ਜਲੰਧਰ : ਸ਼ੁੱਕਰਵਾਰ 16 ਜੇਠ ਸੰਮਤ 552
ਵਿਚਾਰ ਪ੍ਰਵਾਹ: ਹਰ ਕੰਮ ਤੋਂ ਪਹਿਲਾਂ ਮਨੁੱਖੀ ਜੀਵਨ ਬਚਾਉਣਾ ਸਭ ਤੋਂ ਵੱਡਾ ਧਰਮ ਹੈ। -ਲਾਲ ਬਹਾਦਰ ਸ਼ਾਸਤਰੀ

ਤਾਜ਼ਾ ਖ਼ਬਰਾਂ

ਪਠਾਨਕੋਟ 3 ਅਪ੍ਰੈਲ (ਸੰਧੂ) ਅੱਜ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਜੀਏਸ਼ਨ ਦੇ ਸੀਨੀਅਰ ਮੀਤ ਪਰਧਾਨ ਭੁਪਿੰਦਰ ਸਿੰਘ ਸੱਚਰ ,ਰਾਜੀਵ ਮਲਹੋਤਰਾ,ਕੇਵਲ ਸਿੰਘ ਸਿੱਧੂ,ਹਰਪਰੀਤ ਸਿੰਘ ਸਿੱਧੂ,ਬਰਿੰਦਰਪਾਲ ਸਿੰਘ ਕੈਰੋਂ,ਰਾਮ ਲੁਭਾਇਆ,ਹਰਪਰੀਤ ਸਿੰਘ ਸੰਧੂ,ਕਿਸਨ ਚੰਦਰ ਮਹਾਜਨ,ਮਨਦੀਪ ਸਿੰਘ ਗਿੱਲ, ਜਗਰਾਜ ਸਿੰਘ ਟੱਲੇਵਾਲ,ਗੁਰਮੀਤ ਮਹਿਤਾ,ਬਲਦੇਵ ਸਿੰਘ ਬੱਡੂਵਾਲ ਆਦਿ ਆਗੂਆਂ ਨੇ ਸਾਂਝੇ ਤੌਰ ਤੇ ਜਾਰੀ ਕੀਤੇ ਬਿਆਨ ਰਾਹੀਂ ਕਿਹਾ ਕਿ ਐਸੋਸੀਏਸ਼ਨ ਪਸੂ਼ ਪਾਲਣ ਮੰਤਰੀ ਸਰਦਾਰ ਤਰਿਪਤ ਰਜਿੰਦਰ ਸਿੰਘ ਬਾਜਵਾ ਦੇ ਹਰ ਹੁਕਮ ਤੇ ਫੁੱਲ ਚੜਾਏਗੀ। ਉਨ੍ਹਾਂ ਨੇ ਕਿਹਾ ਕਿ ਪਸ਼ੂ ਪਾਲਕਾਂ ਅਤੇ ਦੁੱਧ ਉਤਪਾਦਕਾਂ ਦੀਆਂ ਔਕੜਾਂ ਨੂੰ ਮੱਦੇ ਨਜਰ ਰੱਖ ਕੇ ਪੰਜਾਬ ਵਿਚ ਪਸ਼ੂ ਸੰਸਥਾਵਾਂ ਖੁੱਲੇ ਰੱਖਣ ਦੇ ਫੈਸਲੇ ਦਾ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਪੁਰਜੋਰ ਸਵਾਗਤ  ਕਰਦੀ ਹੈ।ਪੰਜਾਬ ਭਰ ਦੇ ਵੈਟਨਰੀ ਇੰਸਪੈਕਟਰ ਇਸ ਲੋਕ ਪੱਖੀ ਫੈਸਲੇ ਤੇ ਡਟ ਕੇ ਪਹਿਰਾ ਦੇਣਗੇ ਅਤੇ ਆਪਣੇ ਵੱਲੋਂ ਇਹਨਾਂ ਔਖੀਆਂ ਘੜੀਆਂ ਵਿਚ ਪਸੂਂ ਪਾਲਕਾਂ ਨੂੰ ਕਿਸੇ ਵੀ ਤਰਾਂ ਦੀ ਕਠਿਨਾਈ ਨਹੀ ਆਉਣ ਦੇਣਗੇ।ਐਸੋਸੀਏਸ਼ਨ ਨੇ ਆਪਣੇ ਸਮੁੱਚੇ ਕੇਡਰ ਨੂੰ ਅਪੀਲ ਕੀਤੀ ਕਿ ਉਹ ਪਸੂ ਪਾਲਕਾਂ ਦੀ ਸੇਵਾ ਵਿਚ ਦਿਨ ਰਾਤ ਇਕ ਕਰਨ। ਭੁਪਿੰਦਰ ਸਿੰਘ ਸੱਚਰ ਅਤੇ ਕਿਸਨ ਚੰਦਰ ਮਹਾਜਨ ਨੇ ਮੰਤਰੀ ਜੀ ਅਪੀਲ ਕੀਤੀ ਕਿ ਉਹ ਪਸੂਂ ਪਾਲਣ ਵਿਭਾਗ ਦੇ ਕਰਮਚਾਰੀਆਂ ਦੀ ਸਰੁੱਖਿਆ ਲਈ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿਚ ਫੌਰੀ ਤੌਰ ਤੇ ਸੈਨੇਟਾਈਜਰ,ਮਾਸਕ,ਦਸਤਾਨੇ ਦਿੱਤੇ ਜਾਣ ਤਾਂ ਜੋ ਫੀਲਡ ਵਿਚ ਕੰਮ ਕਰ ਰਹੇ ਕਰਮਚਾਰੀਆਂ ਦੇ ਪਰਿਵਾਰ ਸੁਰੱਖਿਅਤ ਰਹਿ ਸਕਣ‌ ਅਤੇ ਪਸੂ਼ ਪਾਲਕਾਂ ਨੂੰ ਨਿਰਵਿਘਨ ਪਸੂ਼ ਸਿਹਤ ਸੇਵਾਵਾਂ ਮਿਲ ਸਕਣ।

 

ਖ਼ਬਰ ਸ਼ੇਅਰ ਕਰੋ

2020-04-03 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377