ਤਾਜਾ ਖ਼ਬਰਾਂ


ਆਈ .ਪੀ. ਐੱਲ. 2021: ਚੇਨਈ ਨੇ ਪੰਜਾਬ ਨੂੰ ਹਰਾਇਆ
. . .  1 day ago
ਸਮਾਣਾ : ਐੱਸ. ਐਚ. ਓ. ਕਰਨਵੀਰ , ਮੁਨਸ਼ੀ ਮੱਖਣ ਅਤੇ ਇੱਕ ਹੋਮ ਗਾਰਡ ਦਾ ਸਿਪਾਹੀ ਵਿਜੀਲੈਂਸ ਵਲੋਂ ਰੰਗੇ ਹੱਥੀ ਗ੍ਰਿਫਤਾਰ
. . .  1 day ago
ਯੁਨਾਈਟਡ ਕਿੰਗਡਮ ਦੇ ਗ੍ਰਹਿ ਮੰਤਰੀ ਨੇ ਨੀਰਵ ਮੋਦੀ ਦੀ ਹਵਾਲਗੀ ਨੂੰ ਦਿੱਤੀ ਮਨਜ਼ੂਰੀ - ਸੀਬੀਆਈ ਅਧਿਕਾਰੀ
. . .  1 day ago
ਗਾਜ਼ੀਪੁਰ ਬਾਰਡਰ 'ਤੇ ਭਾਰੀ ਤੁਫਾਨ ਨੇ ਨੁਕਸਾਨੇ ਕਿਸਾਨਾਂ ਦੇ ਟੈਂਟ
. . .  1 day ago
ਆਈ .ਪੀ. ਐੱਲ. 2021:ਪੰਜਾਬ ਨੇ ਚੇਨਈ ਨੂੰ 107 ਦੌੜਾਂ ਦਾ ਦਿੱਤਾ ਟੀਚਾ
. . .  1 day ago
 
ਮੰਦਬੁੱਧੀ ਧੀ ਨੂੰ ਜ਼ਹਿਰੀਲੀ ਚੀਜ਼ ਦੇਣ ਉਪਰੰਤ ਬਜ਼ੁਰਗ ਪਿਤਾ ਵੱਲੋਂ ਖੁਦਕੁਸ਼ੀ
. . .  1 day ago
ਬੁਢਲਾਡਾ , 16 ਅਪ੍ਰੈਲ (ਸਵਰਨ ਸਿੰਘ ਰਾਹੀ)- ਜ਼ਿਲ੍ਹਾ ਮਾਨਸਾ ਦੀ ਤਹਿਸੀਲ ਬੁਢਲਾਡਾ ਦੇ ਪਿੰਡ ਬਖਸ਼ੀਵਾਲਾ ਵਿਖੇ ਆਪਣੀ ਨੌਜਵਾਨ ਮੰਦਬੁੱਧੀ ਧੀ ਦੇ ਭਵਿੱਖ ਨੂੰ ਲੈ ਕੇ ਚਿੰਤਤ ਬਜ਼ੁਰਗ ਪਿਓ ਵੱਲੋਂ ਆਪਣੀ ਧੀ ਨੂੰ ਜ਼ਹਿਰੀਲੀ ਚੀਜ਼ ਦੇਣ ਉਪਰੰਤ ਖੁਦ ਵੀ ਖੁਦਕੁਸ਼ੀ ...
ਆਈ .ਪੀ. ਐੱਲ. 2021: ਪੰਜਾਬ ਨੇ 8 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ’ਤੇ 28 ਦੌੜਾਂ ਬਣਾਈਆਂ
. . .  1 day ago
ਆਈ .ਪੀ. ਐੱਲ. 2021:ਪੰਜਾਬ ਦੇ 2.0 ਓਵਰਾਂ ਵਿਚ 1 ਵਿਕਟ ਦੇ ਨੁਕਸਾਨ ’ਤੇ 7 ਦੌੜਾਂ
. . .  1 day ago
ਆਈ .ਪੀ. ਐੱਲ. 2021:ਚੇਨਈ ਸੁਪਰ ਕਿੰਗਜ਼ ਨੇ ਪੰਜਾਬ ਕਿੰਗਜ਼ ਖਿਲਾਫ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਕੀਤਾ ਫੈਸਲਾ
. . .  1 day ago
ਭਾਰੀ ਹਨ੍ਹੇਰੀ ਵਿਚ ਲੱਗੀ ਅੱਗ, ਕਈ ਪਿੰਡਾਂ ਦੀ ਕਰੀਬ ਡੇਢ ਸੌ ਏਕੜ ਤੋਂ ਵੱਧ ਕਣਕ ਸੜ ਕੇ ਸਵਾਹ
. . .  1 day ago
ਦੋਰਾਹਾ, 16 ਅਪ੍ਰੈਲ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ)– ਅੱਜ ਸ਼ਾਮ ਨੂੰ ਆਈ ਭਾਰੀ ਹਨ੍ਹੇਰੀ ਪਿੰਡ ਸੀਲੋਂ, ਲਾਪਰਾਂ ਤੇ ਗਿੱਦੜੀ ਦੇ ਕਿਸਾਨਾਂ ਦੀ ਜੁਆਕਾਂ ਵਾਂਗ ਪਾਲੀ ਕਣਕ ਲਈ ਕਾਲ ਬਣ ਕੇ ਆਈ। ਐਸ.ਐਚ.ਓ, ਦੋਰਾਹਾ ਤੇ ...
ਨਵੀਂ ਦਿੱਲੀ : ਪ੍ਰਕਾਸ਼ ਜਾਵੜੇਕਰ ਕੋਰੋਨਾ ਪਾਜ਼ੀਟਿਵ
. . .  1 day ago
10 ਵੀਂ, 12 ਵੀਂ ਆਈ.ਸੀ.ਐਸ.ਈ. ਕਲਾਸ ਦੀ ਪ੍ਰੀਖਿਆ ਮੁਲਤਵੀ, ਜੂਨ ਵਿਚ ਫੈਸਲਾ
. . .  1 day ago
ਅੰਮ੍ਰਿਤਸਰ 'ਚ ਕੋਰੋਨਾ ਦੇ 412 ਨਵੇਂ ਮਾਮਲੇ ਆਏ ਸਾਹਮਣੇ, 7 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 1 ਅਪ੍ਰੈਲ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 412 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 25924 ਹੋ ਗਏ ਹਨ, ਜਿਨ੍ਹਾਂ 'ਚੋਂ 3623 ...
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਦੇ 73 ਹੋਰ ਮਰੀਜ਼ਾਂ ਦੀ ਪੁਸ਼ਟੀ ਹੋਈ
. . .  1 day ago
ਸ੍ਰੀ ਮੁਕਤਸਰ ਸਾਹਿਬ, 16 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਵਾਇਰਸ ਦੇ 73 ਹੋਰ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚ ਸ੍ਰੀ ਮੁਕਤਸਰ ਸਾਹਿਬ ਦੇ 20, ਮਲੋਟ 19, ਗਿੱਦੜਬਾਹਾ ...
ਜ਼ਿਲ੍ਹੇ ’ਚ 204 ਨਵੇਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 3 ਦੀ ਮੌਤ
. . .  1 day ago
ਹੁਸ਼ਿਆਰਪੁਰ, 16 ਅਪ੍ਰੈਲ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ ’ਚ 204 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 15949 ਅਤੇ 3 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 661 ਹੋ ਗਈ ...
ਜ਼ਮੀਨੀ ਝਗੜੇ ਨੂੰ ਲੈ ਕੇ ਚੱਲੀ ਗੋਲੀ
. . .  1 day ago
ਗੁਰਦਾਸਪੁਰ ,16 ਅਪ੍ਰੈਲ (ਸੁਖਵੀਰ ਸਿੰਘ ਸੈਣੀ) - ਸਥਾਨਕ ਸ਼ਹਿਰ ਦੀ ਦੀ 7 ਨੰਬਰ ਸਕੀਮ ਦੇ ਬਾਹਰ ਜ਼ਮੀਨੀ ਮਾਮਲੇ ਨੂੰ ਲੈ ਕੇ ਦੋ ਧਿਰਾਂ ਵਿਚ ਹੋਏ ਝਗੜੇ ਦੌਰਾਨ ਚੱਲੀ ਗੋਲੀ ਸੰਬੰਧੀ ਖਬਰ ਪ੍ਰਾਪਤ ਹੋਈ ਹੈ । ਇਸ ਮੌਕੇ ’ਤੇ ਪੁਲਿਸ ਨੇ ਪਹੁੰਚ ਕੇ ...
ਦਿਹਾੜੀਦਾਰ ਮਜ਼ਦੂਰ ਦੀ 1 ਕਰੋੜ ਦੀ ਨਿਕਲੀ ਲਾਟਰੀ
. . .  1 day ago
ਪਠਾਨਕੋਟ ,16 ਅਪ੍ਰੈਲ {ਚੌਹਾਨ}- ਪੰਜਾਬ ਸਟੇਟ ਡੀਅਰ ਹਫ਼ਤਾਵਾਰੀ ਲਾਟਰੀ ਪਿੰਡ ਅਖਰੋਟਾ ਨਿਵਾਸੀ ਬੋਧ ਰਾਜ ਦੀ 1 ਕਰੋੜ ਦੀ ਨਿਕਲੀ ਹੈ । ਬੋਧ ਰਾਜ ਨੇ ਖ਼ੁਸ਼ ਹੁੰਦਿਆਂ ਕਿਹਾ ਕਿ ਉਹ ਇਕ ਮਜ਼ਦੂਰ ਹੈ , ਲਾਟਰੀ ਨਿਕਲਣ ...
ਸਾਢੇ 7 ਖੇਤ ਕਣਕ ਸ਼ਾਰਟ ਸਰਕਟ ਨਾਲ ਸੜਕੇ ਸੁਆਹ
. . .  1 day ago
ਜੰਡਿਆਲਾ ਮੰਜਕੀ ,16 ਅਪ੍ਰੈਲ (ਸੁਰਜੀਤ ਸਿੰਘ ਜੰਡਿਆਲਾ)- ਨਜ਼ਦੀਕੀ ਪਿੰਡ ਸਮਰਾਏ ਵਿਚ ਇੱਕ ਕਿਸਾਨ ਦੀ ਪੱਕ ਕੇ ਤਿਆਰ ਖੜ੍ਹੀ ਕਣਕ ਦੇ ਸਾਢੇ ਸੱਤ ਖੇਤ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸੜ ...
ਨਗਰ ਨਿਗਮ ਕਪੂਰਥਲਾ ਦੀ ਚੋਣ - ਕੁਲਵੰਤ ਕੌਰ ਮੇਅਰ, ਰਾਹੁਲ ਕੁਮਾਰ ਸੀਨੀਅਰ ਡਿਪਟੀ ਮੇਅਰ ਤੇ ਮਾਸਟਰ ਵਿਨੋਦ ਸੂਦ ਡਿਪਟੀ ਮੇਅਰ ਬਣੇ
. . .  1 day ago
ਕਪੂਰਥਲਾ, 16 ਅਪ੍ਰੈਲ (ਅਮਰਜੀਤ ਕੋਮਲ, ਦੀਪਕ ਬਜਾਜ) - ਨਗਰ ਨਿਗਮ ਕਪੂਰਥਲਾ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਅੱਜ ਨਗਰ ਕੌਂਸਲ ਦੇ ਦਫ਼ਤਰ 'ਚ ਸਰਬਸੰਮਤੀ...
ਮੋਗਾ ਵਿਚ ਕੋਰੋਨਾ ਦਾ ਪ੍ਰਕੋਪ ਜਾਰੀ, ਆਏ 65 ਹੋਰ ਕਰੋਨਾ ਪਾਜ਼ੀਟਿਵ ਮਾਮਲੇ
. . .  1 day ago
ਮੋਗਾ, 16 ਅਪ੍ਰੈਲ (ਗੁਰਤੇਜ ਸਿੰਘ ਬੱਬੀ) - ਮੋਗਾ ਵਿਚ ਕੋਰੋਨਾ ਦਾ ਪ੍ਰਕੋਪ ਜਾਰੀ ਹੈ ਅਤੇ ਅੱਜ ਜ਼ਿਲ੍ਹੇ ਵਿਚ 65 ਲੋਕਾਂ ਨੂੰ ਕੋਰੋਨਾ ਹੋ ਜਾਣ ਦੀ ਪੁਸ਼ਟੀ ਸਿਹਤ ਵਿਭਾਗ ਵਲੋਂ...
ਮੀਂਹ ’ਚ ਭਿੱਜੀ ਕਣਕ, ਕਿਸਾਨਾਂ ਦਾ ਦਿਲ ਟੁੱਟਿਆ
. . .  1 day ago
ਮਲੋਟ, 16 ਅਪ੍ਰੈਲ (ਅਜਮੇਰ ਸਿੰਘ ਬਰਾੜ)-ਅੱਜ ਮਲੋਟ ’ਚ ਪਏ ਇਕ ਘੰਟਾ ਮੀਂਹ ਕਾਰਨ ਦਾਣਾ ਮੰਡੀ ’ਚ ਪਈ ਕਣਕ ਨੂੰ ਭਿਜਦਾ ਦੇਖ ਕਿਸਾਨਾਂ ਦਾ ਦਿਲ ਟੁੱਟ ਗਿਆ। ਮਲੋਟ ਦੀ ਦਾਣਾ ਮੰਡੀ ’ਚ ਖੁੱਲ੍ਹੇ ਆਸਮਾਨ ਹੇਠਾਂ ਪਈ ਵੱਡੀ ਮਾਤਰਾ ’ਚ ...
8 ਏਕੜ ਕਣਕ ਸੜ ਕੇ ਸੁਆਹ
. . .  1 day ago
ਨਵਾਂਸ਼ਹਿਰ, 16 ਅਪ੍ਰੈਲ (ਗੁਰਬਖਸ਼ ਸਿੰਘ ਮਹੇ)-ਨਜ਼ਦੀਕੀ ਪਿੰਡ ਮਹਾਲੋਂ ਵਿਖੇ ਪਾਵਰ ਕਾਮ ਵਲੋਂ ਲਗਾਏ ਹੋਏ ਜੀ.ਓ. ਸਵਿੱਚ ’ਚੋਂ ਨਿਕਲੇ ਬਿਜਲੀ ਦੇ ਚੰਗਿਆੜਿਆਂ ਕਾਰਣ 8 ਏਕੜ ਕਣਕ ਸੜ ਕੇ ਸੁਆਹ ਹੋ ਗਈ। ਅੱਗ ’ਤੇ ਕਾਬੂ ...
ਅਮਰਜੀਤ ਸਿੰਘ ਟੀਟੂ ਪੰਜਾਬ ਟਰੇਡਰਜ਼ ਬੋਰਡ ਦੇ ਉਪ ਚੇਅਰਮੈਨ ਬਣੇ
. . .  1 day ago
ਸੰਗਰੂਰ 16 ਅਪ੍ਰੈਲ (ਧੀਰਜ ਪਸ਼ੋਰੀਆ ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਅਤੇ ਨਗਰ ਕੌਂਸਲ ਸੰਗਰੂਰ ਦੇ ਸਾਬਕਾ ਕੌਂਸਲਰ ਅਮਰਜੀਤ ਸਿੰਘ ਟੀਟੂ ਨੂੰ...
ਇਕਬਾਲ ਸਿੰਘ ਢਿੱਲੋਂ ਨਗਰ ਕੌਂਸਲ ਕੋਟਫੱਤਾ ਦੇ ਮੀਤ ਪ੍ਰਧਾਨ ਬਣੇ
. . .  1 day ago
ਕੋਟਫੱਤਾ,16 ਅਪ੍ਰੈਲ (ਰਣਜੀਤ ਸਿੰਘ ਬੁੱਟਰ) - ਕੋਟਫੱਤਾ ਨਗਰ ਕੌਂਸਲ ਦੀ ਪ੍ਰਧਾਨਗੀ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾਂਦੇ ਇਕਬਾਲ ਸਿੰਘ ਢਿੱਲੋਂ ਨੂੰ ਆਖ਼ਰ ਅੱਜ ਮੀਤ ਪ੍ਰਧਾਨ ਦੇ ...
ਜੈਤੋ ਵਿਚ 12 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ 'ਤੇ ਚੁੱਕਿਆ ਗਿਆ ਅਹਿਮ ਕਦਮ
. . .  1 day ago
ਜੈਤੋ,(ਫਰੀਦਕੋਟ) 16 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਉਪ ਮੰਡਲ ਮੈਜਿਸਟਰੇਟ ਜੈਤੋ ਡਾ. ਮਨਦੀਪ ਕੌਰ ਨੇ ਦੱਸਿਆ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੇ ਆਦੇਸ਼ਾਂ 'ਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 11 ਮਾਘ ਸੰਮਤ 552
ਿਵਚਾਰ ਪ੍ਰਵਾਹ: ਸਾਰੇ ਸੰਗਠਨਾਂ ਵਿਚ ਵਿਗਾੜ ਦੀ ਪ੍ਰਵਿਰਤੀ ਲਾਜ਼ਮੀ ਤੌਰ 'ਤੇ ਹੁੰਦੀ ਹੈ। ਇਸ ਤੋਂ ਬਚਣ ਲਈ ਲਗਾਤਾਰ ਯਤਨ ਕਰਨੇ ਜ਼ਰੂਰੀ ਹਨ। -ਗੌਤਮ ਬੁੱਧ

ਸੰਪਾਦਕੀ

ਡਾਵਾਂਡੋਲ ਹੋਈ ਕਾਂਗਰਸ ਨੂੰ ਨਵੀਂ ਅਗਵਾਈ ਦੀ ਲੋੜ

ਪਿਛਲੇ ਸਮੇਂ ਵਿਚ ਕਾਂਗਰਸ ਪਾਰਟੀ ਅੰਦਰ ਸਮੇਂ-ਸਮੇਂ ਛਿੜਦੀ ਰਹੀ ਅੰਦਰੂਨੀ ਚਰਚਾ ਅਤੇ ਪੈਦਾ ਹੁੰਦੇ ਰਹੇ ਵਿਵਾਦ ਤੋਂ ਬਾਅਦ ਆਉਂਦੇ ਜੂਨ ਮਹੀਨੇ ਵਿਚ ਪਾਰਟੀ ਦੇ ਪ੍ਰਧਾਨ ਲਈ ਚੋਣ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਮਈ 2019 ਨੂੰ ਨਰਿੰਦਰ ਮੋਦੀ ਦੀ ਅਗਵਾਈ ਵਿਚ ਲਗਾਤਾਰ ਦੂਜੀ ਵਾਰ ਕੌਮੀ ਜਮਹੂਰੀ ਗੱਠਜੋੜ ਦੀ ਸਰਕਾਰ ਬਣੀ ਸੀ। ਲੋਕ ਸਭਾ ਦੀਆਂ ਹੋਈਆਂ ਚੋਣਾਂ ਵਿਚ ਭਾਜਪਾ ਇਕ ਵਾਰ ਫਿਰ ਵੱਡੀ ਪਾਰਟੀ ਦੇ ਤੌਰ 'ਤੇ ਉੱਭਰ ਕੇ ਸਾਹਮਣੇ ਆਈ ਸੀ। ਦੂਸਰੇ ਪਾਸੇ ਕਾਂਗਰਸ ਨੂੰ ਇਨ੍ਹਾਂ ਚੋਣਾਂ ਵਿਚ ਦੁਬਾਰਾ ਨਮੋਸ਼ੀ ਦਾ ਮੂੰਹ ਦੇਖਣਾ ਪਿਆ ਸੀ। ਉਸ ਨੂੰ ਲੋਕ ਸਭਾ ਵਿਚ ਸਿਰਫ਼ 44 ਸੀਟਾਂ ਹੀ ਮਿਲ ਸਕੀਆਂ ਸਨ। ਪਹਿਲੀ ਲੋਕ ਸਭਾ ਵਿਚ ਵੀ ਕਾਂਗਰਸ ਨੂੰ 40 ਸੀਟਾਂ 'ਤੇ ਹੀ ਸਬਰ ਕਰਨਾ ਪਿਆ ਸੀ ਅਤੇ ਉਸ ਦਾ ਵਿਰੋਧੀ ਧਿਰ ਦਾ ਅਹੁਦਾ ਵੀ ਖੁਸ ਗਿਆ ਸੀ। ਲੋਕ ਸਭਾ ਦੀਆਂ ਇਹ ਚੋਣਾਂ ਰਾਹੁਲ ਗਾਂਧੀ ਦੀ ਅਗਵਾਈ ਵਿਚ ਲੜੀਆਂ ਗਈਆਂ ਸਨ ਜਿਨ੍ਹਾਂ ਵਿਚ ਕਾਂਗਰਸ ਨੇ ਵੱਡੇ-ਵੱਡੇ ਦਾਅਵੇ ਕੀਤੇ ਸਨ ਪਰ ਦੁਬਾਰਾ ਹੋਈ ਇਸ ਵੱਡੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਆਪਣੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਇਹ ਵੀ ਐਲਾਨ ਕੀਤਾ ਸੀ ਕਿ ਇਸ ਅਹੁਦੇ 'ਤੇ ਉਨ੍ਹਾਂ ਦੇ ਪਰਿਵਾਰ ਤੋਂ ਕਿਸੇ ਬਾਹਰਲੇ ਵਿਅਕਤੀ ਨੂੰ ਬਿਠਾਇਆ ਜਾਣਾ ਚਾਹੀਦਾ ਹੈ ਪਰ ਉਸ ਸਮੇਂ ਪਾਰਟੀ ਕਿਸੇ ਹੋਰ ਬਾਹਰਲੇ ਵਿਅਕਤੀ ਨੂੰ ਇਹ ਅਹੁਦਾ ਦੇਣ ਤੋਂ ਹਿਚਕਿਚਾਉਂਦੀ ਰਹੀ ਅਤੇ ਅਜਿਹੀ ਅਸਮਰੱਥਾ ਵਿਚ ਮੁੜ ਇਹ ਅਹੁਦਾ ਅਸਥਾਈ ਤੌਰ 'ਤੇ ਉਨ੍ਹਾਂ ਸੋਨੀਆ ਗਾਂਧੀ ਨੂੰ ਹੀ ਸੌਂਪ ਦਿੱਤਾ।
ਪਿਛਲੇ ਲਗਪਗ ਡੇਢ ਸਾਲ ਤੋਂ ਸੋਨੀਆ ਪਾਰਟੀ ਦੀ ਕਾਰਜਕਾਰੀ ਅੰਤਰਿਮ ਪ੍ਰਧਾਨ ਵਜੋਂ ਅਹੁਦਾ ਸੰਭਾਲ ਰਹੀ ਹੈ। ਇਸੇ ਸਮੇਂ ਵਿਚ ਹੀ ਉਨ੍ਹਾਂ ਦੀ ਬਿਮਾਰੀ ਦੀਆਂ ਖ਼ਬਰਾਂ ਵੀ ਆਉਂਦੀਆਂ ਰਹੀਆਂ ਹਨ। ਇਸ ਲਈ ਅਮਲੀ ਰੂਪ ਵਿਚ ਰਾਹੁਲ ਗਾਂਧੀ ਅਤੇ ਉਸ ਦੀ ਭੈਣ ਪ੍ਰਿਅੰਕਾ ਗਾਂਧੀ ਹੀ ਇਨ੍ਹਾਂ ਸ਼ਕਤੀਆਂ ਦਾ ਇਸਤੇਮਾਲ ਕਰਦੇ ਰਹੇ ਹਨ। ਸਾਰੇ ਛੋਟੇ ਵੱਡੇ ਫ਼ੈਸਲੇ ਵੀ ਰਾਹੁਲ ਦੀ ਮਰਜ਼ੀ ਨਾਲ ਹੀ ਹੁੰਦੇ ਰਹੇ ਹਨ। ਪ੍ਰਿਅੰਕਾ ਗਾਂਧੀ ਨੂੰ ਪਾਰਟੀ ਦਾ ਜਨਰਲ ਸਕੱਤਰ ਥਾਪ ਦਿੱਤਾ ਗਿਆ ਸੀ। ਇਸ ਲਈ ਪਾਰਟੀ ਦੀ ਸਮੁੱਚੀ ਸਰਗਰਮੀ ਪਰਿਵਾਰ ਦੇ ਇਨ੍ਹਾਂ 3 ਮੈਂਬਰਾਂ ਦੁਆਲੇ ਹੀ ਘੁੰਮਦੀ ਰਹੀ ਹੈ ਪਰ ਲਗਾਤਾਰ ਚੋਣਾਂ ਵਿਚ ਹੋਈਆਂ ਹਾਰਾਂ ਨੇ ਪਾਰਟੀ ਦੇ ਢਾਂਚੇ ਵਿਚ ਵੱਡੇ ਮਘੋਰੇ ਕਰ ਦਿੱਤੇ ਹਨ। ਪਾਰਟੀ ਅੰਦਰੋਂ ਹੀ ਇਸ ਪ੍ਰਬੰਧ ਦੀ ਆਲੋਚਨਾ ਵੀ ਹੋਣੀ ਸ਼ੁਰੂ ਹੋ ਗਈ ਸੀ ਅਤੇ ਇਹ ਮੰਗ ਵੀ ਉੱਭਰੀ ਸੀ ਕਿ ਪਾਰਟੀ ਦਾ ਕੋਈ ਪ੍ਰਭਾਵਸ਼ਾਲੀ ਸਥਾਈ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਹੈ। ਇਸ ਦੀ ਚਰਚਾ ਹੋਰ ਵੀ ਵਧ ਗਈ ਸੀ ਜਦੋਂ ਅਨੰਦ ਸ਼ਰਮਾ, ਗੁਲਾਮ ਨਬੀ ਆਜ਼ਾਦ, ਵੀਰੱਪਾ ਮੋਇਲੀ, ਮਨੀਸ਼ ਤਿਵਾੜੀ, ਕਪਿਲ ਸਿੱਬਲ, ਪੀ. ਚਿਦੰਬਰਮ ਅਤੇ ਸ਼ਸ਼ੀ ਥਰੂਰ ਸਮੇਤ ਪਾਰਟੀ ਦੇ ਕਈ ਵੱਡੇ ਆਗੂਆਂ ਨੇ ਸੋਨੀਆ ਗਾਂਧੀ ਨੂੰ ਇਕ ਪੱਤਰ ਲਿਖ ਕੇ ਸਥਾਈ ਪ੍ਰਧਾਨ ਨਿਯੁਕਤ ਕਰਨ ਦੇ ਨਾਲ-ਨਾਲ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਪੁਨਰਗਠਨ 'ਤੇ ਵੀ ਜ਼ੋਰ ਦਿੱਤਾ ਸੀ। ਇਸ ਪੱਤਰ ਨੇ ਇਕ ਵਾਰ ਤਾਂ ਪਾਰਟੀ ਸਫ਼ਾਂ ਵਿਚ ਤੂਫ਼ਾਨ ਖੜ੍ਹਾ ਕਰ ਦਿੱਤਾ ਸੀ ਅਤੇ ਇਸ ਅੰਦਰਲੇ ਵਿਵਾਦ ਨੂੰ ਹੋਰ ਵੀ ਮਘਾ ਦਿੱਤਾ ਸੀ। ਚਾਹੇ ਸੋਨੀਆ ਗਾਂਧੀ ਨੇ ਆਪਣੀ ਯੋਜਨਾਬੰਦੀ ਕਰਕੇ ਸਮੇਂ ਦੇ ਬੀਤਣ ਨਾਲ ਇਸ ਵਿਵਾਦ ਨੂੰ ਤਾਂ ਕਾਫ਼ੀ ਹੱਦ ਤੱਕ ਮੱਠਾ ਕਰ ਦਿੱਤਾ ਹੈ ਪਰ ਇਸ ਦੇ ਅੰਦਰੋ-ਅੰਦਰ ਧੁਖਣ ਦੀਆਂ ਖ਼ਬਰਾਂ ਨਿਤ-ਦਿਨ ਆਉਂਦੀਆਂ ਰਹਿੰਦੀਆਂ ਹਨ। ਆਜ਼ਾਦੀ ਤੋਂ ਬਾਅਦ ਪੂਰੇ ਦੇਸ਼ ਵਿਚ ਦਹਾਕਿਆਂ ਤੱਕ ਸਿਆਸਤ 'ਤੇ ਛਾਈ ਰਹੀ ਇਸ ਪਾਰਟੀ ਦਾ ਘੇਰਾ ਅੱਜ ਬੇਹੱਦ ਸੁੰਗੜਿਆ ਲਗਦਾ ਹੈ। ਪੰਜਾਬ, ਛੱਤੀਸਗੜ੍ਹ ਤੇ ਰਾਜਸਥਾਨ ਵਿਚ ਹੀ ਇਸ ਦੀਆਂ ਸਰਕਾਰਾਂ ਬਣੀਆਂ ਹੋਈਆਂ ਹਨ ਅਤੇ ਕੁਝ ਹੋਰ ਸੂਬਿਆਂ ਵਿਚ ਇਹ ਗਠਜੋੜ ਦੀਆਂ ਸਰਕਾਰਾਂ ਵਿਚ ਵੀ ਸ਼ਾਮਿਲ ਹੈ ਪਰ ਇਸ ਦਾ ਬਹੁਤਾ ਆਧਾਰ ਖਿਸਕ ਚੁੱਕਾ ਹੈ ਅਤੇ ਹੋਰ ਬਹੁਤੇ ਸੂਬਿਆਂ ਵਿਚ ਭਾਜਪਾ ਨੇ ਇਸ ਦੀ ਥਾਂ ਮੱਲ ਲਈ ਹੈ ਅਤੇ ਦਿਨ ਪ੍ਰਤੀ ਦਿਨ ਉਹ ਮਜ਼ਬੂਤ ਹੁੰਦੀ ਦਿਖਾਈ ਦੇ ਰਹੀ ਹੈ। ਘੱਟ-ਗਿਣਤੀਆਂ ਅਤੇ ਦਲਿਤ ਵਰਗਾਂ ਵਿਚ ਵੀ ਇਸ ਪਾਰਟੀ ਦਾ ਆਧਾਰ ਕਾਫ਼ੀ ਘਟਿਆ ਜਾਪਦਾ ਹੈ। ਪਿਛਲੇ ਦਿਨੀਂ ਹੋਈ ਪਾਰਟੀ ਦੀ ਵਰਕਿੰਗ ਕਮੇਟੀ ਦੀ ਬੈਠਕ ਵਿਚ ਸੰਗਠਨਾਤਮਕ ਚੋਣਾਂ ਅਤੇ ਨਵੇਂ ਪ੍ਰਧਾਨ ਦੀ ਚੋਣ ਆਉਂਦੇ ਜੂਨ ਮਹੀਨੇ ਵਿਚ ਕਰਨ ਦਾ ਐਲਾਨ ਕੀਤਾ ਗਿਆ ਹੈ। ਪਹਿਲਾਂ ਮਈ ਮਹੀਨੇ ਵਿਚ ਇਹ ਚੋਣਾਂ ਹੋਣੀਆਂ ਸਨ ਪਰ ਪੱਛਮੀ ਬੰਗਾਲ, ਆਸਾਮ ਅਤੇ ਤਾਮਿਲਨਾਡੂ ਦੀਆਂ ਚੋਣਾਂ ਸਿਰ 'ਤੇ ਹੋਣ ਕਾਰਨ ਇਨ੍ਹਾਂ ਨੂੰ ਇਕ ਮਹੀਨੇ ਲਈ ਪਿੱਛੇ ਪਾ ਦਿੱਤਾ ਗਿਆ ਹੈ।
ਪਿਛਲੇ ਕਾਫ਼ੀ ਸਮੇਂ ਤੋਂ ਰਾਹੁਲ ਗਾਂਧੀ ਨੂੰ ਯੋਜਨਾਬੱਧ ਢੰਗ ਨਾਲ ਮੁੜ ਉਭਾਰਨ ਦਾ ਯਤਨ ਕੀਤਾ ਜਾਂਦਾ ਰਿਹਾ ਹੈ। ਇਸ ਮਕਸਦ ਲਈ ਕਈ ਵਾਰ ਕਈ ਥਾਵਾਂ 'ਤੇ ਰੈਲੀਆਂ ਵੀ ਕੀਤੀਆਂ ਗਈਆਂ ਜਿਨ੍ਹਾਂ ਵਿਚ 'ਰਾਹੁਲ ਵਾਪਸ ਲਿਆਓ' ਦੇ ਨਾਅਰੇ ਵੀ ਗੂੰਜਦੇ ਰਹੇ ਹਨ। ਬਣ ਰਹੇ ਹਾਲਾਤ ਤੋਂ ਇਹ ਜ਼ਰੂਰ ਜਾਪਣ ਲੱਗਾ ਹੈ ਕਿ ਇਕ ਵਾਰ ਫਿਰ ਰਾਹੁਲ ਗਾਂਧੀ ਨੂੰ ਹੀ ਪਾਰਟੀ ਦਾ ਪ੍ਰਧਾਨ ਬਣਾਉਣ ਦਾ ਯਤਨ ਕੀਤਾ ਜਾਏਗਾ, ਜਿਸ ਦੀ ਇਸ ਵਾਰ ਵਿਰੋਧਤਾ ਹੋਣ ਦੇ ਵੀ ਆਸਾਰ ਬਣੇ ਨਜ਼ਰ ਆਉਂਦੇ ਹਨ। ਪਾਰਟੀ ਅੰਦਰ ਹੌਲੀ-ਹੌਲੀ ਇਹ ਧਾਰਨਾ ਬਣਦੀ ਜਾ ਰਹੀ ਹੈ ਕਿ ਚਿਰਾਂ ਤੋਂ ਇਸ ਵੱਡੀ ਕੌਮੀ ਪਾਰਟੀ ਵਿਚ ਚਲਦੇ ਆ ਰਹੇ ਇਕ ਪਰਿਵਾਰ ਦੇ ਗਲਬੇ ਤੋਂ ਇਸ ਨੂੰ ਆਜ਼ਾਦ ਕਰਾਇਆ ਜਾਣਾ ਚਾਹੀਦਾ ਹੈ। ਆਪਣੇ ਇਸ ਮੰਤਵ ਵਿਚ ਪਾਰਟੀ ਅੰਦਰਲੇ ਵਿਰੋਧੀ ਕਿੰਨੇ ਕੁ ਕਾਮਯਾਬ ਹੋ ਸਕਣਗੇ ਇਸ ਦਾ ਇਸ ਸਮੇਂ ਤਾਂ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਪਰ ਪਾਰਟੀ ਅੰਦਰ ਨਵੀਂ ਹਵਾ ਰੁਮਕਣ ਨਾਲ ਅਤੇ ਨਵੇਂ ਵਾਤਾਵਰਨ ਦੇ ਪੈਦਾ ਹੋਣ ਨਾਲ ਹੀ ਇਸ ਦੇ ਭਵਿੱਖ ਬਾਰੇ ਕੋਈ ਵਿਸ਼ਵਾਸ ਪੈਦਾ ਹੋ ਸਕੇਗਾ।

-ਬਰਜਿੰਦਰ ਸਿੰਘ ਹਮਦਰਦ

ਪ੍ਰਕਿਰਤਿਕ ਤੇ ਸਮਾਜਿਕ ਚੁਣੌਤੀਆਂ ਦੀ ਕਾਵਿਕਾਰੀ ਹੈ 2020 ਦੀ ਪੰਜਾਬੀ ਕਵਿਤਾ

ਸਮਾਜ ਮਨੁੱਖ ਦੀਆਂ ਬੌਧਿਕ ਸਮਰੱਥਾਵਾਂ ਦਾ ਵਿਹਾਰਕ ਪ੍ਰਤੱਖਣ ਹੈ। ਇਹ ਪ੍ਰਤੱਖਣ ਕਰਮਾ-ਪ੍ਰਤੀਕਰਮਾਂ ਦੇ ਰੂਪ ਵਿਚ ਸਮਾਜ ਦੀ ਪਛਾਣ ਬਣਦਾ ਹੈ। ਸਮਾਜ ਦੀ ਇਸ ਪਛਾਣ ਦਾ ਇਕ ਪੱਧਰ ਸਾਧਾਰਨ ਜੀਵਨ ਦਾ ਵਿਹਾਰ ਹੈ ਤੇ ਦੂਸਰਾ ਵੱਖ-ਵੱਖ ਕਲਾਵਾਂ ਦਾ ਬੌਧਿਕ-ਸਿਰਜਣਾਤਮਿਕ ...

ਪੂਰੀ ਖ਼ਬਰ »

ਆਓ ਗ਼ਲਤੀਆਂ ਤੋਂ ਸਬਕ ਸਿੱਖੀਏ

ਕੋਈ ਵੀ ਮਨੁੱਖ ਸਰਬਕਲਾ ਸੰਪੂਰਨ ਨਹੀਂ ਹੁੰਦਾ। ਹਰ ਮਨੁੱਖ 'ਚ ਕੋਈ ਨਾ ਕੋਈ ਊਣਤਾਈ ਜ਼ਰੂਰ ਹੁੰਦੀ ਹੈ ਭਾਵ ਮਨੁੱਖ ਗ਼ਲਤੀਆਂ ਤੇ ਊਣਤਾਈਆਂ ਦਾ ਪੁਤਲਾ ਹੈ। ਸ਼ਾਇਦ ਹੀ ਕੋਈ ਅਜਿਹਾ ਇਨਸਾਨ ਹੋਵੇਗਾ, ਜਿਸ ਨੇ ਕਦੇ ਕੋਈ ਗ਼ਲਤੀ ਨਹੀਂ ਕੀਤੀ ਹੋਵੇਗੀ। ਗ਼ਲਤੀ ਕੰਮ ਵਿਚ ਰੁੱਝੇ ...

ਪੂਰੀ ਖ਼ਬਰ »

ਕਿਸਾਨ ਅੰਦੋਲਨ ਕਾਰਨ ਪ੍ਰੇਸ਼ਾਨ ਹੈ ਭਾਜਪਾ

ਕਿਸਾਨ ਅੰਦੋਲਨ ਨੇ ਕੇਂਦਰ ਸਰਕਾਰ ਨੂੰ ਇਕ ਸਖ਼ਤ ਮੁਸੀਬਤ ਵਿਚ ਪਾ ਦਿੱਤਾ ਹੈ। ਅੰਦੋਲਨਕਾਰੀ ਕਿਸਾਨ ਪਿੱਛੇ ਹਟਣ ਦੇ ਰੌਂਅ ਵਿਚ ਦਿਖਾਈ ਨਹੀਂ ਦੇ ਰਹੇ। ਕਿਸਾਨ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵਾਰ-ਵਾਰ ਕਹਿ ਰਹੇ ਹਨ ਕਿ ਤਿੰਨੋਂ ਕਾਨੂੰਨ ਤਿੰਨ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ, ਕਿਸਾਨ ਤੇ ਬੀਬੀਆਂ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਕਿਸਾਨ ਅੰਦੋਲਨ ਦੇ ਦਿਨਾਂ ਵਿਚ ਪੈਣ ਸਦਕਾ ਗੁਰੂ ਸਾਹਿਬ ਦੇ ਜੀਵਨ ਦੀਆਂ ਉਹ ਪਰਤਾਂ ਖੁੱਲ੍ਹੀਆਂ ਜਿਨ੍ਹਾਂ ਵੱਲ ਵਧੇਰੇ ਧਿਆਨ ਨਹੀਂ ਦਿੱਤਾ ਜਾਂਦਾ। ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜੀਵਨ ਜਿਸ ਪ੍ਰਕਾਰ ਦਇਆ, ਧਰਮ, ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX