ਖੰਨਾ, 23 ਜਨਵਰੀ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਵਿਧਾਨ ਸਭਾ ਹਲਕੇ ਅੰਦਰ ਵਿਧਾਇਕ ਗੁਰਕੀਰਤ ਸਿੰਘ ਦੀ ਅਗਵਾਈ 'ਚ 26 ਜਨਵਰੀ ਦੇ ਟਰੈਕਟਰ ਮਾਰਚ ਨੂੰ ਸਫਲ ਬਣਾਉਣ ਲਈ ਟਰੈਕਟਰ ਮਾਰਚ ਕਰਕੇ ਪਿੰਡ ਪਿੰਡ ਸੱਦਾ ਦਿੱਤਾ ਗਿਆ ਕਿ ਵੱਡੀ ਗਿਣਤੀ 'ਚ ਇਲਾਕੇ ਦੇ ਲੋਕ ਦਿੱਲੀ ਵਿਚ ਪੁੱਜਣ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਰਸੂਲੜਾ, ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਸੋਨੀ, ਬਲਾਕ ਕਾਂਗਰਸ ਪ੍ਰਧਾਨ ਬੇਅੰਤ ਸਿੰਘ ਜੱਸੀ ਕਿਸ਼ਨਗੜ੍ਹ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਜਿੰਦਰ ਸਿੰਘ ਇਕੋਲਾਹਾ ਉਚੇਚੇ ਤੌਰ 'ਤੇ ਹਾਜ਼ਰ ਸਨ। ਖ਼ੁਦ ਵਿਧਾਇਕ ਗੁਰਕੀਰਤ ਟਰੈਕਟਰ ਚਲਾ ਕੇ ਰੈਲੀ ਦੀ ਅਗਵਾਈ ਕਰ ਰਹੇ ਸਨ। ਇਸ ਟਰੈਕਟਰ ਮਾਰਚ 'ਚ ਕੁੱਲ ਮਿਲਾ ਕੇ ਹਜ਼ਾਰਾਂ ਟਰੈਕਟਰਾਂ ਨੇ ਹਿੱਸਾ ਲਿਆ ਅਤੇ ਇਸ ਮੌਕੇ ਇਨ੍ਹਾਂ ਵਿਚੋਂ ਟਰੈਕਟਰ ਦਿੱਲੀ ਵੱਲ ਰਵਾਲਾ ਹੁੰਦੇ ਰਹੇ। ਇਸ ਮੌਕੇ ਵਿਧਾਇਕ ਗੁਰਕੀਰਤ ਸਿੰਘ ਨੇ ਕੇਂਦਰ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਕੇਂਦਰ ਸਰਕਾਰ ਸਿਰਫ਼ ਕਾਰਪੋਰੇਟ ਘਰਾਣਿਆਂ ਦਾ ਪੱਖ ਹੀ ਪੂਰ ਰਹੀ ਹੈ, ਕਿਸਾਨਾਂ ਦੀ ਕੋਈ ਫ਼ਿਕਰ ਨਹੀਂ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇਸ਼ ਵਿਚੋਂ ਕਿਸਾਨ ਅਤੇ ਕਿਸਾਨੀ ਖ਼ਤਮ ਕਰਕੇ ਕਾਰਪੋਰੇਟ ਰਾਜ ਲਿਆਉਣਾ ਚਾਹੁੰਦੀ ਹੈ। ਵਿਧਾਇਕ ਗੁਰਕੀਰਤ ਸਿੰਘ ਨੇ ਕਿਹਾ ਕਿ ਕਿਸਾਨ ਅੰਦੋਲਨ ਹੁਣ ਕਿਸਾਨਾਂ ਦਾ ਹੀ ਨਹੀਂ ਬਲਕਿ ਇਕ ਸਮੁੱਚੇ ਦੇਸ਼ ਦਾ ਅੰਦੋਲਨ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਕਾਲੇ ਕਾਨੂੰਨ ਜਲਦੀ ਰੱਦ ਕੀਤੇ ਜਾਣ ਤਾਂ ਕਿ ਕਿਸਾਨ ਆਪੋ-ਆਪਣੇ ਘਰਾਂ ਵਿਚ ਆ ਸਕਣ। ਇਸ ਮੌਕੇ ਇਹ ਟਰੈਕਟਰ ਮਾਰਚ ਹਲਕਾ ਦੇ ਵੱਖ ਵੱਖ ਪਿੰਡਾਂ 'ਚੋਂ ਲੰਘਦਾ ਹੋਇਆ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ 'ਚ ਪੁੱਜਾ। ਇਸ ਮੌਕੇ ਹਰਪਾਲ ਸਿੰਘ ਘੁਗਰਾਲੀ, ਭਾਨ ਸਿੰਘ ਤੁਰਮਰੀ, ਸੁਖਰਾਜ ਸਿੰਘ ਬੀਜਾਂ ਸਰਪੰਚ ਆਦਿ ਹਾਜ਼ਰ ਸਨ।
ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਟਰੈਕਟਰ ਮਾਰਚ ਕਾਰਨ 3 ਦਿਨ ਰਹੇਗੀ ਬੰਦ-ਰੋਸ਼ਾ, ਲਿਬੜਾ
ਕਿਸਾਨ ਅੰਦੋਲਨ ਦੇ ਹੱਕ 'ਚ ਅਨਾਜ ਮੰਡੀ ਖੰਨਾ 25 ਤੋਂ 27 ਜਨਵਰੀ ਤੱਕ ਮੁਕੰਮਲ ਤੌਰ 'ਤੇ ਬੰਦ ਰਹੇਗੀ। ਇਹ ਐਲਾਨ ਅੱਜ ਇੱਥੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਦੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਤੇ ਜਨਰਲ ਸਕੱਤਰ ਯਾਦਵਿੰਦਰ ਸਿੰਘ ਲਿਬੜਾ ਨੇ ਕੀਤਾ। ਰੋਸ਼ਾ, ਲਿਬੜਾ ਨੇ ਕਿਹਾ ਕਿ ਆੜ੍ਹਤੀ ਤੇ ਕਿਸਾਨ ਦਾ ਨਹੁੰ ਮਾਸ ਦਾ ਰਿਸ਼ਤਾ ਹੈ ਤੇ ਕੋਈ ਵੀ ਤਾਕਤ ਇਨ੍ਹਾਂ ਵਿਚ ਦਰਾਰ ਨਹੀਂ ਪਾ ਸਕਦੀ। ਉਹ ਕਿਸਾਨਾਂ ਦਾ ਮਰਦੇ ਦਮ ਤੱਕ ਸਾਥ ਦੇਣਗੇ। ਜਿੰਨਾ ਚਿਰ ਕੇਂਦਰ ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ, ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਉਨ੍ਹਾਂ ਨਾਲ ਭਲਿੰਦਰ ਸਿੰਘ ਭੰਡਾਲ, ਸੰਜੀਵ ਧੰਮੀ, ਹਰਪ੍ਰੀਤ ਪੂਰਬਾ, ਮੋਹਿਤ ਗੋਇਲ, ਰਾਮ ਚੰਦ ਸਿੰਗਲਾ, ਹਮੀਰ ਸਿੰਘ ਰਤਨਹੇੜੀ, ਬਚਨ ਲਾਲ, ਗਗਨਦੀਪ ਸਿੰਘ, ਗੁਰਚਰਨ ਸਿੰਘ ਫੈਜ਼ਗੜ੍ਹ, ਰਣਜੀਤ ਸਿੰਘ ਇਕੋਲਾਹਾ, ਜਗਰੂਪ ਸਿੰਘ ਲਿਬੜਾ, ਗੁਲਜ਼ਾਰ ਸਿੰਘ ਨਰੈਣਗੜ੍ਹ, ਸਿਮਰਪਾਲ ਸਿੰਘ ਮਹਿੰਦੀਪੁਰ ਆਦਿ ਹਾਜ਼ਰ ਸਨ।
ਦੋਰਾਹਾ, 23 ਜਨਵਰੀ (ਜਸਵੀਰ ਝੱਜ/ਮਨਜੀਤ ਸਿੰਘ ਗਿੱਲ)-ਪੰਜਾਬ ਸਰਕਾਰ ਵਲੋਂ ਡੀ. ਏ. ਦੀ ਰਿਪੋਰਟ 2 ਮਹੀਨੇ ਹੋਰ ਅੱਗੇ ਪਾਉਣ, ਡੀ. ਏ. ਦੀਆਂ ਕਿਸ਼ਤਾਂ ਜਾਰੀ ਨਾ ਕਰਨਾ ਅਤੇ ਪੁਰਾਣੀ ਪੈਨਸ਼ਨ ਬਹਾਲ ਨਾ ਕਰਨਾ ਆਦਿ ਨੂੰ ਲੈ ਕੇ ਬੀ. ਐੱਡ. ਅਧਿਆਪਕ ਫ਼ਰੰਟ ਪੰਜਾਬ ਦੇ ਸੱਦੇ ਬਲਾਕ ...
ਬੀਜਾ, 23 ਜਨਵਰੀ (ਅਵਤਾਰ ਸਿੰਘ ਜੰਟੀ ਮਾਨ)-ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਲਗਾਤਾਰ ਖੇਤੀ ਕਾਲੇ ਕਾਨੰੂਨਾਂ ਨੂੰ ਰੱਦ ਕਰਵਾਉਣ ਲਈ ਨੌਜਵਾਨਾਂ ਨਾਲ ਮਿਲ ਕੇ ਸੰਘਰਸ਼ ਕੀਤਾ ਜਾ ਰਿਹਾ ਹੈ ¢ ਪਿਛਲੇ 2 ਮਹੀਨਿਆਂ ਦਿੱਲੀ ਦੇ ਜਨ ਅੰਦੋਲਨ 'ਚ ਸੈਂਕੜਿਆਂ ਦੀ ਗਿਣਤੀ ਦੇ ...
ਦਿੱਲੀ ਦੀ ਕਿਸਾਨ ਟਰੈਕਟਰ ਪਰੇਡ ਲਈ ਰਵਾਨਾ ਹੋਣ ਸਮੇਂ ਟੋਲ ਪਲਾਜ਼ਾ ਪਲਾਜ਼ਾ 'ਤੇ ਇਕੱਤਰ ਕਿਸਾਨ ¢
ਸਮਰਾਲਾ, 23 ਜਨਵਰੀ (ਗੋਪਾਲ ਸੋਫਤ)-ਅੱਜ ਘੁਲਾਲ ਟੋਲ ਪਲਾਜ਼ਾ ਤੋਂ ਉੱਘੇ ਗਾਇਕ ਜਸ ਬਾਜਵਾ ਅਤੇ ਸਤਵਿੰਦਰ ਬਿੱਟੀ ਨੇ ਦਿੱਲੀ ਦੀ ਕਿਸਾਨ ਟਰੈਕਟਰ ਰੈਲੀ ਲਈ ...
ਖੰਨਾ, 23 ਜਨਵਰੀ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ 'ਚ ਜਿੱਥੇ ਕੋਵਿਡ 19 ਦੇ 2 ਨਵੇਂ ਕੇਸ ਆਏ | ਉੱਥੇ ਖੰਨਾ ਸਿਵਲ ਹਸਪਤਾਲ ਦੇ ਐੱਸ. ਐੱਮ .ਓ. ਡਾ. ਸਤਪਾਲ ਦੀ ਅਗਵਾਈ 'ਚ ਸਿਵਲ ਹਸਪਤਾਲ ਦੇ ਸਿਹਤ ਕੇਂਦਰਾਂ ਵਿਚ ਤਾਇਨਾਤ ਸਟਾਫ਼ ਨੂੰ ਕੋਰੋਨਾ ਵੈਕਸੀਨ ਦੀ ਟੀਕੇ ਲਾਏ ਗਏ ਅਤੇ ...
ਪਾਇਲ, 23 ਜਨਵਰੀ (ਨਿਜ਼ਾਮਪੁਰ, ਰਾਜਿੰਦਰ ਸਿੰਘ)-ਸੀ. ਐੱਚ. ਸੀ. ਹਸਪਤਾਲ ਪਾਇਲ ਵਿਖੇ ਕੋਵਿਡ-19 ਪਹਿਲੇ ਗੇੜ ਦੀ ਵੈਕਸੀਨ ਸ਼ੁਰੂਆਤ ਦੌਰਾਨ ਐੱਸ. ਐੱਮ. ਓ. ਹਰਪ੍ਰੀਤ ਸਿੰਘ ਗਿੱਲ ਤੇ ਨੋਡਲ ਅਫ਼ਸਰ ਡਾ. ਹਰਵਿੰਦਰ ਸਿੰਘ ਨੇ ਕਿਹਾ ਕਿ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ | ...
ਖੰਨਾ, 23 ਜਨਵਰੀ (ਹਰਜਿੰਦਰ ਸਿੰਘ ਲਾਲ)-ਪੁਲਿਸ ਨੇ ਅਮਰੂ ਦੀਨ ਵਾਸੀ ਵਾਰਡ ਨੰ. 5 ਦੀ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਕਥਿਤ ਅਣਪਛਾਤੇ ਦੋਸ਼ੀ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ | ਸ਼ਿਕਾਇਤਕਰਤਾ ਦੇ ਅਨੁਸਾਰ ਉਹ 8ਵੀਂ ਜਮਾਤ ਦਾ ਵਿਦਿਆਰਥੀ ...
ਮਲੌਦ, 22 ਜਨਵਰੀ (ਸਹਾਰਨ ਮਾਜਰਾ)-ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਕੂਕਾ ਲਹਿਰ 'ਚ ਪਿੰਡ ਰੱਬੋਂ ਉੱਚੀ ਦੇ 6 ਸ਼ਹੀਦਾਂ ਨੂੰ ਯਾਦ ਕਰਦੇ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਪਿੰਡ ਪੱਧਰ ਦੇ ਸੋਹਣੀ ਦਸਤਾਰ ...
ਖੰਨਾ, 23 ਜਨਵਰੀ (ਹਰਜਿੰਦਰ ਸਿੰਘ ਲਾਲ)-ਏ. ਐੱਸ. ਵਿਮਨ ਕਾਲਜ ਖੰਨਾ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ | ਇਹ ਦਿਵਸ ਕਾਲਜ ਪਿ੍ੰਸੀਪਲ ਡਾ. ਮੀਨੂੰ ਸ਼ਰਮਾ ਦੀ ਅਗਵਾਈ ਹੇਠ ਕਨਵੀਨਰ ਡਾ. ਪ੍ਰਭਜੀਤ ਕੌਰ, ਕੋ ਕਨਵੀਨਰ ਕਮਲਪ੍ਰੀਤ ਸਿੰਘ, ਕੋ ਕਨਵੀਨਰ ਦੀ ਨਿਗਰਾਨੀ ਹੇਠ ...
ਮਾਛੀਵਾੜਾ ਸਾਹਿਬ, 23 ਜਨਵਰੀ (ਸੁਖਵੰਤ ਸਿੰਘ ਗਿੱਲ)-ਕੇਂਦਰ ਦੀ ਹੈਾਕੜਬਾਜ਼ ਅਤੇ ਵੱਡੇ ਘਰਾਣਿਆਂ ਦੀ ਹਿਤੈਸ਼ੀ ਮੋਦੀ ਸਰਕਾਰ ਵਲੋਂ ਧੱਕੇ ਨਾਲ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਮੁੱਚੇ ਦੇਸ਼ ਦੀਆਂ ਜਥੇਬੰਦੀਆਂ ਜਿੱਥੇ ਆਖ਼ਰੀ ਦਮ ਤੱਕ ...
ਅਹਿਮਦਗੜ੍ਹ, 23 ਜਨਵਰੀ (ਰਣਧੀਰ ਸਿੰਘ ਮਹੋਲੀ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਹਰਗੋਬਿੰਦ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ੍ਰੀ ਸਹਿਜ ਪਾਠ ਸੇਵਾ ਸੁਸਾਇਟੀ ਸ੍ਰੀ ਅੰਮਿ੍ਤਸਰ ਵਲੋਂ ਪਿ੍ੰਸੀਪਲ ਹਰਦੇਵ ਸਿੰਘ ...
ਡੇਹਲੋਂ, 23 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)-ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ 'ਚ ਸ਼ਾਮਿਲ ਹੋਣ ਲਈ ਪਿੰਡ ਪੋਹੀੜ ਤੋਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਲਾਕ ਪ੍ਰਧਾਨ ਰਛਪਾਲ ਸਿੰਘ ਦੀ ਅਗਵਾਈ ਹੇਠ ਟਰੈਕਟਰਾਂ ਦਾ ਵੱਡਾ ਕਾਫ਼ਲਾ ਦਿੱਲੀ ਲਈ ਰਵਾਨਾ ਹੋਇਆ | ...
ਕੁਹਾੜਾ, 23 ਜਨਵਰੀ (ਸੰਦੀਪ ਸਿੰਘ ਕੁਹਾੜਾ)-ਜੰਗਲੀ ਜੀਵ ਸਾਂਬਰ (ਹਿਰਨ) ਕਿਸੇ ਜੰਗਲ 'ਚੋਂ ਭਟਕਦਾ ਹੋਇਆ ਭਾਗਪੁਰ ਪਿੰਡ ਵਿਚ ਆ ਪਹੁੰਚਿਆ, ਜਿਸ ਨੰੂ ਪਿੰਡ ਦੇ ਨੌਜਵਾਨਾਂ ਨੇ ਬਹੁਤ ਮਿਹਨਤ ਨਾਲ ਸਰਕਾਰੀ ਸਕੂਲ 'ਚ ਕਾਬੂ ਕਰਕੇ ਇਸ ਦੀ ਸੂਚਨਾ ਪਿੰਡ ਦੇ ਸਰਪੰਚ ਬਲਵੰਤ ...
ਜੌੜੇਪੁਲ ਜਰਗ, 23 ਜਨਵਰੀ (ਪਾਲਾ ਰਾਜੇਵਾਲੀਆ)-ਪਿੰਡ ਰਾਜੇਵਾਲ ਤੋਂ ਅੱਜ ਹਲਕਾ ਵਿਧਾਇਕ ਗੁਰਕੀਰਤ ਸਿੰਘ ਦੀ ਅਗਵਾਈ ਹੇਠ ਟਰੈਕਟਰਾਂ ਨਾਲ ਕਿਸਾਨ ਜਾਗਿ੍ਤੀ ਯਾਤਰਾ ਰਵਾਨਾ ਹੋਈ | ਪਿੰਡ ਰਾਜੇਵਾਲ ਵਿਖੇ ਇਲਾਕੇ ਦੇ ਪਿੰਡਾਂ ਦੇ ਹਜ਼ਾਰਾਂ ਕਿਸਾਨ ਸੈਂਕੜੇ ਟਰੈਕਟਰਾਂ ...
ਦੋਰਾਹਾ, 23 ਜਨਵਰੀ (ਮਨਜੀਤ ਸਿੰਘ ਗਿੱਲ/ਜਸਵੀਰ ਝੱਜ)-ਹਲਕੇ ਦੇ ਪਿੰਡਾਂ ਦੇ ਸਰਵਪੱਖੀ ਵਿਕਾਸ ਕਾਰਜਾਂ ਲਈ ਬਲਾਕ ਸੰਮਤੀ ਜ਼ੋਨ ਅਧੀਨ ਆਉਂਦੇ ਪਿੰਡਾਂ ਨੂੰ ਵਿੱਤ ਕਮਿਸ਼ਨ ਦੀ ਗ੍ਰਾਂਟ ਦੇ ਚੈੱਕ ਪਿੰਡ ਕੱਦੋਂ ਵਿਖੇ ਇਕ ਸਮਾਗਮ ਵਿਚ ਕੱਦੋਂ ਜ਼ੋਨ ਦੇ ਪਿੰਡ ਕੋਟਲਾ ...
ਪਾਇਲ, 23 ਜਨਵਰੀ (ਰਜਿੰਦਰ ਸਿੰਘ, ਨਿਜ਼ਾਮਪੁਰ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਖੇਤੀ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਸਬੰਧੀ ਚੱਲ ਰਹੇ ਸੰਘਰਸ਼ ਦੇ ਹੱਕ 'ਚ ਹਲਕਾ ਪਾਇਲ ਤੋਂ ਵਿਧਾਇਕ ਲਖਵੀਰ ਸਿੰਘ ਲੱਖਾ ਅਤੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਦੀ ...
ਕੁਹਾੜਾ, 23 ਜਨਵਰੀ (ਸੰਦੀਪ ਸਿੰਘ ਕੁਹਾੜਾ)-ਅੱਜ ਮਸ਼ੀਨਰੀ ਯੁੱਗ 'ਚ ਮਨੁੱਖਾ ਜੀਵ ਦੇ ਜ਼ਿੰਦਗੀ ਦੇ ਬਦਲ ਰਹੇ ਤੌਰ ਤਰੀਕਿਆਂ ਕਾਰਨ ਚੌਗਿਰਦੇ 'ਚ ਅਨੇਕਾਂ ਨਵੀਨ ਕਾਰੋਬਾਰਾਂ ਦੀ ਆਰੰਭਤਾ ਹੋ ਰਹੀ ਹੈ ਜੋ ਕਿ ਸਮੇਂ ਦੀ ਲੋੜ ਹੈ | ਆਦਿ ਕਾਲ ਤੋਂ ਆਪਣੇ ਅਦਾਰੇ ਨੂੰ ਮੰਦਿਰ ...
ਖੰਨਾ, 23 ਜਨਵਰੀ (ਹਰਜਿੰਦਰ ਸਿੰਘ ਲਾਲ)-ਸ਼ਿਵ ਸੈਨਾ ਪੰਜਾਬ ਪ੍ਰਦੇਸ਼ ਬਾਲਾ ਸਾਹਿਬ ਠਾਕਰੇ ਦੀ ਇਕ ਮੀਟਿੰਗ ਯੋਗਰਾਜ ਸ਼ਰਮਾ ਤੇ ਰਾਜਿੰਦਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਜ਼ਿਲ੍ਹਾ ਖੰਨਾ ਪ੍ਰਭਾਰੀ ਗਗਨਦੀਪ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸ਼ਰਮਾ ਨੇ ਕਿਹਾ ਕਿ ...
ਖੰਨਾ, 23 ਜਨਵਰੀ (ਹਰਜਿੰਦਰ ਸਿੰਘ ਲਾਲ)-ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਲਾਲ ਮਾਜਰਾ 'ਚ ਦਸਮ ਪਾਤਸ਼ਾਹਿ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ | ਸਕੂਲ ਪਿ੍ੰਸੀਪਲ ਹਰਪ੍ਰੀਤ ਸਿੰਘ ਬੈਂਸ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸਕੂਲ ਵਿਚ ਇਸ ...
ਮਲੌਦ, 23 ਜਨਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਕੇਂਦਰ ਦੀ ਭਾਜਪਾ ਸਰਕਾਰ ਵਲੋਂ ਖੇਤੀ ਦੇ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਸਬੰਧੀ ਕਿਸਾਨ ਜਥੇਬੰਦੀਆਂ ਵਲੋਂ ਕਿਸਾਨਾਂ ਨੂੰ 26 ਜਨਵਰੀ ਦੀ ਟਰੈਕਟਰ ਪਰੇਡ 'ਚ ਸ਼ਾਮਿਲ ਹੋਣ ਲਈ ਦਿੱਤੇ ਗਏ ਸੁਨੇਹੇ ਤਹਿਤ ਅੱਜ ਪਿੰਡ ...
ਡੇਹਲੋਂ, 23 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)-ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨਾਂ ਖ਼ਿਲਾਫ਼ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ 'ਚ ਸ਼ਾਮਿਲ ਹੋਣ ਲਈ ਪਿੰਡ ਰੁੜਕਾ ਤੋਂ ਵੱਡੀ ਗਿਣਤੀ 'ਚ ਕਿਸਾਨਾਂ ਦਾ ਕਾਫ਼ਲਾ ਦਿੱਲੀ ਲਈ ਰਵਾਨਾ ਹੋਇਆ ¢ ਇਸ ਸਮੇਂ ਸਰਪੰਚ ਮਹਾਂ ...
ਮਾਛੀਵਾੜਾ ਸਾਹਿਬ, 23 ਜਨਵਰੀ (ਸੁਖਵੰਤ ਸਿੰਘ ਗਿੱਲ)-ਕੇਂਦਰ ਖ਼ਿਲਾਫ਼ ਆਪਣੇ ਹੱਕਾਂ ਦੀ ਲੜਾਈ ਲੜ ਰਹੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ 26 ਜਨਵਰੀ ਨੂੰ ਦਿੱਲੀ ਪਰੇਡ 'ਚ ਹਿੱਸਾ ਲੈਣ ਲਈ ਪੰਜਾਬ ਦੇ ਕਿਸਾਨਾਂ 'ਚ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਜਿਸ ਤਹਿਤ ...
ਬੀਜਾ, 23 ਜਨਵਰੀ (ਅਵਤਾਰ ਸਿੰਘ ਜੰਟੀ ਮਾਨ)-ਬਲਾਕ ਬੀਜਾ ਨਾਲ ਸਬੰਧਿਤ 18 ਪਿੰਡਾਂ ਕਾਂਗਰਸੀ ਵਰਕਰ ਤੇ ਪਿੰਡਾਂ ਦੇ ਕਿਸਾਨ ਵਲੋਂ ਆਪਣੇ ਟਰੈਕਟਰਾਂ ਦੀ ਸੈਂਕੜਿਆਂ ਦੀ ਗਿਣਤੀ 'ਚ ਬਲਾਕ ਪ੍ਰਧਾਨ ਬੇਅੰਤ ਸਿੰਘ ਜੱਸੀ ਕਿਸ਼ਨਗੜ੍ਹ ਦੀ ਅਗਵਾਈ ਹੇਠ ਇਸ ਟਰੈਕਟਰ ਰੈਲੀ 'ਚ ...
ਖੰਨਾ, 23 ਜਨਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਸਦਰ ਪੁਲਿਸ ਨੇ ਚਰਨਜੀਤ ਕੌਰ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਵੱਖ-ਵੱਖ ਧਾਰਾਵਾਂ ਤਹਿਤ ਕਥਿਤ ਦੋਸ਼ੀ ਬੂਟਾ ਖ਼ਾਨ, ਬੂਟਾ ਖ਼ਾਨ ਦੀ ਮਾਂ ਅਤੇ ਰਾਵੀਆ ਵਾਸੀ ਰੋਹਣੋਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ...
ਮਾਛੀਵਾੜਾ ਸਾਹਿਬ, 23 ਜਨਵਰੀ (ਸੁਖਵੰਤ ਸਿੰਘ ਗਿੱਲ)-ਕੇਂਦਰ ਸਰਕਾਰ ਦੇ ਪਾਸ ਕੀਤੇ ਗਏ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਬਾਰਡਰ 'ਤੇ ਪੁੱਜ ਸੇਵਾ-ਮੁਕਤ ਆਈ. ਏ. ਐੱਸ. ਅਤੇ ਪੀ. ਸੀ. ਐੱਸ. ਅਧਿਕਾਰੀਆਂ ਨੇ ਅੰਦੋਲਨ ਦਾ ਸਮਰਥਨ ਕਰਨ ਦਾ ਐਲਾਨ ਕੀਤਾ | ...
ਮਲੌਦ, 23 ਜਨਵਰੀ (ਨਿਜ਼ਾਮਪੁਰ)-ਸ਼ਹੀਦਾਂ ਦੀ ਪਾਵਨ ਪਵਿੱਤਰ ਧਰਤੀ ਗੁਰਦੁਆਰਾ ਸ਼ਹੀਦਗੜ੍ਹ ਸਾਹਿਬ ਪਿੰਡ ਨਿਜ਼ਾਮਪੁਰ ਵਿਖੇ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਧਰਮਪਾਲ ਸਿੰਘ ਦੀ ਦੇਖ-ਰੇਖ ਹੇਠ ਨਗਰ ਪੰਚਾਇਤ ਤੇ ਸਮੂਹ ਸੰਗਤਾਂ ਦੇ ਸਹਿਯੋਗ ਦੁਆਰਾ ਸੰਤ ਅਤਰ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX