ਸੈਕਰਾਮੈਂਟੋ, 23 ਜਨਵਰੀ (ਹੁਸਨ ਲੜੋਆ ਬੰਗਾ)-ਕਮਲਾ ਹੈਰਿਸ ਦੇ ਉੱਪ ਰਾਸ਼ਟਰਪਤੀ ਬਣਨ ਦੀ ਖੁਸ਼ੀ ਵਿਚ ਏਸ਼ੀਅਨ ਅਮਰੀਕਨਾਂ ਵਲੋਂ ਨਿਊਯਾਰਕ ਵਿਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਹੈਰਿਸ ਨੇ ਕਿਹਾ ਕਿ ਉਹ ਭਾਈਚਾਰੇ ਲਈ ਸੰਭਾਵਨਾਵਾਂ ਨੂੰ ਯਕੀਨੀ ਬਣਾਉਣ ਲਈ ਕੰਮ ਕਰੇਗੀ | ਉਨ੍ਹਾਂ ਕਿਹਾ ਕਿ ਸਮਾਜ ਲਈ ਕੰਮ ਕਰਨ ਦੀ ਸਿੱਖਿਆ ਮਾੈ ਆਪਣੀ ਮਾਂ ਕੋਲੋਂ ਲਈ ਹੈ | ਏਸ਼ੀਅਨ ਅਮਰੀਕਨ ਆਈਸਲੈਂਡਰ ਬਾਲ ਵਲੋਂ ਕਰਵਾਇਆ ਇਹ ਸਮਾਗਮ ਕੋਵਿਡ-19 ਕਾਰਨ ਵਰਚੂਅਲ ਹੋਇਆ | ਹੈਰਿਸ ਨੇ ਕਿਹਾ ਕਿ ਮੇਰੀ ਮਾਂ ਸ਼ਿਆਮਾਲਾ ਗੋਪਾਲਨ ਭਾਰਤ ਤੋਂ ਅਮਰੀਕਾ ਆਈ ਸੀ ਜਿਸ ਨੇ ਮੇਰੀ ਭੈਣ ਮਾਇਆ ਤੇ ਮੈਨੂੰ ਪਾਲਿਆ ਪੋਸਿਆ | ਮੇਰੀ ਮਾਂ ਜਾਣਦੀ ਸੀ ਕਿ ਅਸੀਂ ਪਹਿਲੀਆਂ ਤਾਂ ਹੋ ਸਕਦੀਆਂ ਹਾਂ ਪਰ ਆਖਰੀ ਨਹੀਂ | ਇਹ ਸਬਕ ਮੈਂ ਜੀਵਨ ਭਰ ਲਈ ਪੱਲੇ ਬੰਨ ਲਿਆ ਹੈ | ਉਨ੍ਹਾਂ ਕਿਹਾ ਕਿ ਤੁਹਾਡੇ ਨਿਰੰਤਰ ਵਿਸ਼ਵਾਸ ਸਦਕਾ ਹੀ ਇਸ ਮੁਕਾਮ ਉਪਰ ਪਹੁੰਚੀ ਹਾਂ | ਅਸੀਂ ਹਮੇਸ਼ਾਂ ਅਮਰੀਕੀਆਂ ਦੀ ਇਕਜੁੱਟਤਾ ਲਈ ਕੰਮ ਕੀਤਾ ਹੈ ਤੇ ਕਰਦੇ ਰਹਾਂਗੇ | ਇੰਪੈਕਟ ਦੇ ਸਹਿ ਸੰਸਥਾਪਕ ਰਾਜ ਗੋਇਲ ਨੇ ਕਿਹਾ ਕਿ ਉਹ ਖੁਸ਼ ਹਨ ਕਿ ਭਾਰਤੀ ਤੇਜ਼ੀ ਨਾਲ ਅੱਗੇ ਵਧੇ ਹਨ ਤੇ ਹੁਣ ਸਾਡੀ ਵਿਰਾਸਤ ਵਿਚੋਂ ਉੱਪ ਰਾਸ਼ਟਰਪਤੀ ਬਣੀ ਹੈ | ਉਨ੍ਹਾਂ ਕਿਹਾ ਕਿ ਜਦੋਂ ਮੈਂ 2006 ਵਿਚ ਕਨਸਾਸ ਵਿਧਾਨ ਸਭਾ ਲਈ ਚੁਣਿਆ ਗਿਆ ਸੀ ਤਾਂ ਇਹ ਮੇਰੇ ਲਈ ਕਲਪਨਾ ਤੋਂ ਬਾਹਰ ਦੀ ਗੱਲ ਸੀ | ਅਸੀਂ ਬਹੁਤ ਥੋੜੇ ਸਮੇਂ ਵਿਚ ਇਸ ਮੁਕਾਮ ਉਪਰ ਪੁੱਜੇ ਹਾਂ | ਇਸ ਮੌਕੇ ਬੰਗਲਾਦੇਸ਼ੀ ਮੂਲ ਦੇ ਅਮਰੀਕੀ ਗਾਇਕ ਐਰੀ ਆਸਫ ਨੇ ਗੀਤ ਗਾ ਕੇ ਮਾਹੌਲ ਨੂੰ ਖੁਸ਼ਨੁਮਾ ਬਣਾ ਦਿੱਤਾ | ਸਮਾਗਮ ਨਾਲ ਜੁੜੇ ਲੋਕਾਂ ਨੇ ਹੈਰਿਸ ਦੀ ਜਿੱਤ ਲਈ ਇਕ ਦੂਸਰੇ ਨੂੰ ਵਧਾਈਆਂ ਦਿੱਤੀਆਂ |
ਨਵੀਂ ਦਿੱਲੀ, 23 ਜਨਵਰੀ (ਏਜੰਸੀ)- ਅਦਾਕਾਰ ਵਰੁਣ ਧਵਨ ਤੇ ਫੈਸ਼ਨ ਡਿਜ਼ਾਈਨਰ ਨਤਾਸ਼ਾ ਦਲਾਲ ਐਤਵਾਰ ਨੂੰ ਅਲੀਬਾਗ ਦੇ ਲਗਜ਼ਰੀ ਰਿਜ਼ਾਰਟ 'ਦਾ ਮੇਂਸ਼ਨ ਹਾਊਸ' 'ਚ ਵਿਆਹ ਕਰਵਾ ਰਹੇ ਹਨ | ਰਿਜ਼ਾਰਟ 'ਚ ਵਿਆਹ ਦੀਆਂ ਪੂਰੀਆਂ ਤਿਆਰੀਆਂ ਚੱਲ ਰਹੀਆਂ ਹਨ | ਰਿਪੋਰਟਾਂ ਅਨੁਸਾਰ ...
ਮਨੀਲਾ, 23 ਜਨਵਰੀ (ਏਜੰਸੀ)- ਦੱਖਣ ਫਿਲਪਾਈਨ ਦੇ ਮਾਗੁਇਨਦਨਾਓ ਸੂਬੇ 'ਚ ਸਨਿਚਰਵਾਰ ਨੂੰ ਪੁਲਿਸ ਆਪ੍ਰੇਸ਼ਨ ਦੌਰਾਨ ਇਕ ਪੁਲਿਸ ਅਧਿਕਾਰੀ ਸਮੇਤ ਕਰੀਬ 13 ਲੋਕ ਮਾਰੇ ਗਏ, ਜਦੋਂ ਕਿ 4 ਹੋਰ ਜ਼ਖਮੀ ਹੋ ਗਏ | ਪੁਲਿਸ ਨੇ ਦੱਸਿਆ ਕਿ ਇਹ ਗੋਲੀਬਾਰੀ ਉਸ ਵੇਲੇ ਸ਼ੁਰੂ ਹੋਈ ਜਦੋਂ ...
ਸ੍ਰੀਨਗਰ, 23 ਜਨਵਰੀ (ਮਨਜੀਤ ਸਿੰਘ)- ਮੌਸਮ ਵਿਭਾਗ ਦੀ ਭਵਿੱਖਵਾਣੀ ਮੁਤਾਬਿਕ ਸਨਿਚਰਵਾਰ ਨੂੰ ਸਮੁੱਚੀ ਵਾਦੀ 'ਚ ਤਾਜ਼ਾ ਬਰਫਬਾਰੀ ਦਾ ਸਿਲਸਿਲਾ ਸ਼ੁਰੂ ਹੋਇਆ, ਜਿਹੜਾ ਦੇਰ ਸ਼ਾਮ ਤੱਕ ਜਾਰੀ ਰਿਹਾ | ਸ੍ਰੀਨਗਰ ਵਿਖੇ 3 ਇੰਚ, ਗੁਲਮਰਗ ਵਿਖੇ 9 ਇੰਚ, ਕੁਪਵਾੜਾ ਵਿਖੇ 3 ਇੰਚ ...
ਲੰਡਨ, 23 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪੱਛਮੀ ਮਿਡਲੈਂਡ ਵਿਚ ਇਸਲਾਮਿਕ ਅੱਤਵਾਦ ਦਾ ਖ਼ਤਰਾ ਸਭ ਤੋਂ ਵੱਧ ਹੈ, ਜਦ ਕਿ ਸੱਜੇ ਪੱਖੀ ਅੱਤਵਾਦ ਸਭ ਤੋਂ ਵੱਧ ਤੇਜ਼ੀ ਨਾਲ ਵੱਧ ਰਿਹਾ ਹੈ | ਇਸ ਗੱਲ ਦਾ ਪ੍ਰਗਟਾਵਾ ਸਹਾਇਕ ਪੁਲਿਸ ਕਾਂਸਟੇਬਲ ਮੈਟ ਵਾਰਡ ਨੇ ਕੀਤਾ | ...
ਐਡੀਲੇਡ, 23 ਜਨਵਰੀ (ਗੁਰਮੀਤ ਸਿੰਘ ਵਾਲੀਆ)-ਵਿਦੇਸ਼ਾਂ 'ਚ ਪੰਜਾਬੀਆਂ ਨੇ ਵੱਖ-ਵੱਖ ੍ਰਖੇਤਰਾਂ 'ਚ ਮੱਲਾਂ ਮਾਰ ਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ | ਇਸ ਦੀ ਤਾਜ਼ਾ ਮਿਸਾਲ ਪਰਥ ਸ਼ਹਿਰ ਦਾ ਵਸਨੀਕ ਸਿਮਰਨ ਸਿੰਘ ਸੰਧੂ ਬਣਿਆ ਹੈ | ਸੰਧੂ ਰਾਇਲ ਆਸਟ੍ਰੇਲੀਅਨ ਹਵਾਈ ...
ਲੰਡਨ, 23 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਭਗੌੜਾ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਜਿਸ 'ਤੇ ਅਰਬਾਂ ਰੁਪਏ ਦਾ ਬੈਂਕ ਕਰਜ਼ਾ ਨਾ ਚੁਕਾਉਣ ਦਾ ਦੋਸ਼ ਹੈ, ਭਾਰਤ ਸਰਕਾਰ ਦੀ ਚੁੰਗਲ ਤੋਂ ਬਚਣ ਲਈ ਲਗਾਤਾਰ ਨਵੇਂ ਰਾਹ ਤਲਾਸ਼ ਰਿਹਾ ਹੈ | ਮਾਲਿਆ ਨੇ ਯੂ.ਕੇ. ਵਿਚ ਰਹਿਣ ...
ਲੰਡਨ, 23 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. 'ਚ ਆਇਆ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਪਹਿਲੇ ਨਾਲੋਂ 30 ਗੁਣਾਂ ਵੱਧ ਖ਼ਤਰਨਾਕ ਹੈ | ਇਸ ਨਾਲ ਮੌਤ ਦਰ ਵਿਚ ਵਾਧਾ ਹੋਣ ਦਾ ਖ਼ਦਸ਼ਾ ਹੈ | ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਵੀ ਵਾਇਰਸ ਦੀ ਨਵੀਂ ਕਿਸਮ ਪਹਿਲੇ ...
ਸੈਕਰਾਮੈਂਟੋ, 23 ਜਨਵਰੀ (ਹੁਸਨ ਲੜੋਆ ਬੰਗਾ)- ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਸੈਨੇਟ ਵਿਚ ਦੂਸਰੇ ਮਹਾਦੋਸ਼ ਦੀ ਕਾਰਵਾਈ 8 ਫਰਵਰੀ ਤੋਂ ਸ਼ੁਰੂ ਹੋਵੇਗੀ | ਇਹ ਐਲਾਨ ਸੈਨੇਟ ਆਗੂਆਂ ਵਿਚਾਲੇ ਹੋਈ ਸਹਿਮਤੀ ਤੋਂ ਬਾਅਦ ਕੀਤਾ ਗਿਆ ਹੈ | ਸੈਨੇਟ ਦੇ ਬਹੁਗਿਣਤੀ ...
ਐਡੀਲੇਡ, 23 ਜਨਵਰੀ (ਗੁਰਮੀਤ ਸਿੰਘ ਵਾਲੀਆ)- ਐਡੀਲੇਡ ਵਿਕਟੋਰੀਆ ਸੁਕੇਅਰ 'ਚ ਅੱਜ ਪੰਜਾਬੀ ਭਾਰਤੀ ਭਾਈਚਾਰੇ ਵਲੋਂ ਕਿਸਾਨਾਂ ਦੀ ਹਮਾਇਤ ਵਿਚ ਭਰਵਾਂ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ ਵਿਚ ਰਾਜਸੀ, ਧਾਰਮਿਕ, ਸਮਾਜਿਕ ਆਗੂਆਂ ਨੇ ਵੱਡੇ ਪੱਧਰ 'ਤੇ ਸ਼ਿਰਕਤ ਕੀਤੀ | ਇਸ ...
ਟੋਰਾਂਟੋ, 23 ਜਨਵਰੀ (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਉਂਟਾਰੀਓ ਪ੍ਰਾਂਤ ਵਿਚ ਕੋਰੋਨਾ ਵਾਇਰਸ ਦਾ ਫੈਲਾਅ ਰੋਕਣ ਲਈ 14 ਜਨਵਰੀ ਤੋਂ ਐਮਰਜੈਂਸੀ ਲੱਗੀ ਹੋਈ ਹੈ, ਜੋ 11 ਫਰਵਰੀ ਤੱਕ ਜਾਰੀ ਰਹੇਗੀ | ਪ੍ਰਾਂਤਕ ਸਰਕਾਰ ਵਲੋਂ ਬਿਨਾਂ ਕਿਸੇ ਜਰੂਰੀ ਕੰਮ ਤੋਂ ਲੋਕਾਂ ਨੂੰ ਘਰੋਂ ...
ਫਰੈਂਕਫਰਟ, 23 ਜਨਵਰੀ (ਸੰਦੀਪ ਕੌਰ ਮਿਆਣੀ)- ਵਰਲੱਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਬਣਾਏ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਖਿਲਾਫ਼ ਚੱਲ ਰਹੇ ਕਿਸਾਨੀ ਸੰਘਰਸ਼ ਦੇ ਹੱਕ ਵਿਚ ਜਰਮਨ ਦੇ ...
ਹਾਂਗਕਾਂਗ, 23 ਜਨਵਰੀ (ਜੰਗ ਬਹਾਦਰ ਸਿੰਘ)-ਹਾਂਗਕਾਂਗ ਸਰਕਾਰ ਵਲੋਂ ਕੋਵਿਡ-19 ਮਹਾਂਮਾਰੀ ਦੇ ਜਾਰਡਨ ਇਲਾਕੇ ਵਿਚ ਤੇਜ਼ੀ ਨਾਲ ਹੋ ਰਹੇ ਫ਼ੈਲਾਅ ਨੂੰ ਕਾਬੂ ਕਰਨ ਦੇ ਮਕਸਦ ਤਹਿਤ ਇਸ ਇਲਾਕੇ ਵਿਚ ਸਨਿਚਰਵਾਰ ਤੜਕੇ 4 ਵਜੇ ਤੋਂ 48 ਘੰਟੇ ਦਾ ਅੰਸ਼ਿਕ ਲਾਕਡਾਊਨ ਲਗਾ ਦਿੱਤਾ ...
ਬਿ੍ਸਬੇਨ, 23 ਜਨਵਰੀ (ਮਹਿੰਦਰਪਾਲ ਸਿੰਘ ਕਾਹਲੋਂ)-ਇੰਡੀਅਨ ਫਾਰਮਰ ਐਾਡ ਵਰਕਰ ਐਸੋਸੀਏਸ਼ਨ ਕੁਇਨਸਲੈਂਡ ਦੇ ਪ੍ਰਬੰਧ ਅਧੀਨ 26 ਜਨਵਰੀ ਨੂੰ ਭਾਰਤ 'ਚ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਕ ਵਿਚ ਕਾਰ ਰੈਲੀ ਕੱਢੀ ਜਾਵੇਗੀ | ਇਸ ਸਬੰਧੀ ਵਿਸ਼ੇਸ਼ ਮੀਟੰਗ ਬਿ੍ਸਬੇਨ ਸਿੱਖ ...
ਗਲਾਸਗੋ, 23 ਜਨਵਰੀ (ਹਰਜੀਤ ਸਿੰਘ ਦੁਸਾਂਝ)- ਗਲਾਸਗੋ ਵਾਸੀਆਂ ਕੋਲ ਚੌਪਹੀਏ ਵਾਹਨਾਂ ਦੀ ਬਜਾਏ ਦੋਪਹੀਏ ਵਾਹਨਾਂ ਦੀ ਹੋਰ ਸਹੂਲਤ ਹੋਵੇਗੀ | ਜੂਨ 2019 ਵਿਚ ਨੈਕਸਟਬਾਈਕ ਕੰਪਨੀ ਨੇ ਗਲਾਸਗੋ ਵਿਚ 12 ਸਾਈਕਲ ਸਟੇਸ਼ਨ ਸਥਾਪਿਤ ਕੀਤੇ ਸਨ ਅਤੇ 800 ਸਾਈਕਲ ਉਪਲਬਧ ਕਰਵਾਏ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX