ਤਾਜਾ ਖ਼ਬਰਾਂ


ਆਈ .ਪੀ. ਐੱਲ. 2021: ਚੇਨਈ ਨੇ ਪੰਜਾਬ ਨੂੰ ਹਰਾਇਆ
. . .  1 day ago
ਸਮਾਣਾ : ਐੱਸ. ਐਚ. ਓ. ਕਰਨਵੀਰ , ਮੁਨਸ਼ੀ ਮੱਖਣ ਅਤੇ ਇੱਕ ਹੋਮ ਗਾਰਡ ਦਾ ਸਿਪਾਹੀ ਵਿਜੀਲੈਂਸ ਵਲੋਂ ਰੰਗੇ ਹੱਥੀ ਗ੍ਰਿਫਤਾਰ
. . .  1 day ago
ਯੁਨਾਈਟਡ ਕਿੰਗਡਮ ਦੇ ਗ੍ਰਹਿ ਮੰਤਰੀ ਨੇ ਨੀਰਵ ਮੋਦੀ ਦੀ ਹਵਾਲਗੀ ਨੂੰ ਦਿੱਤੀ ਮਨਜ਼ੂਰੀ - ਸੀਬੀਆਈ ਅਧਿਕਾਰੀ
. . .  1 day ago
ਗਾਜ਼ੀਪੁਰ ਬਾਰਡਰ 'ਤੇ ਭਾਰੀ ਤੁਫਾਨ ਨੇ ਨੁਕਸਾਨੇ ਕਿਸਾਨਾਂ ਦੇ ਟੈਂਟ
. . .  1 day ago
ਆਈ .ਪੀ. ਐੱਲ. 2021:ਪੰਜਾਬ ਨੇ ਚੇਨਈ ਨੂੰ 107 ਦੌੜਾਂ ਦਾ ਦਿੱਤਾ ਟੀਚਾ
. . .  1 day ago
 
ਮੰਦਬੁੱਧੀ ਧੀ ਨੂੰ ਜ਼ਹਿਰੀਲੀ ਚੀਜ਼ ਦੇਣ ਉਪਰੰਤ ਬਜ਼ੁਰਗ ਪਿਤਾ ਵੱਲੋਂ ਖੁਦਕੁਸ਼ੀ
. . .  1 day ago
ਬੁਢਲਾਡਾ , 16 ਅਪ੍ਰੈਲ (ਸਵਰਨ ਸਿੰਘ ਰਾਹੀ)- ਜ਼ਿਲ੍ਹਾ ਮਾਨਸਾ ਦੀ ਤਹਿਸੀਲ ਬੁਢਲਾਡਾ ਦੇ ਪਿੰਡ ਬਖਸ਼ੀਵਾਲਾ ਵਿਖੇ ਆਪਣੀ ਨੌਜਵਾਨ ਮੰਦਬੁੱਧੀ ਧੀ ਦੇ ਭਵਿੱਖ ਨੂੰ ਲੈ ਕੇ ਚਿੰਤਤ ਬਜ਼ੁਰਗ ਪਿਓ ਵੱਲੋਂ ਆਪਣੀ ਧੀ ਨੂੰ ਜ਼ਹਿਰੀਲੀ ਚੀਜ਼ ਦੇਣ ਉਪਰੰਤ ਖੁਦ ਵੀ ਖੁਦਕੁਸ਼ੀ ...
ਆਈ .ਪੀ. ਐੱਲ. 2021: ਪੰਜਾਬ ਨੇ 8 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ’ਤੇ 28 ਦੌੜਾਂ ਬਣਾਈਆਂ
. . .  1 day ago
ਆਈ .ਪੀ. ਐੱਲ. 2021:ਪੰਜਾਬ ਦੇ 2.0 ਓਵਰਾਂ ਵਿਚ 1 ਵਿਕਟ ਦੇ ਨੁਕਸਾਨ ’ਤੇ 7 ਦੌੜਾਂ
. . .  1 day ago
ਆਈ .ਪੀ. ਐੱਲ. 2021:ਚੇਨਈ ਸੁਪਰ ਕਿੰਗਜ਼ ਨੇ ਪੰਜਾਬ ਕਿੰਗਜ਼ ਖਿਲਾਫ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਕੀਤਾ ਫੈਸਲਾ
. . .  1 day ago
ਭਾਰੀ ਹਨ੍ਹੇਰੀ ਵਿਚ ਲੱਗੀ ਅੱਗ, ਕਈ ਪਿੰਡਾਂ ਦੀ ਕਰੀਬ ਡੇਢ ਸੌ ਏਕੜ ਤੋਂ ਵੱਧ ਕਣਕ ਸੜ ਕੇ ਸਵਾਹ
. . .  1 day ago
ਦੋਰਾਹਾ, 16 ਅਪ੍ਰੈਲ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ)– ਅੱਜ ਸ਼ਾਮ ਨੂੰ ਆਈ ਭਾਰੀ ਹਨ੍ਹੇਰੀ ਪਿੰਡ ਸੀਲੋਂ, ਲਾਪਰਾਂ ਤੇ ਗਿੱਦੜੀ ਦੇ ਕਿਸਾਨਾਂ ਦੀ ਜੁਆਕਾਂ ਵਾਂਗ ਪਾਲੀ ਕਣਕ ਲਈ ਕਾਲ ਬਣ ਕੇ ਆਈ। ਐਸ.ਐਚ.ਓ, ਦੋਰਾਹਾ ਤੇ ...
ਨਵੀਂ ਦਿੱਲੀ : ਪ੍ਰਕਾਸ਼ ਜਾਵੜੇਕਰ ਕੋਰੋਨਾ ਪਾਜ਼ੀਟਿਵ
. . .  1 day ago
10 ਵੀਂ, 12 ਵੀਂ ਆਈ.ਸੀ.ਐਸ.ਈ. ਕਲਾਸ ਦੀ ਪ੍ਰੀਖਿਆ ਮੁਲਤਵੀ, ਜੂਨ ਵਿਚ ਫੈਸਲਾ
. . .  1 day ago
ਅੰਮ੍ਰਿਤਸਰ 'ਚ ਕੋਰੋਨਾ ਦੇ 412 ਨਵੇਂ ਮਾਮਲੇ ਆਏ ਸਾਹਮਣੇ, 7 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 1 ਅਪ੍ਰੈਲ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 412 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 25924 ਹੋ ਗਏ ਹਨ, ਜਿਨ੍ਹਾਂ 'ਚੋਂ 3623 ...
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਦੇ 73 ਹੋਰ ਮਰੀਜ਼ਾਂ ਦੀ ਪੁਸ਼ਟੀ ਹੋਈ
. . .  1 day ago
ਸ੍ਰੀ ਮੁਕਤਸਰ ਸਾਹਿਬ, 16 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਵਾਇਰਸ ਦੇ 73 ਹੋਰ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚ ਸ੍ਰੀ ਮੁਕਤਸਰ ਸਾਹਿਬ ਦੇ 20, ਮਲੋਟ 19, ਗਿੱਦੜਬਾਹਾ ...
ਜ਼ਿਲ੍ਹੇ ’ਚ 204 ਨਵੇਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 3 ਦੀ ਮੌਤ
. . .  1 day ago
ਹੁਸ਼ਿਆਰਪੁਰ, 16 ਅਪ੍ਰੈਲ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ ’ਚ 204 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 15949 ਅਤੇ 3 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 661 ਹੋ ਗਈ ...
ਜ਼ਮੀਨੀ ਝਗੜੇ ਨੂੰ ਲੈ ਕੇ ਚੱਲੀ ਗੋਲੀ
. . .  1 day ago
ਗੁਰਦਾਸਪੁਰ ,16 ਅਪ੍ਰੈਲ (ਸੁਖਵੀਰ ਸਿੰਘ ਸੈਣੀ) - ਸਥਾਨਕ ਸ਼ਹਿਰ ਦੀ ਦੀ 7 ਨੰਬਰ ਸਕੀਮ ਦੇ ਬਾਹਰ ਜ਼ਮੀਨੀ ਮਾਮਲੇ ਨੂੰ ਲੈ ਕੇ ਦੋ ਧਿਰਾਂ ਵਿਚ ਹੋਏ ਝਗੜੇ ਦੌਰਾਨ ਚੱਲੀ ਗੋਲੀ ਸੰਬੰਧੀ ਖਬਰ ਪ੍ਰਾਪਤ ਹੋਈ ਹੈ । ਇਸ ਮੌਕੇ ’ਤੇ ਪੁਲਿਸ ਨੇ ਪਹੁੰਚ ਕੇ ...
ਦਿਹਾੜੀਦਾਰ ਮਜ਼ਦੂਰ ਦੀ 1 ਕਰੋੜ ਦੀ ਨਿਕਲੀ ਲਾਟਰੀ
. . .  1 day ago
ਪਠਾਨਕੋਟ ,16 ਅਪ੍ਰੈਲ {ਚੌਹਾਨ}- ਪੰਜਾਬ ਸਟੇਟ ਡੀਅਰ ਹਫ਼ਤਾਵਾਰੀ ਲਾਟਰੀ ਪਿੰਡ ਅਖਰੋਟਾ ਨਿਵਾਸੀ ਬੋਧ ਰਾਜ ਦੀ 1 ਕਰੋੜ ਦੀ ਨਿਕਲੀ ਹੈ । ਬੋਧ ਰਾਜ ਨੇ ਖ਼ੁਸ਼ ਹੁੰਦਿਆਂ ਕਿਹਾ ਕਿ ਉਹ ਇਕ ਮਜ਼ਦੂਰ ਹੈ , ਲਾਟਰੀ ਨਿਕਲਣ ...
ਸਾਢੇ 7 ਖੇਤ ਕਣਕ ਸ਼ਾਰਟ ਸਰਕਟ ਨਾਲ ਸੜਕੇ ਸੁਆਹ
. . .  1 day ago
ਜੰਡਿਆਲਾ ਮੰਜਕੀ ,16 ਅਪ੍ਰੈਲ (ਸੁਰਜੀਤ ਸਿੰਘ ਜੰਡਿਆਲਾ)- ਨਜ਼ਦੀਕੀ ਪਿੰਡ ਸਮਰਾਏ ਵਿਚ ਇੱਕ ਕਿਸਾਨ ਦੀ ਪੱਕ ਕੇ ਤਿਆਰ ਖੜ੍ਹੀ ਕਣਕ ਦੇ ਸਾਢੇ ਸੱਤ ਖੇਤ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸੜ ...
ਨਗਰ ਨਿਗਮ ਕਪੂਰਥਲਾ ਦੀ ਚੋਣ - ਕੁਲਵੰਤ ਕੌਰ ਮੇਅਰ, ਰਾਹੁਲ ਕੁਮਾਰ ਸੀਨੀਅਰ ਡਿਪਟੀ ਮੇਅਰ ਤੇ ਮਾਸਟਰ ਵਿਨੋਦ ਸੂਦ ਡਿਪਟੀ ਮੇਅਰ ਬਣੇ
. . .  1 day ago
ਕਪੂਰਥਲਾ, 16 ਅਪ੍ਰੈਲ (ਅਮਰਜੀਤ ਕੋਮਲ, ਦੀਪਕ ਬਜਾਜ) - ਨਗਰ ਨਿਗਮ ਕਪੂਰਥਲਾ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਅੱਜ ਨਗਰ ਕੌਂਸਲ ਦੇ ਦਫ਼ਤਰ 'ਚ ਸਰਬਸੰਮਤੀ...
ਮੋਗਾ ਵਿਚ ਕੋਰੋਨਾ ਦਾ ਪ੍ਰਕੋਪ ਜਾਰੀ, ਆਏ 65 ਹੋਰ ਕਰੋਨਾ ਪਾਜ਼ੀਟਿਵ ਮਾਮਲੇ
. . .  1 day ago
ਮੋਗਾ, 16 ਅਪ੍ਰੈਲ (ਗੁਰਤੇਜ ਸਿੰਘ ਬੱਬੀ) - ਮੋਗਾ ਵਿਚ ਕੋਰੋਨਾ ਦਾ ਪ੍ਰਕੋਪ ਜਾਰੀ ਹੈ ਅਤੇ ਅੱਜ ਜ਼ਿਲ੍ਹੇ ਵਿਚ 65 ਲੋਕਾਂ ਨੂੰ ਕੋਰੋਨਾ ਹੋ ਜਾਣ ਦੀ ਪੁਸ਼ਟੀ ਸਿਹਤ ਵਿਭਾਗ ਵਲੋਂ...
ਮੀਂਹ ’ਚ ਭਿੱਜੀ ਕਣਕ, ਕਿਸਾਨਾਂ ਦਾ ਦਿਲ ਟੁੱਟਿਆ
. . .  1 day ago
ਮਲੋਟ, 16 ਅਪ੍ਰੈਲ (ਅਜਮੇਰ ਸਿੰਘ ਬਰਾੜ)-ਅੱਜ ਮਲੋਟ ’ਚ ਪਏ ਇਕ ਘੰਟਾ ਮੀਂਹ ਕਾਰਨ ਦਾਣਾ ਮੰਡੀ ’ਚ ਪਈ ਕਣਕ ਨੂੰ ਭਿਜਦਾ ਦੇਖ ਕਿਸਾਨਾਂ ਦਾ ਦਿਲ ਟੁੱਟ ਗਿਆ। ਮਲੋਟ ਦੀ ਦਾਣਾ ਮੰਡੀ ’ਚ ਖੁੱਲ੍ਹੇ ਆਸਮਾਨ ਹੇਠਾਂ ਪਈ ਵੱਡੀ ਮਾਤਰਾ ’ਚ ...
8 ਏਕੜ ਕਣਕ ਸੜ ਕੇ ਸੁਆਹ
. . .  1 day ago
ਨਵਾਂਸ਼ਹਿਰ, 16 ਅਪ੍ਰੈਲ (ਗੁਰਬਖਸ਼ ਸਿੰਘ ਮਹੇ)-ਨਜ਼ਦੀਕੀ ਪਿੰਡ ਮਹਾਲੋਂ ਵਿਖੇ ਪਾਵਰ ਕਾਮ ਵਲੋਂ ਲਗਾਏ ਹੋਏ ਜੀ.ਓ. ਸਵਿੱਚ ’ਚੋਂ ਨਿਕਲੇ ਬਿਜਲੀ ਦੇ ਚੰਗਿਆੜਿਆਂ ਕਾਰਣ 8 ਏਕੜ ਕਣਕ ਸੜ ਕੇ ਸੁਆਹ ਹੋ ਗਈ। ਅੱਗ ’ਤੇ ਕਾਬੂ ...
ਅਮਰਜੀਤ ਸਿੰਘ ਟੀਟੂ ਪੰਜਾਬ ਟਰੇਡਰਜ਼ ਬੋਰਡ ਦੇ ਉਪ ਚੇਅਰਮੈਨ ਬਣੇ
. . .  1 day ago
ਸੰਗਰੂਰ 16 ਅਪ੍ਰੈਲ (ਧੀਰਜ ਪਸ਼ੋਰੀਆ ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਅਤੇ ਨਗਰ ਕੌਂਸਲ ਸੰਗਰੂਰ ਦੇ ਸਾਬਕਾ ਕੌਂਸਲਰ ਅਮਰਜੀਤ ਸਿੰਘ ਟੀਟੂ ਨੂੰ...
ਇਕਬਾਲ ਸਿੰਘ ਢਿੱਲੋਂ ਨਗਰ ਕੌਂਸਲ ਕੋਟਫੱਤਾ ਦੇ ਮੀਤ ਪ੍ਰਧਾਨ ਬਣੇ
. . .  1 day ago
ਕੋਟਫੱਤਾ,16 ਅਪ੍ਰੈਲ (ਰਣਜੀਤ ਸਿੰਘ ਬੁੱਟਰ) - ਕੋਟਫੱਤਾ ਨਗਰ ਕੌਂਸਲ ਦੀ ਪ੍ਰਧਾਨਗੀ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾਂਦੇ ਇਕਬਾਲ ਸਿੰਘ ਢਿੱਲੋਂ ਨੂੰ ਆਖ਼ਰ ਅੱਜ ਮੀਤ ਪ੍ਰਧਾਨ ਦੇ ...
ਜੈਤੋ ਵਿਚ 12 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ 'ਤੇ ਚੁੱਕਿਆ ਗਿਆ ਅਹਿਮ ਕਦਮ
. . .  1 day ago
ਜੈਤੋ,(ਫਰੀਦਕੋਟ) 16 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਉਪ ਮੰਡਲ ਮੈਜਿਸਟਰੇਟ ਜੈਤੋ ਡਾ. ਮਨਦੀਪ ਕੌਰ ਨੇ ਦੱਸਿਆ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੇ ਆਦੇਸ਼ਾਂ 'ਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 11 ਮਾਘ ਸੰਮਤ 552
ਿਵਚਾਰ ਪ੍ਰਵਾਹ: ਸਾਰੇ ਸੰਗਠਨਾਂ ਵਿਚ ਵਿਗਾੜ ਦੀ ਪ੍ਰਵਿਰਤੀ ਲਾਜ਼ਮੀ ਤੌਰ 'ਤੇ ਹੁੰਦੀ ਹੈ। ਇਸ ਤੋਂ ਬਚਣ ਲਈ ਲਗਾਤਾਰ ਯਤਨ ਕਰਨੇ ਜ਼ਰੂਰੀ ਹਨ। -ਗੌਤਮ ਬੁੱਧ

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਕਾਂਗਰਸੀ ਵਿਧਾਇਕ ਆਪੋ-ਆਪਣੀਆਂ ਦੁਕਾਨਦਾਰੀਆਂ ਖੋਲ੍ਹ ਲੋਕਾਂ ਤੋਂ ਬਟੋਰ ਰਹੇ ਹਨ ਪੈਸੇ-ਸੁਖਬੀਰ ਸਿੰਘ ਬਾਦਲ

ਤਲਵੰਡੀ ਭਾਈ, 23 ਜਨਵਰੀ (ਕੁਲਜਿੰਦਰ ਸਿੰਘ ਗਿੱਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕਿਸਾਨ ਕਾਲੇ ਕਾਨੂੰਨਾਂ ਦੀ ਵਾਪਸੀ ਚਾਹੁੰਦੇ ਹਨ ਅਤੇ ਕੇਂਦਰ ਸਰਕਾਰ ਨੂੰ ਅੜੀਅਲ ਰਵੱਈਆ ਛੱਡ ਕੇ ਕਿਸਾਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ | ਇਹ ਪ੍ਰਗਟਾਵਾ ਉਨ੍ਹਾਂ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਇਸ ਸਮੇਂ ਉਨ੍ਹਾਂ ਪੰਜਾਬ ਸਰਕਾਰ ਵਲੋਂ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਇਕ-ਇਕ ਬੱਚੇ ਨੂੰ ਸਰਕਾਰੀ ਨੌਕਰੀ ਦੇਣ ਦੇ ਐਲਾਨ ਦਾ ਸਵਾਗਤ ਕੀਤਾ, ਪ੍ਰੰਤੂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਰ ਮਹਿਜ਼ ਐਲਾਨ ਹੀ ਕਰਦੇ ਹਨ ਅਤੇ ਕਦੇ ਵੀ ਆਪਣੇ ਐਲਾਨਾਂ ਨੂੰ ਅਮਲੀ ਜਾਮਾਂ ਨਹੀਂ ਪਹਿਨਾਉਂਦੇ | ਇਸ ਉਪਰੰਤ ਉਨ੍ਹਾਂ ਨਗਰ ਕੌਾਸਲ ਚੋਣਾਂ ਨੂੰ ਲੈ ਕੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੀ ਅਗਵਾਈ ਹੇਠ ਸਥਾਨਿਕ ਪੁਰਾਣੀ ਦਾਣਾ ਮੰਡੀ ਵਿਖੇ ਹੋਈ ਵਰਕਰ ਮੀਟਿੰਗ 'ਚ ਸ਼ਮੂਲੀਅਤ ਕੀਤੀ | ਜਿੱਥੇ ਸੰਬੋਧਨ ਕਰਦਿਆਂ ਉਨ੍ਹਾਂ ਕਿ ਅਕਾਲੀ ਦਲ ਹਮੇਸ਼ਾ ਵਿਕਾਸ ਦੇ ਨਾਲ-ਨਾਲ ਲੋਕ ਸੇਵਾ ਦੀ ਰਾਜਨੀਤੀ ਕਰਦਾ ਹੈ, ਜਦਕਿ ਮੌਜੂਦਾ ਕਾਂਗਰਸ ਦੀ ਸਰਕਾਰ ਦੌਰਾਨ ਕਾਂਗਰਸੀ ਵਿਧਾਇਕ ਆਪੋ ਆਪਣੀਆਂ ਦੁਕਾਨਦਾਰੀਆਂ ਖੋਲ੍ਹੀ ਬੈਠੇ ਹਨ ਅਤੇ ਪੈਸੇ ਲੈ ਕੇ ਲੋਕਾਂ ਦੇ ਕੰਮ ਕਰਦੇ ਹਨ | ਉਨ੍ਹਾਂ ਕਿਹਾ ਕਿ ਕਾਂਗਰਸੀ ਹਰ ਕੰਮ ਪੁਲਿਸ ਦੀ ਸ਼ਹਿ 'ਤੇ ਧੱਕੇਸ਼ਾਹੀ ਨਾਲ ਕਰਦੇ ਹਨ, ਪ੍ਰੰਤੂ ਹੁਣ ਇਨ੍ਹਾਂ ਦੀਆਂ ਧੱਕੇਸ਼ਾਹੀਆਂ ਦਾ ਸਮਾਂ ਸਿਰਫ਼ 8 ਮਹੀਨੇ ਬਾਕੀ ਬਚਿਆ ਹੈ ਅਤੇ ਵਿਧਾਨ ਸਭਾ ਚੋਣਾਂ ਪਿੱਛੋਂ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਅਕਾਲੀ ਵਰਕਰਾਂ 'ਤੇ ਝੂਠੇ ਪਰਚੇ ਦਰਜ ਕਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਵੀ ਬਰਖ਼ਾਸਤ ਕੀਤਾ ਜਾਵੇਗਾ | ਚੋਣ ਮੀਟਿੰਗ ਮੌਕੇ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਕਿਸਾਨਾਂ ਲਈ ਮੌਜੂਦਾ ਸਮੇਂ ਖੜੀਆਂ ਹੋਈਆਂ ਸਮੱਸਿਆਵਾਂ ਲਈ ਕਾਂਗਰਸ ਪਾਰਟੀ ਨੂੰ ਜ਼ਿੰਮੇਵਾਰ ਕਰਾਰ ਦਿੱਤਾ | ਜਦਕਿ ਸਾਬਕਾ ਸੰਸਦੀ ਸਕੱਤਰ ਰਵਿੰਦਰ ਸਿੰਘ ਸੰਧੂ (ਬੱਬਲ) ਅਤੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨੇ ਅਕਾਲੀ ਵਰਕਰਾਂ ਨੂੰ ਨਗਰ ਕੌਾਸਲ ਚੋਣਾਂ ਦੌਰਾਨ ਡੱਟ ਕੇ ਕਾਰਜ ਕਰਨ ਦਾ ਸੱਦਾ ਦਿੱਤਾ | ਇਸ ਮੌਕੇ 'ਤੇ ਸਤਪਾਲ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ, ਦਿਲਬਾਗ ਸਿੰਘ ਵਿਰਕ ਮੈਂਬਰ ਜਨਰਲ ਕੌਾਸਲ ਅਕਾਲੀ ਦਲ, ਬੂਟਾ ਰਾਮ ਅਰੋੜਾ, ਮਹਿੰਦਰ ਪਾਲ ਢੱਲ ਸਰਕਲ ਪ੍ਰਧਾਨ ਅਕਾਲੀ ਦਲ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਤੇ ਸੁਰਿੰਦਰ ਸਿੰਘ ਬੱਬੂ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਰੋਹਿਤ ਕੁਮਾਰ ਮਾਂਟੂ ਵੋਹਰਾ, ਰੁਪਿੰਦਰ ਸਿੰਘ ਮੋਨੂੰ ਸਾਬਕਾ ਪ੍ਰਧਾਨ ਨਗਰ ਕੌਾਸਲ, ਗੁਰਜੰਟ ਸਿੰਘ ਕਾਲੀਏ ਵਾਲਾ, ਸੰਜੀਵ ਕੁਮਾਰ ਪਿੰਟਾ, ਦਰਸ਼ਨ ਸਿੰਘ ਸ਼ੇਰਖਾਂ, ਰਾਮ ਸਰੂਪ ਰਾਮਾਂ, ਪਰਮਿੰਦਰ ਸਿੰਘ ਚੌਹਾਨ, ਗੁਰਦੀਪ ਸਿੰਘ ਘੜਿਆਲ, ਬਲਦੇਵ ਸਿੰਘ ਬਰਾੜ, ਪਿ੍ਤਪਾਲ ਸਿੰਘ ਵੜਿੰਗ, ਗੁਰਮੀਤ ਸਿੰਘ ਅਰੋੜਾ, ਲਖਵੀਰ ਸਿੰਘ ਪੰਜਾਬ ਵਾਲੇ, ਬਲਵੰਤ ਸਿੰਘ ਕਲਸੀ, ਸੁਖਪ੍ਰੀਤ ਸਿੰਘ ਮਾਛੀਬੁਗਰਾ, ਰਛਪਾਲ ਸਿੰਘ ਕਰਮੂਵਾਲਾ, ਅੰਗਰੇਜ਼ ਸਿੰਘ ਭੰਗਾਲੀ, ਬਲਵੰਤ ਸਿੰਘ ਭੰਗਰਾ, ਹਰਦਿਆਲ ਸਿੰਘ ਬਿੱਟੂ, ਅੰਗਰੇਜ਼ ਸਿੰਘ ਸੁਲਹਾਨੀ, ਗਮਦੂਰ ਸਿੰਘ ਕਲਸੀ, ਜੀਤ ਰਾਮ ਢੱਲ, ਗੁਰਦਰਸ਼ਨ ਸਿੰਘ ਹੈਪੀ, ਗਗਨਦੀਪ ਸਿੰਘ ਹਰਾਜ, ਹਰਭਗਵਾਨ ਸਿੰਘ ਗਿੱਲ, ਗੁਰਸੇਵਕ ਸਿੰਘ ਝੰਜੀ, ਬਲਵੰਤ ਸਿੰਘ ਭੰਗਰਾ, ਬਲਬੀਰ ਸਿੰਘ ਮਾਛੀਬੁਗਰਾ ਤੋਂ ਇਲਾਵਾ ਹੋਰ ਕਈ ਅਕਾਲੀ ਆਗੂ ਤੇ ਵੱਡੀ ਗਿਣਤੀ ਵਿਚ ਸਰਗਰਮ ਵਰਕਰ ਮੌਜੂਦ ਸਨ |

-ਮਾਮਲਾ ਕੇਂਦਰ ਵਲੋਂ ਕਿਸਾਨੀ ਮੰਗਾਂ ਤੋਂ ਕੋਰੀ ਨਾਂਹ ਦਾ- ਅਕਾਲੀ ਦਲ ਅੰਮਿ੍ਤਸਰ ਵਲੋਂ ਪੈਦਾ ਹੋਈ ਸਥਿਤੀ ਸਬੰਧੀ ਗੰਭੀਰ ਵਿਚਾਰਾਂ

ਫ਼ਿਰੋਜ਼ਪੁਰ, 23 ਜਨਵਰੀ (ਗੁਰਿੰਦਰ ਸਿੰਘ)- ਕੇਂਦਰ ਵਲੋਂ ਕਿਸਾਨੀ ਮਸਲਿਆਂ 'ਤੇ ਕੋਰੀ ਨਾਂਹ ਕਰਨ ਪਿੱਛੋਂ ਉਤਪੰਨ ਹੋਈ ਸਥਿਤੀ ਬਾਰੇ ਵਿਚਾਰਾਂ ਕਰਨ ਲਈ ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਜ਼ਿਲ੍ਹਾ ਫ਼ਿਰੋਜ਼ਪੁਰ ਦੀ ਇਕ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਤੇ ...

ਪੂਰੀ ਖ਼ਬਰ »

4 ਅਣਪਛਾਤੇ ਲੁਟੇਰਿਆਂ ਪਿਉ-ਪੁੱਤ ਕੋਲੋਂ ਖੋਹਿਆ ਮੋਟਰਸਾਈਕਲ, ਮੋਬਾਈਲ ਅਤੇ ਨਗਦੀ

ਗੁਰੂਹਰਸਹਾਏ, 23 ਜਨਵਰੀ (ਕਪਿਲ ਕੰਧਾਰੀ)- ਗੁਰੂਹਰਸਹਾਏ ਸ਼ਹਿਰ ਅਤੇ ਨਾਲ ਲੱਗਦੇ ਪਿੰਡਾਂ ਵਿਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ | ਲੁਟੇਰਿਆਂ ਵਲੋਂ ਬਿਨਾਂ ਕਿਸੇ ਡਰ ਦੇ ਆਏ ਦਿਨ ਦਿਨ ਹੋਵੇ ਜਾਂ ਰਾਤ ਲੁੱਟਾਂ ਖੋਹਾਂ ਦੀਆਂ ...

ਪੂਰੀ ਖ਼ਬਰ »

ਬਲਵੀਰ ਲਹਿਰਾ ਨੂੰ ਪਾਰਟੀ ਵਿਚ ਅਹਿਮ ਰੋਲ ਨਿਭਾਉਣ 'ਤੇ ਸੁਖਬੀਰ ਬਾਦਲ ਨੇ ਦਿੱਤਾ ਸਨਮਾਨ ਪੱਤਰ

ਮਖੂ, 23 ਜਨਵਰੀ (ਵਿਸ਼ੇਸ਼ ਪ੍ਰਤੀਨਿਧ)- ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਿਧਾਨ ਸਭਾ ਹਲਕਾ ਜ਼ੀਰਾ ਦੀ ਫੇਰੀ ਦੌਰਾਨ ਪਾਰਟੀ ਪ੍ਰਤੀ ਵਫ਼ਾਦਾਰੀ ਅਤੇ ਪਾਰਟੀ ਨੂੰ ਮਜ਼ਬੂਤ ਕਰਨ 'ਚ ਅਹਿਮ ਯੋਗਦਾਨ ਪਾਉਣ 'ਤੇ ਸਰਕਲ ਮਖੂ ਦੇ ਐੱਸ.ਸੀ. ਵਿੰਗ ...

ਪੂਰੀ ਖ਼ਬਰ »

ਪੁਲਿਸ ਵਲੋਂ ਘਰ 'ਚ ਛਾਪੇਮਾਰੀ ਕਰਕੇ 40 ਕਿਲੋ ਲਾਹਣ ਬਰਾਮਦ, ਇਕ ਗਿ੍ਫ਼ਤਾਰ

ਤਲਵੰਡੀ ਭਾਈ, 23 ਜਨਵਰੀ (ਕੁਲਜਿੰਦਰ ਸਿੰਘ ਗਿੱਲ)- ਥਾਣਾ ਤਲਵੰਡੀ ਭਾਈ ਦੀ ਪੁਲਿਸ ਵਲੋਂ ਪਿੰਡ ਹਰਾਜ ਵਿਖੇ ਇਕ ਘਰ 'ਚ ਛਾਪੇਮਾਰੀ ਕਰਕੇ 40 ਕਿੱਲੋ ਲਾਹਣ ਬਰਾਮਦ ਕਰਨ ਦਾ ਦਾਅਵਾ ਕਰਦੇ ਹੋਏ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਕਥਿਤ ਮੁਲਜ਼ਮ ਦੀ ਪਛਾਣ ਸੁਰਿੰਦਰ ...

ਪੂਰੀ ਖ਼ਬਰ »

ਕੋਰੋਨਾ ਦੇ ਆਏ 3 ਹੋਰ ਕੇਸ ਸਾਹਮਣੇ

ਫ਼ਿਰੋਜ਼ਪੁਰ, 23 ਜਨਵਰੀ (ਤਪਿੰਦਰ ਸਿੰਘ)- ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਅੱਜ ਸਿਵਲ ਹਸਪਤਾਲ ਫ਼ਿਰੋਜ਼ਪੁਰ ਅੰਦਰ 195 ਸ਼ੱਕੀ ਮਰੀਜ਼ਾਂ ਦੇ ਲਏ ਗਏ ਕੋਰੋਨਾ ਸੈਂਪਲਾਂ ਦੌਰਾਨ 3 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ | ਸਿਹਤ ਵਿਭਾਗ ਪਾਸੋਂ ਪ੍ਰਾਪਤ ਜਾਣਕਾਰੀ ...

ਪੂਰੀ ਖ਼ਬਰ »

ਆਤਮ ਹੱਤਿਆ ਦੇ ਮਾਮਲੇ 'ਚ 2 ਵਿਅਕਤੀਆਂ ਦੀ ਪੇਸ਼ਗੀ ਜ਼ਮਾਨਤ ਮਨਜ਼ੂਰ

ਫ਼ਿਰੋਜ਼ਪੁਰ, 23 ਜਨਵਰੀ (ਰਾਕੇਸ਼ ਚਾਵਲਾ)- ਥਾਣਾ ਕੁੱਲਗੜ੍ਹੀ ਅਧੀਨ ਆਤਮ ਹੱਤਿਆ ਦੇ ਦਰਜ ਮਾਮਲੇ ਵਿਚ ਪੁਲਿਸ ਨੂੰ ਲੋੜੀਂਦੇ ਦੋ ਵਿਅਕਤੀਆਂ ਦੀ ਗਿ੍ਫ਼ਤਾਰੀ 'ਤੇ ਜ਼ਿਲ੍ਹਾ ਅਦਾਲਤ ਨੇ ਰੋਕ ਲਗਾਉਂਦੇ ਹੋਏ ਪੇਸ਼ਗੀ ਜ਼ਮਾਨਤ ਮਨਜ਼ੂਰ ਕੀਤੀ ਹੈ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਮੀਟ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਨਿਪਾਲੀ ਨੌਜਵਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ

ਤਲਵੰਡੀ ਭਾਈ, 23 ਜਨਵਰੀ (ਕੁਲਜਿੰਦਰ ਸਿੰਘ ਗਿੱਲ)- ਇੱਥੇ ਇਕ ਮੀਟ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਨਿਪਾਲੀ ਨੌਜਵਾਨ ਵਲੋਂ ਦੁਕਾਨ ਅੰਦਰ ਹੀ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਮੇਨ ਰੋਡ 'ਤੇ ਛੱਪੜ ਵਾਲਾ ...

ਪੂਰੀ ਖ਼ਬਰ »

ਬਿਨਾਂ ਨੰਬਰੀ ਮੋਟਰਸਾਈਕਲ ਸਮੇਤ ਇਕ ਕਾਬੂ, 2 ਵਿਰੁੱਧ ਮਾਮਲਾ ਦਰਜ

ਫ਼ਿਰੋਜ਼ਪੁਰ, 23 ਜਨਵਰੀ (ਕੁਲਬੀਰ ਸਿੰਘ ਸੋਢੀ)- ਥਾਣਾ ਸਦਰ ਫ਼ਿਰੋਜ਼ਪੁਰ ਪੁਲਿਸ ਵਲੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਬੀਤੇ ਦਿਨ ਇਕ ਬਿਨਾਂ ਨੰਬਰੀ ਮੋਟਰਸਾਈਕਲ ਸਵਾਰ ਨੂੰ ਕਾਬੂ ਕੀਤੇ ਜਾਣ ਦੀ ਸੂਚਨਾ ਹੈ | ...

ਪੂਰੀ ਖ਼ਬਰ »

ਪੈਸਿਆਂ ਦੀ ਪੂਰਤੀ ਲਈ ਨਸ਼ੇ ਵੇਚਣ ਦਾ ਧੰਦਾ ਕਰਦਾ ਸੀ ਕਤਲ ਤੇ ਆਰਮਜ਼ ਐਕਟ ਦੇ ਮਾਮਲੇ 'ਚ ਦੋਸ਼ੀ

ਫ਼ਿਰੋਜ਼ਪੁਰ, 23 ਜਨਵਰੀ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਪੁਲਿਸ ਵਲੋਂ ਕਤਲ ਤੇ ਆਰਮਜ਼ ਐਕਟ ਦੇ ਮਾਮਲੇ ਵਿਚ ਗਿ੍ਫ਼ਤਾਰ ਤੇ ਪੁਲਿਸ ਰਿਮਾਂਡ 'ਤੇ ਚੱਲ ਰਹੇ ਦੋਸ਼ੀ ਦੇ ਪੈਸਿਆਂ ਦੀ ਪੂਰਤੀ ਲਈ ਨਸ਼ੇ ਵੇਚਣ ਦੇ ਧੰਦੇ ਵਿਚ ਲਿਪਤ ਹੋਣ ਦੇ ਹੋਏ ਖ਼ੁਲਾਸੇ ਦੌਰਾਨ ਉਸ ਦੀ ...

ਪੂਰੀ ਖ਼ਬਰ »

ਕਤਲ ਕੇਸ 'ਚ ਗਿ੍ਫ਼ਤਾਰ ਦੋਸ਼ੀ ਦੀ ਨਿਸ਼ਾਨਦੇਹੀ 'ਤੇ ਉਸ ਦੇ ਘਰੋਂ 100 ਗ੍ਰਾਮ ਹੈਰੋਇਨ ਬਰਾਮਦ

ਫ਼ਿਰੋਜ਼ਪੁਰ, 23 ਜਨਵਰੀ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਪੁਲਿਸ ਵਲੋਂ ਕਤਲ ਦੇ ਮਾਮਲੇ ਵਿਚ ਗਿ੍ਫ਼ਤਾਰ ਤੇ ਰਿਮਾਂਡ 'ਤੇ ਚੱਲ ਰਹੇ ਦੋਸ਼ੀ ਤੋਂ ਕੀਤੀ ਪੁੱਛਗਿੱਛ ਦੌਰਾਨ ਨਸ਼ਾ ਤਸਕਰ ਵਜੋਂ ਵੀ ਪੁਸ਼ਟੀ ਹੋਈ ਹੈ, ਜਿਸ ਦੀ ਨਿਸ਼ਾਨਦੇਹੀ 'ਤੇ ਸਿਟੀ ਪੁਲਿਸ ਨੇ ਉਕਤ ...

ਪੂਰੀ ਖ਼ਬਰ »

ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਕਾਂਗਰਸੀ ਵਰਕਰਾਂ ਦੀ ਭਰਵੀਂ ਮੀਟਿੰਗ

ਮੁੱਦਕੀ, 23 ਜਨਵਰੀ (ਭੁਪਿੰਦਰ ਸਿੰਘ)- ਅੱਜ ਨਗਰ ਪੰਚਾਇਤ ਮੁੱਦਕੀ ਦੀਆਂ ਚੋਣਾਂ ਨੂੰ ਲੈ ਕੇ ਕੁਲਵੰਤ ਰਾਏ ਕਟਾਰੀਆ ਦੇ ਘਰ ਕਾਂਗਰਸੀ ਵਰਕਰਾਂ ਦੀ ਭਰਵੀਂ ਮੀਟਿੰਗ ਕੀਤੀ ਗਈ, ਜਿਸ ਵਿਚ ਹਾਜ਼ਰ ਵਰਕਰਾਂ ਨੇ ਹਾਈ ਕਮਾਂਡ ਤੋਂ ਮੁੱਦਕੀ ਦੀਆਂ ਨਗਰ ਪੰਚਾਇਤ ਚੋਣਾਂ ਲਈ ...

ਪੂਰੀ ਖ਼ਬਰ »

-ਮਾਮਲਾ ਅੰਨੇ ਕਤਲ 'ਚ ਪੁਲਿਸ ਵਲੋਂ ਕੀਤੀ ਗਿ੍ਫ਼ਤਾਰੀ ਦਾ- 5 ਵਿਅਕਤੀਆਂ ਨੂੰ ਅਦਾਲਤ ਨੇ ਇਕ ਦਿਨ ਦੇ ਹੋਰ ਪੁਲਿਸ ਰਿਮਾਂਡ 'ਤੇ ਭੇਜਿਆ

ਫ਼ਿਰੋਜ਼ਪੁਰ, 23 ਜਨਵਰੀ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਸ਼ਹਿਰ ਵਿਚ 4 ਜਨਵਰੀ ਦੀ ਰਾਤ ਨੂੰ ਜੰਡੀ ਮੁਹੱਲੇ ਵਿਚ ਕਾਰ ਸਵਾਰ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਕੀਤੇ ਅੰਨੇ੍ਹ ਕਤਲ ਦੇ ਮਾਮਲੇ 'ਚ ਪੁਲਿਸ ਵਲੋਂ ਗਿ੍ਫ਼ਤਾਰ 5 ਵਿਅਕਤੀਆਂ ਨੂੰ 2 ਦਿਨ ਦੇ ਪੁਲਿਸ ਰਿਮਾਂਡ ਦੇ ...

ਪੂਰੀ ਖ਼ਬਰ »

ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਚੋਰੀਆਂ, ਲੁੱਟ-ਖੋਹ ਦੀਆਂ ਵਾਰਦਾਤਾਂ ਦਾ ਸਿਲਸਿਲਾ ਹੋਇਆ ਤੇਜ਼

ਫ਼ਾਜ਼ਿਲਕਾ, 23 ਜਨਵਰੀ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਚੋਰੀਆਂ ਦੀ ਵੱਧ ਰਹੀ ਭਰਮਾਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜ਼ਿਲ੍ਹੇ ਅੰਦਰ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਚੋਰ ਚੁਸਤ ਹਨ ਅਤੇ ਜ਼ਿਲ੍ਹਾ ਪੁਲਿਸ ਚੋਰਾਂ ਨੂੰ ਫੜਨ ਵਿਚ ਸੁਸਤ ਹੈ | ...

ਪੂਰੀ ਖ਼ਬਰ »

ਸਰਕਾਰੀ ਕੰਮ ਵਿਚ ਵਿਘਨ ਪਾਉਣ ਵਾਲਿਆਂ ਖ਼ਿਲਾਫ਼ ਮੁਕੱਦਮਾ ਦਰਜ

ਕੁੱਲਗੜ੍ਹੀ, 23 ਜਨਵਰੀ (ਸੁਖਜਿੰਦਰ ਸਿੰਘ ਸੰਧੂ)- ਥਾਣਾ ਕੁੱਲਗੜ੍ਹੀ ਦੀ ਪੁਲਿਸ ਨੇ ਮੁੱਦਈ ਗਿਆਨ ਚੰਦ ਉਪ ਮੰਡਲ ਇੰਜੀਨੀਅਰ ਪ੍ਰਾਂਤਕ ਉਪ ਮੰਡਲ ਫ਼ਿਰੋਜ਼ਪੁਰ ਦੇ ਬਿਆਨ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਤਾਰਾ ਸਿੰਘ ਭੁੱਲਰ ਅਤੇ ਰਾਜਬੀਰ ਸਿੰਘ ਭੁੱਲਰ ਵਾਸੀ ਬੈਂਕ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਨੂੰ ਦਬਾਉਣ ਲਈ ਕੇਂਦਰ ਵਲੋਂ ਵਰਤੇ ਜਾ ਰਹੇ ਹੱਥਕੰਡਿਆਂ ਤੋਂ ਦੁਨੀਆ ਭਰ ਦੇ ਪੰਜਾਬੀ ਹੈਰਾਨ- ਸੁਖਬੀਰ ਬਾਦਲ

ਫ਼ਿਰੋਜ਼ਪੁਰ, 23 ਜਨਵਰੀ (ਤਪਿੰਦਰ ਸਿੰਘ, ਗੁਰਿੰਦਰ ਸਿੰਘ)- ਅੱਜ ਜਦੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਸ਼ੁਰੂ ਹੋਇਆ ਕਿਸਾਨ ਅੰਦੋਲਨ ਕੇਂਦਰ ਸਰਕਾਰ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ ਤਾਂ ਕੇਂਦਰ ਦੀ ਘਬਰਾਹਟ ਸਾਫ਼ ਦਿਖਾਈ ਦੇਣ ਲੱਗੀ ਹੈ ਅਤੇ ਬੌਖਲਾਹਟ ਵਿਚ ਆਈ ...

ਪੂਰੀ ਖ਼ਬਰ »

ਸੁਭਾਸ਼ ਚੰਦਰ ਬੋਸ ਦੀ ਜਯੰਤੀ ਤੋਂ ਖੋਜ ਪੂਰਨ ਡਾਕੂਮੈਂਟਰੀ ਦਾ ਪ੍ਰਦਰਸ਼ਨ

ਫ਼ਿਰੋਜ਼ਪੁਰ, 23 ਜਨਵਰੀ (ਤਪਿੰਦਰ ਸਿੰਘ)- ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਦੇ ਪੋਸਟ ਗਰੈਜੂਏਟ ਇਤਿਹਾਸ ਵਿਭਾਗ ਦੁਆਰਾ ਸੁਭਾਸ਼ ਚੰਦਰ ਬੋਸ ਦੀ ਜਯੰਤੀ 'ਤੇ ਸੁਭਾਸ਼ ਚੰਦਰ ਬੋਸ ਦੇ ਜੀਵਨ ਨਾਲ ਸਬੰਧਿਤ ਇਕ ਖੋਜਪੂਰਨ ਡਾਕੂਮੈਂਟਰੀ ਦਾ ਪ੍ਰਦਰਸ਼ਨ ਕੀਤਾ ...

ਪੂਰੀ ਖ਼ਬਰ »

ਕਿਸਾਨੀ ਅੰਦੋਲਨ ਨੂੰ ਸਮਰਪਿਤ 'ਆਪ' ਵਲੋਂ ਕੱਢੀ ਇਕ ਵਿਸ਼ਾਲ ਮੋਟਰਸਾਈਕਲ ਰੈਲੀ

ਫ਼ਿਰੋਜ਼ਪੁਰ, 23 ਜਨਵਰੀ (ਕੁਲਬੀਰ ਸਿੰਘ ਸੋਢੀ)- ਕੇਂਦਰ ਸਰਕਾਰ ਵਿਰੁੱਧ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਸ਼ੁਰੂ ਹੋਏ ਕਿਸਾਨ ਅੰਦੋਲਨ ਦੀ ਹਮਾਇਤ ਕਰਦੇ ਹੋਏ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਆਪ ਪਾਰਟੀ ਵਲੰਟੀਅਰ ਤੇ ਆਗੂਆਂ ਵਲੋਂ ਮੋਟਰਸਾਈਕਲ ...

ਪੂਰੀ ਖ਼ਬਰ »

ਸੁਖਬੀਰ ਬਾਦਲ ਨੇ ਮੁੱਦਕੀ ਦੀ ਚੋਣ ਰੈਲੀ ਮੌਕੇ ਕਾਂਗਰਸੀ ਹਲਕਾ ਵਿਧਾਇਕਾ 'ਤੇ ਸਾਧੇ ਨਿਸ਼ਾਨੇ

ਮੁੱਦਕੀ, 23 ਜਨਵਰੀ (ਭੁਪਿੰਦਰ ਸਿੰਘ)- ਅੱਜ ਸਥਾਨਕ ਕਸਬਾ ਮੁੱਦਕੀ ਦੇ ਧਾਲੀਵਾਲ ਪੈਲੇਸ ਵਿਚ ਮੁੱਦਕੀ ਦੀਆਂ ਨਗਰ ਪੰਚਾਇਤ ਦੀਆਂ ਚੋਣਾਂ ਸਬੰਧੀ ਅਕਾਲੀ ਵਰਕਰਾਂ ਨੂੰ ਠੰਡ ਦੇ ਮੌਸਮ ਵਿਚ ਗਰਮਾਹਟ ਦੇਣ ਅਤੇ ਉਨ੍ਹਾਂ ਵਿਚ ਜੋਸ਼ ਭਰਨ ਲਈ ਸੁਖਬੀਰ ਸਿੰਘ ਬਾਦਲ ਨੇ ਪਹੁੰਚ ...

ਪੂਰੀ ਖ਼ਬਰ »

ਅਧਿਵਕਤਾ ਪ੍ਰੀਸ਼ਦ ਦੇ ਪ੍ਰਧਾਨ ਕਰਨ ਪੁੱਗਲ ਦੀ ਅਗਵਾਈ 'ਚ ਡੀ.ਸੀ. ਨੂੰ ਮੰਗ ਪੱਤਰ

ਫ਼ਿਰੋਜ਼ਪੁਰ, 23 ਜਨਵਰੀ (ਰਾਕੇਸ਼ ਚਾਵਲਾ)- ਵਕੀਲਾਂ ਦੀ ਬਿਹਤਰੀ ਲਈ ਦਿਨ-ਰਾਤ ਕੰਮ ਕਰ ਰਹੀ ਅਧਿਵਕਤਾ ਪ੍ਰੀਸ਼ਦ ਦੀ ਫ਼ਿਰੋਜ਼ਪੁਰ ਇਕਾਈ ਦਾ ਇਕ ਵਫ਼ਦ ਬੀਤੇ ਦਿਨ ਜ਼ਿਲ੍ਹਾ ਕਚਹਿਰੀ ਦੇ ਨੌਜਵਾਨ ਵਕੀਲ ਕਰਨ ਪੱੁਗਲ (ਪ੍ਰਧਾਨ) ਅਤੇ ਐਡਵੋਕੇਟ ਸਾਹਿਲ ਗੁਪਤਾ (ਜਨਰਲ ...

ਪੂਰੀ ਖ਼ਬਰ »

ਕਿਸਾਨਾਂ ਦੀ ਤਾਕਤ ਭਾਜਪਾ ਦਾ ਸਫ਼ਾਇਆ ਕਰਨ ਦੇ ਸਮਰੱਥ- ਸੁਖਬੀਰ ਸਿੰਘ ਬਾਦਲ

ਮਮਦੋਟ, 23 ਜਨਵਰੀ (ਸੁਖਦੇਵ ਸਿੰਘ ਸੰਗਮ)- ਲੋਕ ਸਭਾ ਮੈਂਬਰ ਹਲਕਾ ਫ਼ਿਰੋਜ਼ਪੁਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਮਦੋਟ ਦੇ ਮਹਾਰਾਜਾ ਪੈਲੇਸ ਵਿਖੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੀ ਅਗਵਾਈ ਹੇਠ ਵਰਕਰਾਂ ਦੀ ਭਰਵੀਂ ...

ਪੂਰੀ ਖ਼ਬਰ »

ਐੱਸ.ਕੇ. ਇਲੈਕਟ੍ਰੋਨਿਕਸ ਨੇ ਮਨਾਈ 30ਵੀਂ ਵਰ੍ਹੇਗੰਢ

ਫ਼ਿਰੋਜ਼ਪੁਰ, 23 ਜਨਵਰੀ (ਰਾਕੇਸ਼ ਚਾਵਲਾ)- ਮੋਬਾਈਲ ਦੇ ਖੇਤਰ ਵਿਚ ਨਾਮਵਰ ਐੱਸ.ਕੇ. ਇਲੈਕਟੋ੍ਰਨਿਕਸ ਨੇ ਆਪਣੇ ਕਾਰੋਬਾਰ ਦੀ 30ਵੀਂ ਵਰ੍ਹੇਗੰਢ ਬੜੀ ਧੂਮਧਾਮ ਨਾਲ ਮਨਾਈ ਹੈ | ਇਸ ਮੌਕੇ 'ਤੇ ਲੱਕੀ ਡਰਾਅ ਕੱਢ ਕੇ ਆਈ-ਫੋਨ ਆਦਿ ਵੰਡੇ ਗਏ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਪਿੰਡ ਗੋਗੋਆਣੀ ਵਿਖੇ 35 ਲੱਖ ਦੀ ਲਾਗਤ ਨਾਲ ਬਣਨ ਵਾਲੀ ਟੈਂਕੀ ਦਾ ਕੰਮ ਹੋਇਆ ਸ਼ੁਰੂ

ਕੁੱਲਗੜ੍ਹੀ, 23 ਜਨਵਰੀ (ਸੁਖਜਿੰਦਰ ਸਿੰਘ ਸੰਧੂ)- ਵਿਧਾਨ ਸਭਾ ਹਲਕਾ ਜ਼ੀਰਾ ਦੇ ਪਿੰਡਾਂ ਵਿਚ ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਅਤੇ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ 'ਚ ਵਿਕਾਸ ਕਾਰਜ ਵੱਡੇ ਪੱਧਰ 'ਤੇ ਚੱਲ ਰਹੇ ਹਨ | ਇਸੇ ਲੜੀ ਤਹਿਤ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਵਲੋਂ ਟਰੈਕਟਰ ਮਾਰਚ ਅੱਜ

ਕੁੱਲਗੜ੍ਹੀ, 23 ਜਨਵਰੀ (ਸੁਖਜਿੰਦਰ ਸਿੰਘ ਸੰਧੂ)- ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਫ਼ਿਰੋਜ਼ਸ਼ਾਹ ਦੇ ਪ੍ਰਧਾਨ ਮਹਿੰਦਰ ਸਿੰਘ ਫ਼ਿਰੋਜ਼ਸ਼ਾਹ ਅਤੇ ਹਰਜਿੰਦਰ ਸਿੰਘ ਗਿੱਲ ਵਲੂਰ ਪੈੱ੍ਰਸ ਸਕੱਤਰ ਨੇ ਦੱਸਿਆ ਕਿ ਕੱਲ੍ਹ 24 ਜਨਵਰੀ ਨੂੰ ਕਿਸਾਨ ਯੂਨੀਅਨ ...

ਪੂਰੀ ਖ਼ਬਰ »

ਲਾਡੀ ਗਹਿਰੀ ਨੇ ਕੀਤਾ ਕਾਂਗਰਸੀ ਆਗੂ ਗੁਰਮੇਲ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ

ਤਲਵੰਡੀ ਭਾਈ, 23 ਜਨਵਰੀ (ਕੁਲਜਿੰਦਰ ਸਿੰਘ ਗਿੱਲ)- ਕਿਸਾਨ ਅੰਦੋਲਨ ਵਾਪਸ ਆਏ ਪਿੰਡ ਸੁਲਹਾਨੀ ਨਿਵਾਸੀ ਕਾਂਗਰਸੀ ਆਗੂ ਦੀ ਮੌਤ ਹੋ ਜਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸ ਆਗੂ ਗੁਰਮੇਲ ਸਿੰਘ ਪੁੱਤਰ ਪਾਲ ਸਿੰਘ ਵਾਸੀ ਸੁਲਹਾਨੀ 20 ਜਨਵਰੀ ਨੂੰ ਦਿੱਲੀ ...

ਪੂਰੀ ਖ਼ਬਰ »

ਲਾਡੀ ਗਹਿਰੀ ਦੀਆਂ ਵਧੀਕੀਆਂ ਤੋਂ ਦੁਖੀ ਕਾਂਗਰਸੀ ਆਗੂ ਮੱਲ੍ਹੀ ਨੇ ਵਿਧਾਇਕਾ ਨਾਲੋਂ ਤੋੜਿਆ ਨਾਤਾ

ਫ਼ਿਰੋਜ਼ਪੁਰ, 23 ਜਨਵਰੀ (ਤਪਿੰਦਰ ਸਿੰਘ)- ਫ਼ਿਰੋਜ਼ਪੁਰ ਵਿਧਾਨ ਸਭਾ ਹਲਕਾ ਦਿਹਾਤੀ ਤਹਿਤ ਪੈਂਦੇ ਪਿੰਡ ਲੁਹਾਮ ਦੇ ਨੌਜਵਾਨ ਕਾਂਗਰਸੀ ਆਗੂ ਅਮਨਦੀਪ ਸਿੰਘ ਮੱਲ੍ਹੀ ਲੁਹਾਮ ਵਲੋਂ ਆਪਣੇ ਸਾਥੀਆਂ ਸਮੇਤ ਹਲਕੇ ਦੀ ਵਿਧਾਇਕਾ ਸਤਿਕਾਰ ਕੌਰ ਗਹਿਰੀ ਦੇ ਪਤੀ ਜਸਮੇਲ ਸਿੰਘ ...

ਪੂਰੀ ਖ਼ਬਰ »

ਯੂਥ ਅਕਾਲੀ ਦਲ ਬਾਦਲ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਨਮਾਨ

ਜ਼ੀਰਾ, 23 ਜਨਵਰੀ (ਜੋਗਿੰਦਰ ਸਿੰਘ ਕੰਡਿਆਲ)- ਨਗਰ ਕੌਾਸਲ ਚੋਣਾਂ ਨੂੰ ਲੈ ਕੇ ਜ਼ੀਰਾ ਵਿਖੇ ਪਹੰੁਚੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਬਦਲੇ ਦੀ ਰਾਜਨੀਤੀ ਦੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX