲ 'ਚ ਸਿਹਤ ਅਮਲੇ ਨੂੰ ਕੀਤਾ ਕੋਵਿਡ-19 ਦਾ ਟੀਕਾਕਰਨ

ਕਾਹਨੂੰਵਾਨ, 23 ਜਨਵਰੀ (ਜਸਪਾਲ ਸਿੰਘ ਸੰਧੂ)-ਸਥਾਨਕ ਕਸਬੇ ਦੇ ਸਰਕਾਰੀ ਹਸਪਤਾਲ ਵਿਚ ਸਿਹਤ ਅਮਲੇ ਨੂੰ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਵਰਿੰਦਰ ਜਗਤ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਪੂਰਨਿਮਾ ਦੀ ਰਹਿਨੁਮਾਈ ਹੇਠ ਕੋਵਿਡ-19 ਦਾ ...

ਪੂਰੀ ਖ਼ਬਰ »

ਬਾਬਾ ਅਜੈ ਸਿੰਘ ਖਾਲਸਾ ਸਕੂਲ ਵਿਖੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ

ਧਾਰੀਵਾਲ, 23 ਜਨਵਰੀ (ਸਵਰਨ ਸਿੰਘ)-ਇੱਥੋਂ ਨਜ਼ਦੀਕ ਬਾਬਾ ਅਜੈ ਸਿੰਘ ਖਾਲਸਾ ਪਬਲਿਕ ਸਕੂਲ ਗੁਰਦਾਸ ਨੰਗਲ ਵਿਖ਼ੇ ਪਿ©ੰਸੀਪਲ ਗਗਨਪ©ੀਤ ਕੌਰ ਦੀ ਅਗਵਾਈ ਹੇਠ ਸਕੂਲ ਵਿਚ ਸ©ੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਦੇ ਭੋਗ ਪਾਏ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX