ਜਲੰਧਰ : ਸ਼ਨੀਵਾਰ 23 ਜੇਠ ਸੰਮਤ 552
ਵਿਚਾਰ ਪ੍ਰਵਾਹ: ਯਤਨਸ਼ੀਲ ਮਨੁੱਖ ਨੂੰ ਸਦਾ ਆਸ ਰਹਿੰਦੀ ਹੈ ਅਤੇ ਉਹ ਯਤਨ ਕਰਨ ਦੀ ਹੋਰ ਕੋਸ਼ਿਸ਼ ਕਰਦਾ ਹੈ। -ਗੇਟੇ

ਤਾਜ਼ਾ ਖ਼ਬਰਾਂ

ਮਹਿਲ ਕਲਾਂ, 29 ਮਾਰਚ (ਅਵਤਾਰ ਸਿੰਘ ਅਣਖੀ)-ਕਰੋਨਾ ਵਾਇਰਸ ਨੂੰ ਲੈ ਕੇ ਪੰਜਾਬ 'ਚ ਲੱਗੇ ਕਰਫ਼ਿਊ ਦੇ ਚੱਲਦਿਆਂ ਸਿਹਤ ਵਿਭਾਗ ਮਹਿਲ ਕਲਾਂ ਦੀ ਟੀਮ ਵੱਲੋਂ ਸੀਨੀਅਰ ਮੈਡੀਕਲ ਅਫ਼ਸਰ ਹਰਜਿੰਦਰ ਸਿੰਘ ਆਂਡਲੂ ਦੀ ਅਗਵਾਈ ਹੇਠ ਇਲਾਕੇ 'ਚ ਸੂਬੇ ਤੋਂ ਬਾਹਰੋਂ ਆਪਣੇ ਘਰਾਂ ਨੂੰ ਪਰਤਣ ਵਾਲੇ 6 ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਅੱਜ ਸਵੇਰੇ ਕਲਕੱਤਾ ਤੋਂ ਮਹਿਲ ਕਲਾਂ ਪਰਤਣ ਵਾਲੇ ਟਰੱਕ ਡਰਾਈਵਰਾਂ ਅਤੇ ਉਨ੍ਹਾਂ ਦੇ ਸਹਾਇਕਾਂ ਦੀ ਕੋਰੋਨਾ ਰੈਪਿਡ ਰਿਸਪੌਂਸ ਟੀਮ ਮਹਿਲ ਕਲਾਂ ਦੇ ਇੰਚਾਰਜ ਡਾ: ਸਿਮਰਨਜੀਤ ਸਿੰਘ ਵੱਲੋਂ ਅਨਾਜ ਮੰਡੀ ਮਹਿਲ ਕਲਾਂ 'ਚ ਪਹੁੰਚ ਕੇ ਮੌਕੇ 'ਤੇ ਜਾਂਚ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਡਾ: ਸਿਮਰਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਮਹਿਲ ਕਲਾਂ ਪਰਤਣ ਵਾਲੇ ਇਹ ਲੋਕ ਪੂਰੀ ਤਰ੍ਹਾਂ ਫਿੱਟ ਪਾਏ ਗਏ ਹਨ। ਉਨ੍ਹਾਂ ਨੂੰ 14 ਦਿਨਾਂ ਤੱਕ ਉਨ੍ਹਾਂ ਦੇ ਘਰਾਂ ਅੰਦਰ ਹੀ ਇਕਾਂਤਵਾਸ ਕਰ ਦਿੱਤਾ ਗਿਆ ਹੈ। ਇਨ੍ਹਾਂ ਸਾਰੇ ਵਿਅਕਤੀਆਂ ਨੂੰ ਇਹ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਘਰ ਪਹੁੰਚਣ ਸਾਰ ਉਹ ਇਕਦਮ ਕਿਸੇ ਪਰਿਵਾਰਕ ਮੈਂਬਰ ਨੂੰ ਨਹੀਂ ਮਿਲਣਗੇ ਅਤੇ 14 ਦਿਨਾਂ ਤੱਕ ਸਿਹਤ ਵਿਭਾਗ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਇਕਾਂਤਵਾਸ 'ਚ ਰਹਿਣਗੇ। ਇਸ ਮੌਕੇ ਬਲਾਕ ਐਜੂਕੇਟਰ ਕੁਲਜੀਤ ਸਿੰਘ ਵਜੀਦਕੇ ਦੀ ਦੇਖ-ਰੇਖ 'ਚ ਇਨ੍ਹਾਂ ਡਰਾਈਵਰਾਂ ਦੇ ਘਰ ਦੇ ਬਾਹਰ ਕੋਵਿਡ-19 ਇਕਾਂਤਵਾਸ ਦੇ ਸਟਿੱਕਰ ਵੀ ਲਗਾਏ ਗਏ। ਇਸ ਮੌਕੇ ਕਾਨੂੰਗੋ ਦਰਸ਼ਨ ਸਿੰਘ ਗੁਰੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਰਫ਼ਿਊ ਦੌਰਾਨ ਘਰਾਂ ਤੋਂ ਬਿਲਕੁਲ ਬਾਹਰ ਨਾ ਨਿਕਲਿਆ ਜਾਵੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੇ ਜਾਣ ਵਾਲੇ ਹਰ ਨਿਰਦੇਸ਼ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ।

 

ਖ਼ਬਰ ਸ਼ੇਅਰ ਕਰੋ

2020-03-29 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377