r ਸਟੇਡੀਅਮ ਦਾ ਨਾਂਅ ਬਦਲਣ ਜਾ ਰਹੇ ਸਮਾਜ ਸੇਵੀਆਂ ਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਪੁਲਿਸ ਨੇ ਜਬਰਨ ਰੋਕਿਆ
r ਪ੍ਰਸ਼ਾਸਨ ਨੇ ਸਟੇਡੀਅਮ ਦਾ ਨਾਂਅ 15 ਦਿਨਾਂ ਅੰਦਰ ਬਦਲਣ ਦਾ ਦਿੱਤਾ ਭਰੋਸਾ
ਸੰਗਰੂਰ, 23 ਜਨਵਰੀ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਨਗਰ ਸੁਧਾਰ ਟਰੱਸਟ ਸੰਗਰੂਰ ਦੇ ਚੇਅਰਮੈਨ ਨਰੇਸ਼ ਗਾਬਾ ਵਲੋਂ ਆਪਣੇ ਮਰਹੂਮ ਭਰਾ ਸੰਜੇ ਗਾਬਾ ਦੇ ਨਾਂਅ 'ਤੇ ਸਥਾਨਕ ਕੈਪਟਨ ਕਰਮ ਸਿੰਘ ਨਗਰ ਵਿਖੇ ਟਰੱਸਟ ਦੀ ਥਾਂ 'ਤੇ ਸਰਕਾਰੀ ਪੈਸੇ ਨਾਲ ਉਸਾਰੇ ਜਾ ਰਹੇ ਸਪੋਰਟਸ ਸਟੇਡੀਅਮ ਦਾ ਮੁੱਦਾ ਸ਼ਾਂਤ ਹੋਣ ਦੀ ਥਾਂ ਦਿਨੋ-ਦਿਨ ਵਧਦਾ ਹੀ ਜਾ ਰਿਹਾ ਹੈ | ਨੇਤਾ ਜੀ ਸ਼ੁਭਾਸ਼ ਚੰਦਰ ਬੋਸ ਦੇ ਜਨਮ ਦਿਹਾੜੇ ਮੌਕੇ ਇਸ ਸਪੋਰਟਸ ਸਟੇਡੀਅਮ ਦਾ ਨਾਂਅ ਨੇਤਾ ਜੀ ਸੁਭਾਸ਼ ਚੰਦਰ ਬੋਸ ਖੇਡ ਸਟੇਡੀਅਮ ਰੱਖਣ ਲਈ ਸਥਾਨਕ ਮਹਾਂਵੀਰ ਚੌਕ ਤੋਂ ਇਕ ਕਾਫ਼ਲੇ ਦੇ ਰੂਪ 'ਚ ਐਡ. ਦਸਵੀਰ ਸਿੰਘ ਡੱਲੀ ਦੀ ਅਗਵਾਈ ਹੇਠ ਕੈਪਟਨ ਕਰਮ ਸਿੰਘ ਨਗਰ ਵੱਲ ਵੱਧ ਰਹੇ ਸ਼ਹਿਰ ਦੇ ਸਮਾਜ ਸੇਵੀਆਂ, ਖਿਡਾਰੀਆਂ ਅਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਪੁਲਿਸ ਵਲੋਂ ਸਥਾਨਕ ਭਗਤ ਸਿੰਘ ਚੌਕ ਲਾਗੇ ਹੀ ਰੋਕ ਲਿਆ ਗਿਆ, ਜਿਸ ਉਪਰੰਤ ਪ੍ਰਦਰਸ਼ਨਕਾਰੀਆਂ ਨੇ ਕੁੱਝ ਸਮਾਂ ਧਰਨਾ ਦੇਣ ਉਪਰੰਤ ਜਬਰਨ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਪਰ ਪ੍ਰਸ਼ਾਸਨ ਵਲੋਂ ਪੁਲਿਸ ਬਲ ਦਾ ਇਸਤੇਮਾਲ ਕਰਦਿਆਂ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵੱਧਣ ਤੋਂ ਰੋਕ ਦਿੱਤਾ | ਪ੍ਰਦਰਸ਼ਨ ਤਿੱਖਾ ਹੁੰਦਾ ਵੇਖ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਸਮਾਜ ਸੇਵੀਆਂ ਅਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰਾਂ ਪਾਸੋਂ ਇਸ ਖੇਡ ਸਟੇਡੀਅਮ ਦਾ ਨਾਂਅ ਬਦਲਣ ਲਈ 15 ਦਿਨ ਦਾ ਸਮਾਂ ਮੰਗਿਆਂ, ਜਿਸ ਉਪਰੰਤ ਪ੍ਰਦਰਸ਼ਨਕਾਰੀਆਂ ਨੇ ਆਪਣਾ ਪ੍ਰਦਰਸ਼ਨ 15 ਦਿਨ ਲਈ ਮੁਲਤਵੀ ਕਰਨ ਦਾ ਐਲਾਨ ਕੀਤਾ | ਅੱਜ ਦੇ ਪ੍ਰਦਰਸ਼ਨ ਦੌਰਾਨ ਐਡ. ਦਸਵੀਰ ਸਿੰਘ ਡੱਲੀ, ਚਮਨਦੀਪ ਸਿੰਘ ਮਿਲਖੀ, ਕੇਹਰ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਨਮੋਲ ਐਡ., ਅਨਿਲ ਕੁਮਾਰ ਐਡ., ਪਰਮਿੰਦਰ ਸਿੰਘ ਪਿੰਕੀ, ਖੁਸ਼ਵੰਤ ਸਿੰਘ, ਪਿ੍ਤਪਾਲ ਸਿੰਘ ਕੋਚ, ਦਰਸ਼ਨ ਸਿੰਘ, ਨਵਦੀਪ ਸਿੰਘ, ਹਰਪਾਲ ਸਿੰਘ, ਸੁਰਿੰਦਰ ਸਿੰਘ ਖ਼ਾਲਸਾ ਆਦਿ ਮੌਜੂਦ ਸਨ |
ਜੇਕਰ ਪ੍ਰਸ਼ਾਸਨ ਸਟੇਡੀਅਮ ਦਾ ਨਾਂਅ ਬਦਲਦਾ ਹੈ ਤਾਂ ਮੈਂ ਨਹੀਂ ਬਣਾਂਗਾ ਅੜਿੱਕਾ-ਚੇਅਰਮੈਨ ਗਾਬਾ
ਨਗਰ ਸੁਧਾਰ ਟਰੱਸਟ ਸੰਗਰੂਰ ਦੇ ਚੇਅਰਮੈਨ ਨਰੇਸ਼ ਗਾਬਾ ਨਾਲ ਜਦ ਸਟੇਡੀਅਮ ਦਾ ਨਾਂਅ ਬਦਲਣ ਦੇ ਮੁੱਦੇ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਗੱਲ ਨੂੰ ਗੋਲ-ਮੋਲ ਕਰਦਿਆਂ ਕੋਈ ਸਾਰਥਿਕ ਜਵਾਬ ਨਹੀਂ ਦਿੱਤਾ | ਗਾਬਾ ਨੇ ਕਿਹਾ ਕਿ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਸਟੇਡੀਅਮ ਦਾ ਨਾਂਅ ਬਦਲਦਾ ਹੈ ਤਾਂ ਉਹ ਨਿੱਜੀ ਤੌਰ 'ਤੇ ਕੋਈ ਅੜਿੱਕਾ ਨਹੀਂ ਲਗਾਉਣਗੇ | ਨਰੇਸ਼ ਗਾਬਾ ਵਾਰ-ਵਾਰ ਟਰੱਸਟ ਦੇ ਕਿਸੇ ਹੋਰ ਪਾਰਕ ਦਾ ਨਾਂਅ ਦੇਸ਼ ਭਗਤਾਂ, ਸ਼ਹੀਦਾਂ ਜਾਂ ਫਿਰ ਆਜ਼ਾਦੀ ਘੁਲਾਟੀਆਂ ਦੇ ਨਾਂਅ 'ਤੇ ਰੱਖਣ ਦੀ ਗੱਲ 'ਤੇ ਤਾਂ ਜ਼ੋਰ ਦਿੰਦੇ ਰਹੇ ਪਰ ਸੰਜੇ ਗਾਬਾ ਖੇਡ ਸਟੇਡੀਅਮ ਦਾ ਨਾਂਅ ਬਦਲਣ ਲਈ ਖੜੇ ਹੋਏ ਵਿਵਾਦ ਪ੍ਰਤੀ ਕੋਈ ਸਪਸ਼ਟ ਜਵਾਬ ਨਹੀਂ ਦੇ ਸਕੇ | ਗਾਬਾ ਨੇ ਇਹ ਵੀ ਕਿਹਾ ਕਿ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਸੰਜੇ ਗਾਬਾ ਖੇਡ ਸਟੇਡੀਅਮ ਦਾ ਨਾਂਅ ਬਦਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕੈਪਟਨ ਕਰਮ ਸਿੰਘ ਨਗਰ ਦੇ ਲੋਕ ਅਤੇ ਉਹ ਸੰਸਥਾਵਾਂ ਜਿਨ੍ਹਾਂ ਦੇ ਕਹਿਣੇ 'ਤੇ ਇਹ ਨਾਂਅ ਰੱਖਿਆ ਗਿਆ ਹੈ ਆਪੇ ਸਰਕਾਰ ਅਤੇ ਪ੍ਰਸ਼ਾਸਨ ਨਾਲ ਗੱਲ ਕਰਨਗੀਆਂ |
ਸਿੰਗਲਾ ਸ਼ਹੀਦਾਂ ਨੂੰ ਵਿਸਾਰ ਕੇ ਆਪਣੇ ਚਹੇਤੇ ਪਰਿਵਾਰਾਂ ਨੂੰ ਦੇ ਰਹੇ ਹਨ ਤਰਜੀਹ-ਮਿਲਖੀ
ਸ਼੍ਰੋਮਣੀ ਅਕਾਲੀ ਦਲ (ਡੀ) ਦੇ ਸੀਨੀਅਰ ਆਗੂ ਅਤੇ ਸਮਾਜ ਸੇਵੀ ਚਮਨਦੀਪ ਸਿੰਘ ਮਿਲਖੀ ਨੇ ਕਿਹਾ ਕਿ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵਲੋਂ ਸ਼ਹੀਦਾਂ ਤੇ ਆਜ਼ਾਦੀ ਘੁਲਾਟੀਆਂ ਨੂੰ ਵਿਸਾਰ ਕੇ ਆਪਣੇ ਚਹੇਤੇ ਪਰਿਵਾਰਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਕਿਉਂਕਿ ਸੰਜੇ ਗਾਬਾ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਹੀ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਅਤੇ ਸ਼ਹਿਰ ਦੇ ਸਮਾਜਸੇਵੀਆਂ ਵਲੋਂ ਇਸ ਦੇ ਨਾਂਅ ਨੂੰ ਲੈ ਕੇ ਇਤਰਾਜ਼ ਜਤਾ ਦਿੱਤਾ ਸੀ ਪਰ ਸਿੰਗਲਾ ਨੇ ਇਸ ਸਭ ਨੂੰ ਅਣਗੋਲਿਆਂ ਕਰਦਿਆਂ ਨੀਂਹ ਪੱਥਰ ਰੱਖ ਕੇ ਚੇਅਰਮੈਨ ਨਰੇਸ਼ ਗਾਬਾ ਦੇ ਭਰਾ ਦੇ ਨਾਂਅ 'ਤੇ ਹੀ ਸਟੇਡੀਅਮ ਬਣਾਉਣ ਦੀ ਗੱਲ 'ਤੇ ਮੋਹਰ ਲਗਾਈ |
ਨਾਂਅ ਦੀ ਪ੍ਰਵਾਨਗੀ ਨੂੰ ਲੈ ਕੇ ਨਰੇਸ਼ ਗਾਬਾ ਬੋਲ ਰਿਹੈ ਕੋਰਾ ਝੂਠ-ਐਡ. ਡੱਲੀ
ਸੰਘਰਸ਼ਕਾਰੀਆਂ ਦੀ ਅਗਵਾਈ ਕਰ ਰਹੇ ਸੀਨੀਅਰ ਐਡ. ਦਸਵੀਰ ਸਿੰਘ ਡੱਲੀ ਨੇ ਕਿਹਾ ਕਿ ਖੇਡ ਸਟੇਡੀਅਮ ਦਾ ਨਾਂਅ ਸੰਜੇ ਗਾਬਾ ਦੇ ਨਾਂਅ 'ਤੇ ਰੱਖੇ ਜਾਣ ਲਈ ਹਾਊਸ ਵਲੋਂ ਪ੍ਰਵਾਨਗੀ ਦੇਣ ਦੀ ਗੱਲ 'ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਨਰੇਸ਼ ਗਾਬਾ ਵਲੋਂ ਕੋਰਾ ਝੂਠ ਬੋਲਿਆ ਜਾ ਰਿਹਾ ਹੈ ਕਿਉਂਕਿ ਇਸ ਵੇਲੇ ਟਰੱਸਟ ਦਾ ਹਾਊਸ ਹੀ ਪੂਰਾ ਨਹੀਂ ਹੈ ਤਾਂ ਫਿਰ ਅਧੂਰੇ ਹਾਊਸ ਦੀ ਪ੍ਰਵਾਨਗੀ ਨੂੰ ਕਿਸ ਤਰ੍ਹਾਂ ਮਾਨਤਾ ਮਿਲ ਸਕਦੀ ਹੈ |
ਸੰਗਰੂਰ, 23 ਜਨਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਦਿੱਲੀ ਵਿਖੇ 26 ਜਨਵਰੀ ਨੰੂ ਹੋਣ ਵਾਲੀ ਟਰੈਕਟਰ ਪਰੇਡ ਦੇ ਮੱਦੇਨਜ਼ਰ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਵੱਲ ਟਰੈਕਟਰਾਂ ਦੀ ਆਮਦ ਅੱਜ ਵੀ ਜਾਰੀ ਰਹੀ | ਭਾਵੇਂ ਅੱਜ ਕਾਫ਼ਲਿਆਂ ਦੇ ਰੂਪ ਵਿਚ ਸੰਗਤ ਦੀ ਰਵਾਨਗੀ ...
ਖਨੌਰੀ, (ਬਲਵਿੰਦਰ ਸਿੰਘ ਥਿੰਦ, ਰਮੇਸ਼ ਕੁਮਾਰ)- ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ 'ਤੇ ਪਿਛਲੇ ਦੋ ਮਹੀਨਿਆਂ ਤੋਂ ਰੋਸ ਧਰਨੇ ਦੇ ਰਹੀਆਂ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਦੇਸ਼ ਦੇ ਗਣਤੰਤਰ ਦਿਵਸ ਮੌਕੇ ਦਿੱਲੀ ਵਿਖੇ ਕੀਤੀ ...
ਧੂਰੀ, 23 ਜਨਵਰੀ (ਸੰਜੇ ਲਹਿਰੀ)- ਸਥਾਨਕ ਜਨਤਾ ਨਗਰ ਦੇ ਰਹਿਣ ਵਾਲੇ ਇਕ ਨੌਜਵਾਨ ਸੋਨੀ ਸਿੰਘ ਪੁੱਤਰ ਭੋਲਾ ਸਿੰਘ ਦੀ ਇਕ ਵਿਆਹੁਤਾ ਔਰਤ ਨਾਲ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਭੇਦਭਰੀ ਹਾਲਤ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿ੍ਤਕ ਸੋਨੀ ਸਿੰਘ ਦੀ ...
ਧੂਰੀ, 23 ਜਨਵਰੀ (ਸੰਜੇ ਲਹਿਰੀ, ਦੀਪਕ) - ਨਗਰ ਕੌਾਸਲ ਧੂਰੀ ਵਲੋਂ ਇੱਕ ਪਾਸੇ ਜਿੱਥੇ ਸਵੱਛ ਭਾਰਤ ਅਭਿਆਨ ਤਹਿਤ ਧੂਰੀ ਨੂੰ ਸਵੱਛ ਹੋਣ ਦੇ ਦਾਅਵੇ ਕਰਦਿਆਂ ਫ਼ੋਟੋਆਂ ਖਿਚਵਾਈਆਂ ਜਾ ਰਹੀਆਂ ਹਨ ਅਤੇ ਕੰਧਾਂ ਉੱਤੇ ਵੱਡੇ-ਵੱਡੇ ਬੈਨਰਾਂ ਰਾਹੀਂ ਸਵੱਛ ਭਾਰਤ ਦੇ ਨਾਅਰੇ ...
ਮੂਣਕ, 23 ਜਨਵਰੀ (ਵਰਿੰਦਰ ਭਾਰਦਵਾਜ)-ਸਾਬਕਾ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਮੂਣਕ ਵਿਖੇ ਸ਼ੁੱਭ ਲਤਾ ਪਤਨੀ ਹੇਮਰਾਜ ਸਿੰਗਲਾ ਦੀ ਅਚਾਨਕ ਹੋਈ ਮੌਤ 'ਤੇ ਸਿੰਗਲਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ | ਇਸ ਮੌਕੇ ...
ਚੀਮਾ ਮੰਡੀ, 23 ਜਨਵਰੀ (ਦਲਜੀਤ ਸਿੰਘ ਮੱਕੜ)-ਈ.ਜੀ.ਐਸ./ਏ.ਆਈ.ਈ./ਐਸ.ਟੀ.ਆਰ. ਜਥੇਬੰਦੀ ਦੀ ਇਕਾਈ ਚੀਮਾ ਮੰਡੀ ਦੇ ਵਾਲੰਟੀਅਰ ਅਧਿਆਪਕਾਂ ਨੇ ਪ੍ਰੈੱਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕੀ ਉਨ੍ਹਾਂ ਦੀ ਜਥੇਬੰਦੀ ਵਲੋਂ ਸੂਬੇ ਦੇ ਸਿੱਖਿਆ ਮੰਤਰੀ ਵਿਜੈਇੰਦਰ ...
ਸੰਗਰੂਰ, 23 ਜਨਵਰੀ (ਧੀਰਜ ਪਸ਼ੌਰੀਆ)-ਪਿਛਲੇ ਤਿੰਨ ਹਫ਼ਤਿਆਂ ਤੋਂ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੂਹਰੇ ਪੱਕਾ ਮੋਰਚਾ ਲਾ ਕੇ ਰੁਜ਼ਗਾਰ ਦੀ ਮੰਗ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਨੰੂ 27 ਜਨਵਰੀ ਨੰੂ ...
ਜਖੇਪਲ, 23 ਜਨਵਰੀ (ਮੇਜਰ ਸਿੰਘ ਸਿੱਧੂ) - ਪਿਛਲੇ ਦਿਨੀਂ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਖੇ 95ਵੀਂ ਓਪਨ ਪੰਜਾਬ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ, ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਸੰਗਰੂਰ ਵਲੋਂ ਕਰਵਾਈ ਗਈ | ਜਿਸ ਵਿਚ ਬਾਬਾ ਪਰਮਾਨੰਦ ਕੰਨਿਆ ...
ਸੁਨਾਮ ਊਧਮ ਸਿੰਘ ਵਾਲਾ, 23 ਜਨਵਰੀ (ਧਾਲੀਵਾਲ, ਭੁੱਲਰ) - ਇਕ ਔਰਤ ਤੋਂ ਮੋਬਾਇਲ ਅਤੇ ਪਰਸ ਖੋਹ ਕੇ ਭੱਜਣ ਵਾਲੇ ਦੋ ਝਪਟਮਾਰਾਂ ਖ਼ਿਲਾਫ਼ ਸੁਨਾਮ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਔਰਤ ਦੇ ਪੁੱਤਰ ਹਰਸ਼ ਸਿੰਘ ਵਾਸੀ ਪਰਮਾ ਨੰਦ ਬਸਤੀ ਸੁਨਾਮ ਨੇ ਪੁਲਿਸ ਕੋਲ ...
ਧਰਮਗੜ੍ਹ, 23 ਜਨਵਰੀ (ਗੁਰਜੀਤ ਸਿੰਘ ਚਹਿਲ) - ਕਲਗ਼ੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੰਤ ਅਤਰ ਸਿੰਘ ਮਸਤੂਆਣਾ ...
ਲਹਿਰਾਗਾਗਾ, 23 ਜਨਵਰੀ (ਸੂਰਜ ਭਾਨ ਗੋਇਲ) - ਪੰਜਾਬ ਨੰਬਰਦਾਰਾ ਯੂਨੀਅਨ ਦੀ ਇਕ ਮੀਟਿੰਗ ਸਬ ਡਵੀਜ਼ਨ ਦੇ ਪ੍ਰਧਾਨ ਹਰਦੀਪ ਸਿੰਘ ਚੰਗਾਲੀਵਾਲਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਬੱਲੇਵਾਲ, ਮੀਤ ਪ੍ਰਧਾਨ ਨਛੱਤਰ ਸਿੰਘ ਤੋਲਾਵਾਲ, ...
ਸੰਦੌੜ, 23 ਜਨਵਰੀ (ਜਸਵੀਰ ਸਿੰਘ ਜੱਸੀ) - ਮਲੇਰਕੋਟਲਾ ਤੋਂ ਰਾਏਕੋਟ ਵੱਲ ਜਾਂਦੀ ਸੜਕ ਤੇ ਪਿੰਡ ਸ਼ੇਰਗੜ੍ਹ ਚੀਮਾ ਦੀ ਮੁੱਕਦੀ ਹੱਦ ਉੱਪਰ, ਪੈਂਦੇ ਮੋੜ 'ਤੇ ਡੇਢ ਫੱਟ ਡੂੰਘਾ ਅਤੇ ਢਾਈ ਫੁੱਟ ਦੇ ਕਰੀਬ ਚੌੜੇ ਟੋਏ ਕਾਰਨ, ਕਈ ਸੜਕੀ ਹਾਦਸੇ ਹੋ ਚੱਕੇ ਹਨ, ਇਹ ਟੋਇਆ ਐਨਾ ...
ਅਮਰਗੜ੍ਹ, 23 ਜਨਵਰੀ (ਸੁਖਜਿੰਦਰ ਸਿੰਘ ਝੱਲ, ਜਤਿੰਦਰ ਮੰਨਵੀ) - ਸ਼ਹਿਰ ਅਮਰਗੜ੍ਹ ਵਿਖੇ ਸੀਵਰੇਜ ਦੇ ਚੱਲ ਰਹੇ ਕੰਮ ਵਿਚ ਜੈਨ ਭਵਨ ਦੇ ਨਜ਼ਦੀਕ 4-5 ਨੰਬਰ ਵਾਰਡ ਦੇ ਵਾਸੀਆਂ ਵਲੋਂ ਛੋਟੇ ਪਾਈਪ ਪਾਉਣ ਦੇ ਦੋਸ਼ ਲਗਾਉਂਦਿਆਂ ਰੋਸ ਜ਼ਾਹਿਰ ਕੀਤਾ ਗਿਆ | ਇਸ ਸੰਬੰਧੀ ...
ਸੰਗਰੂਰ, 23 ਜਨਵਰੀ (ਧੀਰਜ ਪਸ਼ੋਰੀਆ)-ਬੇਰੁਜ਼ਗਾਰ ਸਾਂਝੇ ਮੋਰਚੇ ਦੇ ਪੱਕੇ ਮੋਰਚੇ ਦੇ 24ਵੇਂ ਦਿਨ ਬੇਰੁਜ਼ਗਾਰਾਂ ਨੇ ਜਿੱਥੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਆਪਣਾ ਮੋਰਚਾ ਜਾਰੀ ਰੱਖਿਆ ਅਤੇ ਪਿੰਡ-ਪਿੰਡ ਅਰਥੀ ਫ਼ੂਕ ਮੁਜ਼ਾਹਰਿਆਂ ਦੀ ਲੜੀ ਤਹਿਤ ਨੇੜਲੇ ਪਿੰਡ ...
ਸੰਗਰੂਰ, 23 ਜਨਵਰੀ (ਸੁਖਵਿੰਦਰ ਸਿੰਘ ਫੁੱਲ)-ਰੁਦਰਾ ਆਇਲੈਟਸ ਅਤੇ ਇਮੀਗ੍ਰੇਸ਼ਨ ਸੈਂਟਰ ਸੰਗਰੂਰ ਵਲੋਂ ਇੰਮੀਗੇ੍ਰਸ਼ਨ ਦੇ ਖੇਤਰ ਵਿਚ ਨਵੇਂ ਦਿਸਹੱਦੇ ਕਾਇਮ ਕਰ ਰਿਹਾ ਹੈ | ਸੈਂਟਰ ਦੇ ਵਿਦਿਆਰਥੀ ਲਗਾਤਾਰ ਕਾਮਯਾਬੀ ਦੀਆਂ ਪੌੜੀਆਂ ਚੜ੍ਹ ਰਹੇ ਹਨ | ਇਸ ਸੰਬੰਧੀ ...
ਸੰਗਰਰੂ, 23 ਜਨਵਰੀ (ਸੁਖਵਿੰਦਰ ਸਿੰਘ ਫੁੱਲ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਹੋਰਨਾਂ ਜ਼ਿਲਿ੍ਹਆਂ ਵਾਂਗ ਜ਼ਿਲ੍ਹਾ ਸੰਗਰੂਰ ਦੀਆਂ ਸਾਰੀਆਂ ਨਗਰ ਕੌਾਸਲਾਂ 'ਤੇ ਚੋਣ ਲੜੇਗੀ | ਪਾਰਟੀ ਦੇ ਸੂਬਾ ਸੈਲ ਕੋਆਰਡੀਨੇਟਰ ਸ੍ਰੀ ਜਤਿੰਦਰ ਕਾਲੜਾ ਅਤੇ ਸੀਨੀਅਰ ਆਗੂ ਲਲਿਤ ਗਰਗ ...
ਅਮਰਗੜ੍ਹ, 23 ਜਨਵਰੀ (ਝੱਲ, ਮੰਨਵੀ) - ਯੂਥ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੋਂ ਪਿਛਲੇ ਦਿਨੀਂ ਅਸਤੀਫ਼ਾ ਦੇ ਚੁੱਕੇ ਗੁਰਵੀਰ ਸਿੰਘ ਗੁਰੀ ਮਡਾਹੜ੍ਹ ਨੇ ਹਲਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੀ ਹਾਜ਼ਰੀ ਵਿਚ ਕਾਂਗਰਸ ਦਾ ਪੱਲਾ ਫੜਿਆ | ...
ਚੀਮਾ ਮੰਡੀ, 23 ਜਨਵਰੀ (ਮੱਕੜ)-ਮਿਲਕ ਪਲਾਂਟ ਸੰਗਰੂਰ ਸਾਬਕਾ ਚੇਅਰਮੈਨ ਅਤੇ ਯੂਥ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਖੁਸ਼ਪਾਲ ਸਿੰਘ ਬੀਰ ਕਲਾਂ ਦੇ ਇਕਲੌਤੇ ਨੌਜਵਾਨ ਸਪੁੱਤਰ ਤਨਵੀਰ ਸਿੰਘ ਦੀ ਮੌਤ 'ਤੇ ਕਈ ਸਿਆਸੀ ਪਾਰਟੀਆਂ ਦੇ ਆਗੂ ਉਨ੍ਹਾਂ ਦੇ ਗ੍ਰਹਿ ਵਿਖੇ ...
ਮਲੇਰਕੋਟਲਾ, 23 ਜਨਵਰੀ (ਕੁਠਾਲਾ) - ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਧਾਰਮਿਕ ਸਮਾਗਮ ਅੱਜ ਸਰਬੱਤ ਦੇ ਭਲੇ ਅਤੇ ਦਿੱਲੀ ਕਿਸਾਨ ਮੋਰਚੇ ਦੀ ਸਫ਼ਲਤਾ ਲਈ ...
ਅਹਿਮਦਗੜ੍ਹ, 23 ਜਨਵਰੀ (ਪੁਰੀ)-ਆਮ ਆਦਮੀ ਪਾਰਟੀ ਵਲੋਂ ਨਗਰ ਕੌਾਸਲ ਚੋਣਾਂ ਸਬੰਧੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆ ਹਨ | ਸ਼ਹਿਰ ਦੇ ਕਈ ਪੁਰਾਣੇ ਸਮਾਜ ਸੇਵਕਾਂ ਨੂੰ ਪਾਰਟੀ 'ਚ ਸ਼ਾਮਿਲ ਕਰਕੇ ਨਗਰ ਕੌਾਸਲ ਚੋਣਾਂ 'ਚ ਉਮੀਦਵਾਰ ਬਣਾਇਆ ਜਾ ਰਿਹਾ ਹੈ | ਇਸੇ ਮੁਹਿੰਮ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX