ਜਲੰਧਰ : ਬੁਧਵਾਰ 20 ਫੱਗਣ ਸੰਮਤ 552
ਵਿਚਾਰ ਪ੍ਰਵਾਹ: ਅਧਿਕਾਰ ਮਿਲਣਾ ਚੰਗੀ ਗੱਲ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਅਧਿਕਾਰਾਂ ਦੀ ਦੁਰਵਰਤੋਂ ਨਾ ਕੀਤੀ ਜਾਵੇ।-ਅਗਿਆਤ

ਤਾਜ਼ਾ ਖ਼ਬਰਾਂ

ਦਸੂਹਾ, 23 ਜਨਵਰੀ (ਕੌਸ਼ਲ)- ਦਸੂਹਾ ਪੁਲਿਸ ਨੇ ਅਗਵਾ ਹੋਈਆਂ 2 ਨਾਬਾਲਗ ਲੜਕੀਆਂ ਨੂੰ 24 ਘੰਟਿਆਂ 'ਚ ਹੀ ਵਾਰਸਾਂ ਨੂੰ ਸੌਂਪ ਕੇ ਇਕ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ। ਐਸ. ਐਸ. ਪੀ. ਹੁਸ਼ਿਆਰਪੁਰ ਨਵਜੋਤ ਸਿੰਘ ਮਾਹਲ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਹੇਠ ਡੀ. ਐਸ. ਪੀ. ਦਸੂਹਾ ਮਨੀਸ਼ ਕੁਮਾਰ ਦੀ ਹਦਾਇਤ 'ਤੇ ਐਸ. ਆਈ. ਮਲਕੀਅਤ ਸਿੰਘ ਮੁੱਖ ਅਫ਼ਸਰ ਥਾਣਾ ਦਸੂਹਾ ਨੇ ਪੁਲਿਸ ਪਾਰਟੀ ਨਾਲ ਅਗਵਾ ਹੋਈਆਂ ਲੜਕੀਆਂ ਨੂੰ 24 ਘੰਟੇ ਦੇ ਅੰਦਰ-ਅੰਦਰ ਬਰਾਮਦ ਕਰਕੇ ਅਗਵਾਕਾਰ ਔਰਤ ਨੂੰ ਹਿਰਾਸਤ 'ਚ ਲਿਆ। ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਮਨੀਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਦੋਵੇਂ ਲੜਕੀਆਂ, ਜੋ ਕਿ ਕਰੀਬ 15 ਸਾਲ ਦੀਆਂ ਸਨ ਅਤੇ ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਸਨ, ਸਕੂਲ ਗਈਆਂ ਵਾਪਸ ਨਹੀਂ ਪਰਤੀਆਂ। ਇਸ ਮਗਰੋਂ ਪੁਲਿਸ ਨੇ ਫ਼ੌਰੀ ਤੌਰ 'ਤੇ ਹਰਕਤ 'ਚ ਆ ਕੇ ਟੀਮ ਗਠਿਤ ਕੀਤੀ, ਜਿਸ ਅਗਵਾਕਾਰ ਔਰਤ ਜਯੋਤੀ ਪਤਨੀ ਰਵੀ ਕੁਮਾਰ ਵਾਸੀ ਬੱਢੂ ਜ਼ਿਲ੍ਹਾ ਬਿਲਾਸਪੁਰ (ਹਿਮਾਚਲ) ਹਾਲ ਵਾਸੀ ਬੀ. ਐਮ. ਸੀ. ਚੌਕ ਜਲੰਧਰ ਕੋਲੋਂ ਇਹ ਦੋਵੇਂ ਲੜਕੀਆਂ ਕਾਬੂ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਉਕਤ ਔਰਤ ਨੇ ਦੋਹਾਂ ਲੜਕੀਆਂ ਨੂੰ ਵਰਗ਼ਲਾ ਕੇ ਅਗਵਾ ਕਰ ਲਿਆ ਸੀ ਅਤੇ ਉਹ ਇਨ੍ਹਾਂ ਦੋਹਾਂ ਲੜਕੀਆਂ ਨੂੰ ਹਿਮਾਚਲ 'ਚ ਭੇਜਣ ਦੀ ਸਾਜ਼ਿਸ਼ ਬਣਾ ਰਹੀ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਦੋਸ਼ੀ ਔਰਤ ਨੂੰ ਹਿਰਾਸਤ 'ਚ ਲੈ ਕੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

 

ਖ਼ਬਰ ਸ਼ੇਅਰ ਕਰੋ

 

2021-01-23 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377