ਜਲੰਧਰ : ਐਤਵਾਰ 22 ਹਾੜ ਸੰਮਤ 552
ਵਿਚਾਰ ਪ੍ਰਵਾਹ: ਨਸਲੀ ਵਿਤਕਰਾ ਪਰਮਾਤਮਾ ਅਤੇ ਪਰਮਾਤਮਾ ਦੁਆਰਾ ਪੈਦਾ ਕੀਤੇ ਮਨੁੱਖ ਦਾ ਅਪਮਾਨ ਹੈ। -ਰਾਬਰਟ ਰੰਸੀ

ਤਾਜ਼ਾ ਖ਼ਬਰਾਂ

ਰੂਪਨਗਰ/ਮੋਰਿੰਡਾ (ਸਤਨਾਮ ਸੱਤੀ)- ਲੰਘੀ ਰਾਤ ਮੋਰਿੰਡਾ 'ਚ ਰਹਿੰਦੇ ਇੱਕ ਘਰ ਜਵਾਈ ਨੇ ਆਪਣੀ ਪਤਨੀ, ਸਾਲੀ ਅਤੇ ਦੋ ਬੱਚਿਆਂ 'ਤੇ ਕੁਹਾੜੇ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਹਮਲਾਵਰ ਦੀ ਪਤਨੀ (28) ਅਤੇ ਸਾਲੀ ਦੇ ਇੱਕ ਬੱਚੇ (12) ਦੀ ਮੌਤ ਹੋ ਗਈ, ਜਦੋਂਕਿ ਹਮਲਾਵਰ ਦੀ ਸਾਲੀ ਅਤੇ ਇੱਕ ਬੱਚਾ (14) ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਦੋਹਾਂ ਜ਼ਖ਼ਮੀਆਂ ਨੂੰ ਮੋਰਿੰਡਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਹਸਪਤਾਲ ਦੇ ਮੁਰਦਾ ਘਰ 'ਚ ਰੱਖੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨੂੰ ਵੀ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ, ਕਿਉਂਕਿ ਇਸ ਘਟਨਾ ਤੋਂ ਬਾਅਦ ਉਸ ਨੇ ਕਿਸੇ ਜ਼ਹਿਰੀਲੀ ਚੀਜ਼ ਦਾ ਸੇਵਨ ਕਰ ਲਿਆ ਸੀ। ਫਿਲਹਾਲ ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਪੁਲਿਸ ਇਸ ਨੂੰ ਘਰੇਲੂ ਤਣਾਅ ਦਾ ਮਾਮਲਾ ਦੱਸ ਰਹੀ ਹੈ।

 

ਖ਼ਬਰ ਸ਼ੇਅਰ ਕਰੋ

2020-06-03 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377