ਜਲੰਧਰ : ਸ਼ੁੱਕਰਵਾਰ 22 ਫੱਗਣ ਸੰਮਤ 552
ਵਿਚਾਰ ਪ੍ਰਵਾਹ: ਸਾਡਾ ਜੀਵਨ ਉਸ ਦਿਨ ਖ਼ਤਮ ਹੋਣ ਲਗਦਾ ਹੈ, ਜਿਸ ਦਿਨ ਅਸੀਂ ਮਹੱਤਵਪੂਰਨ ਮਸਲਿਆਂ \'ਤੇ ਚੁੱਪ ਸਾਧ ਲੈਂਦੇ ਹਾਂ। -ਮਾਰਟਿਨ ਲੂਥਰ

ਤਾਜ਼ਾ ਖ਼ਬਰਾਂ

ਅੰਮ੍ਰਿਤਸਰ, 19 ਜਨਵਰੀ (ਸੁਰਿੰਦਰ ਕੋਛੜ)- ਕੇਂਦਰੀ ਜੇਲ੍ਹ ਅੰਮ੍ਰਿਤਸਰ 'ਚ ਅੱਜ ਹਵਾਲਾਤੀਆ ਵਿਚਾਲੇ ਝਗੜਾ ਹੋ ਗਿਆ, ਜਿਸ 'ਚ ਇਕ ਹਵਾਲਾਤੀ ਜ਼ਖ਼ਮੀ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਵਾਲਾਤੀ ਸੁਖਵਿੰਦਰ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਵਾਰਡ ਨੰ 7, ਬੇਗੋਵਾਲ ਜ਼ਿਲ੍ਹਾ ਕਪੂਰਥਲਾ ਜੋ ਮੁਕੱਦਮਾ ਨੰਬਰ 85/20 ਅ/ਧ 308, 325, 323 ਆਈ. ਪੀ. ਸੀ. ਥਾਣਾ ਬੇਗੋਵਾਲ ਕਪੂਰਥਲਾ ਅਧੀਨ ਜੇਲ੍ਹ 'ਚ ਬੰਦ ਹੈ, ਨੇ ਹਵਾਲਾਤੀ ਕਰਨ ਭਾਗੀ ਪੁੱਤਰ ਪਵਨ ਕੁਮਾਰ ਵਾਸੀ ਗਲੀ ਨੰਬਰ 7, ਕਰਤਾਰ ਨਗਰ ਛੇਹਰਟਾ, ਅੰਮ੍ਰਿਤਸਰ, ਜੋ ਮੁਕੱਦਮਾ ਨੰਬਰ 83/20 ਅ/ਧ 304, 201, 511 ਆਈ. ਪੀ. ਸੀ. 29 ਐਨ. ਡੀ. ਪੀ. ਐਸ. ਐਕਟ ਥਾਣਾ ਵੇਰਕਾ ਅੰਮ੍ਰਿਤਸਰ ਅਧੀਨ ਜੇਲ੍ਹ 'ਚ ਬੰਦ ਹੈ, ਨਾਲ ਪੁਰਾਣੀ ਰੰਜਸ਼ ਤਹਿਤ ਲੜਾਈ ਝਗੜਾ ਕੀਤਾ। ਇਸ ਕਾਰਨ ਹਵਾਲਾਤੀ ਕਰਨ ਭਾਗੀ ਜ਼ਖਮੀ ਹੋ ਗਿਆ। ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਉਸ ਨੂੰ ਇਲਾਜ ਲਈ ਦਾਖਲ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

 

ਖ਼ਬਰ ਸ਼ੇਅਰ ਕਰੋ

 

2021-01-19 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377