ਤਾਜਾ ਖ਼ਬਰਾਂ


ਦੋਸ਼ੀ ਵਿਨੈ ਸ਼ਰਮਾ ਨੂੰ ਕੋਰਟ ਨੇ ਦਿੱਤਾ ਵੱਡਾ ਝਟਕਾ
. . .  9 minutes ago
ਨਵੀਂ ਦਿੱਲੀ, 22 ਫਰਵਰੀ - ਨਿਰਭੈਆ ਕੇਸ ਵਿਚ ਦੋਸ਼ੀ ਵਿਨੈ ਸ਼ਰਮਾ ਦੀ ਇਲਾਜ ਦੀ ਪਟੀਸ਼ਨ ਨੂੰ ਪਟਿਆਲਾ ਹਾਊਸ ਕੋਰਟ ਨੇ ਖਾਰਜ ਕਰ ਦਿੱਤਾ ਹੈ। ਕੋਰਟ ਨੇ ਕਿਹਾ ਕਿ ਤਿਹਾੜ ਜੇਲ੍ਹ ਦੇ ਮੁਤਾਬਿਕ ਵਿਨੈ ਦੀ ਦਿਮਾਗੀ ਹਾਲਤ ਠੀਕ ਹੈ ਤੇ ਉਸ ਨੂੰ ਇਲਾਜ ਦੀ ਲੋੜ...
ਚੰਡੀਗੜ੍ਹ 'ਚ ਇਕ ਇਮਾਰਤ ਨੂੰ ਲੱਗੀ ਅੱਗ
. . .  16 minutes ago
ਚੰਡੀਗੜ੍ਹ, 22 ਫਰਵਰੀ (ਰਣਜੀਤ ਸਿੰਘ) - ਚੰਡੀਗੜ੍ਹ ਸਥਿਤ ਸੈਕਟਰ 32ਪੀਜੀ ਵਿਖੇ ਇਕ ਇਮਾਰਤ ਨੂੰ ਅੱਗ ਲੱਗਣ ਦੀ ਖ਼ਬਰ...
ਕੇਜਰੀਵਾਲ ਦਾ ਟਰੰਪ ਦੇ ਪ੍ਰੋਗਰਾਮ ਵਿਚੋਂ ਨਾਮ ਹਟਾਏ ਜਾਣ 'ਤੇ ਭੱਖੀ ਸਿਆਸਤ
. . .  31 minutes ago
ਨਵੀਂ ਦਿੱਲੀ, 22 ਫਰਵਰੀ - ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਆਪਣੀ ਭਾਰਤ ਯਾਤਰਾ ਦੌਰਾਨ ਦਿੱਲੀ ਦੇ ਇਕ ਸਰਕਾਰੀ ਸਕੂਲ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲੀ ਹੈ ਪਰੰਤੂ ਦਿੱਲੀ ਸਰਕਾਰ ਦੇ ਸੂਤਰਾਂ ਮੁਤਾਬਿਕ ਇਸ ਪ੍ਰੋਗਰਾਮ ਵਿਚ ਦਿੱਲੀ...
ਕੈਪਟਨ ਅਮਰਿੰਦਰ ਸਿੰਘ, ਵਿਧਾਇਕ ਬਲਜਿੰਦਰ ਕੌਰ ਅਤੇ ਸਰਪੰਚ ਪੰਥਦੀਪ ਸਿੰਘ ਦਾ ਭਲਕੇ ਰਾਸ਼ਟਰੀ ਆਦਰਸ਼ ਪੁਰਸਕਾਰਾਂ ਨਾਲ ਹੋਵੇਗਾ ਵਿਸ਼ੇਸ਼ ਸਨਮਾਨ
. . .  56 minutes ago
ਬਟਾਲਾ, 22 ਫਰਵਰੀ (ਕਾਹਲੋਂ)-ਯੁਵਕ ਮਾਮਲੇ ਅਤੇ ਖੇਡਾਂ ਮੰਤਰਾਲਾ, ਭਾਰਤ ਸਰਕਾਰ ਦੇ ਸਹਿਯੋਗ ਨਾਲ ਦਸਵੇਂ ਭਾਰਤੀ ਵਿਦਿਆਰਥੀ ਸੰਸਦ ਦੇ ਹੋ ਰਹੇ ਚਾਰ ਰੋਜ਼ਾ ਪ੍ਰੋਗਰਾਮ ਦੌਰਾਨ ਵਿਗਿਆਨ ਭਵਨ ਦਿੱਲੀ ਵਿਖੇ ਕੈਪਟਨ ਅਮਰਿੰਦਰ ਸਿੰਘ ਦਾ ਆਦਰਸ਼ ਮੁੱਖ ਮੰਤਰੀ, ਐਮ.ਐਲ.ਏ...
ਡੀ.ਜੀ.ਪੀ. ਦੇ ਬਿਆਨ ਦਾ ਇਕੋ ਇੱਕ ਮਕਸਦ, ਕਰਤਾਰਪੁਰ ਕਾਰੀਡੋਰ ਨੂੰ ਬੰਦ ਕਰਾਉਣਾ - ਖਹਿਰਾ
. . .  about 1 hour ago
ਚੰਡੀਗੜ੍ਹ, 22 ਫਰਵਰੀ (ਅਜੈਬ ਸਿੰਘ ਔਜਲਾ) - ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸ.ਸੁਖਪਾਲ ਸਿੰਘ ਖਹਿਰਾ ਨੇ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਜੋ ਸ਼ਰਾਰਤ ਪੂਰਨ ਬਿਆਨ...
ਡੀ.ਜੀ.ਪੀ. ਵਰਗੇ ਬੰਦੇ ਅੱਤਵਾਦ ਪੈਦਾ ਕਰਦੇ ਹਨ - ਸੁਖਪਾਲ ਖਹਿਰਾ
. . .  about 1 hour ago
ਕੈਪਟਨ ਅਮਰਿੰਦਰ ਸਿੰਘ ਨੂੰ ਡੀ.ਜੀ.ਪੀ. ਦੇ ਬਿਆਨ 'ਤੇ ਜਵਾਬ ਦੇਣਾ ਪਏਗਾ - ਸੁਖਪਾਲ ਖਹਿਰਾ
. . .  about 1 hour ago
ਡੀ.ਜੀ.ਪੀ. ਨੇ ਸਾਰੀ ਸਿੱਖ ਕੌਮ ਨੂੰ ਅੱਤਵਾਦੀ ਦੱਸਿਆ - ਸੁਖਪਾਲ ਖਹਿਰਾ
. . .  about 1 hour ago
ਸ੍ਰੀ ਕਰਤਾਰਪੁਰ ਲਾਂਘਾ ਕੁੱਝ ਲੋਕਾ ਨੂੰ ਹਜ਼ਮ ਨਹੀਂ ਹੋ ਰਿਹਾ - ਸੁਖਪਾਲ ਖਹਿਰਾ ਨੇ ਡੀ.ਜੀ.ਪੀ. ਦੇ ਬਿਆਨ 'ਤੇ ਕੈਪਟਨ ਤੇ ਅਕਾਲੀ ਦਲ ਦੀ ਕੀਤੀ ਆਲੋਚਨਾ
. . .  about 1 hour ago
ਪੰਜਾਬ ਦੇ ਡੀ.ਜੀ.ਪੀ. ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ - ਸੁਖਪਾਲ ਖਹਿਰਾ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 10 ਫੱਗਣ ਸੰਮਤ 551
ਵਿਚਾਰ ਪ੍ਰਵਾਹ: ਭਵਿੱਖ ਦਾ ਅਨੁਮਾਨ ਲਗਾਉਣ ਲਈ ਅਤੀਤ ਦਾ ਅਧਿਐਨ ਕਰੋ। -ਕਨਫਿਊਸ਼ੀਅਸ

ਤਾਜ਼ਾ ਖ਼ਬਰਾਂ

ਸੰਘਣੀ ਧੁੰਦ ਕਾਰਨ ਬਰਮਿੰਘਮ-ਅੰਮ੍ਰਿਤਸਰ ਉਡਾਣ ਨੂੰ ਮੋੜਿਆ ਦਿੱਲੀ ਵੱਲ

ਰਾਜਾਸਾਂਸੀ, 19 ਜਨਵਰੀ (ਹੇਰ/ਹਰਦੀਪ ਸਿੰਘ ਖੀਵਾ) - ਮੌਸਮ ਖ਼ਰਾਬ ਹੋਣ ਅਤੇ ਸੰਘਣੀ ਧੁੰਦ ਪੈਣ ਕਾਰਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਦਿੱਲੀ ਤੋਂ ਪੁੱਜਣ ਵਾਲੀ ਇੱਕ ਉਡਾਣ ਰੱਦ ਹੋ ਗਈ ਜਦੋਂ ਕਿ ਬਰਮਿੰਘਮ ਤੋਂ ਅੰਮ੍ਰਿਤਸਰ ਪੁੱਜਣ ਵਾਲੀ ਉਡਾਣ ਨੂੰ ਏਅਰ ਇੰਡੀਆ ਦੇ ਅਧਿਕਾਰੀਆਂ ਵੱਲੋਂ ਦਿੱਲੀ ਨੂੰ ਮੋੜਦੇ ਹੋਏ ਦਿੱਲੀ ਦੇ ਹਵਾਈ ਅੱਡੇ ਤੇ ਉਤਾਰਿਆ ਗਿਆ ਤੇ ਉਹ ਮੁੜ ਦਿੱਲੀ ਤੋਂ ਅੰਮ੍ਰਿਤਸਰ ਕਰੀਬ ਸਾਢੇ 8 ਘੰਟੇ ਦੇਰੀ ਨਾਲ ਪੁੱਜੀ। ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ 6.15 ਦਿੱਲੀ ਤੋਂ ਇੱਥੇ ਪੁੱਜਣ ਏਅਰ ਇੰਡੀਆ ਦੀ ਘਰੇਲੂ ਉਡਾਣ ਮੌਸਮ ਦੀ ਖ਼ਰਾਬੀ ਕਾਰਨ ਰੱਦ ਹੋ ਗਈ । ਇਸ ਤੋਂ ਇਲਾਵਾ ਬਰਮਿੰਘਮ ਤੋਂ ਅੰਮ੍ਰਿਤਸਰ 9.30 ਵਜੇ ਪੁੱਜਣ ਵਾਲੀ ਏਅਰ ਇੰਡੀਆ ਦੀ ਉਡਾਣ ਜੋ ਕਿ ਆਪਣੇ ਮਿਥੇ ਸਮੇਂ ਅਨੁਸਾਰ ਠੀਕ ਸਵੇਰੇ 9.30 ਵਜੇ ਅੰਮ੍ਰਿਤਸਰ ਹਵਾਈ ਅੱਡੇ ਦੇ ਉੱਪਰ ਆ ਗਈ ਸੀ, ਸੰਘਣੀ ਧੁੰਦ ਹੋਣ ਕਾਰਨ ਇਸ ਉਡਾਣ ਨੂੰ ਇੱਥੇ ਨਹੀ ਉਤਾਰਿਆ ਗਿਆ, ਜਦ ਕਿ ਇਸ ਨੂੰ ਦਿੱਲੀ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ। ਇਹ ਉਡਾਣ ਕਰੀਬ ਸਾਢੇ 8 ਘੰਟੇ ਦੇਰੀ ਨਾਲ ਸ਼ਾਮ 6 ਵਜੇ ਦਿੱਲੀ ਤੋਂ ਮੁੜ ਅੰਮ੍ਰਿਤਸਰ ਪੁੱਜੀ। ਇਸ ਉਡਾਣ ਰਾਹੀ ਸਫ਼ਰ ਕਰਨ ਵਾਲੇ ਯਾਤਰੀਆਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। 


ਖ਼ਬਰ ਸ਼ੇਅਰ ਕਰੋ





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX