ਤਾਜਾ ਖ਼ਬਰਾਂ


ਰਾਹੁਲ ਗਾਂਧੀ ਦੇ ਬਿਆਨ 'ਤੇ ਭੜਕੀ ਸਮ੍ਰਿਤੀ ਈਰਾਨੀ ਨੇ ਚੋਣ ਕਮਿਸ਼ਨ 'ਚ ਦਰਜ ਕਰਾਈ ਸ਼ਿਕਾਇਤ
. . .  about 1 hour ago
ਨਵੀਂ ਦਿੱਲੀ, 13 ਦਸੰਬਰ - ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਰੇਪ ਇਨ ਇੰਡੀਆ ਵਾਲੀ ਟਿੱਪਣੀ 'ਤੇ ਭਾਰਤੀ ਜਨਤਾ ਪਾਰਟੀ ਨੇ ਚੋਣ ਕਮਿਸ਼ਨ 'ਚ ਸ਼ਿਕਾਇਤ ਦਰਜ ਕਰਾਈ ਹੈ। ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਕਿਹਾ ਕਿ ਉਨ੍ਹਾਂ ਨੇ ਰਾਹੁਲ ਗਾਂਧੀ ਦੀ ਟਿੱਪਣੀ ਖਿਲਾਫ...
ਸੂਬੇ ਨਾਗਰਿਕਤਾ ਕਾਨੂੰਨ ਲਾਗੂ ਕਰਨ ਤੋਂ ਇਨਕਾਰ ਨਹੀਂ ਕਰ ਸਕਦੇ - ਮੀਡੀਆ ਰਿਪੋਰਟ
. . .  about 1 hour ago
ਨਵੀਂ ਦਿੱਲੀ, 13 ਦਸੰਬਰ - ਨਾਗਰਿਕਤਾ ਸੋਧ ਐਕਟ ਨੂੰ ਆਪਣੇ ਰਾਜਾਂ ਵਿਚ ਲਾਗੂ ਕਰਨ ਨੂੰ ਲੈ ਕੇ ਹੁਣ ਤੱਕ ਛੱਤੀਸਗੜ੍ਹ, ਕੇਰਲ, ਪੰਜਾਬ , ਪੱਛਮੀ ਬੰਗਾਲ ਤੇ ਮੱਧ ਪ੍ਰਦੇਸ਼ ਨੇ ਸਪਸ਼ਟ ਕੀਤਾ ਹੈ ਕਿ ਉਹ ਇਸ ਕਾਨੂੰਨ ਨੂੰ ਆਪਣੇ ਰਾਜਾਂ ਵਿਚ ਲਾਗੂ ਨਹੀਂ ਕਰਨਗੇ ਪਰੰਤੂ ਰਿਪੋਰਟਾਂ...
ਮੀਂਹ ਦੇ ਪਾਣੀ ਨਾਲ ਕਰਤਾਰਪੁਰ ਲਾਂਘਾ ਮਾਰਗ ਨੁਕਸਾਨਿਆ
. . .  about 2 hours ago
ਕਰਤਾਰਪੁਰ ਲਾਂਘਾ, 13 ਦਸੰਬਰ (ਡਾ.ਕਾਹਲੋਂ, ਪੁਰੇਵਾਲ) - ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਜੀ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਲਈ ਡੇਰਾ ਬਾਬਾ ਨਾਨਕ ਤੋਂ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੱਕ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ...
ਕਲਾਨੌਰ ਦੇ ਐਸ.ਐਮ.ਓ. ਡਾ ਲਖਵਿੰਦਰ ਸਿੰਘ ਅਠਵਾਲ ਦਾ ਨੈਸ਼ਨਲ ਐਵਾਰਡ ਨਾਲ ਸਨਮਾਨ
. . .  about 2 hours ago
ਕਲਾਨੌਰ, 13 ਦਸੰਬਰ (ਪੁਰੇਵਾਲ) - ਆਯੂਸ਼ਮਾਨ ਭਾਰਤ ਅਧੀਨ ਸ਼ੁਰੂ ਕੀਤੇ ਗਏ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਪ੍ਰਤੀ ਆਪਣੀਆਂ ਚੰਗੀਆਂ ਸੇਵਾਵਾਂ ਦੇਣ ਅਤੇ ਇਸ 'ਚ ਦੇਸ਼ ਭਰ 'ਚ ਚੰਗੀ ਕਾਰਗੁਜ਼ਾਰੀ ਵਿਖਾਉਣ 'ਤੇ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਸ਼ਹੀਦ ਸੁਖਵਿੰਦਰ...
ਪੰਜਾਬ 'ਚ ਡਿਜੀਟਲ ਕ੍ਰਾਂਤੀ ਨੂੰ ਹੋਰ ਨਿਖਾਰਨ ਲਈ ਕੈਪਟਨ ਵੱਲੋਂ ਅਹਿਮ ਐਲਾਨ
. . .  about 2 hours ago
ਚੰਡੀਗੜ੍ਹ, 13 ਦਸੰਬਰ - ਸੂਬੇ ਵਿਚ ਡਿਜੀਟਲ ਇਨਕਲਾਬ 'ਚ ਹੋਰ ਪ੍ਰਗਤੀ ਲਿਆਉਣ ਦੇ ਮਕਸਦ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਦੀਆਂ ਸਾਰੀਆਂ ਸਰਕਾਰੀ ਸੰਸਥਾਵਾਂ ਅਗਲੇ ਮਹੀਨੇ ਜਨਵਰੀ ਤੋਂ ਨਵੀਆਂ ਫਾਈਲਾਂ...
ਅਮਿਤ ਸ਼ਾਹ ਦਾ ਵੀ ਸ਼ਿਲਾਂਗ ਦੌਰਾ ਰੱਦ, ਫਰਾਂਸ ਵੱਲੋਂ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ
. . .  about 3 hours ago
ਨਵੀਂ ਦਿੱਲੀ, 13 ਦਸੰਬਰ - ਨਾਗਰਿਕਤਾ ਸੋਧ ਕਾਨੂੰਨ ਤੋਂ ਬਾਅਦ ਪੂਰਬ ਉਤਰ ਦੇ ਹਾਲਾਤ ਗੰਭੀਰ ਬਣੇ ਹੋਏ ਹਨ। ਵੱਡੇ ਪੱਧਰ 'ਤੇ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਜਾਪਾਨ ਦੇ ਪ੍ਰਧਾਨ ਮੰਤਰੀ ਸਿੰਜੋ ਆਬੇ ਦਾ ਭਾਰਤ ਦੌਰਾ ਜੋ ਗੁਹਾਟੀ 'ਚ ਹੋਣਾ ਸੀ ਰੱਦ ਹੋ ਗਿਆ ਹੈ। ਹੁਣ...
ਨਾਗਰਿਕਤਾ ਕਾਨੂੰਨ : ਵਿਰੋਧ 'ਚ ਸੜਕ 'ਤੇ ਜਾਮੀਆ ਦੇ ਵਿਦਿਆਰਥੀ, ਪੁਲਿਸ ਨੇ ਛੱਡੇ ਅੱਥਰੂ ਗੈਸ ਦੇ ਗੋਲੇ
. . .  about 3 hours ago
ਦਿੱਲੀ, 13 ਦਸੰਬਰ - ਨਾਗਰਿਕਤਾ ਸੋਧ ਐਕਟ ਨੂੰ ਲੈ ਕੇ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ ਜਾਰੀ ਹੈ। ਉੱਥੇ ਹੀ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਵੀ ਇਸ ਨੂੰ ਲੈ ਕੇ ਲੋਕ ਸੜਕਾਂ 'ਤੇ ਉਤਰੇ ਹੋਏ ਹਨ। ਹੁਣ ਜਾਮੀਆ ਮਿਲੀਆ ਇਸਲਾਮਿਕ ਵਿਚ ਵਿਦਿਆਰਥੀ ਇਸ ਐਕਟ ਨੂੰ ਲੈ ਕੇ...
ਅਰਥਵਿਵਸਥਾ 'ਚ ਸੁਧਾਰ ਲਈ ਚੁੱਕੇ ਕਦਮਾਂ ਨੇ ਦਿਖਾਏ ਰੰਗ -ਨਿਰਮਲਾ ਸੀਤਰਮਣ
. . .  about 4 hours ago
ਨਵੀਂ ਦਿੱਲੀ, 13 ਦਸੰਬਰ - ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਰਥਵਿਵਸਥਾ ਸਰਕਾਰ ਵੱਲੋਂ ਕੀਤੇ ਗਏ ਕੁੱਝ ਸੁਧਾਰਾਂ ਦੇ ਨਤੀਜੇ ਦਿਸਣੇ ਸ਼ੁਰੂ ਹੋ ਗਏ ਹਨ। ਦੇਸ਼ ਵਿਚ ਨਿਵੇਸ਼ ਵੱਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਰਥਵਿਵਸਥਾ ਨੂੰ ਰਫ਼ਤਾਰ ਦੇਣ...
ਕੈਬ 'ਤੇ ਜਾਰੀ ਵਿਰੋਧ ਪ੍ਰਦਰਸ਼ਨ ਵਿਚਕਾਰ ਜਾਪਾਨ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੌਰਾ ਟਾਲਿਆ
. . .  about 4 hours ago
ਨਵੀਂ ਦਿੱਲੀ, 13 ਦਸੰਬਰ - ਨਾਗਰਿਕਤਾ ਸੋਧ ਬਿਲ (ਕੈਬ) ਖਿਲਾਫ ਜਾਰੀ ਵਿਰੋਧ ਪ੍ਰਦਰਸ਼ਨ ਵਿਚਕਾਰ ਭਾਰਤ ਜਾਪਾਨ ਵਿਚਕਾਰ ਹੋਣ ਵਾਲੀ ਸਿਖਰ ਬੈਠਕ ਟਾਲ ਦਿੱਤੀ ਗਈ ਹੈ। ਇਹ ਜਾਣਕਾਰੀ ਵਿਦੇਸ਼ ਮੰਤਰਾਲਾ ਨੇ ਦਿੱਤੀ। ਇਹ ਬੈਠਕ ਗੁਹਾਟੀ ਵਿਚ ਹੋਣੀ ਸੀ। ਜਾਪਾਨ ਦੇ ਪ੍ਰਧਾਨ...
ਕੈਦੀ ਨੂੰ ਉਸ ਦੇ ਸਾਥੀ ਲੈ ਕੇ ਹੋਏ ਫ਼ਰਾਰ, ਗੋਲੀਬਾਰੀ 'ਚ ਇਕ ਮੁਲਾਜ਼ਮ ਜ਼ਖਮੀ
. . .  about 4 hours ago
ਮੂਨਕ, 13 ਦਸੰਬਰ (ਅ.ਬ) - ਜ਼ਿਲ੍ਹਾ ਸੰਗਰੂਰ ਦੇ ਮੂਨਕ 'ਚ ਇਕ ਕੈਦੀ ਨੂੰ ਉਸ ਦੇ ਸਾਥੀ ਲੈ ਕੇ ਫ਼ਰਾਰ ਹੋ ਗਏ ਹਨ। ਮੁਲਜ਼ਮਾਂ ਵੱਲੋਂ ਕੀਤੀ ਗਈ ਫਾਇਰਿੰਗ 'ਚ ਇਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 28 ਮੱਘਰ ਸੰਮਤ 551
ਵਿਚਾਰ ਪ੍ਰਵਾਹ: ਸੁਧਾਰ ਵਾਸਤੇ ਸਾਨੂੰ ਸਮੱਸਿਆ ਦੀ ਜੜ੍ਹ ਵਿਚ ਵੜਨਾ ਪਵੇਗਾ, ਇਸ ਨੂੰ ਮੈਂ ਪੂਰਨ ਸੁਧਾਰ ਕਹਿੰਦਾ ਹਾਂ। -ਸਵਾਮੀ ਵਿਵੇਕਾਨੰਦ

ਤਾਜ਼ਾ ਖ਼ਬਰਾਂ

ਹੈਰੋਇਨ ਸਮੇਤ ਫ਼ੌਜ 'ਚੋ ਸੇਵਾ ਮੁਕਤ ਕੈਪਟਨ ਅਤੇ ਪੁਲਿਸ ਮੁਲਾਜ਼ਮ ਕਾਬੂ

ਪਠਾਨਕੋਟ, 18 ਨਵੰਬਰ (ਸੰਧੂ)- ਨਸ਼ੇ ਦੇ ਕਾਰੋਬਾਰੀਆਂ ਦੇ ਖ਼ਿਲਾਫ਼ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਜ਼ਿਲ੍ਹਾ ਪਠਾਨਕੋਟ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਭਾਰਤੀ ਫ਼ੌਜ ਦੇ ਸੇਵਾ ਮੁਕਤ ਕੈਪਟਨ ਅਤੇ ਜੰਮੂ ਕਸ਼ਮੀਰ ਪੁਲਿਸ 'ਚ ਤੈਨਾਤ ਸੁਰੱਖਿਆ ਕਰਮੀ ਨੂੰ 200 ਗਰਾਮ ਹੇਰੋਈਅਨ ਜਿਸ ਦਾ ਅੰਤਰਰਾਸ਼ਟਰੀ ਬਾਜ਼ਾਰ 'ਚ ਮੁੱਲ 1 ਕਰੋੜ 20 ਲੱਖ ਰੁਪਏ ਹੈ ਸਮੇਤ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪਠਾਨਕੋਟ ਐਸ.ਟੀ.ਐਫ ਦੇ ਇੰਚਾਰਜ ਸਬ ਇੰਸਪੈਕਟਰ ਸੋਮ ਰਾਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ੇ ਸਮੇਤ ਕਾਬੂ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਭਾਰਤੀ ਫ਼ੌਜ 'ਚੋ ਸੇਵਾ ਮੁਕਤ ਕੈਪਟਨ ਗੁਲਜ਼ਾਰ ਹੁਸੈਨ ਨਿਵਾਸੀ ਰਾਜੌਰੀ ਜੰਮੂ-ਕਸ਼ਮੀਰ, ਜੰਮੂ-ਕਸ਼ਮੀਰ ਪੁਲਿਸ 'ਚ 15 ਆਈ.ਆਰ.ਬੀ 'ਚ ਤੈਨਾਤ ਕਾਂਸਟੇਬਲ ਸੈਫਦੀਨ ਨਿਵਾਸੀ ਜ਼ਿਲ੍ਹਾ ਡੋਡਾ ਜੰਮੂ-ਕਸ਼ਮੀਰ ਅਤੇ ਤੀਜੇ ਵਿਅਕਤੀ ਦੀ ਪਹਿਚਾਣ ਅਬਦੁਲ ਲਤੀਫ਼ ਨਿਵਾਸੀ ਜ਼ਿਲ੍ਹਾ ਡੋਡਾ ਜੰਮੂ-ਕਸ਼ਮੀਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀਆਂ ਦੇ ਖ਼ਿਲਾਫ਼ ਸਬੰਧਿਤ ਥਾਣਾ ਵਿਖੇ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਗਈ ਹੈ ਤੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰ ਕੇ 3 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ।


ਖ਼ਬਰ ਸ਼ੇਅਰ ਕਰੋ





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX