JALANDHAR WEATHER

ਗੁਆਂਢੀਆਂ ਵਲੋਂ ਕੀਤੇ ਹਮਲੇ ਚ ਆਟੋ ਰਿਕਸ਼ਾ ਚਾਲਕ ਦੀ  ਮੌਤ

 ਲੁਧਿਆਣਾ, 28 ਮਾਰਚ (ਪਰਮਿੰਦਰ ਸਿੰਘ ਅਾਹੂਜਾ) -  ਥਾਣਾ ਸ਼ਿਮਲਾਪੁਰੀ ਦੇ ਘੇਰੇ ਅੰਦਰ ਪੈਂਦੇ  ਇਲਾਕੇ ਢਿੱਲੋ ਨਗਰ ਵਿਚ ਗੁਆਂਢੀਆਂ ਵਿਚਾਲੇ ਹੋਈ ਲੜਾਈ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਸ਼ਨਾਖਤ ਸੁਖਵਿੰਦਰ ਸਿੰਘ ਉਰਫ ਬੱਬਲੂ ਵਜੋਂ ਕੀਤੀ ਗਈ ਹੈ। ਉਹ ਆਟੋ ਰਿਕਸ਼ਾ ਚਲਾਉਂਦਾ ਸੀ। ਘਟਨਾ ਦੇਰ ਰਾਤ ਉਸ ਵਕਤ ਵਾਪਰੀ ਜਦੋਂ ਨਿਜੀ ਰੰਜਸ਼ ਨੂੰ ਲੈ ਕੇ ਸੁਖਵਿੰਦਰ ਸਿੰਘ ਉਰਫ ਬਬਲੂ ਦਾ ਵਿਵਾਦ ਉਸ ਦੇ ਗੁਆਂਢੀਆ ਨਾਲ ਹੋ ਗਿਆ, ਜਿਸ 'ਤੇ ਗੁਆਂਢੀ ਅਤੇ ਉਸ ਦੇ ਪਰਿਵਾਰ ਨੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਸਿੱਟੇ ਵਜੋਂ ਬਬਲੂ ਗੰਭੀਰ ਜ਼ਖਮੀ ਹੋ ਗਿਆ। ਗੰਭੀਰ ਹਾਲਤ ਵਿਚ ਉਸ ਨੂੰ ਹਸਪਤਾਲ ਲਿਆਂਦਾ ਗਿਆ, ਜਿਥੇ ਉਹ ਦਮ ਤੋੜ ਗਿਆ। ਸੂਚਨਾ ਮਿਲਦੇ  ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ