JALANDHAR WEATHER

ਵਾਟਰ ਕੈਨਨ ਵਾਲੇ ਨਵਦੀਪ ਸਿੰਘ ਜਲਵੇੜਾ ਨੂੰ ਪੁਲਿਸ ਨੇ ਕੀਤਾ ਕਾਬੂ

ਚੰਡੀਗੜ੍ਹ, 29 ਮਾਰਚ- ਨਵਦੀਪ ਸਿੰਘ ਜਲਵੇੜਾ ਵਾਟਰ ਕੈਨਨ ਵਾਲੇ ਨੂੰ ਕੱਲ੍ਹ ਸ਼ਾਮ ਮੋਹਾਲੀ ਤੋਂ ਹਰਿਆਣਾ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ। ਕਿਸਾਨ ਅੰਦੋਲਨ ‘ਚ ਵਾਟਰ ਕੈਨਨ ਦਾ ਮੂੰਹ ਮੋੜਨ ਵਾਲੇ ਨਵਦੀਪ ਸਿੰਘ ਅਤੇ ਗੁਰਕੀਰਤ ਸਿੰਘ ਦੋਵੇਂ ਸ਼ੰਭੂ ਬਾਰਡਰ ‘ਤੇ ਕਿਸਾਨ ਅੰਦੋਲਨ ‘ਚ ਸ਼ਾਮਿਲ ਸਨ। ਇਹ ਮੋਹਾਲੀ ਏਅਰਪੋਰਟ ’ਤੇ ਉਤਰੇ ਸੀ ਅਤੇ ਉਥੋਂ ਬਾਹਰ ਆਉਂਦੇ ਸਮੇਂ ਅੰਬਾਲਾ ਸੀ. ਆਈ. ਏ. ਦੀ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ