ਤਾਜਾ ਖ਼ਬਰਾਂ


ਆਈ .ਪੀ. ਐੱਲ. 2021: ਚੇਨਈ ਨੇ ਪੰਜਾਬ ਨੂੰ ਹਰਾਇਆ
. . .  1 day ago
ਸਮਾਣਾ : ਐੱਸ. ਐਚ. ਓ. ਕਰਨਵੀਰ , ਮੁਨਸ਼ੀ ਮੱਖਣ ਅਤੇ ਇੱਕ ਹੋਮ ਗਾਰਡ ਦਾ ਸਿਪਾਹੀ ਵਿਜੀਲੈਂਸ ਵਲੋਂ ਰੰਗੇ ਹੱਥੀ ਗ੍ਰਿਫਤਾਰ
. . .  1 day ago
ਯੁਨਾਈਟਡ ਕਿੰਗਡਮ ਦੇ ਗ੍ਰਹਿ ਮੰਤਰੀ ਨੇ ਨੀਰਵ ਮੋਦੀ ਦੀ ਹਵਾਲਗੀ ਨੂੰ ਦਿੱਤੀ ਮਨਜ਼ੂਰੀ - ਸੀਬੀਆਈ ਅਧਿਕਾਰੀ
. . .  1 day ago
ਗਾਜ਼ੀਪੁਰ ਬਾਰਡਰ 'ਤੇ ਭਾਰੀ ਤੁਫਾਨ ਨੇ ਨੁਕਸਾਨੇ ਕਿਸਾਨਾਂ ਦੇ ਟੈਂਟ
. . .  1 day ago
ਆਈ .ਪੀ. ਐੱਲ. 2021:ਪੰਜਾਬ ਨੇ ਚੇਨਈ ਨੂੰ 107 ਦੌੜਾਂ ਦਾ ਦਿੱਤਾ ਟੀਚਾ
. . .  1 day ago
 
ਮੰਦਬੁੱਧੀ ਧੀ ਨੂੰ ਜ਼ਹਿਰੀਲੀ ਚੀਜ਼ ਦੇਣ ਉਪਰੰਤ ਬਜ਼ੁਰਗ ਪਿਤਾ ਵੱਲੋਂ ਖੁਦਕੁਸ਼ੀ
. . .  1 day ago
ਬੁਢਲਾਡਾ , 16 ਅਪ੍ਰੈਲ (ਸਵਰਨ ਸਿੰਘ ਰਾਹੀ)- ਜ਼ਿਲ੍ਹਾ ਮਾਨਸਾ ਦੀ ਤਹਿਸੀਲ ਬੁਢਲਾਡਾ ਦੇ ਪਿੰਡ ਬਖਸ਼ੀਵਾਲਾ ਵਿਖੇ ਆਪਣੀ ਨੌਜਵਾਨ ਮੰਦਬੁੱਧੀ ਧੀ ਦੇ ਭਵਿੱਖ ਨੂੰ ਲੈ ਕੇ ਚਿੰਤਤ ਬਜ਼ੁਰਗ ਪਿਓ ਵੱਲੋਂ ਆਪਣੀ ਧੀ ਨੂੰ ਜ਼ਹਿਰੀਲੀ ਚੀਜ਼ ਦੇਣ ਉਪਰੰਤ ਖੁਦ ਵੀ ਖੁਦਕੁਸ਼ੀ ...
ਆਈ .ਪੀ. ਐੱਲ. 2021: ਪੰਜਾਬ ਨੇ 8 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ’ਤੇ 28 ਦੌੜਾਂ ਬਣਾਈਆਂ
. . .  1 day ago
ਆਈ .ਪੀ. ਐੱਲ. 2021:ਪੰਜਾਬ ਦੇ 2.0 ਓਵਰਾਂ ਵਿਚ 1 ਵਿਕਟ ਦੇ ਨੁਕਸਾਨ ’ਤੇ 7 ਦੌੜਾਂ
. . .  1 day ago
ਆਈ .ਪੀ. ਐੱਲ. 2021:ਚੇਨਈ ਸੁਪਰ ਕਿੰਗਜ਼ ਨੇ ਪੰਜਾਬ ਕਿੰਗਜ਼ ਖਿਲਾਫ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਕੀਤਾ ਫੈਸਲਾ
. . .  1 day ago
ਭਾਰੀ ਹਨ੍ਹੇਰੀ ਵਿਚ ਲੱਗੀ ਅੱਗ, ਕਈ ਪਿੰਡਾਂ ਦੀ ਕਰੀਬ ਡੇਢ ਸੌ ਏਕੜ ਤੋਂ ਵੱਧ ਕਣਕ ਸੜ ਕੇ ਸਵਾਹ
. . .  1 day ago
ਦੋਰਾਹਾ, 16 ਅਪ੍ਰੈਲ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ)– ਅੱਜ ਸ਼ਾਮ ਨੂੰ ਆਈ ਭਾਰੀ ਹਨ੍ਹੇਰੀ ਪਿੰਡ ਸੀਲੋਂ, ਲਾਪਰਾਂ ਤੇ ਗਿੱਦੜੀ ਦੇ ਕਿਸਾਨਾਂ ਦੀ ਜੁਆਕਾਂ ਵਾਂਗ ਪਾਲੀ ਕਣਕ ਲਈ ਕਾਲ ਬਣ ਕੇ ਆਈ। ਐਸ.ਐਚ.ਓ, ਦੋਰਾਹਾ ਤੇ ...
ਨਵੀਂ ਦਿੱਲੀ : ਪ੍ਰਕਾਸ਼ ਜਾਵੜੇਕਰ ਕੋਰੋਨਾ ਪਾਜ਼ੀਟਿਵ
. . .  1 day ago
10 ਵੀਂ, 12 ਵੀਂ ਆਈ.ਸੀ.ਐਸ.ਈ. ਕਲਾਸ ਦੀ ਪ੍ਰੀਖਿਆ ਮੁਲਤਵੀ, ਜੂਨ ਵਿਚ ਫੈਸਲਾ
. . .  1 day ago
ਅੰਮ੍ਰਿਤਸਰ 'ਚ ਕੋਰੋਨਾ ਦੇ 412 ਨਵੇਂ ਮਾਮਲੇ ਆਏ ਸਾਹਮਣੇ, 7 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 1 ਅਪ੍ਰੈਲ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 412 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 25924 ਹੋ ਗਏ ਹਨ, ਜਿਨ੍ਹਾਂ 'ਚੋਂ 3623 ...
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਦੇ 73 ਹੋਰ ਮਰੀਜ਼ਾਂ ਦੀ ਪੁਸ਼ਟੀ ਹੋਈ
. . .  1 day ago
ਸ੍ਰੀ ਮੁਕਤਸਰ ਸਾਹਿਬ, 16 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਵਾਇਰਸ ਦੇ 73 ਹੋਰ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚ ਸ੍ਰੀ ਮੁਕਤਸਰ ਸਾਹਿਬ ਦੇ 20, ਮਲੋਟ 19, ਗਿੱਦੜਬਾਹਾ ...
ਜ਼ਿਲ੍ਹੇ ’ਚ 204 ਨਵੇਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 3 ਦੀ ਮੌਤ
. . .  1 day ago
ਹੁਸ਼ਿਆਰਪੁਰ, 16 ਅਪ੍ਰੈਲ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ ’ਚ 204 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 15949 ਅਤੇ 3 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 661 ਹੋ ਗਈ ...
ਜ਼ਮੀਨੀ ਝਗੜੇ ਨੂੰ ਲੈ ਕੇ ਚੱਲੀ ਗੋਲੀ
. . .  1 day ago
ਗੁਰਦਾਸਪੁਰ ,16 ਅਪ੍ਰੈਲ (ਸੁਖਵੀਰ ਸਿੰਘ ਸੈਣੀ) - ਸਥਾਨਕ ਸ਼ਹਿਰ ਦੀ ਦੀ 7 ਨੰਬਰ ਸਕੀਮ ਦੇ ਬਾਹਰ ਜ਼ਮੀਨੀ ਮਾਮਲੇ ਨੂੰ ਲੈ ਕੇ ਦੋ ਧਿਰਾਂ ਵਿਚ ਹੋਏ ਝਗੜੇ ਦੌਰਾਨ ਚੱਲੀ ਗੋਲੀ ਸੰਬੰਧੀ ਖਬਰ ਪ੍ਰਾਪਤ ਹੋਈ ਹੈ । ਇਸ ਮੌਕੇ ’ਤੇ ਪੁਲਿਸ ਨੇ ਪਹੁੰਚ ਕੇ ...
ਦਿਹਾੜੀਦਾਰ ਮਜ਼ਦੂਰ ਦੀ 1 ਕਰੋੜ ਦੀ ਨਿਕਲੀ ਲਾਟਰੀ
. . .  1 day ago
ਪਠਾਨਕੋਟ ,16 ਅਪ੍ਰੈਲ {ਚੌਹਾਨ}- ਪੰਜਾਬ ਸਟੇਟ ਡੀਅਰ ਹਫ਼ਤਾਵਾਰੀ ਲਾਟਰੀ ਪਿੰਡ ਅਖਰੋਟਾ ਨਿਵਾਸੀ ਬੋਧ ਰਾਜ ਦੀ 1 ਕਰੋੜ ਦੀ ਨਿਕਲੀ ਹੈ । ਬੋਧ ਰਾਜ ਨੇ ਖ਼ੁਸ਼ ਹੁੰਦਿਆਂ ਕਿਹਾ ਕਿ ਉਹ ਇਕ ਮਜ਼ਦੂਰ ਹੈ , ਲਾਟਰੀ ਨਿਕਲਣ ...
ਸਾਢੇ 7 ਖੇਤ ਕਣਕ ਸ਼ਾਰਟ ਸਰਕਟ ਨਾਲ ਸੜਕੇ ਸੁਆਹ
. . .  1 day ago
ਜੰਡਿਆਲਾ ਮੰਜਕੀ ,16 ਅਪ੍ਰੈਲ (ਸੁਰਜੀਤ ਸਿੰਘ ਜੰਡਿਆਲਾ)- ਨਜ਼ਦੀਕੀ ਪਿੰਡ ਸਮਰਾਏ ਵਿਚ ਇੱਕ ਕਿਸਾਨ ਦੀ ਪੱਕ ਕੇ ਤਿਆਰ ਖੜ੍ਹੀ ਕਣਕ ਦੇ ਸਾਢੇ ਸੱਤ ਖੇਤ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸੜ ...
ਨਗਰ ਨਿਗਮ ਕਪੂਰਥਲਾ ਦੀ ਚੋਣ - ਕੁਲਵੰਤ ਕੌਰ ਮੇਅਰ, ਰਾਹੁਲ ਕੁਮਾਰ ਸੀਨੀਅਰ ਡਿਪਟੀ ਮੇਅਰ ਤੇ ਮਾਸਟਰ ਵਿਨੋਦ ਸੂਦ ਡਿਪਟੀ ਮੇਅਰ ਬਣੇ
. . .  1 day ago
ਕਪੂਰਥਲਾ, 16 ਅਪ੍ਰੈਲ (ਅਮਰਜੀਤ ਕੋਮਲ, ਦੀਪਕ ਬਜਾਜ) - ਨਗਰ ਨਿਗਮ ਕਪੂਰਥਲਾ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਅੱਜ ਨਗਰ ਕੌਂਸਲ ਦੇ ਦਫ਼ਤਰ 'ਚ ਸਰਬਸੰਮਤੀ...
ਮੋਗਾ ਵਿਚ ਕੋਰੋਨਾ ਦਾ ਪ੍ਰਕੋਪ ਜਾਰੀ, ਆਏ 65 ਹੋਰ ਕਰੋਨਾ ਪਾਜ਼ੀਟਿਵ ਮਾਮਲੇ
. . .  1 day ago
ਮੋਗਾ, 16 ਅਪ੍ਰੈਲ (ਗੁਰਤੇਜ ਸਿੰਘ ਬੱਬੀ) - ਮੋਗਾ ਵਿਚ ਕੋਰੋਨਾ ਦਾ ਪ੍ਰਕੋਪ ਜਾਰੀ ਹੈ ਅਤੇ ਅੱਜ ਜ਼ਿਲ੍ਹੇ ਵਿਚ 65 ਲੋਕਾਂ ਨੂੰ ਕੋਰੋਨਾ ਹੋ ਜਾਣ ਦੀ ਪੁਸ਼ਟੀ ਸਿਹਤ ਵਿਭਾਗ ਵਲੋਂ...
ਮੀਂਹ ’ਚ ਭਿੱਜੀ ਕਣਕ, ਕਿਸਾਨਾਂ ਦਾ ਦਿਲ ਟੁੱਟਿਆ
. . .  1 day ago
ਮਲੋਟ, 16 ਅਪ੍ਰੈਲ (ਅਜਮੇਰ ਸਿੰਘ ਬਰਾੜ)-ਅੱਜ ਮਲੋਟ ’ਚ ਪਏ ਇਕ ਘੰਟਾ ਮੀਂਹ ਕਾਰਨ ਦਾਣਾ ਮੰਡੀ ’ਚ ਪਈ ਕਣਕ ਨੂੰ ਭਿਜਦਾ ਦੇਖ ਕਿਸਾਨਾਂ ਦਾ ਦਿਲ ਟੁੱਟ ਗਿਆ। ਮਲੋਟ ਦੀ ਦਾਣਾ ਮੰਡੀ ’ਚ ਖੁੱਲ੍ਹੇ ਆਸਮਾਨ ਹੇਠਾਂ ਪਈ ਵੱਡੀ ਮਾਤਰਾ ’ਚ ...
8 ਏਕੜ ਕਣਕ ਸੜ ਕੇ ਸੁਆਹ
. . .  1 day ago
ਨਵਾਂਸ਼ਹਿਰ, 16 ਅਪ੍ਰੈਲ (ਗੁਰਬਖਸ਼ ਸਿੰਘ ਮਹੇ)-ਨਜ਼ਦੀਕੀ ਪਿੰਡ ਮਹਾਲੋਂ ਵਿਖੇ ਪਾਵਰ ਕਾਮ ਵਲੋਂ ਲਗਾਏ ਹੋਏ ਜੀ.ਓ. ਸਵਿੱਚ ’ਚੋਂ ਨਿਕਲੇ ਬਿਜਲੀ ਦੇ ਚੰਗਿਆੜਿਆਂ ਕਾਰਣ 8 ਏਕੜ ਕਣਕ ਸੜ ਕੇ ਸੁਆਹ ਹੋ ਗਈ। ਅੱਗ ’ਤੇ ਕਾਬੂ ...
ਅਮਰਜੀਤ ਸਿੰਘ ਟੀਟੂ ਪੰਜਾਬ ਟਰੇਡਰਜ਼ ਬੋਰਡ ਦੇ ਉਪ ਚੇਅਰਮੈਨ ਬਣੇ
. . .  1 day ago
ਸੰਗਰੂਰ 16 ਅਪ੍ਰੈਲ (ਧੀਰਜ ਪਸ਼ੋਰੀਆ ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਅਤੇ ਨਗਰ ਕੌਂਸਲ ਸੰਗਰੂਰ ਦੇ ਸਾਬਕਾ ਕੌਂਸਲਰ ਅਮਰਜੀਤ ਸਿੰਘ ਟੀਟੂ ਨੂੰ...
ਇਕਬਾਲ ਸਿੰਘ ਢਿੱਲੋਂ ਨਗਰ ਕੌਂਸਲ ਕੋਟਫੱਤਾ ਦੇ ਮੀਤ ਪ੍ਰਧਾਨ ਬਣੇ
. . .  1 day ago
ਕੋਟਫੱਤਾ,16 ਅਪ੍ਰੈਲ (ਰਣਜੀਤ ਸਿੰਘ ਬੁੱਟਰ) - ਕੋਟਫੱਤਾ ਨਗਰ ਕੌਂਸਲ ਦੀ ਪ੍ਰਧਾਨਗੀ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾਂਦੇ ਇਕਬਾਲ ਸਿੰਘ ਢਿੱਲੋਂ ਨੂੰ ਆਖ਼ਰ ਅੱਜ ਮੀਤ ਪ੍ਰਧਾਨ ਦੇ ...
ਜੈਤੋ ਵਿਚ 12 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ 'ਤੇ ਚੁੱਕਿਆ ਗਿਆ ਅਹਿਮ ਕਦਮ
. . .  1 day ago
ਜੈਤੋ,(ਫਰੀਦਕੋਟ) 16 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਉਪ ਮੰਡਲ ਮੈਜਿਸਟਰੇਟ ਜੈਤੋ ਡਾ. ਮਨਦੀਪ ਕੌਰ ਨੇ ਦੱਸਿਆ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੇ ਆਦੇਸ਼ਾਂ 'ਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 11 ਮਾਘ ਸੰਮਤ 552
ਿਵਚਾਰ ਪ੍ਰਵਾਹ: ਸਾਰੇ ਸੰਗਠਨਾਂ ਵਿਚ ਵਿਗਾੜ ਦੀ ਪ੍ਰਵਿਰਤੀ ਲਾਜ਼ਮੀ ਤੌਰ 'ਤੇ ਹੁੰਦੀ ਹੈ। ਇਸ ਤੋਂ ਬਚਣ ਲਈ ਲਗਾਤਾਰ ਯਤਨ ਕਰਨੇ ਜ਼ਰੂਰੀ ਹਨ। -ਗੌਤਮ ਬੁੱਧ

ਫਾਜ਼ਿਲਕਾ / ਅਬੋਹਰ

ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਤੋਂ ਨਗਰ ਕੀਰਤਨ ਸਜਾਇਆ

ਜਲਾਲਾਬਾਦ,23ਜਨਵਰੀ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਦੇ ਮੰਨੇ ਵਾਲਾ ਸੜਕ 'ਤੇ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਤੋਂ ਅੱਜ ਨਗਰ ਕੀਰਤਨ ਸਜਾਇਆ ਗਿਆ | ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਜਨਮ ਦਿਹਾੜੇ ਨੂੰ ਰੱਖ ਕੇ ਸਜਾਏ ਗਏ ਇਸ ਨਗਰ ਕੀਰਤਨ ਵਿਚ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰੂ ਗ੍ਰੰਥ ਸਾਹਿਬ ਜੀ ਫੁੱਲਾਂ ਨਾਲ ਸਜਾਈ ਸੋਹਣੀ ਪਾਲਕੀ ਵਿਚ ਸਵਾਰ ਸਨ | ਨਗਰ ਕੀਰਤਨ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਪੈਦਲ ਅਤੇ ਟਰਾਲੀਆਂ 'ਤੇ ਸ਼ਾਮਿਲ ਹੋਈਆ | ਗੁਰੂ ਸਾਹਿਬ ਦੀ ਪਾਲਕੀ ਦੇ ਸਾਹਮਣੇ ਸੰਗਤਾਂ ਵਲ਼ੋਂ ਸਫ਼ਾਈ ਵੀ ਕੀਤੀ ਜਾ ਰਹੀ ਸੀ | ਨਗਰ ਕੀਰਤਨ ਦਾ ਥਾਂ ਥਾਂ 'ਤੇ ਸ਼ਹਿਰ ਵਿਚ ਸਵਾਗਤ ਕੀਤਾ ਗਿਆ ਅਤੇ ਤਰਾਂ ਤਰਾਂ ਦੇ ਪ੍ਰਸ਼ਾਦ ਵੀ ਵਰਤਾਏ ਗਏ | ਨਗਰ ਕੀਰਤਨ ਵਿਚ ਸ਼ਾਮਿਲ ਗਤਕਾ ਟੀਮ ਵਲ਼ੋਂ ਵੀ ਆਪਣੇ ਜੌਹਰ ਦਿਖਾਏ ਗਏ | ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਹਰਪ੍ਰੀਤ ਸਿੰਘ ਦੇ ਜਥੇ ਨੇ ਵੀ ਨਗਰ ਕੀਰਤਨ ਵਿਚ ਹਾਜ਼ਰ ਹੋ ਕੇ ਬਾਬਾ ਦੀਪ ਸਿੰਘ ਜੀ ਦੇ ਜੀਵਨ ਪ੍ਰਤੀ ਸੰਗਤਾਂ ਨੂੰ ਜਾਣੂੰ ਕਰਵਾਇਆ | ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਿੱਖ ਪੰਥ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜੇ ਮੌਕੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਅੱਜ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ | ਸਮਾਗਮਾਂ ਦੌਰਾਨ 24 ਜਨਵਰੀ ਨੂੰ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਰੱਖੇ ਜਾਣਗੇ ਜਿਨ੍ਹਾਂ ਦੇ ਭੋਗ 26 ਜਨਵਰੀ ਦਿਨ ਮੰਗਲਵਾਰ ਨੰੂ ਪੈਣਗੇ | ਭੋਗਾਂ ਵਾਲੇ ਦਿਨ ਸਮਾਗਮਾਂ ਵਿਚ ਗੁਰੂ ਘਰ ਦੇ ਕੀਰਤਨੀਆਂ ਤੋਂ ਇਲਾਵਾ ਢਾਡੀ ਜਥਾ ਭਾਈ ਨਿਸ਼ਾਨ ਸਿੰਘ ਸ਼ਾਹਕੋਟ ਵਾਲੇ ਵੀ ਹਾਜ਼ਰੀ ਭਰਨਗੇ ਅਤੇ ਗੁਰੂ ਦਾ ਲੰਗਰ ਅਤੁੱਟ ਵਰਤੇਗਾ | ਉਨ੍ਹਾਂ ਸੰਗਤਾਂ ਨੂੰ ਸਮਾਗਮਾਂ ਵਿਚ ਹਾਜ਼ਰੀ ਭਰਨੀ ਦੀ ਬੇਨਤੀ ਵੀ ਕੀਤੀ | ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਮੈਂਬਰ ਹਰਪਾਲ ਸਿੰਘ ਮਦਾਨ, ਬਲਜੀਤ ਸਿੰਘ ਕੁੱਕੜ, ਹਾਕਮ ਸਿੰਘ, ਸੰਤੋਖ ਸਿੰਘ ਵਾਟਸ, ਹਰਮੀਤ ਸਿੰਘ ਗੁੰਬਰ, ਪੱਪੂ ਗੁੰਬਰ, ਸੁਖਬੀਰ ਸਿੰਘ ਲਾਡੀ, ਬੇਅੰਤ ਸਿੰਘ, ਭਜਨ ਸਿੰਘ, ਬਲਕਰਨ ਸਿੰਘ ਮਦਾਨ, ਰਛਪਾਲ ਸਿੰਘ, ਮਲਕੀਤ ਸਿੰਘ, ਹਰਭਜਨ ਸਿੰਘ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |

ਟੈਕਨੀਕਲ ਸਰਵਿਸ ਯੂਨੀਅਨ ਵਲੋਂ ਸਿਆਸੀ ਆਧਾਰ 'ਤੇ ਹੋਈਆਂ ਬਦਲੀਆਂ ਰੱਦ ਕਰਨ ਦੀ ਮੰਗ

ਅਬੋਹਰ,23 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)- ਟੈਕਨੀਕਲ ਸਰਵਿਸ ਯੂਨੀਅਨ ਮੰਡਲ ਅਬੋਹਰ ਦੀ ਵਰਕਿੰਗ ਕਮੇਟੀ ਦੀ ਇੱਥੇ ਬੈਠਕ ਹੋਈ | ਜਿਸ ਵਿਚ ਸਿਆਸੀ ਆਧਾਰ 'ਤੇ ਹੋਈਆਂ ਬਦਲੀਆਂ ਨੂੰ ਰੱਦ ਕਰਵਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਸਕੱਤਰ ਜਰਨੈਲ ਸਿੰਘ ਨੇ ...

ਪੂਰੀ ਖ਼ਬਰ »

65 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ, 1 ਔਰਤ ਕਾਬੂ

ਜਲਾਲਾਬਾਦ, 23 ਜਨਵਰੀ (ਜਤਿੰਦਰ ਪਾਲ ਸਿੰਘ)- ਥਾਣਾ ਸਦਰ ਵੈਰੋਂ ਕੇ ਅਤੇ ਥਾਣਾ ਸਿਟੀ ਜਲਾਲਾਬਾਦ ਨੇ ਦੋ ਅਲੱਗ ਅਲੱਗ ਮੁਕੱਦਮਿਆਂ ਵਿਚ 65 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ ਅਤੇ ਇਕ ਔਰਤ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਪਹਿਲੇ ਮੁਕੱਦਮੇ ਵਿਚ ...

ਪੂਰੀ ਖ਼ਬਰ »

ਕਿਸਾਨਾਂ ਨੇ ਕੱਢੀ ਟਰੈਕਟਰ ਰੈਲੀ

ਅਬੋਹਰ, 23 ਜਨਵਰੀ (ਕੁਲਦੀਪ ਸਿੰਘ ਸੰਧੂ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਸੋਧ ਬਿੱਲਾਂ ਦੇ ਖ਼ਿਲਾਫ਼ ਪੂਰੇ ਦੇਸ਼ ਭਰ ਦੇ ਕਿਸਾਨਾਂ ਵਲੋਂ 26 ਜਨਵਰੀ ਨੂੰ ਦਿੱਲੀ ਵਿਖੇ ਟਰੈਕਟਰ ਰੈਲੀ ਕੱਢੀ ਜਾ ਰਹੀ ਹੈ | ਅੱਜ ਉਪ ਮੰਡਲ ਦੇ ਪਿੰਡ ਕੰਧ ਵਾਲਾ ਅਮਰਕੋਟ ...

ਪੂਰੀ ਖ਼ਬਰ »

ਤਲਵਿੰਦਰ ਸਿੰਘ ਤੁਲੀ ਨੇ ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ

ਅਬੋਹਰ, 23 ਜਨਵਰੀ (ਕੁਲਦੀਪ ਸਿੰਘ ਸੰਧੂ)-ਜ਼ਿਲ੍ਹਾ ਫ਼ਾਜ਼ਿਲਕਾ ਦੇ ਜਰਨਲ ਸਕੱਤਰ ਤਲਵਿੰਦਰ ਸਿੰਘ ਤੁਲੀ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦਲ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ | ਇਸ ਮੌਕੇ ਤਲਵਿੰਦਰ ਸਿੰਘ ਨੇ ਸ: ...

ਪੂਰੀ ਖ਼ਬਰ »

ਬਿਜਲੀ ਦੀਆਂ ਮੋਟਰਾਂ ਚੋਰੀ ਕਰਨ ਵਾਲੇ ਚੋਰ ਸਰਗਰਮ

ਮੰਡੀ ਲਾਧੂਕਾ, 23 ਜਨਵਰੀ (ਰਾਕੇਸ਼ ਛਾਬੜਾ)-ਮੰਡੀ ਵਿਚ ਬਿਜਲੀ ਦੀਆਂ ਮੋਟਰਾਂ ਚੋਰੀ ਹੋਣ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ | ਸੇਮ ਨਾਲੇ ਦੇ ਨਾਲ ਬਣੀ ਬੁਰਾਦੇ ਦੀ ਫ਼ੈਕਟਰੀ ਵਿਚੋਂ ਚੋਰ ਬੀਤੀ ਰਾਤ ਡੇਢ ਹਾਰਸ ਪਾਵਰ ਦੀ ਬਿਜਲੀ ਦੀ ਮੋਟਰ ਅਤੇ ਹੋਰ ਕਬਾੜ ...

ਪੂਰੀ ਖ਼ਬਰ »

ਮੰਡੀ ਘੁਬਾਇਆ ਦਾ ਇਲਾਕਾ ਬਣਿਆ ਅਪਰਾਧ ਦਾ ਗੜ੍ਹ, ਪੁਲਿਸ ਪ੍ਰਸ਼ਾਸਨ ਸੁਸਤ

ਮੰਡੀ ਘੁਬਾਇਆ, 23 ਜਨਵਰੀ (ਅਮਨ ਬਵੇਜਾ)-ਪੰਜਾਬ ਪੁਲਸ ਦੇ ਉੱਚ ਅਧਿਕਾਰੀ ਆਮ ਜਨਤਾ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਦੀ ਦੁਹਾਈ ਦਿੰਦੇ ਹਨ ਅਤੇ ਆਏ ਦਿਨੀਂ ਅਖ਼ਬਾਰਾਂ ਦੀਆਂ ਸੁਰਖ਼ੀਆਂ 'ਚ ਵੱਡੀਆਂ ਵੱਡੀਆਂ ਫ਼ੋਟੋ ਲਗਵਾ ਕੇ ਵਾਹ-ਵਾਹ ਖੱਟਦੇ ਹਨ | ਪਰ ਪੰਜਾਬ 'ਚ ਆਏ ...

ਪੂਰੀ ਖ਼ਬਰ »

7 ਗਰਾਮ ਹੈਰੋਇਨ ਅਤੇ 1 ਲੱਖ 90 ਹਜ਼ਾਰ ਡਰੱਗ ਮਨੀ ਬਰਾਮਦ

ਜਲਾਲਾਬਾਦ, 23 ਜਨਵਰੀ (ਜਤਿੰਦਰ ਪਾਲ ਸਿੰਘ)-ਥਾਣਾ ਸਦਰ ਵੈਰੋਂ ਕੇ ਪੁਲਿਸ ਨੇ ਇਕ ਵਿਅਕਤੀ ਨੂੰ 7 ਗਰਾਮ ਹੈਰੋਇਨ ਅਤੇ 1 ਲੱਖ 90 ਹਜ਼ਾਰ ਡਰੱਗ ਮਨੀ ਸਣੇ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਐੱਸ. ਆਈ. ਹਰਬੰਸ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਖ਼ਾਸ ਨੇ ...

ਪੂਰੀ ਖ਼ਬਰ »

ਘਾਂਗਾ ਖ਼ੁਰਦ ਤੇ ਘਾਂਗਾ ਕਲਾ ਵਿਖੇ 8 ਟਰਾਂਸਫ਼ਾਰਮਰਾਂ ਦਾ ਤੇਲ ਤੇ ਸਾਮਾਨ ਚੋਰੀ,ਪਰਚਾ ਦਰਜ

ਜਲਾਲਾਬਾਦ, 23 ਜਨਵਰੀ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਨੇੜੇ ਪੈਂਦੇ ਪਿੰਡ ਘਾਂਗਾ ਖ਼ੁਰਦ ਅਤੇ ਘਾਂਗਾ ਕਲਾ ਵਿਖੇ ਚੋਰਾਂ ਨੇ ਬਿਜਲੀ ਬੋਰਡ ਤੇ 8 ਟਰਾਂਸਫ਼ਾਰਮਰਾਂ ਤੋਂ ਤੇਲ ਅਤੇ ਸਾਮਾਨ ਚੋਰੀ ਕੀਤੀ ਹੈ | ਇਸ ਪ੍ਰਤੀ ਸ਼ਿਕਾਇਤ ਤੇ ਥਾਣਾ ਸਦਰ ਅਮੀਰ ਖ਼ਾਸ ਵਲ਼ੋਂ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਣੇ ਇਕ ਕਾਬੂ

ਅਬੋਹਰ, 23 ਜਨਵਰੀ (ਕੁਲਦੀਪ ਸਿੰਘ ਸੰਧੂ)-ਥਾਣਾ ਸਦਰ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਭਾਰੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਬ ਇੰਸਪੈਕਟਰ ਮਨਜੀਤ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਬਹਾਵਲ ...

ਪੂਰੀ ਖ਼ਬਰ »

ਫ਼ਾਜ਼ਿਲਕਾ ਨਗਰ ਕੌਾਸਲ ਤੇ ਅਕਾਲੀ ਦਲ ਦਾ ਬੋਰਡ ਬਣਨ 'ਤੇ ਸੁਰੱਖਿਆ ਪੱਖੋਂ ਸਾਰੇ ਸ਼ਹਿਰ ਨੂੰ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਜੋੜਿਆ ਜਾਵੇਗਾ-ਐਡਵੋਕੇਟ ਸਤਿੰਦਰ ਸਿੰਘ ਸਵੀ

ਫ਼ਾਜ਼ਿਲਕਾ, 23 ਜਨਵਰੀ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਨਗਰ ਕੌਾਸਲ ਵਿਚ ਅਕਾਲੀ ਬੋਰਡ ਬਣਨ 'ਤੇ ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਵੇਖਦਿਆਂ ਹਰੇਕ ਵਾਰਡ ਅੰਦਰ ਪਾਰਕ, ਨੌਜਵਾਨਾਂ ਅਤੇ ਔਰਤਾਂ ਲਈ ਵੱਖੋ-ਵੱਖਰੇ ਜਿੰਮ ਆਦਿ ਸਥਾਪਿਤ ਕੀਤੇ ਜਾਣਗੇ | ਇਹ ਸ਼ਬਦ ਅਜੀਤ ...

ਪੂਰੀ ਖ਼ਬਰ »

ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਚੋਰੀਆਂ, ਲੁੱਟ-ਖੋਹ ਦੀਆਂ ਵਾਰਦਾਤਾਂ ਦਾ ਸਿਲਸਿਲਾ ਹੋਇਆ ਤੇਜ਼

ਫ਼ਾਜ਼ਿਲਕਾ, 23 ਜਨਵਰੀ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਚੋਰੀਆਂ ਦੀ ਵੱਧ ਰਹੀ ਭਰਮਾਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜ਼ਿਲ੍ਹੇ ਅੰਦਰ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਚੋਰ ਚੁਸਤ ਹਨ ਅਤੇ ਜ਼ਿਲ੍ਹਾ ਪੁਲਿਸ ਚੋਰਾਂ ਨੂੰ ਫੜਨ ਵਿਚ ਸੁਸਤ ਹੈ | ...

ਪੂਰੀ ਖ਼ਬਰ »

ਪਿੰਡ ਖੁੰਡ ਵਾਲਾ ਸੈਣੀਆਂ ਤੋਂ ਕਿਸਾਨ ਟਰੈਕਟਰ ਪਰੇਡ ਲਈ ਦਿੱਲੀ ਕਾਫ਼ਲਾ ਰਵਾਨਾ

ਮੰਡੀ ਲਾਧੂਕਾ, 23 ਜਨਵਰੀ (ਮਨਪ੍ਰੀਤ ਸਿੰਘ ਸੈਣੀ)- ਦਿੱਲੀ ਦੇ ਬਾਰਡਰਾਂ 'ਤੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵਲੋਂ 26 ਜਨਵਰੀ ਨੂੰ ਕਿਸਾਨ ਪਰੇਡ ਕਰਨ ਲਈ ਪੰਜਾਬ ਤੋਂ ਕਿਸਾਨਾਂ ਨੂੰ ਦਿੱਲੀ ਵਿਖੇ ਬੁਲਾਵੇ ਦੇ ਤਹਿਤ ਹਲਕਾ ਜਲਾਲਾਬਾਦ ਦੇ ਪਿੰਡ ਖੁੰਡ ਵਾਲਾ ...

ਪੂਰੀ ਖ਼ਬਰ »

ਅੱਚਾੜਿੱਕੀ ਤੋਂ 15 ਕੁਇੰਟਲ ਰਸਗੁੱਲਿਆਂ ਦਾ ਲੰਗਰ ਲੈ ਕੇ ਕਿਸਾਨ ਪਹੁੰਚੇ ਦਿੱਲੀ

ਅਬੋਹਰ, 23 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)- ਹਲਕਾ ਅਬੋਹਰ ਦੇ ਪਿੰਡ ਅੱਚਾੜਿੱਕੀ ਤੋਂ ਸੰਗਤਾਂ ਦਿੱਲੀ ਵਿਚ ਚੱਲ ਰਹੇ ਕਿਸਾਨੀ ਅੰਦੋਲਨ ਵਿਚ ਲਗਾਤਾਰ ਆਪਣਾ ਯੋਗਦਾਨ ਪਾ ਰਹੀਆਂ ਹਨ | ਇਸੇ ਤਹਿਤ 26 ਜਨਵਰੀ ਦੀ ਪਰੇਡ ਨੂੰ ਲੈ ਕੇ ਕਿਸਾਨਾਂ ਦਾ ਜਥਾ 15 ਕੁਇੰਟਲ ਰਸਗੁੱਲੇ ...

ਪੂਰੀ ਖ਼ਬਰ »

ਨਗਰ ਨਿਗਮ ਚੋਣਾਂ ਵਿਚ ਔਰਤਾਂ ਦੀ ਹੋਵੇਗੀ ਅਹਿਮ ਭੂਮਿਕਾ-ਨਵਨੀਤ ਕੌਰ

ਅਬੋਹਰ, 23 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)- ਅਬੋਹਰ ਨਗਰ ਨਿਗਮ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਸਭ ਤੋਂ ਪਹਿਲਾਂ 25 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਜਿਸ ਤੋਂ ਬਾਅਦ ਦੂਜੀਆਂ ਪਾਰਟੀਆਂ ਵੱਲੋਂ ਵੀ ਆਉਣ ਵਾਲੇ ਦਿਨਾਂ ਵਿਚ ਉਮੀਦਵਾਰਾਂ ਦੇ ...

ਪੂਰੀ ਖ਼ਬਰ »

ਵਾਰਡ ਨੰਬਰ 42 ਕਈ ਭਾਜਪਾ ਪਰਿਵਾਰ ਕਾਂਗਰਸ ਵਿਚ ਸ਼ਾਮਿਲ

ਅਬੋਹਰ, 23 ਜਨਵਰੀ (ਕੁਲਦੀਪ ਸਿੰਘ ਸੰਧੂ)-ਭਾਜਪਾ ਦੀਆਂ ਲੋਕ ਮਾਰੂ ਨੀਤੀਆਂ ਤੋਂ ਹਰ ਵਰਗ ਦੁਖੀ ਹੋਇਆ ਪਿਆ ਹੈ | ਇਸੇ ਕੜੀ ਤਹਿਤ ਅੱਜ ਸਥਾਨਕ ਵਾਰਡ ਨੰਬਰ 42 ਦੇ ਕਈ ਭਾਜਪਾ ਪਰਿਵਾਰਾਂ ਦੇ ਰਮਨ ਅਹੂਜਾ, ਸੁਰਿੰਦਰ ਅਹੂਜਾ, ਜਤਿੰਦਰ ਚੁੱਘ, ਸੁਖਵਿੰਦਰ ਮੱਕੜ, ਹਰਿੰਦਰ ਪਾਲ, ...

ਪੂਰੀ ਖ਼ਬਰ »

26 ਨੂੰ ਦਿੱਲੀ ਵਿਖੇ ਹੋਣ ਵਾਲੀ ਕਿਸਾਨਾਂ ਦੀ ਟਰੈਕਟਰ ਪਰੇਡ ਹੋਵੇਗੀ ਇਤਿਹਾਸਕ-ਮਲਕੀਤ ਸਿੰਘ ਹੀਰਾ

ਮੰਡੀ ਘੁਬਾਇਆ, 23 ਜਨਵਰੀ (ਅਮਨ ਬਵੇਜਾ)-ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਵਿਰੋਧੀ ਬਣਾਏ ਗਏ ਕਾਨੂੰਨਾਂ ਦੇ ਵਿਰੋਧ 'ਚ ਜਿੱਥੇ ਕਿ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਕੜਾਕੇ ਦੀ ਠੰਢ ਦਾ ਪ੍ਰਕੋਪ ਹੋਣ ਦੇ ਬਾਵਜੂਦ ਵੀ ...

ਪੂਰੀ ਖ਼ਬਰ »

ਸਰਕਾਰੀ ਕੰਮ ਵਿਚ ਵਿਘਨ ਪਾਉਣ ਵਾਲਿਆਂ ਖ਼ਿਲਾਫ਼ ਮੁਕੱਦਮਾ ਦਰਜ

ਕੁੱਲਗੜ੍ਹੀ, 23 ਜਨਵਰੀ (ਸੁਖਜਿੰਦਰ ਸਿੰਘ ਸੰਧੂ)- ਥਾਣਾ ਕੁੱਲਗੜ੍ਹੀ ਦੀ ਪੁਲਿਸ ਨੇ ਮੁੱਦਈ ਗਿਆਨ ਚੰਦ ਉਪ ਮੰਡਲ ਇੰਜੀਨੀਅਰ ਪ੍ਰਾਂਤਕ ਉਪ ਮੰਡਲ ਫ਼ਿਰੋਜ਼ਪੁਰ ਦੇ ਬਿਆਨ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਤਾਰਾ ਸਿੰਘ ਭੁੱਲਰ ਅਤੇ ਰਾਜਬੀਰ ਸਿੰਘ ਭੁੱਲਰ ਵਾਸੀ ਬੈਂਕ ...

ਪੂਰੀ ਖ਼ਬਰ »

ਮੰਦਰ ਮਾਤਾ ਲਾਡੀ ਦੇਵੀ 'ਚ 9ਵਾਂ ਸਥਾਪਨਾ ਦਿਹਾੜਾ 26 ਨੂੰ

ਫ਼ਾਜ਼ਿਲਕਾ, 23 ਜਨਵਰੀ (ਦਵਿੰਦਰ ਪਾਲ ਸਿੰਘ): ਸਥਾਨਕ ਗਾਂਧੀ ਨਗਰ ਸਥਿਤ ਮਾਤਾ ਲਾਡੀ ਦੇਵੀ ਜੀ ਦੇ ਮੰਦਰ ਵਿਖੇ 9ਵਾਂ ਸਥਾਪਨਾ ਦਿਹਾੜਾ 26 ਜਨਵਰੀ ਨੂੰ ਮਨਾਇਆ ਜਾਵੇਗਾ | ਜਿਸ ਵਿਚ ਗੁਰੂ ਗੋਰਖ ਨਾਥ ਜੀ ਅਤੇ ਮਾਂ ਜਵਾਲਾ ਜੀ ਦਾ ਭਗਵਤੀ ਜਾਗਰਨ ਹੋਵੇਗਾ | ਜਾਣਕਾਰੀ ...

ਪੂਰੀ ਖ਼ਬਰ »

ਉਪਭੋਗਤਾ ਅਦਾਲਤ ਵਿਚ ਬਿਨਾ ਜਾਏ ਆਨਲਾਈਨ ਸ਼ਿਕਾਇਤ ਦਰਜ ਕਰਵਾਉਣੀ ਹੋਈ ਆਸਾਨ

ਮੰਡੀ ਲਾਧੂਕਾ, 23 ਜਨਵਰੀ (ਰਾਕੇਸ਼ ਛਾਬੜਾ)-ਉਪਭੋਗਤਾਵਾਂ ਨੂੰ ਆਨਲਾਈਨ ਤਰੀਕੇ ਨਾਲ ਸ਼ਿਕਾਇਤ ਦਰਜ ਕਰਵਾਉਣ ਲਈ ਸ਼ੁਰੂ ਕੀਤੇ ਗਏ ਈ-ਦਾਖਲ ਪੋਰਟਲ ਸਬੰਧੀ ਜਾਣਕਾਰੀ ਦਿੰਦੇ ਹੋਏ ਜਲਾਲਾਬਾਦ ਦੇ ਸੀਨੀਅਰ ਐਡਵੋਕੇਟ ਭਾਰਤ ਛਾਬੜਾ ਨੇ ਪੋਰਟਲ ਦੀ ਵਰਤੋਂ ਸਬੰਧੀ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ ਦੇ 5 ਵਿਦਿਆਰਥੀਆਂ ਦੀ ਨਾਮੀ ਕੰਪਨੀ ਕਿਊਬਿਕ ਲਾਜਿਕਸ ਲਈ ਚੋਣ ਹੋਈ

ਅਬੋਹਰ, 23 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਇੱਥੋਂ ਦੇ ਡੀ.ਏ.ਵੀ. ਕਾਲਜ ਦੇ ਪੰਜ ਵਿਦਿਆਰਥੀਆਂ ਦੀ ਚੋਣ ਨਾਮੀ ਕੰਪਨੀ ਕਿਊਬਿਕ ਲਾਜਿਕਸ ਲਈ ਹੋਈ ਹੈ | ਜਾਣਕਾਰੀ ਦਿੰਦਿਆਂ ਪਿ੍ੰਸੀਪਲ ਡਾ. ਰਾਜੇਸ਼ ਕੁਮਾਰ ਮਹਾਜਨ ਨੇ ਦੱਸਿਆ ਕਿ ਇਹ ਕੰਪਨੀ ਅਮਰੀਕਾ ਅਤੇ ਬੰਗਲੌਰ ਵਿਚ ...

ਪੂਰੀ ਖ਼ਬਰ »

ਕਿਸਾਨੀ ਸੰਘਰਸ਼ ਦੀ ਗੱਲ ਕਰਦਾ ਗੀਤ ਹੱਕ ਰਿਲੀਜ਼

ਮੰਡੀ ਅਰਨੀਵਾਲਾ, 23 ਜਨਵਰੀ (ਨਿਸ਼ਾਨ ਸਿੰਘ ਸੰਧੂ)- ਕਿਸਾਨਾਂ ਵਲੋਂ ਕੇਂਦਰ ਸਰਕਾਰ ਦੁਆਰਾ ਪਾਸ ਖੇਤੀ ਕਾਨੂੰਨਾਂ ਨੂੰ ਕਿਸਾਨੀ ਵਿਰੋਧੀ ਦੱਸਦਿਆਂ ਦਿੱਲੀ ਵਿਖੇ ਕੀਤੇ ਜਾ ਰਹੇ ਸੰਘਰਸ਼ ਨੂੰ ਬਿਆਨ ਕਰਦਿਆਂ ਪੰਜਾਬੀ ਦੇ ਬਹੁਤ ਸਾਰੇ ਕਲਾਕਾਰਾਂ, ਗੀਤਕਾਰਾਂ ਨੇ ਇਸ ...

ਪੂਰੀ ਖ਼ਬਰ »

ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੀ ਬੈਠਕ ਹੋਈ

ਅਬੋਹਰ,23 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)- ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੀ ਬੈਠਕ ਇੱਥੇ ਅਰੋੜਵੰਸ਼ ਧਰਮਸ਼ਾਲਾ ਵਿਚ ਹੋਈ | ਜਿਸ ਵਿਚ ਭਾਜਪਾ ਦੇ ਸਾਰੇ 50 ਵਾਰਡਾਂ ਦੇ ਸੰਭਾਵਿਤ ਉਮੀਦਵਾਰ ਵੀ ਹਾਜ਼ਰ ਸਨ | ਇਸ ਮੌਕੇ ਵਿਸ਼ੇਸ਼ ਤੌਰ ਤੇ ਪੰਜਾਬ ...

ਪੂਰੀ ਖ਼ਬਰ »

ਕਿਸਾਨਾਂ ਪ੍ਰਤੀ ਰਵੱਈਆ ਬਦਲੇ ਕੇਂਦਰ ਸਰਕਾਰ-ਬਹਿਕਾਂ

ਮੰਡੀ ਲਾਧੂਕਾ, 23 ਜਨਵਰੀ (ਰਾਕੇਸ਼ ਛਾਬੜਾ)-ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਹੱਦਾਂ ਤੇ ਪਿਛਲੇ ਦੋ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਪ੍ਰਤੀ ਕੇਂਦਰ ਸਰਕਾਰ ਆਪਣਾ ਰਵੱਈਆ ਤਬਦੀਲ ਕਰੇ | ਇਹ ਵਿਚਾਰ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਸੂਬਾ ਡੈਲੀਗੇਟ ਸੰਪੂਰਨ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ ਵਿਚ ਅਧਿਆਪਕਾਂ ਨੇ ਤਿੰਨ ਰੋਜ਼ਾ ਹੜਤਾਲ ਕਰ ਕੇ ਰੋਸ ਪ੍ਰਦਰਸ਼ਨ ਕੀਤਾ

ਅਬੋਹਰ,23 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਪੰਜਾਬ ਐਾਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੇ ਸੱਦੇ ਤੇ ਡੀ.ਏ.ਵੀ. ਕਾਲਜ ਦੇ ਸਟਾਫ਼ ਮੈਂਬਰਾਂ ਵਲੋਂ ਕਾਲਜ ਵਿਚ ਤਿੰਨ ਰੋਜ਼ਾ ਹੜਤਾਲ ਕਰ ਕੇ ਮੰਗਾਂ ਦੇ ਹੱਕ ਵਿਚ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਤੇ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

26 ਨੂੰ ਟਰੈਕਟਰ ਪਰੇਡ 'ਚ ਫ਼ਾਜ਼ਿਲਕਾ ਜ਼ਿਲ੍ਹੇ ਤੋਂ ਵੱਡੀ ਗਿਣਤੀ 'ਚ ਅਕਾਲੀ ਵਰਕਰ ਦਿੱਲੀ ਪੁੱਜਣਗੇ-ਗਰੇਵਾਲ, ਬੱਬਲ

ਫ਼ਾਜ਼ਿਲਕਾ, 23 ਜਨਵਰੀ (ਦਵਿੰਦਰ ਪਾਲ ਸਿੰਘ)- ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਦੀਆਂ ਸਰਹੱਦਾਂ ਤੇ ਚੱਲ ਰਹੇ ਸੰਘਰਸ਼ ਦੌਰਾਨ ਸੰਯੁਕਤ ਕਿਸਾਨ ਮੋਰਚੇ ਵਲੋਂ 26 ਜਨਵਰੀ ਨੂੰ ਜੋ ਦਿੱਲੀ ਦੀਆਂ ਸੜਕਾਂ ਤੇ ਟਰੈਕਟਰ ਪਰੇਡ ਹੋਣੀ ਹੈ, ਵਿਚ ਫ਼ਾਜ਼ਿਲਕਾ ਤੋਂ ਵੱਡੀ ...

ਪੂਰੀ ਖ਼ਬਰ »

ਵਿਅਕਤੀ ਵਲੋਂ ਆੜ੍ਹਤੀ ਤੇ ਉਸ ਦੇ ਮੁਲਾਜ਼ਮਾਂ 'ਤੇ ਕੁੱਟਮਾਰ ਦੇ ਦੋਸ਼, ਮੁਲਾਜ਼ਮਾਂ ਨੇ ਦੋਸ਼ ਨਕਾਰੇ

ਫ਼ਾਜ਼ਿਲਕਾ, 23 ਜਨਵਰੀ (ਅਮਰਜੀਤ ਸ਼ਰਮਾ): ਜ਼ੋਰਾ ਸਿੰਘ ਮਾਨ ਨਗਰ ਦੇ ਇਕ ਵਿਅਕਤੀ ਨੇ ਆਪਣੇ ਆੜ੍ਹਤੀ ਅਤੇ ਉਸ ਦੇ ਦੋ ਮੁਲਾਜ਼ਮਾਂ 'ਤੇ ਉਸ ਦੀ ਕੁੱਟਮਾਰ ਕਰਨ ਅਤੇ ਕਾਰ ਦੇ ਸ਼ੀਸ਼ੇ ਤੋੜਨ ਦੇ ਦੋਸ਼ ਲਾਏ ਹਨ | ਥਾਣਾ ਸਿਟੀ ਪੁਲਿਸ ਨੂੰ ਦਿੱਤੀ ਦਰਖਾਸਤ ਵਿਚ ਨਰਿੰਦਰ ਪਾਲ ...

ਪੂਰੀ ਖ਼ਬਰ »

ਜੈਸਰਤ ਸਿੰਘ ਸੰਧੂ ਦੀ ਚੋਣ ਪੰਜਾਬ ਦੇ ਲਈ ਵੱਡਾ ਮਾਣ -ਇਸਲਾਮ ਵਾਲਾ, ਘੰਗੂੜਾ

ਮੰਡੀ ਅਰਨੀਵਾਲਾ, 23 ਜਨਵਰੀ (ਨਿਸ਼ਾਨ ਸਿੰਘ ਸੰਧੂ)- ਪੰਜਾਬ ਰਾਜ ਸਹਿਕਾਰੀ ਬੈਕ ਦੇ ਵਾਈਸ ਚੇਅਰਮੈਨ ਅਤੇ ਫ਼ਾਜ਼ਿਲਕਾ ਜ਼ਿਲੇ੍ਹ ਨਾਲ ਸਬੰਧਿਤ ਨੌਜਵਾਨ ਆਗੂ ਜੈਸਰਤ ਸਿੰਘ ਸੰਧੂ ਦਾ ਨੈਸ਼ਨਲ ਫੈਡਰੇਸ਼ਨ ਆਫ਼ ਸਟੇਟ ਕੋਆਪਰੇਟਿਵ ਬੈਂਕ ਮੁੰਬਈ ਦਾ ਡਾਇਰੈਕਟਰ ਚੁਣੇ ...

ਪੂਰੀ ਖ਼ਬਰ »

ਪਾਥਵੇਅ ਆਈਲੈਟ ਅਕੈਡਮੀ ਦੇ 2 ਵਿਦਿਆਰਥੀਆਂ ਨੇ ਆਈਲੈਟ ਟੈੱਸਟ ਵਿਚ ਮਾਰੀਆਂ ਮੱਲ੍ਹਾਂ

ਫ਼ਾਜ਼ਿਲਕਾ, 23 ਜਨਵਰੀ (ਅਮਰਜੀਤ ਸ਼ਰਮਾ)- ਸ਼ਹਿਰ ਦੀ ਘਾਹ ਮੰਡੀ ਵਿਖੇ ਸਥਿਤ ਪਾਥਵੇਅ ਆਈਲੈਟ ਅਕੈਡਮੀ ਦੇ ਵਿਦਿਆਰਥੀਆਂ ਨੇ ਆਈਲੈਟ ਦੇ ਟੈੱਸਟ ਵਿਚ 6.5 ਤੋਂ ਵੱਧ ਬੈਂਡ ਲੈ ਕੇ ਇਲਾਕੇ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕਰ ਰਹੀ ਹੈ-ਸੰਦੀਪ ਜਾਖੜ

ਅਬੋਹਰ, 23 ਜਨਵਰੀ (ਕੁਲਦੀਪ ਸਿੰਘ ਸੰਧੂ)-ਸਾਊਥ ਐਵਿਨਿਊ ਵਿਖੇ ਮਾਸਟਰ ਦਲੀਪ ਭਾਂਬੂ ਦੀ ਅਗਵਾਈ ਹੇਠ ਅਬੋਹਰ ਤਹਿਸੀਲ ਦੇ ਅਧਿਆਪਕਾਂ ਵਲੋਂ ਇਕ ਸਵਾਗਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਵਿਸ਼ੇਸ਼ ਤੌਰ 'ਤੇ ਪੁੱਜੇ ਹਲਕਾ ਇੰਚਾਰਜ ਚੌਧਰੀ ਸੰਦੀਪ ਜਾਖੜ ਨੇ ...

ਪੂਰੀ ਖ਼ਬਰ »

ਮਾਸਟਰ ਕਾਰਡਰ ਦੀ ਪਰੀਖਿਆ 'ਚ 100 ਪ੍ਰਤੀਸ਼ਤ ਅੰਕ ਹਾਸਲ ਕਰਨ ਵਾਲੇ ਪ੍ਰੀਖਿਆਰਥੀ ਨੂੰ ਵਿਧਾਇਕ ਰਮਿੰਦਰ ਆਵਲਾ ਨੇ ਦਿੱਤਾ ਸਨਮਾਨ

ਜਲਾਲਾਬਾਦ, 23 ਜਨਵਰੀ (ਕਰਨ ਚੁਚਰਾ)- ਸਿੱਖਿਆ ਦੇ ਖੇਤਰ 'ਚ ਚੰਗੀਆਂ ਪ੍ਰਾਪਤੀਆਂ ਕਰਨ ਵਾਲੇ ਪ੍ਰੀਖਿਆਰਥੀਆਂ ਨੂੰ ਹਲਕਾ ਵਿਧਾਇਕ ਰਮਿੰਦਰ ਆਵਲਾ ਵਲੋਂ ਅਕਸਰ ਹੀ ਹੌਸਲਾ ਅਫਜਾਈਾ ਦਿੱਤੀ ਜਾਂਦੀ ਹੈ ਅਤੇ ਅੱਗੇ ਵਧਣ ਦਾ ਹੌਸਲਾ ਦਿੱਤਾ ਜਾਂਦਾ ਹੈ | ਇਸੇ ਤਰ੍ਹਾਂ ਹਲਕਾ ...

ਪੂਰੀ ਖ਼ਬਰ »

ਐਕਮੇ ਸਕੂਲ 'ਚ ਉਤਸ਼ਾਹ ਨਾਲ ਮਨਾਇਆ ਗਿਆ ਨੈਸ਼ਨਲ ਗਰਲ ਚਾਈਲਡ ਡੇ

ਜਲਾਲਾਬਾਦ, 23 ਜਨਵਰੀ (ਕਰਨ ਚੁਚਰਾ)- ਐਕਮੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ 'ਚ ਬੱਚਿਆਂ ਵਲੋਂ ਨੈਸ਼ਨਲ ਗਰਲ ਚਾਈਲਡ ਡੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਅਲੱਗ-ਅਲੱਗ ਜਮਾਤ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਇਕ ਐਕਟ ਤਿਆਰ ਕੀਤਾ ਜੋ ਕਿ ਬਹੁਤ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX