ਜਲੰਧਰ : ਸ਼ਨੀਵਾਰ 23 ਜੇਠ ਸੰਮਤ 552
ਵਿਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ | -ਕਨਫਿਊਸ਼ੀਅਸ

ਤਾਜ਼ਾ ਖ਼ਬਰਾਂ

ਨਾਭਾ, 5 ਅਪ੍ਰੈਲ (ਕਰਮਜੀਤ ਸਿੰਘ)- ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਨਾਭਾ ਵੱਲੋਂ ਬਲਾਕ ਪ੍ਰਧਾਨ ਹਰਮੇਲ ਸਿੰਘ ਤੁੰਗਾਂ ਜਰਨਲ ਸਕੱਤਰ ਜਸਵਿੰਦਰ ਸਿੰਘ ਪਧੇਰ ਤੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਕਕਰਾਲਾ ਦੀ ਅਗਵਾਈ ਹੇਠ ਪੰਜਾਬ ਦੀਆਂ 15 ਕਿਸਾਨ ਮਜ਼ਦੂਰ ਨੌਜਵਾਨ ਵਿਦਿਆਰਥੀ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਸੱਦੇ ਤੇ ਬਲਾਕ ਦੇ ਕਈ ਪਿੰਡਾਂ 'ਚ ਪੰਜਾਬ ਤੇ ਸੈਂਟਰ ਸਰਕਾਰ ਵਿਰੁੱਧ ਭਾਂਡੇ ਖੜਕਾ ਕੇ ਅਤੇ ਝੰਡੇ ਲਹਿਰਾ ਕੇ, ਸਾਰੇ ਆਗੂਆਂ ਨੇ ਇੱਕ ਮੀਟਰ ਦੀ ਦੂਰੀ ਰੱਖ ਕੇ, ਮੂੰਹ ਤੇ ਮਾਸਕ ਲਾ ਕੇ ਪੂਰੇ ਜ਼ਾਬਤੇ ਚ ਰਹਿੰਦੇ ਹੋਏ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਹ ਭਰਪੂਰ ਮੁਜ਼ਾਹਰੇ ਕੀਤੇ ਗਏ ।ਇਸ ਸਮੇਂ ਪ੍ਰਦਰਸ਼ਨ ਦੌਰਾਨ ਨਾਅਰੇ ਲਾਏ ਗਏ ਜਿਵੇਂ ਕਿ 'ਘਰ ਘਰ ਰਾਸ਼ਨ ਦਿਓ ਦਵਾਈਆਂ ਸਾਡੀਆਂ ਹੋਈਆਂ ਬੰਦ ਕਮਾਈਆਂ, ਹਾਕਮੋ ਸਿਆਸਤ ਬੰਦ ਕਰੋ ਟੈੱਸਟ ਇਲਾਜ ਦਾ ਪ੍ਰਬੰਧ ਕਰੋ, ਜਬਰੀ ਨਾਕੇ ਪੁਲਿਸ ਬਲ ਨਹੀਂ ਕੋਰੋਨਾ ਦਾ ਇਹ ਹੱਲ, ਹਾਕਮੋ ਕਰਨਾ ਸਫਲ ਜੇ ਬੰਦ ਕਰੋ ਰਾਸ਼ਨ ਦਾ ਪ੍ਰਬੰਧ, ਕਣਕ ਖ਼ਰੀਦੋ ਸਮੇਂ ਦੇ ਨਾਲ ਰਕਮ ਵੀ ਦੇਣਾ ਨਾਲੋਂ ਨਾਲ, ਘਰ ਮਜ਼ਦੂਰਾਂ ਭੁੱਜਦੀ ਭੰਗ ਔਖਾ ਹੋਇਆ ਟਪਾਉਣਾ ਡੰਗ , ਆਗੂਆਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਪ੍ਰਦਰਸ਼ਨ ਪਿੰਡ ਤੂੰਗਾਂ , ਕਕਰਾਲਾ, ਸਾਲੂਵਾਲ , ਵਿਚ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਕੋਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਨਾਲ ਜੂਝ ਰਹੀ ਭਾਰਤੀ ਜਨਤਾ ਵੱਲ ਇੱਥੋਂ ਦੇ ਹਾਕਮਾਂ ਵੱਲੋਂ ਕੋਈ ਵਿਸ਼ੇਸ਼ ਧਿਆਨ ਨਹੀਂ ਜਾ ਰਿਹਾ। ਜਿਸ ਦੇ ਸਿੱਟੇ ਵਜੋਂ ਲੋਕਾਂ ਅੰਦਰ ਭੈਅ ਦੇ ਮਾਹੌਲ ਦੇ ਨਾਲ ਨਾਲ ਲੋਕ ਭੁੱਖ ਨਾਲ ਵੀ ਜੱਦੋਜਹਿਦ ਕਰ ਰਹੇ ਹਨ। ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਸਭਨਾ ਲਈ ਮੁਫ਼ਤ ਇਲਾਜ ਅਤੇ ਲੋੜਵੰਦਾਂ ਲਈ ਮੁਫ਼ਤ ਖਾਧ-ਖੁਰਾਕ ਨੂੰ ਯਕੀਨੀ ਬਣਾਓ। ਪੇਂਡੂ ਅਤੇ ਸ਼ਹਿਰੀ ਆਬਾਦੀ ਦੇ ਧੁਰ ਹੇਠਾਂ ਤੱਕ ਸਿਹਤ ਕੇਂਦਰਾਂ ਅਤੇ ਲੋਕ-ਵੰਡ ਪ੍ਰਣਾਲੀ ਦੇ ਡੀਪੂਆਂ ਦੇ ਢਾਂਚੇ ਦਾ ਪਸਾਰਾ ਕਰੋ।

 

ਖ਼ਬਰ ਸ਼ੇਅਰ ਕਰੋ

2020-04-05 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377